Loading date... | Loading Hijri date... | Loading time...

الأنبياء

ਪੰਜਾਬੀ Translation with Arabic Quran Text

ਪੰਜਾਬੀ العربية
1 ਲੋਕਾਂ ਤੋਂ (ਉਹਨਾਂ ਦੇ ਕਰਮਾਂ ਦੇ) ਹਿਸਾਬ ਲੈਣਾ ਦਾ ਵੇਲਾ (ਭਾਵ ਕਿਆਮਤ ਦਾ) ਨੇੜੇ ਆ ਗਿਆ ਹੈ ਫੇਰ ਵੀ ਉਹ ਬੇਪਰਵਾਹੀ ਨਾਲ ਇਸ ਤੋਂ ਮੂੰਹ ਮੋੜੇ ਫਿਰਦੇ ਹਨ। ٱقْتَرَبَ لِلنَّاسِ حِسَابُهُمْ وَهُمْ فِى غَفْلَةٍۢ مُّعْرِضُونَ. ﴿1﴾
2 ਜਦੋਂ ਉਹਨਾਂ ਕੋਲ ਉਹਨਾਂ ਦੇ ਰੱਬ ਵੱਲੋਂ ਕੋਈ ਵੀ ਨਵੀਂ ਨਸੀਹਤ ਆਉਂਦੀ ਹੈ ਉਹ ਉਸ ਨੂੰ ਖੇਡਦੇ ਹੋਏ (ਮਖੌਲ ਵਿਚ ਹੀ) ਸੁਣਦੇ ਹਨ। مَا يَأْتِيهِم مِّن ذِكْرٍۢ مِّن رَّبِّهِم مُّحْدَثٍ إِلَّا ٱسْتَمَعُوهُ وَهُمْ يَلْعَبُونَ. ﴿2﴾
3 ਉਹਨਾਂ ਦੇ ਦਿਲ ਉੱਕਾ ਹੀ ਬੇਪਰਵਾਹ ਹਨ। ਉਹਨਾਂ ਜ਼ਾਲਮਾਂ ਨੇ ਹੌਲੀ-ਹੌਲੀ ਆਪੋ ਵਿਚਾਲੇ ਕਾਨਾਫੂਸੀਆਂ ਕਰਦੇ ਹੋਏ (ਈਮਾਨ ਵਾਲਿਆਂ ਨੂੰ) ਕਿਹਾ ਕਿ ਇਹ (ਮੁਹੰਮਦ ਸ:) ਤੁਹਾਡੇ ਵਰਗਾ ਹੀ ਇਕ ਮਨੁੱਖ ਹੈ, ਫੇਰ ਕੀ ਤੁਸੀਂ ਅੱਖੀਂ ਵੇਖਦੇ ਹੋਏ ਜਾਦੂ ਵਿਚ ਫਸਦੇ ਹੋ ? لَاهِيَةًۭ قُلُوبُهُمْ ۗ وَأَسَرُّوا۟ ٱلنَّجْوَى ٱلَّذِينَ ظَلَمُوا۟ هَلْ هَٰذَآ إِلَّا بَشَرٌۭ مِّثْلُكُمْ ۖ أَفَتَأْتُونَ ٱلسِّحْرَ وَأَنتُمْ تُبْصِرُونَ. ﴿3﴾
4 (ਰਸੂਲ ਨੇ ਕਿਹਾ) ਕਿ ਮੇਰਾ ਰੱਬ ਅਕਾਸ਼ ਤੇ ਧਰਤੀ ਵਿਚ ਵਾਪਰਨ ਵਾਲੀਆਂ ਸਾਰੀਆਂ ਗੱਲਾਂ ਨੂੰ ਜਾਣਦਾ ਹੈ। ਉਹ ਸਭ ਸੁਣਦਾ ਤੇ ਜਾਣਦਾ ਹੈ। قَالَ رَبِّى يَعْلَمُ ٱلْقَوْلَ فِى ٱلسَّمَآءِ وَٱلْأَرْضِ ۖ وَهُوَ ٱلسَّمِيعُ ٱلْعَلِيمُ. ﴿4﴾
5 ਸਗੋਂ ਇਹ (ਕਾਫ਼ਿਰ) ਤਾਂ ਇਹ ਵੀ ਆਖਦੇ ਹਨ ਕਿ ਇਹ (.ਕੁਰਆਨ) ਤਾਂ ਖਿੰਡੇ-ਪੁੰਡੇ ਸੁਪਨੇ ਹਨ। ਸਗੋਂ ਇਸ (ਮੁਹੰਮਦ) ਨੇ ਆਪਣੇ ਮਨ ਤੋਂ ਝੂਠ ਘੜ੍ਹ ਲਿਆ ਹੈ। ਇਹ ਤਾਂ ਇਕ ਕਵੀ ਹੈ ਨਹੀਂ ਤਾਂ ਇਸ ਨੂੰ ਸਾਡੇ ਕੋਲ (ਨਬੀ ਹੋਣ ਦੀ) ਕੋਈ ਅਜਿਹੀ ਨਿਸ਼ਾਨੀ ਲਿਆਉਣੀ ਚਾਹੀਦੀ ਸੀ ਜਿਵੇਂ ਕਿ ਪਹਿਲਾਂ ਰਸੂਲ (ਸਨੇ ਨਿਸ਼ਾਨੀਆਂ) ਭੇਜੇ ਗਏ ਸਨ। بَلْ قَالُوٓا۟ أَضْغَٰثُ أَحْلَٰمٍۭ بَلِ ٱفْتَرَىٰهُ بَلْ هُوَ شَاعِرٌۭ فَلْيَأْتِنَا بِـَٔايَةٍۢ كَمَآ أُرْسِلَ ٱلْأَوَّلُونَ. ﴿5﴾
6 ਇਹਨਾਂ ਤੋਂ ਪਹਿਲਾਂ ਜਿੰਨੀਆਂ ਵੀ ਬਸਤੀਆਂ ਅਸੀਂ ਉਜਾੜੀਆਂ ਉਹ ਈਮਾਨ ਤੋਂ ਖ਼ਾਲੀ ਸਨ, ਕੀ ਹੁਣ ਇਹ (ਮੱਕੇ ਵਾਲੇ) ਵੀ ਈਮਾਨ ਲਿਆਉਣਗੇ? مَآ ءَامَنَتْ قَبْلَهُم مِّن قَرْيَةٍ أَهْلَكْنَٰهَآ ۖ أَفَهُمْ يُؤْمِنُونَ. ﴿6﴾
7 (ਹੇ ਮੁਹੰਮਦ!) ਤੁਹਾਥੋਂ ਪਹਿਲਾਂ ਅਸੀਂ ਜਿੱਨੇ ਵੀ ਪੈਗ਼ੰਬਰ ਭੇਜੇ ਉਹ ਸਾਰੇ ਹੀ ਮਨੁੱਖ ਸਨ, ਉਹਨਾਂ ਵੱਲ ਅਸੀਂ ਵਹੀ (ਰੱਬੀ ਸੁਨੇਹਾ) ਭੇਜਿਆ ਕਰਦੇ ਸੀ, ਜੇਕਰ ਤੁਸੀਂ ਨਹੀਂ ਜਾਣਦੇ ਤਾਂ ਕਿਤਾਬ ਵਾਲਿਆਂ (ਈਸਾਈ ਅਤੇ ਯਹੂਦੀਆਂ ਤੋਂ) ਪੁੱਛ ਲਓ। وَمَآ أَرْسَلْنَا قَبْلَكَ إِلَّا رِجَالًۭا نُّوحِىٓ إِلَيْهِمْ ۖ فَسْـَٔلُوٓا۟ أَهْلَ ٱلذِّكْرِ إِن كُنتُمْ لَا تَعْلَمُونَ. ﴿7﴾
8 ਅਸੀਂ ਉਹਨਾਂ (ਪੈਗ਼ਬੰਰਾਂ ਦੇ) ਅਜਿਹੇ ਸਰੀਰ ਨਹੀਂ ਬਣਾਏ ਸੀ ਕਿ ਉਹ ਖਾਂਦੇ ਨਾ ਹੋਣ ਅਤੇ ਨਾ ਹੀ ਉਹ ਸਦਾ ਜੀਵਿਤ ਰਹਿਣ ਵਾਲੇ ਸਨ। وَمَا جَعَلْنَٰهُمْ جَسَدًۭا لَّا يَأْكُلُونَ ٱلطَّعَامَ وَمَا كَانُوا۟ خَٰلِدِينَ. ﴿8﴾
9 ਅਸੀਂ ਉਹਨਾਂ (ਪੈਗ਼ੰਬਰਾਂ) ਨਾਲ ਜਿਹੜੇ ਵੀ ਵਾਅਦੇ ਕੀਤੇ ਸਨ ਉਨ੍ਹਾਂ ਸਾਰਿਆਂ ਨੂੰ ਸੱਚ ਕਰ ਵਿਖਾਇਆ, ਅਸੀਂ ਉਹਨਾਂ (ਪੈਗ਼ੰਬਰਾਂ) ਨੂੰ ਅਤੇ ਹੋਰ ਜਿਨ੍ਹਾਂ ਨੂੰ ਅਸੀਂ ਚਾਹਿਆ (ਅਜ਼ਾਬ ਤੋਂ) ਬਚਾ ਲਿਆ, ਪਰੰਤੂ ਹੱਦਾ ਟੱਪਣ ਵਾਲਿਆਂ ਨੂੰ ਨਸ਼ਟ ਕਰ ਸੁੱਟਿਆ। ثُمَّ صَدَقْنَٰهُمُ ٱلْوَعْدَ فَأَنجَيْنَٰهُمْ وَمَن نَّشَآءُ وَأَهْلَكْنَا ٱلْمُسْرِفِينَ. ﴿9﴾
10 (ਹੇ ਲੋਕੋ!) ਬੇਸ਼ੱਕ ਅਸੀਂ ਤੁਹਾਡੇ ਵੱਲ ਉਹ ਕਿਤਾਬ ਨਾਜ਼ਿਲ ਕੀਤੀ ਹੈ ਜਿਸ ਵਿਚ ਤੁਹਾਡੀ ਹੀ ਚਰਚਾ ਹੈ, ਕੀ ਤੁਸੀਂ ਫੇਰ ਵੀ ਨਹੀਂ ਸਮਝਦੇ? لَقَدْ أَنزَلْنَآ إِلَيْكُمْ كِتَٰبًۭا فِيهِ ذِكْرُكُمْ ۖ أَفَلَا تَعْقِلُونَ. ﴿10﴾
11 ਅਤੇ ਕਿੰਨੀਆਂ ਹੀ ਬਸਤੀਆਂ ਅਸੀਂ ਨਸ਼ਟ ਕਰ ਸੁੱਟੀਆਂ ਜਿਹੜੀਆਂ ਜ਼ੁਲਮ ਕਰਦੀਆਂ ਸਨ ਅਤੇ ਉਹਨਾਂ ਦੇ ਪਿੱਛਿਓਂ ਕਿਸੇ ਦੂਜੀ ਕੌਮ ਨੂੰ ਉਠਾਇਆ (ਭਾਵ ਪੈਦਾ ਕਰ ਦਿੱਤਾ)। وَكَمْ قَصَمْنَا مِن قَرْيَةٍۢ كَانَتْ ظَالِمَةًۭ وَأَنشَأْنَا بَعْدَهَا قَوْمًا ءَاخَرِينَ. ﴿11﴾
12 ਜਦੋਂ ਉਹਨਾਂ (ਕੌਮਾਂ) ਨੇ ਸਾਡੇ ਅਜ਼ਾਬ ਦੇ ਆਉਣ ਨੂੰ ਮਹਿਸੂਸ ਕੀਤਾ ਤਾਂ ਉਸ ਥਾਂ ਤੂੰ ਨੱਸਣ ਲੱਗੇ। فَلَمَّآ أَحَسُّوا۟ بَأْسَنَآ إِذَا هُم مِّنْهَا يَرْكُضُونَ. ﴿12﴾
13 (ਉਹਨਾਂ ਨੱਸਣ ਵਾਲਿਆਂ ਨੂੰ ਕਿਹਾ ਗਿਆ ਕਿ) ਹੁਣ ਨੱਸੋ ਨਾ, ਜਾਓ ਆਪਣੇ ਉਹਨਾਂ ਹੀ ਘਰਾਂ ਵਿਚ ਜਿੱਥੇ ਤੁਹਾਨੂੰ ਹਰ ਤਰ੍ਹਾਂ ਦੀਆਂ ਸੁਵਿਧਾਵਾਂ ਪ੍ਰਾਪਤ ਸਨ ਤਾਂ ਜੋ ਤੁਹਾਥੋਂ (ਤੁਹਾਡਾ ਹਾਲ ਚਾਲ ਤਾਂ) ਪੁੱਛ ਲਿਆ ਜਾਵੇ। لَا تَرْكُضُوا۟ وَٱرْجِعُوٓا۟ إِلَىٰ مَآ أُتْرِفْتُمْ فِيهِ وَمَسَٰكِنِكُمْ لَعَلَّكُمْ تُسْـَٔلُونَ. ﴿13﴾
14 (ਕਾਫ਼ਿਰ) ਆਖਣ ਲੱਗੇ ਕਿ ਅਸੀਂ ਤਾਂ ਬਰਬਾਦ ਹੋ ਗਏ, ਬੇਸ਼ੱਕ ਅਸੀਂ ਹੀ ਜ਼ਾਲਮ ਸਾਂ। قَالُوا۟ يَٰوَيْلَنَآ إِنَّا كُنَّا ظَٰلِمِينَ. ﴿14﴾
15 ਇਹ ਇਹੋ ਆਖਦੇ ਰਹੇ ਇੱਥੋਂ ਤੀਕ ਕਿ ਅਸੀਂ ਉਹਨਾਂ ਨੂੰ ਜੜ੍ਹ ਤੋਂ ਵੱਡੀ ਹੋਈ ਫ਼ਸਲ ਵਾਂਗ ਅਤੇ ਬੁਝੀ ਹੋਈ ਅੱਗ (ਸੁਆਹ) ਬਣਾ ਦਿੱਤਾ। فَمَا زَالَت تِّلْكَ دَعْوَىٰهُمْ حَتَّىٰ جَعَلْنَٰهُمْ حَصِيدًا خَٰمِدِينَ. ﴿15﴾
