Loading date... | Loading Hijri date... | Loading time...

الشعراء

ਪੰਜਾਬੀ Translation with Arabic Quran Text

ਪੰਜਾਬੀ العربية
1 ਤਾ, ਸੀਨ, ਮੀਮ। طسٓمٓ. ﴿1﴾
2 ਇਹ ਰੌਸ਼ਨ ਕਿਤਾਬ ਦੀਆਂ ਆਇਤਾਂ ਹਨ। تِلْكَ ءَايَٰتُ ٱلْكِتَٰبِ ٱلْمُبِينِ. ﴿2﴾
3 (ਹੇ ਨਬੀ!) ਸ਼ਾਇਦ ਇਸ ਚਿੰਤਾ ਵਿਚ ਕਿ ਉਹ (ਮੱਕੇ ਦੇ) ਲੋਕ ਈਮਾਨ ਨਹੀਂ ਲਿਆਉਂਦੇ, ਤੁਸੀਂ ਆਪਣੇ ਆਪ ਨੂੰ ਹਲਾਕ ਹੀ ਨਾ ਕਰ ਦਿਓ। لَعَلَّكَ بَٰخِعٌۭ نَّفْسَكَ أَلَّا يَكُونُوا۟ مُؤْمِنِينَ. ﴿3﴾
4 ਜੇ ਅਸੀਂ ਚਾਹੀਏ ਤਾਂ ਅਕਾਸ਼ ਤੋਂ ਕੋਈ ਅਜਿਹੀ ਨਿਸ਼ਾਨੀ ਉਤਾਰ ਸਕਦੇ ਹਾਂ ਜਿਸ ਅੱਗੇ ਉਹਨਾਂ ਦੀਆਂ ਗਰਦਨਾਂ ਨੀਵੀਆਂ ਹੋ ਜਾਣ। إِن نَّشَأْ نُنَزِّلْ عَلَيْهِم مِّنَ ٱلسَّمَآءِ ءَايَةًۭ فَظَلَّتْ أَعْنَٰقُهُمْ لَهَا خَٰضِعِينَ. ﴿4﴾
5 ਜਦੋਂ ਵੀ (ਉਹਨਾਂ ਲੋਕਾਂ ਕੋਲ) ਰਹਿਮਾਨ ਵੱਲੋਂ ਕੋਈ ਨਵੀਂ ਨਸੀਹਤ ਆਉਂਦੀ ਹੈ ਤਾਂ ਉਹ ਉਸ ਤੋਂ ਮੂੰਹ ਮੋੜ ਲੈਂਦੇ ਹਨ। وَمَا يَأْتِيهِم مِّن ذِكْرٍۢ مِّنَ ٱلرَّحْمَٰنِ مُحْدَثٍ إِلَّا كَانُوا۟ عَنْهُ مُعْرِضِينَ. ﴿5﴾
6 ਉਹਨਾਂ ਲੋਕਾਂ ਨੇ ਇਸ (.ਕੁਰਆਨ) ਨੂੰ ਝੁਠਲਾਇਆ ਹੈ, ਹੁਣ ਛੇਤੀ ਹੀ ਉਹਨਾਂ ਨੂੰ ਪਤਾ ਲੱਗ ਜਾਵੇਗਾ (ਕਿ ਉਹ ਕੀ ਹੈ) ਜਿਸ ਦੀ ਇਹ ਖਿੱਲੀ ਉੜਾਉਂਦੇ ਹਨ। فَقَدْ كَذَّبُوا۟ فَسَيَأْتِيهِمْ أَنۢبَٰٓؤُا۟ مَا كَانُوا۟ بِهِۦ يَسْتَهْزِءُونَ. ﴿6﴾
7 ਕੀ ਉਹਨਾਂ ਨੇ ਧਰਤੀ ਵੱਲ (ਗੌਹ ਨਾਲ) ਨਹੀਂ ਵੇਖਿਆ ਕਿ ਅਸੀਂ ਇਸ ਵਿਚ ਕਿੰਨੀਆਂ ਵਧੀਆ-ਵਧੀਆ ਚੀਜ਼ਾਂ ਉਗਾਈਆਂ ਹਨ। أَوَلَمْ يَرَوْا۟ إِلَى ٱلْأَرْضِ كَمْ أَنۢبَتْنَا فِيهَا مِن كُلِّ زَوْجٍۢ كَرِيمٍ. ﴿7﴾
8 ਬੇਸ਼ੱਕ ਇਸ ਵਿਚ (ਅੱਲਾਹ ਦੀ) ਨਿਸ਼ਾਨੀ ਹੈ (ਪਰ ਫੇਰ ਵੀ) ਉਹਨਾਂ ਵਿੱਚੋਂ ਬਹੁਤੇ ਲੋਕ ਨਹੀਂ ਮੰਨਦੇ (ਈਮਾਨ ਨਹੀਂ ਲਿਆਉਂਦੇ)। إِنَّ فِى ذَٰلِكَ لَءَايَةًۭ ۖ وَمَا كَانَ أَكْثَرُهُم مُّؤْمِنِينَ. ﴿8﴾
9 (ਹੇ ਮੁਹੰਮਦ!) ਬੇਸ਼ੱਕ ਤੇਰਾ ਰੱਬ ਡਾਢਾ ਜ਼ੋਰਾਵਰ ਅਤੇ ਰਹਿਮ ਫ਼ਰਮਾਉਣ ਵਾਲਾ ਹੈ। وَإِنَّ رَبَّكَ لَهُوَ ٱلْعَزِيزُ ٱلرَّحِيمُ. ﴿9﴾
10 (ਅਤੇ ਉਸ ਵੇਲੇ ਨੂੰ ਯਾਦ ਕਰੋ) ਜਦੋਂ ਤੁਹਾਡੇ ਰੱਬ ਨੇ ਮੂਸਾ ਨੂੰ ਆਵਾਜ਼ ਦਿੱਤੀ ਸੀ ਕਿ ਜ਼ਾਲਮ ਕੌਮ ਵੱਲ ਜਾ। وَإِذْ نَادَىٰ رَبُّكَ مُوسَىٰٓ أَنِ ٱئْتِ ٱلْقَوْمَ ٱلظَّٰلِمِينَ. ﴿10﴾
11 ਭਾਵ ਫ਼ਿਰਔਨ ਦੀ ਕੌਮ ਕੋਲ (ਜਾ) ਕੀ ਉਹ ਰਬ ਤੋਂ ਡਰਦੇ ਨਹੀਂ ? قَوْمَ فِرْعَوْنَ ۚ أَلَا يَتَّقُونَ. ﴿11﴾
12 ਮੂਸਾ ਨੇ ਕਿਹਾ ਕਿ ਮੇਰੇ ਰੱਬਾ! ਮੈਂ ਇਸ ਗੱਲ ਤੋਂ ਡਰਦਾ ਹਾਂ ਕਿ ਉਹ ਮੈਨੂੰ ਝੁਠਲਾ ਦੇਣਗੇ। قَالَ رَبِّ إِنِّىٓ أَخَافُ أَن يُكَذِّبُونِ. ﴿12﴾
13 ਮੇਰਾ ਦਮ ਘੁਟ ਰਿਹਾ ਹੈ ਤੇ ਨਾ ਹੀ ਮੈਥੋਂ ਚੰਗੀ ਤਰ੍ਹਾਂ ਬੋਲਿਆ ਜਾਂਦਾ ਹੈ। ਤੂੰ ਹਾਰੂਨ ਨੂੰ ਹੁਕਮ ਦੇ ਕਿ ਉਹ ਮੇਰੇ ਨਾਲ ਫ਼ਿਰਔਨ ਕੋਲ ਜਾਵੇ। وَيَضِيقُ صَدْرِى وَلَا يَنطَلِقُ لِسَانِى فَأَرْسِلْ إِلَىٰ هَٰرُونَ. ﴿13﴾
14 ਮੇਰੇ ਸਿਰ ਉਹਨਾਂ ਵੱਲੋਂ ਇਕ ਅਪਰਾਧ ਦਾ ਦੋਸ਼ ਵੀ ਹੈ, ਮੈਨੂੰ ਡਰ ਹੈ ਕਿ ਕਿਤੇ ਮੈਨੂੰ ਉਹ ਕਤਲ ਹੀ ਨਾ ਕਰ ਦੇਣ। وَلَهُمْ عَلَىَّ ذَنۢبٌۭ فَأَخَافُ أَن يَقْتُلُونِ. ﴿14﴾
15 ਅੱਲਾਹ ਨੇ ਆਖਿਆ ਕਿ ਉੱਕਾ ਨਹੀਂ (ਘਬਰਾਉਣਾ), ਤੁਸੀਂ ਦੋਵੇਂ (ਮੂਸਾ ਤੇ ਹਾਰੂਨ) ਮੇਰੀਆਂ ਨਿਸ਼ਾਨੀਆਂ ਲੈ ਕੇ ਜਾਓ। ਅਸਾਂ ਤੁਹਾਡੇ ਅੰਗ-ਸੰਗ ਸਭ ਕੁੱਝ ਸੁਣਦੇ ਹਾਂ। قَالَ كَلَّا ۖ فَٱذْهَبَا بِـَٔايَٰتِنَآ ۖ إِنَّا مَعَكُم مُّسْتَمِعُونَ. ﴿15﴾
16 ਸੋ ਤੁਸੀਂ ਫ਼ਿਰਔਨ ਕੋਲ ਜਾਓ ਅਤੇ ਆਖੋ ਕਿ ਅਸੀਂ ਸਾਰੇ ਜਹਾਨਾਂ ਦੇ ਰੱਬ ਦੇ ਰਸੂਲ ਹਾਂ। فَأْتِيَا فِرْعَوْنَ فَقُولَآ إِنَّا رَسُولُ رَبِّ ٱلْعَٰلَمِينَ. ﴿16﴾
17 (ਅਤੇ ਆਖੋ ਕਿ) ਬਨੀ-ਇਸਰਾਈਲ ਨੂੰ ਸਾਡੇ ਨਾਲ ਜਾਣ (ਲਈ ਅਜ਼ਾਦ ਕਰ) ਦੇ أَنْ أَرْسِلْ مَعَنَا بَنِىٓ إِسْرَٰٓءِيلَ. ﴿17﴾
18 ਫ਼ਿਰਔਨ ਨੇ (ਮੂਸਾ ਨੂੰ) ਕਿਹਾ ਕੀ ਅਸੀਂ ਤੈਨੂੰ ਨਿੱਕੇ ਹੁੰਦੇ ਆਪਣੇ ਵਿਚਾਲੇ ਪਾਲਿਆ-ਪੋਸਿਆ ਨਹੀਂ ਸੀ? ਅਤੇ ਤੂੰ ਆਪਣੀ ਉਮਰ ਦੇ ਕਈ ਵਰ੍ਹੇ ਸਾਡੇ ਵਿਚ ਨਹੀਂ ਸੀ ਲੰਘਾਏ ? قَالَ أَلَمْ نُرَبِّكَ فِينَا وَلِيدًۭا وَلَبِثْتَ فِينَا مِنْ عُمُرِكَ سِنِينَ. ﴿18﴾
19 ਫੇਰ ਤੂੰ ਉਹ ਕੰਮ ਕਰ ਗਿਆ (ਭਾਵ ਇਕ ਬੰਦੇ ਨੂੰ ਕਤਲ ਕੀਤਾ) ਜਿਹੜਾ ਤੂੰ ਕਰਨਾ ਸੀ। ਤੂੰ ਤਾਂ ਇਕ ਨਾ-ਸ਼ੁਕਰਾ ਵਿਅਕਤੀ ਹੈ। وَفَعَلْتَ فَعْلَتَكَ ٱلَّتِى فَعَلْتَ وَأَنتَ مِنَ ٱلْكَٰفِرِينَ. ﴿19﴾
20 ਮੂਸਾ ਨੇ ਉੱਤਰ ਦਿੱਤਾ ਕਿ ਮੈਥੋਂ ਉਹ (ਕਤਲ) ਉਸ ਸਮੇਂ ਹੋਇਆ ਸੀ, ਜਦੋਂ ਮੈਂ ਰਾਹ ਭੁੱਲੇ ਹੋਏ ਲੋਕਾਂ ਵਿੱਚੋਂ ਸੀ। قَالَ فَعَلْتُهَآ إِذًۭا وَأَنَا۠ مِنَ ٱلضَّآلِّينَ. ﴿20﴾
21 ਅਤੇ ਮੈਂ ਤੁਹਾਡੇ ਡਰ ਕਾਰਨ ਤੁਹਾਡੇ ਕੋਲੋਂ ਨੱਸ ਗਿਆ ਸੀ, ਫੇਰ ਮੇਰੇ ਰੱਬ ਨੇ ਮੈਨੂੰ ਆਦੇਸ਼ ਤੇ ਗਿਆਨ ਨਾਲ ਬਖ਼ਸ਼ਿਆ ਅਤੇ ਮੈਨੂੰ ਪੈਗ਼ੰਬਰਾਂ ਵਿਚ ਸ਼ਾਮਲ ਕਰ ਲਿਆ। فَفَرَرْتُ مِنكُمْ لَمَّا خِفْتُكُمْ فَوَهَبَ لِى رَبِّى حُكْمًۭا وَجَعَلَنِى مِنَ ٱلْمُرْسَلِينَ. ﴿21﴾
22 ਕੀ ਮੇਰੇ ਉੱਤੇ ਤੇਰਾ ਇਹੋ ਅਹਿਸਾਨ ਹੈ, ਜਿਸ ਨੂੰ ਤੂੰ ਜਤਾ ਰਿਹਾ ਹੈ? (ਜਦ ਕਿ) ਬਨੀ-ਇਸਰਾਈਲ (ਮੇਰੀ ਕੌਮ) ਨੂੰ ਤੂੰ ਗ਼ੁਲਾਮ ਬਣਾ ਛੱਡਿਆ ਹੈ। وَتِلْكَ نِعْمَةٌۭ تَمُنُّهَا عَلَىَّ أَنْ عَبَّدتَّ بَنِىٓ إِسْرَٰٓءِيلَ. ﴿22﴾
23 ਫ਼ਿਰਔਨ ਨੇ ਕਿਹਾ ਕਿ ਸਾਰੇ ਜਹਾਨਾਂ ਦਾ ਪਾਲਣਹਾਰ ਕੀ (ਚੀਜ਼) ਹੈ? قَالَ فِرْعَوْنُ وَمَا رَبُّ ٱلْعَٰلَمِينَ. ﴿23﴾
24 ਮੂਸਾ ਨੇ ਉੱਤਰ ਵਿਚ ਕਿਹਾ ਕਿ ਉਹ ਅਕਾਸ਼ ਤੇ ਧਰਤੀ ਵਿਚਾਲੇ ਹਰੇਕ ਚੀਜ਼ ਦਾ ਮਾਲਿਕ ਹੈ, ਜੇਕਰ ਤੁਸੀਂ ਵਿਸ਼ਵਾਸ ਕਰਨ ਵਾਲੇ ਹੋ ਤਾਂ ਕਰ ਲਓ)। قَالَ رَبُّ ٱلسَّمَٰوَٰتِ وَٱلْأَرْضِ وَمَا بَيْنَهُمَآ ۖ إِن كُنتُم مُّوقِنِينَ. ﴿24﴾
