إبراهيم
ਪੰਜਾਬੀ Translation with Arabic Quran Text
| ਪੰਜਾਬੀ | العربية |
|---|---|
| 1 ਅਲਿਫ਼, ਲਾਮ, ਰਾ। (ਹੇ ਨਬੀ!) ਇਹ ਉੱਚ ਕੋਟੀ ਦੀ ਕਿਤਾਬ (.ਕੁਰਆਨ) ਅਸੀਂ ਤੁਹਾਡੇ ਵੱਲ ਉਤਾਰੀ ਹੈ, ਤਾਂ ਜੋ ਤੁਸੀਂ ਲੋਕਾਂ ਨੂੰ ਹਨੇਰਿਆਂ ’ਚੋਂ ਕੱਢ ਕੇ ਰੌਸ਼ਨੀ ਵੱਲ, ਉਹਨਾਂ ਦੇ ਰੱਬ ਦੀ ਆਗਿਆ ਨਾਲ ਤੇ ਉਸੇ ਰੱਬ ਦੀ ਰਾਹ ਵੱਲ, ਲੈ ਆਓ। ਜਿਹੜਾ ਅਤਿਅੰਤ ਜ਼ੋਰਾਵਰ ਅਤੇ ਸਲਾਹਿਆ ਹੋਇਆ ਹੈ। | الٓر ۚ كِتَٰبٌ أَنزَلْنَٰهُ إِلَيْكَ لِتُخْرِجَ ٱلنَّاسَ مِنَ ٱلظُّلُمَٰتِ إِلَى ٱلنُّورِ بِإِذْنِ رَبِّهِمْ إِلَىٰ صِرَٰطِ ٱلْعَزِيزِ ٱلْحَمِيدِ. ﴿1﴾ |
| 2 (ਭਾਵ) ਉਸ ਅੱਲਾਹ ਵੱਲ ਜਿਸ ਦਾ ਉਹ ਸਭ ਕੁੱਝ ਹੈ, ਜਿਹੜਾ ਅਕਾਸ਼ਾਂ ਤੇ ਧਰਤੀ ਵਿਚ ਹੈ, ਪਰ ਇਨਕਾਰੀਆਂ ਲਈ ਕਰੜਾ ਵਿਨਾਸ਼ਕਾਰੀ ਅਜ਼ਾਬ ਹੈ। | ٱللَّهِ ٱلَّذِى لَهُۥ مَا فِى ٱلسَّمَٰوَٰتِ وَمَا فِى ٱلْأَرْضِ ۗ وَوَيْلٌۭ لِّلْكَٰفِرِينَ مِنْ عَذَابٍۢ شَدِيدٍ. ﴿2﴾ |
| 3 ਜਿਹੜੇ (ਲੋਕ) ਪਰਲੋਕ ਦੇ ਜੀਵਨ ਨਾਲੋਂ ਸੰਸਾਰਿਕ ਜੀਵਨ ਨੂੰ ਹੀ ਪਸੰਦ ਕਰਦੇ ਹਨ ਅਤੇ ਲੋਕਾਂ ਨੂੰ ਅੱਲਾਹ ਦੇ ਰਾਹੋਂ ਰੋਕਦੇ ਹਨ ਅਤੇ ਇਸ ਵਿਚ ਵਿੰਗ-ਵਲ ਲਭਦੇ ਹਨ, ਅਜਿਹੇ ਲੋਕ ਗੁਮਰਾਹੀ ਵਿਚ ਬਹੁਤ ਦੂਰ ਨਿਕਲ ਗਏ। | ٱلَّذِينَ يَسْتَحِبُّونَ ٱلْحَيَوٰةَ ٱلدُّنْيَا عَلَى ٱلْءَاخِرَةِ وَيَصُدُّونَ عَن سَبِيلِ ٱللَّهِ وَيَبْغُونَهَا عِوَجًا ۚ أُو۟لَٰٓئِكَ فِى ضَلَٰلٍۭ بَعِيدٍۢ. ﴿3﴾ |
| 4 ਅਸੀਂ ਹਰੇਕ ਪੈਗ਼ੰਬਰ ਨੂੰ ਉਸੇ ਦੀ ਆਪਣੀ ਕੌਮੀ ਭਾਸ਼ਾ (ਮਾਂ-ਬੋਲੀ) ਵਿਚ ਬੋਲਣ ਵਾਲਾ ਭੇਜਿਆ ਹੈ, ਤਾਂ ਜੋ (ਰੱਬੀ ਪੈਗ਼ਾਮ ਨੂੰ) ਉਹਨਾਂ ਦੇ ਸਾਹਮਣੇ ਚੰਗੀ ਤਰ੍ਹਾਂ ਵਿਆਖਿਆ ਕਰੇ। ਫੇਰ ਅੱਲਾਹ ਜਿਸ ਨੂੰ ਚਾਹੇ ਕੁਰਾਹੇ ਪਾ ਦਿੰਦਾ ਹੈ ਅਤੇ ਜਿਸ ਨੂੰ ਚਾਹਵੇ (ਸਿੱਧੀ) ਰਾਹ ਵਿਖਾ ਦਿੰਦਾ ਹੈ। ਉਹੀਓ ਜ਼ੋਰਾਵਰ ਅਤੇ ਹਿਕਮਤ (ਸੂਝ-ਬੂਝ) ਵਾਲਾ ਹੈ। | وَمَآ أَرْسَلْنَا مِن رَّسُولٍ إِلَّا بِلِسَانِ قَوْمِهِۦ لِيُبَيِّنَ لَهُمْ ۖ فَيُضِلُّ ٱللَّهُ مَن يَشَآءُ وَيَهْدِى مَن يَشَآءُ ۚ وَهُوَ ٱلْعَزِيزُ ٱلْحَكِيمُ. ﴿4﴾ |
| 5 ਬੇਸ਼ੱਕ ਅਸੀਂ ਮੂਸਾ ਨੂੰ ਆਪਣੀਆਂ ਨਿਸ਼ਾਨੀਆਂ ਦੇਕੇ ਭੇਜਿਆ ਕਿ ਉਹ ਆਪਣੀ ਕੌਮ (ਬਨੀ-ਇਸਰਾਈਲ) ਨੂੰ ਹਨੇਰਿਆਂ ’ਚੋਂ ਕੱਢ ਕੇ ਚਾਨਣ ਵੱਲ ਲਿਆਵੇ ਅਤੇ ਉਹਨਾਂ ਨੂੰ ਅੱਲਾਹ ਵੱਲੋਂ ਬਖ਼ਸ਼ੇ ਗਏ ਯਾਦਗਾਰ ਦਿਨਾਂ ਨੂੰ ਚੇਤੇ ਕਰਾਵੇ। ਬੇਸ਼ੱਕ ਇਹਨਾਂ (ਘਟਨਾਵਾਂ) ਵਿਚ ਹਰੇਕ ਧੀਰਜ ਤੋਂ ਕੰਮ ਲੈਣ ਵਾਲੇ ’ਤੇ ਧੰਨਵਾਦ ਕਰਨ ਵਾਲੇ ਵਿਅਕਤੀ ਲਈ (ਸਿੱਖਿਆਦਾਈ) ਨਿਸ਼ਾਨੀਆਂ ਹਨ। | وَلَقَدْ أَرْسَلْنَا مُوسَىٰ بِـَٔايَٰتِنَآ أَنْ أَخْرِجْ قَوْمَكَ مِنَ ٱلظُّلُمَٰتِ إِلَى ٱلنُّورِ وَذَكِّرْهُم بِأَيَّىٰمِ ٱللَّهِ ۚ إِنَّ فِى ذَٰلِكَ لَءَايَٰتٍۢ لِّكُلِّ صَبَّارٍۢ شَكُورٍۢ. ﴿5﴾ |
| 6 (ਯਾਦ ਕਰੋ) ਜਦੋਂ ਮੂਸਾ ਨੇ ਆਪਣੀ ਕੌਮ ਨੂੰ ਕਿਹਾ ਸੀ ਕਿ ਅੱਲਾਹ ਦੇ ਉਹਨਾਂ ਅਹਿਸਾਨਾਂ ਨੂੰ ਯਾਦ ਕਰੋ ਜਿਹੜੇ ਉਸ ਨੇ ਤੁਹਾਡੇ ’ਤੇ ਕੀਤੇ ਹਨ। ਉਸ ਨੇ ਤੁਹਾਨੂੰ ਫ਼ਿਰਔਨੀਆਂ ਤੋਂ ਬਚਾਇਆ ਸੀ ਜਦੋਂ ਉਹ ਤੁਹਾਨੂੰ ਕਰੜੇ ਤਸੀਹੇ ਦਿੰਦੇ ਸੀ, ਤੁਹਾਡੇ ਪੁੱਤਰਾਂ ਨੂੰ ਮਾਰ ਸੁੱਟਦੇ ਸੀ ਅਤੇ ਤੁਹਾਡੀਆਂ ਧੀਆਂ ਨੂੰ ਜਿਉਂਦੀਆਂ ਰੱਖ ਛੱਡਦੇ ਸੀ। ਇਸ ਵਿਚ ਤੁਹਾਡੇ ਰੱਬ ਵੱਲੋਂ ਤੁਹਾਡੀ ਬੜੀ ਵੱਡੀ ਅਜ਼ਮਾਇਸ਼ ਸੀ। | وَإِذْ قَالَ مُوسَىٰ لِقَوْمِهِ ٱذْكُرُوا۟ نِعْمَةَ ٱللَّهِ عَلَيْكُمْ إِذْ أَنجَىٰكُم مِّنْ ءَالِ فِرْعَوْنَ يَسُومُونَكُمْ سُوٓءَ ٱلْعَذَابِ وَيُذَبِّحُونَ أَبْنَآءَكُمْ وَيَسْتَحْيُونَ نِسَآءَكُمْ ۚ وَفِى ذَٰلِكُم بَلَآءٌۭ مِّن رَّبِّكُمْ عَظِيمٌۭ. ﴿6﴾ |