16 ਅਸੀਂ ਅਕਾਸ਼ ਅਤੇ ਧਰਤੀ ਅਤੇ ਉਹਨਾਂ ਵਿਚਕਾਰ ਦੀਆਂ ਚੀਜ਼ਾਂ ਨੂੰ ਖੇਡਦੇ ਹੋਏ ਭਾਵ ਬਿਨਾਂ ਸੋਚੇ ਸਮਝੇ ਵਿਅਰਥ ਨਹੀਂ ਬਣਾਇਆ।[1]
[1] ਕਿ ਅਕਾਸ਼ ਤੇ ਧਰਤੀ ਦੀ ਰਚਨਾ ਮਨੁੱਖਾਂ ਲਈ ਕੁਦਰਤ ਦੀਆਂ ਨਿਸ਼ਾਨੀਆਂ ਹਨ ਕਿ ਇਸ ਤੋਂ ਉਹ ਸਿੱਖਿਆ ਗ੍ਰਹਣ ਕਰਨ ਅਤੇ ਇਹ ਜਾਣ ਲੈਣ ਕਿ ਸ੍ਰਿਸ਼ਟੀ ਦਾ ਰਚਣਹਾਰ ਕੇਵਲ ਇਕ ਅੱਲਾਹ ਹੀ ਹੈ ਅਤੇ ਊਸ ਤੋਂ ਛੁਟ ਹੋਰ ਕੋਈ ਇਸ਼ਟ ਨਹੀਂ।
وَمَا خَلَقْنَا ٱلسَّمَآءَ وَٱلْأَرْضَ وَمَا بَيْنَهُمَا لَٰعِبِينَ. ﴿16﴾
17 ਜੇ ਅਸੀਂ ਖੇਡਣਾ ਹੀ ਚਾਹੁੰਦੇ ਤੇ ਕੇਵਲ ਇਹੋ ਕੁੱਝ ਅਸੀਂ ਕਰਨਾ ਹੁੰਦਾ ਤਾਂ ਇਸ ਨੂੰ ਆਪਣੇ ਕੋਲ ਹੀ ਰੱਖਦੇ। لَوْ أَرَدْنَآ أَن نَّتَّخِذَ لَهْوًۭا لَّٱتَّخَذْنَٰهُ مِن لَّدُنَّآ إِن كُنَّا فَٰعِلِينَ. ﴿17﴾
18 ਸਗੋਂ ਅਸੀਂ ਤਾਂ ਝੂਠ ਉੱਤੇ ਹੱਕ ਦੀ ਸੱਟ ਮਾਰਦੇ ਹਾਂ ਅਤੇ (ਉਹ ਸੱਚ ਉਸ ਝੂਠ ਦਾ) ਸਿਰ ਕੁਚਲ ਦਿੰਦਾ ਹੈ ਅਤੇ ਫੇਰ ਉਹ (ਝੂਠ) ਉਸ ਸਮੇਂ ਨਿਖੱਟ ਹੋ ਜਾਂਦਾ ਹੈ। (ਹੇ ਜ਼ਾਲਮੋ!) ਜਿਹੜੀਆਂ ਗੱਲਾਂ ਤੁਸੀਂ ਬਣਾਉਂਦੇ ਹੋ ਉਹੀਓ ਤੁਹਾਡੀ ਬਰਬਾਦੀ ਦਾ ਕਾਰਨ ਬਣੀਆਂ ਹਨ। بَلْ نَقْذِفُ بِٱلْحَقِّ عَلَى ٱلْبَٰطِلِ فَيَدْمَغُهُۥ فَإِذَا هُوَ زَاهِقٌۭ ۚ وَلَكُمُ ٱلْوَيْلُ مِمَّا تَصِفُونَ. ﴿18﴾
19 ਅਕਾਸ਼ਾਂ ਅਤੇ ਧਰਤੀ ਵਿਚ ਜੋ ਵੀ ਹੈ, ਸਭ ਉਸੇ (ਅੱਲਾਹ) ਦਾ ਹੀ ਹੈ ਅਤੇ ਜਿਹੜੇ (ਫ਼ਰਿਸ਼ਤੇ) ਉਸ ਦੇ ਕੋਲ ਹਨ ਉਹ ਉਸ ਦੀ ਇਬਾਦਤ ਕਰਨ ਤੋਂ ਨਾ ਤਾਂ ਸਰਕਸ਼ੀ ਕਰਦੇ ਹਨ ਅਤੇ ਨਾ ਹੀ ਉਹ ਥੱਕਦੇ ਹਨ। وَلَهُۥ مَن فِى ٱلسَّمَٰوَٰتِ وَٱلْأَرْضِ ۚ وَمَنْ عِندَهُۥ لَا يَسْتَكْبِرُونَ عَنْ عِبَادَتِهِۦ وَلَا يَسْتَحْسِرُونَ. ﴿19﴾
20 ਉਹ (ਫ਼ਰਿਸ਼ਤੇ) ਬਿਨਾਂ ਕਿਸੇ ਵਿਘਨ ਤੋਂ ਦਿਨ- ਰਾਤ (ਭਾਵ ਹਰ ਵੇਲੇ) ਉਸ (ਅੱਲਾਹ) ਦੀ ਤਸਬੀਹ ਕਰਦੇ ਹਨ। يُسَبِّحُونَ ٱلَّيْلَ وَٱلنَّهَارَ لَا يَفْتُرُونَ. ﴿20﴾
21 ਕੀ ਉਹਨਾਂ (ਮੁਸ਼ਰਿਕਾਂ) ਦੇ ਧਰਤੀ ਵਾਲੇ ਇਸ਼ਟ ਕਿਸੇ (ਮੁਰਦਾ ਵਿਅਕਤੀ) ਨੂੰ ਜਿਊਂਦਾ ਕਰ ਸਕਦੇ ਹਨ। أَمِ ٱتَّخَذُوٓا۟ ءَالِهَةًۭ مِّنَ ٱلْأَرْضِ هُمْ يُنشِرُونَ. ﴿21﴾
22 ਜੇ ਇਸ (ਸੰਸਾਰ) ਵਿਚ ਅੱਲਾਹ ਤੋਂ ਛੁੱਟ ਹੋਰ ਵੀ ਇਸ਼ਟ ਹੁੰਦੇ ਤਾਂ ਇਹ ਦੋਵਾਂ (ਅਕਾਸ਼ ਤੇ ਧਰਤੀ) ਦੀ ਵਿਵਸਥਾ ਬਿਗੜ ਜਾਂਦੀ। ਸੋ ਅੱਲਾਹ, ਅਰਸ਼ਾਂ ਦਾ ਮਾਲਿਕ, ਉਹਨਾਂ ਗੱਲਾਂ ਤੋਂ ਪਾਕ ਹੈ ਜਿਹੜੀਆਂ ਇਹ (ਮੁਸ਼ਰਿਕ) ਕਰਦੇ ਹਨ। لَوْ كَانَ فِيهِمَآ ءَالِهَةٌ إِلَّا ٱللَّهُ لَفَسَدَتَا ۚ فَسُبْحَٰنَ ٱللَّهِ رَبِّ ٱلْعَرْشِ عَمَّا يَصِفُونَ. ﴿22﴾
23 ਉਹ (ਅੱਲਾਹ) ਆਪਣੇ ਕੰਮਾਂ ਲਈ ਕਿਸੇ ਨੂੰ ਉੱਤਰਦਾਈ ਨਹੀਂ, ਜਦ ਕਿ ਸਾਰੇ ਹੀ (ਅੱਲਾਹ ਦੇ ਸਾਹਮਣੇ) ਉੱਤਰਦਾਈ ਹਨ। لَا يُسْـَٔلُ عَمَّا يَفْعَلُ وَهُمْ يُسْـَٔلُونَ. ﴿23﴾
24 ਕੀ ਉਹਨਾਂ ਲੋਕਾਂ ਨੇ (ਰੱਬ ਨੂੰ ਛੱਡ ਕੇ) ਹੋਰ ਇਸ਼ਟ ਬਣਾ ਰੱਖੇ ਹਨ ? (ਹੇ ਨਬੀ!) ਉਹਨਾਂ (ਮੁਸ਼ਰਿਕਾਂ) ਨੂੰ ਆਖੋ ਕਿ ਕੋਈ ਦਲੀਲ ਤਾਂ ਲਿਆਓ ਜਦੋਂ ਕਿ ਮੇਰੇ ਕੋਲ ਇਹ ਕਿਤਾਬ (.ਕੁਰਆਨ) ਵੀ ਮੌਜੂਦ ਹੈ ਜਿਸ ਵਿਚ ਮੇਰੇ ਸਾਥੀਆਂ ਲਈ ਨਸੀਹਤ ਹੈ ਅਤੇ ਮੈਥੋਂ ਪਹਿਲੇ ਲੋਕਾਂ ਲਈ ਵੀ ਨਸੀਹਤ ਸੀ। ਹਕੀਕਤ ਇਹ ਹੈ ਕਿ ਇਹਨਾਂ ਵਿਚ ਬਹੁਤੇ ਅਜਿਹੇ ਹਨ ਜਿਹੜੇ ਹੱਕ (ਸੱਚਾਈ) ਨੂੰ ਨਹੀਂ ਜਾਣਦੇ, ਇਹੋ ਕਾਰਨ ਇਹ (ਹੱਕ ਤੋਂ) ਮੂੰਹ ਮੋੜੇ ਹੋਏ ਹਨ। أَمِ ٱتَّخَذُوا۟ مِن دُونِهِۦٓ ءَالِهَةًۭ ۖ قُلْ هَاتُوا۟ بُرْهَٰنَكُمْ ۖ هَٰذَا ذِكْرُ مَن مَّعِىَ وَذِكْرُ مَن قَبْلِى ۗ بَلْ أَكْثَرُهُمْ لَا يَعْلَمُونَ ٱلْحَقَّ ۖ فَهُم مُّعْرِضُونَ. ﴿24﴾
25 ਤੁਹਾਥੋਂ ਪਹਿਲਾਂ ਵੀ (ਹੇ ਨਬੀ!) ਅਸੀਂ ਜਿਹੜੇ ਵੀ ਰਸੂਲ ਭੇਜੇ ਉਹਨਾਂ ਵੱਲ ਇਹੋ ਵਹੀ (ਰੱਬੀ ਸੁਨੇਹਾ) ਘੱਲੀ ਗਈ ਸੀ ਕਿ ਛੁੱਟ ਮੈਥੋਂ ਹੋਰ ਕੋਈ ਇਸ਼ਟ ਨਹੀਂ, ਸੋ ਤੁਸੀਂ ਸਾਰੇ ਮੇਰੀ ਹੀ ਇਬਾਦਤ ਕਰੋ। وَمَآ أَرْسَلْنَا مِن قَبْلِكَ مِن رَّسُولٍ إِلَّا نُوحِىٓ إِلَيْهِ أَنَّهُۥ لَآ إِلَٰهَ إِلَّآ أَنَا۠ فَٱعْبُدُونِ. ﴿25﴾
26 ਇਹ (ਮੁਸ਼ਰਿਕ) ਆਖਦੇ ਹਨ ਕਿ ਰਹਿਮਾਨ (ਅੱਲਾਹ) ਸੰਤਾਨ ਵਾਲਾ ਹੈ ਜਦ ਕਿ ਉਸ ਦੀ ਜ਼ਾਤ ਤਾਂ (ਔਲਾਦ ਹੋਣ ਤੋਂ) ਪਾਕ ਹੈ, ਸਗੋਂ ਉਹ (ਫ਼ਰਿਸ਼ਤੇ ਜਿਨ੍ਹਾਂ ਨੂੰ ਸੰਤਾਨ ਆਖਦੇ ਹਨ) ਸਾਰੇ ਹੀ ਉਸ (ਅੱਲਾਹ) ਦੇ ਸਤਿਕਾਰਯੋਗ ਬੰਦੇ ਹਨ। وَقَالُوا۟ ٱتَّخَذَ ٱلرَّحْمَٰنُ وَلَدًۭا ۗ سُبْحَٰنَهُۥ ۚ بَلْ عِبَادٌۭ مُّكْرَمُونَ. ﴿26﴾
27 ਉਹ ਕਿਸੇ ਵੀ ਗੱਲ ਵਿਚ ਵੱਧ ਕੇ ਨਹੀਂ ਬੋਲਦੇ ਸਗੋਂ ਉਸ ਦੇ ਆਗਿਆਕਾਰੀ ਬੰਦੇ ਹਨ। لَا يَسْبِقُونَهُۥ بِٱلْقَوْلِ وَهُم بِأَمْرِهِۦ يَعْمَلُونَ. ﴿27﴾
28 ਉਹ (ਅੱਲਾਹ) ਉਹਨਾਂ (ਫ਼ਰਿਸ਼ਤਿਆਂ) ਦੇ ਜੋ ਅੱਗੇ ਹੈ ਉਸ ਨੂੰ ਵੀ ਜਾਣਦਾ ਹੈ ਅਤੇ ਜੋ ਉਹਨਾਂ ਦੇ ਪਿੱਛੇ ਹੈ ਉਸ ਨੂੰ ਵੀ ਜਾਣਦਾ ਹੈ। ਉਹ (ਫ਼ਰਿਸ਼ਤੇ) ਕੇਵਲ ਉਸ ਦੀ ਸਿਫ਼ਾਰਸ਼ ਕਰਨਗੇ ਜਿਨ੍ਹਾਂ ਤੋਂ ਅੱਲਾਹ ਖ਼ੁਸ਼ ਹੋਵੇਗਾ। ਉਹ (ਫ਼ਰਿਸ਼ਤੇ) ਤਾਂ ਉਸ (ਅੱਲਾਹ) ਦੇ ਭੈਅ ਤੋਂ ਕੰਬਦੇ ਰਹਿੰਦੇ ਹਨ। يَعْلَمُ مَا بَيْنَ أَيْدِيهِمْ وَمَا خَلْفَهُمْ وَلَا يَشْفَعُونَ إِلَّا لِمَنِ ٱرْتَضَىٰ وَهُم مِّنْ خَشْيَتِهِۦ مُشْفِقُونَ. ﴿28﴾