25 ਫ਼ਿਰਔਨ ਨੇ ਆਪਣੇ ਆਲੇ-ਦੁਆਲੇ ਬੈਠੇ ਲੋਕਾਂ ਨੂੰ ਕਿਹਾ ਕਿ ਕੀ ਤੁਸੀਂ ਸੁਣ ਰਹੇ ਹੋ (ਮੂਸਾ ਕੀ ਕਹਿ ਰਿਹਾ ਹੈ)? قَالَ لِمَنْ حَوْلَهُۥٓ أَلَا تَسْتَمِعُونَ. ﴿25﴾
26 (ਮੂਸਾ ਨੇ ਹੋਰ) ਕਿਹਾ ਕਿ ਉਹ ਤੇਰਾ ਵੀ ਰੱਬ ਹੈ ਅਤੇ ਤੇਰੇ ਪਿਓ ਦਾਦਿਆਂ ਤੋਂ ਵੀ ਪਹਿਿਲਆਂ ਦਾ ਰੱਬ ਹੈ। قَالَ رَبُّكُمْ وَرَبُّ ءَابَآئِكُمُ ٱلْأَوَّلِينَ. ﴿26﴾
27 (ਫ਼ਿਰਔਨ ਨੇ) ਦਰਬਾਰੀਆਂ ਨੂੰ ਕਿਹਾ ਕਿ ਇਹ ਪੈਗ਼ੰਬਰ ਜਿਹੜਾ ਤੁਹਾਡੇ ਵੱਲ ਭੇਜਿਆ ਗਿਆ ਹੈ ਇਹ ਤਾਂ ਝੱਲਾ ਲੱਗਦਾ ਹੈ। قَالَ إِنَّ رَسُولَكُمُ ٱلَّذِىٓ أُرْسِلَ إِلَيْكُمْ لَمَجْنُونٌۭ. ﴿27﴾
28 (ਮੂਸਾ ਨੇ) ਕਿਹਾ ਕਿ (ਹੇ ਫ਼ਿਰਔਨ!) ਉਹੀਓ ਪੂਰਬ ਤੇ ਪੱਛਮ ਦਾ ਅਤੇ ਉਹਨਾਂ ਵਿਚਾਲੇ ਸਾਰੀਆਂ ਵਸਤੂਆਂ ਦਾ ਮਾਲਿਕ ਹੈ (ਸਮਝੋ) ਜੇ ਤੁਸੀਂ ਅਕਲ ਵਾਲੇ ਹੋ। قَالَ رَبُّ ٱلْمَشْرِقِ وَٱلْمَغْرِبِ وَمَا بَيْنَهُمَآ ۖ إِن كُنتُمْ تَعْقِلُونَ. ﴿28﴾
29 ਉਸ (ਫ਼ਿਰਔਨ) ਨੇ (ਮੂਸਾ ਨੂੰ) ਧਮਕਾਉਂਦੇ ਹੋਏ ਕਿਹਾ ਕਿ ਜੇ ਤੂੰ ਮੈਥੋਂ ਛੁੱਟ ਕਿਸੇ ਹੋਰ ਨੂੰ ਇਸ਼ਟ ਬਣਾਇਆ ਤਾਂ ਮੈਂ ਤੈਨੂੰ ਕੈਦੀਆਂ ਵਿਚ ਸ਼ਾਮਲ ਕਰ ਦਿਆਂਗਾ। قَالَ لَئِنِ ٱتَّخَذْتَ إِلَٰهًا غَيْرِى لَأَجْعَلَنَّكَ مِنَ ٱلْمَسْجُونِينَ. ﴿29﴾
30 (ਮੂਸਾ) ਨੇ ਕਿਹਾ ਕਿ ਜੇ ਮੈਂ ਤੇਰੇ ਸਾਹਮਣੇ (ਆਪਣੇ ਰਸੂਲ ਹੋਣ ਦੀ) ਕੋਈ ਸਪਸ਼ਟ ਨਿਸ਼ਾਨੀ ਲੈ ਆਵਾਂ, ਕੀ ਫੇਰ ਵੀ (ਕੈਦ ਕਰੋਗੇ)? قَالَ أَوَلَوْ جِئْتُكَ بِشَىْءٍۢ مُّبِينٍۢ. ﴿30﴾
31 ਕਿਹਾ (ਫ਼ਿਰਔਨ ਨੇ) ਕਿ ਜੇ ਤੂੰ ਸੱਚਾ ਹੈ ਤਾਂ ਮੈਨੂੰ ਉਸ (ਨਿਸ਼ਾਨੀ) ਨੂੰ ਵਿਖਾ। قَالَ فَأْتِ بِهِۦٓ إِن كُنتَ مِنَ ٱلصَّٰدِقِينَ. ﴿31﴾
32 ਮੂਸਾ ਨੇ (ਉਸੇ ਵੇਲੇ ਧਰਤੀ ’ਤੇ) ਆਪਣੀ ਲਾਠੀ ਸੁੱਟ ਦਿੱਤੀ ਜਿਹੜੀ ਅਚਣਚੇਤ ਇਕ ਸੱਪ ਦੇ ਰੂਪ ਵਿਚ ਆ ਗਈ। فَأَلْقَىٰ عَصَاهُ فَإِذَا هِىَ ثُعْبَانٌۭ مُّبِينٌۭ. ﴿32﴾
33 ਅਤੇ ਜਦੋਂ ਆਪਣਾ ਹੱਥ (ਬਗ਼ਲੋਂ) ਕੱਢਿਆ ਤਾਂ ਦਰਸ਼ਕਾਂ ਨੂੰ ਉਹ ਉਸੇ ਵੇਲੇ ਲਿਸ਼ਕਾਰੇ ਮਾਰਦਾ ਹੋਇਆ ਵਿਖਾਈ ਦੇਣ ਲੱਗ ਪਿਆ। وَنَزَعَ يَدَهُۥ فَإِذَا هِىَ بَيْضَآءُ لِلنَّٰظِرِينَ. ﴿33﴾
34 ਫ਼ਿਰਔਨ ਆਪਣੇ ਆਲੇ-ਦੁਆਲੇ ਬੈਠੇ ਸਰਦਾਰਾਂ ਨੂੰ ਕਹਿਣ ਲੱਗਿਆ ਕਿ ਇਹ ਤਾਂ ਕੋਈ ਬਹੁਤ ਵੱਡਾ ਜਾਦੂਗਰ ਹੈ। قَالَ لِلْمَلَإِ حَوْلَهُۥٓ إِنَّ هَٰذَا لَسَٰحِرٌ عَلِيمٌۭ. ﴿34﴾
35 ਉਹ ਆਪਣੇ ਜਾਦੂ ਦੇ ਜ਼ੋਰ ਨਾਲ ਤੁਹਾਨੂੰ ਤੁਹਾਡੀ ਧਰਤੀ (ਦੇਸ) ’ਚੋਂ ਕੱਢ ਦੇਣਾ ਚਾਹੁੰਦਾ ਹੈ, ਹੁਣ ਦੱਸੋ ਮੈਨੂੰ ਕੀ ਹੁਕਮ ਹੈ? يُرِيدُ أَن يُخْرِجَكُم مِّنْ أَرْضِكُم بِسِحْرِهِۦ فَمَاذَا تَأْمُرُونَ. ﴿35﴾
36 ਉਹਨਾਂ ਸਭ ਨੇ ਕਿਹਾ ਕਿ ਤੁਸੀਂ ਇਸ (ਮੂਸਾ) ਨੂੰ ਅਤੇ ਇਸ ਦੇ ਭਰਾ (ਹਾਰੂਨ) ਨੂੰ ਰੋਕੇ ਰੱਖੋ ਅਤੇ ਸਾਰੇ ਸ਼ਹਿਰਾਂ ਵਿਚ ਹਰਕਾਰੇ ਭੇਜ ਦਿਓ। قَالُوٓا۟ أَرْجِهْ وَأَخَاهُ وَٱبْعَثْ فِى ٱلْمَدَآئِنِ حَٰشِرِينَ. ﴿36﴾
37 ਜਿਹੜੇ ਤੁਹਾਡੇ ਕੋਲ ਮਾਹਿਰ ਜਾਦੂਗਰਾਂ ਨੂੰ ਲਿਆਉਣ। يَأْتُوكَ بِكُلِّ سَحَّارٍ عَلِيمٍۢ. ﴿37﴾
38 ਫੇਰ ਇਕ ਨਿਸ਼ਚਿਤ ਦਿਨ ਸਾਰੇ ਹੀ ਜਾਦੂਗਰ ਇਕੱਠਾ ਕੀਤੇ ਗਏ। فَجُمِعَ ٱلسَّحَرَةُ لِمِيقَٰتِ يَوْمٍۢ مَّعْلُومٍۢ. ﴿38﴾
39 ਅਤੇ ਆਮ ਲੋਕਾਂ ਨੂੰ ਵੀ ਕਿਹਾ ਗਿਆ ਕਿ ਤੁਸੀਂ ਸਾਰੇ ਵੀ ਆਈਓ। وَقِيلَ لِلنَّاسِ هَلْ أَنتُم مُّجْتَمِعُونَ. ﴿39﴾
40 ਤਾਂ ਜੋ ਜੇ ਜਾਦੂਗਰ ਕਾਮਯਾਬ ਹੋ ਜਾਣ ਤਾਂ ਅਸੀਂ ਉਹਨਾਂ ਦੀ ਪੈਰਵੀਂ ਕਰੀਏ। لَعَلَّنَا نَتَّبِعُ ٱلسَّحَرَةَ إِن كَانُوا۟ هُمُ ٱلْغَٰلِبِينَ. ﴿40﴾
41 ਜਾਦੂਗਰਾਂ ਨੇ ਫ਼ਿਰਔਨ ਨੂੰ ਆਖਿਆ ਕਿ ਜੇ ਅਸੀਂ ਜਿੱਤ ਗਏ ਤਾਂ ਸਾਨੂੰ ਇਨਾਮ ਕੀ ਮਿਲੇਗਾ? فَلَمَّا جَآءَ ٱلسَّحَرَةُ قَالُوا۟ لِفِرْعَوْنَ أَئِنَّ لَنَا لَأَجْرًا إِن كُنَّا نَحْنُ ٱلْغَٰلِبِينَ. ﴿41﴾
42 ਕਿਹਾ (ਫ਼ਿਰਔਨ ਨੇ) ਹਾਂ! ਅਜਿਹੀ ਹਾਲਤ ਵਿਚ ਤੁਸੀਂ ਮੇਰੇ ਖ਼ਾਸ ਦਰਬਾਰੀਆਂ ਵਿੱਚੋਂ ਹੋਵੋਂਗੇ। قَالَ نَعَمْ وَإِنَّكُمْ إِذًۭا لَّمِنَ ٱلْمُقَرَّبِينَ. ﴿42﴾
43 ਉਹਨਾਂ (ਜਾਦੂਗਰਾਂ) ਨੇ ਮੂਸਾ ਨੂੰ ਕਿਹਾ ਕਿ ਕਰੋ ਜੋ ਤੁਸੀਂ ਕਰਨਾ ਹੈ। قَالَ لَهُم مُّوسَىٰٓ أَلْقُوا۟ مَآ أَنتُم مُّلْقُونَ. ﴿43﴾
44 ਉਹਨਾਂ (ਜਾਦੂਗਰਾਂ) ਨੇ ਆਪਣੀਆਂ ਰੱਸੀਆਂ ਤੇ ਸੋਟੀਆਂ (ਜਾਦੂ ਲਈ) ਧਰਤੀ ’ਤੇ ਸੁੱਟ ਦਿੱਤੀਆਂ ਅਤੇ ਆਖਣ ਲੱਗੇ ਕਿ ਫ਼ਿਰਔਨ ਦੀ ਇੱਜ਼ਤ ਦੀ ਕਸਮ ਅਸੀਂ ਹੀ ਕਾਮਯਾਬ ਹੋਵਾਂਗੇ। فَأَلْقَوْا۟ حِبَالَهُمْ وَعِصِيَّهُمْ وَقَالُوا۟ بِعِزَّةِ فِرْعَوْنَ إِنَّا لَنَحْنُ ٱلْغَٰلِبُونَ. ﴿44﴾
45 ਹੁਣ (ਮੂਸਾ ਨੇ ਵੀ ਆਪਣੀ ਸੋਟੀ ਮੈਦਾਨ ਵਿਚ ਸੁੱਟੀ ਜਿਸ ਨੇ ਉਸੇ ਵੇਲੇ ਉਹਨਾਂ (ਜਾਦੂਗਰਾਂ) ਦੇ ਝੂਠੇ ਕਰਤਬਾਂ ਨੂੰ ਨਿਗਲਣਾ ਸ਼ੁਰੂ ਕਰ ਦਿੱਤਾ। فَأَلْقَىٰ مُوسَىٰ عَصَاهُ فَإِذَا هِىَ تَلْقَفُ مَا يَأْفِكُونَ. ﴿45﴾
46 ਇਹ ਵੇਖਦੇ ਹੀ ਜਾਦੂਗਰ ਬੇਕਾਬੂ ਹੋਕੇ ਸਿਜਦੇ ਵਿਚ ਡਿਗ ਪਏ। فَأُلْقِىَ ٱلسَّحَرَةُ سَٰجِدِينَ. ﴿46﴾
47 ਅਤੇ ਉਹਨਾਂ ਨੇ ਸਾਫ਼ ਕਹਿ ਦਿੱਤਾ ਕਿ ਅਸੀਂ ਤਾਂ ਜਿਹੜਾ ਸਾਰੇ ਹੀ ਜਹਾਨਾਂ ਦਾ ਰੱਬ ਹੈ ਉਸ ’ਤੇ ਈਮਾਨ ਲਿਆਏ ਹਾਂ। قَالُوٓا۟ ءَامَنَّا بِرَبِّ ٱلْعَٰلَمِينَ. ﴿47﴾
48 ਭਾਵ ਉਹ ਰੱਬ ਜਿਸ ਨੂੰ ਮੂਸਾ ਤੇ ਹਾਰੂਨ ਮੰਨਦੇ ਹਨ। رَبِّ مُوسَىٰ وَهَٰرُونَ. ﴿48﴾
49 ਫ਼ਿਰਔਨ ਬੋਲਿਆ ਕਿ ਮੈਥੋਂ ਪੁੱਛਣ ਤੋਂ ਪਹਿਲਾਂ ਹੀ ਤੁਸੀਂ ਉਸ (ਮੂਸਾ ਦੇ ਰੱਬ) ’ਤੇ ਈਮਾਨ ਲਿਆਏ ਲਾਜ਼ਮਨ ਉਹ ਤੁਹਾਡਾ ਗੁਰੂ ਹੈ, ਜਿਸ ਨੇ ਤੁਹਾਨੂੰ ਜਾਦੂ ਸਿਖਾਇਆ ਹੈ। ਸੋ ਤੁਹਾਨੂੰ ਹੁਣੇ ਪਤਾ ਲੱਗ ਜਾਵੇਗਾ, ਮੈਂ ਤੁਹਾਡੇ ਹੱਥ-ਪੈਰ ਉਲਟੇ ਦਾਓ ਤੋਂ ਵਡਵਾ ਦੇਵਾਂਗਾ ਅਤੇ ਤੁਹਾਨੂੰ ਸਾਰਿਆਂ ਨੂੰ ਫ਼ਾਂਸੀ ’ਤੇ ਚਾੜ੍ਹ ਦੇਵਾਂਗਾ। قَالَ ءَامَنتُمْ لَهُۥ قَبْلَ أَنْ ءَاذَنَ لَكُمْ ۖ إِنَّهُۥ لَكَبِيرُكُمُ ٱلَّذِى عَلَّمَكُمُ ٱلسِّحْرَ فَلَسَوْفَ تَعْلَمُونَ ۚ لَأُقَطِّعَنَّ أَيْدِيَكُمْ وَأَرْجُلَكُم مِّنْ خِلَٰفٍۢ وَلَأُصَلِّبَنَّكُمْ أَجْمَعِينَ. ﴿49﴾
