Loading date... | Loading Hijri date... | Loading time...

آل عمران

ਪੰਜਾਬੀ Translation with Arabic Quran Text

ਪੰਜਾਬੀ العربية
1 ਅਲਿਫ਼, ਲਾਮ, ਮੀਮ। الٓمٓ. ﴿1﴾
2 ਉਹ ਅੱਲਾਹ ਹੇ, ਉਸ ਤੋਂ ਛੁੱਟ ਹੋਰ ਕੋਈ ਵੀ ਇਸ਼ਟ ਨਹੀਂ। ਉਹ (ਸਦਾ ਤੋਂ ਅਤੇ ਸਦਾ ਲਈ) ਜਿਉਂਦਾ ਹੇ ਅਤੇ (ਸ੍ਰਿਸ਼ਟੀ ਦੀ ਵਿਵਸਥਾ ਨੂੰ) ਸਾਂਭਣ ਵਾਲਾ ਹੇ। ٱللَّهُ لَآ إِلَٰهَ إِلَّا هُوَ ٱلْحَىُّ ٱلْقَيُّومُ. ﴿2﴾
3 (ਹੇ ਨਬੀ!) ਉਸੇ ਨੇ ਤੁਹਾਡੇ ’ਤੇ ਹੱਕ ਸੱਚ ਦੇ ਨਾਲ ਕਿਤਾਬ (.ਕੁਰਆਨ) ਉਤਾਰੀ ਜਿਹੜੀ ਆਪਣੇ ਤੋਂ ਪਹਿਲੀਆਂ (ਰੱਬ ਵੱਲੋਂ ਨਾਜ਼ਿਲ ਹੋਣ ਵਾਲੀਆਂ) ਕਿਤਾਬਾਂ ਦੀ ਪੁਸ਼ਟੀ ਕਰਦੀ ਹੇ। ਉਸੇ (ਅੱਲਾਹ) ਨੇ ਤੌਰੈਤ ਅਤੇ ਇੰਜੀਲ ਨੂੰ ਨਾਜ਼ਿਲ ਕੀਤਾ। نَزَّلَ عَلَيْكَ ٱلْكِتَٰبَ بِٱلْحَقِّ مُصَدِّقًۭا لِّمَا بَيْنَ يَدَيْهِ وَأَنزَلَ ٱلتَّوْرَىٰةَ وَٱلْإِنجِيلَ. ﴿3﴾
4 ਉਸੇ ਨੇ ਪਹਿਲੇ ਲੋਕਾਂ ਦੀ ਹਿਦਾਇਤ ਲਈ (ਕਿਤਾਬਾਂ ਭੇਜੀਆਂ) ਅਤੇ ਉਸੇ ਨੇ ਫ਼ੁਰਕਾਨ (.ਕੁਰਆਨ) ਨਾਜ਼ਿਲ ਕੀਤਾ ਹੇ। ਬੇਸ਼ੱਕ ਉਹ ਲੋਕ ਜਿਨ੍ਹਾਂ ਨੇ ਅੱਲਾਹ ਦੀਆਂ ਆਇਤਾਂ ਦਾ ਇਨਕਾਰ ਕੀਤਾ ਉਹਨਾਂ ਲਈ ਕਰੜਾ ਅਜ਼ਾਬ ਹੇ। ਅੱਲਾਹ ਜ਼ੋਰਾਵਰ ਹੇ (ਇਨਕਾਰੀਆਂ ਤੋਂ) ਬਦਲਾ ਲੈਣ ਵਾਲਾ ਹੇ। مِن قَبْلُ هُدًۭى لِّلنَّاسِ وَأَنزَلَ ٱلْفُرْقَانَ ۗ إِنَّ ٱلَّذِينَ كَفَرُوا۟ بِـَٔايَٰتِ ٱللَّهِ لَهُمْ عَذَابٌۭ شَدِيدٌۭ ۗ وَٱللَّهُ عَزِيزٌۭ ذُو ٱنتِقَامٍ. ﴿4﴾
5 ਬੇਸ਼ੱਕ ਅੱਲਾਹ ਤੋਂ ਧਰਤੀ ਤੇ ਅਕਾਸ਼ ਦੀ ਕੋਈ ਵੀ ਚੀਜ਼ ਲੁਕੀ ਹੋਈ ਨਹੀਂ। إِنَّ ٱللَّهَ لَا يَخْفَىٰ عَلَيْهِ شَىْءٌۭ فِى ٱلْأَرْضِ وَلَا فِى ٱلسَّمَآءِ. ﴿5﴾
6 ਉਹੀਓ (ਅੱਲਾਹ) ਤੁਹਾਡੀਆਂ ਮਾਵਾਂ ਦੇ ਗਰਭ ਵਿਚ ਤੁਹਾਡੀਆਂ ਸ਼ਕਲਾਂ ਸੂਰਤਾਂ ਜਿਵੇਂ ਚਾਹੁੰਦਾ ਹੇ ਬਣਾਉਂਦਾ ਹੇ। ਉਸ ਤੋਂ ਛੁੱਟ ਕੋਈ ਇਸ਼ਟ ਨਹੀਂ। ਉਹੀਓ ਜ਼ੋਰਾਵਰ ਅਤੇ ਹਿਕਮਤ (ਸੂਝ-ਬੂਝ) ਵਾਲਾ ਹੇ। هُوَ ٱلَّذِى يُصَوِّرُكُمْ فِى ٱلْأَرْحَامِ كَيْفَ يَشَآءُ ۚ لَآ إِلَٰهَ إِلَّا هُوَ ٱلْعَزِيزُ ٱلْحَكِيمُ. ﴿6﴾
7 (ਹੇ ਮੁਹੰਮਦ!) ਤੁਹਾਡੇ ’ਤੇ ਉਹੀ ਹੇ ਜਿਸ ਨੇ ਕਿਤਾਬ (.ਕੁਰਆਨ) ਨਾਜ਼ਿਲ ਕੀਤੀ ਜਿਸ ਵਿਚ ਕੁੱਝ ਆਇਤਾਂ ਮੁਹਕਮਾਤ (ਅਟਲ ਤੇ ਸਪਸ਼ਟ) ਹਨ ਜਿਹੜੀਆਂ ਇਸ ਕਿਤਾਬ ਦਾ ਮੂਲ ਆਧਾਰ ਹਨ ਅਤੇ ਕੁੱਝ ਮੁਤਾਸ਼ਾਬਿਹਾਤ (ਅਸਪਸ਼ਟ, ਗੁੰਝਲਦਾਰ) ਹਨ। ਜਿਹੜੇ ਲੋਕਾਂ ਦੇ ਮਨਾਂ ਵਿਚ ਵਿੰਗ ਹੇ ਉਹ ਉਹਨਾਂ ਮੁਤਾਸ਼ਾਬਿਹਾਤ ਆਇਤਾਂ ਦੇ ਪਿੱਛੇ ਲੱਗੇ ਰਹਿੰਦੇ ਹਨ। ਉਹਨਾਂ ਦਾ ਉਦੇਸ਼ ਕੇਵਲ ਫ਼ਿਤਨਾ (ਸ਼ੱਕ) ਫੈਲਾਉਣਾ ਅਤੇ (.ਕੁਰਆਨ ਤੋਂ ਦੂਰ ਕਰਨ ਲਈ) ਦਲੀਲਾਂ ਦੀ ਭਾਲ ਕਰਨਾ ਹੇ ਜਦ ਕਿ ਅੱਲਾਹ ਤੋਂ ਛੁੱਟ ਕੋਈ ਵੀ ਇਹਨਾਂ (ਅਸਪਸ਼ਟ) ਆਇਤਾਂ ਦੀ ਹਕੀਕਤ ਨੂੰ ਨਹੀਂ ਜਾਣਦਾ। ਜਿਹੜੇ ਲੋਕ ਆਪਣੇ ਗਿਆਨ (ਈਮਾਨ) ਵਿਚ ਪੱਕੇ ਹਨ ਉਹ ਆਖਦੇ ਹਨ ਕਿ ਸਾਡਾ ਤਾਂ ਇਹਨਾਂ (ਅਸਪਸ਼ਟ ਆਇਤਾਂ) ’ਤੇ ਈਮਾਨ ਹੇ। ਇਹ ਸਭ ਸਾਡੇ ਰੱਬ ਵੱਲੋਂ ਹੀ ਹੇ। ਨਸੀਹਤ ਤਾਂ ਕੇਵਲ ਅਕਲ ਵਾਲੇ ਹੀ ਗ੍ਰਹਿਣ ਕਰਦੇ ਹਨ। هُوَ ٱلَّذِىٓ أَنزَلَ عَلَيْكَ ٱلْكِتَٰبَ مِنْهُ ءَايَٰتٌۭ مُّحْكَمَٰتٌ هُنَّ أُمُّ ٱلْكِتَٰبِ وَأُخَرُ مُتَشَٰبِهَٰتٌۭ ۖ فَأَمَّا ٱلَّذِينَ فِى قُلُوبِهِمْ زَيْغٌۭ فَيَتَّبِعُونَ مَا تَشَٰبَهَ مِنْهُ ٱبْتِغَآءَ ٱلْفِتْنَةِ وَٱبْتِغَآءَ تَأْوِيلِهِۦ ۗ وَمَا يَعْلَمُ تَأْوِيلَهُۥٓ إِلَّا ٱللَّهُ ۗ وَٱلرَّٰسِخُونَ فِى ٱلْعِلْمِ يَقُولُونَ ءَامَنَّا بِهِۦ كُلٌّۭ مِّنْ عِندِ رَبِّنَا ۗ وَمَا يَذَّكَّرُ إِلَّآ أُو۟لُوا۟ ٱلْأَلْبَٰبِ. ﴿7﴾
8 (ਅਕਲ ਵਾਲੇ ਦੁਆਵਾਂ ਕਰਦੇ ਹਨ ਕਿ) ਹੇ ਸਾਡੇ ਰੱਬ! ਹਿਦਾਇਤ ਦੇਣ ਮਗਰੋਂ ਸਾਡੇ ਦਿਲਾਂ ਵਿਚ ਵਿੰਗ-ਵਲ ਨਾ ਪਾਈਂ ਅਤੇ ਸਾਡੇ ਉੱਤੇ ਆਪਣੇ ਕੋਲੋਂ ਰਹਿਮਤ ਦੀ ਬਖ਼ਸ਼ਿਸ਼ ਕਰ। ਬੇਸ਼ੱਕ ਤੂੰ ਹੀ ਸਭ ਤੋਂ ਵੱਡਾ ਸਖ਼ੀ ਦਾਤਾ ਹੇ। رَبَّنَا لَا تُزِغْ قُلُوبَنَا بَعْدَ إِذْ هَدَيْتَنَا وَهَبْ لَنَا مِن لَّدُنكَ رَحْمَةً ۚ إِنَّكَ أَنتَ ٱلْوَهَّابُ. ﴿8﴾
9 ਹੇ ਸਾਡੇ ਰੱਬ! ਬੇਸ਼ੱਕ ਤੂੰ ਇਕ ਦਿਨ ਸਾਰੇ ਲੋਕਾਂ ਨੂੰ (ਆਪਣੀ ਹਜ਼ੂਰੀ ਵਿਚ) ਜਮ੍ਹਾਂ ਕਰਨ ਵਾਲਾ ਹੇ ਜਿਸ ਦੇ ਆਉਣ ਵਿਚ ਕਿਸੇ ਪ੍ਰਕਾਰ ਦਾ ਕੋਈ ਸ਼ੱਕ ਨਹੀਂ। ਬੇਸ਼ੱਕ ਅੱਲਾਹ ਆਪਣੇ ਬਚਨਾਂ ਤੋਂ ਟਲਣ ਵਾਲਾ ਨਹੀਂ। رَبَّنَآ إِنَّكَ جَامِعُ ٱلنَّاسِ لِيَوْمٍۢ لَّا رَيْبَ فِيهِ ۚ إِنَّ ٱللَّهَ لَا يُخْلِفُ ٱلْمِيعَادَ. ﴿9﴾
10 ਬੇਸ਼ੱਕ ਜਿਨ੍ਹਾਂ ਲੋਕਾਂ ਨੇ (ਰੱਬ ਦਾ) ਇਨਕਾਰ ਕੀਤਾ ਉਹਨਾਂ ਦੇ ਮਾਲ ਅਤੇ ਔਲਾਦ ਉਹਨਾਂ ਨੂੰ ਅੱਲਾਹ ਦੇ ਅਜ਼ਾਬ ਤੋਂ ਬਚਾਉਣ ਲਈ ਕੁੱਝ ਕੰਮ ਨਹੀਂ ਆਵੇਗੀ, ਉਹ ਲੋਕੀਂ ਤਾਂ (ਨਰਕ ਦੀ) ਅੱਗ ਦਾ ਬਾਲਣ ਹਨ। إِنَّ ٱلَّذِينَ كَفَرُوا۟ لَن تُغْنِىَ عَنْهُمْ أَمْوَٰلُهُمْ وَلَآ أَوْلَٰدُهُم مِّنَ ٱللَّهِ شَيْـًۭٔا ۖ وَأُو۟لَٰٓئِكَ هُمْ وَقُودُ ٱلنَّارِ. ﴿10﴾
11 (ਉਹਨਾਂ ਦਾ ਅੰਤ) ਫ਼ਿਰਔਨ ਦੇ ਸਾਥੀਆਂ ਅਤੇ ਉਹਨਾਂ ਤੋਂ ਪਹਿਲਾਂ ਦੇ ਲੋਕਾਂ ਵਾਂਗ ਹੋਵੇਗਾ। ਉਹਨਾਂ ਨੇ ਸਾਡੀਆਂ ਆਇਤਾਂ (ਹੁਕਮਾਂ) ਨੂੂੰ ਝੁਠਲਾਇਆ ਤਾਂ ਅੱਲਾਹ ਨੇ ਵੀ ਉਹਨਾਂ ਨੂੰ ਉਹਨਾਂ ਦੇ ਅਪਰਾਧਾਂ ਕਾਰਨ (ਸਜ਼ਾ ਲਈ) ਨੱਪ ਲਿਆ। ਅੱਲਾਹ ਸਜ਼ਾ ਦੇਣ ਵਿਚ ਬਹੁਤ ਸਖ਼ਤ ਹੇ। كَدَأْبِ ءَالِ فِرْعَوْنَ وَٱلَّذِينَ مِن قَبْلِهِمْ ۚ كَذَّبُوا۟ بِـَٔايَٰتِنَا فَأَخَذَهُمُ ٱللَّهُ بِذُنُوبِهِمْ ۗ وَٱللَّهُ شَدِيدُ ٱلْعِقَابِ. ﴿11﴾
12 (ਹੇ ਨਬੀ!) ਜਿਹਨਾਂ ਲੋਕਾਂ ਨੇ ਕੁਫ਼ਰ ਕੀਤਾ ਹੇ ਉਹਨਾਂ ਨੂੰ ਆਖ ਦਿਓ ਕਿ ਛੇਤੀ ਹੀ ਤੁਸੀਂ (ਅੱਲਾਹ ਦੇ) ਅਧੀਨ ਹੋ ਜਾਓਗੇ ਅਤੇ ਤੁਹਾਨੂੰ ਨਰਕ ਵੱਲ ਹੱਕਿਆ ਜਾਵੇਗਾ ਜੋ ਕਿ ਬਹੁਤ ਹੀ ਬੁਰਾ ਟਿਕਾਣਾ ਹੇ। قُل لِّلَّذِينَ كَفَرُوا۟ سَتُغْلَبُونَ وَتُحْشَرُونَ إِلَىٰ جَهَنَّمَ ۚ وَبِئْسَ ٱلْمِهَادُ. ﴿12﴾
13 ਹਕੀਕਤ ਵਿਚ ਤੁਹਾਡੇ ਲਈ ਉਹਨਾਂ ਦੋ ਧੜ੍ਹਿਆਂ (ਮੋਮਿਨ ਤੇ ਕਾਫ਼ਿਰਾਂ) ਵਿਚ (ਸਿੱਖਿਆ ਲਈ) ਇਕ ਅਹਿਮ ਨਿਸ਼ਾਨੀ ਸੀ ਜਿਹੜੇ (ਬਦਰ ਦੇ ਮੈਦਾਨ ਵਿਚ) ਇਕ ਦੂਜੇ ਨਾਲ ਭਿੜੇ ਸੀ (ਉਹਨਾਂ ਵਿਚ) ਇਕ ਧੜਾ ਅੱਲਾਹ ਦੀ ਰਾਹ ਵਿਚ ਲੜ ਰਿਹਾ ਸੀ ਅਤੇ ਦੂਜਾ (ਰੱਬ ਦਾ) ਇਨਕਾਰੀ ਸੀ। ਵੇਖਣ ਵਾਲੀਆਂ ਅੱਖਾਂ ਉਹਨਾਂ (ਕਾਫ਼ਿਰਾਂ) ਦੇ ਧੜੇ ਨੂੰ (ਮੁਸਲਮਾਨਾਂ ਦੇ ਧੜੇ ਤੋਂ) ਦੋ ਗੁਣਾ ਵੇਖ ਰਹੀਆਂ ਸਨ। (ਜਦ ਕਿ) ਅੱਲਾਹ ਜਿਸ ਨੂੰ ਚਾਹੁੰਦਾ ਹੇ ਆਪਣੀ ਮਦਦ ਦੁਆਰਾ ਸ਼ਕਤੀ (ਸਹਾਇਤਾ) ਪ੍ਰਦਾਨ ਕਰਦਾ ਹੇ। ਬੇਸ਼ੱਕ ਇਸ (ਜੰਗ ਵਿਚ) ਸੂਝ-ਬੂਝ ਰੱਖਣ ਵਾਲਿਆਂ ਲਈ ਇਕ ਵੱਡੀ ਨਸੀਹਤ ਹੇ। قَدْ كَانَ لَكُمْ ءَايَةٌۭ فِى فِئَتَيْنِ ٱلْتَقَتَا ۖ فِئَةٌۭ تُقَٰتِلُ فِى سَبِيلِ ٱللَّهِ وَأُخْرَىٰ كَافِرَةٌۭ يَرَوْنَهُم مِّثْلَيْهِمْ رَأْىَ ٱلْعَيْنِ ۚ وَٱللَّهُ يُؤَيِّدُ بِنَصْرِهِۦ مَن يَشَآءُ ۗ إِنَّ فِى ذَٰلِكَ لَعِبْرَةًۭ لِّأُو۟لِى ٱلْأَبْصَٰرِ. ﴿13﴾
14 ਲੋਕਾਂ ਲਈ ਮਨ ਭਾਂਉਂਦੀਆਂ ਚੀਜ਼ਾਂ ਡਾਢੀਆਂ ਸੋਹਣੀਆਂ ਬਣਾ ਛੱਡੀਆਂ ਹਨ ਜਿਵੇਂ ਪਤਨੀਆਂ, ਪੁੱਤਰ, ਸੋਨੇ ਚਾਂਦੀ ਦੇ ਭੰਡਾਰ, ਚੋਣਵੇ ਘੋੜੇ, (ਪਾਲਤੂ) ਜਾਨਵਰ ਅਤੇ (ਹਰੀ ਭਰੀ) ਖੇਤੀ, ਜਦ ਕਿ ਇਹ ਸਭ ਸੰਸਾਰਿਕ ਜੀਵਨ ਦੀ ਹੀ ਸਮੱਗਰੀ ਹੇ, ਪਰ ਵਧੀਆ ਟਿਕਾਣਾ ਅੱਲਾਹ ਦੇ ਕੋਲ ਹੀ ਹੇ। زُيِّنَ لِلنَّاسِ حُبُّ ٱلشَّهَوَٰتِ مِنَ ٱلنِّسَآءِ وَٱلْبَنِينَ وَٱلْقَنَٰطِيرِ ٱلْمُقَنطَرَةِ مِنَ ٱلذَّهَبِ وَٱلْفِضَّةِ وَٱلْخَيْلِ ٱلْمُسَوَّمَةِ وَٱلْأَنْعَٰمِ وَٱلْحَرْثِ ۗ ذَٰلِكَ مَتَٰعُ ٱلْحَيَوٰةِ ٱلدُّنْيَا ۖ وَٱللَّهُ عِندَهُۥ حُسْنُ ٱلْمَـَٔابِ. ﴿14﴾