29 ਉਹਨਾਂ ਵਿੱਚੋਂ ਜੇ ਕੋਈ (ਫ਼ਰਿਸ਼ਤਾ) ਇਹ ਕਹਿ ਦੇਵੇ ਕਿ ਅੱਲਾਹ ਤੋਂ ਛੁੱਟ ਮੈਂ ਵੀ ਇਸ਼ਟ ਹਾਂ ਤਾਂ ਅਸੀਂ ਉਸ ਨੂੰ ਨਰਕ ਦੀ ਸਜ਼ਾ ਦਿਆਂਗੇ। ਅਸੀਂ ਜ਼ਾਲਮਾਂ ਨੂੰ ਇੰਜ ਹੀ ਸਜ਼ਾ ਦਿਆ ਕਰਦੇ ਹਾਂ। ۞ وَمَن يَقُلْ مِنْهُمْ إِنِّىٓ إِلَٰهٌۭ مِّن دُونِهِۦ فَذَٰلِكَ نَجْزِيهِ جَهَنَّمَ ۚ كَذَٰلِكَ نَجْزِى ٱلظَّٰلِمِينَ. ﴿29﴾
30 ਕੀ ਕਾਫ਼ਿਰਾਂ ਨੇ ਨਹੀਂ ਵੇਖਿਆ (ਭਾਵ ਞਿਚਾਰ ਨਹੀਂ ਕੀਤਾ ਕਿ ਬੇਸ਼ੱਕ ਅਕਾਸ਼ ਤੇ ਧਰਤੀ ਇਕ ਦੂਜੇ ਨਾਲ ਜੂੜੇ ਹੋਏ ਸਨ ਫੇਰ ਅਸੀਂ ਇਹਨਾਂ ਦੋਵਾਂ ਨੂੰ ਵੱਖੋ ਵੱਖ ਕਰ ਦਿੱਤਾ । ਅਸਾਂ ਹਰੇਕ ਜੀਵਤ ਚੀਜ਼ ਨੂੰ ਪਾਣੀ ਤੋਂ ਬਣਾਇਆ ਹੈ, ਕੀ ਉਹ ਫੇਰ ਵੀ ਈਮਾਨ ਨਹੀਂ ਲਿਆਉਣਗੇ। أَوَلَمْ يَرَ ٱلَّذِينَ كَفَرُوٓا۟ أَنَّ ٱلسَّمَٰوَٰتِ وَٱلْأَرْضَ كَانَتَا رَتْقًۭا فَفَتَقْنَٰهُمَا ۖ وَجَعَلْنَا مِنَ ٱلْمَآءِ كُلَّ شَىْءٍ حَىٍّ ۖ أَفَلَا يُؤْمِنُونَ. ﴿30﴾
31 ਅਸੀਂ ਧਰਤੀ ਵਿਚ ਪਹਾੜਾਂ ਨੂੰ ਜਮਾ ਦਿੱਤਾ ਤਾਂ ਜੋ ਉਹ ਲੋਕਾਂ ਦੇ ਭਾਰ ਨਾਲ ਝੁਕ ਨਾ ਜਾਣ। ਅਸੀਂ ਇਸ ਵਿਚ ਖੁੱਲ੍ਹੇ ਖੁੱਲ੍ਹੇ ਰਾਹ ਬਣਾ ਦਿੱਤੇ ਤਾਂ ਜੋ ਉਹ (ਲੋਕ) ਰਾਹ ਲਭ ਲੈਣ। وَجَعَلْنَا فِى ٱلْأَرْضِ رَوَٰسِىَ أَن تَمِيدَ بِهِمْ وَجَعَلْنَا فِيهَا فِجَاجًۭا سُبُلًۭا لَّعَلَّهُمْ يَهْتَدُونَ. ﴿31﴾
32 ਅਤੇ ਅਸੀਂ ਅਕਾਸ਼ ਨੂੰ ਇਕ ਸੁਰੱਖਿਅਤ ਛੱਤ ਬਣਾ ਦਿੱਤਾ, ਪਰੰਤੂ ਇਹ (ਕਾਫ਼ਿਰ) ਇਹਨਾਂ ਨਿਸ਼ਾਨੀਆਂ ਵੱਲ ਧਿਆਨ ਹੀ ਨਹੀਂ ਦਿੰਦੇ। وَجَعَلْنَا ٱلسَّمَآءَ سَقْفًۭا مَّحْفُوظًۭا ۖ وَهُمْ عَنْ ءَايَٰتِهَا مُعْرِضُونَ. ﴿32﴾
33 ਉਹ ਉਹੀਓ ਹੈ ਜਿਸ ਨੇ ਰਾਤ, ਦਿਨ, ਸੂਰਜ ਅਤੇ ਚੰਨ ਨੂੰ ਪੈਦਾ ਕੀਤਾ, ਇਹ ਸਾਰੇ ਆਪਣੇ ਆਪਣੇ ਮੰਡਲ ਵਿਚ ਤੁਰਦੇ-ਫਿਰਦੇ ਹਨ। وَهُوَ ٱلَّذِى خَلَقَ ٱلَّيْلَ وَٱلنَّهَارَ وَٱلشَّمْسَ وَٱلْقَمَرَ ۖ كُلٌّۭ فِى فَلَكٍۢ يَسْبَحُونَ. ﴿33﴾
34 (ਹੇ ਨਬੀ ਸ:!) ਤੁਹਾਥੋਂ ਪਹਿਲਾਂ ਵੀ ਕਿਸੇ ਵੀ ਮਨੁੱਖ ਨੂੰ ਅਸੀਂ ਸਦੀਵੀ ਜ਼ਿੰਦਗੀ ਨਹੀਂ ਦਿੱਤੀ। ਜੇ ਤੁਸੀਂ ਮਰ ਗਏ ਤਾਂ ਕੀ ਇਹ ਲੋਕ ਸਦਾ ਜਿਊਂਦੇ ਰਹਿਣਗੇ ? وَمَا جَعَلْنَا لِبَشَرٍۢ مِّن قَبْلِكَ ٱلْخُلْدَ ۖ أَفَإِي۟ن مِّتَّ فَهُمُ ٱلْخَٰلِدُونَ. ﴿34﴾
35 ਮੌਤ ਦਾ ਸੁਆਦ ਤਾਂ ਹਰੇਕ ਜੀਵ ਨੇ ਚਖਣਾ ਹੀ ਹੈ। ਅਸੀਂ ਤੁਹਾਨੂੰ ਪਰਖਣ ਲਈ ਚੰਗੇ ਤੇ ਮਾੜੇ ਹਾਲਾਤ ਵਿਚ ਰੱਖਦੇ ਹਾਂ, ਅੰਤ ਤੁਸੀਂ ਸਭ ਨੇ ਆਉਣਾ ਸਾਡੇ ਵੱਲ ਹੀ ਹੈ। كُلُّ نَفْسٍۢ ذَآئِقَةُ ٱلْمَوْتِ ۗ وَنَبْلُوكُم بِٱلشَّرِّ وَٱلْخَيْرِ فِتْنَةًۭ ۖ وَإِلَيْنَا تُرْجَعُونَ. ﴿35﴾
36 ਇਹ ਇਨਕਾਰੀ ਜਦੋਂ ਵੀ ਤੁਹਾਨੂੰ (ਹੇ ਮੁਹੰਮਦ!) ਵੇਖਦੇ ਹਨ ਤਾਂ ਤੁਹਾਡਾ ਮਖੌਲ ਕਰਦੇ ਹਨ ਅਤੇ ਆਖਦੇ ਹਨ, ਕੀ ਇਹ ਉਹੀਓ ਹੈ ਜਿਹੜਾ ਤੁਹਾਡੇ ਇਸ਼ਟਾਂ ਦੀ ਚਰਚਾ (ਨਿਖੇਦੀ) ਕਰਦਾ ਹੈ? ਜਦ ਕਿ ਸੱਚ ਇਹ ਹੈ ਕਿ ਇਹ (ਕਾਫ਼ਿਰ) ਹੀ ਰਹਿਮਾਨ ਦੇ ਜ਼ਿਕਰ ਤੋਂ ਇਨਕਾਰ ਕਰਦੇ ਹਨ। وَإِذَا رَءَاكَ ٱلَّذِينَ كَفَرُوٓا۟ إِن يَتَّخِذُونَكَ إِلَّا هُزُوًا أَهَٰذَا ٱلَّذِى يَذْكُرُ ءَالِهَتَكُمْ وَهُم بِذِكْرِ ٱلرَّحْمَٰنِ هُمْ كَٰفِرُونَ. ﴿36﴾
37 ਮਨੁੱਖ ਜਨਮ ਤੋਂ ਹੀ ਕਾਹਲਾ ਹੈ। ਮੈਂ ਛੇਤੀ ਹੀ ਤੁਹਾਨੂੰ ਆਪਣੀਆਂ ਨਿਸ਼ਾਨੀਆਂ ਵਿਖਾਵਾਂਗਾ, ਤੁਸੀਂ ਮੇਰੇ ਨਾਲ (ਅਜ਼ਾਬ ਲਈ) ਇੰਨੀ ਕਾਹਲੀ ਨਾ ਕਰੋ। خُلِقَ ٱلْإِنسَٰنُ مِنْ عَجَلٍۢ ۚ سَأُو۟رِيكُمْ ءَايَٰتِى فَلَا تَسْتَعْجِلُونِ. ﴿37﴾
38 ਕਾਫ਼ਿਰ ਆਖਦੇ ਹਨ ਕਿ ਜੇ ਤੁਸੀਂ (ਹੇ ਨਬੀ!) ਆਪਣੀ ਗੱਲ ਵਿਚ) ਸੱਚੇ ਹੋ ਤਾਂ ਦੱਸੋ ਕਿ ਇਹ (ਅਜ਼ਾਬ ਆਉਣ ਦਾ) ਵਾਅਦਾ ਕਦੋਂ ਪੂਰਾ ਹੋਵੇਗਾ। وَيَقُولُونَ مَتَىٰ هَٰذَا ٱلْوَعْدُ إِن كُنتُمْ صَٰدِقِينَ. ﴿38﴾
39 ਕਾਸ਼! ਇਹ ਇਨਕਾਰੀ ਜਾਣਦੇ ਹੁੰਦੇ ਕਿ ਉਸ ਸਮੇਂ (ਜਦੋਂ ਅਜ਼ਾਬ ਆਵੇਗਾ) ਇਹ ਕਾਫ਼ਿਰ ਨਾ ਤਾਂ ਆਪਣੇ ਚਿਹਰਿਆਂ ਤੋਂ ਨਾ ਹੀ ਆਪਣੀਆਂ ਪਿੱਠਾਂ ਤੋਂ (ਨਰਕ ਦੀ) ਅੱਗ ਨੂੰ ਪਰਾਂ ਕਰ ਸਕਣਗੇ ਅਤੇ ਨਾ ਹੀ (ਕਿਸੇ ਪਾਸਿਓਂ) ਉਹਨਾਂ ਦੀ ਸਹਾਇਤਾ ਕੀਤੀ ਜਾਵੇਗੀ। لَوْ يَعْلَمُ ٱلَّذِينَ كَفَرُوا۟ حِينَ لَا يَكُفُّونَ عَن وُجُوهِهِمُ ٱلنَّارَ وَلَا عَن ظُهُورِهِمْ وَلَا هُمْ يُنصَرُونَ. ﴿39﴾
40 ਅਚਣਚੇਤ ਉਹਨਾਂ ਉੱਤੇ ਵਾਅਦੇ ਵਾਲੀ ਘੜੀ (ਕਿਆਮਤ) ਆ ਜਾਵੇਗੀ ਅਤੇ ਇਹ ਰੁਰਾਨ ਪਰੇਸ਼ਾਨ ਹੋ ਜਾਣਗੇ, ਫੇਰ ਨਾ ਤਾਂ ਉਹ ਉਸ (ਘੜੀ) ਨੂੰ ਟਾਲ ਸਕਣਗੇ ਅਤੇ ਨਾ ਹੀ ਉਹਨਾਂ ਨੂੰ ਰਤਾ ਭਰ ਛੂਟ ਦਿੱਤੀ ਜਾਵੇਗੀ। بَلْ تَأْتِيهِم بَغْتَةًۭ فَتَبْهَتُهُمْ فَلَا يَسْتَطِيعُونَ رَدَّهَا وَلَا هُمْ يُنظَرُونَ. ﴿40﴾
41 (ਹੇ ਮੁਹੰਮਦ ਸ:!) ਤੁਹਾਥੋਂ ਪਹਿਲਾਂ ਵੀ ਪੈਗ਼ੰਬਰਾਂ ਨਾਲ ਮਖੌਲ ਹੋਏ ਸਨ, ਅੰਤ ਉਹਨਾਂ ਖਿੱਲੀ ਕਰਨ ਵਾਲਿਆਂ ਨੂੰ ਉਸੇ (ਅਜ਼ਾਬ) ਨੇ ਆ ਘੇਰਿਆ ਜਿਸ ਦਾ ਉਹ ਮਖੌਲ ਕਰਿਆ ਕਰਦੇ ਸਨ। وَلَقَدِ ٱسْتُهْزِئَ بِرُسُلٍۢ مِّن قَبْلِكَ فَحَاقَ بِٱلَّذِينَ سَخِرُوا۟ مِنْهُم مَّا كَانُوا۟ بِهِۦ يَسْتَهْزِءُونَ. ﴿41﴾
42 (ਉਹਨਾਂ ਇਨਕਾਰੀਆਂ ਨੂੰ) ਕਹੋ ਕਿ ਦਿਨ-ਰਾਤ ਰਹਿਮਾਨ ਦੇ (ਅਜ਼ਾਬ ਤੋਂ) ਤੁਹਾਡੀ ਸੁਰੱਖਿਆ ਕੌਣ ਕਰਦਾ ਹੈ ? ਅਸਲ ਗੱਲ ਇਹ ਹੈ ਕਿ ਇਹ ਆਪਣੇ ਰੱਬ ਦੀ ਯਾਦ ਤੋਂ ਮੂੰਹ ਮੋੜੀਂ ਫਿਰਦੇ ਹਨ। قُلْ مَن يَكْلَؤُكُم بِٱلَّيْلِ وَٱلنَّهَارِ مِنَ ٱلرَّحْمَٰنِ ۗ بَلْ هُمْ عَن ذِكْرِ رَبِّهِم مُّعْرِضُونَ. ﴿42﴾