50 ਉਹਨਾਂ (ਜਾਦੂਗਰਾਂ) ਨੇ ਕਿਹਾ ਕਿ ਚਿੰਤਾ ਵਾਲੀ ਕੋਈ ਗੱਲ ਨਹੀਂ, ਅਸੀਂ ਤਾਂ ਆਪਣੇ ਪਾਲਣਹਾਰ ਕੋਲ ਹੀ ਜਾਣਾ ਹੈ। قَالُوا۟ لَا ضَيْرَ ۖ إِنَّآ إِلَىٰ رَبِّنَا مُنقَلِبُونَ. ﴿50﴾
51 ਕਿਉਂ ਜੋ (ਤੇਰੀ ਕੌਮ ਵਿੱਚੋਂ)ਸਭ ਤੋਂ ਪਹਿਲਾਂ ਅਸੀਂ ਈਮਾਨ ਲਿਆਉਣ ਵਾਲੇ ਹਾਂ, ਸੋ ਸਾਨੂੰ ਆਸ ਹੈ ਕਿ ਸਾਡਾ ਰੱਬ ਸਾਡੀਆਂ ਗ਼ਲਤੀਆਂ ਨੂੰ ਮੁਆਫ਼ ਕਰੇਗਾ। إِنَّا نَطْمَعُ أَن يَغْفِرَ لَنَا رَبُّنَا خَطَٰيَٰنَآ أَن كُنَّآ أَوَّلَ ٱلْمُؤْمِنِينَ. ﴿51﴾
52 ਅਸੀਂ ਮੂਸਾ ਵੱਲ ਵਹੀ ਭੇਜੀ ਕਿ ਰਾਤੋ-ਰਾਤ ਮੇਰੇ ਬੰਦਿਆਂ ਨੂੰ ਇੱਥੋਂ ਲੈਕੇ ਨਿੱਕਲ ਜਾ, ਤੁਹਾਡਾ ਪਿੱਛਾ ਕੀਤਾ ਜਾਵੇਗਾ। ۞ وَأَوْحَيْنَآ إِلَىٰ مُوسَىٰٓ أَنْ أَسْرِ بِعِبَادِىٓ إِنَّكُم مُّتَّبَعُونَ. ﴿52﴾
53 ਫ਼ਿਰਔਨ ਨੇ ਸ਼ਹਿਰਾਂ ਵਿਚ ਹਰਕਾਰੇ ਭੇਜ ਦਿੱਤੇ। فَأَرْسَلَ فِرْعَوْنُ فِى ٱلْمَدَآئِنِ حَٰشِرِينَ. ﴿53﴾
54 ਇਹ (ਦੱਸਣ ਲਈ) ਕਿ ਇਹ (ਈਮਾਨ ਲਿਆਉਣ ਵਾਲੇ) ਤਾਂ ਬਹੁਤ ਹੀ ਥੋੜ੍ਹੇ ਲੋਕ ਹਨ। إِنَّ هَٰٓؤُلَآءِ لَشِرْذِمَةٌۭ قَلِيلُونَ. ﴿54﴾
55 ਉਹਨਾਂ (ਈਮਾਨ ਲਿਆਉਣ ਵਾਲਿਆਂ) ਨੇ ਸਾਨੂੰ ਡਾਢਾ ਗ਼ੁੱਸਾ ਚਾੜ੍ਹਿਆ ਹੈ। وَإِنَّهُمْ لَنَا لَغَآئِظُونَ. ﴿55﴾
56 ਅਸੀਂ ਹੀ ਵੱਡੀ ਗਿਣਤੀ ਵਿਚ ਹਾਂ, ਉਹਨਾਂ ਤੋਂ ਸਾਵਧਾਨ ਰਹਿਣ ਵਾਲੇ ਹਾਂ। وَإِنَّا لَجَمِيعٌ حَٰذِرُونَ. ﴿56﴾
57 ਅੰਤ ਅਸੀਂ ਉਹਨਾਂ (ਫ਼ਿਰਔਨੀਆਂ) ਨੂੰ ਬਾਗ਼ਾਂ ਤੇ ਚਸ਼ਮਿਆਂ ਵਿੱਚੋਂ ਕੱਢਿਆ। فَأَخْرَجْنَٰهُم مِّن جَنَّٰتٍۢ وَعُيُونٍۢ. ﴿57﴾
58 ਅਤੇ ਖ਼ਜ਼ਾਨਿਆਂ ਤੋਂ ਤੇ ਉਹਨਾਂ ਦੇ ਸੁਹਣੇ ਨਿਵਾਸ-ਸਥਾਨ ’ਚੋਂ (ਵੀ ਕੱਢਿਆ)। وَكُنُوزٍۢ وَمَقَامٍۢ كَرِيمٍۢ. ﴿58﴾
59 ਇਸ ਪ੍ਰਕਾਰ (ਫ਼ਿਰਔਨ ਨਾਲ) ਹੋਇਆ, (ਦੂਜੇ ਪਾਸੇ) ਅਸਾਂ ਉਹਨਾਂ ਦੀਆਂ ਸਾਰੀਆਂ ਚੀਜ਼ਾਂ ਦਾ ਵਾਰਸ ਬਨੀ-ਇਸਰਾਈਲ ਨੂੰ ਬਣਾ ਦਿੱਤਾ। كَذَٰلِكَ وَأَوْرَثْنَٰهَا بَنِىٓ إِسْرَٰٓءِيلَ. ﴿59﴾
60 (ਫ਼ਿਰਔਨੀਆਂ ਨੇ) ਸੂਰਜ ਨਿਕਲਦੇ ਹੀ ਉਹਨਾਂ ਦਾ ਪਿੱਛਾ ਕੀਤਾ। فَأَتْبَعُوهُم مُّشْرِقِينَ. ﴿60﴾
61 ਜਦੋਂ ਦੋਵੇਂ ਧਿਰਾਂ ਨੇ ਇਕ ਦੂਜੇ ਨੂੰ ਵੇਖ ਲਿਆ ਤਾਂ ਮੂਸਾ ਦੇ ਸਾਥੀਆਂ ਨੇ ਕਿਹਾ ਕਿ ਅਸੀਂ ਤਾਂ ਫੜੇ ਜਾਵਾਂਗੇ। فَلَمَّا تَرَٰٓءَا ٱلْجَمْعَانِ قَالَ أَصْحَٰبُ مُوسَىٰٓ إِنَّا لَمُدْرَكُونَ. ﴿61﴾
62 ਮੂਸਾ ਨੇ ਕਿਹਾ ਕਿ ਉੱਕਾ ਨਹੀਂ, ਵਿਸ਼ਵਾਸ ਕਰੋ ਕਿ ਮੇਰਾ ਰੱਬ ਮੇਰੇ ਨਾਲ ਹੈ, ਜਿਹੜਾ ਮੈਨੂੰ ਲਾਜ਼ਮੀ (ਬਚਣ ਦੀ) ਰਾਹ ਵਿਖਾਵੇਗਾ। قَالَ كَلَّآ ۖ إِنَّ مَعِىَ رَبِّى سَيَهْدِينِ. ﴿62﴾
63 ਅਸੀਂ ਮੂਸਾ ਵੱਲ ਵਹੀ (ਸੰਦੇਸ਼) ਭੇਜੀ ਕਿ ਸਮੁੰਦਰ ਉੱਤੇ ਆਪਣੀ ਸੋਟੀ ਮਾਰ, ਉਹ ਉਸੇ ਵੇਲੇ ਪਾਟ ਗਿਆ ਅਤੇ ਪਾਣੀ ਦਾ ਹਰੇਕ ਭਾਗ ਇਕ ਪਹਾੜ ਵਾਂਗ ਹੋ ਗਿਆ। فَأَوْحَيْنَآ إِلَىٰ مُوسَىٰٓ أَنِ ٱضْرِب بِّعَصَاكَ ٱلْبَحْرَ ۖ فَٱنفَلَقَ فَكَانَ كُلُّ فِرْقٍۢ كَٱلطَّوْدِ ٱلْعَظِيمِ. ﴿63﴾
64 ਅਤੇ ਅਸੀਂ ਦੂਜੇ ਧੜੇ (ਫ਼ਿਰਔਨੀਆਂ) ਨੂੰ (ਸਮੁੰਦਰ ਦੇ) ਨੇੜੇ ਲੈ ਆਏ। وَأَزْلَفْنَا ثَمَّ ٱلْءَاخَرِينَ. ﴿64﴾
65 ਅਤੇ ਮੂਸਾ ਨੂੰ ਅਤੇ ਉਸ ਦੇ ਸਾਥੀਆਂ ਨੂੰ ਬਚਾ ਲਿਆ। وَأَنجَيْنَا مُوسَىٰ وَمَن مَّعَهُۥٓ أَجْمَعِينَ. ﴿65﴾
66 ਅਤੇ ਦੂਜੇ (ਫ਼ਿਰਔਨੀ) ਸਾਰੇ ਡੋਬ ਦਿੱਤੇ। ثُمَّ أَغْرَقْنَا ٱلْءَاخَرِينَ. ﴿66﴾
67 ਬੇਸ਼ੱਕ ਇਸ (ਘਟਨਾ) ਵਿਚ ਬਹੁਤ ਵੱਡੀ ਸਿੱਖਿਆ ਹੈ, ਫੇਰ ਵੀ ਬਹੁਤੇ ਲੋਕੀ ਈਮਾਨ ਨਹੀਂ ਲਿਆਉਂਦੇ। إِنَّ فِى ذَٰلِكَ لَءَايَةًۭ ۖ وَمَا كَانَ أَكْثَرُهُم مُّؤْمِنِينَ. ﴿67﴾
68 ਬੇਸ਼ੱਕ ਤੁਹਾਡਾ ਪਾਲਣਹਾਰ ਬਹੁਤ ਹੀ ਜ਼ੋਰਾਵਰ ਅਤੇ ਮਿਹਰਬਾਨ ਹੈ। وَإِنَّ رَبَّكَ لَهُوَ ٱلْعَزِيزُ ٱلرَّحِيمُ. ﴿68﴾
69 (ਹੇ ਨਬੀ!) ਉਹਨਾਂ ਨੂੰ ਇਬਰਾਹੀਮ ਦਾ ਕਿੱਸਾ ਵੀ ਸੁਣਾਓ। وَٱتْلُ عَلَيْهِمْ نَبَأَ إِبْرَٰهِيمَ. ﴿69﴾
70 ਜਦੋਂ ਉਸ ਨੇ ਆਪਣੇ ਪਿਤਾ ਤੇ ਆਪਣੀ ਕੌਮ ਤੋਂ ਪੁੱਛਿਆ ਸੀ ਕਿ ਤੁਸੀਂ ਕੀ ਪੂਜਦੇ ਹੋ? إِذْ قَالَ لِأَبِيهِ وَقَوْمِهِۦ مَا تَعْبُدُونَ. ﴿70﴾
71 ਉਹਨਾਂ ਨੇ ਜਵਾਬ ਵਿਚ ਕਿਹਾ ਕਿ ਅਸੀਂ ਬੁਤਾਂ ਨੂੰ ਪੂਜਦੇ ਹਾਂ ਅਤੇ ਉਹਨਾਂ ਦੇ ਹੀ ਪੁਜਾਰੀ ਰਹਾਂਗੇ। قَالُوا۟ نَعْبُدُ أَصْنَامًۭا فَنَظَلُّ لَهَا عَٰكِفِينَ. ﴿71﴾
72 ਇਬਰਾਹੀਮ ਨੇ ਕਿਹਾ ਕਿ ਜਦੋਂ ਤੁਸੀਂ ਉਹਨਾਂ ਨੂੰ ਪੁਕਾਰਦੇ ਹੋ ਤਾਂ ਕੀ ਇਹ ਸੁਣਦੇ ਵੀ ਹਨ? قَالَ هَلْ يَسْمَعُونَكُمْ إِذْ تَدْعُونَ. ﴿72﴾
73 ਜਾਂ ਤੁਹਾਨੂੰ ਕੋਈ ਨਫ਼ਾ ਜਾਂ ਨੁਕਸਾਨ ਵੀ ਪਹੁੰਚਾ ਸਕਦੇ ਹਨ? أَوْ يَنفَعُونَكُمْ أَوْ يَضُرُّونَ. ﴿73﴾
74 ਉਹਨਾਂ ਨੇ ਕਿਹਾ ਕਿ ਅਸੀਂ ਤਾਂ ਆਪਣੇ ਬਜ਼ੁਰਗਾਂ ਨੂੰ ਇੰਜ ਹੀ ਕਰਦੇ ਵੇਖਿਆ ਹੈ। قَالُوا۟ بَلْ وَجَدْنَآ ءَابَآءَنَا كَذَٰلِكَ يَفْعَلُونَ. ﴿74﴾
75 ਇਬਰਾਹੀਮ ਨੇ ਕਿਹਾ, ਜਿਨ੍ਹਾਂ ਨੂੰ ਤੁਸੀਂ ਪੂਜਦੇ ਹੋ, ਕੀ ਤੁਸੀਂ ਉਹਨਾਂ ਨੂੰ ਵੇਖਿਆ ਵੀ ਹੈ ? قَالَ أَفَرَءَيْتُم مَّا كُنتُمْ تَعْبُدُونَ. ﴿75﴾
76 (ਅਤੇ ਕਿਹਾ ਕਿ) ਤੁਸੀਂ ਅਤੇ ਤੁਹਾਡੇ ਪਿਓ-ਦਾਦਾ ਜਿਨ੍ਹਾਂ ਨੂੰ ਪੂਜਦੇ ਹੋ। أَنتُمْ وَءَابَآؤُكُمُ ٱلْأَقْدَمُونَ. ﴿76﴾
77 ਛੁੱਟ ਸਾਰੇ ਜਹਾਨਾਂ ਦੇ ਪਾਲਣਹਾਰ ਤੋਂ, ਉਹ (ਸਾਰੇ ਇਸ਼ਟ) ਮੇਰੇ ਵੈਰੀ ਹਨ। فَإِنَّهُمْ عَدُوٌّۭ لِّىٓ إِلَّا رَبَّ ٱلْعَٰلَمِينَ. ﴿77﴾
78 ਜਿਸ ਨੇ ਮੈਨੂੰ ਪੈਦਾ ਕੀਤਾ ਹੈ ਉਹੀਓ ਮੇਰੀ ਅਗਵਾਈ ਕਰਦਾ ਹੈ। ٱلَّذِى خَلَقَنِى فَهُوَ يَهْدِينِ. ﴿78﴾
79 ਉਹੀਓ ਮੈਨੂੰ ਖੁਆਉਂਦਾ-ਪਿਆਉਂਦਾ ਹੈ। وَٱلَّذِى هُوَ يُطْعِمُنِى وَيَسْقِينِ. ﴿79﴾
