Loading date... | Loading Hijri date... | Loading time...

النور

ਪੰਜਾਬੀ Translation with Arabic Quran Text

ਪੰਜਾਬੀ العربية
1 ਇਹ ਉਹ ਸੂਰਤ ਹੈ ਜਿਸ ਨੂੰ ਅਸੀਂ ਨਾਜ਼ਿਲ ਕੀਤਾ ਹੈ ਅਤੇ ਇਸ ਦੇ ਹੁਕਮਾਂ ਦੀ ਪਾਲਣਾ ਕਰਨਾ (ਹਰ ਮੋਮਿਨ ਲਈ) ਫ਼ਰਜ਼ ਕੀਤਾ ਹੈ ਅਤੇ ਇਸ ਵਿਚ ਅਸੀਂ ਸਾਫ਼-ਸਾਫ਼ ਆਇਤਾਂ (ਹਿਦਾਇਤਾਂ) ਉਤਾਰੀਆਂ ਹਨ ਤਾਂ ਜੋ ਤੁਸੀਂ ਸਿੱਖਿਆ ਗ੍ਰਹਿਣ ਕਰ ਸਕੋ। سُورَةٌ أَنزَلْنَٰهَا وَفَرَضْنَٰهَا وَأَنزَلْنَا فِيهَآ ءَايَٰتٍۭ بَيِّنَٰتٍۢ لَّعَلَّكُمْ تَذَكَّرُونَ. ﴿1﴾
2 ਜ਼ਾਨੀਆਂ ਔਰਤ (ਵਿਭਚਾਰਣ) ਤੇ ਜ਼ਾਨੀ ਮਰਦ (ਵਿਭਚਾਰੀ), ਉਹਨਾਂ ਦੋਹਾਂ ਵਿੱਚੋਂ ਹਰੇਕ ਨੂੰ ਸੋ-ਸੋ ਕੋੜੇ ਮਾਰੋ।[1] ਜੇ ਤੁਹਾਡਾ ਅੱਲਾਹ ਤੇ ਆਖ਼ਿਰਤ ਦੇ ਦਿਹਾੜੇ ’ਤੇ ਈਮਾਨ ਹੈ ਤਾਂ ਅੱਲਾਹ ਦੇ ਧਰਮ (ਤਰੀਕੇ) ’ਤੇ ਅਮਲ ਕਰਦੇ ਹੋਏ ਤੁਹਾਨੂੰ ਉਹਨਾਂ ਦੋਹਾਂ (ਜ਼ਾਨੀ ਮਰਦ ਤੇ ਔਰਤ) ’ਤੇ ਉੱਕਾ ਹੀ ਤਰਸ ਨਹੀਂ ਆਉਣਾ ਚਾਹੀਦਾ। ਉਹਨਾਂ ਨੂੰ ਸਜ਼ਾ ਦਿੰਦੇ ਸਮੇਂ ਮੁਸਲਮਨਾਂ ਦੀ ਇਕ ਭੀੜ ਜ਼ਰੂਰ ਮੌਜੂਦ ਹੋਣੀ ਚਾਹੀਦੀ ਹੈ (ਤਾਂ ਜੋ ਲੋਕੀ ਨਸੀਹਤ ਪ੍ਰਾਪਤ ਕਰ ਸਕਣ)।
[1] ਇਹ ਸਜ਼ਾ ਅਜਿਹੇ ਬਦਕਾਰ ਮਰਦ ਜਾਂ ਔਰਤ ਲਈ ਹੈ ਜਿਹੜੀ ਵਿਵਾਹਿਤ ਨਹੀਂ ਹੈ ਇਸ ਦੇ ਨਾਲ ਹੀ ਆਪ (ਸ:) ਨੇ ਅਜਿਹੇ ਲੋਕਾਂ ਲਈ ਦੇਸ਼ ਨਿਕਾਲੇ ਦੀ ਸਜ਼ਾ ਵੀ ਵਧਾਈ ਹੈ। ਜਿਵੇਂ ਸਹੀ ਬੁਖ਼ਾਰੀ ਹਦੀਸ 6833 ਵਿਚ ਇਸ ਦੀ ਵਿਆਖਿਆ ਕੀਤੀ ਗਈ ਹੈ।
ٱلزَّانِيَةُ وَٱلزَّانِى فَٱجْلِدُوا۟ كُلَّ وَٰحِدٍۢ مِّنْهُمَا مِا۟ئَةَ جَلْدَةٍۢ ۖ وَلَا تَأْخُذْكُم بِهِمَا رَأْفَةٌۭ فِى دِينِ ٱللَّهِ إِن كُنتُمْ تُؤْمِنُونَ بِٱللَّهِ وَٱلْيَوْمِ ٱلْءَاخِرِ ۖ وَلْيَشْهَدْ عَذَابَهُمَا طَآئِفَةٌۭ مِّنَ ٱلْمُؤْمِنِينَ. ﴿2﴾
3 ਜ਼ਾਨੀ ਪੁਰਸ਼ ਦਾ ਛੁੱਟ ਜ਼ਾਨੀ ਜਾਂ ਮੁਸ਼ਰਿਕ ਔਰਤ ਤੋਂ ਹੋਰ ਕਿਸੇ (ਨੇਕ ਔਰਤ) ਨਾਲ ਨਿਕਾਹ ਨਹੀਂ ਹੋਣਾ ਚਾਹੀਦਾ ਅਤੇ ਜ਼ਾਨੀ ਔਰਤ ਦਾ ਛੁੱਟ ਜ਼ਾਨੀ ਮਰਦ ਜਾਂ ਮੁਸ਼ਰਿਕ ਮਰਦ ਤੋਂ ਹੋਰ (ਕਿਸੇ ਨੇਕ ਮਰਦ) ਨਾਲ ਨਿਕਾਹ ਨਹੀਂ ਹੋਣਾ ਚਾਹੀਦਾ ਅਤੇ ਈਮਾਨ ਵਾਲਿਆਂ ਨੂੰ ਇਸ ਤੋਂ ਰੋਕ (ਭਾਵ ਹਰਾਮ ਕਰ) ਦਿੱਤਾ ਗਿਆ ਹੈ। ٱلزَّانِى لَا يَنكِحُ إِلَّا زَانِيَةً أَوْ مُشْرِكَةًۭ وَٱلزَّانِيَةُ لَا يَنكِحُهَآ إِلَّا زَانٍ أَوْ مُشْرِكٌۭ ۚ وَحُرِّمَ ذَٰلِكَ عَلَى ٱلْمُؤْمِنِينَ. ﴿3﴾
4 ਜਿਹੜੇ ਲੋਕ ਪਵਿੱਤਰ ਔਰਤਾਂ ਉੱਤੇ ਜ਼ਨਾ ਦੀ ਤੁਹੱਮਤ ਲਾਉਣ ਫੇਰ ਉਹ ਚਾਰ ਗਵਾਹ ਪੇਸ਼ ਨਾ ਕਰ ਸਕਣ ਤਾਂ ਤੁਸੀਂ ਉਹਨਾਂ ਨੂੰ ਅੱਸੀ ਕੋੜੇ ਮਾਰੋ ਅਤੇ ਉਹਨਾਂ ਦੀ ਗਵਾਹੀ ਕਦੇ ਵੀ ਕਬੂਲ ਨਾ ਕਰੋ, ਇਹ ਤਾਂ ਝੂਠੇ (ਨਾ-ਫ਼ਰਮਾਨ) ਲੋਕ ਹਨ। وَٱلَّذِينَ يَرْمُونَ ٱلْمُحْصَنَٰتِ ثُمَّ لَمْ يَأْتُوا۟ بِأَرْبَعَةِ شُهَدَآءَ فَٱجْلِدُوهُمْ ثَمَٰنِينَ جَلْدَةًۭ وَلَا تَقْبَلُوا۟ لَهُمْ شَهَٰدَةً أَبَدًۭا ۚ وَأُو۟لَٰٓئِكَ هُمُ ٱلْفَٰسِقُونَ. ﴿4﴾
5 ਹਾਂ ਜਿਹੜੇ ਲੋਕ ਇਸ (ਕੁਕਰਮ) ਪਿੱਛੋਂ ਤੌਬਾ ਕਰ ਲੈਣ ਅਤੇ ਆਪਣੇ ਆਪ ਨੂੰ ਸੁਧਾਰ ਲੈਣ ਤਾਂ ਬੇਸ਼ੱਕ ਅੱਲਾਹ ਬਖ਼ਸ਼ਣਹਾਰ ਤੇ ਰਹਿਮ ਕਰਨ ਵਾਲਾ । إِلَّا ٱلَّذِينَ تَابُوا۟ مِنۢ بَعْدِ ذَٰلِكَ وَأَصْلَحُوا۟ فَإِنَّ ٱللَّهَ غَفُورٌۭ رَّحِيمٌۭ. ﴿5﴾
6 ਜਿਹੜੇ ਲੋਕ ਆਪਣੀਆਂ ਪਤਨੀਆਂ ਉੱਤੇ ਤੁਹਮਤਾਂ (ਦੋਸ਼) ਲਾਉਣ ਅਤੇ ਉਹਨਾਂ ਕੋਲ ਆਪਣੇ ਆਪ ਤੋਂ ਛੁੱਟ ਹੋਰ ਕੋਈ ਗਵਾਹ ਨਾ ਹੋਵੇ ਤਾਂ ਅਜਿਹੀ ਸਥਿਤੀ ਵਿਚ ਉਹਨਾਂ ਵਿੱਚੋਂ ਇਕ ਵਿਅਕਤੀ (ਪਤੀ) ਦੀ ਗਵਾਹੀ ਇਹ ਹੈ ਕਿ ਉਹ ਚਾਰ ਵਾਰ ਅੱਲਾਹ ਦੀ ਸੁੰਹ ਚੁੱਕ ਕੇ ਆਖੇ ਕਿ ਉਹ ਸੱਚਾ ਹੈ। وَٱلَّذِينَ يَرْمُونَ أَزْوَٰجَهُمْ وَلَمْ يَكُن لَّهُمْ شُهَدَآءُ إِلَّآ أَنفُسُهُمْ فَشَهَٰدَةُ أَحَدِهِمْ أَرْبَعُ شَهَٰدَٰتٍۭ بِٱللَّهِ ۙ إِنَّهُۥ لَمِنَ ٱلصَّٰدِقِينَ. ﴿6﴾
7 ਅਤੇ ਪੰਜਵੀ ਵਾਰ ਆਖੇ ਕਿ ਜੇ ਉਹ ਝੂਠਾ ਹੋਵੇ ਤਾਂ ਉਸ ’ਤੇ ਅੱਲਾਹ ਦੀ ਫ਼ਿਟਕਾਰ ਹੋਵੇ। وَٱلْخَٰمِسَةُ أَنَّ لَعْنَتَ ٱللَّهِ عَلَيْهِ إِن كَانَ مِنَ ٱلْكَٰذِبِينَ. ﴿7﴾
8 ਅਤੇ ਔਰਤ ਸਜ਼ਾ ਤੋਂ ਇੰਜ ਬਚ ਸਕਦੀ ਹੈ ਕਿ ਉਹ ਚਾਰ ਵਾਰ ਅੱਲਾਹ ਦੀ ਸੁੰਹ ਚੁੱਕ ਕੇ ਆਖੇ ਕਿ ਉਸ ਦਾ ਪਤੀ ਝੂਠ ਬੋਲਦਾ ਹੈ। وَيَدْرَؤُا۟ عَنْهَا ٱلْعَذَابَ أَن تَشْهَدَ أَرْبَعَ شَهَٰدَٰتٍۭ بِٱللَّهِ ۙ إِنَّهُۥ لَمِنَ ٱلْكَٰذِبِينَ. ﴿8﴾
9 ਅਤੇ ਪੰਜਵੀ ਵਾਰ ਕਹੇ ਕਿ ਉਸ ਉੱਤੇ ਅੱਲਾਹ ਦਾ ਗ਼ਜ਼ਬ (ਅਜ਼ਾਬ) ਹੋਵੇ, ਜੇ ਉਸ ਦਾ ਪਤੀ ਸੱਚਾ ਹੋਵੇ। وَٱلْخَٰمِسَةَ أَنَّ غَضَبَ ٱللَّهِ عَلَيْهَآ إِن كَانَ مِنَ ٱلصَّٰدِقِينَ. ﴿9﴾
10 ਜੇ ਤੁਹਾਡੇ ਉੱਤੇ ਅੱਲਾਹ ਦੀ ਕ੍ਰਿਪਾ ਤੇ ਉਸ ਦੀਆਂ ਮਿਹਰਾਂ ਨਾ ਹੁੰਦੀਆਂ (ਤਾਂ ਬਹੁਤ ਔਖਿਆਈ ਹੁੰਦੀ) ਅੱਲਾਹ ਤੌਬਾ ਕਬੂਲ ਕਰਨ ਵਾਲਾ ਅਤੇ ਹਿਕਮਤ ਵਾਲਾ ਹੈ। وَلَوْلَا فَضْلُ ٱللَّهِ عَلَيْكُمْ وَرَحْمَتُهُۥ وَأَنَّ ٱللَّهَ تَوَّابٌ حَكِيمٌ. ﴿10﴾
11 ਜਿਹੜੇ ਲੋਕਾਂ ਨੇ (ਉੱਮਤ ਦੀ ਮਾਂ ਹਜ਼ਰਤ ਆਇਸ਼ਾ ਉੱਤੇ) ਇਹ ਬਹੁਤਾਨ (ਊਜ) ਘੜ੍ਹਿਆ ਸੀ,[2] ਉਹ ਤੁਹਾਡੇ (ਮੁਸਲਮਾਨਾਂ) ਵਿੱਚੋਂ ਹੀ ਇਕ ਟੋਲਾ ਹੈ, (ਹੇ ਮੁਹੰਮਦ!) ਤੁਸੀਂ ਇਸ ਨੂੰ ਆਪਣੇ ਲਈ ਭੈੜਾ ਨਾ-ਸਮਝੋ ਸਗੋਂ ਇਹ ਤਾਂ ਤੁਹਾਡੇ ਹੱਕ ਵਿਚ ਚੰਗਾ ਹੀ ਹੈ। ਜਿਸ ਨੇ ਜਿੱਨਾਂ (ਇਸ ਘਟਨਾ ਵਿਚ) ਭਾਗ ਲਿਆ, ਉਸ ਨੇ ਉੱਨਾ ਹੀ ਗੁਨਾਹ ਖੱਟਿਆ ਹੈ। ਜਿਸ ਨੇ ਵੀ ਇਸ ਗੁਨਾਹ ਦਾ ਭਾਰ ਚੁੱਕਿਆ, ਉਸ ਲਈ ਵੱਡਾ ਅਜ਼ਾਬ ਹੈ।