43 ਕੀ ਛੁੱਟ ਸਾਥੋਂ ਉਹਨਾਂ ਦੇ ਹੋਰ ਇਸ਼ਟ ਅਜਿਹੇ ਹਨ ਜਿਹੜੇ ਉਹਨਾਂ ਨੂੰ (ਅਜ਼ਾਬ ਤੋਂ) ਬਚਾ ਸਕਣ ? ਉਹ ਨਾ ਤਾਂ ਆਪਣੀ ਸਹਾਇਤਾ ਆਪ ਕਰ ਸਕਦੇ ਹਨ ਅਤੇ ਨਾ ਹੀ ਸਾਡੇ ਅਜ਼ਾਬ ਤੋਂ ਸੁਰੱਖਿਅਤ ਹਨ। أَمْ لَهُمْ ءَالِهَةٌۭ تَمْنَعُهُم مِّن دُونِنَا ۚ لَا يَسْتَطِيعُونَ نَصْرَ أَنفُسِهِمْ وَلَا هُم مِّنَّا يُصْحَبُونَ. ﴿43﴾
44 ਸਗੋਂ ਉਹਨਾਂ (ਕਾਫ਼ਿਰਾਂ) ਨੂੰ ਅਤੇ ਉਹਨਾਂ ਦੇ ਬਾਪ ਦਾਦਿਆਂ ਨੂੰ ਅਸੀਂ ਹੀ ਜੀਵਨ ਗੁਜ਼ਾਰਨ ਲਈ ਸਮੱਗਰੀ ਦਿੱਤੀ, ਇੱਥੋਂ ਤੀਕ ਕਿ ਉਹਨਾਂ ’ਤੇ ਇਕ ਲੰਮਾ ਸਮਾਂ ਲੰਘ ਗਿਆ। ਕੀ ਤੁਸੀਂ ਇਹ ਨਹੀਂ ਵੇਖਦੇ ਕਿ ਅਸੀਂ ਧਰਤੀ ਨੂੰ ਉਸ ਦੀਆਂ ਅਨੇਕਾਂ ਦਿਸ਼ਾਵਾਂ ਤੋਂ (ਕਾਫ਼ਿਰਾਂ ਦੀ ਤਾਕਤ) ਘਟਾਉਂਦੇ ਜਾਂਦੇ ਹਾਂ ? ਕੀ ਫੇਰ ਵੀ ਇਹੋ ਭਾਰੂ ਰਹਿਣਗੇ? بَلْ مَتَّعْنَا هَٰٓؤُلَآءِ وَءَابَآءَهُمْ حَتَّىٰ طَالَ عَلَيْهِمُ ٱلْعُمُرُ ۗ أَفَلَا يَرَوْنَ أَنَّا نَأْتِى ٱلْأَرْضَ نَنقُصُهَا مِنْ أَطْرَافِهَآ ۚ أَفَهُمُ ٱلْغَٰلِبُونَ. ﴿44﴾
45 ਹੇ ਨਬੀ! ਆਖ ਦਿਓ ਕਿ ਮੈਂ ਤਾਂ ਤੁਹਾਨੂੰ ਵਹੀ (ਰੱਬੀ ਆਦੇਸ਼) ਦੁਆਰਾ (ਉਸ ਦੇ ਅਜ਼ਾਬ ਤੋਂ) ਖ਼ਬਰਦਾਰ ਕਰ ਰਿਹਾ ਹਾਂ, ਪਰੰਤੂ ਬੋਲੇ ਲੋਕ ਨਹੀਂ ਸੁਣਦੇ, ਜਦ ਕਿ ਉਹਨਾਂ ਨੂੰ ਸਾਵਧਾਨ ਕੀਤਾ ਜਾ ਰਿਹਾ ਹੈ। قُلْ إِنَّمَآ أُنذِرُكُم بِٱلْوَحْىِ ۚ وَلَا يَسْمَعُ ٱلصُّمُّ ٱلدُّعَآءَ إِذَا مَا يُنذَرُونَ. ﴿45﴾
46 ਜੇ ਉਹਨਾਂ ਨੂੰ (ਹੇ ਨਬੀ!) ਤੇਰੇ ਰੱਬ ਦਾ ਅਜ਼ਾਬ ਰਤਾ ਛੂਹ ਜਾਵੇ ਤਾਂ ਕਹਿਣਗੇ ਕਿ ਅਸੀਂ ਤਾਂ ਬਰਬਾਦ ਹੋ ਗਏ, (ਇਕਰਾਰ ਕਰਨਗੇ ਕਿ) ਅਸੀਂ ਜ਼ਾਲਮ ਹਾਂ। وَلَئِن مَّسَّتْهُمْ نَفْحَةٌۭ مِّنْ عَذَابِ رَبِّكَ لَيَقُولُنَّ يَٰوَيْلَنَآ إِنَّا كُنَّا ظَٰلِمِينَ. ﴿46﴾
47 ਕਿਆਮਤ ਦਿਹਾੜੇ ਅਸੀਂ ਠੀਕ-ਠੀਕ ਤੋਲਣ ਵਾਲੀ ਤੱਕੜੀ ਲੋਕਾਂ ਵਿਚਕਾਰ ਲਿਆ ਰੱਖਾਂਗੇ ਫੇਰ ਕਿਸੇ ਨਾਲ ਕੋਈ ਜ਼ੁਲਮ ਨਹੀਂ ਹੋਵੇਗਾ। ਜੇ ਇਕ ਰਾਈ ਦੇ ਦਾਨੇ ਬਰਾਬਰ ਵੀ ਕਿਸੇ ਨੇ ਕੋਈ ਅਮਲ (ਕੰਮ) ਕੀਤਾ ਹੋਵੇਗਾ ਅਸੀਂ ਉਸ ਨੂੰ ਉਸ ਦੇ ਸਾਹਮਣੇ ਲਿਆਵਾਂਗੇ। ਹਿਸਾਬ ਕਰਨ ਲਈ ਅਸੀਂ ਹੀ ਬਥੇਰਾ ਹੈ। وَنَضَعُ ٱلْمَوَٰزِينَ ٱلْقِسْطَ لِيَوْمِ ٱلْقِيَٰمَةِ فَلَا تُظْلَمُ نَفْسٌۭ شَيْـًۭٔا ۖ وَإِن كَانَ مِثْقَالَ حَبَّةٍۢ مِّنْ خَرْدَلٍ أَتَيْنَا بِهَا ۗ وَكَفَىٰ بِنَا حَٰسِبِينَ. ﴿47﴾
48 (ਅਤੇ .ਕੁਰਆਨ ਤੋਂ ਪਹਿਲਾਂ) ਅਸੀਂ ਮੂਸਾ ਅਤੇ ਹਾਰੂਨ ਨੂੰ ਫ਼ੁਰਕਾਨ (ਹੱਕ ਅਤੇ ਝੂਠ ਵਿਚਕਾਰ ਫ਼ੈਸਲਾ ਕਰਨ ਵਾਲੀ ਤੇ ਸਿੱਧੀ ਰਾਹ ਵਿਖਾਉਣ ਵਾਲੀ) ਅਤੇ ਚਾਨਣ ਪਾਉਣ ਵਾਲੀ ਅਤੇ (ਬੁਰਾਈਆਂ ਤੋਂ) ਪਰਹੇਜ਼ ਕਰਨ ਵਾਲਿਆਂ ਨੂੰ ਨਸੀਹਤ ਕਰਨ ਵਾਲੀ ਕਿਤਾਬ (ਤੌਰੈਤ) ਬਖ਼ਸ਼ ਚੁੱਕੇ ਹਾਂ। وَلَقَدْ ءَاتَيْنَا مُوسَىٰ وَهَٰرُونَ ٱلْفُرْقَانَ وَضِيَآءًۭ وَذِكْرًۭا لِّلْمُتَّقِينَ. ﴿48﴾
49 (ਅਤੇ ਇਹ ਕੁਰਆਨ ਉਨ੍ਹਾਂ ਲਈ ਹੈ) ਜਿਹੜੇ ਲੋਕ ਬਿਨਾ ਵੇਖੇ ਆਪਣੇ ਰੱਬ ਤੋਂ ਡਰਦੇ ਹਨ ਅਤੇ ਕਿਆਮਤ ਤੋਂ ਵੀ ਡਰੇ ਰਹਿੰਦੇ ਹਨ। ٱلَّذِينَ يَخْشَوْنَ رَبَّهُم بِٱلْغَيْبِ وَهُم مِّنَ ٱلسَّاعَةِ مُشْفِقُونَ. ﴿49﴾
50 ਇਹ (.ਕੁਰਆਨ) ਬਰਕਤਾਂ ਵਾਲਾ ਜ਼ਿਕਰ ਹੈ, ਜਿਸ ਨੂੰ ਅਸੀਂ ਹੀ ਨਾਜ਼ਿਲ ਕੀਤਾ ਹੈ। ਕੀ ਤੁਸੀਂ ਫੇਰ ਵੀ ਇਸ ਨੂੰ ਨਹੀਂ ਮੰਨਦੇ ? [2]
[2] ਵੇਖੋ ਸੂਰਤ ਯੂਨੁਸ, ਹਾਸ਼ੀਆ ਆਇਤ 37/10 ਅਤੇ ਸੂਰਤ ਆਲੇ-ਇਮਰਾਨ, ਹਾਸ਼ੀਆ ਆਇਤ 85/3
وَهَٰذَا ذِكْرٌۭ مُّبَارَكٌ أَنزَلْنَٰهُ ۚ أَفَأَنتُمْ لَهُۥ مُنكِرُونَ. ﴿50﴾
51 ਬੇਸ਼ੱਕ ਉਸ (ਤੌਰੈਤ) ਤੋਂ ਵੀ ਪਹਿਲਾਂ ਅਸੀਂ ਇਬਰਾਹੀਮ ਨੂੰ ਸੂਝ-ਬੂਝ ਬਖ਼ਸ਼ੀ ਸੀ ਅਤੇ ਅਸੀਂ ਉਸ (ਇਬਰਾਹੀਮ) ਨੂੰ ਚੰਗੀ ਤਰ੍ਹਾਂ ਜਾਣਦੇ ਸੀ। ۞ وَلَقَدْ ءَاتَيْنَآ إِبْرَٰهِيمَ رُشْدَهُۥ مِن قَبْلُ وَكُنَّا بِهِۦ عَٰلِمِينَ. ﴿51﴾
52 ਜਦੋਂ ਉਸ (ਇਬਰਾਹੀਮ) ਨੇ ਆਪਣੇ ਪਿਤਾ ਨੂੰ ਅਤੇ ਆਪਣੀ ਕੌਮ ਨੂੰ ਆਖਿਆ ਸੀ ਕਿ ਇਹ ਮੂਰਤੀਆਂ ਜਿਨ੍ਹਾਂ ਦੀ ਤੁਸੀਂ ਮਜਾਵਰੀ (ਦੇਖ ਭਾਲ) ਕਰਦੇ ਹੋ ਕੀ ਹਨ ? إِذْ قَالَ لِأَبِيهِ وَقَوْمِهِۦ مَا هَٰذِهِ ٱلتَّمَاثِيلُ ٱلَّتِىٓ أَنتُمْ لَهَا عَٰكِفُونَ. ﴿52﴾
53 ਉਹਨਾਂ (ਸਭ ਨੇ) ਕਿਹਾ ਕਿ ਅਸੀਂ ਆਪਣੇ ਪਿਓ ਦਾਦਿਆਂ (ਭਾਵ ਬਜ਼ੁਰਗਾਂ) ਨੂੰ ਇਹਨਾਂ (ਮੂਰਤੀਆਂ) ਦੀ ਹੀ ਪੂਜਾ ਕਰਦੇ ਵੇਖਿਆ ਹੈ। قَالُوا۟ وَجَدْنَآ ءَابَآءَنَا لَهَا عَٰبِدِينَ. ﴿53﴾
54 (ਇਬਰਾਹੀਮ ਨੇ) ਕਿਹਾ, ਫੇਰ ਤਾਂ ਤੁਸੀਂ ਵੀ ਕੁਰਾਹੇ ਪਏ ਹੋਏ ਹੋ ਅਤੇ ਤੁਹਾਡੇ ਬਜ਼ੁਰਗ ਵੀ ਸਪਸ਼ਟ ਰੂਪ ਵਿਚ ਕੁਰਾਹੇ ਪਏ ਹੋਏ ਸਨ। قَالَ لَقَدْ كُنتُمْ أَنتُمْ وَءَابَآؤُكُمْ فِى ضَلَٰلٍۢ مُّبِينٍۢ. ﴿54﴾
55 (ਕੌਮ ਨੇ) ਕਿਹਾ, ਕੀ ਤੁਸੀਂ ਸਾਡੇ ਸਾਹਮਣੇ ਸੱਚ ਬੋਲ ਰਹੇ ਹੋ ਜਾਂ ਮਖੌਲ ਕਰ ਰਹੇ ਹੋ? قَالُوٓا۟ أَجِئْتَنَا بِٱلْحَقِّ أَمْ أَنتَ مِنَ ٱللَّٰعِبِينَ. ﴿55﴾
56 ਇਬਰਾਹੀਮ ਨੇ ਫ਼ਰਮਾਇਆ, ਅਸਲ ਗੱਲ ਇਹ ਹੈ ਕਿ ਤੁਹਾਡਾ ਸਾਰਿਆਂ ਦਾ ਪਾਲਣਹਾਰ ਤਾਂ ਉਹੀਓ ਹੈ ਜਿਹੜਾ ਅਕਾਸ਼ਾਂ ਅਤੇ ਧਰਤੀ ਦਾ ਮਾਲਿਕ ਹੈ ਅਤੇ ਜਿਸ ਨੇ ਉਹਨਾਂ ਨੂੰ ਸਾਜਿਆ ਹੈ। ਮੈਂ ਤੁਹਾਡੇ ਸਾਹਮਣੇ ਇਸ ਦੀ ਗਵਾਹੀ ਦਿੰਦਾ ਹਾਂ। قَالَ بَل رَّبُّكُمْ رَبُّ ٱلسَّمَٰوَٰتِ وَٱلْأَرْضِ ٱلَّذِى فَطَرَهُنَّ وَأَنَا۠ عَلَىٰ ذَٰلِكُم مِّنَ ٱلشَّٰهِدِينَ. ﴿56﴾