80 ਜਦੋਂ ਮੈਂ ਬੀਮਾਰ ਹੁੰਦਾ ਹਾਂ ਤਾਂ ਉਹੀਓ ਮੈਨੂੰ ਸਵਸਥ ਕਰਦਾ ਹੈ। وَإِذَا مَرِضْتُ فَهُوَ يَشْفِينِ. ﴿80﴾
81 ਉਹੀਓ ਮੈਨੂੰ ਮੌਤ ਦੇਵੇਗਾ ਫੇਰ ਮੈਨੂੰ ਮੁੜ ਜਿਊਂਦੇ ਕਰੇਗਾ। وَٱلَّذِى يُمِيتُنِى ثُمَّ يُحْيِينِ. ﴿81﴾
82 ਉਹੀਓ ਹੈ ਜਿਸ ਤੋਂ ਮੈਂ ਆਸ ਕਰਦਾ ਹਾਂ ਕਿ ਬਦਲੇ ਵਾਲੇ ਦਿਨ ਮੇਰੇ ਗੁਨਾਹਾਂ ਨੂੰ ਮੁਆਫ਼ ਕਰ ਦੇਵੇਗਾ। وَٱلَّذِىٓ أَطْمَعُ أَن يَغْفِرَ لِى خَطِيٓـَٔتِى يَوْمَ ٱلدِّينِ. ﴿82﴾
83 ਹੇ ਮੇਰੇ ਰੱਬਾ! ਮੈਨੂੰ ਹਿਕਮਤ (ਸੂਝ-ਬੂਝ) ਦੀ ਦਾਤ ਬਖ਼ਸ਼ ਅਤੇ ਮੈਨੂੰ ਨੇਕ ਲੋਕਾਂ ਵਿਚ ਸ਼ਾਮਲ ਕਰ ਲੈ। رَبِّ هَبْ لِى حُكْمًۭا وَأَلْحِقْنِى بِٱلصَّٰلِحِينَ. ﴿83﴾
84 ਅਤੇ ਮੇਰੀ ਚਰਚਾ ਆਉਣ ਵਾਲੇ ਲੋਕਾਂ ਵਿਚ ਵੀ ਬਾਕੀ ਰਵੇ। وَٱجْعَل لِّى لِسَانَ صِدْقٍۢ فِى ٱلْءَاخِرِينَ. ﴿84﴾
85 ਮੈਨੂੰ ਨਿਅਮਤਾਂ ਵਾਲੀ ਜੰਨਤਾਂ ਦਾ ਵਾਰਿਸ ਬਣਾ। وَٱجْعَلْنِى مِن وَرَثَةِ جَنَّةِ ٱلنَّعِيمِ. ﴿85﴾
86 ਮੇਰੇ ਪਿਤਾ ਨੂੰ ਬਖ਼ਸ਼ ਦੇ ਉਹ ਗੁਮਰਾਹ ਲੋਕਾਂ ਵਿੱਚੋਂ ਸੀ। وَٱغْفِرْ لِأَبِىٓ إِنَّهُۥ كَانَ مِنَ ٱلضَّآلِّينَ. ﴿86﴾
87 ਜਦੋਂ (ਸਾਰੇ) ਲੋਕੀ ਮੁੜ ਜਿਊਂਦੇ ਕੀਤੇ ਜਾਣਗੇ (ਉਸ ਦਿਨ) ਮੈਨੂੰ ਜ਼ਲੀਲ ਨਾ ਕਰੀਂ। وَلَا تُخْزِنِى يَوْمَ يُبْعَثُونَ. ﴿87﴾
88 ਜਿਸ ਦਿਨ ਮਾਲ ਤੇ ਔਲਾਦ ਕਿਸੇ ਕੰਮ ਨਹੀਂ ਆਵੇਗੀ। يَوْمَ لَا يَنفَعُ مَالٌۭ وَلَا بَنُونَ. ﴿88﴾
89 ਛੁੱਟ ਉਸ ਤੋਂ ਕਿ ਕੋਈ ਵਿਅਕਤੀ ਨਿਰਮਲ-ਚਿੱਤ ਲੈਕੇ ਅੱਲਾਹ ਦੇ ਹਜ਼ੂਰ ਪੇਸ਼ ਹੋਵੇ। إِلَّا مَنْ أَتَى ٱللَّهَ بِقَلْبٍۢ سَلِيمٍۢ. ﴿89﴾
90 ਅਤੇ ਜੰਨਤ ਪਰਹੇਜ਼ਗਾਰਾਂ ਦੇ ਨੇੜੇ ਕਰ ਦਿੱਤੀ ਜਾਵੇਗੀ। وَأُزْلِفَتِ ٱلْجَنَّةُ لِلْمُتَّقِينَ. ﴿90﴾
91 ਅਤੇ ਗੁਮਰਾਹ ਲੋਕਾਂ ਲਈ ਨਰਕ ਪ੍ਰਗਟ ਕੀਤੀ ਜਾਵੇਗੀ। وَبُرِّزَتِ ٱلْجَحِيمُ لِلْغَاوِينَ. ﴿91﴾
92 ਅਤੇ ਉਹਨਾਂ ਤੋਂ ਪੁੱਛਿਆ ਜਾਵੇਗਾ ਕਿ ਜਿਨ੍ਹਾਂ ਦੀ ਪੂਜਾ ਤੁਸੀਂ ਕਰਦੇ ਸੀ ਉਹ ਕਿੱਥੇ ਹਨੱ ? وَقِيلَ لَهُمْ أَيْنَ مَا كُنتُمْ تَعْبُدُونَ. ﴿92﴾
93 ਕੀ ਅੱਲਾਹ ਤੋਂ ਛੁੱਟ (ਇਸ਼ਟ) ਤੁਹਾਡੀ ਸਹਾਇਤਾ ਕਰ ਸਕਦੇ ਹਨ? ਜਾਂ ਉਹ (ਤੁਹਾਡੀ ਸਜ਼ਾ) ਦਾ ਬਦਲਾ ਲੈ ਸਕਦੇ ਹਨ? مِن دُونِ ٱللَّهِ هَلْ يَنصُرُونَكُمْ أَوْ يَنتَصِرُونَ. ﴿93﴾
94 ਫਿਰ ਉਹ ਸਾਰੇ ਕੁਰਾਹੇ ਪਏ ਲੋਕ ਨਰਕ ਵਿਚ ਮੁੱਧੇ ਮੂੰਹ ਸੁੱਟੇ ਜਾਣਗੇ। فَكُبْكِبُوا۟ فِيهَا هُمْ وَٱلْغَاوُۥنَ. ﴿94﴾
95 ਅਤੇ ਇਬਲੀਸ (ਸ਼ੈਤਾਨ) ਦੇ ਸਾਰੇ ਦੇ ਸਾਰੇ ਲਸ਼ਕਰ ਵੀ (ਸੁੱਟੇ ਜਾਣਗੇ)। وَجُنُودُ إِبْلِيسَ أَجْمَعُونَ. ﴿95﴾
96 ਉੱਥੇ ਉਹ ਆਪੋ ਵਿਚ ਲੜਦੇ ਝਗੜਦੇ ਹੋਏ ਆਪਣੇ ਈਸ਼ਟਾਂ ਨੂੰ ਆਖਣਗੇ। قَالُوا۟ وَهُمْ فِيهَا يَخْتَصِمُونَ. ﴿96﴾
97 ਕਿ ਅੱਲਾਹ ਦੀ ਸੁੰਹ ਅਸੀਂ ਤਾਂ ਸਪਸ਼ਟ ਕੁਰਾਹੀਏ ਸਾਂ। تَٱللَّهِ إِن كُنَّا لَفِى ضَلَٰلٍۢ مُّبِينٍ. ﴿97﴾
98 ਜਦੋਂ ਅਸੀਂ ਤੁਹਾਨੂੰਸਾਰੇ ਜਹਾਨਾਂ ਦੇ ਰੱਬ ਬਰਾਬਰ ਸਮਝ ਬੈਠੇ ਸੀ إِذْ نُسَوِّيكُم بِرَبِّ ٱلْعَٰلَمِينَ. ﴿98﴾
99 ਸਾਨੂੰ ਤਾਂ ਉਹਨਾਂ ਅਪਰਾਧੀਆਂ ਨੇ ਗੁਮਰਾਹ ਕੀਤਾ ਸੀ। وَمَآ أَضَلَّنَآ إِلَّا ٱلْمُجْرِمُونَ. ﴿99﴾
100 ਹੁਣ ਸਾਡਾ ਕੋਈ ਵੀ ਸਿਫ਼ਾਰਸ਼ੀ ਨਹੀਂ। فَمَا لَنَا مِن شَٰفِعِينَ. ﴿100﴾
101 ਅਤੇ ਨਾ ਹੀ ਕੋਈ ਸੱਚਾ ਦੋਸਤ ਹੈ। وَلَا صَدِيقٍ حَمِيمٍۢ. ﴿101﴾
102 ਕਾਸ਼ ਕਿ ਸਾਡੀ ਇਕ ਵਾਰ ਫੇਰ ਸੰਸਾਰ ਵਿਚ ਵਾਪਸੀ ਹੋ ਜਾਵੇ ਤਾਂ ਜੋ ਅਸੀਂ ਵੀ ਮੋਮਿਨਾਂ ਵਿੱਚੋਂ ਹੋ ਜਾਈਏ। فَلَوْ أَنَّ لَنَا كَرَّةًۭ فَنَكُونَ مِنَ ٱلْمُؤْمِنِينَ. ﴿102﴾
103 ਬੇਸ਼ੱਕ ਇਸ ਵਿਚ ਬਹੁਤ ਹੀ ਵੱਡੀ ਨਿਸ਼ਾਨੀ ਹੈ, ਫੇਰ ਵੀ ਉਹਨਾਂ ਵਿੱਚੋਂ ਬਹੁਤੇ ਲੋਕ ਈਮਾਨ ਲਿਆਉਣ ਵਾਲੇ ਨਹੀਂ। إِنَّ فِى ذَٰلِكَ لَءَايَةًۭ ۖ وَمَا كَانَ أَكْثَرُهُم مُّؤْمِنِينَ. ﴿103﴾
104 ਬੇਸ਼ੱਕ ਤੁਹਾਡਾ ਰੱਬ ਹੀ ਜ਼ੋਰਾਵਾਰ ਤੇ ਮਿਹਰਬਾਨ ਹੈ। وَإِنَّ رَبَّكَ لَهُوَ ٱلْعَزِيزُ ٱلرَّحِيمُ. ﴿104﴾
105 ਨੂਹ ਦੀ ਕੌਮ ਨੇ ਵੀ ਨਬੀਆਂ ਦਾ ਇਨਕਾਰ ਕੀਤਾ। كَذَّبَتْ قَوْمُ نُوحٍ ٱلْمُرْسَلِينَ. ﴿105﴾
106 ਜਦੋਂ ਉਹਨਾਂ ਦੇ ਹੀ ਇਕ ਭਰਾ ਨੂਹ ਨੇ ਕਿਹਾ, ਕੀ ਤੁਸੀਂ ਰੱਬ ਤੋਂ ਡਰਦੇ ਨਹੀਂ ? إِذْ قَالَ لَهُمْ أَخُوهُمْ نُوحٌ أَلَا تَتَّقُونَ. ﴿106﴾
107 ਬੇਸ਼ੱਕ ਮੈਂ ਅੱਲਾਹ ਵੱਲੋਂ ਤੁਹਾਡੇ ਲਈ ਇਕ ਅਮਾਨਤਦਾਰ ਰਸੂਲ ਹਾਂ। إِنِّى لَكُمْ رَسُولٌ أَمِينٌۭ. ﴿107﴾
108 ਸੋ ਤੁਸੀਂ ਅੱਲਾਹ ਤੋਂ ਡਰੋ ਅਤੇ ਮੇਰੀ ਤਾਬੇਦਾਰੀ ਕਰੋ। فَٱتَّقُوا۟ ٱللَّهَ وَأَطِيعُونِ. ﴿108﴾
109 ਮੈਂ ਤੁਹਾਥੋਂ ਇਸ (ਧਰਮ ਪ੍ਰਚਾਰ) ਲਈ ਕੋਈ ਬਦਲਾ ਨਹੀਂ ਚਾਹੁੰਦਾ, ਮੇਰਾ ਬਦਲਾ ਤਾਂ ਸਾਰੇ ਜਹਾਨਾਂ ਦੇ ਰੱਬ ਦੇ ਜ਼ਿੰਮੇ ਹੈ। وَمَآ أَسْـَٔلُكُمْ عَلَيْهِ مِنْ أَجْرٍ ۖ إِنْ أَجْرِىَ إِلَّا عَلَىٰ رَبِّ ٱلْعَٰلَمِينَ. ﴿109﴾
110 ਸੋ ਤੁਸੀਂ ਅੱਲਾਹ ਤੋਂ ਡਰੋ ਅਤੇ ਮੇਰੀ ਪੈਰਵੀ ਕਰੋ। فَٱتَّقُوا۟ ٱللَّهَ وَأَطِيعُونِ. ﴿110﴾
111 (ਕੌਮ ਨੇ) ਕਿਹਾ ਕਿ ਕੀ ਅਸੀਂ ਤੇਰੇ ’ਤੇ ਈਮਾਨ ਲਿਆਈਏ? ਤੇਰੀ ਤਾਬੇਦਾਰੀ ਤਾਂ ਨੀਚ ਲੋਕ ਹੀ ਕਰਨਗੇ। ۞ قَالُوٓا۟ أَنُؤْمِنُ لَكَ وَٱتَّبَعَكَ ٱلْأَرْذَلُونَ. ﴿111﴾
112 ਨੂਹ ਨੇ ਕਿਹਾ ਕਿ ਮੈਂ ਨਹੀਂ ਜਾਣਦਾ ਕਿ ਪਹਿਲਾਂ ਇਹ ਲੋਕ ਕੀ ਕਰਦੇ ਰਹੇ ਹਨ ? قَالَ وَمَا عِلْمِى بِمَا كَانُوا۟ يَعْمَلُونَ. ﴿112﴾
113 ਉਸ ਦਾ ਹਿਸਾਬ ਲੈਣਾ ਮੇਰੇ ਰੱਬ ਜ਼ਿੰਮੇ ਹੈ, ਕਿੰਨਾ ਚੰਗਾ ਹੋਵੇ ਜੇ ਤੁਹਾਨੂੰ ਅਕਲ-ਸਮਝ ਹੋਵੇ। إِنْ حِسَابُهُمْ إِلَّا عَلَىٰ رَبِّى ۖ لَوْ تَشْعُرُونَ. ﴿113﴾
114 ਮੈਂ ਈਮਾਨ ਵਾਲਿਆਂ ਨੂੰ ਧੱਕੇ ਨਹੀਂ ਦੇਵਾਂਗਾਂ। وَمَآ أَنَا۠ بِطَارِدِ ٱلْمُؤْمِنِينَ. ﴿114﴾
115 ਮੈਂ ਤਾਂ ਸਪਸ਼ਟ ਰੂਪ ਵਿਚ ਡਰਾਉਣ ਵਾਲਾ ਹਾਂ। إِنْ أَنَا۠ إِلَّا نَذِيرٌۭ مُّبِينٌۭ. ﴿115﴾