[2] ਇਸ ਵਿਚ ਉਸ ਬਹੁਤਾਨ ਦੀ ਗੱਲ ਕੀਤੀ ਗਈ ਹੈ ਜਿਹੜਾ ਨਬੀ (ਸ:) ਦੀ ਪਤਨੀ ਬੀਬੀ ਆਇਸ਼ਾ ਪਰ ਮੁਨਾਫ਼ਿਕਾਂ ਵੱਲੋਂ ਘੜ੍ਹਿਆ ਗਿਆ ਸੀ। ਇਹ ਘਟਨਾ ਕਿਸਾ-ਏ-ਇਫ਼ਕ ਦੇ ਨਾਂ ਨਾਲ ਪ੍ਰਸਿੱਧ ਹੈ। ਜਿਸ ਦੀ ਵਿਆਖਿਆ ਸਹੀ ਬੁਖ਼ਾਰੀ ਦੀ ਹਦੀਸ 4750 ਵਿਚ ਕੀਤੀ ਹੈ। ਸੂਰਤ ਨੂਰ ਦੀ 11 ਤੋਂ 20 ਤੱਕ ਦੀਆਂ ਆਇਤਾਂ ਵਿਚ ਅੱਲਾਹ ਤਆਲਾ ਨੇ ਹਜ਼ਰਤ ਆਇਸ਼ਾ ਨੂੰ ਇਸ ਬਹੁਤਾਨ ਤੋਂ ਬਰੀ ਕਰ ਦਿੱਤਾ ਸੀ।
إِنَّ ٱلَّذِينَ جَآءُو بِٱلْإِفْكِ عُصْبَةٌۭ مِّنكُمْ ۚ لَا تَحْسَبُوهُ شَرًّۭا لَّكُم ۖ بَلْ هُوَ خَيْرٌۭ لَّكُمْ ۚ لِكُلِّ ٱمْرِئٍۢ مِّنْهُم مَّا ٱكْتَسَبَ مِنَ ٱلْإِثْمِ ۚ وَٱلَّذِى تَوَلَّىٰ كِبْرَهُۥ مِنْهُمْ لَهُۥ عَذَابٌ عَظِيمٌۭ. ﴿11﴾
12 ਜਦੋਂ ਤੁਸੀਂ ਇਹ (ਝੂਠ) ਸੁਣਿਆ ਸੀ ਤਾਂ ਮੋਮਿਨ ਮਰਦਾਂ ਤੇ ਮੋਮਿਨ ਔਰਤਾਂ ਨੇ ਆਪਣੇ ਮਨ ਵਿਚ ਨੇਕ ਗੁਮਾਨ (ਵਿਚਾਰ) ਕਿਉਂ ਨਹੀਂ ਕੀਤਾ ਅਤੇ ਕਿਉਂ ਨਹੀਂ ਆਖਿਆ ਕਿ ਇਹ ਤਾਂ ਖੁੱਲਮ ਖੱਲਾ ਝੂਠ (ਊਜ) ਹੈ। لَّوْلَآ إِذْ سَمِعْتُمُوهُ ظَنَّ ٱلْمُؤْمِنُونَ وَٱلْمُؤْمِنَٰتُ بِأَنفُسِهِمْ خَيْرًۭا وَقَالُوا۟ هَٰذَآ إِفْكٌۭ مُّبِينٌۭ. ﴿12﴾
13 ਉਹ (ਇਸ ਤੁਹਮਤ ਨੂੰ ਸਿੱਧ ਕਰਨ ਲਈ) ਚਾਰ ਗਵਾਹ ਕਿਉਂ ਨਹੀਂ ਲਿਆਏ ? ਜਦੋਂ ਕੋਈ ਗਵਾਹ ਹੀ ਨਹੀਂ ਤਾਂ ਅੱਲਾਹ ਦੀਆਂ ਨਜ਼ਰਾਂ ਵਿਚ ਉਹੀਓ ਝੂਠੇ ਹਨ। لَّوْلَا جَآءُو عَلَيْهِ بِأَرْبَعَةِ شُهَدَآءَ ۚ فَإِذْ لَمْ يَأْتُوا۟ بِٱلشُّهَدَآءِ فَأُو۟لَٰٓئِكَ عِندَ ٱللَّهِ هُمُ ٱلْكَٰذِبُونَ. ﴿13﴾
14 (ਹੇ ਮੁਸਲਮਾਨੋ!) ਜੇ ਤੁਹਾਡੇ ’ਤੇ ਦੁਨੀਆਂ ਤੇ ਆਖ਼ਿਰਤ ਵਿਚ ਅੱਲਾਹ ਦੀਆਂ ਮਿਹਰਾਂ ਤੇ ਰਹਿਮਤਾਂ ਨਾ ਹੁੰਦੀਆਂ ਤਾਂ ਜਿਨ੍ਹਾਂ ਗੱਲਾਂ ਵਿਚ ਤੁਸੀਂ ਜਾ ਪਏ ਸੀ, ਉਹਨਾਂ ਦੇ ਬਦਲੇ ਵਿਚ ਤੁਹਾਨੂੰ ਇਕ ਵੱਡਾ ਅਜ਼ਾਬ ਆ ਨੱਪਦਾ। وَلَوْلَا فَضْلُ ٱللَّهِ عَلَيْكُمْ وَرَحْمَتُهُۥ فِى ٱلدُّنْيَا وَٱلْءَاخِرَةِ لَمَسَّكُمْ فِى مَآ أَفَضْتُمْ فِيهِ عَذَابٌ عَظِيمٌ. ﴿14﴾
15 ਤੁਸੀਂ ਆਪਣੀਆਂ ਜ਼ੁਬਾਨਾ ਰਾਹੀਂ ਇਸ ਝੂਠ ਦੀ ਚਰਚਾ ਕਰ ਰਹੇ ਸੀ ਅਤੇ ਤੁਸੀਂ ਆਪਣੇ ਮੂੰਹੋਂ ਉਹ ਗੱਲਾਂ ਕਹਿ ਰਹੇ ਸੀ ਜਿਸ ਦਾ ਤੁਹਾਨੂੰ ਵੀ ਕੋਈ ਥਹੁ-ਪਤਾ ਨਹੀਂ ਸੀ। ਤੁਸੀਂ ਤਾਂ ਇਸ ਨੂੰ ਸਧਾਰਨ ਸਮਝਦੇ ਸੀ ਜਦ ਕਿ ਅੱਲਾਹ ਲਈ ਤਾਂ ਇਹ ਬਹੁਤ ਵੱਡੀ ਗੱਲ ਸੀ। إِذْ تَلَقَّوْنَهُۥ بِأَلْسِنَتِكُمْ وَتَقُولُونَ بِأَفْوَاهِكُم مَّا لَيْسَ لَكُم بِهِۦ عِلْمٌۭ وَتَحْسَبُونَهُۥ هَيِّنًۭا وَهُوَ عِندَ ٱللَّهِ عَظِيمٌۭ. ﴿15﴾
16 (ਹੇ ਮੁਸਲਮਾਨੋ!) ਤੁਸੀਂ ਅਜਿਹੀ ਗੱਲ ਸੁਣਦੇ ਸਾਰੇ ਹੀ ਇਹ ਕਿਉਂ ਨਾ ਆਖਿਆ ਕਿ ਸਾਨੂੰ ਅਜਿਹੀ ਝੂਠੀ ਗੱਲ ਮੂੰਹੋਂ ਕਢਣੀ ਸ਼ੋਭਾ ਨਹੀਂ ਦਿੰਦੀ। ਹੇ ਅੱਲਾਹ! ਤੂੰ ਪਾਕ ਹੈ, ਇਹ ਤਾਂ ਬਹੁਤ ਵੱਡਾ ਬੁਹਤਾਨ ਹੈ। وَلَوْلَآ إِذْ سَمِعْتُمُوهُ قُلْتُم مَّا يَكُونُ لَنَآ أَن نَّتَكَلَّمَ بِهَٰذَا سُبْحَٰنَكَ هَٰذَا بُهْتَٰنٌ عَظِيمٌۭ. ﴿16﴾
17 ਅੱਲਾਹ ਤੁਹਾਨੂੰ ਨਸੀਹਤ ਕਰਦਾ ਹੈ ਕਿ ਫੇਰ ਕਦੇ ਵੀ ਅਜਿਹਾ ਕੰਮ ਨਾ ਕਰਨਾ ਜੇ ਤੁਸੀਂ ਸੱਚੇ ਮੋਮਿਨ ਹੋ। يَعِظُكُمُ ٱللَّهُ أَن تَعُودُوا۟ لِمِثْلِهِۦٓ أَبَدًا إِن كُنتُم مُّؤْمِنِينَ. ﴿17﴾
18 ਅੱਲਾਹ ਤੁਹਾਡੇ ਲਈ ਆਪਣੀਆਂ ਆਇਤਾਂ (ਆਦੇਸ਼) ਬਿਆਨ ਕਰ ਰਿਹਾ ਹੈ ਅਤੇ ਅੱਲਾਹ ਹੀ ਵੱਡਾ ਜਾਣਕਾਰ ਤੇ ਹਿਕਮਤਾਂ ਵਾਲਾ ਹੈ। وَيُبَيِّنُ ٱللَّهُ لَكُمُ ٱلْءَايَٰتِ ۚ وَٱللَّهُ عَلِيمٌ حَكِيمٌ. ﴿18﴾
19 ਜਿਹੜੇ ਵੀ ਲੋਕ ਮੁਸਲਮਾਨਾਂ ਵਿਚ ਅਸ਼ਲੀਲਤਾ ਫੈਲਾਉਣਾ ਚਾਹੁੰਦੇ ਹਨ, ਉਹਨਾਂ ਲਈ ਦੁਨੀਆਂ ਤੇ ਆਖ਼ਿਰਤ ਵਿਚ ਦੁਖਾਂ ਭਰਿਆ ਅਜ਼ਾਬ ਹੈ। ਅੱਲਾਹ ਸਭ ਕੁਝ ਜਾਣਦਾ ਹੈ ਜਦ ਕਿ ਤੁਸੀਂ ਕੁੱਝ ਵੀ ਨਹੀਂ ਜਾਣਦੇ। إِنَّ ٱلَّذِينَ يُحِبُّونَ أَن تَشِيعَ ٱلْفَٰحِشَةُ فِى ٱلَّذِينَ ءَامَنُوا۟ لَهُمْ عَذَابٌ أَلِيمٌۭ فِى ٱلدُّنْيَا وَٱلْءَاخِرَةِ ۚ وَٱللَّهُ يَعْلَمُ وَأَنتُمْ لَا تَعْلَمُونَ. ﴿19﴾
20 ਜੇ ਅੱਲਾਹ ਦੀਆਂ ਮਿਹਰਾਂ ਤੇ ਰਹਿਮਤਾਂ ਤੁਹਾਡੇ ਉੱਤੇ ਨਾ ਹੁੰਦੀਆਂ (ਤਾਂ ਅੱਲਾਹ ਬਹੁਤਾਨ ਲਾਉਣ ਵਾਲਿਆਂ ਨੂੰ ਉਸੇ ਸਮੇਂ ਸਜ਼ਾ ਦੇ ਦਿੰਦਾ) ਪਰ ਅੱਲਾਹ ਵੱਡਾ ਨਰਮੀ ਵਾਲਾ ਤੇ ਮਿਹਰਬਾਨ ਹੈ। وَلَوْلَا فَضْلُ ٱللَّهِ عَلَيْكُمْ وَرَحْمَتُهُۥ وَأَنَّ ٱللَّهَ رَءُوفٌۭ رَّحِيمٌۭ. ﴿20﴾
21 ਹੇ ਈਮਾਨ ਵਾਲਿਓ! ਸ਼ੈਤਾਨ ਦੀ ਪੈਰਵੀ ਨਾ ਕਰੋ, ਜਿਹੜਾ ਵੀ ਉਸ ਦੇ ਪਿੱਛੇ ਚੱਲੇਗਾ ਤਾਂ ਉਹ (ਸ਼ੈਤਾਨ) ਉਸ ਨੂੰ ਬੇਹਿਯਾਈ (ਅਸ਼ਲੀਲਤਾਂ) ਅਤੇ ਬੁਰੇ ਕੰਮਾਂ ਦਾ ਹੀ ਹੁਕਮ ਦੇਵੇਗਾ। ਜੇਕਰ ਤੁਹਾਡੇ ਉੱਤੇ ਅੱਲਾਹ ਦੀ ਕ੍ਰਿਪਾ ਤੇ ਮਿਹਰ ਨਾ ਹੁੰਦੀ ਤਾਂ ਤੁਹਾਡੇ ਵਿੱਚੋਂ ਕੋਈ ਵੀ ਪਾਕ ਸਾਫ਼ ਨਾ ਹੁੰਦਾ। ਅੱਲਾਹ ਜਿਸ ਨੂੰ ਚਾਹੁੰਦਾ ਹੈ ਪਾਕ ਕਰ ਦਿੰਦਾ ਹੈ ਅਤੇ ਅੱਲਾਹ ਸਭ ਕੁੱਝ ਸੁਣਨ ਵਾਲਾ ਤੇ ਜਾਣਨ ਵਾਲਾ ਹੈ। ۞ يَٰٓأَيُّهَا ٱلَّذِينَ ءَامَنُوا۟ لَا تَتَّبِعُوا۟ خُطُوَٰتِ ٱلشَّيْطَٰنِ ۚ وَمَن يَتَّبِعْ خُطُوَٰتِ ٱلشَّيْطَٰنِ فَإِنَّهُۥ يَأْمُرُ بِٱلْفَحْشَآءِ وَٱلْمُنكَرِ ۚ وَلَوْلَا فَضْلُ ٱللَّهِ عَلَيْكُمْ وَرَحْمَتُهُۥ مَا زَكَىٰ مِنكُم مِّنْ أَحَدٍ أَبَدًۭا وَلَٰكِنَّ ٱللَّهَ يُزَكِّى مَن يَشَآءُ ۗ وَٱللَّهُ سَمِيعٌ عَلِيمٌۭ. ﴿21﴾