| 7 ਯਾਦ ਕਰੋ ਜਦੋਂ ਤੁਹਾਡੇ ਰੱਬ ਨੇ ਤੁਹਾਨੂੰ ਖ਼ਬਰਦਾਰ ਕੀਤਾ ਸੀ ਕਿ ਜੇ ਤੁਸੀਂ ਧੰਨਵਾਦੀ ਬਣੋਗੇ ਤਾਂ ਮੈਂ ਤੁਹਾਨੂੰ ਹੋਰ ਵੱਧ ਇਨਾਮ ਬਖ਼ਸ਼ਾਂਗਾ, ਜੇ ਤੁਸੀਂ ਨਾਸ਼ੁਕਰੀ ਕਰੋਗੇ ਤਾਂ ਮੇਰੀ ਸਜ਼ਾ ਵੀ ਕਰੜੀ ਹੈ। | وَإِذْ تَأَذَّنَ رَبُّكُمْ لَئِن شَكَرْتُمْ لَأَزِيدَنَّكُمْ ۖ وَلَئِن كَفَرْتُمْ إِنَّ عَذَابِى لَشَدِيدٌۭ. ﴿7﴾ |
| 8 ਮੂਸਾ ਨੇ (ਆਪਣੀ ਕੌਮ ਨੂੰ) ਆਖਿਆ ਕਿ ਜੇ ਤੁਸੀਂ ਇਨਕਾਰ ਕਰੋਗੇ ਅਤੇ ਇਸ ਧਰਤੀ ਦੇ ਸਾਰੇ ਵਸਨੀਕ ਵੀ ਕਾਫ਼ਿਰ ਬਣ ਜਾਣ ਤਾਂ ਬੇਸ਼ੱਕ ਅੱਲਾਹ (ਇਹਨਾਂ ਗੱਲਾਂ ਤੋਂ) ਬੇ-ਪਰਵਾਹ ਹੈ ਅਤੇ ਸ਼ਲਾਘਾਯੋਗ (ਇਹੋ) ਹੈ। | وَقَالَ مُوسَىٰٓ إِن تَكْفُرُوٓا۟ أَنتُمْ وَمَن فِى ٱلْأَرْضِ جَمِيعًۭا فَإِنَّ ٱللَّهَ لَغَنِىٌّ حَمِيدٌ. ﴿8﴾ |
| 9 (ਹੇ ਮੱਕੇ ਵਾਲਿਓ!) ਕੀ ਤੁਹਾਨੂੰ ਤੁਹਾਥੋਂ ਪਹਿਲਾਂ ਦੇ ਲੋਕਾਂ, (ਭਾਵ) ਨੂਹ, ਆਦ ਤੇ ਸਮੂਦ ਦੀ ਕੌਮ ਅਤੇ ਇਹਨਾਂ ਤੋਂ ਮਗਰੋਂ ਹੋਈਆਂ ਕੌਮਾਂ ਦੀਆਂ ਖ਼ਬਰਾਂ ਨਹੀਂ ਪੁੱਜੀਆਂ, ਜਿਨ੍ਹਾਂ ਨੂੰ ਕੇਵਲ ਅੱਲਾਹ ਹੀ ਜਾਣਦਾ ਹੈ ? ਜਦੋਂ ਉਹਨਾਂ (ਕੌਮਾਂ) ਕੋਲ ਉਹਨਾਂ ਦੇ ਰਸੂਲ (ਖੁੱਲ੍ਹੀਆਂ) ਨਿਸ਼ਾਨੀਆਂ ਲੈ ਕੇ ਆਏ ਤਾਂ ਉਹਨਾਂ ਨੇ (ਰੁਰਾਨੀ ਨਾਲ) ਮੂੰਹ ਵਿਚ ਆਪਣੇ ਹੱਥ ਲੈ ਲਏ ਅਤੇ ਆਖਿਆ ਕਿ ਜਿਹੜਾ (ਸੁਨੇਹਾ) ਤੁਹਾਨੂੰ ਦੇ ਕੇ ਭੇਜਿਆ ਗਿਆ ਹੈ ਅਸੀਂ ਉਸ ਨੂੰ ਨਹੀਂ ਮੰਨਦੇ ਅਤੇ ਜਿਸ ਚੀਜ਼ ਵੱਲ ਤੁਸੀਂ ਸਾਨੂੰ ਬੁਲਾ ਰਹੇ ਹੋ ਉਸ ਵਿਚ ਵੀ ਸਾਨੂੰ ਦੁਵਿਧਾ ਸ਼ੰਕਾ ਹੈ। | أَلَمْ يَأْتِكُمْ نَبَؤُا۟ ٱلَّذِينَ مِن قَبْلِكُمْ قَوْمِ نُوحٍۢ وَعَادٍۢ وَثَمُودَ ۛ وَٱلَّذِينَ مِنۢ بَعْدِهِمْ ۛ لَا يَعْلَمُهُمْ إِلَّا ٱللَّهُ ۚ جَآءَتْهُمْ رُسُلُهُم بِٱلْبَيِّنَٰتِ فَرَدُّوٓا۟ أَيْدِيَهُمْ فِىٓ أَفْوَٰهِهِمْ وَقَالُوٓا۟ إِنَّا كَفَرْنَا بِمَآ أُرْسِلْتُم بِهِۦ وَإِنَّا لَفِى شَكٍّۢ مِّمَّا تَدْعُونَنَآ إِلَيْهِ مُرِيبٍۢ. ﴿9﴾ |
| 10 ਉਹਨਾਂ ਦੇ ਰਸੂਲਾਂ ਨੇ ਉਹਨਾਂ ਨੂੰ ਆਖਿਆ, ਕੀ ਤੁਹਾਨੂੰ ਅੱਲਾਹ ਬਾਰੇ ਸੰਦੇਹ ਹੈ ਜਿਹੜਾ ਅਕਾਸ਼ਾਂ ਤੇ ਧਰਤੀ ਦਾ ਬਣਾਉਣ ਵਾਲਾ ਹੈ? ਉਹ ਤੁਹਾਨੂੰ (ਇਸ ਕਾਰਨ ਆਪਣੇ ਵੱਲ) ਬੁਲਾ ਰਿਹਾ ਹੈ ਤਾਂ ਜੋ ਤੁਹਾਡੇ ਗੁਨਾਹਾਂ ਨੂੰ ਬਖ਼ਸ਼ ਦੇਵੇ ਅਤੇ ਇਕ ਨਿਯਤ ਸਮੇਂ ਤਕ ਤੁਹਾਨੂੰ (ਸੰਸਾਰ ਵਿਚ ਰਹਿਣ ਦੀ) ਮੋਹਲਤ ਦੇਵੇ। ਉਹਨਾਂ ਨੇ ਆਖਿਆ ਕਿ ਤੁਸੀਂ (ਭਾਵ ਰਸੂਲ) ਤਾਂ ਸਾਡੇ ਹੀ ਵਰਗੇ ਮਨੁੱਖ ਹੋ, ਤੁਸੀਂ ਤਾਂ ਚਾਹੁੰਦੇ ਹੋ ਕਿ ਅਸੀਂ ਉਹਨਾਂ ਇਸ਼ਟਾਂ ਦੀ ਇਬਾਦਤ ਤੋਂ ਰੁਕ ਜਾਈਏ ਜਿਨ੍ਹਾਂ ਦੀ ਇਬਾਦਤ ਸਾਡੇ ਪਿਓ-ਦਾਦੇ (ਭਾਵ ਬਜ਼ੁਰਗ) ਕਰਦੇ ਸਨ। ਚੰਗਾ, (ਜੇ ਤੁਸੀਂ ਸੱਚੇ ਹੋ ਤਾਂ) ਸਾਡੇ ਕੋਲ ਕੋਈ ਸਪਸ਼ਟ ਦਲੀਲ ਪੇਸ਼ ਕਰੋ। | ۞ قَالَتْ رُسُلُهُمْ أَفِى ٱللَّهِ شَكٌّۭ فَاطِرِ ٱلسَّمَٰوَٰتِ وَٱلْأَرْضِ ۖ يَدْعُوكُمْ لِيَغْفِرَ لَكُم مِّن ذُنُوبِكُمْ وَيُؤَخِّرَكُمْ إِلَىٰٓ أَجَلٍۢ مُّسَمًّۭى ۚ قَالُوٓا۟ إِنْ أَنتُمْ إِلَّا بَشَرٌۭ مِّثْلُنَا تُرِيدُونَ أَن تَصُدُّونَا عَمَّا كَانَ يَعْبُدُ ءَابَآؤُنَا فَأْتُونَا بِسُلْطَٰنٍۢ مُّبِينٍۢ. ﴿10﴾ |
| 11 ਉਹਨਾਂ ਦੇ ਪੈਗ਼ੰਬਰਾਂ ਨੇ ਉਹਨਾਂ ਨੂੰ ਕਿਹਾ ਕਿ ਇਹ ਤਾਂ ਸੱਚ ਹੈ ਕਿ ਅਸੀਂ ਤੁਹਾਡੇ ਵਰਗੇ ਹੀ ਮਨੁੱਖ ਹਾਂ, ਪਰ ਅੱਲਾਹ ਆਪਣੇ ਬੰਦਿਆਂ ਵਿੱਚੋਂ ਜਿਸ ਨੂੰ ਚਾਹੁੰਦਾ ਹੈ, ਆਪਣੀਆਂ ਮਿਹਰਾਂ (ਪੈਗ਼ੰਬਰੀ) ਨਾਲ ਨਿਵਾਜ਼ਦਾ ਹੈ। ਸਾਨੂੰ ਇਹ ਅਧਿਕਾਰ ਨਹੀਂ ਕਿ ਅੱਲਾਹ ਦੀ ਆਗਿਆ ਤੋਂ ਬਿਨਾਂ ਅਸੀਂ ਤੁਹਾਨੂੰ ਕੋਈ ਮੁਅਜਜ਼ਾ (ਰੱਬੀ ਚਮਤਕਾਰ) ਵਿਖਾ ਸਕੀਏ। ਈਮਾਨ ਵਾਲਿਆਂ ਨੂੰ ਤਾਂ ਕੇਵਲ ਅੱਲਾਹ ਉੱਤੇ ਹੀ ਭਰੋਸਾ ਰੱਖਣਾ ਚਾਹੀਦਾ ਹੈ। | قَالَتْ لَهُمْ رُسُلُهُمْ إِن نَّحْنُ إِلَّا بَشَرٌۭ مِّثْلُكُمْ وَلَٰكِنَّ ٱللَّهَ يَمُنُّ عَلَىٰ مَن يَشَآءُ مِنْ عِبَادِهِۦ ۖ وَمَا كَانَ لَنَآ أَن نَّأْتِيَكُم بِسُلْطَٰنٍ إِلَّا بِإِذْنِ ٱللَّهِ ۚ وَعَلَى ٱللَّهِ فَلْيَتَوَكَّلِ ٱلْمُؤْمِنُونَ. ﴿11﴾ |
