Loading date... | Loading Hijri date... | Loading time...

يونس

ਪੰਜਾਬੀ Translation with Arabic Quran Text

ਪੰਜਾਬੀ العربية
1 ਅਲਿਫ਼, ਲਾਮ, ਰਾ। ਇਹ ਆਇਤਾਂ (ਆਦੇਸ਼) ਹਿਕਮਤ (ਡੁੱਘੀ ਸਿਆਣਪ) ਵਾਲੀ ਕਿਤਾਬ (.ਕੁਰਆਨ) ਦੀਆਂ ਹਨ। الٓر ۚ تِلْكَ ءَايَٰتُ ٱلْكِتَٰبِ ٱلْحَكِيمِ. ﴿1﴾
2 ਕੀ ਇਹ (ਮੱਕੇ ਦੇ) ਲੋਕਾਂ ਨੂੰ ਇਸ ਗੱਲ ਦੀ ਹੈਰਾਨੀ ਹੈ ਕਿ ਅਸੀਂ ਉਹਨਾਂ ਵਿੱਚੋਂ ਹੀ ਇਕ ਵਿਅਕਤੀ (ਹਜ਼ਰਤ ਮੁਹੰਮਦ) ਕੋਲ ਆਪਣੀ ਵਹੀ ਭੇਜੀ[1] ਕਿ ਉਹ ਸਾਰੇ ਲੋਕਾਂ ਨੂੰ (ਰੱਬ ਦੇ ਅਜ਼ਾਬ ਤੋਂ) ਡਰਾਵੇ ਅਤੇ ਜਿਹੜੇ ਈਮਾਨ ਲੈ ਆਉਣ ਉਹਨਾਂ ਨੂੰ (ਸਵਰਗਾਂ ਦੀਆਂ) ਖ਼ੁਸ਼ਖ਼ਬਰੀਆਂ ਸੁਣਾਵੇ। ਬੇਸ਼ੱਕ ਉਹਨਾਂ ਦੇ ਰੱਬ ਕੋਲ ਉਹਨਾਂ ਲਈ ਹੱਕ-ਸੱਚ (ਨੂੰ ਮੰਨਣ ਵਾਲਿਆਂ) ਦਾ ਉੱਚਾ ਮਰਤਬਾ ਹੈ, ਪਰ ਕਾਫ਼ਿਰ ਆਖਦੇ ਹਨ ਕਿ ਇਹ ਵਿਅਕਤੀ (ਮੁਹੰਮਦ ਸ:) ਤਾਂ ਇਕ ਜਾਦੂਗਰ ਹੈ।
[1] ਵੇਖੋ ਸੂਰਤ ਅਨ-ਨਿਸਾ, ਹਾਸ਼ੀਆ ਆਇਤ 163/4
أَكَانَ لِلنَّاسِ عَجَبًا أَنْ أَوْحَيْنَآ إِلَىٰ رَجُلٍۢ مِّنْهُمْ أَنْ أَنذِرِ ٱلنَّاسَ وَبَشِّرِ ٱلَّذِينَ ءَامَنُوٓا۟ أَنَّ لَهُمْ قَدَمَ صِدْقٍ عِندَ رَبِّهِمْ ۗ قَالَ ٱلْكَٰفِرُونَ إِنَّ هَٰذَا لَسَٰحِرٌۭ مُّبِينٌ. ﴿2﴾
3 ਹਕੀਕਤ ਇਹ ਹੈ ਕਿ ਤੁਹਾਡਾ ਸਭਨਾਂ ਦਾ ਪਾਲਣਹਾਰ ਉਹ ਅੱਲਾਹ ਹੀ ਹੈ ਜਿਸ ਨੇ ਅਕਾਸ਼ ਤੇ ਧਰਤੀ ਨੂੰ ਛੇ ਦਿਨਾਂ ਵਿਚ ਸਾਜਿਆ ’ਤੇ ਫੇਰ ਅਰਸ਼ ’ਤੇ ਵਿਰਾਜਮਾਨ ਹੋ ਗਿਆ। ਉਹੀਓ ਹਰ ਪ੍ਰਕਾਰ ਦੀ ਹਿਦਾਇਤ ਦਾ ਪ੍ਰਬੰਧ ਕਰਦਾ ਹੈ ਉਸ ਦੀ ਆਗਿਆ ਤੋਂ ਬਿਨਾਂ ਕੋਈ ਉਸ ਦੇ ਕੋਲ ਸਿਫ਼ਾਰਸ਼ ਨਹੀਂ ਕਰ ਸਕਦਾ। ਉਹੀ ਤਾਂ ਅੱਲਾਹ ਤੁਹਾਡਾ ਪਾਲਣਹਾਰ ਹੈ। ਸੋ ਤੁਸੀਂ ਸਾਰੇ ਉਸੇ ਦੀ ਇਬਾਦਤ ਕਰੋ। ਕੀ ਤੁਸੀਂ ਕੁੱਝ ਵੀ ਨਸੀਹਤ ਪ੍ਰਾਪਤ ਨਹੀਂ ਕਰਦੇ ? إِنَّ رَبَّكُمُ ٱللَّهُ ٱلَّذِى خَلَقَ ٱلسَّمَٰوَٰتِ وَٱلْأَرْضَ فِى سِتَّةِ أَيَّامٍۢ ثُمَّ ٱسْتَوَىٰ عَلَى ٱلْعَرْشِ ۖ يُدَبِّرُ ٱلْأَمْرَ ۖ مَا مِن شَفِيعٍ إِلَّا مِنۢ بَعْدِ إِذْنِهِۦ ۚ ذَٰلِكُمُ ٱللَّهُ رَبُّكُمْ فَٱعْبُدُوهُ ۚ أَفَلَا تَذَكَّرُونَ. ﴿3﴾
4 ਤੁਸੀਂ ਸਭ ਨੇ ਉਸੇ (ਅੱਲਾਹ) ਵੱਲ ਹੀ ਪਰਤਣਾ ਹੈ। ਅੱਲਾਹ ਦਾ ਇਹੋ ਵਾਅਦਾ ਹੈ ਜੋ ਸੱਚਾ ਹੈ। ਬੇਸ਼ੱਕ ਪਹਿਲਾਂ ਵੀ ਉਹੀਓ ਪੈਦਾ ਕਰਦਾ ਹੈ ਫੇਰ ਦੁਬਾਰਾ (ਮਰਨ ਮਗਰੋਂ) ਵੀ ਉਹੀਓ ਜਿਊਂਦਾ ਕਰੇਗਾ ਤਾਂ ਜੋ ਜਿਹੜੇ ਲੋਕ (ਅੱਲਾਹ ’ਤੇ ਅਤੇ ਉਸ ਦੇ ਰਸੂਲ ’ਤੇ) ਈਮਾਨ ਲੈ ਆਏ ਉਹਨਾਂ ਨੂੰ ਉਹਨਾਂ ਵੱਲੋਂ ਕੀਤੇ ਨੇਕ ਕੰਮਾਂ ਦਾ ਇਨਸਾਫ਼ ਅਨੁਸਾਰ ਬਦਲਾ ਦਿੱਤਾ ਜਾਵੇ ਅਤੇ ਜਿਨ੍ਹਾਂ ਨੇ ਕੁਫ਼ਰ (ਇਨਕਾਰ) ਕੀਤਾ ਹੈ, ਉਹਨਾਂ ਨੂੰ ਨਰਕ ਵਿਚ ਪੀਣ ਲਈ ਉੱਬਲਦਾ ਪਾਣੀ ਮਿਲੇਗਾ ਅਤੇ ਕਰੜਾ ਅਜ਼ਾਬ ਹੋਵੇਗਾ। ਇਹ ਸਭ (ਸਜ਼ਾਵਾਂ) ਉਹਨਾਂ ਦੇ ਕੁਫ਼ਰ ਕਾਰਨ ਹੋਵੇਗਾ। إِلَيْهِ مَرْجِعُكُمْ جَمِيعًۭا ۖ وَعْدَ ٱللَّهِ حَقًّا ۚ إِنَّهُۥ يَبْدَؤُا۟ ٱلْخَلْقَ ثُمَّ يُعِيدُهُۥ لِيَجْزِىَ ٱلَّذِينَ ءَامَنُوا۟ وَعَمِلُوا۟ ٱلصَّٰلِحَٰتِ بِٱلْقِسْطِ ۚ وَٱلَّذِينَ كَفَرُوا۟ لَهُمْ شَرَابٌۭ مِّنْ حَمِيمٍۢ وَعَذَابٌ أَلِيمٌۢ بِمَا كَانُوا۟ يَكْفُرُونَ. ﴿4﴾
5 ਉਹੀਓ ਹੈ ਜਿਸ ਨੇ ਸੂਰਜ ਨੂੰ ਚਮਕਦਾਰ ਬਣਾਇਆ ਅਤੇ ਚੰਨ ਨੂੰ ਨੂਰ ਦਿੱਤਾ ਅਤੇ ਇਸ (ਚੰਨ ਦੇ ਘਟਣ ਵਧਣ) ਦੀਆਂ ਮੰਜ਼ਿਲਾਂ ਨਿਸ਼ਚਿਤ ਕੀਤੀਆਂ ਤਾਂ ਜੋ ਤੁਸੀਂ ਲੋਕ ਵਰ੍ਹਿਆਂ ਦੀ ਗਿਣਤੀ (ਤੇ ਮਿਤੀਆਂ) ਦਾ ਹਿਸਾਬ ਕਰ ਸਕੋ। ਅੱਲਾਹ ਨੇ ਇਹ ਸਭ ਹੱਕ ਨਾਲ ਸਾਜਿਆ ਹੈ। ਉਹ (ਅੱਲਾਹ) ਆਪਣੀਆਂ ਨਿਸ਼ਾਨੀਆਂ ਨੂੰ ਵਿਸਥਾਰ ਨਾਲ ਉਹਨਾਂ ਲਈ ਪੇਸ਼ ਕਰ ਰਿਹਾ ਹੈ, ਜਿਹੜੇ ਸਮਝ ਬੂਝ ਰੱਖਦੇ ਹਨ। هُوَ ٱلَّذِى جَعَلَ ٱلشَّمْسَ ضِيَآءًۭ وَٱلْقَمَرَ نُورًۭا وَقَدَّرَهُۥ مَنَازِلَ لِتَعْلَمُوا۟ عَدَدَ ٱلسِّنِينَ وَٱلْحِسَابَ ۚ مَا خَلَقَ ٱللَّهُ ذَٰلِكَ إِلَّا بِٱلْحَقِّ ۚ يُفَصِّلُ ٱلْءَايَٰتِ لِقَوْمٍۢ يَعْلَمُونَ. ﴿5﴾
6 ਬੇਸ਼ੱਕ ਰਾਤ ਅਤੇ ਦਿਨ ਦੇ ਅੱਗੇ-ਪਿੱਛੇ ਆਉਣ ਵਿਚ ਅਤੇ ਅੱਲਾਹ ਨੇ ਜੋ ਕੁੱਝ ਵੀ ਅਕਾਸ਼ਾਂ ਤੇ ਧਰਤੀ ਵਿਚ ਪੈਦਾ ਕੀਤਾ ਹੈ, ਉਸ ਵਿਚ ਉਹਨਾਂ ਲੋਕਾਂ ਲਈ (ਰੱਬ ਨੂੰ ਮੰਣਨ ਲਈ) ਦਲੀਲਾਂ ਹਨ ਜਿਹੜੇ ਬੁਰਾਈਆਂ ਤੋਂ ਬਚਣਾ ਚਾਹੁੰਦੇ ਹਨ। إِنَّ فِى ٱخْتِلَٰفِ ٱلَّيْلِ وَٱلنَّهَارِ وَمَا خَلَقَ ٱللَّهُ فِى ٱلسَّمَٰوَٰتِ وَٱلْأَرْضِ لَءَايَٰتٍۢ لِّقَوْمٍۢ يَتَّقُونَ. ﴿6﴾
7 ਜਿਨ੍ਹਾਂ ਲੋਕਾਂ ਨੂੰ ਸਾਡੇ ਨਾਲ ਮਿਲਣ ਦੀ ਆਸ ਨਹੀਂ ਉਹ ਸੰਸਾਰਿਕ ਜੀਵਨ ਉੱਤੇ ਹੀ ਰਾਜ਼ੀ ਹਨ ਅਤੇ ਇਸ ਵਿਚ ਹੀ ਸੰਤੁਸ਼ਟ ਹਨ ਅਤੇ ਸਾਡੀਆਂ ਆਇਤਾਂ (ਹੁਕਮਾਂ) ਤੋਂ ਅਣਗਹਿਲੀਆਂ ਕਰਦੇ ਹਨ। إِنَّ ٱلَّذِينَ لَا يَرْجُونَ لِقَآءَنَا وَرَضُوا۟ بِٱلْحَيَوٰةِ ٱلدُّنْيَا وَٱطْمَأَنُّوا۟ بِهَا وَٱلَّذِينَ هُمْ عَنْ ءَايَٰتِنَا غَٰفِلُونَ. ﴿7﴾
8 ਅਜਿਹੇ ਲੋਕਾਂ ਦਾ ਟਿਕਾਣਾ ਨਰਕ ਹੈ, ਉਹਨਾਂ ਬੁਰਾਈਆਂ ਦੇ ਬਦਲੇ ਵਿਚ ਜਿਹੜੀਆਂ ਉਹ ਕਰਦੇ ਸਨ। أُو۟لَٰٓئِكَ مَأْوَىٰهُمُ ٱلنَّارُ بِمَا كَانُوا۟ يَكْسِبُونَ. ﴿8﴾
9 ਜਿਹੜੇ ਲੋਕ (ਰੱਬ ਅਤੇ ਰਸੂਲਾਂ ’ਤੇ) ਈਮਾਨ ਲਿਆਏ ਅਤੇ ਉਹਨਾਂ ਨੇ ਚੰਗੇ ਕੰਮ ਵੀ ਕੀਤੇ ਉਹਨਾਂ ਦਾ ਰੱਬ ਉਹਨਾਂ ਦੇ ਈਮਾਨ ਕਾਰਨ ਉਹਨਾਂ ਨੂੰ ਨਿਅਮਤਾਂ ਭਰੇ ਬਾਗ਼ਾਂ ਵਿਚ ਪਹੁੰਚਾ ਦੇਵੇਗਾ ਜਿਨ੍ਹਾਂ ਦੇ ਹੇਠ ਨਹਿਰਾਂ ਵਗ ਰਹੀਆਂ ਹੋਣਗੀਆਂ। إِنَّ ٱلَّذِينَ ءَامَنُوا۟ وَعَمِلُوا۟ ٱلصَّٰلِحَٰتِ يَهْدِيهِمْ رَبُّهُم بِإِيمَٰنِهِمْ ۖ تَجْرِى مِن تَحْتِهِمُ ٱلْأَنْهَٰرُ فِى جَنَّٰتِ ٱلنَّعِيمِ. ﴿9﴾
10 ਇਸ (ਜੰਨਤ) ਵਿਚ ਉਹ ਪੁਕਾਰਣਗੇ, ਹੇ ਅੱਲਾਹ! ਤੂੰ (ਹਰ ਐਬ) ਤੋਂ ਪਾਕ ਹੈ। ਉਹਨਾਂ ਦੀ ਦੁਆ ਸਲਾਮਤੀ ਵਾਲੀ ਹੋਵੇਗੀ ਅਤੇ ਅੰਤ ਵਿਚ ਇਹੋ ਆਖਣਗੇ ਕਿ ਸਾਰੀਆਂ ਤਾਰੀਫ਼ਾਂ ਉਸ ਅੱਲਾਹ ਲਈ ਹਨ ਜਿਹੜਾ ਸਾਰੀ ਸ੍ਰਿਸ਼ਟੀ ਦਾ ਰੱਬ ਹੈ। دَعْوَىٰهُمْ فِيهَا سُبْحَٰنَكَ ٱللَّهُمَّ وَتَحِيَّتُهُمْ فِيهَا سَلَٰمٌۭ ۚ وَءَاخِرُ دَعْوَىٰهُمْ أَنِ ٱلْحَمْدُ لِلَّهِ رَبِّ ٱلْعَٰلَمِينَ. ﴿10﴾
11 ਜੇਕਰ ਅੱਲਾਹ ਲੋਕਾਂ ਨੂੰ ਬੁਰਾਈ (ਅਜ਼ਾਬ) ਦੇਣ ਵਿਚ ਵੀ ਛੇਤੀ ਕਰਦਾ, ਜਿਵੇਂ ਉਹ (ਸੰਸਾਰਿਕ) ਲਾਭ ਲਈ ਛੇਤੀ ਕਰਦੇ ਹਨ, ਤਾਂ ਉਹਨਾਂ ਦਾ ਨਿਸ਼ਚਿਤ ਸਮਾਂ ਕਦੋਂ ਦਾ ਪੂਰਾ ਹੋ ਗਿਆ ਹੁੰਦਾ। ਸੋ ਅਸੀਂ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਸਾਡੇ ਕੋਲ ਆਉਣ ਦਾ ਵਿਸ਼ਵਾਸ ਨਹੀਂ, ਉਹਨਾਂ ਦੇ ਹਾਲ ’ਤੇ ਹੀ ਛੱਡ ਦਿੰਦੇ ਹਾਂ ਤਾਂ ਜੋ ਆਪਣੀ ਸਰਕਸ਼ੀ ਵਿਚ ਭਟਕਦੇ ਫਿਰਦੇ ਰਹਿਣ। ۞ وَلَوْ يُعَجِّلُ ٱللَّهُ لِلنَّاسِ ٱلشَّرَّ ٱسْتِعْجَالَهُم بِٱلْخَيْرِ لَقُضِىَ إِلَيْهِمْ أَجَلُهُمْ ۖ فَنَذَرُ ٱلَّذِينَ لَا يَرْجُونَ لِقَآءَنَا فِى طُغْيَٰنِهِمْ يَعْمَهُونَ. ﴿11﴾
12 ਜਦੋਂ ਮਨੁੱਖ ਨੂੰ ਕੋਈ ਤਕਲੀਫ਼ ਮੁਸੀਬਤ (ਬਿਪਤਾ) ਪਹੁੰਚਦੀ ਹੈ ਤਾਂ ਉਹ ਸਾਨੂੰ ਖੜੇ, ਬੈਠੇ ਅਤੇ ਪਿਆ ਪਿਆ ਬੇਨਤੀਆਂ ਕਰਦਾ ਹੈ। ਜਦੋਂ ਅਸੀਂ (ਅੱਲਾਹ) ਉਸ ਦੀ ਤਕਲੀਫ਼ (ਬਿਪਤਾ) ਨੂੰ ਦੂਰ ਕਰ ਦਿੰਦੇ ਹਾਂ ਤਾਂ ਉਹ ਇੰਜ ਹੋ ਜਾਂਦਾ ਹੈ ਜਿਵੇਂ ਉਸ ਨੂੰ ਤਕਲੀਫ਼ ਹੋਣ ’ਤੇ ਕਦੇ ਸਾਨੂੰ ਸੱਦਿਆ ਹੀ ਨਹੀਂ ਸੀ। ਇਸ ਤਰ੍ਹਾਂ ਹੱਦੋਂ ਟੱਪਣ ਵਾਲਿਆਂ ਦੇ (ਭੈੜੇ) ਅਮਲਾਂ ਨੂੰ ਉਹਨਾਂ ਲਈ ਸੋਹਣਾ ਜਾਪਦਾ ਬਣਾ ਦਿੱਤਾ ਗਿਆ ਹੈ। وَإِذَا مَسَّ ٱلْإِنسَٰنَ ٱلضُّرُّ دَعَانَا لِجَنۢبِهِۦٓ أَوْ قَاعِدًا أَوْ قَآئِمًۭا فَلَمَّا كَشَفْنَا عَنْهُ ضُرَّهُۥ مَرَّ كَأَن لَّمْ يَدْعُنَآ إِلَىٰ ضُرٍّۢ مَّسَّهُۥ ۚ كَذَٰلِكَ زُيِّنَ لِلْمُسْرِفِينَ مَا كَانُوا۟ يَعْمَلُونَ. ﴿12﴾
13 (ਹੇ ਲੋਕੋ!) ਅਸੀਂ ਤੁਹਾਥੋਂ ਪਹਿਲਾਂ ਕਈਆਂ ਕੌਮਾਂ ਨੂੰ ਹਲਾਕ ਕਰ ਚੁੱਕੇ ਹਾਂ, ਕਿਉਂ ਜੋ ਉਹ ਰਸੂਲਾਂ ਨਾਲ ਜ਼ੁਲਮ ਕਰਦੇ ਸੀ। ਜਦ ਕਿ ਉਹ ਪੈਗ਼ੰਬਰ ਉਹਨਾਂ ਕੋਲ (ਰੱਬ ਵੱਲੋਂ ਨਬੀ ਹੋਣ ਦੀਆਂ) ਨਿਸ਼ਾਨੀਆਂ ਵੀ ਲੈ ਕੇ ਆਏ ਪਰ ਉਹ ਫੇਰ ਵੀ ਈਮਾਨ ਨਹੀਂ ਲਿਆਏ ਅਸੀਂ ਇਸੇ ਤਰ੍ਹਾਂ ਜ਼ਾਲਮਾਂ ਨੂੰ ਸਜ਼ਾ ਦਿਆ ਕਰਦੇ ਹਾਂ। وَلَقَدْ أَهْلَكْنَا ٱلْقُرُونَ مِن قَبْلِكُمْ لَمَّا ظَلَمُوا۟ ۙ وَجَآءَتْهُمْ رُسُلُهُم بِٱلْبَيِّنَٰتِ وَمَا كَانُوا۟ لِيُؤْمِنُوا۟ ۚ كَذَٰلِكَ نَجْزِى ٱلْقَوْمَ ٱلْمُجْرِمِينَ. ﴿13﴾
14 ਫੇਰ ਉਹਨਾਂ ਮਗਰੋਂ ਅਸੀਂ ਤੁਹਾਨੂੰ ਧਰਤੀ ਦਾ ਖ਼ਲੀਫ਼ਾ (ਜਾਨ-ਨਸ਼ੀਨ) ਬਣਾਇਆ ਤਾਂ ਜੋ ਅਸੀਂ ਵੇਖੀਏ ਕਿ ਤੁਸੀਂ ਕੀ ਕਰਦੇ ਹੋ? ثُمَّ جَعَلْنَٰكُمْ خَلَٰٓئِفَ فِى ٱلْأَرْضِ مِنۢ بَعْدِهِمْ لِنَنظُرَ كَيْفَ تَعْمَلُونَ. ﴿14﴾
15 ਅਤੇ ਜਦੋਂ ਉਹਨਾਂ ਦੇ ਸਾਹਮਣੇ ਸਾਡੀਆਂ ਸਪਸ਼ਟ (.ਕੁਰਆਨ ਦੀਆਂ) ਆਇਤਾਂ ਪੜ੍ਹੀਆਂ ਜਾਂਦੀਆਂ ਹਨ ਤਾਂ ਉਹ ਲੋਕੀ ਜਿਨ੍ਹਾਂ ਨੂੰ (ਮਰਨ ਮਗਰੋਂ) ਸਾਡੇ ਨਾਲ ਮਿਲਣ ਦੀ ਆਸ ਨਹੀਂ ਉਹ ਆਖਦੇ ਹਨ ਕਿ ਇਸ .ਕੁਰਆਨ ਨੂੰ ਛੱਡ ਕੇ ਕੋਈ ਹੋਰ .ਕੁਰਆਨ ਲਿਆਓ ਜਾਂ ਇਸ ਵਿਚ ਕੁੱਝ ਬਦਲਾਓ ਕਰੋ। (ਹੇ ਮੁਹੰਮਦ ਸ:!) ਤੁਸੀਂ ਆਖ ਦਿਓ ਕਿ ਮੈਨੂੰ ਇਹ ਅਧਿਕਾਰ ਨਹੀਂ ਕਿ ਮੈਂ ਇਸ (.ਕੁਰਆਨ) ਵਿਚ ਆਪਣੇ ਵੱਲੋਂ ਕੋਈ ਤਬਦੀਲੀ ਕਰ ਸਕਾਂ, ਮੈਂ ਤਾਂ ਉਸ (.ਕੁਰਆਨ) ਦੀ ਪੈਰਵੀ ਕਰਦਾ ਹਾਂ ਜਿਹੜੀ ਵਹੀ ਮੇਰੇ ਵੱਲ ਭੇਜੀ ਜਾਂਦੀ ਹੈ। ਜੇ ਮੈਂ (ਭਾਵ ਮੁਹੰਮਦ:) ਆਪਣੇ ਰੱਬ ਦੀ ਨਾ-ਫ਼ਰਮਾਨੀ ਕਰਾਂਗਾ ਤਾਂ ਮੈਨੂੰ ਉਸ ਵੱਡੇ (ਕਿਆਮਤ) ਦਿਹਾੜੇ ਦੇ ਅਜ਼ਾਬ ਤੋਂ ਡਰ ਲੱਗਦਾ ਹੈ। وَإِذَا تُتْلَىٰ عَلَيْهِمْ ءَايَاتُنَا بَيِّنَٰتٍۢ ۙ قَالَ ٱلَّذِينَ لَا يَرْجُونَ لِقَآءَنَا ٱئْتِ بِقُرْءَانٍ غَيْرِ هَٰذَآ أَوْ بَدِّلْهُ ۚ قُلْ مَا يَكُونُ لِىٓ أَنْ أُبَدِّلَهُۥ مِن تِلْقَآئِ نَفْسِىٓ ۖ إِنْ أَتَّبِعُ إِلَّا مَا يُوحَىٰٓ إِلَىَّ ۖ إِنِّىٓ أَخَافُ إِنْ عَصَيْتُ رَبِّى عَذَابَ يَوْمٍ عَظِيمٍۢ. ﴿15﴾
16 (ਹੇ ਨਬੀ!) ਤੁਸੀਂ ਆਖੋ ਕਿ ਜੇ ਅੱਲਾਹ ਦੀ ਇੱਛਾ ਇਹੋ ਹੁੰਦੀ ਤਾਂ ਨਾ ਮੈਂ ਤੁਹਾਨੂੰ ਇਹ (.ਕੁਰਆਨ) ਪੜ੍ਹ ਕੇ ਸੁਣਾਉਂਦਾ ਅਤੇ ਨਾ ਹੀ ਅੱਲਾਹ ਤੁਹਾਨੂੰ ਇਸ ਬਾਰੇ ਕੋਈ ਜਾਣਕਾਰੀ ਦਿੰਦਾ। ਮੈਂ ਤਾਂ (ਇਸ .ਕੁਰਆਨ ਸੁਣਾਉਣ ਤੋਂ ਪਹਿਲਾਂ ਵੀ) ਤੁਹਾਡੇ ਵਿਚ ਇਕ ਉਮਰ ਬਿਤਾ ਚੁੱਕਿਆ ਹਾਂ। ਕੀ ਤੁਸੀਂ ਅਕਲ ਤੋਂ ਕੰਮ ਨਹੀਂ ਲੈਂਦੇ? قُل لَّوْ شَآءَ ٱللَّهُ مَا تَلَوْتُهُۥ عَلَيْكُمْ وَلَآ أَدْرَىٰكُم بِهِۦ ۖ فَقَدْ لَبِثْتُ فِيكُمْ عُمُرًۭا مِّن قَبْلِهِۦٓ ۚ أَفَلَا تَعْقِلُونَ. ﴿16﴾
17 ਉਸ ਵਿਅਕਤੀ ਤੋਂ ਵੱਡਾ ਜ਼ਾਲਮ ਹੋਰ ਕੌਣ ਹੋਵੇਗਾ ਜਿਹੜਾ ਅੱਲਾਹ ’ਤੇ ਝੂਠ ਘੜੇ ਜਾਂ ਉਸ ਦੀਆਂ ਆਇਤਾਂ (.ਕੁਰਆਨ) ਨੂੰ ਝੂਠ ਦੱਸੇ ? ਬੇਸ਼ੱਕ ਅਪਰਾਧੀਆਂ ਨੂੰ ਕਦੇ ਵੀ ਸਫ਼ਲਤਾ ਨਹੀਂ ਮਿਲਦੀ। فَمَنْ أَظْلَمُ مِمَّنِ ٱفْتَرَىٰ عَلَى ٱللَّهِ كَذِبًا أَوْ كَذَّبَ بِـَٔايَٰتِهِۦٓ ۚ إِنَّهُۥ لَا يُفْلِحُ ٱلْمُجْرِمُونَ. ﴿17﴾
18 ਅਤੇ ਇਹ (ਮੁਸ਼ਰਿਕ) ਅੱਲਾਹ ਨੂੰ ਛੱਡ ਕੇ ਉਹਨਾਂ ਦੀ ਪੂਜਾ ਕਰਦੇ ਹਨ ਜਿਹੜੇ ਨਾ ਇਹਨਾਂ ਨੂੰ ਕੋਈ ਹਾਨੀ ਪਹੁੰਚਾ ਸਕਦੇ ਹਨ ਤੇ ਨਾ ਹੀ ਕੋਈ ਲਾਭ ਪੁਹੰਚਾ ਸਕਣ, ਅਤੇ ਆਖਦੇ ਇਹ ਹਨ ਕਿ ਇਹ (ਸਾਡੇ ਇਸ਼ਟ) ਅੱਲਾਹ ਕੋਲ ਸਾਡੀ ਸ਼ਿਫਾਰਸ਼ ਕਰਨਗੇ। (ਹੇ ਨਬੀ!) ਤੁਸੀਂ ਕਹਿ ਦਿਓ, ਕੀ ਤੁਸੀਂ ਅੱਲਾਹ ਨੂੰ ਉਹ ਗੱਲਾਂ ਦਸ ਰਹੇ ਹੋ ਜਿਨ੍ਹਾਂ ਨੂੰ ਉਹ ਨਾ ਅਕਾਸ਼ਾਂ ਵਿਚ ਜਾਣਦਾ ਹੈ ਤੇ ਨਾ ਹੀ ਧਰਤੀ ਵਿਚ? ਉਹ (ਅੱਲਾਹ) ਪਾਕ ਤੇ ਉੱਚਾ ਹੈ, ਉਹਨਾਂ ਤੋਂ ਜਿਨ੍ਹਾਂ ਨੂੰ ਉਸ ਦਾ ਸ਼ਰੀਕ ਬਣਾਉਂਦੇ ਹਨ। وَيَعْبُدُونَ مِن دُونِ ٱللَّهِ مَا لَا يَضُرُّهُمْ وَلَا يَنفَعُهُمْ وَيَقُولُونَ هَٰٓؤُلَآءِ شُفَعَٰٓؤُنَا عِندَ ٱللَّهِ ۚ قُلْ أَتُنَبِّـُٔونَ ٱللَّهَ بِمَا لَا يَعْلَمُ فِى ٱلسَّمَٰوَٰتِ وَلَا فِى ٱلْأَرْضِ ۚ سُبْحَٰنَهُۥ وَتَعَٰلَىٰ عَمَّا يُشْرِكُونَ. ﴿18﴾
19 ਪਹਿਲਾਂ ਸਾਰੇ ਹੀ ਲੋਕੀ ਇਕ ਹੀ ਉੱਮਤ (ਗਰੋਹ) ਸੀ[2] ਫੇਰ ਇਹਨਾਂ ਵਿਚ ਮਤਭੇਦ ਹੋ ਗਏ। ਜੇ ਤੁਹਾਡੇ ਰੱਬ ਵੱਲੋਂ ਪਹਿਲਾਂ ਹੀ ਇਕ ਗੱਲ ਨਿਸ਼ਚਿਤ ਨਾ ਕੀਤੀ ਹੁੰਦੀ ਤਾਂ ਜਿਨ੍ਹਾਂ ਗੱਲਾਂ ਵਿਚ (ਭਾਵ ਇਕ ਰੱਬ ਦੀ ਹੋਂਦ ਵਿਚ, ਰਸੂਲਾਂ ਵਿਚ ਤੇ ਕਿਆਮਤ ਦੇ ਦਿਹਾੜੇ ਵਿਚ) ਇਹ ਮਤੱਭੇਦ ਕਰ ਰਹੇ ਹਨ, ਉਸ ਦਾ ਫ਼ੈਸਲਾ ਕਦੋਂ ਦਾ ਹੋ ਗਿਆ ਹੁੰਦਾ।
[2] ਹਰ ਵਿਅਕਤੀ ਹਿਦਾਇਤ ਉੱਤੇ ਪੈਦਾ ਹੁੰਦਾ ਹੈ। ਭਾਵ ਸਾਰੇ ਹੀ ਇਕ ਉੱਮਤ ਹਨ, ਜਿਵੇਂ ਹਦੀਸ ਤੋਂ ਸਿੱਧ ਹੁੰਦਾ ਹੈ ਕਿ ਨਬੀ (ਸ:) ਨੇ ਫਰਮਾਇਆ ਕਿ ਹਰ ਬੱਚਾ ਫਿਤਰਤ (ਪ੍ਰਕਿਤੀ) ਉੱਤੇ ਪੈਦਾ ਹੁੰਦਾ ਹੈ, ਫਿਰ ਉਸ ਦੇ ਮਾਪੇ ਉਸ ਨੂੰ ਯਹੂਦੀ, ਨਸਰਾਨੀ ਜਾਂ ਮਜੂਸੀ ਬਣਾ ਦਿੰਦੇ ਹਨ। ਜਿਵੇਂ ਇਕ ਜਾਨਵਰ ਸਹੀ ਸਲਾਮਤ ਬੱਚਾ ਜਣਦਾ ਹੈ, ਕੀ ਤੁਸੀਂ ਉਸ ਦੇ ਕੰਨ ਵੱਡੇ ਹੋਏ ਵੇਖਦੇ ਹੋ? (ਸਹੀ ਬੁਖ਼ਾਰੀ, ਹਦੀਸ:1385)
وَمَا كَانَ ٱلنَّاسُ إِلَّآ أُمَّةًۭ وَٰحِدَةًۭ فَٱخْتَلَفُوا۟ ۚ وَلَوْلَا كَلِمَةٌۭ سَبَقَتْ مِن رَّبِّكَ لَقُضِىَ بَيْنَهُمْ فِيمَا فِيهِ يَخْتَلِفُونَ. ﴿19﴾
20 ਇਹ ਕਾਫ਼ਿਰ ਲੋਕ ਆਖਦੇ ਹਨ ਕਿ ਇਸ (ਮੁਹੰਮਦ ਸ:) ’ਤੇ ਰੱਬ ਵੱਲੋਂ (ਨਬੀ ਹੋਣ ਦੀ) ਕੋਈ ਨਿਸ਼ਾਨੀ ਕਿਉਂ ਨਹੀਂ ਉਤਾਰੀ ਗਈ? ਤਾਂ (ਹੇ ਨਬੀ!) ਤੁਸੀਂ ਆਖ ਦਿਓ ਕਿ ਗ਼ੈਬ (ਪਰੋਖ) ਦਾ ਗਿਆਨ ਤਾਂ ਕੇਵਲ ਅੱਲਾਹ ਨੂੰ ਹੀ ਹੈ, ਸੋ ਤੁਸੀਂ ਵੀ ਉਡੀਕ ਕਰੋ ਮੈਂ ਵੀ ਉਡੀਕ ਕਰਦਾ ਹਾਂ। وَيَقُولُونَ لَوْلَآ أُنزِلَ عَلَيْهِ ءَايَةٌۭ مِّن رَّبِّهِۦ ۖ فَقُلْ إِنَّمَا ٱلْغَيْبُ لِلَّهِ فَٱنتَظِرُوٓا۟ إِنِّى مَعَكُم مِّنَ ٱلْمُنتَظِرِينَ. ﴿20﴾
21 ਜਦੋਂ ਅਸੀਂ ਉਹਨਾਂ (ਕਾਫ਼ਿਰਾਂ) ਨੂੰ ਕਿਸੇ ਬਿਪਤਾ ਮਗਰੋਂ ਆਪਣੀ ਮਿਹਰ ਦਾ ਸੁਆਦ ਚਖਾਉਂਦੇ ਹਾਂ ਤਾਂ ਉਹ ਝੱਟ ਸਾਡੀਆਂ ਆਇਤਾਂ (ਹੁਕਮਾਂ) ਪ੍ਰਤੀ ਚਾਲਬਾਜ਼ੀਆਂ ਸ਼ੁਰੂ ਕਰ ਦਿੰਦੇ ਹਨ।[3] (ਹੇ ਨਬੀ!) ਉਹਨਾਂ ਨੂੰ ਆਖੋ ਕਿ ਅੱਲਾਹ ਤੁਹਾਥੋਂ ਕੀਤੇ ਵੱਧ ਚਾਲਾਂ ਚੱਲਣ ਵਿਚ ਤੇਜ਼ ਹੈ। ਬੇਸ਼ੱਕ ਸਾਡੇ ਫ਼ਰਿਸ਼ਤੇ ਤੁਹਾਡੀਆਂ ਸਾਰੀਆਂ ਚਾਲਬਾਜ਼ੀਆਂ ਨੂੰ ਲਿਖ ਰਹੇ ਹਨ।
[3] ਵੇਖੋ ਸੂਰਤ ਅਲ-ਅਨਾਮ, ਹਾਸ਼ੀਆ ਆਇਤ 66/6
وَإِذَآ أَذَقْنَا ٱلنَّاسَ رَحْمَةًۭ مِّنۢ بَعْدِ ضَرَّآءَ مَسَّتْهُمْ إِذَا لَهُم مَّكْرٌۭ فِىٓ ءَايَاتِنَا ۚ قُلِ ٱللَّهُ أَسْرَعُ مَكْرًا ۚ إِنَّ رُسُلَنَا يَكْتُبُونَ مَا تَمْكُرُونَ. ﴿21﴾
22 ਉਹ ਅੱਲਾਹ ਹੀ ਹੈ ਜਿਹੜਾ ਤੁਹਾਨੂੰ ਥਲ ਤੇ ਜਲ ਵਿਚ ਤੋਰਦਾ ਹੈ ਇੱਥੋਂ ਤਕ ਕਿ ਜਦੋਂ ਤੁਸੀਂ ਕਿਸ਼ਤੀਆਂ ਵਿਚ ਹੁੰਦੇ ਹੋ ਅਤੇ ਉਹ ਬੇੜੀਆਂ ਲੋਕਾਂ ਨੂੰ ਹਵਾਂ ਦੇ ਅਨੁਕੂਲ ਲੈਕੇ ਚਲਦੀਆਂ ਹਨ ਅਤੇ ਤਾਂ ਉਸ ਵੇਲੇ ਇਹਨਾਂ (ਹਵਾਵਾਂ) ਤੋਂ ਸਾਰੇ ਲੋਕ ਖ਼ੁਸ਼ ਹੁੰਦੇ ਹਨ। ਪਰ ਅਚਣਚੇਤ ਉਹਨਾਂ ਉੱਤੇ ਇਕ ਤੇਜ਼ ਹਵਾ ਦਾ ਝੱਖੜ ਆਉਂਦਾ ਹੈ ਅਤੇ ਹਰ ਪਾਸਿਓਂ ਉਹਨਾਂ ’ਤੇ ਲਹਿਰਾਂ ਦੀਆਂ ਚਪੇੜਾਂ ਪੈਣ ਲੱਗਦੀਆਂ ਹਨ ਅਤੇ ਇਹ ਸਮਝਦੇ ਹਨ ਕਿ ਹੁਣ ਅਸੀਂ (ਤੂਫਾਨ ਵਿਚ) ਫਸ ਗਏ, ਉਸ ਸਮੇਂ ਸਾਰੇ ਹੀ ਸਵਾਰ ਕੇਵਲ ਤੇ ਕੇਵਲ ਅੱਲਾਹ ਨੂੰ ਹੀ ਬੇਨਤੀਆਂ ਕਰਦੇ ਹਨ ਕਿ ਜੇ ਤੂੰ ਸਾ` ਇਸ ਬਿਪਤਾ ਤੋਂ ਬਚਾ ਲਵੇਂ ਤਾਂ ਅਸੀਂ ਤੇਰੇ ਸ਼ੁਕਰ ਗੁਜ਼ਾਰ ਬੰਦੇ ਬਣਕੇ ਰਹਾਂਗੇ।[4]
[4] ਵੇਖੋ ਸੂਰਤ ਬਨੀ ਇਸਰਾਈਲ, ਹਾਸ਼ੀਆ ਆਇਤ 67/17
هُوَ ٱلَّذِى يُسَيِّرُكُمْ فِى ٱلْبَرِّ وَٱلْبَحْرِ ۖ حَتَّىٰٓ إِذَا كُنتُمْ فِى ٱلْفُلْكِ وَجَرَيْنَ بِهِم بِرِيحٍۢ طَيِّبَةٍۢ وَفَرِحُوا۟ بِهَا جَآءَتْهَا رِيحٌ عَاصِفٌۭ وَجَآءَهُمُ ٱلْمَوْجُ مِن كُلِّ مَكَانٍۢ وَظَنُّوٓا۟ أَنَّهُمْ أُحِيطَ بِهِمْ ۙ دَعَوُا۟ ٱللَّهَ مُخْلِصِينَ لَهُ ٱلدِّينَ لَئِنْ أَنجَيْتَنَا مِنْ هَٰذِهِۦ لَنَكُونَنَّ مِنَ ٱلشَّٰكِرِينَ. ﴿22﴾