22 ਤੁਹਾਡੇ ਵਿੱਚੋਂ ਜਿਹੜੇ ਵੀ ਲੋਕ ਮਾਲ ਪੱਖੋਂ ਸਰਦੇ-ਪੁੱਜਦੇ ਹਨ ਉਹਨਾਂ ਨੂੰ ਆਪਣੇ ਸਕੇ-ਸੰਬੰਧੀਆਂ ਨੂੰ, ਮੁਥਾਜਾਂ ਨੂੰ ਅਤੇ ਰੱਬ ਦੀ ਰਾਹ ਵਿਚ ਘਰ-ਬਾਰ ਛੱਡਣ ਵਾਲਿਆਂ (ਮੁਹਾਜਰਾਂ) ਨੂੰ ਸਹਾਇਤਾ ਨਾ ਦੇਣ ਦੀ ਕਸਮ ਨਹੀਂ ਖਾਣੀ ਚਾਹੀਦੀ, ਸਗੋਂ ਮੁਆਫ਼ ਕਰ ਦੇਣਾ ਅਤੇ ਭੁੱਲ ਜਾਣਾ ਚਾਹੀਦਾ ਹੈ। ਕੀ ਤੁਸੀਂ ਨਹੀਂ ਚਾਹੁੰਦੇ ਕਿ ਅੱਲਾਹ ਤੁਹਾਡੀਆਂ ਭੁੱਲਾਂ ਨੂੰ ਮੁਆਫ਼ ਕਰੇ? ਅੱਲਾਹ ਮੁਆਫ਼ ਕਰਨ ਵਾਲਾ ਤੇ ਮਿਹਰਬਾਨ ਹੈ। وَلَا يَأْتَلِ أُو۟لُوا۟ ٱلْفَضْلِ مِنكُمْ وَٱلسَّعَةِ أَن يُؤْتُوٓا۟ أُو۟لِى ٱلْقُرْبَىٰ وَٱلْمَسَٰكِينَ وَٱلْمُهَٰجِرِينَ فِى سَبِيلِ ٱللَّهِ ۖ وَلْيَعْفُوا۟ وَلْيَصْفَحُوٓا۟ ۗ أَلَا تُحِبُّونَ أَن يَغْفِرَ ٱللَّهُ لَكُمْ ۗ وَٱللَّهُ غَفُورٌۭ رَّحِيمٌ. ﴿22﴾
23 ਜਿਹੜੇ ਲੋਕ ਪਵਿੱਤਰ ਤੇ ਭੋਲੀ-ਭਾਲੀਆਂ ਈਮਾਨ ਵਾਲੀਆਂ ਔਰਤਾਂ ’ਤੇ ਤੁਹਮਤਾਂ ਲਾਉਂਦੇ ਹਨ ਉਹਨਾਂ ਉੱਤੇ ਲੋਕ-ਪਰਲੋਕ ਵਿਚ ਫ਼ਿਟਕਾਰ ਪਾਈ ਗਈ ਹੈ ਅਤੇ ਉਹਨਾਂ ਲਈ ਵੱਡਾ ਤਕੜਾ ਅਜ਼ਾਬ ਹੈ। إِنَّ ٱلَّذِينَ يَرْمُونَ ٱلْمُحْصَنَٰتِ ٱلْغَٰفِلَٰتِ ٱلْمُؤْمِنَٰتِ لُعِنُوا۟ فِى ٱلدُّنْيَا وَٱلْءَاخِرَةِ وَلَهُمْ عَذَابٌ عَظِيمٌۭ. ﴿23﴾
24 ਜਦੋਂ ਉਹਨਾਂ ਦੀਆਂ ਆਪਣੀਆਂ ਜ਼ੁਬਾਨਾਂ ਤੇ ਉਹਨਾਂ ਦੇ ਹੱਥ ਪੈਰ ਉਹਨਾਂ ਦੇ ਵਿਰੁੱਧ ਉਹਨਾਂ ਦੀਆਂ ਕਰਤੂਤਾਂ ਦੀ ਗਵਾਹੀ ਦੇਣਗੇ ਜੋ ਉਹ (ਸੰਸਾਰ ਵਿਚ) ਕਰਿਆ ਕਰਦੇ ਸੀ। يَوْمَ تَشْهَدُ عَلَيْهِمْ أَلْسِنَتُهُمْ وَأَيْدِيهِمْ وَأَرْجُلُهُم بِمَا كَانُوا۟ يَعْمَلُونَ. ﴿24﴾
25 ਉਸ ਦਿਨ ਅੱਲਾਹ ਉਹਨਾਂ (ਪਾਪੀਆਂ) ਨੂੰ ਹੱਕ ਤੇ ਇਨਸਾਫ਼ ਨਾਲ (ਬਣਦਾ) ਬਦਲਾ ਦੇਵੇਗਾ ਅਤੇ ਉਹਨਾਂ ਨੂੰ ਪਤਾ ਲੱਗ ਜਾਵੇਗਾ ਕਿ ਅੱਲਾਹ ਹੀ ਸੱਚਾ ਹੈ ਅਤੇ ਉਹੀਓ ਸੱਚ ਨੂੰ ਸਪਸ਼ਟ ਕਰਨ ਵਾਲਾ ਹੈ। يَوْمَئِذٍۢ يُوَفِّيهِمُ ٱللَّهُ دِينَهُمُ ٱلْحَقَّ وَيَعْلَمُونَ أَنَّ ٱللَّهَ هُوَ ٱلْحَقُّ ٱلْمُبِينُ. ﴿25﴾
26 ਨਾ-ਪਾਕ ਔਰਤਾਂ ਨਾ-ਪਾਕ ਮਰਦਾਂ ਲਈ ਹਨ ਅਤੇ ਨਾ-ਪਾਕ ਮਰਦ ਨਾ-ਪਾਕ ਔਰਤਾਂ ਲਈ ਹਨ ਅਤੇ ਪਾਕ ਔਰਤਾਂ ਪਾਕ ਮਰਦਾਂ ਲਈ ਅਤੇ ਪਾਕ ਮਰਦ ਪਾਕ ਔਰਤਾਂ ਦੇ ਯੋਗ ਹਨ। ਇਹ (ਪਾਕ) ਲੋਕ ਉਹਨਾਂ ਗੱਲਾਂ ਤੋਂ ਨਿਰਲੇਪ ਹਨ, ਜਿਹੜੀਆਂ ਗੱਲਾਂ (ਗੰਦੀ ਸੋਚ ਵਾਲੇ) ਲੋਕ ਆਖਦੇ ਹਨ। ਉਹਨਾਂ (ਨੇਕ ਲੋਕਾਂ) ਲਈ ਬਖ਼ਸ਼ਿਸ਼ ਅਤੇ ਇੱਜ਼ਤ ਵਾਲਾ ਰਿਜ਼ਕ । ٱلْخَبِيثَٰتُ لِلْخَبِيثِينَ وَٱلْخَبِيثُونَ لِلْخَبِيثَٰتِ ۖ وَٱلطَّيِّبَٰتُ لِلطَّيِّبِينَ وَٱلطَّيِّبُونَ لِلطَّيِّبَٰتِ ۚ أُو۟لَٰٓئِكَ مُبَرَّءُونَ مِمَّا يَقُولُونَ ۖ لَهُم مَّغْفِرَةٌۭ وَرِزْقٌۭ كَرِيمٌۭ. ﴿26﴾
27 ਹੇ ਈਮਾਨ ਵਾਲੀਓ! ਆਪਣੇ ਘਰਾਂ ਤੋਂ ਛੁੱਟ ਪਰਾਏ ਘਰਾਂ ਵਿਚ ਉਦੋਂ ਤਕ ਨਾ ਵੜੋ ਜਦੋਂ ਤਕ ਕਿ ਤੁਸੀਂ ਆਗਿਆ ਨਾ ਲੈ ਲਵੋ ਅਤੇ (ਜਦੋਂ ਆਗਿਆ ਮਿਲ ਜਾਵੇ ਤਾਂ) ਘਰ ਵਾਲਿਆਂ ਨੂੰ ਸਲਾਮ ਕਰੋ। ਇਹੋ ਤੁਹਾਡੇ ਲਈ ਵਧੀਆ ਗੱਲ ਹੈ। ਆਸ ਹੈ ਕਿ ਤੁਸੀਂ ਧਿਆਨ ਰੱਖੋਂਗੇ। يَٰٓأَيُّهَا ٱلَّذِينَ ءَامَنُوا۟ لَا تَدْخُلُوا۟ بُيُوتًا غَيْرَ بُيُوتِكُمْ حَتَّىٰ تَسْتَأْنِسُوا۟ وَتُسَلِّمُوا۟ عَلَىٰٓ أَهْلِهَا ۚ ذَٰلِكُمْ خَيْرٌۭ لَّكُمْ لَعَلَّكُمْ تَذَكَّرُونَ. ﴿27﴾
28 ਜੇ ਉੱਥੇ (ਪਰਾਏ ਘਰ) ਤੁਹਾਨੂੰ ਕੋਈ ਨਾ ਮਿਲੇ ਤਾਂ ਬਿਨਾਂ ਆਗਿਆ ਤੋਂ ਅੰਦਰ ਨਾ ਵੜੋ, ਅਤੇ ਜੇ ਤੁਹਾਨੂੰ ਵਾਪਸ ਜਾਣ ਲਈ ਆਖਿਆ ਜਾਵੇ ਤਾਂ ਵਾਪਸ ਮੁੜ ਜਾਓ, ਤੁਹਾਡੇ ਲਈ ਇਹੋ ਵਧੀਆ ਗੱਲ ਹੈ। ਤੁਸੀਂ ਜੋ ਵੀ ਕਰ ਰਹੇ ਹੋ ਅੱਲਾਹ ਉਸ ਨੂੰ ਭਲੀ-ਭਾਂਤ ਜਾਣਦਾ ਹੈ। فَإِن لَّمْ تَجِدُوا۟ فِيهَآ أَحَدًۭا فَلَا تَدْخُلُوهَا حَتَّىٰ يُؤْذَنَ لَكُمْ ۖ وَإِن قِيلَ لَكُمُ ٱرْجِعُوا۟ فَٱرْجِعُوا۟ ۖ هُوَ أَزْكَىٰ لَكُمْ ۚ وَٱللَّهُ بِمَا تَعْمَلُونَ عَلِيمٌۭ. ﴿28﴾
29 ਹਾਂ ਤੁਹਾਡੇ ਲਈ ਅਜਿਹੇ ਘਰਾਂ ਵਿਚ ਜਾਣ ਵਿਚ ਕੋਈ ਹਰਜ ਨਹੀਂ, ਜਿੱਥੇ ਕਿਸੇ ਦਾ ਨਿਵਾਸ ਸਥਾਨ ਨਾ ਹੋਵੇ (ਭਾਵ ਸਾਂਝੀ ਜਗ੍ਹਾ ਹੋਵੇ) ਜਾਂ ਜਿੱਥੇ ਤੁਹਾਡੇ ਲਾਭ ਦੀ ਕੋਈ ਚੀਜ਼ ਹੋਵੇ (ਜਿਵੇਂ ਹੋਟਲ, ਸਰਾਂ ਜਾਂ ਕਾਰੋਬਾਰੀ ਥਾਵਾਂ)। ਤੁਸੀਂ ਜੋ ਵੀ ਜ਼ਾਹਰ ਕਰਦੇ ਹੋ ਅਤੇ ਜੋ ਤੁਹਾਡੇ (ਦਿਲਾਂ ਵਿਚ) ਲੁਕਿਆ ਹੋਇਆ ਹੈ ਉਹ ਸਭ ਅੱਲਾਹ ਨੂੰ ਪਤਾ ਹੈ। لَّيْسَ عَلَيْكُمْ جُنَاحٌ أَن تَدْخُلُوا۟ بُيُوتًا غَيْرَ مَسْكُونَةٍۢ فِيهَا مَتَٰعٌۭ لَّكُمْ ۚ وَٱللَّهُ يَعْلَمُ مَا تُبْدُونَ وَمَا تَكْتُمُونَ. ﴿29﴾
30 (ਹੇ ਨਬੀ!) ਤੁਸੀਂ ਮੁਸਲਮਾਨ ਮਰਦਾਂ ਨੂੰ ਆਖੋ ਕਿ ਉਹ ਆਪਣੀਆਂ ਨਜ਼ਰਾਂ ਨੀਵੀਆਂ ਰੱਖਣ ਅਤੇ ਆਪਣੇ ਗੁਪਤ ਅੰਗਾਂ ਦੀ ਹਿਫ਼ਾਜ਼ਤ ਕਰਨ, ਇਹੋ ਉਹਨਾਂ ਲਈ ਵਧੀਆ ਗੱਲ । ਜੋ ਕੁੱਝ ਵੀ ਉਹ ਕਰਦੇ ਹਨ ਉਹ ਸਭ ਅੱਲਾਹ ਜਾਣਦਾ । قُل لِّلْمُؤْمِنِينَ يَغُضُّوا۟ مِنْ أَبْصَٰرِهِمْ وَيَحْفَظُوا۟ فُرُوجَهُمْ ۚ ذَٰلِكَ أَزْكَىٰ لَهُمْ ۗ إِنَّ ٱللَّهَ خَبِيرٌۢ بِمَا يَصْنَعُونَ. ﴿30﴾