| 12 (ਪੈਗ਼ੰਬਰਾਂ ਨੇ ਆਖਿਆ ਕਿ) ਉਹ ਕਿਹੜਾ ਕਾਰਨ ਹੈ ਕਿ ਅਸੀਂ ਅੱਲਾਹ ’ਤੇ ਭਰੋਸਾ ਨਾ ਕਰੀਏ ਜਦ ਕਿ ਉਹ ਸਾਨੂੂੰ ਆਪਣੀਆਂ (ਸਿੱਧੀਆਂ) ਰਾਹਾਂ ਵਿਖਾ ਚੁੱਕਿਆ ਹੈ ? ਜਿਹੜੇ ਵੀ ਤਸੀਹੇ ਤੁਸੀਂ ਸਾ` ਦੇ ਰਹੇ ਹੋ, ਅਸੀਂ (ਭਾਵ ਰਸੂਲ) ਉਹਨਾਂ ’ਤੇ ਸਬਰ ਕਰਾਂਗੇ। ਭਰੋਸਾ ਕਰਨ ਵਾਲਿਆਂ ਨੂੰ ਤਾਂ ਇਹੋ ਸ਼ੋਭਾ ਦਿੰਦਾ ਹੈ। | وَمَا لَنَآ أَلَّا نَتَوَكَّلَ عَلَى ٱللَّهِ وَقَدْ هَدَىٰنَا سُبُلَنَا ۚ وَلَنَصْبِرَنَّ عَلَىٰ مَآ ءَاذَيْتُمُونَا ۚ وَعَلَى ٱللَّهِ فَلْيَتَوَكَّلِ ٱلْمُتَوَكِّلُونَ. ﴿12﴾ |
| 13 ਕਾਫ਼ਿਰਾਂ ਨੇ ਆਪਣੇ ਰਸੂਲਾਂ ਨੂੰ ਆਖਿਆ ਕਿ ਅਸੀਂ ਤੁਹਾਨੂੰ ਦੇਸ਼ ਨਿਕਾਲਾ ਦੇ ਦਿਆਂਗੇ ਜਾਂ ਤੁਸੀਂ ਸਾਡੇ ਧਰਮ ਵਿਚ ਮੁੜ ਆਓ। ਉਦੋਂ ਹੀ ਉਹਨਾਂ (ਰਸੂਲਾਂ) ਦੇ ਰੱਬ ਨੇ ਉਹਨਾਂ ਵੱਲ ਵਹੀ (ਸੰਦੇਸ਼) ਭੇਜੀ ਕਿ ਅਸੀਂ ਇਹਨਾਂ ਜ਼ਾਲਮਾਂ ਨੂੰ ਜ਼ਰੂਰ ਹੀ ਬਰਬਾਦ ਕਰ ਦਿਆਂਗੇ। | وَقَالَ ٱلَّذِينَ كَفَرُوا۟ لِرُسُلِهِمْ لَنُخْرِجَنَّكُم مِّنْ أَرْضِنَآ أَوْ لَتَعُودُنَّ فِى مِلَّتِنَا ۖ فَأَوْحَىٰٓ إِلَيْهِمْ رَبُّهُمْ لَنُهْلِكَنَّ ٱلظَّٰلِمِينَ. ﴿13﴾ |
| 14 ਅਤੇ ਇਹਨਾਂ (ਇਨਕਾਰੀਆਂ) ਤੋਂ ਮਗਰੋਂ ਅਸੀਂ ਤੁਹਾਨੂੰ (ਰਸੂਲਾਂ ਨੂੰ ਅਤੇ ਉਹਨਾਂ ਦੇ ਆਗਿਆਕਾਰੀਆਂ ਨੂੰ) ਧਰਤੀ ’ਤੇ ਵਸੇਬਾ ਦਿਆਂਗੇ। ਇਹ ਇਨਾਮ ਉਹਨਾਂ ਲਈ ਹੈ ਜਿਹੜੇ ਮੇਰੀ ਹਜ਼ੂਰੀ ਵਿਚ (ਕਿਆਮਤ ਦੀ ਪੁੱਛ-ਗਿੱਛ ਲਈ) ਖੜੇ ਹੋਣ ਤੋਂ ਡਰਦੇ ਹਨ ਅਤੇ ਮੇਰੀਆਂ ਚਿਤਾਵਨੀਆਂ ਤੋਂ ਭੈਅ-ਭੀਤ ਰਹਿੰਦੇ ਹਨ। | وَلَنُسْكِنَنَّكُمُ ٱلْأَرْضَ مِنۢ بَعْدِهِمْ ۚ ذَٰلِكَ لِمَنْ خَافَ مَقَامِى وَخَافَ وَعِيدِ. ﴿14﴾ |
| 15 ਉਹਨਾਂ (ਇਨਕਾਰੀਆਂ) ਨੇ ਫ਼ੈਸਲਾ (ਅਜ਼ਾਬ) ਮੰਗਿਆ ਸੀ ਅਤੇ (ਇਸੇ ਫ਼ੈਸਲੇ ਕਾਰਨ) ਸਾਰੇ ਹੀ ਬਾਗ਼ੀ ਤੇ ਆਕੜਣ ਵਾਲੇ ਨਾ-ਮੁਰਾਦ ਹੋ ਗਏ। | وَٱسْتَفْتَحُوا۟ وَخَابَ كُلُّ جَبَّارٍ عَنِيدٍۢ. ﴿15﴾ |
| 16 ਇਸ ਤੋਂ ਅੱਗੇ (ਇਨਕਾਰੀਆਂ ਲਈ) ਨਰਕ ਹੈ ਜਿੱਥੇ ਉਹਨਾਂ ਨੂੰ ਪੀਪ ਵਾਲਾ ਪਾਣੀ ਪੀਣ ਲਈ ਦਿੱਤਾ ਜਾਵੇਗਾ। | مِّن وَرَآئِهِۦ جَهَنَّمُ وَيُسْقَىٰ مِن مَّآءٍۢ صَدِيدٍۢ. ﴿16﴾ |
| 17 ਜਿਸ ਨੂੰ ਉਹ (ਪਾਪੀ) ਘੁੱਟ-ਘੁੱਟ ਕਰਕੇ ਪੀਣਗੇ ਫੇਰ ਵੀ ਉਹ ਗੱਲ ਤੋਂ ਥੱਲੇ ਨਹੀਂ ਲੰਘਾ ਸਕਨਗੇ। ਹਰ ਪਾਸਿਓਂ ਮੌਤ ਉਹਨਾਂ ਵੱਲ ਵਧੇਗੀ, ਪਰ ਉਹ ਮਰਨਗੇ ਨਹੀਂ, ਕਿਉਂ ਜੋ ਉਹਨਾਂ ਦੇ ਅੱਗੇ ਅਤਿ ਕਰੜਾ ਅਜ਼ਾਬ ਹੋਵੇਗਾ। | يَتَجَرَّعُهُۥ وَلَا يَكَادُ يُسِيغُهُۥ وَيَأْتِيهِ ٱلْمَوْتُ مِن كُلِّ مَكَانٍۢ وَمَا هُوَ بِمَيِّتٍۢ ۖ وَمِن وَرَآئِهِۦ عَذَابٌ غَلِيظٌۭ. ﴿17﴾ |
| 18 ਜਿਨ੍ਹਾਂ ਲੋਕਾਂ ਨੇ ਆਪਣੇ ਰੱਬ ਦਾ ਇਨਕਾਰ ਕੀਤਾ ਹੈ ਉਹਨਾਂ ਦੇ ਕਰਮਾਂ ਦੀ ਮਿਸਾਲ ਉਸ ਸੁਹਾਅ ਵਾਂਗ ਹੈ ਜਿਸ ਨੂੰ ਤੇਜ਼ ਹਨੇਰੀ ਵਾਲੇ ਦਿਨ ਦੀ ਹਵਾ ਨੇ ਉਡਾ ਦਿੱਤਾ ਹੋਵੇ। (ਇਸੇ ਪ੍ਰਕਾਰ ਕਿਆਮਤ ਦਿਹਾੜੇ) ਜੋ ਵੀ ਉਹਨਾਂ (ਕਾਫ਼ਿਰਾਂ) ਨੇ (ਸੰਸਾਰ ਵਿਚ) ਕਮਾਇਆ ਹੈ, ਉਹ ਉਸ ਵਿੱਚੋਂ ਕਿਸੇ ’ਤੇ ਵੀ ਕੋਈ ਅਧਿਕਾਰ ਨਹੀਂ ਰੱਖਦੇ ਹੋਣਗੇ। ਇਹ ਪਰਲੇ ਦਰਜੇ ਦੀ ਗੁਮਰਾਹੀ ਹੈ। | مَّثَلُ ٱلَّذِينَ كَفَرُوا۟ بِرَبِّهِمْ ۖ أَعْمَٰلُهُمْ كَرَمَادٍ ٱشْتَدَّتْ بِهِ ٱلرِّيحُ فِى يَوْمٍ عَاصِفٍۢ ۖ لَّا يَقْدِرُونَ مِمَّا كَسَبُوا۟ عَلَىٰ شَىْءٍۢ ۚ ذَٰلِكَ هُوَ ٱلضَّلَٰلُ ٱلْبَعِيدُ. ﴿18﴾ |
| 19 ਕੀ ਤੁਸੀਂ ਨਹੀਂ ਵੇਖਿਆ ਕਿ ਅੱਲਾਹ ਨੇ ਅਕਾਸ਼ ਤੇ ਧਰਤੀ ਦੀ ਰਚਨਾ ਹੱਕ-ਸੱਚ ਨਾਲ ਕੀਤੀ ਹੈ ਜੇ ਉਹ (ਅੱਲਾਹ) ਚਾਹੇ ਤਾਂ ਤੁਹਾਨੂੰ ਸਾਰਿਆਂ ਨੂੰ (ਸੰਸਾਰ ਵਿੱਚੋਂ) ਲੈ ਜਾਵੇ ਅਤੇ (ਤੁਹਾਡੀ ਥਾਂ) ਇਕ ਨਵੀਂ ਮਖ਼ਲੂਕ (ਰਚਨਾਂ) ਲੈ ਆਵੇ। | أَلَمْ تَرَ أَنَّ ٱللَّهَ خَلَقَ ٱلسَّمَٰوَٰتِ وَٱلْأَرْضَ بِٱلْحَقِّ ۚ إِن يَشَأْ يُذْهِبْكُمْ وَيَأْتِ بِخَلْقٍۢ جَدِيدٍۢ. ﴿19﴾ |