23 ਜਦੋਂ ਉਹ (ਅੱਲਾਹ) ਉਹਨਾਂ ਨੂੰ ਬਚਾ ਲੈਂਦਾ ਹੈ ਤਾਂ ਫੇਰ ਉਹੀਓ ਲੋਕ ਧਰਤੀ ਉੱਤੇ ਅਣਹੱਕੀ ਸਰਕਸ਼ੀ ਕਰਨ ਲੱਗ ਜਾਂਦੇ ਹਨ। ਹੇ ਲੋਕੋ! ਤੁਹਾਡੀ ਇਹ ਸਰਕਸ਼ੀ ਤੁਹਾਡੇ ਆਪਣੇ ਹੀ ਵਿਰੁੱਧ ਹੈ, ਤੁਸੀਂ ਸੰਸਾਰਿਕ ਜੀਵਨ ਦਾ ਆਨੰਦ ਮਾਣੋ ਅਤੇ ਤੁਸੀਂ ਸਾਡੇ ਵੱਲ ਹੀ ਪਰਤ ਕੇ ਆਉਣਾ ਹੈ ਉਸ ਸਮੇਂ ਅਸੀਂ ਦੱਸਾਂਗੇ ਕਿ ਤੁਸੀਂ ਕੀ ਕਰਦੇ ਸੀ। فَلَمَّآ أَنجَىٰهُمْ إِذَا هُمْ يَبْغُونَ فِى ٱلْأَرْضِ بِغَيْرِ ٱلْحَقِّ ۗ يَٰٓأَيُّهَا ٱلنَّاسُ إِنَّمَا بَغْيُكُمْ عَلَىٰٓ أَنفُسِكُم ۖ مَّتَٰعَ ٱلْحَيَوٰةِ ٱلدُّنْيَا ۖ ثُمَّ إِلَيْنَا مَرْجِعُكُمْ فَنُنَبِّئُكُم بِمَا كُنتُمْ تَعْمَلُونَ. ﴿23﴾
24 ਸੰਸਾਰਿਕ ਜੀਵਨ ਦੀ ਮਿਸਾਲ ਤਾਂ ਮੀਂਹ ਵਾਂਗ ਹੈ, ਜਿਸ ਨੂੰ ਅਸੀਂ ਅਕਾਸ਼ ਤੋਂ ਬਰਸਾਇਆ ਜਿਸ ਤੋਂ ਧਰਤੀ ਦੀ ਪੈਦਾਵਾਰ ਹੋਈ ਜਿਸ ਨੂੰ ਮਨੁੱਖ ਤੇ ਪਸ਼ੂ ਖਾਂਦੇ ਹਨ। ਜਦੋਂ ਧਰਤੀ ਆਪਣੀ ਬਹਾਰ ਤੇ ਆਈ ਅਤੇ ਫ਼ਸਲਾਂ ਤਿਆਰ ਖਲੋਤੀਆਂ ਸਨ ਅਤੇ ਧਰਤੀ ਦੇ ਮਾਲਿਕਾਂ ਨੇ ਸਮਝਿਆ ਕਿ ਹੁਣ ਉਹ ਇਸ (ਫ਼ਸਲ ਤੋਂ ਲਾਭ ਉਠਾਉਣ) ਦੇ ਸਮਰਥ ਹਨ ਤਾਂ ਸਾਡਾ ਹੁਕਮ (ਅਜ਼ਾਬ ਦਾ) ਰਾਤੀ ਜਾਂ ਦਿਨੇ ਅਚਣਚੇਤ ਆ ਗਿਆ ਅਤੇ ਅਸੀਂ ਉਸ ਨੂੰ ਇਊ ਨਸ਼ਟ ਕਰ ਦਿੱਤਾ ਜਿਵੇਂ ਕੁੱਲ ਉੱਥੇ ਕੁੱਝ ਹੈ ਹੀ ਨਹੀਂ ਸੀ। ਅਸੀਂ ਆਪਣੀਆਂ ਆਇਤਾਂ (ਨਿਸ਼ਾਨੀਆਂ) ਨੂੰ ਇਸੇ ਤਰ੍ਹਾਂ ਖੋਲ੍ਹ-ਖੋਲ੍ਹ ਕੇ ਬਿਆਨ ਕਰਦੇ ਹਾਂ, ਉਹਨਾਂ ਲੋਕਾਂ ਲਈ ਜਿਹੜੇ ਸੂਝ-ਬੂਝ ਰੱਖਦੇ ਹਨ। إِنَّمَا مَثَلُ ٱلْحَيَوٰةِ ٱلدُّنْيَا كَمَآءٍ أَنزَلْنَٰهُ مِنَ ٱلسَّمَآءِ فَٱخْتَلَطَ بِهِۦ نَبَاتُ ٱلْأَرْضِ مِمَّا يَأْكُلُ ٱلنَّاسُ وَٱلْأَنْعَٰمُ حَتَّىٰٓ إِذَآ أَخَذَتِ ٱلْأَرْضُ زُخْرُفَهَا وَٱزَّيَّنَتْ وَظَنَّ أَهْلُهَآ أَنَّهُمْ قَٰدِرُونَ عَلَيْهَآ أَتَىٰهَآ أَمْرُنَا لَيْلًا أَوْ نَهَارًۭا فَجَعَلْنَٰهَا حَصِيدًۭا كَأَن لَّمْ تَغْنَ بِٱلْأَمْسِ ۚ كَذَٰلِكَ نُفَصِّلُ ٱلْءَايَٰتِ لِقَوْمٍۢ يَتَفَكَّرُونَ. ﴿24﴾
25 ਅੱਲਾਹ ਸਲਾਮਤੀ ਵਾਲੇ ਘਰ (ਭਾਵ ਜੰਨਤ) ਵੱਲ ਤੁਹਾਨੂੰ ਬੁਲਾਉਂਦਾ ਹੈ ਅਤੇ ਜਿਸ ਨੂੰ ਵੀ ਚਾਹੁੰਦਾ ਹੈ ਸਿੱਧੇ ਰਾਹ ਪਾ ਦਿੰਦਾ ਹੈ। وَٱللَّهُ يَدْعُوٓا۟ إِلَىٰ دَارِ ٱلسَّلَٰمِ وَيَهْدِى مَن يَشَآءُ إِلَىٰ صِرَٰطٍۢ مُّسْتَقِيمٍۢ. ﴿25﴾
26 ਜਿਨ੍ਹਾਂ ਨੇ ਨੇਕੀਆਂ ਕੀਤੀਆਂ ਹਨ ਉਹਨਾਂ ਲਈ ਭਲਾਈ ਹੀ ਭਲਾਈ ਹੈ ਤੇ (ਦੀਦਾਰੇ ਈਲਾਹੀ ਵਰਗੇ) ਹੋਰ ਵੀ ਵਧੇਰੇ ਇਨਾਮ ਹਨ। ਉਹਨਾਂ ਦੇ ਚਿਹਰਿਆਂ ’ਤੇ ਕੋਈ ਕਾਲਖ ਤੇ ਰੁਸਵਾਈ ਨਹੀਂ ਹੋਵੇਗੀ। ਇਹੋ ਲੋਕ ਜੰਨਤੀ ਹਨ ਜਿੱਥੇ ਉਹ ਸਦਾ ਲਈ ਰਹਿਣਗੇਂ। ۞ لِّلَّذِينَ أَحْسَنُوا۟ ٱلْحُسْنَىٰ وَزِيَادَةٌۭ ۖ وَلَا يَرْهَقُ وُجُوهَهُمْ قَتَرٌۭ وَلَا ذِلَّةٌ ۚ أُو۟لَٰٓئِكَ أَصْحَٰبُ ٱلْجَنَّةِ ۖ هُمْ فِيهَا خَٰلِدُونَ. ﴿26﴾
27 ਅਤੇ ਜਿਨ੍ਹਾਂ ਨੇ ਭੈੜੇ ਕੰਮ ਕੀਤੇ ਉਹਨਾਂ ਨੂੰ ਬੁਰਾਈ ਦਾ ਬਦਲਾ ਉਸੇ ਬੁਰਾਈ ਦੇ ਬਰਾਬਰ ਹੀ ਮਿਲੇਗਾ ਅਤੇ ਹੀਣਤਾ ਉਹਨਾਂ ’ਤੇ ਛਾਈ ਹੋਈ ਹੋਵੇਗੀ। ਉਹਨਾਂ ਨੂੰ ਅੱਲਾਹ ਦੇ ਅਜ਼ਾਬ ਤੋਂ ਬਚਾਉਣ ਵਾਲਾ ਕੋਈ ਨਹੀਂ ਹੋਵੇਗਾ। ਇੰਜ ਲੱਗੇਗਾ ਜਿਵੇਂ ਉਹਨਾਂ ਦੇ ਚਿਹਰਿਆਂ ’ਤੇ ਰਾਤ ਦੇ ਕਾਲੇ ਪੜਦੇ ਪਏ ਹੋਏ ਹੋਣ। ਇਹੋ ਲੋਕ ਨਰਕੀ ਹਨ ਜਿੱਥੇ ਉਹ ਸਦਾ ਲਈ ਰਹਿਣਗੇ। وَٱلَّذِينَ كَسَبُوا۟ ٱلسَّيِّـَٔاتِ جَزَآءُ سَيِّئَةٍۭ بِمِثْلِهَا وَتَرْهَقُهُمْ ذِلَّةٌۭ ۖ مَّا لَهُم مِّنَ ٱللَّهِ مِنْ عَاصِمٍۢ ۖ كَأَنَّمَآ أُغْشِيَتْ وُجُوهُهُمْ قِطَعًۭا مِّنَ ٱلَّيْلِ مُظْلِمًا ۚ أُو۟لَٰٓئِكَ أَصْحَٰبُ ٱلنَّارِ ۖ هُمْ فِيهَا خَٰلِدُونَ. ﴿27﴾
28 ਉਹ ਦਿਨ ਜਦੋਂ ਅਸੀਂ ਸਾਰਿਆਂ ਨੂੰ ਇਕੱਠਾ ਕਰਾਂਗੇ ਫੇਰ ਮੁਸ਼ਰਿਕਾਂ ਨੂੰ ਕਹਾਂਗੇ ਕਿ ਤੁਸੀਂ ਤੇ ਤੁਹਾਡੇ ਸ਼ਰੀਕ ਆਪਣੀ-ਆਪਣੀ ਥਾਂ ’ਤੇ ਠਹਿਰੋ ਫੇਰ ਅਸੀਂ ਉਹਨਾਂ ਵਿਚਾਲੇ ਜੁਦਾਈ ਪਾ ਦਿਆਂਗੇ ਅਤੇ ਉਹਨਾਂ ਦੇ ਸ਼ਰੀਕ ਆਖਣਗੇ ਕਿ ਤੁਸੀਂ ਸਾਡੀ ਇਬਾਦਤ ਨਹੀਂ ਸੀ ਕਰਦੇ। وَيَوْمَ نَحْشُرُهُمْ جَمِيعًۭا ثُمَّ نَقُولُ لِلَّذِينَ أَشْرَكُوا۟ مَكَانَكُمْ أَنتُمْ وَشُرَكَآؤُكُمْ ۚ فَزَيَّلْنَا بَيْنَهُمْ ۖ وَقَالَ شُرَكَآؤُهُم مَّا كُنتُمْ إِيَّانَا تَعْبُدُونَ. ﴿28﴾
29 ਇਹ ਵੀ ਆਖਣਗੇ ਕਿ ਸਾਡੇ ਤੇ ਤੁਹਾਡੇ ਵਿਚਾਲੇ ਅੱਲਾਹ ਦੀ ਗਵਾਹੀ ਹੀ ਬਥੇਰੀ ਹੈ। ਅਸੀਂ (ਇਸ਼ਟ) ਤਾਂ ਤੁਹਾਡੀ ਇਬਾਦਤ ਤੋਂ ਉੱਕਾ ਹੀ ਬੇਖ਼ਬਰ ਹਾਂ। فَكَفَىٰ بِٱللَّهِ شَهِيدًۢا بَيْنَنَا وَبَيْنَكُمْ إِن كُنَّا عَنْ عِبَادَتِكُمْ لَغَٰفِلِينَ. ﴿29﴾
30 ਉਸ ਵੇਲੇ ਹਰ ਵਿਅਕਤੀ ਆਪਣੇ (ਸੰਸਾਰ ਵਿਚ) ਕੀਤੇ ਹੋਏ ਕੰਮਾਂ ਦੀ ਜਾਂਚ ਕਰ ਲਵੇਗਾ ਅਤੇ ਇਹ ਸਾਰੇ ਹੀ ਲੋਕ ਅੱਲਾਹ ਵੱਲ, ਜਿਹੜਾ ਸਭ ਦਾ ਅਸਲੀ ਮਾਲਿਕ ਹੈ, ਪਰਤਾਏ ਜਾਣਗੇ ਅਤੇ ਜੋ ਕੁੱਝ ਵੀ ਉਹ (ਰੱਬ ਤੇ ਰਸੂਲ ਉੱਤੇ) ਝੂਠ ਘੜ੍ਹਿਆ ਕਰਦੇ ਸੀ, ਉਸ ਸਭ ਅਲੋਪ ਹੋ ਜਾਣਗੇ। هُنَالِكَ تَبْلُوا۟ كُلُّ نَفْسٍۢ مَّآ أَسْلَفَتْ ۚ وَرُدُّوٓا۟ إِلَى ٱللَّهِ مَوْلَىٰهُمُ ٱلْحَقِّ ۖ وَضَلَّ عَنْهُم مَّا كَانُوا۟ يَفْتَرُونَ. ﴿30﴾
31 ਹੇ ਨਬੀ! ਤੁਸੀਂ ਆਖੋ ਕਿ ਉਹ ਕੌਣ ਹੈ ਜਿਹੜਾ ਤੁਹਾਨੂੰ ਅਕਾਸ਼ ਤੇ ਧਰਤੀ ’ਚੋਂ ਰੋਜ਼ੀ ਦਿੰਦਾ ਹੈ? ਜਾਂ ਉਹ ਕੌਣ ਹੈ ਜਿਹੜਾ ਅੱਖਾਂ ਤੇ ਕੰਨਾਂ ਦਾ ਮਾਲਿਕ ਹੈ? ਅਤੇ ਉਹ ਕੌਣ ਹੈ ਜਿਹੜਾ ਜਾਨਦਾਰਾਂ ’ਚੋਂ ਬੇਜਾਨ ਅਤੇ ਬੇਜਾਨਾਂ ’ਚੋਂ ਜਾਨਦਾਰ ਨੂੰ ਕੱਢਦਾ ਹੈ? ਉਹ ਕੌਣ ਹੈ ਜਿਹੜਾ ਸਾਰੇ ਕੰਮਾਂ ਦੀ ਬਿਊਂਤ ਬਣਾਉਂਦਾ ਹੈ? ਉਹ (ਕਾਫ਼ਿਰ) ਜ਼ਰੂਰ ਹੀ ਇਹੋ ਆਖਣਗੇ ਕਿ ਅੱਲਾਹ। ਤਾਂ (ਹੇ ਨਬੀ!) ਇਹਨਾਂ ਨੂੰ ਆਖੋ ਕਿ ਫੇਰ ਤੁਸੀਂ (ਅੱਲਾਹ ਤੋਂ) ਡਰਦੇ ਕਿਉਂ ਨਹੀਂ? قُلْ مَن يَرْزُقُكُم مِّنَ ٱلسَّمَآءِ وَٱلْأَرْضِ أَمَّن يَمْلِكُ ٱلسَّمْعَ وَٱلْأَبْصَٰرَ وَمَن يُخْرِجُ ٱلْحَىَّ مِنَ ٱلْمَيِّتِ وَيُخْرِجُ ٱلْمَيِّتَ مِنَ ٱلْحَىِّ وَمَن يُدَبِّرُ ٱلْأَمْرَ ۚ فَسَيَقُولُونَ ٱللَّهُ ۚ فَقُلْ أَفَلَا تَتَّقُونَ. ﴿31﴾
32 ਸੋ ਇਹੋ ਅੱਲਾਹ ਹੈ ਜਿਹੜਾ ਤੁਹਾਡਾ ਸੱਚਾ ਮਾਲਿਕ ਹੈ। ਇਸ ਸੱਚਾਈ ਮਗਰੋਂ ਛੁੱਟ ਗੁਮਰਾਹੀ ਤੋਂ ਹੋਰ ਕੀ ਰਹਿ ਗਿਆ ਹੈ ? ਫੇਰ ਤੁਸੀਂ ਕਿੱਧਰ ਫਿਰੀ ਜਾਂਦੇ ਹੈ ? فَذَٰلِكُمُ ٱللَّهُ رَبُّكُمُ ٱلْحَقُّ ۖ فَمَاذَا بَعْدَ ٱلْحَقِّ إِلَّا ٱلضَّلَٰلُ ۖ فَأَنَّىٰ تُصْرَفُونَ. ﴿32﴾
33 (ਹੇ ਨਬੀ!) ਇਸੇ ਤਰ੍ਹਾਂ ਤੁਹਾਡੇ ਰੱਬ ਦੀ ਇਹ ਗੱਲ ਕਿ ਨਾ-ਫ਼ਰਮਾਨ ਲੋਕ ਈਮਾਨ ਨਹੀਂ ਲਿਆਉਣਗੇ ਸਾਰੇ ਹੀ ਝੂਠੇ ਲੋਕਾਂ ਪ੍ਰਤੀ ਸੱਚ ਸਾਬਿਤ ਹੋ ਗਈ ਹੈ। كَذَٰلِكَ حَقَّتْ كَلِمَتُ رَبِّكَ عَلَى ٱلَّذِينَ فَسَقُوٓا۟ أَنَّهُمْ لَا يُؤْمِنُونَ. ﴿33﴾
34 (ਹੇ ਨਬੀ!) ਤੁਸੀਂ ਇਹ ਪੁੱਛੋ ਕੀ ਤੁਹਾਡੇ ਥਾਪੇ ਹੋਏ ਸ਼ਰੀਕਾਂ ਵਿੱਚੋਂ ਕੌਣ ਹੈ ਜਿਹੜਾ ਪਹਿਲੀ ਵਾਰ ਰਚਨਾ ਕਰੇ ਅਤੇ ਮੁੜ ਦੁਬਾਰਾ ਉਸੇ ਦੀ ਰਚਨਾ ਕਰੇ? ਤੁਸੀਂ ਆਖ ਦਿਓ ਕਿ ਪਹਿਲੀ ਵਾਰ ਵੀ ਅੱਲਾਹ ਹੀ ਰਚਨਾ ਕਰਦਾ ਹੈ, ਮੁੜ ਦੁਬਾਰਾ ਵੀ ਉਹੀਓ ਰਚਨਾ ਕਰੇਗਾ। ਤੁਸੀਂ ਕਿਹੜੇ ਪੁੱਠੇ ਰਾਹ ਤੁਰੇ ਫ਼ਿਰਦੇ ਹੋ? قُلْ هَلْ مِن شُرَكَآئِكُم مَّن يَبْدَؤُا۟ ٱلْخَلْقَ ثُمَّ يُعِيدُهُۥ ۚ قُلِ ٱللَّهُ يَبْدَؤُا۟ ٱلْخَلْقَ ثُمَّ يُعِيدُهُۥ ۖ فَأَنَّىٰ تُؤْفَكُونَ. ﴿34﴾
35 (ਹੇ ਨਬੀ!) ਤੁਸੀਂ (ਇਹਨਾਂ ਮੁਸ਼ਰਿਕਾਂ ਤੋਂ) ਪੁੱਛੋ, ਕੀ ਤੁਹਾਡੇ ਸ਼ਰੀਕਾਂ ਵਿੱਚੋਂ ਕੋਈ ਹੈ ਜਿਹੜਾ ਹੱਕ ਸੱਚ ਦੀ ਹਿਦਾਇਤ ਦਿੰਦਾ ਹੋਵੇ? ਆਖ ਦਿਓ ਕਿ ਅੱਲਾਹ ਹੱਕ ਦੀ ਹਿਦਾਇਤ ਦਿੰਦਾਂ ਹੈ। ਫੇਰ ਕੀ ਉਹ ਜਿਹੜਾ ਹੱਕ ਦੀ ਹਿਦਾਇਤ ਦਿੰਦਾ ਹੈ ਉਹ ਇਸ ਗੱਲ ਦਾ ਅਧਿਕਾਰ ਰੱਖਦਾ ਹੈ ਕਿ ਉਸ ਦੀ ਪੈਰਵੀ ਕੀਤੀ ਜਾਵੇ? ਜਾਂ ਉਹ (ਹੱਕਦਾਰ)ਹੈ ਜਿਹੜਾ ਆਪ ਹੀ ਰਾਹੋਂ ਭੁਲਿਆ ਹੋਵੇ? ਸਗੋਂ ਉਸੇ ਨੂੰ ਹੱਕ ਦੀ ਨਸੀਹਤ ਕੀਤੀ ਜਾਵੇ। ਤੁਹਾਨੂੰ ਕੀ ਹੋ ਗਿਆ ਹੈ ਤੁਸੀਂ ਕਿਹੋ ਜਿਹੇ (ਗ਼ਲਤ) ਫ਼ੈਸਲੇ ਕਰਦੇ ਹੋ ? قُلْ هَلْ مِن شُرَكَآئِكُم مَّن يَهْدِىٓ إِلَى ٱلْحَقِّ ۚ قُلِ ٱللَّهُ يَهْدِى لِلْحَقِّ ۗ أَفَمَن يَهْدِىٓ إِلَى ٱلْحَقِّ أَحَقُّ أَن يُتَّبَعَ أَمَّن لَّا يَهِدِّىٓ إِلَّآ أَن يُهْدَىٰ ۖ فَمَا لَكُمْ كَيْفَ تَحْكُمُونَ. ﴿35﴾