116 ਉਹਨਾਂ ਨੇ ਕਿਹਾ ਕਿ ਹੇ ਨੂਹ! ਜੇ ਤੂੰ ਬਾਜ਼ ਨਾ ਆਇਆ ਤਾਂ ਅਸੀਂ ਤੈਨੂੰ ਪੱਥਰ ਮਾਰ-ਮਾਰ ਕੇ ਮਾਰ ਦਿਆਂਗੇ। قَالُوا۟ لَئِن لَّمْ تَنتَهِ يَٰنُوحُ لَتَكُونَنَّ مِنَ ٱلْمَرْجُومِينَ. ﴿116﴾
117 (ਨੂਹ ਨੇ) ਕਿਹਾ ਕਿ ਹੇ ਮੇਰੇ ਰੱਬਾ! ਮੇਰੀ ਕੌਮ ਨੇ ਮੈ` ਮੰਣਨ ਤੋਂ ਨਾ ਕਰ ਦਿੱਤੀ ਹੈ। قَالَ رَبِّ إِنَّ قَوْمِى كَذَّبُونِ. ﴿117﴾
118 ਹੁਣ ਤੂੰ ਮੇਰੇ ਅਤੇ ਉਹਨਾਂ ਵਿਚਕਾਰ ਫ਼ੈਸਲਾ ਕਰਦੇ ਅਤੇ ਮੈਨੂੰ ਅਤੇ ਮੇਰੇ ਈਮਾਨ ਵਾਲੇ ਸਾਥੀਆਂ ਨੂੰ ਬਚਾ ਲੈ। فَٱفْتَحْ بَيْنِى وَبَيْنَهُمْ فَتْحًۭا وَنَجِّنِى وَمَن مَّعِىَ مِنَ ٱلْمُؤْمِنِينَ. ﴿118﴾
119 ਸੋ ਅਸੀਂ ਉਸ (ਨੂਹ) ਨੂੰ ਅਤੇ ਉਸ ਦੇ (ਮੋਮਿਨ) ਸਾਥੀਆਂ ਨੂੂੰ ਭਰੀ ਹੋਈ ਕਿਸਤੀ ਵਿਚ (ਸਵਾਰ ਕਰਕੇ) ਬਚਾ ਲਿਆ। فَأَنجَيْنَٰهُ وَمَن مَّعَهُۥ فِى ٱلْفُلْكِ ٱلْمَشْحُونِ. ﴿119﴾
120 ਉਸ ਤੋਂ ਮਗਰੋਂ ਬਾਕੀ ਸਾਰੇ ਹੀ ਲੋਕਾਂ ਨੂੰ ਅਸੀਂ ਡੋਬ ਦਿੱਤਾ। ثُمَّ أَغْرَقْنَا بَعْدُ ٱلْبَاقِينَ. ﴿120﴾
121 ਬੇਸ਼ੱਕ ਇਸ ਘਟਨਾ ਵਿਚ ਬਹੁਤ ਵੱਡੀ ਸਿੱਖਿਆ ਹੈ ਪਰ ਫੇਰ ਵੀ ਉਹਨਾਂ ਵਿੱਚੋਂ ਬਹੁਤੇ ਲੋਕ ਈਮਾਨ ਨਹੀਂ ਲਿਆਏ। إِنَّ فِى ذَٰلِكَ لَءَايَةًۭ ۖ وَمَا كَانَ أَكْثَرُهُم مُّؤْمِنِينَ. ﴿121﴾
122 ਬੇਸ਼ੱਕ ਤੁਹਾਡਾ ਪਾਲਣਹਾਰ ਉਹੀਓ ਹੈ ਜਿਹੜਾ ਸਭ ਤੋਂ ਵੱਧ ਜ਼ੋਰਾਵਰ ਤੇ ਮਿਹਰਾਂ ਕਰਨ ਵਾਲਾ ਹੈ। وَإِنَّ رَبَّكَ لَهُوَ ٱلْعَزِيزُ ٱلرَّحِيمُ. ﴿122﴾
123 ਆਦੀਆਂ ਨੇ ਵੀ ਰਸੂਲਾਂ ਨੂੰ ਝੁਠਲਾਇਆ ਸੀ। كَذَّبَتْ عَادٌ ٱلْمُرْسَلِينَ. ﴿123﴾
124 ਜਦੋਂ ਉਹਨਾਂ ਦੇ ਹੀ ਭਰਾ ਹੂਦ ਨੇ ਕਿਹਾ ਸੀ, ਕੀ ਤੁਸੀਂ (ਰੱਬ ਦੇ ਅਜ਼ਾਬ ਤੋਂ) ਡਰਦੇ ਨਹੀਂ? إِذْ قَالَ لَهُمْ أَخُوهُمْ هُودٌ أَلَا تَتَّقُونَ. ﴿124﴾
125 ਮੈਂ ਤੁਹਾਡੇ ਲਈ ਅਮਾਨਤਦਾਰ ਪੈਗ਼ੰਬਰ ਹਾਂ। إِنِّى لَكُمْ رَسُولٌ أَمِينٌۭ. ﴿125﴾
126 ਸੋ ਤੁਸੀਂ ਰੱਬ ਤੋਂ ਡਰੋ ਅਤੇ ਮੇਰੇ ਆਖੇ ਲੱਗੋ। فَٱتَّقُوا۟ ٱللَّهَ وَأَطِيعُونِ. ﴿126﴾
127 ਮੈਂ ਇਸ (ਅਗਵਾਈ) ਲਈ ਤੁਹਾਥੋਂ ਕੁੱਝ ਬਦਲਾ ਨਹੀਂ ਚਾਹੁੰਦਾ, ਮੇਰਾ ਬਦਲਾ ਤਾਂ ਸਾਰੇ ਜਹਾਨਾਂ ਦੇ ਪਾਲਣਹਾਰ ਦੇ ਜ਼ਿੰਮੇ ਹੈ। وَمَآ أَسْـَٔلُكُمْ عَلَيْهِ مِنْ أَجْرٍ ۖ إِنْ أَجْرِىَ إِلَّا عَلَىٰ رَبِّ ٱلْعَٰلَمِينَ. ﴿127﴾
128 ਕੀ ਤੁਸੀਂ ਹਰੇਕ ਉੱਚੀ ਥਾਂ ’ਤੇ ਵਿਅਰਥ ਖੇਡ ਵਜੋਂ ਯਾਦਗਾਰਾਂ ਬਣਾ ਰਹੇ ਹੋ। أَتَبْنُونَ بِكُلِّ رِيعٍ ءَايَةًۭ تَعْبَثُونَ. ﴿128﴾
129 ਤੁਸੀਂ ਮਜ਼ਬੂਤ ਮਹਿਲ ਉਸਾਰਦੇ ਹੋ, ਸ਼ਾਇਦ ਤੁਸੀਂ ਸਦਾ ਇੱਥੇ (ਸੰਸਾਰ ਵਿਚ) ਹੀ ਰਹੋਗੇ। وَتَتَّخِذُونَ مَصَانِعَ لَعَلَّكُمْ تَخْلُدُونَ. ﴿129﴾
130 ਜਦੋਂ ਤੁਸੀਂ ਕਿਸੇ ’ਤੇ ਹੱਥ ਪਾਉਂਦੇ ਹੋ ਤਾਂ ਬਹੁਤ ਹੀ ਸਖ਼ਤੀ ਅਤੇ ਜ਼ੁਲਮ ਨਾਲ ਪਾਉਂਦੇ ਹੋ। وَإِذَا بَطَشْتُم بَطَشْتُمْ جَبَّارِينَ. ﴿130﴾
131 ਅੱਲਾਹ ਤੋਂ ਡਰੋ ਅਤੇ ਮੇਰੀ (ਹੂਦ ਦੀ) ਪੈਰਵੀ ਕਰੋ। فَٱتَّقُوا۟ ٱللَّهَ وَأَطِيعُونِ. ﴿131﴾
132 ਤੁਸੀਂ ਉਸ (ਹਸਤੀ) ਤੋਂ ਡਰੋ ਜਿਸ ਨੇ ਤੁਹਾਡੀ ਉਹਨਾਂ ਚੀਜ਼ਾਂ ਦੁਆਰਾ ਮਦਦ ਕੀਤੀ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋ। وَٱتَّقُوا۟ ٱلَّذِىٓ أَمَدَّكُم بِمَا تَعْلَمُونَ. ﴿132﴾
133 ਉਸ (ਰੱਬ) ਨੇ ਤੁਹਾਡੀ ਸਹਾਇਤਾ ਮਾਲ ਦੌਲਤ ਤੇ ਔਲਾਦ ਨਾਲ ਕੀਤੀ। أَمَدَّكُم بِأَنْعَٰمٍۢ وَبَنِينَ. ﴿133﴾
134 ਬਾਗ਼ਾਂ ਤੇ ਚਸ਼ਮਿਆਂ (ਨਹਿਰਾਂ) ਦੁਆਰਾ ਕੀਤੀ। وَجَنَّٰتٍۢ وَعُيُونٍ. ﴿134﴾
135 ਮੈਂ ਤਾਂ ਤੁਹਾਡੇ ਲਈ ਉਸ ਵੱਡੇ (ਕਿਆਮਤ) ਦਿਹਾੜੇ ਤੋਂ ਡਰਦਾ ਹਾਂ। إِنِّىٓ أَخَافُ عَلَيْكُمْ عَذَابَ يَوْمٍ عَظِيمٍۢ. ﴿135﴾
136 ਉਹਨਾਂ (ਕੌਮ) ਨੇ ਕਿਹਾ ਕਿ ਹੇ ਹੂਦ! ਤੂੰ ਸਾਨੂੰ ਸਮਝਾ ਜਾਂ ਨਾ ਸਮਝਾ, ਸਾਡੇ ਲਈ ਇੱਕੋ ਗੱਲ ਹੈ। قَالُوا۟ سَوَآءٌ عَلَيْنَآ أَوَعَظْتَ أَمْ لَمْ تَكُن مِّنَ ٱلْوَٰعِظِينَ. ﴿136﴾
137 ਇਹ ਤਾਂ ਪਹਿਲੇ ਸਮੇਂ ਦੇ ਲੋਕਾਂ ਦੀਆਂ ਗੱਲਾਂ ਹਨ। إِنْ هَٰذَآ إِلَّا خُلُقُ ٱلْأَوَّلِينَ. ﴿137﴾
138 ਸਾਨੂੰ ਕਦੇ ਕੋਈ ਅਜ਼ਾਬ ਨਹੀਂ ਦਿੱਤਾ ਜਾਵੇਗਾ। وَمَا نَحْنُ بِمُعَذَّبِينَ. ﴿138﴾
139 ਉਹਨਾਂ ਨੇ ਉਸ (ਹੂਦ) ਨੂੰ (ਰੱਬ ਦਾ ਰਸੂਲ ਮੰਣਨ ਤੋਂ) ਇਨਕਾਰ ਕਰ ਦਿੱਤਾ ਸੀ। ਸੋ ਅਸੀਂ ਉਹਨਾਂ ਨੂੰ ਤਬਾਹ ਕਰ ਦਿੱਤਾ। ਬੇਸ਼ੱਕ ਇਸ ਵਿਚ (ਸਮਝਣ ਵਾਲਿਆਂ ਲਈ) ਨਿਸ਼ਾਨੀਆਂ ਹਨ, ਪਰ ਉਹਨਾਂ ਵਿੱਚੋਂ ਵਧੇਰੇ ਉਹ ਹਨ ਜਿਹੜੇ ਈਮਾਨ ਨਹੀਂ ਲਿਆਉਂਦੇ فَكَذَّبُوهُ فَأَهْلَكْنَٰهُمْ ۗ إِنَّ فِى ذَٰلِكَ لَءَايَةًۭ ۖ وَمَا كَانَ أَكْثَرُهُم مُّؤْمِنِينَ. ﴿139﴾
140 ਬੇਸ਼ੱਕ ਤੁਹਾਡਾ ਰੱਬ ਉਹੀਓ ਹੈ ਜਿਹੜਾ ਜ਼ੋਰਾਵਰ ਤੇ ਮਿਹਰਬਾਨ ਹੈ। وَإِنَّ رَبَّكَ لَهُوَ ٱلْعَزِيزُ ٱلرَّحِيمُ. ﴿140﴾
141 ਸਮੂਦੀਆਂ ਨੇ ਵੀ ਪੈਗ਼ੰਬਰਾਂ ਨੂੰ ਮੰਣਨ ਤੋਂ ਇਨਕਾਰ ਕਰ ਦਿੱਤਾ। كَذَّبَتْ ثَمُودُ ٱلْمُرْسَلِينَ. ﴿141﴾
142 ਉਹਨਾਂ (ਸਮੂਦੀਆਂ) ਦੇ ਭਰਾ ਸਾਲੇਹ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਅੱਲਾਹ ਤੋਂ ਕਿਉਂ ਨਹੀਂ ਡਰਦੇ? إِذْ قَالَ لَهُمْ أَخُوهُمْ صَٰلِحٌ أَلَا تَتَّقُونَ. ﴿142﴾
143 ਮੈਂ ਤੁਹਾਡੇ ਵੱਲ ਅੱਲਾਹ ਦਾ ਇਕ ਅਮਾਨਤਦਾਰ ਪੈਗ਼ੰਬਰ ਹਾਂ। إِنِّى لَكُمْ رَسُولٌ أَمِينٌۭ. ﴿143﴾
144 ਤੁਸੀਂ ਅੱਲਾਹ ਤੋਂ ਡਰੋ ਅਤੇ ਮੇਰੇ ਆਖੇ ਲੱਗੋ। فَٱتَّقُوا۟ ٱللَّهَ وَأَطِيعُونِ. ﴿144﴾
145 ਮੈਂ ਇਸ ਦੇ ਲਈ ਤੁਹਾਥੋਂ ਕੋਈ ਉਜਰਤ ਨਹੀਂ ਭਾਲਦਾ, ਮੇਰੀ ਉਜਰਤ (ਬਦਲਾ) ਤਾਂ ਮੇਰੇ ਪਾਲਣਹਾਰ ਦੇ ਜ਼ਿੰਮੇ ਹੈ। وَمَآ أَسْـَٔلُكُمْ عَلَيْهِ مِنْ أَجْرٍ ۖ إِنْ أَجْرِىَ إِلَّا عَلَىٰ رَبِّ ٱلْعَٰلَمِينَ. ﴿145﴾
