Loading date... | Loading Hijri date... | Loading time...

قريش

ਪੰਜਾਬੀ Translation with Arabic Quran Text

ਪੰਜਾਬੀ العربية
1 ਕਿਉਂ ਜੋ ਕੁਰੈਸ਼ ਵਾਲੇ ਗਿੱਝ ਗਏ। لِإِيلَٰفِ قُرَيْشٍ. ﴿1﴾
2 ਅਰਥਾਤ ਸਿਆਲ ਤੇ ਹਾੜ੍ਹ ਦਾ ਸਫ਼ਰ ਕਰਨ ਵਿਚ ਗਿੱਝ ਗਏ। إِۦلَٰفِهِمْ رِحْلَةَ ٱلشِّتَآءِ وَٱلصَّيْفِ. ﴿2﴾
3 ਸੋ ਇਨ੍ਹਾਂ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਇਸ ਘਰ (ਖ਼ਾਨਾ-ਕਾਅਬਾ) ਦੇ ਮਾਲਿਕ ਦੀ ਇਬਾਦਤ ਕਰਨ। فَلْيَعْبُدُوا۟ رَبَّ هَٰذَا ٱلْبَيْتِ. ﴿3﴾
4 ਜਿਸ (ਮਾਲਿਕ) ਨੇ ਉਹਨਾਂ ਨੂੰ ਭੁੱਖ ਤੋਂ ਬਚਾ ਕੇ ਖਾਣ ਲਈ ਦਿੱਤਾ ਅਤੇ (ਬਦਅਮਨੀ ਦੇ) ਡਰ ਤੋਂ ਬਚਾ ਕੇ ਅਮਨ ਸ਼ਾਂਤੀ ਦਿੱਤੀ। ٱلَّذِىٓ أَطْعَمَهُم مِّن جُوعٍۢ وَءَامَنَهُم مِّنْ خَوْفٍۭ. ﴿4﴾