15 (ਹੇ ਨਬੀ!) ਤੁਸੀਂ ਆਖ ਦਿਓ ਕੀ ਮੈਂ ਤੁਹਾ` ਇਹਨਾਂ ਚੀਜ਼ਾਂ ਤੋਂ ਵਧੀਆ ਚੀਜ਼ਾਂ ਦੱਸਾਂ? (ਉਹ ਇਹ) ਕਿ ਪਰਹੇਜ਼ਗਾਰਾਂ ਲਈ (ਭਾਵ ਰੱਬ ਤੋਂ ਡਰਦੇ ਹੋਏ ਬੁਰਾਈਆਂ ਤੋਂ ਬਚਨ) ਵਾਲਿਆਂ ਲਈ ਰੱਬ ਦੇ ਕੋਲ ਬਾਗ਼ ਹਨ ਜਿਨ੍ਹਾਂ ਦੇ ਹੇਠ ਨਹਿਰਾਂ ਵਗਦੀਆਂ ਹਨ। ਉਹ ਉਹਨਾਂ ਵਿਚ ਸਦਾ ਲਈ ਰਹਿਣਗੇ ਉੱਥੇ ਉਹਨਾਂ ਲਈ ਪਵਿੱਤਰ ਪਤਨੀਆਂ ਹੋਣਗੀਆਂ ਅਤੇ ਅੱਲਾਹ ਦੀ ਰਜ਼ਾ ਵੀ ਪ੍ਰਾਪਤ ਹੋਵੇਗੀ ਅੱਲਾਹ ਆਪਣੇ ਬੰਦਿਆਂ (ਦੇ ਅਮਲਾਂ) ਨੂੰ ਚੰਗੀ ਤਰ੍ਹਾਂ ਵੇਖਦਾ ਹੇ। ۞ قُلْ أَؤُنَبِّئُكُم بِخَيْرٍۢ مِّن ذَٰلِكُمْ ۚ لِلَّذِينَ ٱتَّقَوْا۟ عِندَ رَبِّهِمْ جَنَّٰتٌۭ تَجْرِى مِن تَحْتِهَا ٱلْأَنْهَٰرُ خَٰلِدِينَ فِيهَا وَأَزْوَٰجٌۭ مُّطَهَّرَةٌۭ وَرِضْوَٰنٌۭ مِّنَ ٱللَّهِ ۗ وَٱللَّهُ بَصِيرٌۢ بِٱلْعِبَادِ. ﴿15﴾
16 ਜਿਹੜੇ ਲੋਕ ਦੁਆ ਕਰਦੇ ਹਨ ਕਿ ਹੇ ਸਾਡੇ ਰੱਬ! ਬੇਸ਼ੱਕ ਅਸੀਂ ਈਮਾਨ ਲਿਆਏ ਹਾਂ, ਤੂੰ ਸਾਡੇ ਗੁਨਾਹਾਂ ਨੂੰ ਬਖ਼ਸ਼ ਦੇ ਅਤੇ ਸਾਨੂੰ ਅੱਗ ਦੇ ਅਜ਼ਾਬ ਤੋਂ ਸੁਰੱਖਿਅਤ ਰੱਖ। ٱلَّذِينَ يَقُولُونَ رَبَّنَآ إِنَّنَآ ءَامَنَّا فَٱغْفِرْ لَنَا ذُنُوبَنَا وَقِنَا عَذَابَ ٱلنَّارِ. ﴿16﴾
17 ਇਹ ਲੋਕ ਉਹ ਹਨ ਜਿਹੜੇ ਸਬਰ ਕਰਦੇ ਹਨ, ਸੱਚ ਬੋਲਦੇ ਹਨ, ਰੱਬ ਦੇ ਹੁਕਮਾਂ ਦੀ ਪਾਲਣਾ ਕਰਦੇ ਹਨ, (ਰੱਬ ਦੀ ਰਾਹ ਵਿਚ) ਖ਼ਰਚ ਕਰਦੇ ਹਨ ਅਤੇ ਸਰਘੀ ਵੇਲੇ ਆਪਣੇ ਲਈ ਬਖ਼ਸ਼ਿਸ਼ ਦੀਆਂ ਦੁਆਵਾਂ ਕਰਦੇ ਹਨ। ٱلصَّٰبِرِينَ وَٱلصَّٰدِقِينَ وَٱلْقَٰنِتِينَ وَٱلْمُنفِقِينَ وَٱلْمُسْتَغْفِرِينَ بِٱلْأَسْحَارِ. ﴿17﴾
18 ਅੱਲਾਹ ਨੇ ਗਵਾਹੀ ਦਿੱਤੀ ਹੇ ਕਿ ਉਸ ਤੋਂ ਛੁੱਟ ਹੋਰ ਕੋਈ ਇਸ਼ਟ ਨਹੀਂ ਅਤੇ (ਇਹੋ ਗਵਾਹੀ) ਫ਼ਰਿਸ਼ਤੇ ਅਤੇ ਗਿਆਨਵਾਨ ਲੋਕ ਵੀ ਦੇ ਰਹੇ ਹਨ ਕਿ ਉਸੇ ਸਾਰੀ ਸ੍ਰਿਸ਼ਟੀ ਨੂੰ ਇਨਸਾਫ਼ ਦੇ ਆਧਾਰ ’ਤੇ ਕਾਇਮ ਕਰ ਰੱਖਿਆ ਹੇ। ਉਸ ਤੋਂ ਛੁੱਟ ਹੋਰ ਕੋਈ ਇਸ਼ਟ ਨਹੀਂ ਉਹੀਓ ਜ਼ੋਰਾਵਰ ਦਾਨਾਈ ਵਾਲਾ ਹੇ। شَهِدَ ٱللَّهُ أَنَّهُۥ لَآ إِلَٰهَ إِلَّا هُوَ وَٱلْمَلَٰٓئِكَةُ وَأُو۟لُوا۟ ٱلْعِلْمِ قَآئِمًۢا بِٱلْقِسْطِ ۚ لَآ إِلَٰهَ إِلَّا هُوَ ٱلْعَزِيزُ ٱلْحَكِيمُ. ﴿18﴾
19 ਬੇਸ਼ੱਕ ਅੱਲਾਹ ਦੀ ਨਜ਼ਰ ਵਿਚ ਕੇਵਲ ਇਸਲਾਮ ਹੀ (ਸੱਚਾ) ਧਰਮ ਹੇ ਅਤੇ ਅਹਲੇ ਕਿਤਾਬ (ਭਾਵ ਯਹੂਦੀ ਤੇ ਈਸਾਈ) ਨੇ (ਰੱਬੀ) ਗਿਆਨ ਆਉਣ ਤੋਂ ਬਾਅਦ ਕੇਵਲ ਇਸ ਲਈ ਇਸਦਾ ਵਿਰੋਧ ਕੀਤਾ ਕਿਉਂ ਜੋ ਉਹ ਆਪਸ ਵਿਚ ਹਟਧਰਮੀ ਅਤੇ ਈਰਖਾ ਵਾਲਾ ਵਤੀਰਾ ਰਖਦੇ ਸਨ। ਜਿਹੜਾ ਵੀ ਕੋਈ ਅੱਲਾਹ ਦੀਆਂ ਆਇਤਾਂ (.ਕੁਰਆਨ) ਦਾ ਇਨਕਾਰ ਕਰੇਗਾ ਅੱਲਾਹ ਛੇਤੀ ਹੀ (ਉਸ ਤੋਂ) ਹਿਸਾਬ ਲੈਣ ਵਾਲਾ ਹੇ। إِنَّ ٱلدِّينَ عِندَ ٱللَّهِ ٱلْإِسْلَٰمُ ۗ وَمَا ٱخْتَلَفَ ٱلَّذِينَ أُوتُوا۟ ٱلْكِتَٰبَ إِلَّا مِنۢ بَعْدِ مَا جَآءَهُمُ ٱلْعِلْمُ بَغْيًۢا بَيْنَهُمْ ۗ وَمَن يَكْفُرْ بِـَٔايَٰتِ ٱللَّهِ فَإِنَّ ٱللَّهَ سَرِيعُ ٱلْحِسَابِ. ﴿19﴾
20 (ਹੇ ਮੁਹੰਮਦ!) ਜੇ ਉਹ (ਅਹਲੇ ਕਿਤਾਬ) ਤੁਹਾਡੇ ਨਾਲ ਝਗੜਾ ਕਰਨ ਤਾਂ ਆਖ ਦਿਓ ਕਿ ਮੈਂ ਅਤੇ ਮੇਰੇ ਪੈਰੋਕਾਰਾਂ ਨੇ ਵੀ ਆਪਣਾ ਸੀਸ ਅੱਲਾਹ ਦੇ ਅੱਗੇ ਝੁਕਾ ਦਿੱਤਾ ਹੇ। ਤੁਸੀਂ ਅਹਲੇ ਕਿਤਾਬ (ਯਹੂਦੀ ਅਤੇ ਈਸਾਈ) ਅਤੇ ਅਣਪੜ੍ਹ (ਕਾਫ਼ਿਰ ਅਤੇ ਮੁਸ਼ਰਿਕ) ਲੋਕਾਂ ਨੂੰ ਪੁੱਛੋ ਕੀ ਤੁਸੀਂ ਇਸਲਾਮ ਕਬੂਲ ਕਰਦੇ ਹੋ? ਜੇ ਉਹ ਇਸਲਾਮ ਕਬੂਲ ਕਰ ਲੈਣ ਤਾਂ ਉਹਨਾਂ ਨੂੰ ਹਿਦਾਇਤ ਮਿਲ ਜਾਵੇਗੀ। ਜੇ ਉਹ ਮੂੰਹ ਮੋੜਣਗੇ ਤਾਂ (ਕੋਈ ਗੱਲ ਨਹੀਂ) ਤੁਹਾਡੇ ਜ਼ਿੰਮੇਂ ਤਾਂ ਕੇਵਲ ਰੱਬੀ ਪੈਗ਼ਾਮ ਪਹੁੰਚਾਉਣ ਦੀ ਹੀ ਜ਼ਿੰਮੇਵਾਰੀ ਹੇ। ਅੱਲਾਹ ਆਪਣੇ ਬੰਦਿਆਂ ਨੂੰ ਚੰਗੀ ਤਰ੍ਹਾਂ ਵੇਖਦਾ ਹੇ। فَإِنْ حَآجُّوكَ فَقُلْ أَسْلَمْتُ وَجْهِىَ لِلَّهِ وَمَنِ ٱتَّبَعَنِ ۗ وَقُل لِّلَّذِينَ أُوتُوا۟ ٱلْكِتَٰبَ وَٱلْأُمِّيِّۦنَ ءَأَسْلَمْتُمْ ۚ فَإِنْ أَسْلَمُوا۟ فَقَدِ ٱهْتَدَوا۟ ۖ وَّإِن تَوَلَّوْا۟ فَإِنَّمَا عَلَيْكَ ٱلْبَلَٰغُ ۗ وَٱللَّهُ بَصِيرٌۢ بِٱلْعِبَادِ. ﴿20﴾
21 ਬੇਸ਼ੱਕ ਜਿਹੜੇ ਵੀ ਅੱਲਾਹ ਦੀਆਂ ਆਇਤਾਂ (.ਕੁਰਆਨ) ਦਾ ਇਨਕਾਰ ਕਰਦੇ ਹਨ, ਨਬੀਆਂ ਨੂੰ ਨਾ-ਹੱਕਾ ਕਤਲ ਕਰਦੇ ਹਨ ਅਤੇ ਉਹਨਾਂ ਲੋਕਾਂ ਨੂੰ ਵੀ (ਨਾ-ਹੱਕਾ) ਕਤਲ ਕਰਦੇ ਹਨ ਜਿਹੜੇ ਹੱਕ ਇਨਸਾਫ਼ ਦੀਆਂ ਗੱਲਾਂ ਕਰਦੇ ਹਨ ਤਾਂ ਤੁਸੀਂ (ਹੇ ਨਬੀ!) ਉਹਨਾਂ (ਜ਼ਾਲਮਾਂ) ਨੂੰ ਦੁਖਦਾਈ ਅਜ਼ਾਬ ਦੀ ਖ਼ੁਸ਼ਖ਼ਬਰੀ ਸੁਣਾ ਦਿਓ। إِنَّ ٱلَّذِينَ يَكْفُرُونَ بِـَٔايَٰتِ ٱللَّهِ وَيَقْتُلُونَ ٱلنَّبِيِّۦنَ بِغَيْرِ حَقٍّۢ وَيَقْتُلُونَ ٱلَّذِينَ يَأْمُرُونَ بِٱلْقِسْطِ مِنَ ٱلنَّاسِ فَبَشِّرْهُم بِعَذَابٍ أَلِيمٍ. ﴿21﴾
22 ਇਹ ਉਹ ਲੋਕ ਹਨ ਜਿਨ੍ਹਾਂ ਦੇ ਅਮਲ ਦੁਨੀਆਂ ਤੇ ਆਖ਼ਿਰਤ ਵਿਚ ਬਰਬਾਦ ਹੋ ਗਏ ਅਤੇ ਉਹਨਾਂ ਦੀ ਕੋਈ ਮਦਦ ਕਰਨ ਵਾਲਾ ਵੀ ਨਹੀਂ ਹੇ। أُو۟لَٰٓئِكَ ٱلَّذِينَ حَبِطَتْ أَعْمَٰلُهُمْ فِى ٱلدُّنْيَا وَٱلْءَاخِرَةِ وَمَا لَهُم مِّن نَّٰصِرِينَ. ﴿22﴾
23 ਕੀ ਤੁਸੀਂ ਉਹਨਾਂ ਲੋਕਾਂ (ਦੇ ਵਤੀਰੇ) ਨੂੰ ਨਹੀਂ ਵੇਖਿਆ, ਜਿਨ੍ਹਾਂ ਨੂੰ ਕਿਤਾਬ ਦੇ ਗਿਆਣ ਵਿੱਚੋਂ ਕੁੱਝ ਭਾਗ ਮਿਲਿਆ ਸੀ। ਉਹਨਾਂ ਨੂੰ ਕਿਤਾਬ ਵੱਲ ਬੁਲਾਇਆ ਜਾਂਦਾ ਹੇ ਤਾਂ ਜੋਂ ਉਹਨਾਂ ਦੇ ਵਿਚਾਲੇ (ਮਤਭੇਦਾਂ ਦਾ) ਫ਼ੈਸਲਾ ਕੀਤਾ ਜਾ ਸਕੇ ਤਾਂ ਇਕ ਧਿਰ ਇਸ ਤੋਂ ਕੰਨੀ ਕਤਰ੍ਹਾਂਉਂਦਾ ਹੇ, ਉਹ ਸੱਚਾਈ ਤੋਂ ਮੂੰਹ ਮੋੜ ਲੈਂਦੇ ਹਨ। أَلَمْ تَرَ إِلَى ٱلَّذِينَ أُوتُوا۟ نَصِيبًۭا مِّنَ ٱلْكِتَٰبِ يُدْعَوْنَ إِلَىٰ كِتَٰبِ ٱللَّهِ لِيَحْكُمَ بَيْنَهُمْ ثُمَّ يَتَوَلَّىٰ فَرِيقٌۭ مِّنْهُمْ وَهُم مُّعْرِضُونَ. ﴿23﴾
24 ਇਸ ਦਾ ਕਾਰਨ ਇਹ ਹੇ ਕਿ ਉਹਨਾਂ ਦਾ ਇਹ ਕਹਿਣਾ ਹੇ ਕਿ (ਜੇਕਰ ਸਾਨੂੰ ਨਰਕ ਵਿਚ ਜਾਣਾ ਵੀ ਪਿਆ ਤਾਂ) ਸਾਨੂੰ ਨਰਕ ਦੀ ਅੱਗ ਕੁੱਝ ਦਿਨ ਹੀ ਛੂਹੇਗੀ। ਉਹਨਾਂ ਦੀਆਂ ਇਹੋ ਮਨਘੜ ਗੱਲਾਂ ਨੇ ਉਹਨਾਂ ਨੂੰ ਆਪਣੇ ਧਰਮ ਪ੍ਰਤੀ ਬਹੁਤ ਭੁਲੇਖਿਆਂ ਵਿਚ ਪਾ ਸੁੱਟਿਆ ਹੇ। ذَٰلِكَ بِأَنَّهُمْ قَالُوا۟ لَن تَمَسَّنَا ٱلنَّارُ إِلَّآ أَيَّامًۭا مَّعْدُودَٰتٍۢ ۖ وَغَرَّهُمْ فِى دِينِهِم مَّا كَانُوا۟ يَفْتَرُونَ. ﴿24﴾
25 ਫੇਰ ਕੀ ਹਾਲ ਹੋਵੇਗਾ ਜਦੋਂ ਉਹਨਾਂ ਨੂੰ ਉਸ (ਕਿਆਮਤ ਵਾਲੇ) ਦਿਨ ਇਕੱਠਾ ਕਰਾਂਗੇ ਜਿਸ ਦੇ ਆਉਣ ਵਿਚ ਕੋਈ ਸ਼ੱਕ ਨਹੀਂ ਅਤੇ (ਉਸ ਦਿਨ) ਹਰ ਵਿਅਕਤੀ ਨੂੰ ਉਹ ਦੇ ਕੀਤੇ ਅਮਲਾਂ ਦਾ ਪੂਰਾ-ਪੂਰਾ ਬਦਲਾ ਦਿੱਤਾ ਜਾਵੇਗਾ ਅਤੇ ਉਹਨਾਂ ’ਤੇ ਉੱਕਾ ਹੀ ਵਧੀਕੀ ਨਹੀਂ ਕੀਤੀ ਜਾਵੇਗੀ। فَكَيْفَ إِذَا جَمَعْنَٰهُمْ لِيَوْمٍۢ لَّا رَيْبَ فِيهِ وَوُفِّيَتْ كُلُّ نَفْسٍۢ مَّا كَسَبَتْ وَهُمْ لَا يُظْلَمُونَ. ﴿25﴾
26 ਹੇ ਨਬੀ! ਤੁਸੀਂ ਆਖੋ ਕਿ ਹੇ ਮੇਰੇ ਰੱਬਾ! ਤੂੰ ਜਿਸ ਨੂੰ ਚਾਹੇ ਬਾਦਸ਼ਾਹੀ ਦਿੰਦਾ ਹੇ ਅਤੇ ਜਿਸ ਤੋਂ ਚਾਹੇ ਖੋਹ ਲੈਂਦਾ ਹੇ ਅਤੇ ਤੂੰ ਜਿਸ ਨੂੰ ਚਾਹੇ ਇੱਜ਼ਤ ਦਿੰਦਾ ਹੇ ਅਤੇ ਜਿਸ ਨੂੰ ਚਾਹੇ ਰੁਸਵਾ ਕਰ ਦਿੰਦਾ ਹੇ। ਸਭ ਤਰ੍ਹਾਂ ਦੀਆਂ ਭਲਾਈਆਂ ਤੇਰੇ ਹੀ ਹੱਥ ਵਿਚ ਹਨ, ਬੇਸ਼ੱਕ ਹਰ ਚੀਜ਼ ਤੇਰੇ ਹੀ ਕਬਜ਼ੇ ਵਿਚ ਹੇ। قُلِ ٱللَّهُمَّ مَٰلِكَ ٱلْمُلْكِ تُؤْتِى ٱلْمُلْكَ مَن تَشَآءُ وَتَنزِعُ ٱلْمُلْكَ مِمَّن تَشَآءُ وَتُعِزُّ مَن تَشَآءُ وَتُذِلُّ مَن تَشَآءُ ۖ بِيَدِكَ ٱلْخَيْرُ ۖ إِنَّكَ عَلَىٰ كُلِّ شَىْءٍۢ قَدِيرٌۭ. ﴿26﴾