36 ਅਤੇ ਉਹਨਾਂ ਕਾਫ਼ਿਰਾਂ ਵਿੱਚੋਂ ਬਹੁਤੇ ਤਾਂ ਗੁਮਾਨ (ਅਟਕਲ ਪੱਚੂ ਖ਼ਿਆਲ) ਦੇ ਹੀ ਪਿੱਛੇ ਲੱਗੇ ਰਹਿੰਦੇ ਹਨ। ਜਦ ਕਿ ਗੁਮਾਨ ਹਕੀਕਤ ਦੇ ਮੁਕਾਬਲੇ ਕੁੱਝ ਵੀ ਲਾਭਦਾਇਕ ਨਹੀਂ। ਬੇਸ਼ੱਕ ਅੱਲਾਹ ਉਹ ਸਭ ਚੰਗੀ ਤਰ੍ਹਾਂ ਜਾਣਦਾ ਹੈ ਜੋ ਕੁੱਝ ਉਹ ਕਰ ਰਹੇ ਹਨ। وَمَا يَتَّبِعُ أَكْثَرُهُمْ إِلَّا ظَنًّا ۚ إِنَّ ٱلظَّنَّ لَا يُغْنِى مِنَ ٱلْحَقِّ شَيْـًٔا ۚ إِنَّ ٱللَّهَ عَلِيمٌۢ بِمَا يَفْعَلُونَ. ﴿36﴾
37 ਇਹ .ਕੁਰਆਨ ਅਜਿਹਾ ਨਹੀਂ ਕਿ ਅੱਲਾਹ ਦੀ (ਵਹੀ) ਤੋਂ ਬਿਨਾਂ ਹੀ (ਆਪਣੇ ਕੋਲੋਂ) ਘੜ੍ਹ ਲਿਆ ਹੋਵੇ, ਸਗੋਂ ਇਹ ਤਾਂ (ਉਹਨਾਂ ਕਿਤਾਬਾਂ ਦੀ) ਪੁਸ਼ਟੀ ਕਰਦਾ ਹੈ ਜਿਹੜੀਆਂ ਇਸ ਤੋਂ ਪਹਿਲਾਂ (ਰੱਬ ਵੱਲੋਂ) ਉਤਾਰੀਆਂ ਜਾ ਚੁੱਕੀਆਂ ਹਨ ਅਤੇ ਉਹਨਾਂ ਸਾਰੀਆਂ ਕਿਤਾਬਾਂ ਦੀ ਵਿਸਥਾਰ ਪੂਰਵਕ ਜਾਣਕਾਰੀ ਦੇਣ ਵਾਲੀ ਕਿਤਾਬ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਇਹ (.ਕੁਰਆਨ) ਸਾਰੇ ਜਹਾਨਾਂ ਦੇ ਰੱਬ ਵੱਲੋਂ ਹੈ।[5]
[5] ਇਸ ਤੋਂ ਭਾਵ ਕੁਰਆਨ ਹੈ। ਇਕ ਹਦੀਸ ਵਿਚ ਨਬੀ (ਸ:) ਨੇ ਇਸ ਕੁਰਆਨ ਨੂੰ ਆਪਣਾ ਸਭ ਤੋਂ ਵੱਡਾ ਮੋਅਜਜ਼ਾ ਆਖਿਆ ਹੈ, ਫਰਮਾਇਆ ਕਿ ਹਰ ਨਬੀ ਨੂੰ ਅਜਿਹੇ ਮੋਅਜਜ਼ੇ ਦਿੱਤੇ ਗਏ ਜਿਨ੍ਹਾਂ ਕਾਰਨ ਲੋਕਾਂ ਨੂੰ ਈਮਾਨ ਨਸੀਬ ਹੋਇਆ ਅਤੇ ਮੈਨੂੰ ਜਿਹੜਾ ਮੋਅਜਜ਼ਾ ਬਖ਼ਸ਼ਿਆ ਗਿਆ ਹੈ ਉਹ ਰੱਬੀ ਵਹੀ ਹੈ, ਜੋ ਅੱਲਾਹ ਨੇ ਮੇਰੇ ਉੱਤੇ ਉਤਾਰੀ ਹੈ। ਸੋ ਮੈਨੂੰ ਆਸ ਹੈ ਕਿ ਕਿਆਮਤ ਦਿਹਾੜੇ ਮੇਰੇ ਪੈਰੋਕਾਰ ਸਭ ਤੋਂ ਵੱਧ ਹੋਣਗੇ। (ਸਹੀ ਬੁਖ਼ਾਰੀ, ਹਦੀਸ: 7274)
وَمَا كَانَ هَٰذَا ٱلْقُرْءَانُ أَن يُفْتَرَىٰ مِن دُونِ ٱللَّهِ وَلَٰكِن تَصْدِيقَ ٱلَّذِى بَيْنَ يَدَيْهِ وَتَفْصِيلَ ٱلْكِتَٰبِ لَا رَيْبَ فِيهِ مِن رَّبِّ ٱلْعَٰلَمِينَ. ﴿37﴾
38 ਕੀ ਇਹ (ਕਾਫ਼ਿਰ) ਲੋਕ ਆਖਦੇ ਹਨ ਕਿ ਪੈਗ਼ੰਬਰ ਨੇ ਇਸ (.ਕੁਰਆਨ) ਨੂੰ ਘੜ੍ਹ ਲਿਆ ਹੈ? (ਹੇ ਮੁਹੰਮਦ ਸ:!) ਆਖੋ ਕਿ ਰਤਾ ਤੁਸੀਂ ਅਜਿਹੀ ਇਕ ਸੂਰਤ ਹੀ ਬਣਾ ਲਿਆਓ ਅਤੇ ਜਿਨ੍ਹਾਂ (ਇਸ਼ਟਾਂ) ਨੂੰ, ਛੁੱਟ ਅੱਲਾਹ ਤੋਂ, ਮਦਦ ਲਈ ਬੁਲਾ ਸਕਦੇ ਹੋ ਬੁਲਾ ਲਓ, ਜੇ ਤੁਸੀਂ ਸੱਚੇ ਹੋ। أَمْ يَقُولُونَ ٱفْتَرَىٰهُ ۖ قُلْ فَأْتُوا۟ بِسُورَةٍۢ مِّثْلِهِۦ وَٱدْعُوا۟ مَنِ ٱسْتَطَعْتُم مِّن دُونِ ٱللَّهِ إِن كُنتُمْ صَٰدِقِينَ. ﴿38﴾
39 ਸਗੋਂ ਉਹਨਾਂ ਨੇ ਉਸ ਚੀਜ਼ (.ਕੁਰਆਨ) ਨੂੰ ਝੁਠਲਾਇਆ ਹੈ ਜਿਸ ਨੂੰ ਇਹ ਆਪਣੇ ਗਿਆਨ ਦੇ ਘੇਰੇ ਵਿਚ ਨਹੀਂ ਲਿਆ ਸਕਦੇ, ਅਤੇ ਅਜੇ ਤਕ ਜਿਸ ਦੀ ਹਕੀਕਤ ਵੀ ਇਹਨਾਂ ਦੇ ਸਾਹਮਣੇ ਪ੍ਰਗਟ ਨਹੀਂ ਹੋਈ। ਜਿਹੜੇ ਇਹਨਾਂ (ਕਾਫ਼ਿਰਾਂ) ਤੋਂ ਪਹਿਲਾਂ ਲੋਕੀ ਹੋਏ ਸਨ, ਇਸੇ ਪ੍ਰਕਾਰ ਉਹਨਾਂ ਨੇ ਵੀ (ਰੱਬੀ ਕਿਤਾਬਾਂ ਨੂੰ) ਝੁਠਲਾਇਆ ਸੀ। ਸੋ ਵੇਖ ਲਵੋ, ਉਹਨਾਂ ਜ਼ਾਲਮਾਂ ਦਾ ਅੰਤ ਕਿਹੋ ਜਿਹਾ ਹੋਇਆ ਸੀ। بَلْ كَذَّبُوا۟ بِمَا لَمْ يُحِيطُوا۟ بِعِلْمِهِۦ وَلَمَّا يَأْتِهِمْ تَأْوِيلُهُۥ ۚ كَذَٰلِكَ كَذَّبَ ٱلَّذِينَ مِن قَبْلِهِمْ ۖ فَٱنظُرْ كَيْفَ كَانَ عَٰقِبَةُ ٱلظَّٰلِمِينَ. ﴿39﴾
40 ਹੇ ਨਬੀ! ਇਹਨਾਂ ਲੋਕਾਂ ਵਿੱਚੋਂ ਕੁੱਝ ਤਾਂ ਅਜਿਹੇ ਹਨ ਜਿਹੜੇ (ਇਸ .ਕੁਰਆਨ ਉੱਤੇ) ਈਮਾਨ ਲਿਆਉਣਗੇ ਅਤੇ ਕੁੱਝ ਅਜਿਹੇ ਹਨ ਜਿਹੜੇ ਈਮਾਨ ਨਹੀਂ ਲਿਆਉਣਗੇ। ਤੁਹਾਡਾ ਰੱਬ ਫ਼ਸਾਦੀਆਂ ਨੂੰ ਚੰਗਾ ਤਰ੍ਹਾਂ ਜਾਣਦਾ ਹੈ। وَمِنْهُم مَّن يُؤْمِنُ بِهِۦ وَمِنْهُم مَّن لَّا يُؤْمِنُ بِهِۦ ۚ وَرَبُّكَ أَعْلَمُ بِٱلْمُفْسِدِينَ. ﴿40﴾
41 (ਹੇ ਨਬੀ!) ਜੇਕਰ ਉਹ ਤੁਹਾਨੂੰ ਝੁਠਲਾਉਣ ਤਾਂ ਉਨ੍ਹਾਂ ਨੂੰ ਆਖੋ ਕਿ ਮੇਰਾ ਅਮਲ (ਕਰਨੀ) ਮੇਰੇ ਲਈ ਹੈ, ਤੁਹਾਡਾ ਅਮਲ ਤੁਹਾਡੇ ਲਈ ਹੈ। ਤੁਸੀਂ ਮੇਰੇ ਅਮਲਾਂ ਤੋਂ ਬਰੀ ਹੋ ਤੇ ਮੈਂ ਤੁਹਾਡੇ ਅਮਲਾਂ ਤੋਂ ਬਰੀ ਹਾਂ। وَإِن كَذَّبُوكَ فَقُل لِّى عَمَلِى وَلَكُمْ عَمَلُكُمْ ۖ أَنتُم بَرِيٓـُٔونَ مِمَّآ أَعْمَلُ وَأَنَا۠ بَرِىٓءٌۭ مِّمَّا تَعْمَلُونَ. ﴿41﴾
42 ਇਹਨਾਂ ਵਿੱਚੋਂ ਕੁੱਝ ਅਜਿਹੇ ਵੀ ਹਨ ਜਿਹੜੇ ਤੁਹਾਡੀਆਂ ਗੱਲਾਂ ਧਿਆਨ ਨਾਲ ਸੁਣਦੇ ਹਨ ਕੀ ਤੁਸੀਂ (ਹੇ ਮੁਹੰਮਦ ਸ:!) ਬੋਲਿਆਂ ਨੂੰ ਸੁਣਾ ਸਕਦੇ ਹੋ ਭਾਵੇਂ ਉਹਨਾਂ ਨੂੰ ਅਕਲ ਹੀ ਨਾ ਹੋਵੇ ? وَمِنْهُم مَّن يَسْتَمِعُونَ إِلَيْكَ ۚ أَفَأَنتَ تُسْمِعُ ٱلصُّمَّ وَلَوْ كَانُوا۟ لَا يَعْقِلُونَ. ﴿42﴾
43 ਅਤੇ ਇਹਨਾਂ ਵਿੱਚੋਂ ਕੁੱਝ ਉਹ ਵੀ ਹਨ ਜਿਹੜੇ ਤੁਹਾਡੇ ਵੱਲ ਵੇਖ ਰਹੇ ਹਨ। ਕੀ ਤੁਸੀਂ ਅੰਨਿਆਂ ਨੂੰ ਰਾਹ ਵਿਖਾ ਸਕਦੇ ਹੋ ? ਭਾਵੇਂ ਉਹਨਾਂ ਨੂੰ ਵਿਖਾਈ ਵੀ ਨਾ ਦਿੰਦਾ ਹੋਵੇ। وَمِنْهُم مَّن يَنظُرُ إِلَيْكَ ۚ أَفَأَنتَ تَهْدِى ٱلْعُمْىَ وَلَوْ كَانُوا۟ لَا يُبْصِرُونَ. ﴿43﴾
44 ਬੇਸ਼ੱਕ ਅੱਲਾਹ ਲੋਕਾਂ ’ਤੇ ਜ਼ੁਲਮ ਨਹੀਂ ਕਰਦਾ ਲੋਕੀ ਤਾਂ ਆਪਣੇ ’ਤੇ ਆਪ ਹੀ ਜ਼ੁਲਮ ਕਰਦੇ ਹਨ। إِنَّ ٱللَّهَ لَا يَظْلِمُ ٱلنَّاسَ شَيْـًۭٔا وَلَٰكِنَّ ٱلنَّاسَ أَنفُسَهُمْ يَظْلِمُونَ. ﴿44﴾
45 ਉਹਨਾਂ ਨੂੰ ਉਹ ਵੇਲਾ ਵੀ ਚੇਤੇ ਕਰਵਾਓ ਜਦੋਂ ਅੱਲਾਹ ਇਹਨਾਂ ਸਭ ਨੂੰ (ਆਪਣੇ ਹਜ਼ੂਰ) ਇਕੱਠਾ ਕਰੇਗਾ (ਤਾਂ ਇਹ ਸਮਝਣਗੇ) ਕਿ ਜਿਵੇਂ ਉਹ ਸੰਸਾਰ ਵਿਚ ਦਿਨ ਦੀਆਂ ਕੁੱਝ ਘੜੀਆਂ ਤੋਂ ਵੱਧ ਨਹੀਂ ਰਹੇ ਹੋਣਗੇ ਅਤੇ ਆਪਸ ਵਿਚ ਇਕ ਦੂਜੇ ਨੂੰ ਪਛਾਣ ਲੈਣਗੇ। ਹਕੀਕਤ ਵਿਚ ਉਹੀਓ ਲੋਕ, ਜਿਨ੍ਹਾਂ ਨੇ ਅੱਲਾਹ ਦੀ ਮਿਲਣੀ ਨੂੰ ਝੂਠ ਸਮਝਿਆ, ਘਾਟੇ ਵਿਚ ਰਹਿਣਗੇ ਅਤੇ ਉਹ ਇਹ ਹਿਦਾਇਤ ਪਾਉਣ ਵਾਲੇ ਨਹੀਂ ਸੀ। وَيَوْمَ يَحْشُرُهُمْ كَأَن لَّمْ يَلْبَثُوٓا۟ إِلَّا سَاعَةًۭ مِّنَ ٱلنَّهَارِ يَتَعَارَفُونَ بَيْنَهُمْ ۚ قَدْ خَسِرَ ٱلَّذِينَ كَذَّبُوا۟ بِلِقَآءِ ٱللَّهِ وَمَا كَانُوا۟ مُهْتَدِينَ. ﴿45﴾
46 ਜਿਸ (ਅਜ਼ਾਬ) ਦਾ ਵਾਅਦਾ ਅਸੀਂ (ਇਹਨਾਂ ਕਾਫ਼ਿਰਾਂ ਨਾਲ) ਕਰ ਰਹੇ ਹਾਂ, (ਹੇ ਮੁਹੰਮਦ) ਜੇ ਅਸੀਂ ਉਸ ਵਿੱਚੋਂ ਥੋੜ੍ਹਾ ਜਿਹਾ ਅਜ਼ਾਬ ਤੁਹਾਡੇ ਜਿਊਂਦੇ ਜੀ ਤੁਹਾਨੂੰ ਵਿਖਾ ਦਾਈਏ ਜਾਂ ਉਸ ਤੋਂ ਪਹਿਲਾਂ ਤੁਹਾਨੂੰ ਉਠਾ ਲਈਏ ਹਰ ਹਾਲ ਵਿਚ ਉਹਨਾਂ ਨੇ ਸਾਡੇ ਵੱਲ ਹੀ ਪਰਤਣਾ ਹੈ। ਅੱਲਾਹ ਉਹਨਾਂ ਦੀਆਂ ਸਾਰੀਆਂ ਕਰਤੂਤਾਂ ਦਾ ਗਵਾਹ ਹੈ। وَإِمَّا نُرِيَنَّكَ بَعْضَ ٱلَّذِى نَعِدُهُمْ أَوْ نَتَوَفَّيَنَّكَ فَإِلَيْنَا مَرْجِعُهُمْ ثُمَّ ٱللَّهُ شَهِيدٌ عَلَىٰ مَا يَفْعَلُونَ. ﴿46﴾
47 ਹਰ ਉੱਮਤ (ਕੌਮ) ਦਾ ਇਕ ਰਸੂਲ ਹੈ, ਜਦੋਂ ਉਸ (ਕੌਮ) ਦਾ ਰਸੂਲ ਆ ਜਾਂਦਾ ਹੈ ਤਾਂ ਉਹਨਾਂ ਦਾ ਫ਼ੈਸਲਾ (ਉਹਨਾਂ ਦੇ ਕਰਮਾਂ ਅਨੁਸਾਰ) ਇਨਸਾਫ਼ ਨਾਲ ਕੀਤਾ ਜਾਂਦਾ ਹੈ ਉਹਨਾਂ ਨਾਲ ਕਿਸੇ ਪ੍ਰਕਾਰ ਦਾ ਧੱਕਾ ਨਹੀਂ ਕੀਤਾ ਜਾਂਦਾ। وَلِكُلِّ أُمَّةٍۢ رَّسُولٌۭ ۖ فَإِذَا جَآءَ رَسُولُهُمْ قُضِىَ بَيْنَهُم بِٱلْقِسْطِ وَهُمْ لَا يُظْلَمُونَ. ﴿47﴾
48 ਇਹ (ਕਾਫ਼ਿਰ) ਲੋਕ ਆਖਦੇ ਹਨ ਕਿ ਇਹ (ਅਜ਼ਾਬ ਦਾ) ਵਾਅਦਾ ਕਦੋਂ ਪੂਰਾ ਹੋਵੇਗਾ? ਜੇ ਤੁਸੀਂ ਸੱਚੇ ਹੋ? (ਤਾਂ ਦੱਸੋ)। وَيَقُولُونَ مَتَىٰ هَٰذَا ٱلْوَعْدُ إِن كُنتُمْ صَٰدِقِينَ. ﴿48﴾
49 (ਹੇ ਨਬੀ!) ਤੁਸੀਂ ਕਹਿ ਦਿਓ ਕਿ ਮੇਰੇ ਹੱਥ ਵਿਚ ਕਿਸੇ ਤਰ੍ਹਾਂ ਦਾ ਲਾਭ ਜਾਂ ਹਾਨੀ ਪਹੁੰਚਾਉਣ ਦਾ ਅਧਿਕਾਰ ਨਹੀਂ। ਉਹੀਓ ਹੁੰਦਾ ਹੈ ਜੋ ਅੱਲਾਹ ਦੀ ਇੱਛਾ ਹੁੰਦੀ ਹੈ। ਹਰ ਉੱਮਤ ਲਈ ਇਕ ਸਮਾਂ (ਧਰਤੀ ਉੱਤੇ ਵਸਣ ਦਾ) ਨਿਯਤ ਹੈ ਜਦੋਂ ਉਹਨਾਂ ਦਾ ਨਿਯਤ ਸਮਾਂ ਆ ਜਾਂਦਾ ਹੈ ਤਾਂ ਇਕ ਘੜੀ ਵੀ ਅੱਗੇ-ਪਿੱਛੇ ਨਹੀਂ ਹੋ ਸਕਦੀ। قُل لَّآ أَمْلِكُ لِنَفْسِى ضَرًّۭا وَلَا نَفْعًا إِلَّا مَا شَآءَ ٱللَّهُ ۗ لِكُلِّ أُمَّةٍ أَجَلٌ ۚ إِذَا جَآءَ أَجَلُهُمْ فَلَا يَسْتَـْٔخِرُونَ سَاعَةًۭ ۖ وَلَا يَسْتَقْدِمُونَ. ﴿49﴾
