Loading date... | Loading Hijri date... | Loading time...

النمل

ਪੰਜਾਬੀ Translation with Arabic Quran Text

ਪੰਜਾਬੀ العربية
1 ਤਾ, ਸੀਨ। ਇਹ .ਕੁਰਆਨ ਅਤੇ ਚਾਨਣ ਵਿਖਾਉਣ ਵਾਲੀ ਕਿਤਾਬ ਦੀਆਂ ਆਇਤਾਂ ਹਨ। طسٓ ۚ تِلْكَ ءَايَٰتُ ٱلْقُرْءَانِ وَكِتَابٍۢ مُّبِينٍ. ﴿1﴾
2 (ਇਹ .ਕੁਰਆਨ) ਹਿਦਾਇਤ ਅਤੇ ਖ਼ੁਸ਼ਖ਼ਬਰੀ ਹੈ ਉਹਨਾਂ ਈਮਾਨ ਵਾਲਿਆਂ ਲਈ। هُدًۭى وَبُشْرَىٰ لِلْمُؤْمِنِينَ. ﴿2﴾
3 ਜਿਹੜੇ (ਈਮਾਨ ਵਾਲੇ) ਨਮਾਜ਼ਾਂ ਕਾਇਮ ਕਰਦੇ ਹਨ ਅਤੇ ਜ਼ਕਾਤ ਅਦਾ ਕਰਦੇ ਹਨ ਅਤੇ ਆਖ਼ਿਰਤ ਉੱਤੇ ਪੂਰਾ ਵਿਸ਼ਵਾਸ ਰੱਖਦੇ ਹਨ। ٱلَّذِينَ يُقِيمُونَ ٱلصَّلَوٰةَ وَيُؤْتُونَ ٱلزَّكَوٰةَ وَهُم بِٱلْءَاخِرَةِ هُمْ يُوقِنُونَ. ﴿3﴾
4 ਜਿਹੜੇ ਲੋਕੀ ਕਿਆਮਤ ਵਾਪਰਨ ’ਤੇ ਈਮਾਨ ਨਹੀਂ ਰੱਖਦੇ, ਅਸੀਂ ਉਹਨਾਂ ਦੀਆਂ ਕਰਤੂਤਾਂ ਨੂੰ ਉਹਨਾਂ ਲਈ ਸ਼ੋਭਾਵਾਨ ਬਣਾ ਦਿੰਦੇ ਹਾਂ, ਸੋ ਉਹ ਭਟਕੇ ਫਿਰਦੇ ਹਨ। إِنَّ ٱلَّذِينَ لَا يُؤْمِنُونَ بِٱلْءَاخِرَةِ زَيَّنَّا لَهُمْ أَعْمَٰلَهُمْ فَهُمْ يَعْمَهُونَ. ﴿4﴾
5 ਇਹੋ ਉਹ ਲੋਕ ਹਨ ਜਿਨ੍ਹਾਂ ਲਈ ਕਰੜੀਆਂ ਸਜ਼ਾਵਾਂ ਹਨ ਅਤੇ ਆਖ਼ਿਰਤ ਵਿਚ ਵੀ ਉਹ ਸਭ ਤੋਂ ਵੱਧ ਘਾਟੇ ਵਿਚ ਰਹਿਣਗੇ। أُو۟لَٰٓئِكَ ٱلَّذِينَ لَهُمْ سُوٓءُ ٱلْعَذَابِ وَهُمْ فِى ٱلْءَاخِرَةِ هُمُ ٱلْأَخْسَرُونَ. ﴿5﴾
6 (ਹੇ ਨਬੀ!) ਨਿਰਸੰਦੇਹ, ਤੁਹਾਨੂੰ ਇਕ ਹਕੀਮ (ਯੁਕਤੀਮਾਨ) ਤੇ ਜਾਣਨਹਾਰ (ਅੱਲਾਹ) ਵੱਲੋਂ ਇਹ਼ਕੁਰਆਨ ਸਿਖਾਇਆ ਜਾ ਰਿਹਾ ਹੈ। وَإِنَّكَ لَتُلَقَّى ٱلْقُرْءَانَ مِن لَّدُنْ حَكِيمٍ عَلِيمٍ. ﴿6﴾
7 (ਉਸ ਵੇਲੇ ਦੀ ਗੱਲ ਸੁਣਾਓ) ਜਦੋਂ ਮੂਸਾ ਨੇ ਆਪਣੀ ਪਤਨੀ ਨੂੰ ਕਿਹਾ ਸੀ ਕਿ ਮੈਂ ਨੇ ਅੱਗ ਵੇਖੀ ਹੈ। ਮੈਂ ਹੁਣੇ ਉੱਥੋਂ ਤੁਹਾਡੇ ਲਈ ਕੋਈ ਖ਼ਬਰ ਜਾਂ ਕੋਈ ਅੱਗ ਦਾ ਬਲਦਾ ਹੋਇਆ ਅੰਗਿਆਰਾ ਲਿਆਉਂਦਾ ਹਾਂ ਤਾਂ ਜੋ ਤੁਸੀਂ ਸੇਕ ਸਕੋ। إِذْ قَالَ مُوسَىٰ لِأَهْلِهِۦٓ إِنِّىٓ ءَانَسْتُ نَارًۭا سَـَٔاتِيكُم مِّنْهَا بِخَبَرٍ أَوْ ءَاتِيكُم بِشِهَابٍۢ قَبَسٍۢ لَّعَلَّكُمْ تَصْطَلُونَ. ﴿7﴾
8 ਜਦੋਂ (ਮੂਸਾ) ਉਸ ਅੱਗ ਕੋਲ ਪਹੁੰਚਿਆ ਤਾਂ ਆਵਾਜ਼ ਆਈ ਕਿ ਬਰਕਤਾਂ ਵਾਲਾ ਹੈ ਉਹ (ਅੱਲਾਹ) ਜਿਹੜਾ ਇਸ ਅੱਗ (ਨੂਰ) ਵਿਚ ਹੈ ਅਤੇ ਜੋ ਇਸ ਦੇ ਆਲੇ-ਦੁਆਲੇ ਹੈ ਅਤੇ ਅੱਲਾਹ ਪਾਕ ਹੈ ਜੋ ਕਿ ਸਾਰੇ ਜਹਾਨਾਂ ਦਾ ਮਾਲਿਕ ਹੈ। فَلَمَّا جَآءَهَا نُودِىَ أَنۢ بُورِكَ مَن فِى ٱلنَّارِ وَمَنْ حَوْلَهَا وَسُبْحَٰنَ ٱللَّهِ رَبِّ ٱلْعَٰلَمِينَ. ﴿8﴾
9 ਹੇ ਮੂਸਾ! ਬੇਸ਼ੱਕ ਮੈਂ ਹੀ ਅੱਲਾਹ ਹਾਂ! ਜੋ ਕਿ ਡਾਢਾ ਜ਼ੋਰਾਵਰ ਤੇ ਯੁਕਤੀਮਾਨ ਹੈ। يَٰمُوسَىٰٓ إِنَّهُۥٓ أَنَا ٱللَّهُ ٱلْعَزِيزُ ٱلْحَكِيمُ. ﴿9﴾
10 (ਅੱਲਾਹ ਨੇ ਕਿਹਾ ਕਿ) ਤੂੰ ਆਪਣੀ ਸੋਟੀ ਸੁੱਟ ਦੇ। ਜਦੋਂ (ਮੂਸਾ ਨੇ ਸੋਟੀ ਸੁੱਟੀ ਤਾਂ) ਵੇਖਿਆ ਕਿ ਉਹ ਤਾਂ ਇੰਜ ਹਿਲ ਰਹੀ ਹੈ ਜਿਵੇਂ ਕੋਈ ਸੱਪ ਹੋਵੇ ਤਾਂ ਉਹ ਪਿੱਠ ਫੇਰ ਕੇ ਨੱਸਿਆ ਪਿਛ੍ਹਾਂ ਮੁੜ ਕੇ ਵੀ ਨਹੀਂ ਵੇਖਿਆ। (ਅੱਲਾਹ ਨੇ ਫ਼ਰਮਾਇਆ) ਹੇ ਮੂਸਾ! ਡਰਣਾ ਨਹੀਂ, ਮੇਰੀ ਹਜ਼ੂਰੀ ਵਿਚ ਪੈਗ਼ੰਬਰ ਡਰਿਆ ਨਹੀਂ ਕਰਦੇ। وَأَلْقِ عَصَاكَ ۚ فَلَمَّا رَءَاهَا تَهْتَزُّ كَأَنَّهَا جَآنٌّۭ وَلَّىٰ مُدْبِرًۭا وَلَمْ يُعَقِّبْ ۚ يَٰمُوسَىٰ لَا تَخَفْ إِنِّى لَا يَخَافُ لَدَىَّ ٱلْمُرْسَلُونَ. ﴿10﴾
11 ਪਰ ਜਿਨ੍ਹੇ ਜ਼ੁਲਮ ਕੀਤਾ ਫੇਰ ਉਸ ਨੇ ਬੁਰਾਈ ਤੋਂ ਮਗਰੋਂ (ਭੈੜੇ ਅਮਲਾਂ ਨੂੰ) ਬਦਲ ਕੇ ਨੇਕੀ ਕੀਤੀ ਤਾਂ (ਅਜਿਹੇ ਵਿਅਕਤੀ ਲਈ) ਨਿਰਸੰਦੇਹ, ਮੈਂ ਬਖ਼ਸ਼ਣਹਾਰ ਤੇ ਮਿਹਰਬਾਨ ਹਾਂ। إِلَّا مَن ظَلَمَ ثُمَّ بَدَّلَ حُسْنًۢا بَعْدَ سُوٓءٍۢ فَإِنِّى غَفُورٌۭ رَّحِيمٌۭ. ﴿11﴾
12 (ਹੇ ਮੂਸਾ!) ਆਪਣਾ ਹੱਥ ਆਪਣੇ ਗਲਾਵੇਂ ਵਿਚ ਪਾ, ਉਹ ਸਫ਼ੈਦ ਤੇ ਲਿਸ਼ਕਦਾ ਹੋਇਆ ਬੇ-ਐਬ ਨਿਕਲੇਗਾ। ਇਹ (ਦੋ ਨਿਸ਼ਾਨੀਆਂ) ਉਹਨਾਂ ਨੋ ਨਿਸ਼ਾਨੀਆਂ (ਰੱਬੀ ਚਮਤਕਾਰਾਂ) ਵਿੱਚੋਂ ਹਨ (ਜਿਨ੍ਹਾਂ ਦੇ ਨਾਲ) ਤੁਹਾਨੂੰ ਫ਼ਿਰਔਨ ਤੇ ਉਸ ਦੀ ਕੌਮ ਵੱਲ ਭੇਜਿਆ ਗਿਆ ਹੈ। ਬੇਸ਼ੱਕ ਉਹ ਨਾ-ਫ਼ਰਮਾਨ ਲੋਕ ਹਨ। وَأَدْخِلْ يَدَكَ فِى جَيْبِكَ تَخْرُجْ بَيْضَآءَ مِنْ غَيْرِ سُوٓءٍۢ ۖ فِى تِسْعِ ءَايَٰتٍ إِلَىٰ فِرْعَوْنَ وَقَوْمِهِۦٓ ۚ إِنَّهُمْ كَانُوا۟ قَوْمًۭا فَٰسِقِينَ. ﴿12﴾
13 ਜਦੋਂ ਉਹਨਾਂ (ਫ਼ਿਰਔਨੀਆਂ) ਕੋਲ ਸਪਸ਼ਟ ਮੁਅਜਜ਼ੇ (ਰੱਬੀ ਚਮਤਕਾਰ) ਪਹੁੰਚੇ ਤਾਂ ਉਹ ਕਹਿਣ ਲੱਗੇ ਕਿ ਇਹ ਤਾਂ ਖੁੱਲ੍ਹਾ ਜਾਦੂ ਹੈ। فَلَمَّا جَآءَتْهُمْ ءَايَٰتُنَا مُبْصِرَةًۭ قَالُوا۟ هَٰذَا سِحْرٌۭ مُّبِينٌۭ. ﴿13﴾
14 ਉਹਨਾਂ (ਫ਼ਿਰਔਨੀਆਂ) ਨੇ ਜ਼ੁਲਮ ਤੇ ਹੰਕਾਰ ਨਾਲ ਉਹਨਾਂ (ਨਿਸ਼ਾਨੀਆਂ) ਦਾ ਇਨਕਾਰ ਕੀਤਾ ਜਦੋਂ ਕਿ ਉਹਨਾਂ ਦੇ ਦਿਲਾਂ ਨੇ ਮੰਨ ਲਿਆ ਸੀ। ਫੇਰ ਵੇਖੋ ਉਹਨਾਂ ਇਨਕਾਰੀਆਂ ਦਾ ਅੰਤ ਕਿਹੋ ਜਿਹਾ ਹੋਇਆ ਸੀ। وَجَحَدُوا۟ بِهَا وَٱسْتَيْقَنَتْهَآ أَنفُسُهُمْ ظُلْمًۭا وَعُلُوًّۭا ۚ فَٱنظُرْ كَيْفَ كَانَ عَٰقِبَةُ ٱلْمُفْسِدِينَ. ﴿14﴾