31 ਅਤੇ ਮੁਸਲਮਾਨ ਔਰਤਾਂ ਨੂੰ ਆਖੋ ਕਿ ਉਹ (ਵੀ) ਆਪਣੀਆਂ ਨਜ਼ਰਾਂ ਨੂੰ ਨੀਵੀਆਂ ਕਰਕੇ ਰੱਖਣ ਅਤੇ ਆਪਣੀ ਇੱਜ਼ਤ ਆਬਰੂ (ਗੁਪਤ ਅੰਗਾਂ) ਦੀ ਹਿਫ਼ਾਜ਼ਤ ਕਰਨ, ਆਪਣੀ ਖ਼ੂਬਸੂਰਤੀ ਨੂੰ ਪ੍ਰਗਟ ਨਾ ਹੋਣ ਦੇਣ [3] (ਭਾਵ ਲਿਬਾਸ ਸ਼ਰੀਰ ਨੂੰ ਛਪਾਉਣ ਵਾਲਾ ਪਾਉਣ) ਛੁੱਟ ਉਸ ਤੋਂ ਜਿਹੜਾ ਆਪ ਹੀ ਵਿਖਾਈ ਦਿੰਦਾ ਹੈ (ਜਿਵੇਂ ਹੱਥ ਤੇ ਚਿਹਰਾ) ਅਤੇ ਆਪਣੇ ਸੀਨਿਆਂ ਉੱਤੇ ਆਪਣੀਆਂ (ਵੱਡੀ) ਚੱਦਰ ਦੀ ਬੁੱਕਲ ਮਾਰੀ ਰੱਖਣ। ਆਪਣੇ ਬਣਾਓ-ਸ਼ਿੰਗਾਰ (ਮੇਕਅੱਪ) ਨੂੰ ਛੁੱਟ ਆਪਣੇ ਪਤੀ, ਆਪਣੇ ਪਿਤਾ ਜਾਂ ਸੌਹਰਾ ਜਾਂ ਆਪਣੇ ਪੁੱਤਰ ਜਾਂ ਆਪਣੇ ਪਤੀ ਦੇ (ਪਹਿਲੇ) ਪੁੱਤਰ ਜਾਂ ਆਪਣੇ ਭਰਾ ਜਾਂ ਆਪਣੇ ਭਤੀਜੇ ਜਾਂ ਭਾਣਜੇ ਜਾਂ ਆਪਣੀਆਂ ਸਹੇਲੀਆਂ ਜਾਂ ਗ਼ੁਲਾਮ ਜਾਂ ਅਜਿਹੇ ਨੌਕਰ ਜਿਹੜੇ ਕਿਸੇ ਪ੍ਰਕਾਰ ਦੀ ਵਾਸਨਾ ਨਾ ਰੱਖਦੇ ਹੋਣ ਜਾਂ ਛੋਟੇ ਬੱਚੇ ਜਿਹੜੇ ਜ਼ਨਾਨੀਆਂ ਦੀਆਂ ਗੁਪਤ ਗੱਲਾਂ ਤੋਂ ਅਨਜਾਣ ਹੋਣ, ਕਿਸੇ ਹੋਰ ਅੱਗੇ ਇਜ਼ਹਾਰ ਨਾ ਕਰਨ, ਪ੍ਰਗਟ ਨਾ ਹੋਣ ਦੇਣ ਅਤੇ ਨਾ ਹੀ ਧਰਤੀ ਉੱਤੇ ਦੱਬ ਦੱਬ ਕੇ ਪੈਰਾਂ ਨੂੰ ਮਾਰਦੇ ਹੋਏ ਚੱਲਣ ਜਿਸ ਤੋਂ ਉਹਨਾਂ ਦਾ ਲੁਕਿਆ ਹੋਇਆ ਬਨਾਓ ਸ਼ਿੰਗਾਰ ਦਾ ਪਤਾ ਲੱਗੇ (ਜਿਵੇਂ ਗਹਿਣਿਆਂ ਦੀ ਅਵਾਜ਼ ਜਾਂ ਸ਼ਰੀਰ ਦਾ ਹਿਲਨਾ ਆਦਿ)। ਹੇ ਮੁਸਲਮਾਨੋ! ਤੁਸੀਂ ਸਾਰੇ (ਔਰਤਾਂ ਤੇ ਪੁਰਸ਼) ਅੱਲਾਹ ਦੇ ਹਜ਼ੂਰ ਤੌਬਾ ਕਰੋ ਤਾਂ ਜੋ ਤੁਸੀਂ ਸਫ਼ਲਤਾ ਪ੍ਰਾਪਤ ਕਰ ਸਕੋ।
[3] ਹਜ਼ਰਤ ਆਇਸ਼ਾ ਫ਼ਰਮਾਂਦੀਆਂ ਹਨ ਕਿ ਜਦੋਂ ਇਹ ਆਇਤ ਨਾਜ਼ਿਲ ਹੋਈ ਤਾਂ ਔਰਤਾਂ ਨੇ ਆਪਣੀਆਂ ਚੱਦਰਾਂ ਨੂੰ ਦੋਨਾਂ ਸਿਿਰਆ ਤੋਂ ਪਾੜ ਕੇ ਆਪਣੇ ਉੱਪਰ ਲੈ ਲਈਆਂ। (ਸਹੀ ਬੁਖ਼ਾਰੀ, ਹਦੀਸ: 4759)
وَقُل لِّلْمُؤْمِنَٰتِ يَغْضُضْنَ مِنْ أَبْصَٰرِهِنَّ وَيَحْفَظْنَ فُرُوجَهُنَّ وَلَا يُبْدِينَ زِينَتَهُنَّ إِلَّا مَا ظَهَرَ مِنْهَا ۖ وَلْيَضْرِبْنَ بِخُمُرِهِنَّ عَلَىٰ جُيُوبِهِنَّ ۖ وَلَا يُبْدِينَ زِينَتَهُنَّ إِلَّا لِبُعُولَتِهِنَّ أَوْ ءَابَآئِهِنَّ أَوْ ءَابَآءِ بُعُولَتِهِنَّ أَوْ أَبْنَآئِهِنَّ أَوْ أَبْنَآءِ بُعُولَتِهِنَّ أَوْ إِخْوَٰنِهِنَّ أَوْ بَنِىٓ إِخْوَٰنِهِنَّ أَوْ بَنِىٓ أَخَوَٰتِهِنَّ أَوْ نِسَآئِهِنَّ أَوْ مَا مَلَكَتْ أَيْمَٰنُهُنَّ أَوِ ٱلتَّٰبِعِينَ غَيْرِ أُو۟لِى ٱلْإِرْبَةِ مِنَ ٱلرِّجَالِ أَوِ ٱلطِّفْلِ ٱلَّذِينَ لَمْ يَظْهَرُوا۟ عَلَىٰ عَوْرَٰتِ ٱلنِّسَآءِ ۖ وَلَا يَضْرِبْنَ بِأَرْجُلِهِنَّ لِيُعْلَمَ مَا يُخْفِينَ مِن زِينَتِهِنَّ ۚ وَتُوبُوٓا۟ إِلَى ٱللَّهِ جَمِيعًا أَيُّهَ ٱلْمُؤْمِنُونَ لَعَلَّكُمْ تُفْلِحُونَ. ﴿31﴾
32 ਤੁਹਾਡੇ ਵਿੱਚੋਂ ਜਿਹੜੇ ਵੀ ਪੁਰਸ਼ ਤੇ ਇਸਤਰੀਆਂ ਦੇ ਨਿਕਾਹ ਨਹੀਂ ਹੋਏ ਉਹਨਾਂ ਦੇ ਨਿਕਾਹ ਕਰ ਦਿਓ ਅਤੇ ਆਪਣੇ ਨੇਕ ਆਚਰਨ ਵਾਲੇ ਗ਼ੁਲਾਮ ਮੁੰਡੇ ਕੁੜੀਆਂ ਦੇ ਵੀ (ਨਿਕਾਹ ਕਰ ਦਿਓ)। ਜੇਕਰ ਉਹ ਗ਼ਰੀਬ ਵੀ ਹੋਣ ਤਾਂ ਅੱਲਾਹ ਆਪਣੇ ਫ਼ਜ਼ਲਾਂ ਨਾਲ ਉਹਨਾਂ ਨੂੰ ਅਮੀਰ ਬਣਾ ਦੇਵੇਗਾ। ਅੱਲਾਹ ਵੱਡੀਆਂ ਗੁੰਜਾਇਸ਼ਾਂ ਵਾਲਾ ਤੇ (ਹਰੇਕ ਦੇ ਹਾਲ ਦਾ) ਜਾਣਨਹਾਰ ਹੈ। وَأَنكِحُوا۟ ٱلْأَيَٰمَىٰ مِنكُمْ وَٱلصَّٰلِحِينَ مِنْ عِبَادِكُمْ وَإِمَآئِكُمْ ۚ إِن يَكُونُوا۟ فُقَرَآءَ يُغْنِهِمُ ٱللَّهُ مِن فَضْلِهِۦ ۗ وَٱللَّهُ وَٰسِعٌ عَلِيمٌۭ. ﴿32﴾
33 ਜਿਹੜੇ ਲੋਕ ਨਿਕਾਹ ਕਰਵਾਉਣ ਦੀ ਹਿੱਮਤ ਨਹੀਂ ਰੱਖਦੇ, ਉਹਨਾਂ ਨੂੰ ਚਾਹੀਦਾ ਹੈ ਕਿ ਆਪਣੇ ਆਪ ਨੂੰ ਪਾਕ ਰੱਖਣ ਇੱਥੋਂ ਤੀਕ ਕਿ ਅੱਲਾਹ ਉਹਨਾਂ ਨੂੰ ਆਪਣੇ ਫ਼ਜ਼ਲ ਨਾਲ ਅਮੀਰ ਬਣਾ ਦੇਵੇ। ਜੇ ਤੁਹਾਡੇ ਗ਼ੁਲਾਮ (ਗੋਲੇ) ਆਜ਼ਾਦ ਹੋਣ ਲਈ ਲਿਖਤ-ਪੜ੍ਹਤ ਕਰਨਾ ਚਾਹੁਣ ਅਤੇ ਜੇ ਤੁਸੀਂ ਉਹਨਾਂ ਵਿਚ ਕੋਈ ਭਲਾਈ ਵੇਖੋ ਤਾਂ ਉਹਨਾਂ ਨੂੰ ਲਿਖ ਦਿਓ (ਭਾਵ ਆਜ਼ਾਦ ਕਰ ਦਿਓ)। ਅੱਲਾਹ ਨੇ ਜਿਹੜਾ ਮਾਲ ਤੁਹਾਨੂੰ ਦਿੱਤਾ ਹੈ, ਉਸ ਵਿੱਚੋਂ ਉਹਨਾਂ (ਗ਼ੁਲਾਮਾਂ) ਨੂੰ ਵੀ ਦਿਓ। ਜੇ ਤੁਹਾਡੀਆਂ ਗੋਲੀਆਂ (ਗ਼ੁਲਾਮ ਔਰਤਾਂ) ਪਵਿੱਤਰ ਰਹਿਣਾ ਚਾਹੁੰਦੀਆਂ ਹਨ ਤਾਂ ਤੁਸੀਂ ਉਹਨਾਂ ਨੂੰ ਸੰਸਾਰਿਕ ਲਾਭ ਲਈ ਬਦਕਾਰੀ ਕਰਨ ਲਈ ਮਜਬੂਰ ਨਾ ਕਰੋ, ਜਿਹੜਾ ਵੀ ਉਹਨਾਂ ਨੂੰ ਮਜਬੂਰ ਕਰੇਗਾ ਤਾਂ ਅੱਲਾਹ ਉਹਨਾਂ ਦੀ ਮਜਬੂਰੀ ਪਿੱਛੋਂ ਵੀ ਉਹਨਾਂ ਲਈ ਵੱਡਾ ਬਖ਼ਸ਼ਣਹਾਰ ਤੇ ਮਿਹਰਬਾਨ ਹੈ। وَلْيَسْتَعْفِفِ ٱلَّذِينَ لَا يَجِدُونَ نِكَاحًا حَتَّىٰ يُغْنِيَهُمُ ٱللَّهُ مِن فَضْلِهِۦ ۗ وَٱلَّذِينَ يَبْتَغُونَ ٱلْكِتَٰبَ مِمَّا مَلَكَتْ أَيْمَٰنُكُمْ فَكَاتِبُوهُمْ إِنْ عَلِمْتُمْ فِيهِمْ خَيْرًۭا ۖ وَءَاتُوهُم مِّن مَّالِ ٱللَّهِ ٱلَّذِىٓ ءَاتَىٰكُمْ ۚ وَلَا تُكْرِهُوا۟ فَتَيَٰتِكُمْ عَلَى ٱلْبِغَآءِ إِنْ أَرَدْنَ تَحَصُّنًۭا لِّتَبْتَغُوا۟ عَرَضَ ٱلْحَيَوٰةِ ٱلدُّنْيَا ۚ وَمَن يُكْرِههُّنَّ فَإِنَّ ٱللَّهَ مِنۢ بَعْدِ إِكْرَٰهِهِنَّ غَفُورٌۭ رَّحِيمٌۭ. ﴿33﴾
34 ਬੇਸ਼ੱਕ ਅਸੀਂ ਤੁਹਾਡੇ (ਮੁਸਲਮਾਨਾਂ) ਲਈ ਸਪਸ਼ਟ ਤੇ ਸਾਫ਼-ਸਾਫ਼ ਦਰਸਾਉਣ ਵਾਲਿਆਂ ਆਇਤਾਂ (ਹਿਦਾਇਤਾਂ) ਉਤਾਰੀਆਂ ਹਨ ਅਤੇ ਕੁੱਝ ਉਹਨਾਂ ਲੋਕਾਂ ਦੇ ਹਾਲਾਤ ਹਨ ਜੋ ਤੁਹਾਥੋਂ ਪਹਿਲਾਂ ਬੀਤ ਚੁੱਕੇ ਹਨ। ਜੋ ਬੁਰਾਈਆਂ ਤੋਂ ਬਚਣਾ ਚਾਹੁੰਦੇ ਹਨ, ਇਹਨਾਂ ਵਿਚ ਉਨ੍ਹਾਂ ਲਈ ਸਿੱਖਿਆਵਾਂ ਹਨ। وَلَقَدْ أَنزَلْنَآ إِلَيْكُمْ ءَايَٰتٍۢ مُّبَيِّنَٰتٍۢ وَمَثَلًۭا مِّنَ ٱلَّذِينَ خَلَوْا۟ مِن قَبْلِكُمْ وَمَوْعِظَةًۭ لِّلْمُتَّقِينَ. ﴿34﴾