| 20 ਅਤੇ ਅੱਲਾਹ ਲਈ ਇਹ ਕੰਮ ਕਰਨਾ ਕੁੱਝ ਵੀ ਔਖਾ ਨਹੀਂ। | وَمَا ذَٰلِكَ عَلَى ٱللَّهِ بِعَزِيزٍۢ. ﴿20﴾ |
| 21 ਸਾਰੇ ਹੀ ਲੋਕ (ਕਿਆਮਤ ਦਿਹਾੜੇ) ਅੱਲਾਹ ਦੇ ਹਜ਼ੂਰ ਖੜੇ ਹੋਣਗੇ, ਫੇਰ ਕਮਜ਼ੋਰ ਲੋਕ (ਸੰਸਾਰ ਵਿਚ) ਘਮੰਡ ਕਰਨ ਵਾਲੇ (ਆਗੂਆਂ) ਨੂੰ ਕਹਿਣਗੇ ਕਿ ਅਸੀਂ ਤਾਂ ਤੁਹਾਡੇ ਹੀ ਅਧੀਨ ਸੀ, ਕੀ ਤੁਸੀਂ ਸਾਥੋਂ ਅੱਲਾਹ ਦਾ ਥੋੜ੍ਹਾ ਜਿਹਾ ਅਜ਼ਾਬ ਦੂਰ ਕਰ ਸਕਦੇ ਹੋ ? ਉਹ (ਆਗੂ) ਆਖਣਗੇ ਕਿ ਜੇ ਅੱਲਾਹ ਸਾਨੂੰ ਹਿਦਾਇਤ ਦਿੰਦਾ ਤਾਂ ਅਸੀਂ ਜ਼ਰੂਰ ਤੁਹਾਨੂੰ ਹਿਦਾਇਤ ਦਿੰਦੇ। ਹੁਣ ਭਾਵੇਂ ਅਸੀਂ ਰੋਈਏ ਭਾਵੇਂ ਸਹਿਣ ਕਰੀਏ, ਸਾਡੇ ਲਈ ਇਕ ਸਮਾਨ ਹੈ। ਸਾਡੇ ਲਈ ਭੱਜਣ ਲਈ ਕੋਈ ਥਾਂ ਨਹੀਂ। | وَبَرَزُوا۟ لِلَّهِ جَمِيعًۭا فَقَالَ ٱلضُّعَفَٰٓؤُا۟ لِلَّذِينَ ٱسْتَكْبَرُوٓا۟ إِنَّا كُنَّا لَكُمْ تَبَعًۭا فَهَلْ أَنتُم مُّغْنُونَ عَنَّا مِنْ عَذَابِ ٱللَّهِ مِن شَىْءٍۢ ۚ قَالُوا۟ لَوْ هَدَىٰنَا ٱللَّهُ لَهَدَيْنَٰكُمْ ۖ سَوَآءٌ عَلَيْنَآ أَجَزِعْنَآ أَمْ صَبَرْنَا مَا لَنَا مِن مَّحِيصٍۢ. ﴿21﴾ |
| 22 ਜਦੋਂ (ਕਰਮਾਂ ਦਾ) ਫ਼ੈਸਲਾ ਹੋ ਚੁੱਕੇਗਾ ਤਾਂ ਸ਼ੈਤਾਨ ਕਹੇਗਾ ਕਿ ਅੱਲਾਹ ਨੇ ਤਾਂ ਤੁਹਾਡੇ ਨਾਲ ਸੱਚਾ ਵਾਅਦਾ ਕੀਤਾ ਸੀ ਅਤੇ ਜਿਹੜੇ ਵਾਅਦੇ ਮੈਂਨੇ ਤੁਹਾਡੇ ਨਾਲ ਕੀਤੇ ਸੀ, ਉਹਨਾਂ ’ਚੋਂ ਕੋਈ ਵੀ ਪੂਰਾ ਨਹੀਂ ਕੀਤਾ। ਮੇਰਾ ਤੁਹਾਡੇ ’ਤੇ ਕੋਈ ਜ਼ੋਰ ਨਹੀਂ ਸੀ (ਕਿ ਮੇਰੇ ਆਖੇ ਲੱਗੋ)। ਮੈਂਨੇ ਤੁਹਾਨੂੰ (ਆਪਣੇ ਵੱਲ) ਬੁਲਾਇਆ ਅਤੇ ਤੁਸੀਂ ਮੇਰੀ ਗੱਲ ਮੰਨੀ ਸੋ ਮੈਨੂੰ ਦੋਸ਼ ਨਾ ਦਿਓ ਸਗੋਂ ਆਪਣੇ ਆਪ ਦੀ ਹੀ ਨਿੰਦਾ ਕਰੋ। ਇੱਥੇ ਨਾ ਹੀ ਮੈਂ ਤੁਹਾਡੀਆਂ ਬੇਨਤੀਆਂ ਮੰਣਨ ਵਾਲਾ ਹਾਂ ਅਤੇ ਨਾ ਹੀ ਤੁਸੀਂ ਮੇਰੀ ਬੇਨਤੀਆਂ ਨੂੰ ਪਰਵਾਨ ਕਰ ਸਕਦੇ ਹੋ। ਮੈਂ (ਸ਼ੈਤਾਨ) ਤਾਂ ਇਹ ਵੀ ਮੰਣਨ ਨੂੰ ਤਿਆਰ ਨਹੀਂ ਕਿ ਤੁਸੀਂ ਮੈਨੂੰ ਇਸ (ਕਿਆਮਤ) ਤੋਂ ਪਹਿਲਾਂ ਰੱਬ ਦਾ ਸ਼ਰੀਕ ਮੰਨਦੇ ਸੀ। ਬੇਸ਼ੱਕ ਜ਼ਾਲਮਾਂ ਲਈ ਦਰਦਨਾਕ ਅਜ਼ਾਬ ਹੈ। | وَقَالَ ٱلشَّيْطَٰنُ لَمَّا قُضِىَ ٱلْأَمْرُ إِنَّ ٱللَّهَ وَعَدَكُمْ وَعْدَ ٱلْحَقِّ وَوَعَدتُّكُمْ فَأَخْلَفْتُكُمْ ۖ وَمَا كَانَ لِىَ عَلَيْكُم مِّن سُلْطَٰنٍ إِلَّآ أَن دَعَوْتُكُمْ فَٱسْتَجَبْتُمْ لِى ۖ فَلَا تَلُومُونِى وَلُومُوٓا۟ أَنفُسَكُم ۖ مَّآ أَنَا۠ بِمُصْرِخِكُمْ وَمَآ أَنتُم بِمُصْرِخِىَّ ۖ إِنِّى كَفَرْتُ بِمَآ أَشْرَكْتُمُونِ مِن قَبْلُ ۗ إِنَّ ٱلظَّٰلِمِينَ لَهُمْ عَذَابٌ أَلِيمٌۭ. ﴿22﴾ |
|
23
ਜਿਹੜੇ ਲੋਕੀ ਈਮਾਨ ਲਿਆਏ ਅਤੇ ਨੇਕ ਕੰਮ ਵੀ ਕੀਤੇ ਉਹ ਉਹਨਾਂ ਸਵਰਗਾਂ ਵਿਚ ਪ੍ਰਵੇਸ਼ ਕਰਨਗੇ ਜਿਨ੍ਹਾਂ ਦੇ ਹੇਠ ਨਹਿਰਾਂ ਵਗਦੀਆਂ ਹੋਣਗੀਆਂ, ਜਿੱਥੇ ਉਹ ਆਪਣੇ ਰੱਬ ਦੀ ਆਗਿਆ ਨਾਲ ਸਦਾ ਲਈ ਰਹਿਣਗੇ ਤੇ ਉੱਥੇ ਉਹਨਾਂ ਦਾ ਸਵਾਗਤ “ਸਲਾਮ” ਨਾਲ ਹੋਵੇਗਾ।[1]
[1] ਵੇਖੋ ਸੂਰਤ ਅਲ-ਨਿਸਾ, ਹਾਸ਼ੀਆ ਆਇਤ 86/4
|
وَأُدْخِلَ ٱلَّذِينَ ءَامَنُوا۟ وَعَمِلُوا۟ ٱلصَّٰلِحَٰتِ جَنَّٰتٍۢ تَجْرِى مِن تَحْتِهَا ٱلْأَنْهَٰرُ خَٰلِدِينَ فِيهَا بِإِذْنِ رَبِّهِمْ ۖ تَحِيَّتُهُمْ فِيهَا سَلَٰمٌ. ﴿23﴾ |
| 24 (ਹੇ ਨਬੀ!) ਕੀ ਤੁਸੀਂ ਨਹੀਂ ਵੇਖਿਆ ਕਿ ਅੱਲਾਹ ਨੇ ਪਵਿੱਤਰ ਕਲਮੇਂ (ਇਸਲਾਮ) ਦੀ ਉਦਾਹਰਨ ਕਿਵੇਂ ਦਿੱਤੀ ਹੈ ਕਿ ਉਹ ਇਕ ਪਾਕੀਜ਼ਾ ਦਰਖ਼ਤ ਵਾਂਗ ਹੈ, ਜਿਸ ਦੀਆਂ ਜੜ੍ਹਾਂ ਮਜ਼ਬੂਤ ਹਨ ਅਤੇ ਉਸ ਦੀਆਂ ਟਹਿਣੀਆਂ ਅਕਾਸ਼ ਵਿਚ ਹਨ। | أَلَمْ تَرَ كَيْفَ ضَرَبَ ٱللَّهُ مَثَلًۭا كَلِمَةًۭ طَيِّبَةًۭ كَشَجَرَةٍۢ طَيِّبَةٍ أَصْلُهَا ثَابِتٌۭ وَفَرْعُهَا فِى ٱلسَّمَآءِ. ﴿24﴾ |
