مريم
ਪੰਜਾਬੀ Translation with Arabic Quran Text
| ਪੰਜਾਬੀ | العربية |
|---|---|
| 1 ਕਾਫ਼, ਹਾ, ਯਾ, ਐਨ, ਸਾੱਦ। | كٓهيعٓصٓ. ﴿1﴾ |
| 2 (ਹੇ ਨਬੀ!) ਇਹ ਤੁਹਾਡੇ ਰੱਬ ਦੀ ਉਸ ਮਿਹਰਬਾਨੀ ਦੀ ਚਰਚਾ ਹੈ ਜਿਹੜੀ ਉਸ ਨੇ ਆਪਣੇ ਬੰਦੇ ਜ਼ਿਕਰੀਆ ’ਤੇ ਕੀਤੀ ਸੀ। | ذِكْرُ رَحْمَتِ رَبِّكَ عَبْدَهُۥ زَكَرِيَّآ. ﴿2﴾ |
| 3 ਜਦੋਂ ਉਸ (ਜ਼ਿਕਰੀਆ) ਨੇ ਆਪਣੇ ਰੱਬ ਨੂੰ ਮਲਕੜੇ ਜਿਹੇ ਪੁਕਾਰਿਆ ਸੀ। | إِذْ نَادَىٰ رَبَّهُۥ نِدَآءً خَفِيًّۭا. ﴿3﴾ |
| 4 (ਜ਼ਿਕਰੀਆ ਨੇ ਬੇਨਤੀ ਕੀਤੀ) ਕਿ ਹੇ ਮੇਰੇ ਪਾਲਣਹਾਰ! ਬੇਸ਼ੱਕ ਮੇਰੀਆਂ ਹੱਡੀਆਂ ਕਮਜ਼ੋਰ ਹੋ ਗਈਆਂ ਹਨ ਅਤੇ ਸਿਰ ਬੁਢਾਪੇ ਕਾਰਨ (ਭਾਵ ਸਫ਼ੈਦ ਵਾਲਾਂ ਨਾਲ) ਭੜਕ ਉਠਿਆ ਹੈ। ਹੇ ਮੇਰੇ ਰੱਬਾ! ਮੈਂ ਕਦੇ ਵੀ ਤੇਥੋਂ ਦੁਆ ਮੰਗ ਕੇ ਨਾ-ਮੁਰਾਦ ਨਹੀਂ ਰਿਹਾ। | قَالَ رَبِّ إِنِّى وَهَنَ ٱلْعَظْمُ مِنِّى وَٱشْتَعَلَ ٱلرَّأْسُ شَيْبًۭا وَلَمْ أَكُنۢ بِدُعَآئِكَ رَبِّ شَقِيًّۭا. ﴿4﴾ |
| 5 ਮੈ` ਆਪਣੇ ਪਿੱਛੋਂ ਆਪਣੇ ਵਾਰਸਾਂ ਦੀ ਚਿੰਤਾ ਹੈ (ਕਿ ਉਹ ਕੁਰਾਹੇ ਨਾ ਪੈ ਜਾਣ) ਮੇਰੀ ਪਤਨੀ ਵੀ ਵਾਂਝ ਹੈ ਤੂੰ ਮੈਨੂੰ ਆਪਣੇ ਕੋਲ ਤੋਂ ਇਕ ਵਾਰਸ ਦੀ ਬਖ਼ਸ਼ਿਸ਼ ਕਰ। | وَإِنِّى خِفْتُ ٱلْمَوَٰلِىَ مِن وَرَآءِى وَكَانَتِ ٱمْرَأَتِى عَاقِرًۭا فَهَبْ لِى مِن لَّدُنكَ وَلِيًّۭا. ﴿5﴾ |
| 6 ਜਿਹੜਾ ਮੇਰਾ ਵੀ ਵਾਰਸ ਹੋਵੇ ਅਤੇ ਯਾਕੂਬ ਦੀ ਨਸਲ ਦਾ ਵੀ ਵਾਰਸ ਹੋਵੇ। (ਹੇ ਮੇਰੇ ਰੱਬਾ!) ਤੂੰ ਉਸ ਨੂੰ ਇਕ ਮਨ ਭਾਉਂਦਾ ਵਿਅਕਤੀ ਬਣਾ। | يَرِثُنِى وَيَرِثُ مِنْ ءَالِ يَعْقُوبَ ۖ وَٱجْعَلْهُ رَبِّ رَضِيًّۭا. ﴿6﴾ |
| 7 (ਅੱਲਾਹ ਨੇ ਦੁਆ ਸੁਣ ਕੇ) ਫ਼ਰਮਾਇਆ ਕਿ ਹੇ ਜ਼ਿਕਰੀਆ! ਅਸੀਂ ਤੁਹਾਨੂੰ ਇਕ ਪੁੱਤਰ ਦੀ ਖ਼ੁਸ਼ਖ਼ਬਰੀ ਦਿੰਦੇ ਹਾਂ ਜਿਸ ਦਾ ਨਾਂ ਯਾਹਯਾ ਹੈ ਅਸੀਂ ਇਸ ਤੋਂ ਪਹਿਲਾਂ ਇਸ ਨਾਂ ਦਾ ਕੋਈ ਵਿਅਕਤੀ ਪੈਦਾ ਨਹੀਂ ਕੀਤਾ। | يَٰزَكَرِيَّآ إِنَّا نُبَشِّرُكَ بِغُلَٰمٍ ٱسْمُهُۥ يَحْيَىٰ لَمْ نَجْعَل لَّهُۥ مِن قَبْلُ سَمِيًّۭا. ﴿7﴾ |
| 8 (ਜ਼ਿਕਰੀਆ) ਆਖਣ ਲੱਗਾ ਕਿ ਹੇ ਮੇਰੇ ਮਾਲਿਕ! ਮੇਰੇ ਘਰ ਪੁੱਤਰ ਕਿਵੇਂ ਹੋਵੇਗਾ ਜਦ ਕਿ ਮੇਰੀ ਪਤਨੀ ਵਾਂਝ ਹੈ ਅਤੇ ਮੈਂ ਆਪ ਬੁਢਾਪੇ ਦੇ ਸਿਖਰ ’ਤੇ ਪਹੁੰਚ ਗਿਆ ਹਾਂ। | قَالَ رَبِّ أَنَّىٰ يَكُونُ لِى غُلَٰمٌۭ وَكَانَتِ ٱمْرَأَتِى عَاقِرًۭا وَقَدْ بَلَغْتُ مِنَ ٱلْكِبَرِ عِتِيًّۭا. ﴿8﴾ |
| 9 ਫ਼ਰਿਸ਼ਤੇ ਨੇ ਆਖਿਆ ਕਿ ਇੰਜ ਹੀ ਹੋਵੇਗਾ। ਤੇਰੇ ਪਾਲਣਹਾਰ ਦਾ ਇਹ ਵੀ ਫ਼ਰਮਾਨ ਹੈ ਕਿ ਮੇਰੇ ਲਈ ਤਾਂ ਇੰਜ ਕਰਨਾ ਬਹੁਤ ਹੀ ਆਸਾਨ ਹੈ। ਇਸ ਤੋਂ ਜਦ ਕਿ ਤੂੰ ਕੁੱਝ ਵੀ ਨਹੀਂ ਸੀ, ਮੈਂ ਤੈ` ਪੈਦਾ ਕਰ ਚੁੱਕਿਆ ਹਾਂ। | قَالَ كَذَٰلِكَ قَالَ رَبُّكَ هُوَ عَلَىَّ هَيِّنٌۭ وَقَدْ خَلَقْتُكَ مِن قَبْلُ وَلَمْ تَكُ شَيْـًۭٔا. ﴿9﴾ |
| 10 (ਜ਼ਿਕਰੀਆ ਨੇ) ਆਖਿਆ ਕਿ ਮੇਰੇ ਪਾਲਣਹਾਰ! ਮੇਰੇ ਲਈ ਕੋਈ ਨਿਸ਼ਾਨੀ ਨਿਸ਼ਚਿਤ ਕਰਦੇ। ਫ਼ਰਮਾਇਆ, ਤੇਰੇ ਲਈ ਨਿਸ਼ਾਨੀ ਇਹ ਹੈ ਕਿ ਤੂੰ ਸਵਸਥ ਹੁੰਦੇ ਹੋਏ ਵੀ ਲਗਾਤਾਰ ਤਿੰਨ ਰਾਤਾਂ (ਦਿਨ-ਰਾਤ) ਲੋਕਾਂ ਨਾਲ ਗੱਲ ਬਾਤ ਨਹੀਂ ਕਰ ਸਕੇਂਗਾ। | قَالَ رَبِّ ٱجْعَل لِّىٓ ءَايَةًۭ ۚ قَالَ ءَايَتُكَ أَلَّا تُكَلِّمَ ٱلنَّاسَ ثَلَٰثَ لَيَالٍۢ سَوِيًّۭا. ﴿10﴾ |
| 11 ਸੋ ਉਹ (ਜ਼ਿਕਰੀਆ) ਆਪਣੇ ਹੁਜਰਿਓਂ (ਕਮਰੇ ’ਚੋਂ) ਨਿਕਲ ਕੇ ਆਪਣੀ ਕੌਮ ਦੇ ਸਾਹਮਣੇ ਆਇਆ ਤੇ ਉਸ ਨੇ ਇਸ਼ਾਰਿਆਂ ਨਾਲ (ਬਿਨਾ ਬੋਲੇ) ਕਿਹਾ ਕਿ ਤੁਸੀਂ ਸਵੇਰ ਤੋਂ ਸ਼ਾਮ ਤਕ (ਭਾਵ ਹਰ ਵੇਲੇ ਰੱਬ ਦੀ) ਪਾਕੀ ਬਿਆਨ ਕਰੋ। | فَخَرَجَ عَلَىٰ قَوْمِهِۦ مِنَ ٱلْمِحْرَابِ فَأَوْحَىٰٓ إِلَيْهِمْ أَن سَبِّحُوا۟ بُكْرَةًۭ وَعَشِيًّۭا. ﴿11﴾ |
| 12 (ਜਦੋਂ ਯਾਹਯਾ ਜਵਾਨ ਹੋ ਗਿਆ ਤਾਂ ਰੱਬ ਨੇ ਉਸ ਨੂੰ ਆਪਣਾ ਨਬੀ ਘੋਸ਼ਿਤ ਕਰਦੇ ਹੋਏ) ਅੱਲਾਹ ਨੇ ਫ਼ਰਮਾਇਆ ਕਿ ਹੇ ਯਾਹਯਾ! (ਮੇਰੀ) ਕਿਤਾਬ (ਤੌਰੈਤ) ਨੂੰ ਜ਼ੋਰ ਨਾਲ ਫੜ ਲੈ। ਅਸੀਂ ਉਸ ਨੂੰ ਛੋਟੀ ਉਮਰ (ਬਚਪਣ) ਵਿਚ ਹੀ ਨਿਰਣਾ-ਸ਼ਕਤੀ ਨਾਲ ਨਿਵਾਜ਼ਿਆ ਸੀ। | يَٰيَحْيَىٰ خُذِ ٱلْكِتَٰبَ بِقُوَّةٍۢ ۖ وَءَاتَيْنَٰهُ ٱلْحُكْمَ صَبِيًّۭا. ﴿12﴾ |
| 13 ਅਤੇ ਆਪਣੇ ਵੱਲੋਂ ਉਸ (ਯਾਹਯਾ) ਨੂੰ ਨਿਮਰਤਾ ਤੇ ਪਵਿੱਤਰਤਾ ਬਖ਼ਸ਼ੀ। ਉਹ ਇਕ ਪਰਹੇਜ਼ਗਾਰ (ਰੱਬ ਦੀ ਨਾਰਾਜ਼ਗੀ ਤੋਂ ਡਰਨ ਵਾਲਾ) ਵਿਅਕਤੀ ਸੀ। | وَحَنَانًۭا مِّن لَّدُنَّا وَزَكَوٰةًۭ ۖ وَكَانَ تَقِيًّۭا. ﴿13﴾ |
| 14 ਉਹ ਆਪਣੇ ਮਾਪਿਆ ਨਾਲ ਭਲਾਈ ਕਰਨ ਵਾਲਾ ਸੀ ਉਹ ਸਰਕਸ਼ ਤੇ ਨਾ-ਫ਼ਰਮਾਨ ਨਹੀਂ ਸੀ। | وَبَرًّۢا بِوَٰلِدَيْهِ وَلَمْ يَكُن جَبَّارًا عَصِيًّۭا. ﴿14﴾ |