50 (ਹੇ ਨਬੀ!) ਤੁਸੀਂ ਪੁੱਛੋ ਕਿ ਜੇ ਤੁਹਾਡੇ ’ਤੇ ਅੱਲਾਹ ਦਾ ਅਜ਼ਾਬ ਅਚਨਚੇਤ ਰਾਤੀਂ ਜਾਂ ਦਿਨੀਂ ਆ ਜਾਵੇ ਤਾਂ ਤੁਸੀਂ ਕੀ ਕਰੋਗੇ? ਕਿਹੜੀ ਚੀਜ਼ ਹੈ ਜਿਸ ਲਈ ਅਪਰਾਧੀ ਲੋਕ ਛੇਤੀ ਕਰ ਰਹੇ ਹਨ? قُلْ أَرَءَيْتُمْ إِنْ أَتَىٰكُمْ عَذَابُهُۥ بَيَٰتًا أَوْ نَهَارًۭا مَّاذَا يَسْتَعْجِلُ مِنْهُ ٱلْمُجْرِمُونَ. ﴿50﴾
51 ਕੀ ਜਦੋਂ ਉਹ (ਅਜ਼ਾਬ) ਤੁਹਾਡੇ ’ਤੇ ਆ ਪਏਗਾ ਤੁਸੀਂ ਫੇਰ ਈਮਾਨ ਲਿਆਉਂਗੇ? (ਉਸ ਸਮੇਂ ਕਿਹਾ ਜਾਵੇਗਾ, ਕੀ ਈਮਾਨ ਹੁਣ ਲਿਆਏ ਹੋ?) ਜਦ ਕਿ ਇਸ (ਅਜ਼ਾਬ) ਲਈ ਤੁਸੀਂ ਛੇਤੀ ਕਰ ਰਹੇ ਸੀ। أَثُمَّ إِذَا مَا وَقَعَ ءَامَنتُم بِهِۦٓ ۚ ءَآلْـَٰٔنَ وَقَدْ كُنتُم بِهِۦ تَسْتَعْجِلُونَ. ﴿51﴾
52 ਜ਼ਾਲਮਾਂ ਨੂੰ ਆਖਿਆ ਜਾਵੇਗਾ ਕਿ ਹੁਣ ਸਦਾ ਲਈ ਅਜ਼ਾਬ ਦਾ ਸੁਆਦ ਲਵੋ ਤੁਹਾਨੂੰ ਤੁਹਾਡੇ ਉਹਨਾਂ ਕਰਮਾਂ ਦਾ ਬਦਲਾ ਦਿੱਤਾ ਜਾਵੇਗਾ ਜੋ ਤੁਸੀਂ (ਸੰਸਾਰ ਵਿਚ) ਕਰਦੇ ਸੀ। ثُمَّ قِيلَ لِلَّذِينَ ظَلَمُوا۟ ذُوقُوا۟ عَذَابَ ٱلْخُلْدِ هَلْ تُجْزَوْنَ إِلَّا بِمَا كُنتُمْ تَكْسِبُونَ. ﴿52﴾
53 (ਹੇ ਨਬੀ!) ਇਹ ਜ਼ਾਲਮ ਤੁਹਾਥੋਂ ਪੁੱਛਦੇ ਹਨ, ਕੀ ਅਜ਼ਾਬ ਦਾ ਆਉਣਾ ਸੱਚ ਹੈ? ਤੁਸੀਂ ਆਖ ਦਿਓ ਕਿ ਹਾਂ! (ਸੱਚ ਹੈ) ਕਸਮ ਹੈ ਮੇਰੇ ਪਾਲਣਹਾਰ ਦੀ ਕਿ ਇਹਦਾ ਆਉਣਾ ਸੱਚ ਹੈ ਅਤੇ ਤੁਸੀਂ ਕਿਸੇ ਤਰ੍ਹਾਂ ਵੀ ਅੱਲਾਹ ਨੂੰ ਬੇਵਸ ਨਹੀਂ ਕਰ ਸਕਦੇ। ۞ وَيَسْتَنۢبِـُٔونَكَ أَحَقٌّ هُوَ ۖ قُلْ إِى وَرَبِّىٓ إِنَّهُۥ لَحَقٌّۭ ۖ وَمَآ أَنتُم بِمُعْجِزِينَ. ﴿53﴾
54 ਜੇਕਰ ਹਰ ਜ਼ਾਲਮ ਵਿਅਕਤੀ ਦੇ ਕੋਲ (ਸਾਰੇ) ਸੰਸਾਰ ਦਾ ਮਾਲ ਹੋਵੇ ਤਾਂ ਉਹ ਨਰਕ ਦੇ ਅਜ਼ਾਬ ਤੋਂ ਬਚਣ ਲਈ ਸਭ ਕੁੱਝ ਫ਼ਿਦਿਆ (ਛੁਡਵਾਈ ਵਜੋਂ) ਵਿਚ ਦੇ ਦੇਵੇ।[6] ਜਦੋਂ ਇਹ (ਅਪਰਾਧੀ) ਅਜ਼ਾਬ ਨੂੰ ਵੇਖਣਗੇ ਤਾਂ ਉਹ ਆਪਣੇ ਦਿਲੋਂ ਵੀ ਤੇ ਜ਼ਾਹਰੋਂ ਵੀ ਸ਼ਰਮਿੰਦਗੀ ਦਾ ਪ੍ਰਗਟਾਵਾ ਕਰਨਗੇ। ਅਤੇ ਉਹਨਾਂ ਦਾ ਫ਼ੈਸਲਾ ਇੰਨਸਾਫ਼ ਨਾਲ ਹੋਵੇਗਾ, ਕਿਸੇ ਪ੍ਰਕਾਰ ਦੀ ਵਧੀਕੀ ਨਹੀਂ ਹੋਵੇਗੀ।
[6] ਵੇਖੋ ਸੂਰਤ ਆਲੇ-ਇਮਰਾਨ, ਹਾਸ਼ੀਆ ਆਇਤ 91/3
وَلَوْ أَنَّ لِكُلِّ نَفْسٍۢ ظَلَمَتْ مَا فِى ٱلْأَرْضِ لَٱفْتَدَتْ بِهِۦ ۗ وَأَسَرُّوا۟ ٱلنَّدَامَةَ لَمَّا رَأَوُا۟ ٱلْعَذَابَ ۖ وَقُضِىَ بَيْنَهُم بِٱلْقِسْطِ ۚ وَهُمْ لَا يُظْلَمُونَ. ﴿54﴾
55 (ਹੇ ਲੋਕੋ!) ਖ਼ਬਰਦਾਰ ਜਿੰਨੀਆਂ ਵੀ ਚੀਜ਼ਾਂ ਅਕਾਸ਼ਾਂ ਤੇ ਧਰਤੀ ਵਿਚ ਹਨ, ਉਨ੍ਹਾਂ ਸਭ ਦਾ ਮਾਲਿਕ ਅੱਲਾਹ ਹੀ ਹੈ। ਯਾਦ ਰੱਖੋ ਕਿ ਅੱਲਾਹ ਦਾ ਵਾਅਦਾ ਸੱਚਾ ਹੈ, ਪਰ ਇਹ ਗੱਲ ਬਹੁਤ ਹੀ ਘੱਟ ਲੋਕ ਜਾਣਦੇ ਹਨ। أَلَآ إِنَّ لِلَّهِ مَا فِى ٱلسَّمَٰوَٰتِ وَٱلْأَرْضِ ۗ أَلَآ إِنَّ وَعْدَ ٱللَّهِ حَقٌّۭ وَلَٰكِنَّ أَكْثَرَهُمْ لَا يَعْلَمُونَ. ﴿55﴾
56 ਉਹੀਓ ਜੀਵਨ ਦਿੰਦਾ ਹੈ ਤੇ ਉਹੀਓ ਮੌਤ ਦਿੰਦਾ ਹੈ ਅਤੇ ਤੁਸੀਂ ਸਭ ਨੇ ਉਸੇ (ਅੱਲਾਹ) ਵੱਲੋਂ ਪਰਤਣਾ ਹੈ। هُوَ يُحْىِۦ وَيُمِيتُ وَإِلَيْهِ تُرْجَعُونَ. ﴿56﴾
57 ਹੇ ਲੋਕੋ! ਤੁਹਾਡੇ ਕੋਲ ਤੁਹਾਡੇ ਰੱਬ ਵੱਲੋਂ ਨਸੀਹਤ ਦੀ ਕਿਤਾਬ ਆ ਗਈ ਹੈ। ਜੋ ਵੀ ਤੁਹਾਡੇ ਮਨਾਂ ਵਿਚ (ਗੁੱਸਾਂ, ਲਾਲਚ, ਈਰਖਾ, ਕੰਜੂਸੀ ਹਵਸ, ਨਫ਼ਰਤ ਆਦਿ) ਦੇ ਰੋਗ ਹਨ, ਇਹ ਉਹਨਾਂ ਸਭ ਦਾ ਇਲਾਜ ਹੈ ਅਤੇ ਈਮਾਨ ਵਾਲਿਆਂ ਲਈ ਹਿਦਾਇਤ ਤੇ ਰਹਿਮਤ ਹੈ। يَٰٓأَيُّهَا ٱلنَّاسُ قَدْ جَآءَتْكُم مَّوْعِظَةٌۭ مِّن رَّبِّكُمْ وَشِفَآءٌۭ لِّمَا فِى ٱلصُّدُورِ وَهُدًۭى وَرَحْمَةٌۭ لِّلْمُؤْمِنِينَ. ﴿57﴾
58 (ਹੇ ਨਬੀ!) ਤੁਸੀਂ ਕਹਿ ਦਿਓ ਕਿ ਇਹ .ਕੁਰਆਨ ਅੱਲਾਹ ਦੇ ਫਜ਼ਲ ਅਤੇ ਉਸ ਦੀ ਰਹਿਮਤ ਨਾਲ ਨਾਜ਼ਿਲ ਹੋਇਆ ਹੈ ਸੋ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਖ਼ੁਸ਼ ਹੋਣ, ਇਹ ਉਹਨਾਂ ਸਾਰੀਆਂ ਚੀਜ਼ਾਂ ਤੋਂ ਬਹੁਤ ਹੀ ਵਧੀਆ ਹੈ ਜਿਹੜੀਆਂ ਉਹ (ਸੰਸਾਰਿਕ ਜੀਵਨ ਲਈ) ਇਕੱਠੀਆਂ ਕਰ ਰਹੇ ਹਨ। قُلْ بِفَضْلِ ٱللَّهِ وَبِرَحْمَتِهِۦ فَبِذَٰلِكَ فَلْيَفْرَحُوا۟ هُوَ خَيْرٌۭ مِّمَّا يَجْمَعُونَ. ﴿58﴾
59 (ਹੇ ਨਬੀ!) ਤੁਸੀਂ (ਇਹਨਾਂ ਕਾਫ਼ਿਰਾਂ ਨੂੰ) ਪੁੱਛੋ ਕਿ ਅੱਲਾਹ ਨੇ ਤੁਹਾਡੇ ਲਈ ਜਿਹੜਾ ਰਿਜ਼ਕ ਭੇਜਿਆ ਸੀ, ਤੁਸੀਂ ਉਸ ਵਿਚ ਕੁੱਝ ਨੂੰ ਹਰਾਮ (ਨਾ-ਜਾਇਜ਼) ਅਤੇ ਕੁੱਝ ਨੂੰ ਹਲਾਲ (ਜਾਇਜ਼) ਕਰ ਲਿਆ। ਕੀ ਅੱਲਾਹ ਨੇ ਤੁਹਾਨੂੰ ਇਸ ਦੀ ਆਗਿਆ ਦਿੱਤੀ ਸੀ ਜਾਂ ਅੱਲਾਹ ’ਤੇ ਇਲਜ਼ਾਮ ਲਗਾ ਰਹੇ ਹੋ। قُلْ أَرَءَيْتُم مَّآ أَنزَلَ ٱللَّهُ لَكُم مِّن رِّزْقٍۢ فَجَعَلْتُم مِّنْهُ حَرَامًۭا وَحَلَٰلًۭا قُلْ ءَآللَّهُ أَذِنَ لَكُمْ ۖ أَمْ عَلَى ٱللَّهِ تَفْتَرُونَ. ﴿59﴾
60 ਜਿਹੜੇ ਲੋਕ ਅੱਲਾਹ ਉੱਤੇ ਝੂਠ ਮੜਦੇ ਹਨ ਉਹਨਾਂ ਦਾ ਕਿਆਮਤ ਪ੍ਰਤੀ ਕੀ ਵਿਚਾਰ ਹੈ? ਹਕੀਕਤ ਇਹ ਹੈ ਕਿ ਅੱਲਾਹ ਦਾ ਲੋਕਾਂ ਉੱਤੇ ਬਹੁਤ ਵੱਡਾ ਫ਼ਜ਼ਲ ਹੈ। ਪਰ ਫੇਰ ਵੀ ਬਹੁਤੇ ਲੋਕ ਅਜਿਹੇ ਹਨ ਜਿਹੜੇ ਧੰਨਵਾਦ ਨਹੀਂ ਕਰਦੇ। وَمَا ظَنُّ ٱلَّذِينَ يَفْتَرُونَ عَلَى ٱللَّهِ ٱلْكَذِبَ يَوْمَ ٱلْقِيَٰمَةِ ۗ إِنَّ ٱللَّهَ لَذُو فَضْلٍ عَلَى ٱلنَّاسِ وَلَٰكِنَّ أَكْثَرَهُمْ لَا يَشْكُرُونَ. ﴿60﴾
61 (ਹੇ ਨਬੀ!) ਜਿਸ ਹਾਲ ਵਿਚ ਵੀ ਤੁਸੀਂ ਹੁੰਦੇ ਹੋ ਅਤੇ ਅੱਲਾਹ ਵੱਲੋਂ ਨਾਜ਼ਿਲ ਕੀਤੇ ਹੋਏ .ਕੁਰਆਨ ਵਿਚ ਜੋ ਵੀ ਤੁਸੀਂ ਲੋਕਾਂ ਨੂੰ ਸੁਣਾਉਂਦੇ ਹੋ, ਅਤੇ ਹੇ ਲੋਕ! ਤੁਸੀਂ ਜੋ ਵੀ ਕਰਦੇ ਹੋ ਉਸ ਸਮੇਂ ਅਸੀਂ ਤੁਹਾਨੂੰ ਵੇਖ ਰਹੇ ਹੁੰਦੇ ਹਾਂ। ਨਾ ਹੀ ਧਰਤੀ ਵਿੱਚੋਂ, ਨਾ ਹੀ ਅਕਾਸ਼ ਵਿੱਚੋਂ, ਨਾ ਹੀ ਕੋਈ ਚੀਜ਼ ਛੋਟੀ, ਨਾ ਹੀ ਵੱਡੀ, ਕੋਈ ਚੀਜ਼ ਅੱਲਾਹ ਤੋਂ ਲੁਕੀ ਹੋਈ ਹੈ, ਪਰ ਇਹ ਸਭ ਇਕ ਖੁੱਲ੍ਹੀ (ਸਪੱਸ਼ਟ) ਕਿਤਾਬ ਵਿਚ (ਵਿਸਥਾਰ ਨਾਲ) ਦਰਜ ਹੈ। وَمَا تَكُونُ فِى شَأْنٍۢ وَمَا تَتْلُوا۟ مِنْهُ مِن قُرْءَانٍۢ وَلَا تَعْمَلُونَ مِنْ عَمَلٍ إِلَّا كُنَّا عَلَيْكُمْ شُهُودًا إِذْ تُفِيضُونَ فِيهِ ۚ وَمَا يَعْزُبُ عَن رَّبِّكَ مِن مِّثْقَالِ ذَرَّةٍۢ فِى ٱلْأَرْضِ وَلَا فِى ٱلسَّمَآءِ وَلَآ أَصْغَرَ مِن ذَٰلِكَ وَلَآ أَكْبَرَ إِلَّا فِى كِتَٰبٍۢ مُّبِينٍ. ﴿61﴾
62 ਯਾਦ ਰੱਖੋ ਕਿ ਅੱਲਾਹ ਦੇ ਪਿਆਰਿਆਂ ਨੂੰ (ਲੋਕ ਪ੍ਰਲੋਕ ਵਿਚ) ਨਾ ਕੋਈ ਡਰ ਭੈਅ ਹੋਵੇਗਾ ਅਤੇ ਨਾ ਹੀ ਨਿਰਾਸ਼ ਹੋਣਗੇ।[7]
[7] ਇਸ ਵਿਚ ਅੱਲਾਹ ਦੇ ਨੇਕ ਬੰਦਿਆਂ ਦਾ ਹਾਲ ਬਿਆ ਕੀਤਾ ਗਿਆ ਹੈ, ਜਦ ਕਿ ਅੱਲਾਹ ਦੇ ਨਾ ਫ਼ਰਮਾਨਾਂ ਦਾ ਹਾਲ ਇਸ ਤੋਂ ਉਲਟ ਹੋਵੇਗਾ। ਜਿਵੇਂ ਕਿ ਇਕ ਹਦੀਸ ਵਿਚ ਅੱਲਾਹ ਦੇ ਰਸੂਲ (ਸ:) ਨੇ ਫ਼ਰਮਾਇਆ ਕਿ ਜਦੋਂ ਜਨਾਜ਼ਾ ਤਿਆਰ ਹੋ ਜਾਂਦਾ ਹੈ ਅਤੇ ਆਦਮੀ ਉਸ ਨੂੰ ਮੋਢਿਆਂ ’ਤੇ ਚੁੱਕ ਲੈਂਦੇ ਹਨ, ਤਾਂ ਜੇਕਰ ਉਹ ਮਰਨ ਵਾਲਾ ਨੇਕ ਹੁੰਦਾ ਹੈ ਤਾਂ ਆਖਦਾ ਹੈ ਕਿ ਮੈਨੂੰ ਛੇਤੀ ਛੇਤੀ ਲੈ ਚੱਲੋ ਅਤੇ ਜੇ ਬੁਰਾ ਹੁੰਦਾ ਹੈ ਤਾਂ ਕਹਿੰਦਾ ਹੈ ਕਿ ਹਾਏ ਮੇਰੀ ਭੈੜੀ ਕਿਸਮਤ! ਤੁਸੀਂ ਮੈਨੂੰ ਕਿੱਥੇ ਲਿਜਾ ਰਹੇ ਹੋ, ਉਸ ਦੀ ਆਵਾਜ਼ ਨੂੰ ਇਨਸਾਨਾਂ ਤੋਂ ਛੁੱਟ ਹਰ ਕੋਈ ਸੁਣਦਾ ਹੈ। ਜੇਕਰ ਇਨਸਾਨ ਇਸ ਨੂੰ ਸੁਣ ਲਵੇ ਤਾਂ ਉਹ ਬੇਹੋਸ਼ ਹੋ ਜਾਵੇ। (ਸਹੀ ਬੁਖ਼ਾਰੀ, ਹਦੀਸ: 1314)
أَلَآ إِنَّ أَوْلِيَآءَ ٱللَّهِ لَا خَوْفٌ عَلَيْهِمْ وَلَا هُمْ يَحْزَنُونَ. ﴿62﴾
63 ਇਹ ਲੋਕੀ ਉਹ ਹਨ ਜਿਹੜੇ ਈਮਾਨ ਲਿਆਏ ਅਤੇ ਅੱਲਾਹ ਤੋਂ ਡਰਦੇ ਰਹੇ। ٱلَّذِينَ ءَامَنُوا۟ وَكَانُوا۟ يَتَّقُونَ. ﴿63﴾
64 ਇਹਨਾਂ ਲਈ ਸੰਸਾਰਿਕ ਜੀਵਨ ਵਿਚ ਵੀ ਅਤੇ ਆਖ਼ਿਰਤ ਦੇ ਜੀਵਨ ਵਿਚ ਵੀ ਖ਼ੁਸ਼ੀਆਂ ਹੀ ਖ਼ੁਸ਼ੀਆਂ ਹਨ।[8] ਅੱਲਾਹ ਦੇ ਕਥਣਾ ਵਿਚ ਕੁੱਝ ਵੀ ਬਦਲਾਓ ਨਹੀਂ ਹੋ ਸਕਦਾ, ਇਹੋ ਸਭ ਤੋਂ ਵੱਡੀ ਕਾਮਯਾਬੀ ਹੈ।