27 ਤੂੰ ਹੀ ਰਾਤ ਨੂੰ ਦਿਨ ਵਿਚ ਅਤੇ ਦਿਨ ਨੂੰ ਰਾਤ ਵਿਚ ਦਾਖ਼ਲ ਕਰਦਾ ਹੇ, ਤੂੰ ਹੀ ਬੇਜਾਨ ਚੀਜ਼ਾਂ ਵਿੱਚੋਂ ਜਾਨਦਾਰ ਚੀਜ਼ਾਂ ਨੂੰ ਅਤੇ ਜਾਨਦਾਰ ਚੀਜ਼ਾਂ ਵਿੱਚੋਂ ਬੇਜਾਨ ਚੀਜ਼ਾਂ ਕੱਢਦਾ ਹੇ। ਤੂੰ ਜਿਸ ਨੂੰ ਚਾਹੁੰਦਾ ਹੇ ਬੇ ਹਿਸਾਬ ਰਿਜ਼ਕ (ਧੰਨ ਦੋਲਤ, ਇੱਜ਼ਤ, ਆਬਰੂ, ਸੰਤਾਨ ਆਦਿ) ਦਿੰਦਾ ਹੇ। تُولِجُ ٱلَّيْلَ فِى ٱلنَّهَارِ وَتُولِجُ ٱلنَّهَارَ فِى ٱلَّيْلِ ۖ وَتُخْرِجُ ٱلْحَىَّ مِنَ ٱلْمَيِّتِ وَتُخْرِجُ ٱلْمَيِّتَ مِنَ ٱلْحَىِّ ۖ وَتَرْزُقُ مَن تَشَآءُ بِغَيْرِ حِسَابٍۢ. ﴿27﴾
28 ਮੋਮਿਨਾਂ ਨੂੰ ਚਾਹੀਦਾ ਹੇ ਕਿ ਈਮਾਨ ਵਾਲਿਆਂ ਨੂੰ ਛੱਡ ਕੇ ਕਾਫ਼ਿਰਾਂ ਨੂੰ ਆਪਣਾ ਦੋਸਤ (ਰਾਜ਼ਦਾਰ) ਨਾ ਬਣਾਉਣ ਅਤੇ ਜੋ ਵੀ ਇੰਜ ਕਰੇਗਾ ਫੇਰ ਅੱਲਾਹ ਦਾ ਉਸ ਨਾਲ ਕੋਈ ਸੰਬੰਧ ਨਹੀਂ। ਹਾਂ! ਉਸ ਸਮੇਂ ਮੁਆਫ਼ੀ ਹੇ ਜਦੋਂ ਤੁਹਾਨੂੰ ਉਹਨਾਂ ਦੀਆਂ ਸ਼ਰਾਰਤਾਂ ਤੋਂ ਬਚਾਓ ਕਰਨਾ ਹੋਵੇ (ਤਾਂ ਦੋਸਤੀ ਕਰ ਸਕਦੇ ਹੋ) ਅੱਲਾਹ ਤੁਹਾ` ਆਪਣੀ ਜ਼ਾਤ ਤੋਂ ਡਰਾ ਰਿਹਾ ਹੇ[1] ਅਤੇ ਤੁਸੀਂ ਪਰਤ ਕੇ ਅੱਲਾਹ ਵੱਲ ਹੀ ਜਾਣਾ ਹੇ।
[1] ਅਤੇ ਅੱਲਾਹ ਦਾ ਇਹ ਬਿਆਨ ਹੇ ਕਿ ਉਹ ਤੁਹਾਨੂੰ ਆਪਣੀ ਜ਼ਾਤ ਤੋਂ ਡਰਾਉਂਦਾ ਹੇ ਭਾਵ ਆਪਣੀ ਸਜ਼ਾ ਤੋਂ, ਨਬੀ ਕਰੀਮ ਸ: ਨੇ ਫ਼ਰਮਾਇਆ ਅੱਲਾਹ ਤੋਂ ਵੱਧ ਕੇ ਕੋਈ ਗ਼ੈਰਤਮੰਦ ਨਹੀਂ ਹੇ ਇਸੇ ਲਈ ਉਸ ਨੇ ਅਸ਼ਲੀਲਤਾ ਵਾਲੇ ਸਾਰੇ ਕੰਮਾਂ ਨੂੰ ਹਰਾਮ ਕਿਹਾ ਹੇ ਅਤੇ ਅੱਲਾਹ ਤੋਂ ਵੱਧ ਕੇ ਕੋਈ ਅਜਿਹਾਂ ਵੀ ਨਹੀਂ ਜਿਹੜਾ ਇਹ ਪਸੰਦ ਕਰਦਾ ਹੋਵੇ ਕਿ ਉਸ ਦੀ ਸ਼ਲਾਘਾਂ ਕੀਤੀ ਜਾਵੇ ਭਾਵ ਅੱਲਾਹ ਇਸ ਨੂੰ ਬਹੁਤ ਪਸੰਦ ਕਰਦਾ ਹੇ ਕਿ ਵੱਧ ਤੋਂ ਵੱਧ ਉਸ ਦੀ ਪ੍ਰਸ਼ੰਸ਼ਾ ਕੀਤੀ ਜਾਵੇ। (ਸਹੀ ਬੁਖ਼ਾਰੀ, ਹਦੀਸ: 7403)
لَّا يَتَّخِذِ ٱلْمُؤْمِنُونَ ٱلْكَٰفِرِينَ أَوْلِيَآءَ مِن دُونِ ٱلْمُؤْمِنِينَ ۖ وَمَن يَفْعَلْ ذَٰلِكَ فَلَيْسَ مِنَ ٱللَّهِ فِى شَىْءٍ إِلَّآ أَن تَتَّقُوا۟ مِنْهُمْ تُقَىٰةًۭ ۗ وَيُحَذِّرُكُمُ ٱللَّهُ نَفْسَهُۥ ۗ وَإِلَى ٱللَّهِ ٱلْمَصِيرُ. ﴿28﴾
29 (ਹੇ ਨਬੀ!) ਤੁਸੀਂ ਕਹਿ ਦਿਓ ਕਿ ਭਾਵੇਂ ਤੁਸੀਂ ਆਪਣੇ ਦਿਲ ਦੀ ਗੱਲ ਨੂੰ ਲੁਕਾਵੋ ਭਾਵੇਂ ਜ਼ਾਹਰ ਕਰੋ, ਅੱਲਾਹ ਸਭ ਕੁੱਝ ਜਾਣਦਾ ਹੇ। ਅਕਾਸ਼ਾਂ ਤੇ ਧਰਤੀ ਵਿਚ ਜੋ ਕੁੱਝ ਹੇ ਉਹ ਉਸ ਨੂੰ ਵੀ ਜਾਣਦਾ ਹੇ ਅਤੇ ਹਰੇਕ ਚੀਜ਼ ਅੱਲਾਹ ਦੇ ਕਾਬੂ ਵਿਚ ਹੇ। قُلْ إِن تُخْفُوا۟ مَا فِى صُدُورِكُمْ أَوْ تُبْدُوهُ يَعْلَمْهُ ٱللَّهُ ۗ وَيَعْلَمُ مَا فِى ٱلسَّمَٰوَٰتِ وَمَا فِى ٱلْأَرْضِ ۗ وَٱللَّهُ عَلَىٰ كُلِّ شَىْءٍۢ قَدِيرٌۭ. ﴿29﴾
30 ਜਦੋਂ (ਕਿਆਮਤ ਦਿਹਾੜੇ) ਹਰ ਕੋਈ ਆਪਣੀਆਂ ਕੀਤੀਆਂ ਹੋਈਆਂ ਨੇਕੀਆਂ ਤੇ ਗੁਨਾਹਾਂ ਨੂੰ ਆਪਣੇ ਸਾਹਮਣੇ ਹਾਜ਼ਰ ਵੇਖੇਗਾ ਤਾਂ ਉਹ ਇੱਛਾ ਕਰੇਗਾ ਕਿ ਕਾਸ਼ ਉਸ ਦੇ ਅਤੇ ਉਸ ਦੀਆਂ ਬੁਰਾਈਆਂ ਵਿਚਾਲੇ ਦੂਰੀ ਹੋ ਜਾਵੇ। ਅੱਲਾਹ ਤੁਹਾਨੂੰ ਆਪਣੀ ਜ਼ਾਤ ਤੋਂ ਡਰਾ ਰਿਹਾ ਹੇ ਅਤੇ ਅੱਲਾਹ ਆਪਣੇ ਬੰਦਿਆਂ ’ਤੇ ਬੜਾ ਹੀ ਦਿਆਲੂ ਹੇ। يَوْمَ تَجِدُ كُلُّ نَفْسٍۢ مَّا عَمِلَتْ مِنْ خَيْرٍۢ مُّحْضَرًۭا وَمَا عَمِلَتْ مِن سُوٓءٍۢ تَوَدُّ لَوْ أَنَّ بَيْنَهَا وَبَيْنَهُۥٓ أَمَدًۢا بَعِيدًۭا ۗ وَيُحَذِّرُكُمُ ٱللَّهُ نَفْسَهُۥ ۗ وَٱللَّهُ رَءُوفٌۢ بِٱلْعِبَادِ. ﴿30﴾
31 (ਹੇ ਨਬੀ!) ਕਹਿ ਦਿਓ ਕਿ ਜੇ ਤੁਸੀਂ ਅੱਲਾਹ ਨਾਲ ਮੁਹੱਬਤ ਰੱਖਦੇ ਹੋ ਤਾਂ ਮੇਰੀ ਤਾਬੇਦਾਰੀ ਕਰੋ ਅੱਲਾਹ ਤੁਹਾਡੇ ਨਾਲ ਮਹੁੱਬਤ ਕਰੇਗਾ ਅਤੇ ਤੁਹਾਡੇ ਗੁਨਾਹਾਂ ਨੂੰ ਵੀ ਮੁਆਫ਼ ਕਰ ਦੇਵੇਗਾ। ਅੱਲਾਹ ਵੱਡਾ ਬਖ਼ਸ਼ਣਹਾਰ ਤੇ ਬਹੁਤ ਹੀ ਮਿਹਰਬਾਨ ਹੇ। قُلْ إِن كُنتُمْ تُحِبُّونَ ٱللَّهَ فَٱتَّبِعُونِى يُحْبِبْكُمُ ٱللَّهُ وَيَغْفِرْ لَكُمْ ذُنُوبَكُمْ ۗ وَٱللَّهُ غَفُورٌۭ رَّحِيمٌۭ. ﴿31﴾
32 (ਹੇ ਨਬੀ!) ਕਹਿ ਦਿਓ ਕਿ ਤੁਸੀਂ ਅੱਲਾਹ ਅਤੇ ਉਸ ਦੇ ਰਸੂਲ ਦੀ ਤਾਬੇਦਾਰੀ ਕਰੋ, ਜੇ ਉਹ ਗੱਲ ਨਹੀਂ ਮੰਨਦੇ ਤਾਂ ਅੱਲਾਹ ਵੀ ਕਾਫ਼ਿਰਾਂ ਨੂੰ ਪਸੰਦ ਨਹੀਂ ਕਰਦਾ। قُلْ أَطِيعُوا۟ ٱللَّهَ وَٱلرَّسُولَ ۖ فَإِن تَوَلَّوْا۟ فَإِنَّ ٱللَّهَ لَا يُحِبُّ ٱلْكَٰفِرِينَ. ﴿32﴾
33 ਬੇਸ਼ੱਕ ਅੱਲਾਹ ਨੇ ਸੰਸਾਰ ਦੇ ਸਾਰੇ ਲੋਕਾਂ ਵਿੱਚੋਂ ਆਦਮ, ਨੂਹ, ਇਬਰਾਹੀਮ ਅਤੇ ਇਮਰਾਨ ਦੇ ਘਰਾਣਿਆਂ ਨੂੰ (ਨਬੀ ਬਣਾਉਣ ਲਈ) ਚੁਣ ਲਿਆ ਹੇ। ۞ إِنَّ ٱللَّهَ ٱصْطَفَىٰٓ ءَادَمَ وَنُوحًۭا وَءَالَ إِبْرَٰهِيمَ وَءَالَ عِمْرَٰنَ عَلَى ٱلْعَٰلَمِينَ. ﴿33﴾
34 ਇਹ ਸਾਰੇ ਇੱਕ ਦੂਜੇ ਦੀ ਨਸਲ ਵਿੱਚੋਂ ਸਨ ਅੱਲਾਹ ਸਭ ਕੁੱਝ ਸੁਣਦਾ ਹੇ (ਕਿ ਕਾਫ਼ਿਰ ਤੁਹਾਡੇ ਨਬੀ ਹੋਣ ਤੋਂ ਇਨਕਾਰ ਕਰਦੇ ਹਨ) ਅਤੇ ਜਾਣਦਾ ਹੇ (ਕਿ ਉਹ ਕੇਵਲ ਈਰਖਾ ਕਾਰਨ ਹੀ ਅਜਿਹਾ ਕਰਦੇ ਹਨ)। ذُرِّيَّةًۢ بَعْضُهَا مِنۢ بَعْضٍۢ ۗ وَٱللَّهُ سَمِيعٌ عَلِيمٌ. ﴿34﴾
35 (ਅੱਲਾਹ ਉਸ ਵੇਲੇ ਵੀ ਸੁਣਦਾ ਸੀ) ਜਦੋਂ ਇਮਰਾਨ ਦੀ ਪਤਨੀ ਆਖ ਰਹੀ ਸੀ ਕਿ ਹੇ ਮੇਰੇ ਰੱਬ! ਮੇਰੇ ਗਰਭ ਵਿਚ ਜੋ (ਬਾਲ) ਹੇ, ਮੈਂ ਉਸ ਨੂੰ ਤੇਰੇ ਨਾਂ ’ਤੇ ਵਕਫ਼ ਕਰਨ ਦੀ ਸੁੱਖ ਸੁੱਖੀ ਹੇ, ਤੂੰ ਇਸ ਨੂੰ ਕਬੂਲ ਕਰ ਲੈ। ਬੇਸ਼ੱਕ ਤੂੰ ਹੀ ਸੁਣਨ ਵਾਲਾ ਅਤੇ (ਮਨ ਦੀ) ਹਾਲਤ ਨੂੰ ਜਾਣਨ ਵਾਲਾ ਹੇ। إِذْ قَالَتِ ٱمْرَأَتُ عِمْرَٰنَ رَبِّ إِنِّى نَذَرْتُ لَكَ مَا فِى بَطْنِى مُحَرَّرًۭا فَتَقَبَّلْ مِنِّىٓ ۖ إِنَّكَ أَنتَ ٱلسَّمِيعُ ٱلْعَلِيمُ. ﴿35﴾
36 ਜਦੋਂ ਉਸ (ਇਮਰਾਨ ਦੀ ਪਤਨੀ ਨੇ) ਧੀ ਨੂੰ ਜਨਮ ਦਿੱਤਾ ਤਾਂ ਕਹਿਣ ਲੱਗੀ ਕਿ ਹੇ ਪਾਲਣਹਾਰ! ਮੈ ਤਾਂ ਧੀ ਜਨਮੀ ਹੇ। ਅੱਲਾਹ ਨੂੰ ਸਭ ਪਤਾ ਸੀ ਜੋ ਉਸ ਨੇ ਜਣਿਆ ਸੀ (ਅਤੇ ਕਿਹਾ ਕਿ) ਪੁੱਤਰ ਧੀ ਜਿਹਾ ਨਹੀਂ ਹੁੰਦਾ। ਮੈਂ ਇਸ ਦਾ ਨਾਂ ਮਰੀਅਮ [2] ਰੱਖਿਆ ਹੇ। ਬੇਸ਼ੱਕ ਮੈਂ ਇਸ ਨੂੰ ਅਤੇ ਇਸ ਦੀ ਆਉਣ ਵਾਲੀ ਪੀੜ੍ਹੀ ਨੂੰ ਸ਼ੈਤਾਨ ਮਰਦੂਦ ਤੋਂ ਬਚਣ ਲਈ ਤੇਰੀ ਸ਼ਰਨ ਵਿਚ ਦਿੰਦੀ ਹਾਂ।
[2] ਮਰੀਅਮ ਦਾ ਸਹੀ ਅਰਥ ਹੇ ਅੱਲਾਹ ਦੀ ਬੰਦੀ ਅਤੇ ਉਸ ਦੀ ਸੇਵਾਦਾਰ ਹੇ।
فَلَمَّا وَضَعَتْهَا قَالَتْ رَبِّ إِنِّى وَضَعْتُهَآ أُنثَىٰ وَٱللَّهُ أَعْلَمُ بِمَا وَضَعَتْ وَلَيْسَ ٱلذَّكَرُ كَٱلْأُنثَىٰ ۖ وَإِنِّى سَمَّيْتُهَا مَرْيَمَ وَإِنِّىٓ أُعِيذُهَا بِكَ وَذُرِّيَّتَهَا مِنَ ٱلشَّيْطَٰنِ ٱلرَّجِيمِ. ﴿36﴾
37 ਉਸ (ਲੜਕੀ) ਨੂੰ ਉਸ ਦੇ ਪਾਲਣਹਾਰ ਨੇ ਖ਼ੁਸ਼ੀ ਨਾਲ ਕਬੂਲ ਕਰ ਲਿਆ ਅਤੇ ਚੰਗੀ ਤਰ੍ਹਾਂ ਉਸ ਦਾ ਪਾਲਣ-ਪੋਸ਼ਣ ਕੀਤਾ ਅਤੇ ਉਸ ਦਾ ਸਰਪ੍ਰਸਤ ਜ਼ਕਰੀਆ ਨੂੰ ਬਣਾਇਆ। ਜਦੋਂ ਕਦੇ ਜ਼ਕਰੀਆ ਉਸ ਦੇ ਕਮਰੇ ਵਿਚ ਜਾਂਦਾ ਤਾਂ ਉਸ ਦੇ ਕੋਲ ਖਾਣ ਪੀਣ ਦੀਆਂ ਚੀਜ਼ਾਂ ਵੇਖਦਾ। ਉਹ ਪੁੱਛਦਾ ਕਿ ਹੇ ਮਰੀਅਮ! ਇਹ ਰੋਜ਼ੀ ਤੇਰੇ ਕੋਲ ਕਿਥੋਂ ਆਉਂਦੀ ਹੇ, ਉਹ ਜਵਾਬ ਦਿੰਦੀ ਕਿ ਇਹ ਰੱਬ ਵੱਲੋਂ ਆਉਂਦੀ ਹੇੇ। ਬੇਸ਼ੱਕ ਅੱਲਾਹ ਜਿਸ ਨੂੰ ਚਾਹੇ ਬੇਹਿਸਾਬ ਰੋਜ਼ੀ ਦਿੰਦਾ ਹੇ। فَتَقَبَّلَهَا رَبُّهَا بِقَبُولٍ حَسَنٍۢ وَأَنۢبَتَهَا نَبَاتًا حَسَنًۭا وَكَفَّلَهَا زَكَرِيَّا ۖ كُلَّمَا دَخَلَ عَلَيْهَا زَكَرِيَّا ٱلْمِحْرَابَ وَجَدَ عِندَهَا رِزْقًۭا ۖ قَالَ يَٰمَرْيَمُ أَنَّىٰ لَكِ هَٰذَا ۖ قَالَتْ هُوَ مِنْ عِندِ ٱللَّهِ ۖ إِنَّ ٱللَّهَ يَرْزُقُ مَن يَشَآءُ بِغَيْرِ حِسَابٍ. ﴿37﴾
38 ਉਸੇ ਥਾਂ ਜ਼ਕਰੀਆ ਨੇ ਆਪਣੇ ਰੱਬ ਤੋਂ ਦੁਆ ਕੀਤੀ ਕਿ ਹੇ ਮੇਰੇ ਪਾਲਣਹਾਰ! ਮੈਨੂੰ ਆਪਣੇ ਵੱਲੋਂ ਨੇਕ ਔਲਾਦ ਦੀ ਬਖ਼ਸ਼ਿਸ਼ ਕਰ, ਬੇਸ਼ੱਕ ਤੂੰ ਹੀ ਦੁਆਵਾਂ ਨੂੰ ਸੁਣਨ ਵਾਲਾ ਹੇ। هُنَالِكَ دَعَا زَكَرِيَّا رَبَّهُۥ ۖ قَالَ رَبِّ هَبْ لِى مِن لَّدُنكَ ذُرِّيَّةًۭ طَيِّبَةً ۖ إِنَّكَ سَمِيعُ ٱلدُّعَآءِ. ﴿38﴾