146 ਕੀ ਉਹਨਾਂ ਚੀਜ਼ਾਂ ਨਾਲ ਤੁਹਾਨੂੰ ਅਮਨ ਸ਼ਾਂਤੀ ਨਾਲ ਨਿਸ਼ਚਿੰਤ ਹੋਕੇ (ਸੰਸਾਰ ਵਿਚ) ਰਹਿਣ ਲਈ ਛੱਡ ਦਿੱਤਾ ਜਾਵੇਗਾ? أَتُتْرَكُونَ فِى مَا هَٰهُنَآ ءَامِنِينَ. ﴿146﴾
147 ਭਾਵ ਇਹਨਾਂ ਬਾਗ਼ਾਂ ਤੇ ਚਸ਼ਮਿਆਂ ਵਿਚ (ਨਹਿਰਾਂ ਆਦਿ)। فِى جَنَّٰتٍۢ وَعُيُونٍۢ. ﴿147﴾
148 ਇਹ ਖੇਤ ਅਤੇ ਖਜੂਰ ਦੇ ਬਾਗ਼ਾਂ ਵਿਚ ਜਿਨ੍ਹਾਂ ਦੇ ਗੁੱਛੇ ਰਸ ਭਰੇ ਹਨ। وَزُرُوعٍۢ وَنَخْلٍۢ طَلْعُهَا هَضِيمٌۭ. ﴿148﴾
149 ਤੁਸੀਂ ਪਹਾੜਾਂ ਨੂੰ ਕੱਟ-ਕੱਟ ਕੇ ਵੱਡੇ ਮਾਣ ਨਾਲ ਉਹਨਾਂ ਵਿਚ ਭਵਨ ਉਸਾਰਦੇ ਹੋ। وَتَنْحِتُونَ مِنَ ٱلْجِبَالِ بُيُوتًۭا فَٰرِهِينَ. ﴿149﴾
150 ਸੋ ਤੁਸੀਂ ਅੱਲਾਹ ਤੋਂ ਡਰੋ ਅਤੇ ਮੇਰੀ ਤਾਬੇਦਾਰੀ ਕਰੋ। فَٱتَّقُوا۟ ٱللَّهَ وَأَطِيعُونِ. ﴿150﴾
151 ਤੁਸੀਂ ਰੱਬ ਵੱਲੋਂ ਨਿਯਤ ਕੀਤੀਆਂ ਹੱਦਾਂ ਨੂੰ ਟੱਪਣ ਵਾਲਿਆਂ ਦੇ ਆਖੇ ਨਾ ਲੱਗੋ وَلَا تُطِيعُوٓا۟ أَمْرَ ٱلْمُسْرِفِينَ. ﴿151﴾
152 ਉਹ (ਬਾਗ਼ੀ) ਹਨ, ਜਿਹੜੇ ਧਰਤੀ ’ਤੇ ਫ਼ਸਾਦ ਫੈਲਾਉਂਦੇ ਹਨ, ਸੁਧਾਰ ਨਹੀਂ ਕਰਦੇ। ٱلَّذِينَ يُفْسِدُونَ فِى ٱلْأَرْضِ وَلَا يُصْلِحُونَ. ﴿152﴾
153 ਉਹਨਾਂ ਨੇ ਕਿਹਾ ਕਿ (ਹੇ ਸਾਲੇਹ!) ਤੂੰ ਤਾਂ ਉਹਨਾਂ ਵਿੱਚੋਂ ਹੈ ਜਿਨ੍ਹਾਂ ’ਤੇ ਜਾਦੂ ਕੀਤਾ ਗਿਆ ਹੈ। قَالُوٓا۟ إِنَّمَآ أَنتَ مِنَ ٱلْمُسَحَّرِينَ. ﴿153﴾
154 ਤੂੰ ਤਾਂ ਸਾਡੇ ਵਰਗਾ ਹੀ ਇਕ ਮਨੁੱਖ ਹੈ, ਜੇ ਤੂੰ ਸੱਚਾ ਹੈ ਤਾਂ ਕੋਈ ਮੋਅਜਜ਼ਾ (ਰੱਬੀ ਚਮਤਕਾਰ) ਲਿਆ? مَآ أَنتَ إِلَّا بَشَرٌۭ مِّثْلُنَا فَأْتِ بِـَٔايَةٍ إِن كُنتَ مِنَ ٱلصَّٰدِقِينَ. ﴿154﴾
155 ਸਾਲੇਹ ਨੇ ਕਿਹਾ ਕਿ ਇਹ ਊਠਣੀ (ਨਿਸ਼ਾਨੀ) ਹੈ। ਇਕ ਨਿਸ਼ਚਿਤ ਦਿਨ ਪਾਣੀ ਪੀਣ ਦੀ ਵਾਰੀ ਇਸ ਦੀ ਹੈ ਅਤੇ ਇਕ ਦਿਨ ਤੁਹਾਡੀ ਹੈ। قَالَ هَٰذِهِۦ نَاقَةٌۭ لَّهَا شِرْبٌۭ وَلَكُمْ شِرْبُ يَوْمٍۢ مَّعْلُومٍۢ. ﴿155﴾
156 ਇਸ ਨੂੰ ਭੈੜੇ ਇਰਾਦੇ ਨਾਲ ਹੱਥ ਨਹੀਂ ਲਾਉਣਾ, ਨਹੀਂ ਤਾਂ ਇਕ ਵੱਡੇ ਦਿਹਾੜੇ ਦਾ ਅਜ਼ਾਬ ਤੁਹਾਨੂੰ ਆ ਨੱਪੇਗਾ। وَلَا تَمَسُّوهَا بِسُوٓءٍۢ فَيَأْخُذَكُمْ عَذَابُ يَوْمٍ عَظِيمٍۢ. ﴿156﴾
157 (ਇਸ ਚਿਤਾਵਨੀ ਤੋਂ ਬਾਅਦ ਵੀ) ਉਹਨਾਂ (ਸਮੂਦੀਆਂ) ਨੇ ਉਸ (ਊਠਣੀ) ਦੀਆਂ ਖੁੱਚਾਂ ਵੱਡ ਸੁੱਟੀਆਂ। ਫੇਰ ਉਹ ਪਛਤਾਉਣ ਲੱਗੇ। فَعَقَرُوهَا فَأَصْبَحُوا۟ نَٰدِمِينَ. ﴿157﴾
158 ਅਤੇ ਉਹਨਾਂ ਨੂੰ ਅਜ਼ਾਬ ਨੇ ਆ ਝੱਫਿਆ, ਬੇਸ਼ੱਕ ਇਸ (ਘਟਣਾ) ਵਿਚ ਇਕ ਸਿੱਖਿਆ ਹੈ। ਉਹਨਾਂ ਵਿੱਚੋਂ ਵਧੇਰੇ ਈਮਾਨ ਲਿਆਉਣ ਵਾਲੇ ਨਹੀਂ ਸਾਂ। فَأَخَذَهُمُ ٱلْعَذَابُ ۗ إِنَّ فِى ذَٰلِكَ لَءَايَةًۭ ۖ وَمَا كَانَ أَكْثَرُهُم مُّؤْمِنِينَ. ﴿158﴾
159 ਬੇਸ਼ੱਕ ਤੁਹਾਡਾ ਰੱਬ ਉਹ ਹੈ ਜਿਹੜਾ ਡਾਢਾ ਜ਼ੋਰਾਵਰ ਤੇ ਰਹਿਮ ਫ਼ਰਮਾਉਣ ਵਾਲਾ ਹੈ। وَإِنَّ رَبَّكَ لَهُوَ ٱلْعَزِيزُ ٱلرَّحِيمُ. ﴿159﴾
160 ਲੂਤ ਦੀ ਕੌਮ ਨੇ ਨਬੀਆਂ ਨੂੰ ਝੁਠਲਾਇਆ। كَذَّبَتْ قَوْمُ لُوطٍ ٱلْمُرْسَلِينَ. ﴿160﴾
161 ਜਦੋਂ ਉਹਨਾਂ ਨੂੰ ਉਹਨਾਂ ਦੇ ਭਰਾ ਲੂਤ ਨੇ ਆਖਿਆ, ਕੀ ਤੁਸੀਂ ਅੱਲਾਹ ਤੋਂ ਨਹੀਂ ਡਰਦੇ? إِذْ قَالَ لَهُمْ أَخُوهُمْ لُوطٌ أَلَا تَتَّقُونَ. ﴿161﴾
162 ਮੈਂ ਤੁਹਾਡੇ ਵੱਲ ਇਕ ਅਮਾਨਤਦਾਰ ਰਸੂਲ (ਬਣਕੇ ਆਇਆ) ਹਾਂ। إِنِّى لَكُمْ رَسُولٌ أَمِينٌۭ. ﴿162﴾
163 ਸੋ ਤੁਸੀਂ ਅੱਲਾਹ ਤੋਂ ਡਰੋ ਅਤੇ ਮੇਰਾ ਕਹਿਣਾ ਮੰਨੋ। فَٱتَّقُوا۟ ٱللَّهَ وَأَطِيعُونِ. ﴿163﴾
164 ਮੈਂ (ਇਸ ਨਸੀਹਤ ਲਈ) ਤੁਹਾਥੋਂ ਕੋਈ ਬਦਲਾ (ਉਜਰਤ) ਨਹੀਂ ਮੰਗਦਾ ਮੇਰਾ ਬਦਲਾ ਤਾਂ ਅੱਲਾਹ ਦੇ ਜ਼ਿੰਮੇ ਹੈ। وَمَآ أَسْـَٔلُكُمْ عَلَيْهِ مِنْ أَجْرٍ ۖ إِنْ أَجْرِىَ إِلَّا عَلَىٰ رَبِّ ٱلْعَٰلَمِينَ. ﴿164﴾
165 ਕੀ ਤੁਸੀਂ (ਕਾਮ ਵਾਸਨਾ ਦੇ ਲਈ) ਦੁਨੀਆਂ ਵਿੱਚੋਂ ਪੁਰਸ਼ਾ ਕੋਲ ਜਾਂਦੇ ਹੋ? أَتَأْتُونَ ٱلذُّكْرَانَ مِنَ ٱلْعَٰلَمِينَ. ﴿165﴾
166 ਅਤੇ ਆਪਣੀਆਂ ਪਤਨੀਆਂ ਨੂੰ ਛੱਡ ਦਿੰਦੇ ਹੋ ਜਿਨ੍ਹਾਂ ਨੂੰ ਅੱਲਾਹ ਨੇ ਤੁਹਾਡੇ ਲਈ ਪੈਦਾ ਕੀਤਾ ਹੈ। ਤੁਸੀਂ ਤਾਂ ਹੱਦਾਂ ਟੱਪਣ ਵਾਲੇ ਹੋ। وَتَذَرُونَ مَا خَلَقَ لَكُمْ رَبُّكُم مِّنْ أَزْوَٰجِكُم ۚ بَلْ أَنتُمْ قَوْمٌ عَادُونَ. ﴿166﴾
167 ਉਹਨਾਂ ਨੇ ਉੱਤਰ ਵਿਚ ਕਿਹਾ ਕਿ ਹੇ ਲੂਤ! ਜੇ ਤੂੰ ਬਾਜ਼ ਨਾ ਆਇਆ ਤਾਂ ਤੂੰ (ਬਸਤੀ ਵਿੱਚੋਂ) ਬਾਹਰ ਕੱਢ ਦਿੱਤਾ ਜਾਵੇਗਾ। قَالُوا۟ لَئِن لَّمْ تَنتَهِ يَٰلُوطُ لَتَكُونَنَّ مِنَ ٱلْمُخْرَجِينَ. ﴿167﴾
168 ਲੂਤ ਨੇ ਆਖਿਆ, ਬੇਸ਼ੱਕ ਮੈਂ ਤੁਹਾਡੀਆਂ (ਅਸ਼ਲੀਲ) ਹਰਕਤਾਂ ਦਾ ਕੱਟੜ ਵਿਰੋਧੀ ਹਾਂ। قَالَ إِنِّى لِعَمَلِكُم مِّنَ ٱلْقَالِينَ. ﴿168﴾
169 ਲੂਤ ਨੇ ਦੁਆ ਕੀਤੀ ਕਿ ਹੇ ਮੇਰੇ ਰੱਬਾ! ਤੂੰ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਉਹਨਾਂ ਭੈੜੇ ਕਰਮਾਂ ਤੋਂ ਛੁਟਕਾਰਾ ਦੇ। رَبِّ نَجِّنِى وَأَهْلِى مِمَّا يَعْمَلُونَ. ﴿169﴾
170 ਅਤੇ ਇੰਜ ਅਸੀਂ ਉਸ (ਲੂਤ) ਨੂੰ ਅਤੇ ਉਸ ਦੇ ਸਾਥੀਆਂ ਨੂੰ ਬਚਾ ਲਿਆ। فَنَجَّيْنَٰهُ وَأَهْلَهُۥٓ أَجْمَعِينَ. ﴿170﴾
171 ਛੁੱਟ ਉਸ ਬੁੱਢੀ ਔਰਤ (ਲੂਤ ਦੀ ਪਤਨੀ) ਤੋਂ ਜਿਹੜੀ ਪਿੱਛੇ ਰਹਿ ਜਾਣ ਵਾਲਿਆਂ ਵਿੱਚੋਂ ਸੀ। إِلَّا عَجُوزًۭا فِى ٱلْغَٰبِرِينَ. ﴿171﴾
172 ਫਿਰ ਅਸੀਂ ਬਾਕੀ ਰਹਿੰਦੇ ਲੋਕਾਂ ਨੂੰ ਹਲਾਕ (ਬਰਬਾਦ) ਕਰ ਦਿੱਤਾ। ثُمَّ دَمَّرْنَا ٱلْءَاخَرِينَ. ﴿172﴾
173 ਅਸੀਂ ਉਹਨਾਂ ਉੱਤੇ (ਪੱਥਰਾਂ ਦਾ) ਮੀਂਹ ਬਰਸਾਇਆ। ਉਹ ਬਹੁਤ ਹੀ ਭੈੜਾ ਮੀਂਹ ਸੀ, ਜਿਹੜੇ ਡਰਾਏ ਹੋਏ ਲੋਕਾਂ ’ਤੇ ਬਰਸਿਆ ਸੀ। وَأَمْطَرْنَا عَلَيْهِم مَّطَرًۭا ۖ فَسَآءَ مَطَرُ ٱلْمُنذَرِينَ. ﴿173﴾
174 ਬੇਸ਼ੱਕ ਇਸ ਘਟਣਾ ਵਿਚ ਵੀ ਇਕ (ਸਿੱਖਿਆਦਾਇਕ) ਨਿਸ਼ਾਨੀ ਹੈ। ਉਹਨਾਂ ਵਿੱਚੋਂ ਵੀ ਵਧੇਰੇ ਲੋਕ ਈਮਾਨ ਨਹੀਂ ਲਿਆਏ ਸਾਂ। إِنَّ فِى ذَٰلِكَ لَءَايَةًۭ ۖ وَمَا كَانَ أَكْثَرُهُم مُّؤْمِنِينَ. ﴿174﴾