| 15 ਉਸ (ਯਾਹਯਾ) ’ਤੇ ਸਲਾਮ, ਜਿਸ ਦਿਨ ਉਹ ਪੈਦਾ ਹੋਇਆ, ਜਿਸ ਦਿਨ ਉਹ ਅਕਾਲ ਚਲਾਣਾ ਕਰੇਗਾ ਅਤੇ ਜਿਸ ਦਿਨ ਉਹ ਮੁੜ ਜਿਊਂਦਾ ਕਰਕੇ ਉਠਾਇਆ ਜਾਵੇਗਾ। | وَسَلَٰمٌ عَلَيْهِ يَوْمَ وُلِدَ وَيَوْمَ يَمُوتُ وَيَوْمَ يُبْعَثُ حَيًّۭا. ﴿15﴾ |
| 16 ਇਸ ਕਿਤਾਬ ਵਿਚ ਮਰੀਅਮ ਦਾ ਵੀ ਜ਼ਿਕਰ ਹੈ, ਜਦੋਂ ਉਹ ਆਪਣੇ ਲੋਕਾਂ ਤੋਂ ਵੱਖ ਹੋਕੇ ਪੂਰਬ ਵੱਲ ਘਰ ਵਿਚ ਜਾ ਬੈਠੀ। | وَٱذْكُرْ فِى ٱلْكِتَٰبِ مَرْيَمَ إِذِ ٱنتَبَذَتْ مِنْ أَهْلِهَا مَكَانًۭا شَرْقِيًّۭا. ﴿16﴾ |
| 17 ਅਤੇ ਉਹਨਾਂ ਲੋਕਾਂ ਤੋਂ ਪੜਦਾ ਕਰ ਲਿਆ ਫੇਰ ਅਸੀਂ ਅੱਲਾਹ ਨੇ ਉਸ (ਮਰੀਅਮ) ਕੋਲ ਆਪਣੀ ਰੂਹ (ਜਿਬਰਾਈਲ) ਨੂੰ ਭੇਜਿਆ, ਉਹ (ਜਿਬਰਾਈਲ) ਉਸ (ਮਰੀਅਮ) ਦੇ ਸਾਹਮਣੇ ਪੂਰੇ ਮਨੁੱਖ ਦੇ ਰੂਪ ਵਿਚ ਪ੍ਰਗਟ ਹੋਇਆ। | فَٱتَّخَذَتْ مِن دُونِهِمْ حِجَابًۭا فَأَرْسَلْنَآ إِلَيْهَا رُوحَنَا فَتَمَثَّلَ لَهَا بَشَرًۭا سَوِيًّۭا. ﴿17﴾ |
| 18 ਇਹ ਵੇਖ ਕੇ ਮਰੀਅਮ ਆਖਣ ਲੱਗੀ ਕਿ ਮੈਂ ਤੈਥੋਂ ਰਹਿਮਾਨ ਦੀ ਪਨਾਹ ਮੰਗਦੀ ਹਾਂ ਜੇ ਤੂੰ ਰਤਾ ਵੀ ਉਸ ਤੋਂ ਡਰਨ ਵਾਲਾ ਹੈ। | قَالَتْ إِنِّىٓ أَعُوذُ بِٱلرَّحْمَٰنِ مِنكَ إِن كُنتَ تَقِيًّۭا. ﴿18﴾ |
| 19 ਉਸ (ਜਿਬਰਾਈਲ) ਨੇ ਉੱਤਰ ਵਿਚ ਕਿਹਾ ਕਿ ਮੈਂ ਤਾਂ ਤੇਰੇ ਰੱਬ ਵੱਲੋਂ ਹੀ ਭੇਜਿਆ ਹੋਇਆ ਹਾਂ ਤਾਂ ਜੋ ਤੈਨੂੰ ਰੱਬੀ ਹੁਕਮ ਨਾਲ ਇਕ ਪਵਿੱਤਰ ਬਾਲਕ ਬਖ਼ਸ਼ਾਂ। | قَالَ إِنَّمَآ أَنَا۠ رَسُولُ رَبِّكِ لِأَهَبَ لَكِ غُلَٰمًۭا زَكِيًّۭا. ﴿19﴾ |
| 20 (ਮਰੀਅਮ) ਆਖਣ ਲੱਗੀ ਕਿ ਮੇਰੇ ਬੱਚਾ ਕਿਵੇਂ ਹੋ ਸਕਦਾ ਹੈ ? ਮੈਨੂੰ ਤਾਂ ਕਿਸੇ ਪੁਰਖ ਨੇ ਹੱਥ ਤਕ ਨਹੀਂ ਲਾਇਆ ਅਤੇ ਨਾ ਹੀ ਮੈਂ ਬਦਕਾਰ ਹਾਂ। | قَالَتْ أَنَّىٰ يَكُونُ لِى غُلَٰمٌۭ وَلَمْ يَمْسَسْنِى بَشَرٌۭ وَلَمْ أَكُ بَغِيًّۭا. ﴿20﴾ |
| 21 ਫ਼ਰਿਸ਼ਤੇ (ਜਿਬਰਾਈਲ) ਨੇ ਆਖਿਆ ਕਿ ਇੰਜ ਹੀ ਹੋਵੇਗਾ ਤੇਰੇ ਰੱਬ ਦਾ ਫਰਮਾਨ ਹੈ ਕਿ ਇੰਜ ਕਰਨਾ ਮੇਰੇ ਲਈ ਬਹੁਤ ਹੀ ਆਸਾਨ ਹੈ। ਅਸੀਂ ਉਸ ਬਾਲਕ ਨੂੰ ਲੋਕਾਂ ਲਈ ਇਕ ਨਿਸ਼ਾਨੀ ਬਣਾ ਦੇਵਾਂਗੇ ਅਤੇ ਆਪਣੇ ਵੱਲੋਂ ਇਕ ਵਿਸ਼ੇਸ਼ ਰਹਿਮਤ ਬਣਾ ਦੇਵਾਂਗੇ ਅਤੇ ਇਹ ਕੰਮ ਹੋਣਾ ਨਿਸ਼ਚਿਤ ਹੈ। | قَالَ كَذَٰلِكِ قَالَ رَبُّكِ هُوَ عَلَىَّ هَيِّنٌۭ ۖ وَلِنَجْعَلَهُۥٓ ءَايَةًۭ لِّلنَّاسِ وَرَحْمَةًۭ مِّنَّا ۚ وَكَانَ أَمْرًۭا مَّقْضِيًّۭا. ﴿21﴾ |
|
22
ਅੰਤ ਉਹ (ਮਰੀਅਮ) ਗਰਭਪਤੀ ਹੋ ਗਈ ਅਤੇ ਉਹ ਉਸ (ਗਰਭ) ਨੂੰ ਲੈ ਕੇ ਇਕ ਦੂਰ ਸਥਾਨ ’ਤੇ ਚਲੀ ਗਈ।[1]
[1] ਇਸ ਹਕੀਕਤ ਨੂੰ ਦੂਜੀ ਥਾਂ ਇੰਜ ਬਿਆਨ ਕੀਤਾ ਗਿਆ ਹੈ “ਉਹ ਪਾਕ ਤੇ ਪਵਿੱਤਰ ਜ਼ਨਾਨੀ ਜਿਸ ਨੇ ਆਪਣੀ ਇੱਜ਼ਤ ਦੀ ਰਾਖੀ ਕੀਤੀ। ਅਸੀਂ ਉਸ ਵਿਚ ਆਪਣੇ ਵੱਲੋਂ ਜਾਨ (ਰੂਹ) ਪਾ ਦਿੱਤੀ ਅਤੇ ਉਸ ਨੂੰ ਅਤੇ ਉਸ ਦੇ ਪੁੱਤਰ ਨੂੰ ਦੁਨੀਆਂ ਵਾਲਿਆਂ ਲਈ ਨਿਸ਼ਾਨੀ ਬਣਾ ਦਿੱਤਾ” (ਅੰਬੀਆਂ 91/21)।
|
۞ فَحَمَلَتْهُ فَٱنتَبَذَتْ بِهِۦ مَكَانًۭا قَصِيًّۭا. ﴿22﴾ |
| 23 ਫੇਰ ਪਰਸੂਤ ਦੀਆਂ ਪੀੜਾਂ ਨੇ ਉਸ ਨੂੰ ਖਜੂਰ ਦੇ ਦਰਖ਼ਤ ਹੇਠ ਪਹੁੰਚਾ ਦਿੱਤਾ। ਆਖਣ ਲੱਗੀ ਕਿ ਕਾਸ਼! ਮੈਂ ਇਸ (ਬਾਲਕ ਦੇ ਜੰਮਣ) ਤੋਂ ਪਹਿਲਾਂ ਹੀ ਮਰ ਜਾਂਦੀ ਅਤੇ ਲੋਕੀ ਮੈਨੂੰ ਭੁਲ ਜਾਂਦੇ। | فَأَجَآءَهَا ٱلْمَخَاضُ إِلَىٰ جِذْعِ ٱلنَّخْلَةِ قَالَتْ يَٰلَيْتَنِى مِتُّ قَبْلَ هَٰذَا وَكُنتُ نَسْيًۭا مَّنسِيًّۭا. ﴿23﴾ |
| 24 ਉਦੋਂ ਹੀ ਫ਼ਰਿਸ਼ਤੇ ਨੇ ਉਸ ਦੇ ਹੇਠੋਂ ਅਵਾਜ਼ ਮਾਰ ਕੇ ਆਖਿਆ ਕਿ ਚਿੰਤਾ ਨਾ ਕਰ ਤੇਰੇ ਰੱਬ ਨੇ ਤੇਰੇ ਪੈਰਾਂ ਹੇਠ ਇਕ ਸੋਮਾ ਵਗਾ ਦਿੱਤਾ ਹੈ। | فَنَادَىٰهَا مِن تَحْتِهَآ أَلَّا تَحْزَنِى قَدْ جَعَلَ رَبُّكِ تَحْتَكِ سَرِيًّۭا. ﴿24﴾ |
| 25 ਅਤੇ ਖਜੂਰ ਦੇ ਤਨੇ ਨੂੰ ਹਲੂਣਾ ਮਾਰ, ਇਹ ਤੇਰੇ ਅੱਗੇ (ਖਾਨ ਲਈ) ਤਾਜ਼ੀਆਂ ਤੇ ਪੱਕੀਆਂ ਹੋਈਆਂ ਖਜੂਰਾਂ ਝਾੜ ਦੇਵੇਗਾ। | وَهُزِّىٓ إِلَيْكِ بِجِذْعِ ٱلنَّخْلَةِ تُسَٰقِطْ عَلَيْكِ رُطَبًۭا جَنِيًّۭا. ﴿25﴾ |
| 26 ਸੋ ਹੁਣ ਤੂੰ ਖਾ ਪੀ ਅਤੇ (ਬੱਚੇ ਨੂੰ ਵੇਖ ਕੇ) ਆਪਣੀਆਂ ਅੱਖਾਂ ਠੰਢੀਆਂ ਕਰ, ਜੇ ਤੈਨੂੰ ਕੋਈ ਵਿਅਕਤੀ ਵਿਖਾਈ ਦੇਵੇ ਤਾਂ ਉਹ ਨੂੰ ਆਖ ਦਈਂ ਕਿ ਮੈਂ ਰਹਿਮਾਨ ਲਈ ਰੋਜ਼ੇ ਦੀ ਸੁੱਖ ਸੁੱਖੀ ਹੈ ਸੋ ਅੱਜ ਮੈਂ ਕਿਸੇ ਨਾਲ ਵੀ ਗੱਲ ਨਹੀਂ ਕਰਾਂਗੀ। | فَكُلِى وَٱشْرَبِى وَقَرِّى عَيْنًۭا ۖ فَإِمَّا تَرَيِنَّ مِنَ ٱلْبَشَرِ أَحَدًۭا فَقُولِىٓ إِنِّى نَذَرْتُ لِلرَّحْمَٰنِ صَوْمًۭا فَلَنْ أُكَلِّمَ ٱلْيَوْمَ إِنسِيًّۭا. ﴿26﴾ |
| 27 ਜਦੋਂ ਉਹ (ਮਰੀਅਮ) ਆਪਣੇ ਬੱਚੇ ਨੂੰ ਲੈ ਕੇ ਆਪਣੀ ਕੌਮ ਵੱਲ ਆਈ ਤਾਂ ਉਹ ਕਹਿਣ ਲੱਗੇ ਕਿ ਹੇ ਮਰੀਅਮ! ਇਹ ਤਾਂ ਤੂੰ ਘੋਰ ਪਾਪ ਕੀਤਾ ਹੈ। | فَأَتَتْ بِهِۦ قَوْمَهَا تَحْمِلُهُۥ ۖ قَالُوا۟ يَٰمَرْيَمُ لَقَدْ جِئْتِ شَيْـًۭٔا فَرِيًّۭا. ﴿27﴾ |