39 ਜਦੋਂ ਉਹ (ਜ਼ਕਰੀਆ) ਕਮਰੇ ਵਿਚ ਖੜ੍ਹਾ ਨਮਾਜ਼ ਪੜ੍ਹ ਰਿਹਾ ਸੀ ਤਾਂ ਫਰਿਸ਼ਤਿਆਂ ਨੇ ਉਸ ਨੂੰ ਆਵਾਜ਼ ਦਿੱਤੀ ਕਿ ਅੱਲਾਹ ਤੁਹਾਨੂੰ ਯਾਹੀਯਾ (ਨਾਂ ਦੇ ਪੁੱਤਰ) ਦੀ ਖ਼ੁਸ਼ਖ਼ਬਰੀ ਦਿੰਦਾ ਹੇ ਜੋ ਅੱਲਾਹ ਦੇ ਕਲਮੇ (ਈਸਾ) ਦੀ ਪੁਸ਼ਟੀ ਕਰੇਗਾ, ਉਸ ਵਿਚ ਸਰਦਾਰੀ ਹੋਵੇਗੀ, ਸੰਪੂਰਨ ਸੰਜਮ ਹੋਵੇਗਾ, ਅਤੇ ਨੇਕ ਲੋਕਾਂ ਵਿੱਚੋਂ ਹੋਵੇਗਾ। فَنَادَتْهُ ٱلْمَلَٰٓئِكَةُ وَهُوَ قَآئِمٌۭ يُصَلِّى فِى ٱلْمِحْرَابِ أَنَّ ٱللَّهَ يُبَشِّرُكَ بِيَحْيَىٰ مُصَدِّقًۢا بِكَلِمَةٍۢ مِّنَ ٱللَّهِ وَسَيِّدًۭا وَحَصُورًۭا وَنَبِيًّۭا مِّنَ ٱلصَّٰلِحِينَ. ﴿39﴾
40 ਜ਼ਕਰੀਆ (ਜੋ ਕਿ ਰੱਬ ਦਾ ਇਕ ਨਬੀ ਸੀ) ਰੁਰਾਨ ਹੋ ਕੇ ਆਖਣ ਲੱਗਾ ਕਿ ਹੇ ਮੇਰੇ ਰੱਬ! ਮੇਰੇ ਘਰ ਬੱਚਾ ਕਿਵੇਂ ਪੈਦਾ ਹੋਵੇਗਾ? ਮੈਂ ਤਾਂ ਬਹੁਤ ਬਿਰਧ ਹੋ ਗਿਆ ਹਾਂ ਅਤੇ ਮੇਰੀ ਪਤਨੀ ਵੀ ਬਾਂਝ ਹੇ? ਤਾਂ ਫ਼ਰਿਸ਼ਤੇ ਨੇ ਕਿਹਾ ਕਿ ਅੱਲਾਹ ਜੋ ਚਾਹੁੰਦਾ ਹੇ ਕਰਦਾ ਹੇ। قَالَ رَبِّ أَنَّىٰ يَكُونُ لِى غُلَٰمٌۭ وَقَدْ بَلَغَنِىَ ٱلْكِبَرُ وَٱمْرَأَتِى عَاقِرٌۭ ۖ قَالَ كَذَٰلِكَ ٱللَّهُ يَفْعَلُ مَا يَشَآءُ. ﴿40﴾
41 ਜ਼ਕਰੀਆ ਨੇ ਬੇਨਤੀ ਕੀਤੀ ਕਿ ਹੇ ਮੇਰੇ ਰੱਬਾ ਮੇਰੇ ਲਈ ਕੋਈ ਨਿਸ਼ਾਨੀ ਨਿਯਤ ਕਰ ਦੇ। ਅੱਲਾਹ ਨੇ ਕਿਹਾ ਕਿ ਤੂੰ ਤਿੰਨ ਦਿਨਾਂ ਤਕ ਲੋਕਾਂ ਨਾਲ ਗੱਲ ਬਾਤ ਨਹੀਂ ਕਰੇਂਗਾ ਕੇਵਲ ਇਸ਼ਾਰਿਆਂ ਨਾਲ ਹੀ (ਆਪਣੀ ਗੱਲ ਲੋਕਾਂ ਨੂੰ) ਸਮਝਾਵੇਂਗਾ। ਤੂੰ ਆਪਣੇ ਰੱਬ ਦਾ ਨਾਂ ਵੱਧ ਤੋਂ ਵੱਧ ਯਾਦ ਕਰ ਅਤੇ ਸਵੇਰੇ ਸ਼ਾਮ (ਭਾਵ ਹਰ ਵੇਲੇ) ਉਸ ਦੀ ਹੀ ਤਸਬੀਹ ਕਰ। قَالَ رَبِّ ٱجْعَل لِّىٓ ءَايَةًۭ ۖ قَالَ ءَايَتُكَ أَلَّا تُكَلِّمَ ٱلنَّاسَ ثَلَٰثَةَ أَيَّامٍ إِلَّا رَمْزًۭا ۗ وَٱذْكُر رَّبَّكَ كَثِيرًۭا وَسَبِّحْ بِٱلْعَشِىِّ وَٱلْإِبْكَٰرِ. ﴿41﴾
42 ਜਦੋਂ ਫ਼ਰਿਸ਼ਤਿਆਂ ਨੇ ਕਿਹਾ ਕਿ ਹੇ ਮਰੀਅਮ! ਅੱਲਾਹ ਨੇ ਤੈਨੂੰ ਵਡਿਆਈ ਤੇ ਪਵਿੱਤਰਤਾ ਬਖ਼ਸ਼ੀ ਹੇ ਅਤੇ ਸਾਰੀ ਦੁਨੀਆਂ ਦੀਆਂ ਔਰਤਾਂ ਵਿੱਚੋਂ ਆਪਣੀ ਸੇਵਾ ਲਈ ਤੇਰੀ ਚੋਣ ਕੀਤੀ ਹੇ। وَإِذْ قَالَتِ ٱلْمَلَٰٓئِكَةُ يَٰمَرْيَمُ إِنَّ ٱللَّهَ ٱصْطَفَىٰكِ وَطَهَّرَكِ وَٱصْطَفَىٰكِ عَلَىٰ نِسَآءِ ٱلْعَٰلَمِينَ. ﴿42﴾
43 ਹੇ ਮਰੀਅਮ! ਤੂੰ ਆਪਣੇ ਰੱਬ ਦੀ ਆਗਿਆਕਾਰੀ ਬਣ ਕੇ ਰਹਿ ਅਤੇ ਉਸੇ ਨੂੰ ਸਿਜਦਾ ਕਰ ਅਤੇ ਉਸੇ ਦੇ ਅੱਗੇ ਝੁਕਣ ਵਾਲਿਆਂ ਨਾਲ ਮਿਲਕੇ ਝੁਕਦੀ ਰਹਿ। يَٰمَرْيَمُ ٱقْنُتِى لِرَبِّكِ وَٱسْجُدِى وَٱرْكَعِى مَعَ ٱلرَّٰكِعِينَ. ﴿43﴾
44 (ਹੇ ਨਬੀ!) ਇਹ ਸਾਰੀਆਂ ਗ਼ੈਬ ਦੀਆਂ ਖ਼ਬਰਾਂ ਹਨ ਜਿਨ੍ਹਾਂ ਨੂੰ ਅਸੀਂ ਵਹੀ ਦੁਆਰਾ ਤੁਹਾਨੂੰ ਦੱਸ ਰਹੇ ਹਾਂ। ਤੁਸੀਂ ਉਸ ਸਮੇਂ ਉਹਨਾਂ ਦੇ ਕੋਲ ਮੌਜੂਦ ਨਹੀਂ ਸੀ ਜਦੋਂ ਕਿ ਉਹ (ਰੁਕਲ ਦੇ ਸੇਵਾਦਾਰ) ਇਹ ਫ਼ੈਸਲਾ ਕਰਨ ਲਈ ਆਪਣੀਆਂ ਕਲਮਾਂ ਸੁੱਟ ਰਹੇ ਸੀ ਕਿ ਮਰੀਅਮ ਦਾ ਵਾਲੀ-ਵਾਰਿਸ ਕੌਣ ਹੋਵੇਗਾ ਅਤੇ ਨਾ ਹੀ ਤੁਸੀਂ ਉਸ ਸਮੇਂ ਹਾਜ਼ਰ ਸੀ ਜਦੋਂ ਉਹ ਆਪਸ ਵਿਚ ਝਗੜ ਰਹੇ ਸਨ। ذَٰلِكَ مِنْ أَنۢبَآءِ ٱلْغَيْبِ نُوحِيهِ إِلَيْكَ ۚ وَمَا كُنتَ لَدَيْهِمْ إِذْ يُلْقُونَ أَقْلَٰمَهُمْ أَيُّهُمْ يَكْفُلُ مَرْيَمَ وَمَا كُنتَ لَدَيْهِمْ إِذْ يَخْتَصِمُونَ. ﴿44﴾
45 ਜਦੋਂ ਫ਼ਰਿਸ਼ਤਿਆਂ ਨੇ ਕਿਹਾ ਕਿ ਹੇ ਮਰੀਅਮ! ਅੱਲਾਹ ਤੈਨੂੰ ਆਪਣੇ ਇਕ ਕਲਮੇ (ਭਾਵ ਬੱਚੇ ਦੀ) ਖ਼ੁਸ਼ਖ਼ਬਰੀ ਦਿੰਦਾ ਹੇ ਜਿਸ ਦਾ ਨਾਂ ਮਸੀਹ ਈਸਾ ਬਿਨ ਮਰੀਅਮ ਹੋਵੇਗਾ ਜੋ ਦੁਨੀਆਂ ਅਤੇ ਆਖ਼ਿਰਤ ਵਿਚ ਇੱਜ਼ਤ ਵਾਲਾ ਹੋਵੇਗਾ ਅਤੇ ਅੱਲਾਹ ਦੇ ਨੇੜਲੇ ਬੰਦਿਆਂ ਵਿੱਚੋਂ ਹੋਵੇਗਾ। إِذْ قَالَتِ ٱلْمَلَٰٓئِكَةُ يَٰمَرْيَمُ إِنَّ ٱللَّهَ يُبَشِّرُكِ بِكَلِمَةٍۢ مِّنْهُ ٱسْمُهُ ٱلْمَسِيحُ عِيسَى ٱبْنُ مَرْيَمَ وَجِيهًۭا فِى ٱلدُّنْيَا وَٱلْءَاخِرَةِ وَمِنَ ٱلْمُقَرَّبِينَ. ﴿45﴾
46 ਉਹ (ਬੱਚਾ) ਆਪਣੇ ਪੰਘੂੜੇ ਵਿਚ ਵੀ ਅਤੇ ਵੱਡੀ ਉਮਰ ਵਿਚ ਵੀ ਲੋਕਾਂ ਨਾਲ ਗੱਲਾਂ ਕਰੇਗਾ [3] ਅਤੇ ਉਹ ਨੇਕ ਲੋਕਾਂ ਵਿੱਚੋਂ ਹੋਵੇਗਾ।
[3] ਨਬੀ ਕਰੀਮ ਸ: ਦਾ ਫ਼ਰਮਾਨ ਹੇ ਕਿ ਬਨੀ ਇਸਰਾਈਲ ਵਿੱਚੋਂ ਮਾਂ ਦੀ ਕੁੱਖ ਵਿਚ ਕੇਵਲ ਤਿੰਨ ਬੱਚਿਆਂ ਨੇ ਗੱਲਾਂ ਕੀਤੀਆਂ (1) ਹਜ਼ਰਤ ਈਸਾ, ਬਨੀ ਇਸਰਾਈਲ ਦਾ ਜਰੀਜ ਨਾਂ ਦਾ ਇਕ ਵਿਅਕਤੀ ਜਦੋਂ ਉਹ ਨਮਾਜ਼ ਪੜ੍ਹ ਰਿਹਾ ਸੀ ਤਾਂ ਉਸ ਦੀ ਮਾਂ ਨੇ ਉਸ ਨੂੰ ਬੁਲਾਇਆ ਤਾਂ ਉਸ ਨੇ ਮਨ ਵਿਚ ਸੋਚਿਆ ਕਿ ਮੈਂ ਆਪਣੀ ਮਾਂ ਦਾ ਜਵਾਬ ਦਵਾਂ ਜਾਂ ਨਮਾਜ਼ ਪੂਰੀ ਕਰਾਂ ਉਸ ਨੇ ਨਮਾਜ਼ ਜਾਰੀ ਰੱਖੀ ਅਤੇ ਮਾਂ ਨੂੰ ਉੱਤਰ ਨਹੀਂ ਦਿੱਤਾ ਤਾਂ ਉਸ ਦੀ ਮਾਂ ਨੇ ਉਸ ਨੂੰ ਬੱਦ-ਦੁਆ ਦਿੱਤੀ ਕਿ ਹੇ ਅੱਲਾਹ! ਜਦੋਂ ਤੀਕ ਉਹ ਕਿਸੇ ਬਦਕਾਰ ਔੌਰਤ ਦਾ ਮੂੰਹ ਨਾ ਵੇਖ ਲਵੇ ਉਸ ਨੂੰ ਮੌਤ ਨਾ ਦਈਂ। ਇਕ ਦਿਨ ਜਰੀਜ ਆਪਣੇ ਇਬਾਦਤਖ਼ਾਨੇ ਵਿਚ ਸੀ ਕਿ ਬਦਕਾਰ ਔੌਰਤ ਨੇ ਉਸ ਨੂੰ ਬਦਕਾਰੀ ਲਈ ਬੁਲਾਇਆ ਪਰ ਜਰੀਜ ਨੇ ਇਨਕਾਰ ਕਰ ਦਿੱਤਾ ਉਹ ਔੌਰਤ ਇਕ ਚਰਵਾਹੇ ਕੋਲ ਗਈ ਅਤੇ ਉਸ ਤੋਂ ਭੈੜਾ ਕੰਮ ਕਰਵਾਇਆ ਜਿਸ ਤੋਂ ਇਕ ਬੱਚਾ ਪੈਦਾ ਹੋਇਆ ਲੋਕਾਂ ਦੇ ਪੁੱਛਣ ’ਤੇ ਔੌਰਤ ਨੇ ਕਿਹਾ ਕਿ ਇਹ ਜਰੀਜ ਦਾ ਪੁੱਤਰ ਹੇ ਲੋਕ ਇਹ ਸੁਣ ਕੇ ਜਰੀਜ ਨੂੰ ਗਾਲਾਂ ਦੇਣ ਲੱਗ ਪਏ ਉਸ ਦਾ ਇਬਾਦਖ਼ਾਨਾ ਤੋੜ ਦਿੱਤਾ ਇਸ ਮੁਸੀਬਤ ਦੇ ਸਮੇਂ ਜਰੀਜ ਨੇ ਵਜ਼ੂ ਕੀਤਾ ਅਤੇ ਨਮਾਜ਼ ਅਦਾ ਕੀਤੀ ਅਤੇ ਬੱਚੇ ਨੂੰ ਆਕੇ ਪੁੱਛਿਆ ਕਿ × ਤੇਰਾ ਬਾਪ ਕੌਣ ਹੇ ਬੱਚਾ ਬੋਲਿਆ ਕਿ ਫਲਾਂ ਚਰਵਾਹਾ ਹੇ ਤਾਂ ਲੋਕ ਸ਼ਰਮਿੰਦਾ ਹੋਏ ਅਤੇ ਕਿਹਾ ਕਿ ਅਸੀਂ ਤੇਰੀ ਇਬਾਦਤਗਾਹ ਨੂੰ ਸੋਨੇ ਦੀ ਬਣਾਵਾਂਗੇ ਤਾਂ ਜਰੀਜ ਨੇ ਕਿਹਾ ਕਿ ਨਹੀਂ ਬਸ ਮਿੱਟੀ ਦੀ ਹੀ ਹੋਵੇ। ਤੀਜਾ ਉਹ ਬੱਚਾ ਜਿਸ ਨੂੰ ਇਕ ਜ਼ਨਾਨੀ ਅਪਣਾ ਦੁੱਧ ਪਿਲਾ ਰਹੀ ਸੀ ਕਿ ਇਕ ਸੋਹਣਾ ਮਨੁੱਖ ਸਵਾਰ ਲੰਘਿਆ, ਜ਼ਨਾਨੀ ਨੇ ਉਸ ਨੂੰ ਵੇਖ ਕੇ ਦੁਆ ਕੀਤੀ ਕਿ ਹੇ ਮੇਰੇ ਅੱਲਾਹ! ਮੇਰੇ ਪੁੱਤਰ ਨੂੰ ਵੀ ਅਜਿਹਾ ਬਣਾ ਦੇ। ਬੱਚੇ ਨੇ ਦੁੱਧ ਪੀਣਾ ਛੱਡ ਕੇ ਸਵਾਰ ਵੱਲ ਵੇਖਿਆ ਅਤੇ ਕਿਹਾ ਕਿ ਹੇ ਅੱਲਾਹ! ਮੈਨੂੰ ਅਜਿਹਾ ਨਾ ਬਣਾਉਣਾ ਅਤੇ ਫੇਰ ਦੁੱਧ ਪੀਣ ਲੱਗ ਪਿਆ। ਇਹ ਕਿੱਸਾ ਦੱਸਣ ਵਾਲੇ ਹਜ਼ਰਤ ਅਬੂ-ਹੁਰੈਰਾ ਬਿਆਨ ਕਰਦੇ ਹਨ ਕਿ ਆਪ ਸ: ਨੇ ਉਸ ਬੱਚੇ ਵਾਂਗ ਆਪਣੀਆਂ ਉਂਗਲੀਆਂ ਚੂਸ ਕੇ ਵਿਖਾਈਆਂ ਫੇਰ ਉਸ ਜ਼ਨਾਨੀ ਕੋਲ ਤੋਂ ਇਕ ਗੋਲੀ (ਗ਼ੁਲਾਮ ਔੌਰਤ) ਦਾ ਗੁਜ਼ਰ ਹੋਇਆ ਜਿਸ ਨੂੰ ਲੋਕੀ ਮਾਰ ਕੁਟ ਰਹੇ ਸੀ ਤਾਂ ਮਾਂ ਨੇ ਦੁਆ ਕੀਤੀ ਕਿ ਹੇ ਅੱਲਾਹ! ਮੇਰੇ ਪੁੱਤਰ ਨੂੰ ਅਜਿਹਾ ਨਾ ਬਣਾਉਣਾ। ਬੱਚੇ ਨੇ ਫੇਰ ਉਸ ਦੀ ਛਾਤੀ ਤੋਂ ਮੂੰਹ ਪਰਾਂ ਕਰਦੇ ਹੋਏ ਕਿਹਾ ਕਿ ਹੇ ਅੱਲਾਹ! ਮੈਨੂੰ ਅਜਿਹਾ ਹੀ ਬਣਾਉਣਾ ਤਾਂ ਮਾਂ ਨੇ ਰੁਰਾਨੀ ਨਾਲ ਪੁੱਛਿਆ ਕਿ ਅਜਿਹਾ ਕਿਓ ?ਕਿ ਤੂੰ ਉਸ ਸਵਾਰ ਦੀ ਥਾਂ ਇਸ ਜ਼ਲੀਲ ਔੌਰਤ ਵਾਂਗ ਬਣਨਾ ਪਸੰਦ ਕਰਦਾ ਹੇ ਤਾਂ ਬੱਚੇ ਨੇ ਜਵਾਬ ਵਿਚ ਕਿਹਾ ਕਿ ਉਹ ਸਵਾਰ ਤਾਂ ਜ਼ਾਲਮਾਂ ਵਿੱਚੋਂ ਇਕ ਵੱਡਾ ਜ਼ਾਲਮ ਸੀ ਅਤੇ ਇਹ ਗੋਲੀ ਬੇਚਾਰੀ ਨਿਰਦੋਸ਼ ਹੇ ਲੋਕੀ ਇਸ ’ਤੇ ਅਲਜ਼ਾਮ ਲਾ ਰਹੇ ਹਨ ਕਿ ਤੈਂ ਚੋਰੀ ਕੀਤੀ ਹੇ ਅਤੇ ਜ਼ਨਾ ਕੀਤਾ ਹੇ ਜਦ ਕਿ ਉਸ ਨੇ ਕੁੱਝ ਵੀ ਨਹੀਂ ਸੀ ਕੀਤਾ। (ਸਹੀ ਬੁਖ਼ਾਰੀ, ਹਦੀਸ: 3436)
وَيُكَلِّمُ ٱلنَّاسَ فِى ٱلْمَهْدِ وَكَهْلًۭا وَمِنَ ٱلصَّٰلِحِينَ. ﴿46﴾
47 (ਮਰੀਅਮ ਰੁਰਾਨ ਹੋਕੇ) ਕਹਿਣ ਲੱਗੀ ਕਿ ਹੇ ਮੇਰੇ ਰੱਬਾ! ਮੇਰੇ ਪੁੱਤਰ ਕਿਵੇਂ ਹੋਵੇਗਾ? ਜੱਦ ਕਿ ਮੈਨੂੰ ਕਿਸੇ ਪੁਰਸ਼ ਨੇ ਹੱਥ ਵੀ ਨਹੀਂ ਲਾਇਆ। ਫ਼ਰਿਸ਼ਤੇ ਨੇ ਕਿਹਾ, ਅੱਲਾਹ ਜੋ ਵੀ ਚਾਹੇ ਪੈਦਾ ਕਰਦਾ ਹੇ, ਜਦੋਂ ਉਹ ਕਿਸੇ ਕੰਮ ਨੂੰ ਕਰਨਾ ਚਾਹੁੰਦਾ ਹੇ ਤਾਂ ਕੇਵਲ ਇਹੋ ਕਹਿੰਦਾ ਹੇ ਕਿ “ਹੋ ਜਾ” ਅਤੇ ਉਹ ਹੋ ਜਾਂਦਾ ਹੇ। قَالَتْ رَبِّ أَنَّىٰ يَكُونُ لِى وَلَدٌۭ وَلَمْ يَمْسَسْنِى بَشَرٌۭ ۖ قَالَ كَذَٰلِكِ ٱللَّهُ يَخْلُقُ مَا يَشَآءُ ۚ إِذَا قَضَىٰٓ أَمْرًۭا فَإِنَّمَا يَقُولُ لَهُۥ كُن فَيَكُونُ. ﴿47﴾
48 ਅੱਲਾਹ ਉਸ ਨੂੰ ਕਿਤਾਬ ਤੇ ਡੂੰਘੀ ਸੂਝ-ਬੂਝ ਦੀ ਸਿੱਖਿਆ ਅਤੇ ਤੌਰੈਤ ਤੇ ਇੰਜੀਲ ਦਾ ਗਿਆਨ ਬਖ਼ਸ਼ੇਗਾ। وَيُعَلِّمُهُ ٱلْكِتَٰبَ وَٱلْحِكْمَةَ وَٱلتَّوْرَىٰةَ وَٱلْإِنجِيلَ. ﴿48﴾