175 ਬੇਸ਼ੱਕ ਤੇਰਾ ਰੱਬ ਹੀ (ਹਰ ਪੱਖੋ) ਭਾਰੂ ਹੈ ਅਤੇ ਮਿਹਰਬਾਨ ਹੈ। وَإِنَّ رَبَّكَ لَهُوَ ٱلْعَزِيزُ ٱلرَّحِيمُ. ﴿175﴾
176 ‘ਐਕੇ’ ਵਾਲਿਆਂ ਨੇ ਵੀ ਰਸੂਲਾਂ ਨੂੰ ਝੁਠਲਾਇਆ। كَذَّبَ أَصْحَٰبُ لْـَٔيْكَةِ ٱلْمُرْسَلِينَ. ﴿176﴾
177 ਜਦੋਂ ਉਹਨਾਂ ਨੂੰ ਸ਼ੁਐਬ ਨੇ ਕਿਹਾ, ਕੀ ਤੁਸੀਂ (ਰੱਬ ਤੋਂ) ਨਹੀਂ ਡਰਦੇ ? إِذْ قَالَ لَهُمْ شُعَيْبٌ أَلَا تَتَّقُونَ. ﴿177﴾
178 ਮੈਂ ਤੁਹਾਡੇ ਲਈ (ਰੱਬ ਵੱਲੋਂ) ਭੇਜਿਆ ਹੋਇਆ ਇਕ ਅਮਾਨਤਦਾਰ ਰਸੂਲ ਹਾਂ। إِنِّى لَكُمْ رَسُولٌ أَمِينٌۭ. ﴿178﴾
179 ਸੋ ਤੁਸੀਂ ਅੱਲਾਹ ਤੋਂ ਡਰੋ ਅਤੇ ਮੇਰੀ ਆਗਿਆ ਦਾ ਪਾਲਣ ਕਰੋ। فَٱتَّقُوا۟ ٱللَّهَ وَأَطِيعُونِ. ﴿179﴾
180 (ਇਹ ਸਿੱਖਿਆ ਦੇਣ ਲਈ) ਮੈਂ ਤੁਹਾਥੋਂ ਕੋਈ ਬਦਲਾ ਨਹੀਂ ਚਾਹੁੰਦਾ, ਮੇਰਾ ਬਦਲਾ ਤਾਂ ਸਾਰੇ ਜਹਾਨਾਂ ਦੇ ਪਾਲਣਹਾਰ ਦੇ ਕੋਲ ਹੀ ਹੈ। وَمَآ أَسْـَٔلُكُمْ عَلَيْهِ مِنْ أَجْرٍ ۖ إِنْ أَجْرِىَ إِلَّا عَلَىٰ رَبِّ ٱلْعَٰلَمِينَ. ﴿180﴾
181 ਮਿਣਤੀ ਪੂਰੀ ਭਰ ਕੇ ਦਿਓ ਅਤੇ ਦੂਜਿਆਂ ਦਾ ਨੁਕਸਾਨ ਕਰਨ ਵਾਲੇ ਨਾ ਬਣੋ। ۞ أَوْفُوا۟ ٱلْكَيْلَ وَلَا تَكُونُوا۟ مِنَ ٱلْمُخْسِرِينَ. ﴿181﴾
182 ਅਤੇ ਸਿੱਧੀ ਤੱਕੜੀ ਨਾਲ ਤੋਲੋ (ਭਾਵ ਡੰਡੀ ਨਾ ਮਾਰੋ)। وَزِنُوا۟ بِٱلْقِسْطَاسِ ٱلْمُسْتَقِيمِ. ﴿182﴾
183 ਲੋਕਾਂ ਨੂੰ ਉਹਨਾਂ ਦੀਆਂ ਚੀਜ਼ਾਂ ਘੱਟ ਨਾ ਦਿਓ ਅਤੇ ਧਰਤੀ ’ਤੇ ਫ਼ਸਾਦ ਨਾ ਮਚਾਉਂਦੇ ਫਿਰੋ। وَلَا تَبْخَسُوا۟ ٱلنَّاسَ أَشْيَآءَهُمْ وَلَا تَعْثَوْا۟ فِى ٱلْأَرْضِ مُفْسِدِينَ. ﴿183﴾
184 ਉਸ ਰੱਬ ਤੋਂ ਡਰੋ ਜਿਸ ਨੇ ਤੁਹਾਨੂੰ ਅਤੇ ਤੁਹਾਥੋਂ ਪਹਿਲੀ ਮਖ਼ਲੂਕ ਨੂੰ ਪੈਦਾ ਕੀਤਾ ਹੈ। وَٱتَّقُوا۟ ٱلَّذِى خَلَقَكُمْ وَٱلْجِبِلَّةَ ٱلْأَوَّلِينَ. ﴿184﴾
185 ਉਹਨਾਂ ਨੇ ਕਿਹਾ ਕਿ ਤੂੰ ਤਾਂ ਉਹਨਾਂ ਵਿੱਚੋਂ ਹੈ ਜਿਨ੍ਹਾਂ ’ਤੇ ਜਾਦੂ ਕਰ ਦਿੱਤਾ ਜਾਂਦਾ ਹੈ। قَالُوٓا۟ إِنَّمَآ أَنتَ مِنَ ٱلْمُسَحَّرِينَ. ﴿185﴾
186 ਤੂੰ ਤਾਂ ਸਾਡੇ ਵਰਗਾ ਹੀ ਇਕ ਮਨੁੱਖ ਹੈ, ਅਸੀਂ ਤਾਂ ਤੈਨੂੰ ਝੂਠ ਬੋਲਣ ਵਾਲਿਆਂ ਵਿੱਚੋਂ ਹੀ ਸਮਝਦੇ ਹਾਂ। وَمَآ أَنتَ إِلَّا بَشَرٌۭ مِّثْلُنَا وَإِن نَّظُنُّكَ لَمِنَ ٱلْكَٰذِبِينَ. ﴿186﴾
187 ਜੇ ਤੂੰ ਸੱਚਾ ਹੈ ਤਾਂ ਸਾਡੇ ਉੱਤੇ ਅਕਾਸ਼ ਦਾ ਕੋਈ ਟੁਕੜਾ ਡੇਗ ਦੇ। فَأَسْقِطْ عَلَيْنَا كِسَفًۭا مِّنَ ٱلسَّمَآءِ إِن كُنتَ مِنَ ٱلصَّٰدِقِينَ. ﴿187﴾
188 ਸ਼ੁਐਬ ਨੇ ਕਿਹਾ ਕਿ ਮੇਰਾ ਰੱਬ ਚੰਗੀ ਤਰ੍ਹਾਂ ਜਾਣਦਾ ਹੈ ਜੋ ਤੁਸੀਂ ਕਰ ਰਹੇ ਹੋ। قَالَ رَبِّىٓ أَعْلَمُ بِمَا تَعْمَلُونَ. ﴿188﴾
189 ਸੋ ਜਦੋਂ ਉਹਨਾਂ ਨੇ ਉਹ (ਸ਼ੁਐਬ) ਨੂੰ ਝੁਠਲਾਇਆ (ਛੇਤੀ ਹੀ) ਉਹਨਾਂ ਨੂੰ (ਬੱਦਲਾਂ ਦੇ) ਪਰਛਾਵੇਂ ਵਾਲੇ ਦਿਹਾੜੇ ਦੇ ਅਜ਼ਾਬ ਨੇ ਆ ਨੱਪਿਆ, ਉਹ ਬਹੁਤ ਹੀ ਭਾਰੀ ਦਿਨ ਦਾ ਅਜ਼ਾਬ ਸੀ। فَكَذَّبُوهُ فَأَخَذَهُمْ عَذَابُ يَوْمِ ٱلظُّلَّةِ ۚ إِنَّهُۥ كَانَ عَذَابَ يَوْمٍ عَظِيمٍ. ﴿189﴾
190 ਇਸ ਘਟਨਾ ਵਿਚ ਵੱਡੀਆਂ ਨਿਸ਼ਾਨੀਆਂ ਹਨ, ਉਹਨਾਂ ਵਿੱਚੋਂ ਬਹੁਤੇ ਲੋਕ ਈਮਾਨ ਲਿਆਉਣ ਵਾਲੇ ਨਹੀਂ ਸਨ। إِنَّ فِى ذَٰلِكَ لَءَايَةًۭ ۖ وَمَا كَانَ أَكْثَرُهُم مُّؤْمِنِينَ. ﴿190﴾
191 ਬੇਸ਼ੱਕ ਤੁਹਾਡਾ ਪਾਲਣਹਾਰ ਹੀ ਭਾਰੂ ਤੇ ਮਿਹਰਬਾਨੀਆਂ ਵਾਲਾ ਹੈ। وَإِنَّ رَبَّكَ لَهُوَ ٱلْعَزِيزُ ٱلرَّحِيمُ. ﴿191﴾
192 ਅਤੇ ਨਿਰਸੰਦੇਹ, ਇਹ (.ਕੁਰਆਨ) ਸਾਰੇ ਹੀ ਜਹਾਨਾਂ ਦੇ ਪਾਲਣਹਾਰ ਵੱਲੋਂ ਭੇਜਿਆ ਗਿਆ ਹੈ। وَإِنَّهُۥ لَتَنزِيلُ رَبِّ ٱلْعَٰلَمِينَ. ﴿192﴾
193 ਇਸ ਨੂੰ ਇਕ ਅਮਾਨਤਦਾਰ ਰੂਹ (ਜਿਬਰਾਈਲ) ਲੈ ਕੇ ਆਇਆ ਹੈ। نَزَلَ بِهِ ٱلرُّوحُ ٱلْأَمِينُ. ﴿193﴾
194 (ਹੇ ਮੁਹੰਮਦ!) ਅਸੀਂ ਇਸ (.ਕੁਰਆਨ)ਨੂੰ ਤੁਹਾਡੇ ਦਿਲ ਉੱਤੇ ਨਾਜ਼ਿਲ ਕੀਤਾ ਹੈ ਤਾਂ ਜੋ ਤੁਸੀਂ ਵੀ ਡਰਾਉਣ ਵਾਲੇ (ਪੈਗ਼ੰਬਰਾਂ) ਵਿੱਚੋਂ ਹੋ ਜਾਓ। عَلَىٰ قَلْبِكَ لِتَكُونَ مِنَ ٱلْمُنذِرِينَ. ﴿194﴾
195 ਇਹ .ਕੁਰਆਨ ਸਪਸ਼ਟ ਤੇ ਠੇਠ ਅਰਬੀ ਭਾਸ਼ਾ ਵਿਚ ਹੈ। بِلِسَانٍ عَرَبِىٍّۢ مُّبِينٍۢ. ﴿195﴾
196 ਬੇਸ਼ੱਕ ਇਸ਼ਕੁਰਆਨ ਦੀ ਚਰਚਾ ਪਹਿਲੀਆਂ ਅਸਮਾਨੀ ਕਿਤਾਬਾਂ ਵਿਚ ਵੀ ਕੀਤੀ ਗਈ ਹੈ। وَإِنَّهُۥ لَفِى زُبُرِ ٱلْأَوَّلِينَ. ﴿196﴾
197 ਕੀ ਉਹਨਾਂ (ਕਾਫ਼ਿਰਾਂ) ਲਈ ਇਹੋ ਨਿਸ਼ਾਨੀ ਕਾਫ਼ੀ ਨਹੀਂ ਕਿ .ਕੁਰਆਨ ਦੇ ਹੱਕ ਹੋਣ ਨੂੰ ਤਾਂ ਬਨੀ-ਇਸਰਾਈਲ ਦੇ ਵਿਦਵਾਨ ਵੀ ਜਾਣਦੇ ਹਨ। [1]
[1] ਵੇਖੋ ਸੂਰਤ ਅਲ-ਮਾਇਦਾ, ਹਾਸ਼ੀਆ ਆਇਤ 66/5, (ਅਬਦੁੱਲਾ ਬਿਨ ਸਲਾਮ ਦਾ ਕਿੱਸਾ)।
أَوَلَمْ يَكُن لَّهُمْ ءَايَةً أَن يَعْلَمَهُۥ عُلَمَٰٓؤُا۟ بَنِىٓ إِسْرَٰٓءِيلَ. ﴿197﴾
198 ਜੇਕਰ ਅਸੀਂ ਇਸ .ਕੁਰਆਨ ਨੂੰ ਕਿਸੇ ਅਜਮੀ (ਗੈਰ ਅਰਬੀ ਵਿਅਕਤੀ) ਉੱਤੇ ਨਾਜ਼ਿਲ ਕਰ ਦਿੰਦੇ। وَلَوْ نَزَّلْنَٰهُ عَلَىٰ بَعْضِ ٱلْأَعْجَمِينَ. ﴿198﴾
199 ਅਤੇ ਉਹ ਉਹਨਾਂ (ਅਰਬੀ ਲੋਕਾਂ) ਦੇ ਸਾਹਮਣੇ ਇਸ (.ਕੁਰਆਨ) ਨੂੰ ਪੜ੍ਹਦਾ ਤਾਂ ਉਹ ਵੀ ਈਮਾਨ ਨਾ ਲਿਆਉਂਦੇ। فَقَرَأَهُۥ عَلَيْهِم مَّا كَانُوا۟ بِهِۦ مُؤْمِنِينَ. ﴿199﴾
200 ਇਸ ਤਰ੍ਹਾਂ ਅਸਾਂ ਗੁਨਾਹਗਾਰਾਂ ਦੇ ਦਿਲਾਂ ਵਿਚ ਇਸ (.ਕੁਰਆਨ) ਨੂੰ ਝੁਠਲਾਉਣਾ ਪੱਕਾ ਕਰ ਦਿੱਤਾ ਹੈ। كَذَٰلِكَ سَلَكْنَٰهُ فِى قُلُوبِ ٱلْمُجْرِمِينَ. ﴿200﴾
201 ਉਹ ਜਦੋਂ ਤਕ ਦਰਦ ਭਰੇ ਅਜ਼ਾਬ ਨਹੀਂ ਵੇਖ ਲੈਂਦੇ, ਈਮਾਨ ਨਹੀਂ ਲਿਆਉਣਗੇ। لَا يُؤْمِنُونَ بِهِۦ حَتَّىٰ يَرَوُا۟ ٱلْعَذَابَ ٱلْأَلِيمَ. ﴿201﴾
202 ਸੋ ਉਹ ਅਜ਼ਾਬ ਉਹਨਾਂ ਉੱਤੇ ਅਚਣਚੇਤ ਆਵੇਗਾ ਅਤੇ ਉਹਨਾਂ ਨੂੰ ਇਸ ਦਾ ਪਤਾ ਵੀ ਨਹੀਂ ਲੱਗੇਗਾ। فَيَأْتِيَهُم بَغْتَةًۭ وَهُمْ لَا يَشْعُرُونَ. ﴿202﴾
203 ਫੇਰ ਉਹ ਆਖਣਗੇ, ਕੀ ਸਾਨੂੰ ਕੁੱਝ ਸਮੇਂ ਲਈ ਮੋਹਲਤ ਮਿਲ ਸਕਦੀ ਹੈ? (ਤਾਂ ਜੋ ਅਸੀਂ ਈਮਾਨ ਲਿਆਈਏ) فَيَقُولُوا۟ هَلْ نَحْنُ مُنظَرُونَ. ﴿203﴾