| 28 (ਕੌਮ ਨੇ ਆਖਿਆ ਕਿ) ਹੇ ਹਾਰੂਨ ਦੀ ਭੈਣ! ਨਾ ਹੀ ਤੇਰਾ ਪਿਓ ਭੈੜਾ ਵਿਅਕਤੀ ਸੀ ਅਤੇ ਨਾ ਹੀ ਤੇਰੀ ਮਾਂ ਕੋਈ ਬਦਕਾਰ ਔਰਤ ਸੀ। | يَٰٓأُخْتَ هَٰرُونَ مَا كَانَ أَبُوكِ ٱمْرَأَ سَوْءٍۢ وَمَا كَانَتْ أُمُّكِ بَغِيًّۭا. ﴿28﴾ |
|
29
ਮਰੀਅਮ ਨੇ ਆਪਣੇ ਬੱਚੇ ਵੱਲ ਇਸ਼ਾਰਾ ਕੀਤਾ (ਜੋ ਪੁਛਣਾ ਹੈ ਇਸ ਤੋਂ ਪੱਛੋ ਕਿ ਇਸ ਤੋਂ ਪੁੱਛੋ)। ਉਹ ਲੋਕ ਕਹਿਣ ਲੱਗੇ ਕਿ ਭਲਾਂ ਗੋਦੀ ਵਾਲੇ ਬੱਚੇ ਨਾਲ ਅਸੀਂ ਕਿੱਦਾ ਗੱਲਾਂ ਕਰ ਸਕਦੇ ਹਾਂ।[2]
[2] ਵੇਖੋ ਸੂਰਤ ਆਲੇ-ਇਮਰਾਨ, ਹਾਸ਼ੀਆ ਆਇਤ 46/3
|
فَأَشَارَتْ إِلَيْهِ ۖ قَالُوا۟ كَيْفَ نُكَلِّمُ مَن كَانَ فِى ٱلْمَهْدِ صَبِيًّۭا. ﴿29﴾ |
| 30 ਪਰ ਬੱਚਾ ਬੋਲ ਪਿਆ ਕਿ ਮੈਂ ਅੱਲਾਹ ਦਾ ਬੰਦਾ ਹਾਂ ਉਸ ਨੇ ਮੈਨੂੰ ਕਿਤਾਬ (ਇੰਜੀਲ) ਬਖ਼ਸ਼ੀ ਹੈ ਅਤੇ ਮੈਨੂੰ ਪੈਗ਼ੰਬਰ ਬਣਾਇਆ ਹੈ। | قَالَ إِنِّى عَبْدُ ٱللَّهِ ءَاتَىٰنِىَ ٱلْكِتَٰبَ وَجَعَلَنِى نَبِيًّۭا. ﴿30﴾ |
| 31 ਉਸ (ਅੱਲਾਹ) ਨੇ ਮੈਨੂੰ ਬਰਕਤਾਂ ਵਾਲਾ ਬਣਾਇਆ ਹੈ, ਮੈਂ ਜਿੱਥੇ ਵੀ ਹੋਵਾਂ ਅਤੇ ਜਦੋਂ ਤੀਕ ਮੈਂ ਜਿਊਂਦਾ ਰਹਾਂ, ਉਸ ਨੇ ਮੈਨੂੰ ਨਮਾਜ਼ ਅਤੇ ਜ਼ਕਾਤ ਦੇਣ ਦਾ ਹੁਕਮ ਦਿੱਤਾ ਹੈ। | وَجَعَلَنِى مُبَارَكًا أَيْنَ مَا كُنتُ وَأَوْصَٰنِى بِٱلصَّلَوٰةِ وَٱلزَّكَوٰةِ مَا دُمْتُ حَيًّۭا. ﴿31﴾ |
| 32 ਅਤੇ ਉਸ ਨੇ ਮੈਨੂੰ ਆਪਣੀ ਮਾਤਾ ਦਾ ਸੇਵਾਦਾਰ ਬਣਾਇਆ ਹੈ। ਉਸ (ਅੱਲਾਹ) ਨੇ ਮੈਨੂੰ ਜ਼ੋਰ ਜ਼ਬਰਦਸਤੀ ਕਰਨ ਵਾਲਾ ਅਤੇ ਮੰਦਭਾਗਾ ਨਹੀਂ ਬਣਾਇਆ। | وَبَرًّۢا بِوَٰلِدَتِى وَلَمْ يَجْعَلْنِى جَبَّارًۭا شَقِيًّۭا. ﴿32﴾ |
| 33 ਸਲਾਮ ਹੈ ਮੇਰੇ ਉੱਤੇ ਜਦੋਂ ਮੈਂ ਜਨਮਿਆ ਅਤੇ ਜਿਸ ਦਿਨ ਮੈਂ ਮਰਾਂਗਾ ਅਤੇ ਜਦੋਂ ਮੈਂ ਮੁੜ ਜਿਊਂਦਾ ਕਰਕੇ ਖੜਾ ਕੀਤਾ ਜਾਵਾਂਗਾ। | وَٱلسَّلَٰمُ عَلَىَّ يَوْمَ وُلِدتُّ وَيَوْمَ أَمُوتُ وَيَوْمَ أُبْعَثُ حَيًّۭا. ﴿33﴾ |
| 34 ਇਹ ਹੈ ਈਸਾ ਪੁੱਤਰ ਮਰੀਅਮ (ਦੀ ਹਕੀਕਤ), ਇਹੋ ਹੱਕ ਸੱਚ ਵਾਲੀ ਗੱਲ ਹੈ, ਜਿਸ ਵਿਚ ਲੋਕੀ ਸ਼ੱਕ ਕਰ ਰਹੇ ਹਨ। | ذَٰلِكَ عِيسَى ٱبْنُ مَرْيَمَ ۚ قَوْلَ ٱلْحَقِّ ٱلَّذِى فِيهِ يَمْتَرُونَ. ﴿34﴾ |
|
35
ਅੱਲਾਹ ਨੂੰ ਇਹ ਸ਼ੋਭਾ ਨਹੀਂ ਦਿੰਦਾ ਕਿ ਉਸ ਦੇ ਕੋਈ ਸੰਤਾਨ ਹੋਵੇ, ਉਹ ਤਾਂ ਇਕ ਪਾਕ ਜ਼ਾਤ ਹੈ। ਉਹ ਜਦੋਂ ਕਿਸੇ ਕੰਮ ਦੇ ਕਰਨ ਦਾ ਫ਼ੈਸਲਾ ਕਰ ਲੈਂਦਾ ਹੈ ਤਾਂ ਆਖਦਾ ਹੈ ਕਿ ਹੋ ਜਾ ਤਾਂ ਉਹ ਝੱਟ ਹੋ ਜਾਂਦਾ ਹੈ।[3]
[3] ਵੇਖੋ ਸੂਰਤ ਅਲ-ਬਕਰਹ, ਹਾਸ਼ੀਆ ਆਇਤ 116/2
|
مَا كَانَ لِلَّهِ أَن يَتَّخِذَ مِن وَلَدٍۢ ۖ سُبْحَٰنَهُۥٓ ۚ إِذَا قَضَىٰٓ أَمْرًۭا فَإِنَّمَا يَقُولُ لَهُۥ كُن فَيَكُونُ. ﴿35﴾ |
| 36 (ਈਸਾ ਨੇ ਆਖਿਆ) ਬੇਸ਼ੱਕ ਅੱਲਾਹ ਹੀ ਮੇਰਾ ਅਤੇ ਤੁਹਾਡਾ ਰੱਬ ਹੈ, ਸੋ ਤੁਸੀਂ ਸਾਰੇ ਉਸੇ ਦੀ ਬੰਦਗੀ ਕਰੋ, ਇਹੋ ਸਿੱਧਾ ਰਾਹ ਹੈ। | وَإِنَّ ٱللَّهَ رَبِّى وَرَبُّكُمْ فَٱعْبُدُوهُ ۚ هَٰذَا صِرَٰطٌۭ مُّسْتَقِيمٌۭ. ﴿36﴾ |
|
37
ਪਰ ਫੇਰ ਵੱਖ-ਵੱਖ ਧੜੇ ਆਪੋ ਵਿਚਾਲੇ ਮਤਭੇਦ ਕਰਨ ਲੱਗ ਪਏ, [4] ਸੋ ਉਹਨਾਂ ਲਈ ਬਰਬਾਦੀ ਹੈ ਜਿਨ੍ਹਾਂ ਨੇ ਵੱਡੇ ਦਿਹਾੜੇ (ਭਾਵ ਕਿਆਮਤ) ਦੀ ਪੇਸ਼ੀ ਦਾ ਇਨਕਾਰ ਕੀਤਾ।
[4] ਵੇਖੋ ਸੂਰਤ ਆਲੇ-ਇਮਰਾਨ, ਹਾਸ਼ੀਆ ਆਇਤ 103/3
|
فَٱخْتَلَفَ ٱلْأَحْزَابُ مِنۢ بَيْنِهِمْ ۖ فَوَيْلٌۭ لِّلَّذِينَ كَفَرُوا۟ مِن مَّشْهَدِ يَوْمٍ عَظِيمٍ. ﴿37﴾ |
| 38 ਉਹ ਲੋਕ ਕਿੰਨਾਂ ਵਧੀਆ ਵੇਖਣ ਵਾਲੇ ਤੇ ਸੁਣਨ ਵਾਲੇ ਹੋਣਗੇ ਜਦੋਂ (ਕਿਆਮਤ ਦਿਹਾੜੇ) ਉਹ ਕਾਫ਼ਿਰ ਸਾਡੇ ਕੋਲ ਆਉਣਗੇ ਪਰ ਅੱਜ ਦੇ ਦਿਨ ਤਾਂ ਇਹ ਜ਼ਾਲਮ ਲੋਕ ਸਪਸ਼ਟ ਕੁਰਾਹੇ ਪਏ ਹੋਏ ਹਨ। | أَسْمِعْ بِهِمْ وَأَبْصِرْ يَوْمَ يَأْتُونَنَا ۖ لَٰكِنِ ٱلظَّٰلِمُونَ ٱلْيَوْمَ فِى ضَلَٰلٍۢ مُّبِينٍۢ. ﴿38﴾ |
|
39
(ਹੇ ਨਬੀ!) ਤੁਸੀਂ ਇਹਨਾਂ (ਕਾਫ਼ਿਰਾਂ) ਨੂੰ ਉਸ ਦੁਖ ਭਰੇ ਦਿਨ ਤੋਂ ਡਰਾਓ ਜਦੋਂ ਸਾਰੇ ਮਾਮਲਿਆਂ ਦਾ ਨਬੇੜਾ ਕਰ ਦਿੱਤਾ ਜਾਵੇਗਾ ਪਰ ਅੱਜ (ਸੰਸਾਰ ਵਿਚ) ਇਹ ਲੋਕੀ ਭੁਲੇਖੇ ਵਿਚ ਹਨ [5] ਉਹ ਈਮਾਨ ਨਹੀਂ ਲਿਆਉਣਗੇ।
[5] ਜਦੋਂ ਕਿਆਮਤ ਦੀ ਘਟਨਾ ਵਾਪਰੇਗੀ ਤਾਂ ਇਨਕਾਰੀਆਂ ਦੀਆਂ ਅੱਖਾਂ ਖੁਲ੍ਹੀਆਂ ਰਹਿ ਜਾਣਗੀਆਂ ਅਤੇ ਅਫ਼ਸੋਸ ਕਰਨਗੇ ਪਰ ਹੁਣ ਇਸ ਦੀ ਭਰਪਾਈ ਨਹੀਂ ਹੋ ਸਕਦੀ ਕਿਉਂ ਜੇ ਉੱਥੇ ਜਿਹੜਾ ਵੀ ਕੋਈ ਆਰਾਮ ਤੇ ਖ਼ੁਸ਼ੀ ਵਿਚ ਹੋਵੇਗਾ ਉਹ ਸਦਾ ਲਈ ਹੋਵੇਗਾ ਅਤੇ ਜਿਹੜਾ ਅਜ਼ਾਬ ਵਿਚ ਫ਼ਸਿਆ ਹੋਵੇਗਾ ਉਹ ਵੀ ਸਦਾ ਲਈ ਹੋਵੇਗਾ। ਇਕ ਹਦੀਸ ਵਿਚ ਅੱਲਾਹ ਦੇ ਰਸੂਲ (ਸ:) ਨੇ ਫ਼ਰਮਾਇਆ “ਕਿਆਮਤ ਦਿਹਾੜੇ ਮੌਤ ਨੂੰ ਇਕ ਚਿਤਕਬਰੇ ਮਿੰਢੇ ਦੀ ਸ਼ਕਲ ਵਿਚ ਲਿਆਇਆ ਜਾਵੇਗਾ ਅਤੇ ਫੇਰ ਇਕ ਆਵਾਜ਼ ਦੇਣ ਵਾਲੀ ਆਵਾਜ਼ ਦੇਵੇਗਾ ਕਿ ਹੇ ਜੰਨਤੀਓ! ਜਦੋਂ ਉਹ ਗਰਦਨ ਚੁੱਕ ਕੇ ਵੇਖਣਗੇ ਕਿ ਉਹਨਾਂ ਨੂੰ ਕਿਹਾ ਜਾਵੇਗਾ ਕੀ ਤੁਸੀਂ ਇਸ ਨੂੰ ਜਾਣਦੇ ਹੋ ? ਤਾਂ ਉਹ ਆਖਣਗੇ ਕਿ ਹਾਂ! ਜਾਣਦੇ ਹਾਂ ਇਹ ਤਾਂ ਮੌਤ ਹੈ ਕਿਉਂ ਜੋ ਇਸ ਨੂੰ ਸਾਰੇ ਹੀ ਵੇਖ ਚੁੱਕੇ ਹਨ। ਫੇਰ ਦੁਬਾਰਾ ਪੁੱਛਿਆ ਜਾਵੇਗਾ ਹੇ ਨਰਕੀਓ! ਉਹ ਵੀ ਗਰਦਨ ਚੁੱਕਣਗੇ ਤਾਂ ਉਹਨਾਂ ਨੂੰ ਵੀ ਪੁੱਛਿਆ ਜਾਵੇਗਾ ਕਿ ਕੀ ਤੁਸੀਂ ਇਸ ਨੂੰ ਜਾਣਦੇ ਹੋ ? ਉਹ ਕਹਿਣਗੇ ਕਿ ਹਾਂ! ਇਹ ਤਾਂ ਮੌਤ ਹੈ ਕਿਉਂ ਜੋ ਉਸ ਸਮੇਂ ਤਕ ਸਾਰੇ ਹੀ ਉਸ ਨੂੰ ਵੇਖ ਚੁੱਕੇ ਹੋਣਗੇ। ਫੇਰ ਇਸ ਮੀਢੇ ਨੂੰ ਜ਼ਿਬਹ ਕੀਤਾ ਜਾਵੇਗਾ ਅਤੇ ਮਨਾਦੀ ਕਰਨ ਵਾਲਾ ਆਖੇਗਾ ਕਿ ਹੇ ਸਵਰਗ ਵਾਲਿਓ! ਤੁਸੀਂ ਸਦਾ ਲਈ ਇਸ ਵਿਚ ਰਹੋਗੇ ਹੁਣ ਤੁਹਾਨੂੰ ਮੌਤ ਨਹੀਂ ਆਵੇਗੀ ਅਤੇ ਹੇ ਨਰਕ ਵਾਲਿਓ! ਤੁਸੀਂ ਸਦਾ ਇਸੇ ਵਿਚ ਰਹੋਗੇ ਹੁਣ ਤੁਹਾਨੂੰ ਮੌਤ ਨਹੀਂ ਆਵੇਗੀ ਫੇਰ ਇਸ ਤੋਂ ਬਾਅਦ ਰਸੂਲ (ਸ:) ਨੇ ਇਸੇ ਆਇਤ ਦਾ ਪਾਠ ਕੀਤਾ। (ਸਹੀ ਬੁਖ਼ਾਰੀ, ਹਦੀਸ: 4730)
|
وَأَنذِرْهُمْ يَوْمَ ٱلْحَسْرَةِ إِذْ قُضِىَ ٱلْأَمْرُ وَهُمْ فِى غَفْلَةٍۢ وَهُمْ لَا يُؤْمِنُونَ. ﴿39﴾ |
| 40 ਅੰਤ ਨੂੰ ਅਸਾਂ ਹੀ ਧਰਤੀ ਦੇ ਅਤੇ ਸਾਰੇ ਧਰਤੀ ਵਾਲਿਆਂ ਦੇ ਵਾਰਸ ਹੋਵਾਂਗੇ ਅਤੇ ਸਾਰੇ ਹੀ ਲੋਕੀ ਸਾਡੇ ਵੱਲ ਹੀ ਪਰਤਾਏ ਜਾਣਗੇ। | إِنَّا نَحْنُ نَرِثُ ٱلْأَرْضَ وَمَنْ عَلَيْهَا وَإِلَيْنَا يُرْجَعُونَ. ﴿40﴾ |
| 41 (ਹੇ ਨਬੀ!) ਇਸੇ ਕਿਤਾਬ (.ਕੁਰਆਨ) ਵਿੱਚੋਂ ਇਬਰਾਹੀਮ ਦਾ ਵੀ ਕਿੱਸਾ ਬਿਆਨ ਕਰੋ, ਬੇਸ਼ੱਕ ਉਹ (ਇਬਰਾਹੀਮ) ਇਕ ਸੱਚਾ ਨਬੀ ਸੀ। | وَٱذْكُرْ فِى ٱلْكِتَٰبِ إِبْرَٰهِيمَ ۚ إِنَّهُۥ كَانَ صِدِّيقًۭا نَّبِيًّا. ﴿41﴾ |
| 42 ਜਦੋਂ ਉਸ ਨੇ ਆਪਣੇ ਪਿਤਾ ਨੂੰ ਕਿਹਾ ਕਿ ਹੇ ਮੇਰੇ ਪਿਤਾ ਜੀ! ਤੁਸੀਂ ਇਨ੍ਹਾਂ (ਦੇਵੀ ਦੇਵਤਿਆਂ) ਨੂੰ ਕਿਉਂ ਪੂਜਦੇ ਹੋ ਜੋ ਨਾ ਕੁੱਝ ਸੁਣਨ, ਨਾ ਹੀ ਵੇਖਣ ਤੇ ਨਾ ਹੀ ਤੁਹਾਡੇ ਕਿਸੇ ਕੰਮ ਆਉਣ ? | إِذْ قَالَ لِأَبِيهِ يَٰٓأَبَتِ لِمَ تَعْبُدُ مَا لَا يَسْمَعُ وَلَا يُبْصِرُ وَلَا يُغْنِى عَنكَ شَيْـًۭٔا. ﴿42﴾ |
| 43 ਮੇਰੇ ਪਿਆਰੇ ਪਿਤਾ ਜੀ ਬੇਸ਼ੱਕ ਮੇਰੇ ਕੋਲ (ਮੇਰੇ ਰੱਬ ਵਲੋਂ) ਅਜਿਹਾ ਗਿਆਨ ਆਇਆ ਹੈ ਜਿਹੜਾ ਤੁਹਾਡੇ ਕੋਲ ਨਹੀਂ ਹੈ ਸੋ ਤੁਸੀਂ ਮੇਰੀ ਮੰਨੋ ਮੈਂ ਤੁਹਾਨੂੰ ਸਿੱਧੀ ਰਾਹ ਦਰਸਾਵਾਂਗਾ। | يَٰٓأَبَتِ إِنِّى قَدْ جَآءَنِى مِنَ ٱلْعِلْمِ مَا لَمْ يَأْتِكَ فَٱتَّبِعْنِىٓ أَهْدِكَ صِرَٰطًۭا سَوِيًّۭا. ﴿43﴾ |
| 44 ਪਿਤਾ ਜੀ, ਤੁਸੀਂ ਸ਼ੈਤਾਨ ਦੀ ਬੰਦਗੀ ਨਾ ਕਰੋ। ਬੇਸ਼ੱਕ ਸ਼ੈਤਾਨ ਤਾਂ ਰਹਿਮਾਨ (ਭਾਵ ਅੱਲਾਹ) ਦਾ ਨਾ-ਫ਼ਰਮਾਨ ਹੈ। | يَٰٓأَبَتِ لَا تَعْبُدِ ٱلشَّيْطَٰنَ ۖ إِنَّ ٱلشَّيْطَٰنَ كَانَ لِلرَّحْمَٰنِ عَصِيًّۭا. ﴿44﴾ |
| 45 ਪਿਤਾ ਜੀ ਮੈਨੂੰ ਡਰ ਹੈ ਕਿ ਤੁਹਾਡੇ ਉੱਤੇ ਰਹਿਮਾਨ ਵੱਲੋਂ ਕੋਈ ਅਜ਼ਾਬ ਨਾ ਆ ਜਾਵੇ ਫੇਰ ਤੁਸੀਂ ਸ਼ੈਤਾਨ ਦੇ ਸਾਥੀ ਬਣ ਜਾਓ। | يَٰٓأَبَتِ إِنِّىٓ أَخَافُ أَن يَمَسَّكَ عَذَابٌۭ مِّنَ ٱلرَّحْمَٰنِ فَتَكُونَ لِلشَّيْطَٰنِ وَلِيًّۭا. ﴿45﴾ |
| 46 (ਪਿਤਾ) ਆਜ਼ਰ ਨੇ ਆਖਿਆ ਕਿ ਹੇ ਇਬਰਾਹੀਮ! ਕੀ ਤੈਂ ਮੇਰੇ ਇਸ਼ਟਾਂ ਤੋਂ ਮੂੰਹ ਫੇਰ ਲਿਆ ਹੈ ? ਜੇ ਤੂੰ ਬਾਜ਼ ਨਾ ਆਇਆ ਤਾਂ ਮੈਂ ਪੱਥਰ ਮਾਰ-ਮਾਰ ਕੇ ਤੈਨੂੰ ਮਾਰ ਦਿਆਂਗਾ ਜਾਂ ਤੂੰ ਸਦਾ ਲਈ ਮੈਥੋਂ ਦੂਰ ਚਲਿਆ ਜਾ। | قَالَ أَرَاغِبٌ أَنتَ عَنْ ءَالِهَتِى يَٰٓإِبْرَٰهِيمُ ۖ لَئِن لَّمْ تَنتَهِ لَأَرْجُمَنَّكَ ۖ وَٱهْجُرْنِى مَلِيًّۭا. ﴿46﴾ |
| 47 (ਇਬਰਾਹੀਮ ਨੇ) ਕਿਹਾ ਕਿ ਚੰਗਾ ਤੁਸੀਂ ਸਲਾਮਤ ਰਹੋ, ਮੈਂ ਛੇਤੀ ਹੀ ਤੁਹਾਡੀ ਬਖ਼ਸ਼ਿਸ਼ ਲਈ ਆਪਣੇ ਰੱਬ ਤੋਂ ਦੁਆ ਕਰਾਂਗਾ ਬੇਸ਼ੱਕ ਉਹ ਮੇਰੇ ’ਤੇ ਅਤਿ ਮਿਹਰਬਾਨ ਹੈ। | قَالَ سَلَٰمٌ عَلَيْكَ ۖ سَأَسْتَغْفِرُ لَكَ رَبِّىٓ ۖ إِنَّهُۥ كَانَ بِى حَفِيًّۭا. ﴿47﴾ |
| 48 ਮੈਂ ਤਾਂ ਤੁਹਾਨੂੰ ਵੀ ਛਡਦਾ ਹਾਂ ਅਤੇ ਉਹਨਾਂ ਨੂੰ ਵੀ ਛੱਡਦਾ ਹਾਂ ਜਿਨ੍ਹਾਂ ਨੂੰ ਤੁਸੀਂ ਰੱਬ ਨੂੂੰ ਛੱਡ ਕੇ ਪੁਕਾਰਦੇ ਹੋ। ਮੈਂ ਤਾਂ ਕੇਵਲ ਆਪਣੇ ਰੱਬ ਨੂੰ ਹੀ (ਆਪਣੀ ਮਦਦ ਲਈ) ਪੁਕਾਰਦਾ ਹਾਂ। ਮੈਨੂੰ ਆਸ ਹੈ ਕਿ ਮੈਂ ਆਪਣੇ ਰੱਬ ਨੂੰ ਪੁਕਾਰ ਕੇ ਨਾ-ਮੁਰਾਦ ਨਹੀਂ ਰਹਾਂਗਾ। | وَأَعْتَزِلُكُمْ وَمَا تَدْعُونَ مِن دُونِ ٱللَّهِ وَأَدْعُوا۟ رَبِّى عَسَىٰٓ أَلَّآ أَكُونَ بِدُعَآءِ رَبِّى شَقِيًّۭا. ﴿48﴾ |
| 49 ਜਦੋਂ ਉਹ (ਇਬਰਾਹੀਮ) ਉਹਨਾਂ (ਬਸਤੀ ਵਾਲਿਆਂ) ਤੋਂ ਅਤੇ ਜਿਨ੍ਹਾਂ ਨੂੰ ਉਹ ਅੱਲਾਹ ਨੂੰ ਛੱਡ ਕੇ ਪੂਜਦੇ ਸੀ, ਅੱਡ ਹੋ ਗਿਆ, ਫੇਰ ਅਸੀਂ ਉਸ ਨੂੰ ਇਸਹਾਕ (ਪੁੱਤਰ) ਅਤੇ ਯਾਕੂਬ (ਪੋਤਰਾ) ਜਿਹੀ ਔਲਾਦ ਬਖ਼ਸ਼ੀ ਅਤੇ ਅਸੀਂ ਉਨ੍ਹਾਂ ਸਭ ਨੂੰ ਨਬੀ ਬਣਾਇਆ। | فَلَمَّا ٱعْتَزَلَهُمْ وَمَا يَعْبُدُونَ مِن دُونِ ٱللَّهِ وَهَبْنَا لَهُۥٓ إِسْحَٰقَ وَيَعْقُوبَ ۖ وَكُلًّۭا جَعَلْنَا نَبِيًّۭا. ﴿49﴾ |
|
50