57 (ਇਬਰਾਹੀਮ ਨੇ ਮਨ ਵਿਚ ਕਿਹਾ ਕਿ) ਅੱਲਾਹ ਦੀ ਕਸਮ! ਤੁਹਾਡੇ ਜਾਣ ਮਗਰੋਂ ਮੈਂ ਤੁਹਾਡੇ ਇਹਨਾਂ ਬੁਤਾਂ ਨਾਲ ਨਿਬੜਾਂਗਾ। وَتَٱللَّهِ لَأَكِيدَنَّ أَصْنَٰمَكُم بَعْدَ أَن تُوَلُّوا۟ مُدْبِرِينَ. ﴿57﴾
58 (ਜਦੋਂ ਸਾਰੇ ਚਲੇ ਗਏ ਤਾਂ) ਫੇਰ ਉਸ (ਇਬਰਾਹੀਮ) ਨੇ ਸਾਰੀਆਂ (ਮੂਰਤੀਆਂ) ਦੇ ਟੋਟੇ-ਟੋਟੇ ਕਰ ਦਿੱਤੇ, ਕੇਵਲ ਇਕ ਵੱਡੇ ਬੁਤ ਨੂੰ ਬਾਕੀ ਰਹਿਣ ਦਿੱਤਾ ਤਾਂ ਜੋ (ਜਦੋਂ ਆ ਕੇ ਵੇਖਣ ਤਾਂ) ਉਸੇ ਬੁਤ ਵੱਲ ਪਰਤਣ। فَجَعَلَهُمْ جُذَٰذًا إِلَّا كَبِيرًۭا لَّهُمْ لَعَلَّهُمْ إِلَيْهِ يَرْجِعُونَ. ﴿58﴾
59 (ਜਦੋਂ ਉਹਨਾਂ ਨੂੰ ਬੁਤਾਂ ਬਾਰੇ ਪਤਾ ਲਗਿਆ ਤਾਂ) ਪੁੱਛਣ ਲੱਗੇ ਕਿ ਸਾਡੇ ਇਸ਼ਟਾਂ ਦਾ ਇਹ ਹਾਲ ਕਿਸ ਨੇ ਕੀਤਾ ਹੈ ? (ਜਿਸ ਨੇ ਵੀ ਇਹ ਕੀਤਾ ਹੈ) ਬੇਸ਼ੁਕ ਉਹ ਜ਼ਾਲਮਾਂ ਵਿੱਚੋਂ ਹੀ ਹੈ। قَالُوا۟ مَن فَعَلَ هَٰذَا بِـَٔالِهَتِنَآ إِنَّهُۥ لَمِنَ ٱلظَّٰلِمِينَ. ﴿59﴾
60 (ਕੁੱਝ ਲੋਕ ਆਪਸ ਵਿਚ) ਕਹਿਣ ਲੱਗੇ ਕਿ ਅਸੀਂ ਇਕ ਨੌਜਵਾਨ ਨੂੰ ਇਹਨਾਂ (ਇਸ਼ਟਾਂ) ਪ੍ਰਤੀ ਚਰਚਾ ਕਰਦੇ ਹੋਏ ਸੁਣਿਆ ਸੀ ਉਸ ਨੂੰ ਇਬਰਾਹੀਮ ਕਿਹਾ ਜਾਂਦਾ ਹੈ। قَالُوا۟ سَمِعْنَا فَتًۭى يَذْكُرُهُمْ يُقَالُ لَهُۥٓ إِبْرَٰهِيمُ. ﴿60﴾
61 ਸਾਰਿਆਂ ਨੇ ਕਿਹਾ ਕਿ ਤੁਸੀ ਉਸ ਨੂੰ ਲੋਕਾਂ ਦੇ ਸਾਹਮਣੇ ਫੜ ਲਿਆਓ ਤਾਂ ਜੋ ਸਾਰੇ ਉਸ ਨੂੰ ਵੇਖ ਲੈਣ। قَالُوا۟ فَأْتُوا۟ بِهِۦ عَلَىٰٓ أَعْيُنِ ٱلنَّاسِ لَعَلَّهُمْ يَشْهَدُونَ. ﴿61﴾
62 (ਜਦੋਂ ਇਬਰਾਹੀਮ ਨੂੰ ਲੋਕਾਂ ਸਾਹਮਣੇ ਲਿਆਂਦਾ ਗਿਆ ਤਾਂ ਕੌਮ ਦੇ ਸਰਦਾਰ) ਆਖਣ ਲੱਗੇ, ਕੀ ਤੇਨੇ ਹੀ ਸਾਡੇ ਇਸ਼ਟਾਂ ਦਾ ਇਹ ਹਾਲ ਕੀਤਾ ਹੈ ? قَالُوٓا۟ ءَأَنتَ فَعَلْتَ هَٰذَا بِـَٔالِهَتِنَا يَٰٓإِبْرَٰهِيمُ. ﴿62﴾
63 ਤਾਂ ਇਬਰਾਹੀਮ ਨੇ ਕਿਹਾ ਕਿ ਇਹ ਕੰਮ ਤਾਂ ਉਹਨਾਂ (ਮੂਰਤੀਆਂ) ਦੇ ਵੱਡੇ (ਬੁਤ) ਦਾ ਹੈ, ਪੁੱਛ ਲਵੋ ਜੇ ਇਹ ਬੋਲ ਸਕਦਾ ਹੈ। قَالَ بَلْ فَعَلَهُۥ كَبِيرُهُمْ هَٰذَا فَسْـَٔلُوهُمْ إِن كَانُوا۟ يَنطِقُونَ. ﴿63﴾
64 (ਇਹ ਸੁਣਕੇ) ਉਹ ਸਭ ਆਪਣੇ ਆਪ ਵਿਚ ਇਸ ਗੱਲ ਨੂੰ ਮੰਣਨ ਲੱਗੇ (ਕਿ ਇਹ ਬੁਤ ਤਾਂ ਕੁੱਝ ਬੋਲ ਵੀ ਨਹੀਂ ਸਕਦੇ ਅਤੇ (ਮਨ ਹੀ ਮਨ ਵਿਚ) ਕਹਿਣ ਲੱਗੇ ਕਿ ਜ਼ਾਲਮ ਤਾਂ ਤੁਸੀਂ ਆਪ ਹੀ ਹੋ। فَرَجَعُوٓا۟ إِلَىٰٓ أَنفُسِهِمْ فَقَالُوٓا۟ إِنَّكُمْ أَنتُمُ ٱلظَّٰلِمُونَ. ﴿64﴾
65 ਫੇਰ ਉਹਨਾਂ ਦੀ ਮੱਤ ਪੁੱਠੀ ਹੋ ਗਈ (ਤੇ ਆਖਣ ਲੱਗੇ) ਇਹ ਤਾਂ ਤੂੰ ਵੀ ਜਾਣਦਾ ਹੈ ਕਿ ਇਹ ਬੋਲਦੇ ਨਹੀਂ। ثُمَّ نُكِسُوا۟ عَلَىٰ رُءُوسِهِمْ لَقَدْ عَلِمْتَ مَا هَٰٓؤُلَآءِ يَنطِقُونَ. ﴿65﴾
66 (ਇਬਰਾਹੀਮ ਨੇ) ਕਿਹਾ, ਕੀ ਤੁਸੀਂ ਅੱਲਾਹ ਨੂੰ ਛੱਡ ਕੇ ਉਹਨਾਂ ਦੀ ਪੂਜਾ ਕਰਦੇ ਹੋ ਜੋ ਨਾ ਤੁਹਾਨੂੰ ਕੁੱਝ ਲਾਭ ਦੇ ਸਕਦੇ ਹਨ ਨਾ ਹੀ ਹਾਨੀ ? قَالَ أَفَتَعْبُدُونَ مِن دُونِ ٱللَّهِ مَا لَا يَنفَعُكُمْ شَيْـًۭٔا وَلَا يَضُرُّكُمْ. ﴿66﴾
67 ਅਫ਼ਸੋਸ ਹੈ ਤੁਹਾਤੇ (ਭਾਵ ਤੁਹਾਡੀਆਂ ਅਕਲਾਂ) ਉੱਤੇ ਅਤੇ ਉਹਨਾਂ ਉੱਤੇ ਜਿਨ੍ਹਾਂ ਦੀ ਪੂਜਾ ਤੁਸੀਂ ਅੱਲਾਹ ਨੂੰ ਛੱਡ ਕੇ ਕਰਦੇ ਹੋ। ਕੀ ਤੁਹਾਨੂੰ ਕੁੱਝ ਵੀ ਅਕਲ ਨਹੀਂ? أُفٍّۢ لَّكُمْ وَلِمَا تَعْبُدُونَ مِن دُونِ ٱللَّهِ ۖ أَفَلَا تَعْقِلُونَ. ﴿67﴾
68 (ਆਪਸ ਵਿਚ) ਕਹਿਣ ਲੱਗੇ ਕਿ ਜੇ ਤੁਸੀਂ ਆਪਣੇ ਇਸ਼ਟਾਂ ਦੀ ਮਦਦ ਕਰਨੀ ਹੀ ਹੈ ਤਾਂ ਇਬਰਾਹੀਮ ਨੂੰ ਅੱਗ ਵਿਚ ਸੁੱਟ ਦਿਓ। قَالُوا۟ حَرِّقُوهُ وَٱنصُرُوٓا۟ ءَالِهَتَكُمْ إِن كُنتُمْ فَٰعِلِينَ. ﴿68﴾
69 (ਜਦੋਂ ਇਬਰਾਹੀਮ ਨੂੰ ਅੱਗ ਵਿਚ ਸੁਟ ਦਿੱਤਾ ਗਿਆ ਤਾਂ) ਅਸੀਂ ਹੁਕਮ ਦਿੱਤਾ ਕਿ ਹੇ ਅੱਗ! ਤੂੰ ਠੰਡੀ ਹੋ ਜਾ ਅਤੇ ਇਬਰਾਹੀਮ ਲਈ ਸਲਾਮਤੀ ਵਾਲੀ ਬਣ ਜਾ। قُلْنَا يَٰنَارُ كُونِى بَرْدًۭا وَسَلَٰمًا عَلَىٰٓ إِبْرَٰهِيمَ. ﴿69﴾
70 ਉਹਨਾਂ ਨੇ ਇਬਰਾਹੀਮ ਨਾਲ ਬੁਰਾ ਕਰਨਾ ਚਾਹਿਆ ਪਰ ਅਸੀਂ ਉਹਨਾਂ ਨੂੰ ਹੀ ਘਾਟੇ ਵਿਚ ਪਾ ਦਿੱਤਾ (ਅਸਫ਼ਲ ਕਰ ਦਿੱਤਾ)। وَأَرَادُوا۟ بِهِۦ كَيْدًۭا فَجَعَلْنَٰهُمُ ٱلْأَخْسَرِينَ. ﴿70﴾
71 ਅਸੀਂ ਉਸ (ਇਬਰਾਹੀਮ) ਨੂੰ ਅਤੇ ਲੂਤ ਨੂੰ ਸੁਰੱਖਿਅਤ ਬਚਾ ਕੇ ਉਸ ਧਰਤੀ (ਮੁਲਕ ਸ਼ਾਮ) ਵੱਲ ਲੈ ਗਏ, ਜਿੱਥੇ ਅਸੀਂ ਦੁਨੀਆਂ ਜਹਾਨ ਲਈ ਬਰਕਤਾਂ ਰੱਖੀਆਂ ਸਨ। وَنَجَّيْنَٰهُ وَلُوطًا إِلَى ٱلْأَرْضِ ٱلَّتِى بَٰرَكْنَا فِيهَا لِلْعَٰلَمِينَ. ﴿71﴾
72 ਅਸੀਂ ਉਸ (ਇਬਰਾਹੀਮ) ਨੂੰ ਇਸਹਾਕ (ਜਿਹਾ ਪੁੱਤਰ) ਅਤੇ ਯਾਕੂਬ (ਜਿਹਾ ਪੋਤਰਾ) ਇਨਾਮ ਵਿਚ ਦਿੱਤਾ ਅਤੇ ਹਰੇਕ ਨੂੰ ਅਸੀਂ ਨੇਕ ਕੰਮ ਕਰਨ ਵਾਲਾ ਬਣਾਇਆ। وَوَهَبْنَا لَهُۥٓ إِسْحَٰقَ وَيَعْقُوبَ نَافِلَةًۭ ۖ وَكُلًّۭا جَعَلْنَا صَٰلِحِينَ. ﴿72﴾
73 ਅਤੇ ਅਸੀਂ ਉਹਨਾਂ (ਇਸਹਾਕ ਤੇ ਯਾਕੂਬ) ਨੂੰ ਆਗੂ (ਨਬੀ) ਬਣਾਇਆ ਤਾਂ ਜੋ ਸਾਡੇ ਆਦੇਸ਼ਾਂ ਅਨੁਸਾਰ ਲੋਕਾਂ ਦੀ ਅਗਵਾਈ ਕਰਨ ਅਤੇ ਅਸੀਂ ਉਹਨਾਂ (ਨਬੀਆਂ) ਵੱਲ ਭਲੇ ਕੰਮ ਕਰਨ, ਨਮਾਜ਼ ਕਾਇਮ ਰੱਖਣ ਅਤੇ ਜ਼ਕਾਤ ਅਦਾ ਕਰਨ ਦਾ ਹੁਕਮ ਵਹੀ ਰਾਹੀਂ ਭੇਜਿਆ ਅਤੇ ਉਹ ਸਾਰੇ ਹੀ ਸਾਡੇ ਇਬਾਦਤ ਗੁਜ਼ਾਰ ਬੰਦੇ ਸਨ। وَجَعَلْنَٰهُمْ أَئِمَّةًۭ يَهْدُونَ بِأَمْرِنَا وَأَوْحَيْنَآ إِلَيْهِمْ فِعْلَ ٱلْخَيْرَٰتِ وَإِقَامَ ٱلصَّلَوٰةِ وَإِيتَآءَ ٱلزَّكَوٰةِ ۖ وَكَانُوا۟ لَنَا عَٰبِدِينَ. ﴿73﴾