204 ਕੀ ਉਹ ਸਾਡੇ ਅਜ਼ਾਬ ਲਈ ਕਾਹਲੀ ਪਾ ਰਹੇ ਹਨ ? أَفَبِعَذَابِنَا يَسْتَعْجِلُونَ. ﴿204﴾
205 ਰਤਾ ਤੁਸੀਂ ਵੇਖੋ! ਜੇ ਭਲਾਂ ਅਸੀਂ ਉਹਨਾਂ (ਅਪਰਾਧੀਆਂ) ਨੂੰ ਹੋਰ ਕਈ ਵਰ੍ਹੇ ਸੰਸਾਰ ਦਾ ਲਾਭ ਲੈਣ (ਲਈ ਮੋਹਲਤ) ਦੇ ਦਿੰਦੇ। أَفَرَءَيْتَ إِن مَّتَّعْنَٰهُمْ سِنِينَ. ﴿205﴾
206 ਫਿਰ ਉਹਨਾਂ (ਕਾਫ਼ਿਰਾਂ) ਉੱਤੇ ਉਹ ਅਜ਼ਾਬ ਆ ਜਾਂਦਾ ਜਿਸ ਤੋਂ ਡਰਾਏ ਜਾ ਰਹੇ ਹਨ। ثُمَّ جَآءَهُم مَّا كَانُوا۟ يُوعَدُونَ. ﴿206﴾
207 ਤਾਂ ਵੀ ਜਿਸ ਜੀਵਨ ਸਮੱਗਰੀ ਦਾ ਉਹ ਆਨੰਦ ਲੈ ਰਹੇ ਹਨ ਉਹ ਉਹਨਾਂ ਦੇ ਕਿਸੇ ਕੰਮ ਨਾ ਆਉਂਦੀ। مَآ أَغْنَىٰ عَنْهُم مَّا كَانُوا۟ يُمَتَّعُونَ. ﴿207﴾
208 ਅਸੀਂ ਜਿਹੜੀ ਵੀ ਬਸਤੀ ਨੂੰ ਹਲਾਕ ਕੀਤਾ ਹੈ ਤਾਂ (ਪਹਿਲਾਂ) ਉਸ ਵਿਚ ਡਰਾਉਣ ਵਾਲੇ ਭੇਜੇ। وَمَآ أَهْلَكْنَا مِن قَرْيَةٍ إِلَّا لَهَا مُنذِرُونَ. ﴿208﴾
209 ਲੋਕਾਂ ਨੂੰ ਸਮਝਾਉਣ ਲਈ (ਡਰਾਉਣ ਵਾਲੇ ਭੇਜੇ)। ਅਸੀਂ ਕਿਸੇ ’ਤੇ ਕੋਈ ਜ਼ੁਲਮ (ਵਧੀਕੀ) ਕਰਨ ਵਾਲੇ ਨਹੀਂ। ذِكْرَىٰ وَمَا كُنَّا ظَٰلِمِينَ. ﴿209﴾
210 ਇਸ .ਕੁਰਆਨ ਨੂੰ ਸ਼ੈਤਾਨ ਲੈਕੇ ਨਹੀਂ ਉੱਤਰੇ। وَمَا تَنَزَّلَتْ بِهِ ٱلشَّيَٰطِينُ. ﴿210﴾
211 ਨਾ ਹੀ ਉਹ ਇਸ ਯੋਗ ਹਨ ਤੇ ਨਾ ਹੀ ਉਹ ਸਮਰਥਾ ਰੱਖਦੇ ਹਨ। وَمَا يَنۢبَغِى لَهُمْ وَمَا يَسْتَطِيعُونَ. ﴿211﴾
212 ਉਹ ਤਾਂ ਇਸ (.ਕੁਰਆਨ) ਨੂੰ ਸੁਣਨ ਤੋਂ ਵੀ ਦੂਰ ਰੱਖੇ ਗਏ ਹਨ। إِنَّهُمْ عَنِ ٱلسَّمْعِ لَمَعْزُولُونَ. ﴿212﴾
213 ਸੋ ਤੁਸੀਂ (ਹੇ ਮੁਹੰਮਦ ਸ:!) ਅੱਲਾਹ ਦੇ ਨਾਲ ਕਿਸੇ ਹੋਰ ਇਸ਼ਟ ਨੂੰ ਨਾ ਪੁਕਾਰੋ ਨਹੀਂ ਤਾਂ ਤੁਸੀਂ ਵੀ ਸਜ਼ਾ ਭੋਗਣ ਵਾਲਿਆਂ ਵਿੱਚੋਂ ਹੋ ਜਾਓਗੇ। فَلَا تَدْعُ مَعَ ٱللَّهِ إِلَٰهًا ءَاخَرَ فَتَكُونَ مِنَ ٱلْمُعَذَّبِينَ. ﴿213﴾
214 ਤੁਸੀਂ ਆਪਣੇ ਸਕੇ-ਸੰਬੰਧੀਆਂ ਨੂੰ ਡਰਾਓ।[2]
[2] ਹਜ਼ਰਤ ਇਬਨੇ ਅੱਬਾਸ ਰ:ਅ ਦਾ ਕਹਿਣਾ ਹੈ ਕਿ ਜਦੋਂ .ਕੁਰਆਨ ਕਰੀਮ ਦੀ ਇਹ ਆਇਤ ਨਾਜ਼ਿਲ ਹੋਈ ਤਾਂ ਅੱਲਾਹ ਦੇ ਰਸੂਲ (ਸ:) ਆਏ ਅਤੇ ਸਫ਼ਾ ਪਹਾੜ ’ਤੇ ਚੜ੍ਹ ਗਏ ਅਤੇ ਉੱਚੀਂ ਅਵਾਜ਼ ਨਾਲ ਐਲਾਨ ਕਰਨ ਲੱਗ ਪਏ ਕਿ ਲੋਕੋ ਸਾਵਧਾਨ ਹੋ ਜਾਓ। ਮੱਕੇ ਦੇ ਲੋਕ ਆਖਣ ਲੱਗੇ ਕਿ ਇਹ ਕੌਣ ਹੈ ? ਫੇਰ ਉਹ ਨਬੀ ਕਰੀਮ (ਸ:) ਦੇ ਕੋਲ ਜਮਾ ਹੋ ਗਏ, ਤਾਂ ਆਪ (ਸ:) ਨੇ ਫ਼ਰਮਾਇਆ “ਜੇ ਮੈਂ ਤੁਹਾਨੂੰ ਇਹ ਦੱਸਾਂ ਕਿ ਵੈਰੀਆਂ ਦੇ ਸਵਾਰ ਇਸ ਪਹਾੜ ਤੋਂ ਨਿਕਲ ਕੇ ਤੁਹਾਡੇ ’ਤੇ ਹਮਲਾ ਕਰਨ ਵਾਲੇ ਹਨ ਤਾਂ ਕੀ ਤੁਸੀਂ ਸੱਚ ਮੰਨੋਗੇ ? ਲੋਕਾਂ ਨੇ ਕਿਹਾ ਸਾਨੇ ਤੁਹਾਨੂੰ ਕਦੇ ਵੀ ਝੂਠ ਬੋਲਦੇ ਨਹੀਂ ਵੇਖਿਆ, ਇਹੋ ਕਾਰਨ ਸੀ ਕਿ ਮੱਕੇ ਵਾਲੇ ਆਪ ਜੀ ਨੂੰ ‘ਅਮੀਨ’ ਤੇ ‘ਸਾਦਿਕ’ ਆਖਦੇ ਸਨ। ਨਬੀ ਕਰੀਮ (ਸ:) ਨੇ ਫ਼ਰਮਾਇਆ, ਤਾਂ ਫੇਰ ਮੈਂ ਤੁਹਾਨੂੰ ਉਸ ਅਜ਼ਾਬ ਤੋਂ ਡਰਾਉਣ ਵਾਲਾ ਹਾਂ ਜਿਹੜੇ ਤੁਹਾਡੇ ਸਾਹਮਣੇ ਮੌਜੂਦ ਹੈ। ਇਹ ਸੁਣ ਕੇ ਅਬੂ ਲਹਬ ਆਖਣ ਲੱਗਾ, ਤੂੰ ਬਰਬਾਦ ਹੋ ਜਾਵੇਂ, ਕੀ ਤੂੰ ਸਾਨੂੰ ਇਸੇ ਲਈ ਜਮ੍ਹਾਂ ਕੀਤਾ ਸੀ ? ਫਿਰ ਅਬੂ ਲਹਬ ਮੁੜ ਤੁਰਿਆ ਇਸੇ ਸੰਬੰਧ ਵਿਚ ਸੂਰਤ ਲਹਬ ਨਾਜ਼ਿਲ ਹੋਈ ਸੀ। (ਸਹੀ ਬੁਖ਼ਾਰੀ, ਹਦੀਸ: 4971)
وَأَنذِرْ عَشِيرَتَكَ ٱلْأَقْرَبِينَ. ﴿214﴾
215 ਈਮਾਨ ਵਾਲਿਆਂ ਵਿੱਚੋਂ ਜਿਹੜੇ ਤੁਹਾਡੀ ਪੈਰਵੀ ਕਰਨ, ਉਹਨਾਂ ਨਾਲ ਅਤਿ ਨਿਮਰਤਾ ਦਾ ਵਿਹਾਰ ਕਰੋ। وَٱخْفِضْ جَنَاحَكَ لِمَنِ ٱتَّبَعَكَ مِنَ ٱلْمُؤْمِنِينَ. ﴿215﴾
216 ਜੇ ਉਹ ਤੁਹਾਡੇ ਆਦੇਸ਼ਾਂ ਦੀ ਪਾਲਣਾ ਨਹੀਂ ਕਰਦੇ ਤਾਂ ਤੁਸੀਂ ਵੀ ਐਲਾਨ ਕਰ ਦਿਓ ਕਿ ਮੈਂ ਤੁਹਾਡੇ ਉਹਨਾਂ ਸਾਰੇ ਕੰਮਾਂ ਦੀ ਜ਼ਿੰਮੇਵਾਰੀ ਤੋਂ, ਜਿਹੜੇ ਕੰਮ ਤੁਸੀਂ ਕਰ ਰਹੇ ਹੋ, ਆਜ਼ਾਦ ਹਾਂ। فَإِنْ عَصَوْكَ فَقُلْ إِنِّى بَرِىٓءٌۭ مِّمَّا تَعْمَلُونَ. ﴿216﴾
217 (ਹੇ ਮੁਹੰਮਦ ਸ:!) ਤੁਸੀਂ ਆਪਣਾ ਭਰੋਸਾ ਉਸੇ ਜ਼ੋਰਾਵਰ ਮਿਹਰਬਾਨ ’ਤੇ ਰੱਖੋ। وَتَوَكَّلْ عَلَى ٱلْعَزِيزِ ٱلرَّحِيمِ. ﴿217﴾
218 ਜਿਹੜਾ ਤੁਹਾਨੂੰ ਵੇਖਦਾ ਹੈ ਜਦੋਂ ਤੁਸੀਂ (ਨਮਾਜ਼ ਲਈ) ਖੜੇ ਹੁੰਦੇ ਹੋ। ٱلَّذِى يَرَىٰكَ حِينَ تَقُومُ. ﴿218﴾
219 ਅਤੇ ਉਹ ਸਿਜਦਾ ਕਰਨ ਵਾਲਿਆਂ ਵਿਚਕਾਰ ਤੁਹਾਡਾ ਉਠਣਾ ਬੈਠਣਾ ਵੀ ਵੇਖਦਾ ਹੈ। وَتَقَلُّبَكَ فِى ٱلسَّٰجِدِينَ. ﴿219﴾
220 ਉਹ (ਅੱਲਾਹ) ਹਰ ਗੱਲ ਸੁਣਨ ਵਾਲਾ ਅਤੇ ਜਾਣਨ ਵਾਲਾ ਹੈ। إِنَّهُۥ هُوَ ٱلسَّمِيعُ ٱلْعَلِيمُ. ﴿220﴾
221 ਕੀ ਮੈਂ (ਅੱਲਾਹ) ਤੁਹਾਨੂੰ ਦੱਸਾਂ ਕਿ ਸ਼ੈਤਾਨ ਕਿਸ ’ਤੇ ਉਤਰਿਆ ਕਰਦੇ ਹਨ। هَلْ أُنَبِّئُكُمْ عَلَىٰ مَن تَنَزَّلُ ٱلشَّيَٰطِينُ. ﴿221﴾
222 ਉਹ ਸ਼ੈਤਾਨ ਹਰੇਕ ਝੂਠ ਘੜਣ ਵਾਲੇ ਪਾਪੀ ’ਤੇ ਉਤਰਿਆ ਕਰਦੇ ਹਨ। تَنَزَّلُ عَلَىٰ كُلِّ أَفَّاكٍ أَثِيمٍۢ. ﴿222﴾
223 ਜਿਹੜੇ (ਸ਼ੈਤਾਨਾਂ ਵੱਲ) ਕੰਨ ਲਾਈਂ ਰੱਖਦੇ ਹਨ, ਉਹਨਾਂ ਵਿੱਚੋਂ ਬਹੁਤੇ ਝੂਠੇ ਹੁੰਦੇ ਹਨ। يُلْقُونَ ٱلسَّمْعَ وَأَكْثَرُهُمْ كَٰذِبُونَ. ﴿223﴾
224 ਕਵੀਆਂ ਪਿੱਛੇ ਤਾਂ ਕੁਰਾਹੀਏ ਹੀ ਲੱਗਦੇ ਹਨ। وَٱلشُّعَرَآءُ يَتَّبِعُهُمُ ٱلْغَاوُۥنَ. ﴿224﴾
225 ਕੀ ਤੁਸੀਂ ਨਹੀਂ ਵੇਖਿਆ ਕਿ ਉਹ (ਕਵੀ) ਹਰੇਕ ਖ਼ਿਆਲੀ ਘਾਟੀ ਵਿਚ ਟੱਕਰਾਂ ਮਾਰਦੇ ਫਿਰਦੇ ਹਨ? أَلَمْ تَرَ أَنَّهُمْ فِى كُلِّ وَادٍۢ يَهِيمُونَ. ﴿225﴾
226 ਅਤੇ ਉਹ ਅਜਿਹੀਆਂ ਗੱਲਾਂ ਕਹਿੰਦੇ ਹਨ ਜੋ ਉਹ ਆਪ ਨਹੀਂ ਕਰਦੇ। وَأَنَّهُمْ يَقُولُونَ مَا لَا يَفْعَلُونَ. ﴿226﴾
227 ਛੁੱਟ ਉਹਨਾਂ (ਕਵੀਆਂ) ਤੋਂ ਜਿਹੜੇ ਈਮਾਨ ਲਿਆਏ ਅਤੇ ਚੰਗੇ ਕੰਮ ਕੀਤੇ ਅਤੇ ਅੱਲਾਹ ਨੂੰ ਵੀ ਵੱਧ ਤੋਂ ਵੱਧ ਯਾਦ ਕੀਤਾ ਅਤੇ ਜਦੋਂ ਉਹਨਾਂ ’ਤੇ ਜ਼ੁਲਮ ਹੋਇਆ ਤਾਂ ਉਹਨਾਂ ਨੇ ਉਸ ਦਾ ਬਦਲਾ (ਕਲਮ ਤੇ ਹਥਿਆਰ) ਰਾਹੀਂ ਲਿਆ। ਜ਼ਾਲਮ ਛੇਤੀ ਹੀ ਜਾਣ ਲੈਣਗੇ ਕਿ ਕਿਸ (ਦੁਖਦਾਈ) ਪਰਤਣ ਵਾਲੀ ਥਾਂ ਉਹ ਪਰਤਣਗੇ। إِلَّا ٱلَّذِينَ ءَامَنُوا۟ وَعَمِلُوا۟ ٱلصَّٰلِحَٰتِ وَذَكَرُوا۟ ٱللَّهَ كَثِيرًۭا وَٱنتَصَرُوا۟ مِنۢ بَعْدِ مَا ظُلِمُوا۟ ۗ وَسَيَعْلَمُ ٱلَّذِينَ ظَلَمُوٓا۟ أَىَّ مُنقَلَبٍۢ يَنقَلِبُونَ. ﴿227﴾