Loading date... | Loading Hijri date... | Loading time...

العاديات

ਪੰਜਾਬੀ Translation with Arabic Quran Text

ਪੰਜਾਬੀ العربية
1 ਤੇਜ਼ ਭਜ ਕੇ ਸਾਂਹ ਚੜ੍ਹਾਉਂਦੇ ਹੋਏ ਘੋੜ੍ਹਿਆਂ ਦੀ ਸਹੁੰ। وَٱلْعَٰدِيَٰتِ ضَبْحًۭا. ﴿1﴾
2 ਫੇਰ ਟਾਪਾਂ ਮਾਰ ਕੇ ਚੰਗਿਆੜੀਆਂ ਕੱਢਣ ਵਾਲਿਆਂ ਦੀ ਸਹੁੰ। فَٱلْمُورِيَٰتِ قَدْحًۭا. ﴿2﴾
3 ਫੇਰ ਸਵੇਰੇ ਦੇ ਸਮੇਂ ਹਮਲਾ ਕਰਨ ਵਾਲਿਆਂ ਦੀ ਸਹੁੰ। فَٱلْمُغِيرَٰتِ صُبْحًۭا. ﴿3﴾
4 ਫੇਰ ਉਸ ਸਮੇਂ ਜਦੋਂ ਉਹ ਧੂਲ ਉੜਾਉਂਦੇ ਹਨ। فَأَثَرْنَ بِهِۦ نَقْعًۭا. ﴿4﴾
5 ਫੇਰ ਉਸ ਸਮੇਂ ਜਦੋਂ ਉਹ ਵੈਰੀ ਧਿਰ ਦੇ ਵਿਚਾਲੇ ਘੁੱਸ ਜਾਂਦੇ ਹਨ। فَوَسَطْنَ بِهِۦ جَمْعًا. ﴿5﴾
6 ਬੇਸ਼ੱਕ ਮਨੁੱਖ ਆਪਣੇ ਪਾਲਣਹਾਰ ਦਾ ਨਾ-ਸ਼ੁਕਰਾ ਹੈ। إِنَّ ٱلْإِنسَٰنَ لِرَبِّهِۦ لَكَنُودٌۭ. ﴿6﴾
7 ਅਤੇ ਇਸ ਗੱਲ ਲਈ (ਉਹ ਆਪ ਵੀ) ਗਵਾਹੀ ਦਿੰਦਾ ਹੈ। وَإِنَّهُۥ عَلَىٰ ذَٰلِكَ لَشَهِيدٌۭ. ﴿7﴾
8 ਅਤੇ ਬੇਸ਼ੱਕ ਉਹ ਮਾਲ ਦੇ ਮੋਹ ਵਿਚ ਬੁਰੀ ਤਰ੍ਹਾਂ ਫਸਿਆ ਹੋਇਆ ਹੈ। وَإِنَّهُۥ لِحُبِّ ٱلْخَيْرِ لَشَدِيدٌ. ﴿8﴾
9 ਕੀ ਉਹ ਨਹੀਂ ਜਾਣਦਾ ਜਦੋਂ ਉਹ ਸਭ ਬਾਹਰ ਕੱਢਿਆ ਜਾਵੇਗਾ ਜੋ ਕੁੱਝ ਕਬਰਾਂ ਵਿਚ ਹੈ। ۞ أَفَلَا يَعْلَمُ إِذَا بُعْثِرَ مَا فِى ٱلْقُبُورِ. ﴿9﴾
10 ਅਤੇ ਉਹ ਸਭ ਸਪਸ਼ਟ ਕਰ ਦਿੱਤਾ ਜਾਵੇਗਾ ਜੋ ਕੁੱਝ ਦਿਲਾਂ ਵਿਚ ਹੈ। وَحُصِّلَ مَا فِى ٱلصُّدُورِ. ﴿10﴾
11 ਬੇਸ਼ੱਕ ਉਹਨਾਂ (ਮਨੁੱਖਾਂ) ਦਾ ਰੱਬ ਉਸ (ਕਿਆਮਤ) ਦਿਹਾੜੇ ਉਹਨਾਂ ਦੇ (ਹਾਲਾਂ) ਤੋਂ ਭਲੀ-ਭਾਂਤ ਜਾਣੂ ਹੋਵੇਗਾ। إِنَّ رَبَّهُم بِهِمْ يَوْمَئِذٍۢ لَّخَبِيرٌۢ. ﴿11﴾