| 25 ਉਹ ਆਪਣੇ ਰੱਬ ਦੇ ਹੁਕਮ ਨਾਲ ਹਰ ਵੇਲੇ ਫਲ ਦਿੰਦਾ ਹੈ। ਅੱਲਾਹ ਇਹ ਉਦਾਹਰਣਾਂ ਇਸ ਲਈ ਦਿੰਦਾ ਹੈ, ਤਾਂ ਜੋ ਲੋਕੀਂ ਸਿੱਖਿਆ ਪ੍ਰਾਪਤ ਕਰ ਸਕਣ। | تُؤْتِىٓ أُكُلَهَا كُلَّ حِينٍۭ بِإِذْنِ رَبِّهَا ۗ وَيَضْرِبُ ٱللَّهُ ٱلْأَمْثَالَ لِلنَّاسِ لَعَلَّهُمْ يَتَذَكَّرُونَ. ﴿25﴾ |
| 26 ਅਪਵਿੱਤਰ ਬੋਲ ਭਾਵ (ਸ਼ਿਰਕ ਤੇ ਕੁਫ਼ਰ) ਦੀ ਉਦਾਹਰਨ ਇਕ ਭੈੜੇ ਕਿਸਮ ਦੇ ਦਰਖ਼ਤ ਵਾਂਗ ਹੈ ਜਿਹੜਾ ਧਰਤੀ ਦੇ ਉੱਤੋਂ ਪੁੱਟ ਲਿਆ ਜਾਵੇ। (ਭਾਵ ਉਸ ਦੀਆਂ ਜੜ੍ਹਾਂ ਡੂੰਘੀਆਂ ਨਹੀਂ ਹੁੰਦੀਆਂ) ਉਹ ਟਿਕਾਓ ਨਹੀਂ ਹੁੰਦਾ। | وَمَثَلُ كَلِمَةٍ خَبِيثَةٍۢ كَشَجَرَةٍ خَبِيثَةٍ ٱجْتُثَّتْ مِن فَوْقِ ٱلْأَرْضِ مَا لَهَا مِن قَرَارٍۢ. ﴿26﴾ |
|
27
ਅੱਲਾਹ ਈਮਾਨ ਵਾਲਿਆਂ ਨੂੰ ਇਹਨਾਂ ਠੋਸ ਗੱਲਾਂ (ਪਵਿੱਤਰ ਕਲਮੇਂ) ਰਾਹੀਂ ਲੋਕ-ਪਰਲੋਕ ਵਿਚ ਦ੍ਰਿੜ੍ਹਤਾ ਬਖ਼ਸ਼ਦਾ ਹੈ।[2] ਅੱਲਾਹ ਜ਼ਾਲਮਾਂ ਨੂੰ ਕੁਰਾਹੇ ਪਾਉਂਦਾ ਹੈ ਅਤੇ ਅੱਲਾਹ ਜੋ ਵੀ ਚਾਹੁੰਦਾ ਹੈ ਕਰਦਾ ਹੈ।
[2] ਭਾਵ ਮਰਨ ਮਗਰੋਂ ਜਦੋਂ ਫ਼ਰਿਸ਼ਤੇ ਉਹਨਾਂ ਤੋਂ ਕਬਰਾਂ ਵਿਚ ਤਿੰਨ ਸਵਾਲ ਕਰਨਗੇ। 1਼ ਤੇਰਾ ਰੱਬ ਕੋਣ ਹੈ। 2਼ ਤੇਰਾ ਦੀਨ ਕਿਹੜਾ ਹੈ। 3਼ ਤੁਸੀਂ ਇਸ ਮਨੁੱਖ ਮੁਹੰਮਦ (ਸ:) ਦੇ ਸੰਬੰਧ ਵਿਚ, ਜਿਸ ਨੂੰ ਤੁਹਾਡੇ ਵਲ ਭੇਜਿਆ ਗਿਆ ਸੀ, ਕੀ ਆਖਦੇ ਸੀ ? ਈਮਾਨ ਵਾਲੇ ਇਸ ਦੇ ਸਹੀ ਉੱਤਰ ਦੇਣਗੇ ਕਿ ਅੱਲਾਹ ਮੇਰਾ ਰੱਬ ਹੈ, ਮੇਰਾ ਦੀਨ ਇਸਲਾਮ ਹੈ ਅਤੇ ਇਹ ਮੁਹੰਮਦ (ਸ:) ਅੱਲਾਹ ਦੇ ਰਸੂਲ ਹਨ। ਜਿਹੜੇ ਸਾਡੇ ਕੋਲ ਖੁਲਿਆਂ ਨਿਸ਼ਾਨੀਆਂ ਲਿਆਏ ਹਨ ਅਤੇ ਸਾਡਾ ਇਹਨਾਂ ਉੱਤੇ ਈਮਾਨ ਹੈ ਜਦ ਕਿ ਗੁਨਾਹਗਾਰ ਜਿਹਡੇ ਮੁਹੰਮਦ (ਸ:) ’ਤੇ ਈਮਾਨ ਨਹੀਂ ਰਖੱਦੇ ਉਹ ਇਹਨਾਂ ਸਵਾਲਾ ਦਾ ਸਹੀ ਉੱਤਰ ਨਹੀਂ ਦੇ ਸਕਣਗੇ। (ਵੇਖੋ ਸੂਰਤ ਅਲ-ਅਨਾਮ, ਹਾਸ਼ੀਆ ਆਇਤ 93/6 ਅਤੇ ਸੂਰਤ ਆਲੇ-ਇਮਰਾਨ, ਹਾਸ਼ੀਆ ਆਇਤ 85/3)
|
يُثَبِّتُ ٱللَّهُ ٱلَّذِينَ ءَامَنُوا۟ بِٱلْقَوْلِ ٱلثَّابِتِ فِى ٱلْحَيَوٰةِ ٱلدُّنْيَا وَفِى ٱلْءَاخِرَةِ ۖ وَيُضِلُّ ٱللَّهُ ٱلظَّٰلِمِينَ ۚ وَيَفْعَلُ ٱللَّهُ مَا يَشَآءُ. ﴿27﴾ |
| 28 (ਹੇ ਨਬੀ ਸ:!) ਕੀ ਤੁਸੀਂ ਉਹਨਾਂ ਨੂੰ ਨਹੀਂ ਵੇਖਿਆ ਜਿਨ੍ਹਾਂ ਨੇ ਅੱਲਾਹ ਦੀ ਨਿਅਮਤ (ਈਮਾਨ) ਨੂੰ ਕੁਫ਼ਰ ਨਾਲ ਬਦਲ ਲਿਆ ਅਤੇ ਆਪਣੀ ਕੌਮ ਨੂੰ ਵੀ ਬਰਬਾਦੀ ਦੇ ਘਰ ਵਿਚ ਧੱਕ ਦਿੱਤਾ। | ۞ أَلَمْ تَرَ إِلَى ٱلَّذِينَ بَدَّلُوا۟ نِعْمَتَ ٱللَّهِ كُفْرًۭا وَأَحَلُّوا۟ قَوْمَهُمْ دَارَ ٱلْبَوَارِ. ﴿28﴾ |
| 29 ਭਾਵ ਉਹ ਸਾਰੇ ਉਸ ਨਰਕ ਵਿਚ ਜਾਣਗੇ ਅਤੇ ਜਿਹੜਾ ਬਹੁਤ ਹੀ ਭੈੜਾ ਟਿਕਾਣਾ ਹੈ। | جَهَنَّمَ يَصْلَوْنَهَا ۖ وَبِئْسَ ٱلْقَرَارُ. ﴿29﴾ |
| 30 ਉਹਨਾਂ ਨੇ ਅੱਲਾਹ ਦੇ ਸ਼ਰੀਕ ਬਣਾ ਰੱਖੇ ਹਨ ਤਾਂ ਜੋ ਲੋਕਾਂ ਨੂੰ ਉਹਦੇ (ਅੱਲਾਹ ਦੇ) ਰਾਹੋਂ ਕੁਰਾਹੇ ਪਾ ਦੇਣ। (ਹੇ ਨਬੀ!) ਤੁਸੀਂ ਆਖ ਦਿਓ ਕਿ (ਦੁਨੀਆਂ ਦਾ) ਲਾਭ ਉਠਾ ਲਓ, ਅੰਤ ਤੁਹਾਡਾ ਟਿਕਾਣਾ ਤਾਂ ਨਰਕ ਦੀ ਅੱਗ ਹੀ ਹੈ। | وَجَعَلُوا۟ لِلَّهِ أَندَادًۭا لِّيُضِلُّوا۟ عَن سَبِيلِهِۦ ۗ قُلْ تَمَتَّعُوا۟ فَإِنَّ مَصِيرَكُمْ إِلَى ٱلنَّارِ. ﴿30﴾ |
| 31 (ਹੇ ਨਬੀ!) ਮੇਰੇ ਈਮਾਨ ਵਾਲੇ ਬੰਦਿਆਂ ਨੂੰ ਆਖ ਦਿਓ ਕਿ ਨਮਾਜ਼ ਕਾਇਮ ਕਰਨ ਅਤੇ ਜੋ ਵੀ ਅਸੀਂ ਉਹਨਾਂ ਨੂੰ ਬਖ਼ਸ਼ਿਆ ਹੈ, ਉਸ ਵਿੱਚੋਂ ਕੁੱਝ ਨਾ ਕੁੱਝ ਲੁਕਾਵਾਂ ਜਾਂ ਐਲਾਨੀਆਂ (ਰੱਬ ਦੀ ਰਾਹ ਵਿਚ) ਖ਼ਰਚ ਕਰਨ। ਇਸ ਤੋਂ ਪਹਿਲਾਂ ਕਿ ਉਹ (ਕਿਆਮਤ ਦਾ) ਦਿਹਾੜਾ ਆਵੇ, ਜਿਸ ਵਿਚ ਨਾ ਕੋਈ ਸੌਦੇਬਾਜ਼ੀ ਹੋਵੇਗੀ ਅਤੇ ਨਾ ਹੀ ਦੋਸਤੀ ਕੰਮ ਆਵੇਗੀ। | قُل لِّعِبَادِىَ ٱلَّذِينَ ءَامَنُوا۟ يُقِيمُوا۟ ٱلصَّلَوٰةَ وَيُنفِقُوا۟ مِمَّا رَزَقْنَٰهُمْ سِرًّۭا وَعَلَانِيَةًۭ مِّن قَبْلِ أَن يَأْتِىَ يَوْمٌۭ لَّا بَيْعٌۭ فِيهِ وَلَا خِلَٰلٌ. ﴿31﴾ |