ਅਸਾਂ ਉਹਨਾਂ ਨੂੰ ਆਪਣੀ ਮਿਹਰ ਨਾਲ ਨਿਵਾਜ਼ਿਆ ਅਤੇ ਉਹਨਾਂ ਲਈ ਸੱਚਾਈ ਦੇ ਬੋਲਾਂ ਨੂੰ ਉਚਾਈ (ਪ੍ਰਸਿੱਧੀ) ਬਖ਼ਸ਼ੀ।[6]
[6] ਵੇਖੋ ਸੂਰਤ ਅਲ-ਬਕਰਹ, ਹਾਸ਼ੀਆ ਆਇਤ 135/2 ਅਤੇ ਸੂਰਤ ਅਨ-ਨਹਲ, ਹਾਸ਼ੀਆ ਆਇਤ 121/16
|
وَوَهَبْنَا لَهُم مِّن رَّحْمَتِنَا وَجَعَلْنَا لَهُمْ لِسَانَ صِدْقٍ عَلِيًّۭا. ﴿50﴾ |
| 51 (ਹੇ ਨਬੀ ਸ:!) ਇਸ ਕਿਤਾਬ (.ਕੁਰਆਨ) ਵਿੱਚੋਂ ਮੂਸਾ ਦਾ ਵੀ ਕਿੱਸਾ ਬਿਆਨ ਕਰੋ, ਉਹ ’ਚੋਂਣਵਾਂ ਰਸੂਲ (ਨਬੀ) ਸੀ। | وَٱذْكُرْ فِى ٱلْكِتَٰبِ مُوسَىٰٓ ۚ إِنَّهُۥ كَانَ مُخْلَصًۭا وَكَانَ رَسُولًۭا نَّبِيًّۭا. ﴿51﴾ |
| 52 ਅਸੀਂ ਉਸ (ਮੂਸਾ) ਨੂੰ ਤੂਰ (ਪਹਾੜ) ਦੇ ਸੱਜੇ ਪਾਸਿਓਂ ਆਵਾਜ਼ ਦਿੱਤੀ ਅਤੇ ਭੇਤ ਭਰੀਆਂ ਗੱਲਾਂ ਕਰਨ ਲਈ ਨੇੜੇ ਕਰ ਲਿਆ। | وَنَٰدَيْنَٰهُ مِن جَانِبِ ٱلطُّورِ ٱلْأَيْمَنِ وَقَرَّبْنَٰهُ نَجِيًّۭا. ﴿52﴾ |
| 53 ਅਤੇ ਆਪਣੀ ਵਿਸ਼ੇਸ਼ ਕ੍ਰਿਪਾ ਕਰਦੇ ਹੋਏ ਉਸ ਦੇ ਭਰਾ (ਹਾਰੂਨ) ਨੂੰ ਵੀ ਨਬੀ ਬਣਾਇਆ। | وَوَهَبْنَا لَهُۥ مِن رَّحْمَتِنَآ أَخَاهُ هَٰرُونَ نَبِيًّۭا. ﴿53﴾ |
| 54 ਇਸ ਕਿਤਾਬ (.ਕੁਰਆਨ) ਵਿੱਚੋਂ ਇਸਮਾਈਲ ਦੀ ਵੀ ਚਰਚਾ ਕਰੋ ਉਹ ਵਾਅਦੇ ਦਾ ਪੱਕਾ ਸੀ ਰਸੂਲ ਤੇ ਨਬੀ ਸੀ। | وَٱذْكُرْ فِى ٱلْكِتَٰبِ إِسْمَٰعِيلَ ۚ إِنَّهُۥ كَانَ صَادِقَ ٱلْوَعْدِ وَكَانَ رَسُولًۭا نَّبِيًّۭا. ﴿54﴾ |
| 55 ਉਹ (ਇਸਮਾਈਲ) ਆਪਣੇ ਘਰ ਵਾਲਿਆਂ ਨੂੰ ਨਮਾਜ਼ ਤੇ ਜ਼ਕਾਤ ਦਾ ਹੁਕਮ ਦਿਆ ਕਰਦਾ ਸੀ। ਬੇਸ਼ੱਕ ਉਹ ਆਪਣੇ ਰੱਬ ਦਾ ਮਨ-ਭਾਉਂਦਾ ਬੰਦਾ ਸੀ। | وَكَانَ يَأْمُرُ أَهْلَهُۥ بِٱلصَّلَوٰةِ وَٱلزَّكَوٰةِ وَكَانَ عِندَ رَبِّهِۦ مَرْضِيًّۭا. ﴿55﴾ |
| 56 ਇਸ ਕਿਤਾਬ (.ਕੁਰਆਨ) ਵਿਚ ਇਦਰੀਸ ਦੀ ਵੀ ਚਰਚਾ ਕਰੋ ਉਹ ਇਕ ਸੱਚਾ ਨਬੀ ਸੀ। | وَٱذْكُرْ فِى ٱلْكِتَٰبِ إِدْرِيسَ ۚ إِنَّهُۥ كَانَ صِدِّيقًۭا نَّبِيًّۭا. ﴿56﴾ |
| 57 ਅਤੇ ਅਸੀਂ ਉਸ (ਇਦਰੀਸ) ਨੂੰ ਇਕ ਉੱਚਾ ਸਥਾਨ ਬਖ਼ਸ਼ਿਆ ਸੀ। | وَرَفَعْنَٰهُ مَكَانًا عَلِيًّا. ﴿57﴾ |
|
58
ਇਹ ਉਹ ਪੈਗ਼ੰਬਰ ਹਨ ਜਿਨ੍ਹਾਂ ਨੂੰ ਅੱਲਾਹ ਨੇ ਇਨਾਮ ਨਾਲ ਨਿਵਾਜ਼ਿਆ, ਜੋ ਕਿ ਆਦਮ ਦੀ ਸੰਤਾਨ ਵਿੱਚੋਂ ਸਨ ਅਤੇ ਉਹਨਾਂ ਲੋਕਾਂ ਦੀ ਨਸਲ ਵਿੱਚੋਂ ਸਨ ਜਿਨ੍ਹਾਂ ਨੂੰ ਅਸੀਂ ਨੂਹ ਦੇ ਸੰਗ ਕਿਸ਼ਤੀ ’ਤੇ ਸਵਾਰ ਕੀਤਾ ਸੀ ਅਤੇ ਇਬਰਾਹੀਮ ਤੇ ਇਸਰਾਈਲ (ਭਾਵ ਯਾਕੂਬ) ਦੇ ਵੰਸ਼ ਵਿੱਚੋਂ ਸਨ। ਜਿਨ੍ਹਾਂ ਲੋਕਾਂ ਨੂੰ ਅਸੀਂ ਆਪਣੇ ਵੱਲੋਂ ਹਿਦਾਇਤ ਬਖ਼ਸ਼ੀ ਅਤੇ (ਪੈਗ਼ੰਬਰੀ ਲਈ) ਚੁਣ ਲਿਆ, ਜਦੋਂ ਉਹਨਾਂ ਦੇ ਸਾਹਮਣੇ ਰਹਿਮਾਨ ਦੀਆਂ ਆਇਤਾਂ (.ਕੁਰਆਨ) ਦੀ ਪੜ੍ਹਾਈ ਕੀਤੀ ਜਾਂਦੀ ਸੀ ਤਾਂ ਉਹ ਰੋਂਦੇ ਹੋਏ ਸਿਜਦੇ ਵਿਚ ਡਿਗ ਪੈਂਦੇ ਸਨ।[7]
[7] .ਕੁਰਆਨ ਪੜ੍ਹਣ ਵਾਲਾ ਜਦੋਂ ਇਹ ਆਇਤ ਪੜ੍ਹੇ ਤਾਂ ਕਿਬਲਾ ਵੱਲ ਮੂੰਹ ਕਰਕੇ ਅੱਲਾਹ ਦੇ ਹਜ਼ੂਰ ਸਿਜਦਾ ਕਰੇ ਜਿਸ ਵਿਚ ਦੁਆਵਾਂ ਪੜ੍ਹੇ ਜਿਨ੍ਹਾਂ ਦਾ ਅਰਥ ਹੈ ਕਿ ਹੇ ਅੱਲਾਹ! ਮੇਰੇ ਲਈ ਆਪਣੇ ਕੋਲ ਤੋਂ ਇਸ .ਕੁਰਆਨ ਨੂੰ ਪੜ੍ਹਣ ਦਾ ਸਵਾਬ ਲਿਖ ਦੇ ਅਤੇ ਬਦਲ ਵਿਚ ਮੈਨੂੰ ਗੁਨਾਹਾਂ ਤੋਂ ਪਾਕ ਕਰ ਅਤੇ ਮੇਰੇ ਵੱਲੋਂ ਇਸ ਪੜ੍ਹਾਈ ਨੂੰ ਆਪਣੇ ਕੋਲ ਜਮਾਂ ਕਰ ਲੈ ਅਤੇ ਮੇਰੇ ਵੱਲੋਂ ਇਸ ਦੇ ਪੜ੍ਹਣ ਨੂੰ ਕਬੂਲ ਕਰ ਜਿਵੇਂ ਤੂੰ ਅਪਣੇ ਬੰਦੇ ਦਾਊਦ ਅ:ਸ ਦੇ ਪੜ੍ਹਣ ਨੂੰ ਕਬੂਲ ਕੀਤਾ ਸੀ। (ਇਬਨੇ ਮਾਜਾ, ਹਦੀਸ: 1053, ਜਾਮਅੇ ਤਿਰਮਜ਼ੀ, ਹਦੀਸ: 3424, 579)
|
أُو۟لَٰٓئِكَ ٱلَّذِينَ أَنْعَمَ ٱللَّهُ عَلَيْهِم مِّنَ ٱلنَّبِيِّۦنَ مِن ذُرِّيَّةِ ءَادَمَ وَمِمَّنْ حَمَلْنَا مَعَ نُوحٍۢ وَمِن ذُرِّيَّةِ إِبْرَٰهِيمَ وَإِسْرَٰٓءِيلَ وَمِمَّنْ هَدَيْنَا وَٱجْتَبَيْنَآ ۚ إِذَا تُتْلَىٰ عَلَيْهِمْ ءَايَٰتُ ٱلرَّحْمَٰنِ خَرُّوا۟ سُجَّدًۭا وَبُكِيًّۭا ۩. ﴿58﴾ |
|
59
ਫੇਰ ਉਹਨਾਂ ਤੋਂ ਬਾਅਦ ਕੁੱਝ ਅਜਿਹੇ ਅਯੋਗ ਜਾਨਸ਼ੀਨ ਬਣੇ ਕਿ ਉਹ ਨਮਾਜ਼ਾਂ ਨੂੰ ਅਜਾਈਂ ਕਰਦੇ ਰਹੇ ਅਤੇ ਅਪਣੀਆਂ ਇੱਛਾਵਾਂ ਦੇ ਪਿੱਛੇ ਹੀ ਲੱਗੇ ਰਹੇ। [8] ਛੇਤੀ ਹੀ ਉਹਨਾਂ ਨੂੰ ਹਲਾਕਤ ਤੇ ਗੁਮਰਾਹੀ ਦਾ ਫਲ ਭੁਗਤਣਾ ਪਵੇਗਾ।
[8] ਜਿਵੇਂ ਸ਼ਰਾਬ ਆਦਿ ਦਾ ਨਸ਼ਾ ਕਰਨਾ, ਝੂਠੀ ਗਵਾਹੀ ਦੇਣਾ, ਹਰਾਮ ਖਾਣਾ, ਜ਼ਨਾ ਕਰਨਾ, ਲੋਕਾਂ ਦੇ ਹੱਕ ਮਾਰਨਾ, ਚੋਰੀ, ਚੁੱਗਲੀ ਆਦਿ ਕਰਨਾ, ਝੂਠੇ ਅਲਜ਼ਾਮ, ਨਾ-ਹੱਕਾ ਕਤਲ ਆਦਿ ਕਰਨਾ ਸ਼ਾਮਲ ਹਨ।
|
۞ فَخَلَفَ مِنۢ بَعْدِهِمْ خَلْفٌ أَضَاعُوا۟ ٱلصَّلَوٰةَ وَٱتَّبَعُوا۟ ٱلشَّهَوَٰتِ ۖ فَسَوْفَ يَلْقَوْنَ غَيًّا. ﴿59﴾ |
|
60
ਪਰ ਜਿਹੜੇ ਲੋਕ ਤੌਬਾ ਕਰ ਲੈਣ ਅਤੇ ਈਮਾਨ ਲਿਆਉਣ ਅਤੇ ਨੇਕ ਅਮਲ ਵੀ ਕਰਨ, ਅਜਿਹੇ ਲੋਕ ਹੀ ਜੰਨਤ ਵਿਚ ਜਾਣਗੇ ਅਤੇ ਉਹਨਾਂ ਦਾ ਭੋਰਾ ਭਰ ਵੀ ਹੱਕ ਨਹੀਂ ਮਾਰਿਆ ਜਾਵੇਗਾ।[9]
[9] ਵੇਖੋ ਸੂਰਤ ਅਲ-ਤੌਬਾ, ਹਾਸ਼ੀਆ ਆਇਤ 121/9
|
إِلَّا مَن تَابَ وَءَامَنَ وَعَمِلَ صَٰلِحًۭا فَأُو۟لَٰٓئِكَ يَدْخُلُونَ ٱلْجَنَّةَ وَلَا يُظْلَمُونَ شَيْـًۭٔا. ﴿60﴾ |