49 ਅਤੇ ਉਸ ਨੂੰ ਬਨੀ ਇਸਰਾਈਲ ਵੱਲ ਰਸੂਲ ਬਣਾਕੇ ਭੇਜੇਗਾ ਅਤੇ (ਉਹ) ਆਖੇਗਾ ਕਿ ਮੈਂ ਤੁਹਾਡੇ ਕੋਲ ਤੁਹਾਡੇ ਰੱਬ ਦੀਆਂ ਨਿਸ਼ਾਨੀਆਂ ਲਿਆਇਆ ਹਾਂ। ਮੈਂ ਤੁਹਾਡੇ ਸਾਮ੍ਹਣੇ ਪੰਛੀ ਦੀ ਸ਼ਕਲ ਵਾਂਗ ਮਿੱਟੀ ਦੀ ਇਕ ਮੂਰਤ ਬਣਾਉਂਦਾ ਹਾਂ ਫੇਰ ਉਸ ਵਿਚ ਇਕ ਫੂਂਕ ਮਾਰਦਾ ਹਾਂ ਤਾਂ ਅੱਲਾਹ ਦੇ ਹੁਕਮ ਨਾਲ ਉਹ (ਅਸਲੀ) ਪੰਛੀ ਬਣ ਜਾਂਦਾ ਹੇ ਅਤੇ ਮੈਂ ਅੱਲਾਹ ਦੇ ਹੁਕਮ ਨਾਲ ਜਮਾਂਦਰੂ ਅੱਨ੍ਹੇ ਤੇ ਕੋੜ੍ਹੀ ਨੂੰ ਚੰਗਾ ਭਲਾ ਕਰ ਦਿੰਦਾ ਹਾਂ ਅਤੇ ਮੁਰਦੇ ਨੂੰ ਜਿਉਂਦਾ ਕਰਦਾ ਹਾਂ ਅਤੇ ਜੋ ਕੁੱਝ ਤੁਸੀਂ ਖਾਂਦੇ ਹੋ ਅਤੇ ਜੋ ਤੁਸੀਂ ਆਪਣੇ ਘਰਾਂ ਵਿਚ ਭੰਡਾਰ ਕਰਕੇ ਰਖਦੇ ਹੋ ਮੈਂ ਤੁਹਾ` ਉਹ ਸਭ ਦੱਸਦਾ ਹਾਂ। ਇਸ ਵਿਚ ਤੁਹਾਡੇ ਲਈ ਵਧੇਰੇ ਨਿਸ਼ਾਨੀਆਂ ਹਨ, ਜੇ ਤੁਸੀਂ ਈਮਾਨ ਵਾਲੇ ਹੋ। وَرَسُولًا إِلَىٰ بَنِىٓ إِسْرَٰٓءِيلَ أَنِّى قَدْ جِئْتُكُم بِـَٔايَةٍۢ مِّن رَّبِّكُمْ ۖ أَنِّىٓ أَخْلُقُ لَكُم مِّنَ ٱلطِّينِ كَهَيْـَٔةِ ٱلطَّيْرِ فَأَنفُخُ فِيهِ فَيَكُونُ طَيْرًۢا بِإِذْنِ ٱللَّهِ ۖ وَأُبْرِئُ ٱلْأَكْمَهَ وَٱلْأَبْرَصَ وَأُحْىِ ٱلْمَوْتَىٰ بِإِذْنِ ٱللَّهِ ۖ وَأُنَبِّئُكُم بِمَا تَأْكُلُونَ وَمَا تَدَّخِرُونَ فِى بُيُوتِكُمْ ۚ إِنَّ فِى ذَٰلِكَ لَءَايَةًۭ لَّكُمْ إِن كُنتُم مُّؤْمِنِينَ. ﴿49﴾
50 ਮੈਂ ਉਸ ਦੀ ਪੁਸ਼ਟੀ ਕਰਦਾ ਹਾਂ ਜਿਹੜੀ ਤੌਰੈਤ ਮੇਥੋਂ ਪਹਿਲਾਂ (ਨਾਜ਼ਿਲ ਹੋਈ) ਹੇ। (ਮੈਂ ਇਸ ਲਈ ਆਇਆ ਹਾਂ ਕਿ) ਤੁਹਾਡੇ ਲਈ ਉਹ ਚੀਜ਼ਾਂ ਹਲਾਲ ਕਰ ਦੇਵਾਂ ਜਿਹੜੀਆਂ ਤੁਹਾਡੇ ਲਈ ਹਰਾਮ ਕਰ ਦਿੱਤੀਆਂ ਗਈਆਂ ਸਨ। ਮੈਂ ਤੁਹਾਡੇ ਕੋਲ ਤੁਹਾਡੇ ਰੱਬ ਵੱਲੋਂ ਨਿਸ਼ਾਨੀਆਂ ਲੈਕੇ ਆਇਆ ਹਾਂ, ਇਸ ਲਈ ਤੁਸੀਂ ਅੱਲਾਹ ਤੋਂ ਡਰੋ ਅਤੇ ਮੇਰੀ ਪੈਰਵੀ ਕਰੋ। وَمُصَدِّقًۭا لِّمَا بَيْنَ يَدَىَّ مِنَ ٱلتَّوْرَىٰةِ وَلِأُحِلَّ لَكُم بَعْضَ ٱلَّذِى حُرِّمَ عَلَيْكُمْ ۚ وَجِئْتُكُم بِـَٔايَةٍۢ مِّن رَّبِّكُمْ فَٱتَّقُوا۟ ٱللَّهَ وَأَطِيعُونِ. ﴿50﴾
51 ਬੇਸ਼ੱਕ ਮੇਰਾ ਤੇ ਤੁਹਾਡਾ ਪਾਲਣਹਾਰ (ਇੱਕੋ) ਅੱਲਾਹ ਹੇ ਤੁਸੀਂ ਸਾਰੇ ਉਸੇ ਦੀ ਇਬਾਦਤ ਕਰੋ ਇਹੋ ਸਿੱਧਾ ਰਾਹ ਹੇ। إِنَّ ٱللَّهَ رَبِّى وَرَبُّكُمْ فَٱعْبُدُوهُ ۗ هَٰذَا صِرَٰطٌۭ مُّسْتَقِيمٌۭ. ﴿51﴾
52 ਜਦੋਂ ਈਸਾ ਨੇ ਉਹਨਾਂ ਦਾ ਇਨਕਾਰੀ ਹੋਣਾ ਮਹਿਸੂਸ ਕਰ ਲਿਆ ਤਾਂ ਕਹਿਣ ਲੱਗੇ ਕਿ ਕੋਣ ਹੇ ਜੋ ਅੱਲਾਹ ਦੀ ਰਾਹ ਵਿਚ ਮੇਰੀ ਮਦਦ ਕਰੇਗਾ ? ਤਾਂ ਹਵਾਰੀਆਂ (ਸਹਾਇਕ) ਨੇ ਕਿਹਾ ਕਿ ਅਸੀਂ ਅੱਲਾਹ ਦੀ ਰਾਹ ਵਿਚ ਤੁਹਾਡੇ ਸਹਾਈ ਹਾਂ। ਅਸੀਂਂ ਅੱਲਾਹ ’ਤੇ ਈਮਾਨ ਲਿਆਏ ਹਾਂ ਅਤੇ ਤੁਸੀਂ ਗਵਾਹ ਰਹੀਓ ਕਿ ਅਸੀਂ ਆਗਿਆਕਾਰੀ ਹਾਂ। ۞ فَلَمَّآ أَحَسَّ عِيسَىٰ مِنْهُمُ ٱلْكُفْرَ قَالَ مَنْ أَنصَارِىٓ إِلَى ٱللَّهِ ۖ قَالَ ٱلْحَوَارِيُّونَ نَحْنُ أَنصَارُ ٱللَّهِ ءَامَنَّا بِٱللَّهِ وَٱشْهَدْ بِأَنَّا مُسْلِمُونَ. ﴿52﴾
53 ਹੇ ਮਾਲਿਕ! ਅਸੀਂ ਤੇਰੇ ਵਲੋਂ ਉਤਾਰੀ ਹੋਈ (ਇੰਜੀਲ) ’ਤੇ ਈਮਾਨ ਲਿਆਏ ਹਾਂ ਅਤੇ ਤੇਰੇ ਰਸੂਲ ਦੀ ਪੈਰਵੀ ਕੀਤੀ ਹੇ ਸੋ ਹੁਣ ਤੂੰ ਸਾਡਾ ਨਾਂ ਗਵਾਹੀ ਦੇਣ ਵਾਲਿਆਂ ਵਿਚ ਲਿਖ ਲੈ। رَبَّنَآ ءَامَنَّا بِمَآ أَنزَلْتَ وَٱتَّبَعْنَا ٱلرَّسُولَ فَٱكْتُبْنَا مَعَ ٱلشَّٰهِدِينَ. ﴿53﴾
54 ਜਦੋਂ ਉਹਨਾਂ (ਬਨੀ ਇਸਰਾਈਲ) ਨੇ (ਮਸੀਹ ਵਿਰੁੱਧ) ਚਾਲਾਂ ਚੱਲੀਆਂ ਤਾਂ ਅੱਲਾਹ ਨੇ ਵੀ (ਆਪਣੀਆਂ) ਚਾਲਾਂ ਚੱਲੀਆਂ, ਅੱਲਾਹ ਸਭ ਤੋਂ ਵਧੀਆ (ਖ਼ੁਫਿਆ) ਚਾਲਾਂ ਚੱਲਣ ਵਾਲਾ ਹੇ। وَمَكَرُوا۟ وَمَكَرَ ٱللَّهُ ۖ وَٱللَّهُ خَيْرُ ٱلْمَٰكِرِينَ. ﴿54﴾
55 (ਗੁਪਤ ਚਾਲ ਵਜੋਂ) ਜਦੋਂ ਅੱਲਾਹ ਨੇ ਕਿਹਾ ਕਿ ਹੇ ਈਸਾ! ਮੈਂ ਤੈਨੂੰ ਸਹੀ ਸਲਾਮਤ (ਇਹਨਾਂ ਤੋਂ) ਵਾਪਸ ਲੈ ਲਵਾਂਗਾ ਤੇ ਆਪਣੇ ਵੱਲ (ਭਾਵ ਅਕਾਸ਼ਾਂ ’ਤੇ) ਚੁੱਕ ਲਵਾਂਗਾ [4]ਅਤੇ ਇਹਨਾਂ (ਕਾਫ਼ਰਾਂ) ਤੋਂ ਤੈਨੂੰ ਪਾਕ ਕਰਾਂਗਾ ਅਤੇ ਜਿਨ੍ਹਾਂ ਲੋਕਾਂ ਨੇ ਤੇਰੀ ਪੈਰਵੀ ਕੀਤੀ ਹੇ ਉਹਨਾਂ `ਨੂੰ ਕਿਆਮਤ ਤਕ ਕਾਫ਼ਰਾਂ ’ਤੇ ਭਾਰੂ ਰੱਖਾਂਗਾ। ਫੇਰ ਤੁਸਾਂ ਸਭ ਨੇ ਮੇਰੇ ਵੱਲ ਹੀ ਪਰਤ ਕੇ ਆਉਣਾ ਹੇ। ਫੇਰ ਮੈਂ ਤੁਹਾਡੇ ਵਿਚਕਾਰ ਉਹਨਾਂ ਗੱਲਾਂ ਦਾ ਨਿਪਟਾਰਾ ਕਰ ਦੇਵਾਂਗਾ ਜਿਨ੍ਹਾਂ ਬਾਰੇ ਤੁਸੀਂ ਮਤਭੇਦ ਕਰਦੇ ਸੀ।
[4] ਇਸ ਆਇਤ ਵਿਚ ਹਜ਼ਰਤ ਈਸਾ ਨੂੰ ਜਿਉਂਦਾ ਜੀ ਅਕਾਸ਼ ਵੱਲ ਉਠਾਉਣ ਦਾ ਜ਼ਿਕਰ ਕੀਤਾ ਗਿਆ ਹੇ। ਹਦੀਸ ਤੋਂ ਸਿੱਧ ਹੁੰਦਾ ਹੇ ਕਿ ਕਿਆਮਤ ਦੇ ਨੇੜੇ ਆਪ ਨੂੰ ਅਕਾਸ਼ ਤੋਂ ਮੁੜ ਧਰਤੀ ’ਤੇ ਉਤਾਰਿਆ ਜਾਵੇਗਾ। ਇਕ ਹਦੀਸ ਵਿਚ ਨਬੀ ਕਰੀਮ ਸ: ਨੇ ਫ਼ਰਮਾਇਆ ਕਿ ਉਸ ਅੱਲਾਹ ਦੀ ਕਸਮ ਜਿਸ ਦੇ ਹੱਥ ਵਿਚ ਮੇਰੀ ਜਾਨ ਹੇ ਉਹ ਸਮਾਂ ਨੇੜੇ ਹੀ ਹੇ ਜਦੋਂ ਮਰੀਅਮ ਦਾ ਪੁੱਤਰ ਈਸਾ ਤੁਹਾਡੇ ਲੋਕਾਂ ਵਿਚਕਾਰ ਇਕ ਇਨਸਾਫ਼ ਪਸੰਦ ਹਾਕਮ ਬਣ ਕੇ ਉਤਰੇਗਾ ਉਹ ਸਲੀਬ ਨੂੰ ਤੋੜੇਗਾ, ਸੂਰ ਦਾ ਅੰਤ ਕਰੇਗਾ, ਜਜ਼ੀਆ ਲੈਣਾ ਮੁਆਫ਼ ਕਰੇਗਾ ਕਿ ਉਂਜ ਉਸ ਦੇ ਕੋਲ ਇਨਾਂ ਮਾਲ ਹੋਵੇਗਾ ਕਿ ਉਸ ਨੂੰ ਕਬੂਲ ਕਰਨ ਵਾਲਾ ਕੋਈ ਨਹੀਂ ਹੋਵੇਗਾ ਅਤੇ ਇਕ ਸਿਜਦਾ ਦੁਨੀਆਂ ਦੀਆਂ ਸਾਰੀਆਂ ਚੀਜ਼ਾਂ ਤੋਂ ਵੱਧ ਕੀਮਤੀ ਹੋਵੇਗਾ। (ਸਹੀ ਬੁਖ਼ਾਰੀ, ਹਦੀਸ: 3448) * ਇਕ ਹਦੀਸ ਵਿਚ ਆਪ ਸ: ਨੇ ਫ਼ਰਮਾਇਆ ਕਿ ਉਸ ਸਮੇਂ ਤੁਹਾਡਾ ਕੀ ਹਾਲ ਹੋਵੇਗਾ ਜਦੋਂ ਮਰੀਅਮ ਦਾ ਪੁੱਤਰ ਈਸਾ ਤੁਹਾਡੇ ਵਿਚਕਾਰ ਉਤਾਰੇ ਜਾਣਗੇ ਅਤੇ ਤੁਹਾਡਾ ਆਗੂ ਤੁਹਾਡੀ ਕੌਮ ਵਿੱਚੋਂ ਹੀ ਹੋਵੇਗਾ? (ਸਹੀ ਬੁਖ਼ਾਰੀ, ਹਦੀਸ: 3449)
إِذْ قَالَ ٱللَّهُ يَٰعِيسَىٰٓ إِنِّى مُتَوَفِّيكَ وَرَافِعُكَ إِلَىَّ وَمُطَهِّرُكَ مِنَ ٱلَّذِينَ كَفَرُوا۟ وَجَاعِلُ ٱلَّذِينَ ٱتَّبَعُوكَ فَوْقَ ٱلَّذِينَ كَفَرُوٓا۟ إِلَىٰ يَوْمِ ٱلْقِيَٰمَةِ ۖ ثُمَّ إِلَىَّ مَرْجِعُكُمْ فَأَحْكُمُ بَيْنَكُمْ فِيمَا كُنتُمْ فِيهِ تَخْتَلِفُونَ. ﴿55﴾
56 ਜਿਨ੍ਹਾਂ ਲੋਕਾਂ ਨੇ ਕੁਫ਼ਰ ਕੀਤਾ ਉਹਨਾਂ ਕਾਫ਼ਿਰਾਂ ਨੂੰ ਤਾਂ ਮੈਂ ਦੁਨੀਆਂ ਵਿਚ ਵੀ ਅਤੇ ਆਖ਼ਿਰਤ ਵਿਚ ਵੀ ਸਖ਼ਤ ਸਜ਼ਾ ਦੇਵਾਂਗਾ ਅਤੇ ਉਹਨਾਂ ਦਾ ਕੋਈ ਵੀ ਸਹਾਈ ਨਹੀਂ ਹੋਵੇਗਾ। فَأَمَّا ٱلَّذِينَ كَفَرُوا۟ فَأُعَذِّبُهُمْ عَذَابًۭا شَدِيدًۭا فِى ٱلدُّنْيَا وَٱلْءَاخِرَةِ وَمَا لَهُم مِّن نَّٰصِرِينَ. ﴿56﴾
57 ਪ੍ਰੰਤੂ ਈਮਾਨ ਲਿਆਉਣ ਵਾਲਿਆਂ ਨੂੰ ਅਤੇ ਨੇਕ ਕਰਮ ਕਰਨ ਵਾਲਿਆਂ ਨੂੰ ਅੱਲਾਹ ਪੂਰਾ-ਪੂਰਾ ਬਦਲਾ ਦੇਵੇਗਾ। ਅੱਲਾਹ ਜ਼ਾਲਮਾਂ ਨੂੰ ਪਸੰਦ ਨਹੀਂ ਕਰਦਾ। وَأَمَّا ٱلَّذِينَ ءَامَنُوا۟ وَعَمِلُوا۟ ٱلصَّٰلِحَٰتِ فَيُوَفِّيهِمْ أُجُورَهُمْ ۗ وَٱللَّهُ لَا يُحِبُّ ٱلظَّٰلِمِينَ. ﴿57﴾
58 (ਹੇ ਨਬੀ!) ਇਹ ਜੋ ਅਸੀਂ ਤੈਨੂੰ ਪੜ੍ਹ ਕੇ ਸੁਣਾ ਰਹੇ ਹਾਂ ਇਹ ਦਾਨਾਈ ਤੇ ਨਸੀਹਤਾਂ ਵਾਲੀਆਂ ਆਇਤਾਂ ਹਨ। ذَٰلِكَ نَتْلُوهُ عَلَيْكَ مِنَ ٱلْءَايَٰتِ وَٱلذِّكْرِ ٱلْحَكِيمِ. ﴿58﴾
59 ਬੇਸ਼ੱਕ ਅੱਲਾਹ ਦੀ ਨਜ਼ਰ ਵਿਚ ਈਸਾ ਦੀ ਮਿਸਾਲ ਆਦਮ ਵਾਂਗ ਹੇ। ਅੱਲਾਹ ਨੇ ਉਸ ਨੂੰ ਮਿੱਟੀ ਤੋਂ ਸਾਜਿਆ ਅਤੇ ਹੁਕਮ ਦਿੱਤਾ “ਕਿ ਹੋ ਜਾ” ਬਸ ਉਹ ਹੋ ਗਿਆ। إِنَّ مَثَلَ عِيسَىٰ عِندَ ٱللَّهِ كَمَثَلِ ءَادَمَ ۖ خَلَقَهُۥ مِن تُرَابٍۢ ثُمَّ قَالَ لَهُۥ كُن فَيَكُونُ. ﴿59﴾
60 ਤੇਰੇ ਰੱਬ ਵੱਲੋਂ ਇਹੋ ਸੱਚਾਈ ਹੇ, (ਖ਼ਬਰਦਾਰ) ਸ਼ੱਕ ਕਰਨ ਵਾਲੇ ਲੋਕਾਂ ਵਿਚ ਸ਼ਾਮਿਲ ਨਾ ਹੋ ਜਾਣਾ। ٱلْحَقُّ مِن رَّبِّكَ فَلَا تَكُن مِّنَ ٱلْمُمْتَرِينَ. ﴿60﴾