15 ਬੇਸ਼ੱਕ ਅਸੀਂ ਦਾਊਦ ਤੇ ਸੁਲੇਮਾਨ ਨੂੰ (ਵਿਸ਼ੇਸ਼) ਗਿਆਨ ਬਖ਼ਸ਼ਿਆ ਅਤੇ ਉਹਨਾਂ ਦੋਵਾਂ ਨੇ ਕਿਹਾ ਕਿ ਸਾਰੀਆਂ ਤਾਰੀਫ਼ਾਂ ਤੇ ਸ਼ੁਕਰਾਨੇ ਉਸੇ ਅੱਲਾਹ ਲਈ ਹਨ ਜਿਸ ਨੇ ਸਾਨੂੰ ਆਪਣੇ ਬਹੁਤ ਸਾਰੇ ਈਮਾਨ ਵਾਲੇ ਬੰਦਿਆਂ ਉੱਤੇ ਵਡਿਆਈ ਬਖ਼ਸ਼ੀ। وَلَقَدْ ءَاتَيْنَا دَاوُۥدَ وَسُلَيْمَٰنَ عِلْمًۭا ۖ وَقَالَا ٱلْحَمْدُ لِلَّهِ ٱلَّذِى فَضَّلَنَا عَلَىٰ كَثِيرٍۢ مِّنْ عِبَادِهِ ٱلْمُؤْمِنِينَ. ﴿15﴾
16 ਅਤੇ ਅਸੀਂ ਦਾਊਦ ਦਾ ਵਾਰਸ ਸੁਲੇਮਾਨ ਨੂੰ ਬਣਾਇਆ ਤੇ ਉਸ ਨੇ ਆਖਿਆ ਕਿ ਹੇ ਲੋਕੋ! ਸਾਨੂੰ (ਰੱਬ ਨੇ) ਪੰਛੀਆਂ ਦੀਆਂ ਬੋਲੀਆਂ ਸਿਖਾਈਆਂ ਹਨ ਅਤੇ ਸਾਨੂੰ ਹੋਰ ਬਹੁਤ ਕੁੱਝ ਬਖ਼ਸ਼ਿਆ ਹੋਇਆ ਹੈ। ਬੇਸ਼ੱਕ ਇਹ ਸਭ ਸਪਸ਼ਟ ਰੂਪ ਵਿਚ (ਅੱਲਾਹ ਦੀ) ਕ੍ਰਿਪਾਲਤਾ ਹੈ। وَوَرِثَ سُلَيْمَٰنُ دَاوُۥدَ ۖ وَقَالَ يَٰٓأَيُّهَا ٱلنَّاسُ عُلِّمْنَا مَنطِقَ ٱلطَّيْرِ وَأُوتِينَا مِن كُلِّ شَىْءٍ ۖ إِنَّ هَٰذَا لَهُوَ ٱلْفَضْلُ ٱلْمُبِينُ. ﴿16﴾
17 ਸੁਲੇਮਾਨ ਦੇ ਹਜ਼ੂਰ ਜਿੰਨਾਂ, ਮਨੁੱਖਾਂ ਅਤੇ ਪੰਛੀਆਂ ਦੇ ਦਲ ਇਕੱਤਰ ਕੀਤੇ ਗਏ, ਉਹਨਾਂ ਸਭ ਦੀਆਂ ਵੱਖ-ਵੱਖ ਟੋਲੀਆਂ ਬਣਾਈਆਂ ਗਈਆਂ ਸਨ। وَحُشِرَ لِسُلَيْمَٰنَ جُنُودُهُۥ مِنَ ٱلْجِنِّ وَٱلْإِنسِ وَٱلطَّيْرِ فَهُمْ يُوزَعُونَ. ﴿17﴾
18 (ਇਕ ਵਾਰ) ਜਦੋਂ ਉਹ (ਸੁਲੇਮਾਨ ਤੇ ਉਸ ਦੀਆਂ ਫ਼ੌਜਾਂ) ਕੀੜੀਆਂ ਦੀ ਘਾਟੀ ਵਿਚ ਦੀ ਲੰਘ ਰਹੇ ਸੀ ਤਾਂ ਇਕ ਕੀੜੀ ਨੇ ਕਿਹਾ ਕਿ ਹੇ ਕੀੜੀਓ! ਆਪਣੀ ਆਪਣੀ ਖੁੱਡਾਂ ਵਿਚ ਜਾ ਵੜੋ, ਕਿਤੇ ਇੰਜ ਨਾ ਹੋਵੇ ਕਿ (ਬੇਧਿਆਨੀ ਵਿਚ) ਸੁਲੇਮਾਨ ਅਤੇ ਉਸ ਦੀਆਂ ਫ਼ੌਜਾਂ ਤੁਹਾਨੂੰ ਲਤਾੜ ਸੁੱਟਣ ਅਤੇ ਉਹਨਾਂ ਨੂੰ ਇਸ ਦੀ ਖ਼ਬਰ ਵੀ ਨਾ ਹੋਵੇ। حَتَّىٰٓ إِذَآ أَتَوْا۟ عَلَىٰ وَادِ ٱلنَّمْلِ قَالَتْ نَمْلَةٌۭ يَٰٓأَيُّهَا ٱلنَّمْلُ ٱدْخُلُوا۟ مَسَٰكِنَكُمْ لَا يَحْطِمَنَّكُمْ سُلَيْمَٰنُ وَجُنُودُهُۥ وَهُمْ لَا يَشْعُرُونَ. ﴿18﴾
19 ਇਸ (ਕੀੜੀ) ਦੀ ਇਹ ਗੱਲ ਸੁਣ ਕੇ ਸੁਲੇਮਾਨ ਮੁਸਕੜੀਂ ਹੱਸ ਪਿਆ ਅਤੇ ਆਖਣ ਲੱਗਾ ਕਿ ਹੇ ਮੇਰੇ ਮਾਲਿਕ! ਤੂੰ ਮੈਨੂੰ ਇਹ ਬਲ ਬਖ਼ਸ਼ ਕਿ ਮੈਂ ਤੇਰੇ ਉਹਨਾਂ ਸਾਰੀਆਂ ਨਿਅਮਤਾਂ ਦਾ ਸ਼ੁਕਰ ਅਦਾ ਕਰਦਾ ਰਹਾਂ, ਜਿਹੜੀਆਂ ਵੀ ਤੈਨੇ ਮੈਨੂੰ ਅਤੇ ਮੇਰੇ ਮਾਂ-ਪਿਓ ਨੂੰ ਬਖ਼ਸ਼ੀਆਂ ਹਨ। ਇਸ ਗੱਲ ਲਈ ਵੀ (ਦੁਆਂ ਮੰਗਦਾ ਹਾਂ) ਕਿ ਮੈਂ ਅਜਿਹੇ ਭਲੇ ਕੰਮ ਕਰਾਂ ਜਿਹੜੇ ਤੂੰ ਪਸੰਦ ਕਰੇ ਅਤੇ ਆਪਣੀ ਮਿਹਰ ਸਦਕਾ ਆਪਣੇ ਨੇਕ ਬੰਦਿਆਂ ਵਿਚ ਸ਼ਾਮਿਲ ਕਰ ਲੈ। فَتَبَسَّمَ ضَاحِكًۭا مِّن قَوْلِهَا وَقَالَ رَبِّ أَوْزِعْنِىٓ أَنْ أَشْكُرَ نِعْمَتَكَ ٱلَّتِىٓ أَنْعَمْتَ عَلَىَّ وَعَلَىٰ وَٰلِدَىَّ وَأَنْ أَعْمَلَ صَٰلِحًۭا تَرْضَىٰهُ وَأَدْخِلْنِى بِرَحْمَتِكَ فِى عِبَادِكَ ٱلصَّٰلِحِينَ. ﴿19﴾
20 (ਇਕ ਵਾਰ) ਜਦੋਂ ਉਹ (ਸੁਲੈਮਾਨ) ਨੇ ਪੰਛੀਆਂ ਦੀ ਜਾਂਚ-ਪੜ੍ਹਤਾਲ ਕੀਤੀ ਤਾਂ ਆਖਣ ਲੱਗਾ, ਕੀ ਗੱਲ ਹੈ ਕਿ ਮੈਂ ਹੁਦ ਹੁਦ (ਚੱਕੀਰਾਹੇ) ਨੂੰ ਨਹੀਂ ਵੇਖ ਰਿਹਾ, ਕੀ ਉਹ ਕਿਤੇ ਗ਼ਾਇਬ ਹੋ ਗਿਆ ਹੈ ? وَتَفَقَّدَ ٱلطَّيْرَ فَقَالَ مَا لِىَ لَآ أَرَى ٱلْهُدْهُدَ أَمْ كَانَ مِنَ ٱلْغَآئِبِينَ. ﴿20﴾
21 ਮੈਂ ਉਸ ਨੂੰ ਕਰੜੀ ਸਜ਼ਾ ਦਿਆਂਗਾ ਜਾਂ ਉਸ ਨੂੰ ਜ਼ਿਬਹ ਕਰ ਦਿਆਂਗਾ (ਭਾਵ ਮਾਰ ਦਿਆਂਗਾ) ਜਾਂ ਮੇਰੇ ਸਾਹਮਣੇ ਕੋਈ ਠੋਸ ਦਲੀਲ ਪੇਸ਼ ਕਰੇ। لَأُعَذِّبَنَّهُۥ عَذَابًۭا شَدِيدًا أَوْ لَأَا۟ذْبَحَنَّهُۥٓ أَوْ لَيَأْتِيَنِّى بِسُلْطَٰنٍۢ مُّبِينٍۢ. ﴿21﴾
22 ਬਹੁਤੀ ਦੇਰ ਨਹੀਂ ਸੀ ਹੋਈ ਕਿ ਉਹ (ਹੁਦ ਹੁਦ) ਆ ਗਿਆ ਅਤੇ ਕਿਹਾ ਕਿ ਮੈਂ ਉਹ ਜਾਣਕਾਰੀ ਲੈ ਕੇ ਆਇਆ ਹਾਂ ਜਿਸਦਾ ਤੁਹਾਨੂੰ ਕੁੱਝ ਵੀ ਪਤਾ ਨਹੀਂ, ਮੈਂ ਸਬਾ (ਦੇਸ਼) ਬਾਰੇ ਇਕ ਸੱਚੀ ਸੂਚਨਾ ਤੁਹਾਡੇ ਕੋਲ ਲੈ ਕੇ ਆਇਆ ਹਾਂ। فَمَكَثَ غَيْرَ بَعِيدٍۢ فَقَالَ أَحَطتُ بِمَا لَمْ تُحِطْ بِهِۦ وَجِئْتُكَ مِن سَبَإٍۭ بِنَبَإٍۢ يَقِينٍ. ﴿22﴾
23 ਮੈਂ ਵੇਖਿਆ ਕਿ ਉੱਥੇ ਇਕ ਇਸਤਰੀ ਰਾਜ ਕਰ ਰਹੀ ਹੈ ਜਿਸ ਨੂੰ ਹਰ ਪ੍ਰਕਾਰ ਦੀਆਂ (ਲੋੜੀਂਦੀਆਂ) ਚੀਜ਼ਾਂ ਬਖ਼ਸ਼ੀਆਂ ਗਈਆਂ ਹਨ ਅਤੇ ਉਸ ਦਾ ਤਖ਼ਤ (ਸਿੰਘਾਸਨ) ਬਹੁਤ ਹੀ ਸ਼ਾਨਦਾਰ ਹੈ। إِنِّى وَجَدتُّ ٱمْرَأَةًۭ تَمْلِكُهُمْ وَأُوتِيَتْ مِن كُلِّ شَىْءٍۢ وَلَهَا عَرْشٌ عَظِيمٌۭ. ﴿23﴾
24 ਮੈਂ ਵੇਖਿਆ ਕਿ ਉਹ ਤੇ ਉਸ ਦੀ ਕੌਮ ਰੱਬ ਨੂੰ ਛੱਡ ਕੇ ਸੂਰਜ ਨੂੰ ਪੂਜਦੀ ਹੈ ਅਤੇ ਸ਼ੈਤਾਨ ਨੇ ਉਹਨਾਂ ਦੇ ਇਹਨਾਂ ਕੰਮਾਂ ਨੂੰ ਉਹਨਾਂ ਲਈ ਸੋਹਣੇ ਕਰ ਵਿਖਾਇਆ ਹੈ ਅਤੇ ਉਹਨਾਂ ਨੂੰ ਸਿੱਧੇ ਰਾਹ ਤੋਂ ਰੋਕ ਦਿੱਤਾ ਹੈ। ਹੁਣ ਉਹ ਹਿਦਾਇਤ ਵੱਲ ਨਹੀਂ ਆਉਂਦੇ। وَجَدتُّهَا وَقَوْمَهَا يَسْجُدُونَ لِلشَّمْسِ مِن دُونِ ٱللَّهِ وَزَيَّنَ لَهُمُ ٱلشَّيْطَٰنُ أَعْمَٰلَهُمْ فَصَدَّهُمْ عَنِ ٱلسَّبِيلِ فَهُمْ لَا يَهْتَدُونَ. ﴿24﴾