[8] ਹਜ਼ਰਤ ਅਬੂ-ਹੁਰੈਰਾ ਦੱਸਦੇ ਹਨ ਕਿ ਮੈਂ ਨਬੀ ਕਰੀਮ (ਸ:) ਨੂੰ ਇਹ ਫ਼ਰਮਾਉਂਦੇ ਹੋਏ ਸੁਣਿਆ ਕਿ ਨਬੁੱਵਤ ਵਿਚ ਛੁੱਟ ਖ਼ੁਸ਼ਖ਼ਬਰੀਆਂ ਤੋਂ ਹੋਰ ਕੁੱਝ ਵੀ ਨਹੀਂ ਰਿਹਾ। ਲੋਕਾਂ ਨੇ ਅਰਜ਼ ਕੀਤੀ ਕਿ ਖ਼ੁਸ਼ਖ਼ਬਰੀਆਂ ਤੋਂ ਕੀ ਭਾ ਹੈ? ਤਾਂ ਆਪ (ਸ:) ਨੇ ਫ਼ਰਮਾਇਆ ਕਿ ਸੱਚੇ ਦੇ ਚੰਗੇ ਸੁਪਨੇ ਜਿਹੜੇ ਖ਼ੁਸ਼ਖ਼ਬਰੀਆਂ ਦੇਣ। (ਸਹੀ ਬੁਖ਼ਾਰੀ, ਹਦੀਸ 6990) ● ਇਕ ਦੂਜੀ ਹਦੀਸ ਵਿਚ ਫ਼ਰਮਾਇਆ ਕਿ ਮੋਮਿਨ ਦਾ ਸੁਪਨਾ ਨਬੁੱਵਤ ਦੇ ਛਿਆਲੀ ਹਿੱਸਿਆਂ ਵਿਚੋਂ ਇਕ ਹਿੱਸਾ ਹੁੰਦਾ ਹੈ। (ਸਹੀ ਬੁਖ਼ਾਰੀ, ਹਦੀਸ: 6988)
لَهُمُ ٱلْبُشْرَىٰ فِى ٱلْحَيَوٰةِ ٱلدُّنْيَا وَفِى ٱلْءَاخِرَةِ ۚ لَا تَبْدِيلَ لِكَلِمَٰتِ ٱللَّهِ ۚ ذَٰلِكَ هُوَ ٱلْفَوْزُ ٱلْعَظِيمُ. ﴿64﴾
65 (ਹੇ ਨਬੀ!) ਤੁਸੀਂ ਇਹਨਾਂ (ਕਾਫ਼ਿਰਾਂ) ਦੀਆਂ ਗੱਲਾਂ ਤੋਂ ਦੁਖੀ ਨਾ ਹੋਵੇ। ਬੇਸ਼ੱਕ ਸਾਰੀਆਂ ਇੱਜ਼ਤਾਂ ਅੱਲਾਹ ਲਈ ਹੀ ਦੇ ਹੱਥ ਵਿਚ ਹਨ, ਉਹ ਸਭ ਕੁੱਝ ਸੁਣਨ ਤੇ ਜਾਣਨ ਵਾਲਾ ਹੈ। وَلَا يَحْزُنكَ قَوْلُهُمْ ۘ إِنَّ ٱلْعِزَّةَ لِلَّهِ جَمِيعًا ۚ هُوَ ٱلسَّمِيعُ ٱلْعَلِيمُ. ﴿65﴾
66 ਚੇਤੇ ਰੱਖੋ, ਜੋ ਕੁੱਝ ਵੀ ਅਕਾਸ਼ਾਂ ਵਿਚ ਹੈ ਅਤੇ ਜੋ ਵੀ ਧਰਤੀ ਵਿਚ ਹੈ ਇਹ ਸਭ ਅੱਲਾਹ ਦਾ ਹੀ ਹੈ। ਜਿਹੜੇ ਲੋਕੀ ਅੱਲਾਹ ਨੂੰ ਛੱਡ ਕੇ ਦੂਜੇ ਇਸ਼ਟਾਂ ਨੂੰ (ਮਦਦ ਲਈ) ਪੁਕਾਰਦੇ ਹਨ ਉਹ (ਕਿਸੇ ਇਸ਼ਟ ਦੀ) ਪੈਰਵੀ ਨਹੀਂ ਕਰਦੇ, ਸਗੋਂ ਨਿਰੇ ਵਹਿਮਾਂ ਭਰਮਾਂ ਦੀ ਪੈਰਵੀ ਕਰ ਰਹੇ ਹਨ ਅਤੇ ਕੇਵਲ ਖ਼ਿਆਲੀ ਗੱਲਾਂ ਹੀ ਕਰਦੇ ਹਨ। أَلَآ إِنَّ لِلَّهِ مَن فِى ٱلسَّمَٰوَٰتِ وَمَن فِى ٱلْأَرْضِ ۗ وَمَا يَتَّبِعُ ٱلَّذِينَ يَدْعُونَ مِن دُونِ ٱللَّهِ شُرَكَآءَ ۚ إِن يَتَّبِعُونَ إِلَّا ٱلظَّنَّ وَإِنْ هُمْ إِلَّا يَخْرُصُونَ. ﴿66﴾
67 ਉਹੀਓ (ਅੱਲਾਹ) ਹੈ ਜਿਸਨੇ ਤੁਹਾਡੇ ਲਈ ਰਾਤ ਬਣਾਈ ਤਾਂ ਜੋ ਤੁਸੀਂ ਆਰਾਮ ਕਰ ਸਕੋਂ ਅਤੇ (ਰੋਜ਼ੀ ਕਮਾਉਣ ਲਈ) ਦਿਨ ਨੂੰ ਪ੍ਰਕਾਸ਼ਮਈ ਬਣਾਇਆ, ਬੇਸ਼ੱਕ ਇਸ ਵਿਚ ਉਹਨਾਂ ਲਈ ਬਥੇਰੀਆਂ ਨਿਸ਼ਾਨੀਆਂ ਹਨ ਜਿਹੜੇ (ਪੈਗ਼ੰਬਰਾਂ ਦੀਆਂ ਗੱਲਾਂ ਨੂੰ ਧਿਆਨ ਨਾਲ) ਸੁਣਦੇ ਹਨ। هُوَ ٱلَّذِى جَعَلَ لَكُمُ ٱلَّيْلَ لِتَسْكُنُوا۟ فِيهِ وَٱلنَّهَارَ مُبْصِرًا ۚ إِنَّ فِى ذَٰلِكَ لَءَايَٰتٍۢ لِّقَوْمٍۢ يَسْمَعُونَ. ﴿67﴾
68 ਉਹ (ਮੁਸ਼ਰਿਕ) ਆਖਦੇ ਹਨ ਕਿ ਅੱਲਾਹ ਨੇ ਪੁੱਤਰ ਬਣਾ ਲਿਆ ਹੈ, ਜਦ ਕਿ ਉਹ (ਔਲਾਦ ਤੋਂ) ਪਾਕ ਹੈ ਅਤੇ (ਹਰ ਲੋੜ ਤੋਂ) ਬੇਪਰਵਾਹ ਹੈ।[9] ਅਕਾਸ਼ਾਂ ਤੇ ਧਰਤੀ ਵਿਚ ਜੋ ਵੀ ਹੈ ਸਭ ਉਸੇ ਲਈ ਹੈ। ਤੁਹਾਡੇ ਕੋਲ ਇਸ ਗੱਲ ਦੀ ਵੀ ਕੋਈ ਦਲੀਲ ਨਹੀਂ (ਕਿ ਰੱਬ ਦੇ ਔਲਾਦ ਹੈ) ਕੀ ਤੁਸੀਂ ਅੱਲਾਹ ਦੇ ਬਾਰੇ ਉਹ ਗੱਲਾਂ ਆਖਦੇ ਹੋ ਜਿਸ ਦਾ ਤੁਹਾਨੂੰ ਗਿਆਨ ਵੀ ਨਹੀਂ ?
[9] ਵੇਖੋ ਸੂਰਤ ਅਲ-ਬਕਰਹ, ਹਾਸ਼ੀਆ ਆਇਤ 116/2
قَالُوا۟ ٱتَّخَذَ ٱللَّهُ وَلَدًۭا ۗ سُبْحَٰنَهُۥ ۖ هُوَ ٱلْغَنِىُّ ۖ لَهُۥ مَا فِى ٱلسَّمَٰوَٰتِ وَمَا فِى ٱلْأَرْضِ ۚ إِنْ عِندَكُم مِّن سُلْطَٰنٍۭ بِهَٰذَآ ۚ أَتَقُولُونَ عَلَى ٱللَّهِ مَا لَا تَعْلَمُونَ. ﴿68﴾
69 (ਹੇ ਨਬੀ!) ਤੁਸੀਂ ਆਖ ਦਿਓ ਕਿ ਜਿਹੜੇ ਲੋਕੀ ਅੱਲਾਹ ’ਤੇ ਦੋਸ਼ ਲਗਾ ਰਹੇ ਹਨ, ਉਹ ਕਾਮਯਾਬ ਨਹੀਂ ਹੋਣਗੇ। قُلْ إِنَّ ٱلَّذِينَ يَفْتَرُونَ عَلَى ٱللَّهِ ٱلْكَذِبَ لَا يُفْلِحُونَ. ﴿69﴾
70 ਸੰਸਾਰ ਵਿਚ ਤਾਂ ਥੋੜ੍ਹਾ ਜਿਹਾ ਲਾਭ ਉਠਾਉਣਾ ਹੈ ਫੇਰ ਉਹਨਾਂ ਨੇ ਸਾਡੇ ਕੋਲ ਹੀ ਆਉਣਾ ਹੈ, ਫੇਰ ਅਸੀਂ ਉਹਨਾਂ ਨੂੰ ਉਹਨਾਂ ਦੇ ਕੁਫ਼ਰ ਦੇ ਬਦਲੇ ਵਿਚ ਕਰੜੇ ਅਜ਼ਾਬ ਦਾ ਸੁਆਦ ਚਖਾਵਾਂਗੇ। مَتَٰعٌۭ فِى ٱلدُّنْيَا ثُمَّ إِلَيْنَا مَرْجِعُهُمْ ثُمَّ نُذِيقُهُمُ ٱلْعَذَابَ ٱلشَّدِيدَ بِمَا كَانُوا۟ يَكْفُرُونَ. ﴿70﴾
71 (ਹੇ ਨਬੀ!) ਤੁਸੀਂ ਇਹਨਾਂ (ਇਨਕਾਰੀਆਂ) ਨੂੰ ਨੂਹ ਦਾ ਕਿੱਸਾ ਸੁਣਾਉ ਜਦੋਂ ਉਹਨਾਂ (ਨੂਹ) ਨੇ ਆਪਣੀ ਕੌਮ ਨੂੰ ਕਿਹਾ ਸੀ ਕਿ ਹੇ ਮੇਰੀ ਕੌਮ! ਜੇ ਤੁਹਾਨੂੰ ਮੇਰਾ (ਤੁਹਾਡੇ ਵਿਚਾਲੇ) ਰਹਿਣਾ ਅਤੇ ਅੱਲਾਹ ਦੀਆਂ ਆਇਤਾਂ ਰਾਹੀਂ ਨਸੀਹਤਾਂ (ਕਰਨੀਆਂ) ਭਾਰ ਮਹਿਸੂਸ ਹੁੰਦਾ ਹੈ (ਤਾਂ ਇਹ ਤੁਹਾਡੀ ਇੱਛਾ ਹੈ) ਪਰ ਮੇਰਾ ਭਰੋਸਾ ਤਾਂ ਅੱਲਾਹ ’ਤੇ ਹੀ ਹੈ। ਸੋ ਤੁਸੀਂ ਤੇ ਤੁਹਾਡੇ ਸ਼ਰੀਕ ਮਿਲ ਕੇ ਮੇਰੇ ਵਿਰੁੱਧ ਫ਼ੈਸਲਾ ਕਰ ਲਵੋ, ਅਤੇ ਤੁਹਾਡਾ ਇਹ ਫ਼ੈਸਲਾ ਕਿਸੇ ਤੋਂ ਗੁਪਤ ਨਾ ਰਹੇ, ਫੇਰ ਮੇਰੇ ਵਿਰੁੱਧ ਆਪਣੇ ਫ਼ੈਸਲੇ ਅਨੁਸਾਰ ਜਤਨ ਕਰੋ ਅਤੇ ਮੈਨੂੰ ਉੱਕਾ ਹੀ ਮੋਹਲਤ ਨਾ ਦਿਓ। ۞ وَٱتْلُ عَلَيْهِمْ نَبَأَ نُوحٍ إِذْ قَالَ لِقَوْمِهِۦ يَٰقَوْمِ إِن كَانَ كَبُرَ عَلَيْكُم مَّقَامِى وَتَذْكِيرِى بِـَٔايَٰتِ ٱللَّهِ فَعَلَى ٱللَّهِ تَوَكَّلْتُ فَأَجْمِعُوٓا۟ أَمْرَكُمْ وَشُرَكَآءَكُمْ ثُمَّ لَا يَكُنْ أَمْرُكُمْ عَلَيْكُمْ غُمَّةًۭ ثُمَّ ٱقْضُوٓا۟ إِلَىَّ وَلَا تُنظِرُونِ. ﴿71﴾
72 ਜੇ ਤੁਸੀਂ ਸੱਚਾਈ ਤੋਂ ਮੂੰਹ ਮੋੜ ਵੀ ਲਓ ਪਰ ਮੈਂ ਤੁਹਾਥੋਂ ਕਿਸੇ ਬਦਲੇ ਦੀ ਮੰਗ ਨਹੀਂ ਕਰਦਾ। ਮੇਰਾ ਬਦਲਾ ਤਾਂ ਅੱਲਾਹ ਦੇ ਹੀ ਜ਼ਿੰਮੇ ਹੈ ਅਤੇ ਮੈ` ਇਹ ਹੁਕਮ ਹੋਇਆ ਹੈ ਕਿ ਮੈਂ ਆਗਿਆਕਾਰੀਆਂ ਵਿੱਚੋਂ ਹੋਵਾਂ। فَإِن تَوَلَّيْتُمْ فَمَا سَأَلْتُكُم مِّنْ أَجْرٍ ۖ إِنْ أَجْرِىَ إِلَّا عَلَى ٱللَّهِ ۖ وَأُمِرْتُ أَنْ أَكُونَ مِنَ ٱلْمُسْلِمِينَ. ﴿72﴾
73 ਸੋ ਉਹਨਾਂ ਲੋਕਾਂ ਨੇ ਨੂਹ ਨੂੰ ਝੁਠਲਾਇਆ ਤਾਂ ਅਸੀਂ ਉਸ ਨੂੰ ਅਤੇ ਜਿਹੜੇ ਉਸ ਨੂਹ ਦੀ ਬੇੜੀ ਵਿਚ ਸਵਾਰ ਸਨ ਉਹਨਾਂ ਸਭ ਨੂੰ ਬਚਾ ਲਿਆ ਅਤੇ ਉਹਨਾਂ ਨੂੰ ਧਰਤੀ ਦਾ ਜਾਨਸ਼ੀਨ ਬਣਾਇਆ ਅਤੇ ਜਿਨ੍ਹਾਂ ਨੇ ਸਾਡੀਆਂ ਆਇਤਾਂ ਨੂੰ ਝੁਠਲਾਇਆ ਸੀ ਅਸੀਂ ਉਹਨਾਂ ਨੂੰ ਡੋਬ ਦਿੱਤਾ। ਸੋ ਵੇਖੋ (ਉਹਨਾਂ ਲੋਕਾਂ ਦਾ) ਅੰਤ ਕਿਹੋ ਜਿਹਾ ਹੋਇਆ, ਜਿਨ੍ਹਾਂ ਨੂੰ ਖ਼ਬਰਦਾਰ ਕੀਤਾ ਗਿਆ ਸੀ। فَكَذَّبُوهُ فَنَجَّيْنَٰهُ وَمَن مَّعَهُۥ فِى ٱلْفُلْكِ وَجَعَلْنَٰهُمْ خَلَٰٓئِفَ وَأَغْرَقْنَا ٱلَّذِينَ كَذَّبُوا۟ بِـَٔايَٰتِنَا ۖ فَٱنظُرْ كَيْفَ كَانَ عَٰقِبَةُ ٱلْمُنذَرِينَ. ﴿73﴾
74 ਫੇਰ ਅਸੀਂ (ਨੂਹ) ਤੋਂ ਬਾਅਦ ਅਨੇਕਾਂ ਹੀ ਰਸੂਲਾਂ ਨੂੰ ਉਹਨਾਂ ਦੀ ਆਪਣੀ ਆਪਣੀ ਕੌਮ ਵੱਲ ਘੱਲਿਆ, ਉਹ ਸਾਰੇ (ਰਸੂਲ) ਰੌਸ਼ਨ ਦਲੀਲਾਂ ਲੈਕੇ ਆਏ, ਫੇਰ ਵੀ ਇੰਜ ਨਾ ਹੋਇਆ ਕਿ ਉਹ ਇਸ (ਹਿਦਾਇਤ) ’ਤੇ ਈਮਾਨ ਲੈ ਆਉਂਦੇ ਜਿਸ ਨੂੰ ਪਹਿਲਾਂ ਹੀ ਝੁਠਲਾ ਚੁੱਕੇ ਸਨ। ਇਸ ਪ੍ਰਕਾਰ ਅੱਲਾਹ ਹੱਦੋਂ ਟੱਪਣ ਵਾਲਿਆਂ ਦੇ ਦਿਲਾਂ ’ਤੇ ਠੱਪਾ ਲਾ ਦਿੰਦਾ ਹੈ। (ਫੇਰ ਉਹ ਸਮਝਦੇ ਹੀ ਨਹੀਂ)। ثُمَّ بَعَثْنَا مِنۢ بَعْدِهِۦ رُسُلًا إِلَىٰ قَوْمِهِمْ فَجَآءُوهُم بِٱلْبَيِّنَٰتِ فَمَا كَانُوا۟ لِيُؤْمِنُوا۟ بِمَا كَذَّبُوا۟ بِهِۦ مِن قَبْلُ ۚ كَذَٰلِكَ نَطْبَعُ عَلَىٰ قُلُوبِ ٱلْمُعْتَدِينَ. ﴿74﴾
75 ਇਹਨਾਂ ਤੋਂ ਬਾਅਦ ਅਸੀਂ ਮੂਸਾ ਤੇ ਹਾਰੂਨ ਨੂੰ(ਰਸੂਲ ਬਣਾ ਕੇ) ਫ਼ਿਰਔਨ ਤੇ ਉਸ (ਦੀ ਕੌਮ) ਦੇ ਸਰਦਾਰਾਂ ਵੱਲ ਆਪਣੀਆਂ ਨਿਸ਼ਾਨੀਆਂ ਦੇ ਕੇ ਭੇਜਿਆਂ ਪਰ ਉਹਨਾਂ ਨੇ ਘਮੰਡ ਕੀਤਾ। ਉਹ ਲੋਕ ਅਪਰਾਧੀ ਸਨ। ثُمَّ بَعَثْنَا مِنۢ بَعْدِهِم مُّوسَىٰ وَهَٰرُونَ إِلَىٰ فِرْعَوْنَ وَمَلَإِي۟هِۦ بِـَٔايَٰتِنَا فَٱسْتَكْبَرُوا۟ وَكَانُوا۟ قَوْمًۭا مُّجْرِمِينَ. ﴿75﴾
76 ਜਦੋਂ ਉਹਨਾਂ (ਫ਼ਿਰਔਨੀਆਂ) ਕੋਲ ਸਾਡੇ ਵੱਲੋਂ ਹੱਕ ਪੁੱਜ ਗਿਆ ਤਾਂ ਆਖਣ ਲੱਗੇ ਕਿ ਇਹ ਤਾਂ ਜਾਦੂ ਹੈ। فَلَمَّا جَآءَهُمُ ٱلْحَقُّ مِنْ عِندِنَا قَالُوٓا۟ إِنَّ هَٰذَا لَسِحْرٌۭ مُّبِينٌۭ. ﴿76﴾
77 ਮੂਸਾ ਨੇ ਆਖਿਆ, ਕੀ ਤੁਸੀਂ ਹੱਕ ਪ੍ਰਤੀ ਇਹ ਕਹਿੰਦੇ ਹੋ, ਜਦ ਕਿ ਉਹ ਹੱਕ ਤੁਹਾਡੇ ਕੋਲ ਆ ਗਿਆ ਹੈ, ਕੀ ਇਹ ਜਾਦੂ ਹੈ ? ਜਦ ਕਿ ਜਾਦੂਗਰ ਕਦੇ ਵੀ ਕਾਮਯਾਬ ਨਹੀਂ ਹੋਇਆ ਕਰਦੇ। قَالَ مُوسَىٰٓ أَتَقُولُونَ لِلْحَقِّ لَمَّا جَآءَكُمْ ۖ أَسِحْرٌ هَٰذَا وَلَا يُفْلِحُ ٱلسَّٰحِرُونَ. ﴿77﴾