61 ਹੇ ਨਬੀ! ਇਸ ਜਾਣਕਾਰੀ ਮਿਲ ਜਾਣ ਤੋਂ ਬਾਅਦ ਵੀ ਜੇ ਕੋਈ ਈਸਾ ਦੇ ਸੰਬੰਧ ਵਿਚ ਤੁਹਾਡੇ ਨਾਲ ਕੋਈ ਵਾਦ ਵਿਵਾਦ ਕਰੇ ਤਾਂ ਤੁਸੀਂਂ ਉਸ ਨੂੰ ਆਖ ਦਿਓ ਕਿ ਆਓ ਅਸੀਂ ਤੇ ਤੁਸੀਂ ਆਪੋ ਆਪਣੇ ਪੁਤਰ੍ਹਾਂ ਨੂੰ, ਆਪਣੀਆਂ ਔਰਤਾਂ ਨੂੰ ਬੁਲਾਈਏ ਅਤੇ ਆਪ ਖ਼ੁਦ ਵੀ ਆਈਏ ਫੇਰ ਅਸੀਂ ਮਿਲਕੇ ਦੁਆ ਕਰੀਏ ਕਿ ਝੂਠੀਆਂ ’ਤੇ ਅੱਲਾਹ ਦੀ ਲਾਅਨਤ ਹੋਵੇ। فَمَنْ حَآجَّكَ فِيهِ مِنۢ بَعْدِ مَا جَآءَكَ مِنَ ٱلْعِلْمِ فَقُلْ تَعَالَوْا۟ نَدْعُ أَبْنَآءَنَا وَأَبْنَآءَكُمْ وَنِسَآءَنَا وَنِسَآءَكُمْ وَأَنفُسَنَا وَأَنفُسَكُمْ ثُمَّ نَبْتَهِلْ فَنَجْعَل لَّعْنَتَ ٱللَّهِ عَلَى ٱلْكَٰذِبِينَ. ﴿61﴾
62 ਹਕੀਕਤ ਇਹੀਓ ਹੇ ਕਿ ਇਹ ਸਾਰੀਆਂ ਸੱਚੀਆਂ ਗੱਲਾਂ ਹਨ ਅਤੇ ਛੁੱਟ ਅੱਲਾਹ ਤੋਂ ਹੋਰ ਕੋਈ ਇਸ਼ਟ ਨਹੀਂ ਅਤੇ ਬੇਸ਼ੱਕ ਅੱਲਾਹ ਹੀ ਸ਼ਕਤੀਸ਼ਾਲੀ ਅਤੇ ਦਾਨਾਈ ਵਾਲਾ ਹੇ। إِنَّ هَٰذَا لَهُوَ ٱلْقَصَصُ ٱلْحَقُّ ۚ وَمَا مِنْ إِلَٰهٍ إِلَّا ٱللَّهُ ۚ وَإِنَّ ٱللَّهَ لَهُوَ ٱلْعَزِيزُ ٱلْحَكِيمُ. ﴿62﴾
63 ਫੇਰ ਵੀ ਜੇ ਉਹ (ਇਹਨਾਂ ਗੱਲਾਂ ਨੂੰ) ਨਹੀਂ ਕਬੂਲਦੇ ਤਾਂ ਅੱਲਾਹ ਵੀ ਇਹਨਾਂ ਫ਼ਸਾਦੀਆਂ ਨੂੰ ਚੰਗੀ ਤਰ੍ਹਾਂ ਜਾਣਦਾ ਹੇ। فَإِن تَوَلَّوْا۟ فَإِنَّ ٱللَّهَ عَلِيمٌۢ بِٱلْمُفْسِدِينَ. ﴿63﴾
64 (ਹੇ ਨਬੀ!) ਤੁਸੀਂ ਕਹਿ ਦਿਓ ਕਿ ਹੇ ਕਿਤਾਬ ਵਾਲਿਓ! ਆਓ ਇਕ ਅਜਿਹੀ ਗੱਲ ਵੱਲ ਜਿਹੜੀ ਤੁਹਾਡੇ ਤੇ ਸਾਡੇ ਵਿਚਾਲੇ ਸਾਂਝੀ ਹੇ ਕਿ ਅਸੀਂ ਅੱਲਾਹ ਤੋਂ ਛੁੱਟ ਕਿਸੇ ਹੋਰ ਦੀ ਇਬਾਦਤ ਨਾ ਕਰੀਏ, ਨਾ ਉਸ ਦਾ ਕਿਸੇ ਨੂੰ ਸ਼ਰੀਕ ਬਣਾਈਏ ਅਤੇ ਨਾ ਅੱਲਾਹ ਨੂੰ ਛੱਡ ਕੇ ਕਿਸੇ ਨੂੰ ਆਪਣਾ ਰੱਬ ਬਣਾਈਏ (ਭਾਵ ਰੱਬ ਦੇ ਆਗਿਆਕਾਰੀ ਹਾਂ) ਫੇਰ ਵੀ ਜੇ ਉਹ ਮੂੰਹ ਮੋੜਦੇ ਹਨ ਤਾਂ ਤੁਸੀਂ ਆਖ ਦਿਓ ਕਿ ਗਵਾਹ ਰਹੋ ਕਿ ਅਸੀਂ ਤਾਂ ਮੁਸਲਮਾਨ (ਆਗਿਆਕਾਰੀ) ਹਾਂ। [5]
[5] ਇਸ ਆਇਤ ’ਤੇ ਅਮਲ ਕਰਦੇ ਹੋਏ ਨਬੀ (ਸ) ਨੇ ਈਸਾਈ ਹਾਕਮਾਂ ਨੂੰ ਪੱਤਰ੍ਹਾਂ ਦੁਆਰਾ ਇਸਲਾਮ ਕਬੂਲ ਕਰਨ ਦੀ ਦਾਅਵਤ ਦਿੱਤੀ ਜਿਵੇਂ ਕਿ ਹਦੀਸ ਵਿਚ ਹੇ (ਹਜ਼ਰਤ ਅੱਬਾਸ ਰ:ਅ:) ਜਾਣਕਾਰੀ ਦਿੰਦੇ ਹਨ ਕਿ ਅਬੂ-ਸੁਫ਼ਿਆਨ ਨੇ ਮੇਰੇ ਸਾਹਮਣੇ ਕਿਹਾ ਉਸ ਸਮੇਂ ਜਦੋਂ ਮੇਰੇ ਅਤੇ ਨਬੀ ਕਰੀਮ ਸ: ਦੇ ਵਿਚਾਲੇ ਸੁਲਾਹ (ਹੁਦੈਬੀਆ) ਸੀ ਮੈਂ ਸ਼ਾਮ ਵਿਚ ਸੀ ਕਿ ਪਤਾ ਚੱਲਿਆ ਕਿ ਹਰਕਲ (ਰੂਸੀ ਬਾਦਸ਼ਾਹ) ਨੂੰ ਨਬੀ (ਸ:) ਦਾ ਇਕ ਪੱਤਰ ਆਇਆ ਹੇ ਅਤੇ ਇਹ ਪੱਤਰ ਹਜ਼ਰਤ ਦਹੀਯਾ ਕਲਬੀ ਲੈ ਕੇ ਆਏ ਸੀ ਉਹਨਾਂ ਨੇ ਇਸ ਪੱਤਰ ਨੂੰ ਬਸਰਾ ਦੇ ਹਾਕਮ ਦੇ ਹਵਾਲੇ ਕਰ ਦਿੱਤਾ ਤਾਂ ਉਸ ਨੂੰ ਅੱਗੇ ਰੂਸ ਦੇ ਬਾਦਸ਼ਾਹ ਨੂੰ ਘੱਲ ਦਿੱਤਾ ਅਬੂ-ਸੁਫ਼ਿਆਨ (ਰ:ਅ:) ਕਹਿੰਦੇ ਹਨ ਕਿ ਹਰਕਲ ਨੇ ਮੈਨੂੰ ਬੁਲਾ ਕੇ ਕੁੱਝ ਸਵਾਲ ਕਰਕੇ ਨਬੀ ਕਰੀਮ ਸ: ਦੀ ਨਬੁੱਵਤ ਅਤੇ ਦੂਜੇ ਹਾਲਾਤ ਦੇ ਸੰਬੰਧ ਵਿਚ ਜਾਣਕਾਰੀ ਲਈ ਜਿਸ ਤੋਂ ਉਹ ਬਹੁਤ ਪ੍ਰਭਾਵਿਤ ਹੋਇਆ। (ਸਹੀ ਬੁਖ਼ਾਰੀ, ਹਦੀਸ: 4553)
قُلْ يَٰٓأَهْلَ ٱلْكِتَٰبِ تَعَالَوْا۟ إِلَىٰ كَلِمَةٍۢ سَوَآءٍۭ بَيْنَنَا وَبَيْنَكُمْ أَلَّا نَعْبُدَ إِلَّا ٱللَّهَ وَلَا نُشْرِكَ بِهِۦ شَيْـًۭٔا وَلَا يَتَّخِذَ بَعْضُنَا بَعْضًا أَرْبَابًۭا مِّن دُونِ ٱللَّهِ ۚ فَإِن تَوَلَّوْا۟ فَقُولُوا۟ ٱشْهَدُوا۟ بِأَنَّا مُسْلِمُونَ. ﴿64﴾
65 ਹੇ ਕਿਤਾਬ ਵਾਲਿਓ! ਤੁਸੀਂ ਇਬਰਾਹੀਮ ਦੇ ਧਰਮ ਬਾਰੇ ਕਿਉਂ ਝਗੜਦੇ ਹੋ ? ਤੌਰੈਤ ਤੇ ਇੰਜੀਲ ਤਾਂ ਉਹਨਾਂ ਦੇ ਮਗਰੋਂ ਹੀ ਨਾਜ਼ਲ ਹੋਈਆਂ ਸਨ। ਕੀ ਤੁਸੀਂ ਇੰਨੀ ਗੱਲ ਵੀ ਨਹੀਂ ਸਮਝਦੇ? يَٰٓأَهْلَ ٱلْكِتَٰبِ لِمَ تُحَآجُّونَ فِىٓ إِبْرَٰهِيمَ وَمَآ أُنزِلَتِ ٱلتَّوْرَىٰةُ وَٱلْإِنجِيلُ إِلَّا مِنۢ بَعْدِهِۦٓ ۚ أَفَلَا تَعْقِلُونَ. ﴿65﴾
66 ਸੁਣੋ! ਤੁਸੀਂ ਲੋਕ ਉਸ ਗੱਲ ਵਿਚ ਤਾਂ ਬਹੁਤ ਵਾਦ ਵਿਵਾਦ ਕਰ ਚੁੱਕੇ ਹੋ ਜਿਸ ਦਾ ਤੁਹਾਡੇ ਕੋਲ ਗਿਆਨ ਸੀ (ਕਿ ਇਬਰਾਹੀਮ ਮੂਸਾ ਈਸਾ ਤੋਂ ਪਹਿਲਾਂ ਸਨ) ਹੁਣ ਤੁਸੀਂ ਇਸ ਗੱਲ ਵਿਚ ਕਿਉਂ ਝਗੜਦੇ ਹੋ ਜਿਸ ਦਾ ਤੁਹਾਨੂੰ ਗਿਆਨ ਹੀ ਨਹੀਂ (ਕਿ ਇਬਰਾਹੀਮ ਦਾ ਧਰਮ ਕੀ ਸੀ) ਅੱਲਾਹ ਹੀ ਜਾਣਦਾ ਹੇ ਤੁਸੀਂ ਨਹੀਂ ਜਾਣਦੇ। هَٰٓأَنتُمْ هَٰٓؤُلَآءِ حَٰجَجْتُمْ فِيمَا لَكُم بِهِۦ عِلْمٌۭ فَلِمَ تُحَآجُّونَ فِيمَا لَيْسَ لَكُم بِهِۦ عِلْمٌۭ ۚ وَٱللَّهُ يَعْلَمُ وَأَنتُمْ لَا تَعْلَمُونَ. ﴿66﴾
67 ਇਬਰਾਹੀਮ ਨਾ ਯਹੂਦੀ ਸੀ ਅਤੇ ਨਾ ਹੀ ਈਸਾਈ ਸਗੋਂ ਉਹ ਤਾਂ ਹੱਕ ਸੱਚ ਦਾ ਪੁਜਾਰੀ ਸੀ, ਉਹ ਸ਼ਿਰਕ ਕਰਨ ਵਾਲਿਆਂ ਵਿੱਚੋਂ ਨਹੀਂ ਸੀ। مَا كَانَ إِبْرَٰهِيمُ يَهُودِيًّۭا وَلَا نَصْرَانِيًّۭا وَلَٰكِن كَانَ حَنِيفًۭا مُّسْلِمًۭا وَمَا كَانَ مِنَ ٱلْمُشْرِكِينَ. ﴿67﴾
68 ਸਭ ਲੋਕਾਂ ਤੋਂ ਵੱਧ ਇਬਰਾਹੀਮ ਨਾਲ ਨੇੜਲਾ ਸੰਬੰਧ ਉਹਨਾਂ ਦਾ ਹੇ ਜਿਨ੍ਹਾਂ ਨੇ ਉਸ ਦੀ ਪੈਰਵੀ ਕੀਤੀ ਅਤੇ ਇਹ ਨਬੀ ਅਤੇ ਈਮਾਨ ਵਾਲੇ ਹਨ ਅਤੇ ਅੱਲਾਹ ਈਮਾਨ ਵਾਲੀਆਂ ਦਾ ਦੋਸਤ ਹੇ। إِنَّ أَوْلَى ٱلنَّاسِ بِإِبْرَٰهِيمَ لَلَّذِينَ ٱتَّبَعُوهُ وَهَٰذَا ٱلنَّبِىُّ وَٱلَّذِينَ ءَامَنُوا۟ ۗ وَٱللَّهُ وَلِىُّ ٱلْمُؤْمِنِينَ. ﴿68﴾
69 (ਹੇ! ਈਮਾਨ ਵਾਲਿਓ) ਕਿਤਾਬ ਵਾਲਿਆਂ ਵਿੱਚੋਂ ਇਕ ਧੜਾ ਤੁਹਾਨੂੰ ਕੁਰਾਹੇ ਪਾਉਣਾ ਚਾਹੁੰਦਾ ਹੇ ਜਦ ਕਿ ਉਹ ਆਪਣੇ ਆਪ ਨੂੰ ਹੀ ਕੁਰਾਹੇ ਪਾ ਰਹੇ ਹਨ ਅਤੇ ਇਸ ਗੱਲ ਨੂੰ ਉਹ ਸਮਝਦੇ ਵੀ ਨਹੀਂ। وَدَّت طَّآئِفَةٌۭ مِّنْ أَهْلِ ٱلْكِتَٰبِ لَوْ يُضِلُّونَكُمْ وَمَا يُضِلُّونَ إِلَّآ أَنفُسَهُمْ وَمَا يَشْعُرُونَ. ﴿69﴾
70 ਹੇ ਕਿਤਾਬ ਵਾਲਿਓ! ਤੁਸੀਂ ਅੱਲਾਹ ਦੀਆਂ ਆਇਤਾਂ ਦਾ ਇਨਕਾਰ ਕਿਉਂ ਕਰ ਰਹੇ ਹੋ ? ਜਦ ਕਿ ਤੁਸੀਂ ਆਪ ਇਹਨਾਂ ਦੇ ਸੱਚ ਹੋਣ ਦੇ ਗਵਾਹ ਹੋ। يَٰٓأَهْلَ ٱلْكِتَٰبِ لِمَ تَكْفُرُونَ بِـَٔايَٰتِ ٱللَّهِ وَأَنتُمْ تَشْهَدُونَ. ﴿70﴾
71 ਹੇ ਕਿਤਾਬ ਵਾਲਿਓ! ਤੁਸੀਂ ਸੱਚ ਅਤੇ ਝੂਠ ਨੂੰ ਕਿਉਂ ਗੱਡ ਮੱਡ ਕਰ ਰਹੇ ਹੋ ? ਤੁਸੀਂ ਜਾਣ ਬੁਝ ਕੇ ਹੱਕ ਸੱਚ ਨੂੰ ਕਿਉਂ ਲੁਕਾ ਰਹੇ ਹੋ? يَٰٓأَهْلَ ٱلْكِتَٰبِ لِمَ تَلْبِسُونَ ٱلْحَقَّ بِٱلْبَٰطِلِ وَتَكْتُمُونَ ٱلْحَقَّ وَأَنتُمْ تَعْلَمُونَ. ﴿71﴾
72 ਕਿਤਾਬ ਵਾਲਿਆਂ ਵਿੱਚੋਂ ਇਕ ਧੜੇ ਨੇ (ਆਪਣੇ ਲੋਕਾਂ ਨੂੰ) ਕਿਹਾ ਕਿ ਜੋ ਕੁੱਛ ਵੀ ਮੁਸਲਮਾਨਾਂ ਉੱਤੇ (ਭਾਵ .ਕੁਰਆਨ) ਉਤਾਰਿਆ ਗਿਆ ਹੇ, ਤੁਸੀਂ ਉਸ ’ਤੇ ਸਵੇਰੇ ਈਮਾਨ ਲਿਆਓ ਅਤੇ ਸ਼ਾਮ ਨੂੰ ਉਸ ਤੋਂ ਇਨਕਾਰ ਕਰ ਦਿਓ। ਤਾਂ ਜੋ ਇਹ ਲੋਕ ਵੀ ਈਮਾਨ ਤੋਂ ਫਿਰ ਜਾਣ। وَقَالَت طَّآئِفَةٌۭ مِّنْ أَهْلِ ٱلْكِتَٰبِ ءَامِنُوا۟ بِٱلَّذِىٓ أُنزِلَ عَلَى ٱلَّذِينَ ءَامَنُوا۟ وَجْهَ ٱلنَّهَارِ وَٱكْفُرُوٓا۟ ءَاخِرَهُۥ لَعَلَّهُمْ يَرْجِعُونَ. ﴿72﴾
73 ਤੁਸੀਂ ਆਪਣੇ ਦੀਨ (ਯਹੂਦੀ) ’ਤੇ ਚੱਲਣ ਵਾਲਿਆਂ ਦਾ ਹੀ ਵਿਸ਼ਵਾਸ ਕਰੋ। (ਹੇ ਨਬੀ!) ਤੁਸੀਂ ਆਖ ਦਿਓ ਕਿ ਹਿਦਾਇਤ ਤਾਂ ਇਹੋ ਹੇ ਜਿਹੜੀ ਅੱਲਾਹ ਵੱਲੋਂ ਹੇ। (ਕਿਤਾਬ ਵਾਲੇ) ਇਹ ਵੀ ਕਹਿੰਦੇ ਹਨ (ਕਿ ਇਸ ਗੱਲ ’ਤੇ ਵੀ ਯਕੀਨ ਨਾ ਕਰੋ) ਕਿ ਕਿਸੇ ਹੋਰ ਨੂੰ ਵੀ ਉਹ ਚੀਜ਼ ਦਿੱਤੀ ਜਾ ਸਕਦੀ ਹੇ ਜਿਹੜੀ ਤੁਹਾਨੂੰ ਦਿੱਤੀ ਗਈ ਹੇ ਜਾਂ ਜਿਸ ਰਾਹੀਂ ਇਹ ਤੁਹਾਡੇ ਰੱਬ ਕੋਲ ਜਾ ਕੇ ਤੁਹਾਡੇ ਵਿਰੁੱਧ ਕੋਈ ਦਲੀਲ ਪੇਸ਼ ਕਰ ਸਕਣ ਹੇ ਨਬੀ! ਤੁਸੀਂ ਕਹਿ ਦਿਓ ਕਿ ਫ਼ਜ਼ਲ ਤਾਂ ਸਾਰੇ ਹੀ ਅੱਲਾਹ ਦੇ ਹੱਥ ਵਿਚ ਹਨ।[6] ਉਹ ਜਿਸ ਨੂੰ ਜੋ ਚਾਹੁੰਦਾ ਹੇ ਬਖ਼ਸ਼ ਦਿੰਦਾ ਹੇ। ਅੱਲਾਹ ਬਖ਼ਸ਼ਣ ਵਿਚ ਬਹੁਤ ਖੁੱਲ੍ਹਾ ਹੇ ਅਤੇ ਹਰ ਤਰ੍ਹਾਂ ਦਾ ਗਿਆਨ ਰੱਖਣ ਵਾਲਾ ਹੇ।
[6] .ਕੁਰਆਨ ਮਜੀਦ ਵਿਚ ਅੱਲਾਹ ਤਆਲਾ ਦੀਆਂ ਜਿਨ੍ਹਾਂ ਸਿਫ਼ਤਾਂ ਦੀ ਗੱਲ ਕੀਤੀ ਗਈ ਹੇ ਜਿਵੇਂ ਮੂੰਹ, ਅੱਖਾਂ ਹੱਥ, ਪਿੰਡਲੀ ਉਸ ਦਾ ਵਿਖਾਈ ਦੇਣ ਵਾਲੇ ਆਸਾਮਾਨ ’ਤੇ ਆਉਣਾ ਅਤੇ ਅਰਸ਼ ’ਤੇ ਬਰਾਜਮਾਨ ਹੋਣਾ ਆਦਿ ਭਾਵ ਜੋ ਵੀ ਅੱਲਾਹ ਨੇ ਆਪਣੇ ਸੰਬੰਧ ਵਿਚ ਦੱਸਿਆ ਹੇ ਅਤੇ ਜੋ ਹਦੀਸਾਂ ਵਿਚ ਹੇ ਉਹਨਾਂ ਸਭ ਤੇ ਅਹਲੇ ਸੁੰਨਤ ਦਾ ਇਕ ਮੱਤ ਹੋਣਾ ਹੇ ਕਿ ਉਹ ਅੱਲਾਹ ਤਆਲਾ ਦੀਆਂ ਇਹਨਾਂ ਸਿਫ਼ਤਾਂ ਤੇ ਖ਼ੂਬੀਆਂ ਉੱਤੇ ਬਿਨਾਂ ਕਿਸੇ ਦਲੀਲ ਈਮਾਨ ਲਿਆਉਂਦੇ ਹਨ। ਇਹ ਉਹ ਖ਼ੂਬੀਆਂ ਹਨ ਜਿਹੜੀਆਂ ਕੇਵਲ ਅੱਲਾਹ ਲਈ ਖ਼ਾਸ ਹਨ ਅਤੇ ਇਹਨਾਂ ਨੂੰ ਕਿਸੇ ਵਿਅਕਤੀ ਦੀਆਂ ਖ਼ੂਬੀਆਂ ਨਾਲ ਨਹੀਂ ਜੋੜ੍ਹਿਆ ਜਾ ਸਕਦਾ ਜਿਵੇਂ ਅੱਲਾਹ ਨੇ ਕੁਰਆਨ ਪਾਕ ਵਿਚ ਫ਼ਰਮਾਇਆ ਹੇ ਕਿ ਉਸ ਜਹਿ ਕੋਈ ਚੀਜ਼ ਨਹੀਂ (ਸੂਰਤ ਸ਼ੂਰਾ ਆਇਤ11) ਅਤੇ ਸੂਰਤ ਇਖ਼ਲਾਸ ਵਿਚ ਹੇ ਕਿ ਉਸ ਜਿਹਾ ਹੋਰ ਕੋਈ ਵੀ ਨਹੀਂ।