| 61 ਇਹ ਜੰਨਤਾਂ ਸਦੀਵੀ ਹਨ ਜਿਨ੍ਹਾਂ ਦਾ ਵਾਅਦਾ ਰਹਿਮਾਨ ਨੇ ਆਪਣੇ ਆਗਿਆਕਾਰੀ ਬੰਦਿਆ ਨਾਲ ਅਣ-ਡਿਠਿਆਂ ਹੀ ਕੀਤਾ ਹੋਇਆ ਹੈ। ਨਿਰਸੰਦੇਹ, ਉਸ (ਰੱਬ) ਦਾ ਇਹ ਵਾਅਦਾ ਪੂਰਾ ਹੋ ਕੇ ਰਹੇਗਾ। | جَنَّٰتِ عَدْنٍ ٱلَّتِى وَعَدَ ٱلرَّحْمَٰنُ عِبَادَهُۥ بِٱلْغَيْبِ ۚ إِنَّهُۥ كَانَ وَعْدُهُۥ مَأْتِيًّۭا. ﴿61﴾ |
| 62 ਉਹ ਲੋਕ ਉੱਥੇ (ਜੰਨਤ ਵਿਚ) ਛੁੱਟ ਸਲਾਮ ਤੋਂ, ਕੋਈ ਬੇਹੂਦਾ ਗੱਲਾਂ ਨਹੀਂ ਸੁਣਨਗੇ। ਉੱਥੇ ਉਹਨਾਂ ਲਈ ਸਵੇਰੇ-ਸ਼ਾਮ ਰਿਜ਼ਕ ਹੋਵੇਗਾ। | لَّا يَسْمَعُونَ فِيهَا لَغْوًا إِلَّا سَلَٰمًۭا ۖ وَلَهُمْ رِزْقُهُمْ فِيهَا بُكْرَةًۭ وَعَشِيًّۭا. ﴿62﴾ |
| 63 ਇਹ ਉਹ ਸਵਰਗ ਹੈ ਜਿਸ ਦਾ ਵਾਰਸ ਅਸੀਂ ਆਪਣੇ ਬੰਦਿਆਂ ਵਿੱਚੋਂ ਉਹਨਾਂ ਨੂੰ ਬਣਾਉਂਦੇ ਹਾਂ ਜਿਹੜੇ ਪਰਹੇਜ਼ਗਾਰ ਹੁੰਦੇ ਹਨ। | تِلْكَ ٱلْجَنَّةُ ٱلَّتِى نُورِثُ مِنْ عِبَادِنَا مَن كَانَ تَقِيًّۭا. ﴿63﴾ |
| 64 (ਹੇ ਨਬੀ!) ਅਸੀਂ (ਭਾਵ ਫ਼ਰਿਸ਼ਤੇ) ਤੁਹਾਡੇ ਰੱਬ ਦੀ ਆਗਿਆ ਨਾਲ ਹੀ (ਧਰਤੀ ’ਤੇ) ਉੱਤਰਦੇ ਹਾਂ, ਜੋ ਸਾਡੇ ਅੱਗੇ ਹੈ ਤੇ ਜੋ ਸਾਡੇ ਪਿੱਛੇ ਹੈ ਅਤੇ ਜੋ ਉਹਨਾਂ ਦੇ ਵਿਚਕਾਰ ਹੈ ਉਹ ਸਭ ਉਸੇ ਦਾ ਹੈ ਅਤੇ ਤੁਹਾਡਾ ਰੱਬ ਭੁਲਣ ਵਾਲਾ ਨਹੀਂ। | وَمَا نَتَنَزَّلُ إِلَّا بِأَمْرِ رَبِّكَ ۖ لَهُۥ مَا بَيْنَ أَيْدِينَا وَمَا خَلْفَنَا وَمَا بَيْنَ ذَٰلِكَ ۚ وَمَا كَانَ رَبُّكَ نَسِيًّۭا. ﴿64﴾ |
|
65
ਅਕਾਸ਼ਾਂ ਤੇ ਧਰਤੀ ਦਾ ਅਤੇ ਜੋ ਵੀ ਇਹਨਾਂ ਦੇ ਵਿਚਕਾਰ ਹੈ, ਸਭ ਦਾ ਮਾਲਿਕ ਉਹੀਓ ਹੈ। ਸੋ ਤੁਸੀਂ ਉਸੇ ਦੀ ਇਬਾਦਤ ਕਰੋ ਤੇ ਉੇਸੇ ਦੀ ਇਬਾਦਤ ’ਤੇ ਕਾਇਮ ਰਹੋ। ਕੀ ਤੁਸੀਂ ਉਸ ਜਿਹਾ ਕੋਈ ਨਾਂ ਹੋਰ ਵੀ ਜਾਣਦੇ ਹੈ ?[10]
[10] ਵੇਖੋ ਸੂਰਤ ਆਲੇ-ਇਮਰਾਨ, ਹਾਸ਼ੀਆ ਆਇਤ 73/3
|
رَّبُّ ٱلسَّمَٰوَٰتِ وَٱلْأَرْضِ وَمَا بَيْنَهُمَا فَٱعْبُدْهُ وَٱصْطَبِرْ لِعِبَٰدَتِهِۦ ۚ هَلْ تَعْلَمُ لَهُۥ سَمِيًّۭا. ﴿65﴾ |
| 66 ਮਨੁੱਖ ਆਖਦਾ ਹੈ ਕਿ ਜਦੋਂ ਮੈਂ ਮਰ ਜਾਵਾਂਗਾ ਤਾਂ ਕੀ ਮੈਂ ਮੁੜ (ਕਬਰਾਂ ’ਚੋਂ) ਜਿਊਂਦਾ ਕੱਢਿਆ ਜਾਵਾਂਗਾ? | وَيَقُولُ ٱلْإِنسَٰنُ أَءِذَا مَا مِتُّ لَسَوْفَ أُخْرَجُ حَيًّا. ﴿66﴾ |
| 67 ਕੀ ਇਹ ਮਨੁੱਖ ਇਹ ਵੀ ਨਹੀਂ ਜਾਣਦਾ ਕਿ ਅਸੀਂ ਇਸ ਨੂੰ ਇਸ ਤੋਂ ਪਹਿਲਾਂ ਪੈਦਾ ਕਰ ਚੁੱਕੇ ਹਾਂ ਜਦੋਂ ਕਿ ਉਹ ਕੁੱਝ ਵੀ ਨਹੀਂ ਸੀ। | أَوَلَا يَذْكُرُ ٱلْإِنسَٰنُ أَنَّا خَلَقْنَٰهُ مِن قَبْلُ وَلَمْ يَكُ شَيْـًۭٔا. ﴿67﴾ |
| 68 ਤੇਰੇ ਰੱਬ ਦੀ ਸੁੰਹ ਅਸੀਂ ਜ਼ਰੂਰ ਹੀ ਇਹਨਾਂ (ਕਾਫ਼ਿਰਾਂ) ਨੂੰ ਸ਼ੈਤਾਨਾਂ ਦੇ ਨਾਲ ਇਕੱਠਾ ਕਰਾਂਗੇ ਫੇਰ ਅਸੀਂ ਜ਼ਰੂਰ ਹੀ ਇਹਨਾਂ ਨੂੰ ਨਰਕ ਦੇ ਆਲੇ-ਦੁਆਲੇ ਗੋਡਿਆਂ ਦੇ ਭਾਰ ਹਾਜ਼ਰ ਕਰਾਂਗੇ। | فَوَرَبِّكَ لَنَحْشُرَنَّهُمْ وَٱلشَّيَٰطِينَ ثُمَّ لَنُحْضِرَنَّهُمْ حَوْلَ جَهَنَّمَ جِثِيًّۭا. ﴿68﴾ |
| 69 ਫੇਰ ਅਸੀਂ ਹਰੇਕ ਧੜੇ ਵਿੱਚੋਂ ਉਸ ਨੂੰ ਖਿੱਚ ਕੇ ਵੱਖ ਕਰ ਦੇਵਾਂਗੇ, ਜਿਹੜਾ ਇਹਨਾਂ ਵਿੱਚੋਂ ਰਹਿਮਾਨ ਦੇ ਵਿਰੁੱਧ ਸਰਕਸ਼ੀ ਵਿਚ ਵਧੇਰੇ ਸਖ਼ਤ ਸੀ। | ثُمَّ لَنَنزِعَنَّ مِن كُلِّ شِيعَةٍ أَيُّهُمْ أَشَدُّ عَلَى ٱلرَّحْمَٰنِ عِتِيًّۭا. ﴿69﴾ |
| 70 ਫੇਰ ਅਸੀਂ ਉਹਨਾਂ ਨੂੰ ਵੀ ਚੰਗੀ ਤਰ੍ਹਾਂ ਜਾਣਦੇ ਹਾਂ ਜਿਹੜੇ ਨਰਕ ਵਿਚ ਜਾਣ ਦਾ ਵਧੇਰੇ ਹੱਕ ਰੱਖਦੇ ਹਨ। | ثُمَّ لَنَحْنُ أَعْلَمُ بِٱلَّذِينَ هُمْ أَوْلَىٰ بِهَا صِلِيًّۭا. ﴿70﴾ |
|
71
ਤੁਹਾਡੇ (ਕਾਫ਼ਿਰਾਂ) ’ਚੋਂ ਕੋਈ ਵੀ ਅਜਿਹਾ ਨਹੀਂ ਜਿਹੜਾ ਨਰਕ ਤਕ ਨਾ ਪਹੁੰਚੇ,[11] ਜਿਸ ਨੂੰ ਪੂਰਾ ਕਰਨਾ ਤੁਹਾਡੇ ਰੱਬ ਦੀ ਜ਼ਿੰਮੇਵਾਰੀ ਹੈ ਅਤੇ ਇਹ ਹੋ ਕੇ ਰਹਿਣਾ ਹੈ।
[11] ਇਸ ਆਇਤ ਦਾ ਵਿਆਖਣ ਹਦੀਸ ਦੀਆਂ ਕਿਤਾਬਾਂ ਵਿਚ ਇੰਜ ਕੀਤਾ ਗਿਆ ਹੈ, ਕਿ ਨਰਕ ਦੇ ਉੱਤੇ ਇਕ ਪੁਲ ਬਣਾਇਆ ਜਾਵੇਗਾ ਜਿਸ ਤੋਂ ਹਰੇਕ ਵਿਅਕਤੀ ਨੂੰ ਲੰਘਣਾ ਪਵੇਗਾ ਮੋਮਿਨ ਤਾਂ ਆਪਣੇ ਕਰਮਾਂ ਅਨੁਸਾਰ ਛੇਤੀ ਜਾਂ ਦੇਰੀ ਨਾਲ ਲੰਘ ਹੀ ਜਾਣਗੇ ਕੁੱਝ ਤਾਂ ਉਹਨਾਂ ਵਿੱਚੋਂ ਅੱਖ ਝਮਕਦੇ ਹੀ ਕੁੱਝ ਬਿਜਲੀ ਜਾਂ ਹਵਾਂ ਦੀ ਤਰ੍ਹਾਂ, ਕੁੱਝ ਪੰਛੀਆਂ ਵਾਂਗ ਅਤੇ ਕੁੱਝ ਘੋੜ੍ਹਿਆਂ ਅਤੇ ਦੂਜੀਆਂ ਸਵਾਰੀਆਂ ਵਾਂਗ ਲੰਘ ਜਾਣਗੇ ਐਵੇਂ ਹੀ ਕੁੱਝ ਠੀਕ-ਠਾਕ ਕੁੱਝ ਜਖ਼ਮੀ ਪੁਲ ਪਾਰ ਕਰ ਹੀ ਲੈਂਣਗੇ ਕੁੱਝ ਨਰਕ ਵਿਚ ਗਿਰ ਜਾਣਗੇ ਪਰ ਕੁੱਝ ਸਮੇਂ ਬਾਅਦ ਸਿਫ਼ਾਰਸ਼ ਦੁਆਰਾ ਉਹਨਾਂ ਨੂੰ ਕੱਢ ਲਿਆ ਜਾਵੇਗਾ ਪਰ ਕਾਫ਼ਿਰ ਉਸ ਪੁਲ ਨੂੰ ਪਾਰ ਨਹੀਂ ਕਰ ਸਕਣਗੇ ਉਹ ਸਾਰੇ ਨਰਕ ਵਿਚ ਡਿਗ ਜਾਣਗੇ ਇਸ ਗੱਲ ਦੀ ਪੁਸ਼ਟੀ ਇਸ ਹਦੀਸ ਤੋਂ ਵੀ ਹੁੰਦੀ ਹੈ ਕਿ “ਜਿਸ ਦੇ ਤਿੰਨ ਬੱਚੇ ਬਾਲਗ ਹੋਣ ਤੋਂ ਪਹਿਲਾਂ ਹੀ ਮਰ ਜਾਣ ਉਹਨਾਂ ਨੂੰ ਅੱਗ ਨਹੀਂ ਛੂਏਗੀ ਪਰ ਇਹ ਕਸਮ ਹਲਾਲ ਲਈ ਹੈ”। (ਸਹੀ ਬੁਖ਼ਾਰੀ, ਹਦੀਸ: 1251, ਸਹੀ ਮੁਸਲਿਮ, ਹਦੀਸ: 2632) ● ਇਹ ਉਹੀਓ ਕਸਮ ਹੈ ਜਿਸ ਨੂੰ ਇਸੇ ਆਇਤ ਵਿਚ ‘ਆਖ਼ਿਰੀ ਪੱਕਾ ਫ਼ੈਸਲਾ’ ਕਿਹਾ ਗਿਆ ਹੈ ਭਾਵ ਇਸ ਦਾ ਵਿਰਦ ਨਰਕ ਤੋਂ ਪੁਲ ਸਰਾਤ ਉੱਤੋਂ ਲੰਘਣ ਤੱਕ ਹੀ ਹੋਵੇਗਾ। (ਅਹਸਨੁਲ ਬਿਆਨ)
|
وَإِن مِّنكُمْ إِلَّا وَارِدُهَا ۚ كَانَ عَلَىٰ رَبِّكَ حَتْمًۭا مَّقْضِيًّۭا. ﴿71﴾ |
| 72 ਫੇਰ ਅਸੀਂ ਪਰਹੇਜ਼ਗਾਰਾਂ ਨੂੰ ਤਾਂ ਬਚਾ ਲਵਾਂਗੇ ਅਤੇ ਜ਼ਾਲਮਾਂ ਨੂੰ ਉਸੇ ਨਰਕ ਵਿਚ ਗੋਡੇ ਭਾਰ ਡਿੱਗੇ ਪਏ ਛੱਡ ਦਿਆਂਗੇ। | ثُمَّ نُنَجِّى ٱلَّذِينَ ٱتَّقَوا۟ وَّنَذَرُ ٱلظَّٰلِمِينَ فِيهَا جِثِيًّۭا. ﴿72﴾ |
| 73 ਜਦੋਂ ਉਹਨਾਂ ਦੇ ਸਾਹਮਣੇ ਸਾਡੀਆਂ ਸਪਸ਼ਟ ਆਇਤਾਂ ਪੜ੍ਹੀਆਂ ਜਾਂਦੀਆਂ ਹਨ ਤਾਂ ਕਾਫ਼ਿਰ ਮੁਸਲਮਾਨਾਂ ਨੂੰ ਆਖਦੇ ਹਨ ਕਿ ਦੱਸੋ ਸਾਡੇ ਦੋਹਾਂ ਧੜ੍ਹਿਆਂ ਵਿੱਚੋਂ ਕਿਹੜੇ ਧੜੇ ਦਾ ਦਰਜਾ ਉੱਚਾ ਹੈ ਅਤੇ ਕਿਸ ਦੀਆਂ ਸਭਾਵਾਂ ਵਧੇਰੇ ਸ਼ਾਨਦਾਰ ਹਨ। | وَإِذَا تُتْلَىٰ عَلَيْهِمْ ءَايَٰتُنَا بَيِّنَٰتٍۢ قَالَ ٱلَّذِينَ كَفَرُوا۟ لِلَّذِينَ ءَامَنُوٓا۟ أَىُّ ٱلْفَرِيقَيْنِ خَيْرٌۭ مَّقَامًۭا وَأَحْسَنُ نَدِيًّۭا. ﴿73﴾ |
| 74 ਜਦ ਕਿ ਇਹਨਾਂ ਤੋਂ ਪਹਿਲਾਂ ਅਸੀਂ ਕਈ ਕੌਮਾਂ ਨੂੰ ਹਲਾਕ ਕਰ ਚੁੱਕੇ ਹਾਂ ਜਿਹੜੀਆਂ ਧਨ ਪਦਾਰਥ ਪੱਖੋਂ ਵੀ ਅਤੇ ਪ੍ਰਸਿੱਧੀ ਤੇ ਠਾਠ-ਬਾਠ ਵਿਚ ਵੀ ਇਹਨਾਂ ਤੋਂ ਕਿਤੇ ਵਾਧੂ ਸਨ। | وَكَمْ أَهْلَكْنَا قَبْلَهُم مِّن قَرْنٍ هُمْ أَحْسَنُ أَثَٰثًۭا وَرِءْيًۭا. ﴿74﴾ |
| 75 ਆਖ ਦਿਓ ਕਿ ਜਿਹੜਾ ਵਿਅਕਤੀ ਕੁਰਾਹੇ ਪੈ ਜਾਂਦਾ ਹੈ ਤਾਂ ਰਹਿਮਾਨ (ਅੱਲਾਹ) ਵੀ ਉਸ ਨੂੰ ਖੁੱਲ੍ਹੀ ਢਿੱਲ ਦੇ ਛੱਡਦਾ ਹੈ ਇੱਥੋਂ ਤੀਕ ਕਿ ਉਹ ਉਹਨਾਂ ਚੀਜ਼ਾਂ ਨੂੰ ਵੇਖ ਲੈਂਦਾ ਹੈ ਜਿਸ ਦਾ ਉਹਨਾਂ ਨਾਲ ਵਾਅਦਾ ਕੀਤਾ ਗਿਆ ਹੈ। ਉਸ ਸਮੇਂ ਉਹਨਾਂ ਨੂੰ ਪਤਾ ਲੱਗੇਗਾ ਕਿ ਕੌਣ ਭੈੜੇ ਹਾਲਾਂ ਵਿਚ ਹੈ ਅਤੇ ਕਿਸ ਦਾ ਜੱਥਾ ਲਾਓ-ਲਸ਼ਕਰ ਪੱਖੋਂ ਕਮਜ਼ੋਰ ਹੈ। | قُلْ مَن كَانَ فِى ٱلضَّلَٰلَةِ فَلْيَمْدُدْ لَهُ ٱلرَّحْمَٰنُ مَدًّا ۚ حَتَّىٰٓ إِذَا رَأَوْا۟ مَا يُوعَدُونَ إِمَّا ٱلْعَذَابَ وَإِمَّا ٱلسَّاعَةَ فَسَيَعْلَمُونَ مَنْ هُوَ شَرٌّۭ مَّكَانًۭا وَأَضْعَفُ جُندًۭا. ﴿75﴾ |
| 76 ਅਤੇ ਹਿਦਾਇਤ ਵਾਲੀ ਰਾਹ ਤੁਰਨ ਵਾਲੇ ਲੋਕਾਂ ਦੀ ਹਿਦਾਇਤ ਵਿਚ ਅੱਲਾਹ ਵਾਧਾ ਕਰਦਾ ਰਹਿੰਦਾ ਹੈ। ਨੇਕੀਆਂ ਹੀ ਬਾਕੀ ਰਹਿਣ ਵਾਲੀਆਂ ਹਨ ਜਿਹੜੀਆਂ ਬਦਲੇ ਤੇ ਸਿੱਟੇ ਪੱਖੋਂ ਤੇਰੇ ਰੱਬ ਦੀਆਂ ਨਜ਼ਰਾਂ ਵਿਚ ਬਹੁਤ ਹੀ ਵਧੀਆ ਹਨ। | وَيَزِيدُ ٱللَّهُ ٱلَّذِينَ ٱهْتَدَوْا۟ هُدًۭى ۗ وَٱلْبَٰقِيَٰتُ ٱلصَّٰلِحَٰتُ خَيْرٌ عِندَ رَبِّكَ ثَوَابًۭا وَخَيْرٌۭ مَّرَدًّا. ﴿76﴾ |
| 77 ਕੀ ਤੁਸੀਂ ਉਸ ਵਿਅਕਤੀ ਨੂੰ ਵੀ ਵੇਖਿਆ ਜਿਸ ਨੇ ਸਾਡੀਆਂ ਆਇਤਾਂ (ਹੁਕਮਾਂ) ਦਾ ਇਨਕਾਰ ਕੀਤਾ ਅਤੇ ਕਿਹਾ ਕਿ ਮੈਨੂੰ ਤਾਂ ਧੰਨ ਤੇ ਸੰਤਾਨ ਲਾਜ਼ਮੀ ਮਿਲੇਗੀ। | أَفَرَءَيْتَ ٱلَّذِى كَفَرَ بِـَٔايَٰتِنَا وَقَالَ لَأُوتَيَنَّ مَالًۭا وَوَلَدًا. ﴿77﴾ |
| 78 ਕੀ ਉਹ ਗ਼ੈਬ (ਪਰੋਖ) ਨੂੰ ਜਾਣਦਾ ਹੈ ਜਾਂ ਰਹਿਮਾਨ ਤੋਂ ਕੋਈ ਵਚਨ ਲੈ ਛੱਡਿਆ ਹੈ। | أَطَّلَعَ ٱلْغَيْبَ أَمِ ٱتَّخَذَ عِندَ ٱلرَّحْمَٰنِ عَهْدًۭا. ﴿78﴾ |
| 79 ਕਦੇ ਵੀ ਨਹੀਂ! ਜੋ ਵੀ ਇਹ ਕਹਿ ਰਿਹਾ ਹੈ ਅਸੀਂ ਉਸ ਨੂੰ ਜ਼ਰੂਰ ਲਿਖ ਰੱਖਾਂਗੇ ਅਤੇ ਉਸ ਦੇ ਅਜ਼ਾਬ ਵਿਚ ਹੋਰ ਵਾਧਾ ਕਰ ਦੇਵਾਂਗੇ। | كَلَّا ۚ سَنَكْتُبُ مَا يَقُولُ وَنَمُدُّ لَهُۥ مِنَ ٱلْعَذَابِ مَدًّۭا. ﴿79﴾ |
| 80 ਜਿਨ੍ਹਾਂ ਚੀਜ਼ਾਂ ਦੀ (ਇਹ ਇਨਕਾਰੀ) ਗੱਲ ਕਰਦਾ ਹੈ (ਭਾਵ ਧਨ-ਦੌਲਤ, ਔਲਾਦ, ਲਾਓ ਲਸ਼ਕ ਆਦਿ) ਉਹਨਾਂ ਸਭਨਾ ਦੇ ਅਸੀਂ ਹੀ ਵਾਰਸ ਹਾਂ। ਇਹ ਤਾਂ ਇਕੱਲਾ ਹੀ ਸਾਡੇ ਕੋਲ ਆਵੇਗਾ। | وَنَرِثُهُۥ مَا يَقُولُ وَيَأْتِينَا فَرْدًۭا. ﴿80﴾ |
| 81 ਉਹਨਾਂ ਨੇ ਅੱਲਾਹ ਨੂੰ ਛੱਡ ਦੂਜਿਆਂ ਨੂੰ ਇਸ਼ਟ ਬਣਾ ਲਿਆ ਹੈ ਤਾਂ ਜੋ ਉਹ ਉਹਨਾਂ ਦੀ (ਕਿਆਮਤ ਦਿਹਾੜੇ) ਮਦਦ ਕਰ ਸਕਣ। | وَٱتَّخَذُوا۟ مِن دُونِ ٱللَّهِ ءَالِهَةًۭ لِّيَكُونُوا۟ لَهُمْ عِزًّۭا. ﴿81﴾ |
| 82 ਪਰ ਇੰਜ ਹੋਵੇਗਾ ਨਹੀਂ, ਉਹ (ਇਸ਼ਟ) ਤਾਂ ਉਹਨਾਂ ਲੋਕਾਂ ਵੱਲੋਂ ਕੀਤੀ ਗਈ ਬੰਦਗੀ ਦਾ ਇਨਕਾਰ ਕਰਨਗੇ ਸਗੋਂ ਉਹਨਾਂ ਦੇ ਵਿਰੋਧੀ ਬਣ ਜਾਣਗੇ। | كَلَّا ۚ سَيَكْفُرُونَ بِعِبَادَتِهِمْ وَيَكُونُونَ عَلَيْهِمْ ضِدًّا. ﴿82﴾ |
| 83 ਕੀ ਤੁਸੀਂ ਨਹੀਂ ਵੇਖਿਆ ਕਿ ਅਸਾਂ ਕਾਫ਼ਿਰਾਂ ਉੱਤੇ ਸ਼ੈਤਾਨਾਂ ਨੂੰ ਛੱਡ ਰੱਖਿਆ ਹੈ ਜਿਹੜੇ ਇਹਨਾਂ ਨੂੰ (ਗੁਨਾਹਾਂ ਲਈ) ਪ੍ਰੇਰਿਤ ਕਰਦੇ ਹਨ। | أَلَمْ تَرَ أَنَّآ أَرْسَلْنَا ٱلشَّيَٰطِينَ عَلَى ٱلْكَٰفِرِينَ تَؤُزُّهُمْ أَزًّۭا. ﴿83﴾ |
| 84 ਤੁਸੀਂ ਉਹਨਾਂ ਲਈ (ਅਜ਼ਾਬ ਪੱਖੋਂ) ਛੇਤੀ ਨਾ ਕਰੋ, ਅਸੀਂ ਤਾਂ ਬਸ ਇਹਨਾਂ ਦੇ ਦਿਨ ਗਿਣ ਰਹੇ ਹਾਂ। | فَلَا تَعْجَلْ عَلَيْهِمْ ۖ إِنَّمَا نَعُدُّ لَهُمْ عَدًّۭا. ﴿84﴾ |
| 85 ਜਿਸ ਦਿਨ ਅਸੀਂ ਪਰਹੇਜ਼ਗਾਰਾਂ ਨੂੰ ਰਹਿਮਾਨ (ਅੱਲਾਹ) ਕੋਲ ਮਹਿਮਾਨਾਂ ਵਜੋਂ ਇਕੱਠਾ ਕਰਾਂਗੇ। | يَوْمَ نَحْشُرُ ٱلْمُتَّقِينَ إِلَى ٱلرَّحْمَٰنِ وَفْدًۭا. ﴿85﴾ |
| 86 ਅਤੇ ਪਾਪੀਆਂ ਨੂੰ ਪਿਆਸ ਦੀ ਹਾਲਤ ਵਿਚ ਨਰਕ ਵੱਲ ਧਕਦੇ ਹੋਏ ਲੈ ਜਾਵਾਂਗੇ। | وَنَسُوقُ ٱلْمُجْرِمِينَ إِلَىٰ جَهَنَّمَ وِرْدًۭا. ﴿86﴾ |
| 87 (ਉਸ ਵੇਲੇ) ਕਿਸੇ ਨੂੰ ਵੀ ਸਿਫ਼ਾਰਸ਼ ਕਰਨ ਦਾ ਅਧਿਕਾਰ ਨਹੀਂ ਹੋਵੇਗਾ, ਛੁੱਟ ਉਸ ਤੋਂ ਜਿਸ ਨੇ ਰਹਿਮਾਨ ਤੋਂ (ਸਿਫ਼ਾਰਸ਼ ਕਰਨ ਦਾ) ਵਚਨ ਲਿਆ ਹੋਵੇਗਾ। | لَّا يَمْلِكُونَ ٱلشَّفَٰعَةَ إِلَّا مَنِ ٱتَّخَذَ عِندَ ٱلرَّحْمَٰنِ عَهْدًۭا. ﴿87﴾ |
| 88 ਇਹ (ਕਾਫ਼ਿਰ) ਆਖਦੇ ਹਨ ਕਿ ਰਹਿਮਾਨ ਦੇ ਵੀ ਔਲਾਦ ਹੈ। | وَقَالُوا۟ ٱتَّخَذَ ٱلرَّحْمَٰنُ وَلَدًۭا. ﴿88﴾ |
| 89 ਤੁਸੀਂ ਬਹੁਤ ਹੀ ਭੈੜੇ ਤੇ ਸਖ਼ਤ ਸ਼ਬਦ ਬੋਲ ਰਹੇ ਹੋ ਤੇ ਗੁਨਾਹ ਤਕ ਆ ਪਹੁੰਚੇ ਹੋ। | لَّقَدْ جِئْتُمْ شَيْـًٔا إِدًّۭا. ﴿89﴾ |
| 90 ਨੇੜੇ ਹੈ ਕਿ ਤੁਹਾਡੇ ਇਸ ਕਥਣੀ ਕਾਰਨ ਅਕਾਸ਼ ਫਟ ਜਾਵੇ, ਧਰਤੀ ਟੋਟੇ-ਟੋਟੇ ਹੋ ਜਾਵੇ ਤੇ ਪਹਾੜ ਚੂਰਾ-ਚੂਰਾ ਹੋ ਕੇ ਡਿੱਗ ਪੈਣ। | تَكَادُ ٱلسَّمَٰوَٰتُ يَتَفَطَّرْنَ مِنْهُ وَتَنشَقُّ ٱلْأَرْضُ وَتَخِرُّ ٱلْجِبَالُ هَدًّا. ﴿90﴾ |
| 91 ਇਹ ਗੱਲ ਕਿ ਉਹਨਾਂ ਨੇ ਰਹਿਮਾਨ (ਅੱਲਾਹ) ਲਈ ਸੰਤਾਨ ਹੋਣ ਦਾ ਦਾਅਵਾ ਕੀਤਾ ਹੈ। | أَن دَعَوْا۟ لِلرَّحْمَٰنِ وَلَدًۭا. ﴿91﴾ |
| 92 ਇਹ ਗੱਲ ਰਹਿਮਾਨ ਨੂੰ ਸ਼ੋਭਾ ਨਹੀਂ ਦਿੰਦੀ ਕਿ ਉਸ ਦੇ ਔਲਾਦ ਹੋਵੇ। | وَمَا يَنۢبَغِى لِلرَّحْمَٰنِ أَن يَتَّخِذَ وَلَدًا. ﴿92﴾ |
| 93 ਅਕਾਸ਼ ਤੇ ਧਰਤੀ ਵਿਚਕਾਰ ਜੋ ਕੁੱਝ ਵੀ ਹੈ ਸਾਰੇ ਦੇ ਸਾਰੇ ਰਹਿਮਾਨ ਦੇ ਸੇਵਕ ਬਣ ਕੇ ਹੀ (ਕਿਅਮਾਤ ਦਿਹਾੜੇ) ਹਾਜ਼ਰ ਹੋਣਗੇ। | إِن كُلُّ مَن فِى ٱلسَّمَٰوَٰتِ وَٱلْأَرْضِ إِلَّآ ءَاتِى ٱلرَّحْمَٰنِ عَبْدًۭا. ﴿93﴾ |
| 94 ਇਹਨਾਂ ਸਾਰਿਆਂ ਨੂੰ ਉਸ (ਅੱਲਾਹ) ਨੇ ਘੇਰਿਆ ਹੋਇਆ ਹੈ ਅਤੇ ਸਭ ਨੂੰ ਗਿਣ ਰੱਖਿਆ ਹੈ। | لَّقَدْ أَحْصَىٰهُمْ وَعَدَّهُمْ عَدًّۭا. ﴿94﴾ |
| 95 ਇਹ ਸਾਰੇ ਕਿਅਮਾਤ ਦਿਹਾੜੇ ਉਸ (ਅੱਲਾਹ) ਦੇ ਹਜ਼ੂਰ ਇਕੱਲਾ ਇਕੱਲਾ ਹਾਜ਼ਰ ਹੋਣਗੇ। | وَكُلُّهُمْ ءَاتِيهِ يَوْمَ ٱلْقِيَٰمَةِ فَرْدًا. ﴿95﴾ |
|
96
ਬੇਸ਼ੱਕ ਜਿਹੜੇ ਈਮਾਨ ਲਿਆਏ ਤੇ ਨੇਕ ਅਮਲ ਕੀਤੇ, ਉਹਨਾਂ ਲਈ ਰਹਿਮਾਨ ਦਿਲਾਂ ਵਿਚ ਮੁਹੱਬਤ ਪੈਦਾ ਕਰ ਦੇਵੇਗਾ।[12]
[12] ਧਰਤੀ ’ਤੇ ਲੋਕਾਂ ਦੇ ਦਿਲਾਂ ਵਿਚ ਅਤੇ ਅਕਾਸ਼ ਵਿਚ ਫ਼ਰਿਸ਼ਤਿਆਂ ਦੇ ਦਿਲਾਂ ਵਿਚ ਨੇਕ ਲੋਕਾਂ ਲਈ ਮੁਹੱਬਤ ਪੈਦਾ ਕਰ ਦੇਵੇਗਾ ਇਕ ਹਦੀਸ ਵਿਚ ਅੱਲਾਹ ਦੇ ਰਸੂਲ (ਸ:) ਨੇ ਫ਼ਰਮਾਇਆ ਜਦੋਂ ਅੱਲਾਹ ਕਿਸੇ ਵਿਅਕਤੀ ਨਾਲ ਮੁਹੱਬਤ ਕਰਦਾ ਹੈ ਤਾਂ ਉਹ ਜਿਹਬਰਾਈਲ ਅ:ਸ ਨੂੰ ਬੁਲਾ ਕੇ ਕਹਿੰਦਾ ਹੈ ਕਿ ਅੱਲਾਹ ਫਲਾਨੇ ਵਿਅਕਤੀ ਨਾਲ ਮੁਹੱਬਤ ਕਰਦਾ ਹੈ ਸੋ ਤੂੰ ਵੀ ਉਸ ਨਾਲ ਮੁਹੱਬਤ ਕਰ ਜਦੋਂ ਜਿਬਰਾਈਲ ਉਸ ਵਿਅਕਤੀ ਨਾਲ ਮੁਹੱਬਤ ਕਰਨ ਲੱਗ ਜਾਂਦਾ ਹੈ ਤਾਂ ਫੇਰ ਜਿਬਰਾਈਲ ਅਕਾਸ਼ ਵਾਲਿਆਂ ਵਿਚ ਐਲਾਨ ਕਰਦਾ ਹੈ ਕਿ ਅੱਲਾਹ ਫਲਾਨੇ ਵਿਅਕਤੀ ਨਾਲ ਮੁਹੱਬਤ ਕਰਦਾ ਹੈ ਤੁਸੀਂ ਵੀ ਉਸ ਨਾਲ ਮੁਹੱਬਤ ਕਰੋ ਇੰਜ ਸਾਰੇ ਅਕਾਸ਼ ਵਾਲੇ ਵੀ ਉਹਦੇ ਨਾਲ ਮੁਹੱਬਤ ਕਰਨ ਲਗ ਜਾਂਦੇ ਹਨ ਫੇਰ ਧਰਤੀ ਤੋਂ ਵਸਨ ਵਾਲਿਆਂ ਦੇ ਦਿਲਾਂ ਵਿਚ ਉਸ ਦੀ ਮੁਹੱਬਤ ਰੱਖ ਦਿੱਤੀ ਜਾਂਦੀ ਹੈ ਇੰਜ ਉਹ ਧਰਤੀ ’ਤੇ ਵੀ ਅੱਲਾਹ ਦੇ ਨੇਕ ਬੰਦਿਆਂ ਦਾ ਮਹਬੂਬ ਬਣਾ ਜਾਂਦਾ ਹੈ। (ਸਹੀ ਬੁਖ਼ਾਰੀ, ਹਦੀਸ: 6040)
|
إِنَّ ٱلَّذِينَ ءَامَنُوا۟ وَعَمِلُوا۟ ٱلصَّٰلِحَٰتِ سَيَجْعَلُ لَهُمُ ٱلرَّحْمَٰنُ وُدًّۭا. ﴿96﴾ |
|
97
(ਹੇ ਨਬੀ!) ਬੇਸ਼ੱਕ ਅਸੀਂ ਇਸ (.ਕੁਰਆਨ) ਨੂੰ ਤੁਹਾਡੀ ਭਾਸ਼ਾ (ਅਰਬੀ) ਵਿਚ ਬਹੁਤ ਹੀ ਸਰਲ ਕਰ ਦਿੱਤਾ ਹੈ ਤਾਂ ਜੋ ਤੁਸੀਂ ਇਸ ਰਾਹੀਂ ਪਰਹੇਜ਼ਗਾਰਾਂ ਨੂੰ ਜੰਨਤ ਦੀਆਂ ਖ਼ੁਸ਼ਖ਼ਬਰੀਆਂ ਸੁਣਾ ਦਿਓ ਅਤੇ ਝਗੜਾਲੂ (ਕਾਫ਼ਿਰ ਤੇ ਮੁਸ਼ਰਿਕ) ਲੋਕਾਂ ਨੂੰ (ਨਰਕ ਤੋਂ) ਡਰਾ ਦਿਓ।[13]
[13] ਝਗੜਾਲੂ ਉਹ ਕੌਮ ਹੈ, ਜਿਹੜੀ ਅੱਲਾਹ ਦੇ ਇਕ ਹੋਣ ਅਤੇ ਉਸ ਰਸੂਲ (ਸ:) ਦੀ ਰਸਾਲਤ ’ਤੇ ਈਮਾਨ ਨਹੀਂ ਰੱਖਦੇ।
|
فَإِنَّمَا يَسَّرْنَٰهُ بِلِسَانِكَ لِتُبَشِّرَ بِهِ ٱلْمُتَّقِينَ وَتُنذِرَ بِهِۦ قَوْمًۭا لُّدًّۭا. ﴿97﴾ |
| 98 ਅਸੀਂ (ਮੱਕੇ ਵਾਲਿਆਂ) ਤੋਂ ਪਹਿਲਾਂ ਵੀ ਕਿੰਨੀਆਂ ਹੀ ਕੌਮਾਂ ਦਾ ਸਰਵਨਾਸ਼ ਕਰ ਚੁੱਕੇ ਹਾਂ। ਕੀ ਤੁਸੀਂ ਉਹਨਾਂ ਦਾ ਨਾਂ-ਥੇਹ ਵੀ ਵੇਖਦੇ ਹੋ ? ਜਾਂ ਉਹਨਾਂ ਦੀ ਕੋਈ ਭਿਣਕ ਵੀ ਕੀਤੇ ਸੁਣਾਈ ਦਿੰਦੀ ਹੈ ? | وَكَمْ أَهْلَكْنَا قَبْلَهُم مِّن قَرْنٍ هَلْ تُحِسُّ مِنْهُم مِّنْ أَحَدٍ أَوْ تَسْمَعُ لَهُمْ رِكْزًۢا. ﴿98﴾ |