Loading date... | Loading Hijri date... | Loading time...

الهمزة

ਪੰਜਾਬੀ Translation with Arabic Quran Text

ਪੰਜਾਬੀ العربية
1 ਹਰ ਤਾਅਨੇ-ਮਿਹਨੇ ਦੇਣ ਵਾਲੇ ਤੇ ਬੁਰਾਈਆਂ ਦੀ ਟੋਹ ਵਿਚ ਰਹਿਣ ਵਾਲੇ (ਵਿਅਕਤੀ) ਲਈ ਤਬਾਹੀ ਹੈ।[1]
[1] ਵੇਖੋ ਸੂਰਤ ਹੁਜਰਾਤ, ਹਾਸ਼ੀਆ ਆਇਤ 12/49
وَيْلٌۭ لِّكُلِّ هُمَزَةٍۢ لُّمَزَةٍ. ﴿1﴾
2 (ਅਤੇ ਉਸ ਲਈ ਵੀ) ਜਿਸ ਨੇ ਧਨ-ਦੌਲਤ ਨੂੰ ਜੋੜ੍ਹਿਆ ਅਤੇ ਉਸ ਨੂੰ ਗਿਣ ਗਿਣ ਰੱਖਿਆ। ٱلَّذِى جَمَعَ مَالًۭا وَعَدَّدَهُۥ. ﴿2﴾
3 ਉਹ ਸਮਝਦਾ ਹੈ ਕਿ ਉਸ ਦਾ ਮਾਲ ਉਸ ਨੂੰ ਸਦਾ ਲਈ ਜੀਊਂਦਾ ਰੱਖੇਗਾ। يَحْسَبُ أَنَّ مَالَهُۥٓ أَخْلَدَهُۥ. ﴿3﴾
4 ਬਿਲਕੁਲ ਵੀ ਨਹੀਂ, ਉਸ ਨੂੰ ਜ਼ਰੂਰ ਹੀ ‘ਹੋਤਾਮਾਂ’ ਵਿਚ ਸੁੱਟਿਆ ਜਾਵੇਗਾ। كَلَّا ۖ لَيُنۢبَذَنَّ فِى ٱلْحُطَمَةِ. ﴿4﴾
5 ਅਤੇ ਤੁਹਾਨੂੰ ਕੀ ਪਤਾ ਹੈ ਕਿ ਉਹ (ਹੋਤਾਮਾਂ) ਕੀ ਹੈ ? وَمَآ أَدْرَىٰكَ مَا ٱلْحُطَمَةُ. ﴿5﴾
6 ਉਹ ਅੱਲਾਹ ਵੱਲੋਂ ਭੜਕਾਈ ਹੋਈ ਅੱਗ ਹੈ। نَارُ ٱللَّهِ ٱلْمُوقَدَةُ. ﴿6﴾
7 ਜਿਹੜੀ ਦਿਲਾਂ ਤਕ ਪਹੁੰਚੇਗੀ। ٱلَّتِى تَطَّلِعُ عَلَى ٱلْأَفْـِٔدَةِ. ﴿7﴾
8 ਬੇਸ਼ੱਕ ਉਹ (ਅੱਗ) ਉਹਨਾਂ ’ਤੇ (ਹਰ ਪਾਸਿਓਂ) ਬੰਦ ਕਰ ਦਿੱਤੀ ਜਾਵੇਗੀ। إِنَّهَا عَلَيْهِم مُّؤْصَدَةٌۭ. ﴿8﴾
9 ਉਹ ਲੰਮੇ-ਲੰਮੇ ਥੰਮ੍ਹਾਂ ਵਿਚਾਲੇ (ਬੰਦ ਕਰ ਦਿੱਤੀ ਜਾਵੇਗੀ)। فِى عَمَدٍۢ مُّمَدَّدَةٍۭ. ﴿9﴾