| 32 ਅੱਲਾਹ ਉਹ ਹੈ ਜਿਸ ਨੇ ਅਕਾਸ਼ਾਂ ਨੂੰ ਤੇ ਧਰਤੀ ਨੂੰ ਪੈਦਾ ਕੀਤਾ ਅਤੇ ਅਕਾਸ਼ ਤੋਂ ਪਾਣੀ ਨਾਜ਼ਿਲ ਕੀਤਾ, ਫੇਰ ਉਸੇ (ਪਾਣੀ) ਰਾਹੀਂ ਤੁਹਾਡੇ ਰਿਜ਼ਕ ਵਜੋਂ ਤਰ੍ਹਾਂ-ਤਰ੍ਹਾਂ ਦੇ ਫਲ ਪੈਦਾ ਕੀਤੇ ਅਤੇ ਕਿਸ਼ਤੀਆਂ (ਬੇੜੀਆਂ) ਨੂੰ ਤੁਹਾਡੇ ਵੱਸ ਵਿਚ ਕਰ ਛੱਡਿਆ ਹੈ ਤਾਂ ਜੋ ਸਮੁੰਦਰਾਂ ਵਿਚ ਉਹ ਦੇ ਹੁਕਮ ਨਾਲ ਚੱਲਣ ਅਤੇ ਦਰਿਆਵਾਂ ਨੂੰ ਤੁਹਾਡੇ ਵੱਸ ਵਿਚ ਕੀਤਾ ਹੋਇਆ ਹੈ। | ٱللَّهُ ٱلَّذِى خَلَقَ ٱلسَّمَٰوَٰتِ وَٱلْأَرْضَ وَأَنزَلَ مِنَ ٱلسَّمَآءِ مَآءًۭ فَأَخْرَجَ بِهِۦ مِنَ ٱلثَّمَرَٰتِ رِزْقًۭا لَّكُمْ ۖ وَسَخَّرَ لَكُمُ ٱلْفُلْكَ لِتَجْرِىَ فِى ٱلْبَحْرِ بِأَمْرِهِۦ ۖ وَسَخَّرَ لَكُمُ ٱلْأَنْهَٰرَ. ﴿32﴾ |
| 33 (ਉਸੀ ਅੱਲਾਹ ਨੇ) ਸੂਰਜ ਤੇ ਚੰਨ ਨੂੰ ਤੁਹਾਡੀ ਸੇਵਾ ’ਤੇ ਲਾਇਆ ਜੋ ਕਿ ਲਗਾਤਾਰ ਚੱਲ ਰਹੇ ਹਨ ਅਤੇ ਰਾਤ ਤੇ ਦਿਨ ਨੂੰ ਵੀ ਤੁਹਾਡੀ ਸੇਵਾ ’ਤੇ ਲਾ ਰੱਖਿਆ ਹੈ। | وَسَخَّرَ لَكُمُ ٱلشَّمْسَ وَٱلْقَمَرَ دَآئِبَيْنِ ۖ وَسَخَّرَ لَكُمُ ٱلَّيْلَ وَٱلنَّهَارَ. ﴿33﴾ |
| 34 ਅਤੇ ਤੁਹਾਨੂੰ ਹਰ ਉਹ ਚੀਜ਼ ਬਖ਼ਸ਼ੀ ਹੈ ਜੋ ਤੁਸੀਂ ਉਸ ਤੋਂ ਮੰਗੀ। ਜੇ ਤੁਸੀਂ ਅੱਲਾਹ ਦੀਆਂ ਨਿਅਮਤਾਂ ਦੀ ਗਿਣਤੀ ਕਰਨਾ ਚਾਹੋ ਤਾਂ ਉਹਨਾਂ ਨੂੰ ਗਿਣ ਨਹੀਂ ਸਕਦੇ। ਬੇਸ਼ੱਕ ਮਨੁੱਖ ਬਹੁਤ ਹੀ ਬੇਇਨਸਾਫ਼ ਤੇ ਨਾਸ਼ੁਕਰਾ ਹੈ। | وَءَاتَىٰكُم مِّن كُلِّ مَا سَأَلْتُمُوهُ ۚ وَإِن تَعُدُّوا۟ نِعْمَتَ ٱللَّهِ لَا تُحْصُوهَآ ۗ إِنَّ ٱلْإِنسَٰنَ لَظَلُومٌۭ كَفَّارٌۭ. ﴿34﴾ |
| 35 ਹੇ ਨਬੀ! ਇਹ ਵੀ ਯਾਦ ਕਰੋ ਕਿ ਜਦੋਂ ਇਬਰਾਹੀਮ ਨੇ ਅਰਦਾਸ ਕੀਤੀ ਸੀ ਕਿ ਹੇ ਮੇਰੇ ਮਾਲਿਕ! ਇਸ ਸ਼ਹਿਰ (ਮੱਕੇ) ਨੂੰ ਅਮਨ ਸ਼ਾਂਤੀ ਵਾਲਾ ਸ਼ਹਿਰ ਬਣਾ ਦੇ ਅਤੇ ਮੈਨੂੰ ਅਤੇ ਮੇਰੀ ਸੰਤਾਨ ਨੂੰ ਮੂਰਤੀ ਪੂਜਾ ਤੋਂ ਬਚਾ ਲੈ। | وَإِذْ قَالَ إِبْرَٰهِيمُ رَبِّ ٱجْعَلْ هَٰذَا ٱلْبَلَدَ ءَامِنًۭا وَٱجْنُبْنِى وَبَنِىَّ أَن نَّعْبُدَ ٱلْأَصْنَامَ. ﴿35﴾ |
| 36 (ਅਤੇ ਕਿਹਾ ਕਿ) ਹੇ ਮੇਰਿਆ ਰੱਬਾ! ਇਹਨਾਂ (ਮੂਰਤੀਆਂ) ਨੇ ਬਹੁਤ ਸਾਰੇ ਲੋਕਾਂ ਨੂੰ ਕੁਰਾਹੇ ਪਾਇਆ ਹੈ, ਸੋ ਜਿਹੜਾ ਵੀ (ਮੇਰੀ ਸੰਤਾਨ ਵਿੱਚੋਂ) ਮੇਰੀ ਪੈਰਵੀ ਕਰੇਗਾ, ਉਹੀਓ ਮੇਰਾ ਹੈ ਅਤੇ ਜਿਹੜਾ ਮੇਰੀ ਨਾ-ਫ਼ਰਮਾਨੀ ਕਰੇਗਾ ਤਾਂ ਬੇਸ਼ੱਕ ਤੂੰ ਬਖ਼ਸ਼ਣਹਾਰ ਤੇ ਮਿਹਰਬਾਨ ਹੈ। | رَبِّ إِنَّهُنَّ أَضْلَلْنَ كَثِيرًۭا مِّنَ ٱلنَّاسِ ۖ فَمَن تَبِعَنِى فَإِنَّهُۥ مِنِّى ۖ وَمَنْ عَصَانِى فَإِنَّكَ غَفُورٌۭ رَّحِيمٌۭ. ﴿36﴾ |
|
37
ਹੇ ਸਾਡੇ ਰੱਬਾ! ਬੇਸ਼ੱਕ ਮੈਂ ਨੇ ਆਪਣੇ ਪਰਿਵਾਰ ਦਾ ਇਕ ਭਾਗ ਤੇਰੇ ਪਵਿੱਤਰ ਘਰ (ਖ਼ਾਨਾ- ਕਾਅਬਾ) ਦੇ ਲਾਗੇ ਇਕ ਰੋਹੀ ਬਿਆਬਾਨ ਵਿਚ ਲਿਆ ਵਸਾਇਆ ਹੈ।[3] ਹੇ ਸਾਡੇ ਰੱਬਾ! (ਇਹ ਮੈਂ ਇਸ ਲਈ ਕੀਤਾ ਹੈ) ਕਿ ਉਹ (ਉੱਥੇ) ਨਮਾਜ਼ ਕਾਇਮ ਕਰਨ, ਇਸ ਲਈ ਤੂੰ ਵੀ ਕੁੱਝ ਲੋਕਾਂ ਦੇ ਦਿਲਾਂ ਨੂੰ ਇਸ ਵਿਚ ਰਹਿਣ ਦਾ ਇੱਛੁਕ ਬਣਾ ਦੇ ਅਤੇ ਇਹਨਾਂ ਨੂੰ ਹਰ ਤਰ੍ਹਾਂ ਦੇ ਫਲਾਂ ਦੁਆਰਾ ਰਿਜ਼ਕ ਦੇ, ਤਾਂ ਜੋ ਇਹ (ਤੇਰੇ) ਧੰਨਵਾਦੀ ਹੋਣ।
[3] ਇਸ ਵਿਚ ਉਸ ਘਟਨਾ ਦੀ ਚਰਚਾ ਕੀਤੀ ਗਈ ਹੈ ਜਦੋਂ ਹਜ਼ਰਤ ਇਬਰਾਹੀਮ ਨੇ ਅੱਲਾਹ ਦੇ ਹੁਕਮ ਨਾਲ ਆਪਣੀ ਪਤਨੀ ਸਨੇ ਆਪਣੇ ਦੁੱਧ ਪੀਂਦੇ ਬੱਚੇ ਇਸਮਾਈਲ ਨੂੰ ਇਕ ਵਿਰਾਨੇ ਵਿਚ ਛੱਡ ਆਏ ਸੀ। ਇਕ ਵਿਸਥਾਰਪੂਰਵਕ ਹਦੀਸ ਦੀ ਚਰਚਾ ਕਰਦੇ ਹੋਏ ਇਬਨੇ ਅੱਬਾਸ ਫ਼ਰਮਾਉਂਦੇ ਹਨ ਕਿ ਜਦੋਂ ਹਜ਼ਰਤ ਇਬਰਾਹੀਮ ਨੇ ਇਸਮਾਈਲ ਅਤੇ ਉਹਨਾਂ ਦੀ ਮਾਤਾ ਜਿਹੜੀ ਅਜੇ ਇਸਮਾਈਲ ਨੂੰ ਆਪਣਾ ਦੁੱਧ ਪਿਆਉਂਦੀ ਸੀ ਖ਼ਾਨਾ ਕਾਅਬਾ ਦੇ ਨੇੜੇ ਜ਼ਮਜ਼ਮ ਦੇ ਕੋਲ ਆਬਾਦ ਕੀਤਾ ਅਤੇ ਉਹਨਾਂ ਦੋਨਾਂ ਦੇ ਕੋਲ ਇਕ ਥੈਲੇ ਵਿਚ ਖ਼ਜੂਰਾਂ ਅਤੇ ਮਸ਼ਕ ਵਿਚ ਪਾਣੀ ਰੱਖ ਦਿੱਤਾ ਉਸ ਸਮੇਂ ਉਸ ਮੱਕੇ ਵਿਚ ਕੋਈ ਮਨੁੱਖੀ ਆਬਾਦੀ ਨਹੀਂ ਸੀ ਅਤੇ ਨਾ ਹੀ ਪਾਣੀ ਸੀ। ਜਦੋਂ ਹਜ਼ਰਤ ਇਬਰਾਹੀਮ ਉਨ੍ਹਾਂ ਦੋਹਾਂ ਨੂੰ ਛੱਡ ਕੇ ਮੁੜਨ ਲੱਗੇ ਤਾਂ ਇਸਮਾਈਲ ਦੀ ਮਾਤਾ ਨੇ ਉਨ੍ਹਾਂ ਨੂੰ ਆਖਿਆ ਕਿ ਹੇ ਇਬਰਾਹੀਮ ਤੁਸੀਂ ਸਾਨੂੰ ਇਕ ਐਸੀ ਬਸਤੀ ਵਿਚ ਛੱਡ ਕੇ ਜਾ ਰਹੇ ਹੋ ਜਿੱਥੇ ਨਾ ਕੋਈ ਮਨੁੱਖ ਹੈ ਅਤੇ ਨਾ ਹੀ ਕੋਈ ਹੋਰ ਚੀਜ਼। ਇਬਰਾਹੀਮ ਨੇ ਜਵਾਬ ਦਿੱਤਾ ਕਿ ਅੱਲਾਹ ਨੇ ਮੈਨੂੰ ਇਹੋ ਹੁਕਮ ਦਿੱਤਾ ਹੈ। ਜਦੋਂ ਇਹ ਖ਼ਜੂਰਾਂ ਤੇ ਪਾਣੀ ਮੁੱਕ ਗਿਆ ਤਾਂ ਬੀਬੀ ਹਾਜਰਾ ਪਾਣੀ ਦੀ ਭਾਲ ਵਿਚ ਸਫ਼ਾ ਤੇ ਮਰਵਾ ਵਿਚ ਬੇਚੇਨੀ ਨਾਲ ਚੱਕਰ ਲਾਉਣ ਲੱਗ ਪਈਆਂ ਤਾਂ ਜੋ ਪਾਣੀ ਆਦਿ ਮਿਲ ਸਕੇ। ਅੰਤ ਅੱਲਾਹ ਦੇ ਹੁਕਮ ਨਾਲ ਇਕ ਫ਼ਰਿਸ਼ਤੇ ਨੇ ਉਸ ਥਾਂ ਆਪਣੀ ਅੱਡੀ ਜਾਂ ਪੈਰ ਮਾਰਿਆ ਜਿਸ ਤੋਂ ਜ਼ਮਜ਼ਮ ਦਾ ਸੋਮਾ ਫੁੱਟ ਪਿਆ। ਇਸੇ ਪਾਣੀ ਕਾਰਨ ਉੱਥੇ ਇਕ ਕਬੀਲਾ ਵੀ ਆਬਾਦ ਹੋਇਆ ਅਤੇ ਇਸੇ ਕਬੀਲੇ ਦੀ ਦੋ ਲੜਕੀਆਂ ਨਾਲ ਇਕ ਤੋਂ ਬਾਅਦ ਦੂਜੀ ਨਾਲ ਹਜ਼ਰਤ ਇਸਮਾਈਲ ਨੇ ਵਿਵਾਹ ਕੀਤਾ। ਕੁਝ ਸਮੇਂ ਬਾਅਦ ਹਜ਼ਰਤ ਇਬਰਾਹੀਮ ਉਨ੍ਹਾਂ ਦੀ ਖ਼ਬਰ ਲੈਣ ਲਈ ਆਏ ਫੇਰ ਦੋਵੇਂ ਪਿਓ ਪੁੱਤਰ ਨੇ ਖ਼ਾਨਾ ਕਾਅਬਾ ਦੀ ਉਸਾਰੀ ਸ਼ੁਰੂ ਕੀਤੀ। ਹਜ਼ਰਤ ਇਸਮਾਈਲ ਪੱਥਰ ਚੁੱਕ ਕੇ ਲਿਆਉਂਦੇ ਸੀ ਅਤੇ ਹਜ਼ਰਤ ਇਬਰਾਹੀਮ ਉਸਾਰੀ ਕਰਦੇ ਸੀ। ਅਤੇ ਦੋਵੇਂ ਅੱਲਾਹ ਤੋਂ ਇਹ ਅਰਦਾਸ ਕਰਦੇ ਸੀ ਕਿ ਹੇ ਸਾਡੇ ਰੱਬਾ ਸਾਡੀ ਇਹ ਸੇਵਾ ਕਬੂਲ ਕਰ ਬੇਸ਼ੱਕ ਤੂੰ ਹੀ ਸੁਨਣ ਵਾਲਾ ਤੇ ਜਾਨਣ ਵਾਲਾ ਹੈ। (ਸੂਰਤ ਅਲ-ਬਕਰਹ : 127/2) ਅੱਲਾਹ ਦੇ ਰਸੂਲ ਨੇ ਫ਼ਰਮਾਇਆ ਕਿ ਦੋਨੋਂ ਇਬਰਾਹੀਮ ਅਤੇ ਇਸਮਾਈਲ ਅੱਲਾਹ ਦੇ ਘਰ ਦੀ ਉਸਾਰੀ ਕਰਦੇ ਰਹੇ ਅਤੇ ਉਸ ਦੇ ਆਲੇ ਦੁਆਲੇ ਤਵਾਫ਼ ਕਰਦੇ ਹੋਏ ਇਹੀ ਦੁਆ ਕਰਦੇ ਸੀ। (ਸਹੀ ਬੁਖ਼ਾਰੀ, ਹਦੀਸ: 3364)
|
رَّبَّنَآ إِنِّىٓ أَسْكَنتُ مِن ذُرِّيَّتِى بِوَادٍ غَيْرِ ذِى زَرْعٍ عِندَ بَيْتِكَ ٱلْمُحَرَّمِ رَبَّنَا لِيُقِيمُوا۟ ٱلصَّلَوٰةَ فَٱجْعَلْ أَفْـِٔدَةًۭ مِّنَ ٱلنَّاسِ تَهْوِىٓ إِلَيْهِمْ وَٱرْزُقْهُم مِّنَ ٱلثَّمَرَٰتِ لَعَلَّهُمْ يَشْكُرُونَ. ﴿37﴾ |
| 38 ਹੇ ਮੇਰੇ ਮਾਲਿਕ! ਬੇਸ਼ੱਕ ਤੂੰ ਚੰਗੀ ਤਰ੍ਹਾਂ ਜਾਣਦਾ ਹੈ ਜੋ ਅਸੀਂ (ਦਿਲਾਂ ਵਿਚ) ਲੁਕਾਉਂਦੇ ਹਾਂ ਅਤੇ ਜੋ ਪ੍ਰਗਟ ਕਰਦੇ ਹਾਂ। ਧਰਤੀ ਤੇ ਅਕਾਸ਼ ਦੀ ਕੋਈ ਵੀ ਵਸਤੂ ਅੱਲਾਹ ਤੋਂ ਲੁਕੀ ਹੋਈ ਨਹੀਂ। | رَبَّنَآ إِنَّكَ تَعْلَمُ مَا نُخْفِى وَمَا نُعْلِنُ ۗ وَمَا يَخْفَىٰ عَلَى ٱللَّهِ مِن شَىْءٍۢ فِى ٱلْأَرْضِ وَلَا فِى ٱلسَّمَآءِ. ﴿38﴾ |
| 39 ਇਬਰਾਹੀਮ ਨੇ ਆਖਿਆ ਕਿ ਸ਼ੁਕਰ ਹੈ ਉਸ ਮਾਲਿਕ ਦਾ ਜਿਸ ਨੇ ਮੈਨੂੰ ਇਸ ਬੁਢਾਪੇ ਵਿਚ ਇਸਮਾਈਲ (ਪੁੱਤਰ) ਤੇ ਇਸਹਾਕ (ਪੋਤਰਾ) ਬਖ਼ਸ਼ੇ। ਬੇਸ਼ੱਕ ਮੇਰਾ ਪਾਲਣਹਾਰ ਦੁਆਵਾਂ ਨੂੰ ਸੁਣਨ ਵਾਲਾ ਹੈ। | ٱلْحَمْدُ لِلَّهِ ٱلَّذِى وَهَبَ لِى عَلَى ٱلْكِبَرِ إِسْمَٰعِيلَ وَإِسْحَٰقَ ۚ إِنَّ رَبِّى لَسَمِيعُ ٱلدُّعَآءِ. ﴿39﴾ |
| 40 ਇਬਰਾਹੀਮ ਨੇ ਦੁਆ ਕੀਤੀ ਕਿ ਹੇ ਮੇਰੇ ਅੱਲਾਹ! ਮੈਨੂੰ ਤੇ ਮੇਰੀ ਸੰਤਾਨ ਨੂੰ ਨਮਾਜ਼ ਕਾਇਮ ਕਰਨ ਵਾਲਾ ਬਣਾ। ਹੇ ਸਾਡੇ ਰੱਬ! ਮੇਰੀ ਦੁਆ ਨੂੰ ਕਬੂਲ ਕਰ ਲੈ। | رَبِّ ٱجْعَلْنِى مُقِيمَ ٱلصَّلَوٰةِ وَمِن ذُرِّيَّتِى ۚ رَبَّنَا وَتَقَبَّلْ دُعَآءِ. ﴿40﴾ |
| 41 ਹੇ ਮੇਰੇ ਪਾਲਣਹਾਰ! ਜਿਸ ਦਿਨ ਲੇਖਾ-ਜੋਖਾ ਹੋਵੇਗਾ ਉਸ ਦਿਨ ਮੈਨੂੰ, ਮੇਰੇ ਮਾਂ-ਪਿਓ ਨੂੰ ਅਤੇ ਸਾਰੇ ਮੋਮਿਨਾਂ ਨੂੰ ਵੀ ਬਖ਼ਸ਼ ਦੇਵੀਂ। | رَبَّنَا ٱغْفِرْ لِى وَلِوَٰلِدَىَّ وَلِلْمُؤْمِنِينَ يَوْمَ يَقُومُ ٱلْحِسَابُ. ﴿41﴾ |
| 42 (ਹੇ ਨਬੀ!) ਤੁਸੀਂ ਇਹ ਨਾ ਸਮਝੋ ਕਿ ਅੱਲਾਹ ਉਹਨਾਂ ਜ਼ਾਲਮਾਂ ਦੇ ਜ਼ੁਲਮ ਤੋਂ ਅਚੇਤ ਹੈ। ਉਹ ਤਾਂ ਉਹਨਾਂ (ਕਾਫ਼ਿਰਾਂ) ਨੂੰ ਉਸ (ਕਿਆਮਤ) ਦਿਹਾੜੇ ਤਕ ਮੋਹਲਤ ਦੇਵੇਗਾ ਜਿਸ ਦਿਨ ਅੱਖਾਂ ਫ਼ਟੀਆਂ ਰਹਿ ਜਾਣਗੀਆਂ। | وَلَا تَحْسَبَنَّ ٱللَّهَ غَٰفِلًا عَمَّا يَعْمَلُ ٱلظَّٰلِمُونَ ۚ إِنَّمَا يُؤَخِّرُهُمْ لِيَوْمٍۢ تَشْخَصُ فِيهِ ٱلْأَبْصَٰرُ. ﴿42﴾ |
| 43 (ਉਸ ਦਿਨ) ਉਹ (ਕਾਫ਼ਿਰ) ਆਪਣੇ ਸਿਰ (ਮੂੰਹ) ਉਤਾਂਹ ਚੁੱਕੀ (ਹਸ਼ਰ ਦੇ ਮੈਦਾਨ ਵੱਲ) ਨੱਸੇ ਜਾ ਰਹੇ ਹੋਣਗੇ, ਉਹਨਾਂ ਦੀਆਂ ਨਜ਼ਰਾਂ ਆਪਣੇ ਵੱਲ ਵੀ ਨਹੀਂ ਜਾਣਗੀਆਂ ਅਤੇ ਉਹਨਾਂ ਦੇ ਦਿਲ (ਦਹਿਸ਼ਤ ਨਾਲ) ਉੱਡੇ ਜਾ ਰਹੇ ਹੋਣਗੇ। | مُهْطِعِينَ مُقْنِعِى رُءُوسِهِمْ لَا يَرْتَدُّ إِلَيْهِمْ طَرْفُهُمْ ۖ وَأَفْـِٔدَتُهُمْ هَوَآءٌۭ. ﴿43﴾ |