35 ਅੱਲਾਹ ਅਕਾਸ਼ਾਂ ਤੇ ਧਰਤੀ ਦਾ ਨੂਰ (ਹਿਦਾਇਤ ਦਾ ਸਾਧਨ) ਹੈ, ਉਸ ਦੇ ਨੂਰ ਦੀ ਮਿਸਾਲ ਇੰਜ ਹੈ ਕਿ ਜਿਵੇਂ ਇਕ ਆਲਾ ਹੋਵੇ ਜਿਸ ਵਿਚ ਇਕ ਚਰਾਗ਼ ਰੱਖਿਆ ਹੋਵੇ ਅਤੇ ਇਹ ਚਰਾਗ਼ ਕਿਸੇ ਫ਼ਾਨੂਸ ਵਿਚ ਹੋਵੇ ਅਤੇ ਫ਼ਾਨੂਸ ਇਸ ਤਰ੍ਹਾਂ ਹੋਵੇ ਜਿਵੇਂ ਲਿਸ਼ਕਦਾ ਹੋਇਆ ਤਾਰਾ ਅਤੇ ਉਹ ਚਰਾਗ਼ ਇਕ ਬਰਕਤਾਂ ਵਾਲੇ ਰੁੱਖ ਜ਼ੈਤੂਨ (ਦੇ ਤੇਲ) ਨਾਲ ਬਾਲਿਆ ਗਿਆ ਹੋਵੇ, ਜਿਸ ਦੀ ਰੌਸ਼ਨੀ ਨਾ ਪੂਰਬ ਵੱਲ ਹੈ ਤੇ ਨਾ ਹੀ ਪੱਛਮ ਵੱਲ। ਜਿਸ ਦਾ ਤੇਲ ਆਪਣੇ ਆਪ ਹੀ ਬਲ ਪੈਂਦਾ ਹੋਵੇ, ਭਾਵੇਂ ਉਸ ਨੂੰ ਅੱਗ ਨਾ ਵੀ ਲੱਗੀ ਹੋਵੇ। ਉਹ ਨੂਰ ’ਤੇ ਨੂਰ ਹੈ। ਅੱਲਾਹ ਆਪਣੇ ਨੂਰ (ਹਿਦਾਇਤ) ਵੱਲ ਜਿਸ ਦੀ ਚਾਹੁੰਦਾ ਹੈ ਅਗਵਾਈ ਕਰਦਾ ਹੈ। ਅੱਲਾਹ ਲੋਕਾਂ ਨੂੰ (ਸਮਝਾਉਣ ਲਈ) ਇਹ ਉਦਾਹਰਨ ਦਿੰਦਾ ਹੈ। ਅੱਲਾਹ ਹਰ ਚੀਜ਼ ਨੂੰ ਚੰਗੀ ਤਰ੍ਹਾਂ ਜਾਣਦਾ ਹੈ। ۞ ٱللَّهُ نُورُ ٱلسَّمَٰوَٰتِ وَٱلْأَرْضِ ۚ مَثَلُ نُورِهِۦ كَمِشْكَوٰةٍۢ فِيهَا مِصْبَاحٌ ۖ ٱلْمِصْبَاحُ فِى زُجَاجَةٍ ۖ ٱلزُّجَاجَةُ كَأَنَّهَا كَوْكَبٌۭ دُرِّىٌّۭ يُوقَدُ مِن شَجَرَةٍۢ مُّبَٰرَكَةٍۢ زَيْتُونَةٍۢ لَّا شَرْقِيَّةٍۢ وَلَا غَرْبِيَّةٍۢ يَكَادُ زَيْتُهَا يُضِىٓءُ وَلَوْ لَمْ تَمْسَسْهُ نَارٌۭ ۚ نُّورٌ عَلَىٰ نُورٍۢ ۗ يَهْدِى ٱللَّهُ لِنُورِهِۦ مَن يَشَآءُ ۚ وَيَضْرِبُ ٱللَّهُ ٱلْأَمْثَٰلَ لِلنَّاسِ ۗ وَٱللَّهُ بِكُلِّ شَىْءٍ عَلِيمٌۭ. ﴿35﴾
36 (ਇਸ ਨੂਰ ਤੋਂ ਲਾਭ ਉਠਾਉਣ ਵਾਲੇ) ਉਹਨਾਂ ਘਰਾਂ (ਮਸੀਤਾਂ) ਵਿਚ ਮਿਲਦੇ ਹਨ, ਜਿਨ੍ਹਾਂ ਨੂੰ ਉੱਚਾ ਰੱਖਣ ਦਾ ਅਤੇ ਉਹਨਾਂ ਵਿਚ ਅੱਲਾਹ ਦਾ ਨਾਂ ਜਪਣ ਦਾ ਅੱਲਾਹ ਨੇ ਹੁਕਮ ਦਿੱਤਾ ਹੈ। ਉੱਥੇ ਉਹ ਲੋਕ ਰਹਿੰਦੇ ਹਨ ਜਿਹੜੇ ਸਵੇਰੇ-ਸ਼ਾਮ (ਹਰ ਵੇਲੇ) ਅੱਲਾਹ ਦੀ ਤਸਬੀਹ ਕਰਦੇ ਹਨ।[4]
[4] ਇਕ ਹਦੀਸ ਵਿਚ ਅੱਲਾਹ ਦੇ ਰਸੂਲ ਨੇ ਫ਼ਰਮਾਇਆ ਕਿ ਜਦੋਂ ਤੁਸੀਂ ਮੁਸੀਤ ਵਿਚ ਦਾਖ਼ਿਲ ਹੋਵੋਂ ਤਾਂ ਬੈਠਣ ਤੋਂ ਪਹਿਲਾਂ ਦੋ ਰਕਾਤ ਨਮਾਜ਼ ਪੜ੍ਹ ਲੈਣੀ ਚਾਹੀਦੀ ਹੈ। (ਸਹੀ ਬੁਖ਼ਾਰੀ, ਹਦੀਸ: 444)
فِى بُيُوتٍ أَذِنَ ٱللَّهُ أَن تُرْفَعَ وَيُذْكَرَ فِيهَا ٱسْمُهُۥ يُسَبِّحُ لَهُۥ فِيهَا بِٱلْغُدُوِّ وَٱلْءَاصَالِ. ﴿36﴾
37 ਅਜਿਹੇ ਲੋਕ ਜਿਨ੍ਹਾਂ ਨੂੰ ਕਾਰੋਬਾਰ ਅਤੇ ਖ਼ਰੀਦ-ਵੇਚ ਅੱਲਾਹ ਦੀ ਯਾਦ ਅਤੇ ਨਮਾਜ਼ ਕਾਇਮ ਕਰਨ ਅਤੇ ਜ਼ਕਾਤ ਦੇਣ ਤੋਂ ਭੁਲਾ ਨਹੀਂ ਦਿੰਦੀ, ਉਹ ਉਸ ਦਿਹਾੜੇ ਤੋਂ ਡਰਦੇ ਹਨ, ਜਦੋਂ ਦਿਲ ਅਤੇ ਅੱਖਾਂ ਉਲਟਾ ਦਿੱਤੀਆਂ ਜਾਣਗੀਆਂ। رِجَالٌۭ لَّا تُلْهِيهِمْ تِجَٰرَةٌۭ وَلَا بَيْعٌ عَن ذِكْرِ ٱللَّهِ وَإِقَامِ ٱلصَّلَوٰةِ وَإِيتَآءِ ٱلزَّكَوٰةِ ۙ يَخَافُونَ يَوْمًۭا تَتَقَلَّبُ فِيهِ ٱلْقُلُوبُ وَٱلْأَبْصَٰرُ. ﴿37﴾
38 (ਉਹ ਨੇਕ ਅਮਲ ਇਸ ਆਸ ਵਿਚ ਕਰਦੇ ਹਨ) ਤਾਂ ਜੋ ਅੱਲਾਹ ਉਹਨਾਂ ਨੂੰ ਉਹਨਾਂ ਦੇ ਕੀਤੇ ਕਰਮਾਂ ਦਾ ਵਧੀਆ ਬਦਲਾ ਦੇਵੇ ਅਤੇ ਆਪਣੇ ਫ਼ਜ਼ਲ (ਕ੍ਰਿਪਾ) ਤੋਂ ਕੁੱਝ ਹੋਰ ਵਧਾ ਕੇ ਦੇਵੇ। ਅੱਲਾਹ ਜਿਸ ਨੂੰ ਵੀ ਚਾਹੇ ਬੇਹਿਸਾਬ ਰਿਜ਼ਕ ਨਾਲ ਨਿਵਾਜ਼ਦਾ ਹੈ। لِيَجْزِيَهُمُ ٱللَّهُ أَحْسَنَ مَا عَمِلُوا۟ وَيَزِيدَهُم مِّن فَضْلِهِۦ ۗ وَٱللَّهُ يَرْزُقُ مَن يَشَآءُ بِغَيْرِ حِسَابٍۢ. ﴿38﴾
39 ਅਤੇ ਕਾਫ਼ਿਰਾਂ ਦੇ ਕੰਮਾਂ ਦੀ ਉਦਾਹਰਨ ਇਕ ਰੜੇ ਮੈਦਾਨ ਵਿਚ ਚਮਕਦੀ ਹੋਈ ਰੇਤ ਦੀ ਹੈ। ਇਕ ਪਿਆਸਾ ਵਿਅਕਤੀ ਦੂਰ ਤੋਂ ਇਸ (ਰੇਤ) ਨੂੰ ਪਾਣੀ ਸਮਝਦਾ ਰਿਹਾ ਪਰੰਤੂ ਜਦੋਂ ਉਸ ਦੇ ਨੇੜੇ ਪਹੁੰਚਦਾ ਹੈ ਤਾਂ ਉੱਥੇ (ਪੀਣ ਨੂੰ) ਕੁੱਝ ਵੀ ਨਹੀਂ ਮਿਲਦਾ,[5] ਹਾਂ! ਅੱਲਾਹ ਨੂੰ ਜ਼ਰੂਰ ਆਪਣੇ ਕੋਲ ਵੇਖਦਾ ਹੈ ਜਿਹੜਾ ਉਸ (ਕਾਫ਼ਿਰ) ਦਾ ਪੂਰਾ-ਪੂਰਾ ਲੇਖਾ-ਜੋਖਾ ਕਰਦਾ ਹੈ। ਅੱਲਾਹ ਹਿਸਾਬ ਲੈਣ ਵਿਚ ਛੇਤੀ ਕਰਨ ਵਾਲਾ ਹੈ।
[5] ਭਾਵ ਕਾਫ਼ਿਰ ਦੇ ਅਮਲ ਉਸ ਪਿਆਸੇ ਵਿਅਕਤੀ ਵਾਂਗ ਹਨ ਜਿਹੜਾ ‘ਸਰਾਬ’ ਵਾਂਗ ਹੈ ਜਦੋਂ ਕਾਫ਼ਿਰ ਅੱਲਾਹ ਨੂੰ ਮਿਲੇਗਾ ਤਾਂ ਉਹ ਇਹ ਵਿਚਾਰੇਗਾ ਕਿ ਅੱਲਾਹ ਉਸ ਨੂੰ ਆਪਣੇ ਵਲੋਂ ਉਸ ਦੇ ਨੇਕ ਅਮਲਾਂ ਦਾ ਚੰਗਾ ਬਦਲਾ ਦੇਵੇਗਾ। ਪਰ ‘ਸਰਾਬ’ ਵਾਂਗ ਉਸ ਕੁਝ ਵੀ ਨਹੀਂ ਮਿਲੇਗਾ ਅਤੇ ਉਸ ਨੂੰ ਨਰਕ ਵਿਚ ਸੁੱਟ ਦਿੱਤਾ ਜਾਵੇਗਾ।
وَٱلَّذِينَ كَفَرُوٓا۟ أَعْمَٰلُهُمْ كَسَرَابٍۭ بِقِيعَةٍۢ يَحْسَبُهُ ٱلظَّمْـَٔانُ مَآءً حَتَّىٰٓ إِذَا جَآءَهُۥ لَمْ يَجِدْهُ شَيْـًۭٔا وَوَجَدَ ٱللَّهَ عِندَهُۥ فَوَفَّىٰهُ حِسَابَهُۥ ۗ وَٱللَّهُ سَرِيعُ ٱلْحِسَابِ. ﴿39﴾
40 ਜਾਂ ਕਾਫ਼ਿਰਾਂ ਦੇ ਅਮਲਾਂ ਦੀ ਉਦਾਹਰਨ ਉਹਨਾਂ ਹਨੇਰਿਆਂ ਵਾਂਗ ਹੈ ਜਿਸ ਨੂੰ ਇਕ ਲਹਿਰ (ਪਾਣੀ ਦੀ ਛੱਲ) ਢੱਕ ਲਵੇ ਇਸ ਦੇ ਉੱਪਰ ਇਕ ਲਹਿਰ ਹੋਰ ਹੋਵੇ, ਫੇਰ ਉੱਪਰ ਤੋਂ ਬੱਦਲ ਛਾ ਜਾਵੇ ਭਾਵ ਉੱਪਰ ਥੱਲੇ ਹਨੇਰਾ ਹੀ ਹਨੇਰਾ ਵੀ ਹੋਵੇ, ਜਦੋਂ ਉਹ ਆਪਣਾ ਹੱਥ ਕੱਢੇ ਤਾਂ ਉਸ ਨੂੰ ਵੀ ਨਾ ਵੇਖ ਸਕੇ। ਅਸਲ ਗੱਲ ਇਹ ਹੈ ਕਿ ਜਿਸ ਨੂੰ ਅੱਲਾਹ ਹੀ ਨੂਰ (ਹਿਦਾਇਤ) ਤੋਂ ਨਾ ਨਿਵਾਜ਼ੇ ਉਸ ਲਈ (ਕਿਸੇ ਪਾਸਿਓਂ) ਕੋਈ ਵੀ ਨੂਰ ਨਹੀਂ। أَوْ كَظُلُمَٰتٍۢ فِى بَحْرٍۢ لُّجِّىٍّۢ يَغْشَىٰهُ مَوْجٌۭ مِّن فَوْقِهِۦ مَوْجٌۭ مِّن فَوْقِهِۦ سَحَابٌۭ ۚ ظُلُمَٰتٌۢ بَعْضُهَا فَوْقَ بَعْضٍ إِذَآ أَخْرَجَ يَدَهُۥ لَمْ يَكَدْ يَرَىٰهَا ۗ وَمَن لَّمْ يَجْعَلِ ٱللَّهُ لَهُۥ نُورًۭا فَمَا لَهُۥ مِن نُّورٍ. ﴿40﴾
41 ਕੀ ਤੁਸੀਂ ਵੇਖਦੇ ਨਹੀਂ ਕਿ ਅਕਾਸ਼ ਅਤੇ ਧਰਤੀ ਦੇ ਵਿਚਕਾਰ ਦੀ ਹਰੇਕ ਚੀਜ਼, ਖੰਭ ਪਸਾਰੀਂ ਉੱਡਦੇ ਹੋਏ ਪੰਖ-ਪਖੇਰੂ ਅੱਲਾਹ ਦੀ ਤਸਬੀਹ ਵਿਚ ਰੁਝੇ ਹੋਏ ਹਨ। ਹਰੇਕ ਆਪਣੀ ਨਮਾਜ਼ ਤੇ ਤਸਬੀਹ ਨੂੰ ਜਾਣਦਾ ਹੈ ਅਤੇ ਉਹ ਜੋ ਵੀ ਕਰਦੇ ਹਨ ਅੱਲਾਹ ਉਸ ਤੋਂ ਭਲੀ-ਭਾਂਤ ਜਾਣੂ ਹੈ। أَلَمْ تَرَ أَنَّ ٱللَّهَ يُسَبِّحُ لَهُۥ مَن فِى ٱلسَّمَٰوَٰتِ وَٱلْأَرْضِ وَٱلطَّيْرُ صَٰٓفَّٰتٍۢ ۖ كُلٌّۭ قَدْ عَلِمَ صَلَاتَهُۥ وَتَسْبِيحَهُۥ ۗ وَٱللَّهُ عَلِيمٌۢ بِمَا يَفْعَلُونَ. ﴿41﴾
42 ਅਤੇ ਅਕਾਸ਼ਾਂ ਤੇ ਧਰਤੀ ਦਾ ਮਾਲਿਕ ਉਹੀਓ ਅੱਲਾਹ ਹੈ ਅਤੇ ਉਸੇ ਅੱਲਾਹ ਵੱਲ ਹੀ (ਸਭ ਨੇ) ਪਰਤਣਾ ਹੈ। وَلِلَّهِ مُلْكُ ٱلسَّمَٰوَٰتِ وَٱلْأَرْضِ ۖ وَإِلَى ٱللَّهِ ٱلْمَصِيرُ. ﴿42﴾