78 ਉਹ (ਫ਼ਿਰਔਨੀ) ਆਖਣ ਲੱਗਾ, ਕੀ ਤੁਸੀਂ (ਮੂਸਾ ਤੇ ਹਾਰੂਨ) ਸਾਡੇ ਕੋਲ ਇਸ ਲਈ ਆਏ ਹੋ ਕਿ ਸਾਨੂੰ ਉਸ ਰਾਹੋਂ ਹਟਾ ਦਿਓ ਜਿਸ ’ਤੇ ਅਸੀਂ ਆਪਣੇ ਪਿਓ ਦਾਦੇ (ਬਜ਼ੁਰਗਾਂ) ਨੂੰ ਵੇਖਿਆ ਸੀ ਅਤੇ ਤੁਹਾਨੂੰ ਦੋਵਾਂ ਨੂੰ ਸੰਸਾਰ ਵਿਚ ਸਰਦਾਰੀ ਮਿਲ ਜਾਵੇ ? ਜਦ ਕਿ ਅਸੀਂ ਤੁਹਾਨੂੰ ਦੋਵਾਂ ਨੂੰ (ਰੱਬ ਦਾ ਰਸੂਲ) ਨਹੀਂ ਮੰਨਦੇ। قَالُوٓا۟ أَجِئْتَنَا لِتَلْفِتَنَا عَمَّا وَجَدْنَا عَلَيْهِ ءَابَآءَنَا وَتَكُونَ لَكُمَا ٱلْكِبْرِيَآءُ فِى ٱلْأَرْضِ وَمَا نَحْنُ لَكُمَا بِمُؤْمِنِينَ. ﴿78﴾
79 ਫ਼ਿਰਔਨ ਨੇ ਹੁਕਮ ਦਿੱਤਾ ਕਿ ਮੇਰੇ ਕੋਲ ਸਾਰੇ ਹੀ ਮਾਹਿਰ ਜਾਦੂਗਰਾਂ ਨੂੰ ਹਾਜ਼ਰ ਕਰੋ। وَقَالَ فِرْعَوْنُ ٱئْتُونِى بِكُلِّ سَٰحِرٍ عَلِيمٍۢ. ﴿79﴾
80 ਜਦੋਂ ਜਾਦੂਗਰ ਆ ਗਏ ਤਾਂ ਮੂਸਾ ਨੇ ਉਹਨਾਂ (ਜਾਦੂਗਰਾਂ)ਨੂੰ ਕਿਹਾ ਕਿ ਜੋ ਤੁਸੀਂ (ਜਾਦੂ ਲਈ) ਸੁੱਟਣਾ ਚਾਹੁੰਦੇ ਹੋ ਉਸ ਨੂੰ ਸੁੱਟੋ। فَلَمَّا جَآءَ ٱلسَّحَرَةُ قَالَ لَهُم مُّوسَىٰٓ أَلْقُوا۟ مَآ أَنتُم مُّلْقُونَ. ﴿80﴾
81 ਜਦੋਂ ਉਹਨਾਂ (ਜਾਦਗੂਰਾਂ) ਨੇ ਸੁੱਟਿਆ ਤਾਂ ਮੂਸਾ ਨੇ ਕਿਹਾ ਕਿ ਇਹ ਜੋ ਵੀ ਤੁਸੀਂ ਲਿਆਏ ਹੋ ਇਹ ਜਾਦੂ ਹੈ ਅੱਲਾਹ ਇਸ ਨੂੰ ਹੁਣੇ ਨਕਾਰ ਦੇਵੇਗਾ। ਅੱਲਾਹ ਫ਼ਸਾਦੀਆਂ ਦੇ ਕੰਮਾਂ ਨੂੰ ਸਫ਼ਲ ਹੋਣ ਨਹੀਂ ਦਿੰਦਾ। فَلَمَّآ أَلْقَوْا۟ قَالَ مُوسَىٰ مَا جِئْتُم بِهِ ٱلسِّحْرُ ۖ إِنَّ ٱللَّهَ سَيُبْطِلُهُۥٓ ۖ إِنَّ ٱللَّهَ لَا يُصْلِحُ عَمَلَ ٱلْمُفْسِدِينَ. ﴿81﴾
82 ਅਤੇ ਅੱਲਾਹ ਸੱਚਾਈ ਨੂੰ ਆਪਣੇ ਫ਼ਰਮਾਨਾਂ ਰਾਹੀਂ ਸੱਚ ਸਿੱਧ ਕਰਦਾ ਹੈ ਭਾਵੇਂ ਅਪਰਾਧੀਆਂ ਨੂੰ ਕਿੰਨਾ ਹੀ ਨਾ-ਪਸੰਦ ਕਿਉਂ ਨਾ ਹੋਵੇ। وَيُحِقُّ ٱللَّهُ ٱلْحَقَّ بِكَلِمَٰتِهِۦ وَلَوْ كَرِهَ ٱلْمُجْرِمُونَ. ﴿82﴾
83 ਸੋ ਮੂਸਾ ਉੱਤੇ ਉਸ ਦੀ ਕੌਮ (ਫ਼ਿਰਔਨੀਆਂ) ਵਿੱਚੋਂ ਥੋੜ੍ਹੇ ਹੀ ਲੋਕੀ ਈਮਾਨ ਲਿਆਏ, ਉਹ ਵੀ ਫ਼ਿਰਔਨ ਅਤੇ ਆਪਣੇ ਅਧਿਕਾਰੀਆਂ ਤੋਂ ਡਰਦੇ ਡਰਦੇ ਕਿ ਇੰਜ ਨਾ ਹੋਵੇ ਕਿ ਉਹ ਉਹਨਾਂ ਨੂੰ ਤਸੀਹੇ ਦੇਣ। ਹਕੀਕਤ ਇਹੋ ਹੈ ਕਿ ਫ਼ਿਰਔਨ ਉਸ ਦੇਸ਼ ਮਿਸਰ ਵਿਚ ਸਰਕਸ਼ ਬਣਿਆ ਹੋਇਆ ਸੀ, ਬੇਸ਼ੱਕ ਉਹ ਹੱਦੋਂ ਟੱਪਿਆ ਹੋਇਆ ਸੀ। فَمَآ ءَامَنَ لِمُوسَىٰٓ إِلَّا ذُرِّيَّةٌۭ مِّن قَوْمِهِۦ عَلَىٰ خَوْفٍۢ مِّن فِرْعَوْنَ وَمَلَإِي۟هِمْ أَن يَفْتِنَهُمْ ۚ وَإِنَّ فِرْعَوْنَ لَعَالٍۢ فِى ٱلْأَرْضِ وَإِنَّهُۥ لَمِنَ ٱلْمُسْرِفِينَ. ﴿83﴾
84 ਮੂਸਾ ਨੇ ਕਿਹਾ ਕਿ ਹੇ ਮੇਰੀ ਕੌਮ! ਜੇ ਤੁਸੀਂ ਅੱਲਾਹ ’ਤੇ ਈਮਾਨ ਲਿਆਏ ਹੋ ਤਾਂ ਉਸੇ ’ਤੇ ਭਰੋਸਾ ਰੱਖੋ ਜੇ ਤੁਸੀਂ ਆਗਿਆਕਾਰੀ ਹੋ। وَقَالَ مُوسَىٰ يَٰقَوْمِ إِن كُنتُمْ ءَامَنتُم بِٱللَّهِ فَعَلَيْهِ تَوَكَّلُوٓا۟ إِن كُنتُم مُّسْلِمِينَ. ﴿84﴾
85 ਉਹਨਾਂ (ਈਮਾਨ ਵਾਲਿਆਂ) ਨੇ ਕਿਹਾ ਕਿ ਅਸੀਂ ਅੱਲਾਹ ’ਤੇ ਹੀ ਭਰੋਸਾ ਕੀਤਾ ਹੈ। ਹੇ ਸਾਡੇ ਮਾਲਿਕ! ਤੂੰ ਸਾਨੂੰ ਇਹਨਾਂ ਜ਼ਾਲਮਾਂ ਦੇ ਹੱਥੋਂ ਅਜ਼ਮਾਇਸ਼ ਵਿਚ ਨਾ ਪਾਈਂ। فَقَالُوا۟ عَلَى ٱللَّهِ تَوَكَّلْنَا رَبَّنَا لَا تَجْعَلْنَا فِتْنَةًۭ لِّلْقَوْمِ ٱلظَّٰلِمِينَ. ﴿85﴾
86 ਅਤੇ ਤੂੰ ਸਾਨੂੰ ਆਪਣੀਆਂ ਮਿਹਰਾਂ ਸਦਕੇ ਕਾਫ਼ਿਰਾਂ ਤੋਂ ਛੁਟਕਾਰਾ ਦੇ। وَنَجِّنَا بِرَحْمَتِكَ مِنَ ٱلْقَوْمِ ٱلْكَٰفِرِينَ. ﴿86﴾
87 ਅਸੀਂ ਮੂਸਾ ਅਤੇ ਉਸ ਦੇ ਭਰਾ (ਹਾਰੂਨ) ਕੋਲ ਵਹੀ ਭੇਜੀ ਕਿ ਤੁਸੀਂ ਦੋਵੇਂ ਆਪਣੇ ਲਈ ਮਿਸਰ ਵਿਚ ਹੀ ਘਰ ਬਣਾਓ ਅਤੇ ਤੁਸੀਂ ਇਹਨਾਂ ਘਰਾਂ ਨੂੰ ਹੀ ਮਸੀਤਾਂ ਬਣਾ ਲਓ, ਨਮਾਜ਼ ਦੀ ਪਾਬੰਦੀ ਕਰੋ ਅਤੇ ਮੋਮਿਨਾਂ ਨੂੰ ਸਵਰਗ ਦੀਆਂ ਖ਼ੁਸ਼ਖ਼ਬਰੀਆਂ ਸੁਣਾ ਦਿਓ। وَأَوْحَيْنَآ إِلَىٰ مُوسَىٰ وَأَخِيهِ أَن تَبَوَّءَا لِقَوْمِكُمَا بِمِصْرَ بُيُوتًۭا وَٱجْعَلُوا۟ بُيُوتَكُمْ قِبْلَةًۭ وَأَقِيمُوا۟ ٱلصَّلَوٰةَ ۗ وَبَشِّرِ ٱلْمُؤْمِنِينَ. ﴿87﴾
88 ਮੂਸਾ ਨੇ ਬੇਨਤੀ ਕੀਤੀ ਕਿ ਹੇ ਸਾਡੇ ਰੱਬਾ! ਤੂੰ ਫ਼ਿਰਔਨ ਤੇ ਉਸ (ਦੀ ਕੌਮ) ਦੇ ਸਰਦਾਰਾਂ ਨੂੰ ਸੰਸਾਰਿਕ ਜੀਵਨ ਵਿਚ ਕਿੰਨੀਆਂ ਹੀ ਸੋਹਣੀਆਂ ਚੀਜ਼ਾਂ ਤੇ ਧਨ-ਦੌਲਤ ਨਾਲ ਨਿਵਾਜ਼ਿਆ ਹੈ ਤਾਂ ਜੋ ਉਹ ਤੇਰੇ ਰਾਹ ਤੋਂ (ਲੋਕਾਂ ਨੂੰ) ਗੁਮਰਾਹ ਕਰਨ। ਹੇ ਰੱਬਾ! ਉਹਨਾਂ ਦੇ ਮਾਲਾਂ (ਧਨ ਪਦਾਰਥਾਂ) ਨੂੰ ਨਸ਼ਟ ਕਰਦੇ ਅਤੇ ਉਹਨਾਂ ਦੇ ਦਿਲਾਂ ਨੂੰ ਕਠੋਰ ਕਰ ਦੇ, ਇਹ ਈਮਾਨ ਨਹੀਂ ਲਿਆਉਣਗੇ ਜਦੋਂ ਤਕ ਕਿ ਦਰਦਨਾਕ ਅਜ਼ਾਬ ਨਾ ਵੇਖ ਲੈਣ। وَقَالَ مُوسَىٰ رَبَّنَآ إِنَّكَ ءَاتَيْتَ فِرْعَوْنَ وَمَلَأَهُۥ زِينَةًۭ وَأَمْوَٰلًۭا فِى ٱلْحَيَوٰةِ ٱلدُّنْيَا رَبَّنَا لِيُضِلُّوا۟ عَن سَبِيلِكَ ۖ رَبَّنَا ٱطْمِسْ عَلَىٰٓ أَمْوَٰلِهِمْ وَٱشْدُدْ عَلَىٰ قُلُوبِهِمْ فَلَا يُؤْمِنُوا۟ حَتَّىٰ يَرَوُا۟ ٱلْعَذَابَ ٱلْأَلِيمَ. ﴿88﴾
89 ਅੱਲਾਹ ਨੇ ਕਿਹਾ ਕਿ ਤੁਹਾਡੇ ਦੋਵਾਂ ਦੀ ਦੁਆ ਕਬੂਲ ਕਰ ਲਈ ਗਈ ਹੈ, ਸੋ ਤੁਸੀਂ ਸੱਚਾਈ ਦੀ ਰਾਹ ’ਤੇ ਦ੍ਰਿੜ ਰਹੋ ਤੁਸੀਂ ਉਹਨਾਂ ਦੀ ਰਾਹ ਉੱਤੇ ਨਹੀਂ ਚੱਲਣਾ ਜਿਨ੍ਹਾਂ ਨੂੰ ਗਿਆਨ ਹੀ ਨਹੀਂ। قَالَ قَدْ أُجِيبَت دَّعْوَتُكُمَا فَٱسْتَقِيمَا وَلَا تَتَّبِعَآنِّ سَبِيلَ ٱلَّذِينَ لَا يَعْلَمُونَ. ﴿89﴾
90 ਅਸੀਂ ਬਨੀ-ਇਸਰਾਈਲ ਨੂੰ (ਭਾਵ ਹਜ਼ਰਤ ਮੂਸਾ ਦੇ ਸਾਥੀਆਂ ਨੂੰ) ਦਰਿਆ ਤੋਂ ਪਾਰ ਲੰਘਾ ਦਿੱਤਾ ਅਤੇ ਉਸ ਦੇ ਪਿੱਛੇ ਫ਼ਿਰਔਨ ਤੇ ਉਸ ਦੀ ਫ਼ੌਜ ਨੇ ਜ਼ੁਲਮ ਕਰਨ ਦੇ ਇਰਾਦੇ ਨਾਲ ਉਹਨਾਂ ਦਾ ਪਿੱਛਾ ਕੀਤਾ। ਇੱਥੇ ਤਕ ਕਿ ਜਦੋਂ ਫ਼ਿਰਔਨ ਡੂਬਣ ਲੱਗਿਆ ਤਾਂ ਕਹਿਣ ਲੱਗਾ ਕਿ ਮੈਂ ਵੀ ਉਸ (ਅੱਲਾਹ) ’ਤੇ ਈਮਾਨ ਲਿਆਂਦਾ ਹੈ ਜਿਸ ਉੱਤੇ ਬਨੀ-ਇਸਰਾਈਲ ਈਮਾਨ ਲਿਆਏ ਹਨ, ਉਸ (ਅੱਲਾਹ) ਤੋਂ ਛੁੱਟ ਹੋਰ ਕੋਈ ਇਸ਼ਟ ਨਹੀਂ ਅਤੇ ਮੈਂ ਮੁਸਲਮਾਨਾਂ ਵਿੱਚੋਂ ਹੀ ਹਾਂ। ۞ وَجَٰوَزْنَا بِبَنِىٓ إِسْرَٰٓءِيلَ ٱلْبَحْرَ فَأَتْبَعَهُمْ فِرْعَوْنُ وَجُنُودُهُۥ بَغْيًۭا وَعَدْوًا ۖ حَتَّىٰٓ إِذَآ أَدْرَكَهُ ٱلْغَرَقُ قَالَ ءَامَنتُ أَنَّهُۥ لَآ إِلَٰهَ إِلَّا ٱلَّذِىٓ ءَامَنَتْ بِهِۦ بَنُوٓا۟ إِسْرَٰٓءِيلَ وَأَنَا۠ مِنَ ٱلْمُسْلِمِينَ. ﴿90﴾
91 ਅੱਲਾਹ ਵੱਲੋਂ ਜਵਾਬ ਆਇਆ, ਕੀ ਹੁਣ ਈਮਾਨ ਲਿਆਇਆ ਹੈ ? ਪਹਿਲਾਂ ਤਾਂ ਸਰਕਸ਼ੀ ਕਰਦਾ ਸੀ ਅਤੇ ਫ਼ਸਾਦੀਆਂ ਵਿੱਚੋਂ ਸੀ। ءَآلْـَٰٔنَ وَقَدْ عَصَيْتَ قَبْلُ وَكُنتَ مِنَ ٱلْمُفْسِدِينَ. ﴿91﴾
92 ਸੋ ਅੱਜ ਅਸੀਂ ਤੇਰੀ ਲਾਸ਼ ਨੂੰ ਸਮੁੰਦਰ ’ਚੋਂ ਕੱਢ ਕੇ ਸੁਰੱਖਿਅਤ ਰੱਖਾਂਗੇ ਤਾਂ ਜੋ ਤੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਸਿੱਖਿਆ ਦਾਈ ਚਿੰਨ ਬਣ ਜਾਵੇਂ। ਬੇਸ਼ੱਕ ਬਥੇਰੇ ਲੋਕ ਹਨ ਜਿਹੜੇ ਸਾਡੀਆਂ ਨਿਸ਼ਾਨੀਆਂ ਤੋਂ ਬੇਸੁਰਤ ਹਨ। فَٱلْيَوْمَ نُنَجِّيكَ بِبَدَنِكَ لِتَكُونَ لِمَنْ خَلْفَكَ ءَايَةًۭ ۚ وَإِنَّ كَثِيرًۭا مِّنَ ٱلنَّاسِ عَنْ ءَايَٰتِنَا لَغَٰفِلُونَ. ﴿92﴾
93 ਅਸੀਂ ਬਨੀ-ਇਸਰਾਈਲ ਨੂੰ ਰਹਿਣ ਲਈ ਬਹੁਤ ਹੀ ਵਧੀਆ ਟਿਕਾਣਾ ਦਿੱਤਾ ਅਤੇ ਖਾਣ ਲਈ ਪਵਿੱਤਰ ਚੀਜ਼ਾਂ ਦਿੱਤੀਆਂ ਉਹਨਾਂ ਵਿਚ ਕੋਈ ਮਤਭੇਦ ਵੀ ਨਹੀਂ ਸੀ, ਇੱਥੋਂ ਤਕ ਕਿ ਉਹਨਾਂ ਕੋਲ (ਰੱਬੀ) ਗਿਆਨ ਆ ਗਿਆ। (ਹੇ ਨਬੀ!) ਬੇਸ਼ੱਕ ਤੇਰਾ ਰੱਬ ਉਹਨਾਂ ਵਿਚਕਾਰ ਕਿਆਮਤ ਵਾਲੇ ਦਿਨ ਉਹਨਾਂ ਸਾਰੀਆਂ ਗੱਲਾਂ ਦਾ ਫ਼ੈਸਲਾ ਕਰ ਦੇਵੇਗਾ ਜਿਸ ਵਿਚ ਉਹ ਮਤਭੇਦ ਕਰਦੇ ਸਨ। وَلَقَدْ بَوَّأْنَا بَنِىٓ إِسْرَٰٓءِيلَ مُبَوَّأَ صِدْقٍۢ وَرَزَقْنَٰهُم مِّنَ ٱلطَّيِّبَٰتِ فَمَا ٱخْتَلَفُوا۟ حَتَّىٰ جَآءَهُمُ ٱلْعِلْمُ ۚ إِنَّ رَبَّكَ يَقْضِى بَيْنَهُمْ يَوْمَ ٱلْقِيَٰمَةِ فِيمَا كَانُوا۟ فِيهِ يَخْتَلِفُونَ. ﴿93﴾
94 ਜੇਕਰ ਤੁਸੀਂ (ਹੇ ਨਬੀ!) ਇਸ (.ਕੁਰਆਨ) ਪ੍ਰਤੀ ਕਿਸੇ ਸ਼ੱਕ ਵਿਚ ਹੋਵੋਂ ਜਿਹੜਾ ਅਸੀਂ ਤੁਹਾਡੇ ਉੱਤੇ ਨਾਜ਼ਿਲ ਕੀਤਾ ਹੈ ਤਾਂ ਤੁਸੀਂ ਉਹਨਾਂ ਲੋਕਾਂ ਤੋਂ ਪੁੱਛ ਲਵੋ ਜਿਹੜੇ ਤੁਹਾਥੋਂ ਪਹਿਲੀਆਂ ਕਿਤਾਬਾ (ਤੌਰੈਤ, ਇੰਜੀਲ) ਨੂੰ ਪੜ੍ਹਦੇ ਹਨ ਕਿ ਬੇਸ਼ੱਕ ਤੁਹਾਡੇ ਕੋਲ ਤੁਹਾਡੇ ਰੱਬ ਵੱਲੋਂ ਹੱਕ ਆ ਗਿਆ ਹੈ। ਸੋ ਤੁਸੀਂ ਕਦੇ ਵੀ ਸ਼ੱਕ ਕਰਨ ਵਾਲਿਆਂ ਵਿੱਚੋਂ ਨਾ ਹੋ ਜਾਣਾ।[10]