25 ਕਿ ਉਹ ਉਸ ਅੱਲਾਹ ਨੂੰ ਸਿਜਦਾ ਕਰਨ ਜਿਹੜਾ ਅਕਾਸ਼ਾਂ ਤੇ ਧਰਤੀ ਦੀਆਂ ਸਾਰੀਆਂ ਲੁਕੀਆਂ ਹੋਇਆ ਚੀਜ਼ਾਂ ਨੂੰ ਬਾਹਰ ਕੱਢਦਾ ਹੈ ਅਤੇ ਤੁਸੀਂ ਜੋ ਵੀ (ਲੋਕਾਂ ਤੋਂ) ਲੁਕਾਉਂਦੇ ਹੋ ਅਤੇ ਵਿਖਾਉਂਦੇ ਹੋ ਉਹ (ਅੱਲਾਹ) ਸਭ ਜਾਣਦਾ ਹੈ। أَلَّا يَسْجُدُوا۟ لِلَّهِ ٱلَّذِى يُخْرِجُ ٱلْخَبْءَ فِى ٱلسَّمَٰوَٰتِ وَٱلْأَرْضِ وَيَعْلَمُ مَا تُخْفُونَ وَمَا تُعْلِنُونَ. ﴿25﴾
26 ਅੱਲਾਹ ਤੋਂ ਛੁੱਟ ਹੋਰ ਕੋਈ ਵੀ ਬੰਦਗੀ ਦੇ ਯੋਗ ਨਹੀਂ, ਉਹੀਓ ਵਡਿਆਈ ਵਾਲੇ ਅਰਸ਼ ਦਾ ਮਾਲਿਕ ਹੈ। ٱللَّهُ لَآ إِلَٰهَ إِلَّا هُوَ رَبُّ ٱلْعَرْشِ ٱلْعَظِيمِ ۩. ﴿26﴾
27 (ਸੁਲੇਮਾਨ ਨੇ ਹੁਦ ਹੁਦ ਨੂੰ) ਕਿਹਾ ਕਿ ਅਸੀਂ ਹੁਣੇ ਵੇਖਾਂਗੇ ਕਿ ਤੂੰ ਸੱਚ ਕਿਹਾ ਹੈ ਜਾਂ ਝੂਠਿਆਂ ਵਿੱਚੋਂ ਹੈ। ۞ قَالَ سَنَنظُرُ أَصَدَقْتَ أَمْ كُنتَ مِنَ ٱلْكَٰذِبِينَ. ﴿27﴾
28 ਮੇਰੀ ਇਸ ਚਿੱਠੀ ਨੂੰ ਲੈ ਜਾ ਤੇ ਉਹਨਾਂ ਵੱਲ ਘੱਲ ਆ, ਫੇਰ ਉਹਨਾਂ ਤੋਂ ਪਰਾਂ ਹੱਟ ਕੇ ਵੇਖ ਕਿ ਉਹ ਕੀ ਕਹਿੰਦੇ ਹਨ। ٱذْهَب بِّكِتَٰبِى هَٰذَا فَأَلْقِهْ إِلَيْهِمْ ثُمَّ تَوَلَّ عَنْهُمْ فَٱنظُرْ مَاذَا يَرْجِعُونَ. ﴿28﴾
29 (ਜਦੋਂ ਸਬਾ ਦੀ ਰਾਣੀ ਬਿਲਕੀਸ ਨੇ ਚਿੱਠੀ ਵੇਖੀ ਤਾਂ) ਉਹ ਕਹਿਣ ਲੱਗੀ ਕਿ ਹੇ ਦਰਬਾਰੀਓ! ਮੇਰੇ ਕੋਲ ਇਕ ਬਹੁਤ ਹੀ ਮਹੱਤਵ ਪੂਰਨ ਚਿੱਠੀ ਆਈ ਹੈ। قَالَتْ يَٰٓأَيُّهَا ٱلْمَلَؤُا۟ إِنِّىٓ أُلْقِىَ إِلَىَّ كِتَٰبٌۭ كَرِيمٌ. ﴿29﴾
30 ਨਿਰਸੰਦੇਹ, ਇਹ (ਚਿੱਠੀ) ਸੁਲੇਮਾਨ (ਬਾਦਸ਼ਾਹ) ਵੱਲੋਂ ਆਈ ਹੈ ਅਤੇ ਇਸ ਦਾ ਆਰੰਭ ਅਤਿਅੰਤ ਮਿਹਰਬਾਨ ਅੱਲਾਹ ਦੇ ਨਾਂ ਨਾਲ ਕੀਤਾ ਗਿਆ ਹੈ। إِنَّهُۥ مِن سُلَيْمَٰنَ وَإِنَّهُۥ بِسْمِ ٱللَّهِ ٱلرَّحْمَٰنِ ٱلرَّحِيمِ. ﴿30﴾
31 (ਉਸ ਵਿਚ ਲਿਖਿਆ ਹੈ) ਕਿ ਤੂੰ ਮੇਰੇ ਮੁਕਾਬਲੇ ਵਿਚ ਸਰਕਸ਼ੀ ਨਾ ਕਰ ਅਤੇ ਮੁਸਲਮਾਨ (ਫ਼ਰਮਾਂਬਰਦਾਰ) ਬਣਕੇ ਮੇਰੇ ਕੋਲ ਹਾਜ਼ਿਰ ਹੋਵੋ। أَلَّا تَعْلُوا۟ عَلَىَّ وَأْتُونِى مُسْلِمِينَ. ﴿31﴾
32 ਉਸ (ਰਾਣੀ) ਨੇ ਕਿਹਾ ਕਿ ਹੇ ਮੇਰੇ ਦਰਬਾਰੀਓ! ਤੁਸੀਂ ਮੈਨੂੰ ਇਸ ਮੁਆਮਲੇ ਵਿਚ ਸਲਾਹ ਦਿਓ, ਮੈਂ ਕੋਈ ਵੀ ਫ਼ੈਸਲਾ ਤੁਹਾਥੋਂ ਬਿਨਾਂ ਨਹੀਂ ਕਰਦੀ। قَالَتْ يَٰٓأَيُّهَا ٱلْمَلَؤُا۟ أَفْتُونِى فِىٓ أَمْرِى مَا كُنتُ قَاطِعَةً أَمْرًا حَتَّىٰ تَشْهَدُونِ. ﴿32﴾
33 ਉਹਨਾਂ (ਅਫ਼ਸਰਾਂ) ਨੇ (ਸਲਾਹ ਦਿੰਦੇ) ਕਿਹਾ ਕਿ ਅਸੀਂ ਸ਼ਕਤੀਸ਼ਾਲੀ ਅਤੇ ਯੋਧੇ ਹਾਂ, ਅੱਗੇ ਫ਼ੈਸਲਾ ਕਰਨ ਦੇ ਸਾਰੇ ਅਧਿਕਾਰ ਤੁਹਾਡੇ ਹੱਥ ਵਿਚ ਹਨ। ਤੁਸੀਂ ਵੇਖੋ ਕਿ ਤੁਸੀਂ ਸਾਨੂੰ ਕੀ ਹੁਕਮ ਦੇਣਾ ਹੈ। قَالُوا۟ نَحْنُ أُو۟لُوا۟ قُوَّةٍۢ وَأُو۟لُوا۟ بَأْسٍۢ شَدِيدٍۢ وَٱلْأَمْرُ إِلَيْكِ فَٱنظُرِى مَاذَا تَأْمُرِينَ. ﴿33﴾
34 ਉਸ (ਰਾਣੀ) ਨੇ ਕਿਹਾ ਕਿ ਜਦੋਂ ਬਾਦਸ਼ਾਹ ਕਿਸੇ ਦੇਸ਼ ਵਿਚ ਆ ਘੁਸਦੇ ਹਨ ਤਾਂ ਉਸ ਨੂੰ ਉਜਾੜ ਦਿੰਦੇ ਹਨ ਅਤੇ ਉਸ ਦੇ ਪਤਵੰਤੇ ਸੱਜਨਾਂ ਦਾ ਨਿਰਾਦਰ ਕਰਦੇ ਹਨ (ਲੱਗਦਾ ਹੈ) ਇਹ ਲੋਕੀ ਵੀ ਇੰਜ ਹੀ ਕਰਨਗੇ। قَالَتْ إِنَّ ٱلْمُلُوكَ إِذَا دَخَلُوا۟ قَرْيَةً أَفْسَدُوهَا وَجَعَلُوٓا۟ أَعِزَّةَ أَهْلِهَآ أَذِلَّةًۭ ۖ وَكَذَٰلِكَ يَفْعَلُونَ. ﴿34﴾
35 ਮੈਂ ਉਹਨਾਂ ਵੱਲ ਇਕ ਸੁਗਾਤ ਭੇਜਦੀ ਹਾਂ, ਫੇਰ ਵੇਖਦੀ ਹਾਂ ਕਿ ਮੇਰੇ ਦੂਤ ਕੀ ਜਵਾਬ ਲੈਕੇ ਆਉਂਦੇ ਹਨ। وَإِنِّى مُرْسِلَةٌ إِلَيْهِم بِهَدِيَّةٍۢ فَنَاظِرَةٌۢ بِمَ يَرْجِعُ ٱلْمُرْسَلُونَ. ﴿35﴾
36 ਜਦੋਂ ਦੂਤ ਸੁਲੇਮਾਨ ਕੋਲ ਪਹੁੰਚਿਆ ਤਾਂ ਆਪ ਜੀ ਨੇ ਪੁੱਛਿਆ, ਕੀ ਤੁਸੀਂ ਦੌਲਤ ਨਾਲ ਮੇਰੀ ਸਹਾਇਤਾ ਕਰਨਾ ਚਾਹੁੰਦੇ ਹੋ? ਮੈਨੂੰ ਅੱਲਾਹ ਨੇ ਜੋ ਬਖ਼ਸ਼ਿਆ ਹੈ, ਉਹ ਉਸ ਤੋਂ ਕਿਤੇ ਵਧੇਰੇ ਹੈ ਜੋ ਉਸ ਨੇ ਤੁਹਾਨੂੰ ਦਿੱਤਾ ਹੋਇਆ ਹੈ। ਸੋ ਤੁਹਾਡੀ ਸੁਗਾਤ ਤੁਹਾਨੂੰ ਹੀ ਮੁਬਾਰਕ ਹੋਵੇ। فَلَمَّا جَآءَ سُلَيْمَٰنَ قَالَ أَتُمِدُّونَنِ بِمَالٍۢ فَمَآ ءَاتَىٰنِۦَ ٱللَّهُ خَيْرٌۭ مِّمَّآ ءَاتَىٰكُم بَلْ أَنتُم بِهَدِيَّتِكُمْ تَفْرَحُونَ. ﴿36﴾
37 (ਹੇ ਦੂਤ!) ਜਾ ਪਰਤ ਜਾ ਆਪਣੇ ਭੇਜਣ ਵਾਲੇ ਵੱਲ। ਅਸੀਂ ਉਹਨਾਂ ਦੇ ਉੱਤੇ ਅਜਿਹੀਆਂ ਫ਼ੌਜਾਂ ਲੈਕੇ ਆਵਾਂਗੇ ਜਿਸ ਦਾ ਮੁਕਾਬਲਾ ਕਰਨ ਦੀ ਹਿੱਮਤ ਉਹਨਾਂ ਕੋਲ ਨਹੀਂ ਹੋਵੇਗੀ ਅਤੇ ਅਸੀਂ ਉਹਨਾਂ ਨੂੰ ਜ਼ਲੀਲ ਕਰਕੇ ਉਥਿੱਓਂ ਬਾਹਰ ਕੱਢ ਦਿਆਂਗੇ, ਕਿ ਉਹ ਹੀਣੇ ਹੋਕੇ ਰਹਿ ਜਾਣਗੇ। ٱرْجِعْ إِلَيْهِمْ فَلَنَأْتِيَنَّهُم بِجُنُودٍۢ لَّا قِبَلَ لَهُم بِهَا وَلَنُخْرِجَنَّهُم مِّنْهَآ أَذِلَّةًۭ وَهُمْ صَٰغِرُونَ. ﴿37﴾
38 ਸੁਲੇਮਾਨ ਨੇ ਆਖਿਆ, ਹੇ ਦਰਬਾਰੀਓ! ਤੁਹਾਡੇ ਵਿੱਚੋਂ ਕੋਈ ਅਜਿਹਾ ਰੁ ਜਿਹੜਾ ਉਹਨਾਂ ਲੋਕਾਂ ਦੇ ਆਗਿਆਕਾਰੀ ਬਣਕੇ ਮੇਰੇ ਕੋਲ ਆਉਣ ਤੋਂ ਪਹਿਲਾਂ ਪਹਿਲਾਂ ਉਸ (ਰਾਣੀ) ਦਾ ਤਖ਼ਤ ਮੇਰੇ ਕੋਲ ਲੈ ਆਵੇ। قَالَ يَٰٓأَيُّهَا ٱلْمَلَؤُا۟ أَيُّكُمْ يَأْتِينِى بِعَرْشِهَا قَبْلَ أَن يَأْتُونِى مُسْلِمِينَ. ﴿38﴾