74 ਅਸੀਂ ਲੂਤ ਨੂੰ ਵੀ ਦਾਨਾਈ (ਪੈਗ਼ੰਬਰੀ) ਅਤੇ ਗਿਆਨ ਬਖ਼ਸ਼ਿਆ ਅਤੇ ਅਸੀਂ ਉਸ ਨੂੰ ਉਸ ਬਸਤੀ ਵਿੱਚੋਂ ਕੱਢਿਆ ਜਿੱਥੇ ਦੇ ਲੋਕੀ ਅਸ਼ਲੀਲ ਕੰਮਾਂ ਵਿਚ ਰੁੱਝੇ ਹੋਏ ਸਨ। ਉਹ ਬਹੁਤ ਹੀ ਭੈੜੇ ਅਤੇ ਅਵਗਿਆਕਾਰੀ ਲੋਕ ਸਨ। وَلُوطًا ءَاتَيْنَٰهُ حُكْمًۭا وَعِلْمًۭا وَنَجَّيْنَٰهُ مِنَ ٱلْقَرْيَةِ ٱلَّتِى كَانَت تَّعْمَلُ ٱلْخَبَٰٓئِثَ ۗ إِنَّهُمْ كَانُوا۟ قَوْمَ سَوْءٍۢ فَٰسِقِينَ. ﴿74﴾
75 ਅਸੀਂ ਉਸ (ਲੂਤ) ਨੂੰ ਆਪਣੀਆਂ ਮਿਹਰਾਂ ਵਿਚ ਦਾਖ਼ਲ ਕਰ ਲਿਆ ਬੇਸ਼ੱਕ ਉਹ ਨੇਕ ਲੋਕਾਂ ਵਿੱਚੋਂ ਸੀ। وَأَدْخَلْنَٰهُ فِى رَحْمَتِنَآ ۖ إِنَّهُۥ مِنَ ٱلصَّٰلِحِينَ. ﴿75﴾
76 ਅਤੇ (ਹੇ ਨਬੀ!) ਨੂਹ ਨੂੰ ਯਾਦ ਕਰੋ ਜਦੋਂ ਉਸ ਨੇ ਉਹਨਾਂ (ਸਾਰੇ ਨਬੀਆਂ) ਤੋਂ ਪਹਿਲਾਂ ਸਾਨੂੰ ਦੁਆ ਕੀਤੀ ਸੀ ਅਤੇ ਅਸੀਂ ਉਹ ਦੀ ਦੁਆ ਕਬੂਲ ਕੀਤੀ। ਸੋ ਅਸੀਂ ਉਸ (ਨੂਹ) ਨੂੰ ਅਤੇ ਉਸ ਦੇ ਸਾਥੀਆਂ ਨੂੰ ਇਕ ਵੱਡੇ ਸੰਕਟ ਵਿੱਚੋਂ ਕੱਢਿਆ। وَنُوحًا إِذْ نَادَىٰ مِن قَبْلُ فَٱسْتَجَبْنَا لَهُۥ فَنَجَّيْنَٰهُ وَأَهْلَهُۥ مِنَ ٱلْكَرْبِ ٱلْعَظِيمِ. ﴿76﴾
77 ਅਤੇ ਅਸੀਂ ਉਹਨਾਂ (ਨੂਹ ਤੇ ਉਸ ਦੇ ਸਾਥੀਆਂ) ਦੀ ਹਿਮਾਇਤ ਉਹਨਾਂ ਲੋਕਾਂ ਦੇ ਮੁਕਾਬਲੇ ਵਿਚ ਕੀਤੀ ਸੀ, ਜਿਹੜੇ ਸਾਡੀਆਂ ਆਇਤਾਂ (ਨਿਸ਼ਾਨੀਆਂ) ਨੂੰ ਝੁਠਲਾ ਰਹੇ ਸਨ। ਨਿਰਸੰਦੇਹ, ਉਹ ਬਹੁਤ ਹੀ ਭੈੜੇ ਲੋਕ ਸਨ, ਸੋ ਅਸੀਂ ਉਹਨਾਂ ਸਭ ਨੂੰ ਡੋਬ ਦਿੱਤਾ। وَنَصَرْنَٰهُ مِنَ ٱلْقَوْمِ ٱلَّذِينَ كَذَّبُوا۟ بِـَٔايَٰتِنَآ ۚ إِنَّهُمْ كَانُوا۟ قَوْمَ سَوْءٍۢ فَأَغْرَقْنَٰهُمْ أَجْمَعِينَ. ﴿77﴾
78 (ਹੇ ਨਬੀ ਸ:!) ਦਾਊਦ ਅਤੇ (ਉਸ ਦੇ ਪੁੱਤਰ) ਸੁਲੇਮਾਨ ਨੂੰ ਯਾਦ ਕਰੋ ਜਦੋਂ ਉਹ ਦੋਵੇਂ ਇਕ ਖੇਤ (ਦੀ ਮਲਕੀਯਤ) ਦਾ ਫ਼ੈਸਲਾ ਕਰ ਰਹੇ ਸਨ, ਜਿਸ ਵਿਚ ਰਾਤ ਵੇਲੇ ਕਿਸੇ ਦੀਆਂ ਬਕਰੀਆਂ ਚਰ-ਚੁਰਾ ਗਈਆਂ ਸਨ। ਅਸੀਂ ਉਹਨਾਂ ਦੇ ਫ਼ੈਸਲੇ ਸਮੇਂ ਮੌਜੂਦ ਸੀ। وَدَاوُۥدَ وَسُلَيْمَٰنَ إِذْ يَحْكُمَانِ فِى ٱلْحَرْثِ إِذْ نَفَشَتْ فِيهِ غَنَمُ ٱلْقَوْمِ وَكُنَّا لِحُكْمِهِمْ شَٰهِدِينَ. ﴿78﴾
79 ਅਸੀਂ ਸੁਲੇਮਾਨ ਨੂੰ ਠੀਕ (ਫ਼ੈਸਲਾ) ਸੁਝਾ ਦਿੱਤਾ ਅਤੇ ਅਸੀਂ ਹਰੇਕ ਨੂੰ ਸਿਆਣਪ ਤੇ ਗਿਆਨ ਬਖ਼ਸ਼ਿਆ। ਅਸੀਂ ਦਾਊਦ ਦੇ ਅਧੀਨ ਪਹਾੜਾਂ ਤੇ ਪੰਛਿਆਂ ਨੂੰ ਕਰ ਦਿੱਤਾ। ਉਹ (ਸਾਰੇ) ਤਸਬੀਹ ਕਰਦੇ ਸਨ। ਇਹ ਸਭ ਕਰਨ ਵਾਲੇ ਅਸੀਂ ਆਪ ਹੀ ਸਾਂ। فَفَهَّمْنَٰهَا سُلَيْمَٰنَ ۚ وَكُلًّا ءَاتَيْنَا حُكْمًۭا وَعِلْمًۭا ۚ وَسَخَّرْنَا مَعَ دَاوُۥدَ ٱلْجِبَالَ يُسَبِّحْنَ وَٱلطَّيْرَ ۚ وَكُنَّا فَٰعِلِينَ. ﴿79﴾
80 ਅਸੀਂ ਉਸ (ਦਾਊਦ) ਨੂੰ ਤੁਹਾਡੇ ਲਈ ਜ਼ਿਰ੍ਹਾ-ਬਕਤਰ (ਜੰਗੀ ਲਿਬਾਸ) ਬਣਾਉਂਣ ਦੀ ਕਲਾ ਸਿਖਾਈ, ਤਾਂ ਜੋ ਲੜਾਈ ਸਮੇਂ ਇਕ ਦੂਜੇ ਦੇ ਹਮਲੇ ਤੋਂ ਬਚਾਏ। ਕੀ ਤੁਸੀਂ ਧੰਨਵਾਦੀ ਬਣੋਗੇ? وَعَلَّمْنَٰهُ صَنْعَةَ لَبُوسٍۢ لَّكُمْ لِتُحْصِنَكُم مِّنۢ بَأْسِكُمْ ۖ فَهَلْ أَنتُمْ شَٰكِرُونَ. ﴿80﴾
81 ਅਸੀਂ ਹੀ ਸੁਲੇਮਾਨ ਦੇ ਅਧੀਨ ਤੇਜ਼ ਹਵਾਂ ਨੂੰ ਕੀਤਾ, ਉਹ ਉਸ ਦੇ ਹੁਕਮ ਨਾਲ ਉਸ ਧਰਤੀ ਵੱਲ ਵਗਦੀ ਸੀ ਜਿੱਥੇ ਅਸੀਂ ਬਰਕਤਾਂ ਦੇ ਰੱਖੀਆਂ ਸਨ। ਅਸੀਂ ਹਰੇਕ ਚੀਜ਼ ਦਾ ਭਲੀ-ਭਾਂਤ ਗਿਆਨ ਰੱਖਦੇ ਹਾਂ। وَلِسُلَيْمَٰنَ ٱلرِّيحَ عَاصِفَةًۭ تَجْرِى بِأَمْرِهِۦٓ إِلَى ٱلْأَرْضِ ٱلَّتِى بَٰرَكْنَا فِيهَا ۚ وَكُنَّا بِكُلِّ شَىْءٍ عَٰلِمِينَ. ﴿81﴾
82 ਇਸੇ ਪ੍ਰਕਾਰ ਅਸੀਂ ਬਹੁਤ ਸਾਰੇ ਸ਼ੈਤਾਨ ਵੀ ਉਸ (ਸੁਲੈਮਾਨ) ਦੇ ਅਧੀਨ ਕੀਤੇ ਹੋਏ ਸੀ ਜਿਹੜੇ ਉਸ ਦੇ ਹੁਕਮ ਨਾਲ (ਸਮੁੰਦਰ ਵਿਚ) ਗੋਤੇ ਮਾਰਦੇ ਸੀ ਅਤੇ ਹੋਰ ਵੀ ਕਈ ਕੰਮ ਕਰਦੇ ਸੀ, ਅਸੀਂ ਹੀ ਉਹਨਾਂ ਦੀ ਰਾਖੀ ਕਰਦੇ ਸੀ। وَمِنَ ٱلشَّيَٰطِينِ مَن يَغُوصُونَ لَهُۥ وَيَعْمَلُونَ عَمَلًۭا دُونَ ذَٰلِكَ ۖ وَكُنَّا لَهُمْ حَٰفِظِينَ. ﴿82﴾
83 (ਹੇ ਨਬੀ ਸ:!) ਅੱਯੂਬ (ਨਬੀ) ਨੂੰ ਯਾਦ ਕਰੋ ਜਦੋਂ ਉਸ ਨੇ ਆਪਣੇ ਰੱਬ ਨੂੰ ਅਰਦਾਸ ਕੀਤੀ ਸੀ ਕਿ ਮੈਨੂੰ ਬੀਮਾਰੀ ਚਿੱਮੜ ਗਈ ਹੈ ਅਤੇ ਤੂੰ ਹੀ ਸਭ ਤੋਂ ਵੱਧ ਰਹਿਮ ਕਰਨ ਵਾਲਾ ਹੈ (ਮੈਨੂੰ ਬੀਮਾਰੀ ਤੋਂ ਬਚਾ)। ۞ وَأَيُّوبَ إِذْ نَادَىٰ رَبَّهُۥٓ أَنِّى مَسَّنِىَ ٱلضُّرُّ وَأَنتَ أَرْحَمُ ٱلرَّٰحِمِينَ. ﴿83﴾
84 ਅਸੀਂ (ਉਸ ਦੀ ਅਰਦਾਸ ਕਬੂਲ ਕਰ ਲਈ ਅਤੇ ਜਿਹੜਾ ਉਸ ਨੂੰ ਰੋਗ ਸੀ ਉਹ ਦੂਰ ਕਰ ਦਿੱਤਾ ਅਤੇ ਉਸ ਨੂੰ ਔਲਾਦ ਬਖ਼ਸ਼ੀ, ਸਗੋਂ ਆਪਣੀਆਂ ਮਿਹਰਾਂ ਸਦਕੇ ਹੋਰ ਵੀ ਬਹੁਤ ਕੁੱਝ ਦਿੱਤਾ ਤਾਂ ਜੋ ਨੇਕ ਲੋਕ ਨਸੀਹਤ ਪ੍ਰਾਪਤ ਕਰਨ। فَٱسْتَجَبْنَا لَهُۥ فَكَشَفْنَا مَا بِهِۦ مِن ضُرٍّۢ ۖ وَءَاتَيْنَٰهُ أَهْلَهُۥ وَمِثْلَهُم مَّعَهُمْ رَحْمَةًۭ مِّنْ عِندِنَا وَذِكْرَىٰ لِلْعَٰبِدِينَ. ﴿84﴾
85 ਅਤੇ ਇਸਮਾਈਲ, ਇਦਰੀਸ ਤੇ ਜ਼ਵਿਲ ਕਿਫ਼ਲ ਨੂੰ ਯਾਦ ਕਰੋ, ਇਹ ਸਾਰੇ (ਨਬੀ) ਸਬਰ ਕਰਨ ਵਾਲੇ ਸਨ। وَإِسْمَٰعِيلَ وَإِدْرِيسَ وَذَا ٱلْكِفْلِ ۖ كُلٌّۭ مِّنَ ٱلصَّٰبِرِينَ. ﴿85﴾
86 ਅਤੇ ਅਸੀਂ ਉਹਨਾਂ ਸਾਰੇ (ਨਬੀਆਂ) ਨੂੰ ਆਪਣੀ ਮਿਹਰਾਂ ਵਿਚ ਲੈ ਲਿਆ। ਨਿਰਸੰਦੇਹ, ਉਹ ਸਾਰੇ ਹੀ ਨੇਕ ਲੋਕ ਸਨ। وَأَدْخَلْنَٰهُمْ فِى رَحْمَتِنَآ ۖ إِنَّهُم مِّنَ ٱلصَّٰلِحِينَ. ﴿86﴾
