القارعة
ਪੰਜਾਬੀ Translation with Arabic Quran Text
| ਪੰਜਾਬੀ | العربية |
|---|---|
| 1 ਖੜਖੜਾ ਦੇਣ ਵਾਲੀ (ਆਫ਼ਤ ਜ਼ਰੂਰ ਆਵੇਗੀ)। | ٱلْقَارِعَةُ. ﴿1﴾ |
| 2 ਭਲਾਂ ਕੀ ਹੈ ਉਹ ਖੜਖੜਾ ਦੇਣ ਵਾਲੀ (ਘਟਨਾ)? | مَا ٱلْقَارِعَةُ. ﴿2﴾ |
| 3 ਅਤੇ ਤੁਸੀਂ ਕੀ ਜਾਣੋਂ ਕਿ ਉਹ ਖੜਖੜਾ ਦੇਣ ਵਾਲੀ (ਆਫ਼ਤ) ਕੀ ਹੈ ? | وَمَآ أَدْرَىٰكَ مَا ٱلْقَارِعَةُ. ﴿3﴾ |
| 4 (ਇਹ ਉਹ ਦਿਨ ਹੈ) ਜਦੋਂ ਲੋਕੀ (ਐਵੇਂ) ਹੋ ਜਾਣਗੇ, ਜਿਵੇਂ ਖਿਲਰੇ ਹੋਏ ਭਮੱਕੜ। | يَوْمَ يَكُونُ ٱلنَّاسُ كَٱلْفَرَاشِ ٱلْمَبْثُوثِ. ﴿4﴾ |
| 5 ਅਤੇ ਪਹਾੜ ਪਿੰਜੀ ਹੋਈ ਰੰਗ-ਬਰੰਗੀ ਉੱਨ ਵਾਂਗ ਹੋ ਜਾਣਗੇ। | وَتَكُونُ ٱلْجِبَالُ كَٱلْعِهْنِ ٱلْمَنفُوشِ. ﴿5﴾ |
| 6 ਅਤੇ ਫੇਰ (ਉਸ ਦਿਨ) ਜਿਸ ਵਿਅਕਤੀ ਦਾ ਪਾਲੜਾ (ਨੇਕ ਅਮਲਾਂ ਨਾਲ) ਭਾਰੀ ਹੋਵੇਗਾ। | فَأَمَّا مَن ثَقُلَتْ مَوَٰزِينُهُۥ. ﴿6﴾ |
| 7 ਉਹ (ਸਵਰਗ ਵਿਚ) ਆਪਣੀ ਮਨ ਭਾਉਂਦੀ ਜ਼ਿੰਦਗੀ ਵਿਚ ਹੋਵੇਗਾ। | فَهُوَ فِى عِيشَةٍۢ رَّاضِيَةٍۢ. ﴿7﴾ |
| 8 ਅਤੇ ਜਿਸ ਵਿਅਕਤੀ ਦੇ ਪਲੜੇ ਹਲਕੇ ਹੋਣਗੇ। | وَأَمَّا مَنْ خَفَّتْ مَوَٰزِينُهُۥ. ﴿8﴾ |
| 9 ਤਾਂ ਉਸ ਦਾ ਟਿਕਾਣਾ ‘ਹਾਵਿਆ’ ਹੋਵੇਗਾ। | فَأُمُّهُۥ هَاوِيَةٌۭ. ﴿9﴾ |
| 10 ਅਤੇ ਤੁਹਾਨੂੰ ਕੀ ਖ਼ਬਰ ਕਿ ਇਹ (ਹਾਵਿਆ) ਕੀ ਹੈ ? | وَمَآ أَدْرَىٰكَ مَا هِيَهْ. ﴿10﴾ |
| 11 ਉਹ ਇਕ ਦਹਕਦੀ ਹੋਈ (ਨਰਕ ਦੀ) ਅੱਗ ਹੈ। | نَارٌ حَامِيَةٌۢ. ﴿11﴾ |