39 ਜਿੰਨਾਂ ਵਿੱਚੋਂ ਇਕ ਤਕੜੇ ਜਿੰਨ ਨੇ ਕਿਹਾ ਕਿ ਇਸ ਤੋਂ ਪਹਿਲਾਂ ਕਿ ਤੁਸੀਂ ਇਸ ਥਾਂ ਤੋਂ ਉੱਠੋਂ, ਮੈਂ ਉਸ (ਤਖ਼ਤ) ਨੂੰ ਤੁਹਾਡੇ ਕੋਲ ਲੈ ਆਵਾਂਗਾ। ਬੇਸ਼ੱਕ ਮੈਂ ਇਸ ਦੀ ਤਾਕਤ ਰੱਖਦਾ ਹਾਂ ਅਤੇ ਮੈਂ ਅਮਾਨਤਦਾਰ ਵੀ ਹਾਂ। قَالَ عِفْرِيتٌۭ مِّنَ ٱلْجِنِّ أَنَا۠ ءَاتِيكَ بِهِۦ قَبْلَ أَن تَقُومَ مِن مَّقَامِكَ ۖ وَإِنِّى عَلَيْهِ لَقَوِىٌّ أَمِينٌۭ. ﴿39﴾
40 ਜਿਸ (ਵਿਅਕਤੀ) ਕੋਲ ਕਿਤਾਬ ਦਾ ਗਿਆਨ ਸੀ ਉਹ ਬੋਲਿਆ ਕਿ ਮੈਂ ਉਸ (ਤਖ਼ਤ) ਨੂੰ ਤੁਹਾਡੀ ਅੱਖ ਝਮਕਣ ਤੋਂ ਪਹਿਲਾਂ ਤੁਹਾਡੇ ਕੋਲ ਲੈ ਆਵਾਂਗਾ। ਜਦੋਂ ਸੁਲੇਮਾਨ ਨੇ ਉਸ ਤਖ਼ਤ ਨੂੰ ਆਪਣੇ ਕੋਲ ਰੱਖਿਆ ਹੋਇਆ ਵੇਖਿਆ ਤਾਂ ਆਖਿਆ, ਇਹ ਸਭ ਮੇਰੇ ਰੱਬ ਦੀ ਕ੍ਰਿਪਾਲਤਾ ਹੈ, ਤਾਂ ਜੋ ਉਹ ਮੈਨੂੰ ਪਰਖੇ, ਕੀ ਮੈਂ ਉਸ ਦਾ ਸ਼ੁਕਰ ਅਦਾ ਕਰਦਾ ਹਾਂ ਜਾਂ ਨਾ-ਸ਼ੁਕਰਾ ਹਾਂ? ਜਿਹੜਾ ਵੀ ਕੋਈ ਸ਼ੁਕਰ (ਧੰਨਵਾਦ) ਕਰਦਾ ਹੈ ਉਹ ਆਪਣੇ ਹੀ ਲਈ ਸ਼ੁਕਰ ਅਦਾ ਕਰਦਾ ਹੈ ਜਿਹੜਾ ਕੋਈ ਨਾ-ਸ਼ੁਕਰੀ ਕਰਦਾ ਹੈ (ਚੇਤੇ ਰਹੇ ਕਿ) ਬੇਸ਼ੱਕ ਮੇਰਾ ਰੱਬ ਇਹਨਾਂ ਗੱਲਾਂ ਤੋਂ ਵੱਡਾ ਬੇ-ਪਰਵਾਹ ਹੈ ਅਤੇ ਮਿਹਰਬਾਨ ਹੈ। قَالَ ٱلَّذِى عِندَهُۥ عِلْمٌۭ مِّنَ ٱلْكِتَٰبِ أَنَا۠ ءَاتِيكَ بِهِۦ قَبْلَ أَن يَرْتَدَّ إِلَيْكَ طَرْفُكَ ۚ فَلَمَّا رَءَاهُ مُسْتَقِرًّا عِندَهُۥ قَالَ هَٰذَا مِن فَضْلِ رَبِّى لِيَبْلُوَنِىٓ ءَأَشْكُرُ أَمْ أَكْفُرُ ۖ وَمَن شَكَرَ فَإِنَّمَا يَشْكُرُ لِنَفْسِهِۦ ۖ وَمَن كَفَرَ فَإِنَّ رَبِّى غَنِىٌّۭ كَرِيمٌۭ. ﴿40﴾
41 (ਸੁਲੇਮਾਨ ਨੇ) ਹੁਕਮ ਦਿੱਤਾ ਕਿ ਤੁਸੀਂ ਇਸ ਤਖ਼ਤ (ਸਿੰਘਾਸਨ) ਵਿਚ ਕੁੱਝ ਫੇਰ ਬਦਲ ਕਰ ਦਿਓ ਤਾਂ ਜੋ ਪਤਾ ਲੱਗ ਜਾਵੇ ਕਿ ਉਹ ਹਕੀਕਤ ਨੂੰ ਸਮਝਦੀ ਹੈ ਜਾਂ ਉਹਨਾਂ ਵਿੱਚੋਂ ਹੈ ਜਿਹੜੇ ਨਾ-ਸਮਝ ਹਨ। قَالَ نَكِّرُوا۟ لَهَا عَرْشَهَا نَنظُرْ أَتَهْتَدِىٓ أَمْ تَكُونُ مِنَ ٱلَّذِينَ لَا يَهْتَدُونَ. ﴿41﴾
42 ਫੇਰ ਜਦੋਂ ਉਹ (ਰਾਣੀ) ਸੁਲੇਮਾਨ ਦੇ ਦਰਬਾਰ ਵਿਚ ਆ ਗਈ ਤਾਂ ਉਸ ਨੂੰ ਪੁੱਛਿਆ ਗਿਆ, ਕੀ ਤੁਹਾਡਾ ਸਿੰਘਾਸਨ ਵੀ ਅਜਿਹਾ ਹੀ ਹੈ ? ਉਸ ਨੇ ਕਿਹਾ ਕਿ ਇੰਜ ਸਮਝੋ ਕਿ ਇਹ ਉਹੀਓ ਹੈ ਅਤੇ ਸਾਨੂੰ ਇਸ ਤੋਂ ਪਹਿਲਾਂ ਹੀ (ਤੁਹਾਡੇ ਨਬੀ ਹੋਣ ਦਾ) ਗਿਆਨ ਹੋ ਚੁੱਕਿਆ ਸੀ ਅਤੇ ਅਸੀਂ ਆਗਿਆਕਾਰੀ (ਮੁਸਲਮਾਨ) ਬਣ ਗਏ ਸਾਂ। فَلَمَّا جَآءَتْ قِيلَ أَهَٰكَذَا عَرْشُكِ ۖ قَالَتْ كَأَنَّهُۥ هُوَ ۚ وَأُوتِينَا ٱلْعِلْمَ مِن قَبْلِهَا وَكُنَّا مُسْلِمِينَ. ﴿42﴾
43 ਉਸ (ਰਾਣੀ) ਨੂੰ (ਅੱਲਾਹ ਦੀ ਬੰਦਗੀ ਤੋਂ) ਇਸ (ਸੂਰਜ ਦੀ ਪੂਜਾ) ਨੇ ਰੋਕ ਰੱਖਿਆ ਸੀ, ਜਿਸ ਦੀ ਉਹ ਅੱਲਾਹ ਨੂੰ ਛੱਡ ਕੇ ਇਬਾਦਤ ਕਰਦੀ ਸੀ, ਕਿਉਂ ਜੋ ਉਹ ਕਾਫ਼ਿਰ ਕੌਮ ਵਿੱਚੋਂ ਸੀ। وَصَدَّهَا مَا كَانَت تَّعْبُدُ مِن دُونِ ٱللَّهِ ۖ إِنَّهَا كَانَتْ مِن قَوْمٍۢ كَٰفِرِينَ. ﴿43﴾
44 ਰਾਣੀ ਨੂੰ ਕਿਹਾ ਗਿਆ ਕਿ ਮਹਿਲ ਅੰਦਰ ਪ੍ਰਵੇਸ਼ ਕਰੋ। ਜਦੋਂ ਉਸ ਨੇ (ਮਹਿਲ ਦਾ ਫ਼ਰਸ਼) ਵੇਖਿਆ ਤਾਂ ਉਹ ਸਮਝੀ ਕਿ ਇਹ (ਤਾਲਾਬ ਦਾ) ਪਾਣੀ ਹੈ ਅਤੇ ਉਸ ਨੇ ਆਪਣੀਆਂ ਪਿੰਡਲੀਆਂ ਨੰਗੀਆਂ ਕਰ ਲਈਆਂ (ਭਾਵ ਮੂਹਰੀਆਂ ਉਤਾਂਹ ਚੁੱਕ ਲਈਆਂ)। ਸੁਲੇਮਾਨ ਨੇ ਫ਼ਰਮਾਇਆ, ਇਹ ਤਾਂ ਸ਼ੀਸ਼ੇ ਤੋਂ ਬਣਿਆ ਹੋਇਆ ਮਹਿਲ ਹੈ। (ਰਾਣੀ) ਆਖਣ ਲੱਗੀ ਕਿ ਹੇ ਮੇਰੇ ਪਾਲਣਹਾਰ! ਬੇਸ਼ੱਕ (ਹੁਣ ਤੱਕ ਸੂਰਜ ਦੀ ਪੂਜਾ ਕਰਕੇ) ਮੈਨੇ ਆਪਣੇ ਆਪ ’ਤੇ ਜ਼ੁਲਮ ਹੀ ਕੀਤਾ ਸੀ ਅਤੇ ਹੁਣ ਮੈਂ ਸੁਲੇਮਾਨ ਨਾਲ ਮਿਲ ਕੇ ਸਾਰੀ ਸ੍ਰਿਸ਼ਟੀ ਦੇ ਮਾਲਿਕ ਦੀ ਆਗਿਆਕਾਰੀ ਕਬੂਲ ਕਰਦੀ ਹਾਂ। قِيلَ لَهَا ٱدْخُلِى ٱلصَّرْحَ ۖ فَلَمَّا رَأَتْهُ حَسِبَتْهُ لُجَّةًۭ وَكَشَفَتْ عَن سَاقَيْهَا ۚ قَالَ إِنَّهُۥ صَرْحٌۭ مُّمَرَّدٌۭ مِّن قَوَارِيرَ ۗ قَالَتْ رَبِّ إِنِّى ظَلَمْتُ نَفْسِى وَأَسْلَمْتُ مَعَ سُلَيْمَٰنَ لِلَّهِ رَبِّ ٱلْعَٰلَمِينَ. ﴿44﴾
45 ਅਸੀਂ ਸਮੂਦ (ਕੌਮ) ਵੱਲ ਉਹਨਾਂ ਦੇ ਭਰਾ ਸਾਲੇਹ ਨੂੰ (ਇਹ ਪੈਗ਼ਾਮ ਦੇਕੇ) ਭੇਜਿਆ ਕਿ ਤੁਸੀਂ ਸਾਰੇ ਅੱਲਾਹ ਦੀ ਬੰਦਗੀ ਕਰੋ, ਪ੍ਰੰਤੂ ਉਹ ਦੋ ਗੁਟ (ਕਾਫ਼ਿਰਾਂ ਤੇ ਮੋਮਿਨ) ਬਣਕੇ ਆਪਸ ਵਿਚ ਹੀ ਝਗੜਨ ਲੱਗ ਪਏ। وَلَقَدْ أَرْسَلْنَآ إِلَىٰ ثَمُودَ أَخَاهُمْ صَٰلِحًا أَنِ ٱعْبُدُوا۟ ٱللَّهَ فَإِذَا هُمْ فَرِيقَانِ يَخْتَصِمُونَ. ﴿45﴾
46 ਸਾਲੇਹ ਨੇ ਫ਼ਰਮਾਇਆ, ਹੇ ਮੇਰੀ ਕੌਮ! ਤੁਸੀਂ ਭਲਾਈ ਤੋਂ ਪਹਿਲਾਂ ਬੁਰਾਈ ਭਾਵ ਅਜ਼ਾਬ ਲਈ (ਦੁਆਵਾਂ ਮੰਗਣ ਵਿਚ) ਛੇਤੀ ਕਿਉਂ ਕਰ ਰਹੇ ਹੋ ? ਤੁਸੀਂ ਅੱਲਾਹ ਤੋਂ ਮੁਆਫ਼ੀ ਕਿਉਂ ਨਹੀਂ ਮੰਗ ਲੈਂਦੇ ਤਾਂ ਜੋ ਤੁਹਾਡੇ ’ਤੇ ਰਹਿਮ ਕੀਤਾ ਜਾਵੇ। قَالَ يَٰقَوْمِ لِمَ تَسْتَعْجِلُونَ بِٱلسَّيِّئَةِ قَبْلَ ٱلْحَسَنَةِ ۖ لَوْلَا تَسْتَغْفِرُونَ ٱللَّهَ لَعَلَّكُمْ تُرْحَمُونَ. ﴿46﴾
47 ਉਹ (ਕੌਮੇ-ਸਮੂਦ) ਆਖਣ ਲੱਗੇ ਕਿ ਅਸੀਂ ਤਾਂ ਤੁਹਾਨੂੰ ਅਤੇ ਤੁਹਾਡੇ ਸਾਥੀਆਂ ਨੂੰ ਬੇ-ਭਾਗ ਸਮਝਦੇ ਹਾਂ। ਸਾਲੇਹ ਨੇ ਆਖਿਆ ਕਿ ਬੇ-ਭਾਗੀ (ਬਦ-ਸ਼ਗੁਨੀ) ਤਾਂ ਅੱਲਾਹ ਦੇ ਹੱਥ ਵਿਚ ਹੈ, ਸਗੋਂ ਤੁਹਾਡੀ ਤਾਂ ਪਰਖ ਹੋ ਰਹੀ ਹੈ। قَالُوا۟ ٱطَّيَّرْنَا بِكَ وَبِمَن مَّعَكَ ۚ قَالَ طَٰٓئِرُكُمْ عِندَ ٱللَّهِ ۖ بَلْ أَنتُمْ قَوْمٌۭ تُفْتَنُونَ. ﴿47﴾
48 ਉਸ ਸ਼ਹਿਰ ਵਿਚ ਨੋ ਸਰਦਾਰ ਸੀ ਜਿਹੜੇ ਧਰਤੀ ’ਤੇ ਫ਼ਸਾਦ ਫ਼ੈਲਾਉਂਦੇ ਸੀ, ਉਹ ਕੋਈ ਵੀ ਸੁਧਾਰ ਦੀ ਗੱਲ ਨਹੀਂ ਸੀ ਕਰਦੇ। وَكَانَ فِى ٱلْمَدِينَةِ تِسْعَةُ رَهْطٍۢ يُفْسِدُونَ فِى ٱلْأَرْضِ وَلَا يُصْلِحُونَ. ﴿48﴾
49 ਉਹਨਾਂ (ਨੌ ਸਰਦਾਰਾਂ) ਨੇ ਆਪੋ ਵਿਚ ਆਖਿਆ, ਅੱਲਾਹ ਦੀਆਂ ਕਸਮਾਂ ਖਾਓ ਕਿ ਅਸੀਂ ਰਾਤ ਨੂੰ ਹੀ ਸਾਲੇਹ ਅਤੇ ਉਸ ਦੇ ਘਰ ਵਾਲਿਆਂ ’ਤੇ ਹਮਲਾ ਕਰਾਂਗੇ ਅਤੇ ਉਸ ਦੇ ਵਾਰਸਾਂ ਨੂੰ ਆਖ ਦਿਆਂਗੇ ਕਿ ਅਸੀਂ ਤਾਂ ਉਸ ਦੇ ਘਰ ਵਾਲਿਆਂ ਦੇ ਹਮਲੇ ਦੇ ਸਮੇਂ ਮੌਜੂਦ ਹੀ ਨਹੀਂ ਸੀ, ਅਸੀਂ ਸੱਚ ਆਖਦੇ ਹਾਂ। قَالُوا۟ تَقَاسَمُوا۟ بِٱللَّهِ لَنُبَيِّتَنَّهُۥ وَأَهْلَهُۥ ثُمَّ لَنَقُولَنَّ لِوَلِيِّهِۦ مَا شَهِدْنَا مَهْلِكَ أَهْلِهِۦ وَإِنَّا لَصَٰدِقُونَ. ﴿49﴾
50 ਉਹਨਾਂ (ਫ਼ਸਾਦੀਆਂ) ਨੇ ਇਕ ਚਾਲ ਚੱਲੀ ਅਤੇ ਅਸੀਂ ਵੀ ਇਕ ਚਾਲ ਚੱਲੀ ਅਤੇ ਉਹਨਾਂ ਨੂੰ ਉਸ ਦੀ ਖ਼ਬਰ ਤਕ ਨਾ ਹੋਈ। وَمَكَرُوا۟ مَكْرًۭا وَمَكَرْنَا مَكْرًۭا وَهُمْ لَا يَشْعُرُونَ. ﴿50﴾
51 ਫੇਰ ਤੁਸੀਂ ਵੇਖੋ ਕਿ ਉਹਨਾਂ ਦੀਆਂ ਚਾਲਾਂ ਦਾ ਅੰਤ ਕੀ ਹੋਇਆ ? ਅਸੀਂ ਉਹਨਾਂ ਨੂੰ ਅਤੇ ਉਹਨਾਂ ਦੀ ਕੌਮ ਨੂੰ (ਸਨੇ ਨੌ ਸਰਦਾਰਾਂ ਦੇ) ਮਲੀਆਂਮੇਟ ਕਰ ਦਿੱਤਾ। فَٱنظُرْ كَيْفَ كَانَ عَٰقِبَةُ مَكْرِهِمْ أَنَّا دَمَّرْنَٰهُمْ وَقَوْمَهُمْ أَجْمَعِينَ. ﴿51﴾
52 ਇਹ ਹਨ ਉਹਨਾਂ ਦੇ ਖ਼ਾਲੀ ਘਰ ਜਿਹੜੇ ਉਹਨਾਂ ਦੇ ਜ਼ੁਲਮਾਂ ਕਾਰਨ ਉਜੜੇ ਪਏ ਹਨ। ਜਿਹੜੇ ਲੋਕੀ ਗਿਆਨ ਰੱਖਦੇ ਹਨ ਉਹਨਾਂ ਲਈ ਇਸ ਵਿਚ ਸਿੱਖਿਆਦਾਇਕ ਨਿਸ਼ਾਨੀਆਂ ਹਨ। فَتِلْكَ بُيُوتُهُمْ خَاوِيَةًۢ بِمَا ظَلَمُوٓا۟ ۗ إِنَّ فِى ذَٰلِكَ لَءَايَةًۭ لِّقَوْمٍۢ يَعْلَمُونَ. ﴿52﴾
53 ਅਸੀਂ ਉਹਨਾਂ ਨੂੰ, ਜਿਹੜੇ ਈਮਾਨ ਲਿਆਏ ਸੀ ਤੇ ਅੱਲਾਹ ਤੋਂ ਡਰਦੇ ਸੀ, ਅਜ਼ਾਬ ਤੋਂ ਬਚਾ ਲਿਆ ਸੀ। وَأَنجَيْنَا ٱلَّذِينَ ءَامَنُوا۟ وَكَانُوا۟ يَتَّقُونَ. ﴿53﴾
54 (ਯਾਦ ਕਰੋ) ਜਦੋਂ ਲੂਤ ਨੇ ਆਪਣੀ ਕੌਮ ਨੂੰ ਕਿਹਾ ਕਿ ਕੀ ਤੁਸੀਂ ਅੱਖੀਂ ਵੇਖਦੇ ਹੋਏ ਵੀ ਅਸ਼ਲੀਲ ਕੰਮ ਕਰਦੇ ਹੋ? وَلُوطًا إِذْ قَالَ لِقَوْمِهِۦٓ أَتَأْتُونَ ٱلْفَٰحِشَةَ وَأَنتُمْ تُبْصِرُونَ. ﴿54﴾
55 ਕੀ ਤੁਸੀਂ ਔਰਤਾਂ ਨੂੰ ਛੱਡ ਕੇ ਕਾਮ ਵਾਸਨਾਂ ਦੀ ਪੂਰਤੀ ਲਈ ਮਰਦਾਂ ਕੋਲ ਜਾਂਦੇ ਹੋ? ਤੁਸੀਂ ਤਾਂ ਜਾਹਲਾਂ ਵਾਲੇ ਕੰਮ ਕਰਦੇ ਹੋ। أَئِنَّكُمْ لَتَأْتُونَ ٱلرِّجَالَ شَهْوَةًۭ مِّن دُونِ ٱلنِّسَآءِ ۚ بَلْ أَنتُمْ قَوْمٌۭ تَجْهَلُونَ. ﴿55﴾
56 ਊਸ ਦੀ ਕੌਮ ਦੇ ਕੋਲ ਉਹਨਾਂ ਗੱਲਾਂ ਦਾ ਛੁੱਟ ਇਸ ਤੋਂ ਕੋਈ ਵੀ ਜਵਾਬ ਨਹੀਂ ਸੀ ਕਿ ਉਹਨਾਂ ਨੇ ਕਿਹਾ ਕਿ ਲੂਤ ਅਤੇ ਇਸ ਦੇ ਘਰ ਵਾਲਿਆਂ ਨੂੰ ਆਪਣੀ ਬਸਤੀ ’ਚੋਂ ਹੀ ਕੱਢ ਦਿਓ, ਇਹ ਤਾਂ ਵੱਡੇ ਨੇਕ-ਪਾਕਬਾਜ਼ ਬਣਦੇ ਹਨ। ۞ فَمَا كَانَ جَوَابَ قَوْمِهِۦٓ إِلَّآ أَن قَالُوٓا۟ أَخْرِجُوٓا۟ ءَالَ لُوطٍۢ مِّن قَرْيَتِكُمْ ۖ إِنَّهُمْ أُنَاسٌۭ يَتَطَهَّرُونَ. ﴿56﴾
57 ਫੇਰ ਅਸੀਂ ਉਸ (ਲੂਤ) ਨੂੰ ਅਤੇ ਉਸ ਦੇ ਘਰ ਵਾਲਿਆਂ ਨੂੰ, ਛੁੱਟ ਉਸ ਦੀ ਪਤਨੀ, ਸਭ ਨੂੰ ਬਚਾ ਲਿਆ। ਅਸੀਂ ਇਹ ਮਿੱਥ ਲਿਆ ਸੀ ਕਿ ਉਹ ਪਿੱਛੇ ਰਹਿ ਜਾਣ ਵਾਲਿਆਂ ਵਿੱਚੋਂ ਹੋਵੇਗੀ। فَأَنجَيْنَٰهُ وَأَهْلَهُۥٓ إِلَّا ٱمْرَأَتَهُۥ قَدَّرْنَٰهَا مِنَ ٱلْغَٰبِرِينَ. ﴿57﴾
58 ਅਸਾਂ ਉਹਨਾਂ ਜ਼ਾਲਮਾਂ ਉੱਤੇ ਪੱਥਰਾਂ ਦਾ ਮੀਂਹ ਬਰਸਾਇਆ। ਬਹੁਤ ਹੀ ਭੈੜਾ ਮੀਂਹ ਸੀ ਜਿਹੜਾ ਡਰਾਏ ਹੋਏ ਲੋਕਾਂ ’ਤੇ ਬਰਸਾਇਆ ਗਿਆ। وَأَمْطَرْنَا عَلَيْهِم مَّطَرًۭا ۖ فَسَآءَ مَطَرُ ٱلْمُنذَرِينَ. ﴿58﴾
59 (ਹੇ ਮੁਹੰਮਦ ਸ:!) ਤੁਸੀਂ ਆਖ ਦਿਓ ਕਿ ਸਾਰੀਆਂ ਤਾਰੀਫ਼ਾਂ ਤੇ ਸ਼ੁਕਰਾਨੇ ਅੱਲਾਹ ਲਈ ਹਨ। ਉਸ ਦੇ ਉਹਨਾਂ ਬੰਦਿਆਂ ’ਤੇ ਸਲਾਮ ਹੋਵੇ ਜਿਨ੍ਹਾਂ ਨੂੰ ਉਸ ਨੇ (ਪੈਗ਼ੰਬਰੀ ਲਈ) ਚੁਣ ਲਿਆ ਹੈ। ਕੀ ਅੱਲਾਹ ਚੰਗੇਰਾ ਹੈ ਜਾਂ ਉਹ (ਇਸ਼ਟ) ਜਿਨ੍ਹਾਂ ਨੂੰ ਇਹ ਲੋਕੀ (ਰੱਬ ਦਾ) ਸ਼ਰੀਕ ਥਾਪ ਰਹੇ ਹਨ? [1]
[1] ਇਸ ਆਇਤ ਰਾਹੀਂ ਸ਼ਿਰਕ ਤੋਂ ਡਰਾਇਆ ਜਾ ਰਿਹਾ ਹੈ, ਕਿਉਂ ਜੋ ਸ਼ਿਰਕ ਅੱਲਾਹ ਦੀ ਮੁਹੱਬਤ ਦੇ ਉਲਟ ਹੈ, ਜਦ ਕਿ ਇਕ ਮੋਮਿਨ ਦੇ ਦਿਲ ਵਿਚ ਸਭ ਤੋਂ ਵੱਧ ਮੁਹੱਬਤ ਅੱਲਾਹ ਅਤੇ ਉਸ ਦੇ ਰਸੂਲ ਦੀ ਹੋਣੀ ਚਾਹੀਦੀ ਹੈ। ਸ਼ਿਰਕ ਮੁਆਫ਼ੀ ਯੋਗ ਵੀ ਨਹੀਂ ਜੇ ਕੋਈ ਵਿਅਕਤੀ ਸ਼ਿਰਕ ਕਰਦੇ ਕਰਦੇ ਹੀ ਮਰ ਜਾਵੇ ਤਾਂ ਉਹ ਸਦਾ ਲਈ ਨਰਕੀ ਹੈ।
قُلِ ٱلْحَمْدُ لِلَّهِ وَسَلَٰمٌ عَلَىٰ عِبَادِهِ ٱلَّذِينَ ٱصْطَفَىٰٓ ۗ ءَآللَّهُ خَيْرٌ أَمَّا يُشْرِكُونَ. ﴿59﴾