43 ਕੀ ਤੁਸੀਂ ਨਹੀਂ ਵੇਖਦੇ ਕਿ ਅੱਲਾਹ ਹੀ ਬੱਦਲਾਂ ਨੂੰ ਤੋਰਦਾ ਹੈ, ਫੇਰ ਉਹਨਾਂ ਨੂੰ ਇਕ ਦੂਜੇ ਨਾਲ ਮਿਲਾਉਂਦਾ ਹੈ, ਫੇਰ ਉਹਨਾਂ ਨੂੰ ਉੱਪਰ ਥੱਲੇ ਕਰ ਦਿੰਦਾ ਹੈ, ਫੇਰ ਤੁਸੀਂ ਵੇਖਦੇ ਹੋ ਕਿ ਉਹਨਾਂ ਬੱਦਲਾਂ ਵਿੱਚੋਂ ਵਰਖਾ ਨਿਕਲਦੀ ਹੈ। ਇੰਜ ਲਗਦਾ ਹੈ ਜਿਵੇਂ ਉਹੀਓ ਅਕਾਸ਼ ਤੋਂ ਭਾਵ ਓਲੇ ਦੇ ਪਹਾੜਾਂ ਵਿੱਚੋਂ ਗੜੇ ਬਰਸਾਉਂਦਾ ਹੈ। ਫੇਰ ਉਹਨਾਂ ਨੂੰ ਜਿੱਥੇ ਚਾਹੁੰਦਾ ਹੈ ਡੇਗ ਦਿੰਦਾ ਹੈ ਅਤੇ ਜਿੱਥਿਓਂ ਚਾਹੇ ਮੋੜ ਲੈਂਦਾ ਹੈ। ਬੱਦਲਾਂ ਤੋਂ ਨਿਕਲਣ ਵਾਲੀ ਬਿਜਲੀ ਦੀ ਲਿਸ਼ਕ ਅਜਿਹੀ ਹੁੰਦੀ ਹੈ ਕਿ ਜਿਵੇਂ ਅੱਖਾਂ ਦੀ ਰੌਸ਼ਨੀ ਹੀ ਚੱਲੀ ਜਾਵੇ। أَلَمْ تَرَ أَنَّ ٱللَّهَ يُزْجِى سَحَابًۭا ثُمَّ يُؤَلِّفُ بَيْنَهُۥ ثُمَّ يَجْعَلُهُۥ رُكَامًۭا فَتَرَى ٱلْوَدْقَ يَخْرُجُ مِنْ خِلَٰلِهِۦ وَيُنَزِّلُ مِنَ ٱلسَّمَآءِ مِن جِبَالٍۢ فِيهَا مِنۢ بَرَدٍۢ فَيُصِيبُ بِهِۦ مَن يَشَآءُ وَيَصْرِفُهُۥ عَن مَّن يَشَآءُ ۖ يَكَادُ سَنَا بَرْقِهِۦ يَذْهَبُ بِٱلْأَبْصَٰرِ. ﴿43﴾
44 ਅੱਲਾਹ ਹੀ ਰਾਤ ਤੇ ਦਿਨ ਦਾ ਉਲਟ ਫੇਰ ਕਰਦਾ ਰਹਿੰਦਾ ਹੈ। ਵੇਖਣ ਵਾਲਿਆਂ ਲਈ ਤਾਂ ਇਸ ਵਿਚ ਗ੍ਰਹਿਣ ਕਰਨ ਲਈ ਸਿੱਖਿਆਵਾਂ ਹਨ। يُقَلِّبُ ٱللَّهُ ٱلَّيْلَ وَٱلنَّهَارَ ۚ إِنَّ فِى ذَٰلِكَ لَعِبْرَةًۭ لِّأُو۟لِى ٱلْأَبْصَٰرِ. ﴿44﴾
45 ਅੱਲਾਹ ਨੇ ਧਰਤੀ ’ਤੇ ਤੁਰਨ ਵਾਲੇ ਹਰ ਜੀਵ-ਜੰਤੂ ਨੂੰ ਪਾਣੀ ਤੋਂ ਹੀ ਪੈਦਾ ਕੀਤਾ ਹੈ ਉਹਨਾਂ ਵਿੱਚੋਂ ਕੋਈ ਤਾਂ ਆਪਣੇ ਢਿਡ ਪਰਨੇ ਰਿੜਦਾ ਹੈ ਕੁੱਝ ਦੋ ਪੈਰਾਂ ’ਤੇ ਤੁਰਦਾ ਹੈ ਅਤੇ ਕੋਈ ਚਾਰ ਪੈਰਾਂ ’ਤੇ ਤੁਰਦਾ ਹੈ। (ਭਾਵ) ਅੱਲਾਹ ਜਿਵੇਂ ਚਾਹਵੇ ਉਵੇਂ ਪੈਦਾ ਕਰਦਾ ਹੈ। ਨਿਰਸੰਦੇਹ, ਅੱਲਾਹ ਹਰ ਪ੍ਰਕਾਰ ਦੀ ਸਮਰਥਾ ਰੱਖਦਾ ਹੈ। وَٱللَّهُ خَلَقَ كُلَّ دَآبَّةٍۢ مِّن مَّآءٍۢ ۖ فَمِنْهُم مَّن يَمْشِى عَلَىٰ بَطْنِهِۦ وَمِنْهُم مَّن يَمْشِى عَلَىٰ رِجْلَيْنِ وَمِنْهُم مَّن يَمْشِى عَلَىٰٓ أَرْبَعٍۢ ۚ يَخْلُقُ ٱللَّهُ مَا يَشَآءُ ۚ إِنَّ ٱللَّهَ عَلَىٰ كُلِّ شَىْءٍۢ قَدِيرٌۭ. ﴿45﴾
46 ਬੇਸ਼ੱਕ ਅਸਾਂ ਰੌਸ਼ਨ ਰਾਹ ਵਿਖਾਉਣ ਵਾਲਿਆਂ ’ਤੇ ਸਪਸ਼ਟ ਆਇਤਾਂ (ਸਿੱਖਿਆਵਾਂ) ਉੱਤਾਰੀਆਂ ਹਨ, ਪਰ ਸਿੱਧੀ ਰਾਹ ਜਿਸ ਨੂੰ ਅੱਲਾਹ ਚਾਹਵੇ, ਉਸ ਨੂੰ ਵਿਖਾਉਂਦਾ ਹੈ। لَّقَدْ أَنزَلْنَآ ءَايَٰتٍۢ مُّبَيِّنَٰتٍۢ ۚ وَٱللَّهُ يَهْدِى مَن يَشَآءُ إِلَىٰ صِرَٰطٍۢ مُّسْتَقِيمٍۢ. ﴿46﴾
47 ਅਤੇ ਉਹ (ਪਖੰਡੀ) ਲੋਕ ਆਖਦੇ ਹਨ ਕਿ ਅਸੀਂ ਅੱਲਾਹ ਅਤੇ ਉਸ ਦੇ ਰਸੂਲ ਉੱਤੇ ਈਮਾਨ ਲਿਆਏ ਅਤੇ ਤਾਬੇਦਾਰੀ ਕਬੂਲ ਕਰਦੇ ਹਾਂ, ਪਰ ਮਗਰੋਂ ਉਹਨਾਂ ਵਿੱਚੋਂ ਇਕ ਧੜ੍ਹਾ ਮੂੰਹ ਫੇਰ ਲੈਂਦਾ ਹੈ, ਅਜਿਹੇ ਲੋਕ ਈਮਾਨ ਵਾਲੇ ਨਹੀਂ। وَيَقُولُونَ ءَامَنَّا بِٱللَّهِ وَبِٱلرَّسُولِ وَأَطَعْنَا ثُمَّ يَتَوَلَّىٰ فَرِيقٌۭ مِّنْهُم مِّنۢ بَعْدِ ذَٰلِكَ ۚ وَمَآ أُو۟لَٰٓئِكَ بِٱلْمُؤْمِنِينَ. ﴿47﴾
48 ਜਦੋਂ ਉਹਨਾਂ ਨੂੰ ਇਸ ਗੱਲ ਲਈ ਬੁਲਾਇਆ ਜਾਂਦਾ ਹੈ ਕਿ ਅੱਲਾਹ ਅਤੇ ਉਸ ਦਾ ਰਸੂਲ (ਮੁਹੰਮਦ ਸ:) ਉਹਨਾਂ ਦੇ ਕਿਸੇ ਆਪਸੀ ਝਗੜੇ ਦਾ ਫ਼ੈਸਲਾ ਕਰਨ ਤਾਂ ਅਚਣਚੇਤ ਉਹਨਾਂ ਵਿੱਚੋਂ ਇਕ ਧਿਰ ਮੂੰਹ ਮੋੜ ਲੈਂਦੀ ਹੈ। وَإِذَا دُعُوٓا۟ إِلَى ٱللَّهِ وَرَسُولِهِۦ لِيَحْكُمَ بَيْنَهُمْ إِذَا فَرِيقٌۭ مِّنْهُم مُّعْرِضُونَ. ﴿48﴾
49 ਹਾਂ ਜੇ ਫ਼ੈਸਲਾ ਉਹਨਾਂ ਦੇ ਹੱਕ ਵਿਚ ਹੋਵੇ ਤਾਂ ਆਗਿਆਕਾਰੀ ਬਣਕੇ ਆ ਜਾਂਦੇ ਹਨ। وَإِن يَكُن لَّهُمُ ٱلْحَقُّ يَأْتُوٓا۟ إِلَيْهِ مُذْعِنِينَ. ﴿49﴾
50 ਕੀ ਉਹਨਾਂ ਦੇ ਦਿਲਾਂ ਵਿਚ ਕੋਈ ਬੀਮਾਰੀ ਹੈ ਜਾਂ ਇਹ ਕਿਸੇ ਸੰਦੇਹ ਵਿਚ ਹਨ ਜਾਂ ਉਹਨਾਂ ਨੂੰ ਇਸ ਗੱਲ ਦਾ ਡਰ ਹੈ ਕਿ ਅੱਲਾਹ ਅਤੇ ਉਸ ਦਾ ਰਸੂਲ ਉਹਨਾਂ ਨਾਲ ਧੱਕਾ ਕਰਨਗੇ। ਜਦ ਕਿ ਇਹ ਲੋਕ ਤਾਂ ਆਪ ਹੀ ਜ਼ਾਲਿਮ ਹਨ। أَفِى قُلُوبِهِم مَّرَضٌ أَمِ ٱرْتَابُوٓا۟ أَمْ يَخَافُونَ أَن يَحِيفَ ٱللَّهُ عَلَيْهِمْ وَرَسُولُهُۥ ۚ بَلْ أُو۟لَٰٓئِكَ هُمُ ٱلظَّٰلِمُونَ. ﴿50﴾
51 ਈਮਾਨ ਵਾਲਿਆਂ ਦਾ ਹਾਲ ਤਾਂ ਇਹ ਹੈ ਕਿ ਜਦੋਂ ਉਹਨਾਂ ਨੂੰ ਅੱਲਾਹ ਤੇ ਉਸ ਦੇ ਰਸੂਲ ਵੱਲ ਸੱਦਿਆ ਜਾਂਦਾ ਹੈ ਤਾਂ ਜੋ ਰਸੂਲ ਉਹਨਾਂ ਦੇ ਕਿਸੇ ਝਗੜੇ ਦਾ ਫ਼ੈਸਲਾ ਕਰੇ ਤਾਂ ਉਹ ਆਖਦੇ ਹਨ ਕਿ ਅਸੀਂ ਸੁਣਿਆ ਅਤੇ ਸਵੀਕਾਰ ਵੀ ਕੀਤਾ। ਅਜਿਹੇ (ਆਗਿਆਕਾਰੀ) ਲੋਕ ਹੀ ਸਫ਼ਲਤਾ ਪ੍ਰਾਪਤ ਕਰਨ ਵਾਲੇ ਹਨ। إِنَّمَا كَانَ قَوْلَ ٱلْمُؤْمِنِينَ إِذَا دُعُوٓا۟ إِلَى ٱللَّهِ وَرَسُولِهِۦ لِيَحْكُمَ بَيْنَهُمْ أَن يَقُولُوا۟ سَمِعْنَا وَأَطَعْنَا ۚ وَأُو۟لَٰٓئِكَ هُمُ ٱلْمُفْلِحُونَ. ﴿51﴾
52 ਜਿਹੜੇ ਵੀ ਅੱਲਾਹ ਅਤੇ ਉਸ ਦੇ ਰਸੂਲ (ਮੁਹੰਮਦ ਸ:) ਦੀ ਤਾਬੇਦਾਰੀ ਕਰਨਗੇ, ਅੱਲਾਹ ਦਾ ਡਰ-ਖ਼ੌਫ਼ (ਮਨਾਂ ਵਿਚ) ਰੱਖਣਗੇ ਅਤੇ ਉਸ ਦੇ ਹੁਕਮਾਂ ਦੀ ਉਲੰਘਨਾ ਤੋਂ ਬਚਣਗੇ ਉਹੀਓ (ਪਰਲੋਕ ਵਿਚ) ਕਾਮਯਾਬ ਹੋਣਗੇ। وَمَن يُطِعِ ٱللَّهَ وَرَسُولَهُۥ وَيَخْشَ ٱللَّهَ وَيَتَّقْهِ فَأُو۟لَٰٓئِكَ هُمُ ٱلْفَآئِزُونَ. ﴿52﴾
53 ਇਹ (ਮੁਨਾਫ਼ਿਕ) ਅੱਲਾਹ ਦੇ ਨਾਂ ਦੀਆਂ ਪੱਕੀਆਂ ਕਸਮਾਂ ਚੁੱਕ-ਚੁੱਕ ਕੇ ਆਖਦੇ ਹਨ ਕਿ (ਹੇ ਨਬੀ!) ਜੇ ਤੁਸੀਂ ਹੁਕਮ ਦਿਓ ਤਾਂ ਅਸੀਂ ਅਵਸ਼ ਜਿਹਾਦ ਲਈ ਨਿਕਲਾਂਗੇ। (ਹੇ ਨਬੀ!) ਉਹਨਾਂ ਨੂੰ ਆਖੋ ਕਿ ਕਸਮਾਂ ਨਾ ਖਾਓ, ਤੁਹਾਡੀ ਆਗਿਆਕਾਰੀ ਦਾ ਪਤਾ ਹੈ, ਜੋ ਵੀ ਤੁਸੀਂ (ਪਾਖੰਡ) ਕਰ ਰਹੇ ਹੋ ਅੱਲਾਹ ਨੂੰ ਸਭ ਪਤਾ ਹੈ। ۞ وَأَقْسَمُوا۟ بِٱللَّهِ جَهْدَ أَيْمَٰنِهِمْ لَئِنْ أَمَرْتَهُمْ لَيَخْرُجُنَّ ۖ قُل لَّا تُقْسِمُوا۟ ۖ طَاعَةٌۭ مَّعْرُوفَةٌ ۚ إِنَّ ٱللَّهَ خَبِيرٌۢ بِمَا تَعْمَلُونَ. ﴿53﴾
54 (ਹੇ ਨਬੀ!) ਉਹਨਾਂ ਨੂੰ ਕਹਿ ਦਿਓ ਕਿ ਅੱਲਾਹ ਦੇ ਹੁਕਮਾਂ ਦੀ ਪਾਲਣਾ ਕਰੋ ਤੇ ਉਸ ਦੇ ਰਸੂਲ (ਮੁਹੰਮਦ ਸ:) ਦੀ ਤਾਬੇਦਾਰੀ ਕਰੋ, ਪਰ ਜੇ ਤੁਸੀਂ ਮੂੰਹ ਮੋੜਦੇ ਹੋ (ਤਾਂ ਤੁਹਾਡੀ ਇੱਛਾ) ਰਸੂਲ ਦੇ ਜ਼ਿੰਮੇ ਤਾਂ ਉਹੀ ਹੈ ਜਿਹੜੇ ਕੰਮ ਦਾ ਉਸ ’ਤੇ ਭਾਰ ਰੱਖਿਆ ਗਿਆ ਹੈ। ਤੁਹਾਡੇ ਉੱਤੇ ਜਿਸ ਕੰਮ ਦਾ ਭਾਰ ਪਾਇਆ ਗਿਆ ਹੈ ਉਸ ਦੇ ਜ਼ਿੰਮੇਵਾਰ ਤੁਸੀਂ ਹੋ। ਹਿਦਾਹਿਤ ਤਾਂ ਉਸ ਸਮੇਂ ਹੀ ਮਿਲੇਗੀ ਜਦੋਂ ਰਸੂਲ ਦੀ ਤਾਬੇਦਾਰੀ ਕਰੋਗੇ। ਰਸੂਲ ਦੇ ਜ਼ਿੰਮੇ ਤਾਂ ਕੇਵਲ (ਅੱਲਾਹ ਦੇ ਹੁਕਮਾਂ ਨੂੂੰ ਲੋਕਾਂ ਤੀਕ ਵਿਸਥਾਰ ਨਾਲ) ਪਹੁੰਚਾਣਾ ਹੈ। قُلْ أَطِيعُوا۟ ٱللَّهَ وَأَطِيعُوا۟ ٱلرَّسُولَ ۖ فَإِن تَوَلَّوْا۟ فَإِنَّمَا عَلَيْهِ مَا حُمِّلَ وَعَلَيْكُم مَّا حُمِّلْتُمْ ۖ وَإِن تُطِيعُوهُ تَهْتَدُوا۟ ۚ وَمَا عَلَى ٱلرَّسُولِ إِلَّا ٱلْبَلَٰغُ ٱلْمُبِينُ. ﴿54﴾
55 ਅੱਲਾਹ ਨੇ ਤੁਹਾਡੇ ਵਿੱਚੋਂ ਉਹਨਾਂ ਲੋਕਾਂ ਨੂੰ ਵਚਨ ਦਿੱਤਾ ਹੈ, ਜਿਹੜੇ ਈਮਾਨ ਲਿਆਏ ਹਨ ਅਤੇ ਨੇਕ ਕੰਮ ਕਰਦੇ ਹਨ, ਕਿ ਉਹਨਾਂ ਨੂੰ ਜ਼ਰੂਰ ਹੀ ਇਸ ਧਰਤੀ ਦੀ ਹਕੂਮਤ ਮਿਲੇਗੀ, ਜਿਵੇਂ ਕਿ ਉਸ ਨੇ ਇਹਨਾਂ ਤੋਂ ਪਹਿਲੇ ਲੋਕਾਂ ਨੂੰ ਖ਼ਲੀਫ਼ਾ (ਹਾਕਮ) ਬਣਾਇਆ ਸੀ। ਉਹਨਾਂ ਲਈ ਇਸ ਧਰਮ (ਇਸਲਾਮ) ਨੂੰ ਪੱਕੀਆਂ ਨੀਹਾਂ ’ਤੇ ਜਮਾਂ ਦੇਵੇਗਾ ਜਿਸ ਨੂੰ ਅੱਲਾਹ ਨੇ ਉਹਨਾਂ ਲਈ ਪਸੰਦ ਕੀਤਾ ਹੈ ਅਤੇ ਉਹਨਾਂ ਦੇ ਡਰ-ਖ਼ੌਫ਼ ਨੂੰ ਅਮਨ ਸ਼ਾਂਤੀ ਵਿਚ ਬਦਲ ਦੇਵੇਗਾ। ਬਸ ਉਹ ਮੇਰੀ ਬੰਦਗੀ ਕਰਨਗੇ ਅਤੇ ਮੇਰੇ ਸੰਗ ਕਿਸੇ ਨੂੰ (ਬੰਦਗੀ ਵਿਚ) ਸ਼ਰੀਕ ਨਹੀਂ ਕਰਨਗੇ। ਜੇ ਕੋਈ ਇਸ ਤੋਂ ਬਾਅਦ ਵੀ ਨਾ-ਸ਼ੁਕਰੀ ਕਰੇ, ਫੇਰ ਉਹ ਫ਼ਾਸਿਕ (ਝੂਠੇ ਲੋਕ) ਹਨ। وَعَدَ ٱللَّهُ ٱلَّذِينَ ءَامَنُوا۟ مِنكُمْ وَعَمِلُوا۟ ٱلصَّٰلِحَٰتِ لَيَسْتَخْلِفَنَّهُمْ فِى ٱلْأَرْضِ كَمَا ٱسْتَخْلَفَ ٱلَّذِينَ مِن قَبْلِهِمْ وَلَيُمَكِّنَنَّ لَهُمْ دِينَهُمُ ٱلَّذِى ٱرْتَضَىٰ لَهُمْ وَلَيُبَدِّلَنَّهُم مِّنۢ بَعْدِ خَوْفِهِمْ أَمْنًۭا ۚ يَعْبُدُونَنِى لَا يُشْرِكُونَ بِى شَيْـًۭٔا ۚ وَمَن كَفَرَ بَعْدَ ذَٰلِكَ فَأُو۟لَٰٓئِكَ هُمُ ٱلْفَٰسِقُونَ. ﴿55﴾
56 ਤੁਸੀਂ ਨਮਾਜ਼ ਨੂੰ ਕਾਇਮ ਰੱਖੋ, ਜ਼ਕਾਤ ਅਦਾ ਕਰੋ ਅਤੇ ਰਸੂਲ ਦੀ ਤਾਬੇਦਾਰੀ ਕਰੋ ਤਾਂ ਜੋ ਤੁਹਾਡੇ ’ਤੇ ਮਿਹਰਾਂ ਹੁੰਦੀਆਂ ਰਹਿਣ। وَأَقِيمُوا۟ ٱلصَّلَوٰةَ وَءَاتُوا۟ ٱلزَّكَوٰةَ وَأَطِيعُوا۟ ٱلرَّسُولَ لَعَلَّكُمْ تُرْحَمُونَ. ﴿56﴾
57 (ਹੇ ਨਬੀ ਸ:!) ਕਾਫ਼ਿਰਾਂ ਬਾਰੇ ਆਪਣੇ ਮਨ ਵਿਚ ਕਦੇ ਵੀ ਇਹ ਖ਼ਿਆਲ ਨਹੀਂ ਲਿਆਉਣਾ ਕਿ ਉਹ (ਇਨਕਾਰੀ) ਲੋਕ ਧਰਤੀ ’ਤੇ ਅੱਲਾਹ ਨੂੰ ਆਜਿਜ਼ (ਬੇਵਸ) ਕਰ ਦੇਣਗੇ। ਉਹਨਾਂ ਦਾ ਅਸਲੀ ਟਿਕਾਣਾ ਤਾਂ ਨਰਕ ਹੈ, ਜਿਹੜੀ ਬਹੁਤ ਹੀ ਭੈੜੀ ਥਾਂ ਹੈ। لَا تَحْسَبَنَّ ٱلَّذِينَ كَفَرُوا۟ مُعْجِزِينَ فِى ٱلْأَرْضِ ۚ وَمَأْوَىٰهُمُ ٱلنَّارُ ۖ وَلَبِئْسَ ٱلْمَصِيرُ. ﴿57﴾
58 ਹੇ ਈਮਾਨ ਵਾਲਿਓ! ਤੁਹਾਡੇ ਆਪਣੇ ਗ਼ੁਲਾਮ, ਗੋਲੀਆਂ ਅਤੇ ਉਹਨਾਂ ਨੂੰ ਵੀ ਜਿਹੜੇ ਅਜੇ ਬਾਲਿਗ਼ ਨਹੀਂ ਹੋਏ ਤਿੰਨ ਸਮਿਆਂ ਵਿਚ, ਫ਼ਜਰ ਦੀ ਨਮਾਜ਼ ਤੋਂ ਪਹਿਲਾਂ, ਦੁਪਹਿਰ ਵੇਲੇ ਜਦੋਂ ਕਿ ਤੁਸੀਂ ਕੱਪੜੇ ਲਾਹ ਕੇ ਰੱਖ ਦਿੰਦੇ ਹੋ ਅਤੇ ਇਸ਼ਾ ਦੀ ਨਮਾਜ਼ ਮਗਰੋਂ ਆਗਿਆ ਲੈ ਕੇ ਤੁਹਾਡੇ ਕੋਲ ਆਇਆ ਕਰਨ। ਇਹ ਤਿੰਨੋ ਸਮੇਂ ਤੁਹਾਡੇ ਲਈ ਪੜਦੇ ਦੇ ਸਮੇਂ ਹਨ। ਇਹਨਾਂ ਸਮਿਆਂ ਤੋਂ ਛੁੱਟ (ਜੇ ਆਉਣ) ਤਾਂ ਨਾ ਤੁਹਾਡੇ ਲਈ ਨਾ ਉਹਨਾਂ ਲਈ ਕੋਈ ਹਰਜ ਵਾਲੀ ਗੱਲ ਹੈ। ਤੁਸੀਂ ਸਾਰੇ ਆਪਸ ਵਿਚ ਇਕ ਦੂਜੇ ਕੋਲ ਘੜੀ-ਮੁੜੀ ਆਉਣ ਜਾਣ ਵਾਲੇ ਹੋ। ਇਸ ਤਰ੍ਹਾਂ ਅੱਲਾਹ ਤੁਹਾਡੇ ਲਈ ਆਪਣੇ ਆਦੇਸ਼ਾਂ ਨੂੰ ਸਪਸ਼ਟ ਕਰਦਾ ਹੈ। ਅੱਲਾਹ ਪੂਰਨ ਗਿਆਨ ਵਾਲਾ ਤੇ ਹਿਕਮਤਾਂ ਵਾਲਾ (ਯੁਕਤੀਮਾਨ) ਹੈ। يَٰٓأَيُّهَا ٱلَّذِينَ ءَامَنُوا۟ لِيَسْتَـْٔذِنكُمُ ٱلَّذِينَ مَلَكَتْ أَيْمَٰنُكُمْ وَٱلَّذِينَ لَمْ يَبْلُغُوا۟ ٱلْحُلُمَ مِنكُمْ ثَلَٰثَ مَرَّٰتٍۢ ۚ مِّن قَبْلِ صَلَوٰةِ ٱلْفَجْرِ وَحِينَ تَضَعُونَ ثِيَابَكُم مِّنَ ٱلظَّهِيرَةِ وَمِنۢ بَعْدِ صَلَوٰةِ ٱلْعِشَآءِ ۚ ثَلَٰثُ عَوْرَٰتٍۢ لَّكُمْ ۚ لَيْسَ عَلَيْكُمْ وَلَا عَلَيْهِمْ جُنَاحٌۢ بَعْدَهُنَّ ۚ طَوَّٰفُونَ عَلَيْكُم بَعْضُكُمْ عَلَىٰ بَعْضٍۢ ۚ كَذَٰلِكَ يُبَيِّنُ ٱللَّهُ لَكُمُ ٱلْءَايَٰتِ ۗ وَٱللَّهُ عَلِيمٌ حَكِيمٌۭ. ﴿58﴾
59 ਇਸੇ ਪ੍ਰਕਾਰ ਜਦੋਂ ਤੁਹਾਡੇ ਆਪਣੇ ਬੱਚੇ ਵੀ ਬਾਲਗ ਹੋ ਜਾਣ ਤਾਂ ਜਿਵੇਂ ਉਹਨਾਂ ਦੇ ਸਿਆਣੇ ਆਗਿਆ ਲੈਕੇ ਆਉਂਦੇ ਹਨ ਉਹਨਾਂ ਨੂੰ ਵੀ ਆਗਿਆ ਲੈਕੇ ਹੀ ਆਉਣਾ ਚਾਹੀਦਾ ਹੈ। ਇਸ ਤਰ੍ਹਾਂ ਅੱਲਾਹ ਆਪਣੀ ਆਇਤਾਂ (ਹੁਕਮ) ਤੁਹਾਡੇ ਅੱਗੇ ਬਿਆਨ ਕਰਦਾ ਹੈ। ਅੱਲਾਹ ਹੀ ਜਾਣਨਹਾਰ ਤੇ ਹਿਕਮਤਾਂ ਵਾਲਾ ਹੈ। وَإِذَا بَلَغَ ٱلْأَطْفَٰلُ مِنكُمُ ٱلْحُلُمَ فَلْيَسْتَـْٔذِنُوا۟ كَمَا ٱسْتَـْٔذَنَ ٱلَّذِينَ مِن قَبْلِهِمْ ۚ كَذَٰلِكَ يُبَيِّنُ ٱللَّهُ لَكُمْ ءَايَٰتِهِۦ ۗ وَٱللَّهُ عَلِيمٌ حَكِيمٌۭ. ﴿59﴾