87 ਅਤੇ ਮੱਛੀ ਵਾਲੇ (ਯੂਨੁਸ) ਨੂੰ ਯਾਦ ਕਰੋ ਜਦੋਂ ਉਹ (ਕੌਮ ਤੋਂ) ਵਿਗੜ ਕੇ ਚਲਾ ਗਿਆ ਅਤੇ ਸਮਝਦਾ ਸੀ ਕਿ ਅਸੀਂ ਉਸ ਨੂੰ ਫੜ ਨਹੀਂ ਸਕਦੇ। ਅੰਤ ਉਸ ਨੇ ਸਾਨੂੰ ਹਨੇਰਿਆਂ ਵਿਚ (ਭਾਵ ਮੱਛੀ ਦੇ ਪੇਟ ਵਿੱਚੋਂ) ਅਰਦਾਸਾਂ ਕੀਤੀਆਂ ਕਿ ਤੈਥੋਂ (ਅੱਲਾਹ ਤੋਂ) ਛੁੱਟ ਹੋਰ ਕੋਈ ਇਸ਼ਟ ਨਹੀਂ, ਤੂੰ ਪਾਕ ਹੈ, ਅਸਲ ਵਿਚ ਮੈਂ ਹੀ ਜ਼ਾਲਮਾਂ ਵਿੱਚੋਂ ਹੋ ਗਿਆ ਹਾਂ। وَذَا ٱلنُّونِ إِذ ذَّهَبَ مُغَٰضِبًۭا فَظَنَّ أَن لَّن نَّقْدِرَ عَلَيْهِ فَنَادَىٰ فِى ٱلظُّلُمَٰتِ أَن لَّآ إِلَٰهَ إِلَّآ أَنتَ سُبْحَٰنَكَ إِنِّى كُنتُ مِنَ ٱلظَّٰلِمِينَ. ﴿87﴾
88 ਅਸੀਂ ਉਸ (ਯੂਨੁਸ) ਦੀ ਅਰਦਾਸ ਮਨਜ਼ੂਰ ਕਰ ਲਈ ਅਤੇ ਉਸ ਨੂੰ ਕਸ਼ਟ (ਮੱਛੀ ਦੇ ਪੇਟ) ਤੋਂ ਛੁਟਕਾਰਾ ਦਿਲਾਇਆ। ਈਮਾਨ ਵਾਲਿਆਂ ਨੂੰ ਅਸੀਂ ਇਸੇ ਤਰ੍ਹਾਂ ਬਚਾਉਂਦੇ ਰਹਿੰਦੇ ਹਾਂ। فَٱسْتَجَبْنَا لَهُۥ وَنَجَّيْنَٰهُ مِنَ ٱلْغَمِّ ۚ وَكَذَٰلِكَ نُۨجِى ٱلْمُؤْمِنِينَ. ﴿88﴾
89 ਯਾਦ ਕਰੋ ਜ਼ਿਕਰੀਆ ਨੂੰ ਜਦੋਂ ਉਸ ਨੇ ਆਪਣੇ ਰੱਬ ਨੂੰ ਦੁਆ ਕੀਤੀ ਸੀ ਕਿ ਹੇ ਮੇਰੇ ਰੱਬਾ! ਮੈਨੂੰ ਇਕੱਲਿਆਂ ਨਾ ਛੱਡੀਂ, ਤੂੰ ਹੀ ਸਭ ਤੋਂ ਵੱਡਾ ਵਾਰਸ (ਰੱਖਵਾਲਾ) ਹੈ। وَزَكَرِيَّآ إِذْ نَادَىٰ رَبَّهُۥ رَبِّ لَا تَذَرْنِى فَرْدًۭا وَأَنتَ خَيْرُ ٱلْوَٰرِثِينَ. ﴿89﴾
90 ਅਸੀਂ ਉਸ (ਜ਼ਿਕਰੀਆ) ਦੀ ਦੁਆ ਕਬੂਲ ਕਰ ਲਈ ਅਤੇ ਉਸ ਨੂੰ ਯਾਹਯਾ (ਨਾਂ ਦਾ ਪੁੱਤਰ) ਬਖ਼ਸ਼ਿਆ। ਅਸੀਂ ਉਸ ਦੀ ਪਤਨੀ ਨੂੰ ਇਸ (ਔਲਾਦ) ਦੇ ਯੋਗ ਬਣਾ ਦਿੱਤਾ। ਇਹ ਦੋਵੇਂ (ਜ਼ਿਕਰੀਆ ਤੇ ਉਸ ਦੀ ਪਤਨੀ) ਭਲੇ ਕੰਮ ਕਰਨ ਵਿਚ ਛੇਤੀ ਕਰਦੇ ਸਨ ਅਤੇ ਸਾਨੂੰ ਆਸਾਂ ਨਾਲ ਅਤੇ ਡਰਦੇ ਹੋਏ ਪੁਕਾਰਦੇ ਸਨ ਅਤੇ ਸਾਡੇ ਅੱਗੇ ਨਿਮਰਤਾ ਸਹਿਤ ਝੁਕਦੇ ਸਨ। فَٱسْتَجَبْنَا لَهُۥ وَوَهَبْنَا لَهُۥ يَحْيَىٰ وَأَصْلَحْنَا لَهُۥ زَوْجَهُۥٓ ۚ إِنَّهُمْ كَانُوا۟ يُسَٰرِعُونَ فِى ٱلْخَيْرَٰتِ وَيَدْعُونَنَا رَغَبًۭا وَرَهَبًۭا ۖ وَكَانُوا۟ لَنَا خَٰشِعِينَ. ﴿90﴾
91 ਅਤੇ ਉਸ ਪਾਕ ਪਵਿੱਤਰ ਇਸਤਰੀ ਨੂੰ ਯਾਦ ਕਰੋ ਜਿਸ ਨੇ ਆਪਣੀ ਇੱਜ਼ਤ ਆਬਰੂ ਦੀ ਰਾਖੀ ਕੀਤੀ ਸੀ। ਅਸੀਂ ਉਸ (ਪਵਿੱਤਰ ਜ਼ਨਾਨੀ ਮਰੀਅਮ) ਵਿਚ ਆਪਣੀ ਰੂਹ ਫੂਂਕੀ ਅਤੇ ਉਸ ਨੂੰ ਅਤੇ ਉਸ ਦੇ ਪੁੱਤਰ (ਈਸਾ) ਨੂੰ ਕੁੱਲ ਜਹਾਨ ਲਈ ਇਕ ਨਿਸ਼ਾਨੀ ਬਣਾ ਦਿੱਤਾ। وَٱلَّتِىٓ أَحْصَنَتْ فَرْجَهَا فَنَفَخْنَا فِيهَا مِن رُّوحِنَا وَجَعَلْنَٰهَا وَٱبْنَهَآ ءَايَةًۭ لِّلْعَٰلَمِينَ. ﴿91﴾
92 ਹੇ ਲੋਕੋ! ਬੇਸ਼ੱਕ ਇਹ ਤੁਹਾਡ ਧਰਮ (ਇਸਲਾਮ) ਇਕ ਹੀ ਧਰਮ ਹੈ ਅਤੇ ਮੈਂ ਤੁਹਾਡਾ ਪਾਲਣਹਾਰ ਹਾਂ, ਸੋ ਤੁਸੀਂ ਮੇਰੀ ਹੀ ਬੰਦਗੀ ਕਰੋ। إِنَّ هَٰذِهِۦٓ أُمَّتُكُمْ أُمَّةًۭ وَٰحِدَةًۭ وَأَنَا۠ رَبُّكُمْ فَٱعْبُدُونِ. ﴿92﴾
93 ਅਤੇ ਜਿਨ੍ਹਾਂ ਲੋਕਾਂ ਨੇ ਆਪਣੇ ਧਰਮ ਵਿਚ ਫੁੱਟਾਂ ਪਾਈਆਂ ਹਨ ਉਹਨਾਂ ਸਭ ਨੇ ਆਉਣਾ ਤਾਂ ਮੇਰੇ ਹੀ ਕੋਲ ਹੈ। وَتَقَطَّعُوٓا۟ أَمْرَهُم بَيْنَهُمْ ۖ كُلٌّ إِلَيْنَا رَٰجِعُونَ. ﴿93﴾
94 ਸੋ ਜਿਹੜਾ ਵੀ ਕੋਈ ਨੇਕ ਅਮਲ ਕਰੇਗਾ, ਪਰ ਹੋਵੇ ਉਹ ਈਮਾਨ ਵਾਲਾ, ਉਸ ਦੇ ਕੰਮਾਂ ਦੀ ਨਾ-ਕਦਰੀ ਨਹੀਂ ਹੋਵੇਗੀ, ਅਸੀਂ ਤਾਂ ਉਹਨਾਂ ਦੇ ਸਾਰੇ ਕੰਮਾਂ ਨੂੰ ਲਿਖ ਰਹੇ ਹਾਂ। فَمَن يَعْمَلْ مِنَ ٱلصَّٰلِحَٰتِ وَهُوَ مُؤْمِنٌۭ فَلَا كُفْرَانَ لِسَعْيِهِۦ وَإِنَّا لَهُۥ كَٰتِبُونَ. ﴿94﴾
95 ਅਤੇ ਜਿਸ ਬਸਤੀ ਅਸਾਂ ਹਲਾਕ ਕਰ ਦਈਏ ਉਹ ਦੇ ਵਸਨੀਕ ਕਦੇ ਮੁੜ ਪਰਤ ਕੇ (ਸੰਸਾਰ ਵਿਚ) ਨਹੀਂ ਆਉਣਗੇ। وَحَرَٰمٌ عَلَىٰ قَرْيَةٍ أَهْلَكْنَٰهَآ أَنَّهُمْ لَا يَرْجِعُونَ. ﴿95﴾
96 ਇੱਥੋਂ ਤੀਕ ਕਿ ਯਾਜੂਜ ਮਾਜੂਜ ਖੋਲ ਦਿੱਤੇ ਜਾਣਗੇ ਅਤੇ ਉਹ ਹਰ ਉਂਚਾਈ ਤੋਂ ਭਜਦੇ ਹੋਏ ਨਿੱਕਲ ਆਉਣਗੇ।[3]
[3] ਵੇਖੋ ਸੂਰਤ ਅਲ-ਕਹਫ਼, ਹਾਸ਼ੀਆ ਆਇਤ 94/18
حَتَّىٰٓ إِذَا فُتِحَتْ يَأْجُوجُ وَمَأْجُوجُ وَهُم مِّن كُلِّ حَدَبٍۢ يَنسِلُونَ. ﴿96﴾
97 ਅਤੇ ਸੱਚਾ ਵਚਨ ਭਾਵ ਕਿਆਮਤ ਦਾ ਸਮਾਂ ਵੀ ਨੇੜੇ ਆ ਲੱਗੇਗਾ, ਤਦ ਕਾਫ਼ਿਰਾਂ ਦੀਆਂ ਅੱਖਾਂ (ਅਚਰਜ ਨਾਲ)ਖੁੱਲ੍ਹੀਆਂ ਦੀਆਂ ਖੁੱਲ੍ਹੀਆਂ ਰਹਿ ਜਾਣਗੀਆਂ (ਅਤੇ ਆਖਣਗੇ ਕਿ) ਅਫ਼ਸੋਸ ਸਾਡੇ ਮਾੜੇ ਭਾਗ ਅਸੀਂ ਇਸ ਦਿਨ ਨੂੰ ਭੁੱਲੇ ਬੈਠੇ ਸੀ, ਅਸੀਂ ਹੀ ਜ਼ਾਲਮ ਸਾਂ। وَٱقْتَرَبَ ٱلْوَعْدُ ٱلْحَقُّ فَإِذَا هِىَ شَٰخِصَةٌ أَبْصَٰرُ ٱلَّذِينَ كَفَرُوا۟ يَٰوَيْلَنَا قَدْ كُنَّا فِى غَفْلَةٍۢ مِّنْ هَٰذَا بَلْ كُنَّا ظَٰلِمِينَ. ﴿97﴾
98 (ਹੇ ਕਾਫ਼ਿਰੋ! ਸੁਣੋ!) ਤੁਸੀਂ ਰੱਬ ਨੂੰ ਛੱਡ ਕੇ ਜਿਨ੍ਹਾਂ ਦੀ ਬੰਦਗੀ ਕਰਦੇ ਹੋ ਉਹ ਸਾਰੇ ਨਰਕ ਦਾ ਬਾਲਣ ਬਣਕੇ ਰਹਿਣਗੇ ਅਤੇ ਤੁਸੀਂ ਸਾਰੇ ਉਸ ਵਿਚ ਜਾਵੋਗੇ। [4]
[4] ਜਦੋਂ ਅੱਲਾਹ ਨੇ ਇਹ ਇਰਸ਼ਾਦ ਫ਼ਰਮਾਇਆ ਤਾਂ ਮੁਸ਼ਰੀਕੀਨ-ਏ-ਕੁਰੈਸ਼ ਬਹੁਤ ਖ਼ੁਸ਼ ਹੋਏ ਅਤੇ ਆਖਣ ਲੱਗੇ ਕਿ ਅਸੀਂ ਤਾਂ ਦੋਜ਼ਖ ਵਿਚ ਆਪਣੇ ਈਸ਼ਟਾਂ ਨਾਲ ਹੋਵਾਂਗੇ। ਜਿਵੇਂ ਨਕਰ ਵਿਚ ਬੁਤ ਆਪਣੇ ਪੁਜਾਰੀਆਂ ਨਾਲ ਹੋਣਗੇ। ਸੋ ਮਰੀਅਮ ਦਾ ਪੁੱਤਰ ਈਸਾ ਅਤੇ ਉਜ਼ੈਰ (ਅ:) ਨਰਕ ਵਿਚ ਆਪਣੇ ਪੂਜਾਰੀਆਂ ਨਾਲ ਹੋਣਗੇ, ਇਸ ਤਰ੍ਹਾਂ ਦੂਜੇ ਲੋਕ ਵੀ। ਸੋ ਅੱਲਾਹ ਨੇ ਇਸ ਸਮੱਸਿਆ ਦਾ ਹੱਲ ਅਤੇ ਮੁਸ਼ਰਿਕਾਂ ਦੇ ਦਾਵੇ ਦੀ ਨਖੇਦੀ ਲਈ ਕੁਰਆਨ ਦੀ ਆਇਤ 101/21 ਨਾਜ਼ਿਲ ਫ਼ਰਮਾਈ ਕਿ ਬੇਸ਼ੱਕ ਜਿਨ੍ਹਾਂ ਲੋਕਾਂ ਲਈ ਸਾਡੇ ਵੱਲੋਂ ਪਹਿਲਾਂ ਤੋਂ ਹੀ ਨੇਕੀ ਮੁਕੱਦਰ ਬਣ ਚੁੱਕੀ ਹੈ ਉਹ ਜ਼ਰੂਰ ਹੀ ਨਰਕ ਤੋਂ ਦੂਰ ਰੱਖੇ ਜਾਣਗੇ।