60 (ਕੀ ਇਹ ਝੂਠੇ ਇਸ਼ਟ ਚੰਗੇਰੇ ਹਨ) ਜਾਂ ਉਹ (ਅੱਲਾਹ) ਜਿਸ ਨੇ ਅਕਾਸ਼ ਤੇ ਧਰਤੀ ਨੂੰ ਸਾਜਿਆ ਤੇ ਤੁਹਾਡੇ ਲਈ ਅਕਾਸ਼ ਤੋਂ ਮੀਂਹ ਬਰਸਾਇਆ ? ਫੇਰ ਇਸ (ਮੀਂਹ) ਤੋਂ ਅਸੀਂ ਰਮਣੀਕ ਬਾਗ਼ ਉਗਾਏ ਜਿਨ੍ਹਾਂ ਬਾਗ਼ਾਂ ਦੇ ਦਰਖ਼ਤਾਂ ਨੂੰ ਤੁਸੀਂ ਕਦੇ ਵੀ ਉਗਾ ਨਹੀਂ ਸੀ ਸਕਦੇ। ਕੀ ਅੱਲਾਹ ਦੇ ਨਾਲ ਕੋਈ ਹੋਰ ਵੀ ਇਸ਼ਟ ਹੈ ? (ਜੋ ਇਹ ਸਭ ਕੁੱਝ ਕਰ ਸਕਦਾ ਹੋਵੇ)। ਇਹੋ ਲੋਕ ਹਨ ਜਿਹੜੇ ਥਾਪੇ ਹੋਏ ਇਸ਼ਟਾਂ ਨੂੰ ਅੱਲਾਹ ਦੇ ਬਰਾਬਰ ਖੜ੍ਹਾ ਕਰਦੇ ਹਨ। أَمَّنْ خَلَقَ ٱلسَّمَٰوَٰتِ وَٱلْأَرْضَ وَأَنزَلَ لَكُم مِّنَ ٱلسَّمَآءِ مَآءًۭ فَأَنۢبَتْنَا بِهِۦ حَدَآئِقَ ذَاتَ بَهْجَةٍۢ مَّا كَانَ لَكُمْ أَن تُنۢبِتُوا۟ شَجَرَهَآ ۗ أَءِلَٰهٌۭ مَّعَ ٱللَّهِ ۚ بَلْ هُمْ قَوْمٌۭ يَعْدِلُونَ. ﴿60﴾
61 ਉਹ (ਅੱਲਾਹ ਹੈ) ਜਿਸ ਨੇ ਧਰਤੀ ਨੂੰ ਠਹਿਰਨ (ਵਸਨ) ਦੇ ਯੋਗ ਬਣਾਇਆ ਅਤੇ ਉਸੇ (ਧਤਰੀ) ਵਿਚ ਨਹਿਰਾਂ ਵਗਾਈਆਂ ਅਤੇ ਇਸ ਲਈ (ਕਿ ਧਰਤੀ ਨਾ ਹਿੱਲੇ) ਪਹਾੜ ਬਣਾ ਦਿੱਤੇ ਅਤੇ ਦੋ ਸਮੁੰਦਰਾਂ ਦੇ ਵਿਚਕਾਰ ਪੜਦਿਆਂ ਦੀ ਰੋਕ ਲਗਾ ਦਿੱਤੀ। ਕੀ ਉਸ ਅੱਲਾਹ ਦੇ ਨਾਲ ਕੋਈ ਹੋਰ ਵੀ ਇਸ਼ਟ (ਇਹਨਾਂ ਕੰਮਾਂ ਦਾ ਕਰਨ ਵਾਲਾ) ਹੈ ?ਉਹਨਾਂ ਵਿਚ ਵਧੇਰੇ ਹਨ ਜਿਹੜੇ ਇਹ ਗੱਲ ਨਹੀਂ ਜਾਣਦੇ। أَمَّن جَعَلَ ٱلْأَرْضَ قَرَارًۭا وَجَعَلَ خِلَٰلَهَآ أَنْهَٰرًۭا وَجَعَلَ لَهَا رَوَٰسِىَ وَجَعَلَ بَيْنَ ٱلْبَحْرَيْنِ حَاجِزًا ۗ أَءِلَٰهٌۭ مَّعَ ٱللَّهِ ۚ بَلْ أَكْثَرُهُمْ لَا يَعْلَمُونَ. ﴿61﴾
62 ਕੀ ਉਹ ਝੂਠੇ ਇਸ਼ਟ ਚੰਗੇ ਹਨ ਜਾਂ ਉਹ ਅੱਲਾਹ ਚੰਗਾ ਹੈ ਜਿਹੜਾ ਬੇਵਸ (ਮਜਬੂਰ) ਦੀ ਦੁਆ ਕਬੂਲਦਾ ਹੈ, ਉਸ ਦੀ ਪੁਕਾਰ ਨੂੰ ਸੁਣ ਕੇ ਉਸ ਦੀਆਂ ਮੁਸ਼ਕਲਾਂ, ਤਕਲੀਫ਼ਾਂ ਨੂੰ ਦੂਰ ਕਰਦਾ ਹੈ। ਉਹ ਤੁਹਾਨੂੰ ਧਰਤੀ ਦਾ ਆਧਿਕਾਰੀ ਬਣਾਉਂਦਾ ਹੈ ? ਕੀ ਅੱਲਾਹ ਦੇ ਨਾਲ ਕੋਈ ਹੋਰ ਵੀ ਇਸ਼ਟ ਹੈ ? ਤੁਸੀਂ ਤਾਂ ਬਹੁਤ ਹੀ ਘੱਟ ਸੋਚ ਵਿਚਾਰ ਕਰਦੇ ਹੋ। أَمَّن يُجِيبُ ٱلْمُضْطَرَّ إِذَا دَعَاهُ وَيَكْشِفُ ٱلسُّوٓءَ وَيَجْعَلُكُمْ خُلَفَآءَ ٱلْأَرْضِ ۗ أَءِلَٰهٌۭ مَّعَ ٱللَّهِ ۚ قَلِيلًۭا مَّا تَذَكَّرُونَ. ﴿62﴾
63 ਕੀ ਬੁਤ ਚੰਗੇ ਹਨ ਜਾਂ ਕਿ ਉਹ ਜਿਹੜਾ ਤੁਹਾਨੂੰ ਜਲ ਅਤੇ ਥਲ ਦੇ ਹਨੇਰਿਆਂ ਵਿੱਚੋਂ ਰਾਹ ਵਿਖਾਉਂਦਾ ਹੈ ਅਤੇ ਜਿਹੜਾ ਆਪਣੀਆਂ ਰਹਿਮਤਾਂ ਤੋਂ ਪਹਿਲਾਂ ਹੀ (ਬਾਰਿਸ਼ ਦੀਆਂ) ਖ਼ੁਸ਼ਖ਼ਬਰੀਆਂ ਦੇਣ ਵਾਲੀਆਂ ਹਵਾਵਾਂ ਨੂੰ ਭੇਜਦਾ ਹੈ। ਕੀ ਅੱਲਾਹ ਦੇ ਨਾਲ ਕੋਈ ਹੋਰ ਵੀ (ਇਸ਼ਟ) ਹੈ? ਅੱਲਾਹ ਤਾਂ ਉਹਨਾਂ ਸਭ (ਇਸ਼ਟਾਂ ਤੋਂ) ਬਹੁਤ ਉੱਚਾ ਹੈ ਜਿਨ੍ਹਾਂ ਨੂੰ ਉਹ (ਰੱਬ ਦਾ) ਸ਼ਰੀਕ ਥਾਪਦੇ ਹਨ। أَمَّن يَهْدِيكُمْ فِى ظُلُمَٰتِ ٱلْبَرِّ وَٱلْبَحْرِ وَمَن يُرْسِلُ ٱلرِّيَٰحَ بُشْرًۢا بَيْنَ يَدَىْ رَحْمَتِهِۦٓ ۗ أَءِلَٰهٌۭ مَّعَ ٱللَّهِ ۚ تَعَٰلَى ٱللَّهُ عَمَّا يُشْرِكُونَ. ﴿63﴾
64 ਕੀ ਥਾਪੇ ਇਸ਼ਟ ਵਧੀਆ ਹਨ ਜਾਂ ਉਹ ਅੱਲਾਹ ਜਿਹੜਾ ਮੁੱਢੋਂ ਮਖ਼ਲੂਕ ਦੀ ਰਚਨਾਂ ਰਚਾਉਂਦਾ ਹੈ (ਉਸ ਦੇ ਮਰਨ ਮਗਰੋਂ) ਫੇਰ ਮੁੜ ਰਚਾਵੇਗਾ ਅਤੇ ਜਿਹੜਾ ਤੁਹਾਨੂੰ ਅਕਾਸ਼ ਤੇ ਧਰਤੀ ਵਿੱਚੋਂ ਰੋਜ਼ੀਆਂ ਦਿੰਦਾ ਹੈ ? ਕੀ ਅੱਲਾਹ ਤੋਂ ਛੁੱਟ ਕੋਈ ਹੋਰ ਵੀ ਇਸ਼ਟ ਹੈ ? (ਹੇ ਮੁਹੰਮਦ!) ਉਹਨਾਂ ਮੁਸ਼ਰਿਕਾਂ ਨੂੰ ਆਖੋ ਕਿ ਜੇ ਤੁਸੀਂ ਸੱਚੇ ਹੋ (ਕਿ ਅੱਲਾਹ ਦਾ ਹੋਰ ਸਾਂਝੀ ਹੈ) ਤਾਂ ਕੋਈ ਦਲੀਲ ਲਿਆਓ। أَمَّن يَبْدَؤُا۟ ٱلْخَلْقَ ثُمَّ يُعِيدُهُۥ وَمَن يَرْزُقُكُم مِّنَ ٱلسَّمَآءِ وَٱلْأَرْضِ ۗ أَءِلَٰهٌۭ مَّعَ ٱللَّهِ ۚ قُلْ هَاتُوا۟ بُرْهَٰنَكُمْ إِن كُنتُمْ صَٰدِقِينَ. ﴿64﴾
65 (ਹੇ ਨਬੀ!) ਆਖ ਦਿਓ ਕਿ ਛੁੱਟ ਅੱਲਾਹ ਤੋਂ ਅਕਾਸ਼ਾਂ ਵਿਚ ਰਹਿਣ ਵਾਲੇ (ਭਾਵ ਫ਼ਰਿਸ਼ਤੇ) ਅਤੇ ਧਰਤੀ ’ਤੇ ਰਹਿਣ ਵਾਲਿਆਂ (ਮਨੁੱਖ ਤੇ ਜਿੰਨਾਂ) ਵਿੱਚੋਂ ਕੋਈ ਵੀ ਗ਼ੈਬ ਦਾ ਗਿਆਨ ਨਹੀਂ ਰੱਖਦਾ, ਇਹ (ਥਾਪੇ ਹੋਏ ਇਸ਼ਟ) ਤਾਂ ਇਹ ਵੀ ਨਹੀਂ ਜਾਣਦੇ ਕਿ ਉਹਨਾਂ ਨੂੰ ਮੁੜ ਜਿਊਂਦਾ ਕਦੋਂ ਕੀਤਾ ਜਾਵੇਗਾ। قُل لَّا يَعْلَمُ مَن فِى ٱلسَّمَٰوَٰتِ وَٱلْأَرْضِ ٱلْغَيْبَ إِلَّا ٱللَّهُ ۚ وَمَا يَشْعُرُونَ أَيَّانَ يُبْعَثُونَ. ﴿65﴾
66 ਸਗੋਂ ਆਖ਼ਿਰਤ ਦੀ ਜਾਣਕਾਰੀ ਨੂੰ ਇਹ ਗੁਆਚ (ਭੁਲਾ) ਬੈਠੇ ਹਨ, ਇਹ ਇਸ (ਆਖ਼ਿਰਤ) ਵੱਲੋਂ ਸ਼ੱਕ ਵਿਚ ਹਨ ਸਗੋਂ ਇਹ ਤਾਂ (ਆਖ਼ਿਰਤ ਪੱਖੋਂ) ਅੰਨ੍ਹੇ ਹੋ ਗਏ ਹਨ। بَلِ ٱدَّٰرَكَ عِلْمُهُمْ فِى ٱلْءَاخِرَةِ ۚ بَلْ هُمْ فِى شَكٍّۢ مِّنْهَا ۖ بَلْ هُم مِّنْهَا عَمُونَ. ﴿66﴾
67 ਕਾਫ਼ਿਰ ਪੁੱਛਦੇ ਹਨ ਕਿ ਕੀ ਜਦੋਂ ਅਸੀਂ ਅਤੇ ਸਾਡੇ ਪਿਓ-ਦਾਦੇ ਮਿੱਟੀ ਹੋ ਜਾਵਾਂਗੇ ਤਾਂ ਕੀ ਅਸੀਂ ਮੁੜ (ਧਰਤੀ ਵਿੱਚੋਂ) ਕੱਢੇ ਜਾਵਾਂਗੇ? وَقَالَ ٱلَّذِينَ كَفَرُوٓا۟ أَءِذَا كُنَّا تُرَٰبًۭا وَءَابَآؤُنَآ أَئِنَّا لَمُخْرَجُونَ. ﴿67﴾
68 ਬੇਸ਼ੱਕ ਸਾਨੂੰ ਵੀ ਅਤੇ ਸਾਥੋਂ ਪਹਿਲਾਂ ਸਾਡੇ ਬਾਪ-ਦਾਦਿਆਂ ਨੂੰ ਵੀ ਇਹੋ ਗੱਲਾਂ ਕਹੀਆਂ ਗਈਆਂ ਹਨ। ਪਰ ਇਹ ਤਾਂ ਕੇਵਲ ਪਹਿਲੇ ਲੋਕਾਂ ਦੇ ਕਿੱਸੇ ਕਹਾਣੀਆਂ ਹਨ। لَقَدْ وُعِدْنَا هَٰذَا نَحْنُ وَءَابَآؤُنَا مِن قَبْلُ إِنْ هَٰذَآ إِلَّآ أَسَٰطِيرُ ٱلْأَوَّلِينَ. ﴿68﴾