وَلَا تُؤْمِنُوٓا۟ إِلَّا لِمَن تَبِعَ دِينَكُمْ قُلْ إِنَّ ٱلْهُدَىٰ هُدَى ٱللَّهِ أَن يُؤْتَىٰٓ أَحَدٌۭ مِّثْلَ مَآ أُوتِيتُمْ أَوْ يُحَآجُّوكُمْ عِندَ رَبِّكُمْ ۗ قُلْ إِنَّ ٱلْفَضْلَ بِيَدِ ٱللَّهِ يُؤْتِيهِ مَن يَشَآءُ ۗ وَٱللَّهُ وَٰسِعٌ عَلِيمٌۭ. ﴿73﴾
74 ਉਹ (ਅੱਲਾਹ) ਆਪਣੀਆਂ ਮਿਹਰਾਂ ਲਈ ਜਿਸ ਨੂੰ ਚਾਹੁੰਦਾ ਹੇ ਵਿਸ਼ੇਸ਼ ਕਰ ਲੈਂਦਾ ਹੇ। ਅੱਲਾਹ ਵੱਡੇ ਫ਼ਜ਼ਲਾਂ ਵਾਲਾ ਹੇ। يَخْتَصُّ بِرَحْمَتِهِۦ مَن يَشَآءُ ۗ وَٱللَّهُ ذُو ٱلْفَضْلِ ٱلْعَظِيمِ. ﴿74﴾
75 ਕਿਤਾਬ ਵਾਲਿਆਂ ਵਿੱਚੋਂ ਕੁੱਝ (ਯਹੂਦੀ) ਅਜਿਹੇ ਵੀ ਹਨ ਕਿ ਜੇ ਤੁਸੀਂ ਉਹਨਾਂ ਨੂੰ ਮਾਲ ਦੌਲਤ ਦਾ ਇਕ ਢੇਰ ਵੀ (ਅਮਾਨਤ ਵਜੋਂ) ਸੰਭਾਲ ਦਿਓ ਤਾਂ ਵੀ ਉਹ ਤੁਹਾਨੂੰ ਮੁੜ ਅਦਾ ਕਰ ਦੇਣਗੇ ਪਰ ਉਹਨਾਂ ਵਿੱਚੋਂ ਕੁੱਝ ਅਜਿਹੇ ਵੀ ਹਨ ਕਿ ਜੇ ਤੁਸੀਂ ਉਹਨਾਂ ਕੋਲ ਇਕ ਦੀਨਾਰ ਵੀ ਅਮਾਨਤ ਵਜੋਂ ਰੱਖ ਦਿਓ ਤਾਂ ਵੀ ਅਦਾ ਨਹੀਂਂ ਕਰਨਗੇ, ਹਾਂ ਇਹ ਗੱਲ ਹੋਰ ਹੇ ਕਿ ਤੁਸੀਂ (ਆਪਣੀ ਅਮਾਨਤ ਲੈਣ ਲਈ) ਉਹਨਾਂ ਦੇ ਸਿਰ ’ਤੇ ਹੀ ਸਵਾਰ ਹੋ ਜਾਓ। ਉਹ ਇਹ ਵਤੀਰਾ ਇਸ ਲਈ ਕਰਦੇ ਹਨ ਕਿ ਉਹ ਆਖਦੇ ਹਨ ਕਿ ਸਾਡੇ ਉੱਤੇ ਇਹਨਾਂ ਉੱਮੀਆਂ (ਗ਼ੈਰ ਯਹੂਦੀ) ਦਾ ਹੱਕ ਮਾਰਨ ’ਤੇ ਕੋਈ ਗੁਨਾਹ ਨਹੀਂ। ਉਹ (ਯਹੂਦੀ) ਲੋਕ ਸਭ ਕੁੱਝ ਜਾਣਦੇ ਹੋਏ ਵੀ ਅੱਲਾਹ ਦੇ ਸਿਰ ਝੂਠ ਮੜ੍ਹਦੇ ਹਨ। ۞ وَمِنْ أَهْلِ ٱلْكِتَٰبِ مَنْ إِن تَأْمَنْهُ بِقِنطَارٍۢ يُؤَدِّهِۦٓ إِلَيْكَ وَمِنْهُم مَّنْ إِن تَأْمَنْهُ بِدِينَارٍۢ لَّا يُؤَدِّهِۦٓ إِلَيْكَ إِلَّا مَا دُمْتَ عَلَيْهِ قَآئِمًۭا ۗ ذَٰلِكَ بِأَنَّهُمْ قَالُوا۟ لَيْسَ عَلَيْنَا فِى ٱلْأُمِّيِّۦنَ سَبِيلٌۭ وَيَقُولُونَ عَلَى ٱللَّهِ ٱلْكَذِبَ وَهُمْ يَعْلَمُونَ. ﴿75﴾
76 ਹਾਂ (ਅਮਾਨਤਾਂ ਬਾਰੇ) ਪੁੱਛ ਗਿਛ ਜ਼ਰੂਰ ਹੋਵੇਗੀ। ਜੋ ਵੀ ਆਪਣੇ ਬਚਨਾਂ ਨੂੰ ਪੂਰਾ ਕਰੇਗਾ ਅਤੇ ਅੱਲਾਹ ਤੋਂ ਡਰੇਗਾ ਤਾਂ ਬੇਸ਼ੱਕ ਅੱਲਾਹ ਵੀ ਬੁਰਾਈਆਂ ਤੋਂ ਬਚਣ ਵਾਲਿਆਂ ਨੂੰ ਪਸੰਦ ਕਰਦਾ ਹੇ। بَلَىٰ مَنْ أَوْفَىٰ بِعَهْدِهِۦ وَٱتَّقَىٰ فَإِنَّ ٱللَّهَ يُحِبُّ ٱلْمُتَّقِينَ. ﴿76﴾
77 ਬੇਸ਼ੱਕ ਜੋ ਲੋਕ ਅੱਲਾਹ ਦੇ ਨਾਲ ਕੀਤੇ ਬਚਨਾਂ ਨੂੰ ਅਤੇ ਆਪਣੀਆਂ ਸਹੁੰਆਂ ਨੂੰ ਘੱਟ ਮੁੱਲ ’ਤੇ (ਭਾਵ ਸੰਸਾਰਿਕ ਲਾਭ ਲਈ) ਵੇਚ ਸੁਟਦੇ ਹਨ ਉਹਨਾਂ ਦਾ ਆਖ਼ਿਰਤ ਵਿਚ ਕੁੱਝ ਵੀ ਹਿੱਸਾ ਨਹੀਂ। ਕਿਆਮਤ ਵਾਲੇ ਦਿਨ ਅੱਲਾਹ ਨਾ ਉਹਨਾਂ ਨਾਲ ਗੱਲ ਕਰੇਗਾ, ਨਾ ਹੀ ਉਹਨਾਂ ਵੱਲ ਵੇਖੇਗਾ ਅਤੇ ਨਾ ਹੀ ਉਹਨਾਂ ਨੂੰ ਪਾਕ (ਭਾਵ ਮੁਆਫ਼) ਕਰੇਗਾ। ਉਹਨਾਂ ਲਈ ਤਾਂ ਬੜਾ ਹੀ ਦੁਖਦਾਈ ਅਜ਼ਾਬ ਹੇ। إِنَّ ٱلَّذِينَ يَشْتَرُونَ بِعَهْدِ ٱللَّهِ وَأَيْمَٰنِهِمْ ثَمَنًۭا قَلِيلًا أُو۟لَٰٓئِكَ لَا خَلَٰقَ لَهُمْ فِى ٱلْءَاخِرَةِ وَلَا يُكَلِّمُهُمُ ٱللَّهُ وَلَا يَنظُرُ إِلَيْهِمْ يَوْمَ ٱلْقِيَٰمَةِ وَلَا يُزَكِّيهِمْ وَلَهُمْ عَذَابٌ أَلِيمٌۭ. ﴿77﴾
78 ਉਹਨਾਂ ਵਿਚ ਇਕ ਟੋਲਾ ਕਿਤਾਬ ਪੜ੍ਹਦੇ ਹੋਏ ਇਸ ਤਰ੍ਹਾਂ ਜ਼ਬਾਨ ਨੂੰ ਵਲ ਦਿੰਦਾ ਹੇ ਕਿ ਤੁਸੀਂ ਉਸੇ ਨੂੰ ਹੀ ਕਿਤਾਬ ਦਾ ਹਿੱਸਾ ਸਮਝੋ, ਜੱਦ ਕਿ ਉਹ ਕਿਤਾਬ ਵਿੱਚੋਂ ਨਹੀਂ ਹੁੰਦਾ ਅਤੇ ਇਹ ਵੀ ਕਹਿੰਦੇ ਹਨ ਕਿ ਇਹ ਅੱਲਾਹ ਵੱਲੋਂ ਹੀ ਹੇ, ਜੱਦ ਕਿ ਇਹ ਅੱਲਾਹ ਵੱਲੋਂ ਨਹੀਂ, ਉਹ ਤਾਂ ਜਾਣਦੇ ਬੁਝਦੇ ਹੋਏ ਅੱਲਾਹ ਦੇ ਸਿਰ ਝੂਠ ਮੜ੍ਹਦੇ ਹਨ। وَإِنَّ مِنْهُمْ لَفَرِيقًۭا يَلْوُۥنَ أَلْسِنَتَهُم بِٱلْكِتَٰبِ لِتَحْسَبُوهُ مِنَ ٱلْكِتَٰبِ وَمَا هُوَ مِنَ ٱلْكِتَٰبِ وَيَقُولُونَ هُوَ مِنْ عِندِ ٱللَّهِ وَمَا هُوَ مِنْ عِندِ ٱللَّهِ وَيَقُولُونَ عَلَى ٱللَّهِ ٱلْكَذِبَ وَهُمْ يَعْلَمُونَ. ﴿78﴾
79 ਕਿਸੇ ਵੀ ਅਜਿਹੇ ਵਿਅਕਤੀ ਨੂੰ ਜਿਸ ਨੂੰ ਅੱਲਾਹ ਹਿਕਮਤ ਅਤੇ ਪੈਗ਼ੰਬਰੀ ਬਖ਼ਸ਼ੇ ਉਸ ਲਈ ਇਹ ਉਚਿਤ ਨਹੀਂ ਕਿ ਫੇਰ ਵੀ ਉਹ ਲੋਕਾਂ ਨੂੰ ਆਖੇ ਕਿ ਤੁਸੀਂ ਅੱਲਾਹ ਨੂੰ ਛੱਡ ਕੇ ਮੇਰੇ ਗ਼ੁਲਾਮ ਬਣ ਜਾਓ, ਸਗੋਂ ਉਹ ਤਾਂ ਇਹੋ ਕਹਿਣਗੇ ਕਿ ਤੁਸੀਂ ਸਾਰੇ ਰੱਬ ਦੇ ਗ਼ੁਲਾਮ ਬਣ ਜਾਓ ਜਿਵੇਂ ਕਿ ਉਹ ਕਿਤਾਬ ਤੁਹਾਨੂੰ ਇਹੋ ਸਿੱਖਿਆ ਦਿੰਦੀ ਹੇ ਜਿਸ ਨੂੰ ਤੁਸੀਂ ਪੜ੍ਹਦੇ ਹੋ। مَا كَانَ لِبَشَرٍ أَن يُؤْتِيَهُ ٱللَّهُ ٱلْكِتَٰبَ وَٱلْحُكْمَ وَٱلنُّبُوَّةَ ثُمَّ يَقُولَ لِلنَّاسِ كُونُوا۟ عِبَادًۭا لِّى مِن دُونِ ٱللَّهِ وَلَٰكِن كُونُوا۟ رَبَّٰنِيِّۦنَ بِمَا كُنتُمْ تُعَلِّمُونَ ٱلْكِتَٰبَ وَبِمَا كُنتُمْ تَدْرُسُونَ. ﴿79﴾
80 ਉਹ ਤੁਹਾਨੂੰ ਇਹ ਵੀ ਨਹੀਂ ਆਖੇਗਾ ਕਿ ਫ਼ਰਿਸ਼ਤਿਆਂ ਅਤੇ ਨਬੀਆਂ ਨੂੰ ਆਪਣਾ ਰੱਬ ਬਣਾ ਲਓ।[7] ਕੀ ਉਹ ਨਬੀ ਤੁਹਾਨੂੰ ਕੁਫ਼ਰ ਕਰਨ ਦਾ ਹੁਕਮ ਦੇਵੇਗਾ, ਜਦ ਕਿ ਤੁਸੀਂ ਮੁਸਲਮਾਨ ਹੋ?
[7] ਭਾਵ ਪੈਗ਼ੰਬਰ ਲੋਕਾਂ ਨੂੰ ਕੇਵਲ ਅੱਲਾਹ ਵੱਲ ਹੀ ਬੁਲਾਉਂਦੇ ਹਨ ਇਸੇ ਲਈ ਆਪਣੀ ਪ੍ਰਸ਼ੰਸਾ ਵਿਚ ਵਾਧੂ ਗੱਲਾਂ ਕਹਿਣ ਤੋਂ ਰੋਕਦੇ ਹਨ ਤਾਂ ਜੋ ਲੋਕੀਂ ਉਹਨਾਂ ਨੂੰ ਵੀ ਰੱਬੀ ਸਿਫ਼ਤਾਂ ਵਿਚ ਸਾਂਝੀ ਨਾ ਸਮਝ ਲੈਣ। ਨਬੀ ਕਰੀਮ ਸ: ਨੇ ਫ਼ਰਮਾਇਆ ਕਿ ਮੇਰੀ ਪ੍ਰਸ਼ੰਸਾ ਇਨੀ ਨਾ ਕਰੋ ਜਿਵੇਂ ਈਸਾਈਆਂ ਨੇ ਮਰੀਅਮ ਦੇ ਪੁੱਤਰ ਈਸਾ ਦੀ ਕੀਤੀ ਸੀ ਮੈਂ ਤਾਂ ਬਸ ਅੱਲਾਹ ਦਾ ਬੰਦਾ ਹਾਂ ਤਾਂ ਤੁਸੀਂ ਇਹ ਕਹੋ ਕਿ ਅੱਲਾਹ ਦਾ ਬੰਦਾ ਅਤੇ ਉਸ ਦਾ ਰਸੂਲ। (ਸਹੀ ਬੁਖਾਰੀ, ਹਦੀਸ: 3445)
وَلَا يَأْمُرَكُمْ أَن تَتَّخِذُوا۟ ٱلْمَلَٰٓئِكَةَ وَٱلنَّبِيِّۦنَ أَرْبَابًا ۗ أَيَأْمُرُكُم بِٱلْكُفْرِ بَعْدَ إِذْ أَنتُم مُّسْلِمُونَ. ﴿80﴾
81 ਉਹ ਵੇਲਾ ਯਾਦ ਕਰੋ ਜਦੋਂ ਅੱਲਾਹ ਨੇ ਸਾਰੇ ਨਬੀਆਂ ਤੋਂ ਇਹ ਬਚਨ ਲਿਆ ਸੀ ਕਿ ਜਦੋਂ ਮੈਂ ਤੁਹਾਨੂੰ ਕਿਤਾਬ ਅਤੇ ਦਾਨਾਈ ਨਾਲ ਨਵਾਜ਼ਾਂ ਅਤੇ ਫੇਰ ਤੁਹਾਡੇ ਕੋਲ ਕੋਈ ਰਸੂਲ ਆਵੇ ਜਿਹੜ੍ਹਾ ਇਸ ਕਿਤਾਬ ਦੀ ਪੁਸ਼ਟੀ ਕਰਦਾ ਹੋਵੇ ਜਿਹੜੀ ਤੁਹਾਡੇ ਕੋਲ ਹੇ ਤਾਂ ਤੁਹਾਨੂੰ ਉਸ ’ਤੇ ਈਮਾਨ ਲਿਆਉਣਾ ਹੋਵੇਗਾ ਤੇ ਉਸ ਦੀ ਮਦਦ ਕਰਨੀ ਹੋਵੇਗੀ। ਅੱਲਾਹ ਨੇ ਫ਼ਰਮਾਇਆ, ਕੀ ਤੁਸੀਂ ਇਕਰਾਰ ਕਰਦੇ ਹੋ ਅਤੇ ਇਸ ਉੱਤੇ ਮੇਰੇ ਵੱਲੋਂ ਵਚਨ ਦੀ ਜ਼ਿੰਮੇਵਾਰੀ ਚੁੱਕਦੇ ਹੋ ? ਉਹਨਾਂ ਨੇ ਕਿਹਾ ਕਿ ਹਾਂ! ਅਸੀਂ ਇਕਰਾਰ ਕਰਦੇ ਹਾਂ। ਅੱਲਾਹ ਨੇ ਫ਼ਰਮਾਇਆ, ਕਿ ਤੁਸੀਂ ਗਵਾਹ ਰਹਿਣਾ ਅਤੇ ਮੈਂ ਵੀ ਤੁਹਾਡੇ (ਇਕਰਾਰ) ਦੀ ਗਵਾਹੀ ਦਿੰਦਾ ਹਾਂ। وَإِذْ أَخَذَ ٱللَّهُ مِيثَٰقَ ٱلنَّبِيِّۦنَ لَمَآ ءَاتَيْتُكُم مِّن كِتَٰبٍۢ وَحِكْمَةٍۢ ثُمَّ جَآءَكُمْ رَسُولٌۭ مُّصَدِّقٌۭ لِّمَا مَعَكُمْ لَتُؤْمِنُنَّ بِهِۦ وَلَتَنصُرُنَّهُۥ ۚ قَالَ ءَأَقْرَرْتُمْ وَأَخَذْتُمْ عَلَىٰ ذَٰلِكُمْ إِصْرِى ۖ قَالُوٓا۟ أَقْرَرْنَا ۚ قَالَ فَٱشْهَدُوا۟ وَأَنَا۠ مَعَكُم مِّنَ ٱلشَّٰهِدِينَ. ﴿81﴾
82 ਹੁਣ ਇਸ ਪਿੱਛੋਂ ਜਿਹੜਾ ਵੀ (ਆਪਣੇ ਇਕਰਾਰ ਤੋਂ) ਫਿਰ ਜਾਵੇ ਉਹੀਓ ਨਾ-ਫ਼ਰਮਾਨ ਹੇ। فَمَن تَوَلَّىٰ بَعْدَ ذَٰلِكَ فَأُو۟لَٰٓئِكَ هُمُ ٱلْفَٰسِقُونَ. ﴿82﴾
83 ਕੀ ਉਹ ਲੋਕ ਅੱਲਾਹ ਦੇ ਦੀਨ ਨੂੰ ਛੱਡ ਕੇ ਕਿਸੇ ਹੋਰ ਦੀਨ ਦੀ ਭਾਲ ਵਿਚ ਹਨ ਜਦੋਂ ਕਿ ਸਾਰੇ ਹੀ ਧਰਤੀ ਵਾਲੇ ਤੇ ਅਕਾਸ਼ਾਂ ਵਾਲੇ ਚਾਹੁੰਦਿਆਂ ਅਤੇ ਨਾ ਚਾਹੁੰਦਿਆਂ ਵੀ ਅੱਲਾਹ ਦੇ ਤਾਬੇਦਾਰ ਹਨ। ਸਭ ਨੂੰ ਉਸੇ ਵੱਲ ਹੀ ਪਰਤ ਕੇ ਜਾਣਾ ਹੇ। أَفَغَيْرَ دِينِ ٱللَّهِ يَبْغُونَ وَلَهُۥٓ أَسْلَمَ مَن فِى ٱلسَّمَٰوَٰتِ وَٱلْأَرْضِ طَوْعًۭا وَكَرْهًۭا وَإِلَيْهِ يُرْجَعُونَ. ﴿83﴾
