النصر
ਪੰਜਾਬੀ Translation with Arabic Quran Text
| ਪੰਜਾਬੀ | العربية |
|---|---|
| 1 (ਹੇ ਨਬੀ!) ਜਦੋਂ ਅੱਲਾਹ ਦੀ ਮਦਦ ਅਤੇ (ਕਾਫ਼ਿਰਾਂ ਉੱਤੇ) ਜਿੱਤ ਪ੍ਰਾਪਤ ਹੋ ਜਾਵੇਗੀ। | إِذَا جَآءَ نَصْرُ ٱللَّهِ وَٱلْفَتْحُ. ﴿1﴾ |
| 2 ਫੇਰ ਤੁਸੀਂ ਵੇਖੋਗੇ ਕਿ ਲੋਕਾਂ ਦੇ ਜੱਥਿਆਂ ਦੇ ਜੱਥੇ ਅੱਲਾਹ ਦੇ ਦੀਨ (ਇਸਲਾਮ) ਵਿਚ ਪ੍ਰਵੇਸ਼ ਕਰ ਰਹੇ ਹੋਣਗੇ। | وَرَأَيْتَ ٱلنَّاسَ يَدْخُلُونَ فِى دِينِ ٱللَّهِ أَفْوَاجًۭا. ﴿2﴾ |
| 3 ਸੋ ਤੁਸੀਂ ਆਪਣੇ ਰੱਬ ਦੀ ਹਮਦ (ਤਾਰੀਫ਼ ਤੇ ਸ਼ੁਕਰਾਨਿਆਂ) ਦੇ ਨਾਲ-ਨਾਲ ਉਸ ਦੀ ਤਸਬੀਹ (ਪਵਿੱਤਰਤਾ) ਵਰਣਨ ਕਰੋ ਅਤੇ ਉਸ ਤੋਂ ਬਖ਼ਸ਼ਿਸ਼ ਦੀ ਦੁਆ ਮੰਗੋ। ਬੇਸ਼ੱਕ ਉਹ ਵੱਡਾ ਤੌਬਾ ਕਬੂਲਣ ਵਾਲਾ ਹੈ। | فَسَبِّحْ بِحَمْدِ رَبِّكَ وَٱسْتَغْفِرْهُ ۚ إِنَّهُۥ كَانَ تَوَّابًۢا. ﴿3﴾ |