69 (ਹੇ ਨਬੀ!) ਆਖ ਦਿਓ ਕਿ ਧਰਤੀ ’ਤੇ ਤੁਰ ਫਿਰ ਕੇ ਵੇਖੋ ਕਿ ਪਾਪੀਆਂ ਦਾ ਅੰਤ ਕਿਹੋ ਜਿਹਾ ਹੋਇਆ ਸੀ। قُلْ سِيرُوا۟ فِى ٱلْأَرْضِ فَٱنظُرُوا۟ كَيْفَ كَانَ عَٰقِبَةُ ٱلْمُجْرِمِينَ. ﴿69﴾
70 (ਹੇ ਮੁਹੰਮਦ ਸ:!) ਤੁਸੀਂ ਉਹਨਾਂ (ਕਾਫ਼ਰਾਂ) ਦੀ ਹਾਲਤ ’ਤੇ ਦੁਖੀ ਨਾ ਹੋਵੋ ਅਤੇ ਨਾ ਹੀ ਉਹਨਾਂ ਦੀਆਂ ਚਾਲਾਂ ’ਤੇ ਦਿਲ ਛੋਟਾ ਕਰੋ। وَلَا تَحْزَنْ عَلَيْهِمْ وَلَا تَكُن فِى ضَيْقٍۢ مِّمَّا يَمْكُرُونَ. ﴿70﴾
71 ਇਹ (ਕਾਫ਼ਿਰ) ਆਖਦੇ ਹਨ ਕਿ ਇਹ (ਕਿਆਮਤ ਦਾ) ਵਾਅਦਾ ਕਦੋਂ ਪੂਰਾ ਹੋਵੇਗਾ? ਜੇ ਤੁਸੀਂ ਸ?ਚੇ ਹੋ ਤਾਂ (ਇਸ ਦਾ ਸਮਾਂ) ਦੱਸੋ। وَيَقُولُونَ مَتَىٰ هَٰذَا ٱلْوَعْدُ إِن كُنتُمْ صَٰدِقِينَ. ﴿71﴾
72 ਉਹਨਾਂ ਨੂੰ ਕਹੋ ਕਿ ਜਿਸ ਗੱਲ ਲਈ ਤੁਸੀਂ ਛੇਤੀ ਕਰ ਰਹੇ ਹੋ ਹੋ ਸਕਦਾ ਹੈ ਕਿ ਉਸ ਦਾ ਕੁੱਝ ਹਿੱਸਾ ਤੁਹਾਡੇ ਨੇੜੇ ਹੀ ਆ ਢੁੱਕਾ ਹੋਵੇ। قُلْ عَسَىٰٓ أَن يَكُونَ رَدِفَ لَكُم بَعْضُ ٱلَّذِى تَسْتَعْجِلُونَ. ﴿72﴾
73 ਅਤੇ ਬੇਸ਼ੱਕ ਤੁਹਾਡਾ ਪਾਲਣਹਾਰ ਸਾਰੇ ਲੋਕਾਂ ’ਤੇ ਹੀ ਫ਼ਜ਼ਲ (ਮਿਹਰਾਂ) ਕਰਨ ਵਾਲਾ ਹੈ ਪਰ ਫੇਰ ਵੀ ਬਹੁਤੇ ਲੋਕੀ ਤਾਂ ਨਾ-ਸ਼ੁਕਰੀ ਹੀ ਕਰਦੇ ਹਨ। وَإِنَّ رَبَّكَ لَذُو فَضْلٍ عَلَى ٱلنَّاسِ وَلَٰكِنَّ أَكْثَرَهُمْ لَا يَشْكُرُونَ. ﴿73﴾
74 ਬੇਸ਼ੱਕ ਤੁਹਾਡਾ ਰੱਬ ਉਹਨਾਂ ਗੱਲਾਂ ਨੂੰ ਵੀ ਜਾਣਦਾ ਹੈ ਜਿਨ੍ਹਾਂ ਨੂੰ ਉਹਨਾਂ ਦੇ ਦਿਲ ਲਕੋ ਰਹੇ ਹਨ ਅਤੇ ਜੋ ਵਿਖਾ ਰਹੇ ਹਨ (ਸਭ ਜਾਣਦਾ ਹੈ)। وَإِنَّ رَبَّكَ لَيَعْلَمُ مَا تُكِنُّ صُدُورُهُمْ وَمَا يُعْلِنُونَ. ﴿74﴾
75 ਅਕਾਸ਼ਾਂ ਤੇ ਧਰਤੀ ਦੀ ਕੋਈ ਵੀ ਗੁਪਤ ਚੀਜ਼ ਅਜਿਹੀ ਨਹੀਂ ਜਿਹੜੀ ਸਪਸ਼ਟ ਕਿਤਾਬ (ਲੌਹੇ-ਮਹਫ਼ੂਜ਼) ਵਿਚ ਨਾ ਲਿਖੀ ਹੋਵੇ। وَمَا مِنْ غَآئِبَةٍۢ فِى ٱلسَّمَآءِ وَٱلْأَرْضِ إِلَّا فِى كِتَٰبٍۢ مُّبِينٍ. ﴿75﴾
76 ਬੇਸ਼ੱਕ ਇਹ਼ਕੁਰਆਨ ਬਨੀ-ਇਸਰਾਈਲ ਨੂੰ ਉਹਨਾਂ ਗੱਲਾਂ ਦੀ ਅਸਲੀਅਤ ਬਿਆਨ ਕਰਦਾ ਹੈ ਜਿਨ੍ਹਾਂ ਵਿਚ ਇਹ ਮਤਭੇਦ ਕਰ ਰਹੇ ਹਨ। إِنَّ هَٰذَا ٱلْقُرْءَانَ يَقُصُّ عَلَىٰ بَنِىٓ إِسْرَٰٓءِيلَ أَكْثَرَ ٱلَّذِى هُمْ فِيهِ يَخْتَلِفُونَ. ﴿76﴾
77 ਨਿਰਸੰਦੇਹ, ਇਹ (.ਕੁਰਆਨ) ਈਮਾਨ ਵਾਲਿਆਂ ਲਈ ਹਿਦਾਇਤ ਅਤੇ ਰਹਿਮਤ ?। وَإِنَّهُۥ لَهُدًۭى وَرَحْمَةٌۭ لِّلْمُؤْمِنِينَ. ﴿77﴾
78 ਬੇਸ਼ੱਕ ਹੇ ਨਬੀ! ਤੁਹਾਡਾ ਰੱਬ ਉਹਨਾਂ (ਕਾਫ਼ਿਰਾਂ) ਵਿਚਕਾਰ ਆਪਣੇ ਹੁਕਮ ਅਨੁਸਾਰ ਫ਼ੈਸਲੇ ਕਰ ਦੇਵੇਗਾਂ ਉਹ ਜ਼ੋਰਾਵਰ ਅਤੇ ਸਭ ਕੁੱਝ ਜਾਣਨ ਵਾਲਾ ਹੈ। إِنَّ رَبَّكَ يَقْضِى بَيْنَهُم بِحُكْمِهِۦ ۚ وَهُوَ ٱلْعَزِيزُ ٱلْعَلِيمُ. ﴿78﴾
79 ਸੋ (ਹੇ ਨਬੀ!) ਤੁਸੀਂ ਅੱਲਾਹ ’ਤੇ ਭਰੋਸਾ ਰੱਖੋ, ਬੇਸ਼ੱਕ ਤੁਸੀਂ ਹੀ ਸੱਚੇ ਤੇ ਸਿੱਧੇ ਰਾਹ ’ਤੇ ਹੋ। فَتَوَكَّلْ عَلَى ٱللَّهِ ۖ إِنَّكَ عَلَى ٱلْحَقِّ ٱلْمُبِينِ. ﴿79﴾
80 ਤੁਸੀਂ ਨਾ ਤਾਂ (ਆਪਣੀ ਗੱਲ) ਮੁਰਦਿਆਂ ਨੂੰ ਸੁਣਾ ਸਕਦੇ ਹੋ ਅਤੇ ਨਾ ਹੀ ਉਹਨਾਂ ਬੋਲਿਆਂ ਨੂੰ ਆਪਣੀ ਅਵਾਜ਼ ਸੁਣਾ ਸਕਦੇ ਹੋ, ਜਦ ਕਿ ਉਹ ਪਿੱਠ ਫੇਰੀ ਨੱਸੇ ਜਾ ਰਹੇ ਹਨ। إِنَّكَ لَا تُسْمِعُ ٱلْمَوْتَىٰ وَلَا تُسْمِعُ ٱلصُّمَّ ٱلدُّعَآءَ إِذَا وَلَّوْا۟ مُدْبِرِينَ. ﴿80﴾
81 ਅਤੇ ਨਾ ਹੀ ਅੰਨ੍ਹਿਆਂ ਨੂੰ ਉਹਨਾਂ ਦੀ ਗੁਮਰਾਹੀ ਤੋਂ ਬਚਾ ਕੇ ਸਿੱਧੇ ਰਹਾ ਪਾ ਸਕਦੇ ਹੋ। ਤੁਸੀਂ ਤਾਂ ਕੇਵਲ ਉਹਨਾਂ ਨੂੰ ਹੀ ਸੁਣਾ ਸਕਦੇ ਹੋ, ਜਿਹੜੇ ਸਾਡੀਆਂ ਆਇਤਾਂ (.ਕੁਰਆਨ) ’ਤੇ ਈਮਾਨ ਲਿਆਏ ਹਨ, ਫੇਰ ਉਹੀਓ ਆਗਿਆਕਾਰੀ ਬਣ ਜਾਂਦੇ ਹਨ। وَمَآ أَنتَ بِهَٰدِى ٱلْعُمْىِ عَن ضَلَٰلَتِهِمْ ۖ إِن تُسْمِعُ إِلَّا مَن يُؤْمِنُ بِـَٔايَٰتِنَا فَهُم مُّسْلِمُونَ. ﴿81﴾
82 ਜਦੋਂ ਉਹਨਾਂ (ਇਨਕਾਰੀਆਂ) ’ਤੇ ਅਜ਼ਾਬ ਲਿਆਉਣ ਦੀ ਸਾਡੀ ਗੱਲ ਪੂਰੀ ਹੋਣ ਦਾ ਸਮਾਂ ਆ ਜਾਵੇਗਾਂ ਤਾਂ ਅਸੀਂ ਧਰਤੀ ਵਿੱਚੋਂ ਉਹਨਾਂ ਲਈ ਇਕ ਜਾਨਵਰ [2] ਕੱਢਾਂਗੇ ਜਿਹੜਾ ਉਹਨਾਂ ਨਾਲ ਗੱਲਾਂ ਕਰੇਗਾ। ਬੇਸ਼ੱਕ ਇਹ ਲੋਕ ਤਾਂ ਸਾਡੀਆਂ ਆਇਤਾਂ (ਨਿਸ਼ਾਨੀਆਂ) ਦਾ ਵਿਸ਼ਵਾਸ ਨਹੀਂ ਸੀ ਕਰਦੇ।
[2] ਵੇਖੋ ਸੂਰਤ ਅਲ-ਅਨਾਮ, ਹਾਸ਼ੀਆ ਆਇਤ 158/6
۞ وَإِذَا وَقَعَ ٱلْقَوْلُ عَلَيْهِمْ أَخْرَجْنَا لَهُمْ دَآبَّةًۭ مِّنَ ٱلْأَرْضِ تُكَلِّمُهُمْ أَنَّ ٱلنَّاسَ كَانُوا۟ بِـَٔايَٰتِنَا لَا يُوقِنُونَ. ﴿82﴾
83 ਅਤੇ ਉਸ ਵੇਲੇ (ਭਾਵ ਕਿਆਮਤ ਦਿਹਾੜੇ) ਅਸੀਂ ਹਰ ਉੱਮਤ (ਸਮੁਦਾਇ) ਵਿੱਚੋਂ ਉਸ ਟੋਲੀ ਨੂੰ ਘੇਰ ਕੇ ਲਿਆਵਾਂਗੇ ਜਿਹੜੀ ਸਾਡੀਆਂ ਆਇਤਾਂ (ਹੁਕਮਾਂ) ਨੂੰ ਸਵੀਕਾਰ ਨਹੀਂ ਸੀ ਕਰਦੀ। ਫੇਰ ਉਹਨਾਂ ਸਭ ਦੀ ਦਰਜਾ ਬੰਦੀ (ਭਾਵ ਵੱਖ-ਵੱਖ) ਕਰ ਦਿੱਤੀ ਜਾਵੇਗੀ। وَيَوْمَ نَحْشُرُ مِن كُلِّ أُمَّةٍۢ فَوْجًۭا مِّمَّن يُكَذِّبُ بِـَٔايَٰتِنَا فَهُمْ يُوزَعُونَ. ﴿83﴾