| 44 (ਹੇ ਨਬੀ ਸ:!) ਲੋਕਾਂ ਨੂੰ ਉਸ (ਕਿਆਮਤ ਦਿਹਾੜੇ) ਤੋਂ ਸਾਵਧਾਨ ਕਰ ਦਿਓ ਜਦੋਂ ਉਹਨਾਂ ਨੂੰ ਅਜ਼ਾਬ ਆ ਘੇਰੇਗਾ ਅਤੇ ਜ਼ਾਲਮ ਲੋਕ ਆਖਣਗੇ ਕਿ ਹੇ ਸਾਡੇ ਰੱਬਾ! ਸਾਨੂੰ ਥੋੜ੍ਹੀ ਜਿਹੀ ਮੋਹਲਤ ਹੋਰ ਦੇ ਦਿਓ, ਤਾਂ ਜੋ ਅਸੀਂ ਤੇਰੇ ਸੱਦੇ ਨੂੰ ਸਵੀਕਾਰ ਕਰੀਏ ਅਤੇ ਤੇਰੇ ਰਸੂਲਾਂ ਦੇ ਹੁਕਮਾਂ ਦੀ ਪਾਲਣਾ ਕਰੀਏ। (ਅੱਲਾਹ ਆਖੇਗਾ) ਕੀ ਤੁਸੀਂ ਇਸ ਤੋਂ ਪਹਿਲਾਂ ਸੁੰਹਾਂ ਖਾ ਖਾ ਕੇ ਆਖਦੇ ਨਹੀਂ ਸੀ ਕਿ ਅਸੀਂ ਤਾਂ ਸੰਸਾਰ ਤੋਂ ਕਦੇ ਜਾਣਾ ਹੀ ਨਹੀਂ ? | وَأَنذِرِ ٱلنَّاسَ يَوْمَ يَأْتِيهِمُ ٱلْعَذَابُ فَيَقُولُ ٱلَّذِينَ ظَلَمُوا۟ رَبَّنَآ أَخِّرْنَآ إِلَىٰٓ أَجَلٍۢ قَرِيبٍۢ نُّجِبْ دَعْوَتَكَ وَنَتَّبِعِ ٱلرُّسُلَ ۗ أَوَلَمْ تَكُونُوٓا۟ أَقْسَمْتُم مِّن قَبْلُ مَا لَكُم مِّن زَوَالٍۢ. ﴿44﴾ |
| 45 ਤੁਸੀਂ ਉਹਨਾਂ ਲੋਕਾਂ ਦੀਆਂ ਬਸਤੀਆਂ ਵਿਚ ਰਹਿੰਦੇ ਵੱਸਦੇ ਸੀ, ਜਿਨ੍ਹਾਂ ਨੇ ਆਪੋ ਆਪਣੇ ’ਤੇ ਜ਼ੁਲਮ ਕੀਤਾ ਸੀ ਅਤੇ ਤੁਹਾਨੂੰ ਇਹ ਵੀ ਪਤਾ ਸੀ ਕਿ ਅਸੀਂ ਉਹਨਾਂ ਨਾਲ ਕਿਹੋ ਜਿਹਾ ਵਰਤਾਓ ਕੀਤਾ ਸੀ। ਅਸੀਂ ਤਾਂ ਤੁਹਾਡੇ ਸਮਝਾਉਣ ਲਈ ਬਥੇਰੀਆਂ ਉਦਾਹਰਣਾਂ ਵੀ ਦਿੱਤੀਆਂ ਸੀ। | وَسَكَنتُمْ فِى مَسَٰكِنِ ٱلَّذِينَ ظَلَمُوٓا۟ أَنفُسَهُمْ وَتَبَيَّنَ لَكُمْ كَيْفَ فَعَلْنَا بِهِمْ وَضَرَبْنَا لَكُمُ ٱلْأَمْثَالَ. ﴿45﴾ |
| 46 ਉਹ ਆਪਣੀਆਂ ਚਾਲਾਂ ਚੱਲ ਚੁੱਕੇ ਅਤੇ ਅੱਲਾਹ ਉਹਨਾਂ ਦੀਆਂ ਸਾਰੀਆਂ ਚਾਲਾਂ ਨੂੰ ਅੱਲਾਹ ਜਾਣਦਾ ਹੈ ਉਹਨਾਂ ਦੀਆਂ ਚਾਲਾਂ ਅਜਿਹੀਆਂ ਵੀ ਨਹੀਂ ਸੀ ਕਿ (ਉਹਨਾਂ ਚਾਲਾਂ ਨਾਲ) ਪਹਾੜ ਹੀ ਹਿਲ ਜਾਂਦੇ। | وَقَدْ مَكَرُوا۟ مَكْرَهُمْ وَعِندَ ٱللَّهِ مَكْرُهُمْ وَإِن كَانَ مَكْرُهُمْ لِتَزُولَ مِنْهُ ٱلْجِبَالُ. ﴿46﴾ |
| 47 (ਹੇ ਮੁਹੰਮਦ ਸ:!) ਤੁਸੀਂ ਉੱਕਾ ਹੀ ਇਹ ਵਿਚਾਰ ਨਾ ਕਰੋ ਕਿ ਅੱਲਾਹ ਆਪਣੇ ਪੈਗ਼ੰਬਰਾਂ ਨੂੰ ਦਿੱਤੇ ਵਚਨਾਂ ਤੋਂ ਫਿਰ ਜਾਵੇਗਾ। ਅੱਲਾਹ ਬਹੁਤ ਹੀ ਜ਼ੋਰਾਵਰ ਤੇ ਬਦਲਾ ਲੈਣ ਵਾਲਾ ਹੈ। | فَلَا تَحْسَبَنَّ ٱللَّهَ مُخْلِفَ وَعْدِهِۦ رُسُلَهُۥٓ ۗ إِنَّ ٱللَّهَ عَزِيزٌۭ ذُو ٱنتِقَامٍۢ. ﴿47﴾ |
| 48 ਜਿਸ ਦਿਨ ਇਹ ਧਰਤੀ ਦੂਜੀ ਧਰਤੀ ਨਾਲ ਬਦਲ ਦਿੱਤੀ ਜਾਵੇਗੀ ਅਤੇ ਅਕਾਸ਼ ਵੀ (ਬਦਲ ਦਿੱਤਾ ਜਾਵੇਗਾ) ਸਾਰੇ ਲੋਕ ਅੱਲਾਹ ਦੇ ਹਜ਼ੂਰ ਪੇਸ਼ ਕੀਤੇ ਜਾਣਗੇ, ਜਿਹੜਾ ਇੱਕੋ-ਇੱਕ ਤੇ ਜ਼ੋਰਾਵਰ ਹੈ। | يَوْمَ تُبَدَّلُ ٱلْأَرْضُ غَيْرَ ٱلْأَرْضِ وَٱلسَّمَٰوَٰتُ ۖ وَبَرَزُوا۟ لِلَّهِ ٱلْوَٰحِدِ ٱلْقَهَّارِ. ﴿48﴾ |
| 49 ਤੁਸੀਂ (ਹੇ ਨਬੀ!) ਉਸ ਦਿਨ ਸਾਰੇ ਅਪਰਾਧੀਆਂ ਨੂੰ ਸੰਗਲਾਂ ਨਾਲ ਜਕੜੇ ਹੋਏ ਵੇਖੋਗੇ। | وَتَرَى ٱلْمُجْرِمِينَ يَوْمَئِذٍۢ مُّقَرَّنِينَ فِى ٱلْأَصْفَادِ. ﴿49﴾ |
| 50 ਉਹਨਾਂ (ਪਾਪੀਆਂ) ਦੇ ਕੱਪੜੇ ਲੁੱਕ ਦੇ ਹੋਣਗੇ ਅਤੇ ਅੱਗ ਦੀਆਂ ਲਾਟਾਂ ਨਾਲ ਉਹਨਾਂ ਦੇ ਮੂੰਹ ਢਕੇ ਹੋਣਗੇ। | سَرَابِيلُهُم مِّن قَطِرَانٍۢ وَتَغْشَىٰ وُجُوهَهُمُ ٱلنَّارُ. ﴿50﴾ |
| 51 (ਇਹ ਸਭ ਇਸ ਲਈ ਹੋਵੇਗਾ) ਤਾਂ ਜੋ ਅੱਲਾਹ ਹਰ ਪ੍ਰਾਣੀ ਨੂੰ ਉਸ ਦੀ ਕਮਾਈ ਦਾ ਬਦਲਾ ਦੇਵੇ। ਬੇਸ਼ੱਕ ਅੱਲਾਹ ਨੂੰ ਹਿਸਾਬ ਲੈਣ ਵਿਚ ਕੁੱਝ ਵੀ ਦੇਰ ਨਹੀਂ ਲਗਦੀ। | لِيَجْزِىَ ٱللَّهُ كُلَّ نَفْسٍۢ مَّا كَسَبَتْ ۚ إِنَّ ٱللَّهَ سَرِيعُ ٱلْحِسَابِ. ﴿51﴾ |
| 52 ਇਹ (.ਕੁਰਆਨ) ਸਾਰੇ ਲੋਕਾਂ ਲਈ (ਰੱਬੀ) ਪੈਗ਼ਾਮ ਹੈ, ਤਾਂ ਜੋ ਇਸ ਰਾਹੀਂ ਲੋਕਾਂ ਨੂੰ ਖ਼ਬਰਦਾਰ ਕੀਤਾ ਜਾਵੇ ਅਤੇ ਉਹ ਜਾਣ ਲੈਣ ਕਿ ਅੱਲਾਹ ਹੀ ਇੱਕੋ ਇਕ ਇਸ਼ਟ ਹੈ ਅਤੇ ਜਿਹੜੇ ਅਕਲ ਵਾਲੇ ਹਨ, ਉਹ ਨਸੀਹਤ ਪ੍ਰਾਪਤ ਕਰ ਲੈਣ। | هَٰذَا بَلَٰغٌۭ لِّلنَّاسِ وَلِيُنذَرُوا۟ بِهِۦ وَلِيَعْلَمُوٓا۟ أَنَّمَا هُوَ إِلَٰهٌۭ وَٰحِدٌۭ وَلِيَذَّكَّرَ أُو۟لُوا۟ ٱلْأَلْبَٰبِ. ﴿52﴾ |