إِنَّكُمْ وَمَا تَعْبُدُونَ مِن دُونِ ٱللَّهِ حَصَبُ جَهَنَّمَ أَنتُمْ لَهَا وَٰرِدُونَ. ﴿98﴾
99 ਜੇਕਰ ਇਹ ਅਸਲੀ ਇਸ਼ਟ ਹੁੰਦੇ ਤਾਂ ਉਸ ਨਰਕ ਵਿਚ ਕਿਉਂ ਜਾਂਦੇ ? ਜਦ ਕਿ ਇਹ ਸਾਰੇ ਇਸ (ਨਰਕ) ਵਿਚ ਸਦਾ ਲਈ ਰਹਿਣਗੇ। لَوْ كَانَ هَٰٓؤُلَآءِ ءَالِهَةًۭ مَّا وَرَدُوهَا ۖ وَكُلٌّۭ فِيهَا خَٰلِدُونَ. ﴿99﴾
100 ਉੱਥੇ ਇਹ ਸਾਰੇ ਕੂਕਾਂ ਮਾਰਣਗੇ, ਪਰ ਉੱਥੇ ਉਹਨਾਂ ਨੂੰ ਸੁਣਨ ਵਾਲਾ ਕੋਈ ਨਹੀਂ ਹੋਵੇਗਾ।[5]
[5] ਜਦੋਂ ਹਜ਼ਰਤ ਇਬਨੇ ਮਸਊਦ ਨੇ ਇਹ ਆਇਤ ਤਲਾਵਤ ਕੀਤੀ ਅਤੇ ਆਖਿਆ ਕਿ ਜਦੋਂ ਉਹ ਲੋਕ ਜਿਨ੍ਹਾਂ ਦੇ ਮੁਕੱਦਰ ਵਿਚ ਨਰਕ ਲਿਖੀ ਜਾ ਚੁੱਕੀ ਹੈ ਕਿ ਉਹ ਸਦਾ ਹੀ ਉੱਥੇ ਰਹਿਣਗੇ ਅਤੇ ਨਰਕ ਵਿਚ ਸੁੱਟ ਦਿੱਤੇ ਜਾਣਗੇ ਤਾਂ ਇਹਨਾਂ ਵਿੱਚੋਂ ਹਰ ਇਕ ਨੂੰ ਵੱਖ ਵੱਖ ਅੱਗ ਦੇ ਸੰਦੂਕ ਵਿਚ ਸੁੱਟ ਦਿੱਤਾ ਜਾਵੇਗਾ ਅਤੇ ਉਹ ਦੇਖ ਨਾ ਸਕਣਗੇ ਕਿ ਉਸ ਦੋਂ ਛੁੱਟ ਕਿਸੇ ਹੋਰ ਨੂੰ ਵੀ ਨਰਕ ਦੀ ਸਜ਼ਾ ਦਿੱਤੀ ਗਈ ਹੈ। ਫੇਰ ਇਬਨੇ ਮਸਊਦ ਨੇ ਇਹ ਆਇਤ ਤਲਾਵਤ ਕੀਤੀ। (ਇਬਨੇ ਕਸੀਰ, ਅਤ-ਤਿਬਰੀ, ਅਲ-ਕੁਰਤਬੀ)
لَهُمْ فِيهَا زَفِيرٌۭ وَهُمْ فِيهَا لَا يَسْمَعُونَ. ﴿100﴾
101 ਪਰੰਤੂ ਉਹ ਲੋਕ ਜਿਨ੍ਹਾਂ ਲਈ ਪਹਿਲਾਂ ਹੀ ਅਸੀਂ ਨੇਕੀ ਦਾ ਫ਼ੈਸਲਾ ਕਰ ਚੁੱਕੇ ਹਾਂ ਉਹ ਸਾਰੇ ਨਰਕ ਤੋਂ ਦੂਰ ਹੀ ਰਹਿਣਗੇ। إِنَّ ٱلَّذِينَ سَبَقَتْ لَهُم مِّنَّا ٱلْحُسْنَىٰٓ أُو۟لَٰٓئِكَ عَنْهَا مُبْعَدُونَ. ﴿101﴾
102 ਉਹ ਉਸ (ਨਰਕ) ਦੀ ਬਿੜਕ ਵੀ ਨਹੀਂ ਸੁਣਨਗੇ ਅਤੇ ਸਦਾ ਲਈ ਆਪਣੀਆਂ ਮਨ ਭਾਉਂਦੀਆਂ ਨਿਅਮਤਾਂ (ਜੰਨਤ) ਵਿਚ ਰਹਿਣਗੇ। لَا يَسْمَعُونَ حَسِيسَهَا ۖ وَهُمْ فِى مَا ٱشْتَهَتْ أَنفُسُهُمْ خَٰلِدُونَ. ﴿102﴾
103 ਉਹ ਅਤਿਅੰਤ ਘਬਰਾਹਟ ਵਾਲਾ ਵੇਲਾ ਵੀ ਉਹਨਾਂ ਨੂੰ ਗ਼ਮਗ਼ੀਨ ਨਹੀਂ ਕਰੇਗਾ ਅਤੇ ਫ਼ਰਿਸ਼ਤੇ ਉਹਨਾਂ ਨੂੰ ਇਹ ਆਖਦੇ ਹੋਏ ਮਿਲਣਗੇ ਕਿ ਇਹੋ ਤੁਹਾਡਾ ਉਹ ਵੇਲਾ ਹੈ ਜਿਸ ਦਾ ਵਾਅਦਾ ਤੁਹਾਡੇ ਨਾਲ ਕੀਤਾ ਗਿਆ ਸੀ। لَا يَحْزُنُهُمُ ٱلْفَزَعُ ٱلْأَكْبَرُ وَتَتَلَقَّىٰهُمُ ٱلْمَلَٰٓئِكَةُ هَٰذَا يَوْمُكُمُ ٱلَّذِى كُنتُمْ تُوعَدُونَ. ﴿103﴾
104 ਉਸ (ਕਿਆਮਤ ਵਾਲੇ) ਦਿਨ ਅਸੀਂ ਅਕਾਸ਼ ਨੂੰ ਲਿਖੇ ਹੋਏ ਕਾਗਜ਼ ਵਾਂਗ ਵਲੇਟ ਕੇ ਰੱਖ ਦਿਆਂਗੇ। ਜਿਵੇਂ ਅਸੀਂ ਸ੍ਰਿਸ਼ਟੀ ਨੂੰ ਪਹਿਲੀ ਵਾਰ ਪੈਦਾ ਕੀਤਾ ਸੀ ਇੰਜ ਹੀ ਮੁੜ ਫੇਰ (ਪੈਦਾ) ਕਰਾਂਗੇ। ਇਹ ਸਾਡੇ ਵੱਲੋਂ ਵਾਅਦਾ ਹੈ ਅਤੇ ਅਸੀਂ ਇਸ ਨੂੰ ਜ਼ਰੂਰ ਹੀ ਪੂਰਾ ਕਰਾਂਗੇ। يَوْمَ نَطْوِى ٱلسَّمَآءَ كَطَىِّ ٱلسِّجِلِّ لِلْكُتُبِ ۚ كَمَا بَدَأْنَآ أَوَّلَ خَلْقٍۢ نُّعِيدُهُۥ ۚ وَعْدًا عَلَيْنَآ ۚ إِنَّا كُنَّا فَٰعِلِينَ. ﴿104﴾
105 ਜ਼ਬੂਰ ਵਿਚ ਅਸੀਂ ਨਸੀਹਤਾਂ ਮਗਰੋਂ ਇਹ ਲਿਖ ਚੁੱਕੇ ਹਾਂ ਕਿ ਧਰਤੀ ਦੇ ਵਾਰਸ ਮੇਰੇ ਨੇਕ ਬੰਦੇ ਹੀ ਹੋਣਗੇ। وَلَقَدْ كَتَبْنَا فِى ٱلزَّبُورِ مِنۢ بَعْدِ ٱلذِّكْرِ أَنَّ ٱلْأَرْضَ يَرِثُهَا عِبَادِىَ ٱلصَّٰلِحُونَ. ﴿105﴾
106 ਸਾਡੀ ਬੰਦਗੀ ਕਰਨ ਵਾਲਿਆਂ ਲਈ ਤਾਂ ਇਸ ਵਿਚ ਇਕ ਅਹਿਮ ਪੈਗ਼ਾਮ ਹੈ। إِنَّ فِى هَٰذَا لَبَلَٰغًۭا لِّقَوْمٍ عَٰبِدِينَ. ﴿106﴾
107 (ਹੇ ਮੁਹੰਮਦ ਸ:!) ਅਸੀਂ ਤੁਹਾਨੂੰ ਸਾਰੇ ਜਹਾਨ ਵਾਲਿਆਂ ਲਈ ਰਹਿਮਤ ਬਣਾ ਕੇ ਭੇਜਿਆ ਹੈ। وَمَآ أَرْسَلْنَٰكَ إِلَّا رَحْمَةًۭ لِّلْعَٰلَمِينَ. ﴿107﴾
108 ਹੇ ਨਬੀ! ਤੁਸੀਂ ਆਖ ਦਿਓ ਕਿ ਮੇਰੇ ਕੋਲ ਤਾਂ ਕੇਵਲ ਇਹੋ ਵਹੀ ਆਉਂਦੀ ਹੈ ਕਿ ਤੁਹਾਡਾ ਸਾਰਿਆਂ ਦਾ ਇਸ਼ਟ ਇਕ (ਅੱਲਾਹ) ਹੀ ਹੈ। ਕੀ ਤੁਸੀਂ ਮੁਸਲਮਾਨ ਹੋ ? قُلْ إِنَّمَا يُوحَىٰٓ إِلَىَّ أَنَّمَآ إِلَٰهُكُمْ إِلَٰهٌۭ وَٰحِدٌۭ ۖ فَهَلْ أَنتُم مُّسْلِمُونَ. ﴿108﴾
109 ਜੇ ਫੇਰ ਵੀ ਇਹ ਲੋਕ ਮੂੰਹ ਮੋੜ ਲੈਣ ਤਾਂ ਆਖ ਦਿਓ ਕਿ ਮੈਂਨੇ ਤਾਂ ਤੁਹਾਨੂੰ ਖੁੱਲ੍ਹੀ ਚਿਤਾਵਨੀ ਦੇ ਛੱਡੀ ਹੈ। ਮੈਨੂੰ ਉੱਕਾ ਹੀ ਗਿਆਨ ਨਹੀਂ ਕਿ ਜਿਸ ਗੱਲ (ਕਿਆਮਤ) ਦਾ ਤੁਹਾਡੇ ਨਾਲ ਵਾਅਦਾ ਕੀਤਾ ਜਾ ਰਿਹਾ ਹੈ, ਕੀ ਉਹ ਦੂਰ ਹੈ ਜਾਂ ਨੇੜੇ? فَإِن تَوَلَّوْا۟ فَقُلْ ءَاذَنتُكُمْ عَلَىٰ سَوَآءٍۢ ۖ وَإِنْ أَدْرِىٓ أَقَرِيبٌ أَم بَعِيدٌۭ مَّا تُوعَدُونَ. ﴿109﴾
110 ਬੇਸ਼ੱਕ ਅੱਲਾਹ ਸਪਸ਼ਟ ਅਤੇ ਖੁੱਲ੍ਹੀਆਂ ਗੱਲਾਂ ਨੂੰ ਵੀ ਜਾਣਦਾ ਹੈ ਅਤੇ ਜੋ ਤੁਸੀਂ ਗੁਪਤ ਰੱਖਦੇ ਹੋ ਉਸ ਨੂੰ ਵੀ ਜਾਣਦਾ ਹੈ। إِنَّهُۥ يَعْلَمُ ٱلْجَهْرَ مِنَ ٱلْقَوْلِ وَيَعْلَمُ مَا تَكْتُمُونَ. ﴿110﴾
111 ਮੈਨੂੰ ਇਸ ਦਾ ਕੁੱਝ ਵੀ ਗਿਆਨ ਨਹੀਂ, ਹੋ ਸਕਦਾ ਹੈ ਕਿ ਇਹ (ਅਜ਼ਾਬ ਵਿਚ ਦੇਰੀ) ਤੁਹਾਨੂੰ ਪਰਖਣ ਲਈ ਅਤੇ ਇਕ ਮਿਥੇ ਸਮੇਂ ਲਈ ਤੁਹਾਨੂੰ (ਜੀਵਨ ਦਾ) ਆਨੰਦ ਮਾਨਣ ਲਈ ਹੋਵੇੇ। وَإِنْ أَدْرِى لَعَلَّهُۥ فِتْنَةٌۭ لَّكُمْ وَمَتَٰعٌ إِلَىٰ حِينٍۢ. ﴿111﴾
112 (ਨਬੀ ਨੇ ਕਿਹਾ) ਹੇ ਮੇਰੇ ਰੱਬ! ਇਨਸਾਫ਼ ਨਾਲ ਫ਼ੈਸਲਾ ਕਰ। ਸਾਡਾ ਰੱਬ ਸਾਡੇ ਲਈ ਅਤਿਅੰਤ ਮਿਹਬਾਨ ਹੈ। (ਹੇ ਕਾਫ਼ਿਰੋ!) ਜਿਹੜੀਆਂ ਗੱਲਾਂ ਤੁਸੀਂ ਕਰਦੇ ਹੋ ਉਹਨਾਂ ਲਈ ਉਹੀ ਮਦਦ ਮੰਗਣ ਦੇ ਯੋਗ ਹੈ। قَٰلَ رَبِّ ٱحْكُم بِٱلْحَقِّ ۗ وَرَبُّنَا ٱلرَّحْمَٰنُ ٱلْمُسْتَعَانُ عَلَىٰ مَا تَصِفُونَ. ﴿112﴾