84 ਜਦੋਂ ਸਾਰੇ (ਹਸ਼ਰ ਦੇ ਮੈਦਾਨ ਵਿਚ) ਆ ਜਾਣਗੇ ਤਾਂ ਅੱਲਾਹ ਪੁੱਛੇਗਾ, ਕੀ ਤੁਸੀਂ ਬਿਨਾਂ ਗਿਆਨ ਦੇ ਘੇਰੇ ਵਿਚ ਲਿਆਏ ਮੇਰੀਆਂ (ਆਇਤਾਂ) ਦਾ ਇਨਕਾਰ ਨਹੀਂ ਸੀ ਕੀਤਾ ? (ਜੇ ਨਹੀਂ ਫੇਰ ਤਾਂ ਇਹ ਦੱਸੋ) ਕਿ (ਸੰਸਾਰ ਵਿਚ ਤੁਸੀਂ ਕੀ ਕੁੱਝ ਕਰਦੇ ਸੀ)। حَتَّىٰٓ إِذَا جَآءُو قَالَ أَكَذَّبْتُم بِـَٔايَٰتِى وَلَمْ تُحِيطُوا۟ بِهَا عِلْمًا أَمَّاذَا كُنتُمْ تَعْمَلُونَ. ﴿84﴾
85 ਉਹਨਾਂ (ਇਨਕਾਰੀਆਂ) ਦੇ ਜ਼ੁਲਮਾਂ ਕਾਰਨ ਉਹਨਾਂ ਉੱਤੇ (ਅਜ਼ਾਬ ਦੀ) ਪੁਸ਼ਟੀ ਹੋ ਜਾਵੇਗਾ ਅਤੇ ਉਹ ਕੁੱਝ ਬੋਲਣ ਜੋਗੇ ਵੀ ਨਹੀਂ ਰਹਿਣਗੇ। وَوَقَعَ ٱلْقَوْلُ عَلَيْهِم بِمَا ظَلَمُوا۟ فَهُمْ لَا يَنطِقُونَ. ﴿85﴾
86 ਕੀ ਉਹ ਨਹੀਂ ਵੇਖਦੇ ਕਿ ਅਸੀਂ ਰਾਤ ਨੂੰ ਬਣਾਇਆ ਹੈ ਕਿ ਉਹ ਉਸ ਵਿਚ ਆਰਾਮ ਕਰ ਸਕਣ ਅਤੇ ਦਿਨ ਨੂੰ ਵੇਖਣ ਵਾਲਾ ਬਣਾਇਆ। ਬੇਸ਼ੱਕ ਇਸ ਵਿਚ ਉਹਨਾਂ ਲੋਕਾਂ ਲਈ ਬਹੁਤ ਨਿਸ਼ਾਨੀਆਂ ਹਨ ਜਿਹੜੇ ਈਮਾਨ ਲਿਆਉਂਦੇ ਹਨ। أَلَمْ يَرَوْا۟ أَنَّا جَعَلْنَا ٱلَّيْلَ لِيَسْكُنُوا۟ فِيهِ وَٱلنَّهَارَ مُبْصِرًا ۚ إِنَّ فِى ذَٰلِكَ لَءَايَٰتٍۢ لِّقَوْمٍۢ يُؤْمِنُونَ. ﴿86﴾
87 ਜਿਸ ਦਿਨ ਸੂਰ (ਬਿਗਲ) ਬਜਾਇਆ ਜਾਵੇਗਾ ਤਾਂ ਸਾਰੇ ਦੇ ਸਾਰੇ ਅਕਾਸ਼ਾਂ ਵਾਲੇ ਅਤੇ ਧਰਤੀ ਵਾਲੇ ਘਬਰਾ ਜਾਣਗੇ ਪਰ (ਉਹ ਨਹੀਂ ਘਬਰਾਉਂਗੇ) ਛੁੱਟ ਉਹਨਾਂ ਤੋਂ ਜਿਨ੍ਹਾਂ ਨੂੰ ਅੱਲਾਹ ਚਾਹਵੇ ਅਤੇ ਸਾਰੇ ਹੀ ਹੀਣੇ ਹੋਕੇ ਨਿਮਰਤਾ ਸਹਿਤ ਉਸ (ਰੱਬ) ਦੇ ਹਜ਼ੂਰ ਪੇਸ਼ ਹੋਣਗੇ। وَيَوْمَ يُنفَخُ فِى ٱلصُّورِ فَفَزِعَ مَن فِى ٱلسَّمَٰوَٰتِ وَمَن فِى ٱلْأَرْضِ إِلَّا مَن شَآءَ ٱللَّهُ ۚ وَكُلٌّ أَتَوْهُ دَٰخِرِينَ. ﴿87﴾
88 ਤੁਸੀਂ ਪਹਾੜਾਂ ਨੂੰ ਆਪਣੀ ਥਾਂ ’ਤੇ ਗੱਡੇ ਹੋਏ ਸਮਝਦੇ ਹੋ ਪਰ (ਕਿਆਮਤ ਦਿਹਾੜੇ) ਉਹ ਵੀ ਬੱਦਲਾਂ ਵਾਂਗ ਉੜਦੇ ਹੋਣਗੇ, ਇਹੋ ਅੱਲਾਹ ਦੀ ਕਾਰੀਗਰੀ ਹੈ, ਉਸ ਨੇ ਹਰੇਕ ਚੀਜ਼ ਨੂੰ ਦ੍ਰਿੜ ਤੇ ਮਜ਼ਬੂਤ ਬਣਾਇਆ। ਤੁਸੀਂ ਜੋ ਵੀ ਕਰਦੇ ਹੋ ਉਸ ਤੋਂ (ਅੱਲਾਹ) ਜਾਣੂ ਹੈ। وَتَرَى ٱلْجِبَالَ تَحْسَبُهَا جَامِدَةًۭ وَهِىَ تَمُرُّ مَرَّ ٱلسَّحَابِ ۚ صُنْعَ ٱللَّهِ ٱلَّذِىٓ أَتْقَنَ كُلَّ شَىْءٍ ۚ إِنَّهُۥ خَبِيرٌۢ بِمَا تَفْعَلُونَ. ﴿88﴾
89 ਜਿਹੜਾ ਵਿਅਕਤੀ ਨੇਕੀ ਲੈਕੇ ਆਵੇਗਾ ਉਸ ਨੂੰ ਵਧੀਆ ਬਦਲਾ ਮਿਲੇਗਾ ਅਤੇ ਉਹ ਉਸ ਦਿਨ ਦੀ ਘਬਰਾਹਟ ਤੋਂ ਨਿਸ਼ਚਿੰਤ ਹੋਵੇਗਾ। مَن جَآءَ بِٱلْحَسَنَةِ فَلَهُۥ خَيْرٌۭ مِّنْهَا وَهُم مِّن فَزَعٍۢ يَوْمَئِذٍ ءَامِنُونَ. ﴿89﴾
90 ਪਰ ਜਿਹੜੇ ਲੋਕੀ ਬੁਰਾਈਆਂ ਲੈਕੇ ਆਉਣਗੇ ਉਹਨਾਂ ਨੂੰ ਮੂੱਧੇ ਮੂੰਹ ਅੱਗ ਵਿਚ ਸੁੱਟਿਆ ਜਾਵੇਗਾ (ਅਤੇ ਕਿਹਾ ਜਾਵੇਗਾ) ਕਿ ਤੁਹਾਨੂੰ ਉਸ ਦਾ ਹੀ ਬਦਲਾ ਦਿੱਤਾ ਜਾਵੇਗਾ ਜੋ ਅਮਲ ਤੁਸੀਂ (ਸੰਸਾਰ ਵਿਚ) ਕਰਦੇ ਸੀ। وَمَن جَآءَ بِٱلسَّيِّئَةِ فَكُبَّتْ وُجُوهُهُمْ فِى ٱلنَّارِ هَلْ تُجْزَوْنَ إِلَّا مَا كُنتُمْ تَعْمَلُونَ. ﴿90﴾
91 (ਹੇ ਨਬੀ! ਤੁਸੀਂ ਕਹਿ ਦਿਓ ਕਿ) ਮੈਨੂੰ ਤਾਂ(ਰੱਬ ਵੱਲੋਂ) ਇਹੋ ਹੁਕਮ ਹੋਇਆ ਹੈ ਕਿ ਮੈਂ ਇਸ ਨਗਰ (ਮੱਕੇ)ਦੇ ਰੱਬ ਦੀ ਬੰਦਗੀ ਕਰਾਂ ਜਿਸ ਨੇ ਇਸ ਨੂੰ ਹੁਰਮਤ ਵਾਲਾ (ਸਤਿਕਾਰ ਯੋਗ) ਬਣਾਇਆ ਹੈ,[3] ਜਿਹੜਾ ਹਰੇਕ ਚੀਜ਼ ਦਾ ਮਾਲਿਕ ਹੈ ਅਤੇ ਮੈਨੂੰ ਇਹ ਵੀ ਹੁਕਮ ਹੋਇਆ ਹੈ ਕਿ ਮੈਂ ਮੁਸਲਮਾਨਾਂ (ਆਗਿਆਕਾਰੀਆਂ) ਵਿੱਚੋਂ ਹੋਵਾਂ।
[3] ਇਸ ਤੋਂ ਭਾਵ ਮੱਕਾ ਸ਼ਹਿਰ ਵਿਚ ਨਬੀ ਕਰੀਮ (ਸ:) ਨੇ ਫਤਿਹ ਮੱਕੇ ਦੇ ਦਿਨ ਫ਼ਰਮਾਇਆ “ਅੱਲਾਹ ਨੇ ਇਸ ਸ਼ਹਿਰ ਨੂੰ ਹਰਮ (ਅਮਨ ਦਾ ਸ਼ਹਿਰ) ਘੋਸ਼ਿਤ ਕੀਤਾ ਹੈ ਇਸ ਦੀਆਂ ਕੰਡੇਦਾਰ ਝਾੜੀਆਂ ਨਾ ਕੱਟੀਆਂ ਜਾਣ ਨਾ ਉੱਥੇ ਸ਼ਿਕਾਰ ਦਾ ਪਿੱਛਾ ਕੀਤਾ ਜਾਵੇ ਜੇ ਉੱਥੇ ਕੋਈ ਚੀਜ਼ ਗਿਰੀ ਪਈ ਹੋਵੇ ਉਸ ਨੂੰ ਨਾ ਚੁੱਕਿਆ ਜਾਵੇ। (ਸਹੀ ਬੁਖ਼ਾਰੀ, ਹਦੀਸ: 1587 ਅਤੇ ਵੋਖੋ ਹਾਸ਼ੀਆ ਸੂਰਤ ਬਕਰਾ 191/2)
إِنَّمَآ أُمِرْتُ أَنْ أَعْبُدَ رَبَّ هَٰذِهِ ٱلْبَلْدَةِ ٱلَّذِى حَرَّمَهَا وَلَهُۥ كُلُّ شَىْءٍۢ ۖ وَأُمِرْتُ أَنْ أَكُونَ مِنَ ٱلْمُسْلِمِينَ. ﴿91﴾
92 (ਅਤੇ ਹੁਕਮ ਹੋਇਆ ਹੈ) ਕਿ .ਕੁਰਆਨ ਦੀ ਤਲਾਵਤ ਕਰਾਂ (ਭਾਵ ਪੜ੍ਹ ਪੜ੍ਹ ਕੇ ਸੁਣਾਉਂਦਾ ਰਵਾਂ) ਜਿਹੜਾ ਕੋਈ (.ਕੁਰਆਨ ਸੁਣ ਕੇ) ਸਿੱਧੇ ਰਾਹ ’ਤੇ ਆ ਜਾਵੇਗਾ ਉਹ ਆਪਣੇ ਭਲੇ ਲਈ ਹੀ ਹਿਦਾਇਤ ਪਾਵੇਗਾ ਅਤੇ ਜਿਹੜਾ ਕੁਰਾਹੇ ਪੈ ਗਿਆ ਤਾਂ ਉਸ ਨੂੰ ਆਖ ਦਿਓ ਕਿ ਮੈਂ ਤਾਂ ਕੇਵਲ ਸਾਵਧਾਨ ਕਰਨ ਵਾਲਿਆਂ ਵਿੱਚੋਂ ਹਾਂ। وَأَنْ أَتْلُوَا۟ ٱلْقُرْءَانَ ۖ فَمَنِ ٱهْتَدَىٰ فَإِنَّمَا يَهْتَدِى لِنَفْسِهِۦ ۖ وَمَن ضَلَّ فَقُلْ إِنَّمَآ أَنَا۠ مِنَ ٱلْمُنذِرِينَ. ﴿92﴾
93 (ਹੇ ਨਬੀ!) ਉਹਨਾਂ (ਕਾਫ਼ਿਰਾਂ) ਨੂੰ ਕਹੋ ਕਿ ਸਾਰੀਆਂ ਤਾਰੀਫ਼ਾਂ ਅੱਲਾਹ ਲਈ ਹੀ ਹਨ ਉਹ ਤੁਹਾਨੂੰ ਛੇਤੀ ਹੀ ਆਪਣੀਆਂ (ਹੋਂਦ ਦੀਆਂ) ਨਿਸ਼ਾਨੀਆਂ ਵਿਖਾਵੇਗਾ ਜਿਨ੍ਹਾਂ ਨੂੰ ਤੁਸੀਂ ਆਪ ਹੀ ਪਛਾਣ ਲਵੋਗੇ ਅਤੇ ਜੋ ਕੁੱਝ ਤੁਸੀਂ ਕਰਦੇ ਹੋ ਉਸ ਤੋਂ ਤੁਹਾਡਾ ਰੱਬ ਬੇਖ਼ਬਰ ਨਹੀਂ ਹੈ। وَقُلِ ٱلْحَمْدُ لِلَّهِ سَيُرِيكُمْ ءَايَٰتِهِۦ فَتَعْرِفُونَهَا ۚ وَمَا رَبُّكَ بِغَٰفِلٍ عَمَّا تَعْمَلُونَ. ﴿93﴾