التكاثر
ਪੰਜਾਬੀ Translation with Arabic Quran Text
| ਪੰਜਾਬੀ | العربية |
|---|---|
| 1 ਬਹੁਤਾ (ਧੰਨ) ਹੋਣ ਦੀ ਇੱਛਾ ਨੇ ਤੁਹਾਨੂੰ (ਪਰਲੋਕ ਤੋਂ) ਬੇਖ਼ਬਰ ਕਰ ਛੱਡਿਆ ਹੈ। | أَلْهَىٰكُمُ ٱلتَّكَاثُرُ. ﴿1﴾ |
| 2 ਇੱਥੋਂ ਤਕ ਕਿ ਤੁਸੀਂ ਕਬਰਾਂ ਵਿਚ ਪਹੁੰਚ ਗਏ (ਭਾਵ ਮਰ ਗਏ)। | حَتَّىٰ زُرْتُمُ ٱلْمَقَابِرَ. ﴿2﴾ |
| 3 ਉੱਕਾ ਹੀ ਨਹੀਂ, ਛੇਤੀ ਹੀ ਤੁਸੀਂ ਜਾਣ ਲਵੋਗੇ। | كَلَّا سَوْفَ تَعْلَمُونَ. ﴿3﴾ |
| 4 ਫੇਰ (ਸੁਣ ਲਵੋ) ਕਿ ਉੱਕਾ ਹੀ ਨਹੀਂ, ਛੇਤੀ ਹੀ ਤੁਸੀਂ ਜਾਣ ਲਵੋਗੇ। | ثُمَّ كَلَّا سَوْفَ تَعْلَمُونَ. ﴿4﴾ |
| 5 ਉੱਕਾ ਨਹੀਂ, ਜੇ ਤੁਸੀਂ ਪੂਰੇ ਵਿਸ਼ਵਾਸ ਨਾਲ ਕਿਆਮਤ ਦਿਹਾੜੇ ਨੂੰ ਜਾਣ ਲੈਂਦੇ (ਤਾਂ ਤੁਸੀਂ ਕਦੇ ਵੀ ਇਸ ਤੋਂ ਬੇਖ਼ਬਰ ਨਾ ਹੁੰਦੇ)। | كَلَّا لَوْ تَعْلَمُونَ عِلْمَ ٱلْيَقِينِ. ﴿5﴾ |
| 6 ਹੁਣ ਤੁਸੀਂ ਜ਼ਰੂਰ ਹੀ ਨਰਕ ਨੂੰ ਵੇਖੋਗੇ। | لَتَرَوُنَّ ٱلْجَحِيمَ. ﴿6﴾ |
| 7 ਫੇਰ ਤੁਸੀਂ ਇਸ ਨੂੰ ਵਿਸ਼ਵਾਸ ਕਰਨ ਵਾਲੀ ਅੱਖ ਨਾਲ ਵੇਖੋਗੇ। | ثُمَّ لَتَرَوُنَّهَا عَيْنَ ٱلْيَقِينِ. ﴿7﴾ |
|
8
ਉਸ ਦਿਨ ਤੁਹਾਥੋਂ (ਰੱਬ ਵੱਲੋਂ ਦਿੱਤੀਆਂ ਗਈਆਂ) ਨਿਅਮਤਾਂ ਪ੍ਰਤੀ ਜ਼ਰੂਰ ਪੁੱਛਿਆ ਜਾਵੇਗਾ।[1]
[1] ਸੰਸਾਰ ਵਿਚ ਮਨੁੱਖ ਨੂੰ ਜਿਹੜੀਆਂ ਵੀ ਨਿਅਮਤਾਂ ਮਿਲੀਆਂ ਹੋਇਆ ਹਨ ਪਰਲੋਕ ਵਿਚ ਇਹਨਾਂ ਦੇ ਬਾਰੇ ਪੁੱਛਿਆ ਜਾਵੇਗਾ। ਜਿਵੇਂ ਹਜ਼ਰਤ ਅਬੂ-ਹੁਰੈਰਾ ਦੱਸਦੇ ਹਨ ਕਿ ਇਕ ਹਦੀਸ ਅਨੁਸਾਰ ਇਕ ਵਾਰ ਰਾਤ ਜਾਂ ਦਿਨ ਦਾ ਸਮਾਂ ਸੀ ਅੱਲਾਹ ਦੇ ਰਸੂਲ (ਸ:) ਬਾਹਰ ਆਏ ਤਾਂ ਹਜ਼ਰਤ ਅਬੂਬਕਰ ਤੇ ਹਜ਼ਰਤ ਉਮਰ (ਰਜ਼:) ਨੇ ਵੇਖਿਆ ਤੇ ਉਹਨਾਂ ਤੋਂ ਪੁੱਛਿਆ, ਇਸ ਸਮੇਂ ਤੁਸੀਂ ਬਾਹਰ ਕਿਉਂ ਆਏ ਹੋ? ਉਹਨਾਂ ਨੇ ਜਵਾਬ ਦਿੱਤਾ ਕਿ ਭੁੱਖ ਕਾਰਨ ਹੇ ਅੱਲਾਹ ਦੇ ਰਸੂਲ!
|
ثُمَّ لَتُسْـَٔلُنَّ يَوْمَئِذٍ عَنِ ٱلنَّعِيمِ. ﴿8﴾ |