[10] ਵੇਖੋ ਸੂਰਤ ਅਲ-ਆਰਾਫ਼, ਹਾਸ਼ੀਆ ਆਇਤ 157/7
فَإِن كُنتَ فِى شَكٍّۢ مِّمَّآ أَنزَلْنَآ إِلَيْكَ فَسْـَٔلِ ٱلَّذِينَ يَقْرَءُونَ ٱلْكِتَٰبَ مِن قَبْلِكَ ۚ لَقَدْ جَآءَكَ ٱلْحَقُّ مِن رَّبِّكَ فَلَا تَكُونَنَّ مِنَ ٱلْمُمْتَرِينَ. ﴿94﴾
95 ਅਤੇ ਨਾ ਹੀ ਉਹਨਾਂ ਲੋਕਾਂ ਵਿੱਚੋਂ ਹੋਇਓ ਜਿਨ੍ਹਾਂ ਨੇ ਅੱਲਾਹ ਦੀਆਂ ਆਇਤਾਂ ਨੂੰ ਝੁਠਲਾਇਆ, ਨਹੀਂ ਤਾਂ ਤੁਸੀਂ ਵੀ ਘਾਟਾ ਖਾਣ ਵਾਲਿਆਂ ਵਿੱਚੋਂ ਹੋ ਜਾਉਗੇ। وَلَا تَكُونَنَّ مِنَ ٱلَّذِينَ كَذَّبُوا۟ بِـَٔايَٰتِ ٱللَّهِ فَتَكُونَ مِنَ ٱلْخَٰسِرِينَ. ﴿95﴾
96 ਬੇਸ਼ੱਕ ਜਿਨ੍ਹਾਂ ਲੋਕਾਂ ਪ੍ਰਤੀ ਤੁਹਾਡੇ ਰੱਬ ਵੱਲੋਂ (ਅਜ਼ਾਬ ਦਾ) ਹੁਕਮ ਹੋ ਚੁੱਕਿਆ ਹੈ ਉਹ ਈਮਾਨ ਨਹੀਂ ਲਿਆਉਣਗੇ। إِنَّ ٱلَّذِينَ حَقَّتْ عَلَيْهِمْ كَلِمَتُ رَبِّكَ لَا يُؤْمِنُونَ. ﴿96﴾
97 ਭਾਵੇਂ ਉਹਨਾਂ ਕੋਲ ਸਾਰੀਆਂ ਹੀ ਨਿਸ਼ਾਨੀਆਂ ਕਿਉਂ ਨਾ ਆ ਜਾਣ, ਜਦੋਂ ਤੀਕ ਕਿ ਦੁਖਦਾਈ ਅਜ਼ਾਬ ਨੂੰ ਨਾ ਵੇਖ ਲੈਣ (ਉਹ ਈਮਾਨ ਨਹੀਂ ਲਿਆਉਂਗੇ)। وَلَوْ جَآءَتْهُمْ كُلُّ ءَايَةٍ حَتَّىٰ يَرَوُا۟ ٱلْعَذَابَ ٱلْأَلِيمَ. ﴿97﴾
98 ਸੋ ਕੋਈ ਵੀ ਬਸਤੀ (ਕੌਮ) ਅਜੀਹੀ ਨਹੀਂ ਜਿਹੜੀ ਅਜ਼ਾਬ ਤੋਂ ਪਹਿਲਾਂ ਈਮਾਨ ਲਿਆਈ ਹੋਵੇ, ਤਾਂ ਜੋ ਈਮਾਨ ਲਿਆਉਣ ਉਸ ਲਈ ਲਾਭਦਾਇਕ ਹੁੰਦਾ, ਛੁੱਟ ਯੂਨੁਸ ਦੀ ਕੌਮ ਤੋਂ, ਜਦੋਂ ਉਹ (ਯੂਨੁਸ ਦੀ ਕੌਮ ਅਜ਼ਾਬ ਨੂੰ ਵੇਖ ਕੇ) ਈਮਾਨ ਲਿਆਈ ਤਾਂ ਅਸੀਂ ਉਸ ਤੋਂ ਸੰਸਾਰਿਕ ਜੀਵਨ ਵਿਚ ਜ਼ਲੀਲ ਕਰਨ ਵਾਲਾ ਅਜ਼ਾਬ ਟਾਲ ਦਿੱਤਾ ਅਤੇ ਉਸ ਨੂੰ ਇਕ ਵਿਸ਼ੇਸ਼ ਸਮੇਂ ਲਈ ਜੀਵਨ ਦਾ ਲਾਭ ਉਠਾਉਣ ਲਈ ਮੋਹਲਤ ਦਿੱਤੀ। فَلَوْلَا كَانَتْ قَرْيَةٌ ءَامَنَتْ فَنَفَعَهَآ إِيمَٰنُهَآ إِلَّا قَوْمَ يُونُسَ لَمَّآ ءَامَنُوا۟ كَشَفْنَا عَنْهُمْ عَذَابَ ٱلْخِزْىِ فِى ٱلْحَيَوٰةِ ٱلدُّنْيَا وَمَتَّعْنَٰهُمْ إِلَىٰ حِينٍۢ. ﴿98﴾
99 ਜੇ ਤੁਹਾਡਾ ਰੱਬ ਚਾਹੁੰਦਾ ਤਾਂ ਧਰਤੀ ਦੇ ਸਾਰੇ ਹੀ ਵਾਸੀ ਈਮਾਨ ਲਿਆਉਂਦੇ। (ਹੇ ਮੁਹੰਮਦ!) ਕੀ ਤੁਸੀਂ ਲੋਕਾਂ ਨੂੰ ਮਜਬੂਰ ਕਰੋਂਗੇ ਕਿ ਉਹ ਈਮਾਨ ਵਾਲੇ ਬਣ ਜਾਣ ? وَلَوْ شَآءَ رَبُّكَ لَءَامَنَ مَن فِى ٱلْأَرْضِ كُلُّهُمْ جَمِيعًا ۚ أَفَأَنتَ تُكْرِهُ ٱلنَّاسَ حَتَّىٰ يَكُونُوا۟ مُؤْمِنِينَ. ﴿99﴾
100 ਜਦੋਂ ਕਿ ਕਿਸੇ ਵੀ ਵਿਅਕਤੀ ਲਈ ਸੰਭਵ ਨਹੀਂ ਕਿ ਉਹ ਅੱਲਾਹ ਦੇ ਹੁਕਮ ਤੋਂ ਬਿਨਾਂ ਈਮਾਨ ਲੈ ਆਵੇ। ਉਹ (ਅੱਲਾਹ) ਉਹਨਾਂ ਲੋਕਾਂ ਉੱਤੇ (ਵਿਚਾਰਾਂ ਦੀ) ਗੰਦਗੀ ਪਾ ਦਿੰਦਾ ਹੈ ਜਿਹੜੇ ਅਕਲ ਤੋਂ ਕੰਮ ਨਹੀਂ ਲੈਂਦੇ। وَمَا كَانَ لِنَفْسٍ أَن تُؤْمِنَ إِلَّا بِإِذْنِ ٱللَّهِ ۚ وَيَجْعَلُ ٱلرِّجْسَ عَلَى ٱلَّذِينَ لَا يَعْقِلُونَ. ﴿100﴾
101 (ਹੇ ਨਬੀ!) ਤੁਸੀਂ ਆਖੋ ਕਿ ਜੋ ਕੁੱਝ ਵੀ ਅਕਾਸ਼ਾਂ ਤੇ ਧਰਤੀ ਵਿਚ ਹੈ ਉਸ ਨੂੰ ਅੱਖਾਂ ਖੋਲ ਕੇ ਵੇਖੋ। ਜਿਹੜੇ ਲੋਕ ਈਮਾਨ ਨਹੀਂ ਲਿਆਉਂਦੇ ਉਹਨਾਂ ਲਈ ਇਹ ਨਿਸ਼ਾਨੀਆਂ ਤੇ ਚਿਤਾਵਣੀਆਂ ਲਾਹੇਵੰਦ ਨਹੀਂ ਹੋ ਸਕਦੀਆਂ। قُلِ ٱنظُرُوا۟ مَاذَا فِى ٱلسَّمَٰوَٰتِ وَٱلْأَرْضِ ۚ وَمَا تُغْنِى ٱلْءَايَٰتُ وَٱلنُّذُرُ عَن قَوْمٍۢ لَّا يُؤْمِنُونَ. ﴿101﴾
102 ਹੁਣ ਇਹ ਲੋਕ ਵੀ ਉਹਨਾਂ ਬੀਤ ਚੁੱਕੇ ਭੈੜੇ ਦਿਨਾਂ ਦੀ ਉਡੀਕ ਕਰ ਰਹੇ ਹਨ ਜਿਹੜੇ ਇਹਨਾਂ ਤੋਂ ਪਹਿਲਾਂ ਲੋਕਾਂ ਉੱਤੇ ਬੀਤ ਚੁੱਕੇ ਹਨ (ਹੇ ਨਬੀ!) ਆਖ ਦਿਓ! ਕਿ ਚੰਗਾ ਤੁਸੀਂ ਵੀ ਉਡੀਕ ਕਰੋ ਮੈਂ ਵੀ ਤੁਹਾਡੇ ਨਾਲ ਉਡੀਕ ਕਰਨ ਵਾਲਿਆਂ ਵਿੱਚੋਂ ਹਾਂ। فَهَلْ يَنتَظِرُونَ إِلَّا مِثْلَ أَيَّامِ ٱلَّذِينَ خَلَوْا۟ مِن قَبْلِهِمْ ۚ قُلْ فَٱنتَظِرُوٓا۟ إِنِّى مَعَكُم مِّنَ ٱلْمُنتَظِرِينَ. ﴿102﴾
103 ਅਸੀਂ (ਅੱਲਾਹ) ਆਪਣੇ ਪੈਗ਼ੰਬਰਾਂ ਨੂੰ ਅਤੇ ਈਮਾਨ ਵਾਲਿਆਂ ਨੂੰ (ਅਜ਼ਾਬ ਤੋਂ) ਬਚਾ ਲੈਂਦੇ ਹਾਂ। ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਈਮਾਨ ਵਾਲਿਆਂ ਨੂੰ (ਅਜ਼ਾਬ ਤੋਂ) ਬਚਾਈਏ। ثُمَّ نُنَجِّى رُسُلَنَا وَٱلَّذِينَ ءَامَنُوا۟ ۚ كَذَٰلِكَ حَقًّا عَلَيْنَا نُنجِ ٱلْمُؤْمِنِينَ. ﴿103﴾
104 (ਹੇ ਨਬੀ ਸ:!) ਤੁਸੀਂ ਆਖ ਦਿਓ ਕਿ ਹੇ ਲੋਕੋ! ਜੇਕਰ ਤੁਸੀਂ ਮੇਰੇ ਧਰਮ ਸੰਬੰਧੀ ਕਿਸੇ ਸ਼ੱਕ ਵਿੱਚ ਹੋ ਤਾਂ ਸੁਣੋ ਕਿ ਮੈਂ ਉਹਨਾਂ ਇਸ਼ਟਾਂ ਦੀ ਪੂਜਾ ਨਹੀਂ ਕਰਦਾ ਜਿਨ੍ਹਾਂ ਦੀ ਪੂਜਾ ਤੁਸੀਂ ਅੱਲਾਹ ਨੂੰ ਛੱਡ ਕੇ ਕਰਦੇ ਹੋ, ਹਾਂ! ਮੈਂ ਤਾਂ ਉਸ ਅੱਲਾਹ ਦੀ ਇਬਾਦਤ ਕਰਦਾ ਹਾਂ ਜਿਹੜਾ ਤੁਹਾਡੇ ਪ੍ਰਾਣ ਕਢਦਾ ਹੈ ਅਤੇ ਮੈਨੂੰ ਇਹ ਹੁਕਮ ਹੋਇਆ ਹੈ ਕਿ ਮੈਂ ਈਮਾਨ ਲਿਆਉਣ ਵਾਲਿਆਂ ਨਾਲ ਰਲ ਜਾਵਾਂ। قُلْ يَٰٓأَيُّهَا ٱلنَّاسُ إِن كُنتُمْ فِى شَكٍّۢ مِّن دِينِى فَلَآ أَعْبُدُ ٱلَّذِينَ تَعْبُدُونَ مِن دُونِ ٱللَّهِ وَلَٰكِنْ أَعْبُدُ ٱللَّهَ ٱلَّذِى يَتَوَفَّىٰكُمْ ۖ وَأُمِرْتُ أَنْ أَكُونَ مِنَ ٱلْمُؤْمِنِينَ. ﴿104﴾
105 ਅਤੇ ਇਹ ਵੀ (ਹੁਕਮ ਹੋਇਆ ਹੈ) ਕਿ ਮੈਂ ਇਕ ਚਿੱਤ ਹੋ ਕੇ ਆਪਣੀ ਦਿਸ਼ਾ ਇਸਲਾਮ ਵੱਲ ਸਿੱਧੀ ਰੱਖਾਂ ਅਤੇ ਕਦੇ ਵੀ ਮੁਸ਼ਰਿਕਾਂ ਵਿਚ ਨਾ ਰਲਾ। وَأَنْ أَقِمْ وَجْهَكَ لِلدِّينِ حَنِيفًۭا وَلَا تَكُونَنَّ مِنَ ٱلْمُشْرِكِينَ. ﴿105﴾
106 ਤੁਸੀਂ ਅੱਲਾਹ ਨੂੰ ਛੱਡ ਕੇ ਉਹਨਾਂ ਨੂੰ ਨਾ ਸੱਦੋ ਜੋ ਨਾ ਤਾਂ ਤੁਹਾਨੂੰ ਕੋਈ ਲਾਭ ਪਹੁੰਚਾ ਸਕਦੇ ਹਨ ਅਤੇ ਨਾ ਹੀ ਕੋਈ ਨੁਕਸਾਨ ਪਹੁੰਚਾ ਸਕਦੇ ਹਨ। ਜੇ ਤੁਸੀਂ ਅਜਿਹਾ ਕਰੋਗੇ ਤਾਂ ਤੁਸੀਂ ਉਸ ਸਮੇਂ ਜ਼ਾਲਮਾਂ ਵਿਚ ਹੋ ਜਾਵੋਗੇ।[11]
[11] ਵੇਖੋ ਸੂਰਤ ਅਲ-ਬਕਰਹ, ਹਾਸ਼ੀਆ ਆਇਤ 165/2
وَلَا تَدْعُ مِن دُونِ ٱللَّهِ مَا لَا يَنفَعُكَ وَلَا يَضُرُّكَ ۖ فَإِن فَعَلْتَ فَإِنَّكَ إِذًۭا مِّنَ ٱلظَّٰلِمِينَ. ﴿106﴾
107 ਜੇਕਰ ਅੱਲਾਹ ਤੁਹਾਨੂੰ ਕੋਈ ਤਕਲੀਫ਼ ਦੇਵੇ ਤਾਂ ਛੁੱਟ ਉਸ (ਅੱਲਾਹ) ਤੋਂ ਹੋਰ ਕੋਈ ਇਸ (ਬਿਪਤਾ)ਨੂੰ ਦੂਰ ਕਰਨ ਵਾਲਾ ਨਹੀਂ ਅਤੇ ਜੇ ਉਹ (ਅੱਲਾਹ) ਤੁਹਾਡੇ ਹੱਕ ਵਿਚ ਕਿਸੇ ਭਲਾਈ ਦਾ ਇਰਾਦਾ ਕਰੇ ਤਾਂ ਉਸ ਦੇ ਫ਼ਜ਼ਲਾਂ ਨੂੰ ਰੋਕਨ ਵਾਲਾ ਵੀ ਕੋਈ ਨਹੀਂ। ਉਹ ਆਪਣੇ ਬੰਦਿਆਂ ਵਿੱਚੋਂ ਜਿਸ ਨੂੰ ਚਾਹੁੰਦਾ ਹੈ ਆਪਣੇ ਫ਼ਜ਼ਲੋਂ ਨਿਵਾਜ਼ਦਾ ਹੈ। ਉਹ ਵੱਡਾ ਬਖ਼ਸ਼ਣਹਾਰ ਤੇ ਮਿਹਰਾਂ ਫ਼ਰਮਾਉਣ ਵਾਲਾ ਹੈ। وَإِن يَمْسَسْكَ ٱللَّهُ بِضُرٍّۢ فَلَا كَاشِفَ لَهُۥٓ إِلَّا هُوَ ۖ وَإِن يُرِدْكَ بِخَيْرٍۢ فَلَا رَآدَّ لِفَضْلِهِۦ ۚ يُصِيبُ بِهِۦ مَن يَشَآءُ مِنْ عِبَادِهِۦ ۚ وَهُوَ ٱلْغَفُورُ ٱلرَّحِيمُ. ﴿107﴾
108 (ਹੇ ਮੁਹੰਮਦ ਸ:!) ਤੁਸੀਂ ਆਖ ਦਿਓ ਕਿ ਹੇ ਲੋਕੋ! ਤੁਹਾਡੇ ਕੋਲੇ ਤੁਹਾਡੇ ਰੱਬ ਵੱਲੋਂ ਹੱਕ ਸੱਚਾ ਆ ਗਿਆ ਹੈ। ਸੋ ਹੁਣ ਜਿਹੜਾ ਕੋਈ ਸਿੱਧੇ ਰਸਤੇ ਆ ਜਾਵੇ ਤਾਂ ਬੇਸ਼ੱਕ ਉਹ ਆਪਣੇ ਲਈ ਹੀ ਸਿੱਧੇ ਰਾਹ ’ਤੇ ਆਵੇਗਾ ਅਤੇ ਜਿਹੜਾ ਵਿਅਕਤੀ ਕੁਰਾਹੇ ਪਵੇਗਾ ਤਾਂ ਉਹ ਆਪਣੇ ਲਈ ਹੀ ਕੁਰਾਹੇ ਪਵੇਗਾ ਮੈਂ ਤੁਹਾਡਾ ਵਕੀਲ ਨਹੀਂ ਹਾਂ। قُلْ يَٰٓأَيُّهَا ٱلنَّاسُ قَدْ جَآءَكُمُ ٱلْحَقُّ مِن رَّبِّكُمْ ۖ فَمَنِ ٱهْتَدَىٰ فَإِنَّمَا يَهْتَدِى لِنَفْسِهِۦ ۖ وَمَن ضَلَّ فَإِنَّمَا يَضِلُّ عَلَيْهَا ۖ وَمَآ أَنَا۠ عَلَيْكُم بِوَكِيلٍۢ. ﴿108﴾
109 ਹੇ ਮੁਹੰਮਦ ਸ:! ਤੁਹਾਡੇ ਵੱਲ ਜਿਹੜੀ ਵਹੀ ਭੇਜੀ ਜਾਂਦੀ ਹੈ ਤੁਸੀਂ ਉਸ ਦੀ ਹੀ ਪੈਰਵੀ ਕਰੋ ਅਤੇ (ਕਠਨਾਈਆਂ ਆਉਣ ’ਤੇ) ਸਬਰ ਤੋਂ ਕੰਮ ਲਵੋ ਇੱਥੋਂ ਤਕ ਕਿ ਅੱਲਾਹ ਕੋਈ ਫ਼ੈਸਲਾ ਕਰ ਦੇਵੇ ਅਤੇ ਉਹੀਓ ਸਭ ਤੋਂ ਵਧੀਆ ਫ਼ੈਸਲਾ ਕਰਨ ਵਾਲਾ ਹੈ। وَٱتَّبِعْ مَا يُوحَىٰٓ إِلَيْكَ وَٱصْبِرْ حَتَّىٰ يَحْكُمَ ٱللَّهُ ۚ وَهُوَ خَيْرُ ٱلْحَٰكِمِينَ. ﴿109﴾