60 ਜਿਹੜੀਆਂ ਇਸਤਰੀਆਂ ਬ੍ਰਿਧ ਹੋ ਜਾਣ, ਵਿਆਹ ਦੀ ਆਸ ਨਾ ਰੱਖਦੀਆਂ ਹੋਣ, ਜੇਕਰ ਉਹ ਆਪਣੇ (ਪੜਦੇ ਵਾਲੇ) ਕੱਪੜੇ (ਚੱਦਰਾਂ, ਬੁਰਕਾ ਆਦਿ) ਉਤਾਰ ਦੇਣ ਤਾਂ ਕੋਈ ਗੁਨਾਹ ਨਹੀਂ ਸ਼ਰਤ ਇਹ ਹੈ ਕਿ ਉਹ ਆਪਣੇ ਹਾਰ ਸ਼ਿੰਗਾਰ ਦਾ ਪ੍ਰਗਟਾਵਾ ਕਰਨ ਵਾਲੀਆਂ ਨਾ ਹੋਣ, ਜੇ ਇਹ (ਬ੍ਰਿਧ ਔਰਤਾਂ) ਇਹਨਾਂ ਗੱਲਾਂ ਤੋਂ ਬੱਚ ਕੇ ਰਹਿਣ ਤਾਂ ਉਹਨਾਂ ਲਈ ਵਧੇਰੇ ਚੰਗਾ ਹੈ। ਅੱਲਾਹ ਸਭ ਕੁੱਝ ਸੁਣਦਾ ਤੇ ਜਾਣਦਾ ਹੈ। وَٱلْقَوَٰعِدُ مِنَ ٱلنِّسَآءِ ٱلَّٰتِى لَا يَرْجُونَ نِكَاحًۭا فَلَيْسَ عَلَيْهِنَّ جُنَاحٌ أَن يَضَعْنَ ثِيَابَهُنَّ غَيْرَ مُتَبَرِّجَٰتٍۭ بِزِينَةٍۢ ۖ وَأَن يَسْتَعْفِفْنَ خَيْرٌۭ لَّهُنَّ ۗ وَٱللَّهُ سَمِيعٌ عَلِيمٌۭ. ﴿60﴾
61 ਨਾ ਹੀ ਕਿਸੇ ਅੰਨ੍ਹੇ ਲਈ ਜਾਂ ਲੰਗੜੇ ਲਈ ਜਾਂ ਬੀਮਾਰ ਲਈ ਅਤੇ ਨਾ ਹੀ ਤੁਹਾਡੇ ਲਈ ਕੋਈ ਹਰਜ ਦੀ ਗੱਲ ਨਹੀਂ ਕਿ ਭਾਵੇਂ ਤੁਸੀਂ ਆਪਣੇ ਘਰਾਂ ਵਿਚ ਖਾਓ ਜਾ ਆਪਣੇ ਪਿਤਾ ਦੇ ਘਰੋਂ ਜਾਂ ਅਪਾਣੀ ਮਾਤਾ ਦੇ ਘਰੋਂ ਜਾਂ ਆਪਣੇ ਭਰਾਵਾਂ ਦੇ ਘਰੋਂ ਜਾਂ ਭੈਣ ਦੇ ਘਰੋਂ ਜਾਂ ਚਾਚੇ ਤਾਏ ਦੇ ਘਰੋਂ ਜਾਂ ਆਪਣੀ ਭੂਆ ਜਾਂ ਮਾਮੇ ਜਾਂ ਮਾਸੀ ਦੇ ਘਰੋਂ ਜਾਂ ਉਹਨਾਂ ਘਰਾਂ ਵਿੱਚੋਂ ਜਿਨ੍ਹਾਂ ਦੀਆਂ ਕੁੰਜੀਆਂ ਤੁਹਾਡੇ ਕੋਲ ਹਨ ਜਾਂ ਅਪਣੇ ਮਿਤਰਾਂ ਦੇ ਘਰੋਂ ਖਾਓ। ਤੁਹਾਡੇ ਲਈ ਇਸ ਵਿਚ ਵੀ ਕੋਈ ਹਰਜ ਨਹੀਂ ਭਾਵੇਂ ਰਲ ਮਿਲਕੇ (ਇਕੋ ਭਾਂਡੇ ਵਿਚ) ਖਾਓ ਜਾਂ ਅੱਡ-ਅੱਡ ਖਾਓ। ਜਦੋਂ ਤੁਸੀਂ ਆਪਣੇ ਘਰਾਂ ਵਿਚ ਜਾਓ ਤਾਂ ਆਪਣੇ ਘਰ ਵਾਲਿਆਂ ਨੂੰ ਸਲਾਮ ਕਰ ਲਿਆ ਕਰੋ, ਇਹ ਅੱਲਾਹ ਵੱਲੋਂ ਨਾਜ਼ਿਲ ਕੀਤੀ ਹੋਈ ਖ਼ੈਰੋ-ਬਰਕਤ (ਭਲਾਈ) ਦੀ ਦੁਆ ਹੈ। ਇੰਜ ਹੀ ਅੱਲਾਹ ਤੁਹਾਡੇ ਸਮਝਣ ਲਈ ਆਪਣੀਆਂ ਆਇਤਾਂ (ਆਦੇਸ਼) ਖੋਲ੍ਹ-ਖੋਲ੍ਹ ਕੇ ਬਿਆਨ ਕਰ ਰਿਹਾ ਹੈ। لَّيْسَ عَلَى ٱلْأَعْمَىٰ حَرَجٌۭ وَلَا عَلَى ٱلْأَعْرَجِ حَرَجٌۭ وَلَا عَلَى ٱلْمَرِيضِ حَرَجٌۭ وَلَا عَلَىٰٓ أَنفُسِكُمْ أَن تَأْكُلُوا۟ مِنۢ بُيُوتِكُمْ أَوْ بُيُوتِ ءَابَآئِكُمْ أَوْ بُيُوتِ أُمَّهَٰتِكُمْ أَوْ بُيُوتِ إِخْوَٰنِكُمْ أَوْ بُيُوتِ أَخَوَٰتِكُمْ أَوْ بُيُوتِ أَعْمَٰمِكُمْ أَوْ بُيُوتِ عَمَّٰتِكُمْ أَوْ بُيُوتِ أَخْوَٰلِكُمْ أَوْ بُيُوتِ خَٰلَٰتِكُمْ أَوْ مَا مَلَكْتُم مَّفَاتِحَهُۥٓ أَوْ صَدِيقِكُمْ ۚ لَيْسَ عَلَيْكُمْ جُنَاحٌ أَن تَأْكُلُوا۟ جَمِيعًا أَوْ أَشْتَاتًۭا ۚ فَإِذَا دَخَلْتُم بُيُوتًۭا فَسَلِّمُوا۟ عَلَىٰٓ أَنفُسِكُمْ تَحِيَّةًۭ مِّنْ عِندِ ٱللَّهِ مُبَٰرَكَةًۭ طَيِّبَةًۭ ۚ كَذَٰلِكَ يُبَيِّنُ ٱللَّهُ لَكُمُ ٱلْءَايَٰتِ لَعَلَّكُمْ تَعْقِلُونَ. ﴿61﴾
62 ਈਮਾਨ ਵਾਲੇ ਲੋਕ ਤਾਂ ਉਹ ਹਨ ਜਿਹੜੇ ਅੱਲਾਹ ਅਤੇ ਉਸ ਦੇ ਰਸੂਲ ’ਤੇ ਈਮਾਨ ਲਿਆਏ ਅਤੇ ਜਦੋਂ ਉਹ ਕਿਸੇ ਸਮੂਹਿਕ ਕਾਰਜ ਵਿਚ ਰਸੂਲ (ਸ:) ਦੇ ਸਾਥ ਹੁੰਦੇ ਹਨ ਤਾਂ ਬਿਨਾਂ ਤੁਹਾਡੀ ਆਗਿਆ ਤੋਂ ਉਥਿੱਓਂ ਨਹੀਂ ਜਾਂਦੇ। (ਹੇ ਨਬੀ!) ਜਿਹੜੇ ਲੋਕ ਤੁਹਾਥੋਂ ਇਜਾਜ਼ਤ ਮੰਗਦੇ ਹਨ ਇਹੋ ਉਹ ਲੋਕ ਹਨ ਜਿਹੜੇ ਅੱਲਾਹ ਅਤੇ ਰਸੂਲ ਉੱਤੇ ਈਮਾਨ ਲਿਆ ਚੁੱਕੇ ਹਨ। ਸੋ ਜਦੋਂ ਉਹ (ਈਮਾਨ ਵਾਲੇ) ਤੁਹਾਥੋਂ ਕਿਸੇ ਕੰਮ ਲਈ ਆਗਿਆ ਮੰਗਣ ਤਾਂ ਤੁਸੀਂ ਉਹਨਾਂ ਵਿੱਚੋਂ ਜਿਸ ਨੂੰ ਚਾਹੋ ਆਗਿਆ ਦੇ ਦਿਓ ਅਤੇ ਉਹਨਾਂ ਲਈ ਅੱਲਾਹ ਤੋਂ ਬਖ਼ਸ਼ਿਸ਼ ਦੀਆਂ ਦੁਆ ਮੰਗਿਆ ਕਰੋ। ਬੇਸ਼ੱਕ ਅੱਲਾਹ ਬਖ਼ਸ਼ਣਹਾਰ ਹੈ ਤੇ ਮਿਹਰਬਾਨ ਹੈ। إِنَّمَا ٱلْمُؤْمِنُونَ ٱلَّذِينَ ءَامَنُوا۟ بِٱللَّهِ وَرَسُولِهِۦ وَإِذَا كَانُوا۟ مَعَهُۥ عَلَىٰٓ أَمْرٍۢ جَامِعٍۢ لَّمْ يَذْهَبُوا۟ حَتَّىٰ يَسْتَـْٔذِنُوهُ ۚ إِنَّ ٱلَّذِينَ يَسْتَـْٔذِنُونَكَ أُو۟لَٰٓئِكَ ٱلَّذِينَ يُؤْمِنُونَ بِٱللَّهِ وَرَسُولِهِۦ ۚ فَإِذَا ٱسْتَـْٔذَنُوكَ لِبَعْضِ شَأْنِهِمْ فَأْذَن لِّمَن شِئْتَ مِنْهُمْ وَٱسْتَغْفِرْ لَهُمُ ٱللَّهَ ۚ إِنَّ ٱللَّهَ غَفُورٌۭ رَّحِيمٌۭ. ﴿62﴾
63 (ਹੇ ਮੁਸਲਮਾਨੋ!) ਤੁਸੀਂ ਰਸੂਲ ਸ: ਦੇ ਬੁਲਾਵੇ ਨੂੰ ਆਪੋ ਵਿਚ ਇਕ ਦੂਜੇ ਦੇ ਬੁਲਾਵੇ ਵਾਂਗ ਨਾ ਸਮਝ ਬੈਠੋ। ਅੱਲਾਹ ਉਹਨਾਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ ਜਿਹੜੇ ਤੁਹਾਡੇ ਵਿੱਚੋਂ ਅੱਖ ਬਚਾ ਕੇ ਖਿਸਕ ਜਾਂਦੇ ਹਨ। ਸੋ ਜਿਹੜੇ ਲੋਕੀ ਰਸੂਲ ਦੇ ਹੁਕਮਾਂ ਦੀ ਉਲੰਘਣਾ ਕਰਦੇ ਹਨ, ਉਹਨਾਂ ਨੂੰ ਡਰਨਾ ਚਾਹੀਦਾ ਹੈ ਕਿ ਉਹ ਕਿਸੇ ਅਜ਼ਮਾਇਸ਼ ਵਿਚ ਨਾ ਫਸ ਜਾਣ ਜਾਂ ਉਹਨਾਂ ਉੱਤੇ ਕੋਈ ਦਰਦਨਾਕ ਅਜ਼ਾਬ ਨਾ ਆ ਜਾਵੇ। لَّا تَجْعَلُوا۟ دُعَآءَ ٱلرَّسُولِ بَيْنَكُمْ كَدُعَآءِ بَعْضِكُم بَعْضًۭا ۚ قَدْ يَعْلَمُ ٱللَّهُ ٱلَّذِينَ يَتَسَلَّلُونَ مِنكُمْ لِوَاذًۭا ۚ فَلْيَحْذَرِ ٱلَّذِينَ يُخَالِفُونَ عَنْ أَمْرِهِۦٓ أَن تُصِيبَهُمْ فِتْنَةٌ أَوْ يُصِيبَهُمْ عَذَابٌ أَلِيمٌ. ﴿63﴾
64 ਖ਼ਬਰਦਾਰ! ਅਕਾਸ਼ ਤੇ ਧਰਤੀ ਵਿਚ ਜੋ ਵੀ ਹੈ ਉਹ ਸਭ ਅੱਲਾਹ ਦਾ ਹੈ। ਜਿਸ ਰਾਹ ’ਤੇ ਤੁਸੀਂ ਚੱਲ ਰਹੇ ਹੋ ਉਹ ਉਸ ਨੂੰ ਚੰਗੀ ਤਰ੍ਹਾਂ ਜਾਣਦਾ ਹੈ। ਜਿਸ ਦਿਨ ਉਹ ਉਸ ਵੱਲ ਪਰਤਾਏ ਜਾਣਗੇ ਉਸ ਦਿਨ ਉਹ (ਅੱਲਾਹ) ਉਹਨਾਂ ਦੇ ਕੀਤੇ ਕੰਮਾਂ ਬਾਰੇ ਦੱਸੇਗਾ। ਅੱਲਾਹ ਹਰ ਸ਼ੈਅ ਨੂੰ ਚੰਗੀ ਤਰ੍ਹਾਂ ਜਾਣਦਾ ਹੈ। أَلَآ إِنَّ لِلَّهِ مَا فِى ٱلسَّمَٰوَٰتِ وَٱلْأَرْضِ ۖ قَدْ يَعْلَمُ مَآ أَنتُمْ عَلَيْهِ وَيَوْمَ يُرْجَعُونَ إِلَيْهِ فَيُنَبِّئُهُم بِمَا عَمِلُوا۟ ۗ وَٱللَّهُ بِكُلِّ شَىْءٍ عَلِيمٌۢ. ﴿64﴾