84 (ਹੇ ਨਬੀ!) ਤੁਸੀਂ ਆਖ ਦਿਓ ਕਿ ਅਸੀਂ ਅੱਲਾਹ ’ਤੇ ਅਤੇ ਉਸ ’ਤੇ ਵੀ, ਜੋ ਸਾਡੇ ’ਤੇ ਨਾਜ਼ਿਲ (.ਕੁਰਆਨ) ਕੀਤਾ ਗਿਆ, ਈਮਾਨ ਲਿਆਏ ਹਾਂ ਅਤੇ ਜੋ ਇਬਰਾਹੀਮ ਇਸਮਾਈਲ, ਇਸਹਾਕ, ਯਾਕੂਬ ਅਤੇ ਉਹਨਾਂ ਦੀ ਔਲਾਦ ’ਤੇ ਉਤਾਰਿਆ ਅਤੇ ਉਹਨਾਂ ਕਿਤਾਬਾਂ ’ਤੇ ਵੀ ਜਿਹੜੀਆਂ ਮੂਸਾ, ਈਸਾ, ਅਤੇ ਦੂਜੇ ਨਬੀਆਂ ਨੂੰ ਉਹਨਾਂ ਦੇ ਰੱਬ ਵੱਲੋਂ ਦਿੱਤੀਆਂ ਗਈਆਂ ਉਹਨਾਂ ਸਭ ’ਤੇ ਵੀ (ਈਮਾਨ ਲਿਆਏ ਹਾਂ)। ਅਸੀਂ ਇਹਨਾਂ ਵਿਚਾਲੇ ਕੋਈ ਵੀ ਵਿਤਕਰਾ ਨਹੀਂ ਕਰਦੇ, ਅਸੀਂ ਤਾਂ ਅੱਲਾਹ ਦੇ ਫ਼ਰਮਾਬਰਦਾਰ ਹਾਂ। قُلْ ءَامَنَّا بِٱللَّهِ وَمَآ أُنزِلَ عَلَيْنَا وَمَآ أُنزِلَ عَلَىٰٓ إِبْرَٰهِيمَ وَإِسْمَٰعِيلَ وَإِسْحَٰقَ وَيَعْقُوبَ وَٱلْأَسْبَاطِ وَمَآ أُوتِىَ مُوسَىٰ وَعِيسَىٰ وَٱلنَّبِيُّونَ مِن رَّبِّهِمْ لَا نُفَرِّقُ بَيْنَ أَحَدٍۢ مِّنْهُمْ وَنَحْنُ لَهُۥ مُسْلِمُونَ. ﴿84﴾
85 ਜੋ ਵੀ ਵਿਅਕਤੀ ਇਸਲਾਮ ਧਰਮ ਨੂੰ ਛੱਡ ਕਿਸੇ ਹੋਰ ਧਰਮ ਦੀ ਪੈਰਵੀ ਕਰੇਗਾ,[8] ਉਸ ਦੇ ਧਰਮ ਨੂੰ ਕਬੂਲਿਆ ਨਹੀਂ ਜਾਵੇਗਾ ਅਤੇ ਉਹ ਆਖ਼ਿਰਤ ਦਿਹਾੜੇ ਘਾਟੇ ਵਿਚ ਰਹੇਗੇ।
[8] ਇਸ ਤੋਂ ਪਤਾ ਲੱਗਦਾ ਹੇ ਕਿ ਨਬੀ ਕਰੀਮ ਸ: ਦੀ ਰਸਾਲਤ ’ਤੇ ਈਮਾਨ ਲਿਆਉਣ ਫਰਜ਼ ਹੇ ਆਪਜੀ ਨੇ ਫ਼ਰਮਾਇਆ ਉਸ ਅੱਲਾਹ ਦੀ ਕਸਮ ਜਿਸ ਦੇ ਹੱਥ ਵਿਚ ਮੁਹੰਮਦ ਦੀ ਜਾਨ ਹੇ ਇਸ ਉੱਮਤ ਦੇ ਯਹੂਦੀ ਤੇ ਈਸਾਈਆਂ ਵਿੱਚੋਂ ਜਿਹੜਾ ਵੀ ਮੇਰੇ ਬਾਰੇ ਸੁਣੇ ਅਤੇ ਫੇਰ ਵੀ ਮੇਰੇ ਲਿਆਏ ਹੋਏ ਸੁਨੇਹੇ ’ਤੇ ਈਮਾਨ ਲਿਆਏ ਬਿਨਾਂ ਮਰ ਜਾਵੇ ਤਾਂ ਉਹ ਸਦਾ ਲਈ ਨਰਕ ਵਿਚ ਰਹੇਗਾ। (ਸਹੀ ਬੁਖ਼ਾਰੀ, ਹਦੀਸ: 153)
وَمَن يَبْتَغِ غَيْرَ ٱلْإِسْلَٰمِ دِينًۭا فَلَن يُقْبَلَ مِنْهُ وَهُوَ فِى ٱلْءَاخِرَةِ مِنَ ٱلْخَٰسِرِينَ. ﴿85﴾
86 ਅੱਲਾਹ ਉਹਨਾਂ ਲੋਕਾਂ ਨੂੰ ਕਿਵੇਂ ਹਿਦਾਇਤ ਦੇਵੇਗਾ ਜਿਹੜੇ ਈਮਾਨ ਲਿਆਉਣ ਤੋਂ ਮਗਰੋਂ ਮੁੜ ਕਾਫ਼ਿਰ ਹੋ ਗਏ ਜਦ ਕਿ ਉਹ ਗਵਾਹੀ ਦੇ ਚੁੱਕੇ ਹਨ ਕਿ ਬੇਸ਼ੱਕ ਰਸੂਲ (ਸ:) ਹੱਕ ’ਤੇ ਹਨ ਅਤੇ ਉਹਨਾਂ ਕੋਲ (ਨਬੀ ਹੋਣ ਦੀਆਂ) ਖੱਲੀਆਂ ਨਿਸ਼ਾਨੀਆਂ ਆ ਚੁੱਕੀਆਂ ਹਨ। ਅੱਲਾਹ ਜ਼ਾਲਮਾਂ ਨੂੰ ਸਿੱਧੀ ਰਾਹ ਨਹੀਂ ਪਾਇਆ ਕਰਦਾ। كَيْفَ يَهْدِى ٱللَّهُ قَوْمًۭا كَفَرُوا۟ بَعْدَ إِيمَٰنِهِمْ وَشَهِدُوٓا۟ أَنَّ ٱلرَّسُولَ حَقٌّۭ وَجَآءَهُمُ ٱلْبَيِّنَٰتُ ۚ وَٱللَّهُ لَا يَهْدِى ٱلْقَوْمَ ٱلظَّٰلِمِينَ. ﴿86﴾
87 ਉਹਨਾਂ ਦੀ ਸਜ਼ਾ ਤਾਂ ਇਹੋ ਹੇ ਕਿ ਉਹਨਾਂ ’ਤੇ ਅੱਲਾਹ ਦੀ, ਫ਼ਰਿਸ਼ਤਿਆਂ ਦੀ ਅਤੇ ਸਾਰੇ ਲੋਕਾਂ ਵੱਲੋਂ ਫ਼ਿਟਕਾਰ ਹੇ। أُو۟لَٰٓئِكَ جَزَآؤُهُمْ أَنَّ عَلَيْهِمْ لَعْنَةَ ٱللَّهِ وَٱلْمَلَٰٓئِكَةِ وَٱلنَّاسِ أَجْمَعِينَ. ﴿87﴾
88 ਇਹ ਲੋਕ (ਇਸ ਹਾਲਤ ਵਿਚ) ਸਦਾ ਲਈ ਰਹਿਣਗੇ, ਨਾ ਤਾਂ ਉਹਨਾਂ ਦੀ ਸਜ਼ਾ ਘਟਾਈ ਜਾਵੇਗੀ ਅਤੇ ਨਾ ਹੀ ਉਹਨਾਂ ਨੂੰ ਮੋਹਲਤ ਦਿੱਤੀ ਜਾਵੇਗੀ। خَٰلِدِينَ فِيهَا لَا يُخَفَّفُ عَنْهُمُ ٱلْعَذَابُ وَلَا هُمْ يُنظَرُونَ. ﴿88﴾
89 ਪਰ ਜਿਹੜੇ ਲੋਕ ਇਸ (ਇਨਕਾਰ) ਤੋਂ ਬਾਅਦ ਤੌਬਾ ਕਰਕੇ ਆਪਣਾ ਸੁਧਾਰ ਕਰ ਲੈਣ (ਉਹੀ ਸਜ਼ਾ ਤੋਂ ਬਚ ਸਕਣਗੇ) ਬੇਸ਼ੱਕ ਅੱਲਾਹ ਬਖ਼ਸ਼ਣਹਾਰ ਅਤੇ ਮਿਹਰਾਂ ਕਰਨ ਵਾਲਾ ਹੇ। إِلَّا ٱلَّذِينَ تَابُوا۟ مِنۢ بَعْدِ ذَٰلِكَ وَأَصْلَحُوا۟ فَإِنَّ ٱللَّهَ غَفُورٌۭ رَّحِيمٌ. ﴿89﴾
90 ਬੇਸ਼ੱਕ ਜਿਹੜੇ ਲੋਕ ਈਮਾਨ ਲਿਆਉਣ ਤੋਂ ਬਾਅਦ ਇਨਕਾਰ ਕਰਨ ਅਤੇ ਇਨਕਾਰ ਵਿਚ ਵਧਦੇ ਹੀ ਚਲੇ ਗਏ ਉਹਨਾਂ ਦੀ ਤੌਬਾ ਕਦੇ ਵੀ ਕਬੂਲ ਨਹੀਂ ਕੀਤੀ ਜਾਵੇਗੀ ਇਹੋ ਭਟਕੇ ਹੋਏ ਲੋਕ ਹਨ। إِنَّ ٱلَّذِينَ كَفَرُوا۟ بَعْدَ إِيمَٰنِهِمْ ثُمَّ ٱزْدَادُوا۟ كُفْرًۭا لَّن تُقْبَلَ تَوْبَتُهُمْ وَأُو۟لَٰٓئِكَ هُمُ ٱلضَّآلُّونَ. ﴿90﴾
91 ਜਿਹੜੇ ਲੋਕਾਂ ਨੇ ਇਨਕਾਰ ਕੀਤਾ ਅਤੇ ਇਨਕਾਰ ਦੀ ਹਾਲਤ ਵਿਚ ਹੀ ਮਰ ਜਾਣ ਉਹਨਾਂ ਵਿੱਚੋਂ ਜੇ ਕੋਈ (ਕਿਆਮਤ ਦੇ ਦਿਨ) ਆਪਣੇ ਆਪ ਨੂੰ ਨਰਕ ਤੋਂ ਬਚਾਉਣ ਲਈ ਬਦਲੇ ਵਿਚ ਧਰਤੀ ਜਿੱਨਾ ਸੋਨਾਂ ਵੀ ਦੇਵੇ ਤਾਂ ਵੀ ਕਬੂਲਿਆ ਨਹੀਂ ਜਾਵੇਗਾ।[9] ਇਹ ਉਹ ਲੋਕ ਹਨ ਜਿਨ੍ਹਾਂ ਲਈ ਦਰਦਨਾਕ ਅਜ਼ਾਬ ਹੇ ਅਤੇ ਜਿਨ੍ਹਾਂ ਦਾ ਕੋਈ ਸਹਾਈ ਨਹੀਂ ਹੋਵੇਗਾ।
[9] ਨਬੀ ਕਰੀਮ ਸ: ਨੇ ਫ਼ਰਮਾਇਆ ਕਿਆਮਤ ਦੇ ਦਿਨ ਕਾਫ਼ਰਾਂ ਨੂੰ ਜਦੋਂ ਲਿਆਇਆ ਜਾਵੇਗਾ ਤਾਂ ਕਿਹਾ ਜਾਵੇਗਾ ਭਲਾਂ ਦੱਸ ਤਾਂ ਸਹੀ ਕਿ ਜੇ ਤੇਰੇ ਕੋਲ ਇਸ ਸਮੇਂ ਧਰਤੀ ਜਿੱਨਾ ਸੋਨਾ ਹੋਵੇ ਤਾਂ ਕੀ ਤੂੰ ਆਪਣੇ ਆਪ ਨੂੰ ਨਰਕ ਦੀ ਅੱਗ ਤੋਂ ਬਚਾਉਣ ਲਈ ਬਦਲੇ ਵਿਚ ਦੇ ਦੇਵੇਗਾ ? ਤਾਂ ਉਹ ਆਖੇਗਾ ਹਾਂ ਤਾਂ ਫ਼ੇਰ ਉਸ ਨੂੰ ਕਿਹਾ ਜਾਵੇਗਾ ਕਿ ਦੁਨੀਆਂ ਵਿਚ ਇਸ ਤੋਂ ਆਸਾਨ ਗੱਲ ਕੇਵਲ ਇਸਲਾਮ ਕਬੂਲ ਕਰਨ ਲਈ ਕਿਹਾ ਗਿਆ ਸੀ ਪਰ ਤੁਹਾਡੇ ’ਤੇ ਬੇ-ਭਾਗੀ ਭਾਰੂ ਆ ਗਈ ਅਤੇ ਤੁਸੀਂ ਇਨਕਾਰ ਕਰ ਦਿੱਤਾ। (ਸਹੀ ਬੁਖ਼ਾਰੀ, ਹਦੀਸ: 6538)
إِنَّ ٱلَّذِينَ كَفَرُوا۟ وَمَاتُوا۟ وَهُمْ كُفَّارٌۭ فَلَن يُقْبَلَ مِنْ أَحَدِهِم مِّلْءُ ٱلْأَرْضِ ذَهَبًۭا وَلَوِ ٱفْتَدَىٰ بِهِۦٓ ۗ أُو۟لَٰٓئِكَ لَهُمْ عَذَابٌ أَلِيمٌۭ وَمَا لَهُم مِّن نَّٰصِرِينَ. ﴿91﴾
92 ਜਦੋਂ ਤਕ ਤੁਸੀਂ ਆਪਣੀ ਪਸੰਦ ਦੀਆਂ ਵਸਤੂਆਂ ਨੂੰ ਅੱਲਾਹ ਦੀ ਰਾਹ ਵਿਚ ਖ਼ਰਚ ਨਹੀਂ ਕਰੋਗੇ ਤੁਸੀਂ ਕਦੇ ਵੀ ਭਲਾਈ (ਨੇਕੀ) ਨਹੀਂ ਪਾ ਸਕੋਗੇ ਅਤੇ ਜੋ ਵੀ ਤੁਸੀਂ ਖ਼ਰਚ ਕਰੋਗੇ ਅੱਲਾਹ ਉਸ ਨੂੰ ਭਲੀ-ਭਾਂਤ ਜਾਣਦਾ ਹੇ। لَن تَنَالُوا۟ ٱلْبِرَّ حَتَّىٰ تُنفِقُوا۟ مِمَّا تُحِبُّونَ ۚ وَمَا تُنفِقُوا۟ مِن شَىْءٍۢ فَإِنَّ ٱللَّهَ بِهِۦ عَلِيمٌۭ. ﴿92﴾
93 ਬਨੀ ਇਸਰਾਈਲ ਲਈ ਖਾਣ ਵਾਲੀਆਂ ਸਾਰੀਆਂ ਚੀਜ਼ਾਂ ਹਲਾਲ ਸਨ, ਛੁੱਟ ਉਹਨਾਂ ਚੀਜ਼ਾ ਤੋਂ ਜਿਨ੍ਹਾਂ ਨੂੰ ਤੌਰੈਤ ਨਾਜ਼ਲ ਹੋਣ ਤੋ ਪਹਿਲਾਂ ਯਾਕੂਬ ਨੇ ਆਪਣੇ ਉੱਤੇ ਹਰਾਮ ਕਰ ਲਿਆ ਸੀ। (ਹੇ ਮਹੁੱਮਦ!) ਤੁਸੀਂ ਆਖ ਦਿਓ ਕਿ ਜੇ ਤੁਸੀਂ ਸੱਚੇ ਹੋ ਤਾਂ ਤੌਰੈਤ ਲੈ ਆਓ ਅਤੇ (ਉਸ ਨੂੰ) ਪੜ੍ਹੋ। ۞ كُلُّ ٱلطَّعَامِ كَانَ حِلًّۭا لِّبَنِىٓ إِسْرَٰٓءِيلَ إِلَّا مَا حَرَّمَ إِسْرَٰٓءِيلُ عَلَىٰ نَفْسِهِۦ مِن قَبْلِ أَن تُنَزَّلَ ٱلتَّوْرَىٰةُ ۗ قُلْ فَأْتُوا۟ بِٱلتَّوْرَىٰةِ فَٱتْلُوهَآ إِن كُنتُمْ صَٰدِقِينَ. ﴿93﴾
94 ਇਸ (ਦਲੀਲ) ਤੋਂ ਪਿੱਛੋਂ ਵੀ ਜਿਹੜੇ ਲੋਕ ਅੱਲਾਹ ਉੱਤੇ ਝੂੱਠੀਆਂ ਗੱਲਾਂ ਜੋੜਦੇ ਹਨ ਉਹੀਓ ਅਸਲ ਜ਼ਾਲਮ ਹਨ। فَمَنِ ٱفْتَرَىٰ عَلَى ٱللَّهِ ٱلْكَذِبَ مِنۢ بَعْدِ ذَٰلِكَ فَأُو۟لَٰٓئِكَ هُمُ ٱلظَّٰلِمُونَ. ﴿94﴾
95 (ਹੇ ਨਬੀ!) ਆਖ ਦਿਓ ਕਿ ਅੱਲਾਹ ਦਾ ਫ਼ਰਮਾਨ ਸੱਚਾ ਹੇ, ਸੋ ਤੁਸੀਂ ਸਾਰੇ ਇਬਰਾਹੀਮ ਦੇ ਤਰੀਕੇ ਦੀ ਪੈਰਵੀ ਕਰੋ ਜਿਹੜਾ ਕਿ ਹੱਕ ਦਾ ਪੁਜਾਰੀ ਸੀ ਅਤੇ ਮੁਸ਼ਰਕੀਨ [10] ਵਿੱਚੋਂ ਨਹੀਂ ਸੀ।
[10] ਮੁਸ਼ਰਕੀਨ ਤੋਂ ਭਾਵ ਉਹ ਲੋਕ ਜਿਹੜੇ ਅੱਲਾਹ ਦੇ ਨਾਲ ਕਿਸੇ ਦੂਜੇ ਨੂੰ ਉਸ ਦੀਆਂ ਖ਼ੂਬੀਆਂ ਤੇ ਸ਼ਕਤੀਆਂ ਵਿਚ ਸ਼ਰੀਕ ਕਰਦੇ ਹਨ।
قُلْ صَدَقَ ٱللَّهُ ۗ فَٱتَّبِعُوا۟ مِلَّةَ إِبْرَٰهِيمَ حَنِيفًۭا وَمَا كَانَ مِنَ ٱلْمُشْرِكِينَ. ﴿95﴾
96 ਅੱਲਾਹ ਦਾ ਪਹਿਲਾ ਘਰ ਜੋ ਲੋਕਾਂ (ਦੀ ਇਬਾਦਤ) ਲਈ ਮੁਕੱਰਰ ਕੀਤਾ ਗਿਆ ਹੇ ਉਹੀਓ ਹੇ ਜਿਹੜਾ (ਸ਼ਹਿਰ) ਮੱਕਾ ਵਿਖੇ ਹੇ। ਉਹ ਸਾਰੀ ਦੁਨੀਆਂ ਲਈ ਬਰਕਤਾਂ ਤੇ ਹਿਦਾਇਤ ਵਾਲੀ ਥਾਂ ਹੇ। إِنَّ أَوَّلَ بَيْتٍۢ وُضِعَ لِلنَّاسِ لَلَّذِى بِبَكَّةَ مُبَارَكًۭا وَهُدًۭى لِّلْعَٰلَمِينَ. ﴿96﴾
97 ਉਸ ਵਿਚ ਖੁੱਲ੍ਹੀਆਂ ਨਿਸ਼ਾਨੀਆਂ ਹਨ ਮੁਕਾਮੇ ਇਬਰਾਹੀਮ ਹੇ, ਜਿਹੜਾ ਇੱਥੇ ਜਾਵੇਗਾ ਅਮਨ ਵਿਚ ਆ ਜਾਂਦਾ ਹੇ। ਅੱਲਾਹ ਨੇ ਉਹਨਾਂ ਲੋਕਾ ਲਈ ਜੋ ਇਸ ਵੱਲ ