المسد
ਪੰਜਾਬੀ Translation with Arabic Quran Text
| ਪੰਜਾਬੀ | العربية |
|---|---|
|
1
ਟੁਟ ਜਾਣ ਅਬੂ-ਲਹਬ ਦੇ ਹਥ, ਉਹ ਤਾਂ ਬਰਬਾਦ ਹੋ ਗਿਆ। [1]
[1]਼ ਇਸ ਸੂਰਤ ਦੇ ਸੰਬੰਧ ਵਿਚ ਆਉਂਦਾ ਹੈ ਕਿ ਜਦੋਂ ਇਹ ਸੂਰਤ ਉੱਤਰੀ ਕਿ ਆਪਣੇ ਸਕੇ-ਸੰਬੰਧੀਆਂ ਨੂੰ ਡਰਾਓ ਤਾਂ ਅਰਬ ਦੇ ਰਵਾਜ ਅਨੁਸਾਰ ਨਬੀ (ਸ:) ਸਫ਼ਾ ਨਾਂ ਦੀ ਪਹਾੜੀ ’ਤੇ ਚੜ੍ਹ ਗਏ ਅਤੇ ਲੋਕਾਂ ਨੂੰ ਹੋਕਾ ਦਿੱਤਾ, ਜਦੋਂ ਲੋਕੀ ਜਮਾਂ ਹੋ ਗਏ ਤਾਂ ਆਪ (ਸ:) ਨੇ ਫ਼ਰਮਾਇਆ, ਜੇ ਮੈਂ ਤੁਹਾਨੂੰ ਆਖਾਂ ਕਿ ਪਹਾੜ ਦੇ ਦੂਜੇ ਪਾਸੇ ਇੱਕ ਲਸ਼ਕਰ ਤੁਹਾਡੇ ’ਤੇ ਹਮਲਾ ਕਰਨ ਵਾਲਾ ਹੈ ਤਾਂ ਕੀ ਤੁਸੀਂ ਵਿਸ਼ਵਾਸ ਕਰ ਲਓਗੇ ? ਉਹਨਾਂ ਨੇ ਆਖਿਆ ਕਿ ਕਿਉਂ ਨਹੀਂ, ਸਾਨੇ ਤੁਹਾਨੂੰ ਕਦੇ ਝੂਠ ਬੋਲਦੇ ਨਹੀਂ ਵੇਖਿਆ। ਆਪ (ਸ:) ਨੇ ਫ਼ਰਮਾਇਆ, ਸੁਣੋ! ਮੈਂ ਤੁਹਾਨੂੰ ਡਰਾਉਂਦਾ ਹੈ ਉਸ ਖ਼ੌਫ਼ਨਾਕ ਅਜ਼ਾਬ ਤੋਂ ਜਿਹੜਾ ਈਮਾਨ ਨਾ ਲਿਆਉਣ ਦੀ ਹਾਲਤ ਵਿਚ ਤੁਹਾਡੇ ’ਤੇ ਆਉਣ ਵਾਲਾ ਹੈ। ਅਬੂ-ਲਹਬ, ਜਿਹੜਾ ਆਪ (ਸ:) ਦਾ ਚਾਚਾ ਸੀ, ਨੇ ਕਿਹਾ ਕਿ ਤੂੰ ਬਰਬਾਦ ਹੋਵੇਂ, ਕੀ ਤੂੰ ਸਾਨੂੰ ਇਸੇ ਲਈ ਬੁਲਾਇਆ ਸੀ? ਫੇਰ ਉਹ ਉਠ ਕੇ ਚਲਾ ਗਿਆ ਇਸ ’ਤੇ ਇਹ ਸੂਰਤ ਨਾਜ਼ਿਲ ਹੋਈ। (ਸਹੀ ਬੁਖ਼ਾਰੀ, ਹਦੀਸ: 4971)
|
تَبَّتْ يَدَآ أَبِى لَهَبٍۢ وَتَبَّ. ﴿1﴾ |
| 2 ਨਾ ਹੀ ਉਸ ਦੇ ਧਨ ਨੇ ਅਤੇ ਨਾ ਹੀ ਉਸ ਦੇ (ਅਮਲਾਂ ਦੀ) ਕਮਾਈ ਨੇ ਉਸ ਨੂੰ ਕੋਈ ਲਾਭ ਦਿੱਤਾ। | مَآ أَغْنَىٰ عَنْهُ مَالُهُۥ وَمَا كَسَبَ. ﴿2﴾ |
| 3 ਜ਼ਰੂਰ ਹੀ ਉਹ ਲਾਟਾਂ ਮਾਰਦੀ ਹੋਈ ਅੱਗ ਵਿਚ ਦਾਖ਼ਲ ਹੋਵੇਗਾ। | سَيَصْلَىٰ نَارًۭا ذَاتَ لَهَبٍۢ. ﴿3﴾ |
| 4 ਉਸ ਦੀ ਪਤਨੀ ਵੀ, ਜਿਹੜੀ ਲਾਈ ਬੁਝਾਈ ਕਰਨ ਵਾਲੀ ਹੈ (ਉਹ ਵੀ ਉਸ ਦੇ ਨਾਲ ਹੀ ਹੋਵੇਗੀ)। | وَٱمْرَأَتُهُۥ حَمَّالَةَ ٱلْحَطَبِ. ﴿4﴾ |
| 5 ਉਸ ਦੀ ਗਰਦਨ ਵਿਚ ਮੁੰਜ ਦੀ ਰੱਸੀ ਹੋਵੇਗੀ। | فِى جِيدِهَا حَبْلٌۭ مِّن مَّسَدٍۭ. ﴿5﴾ |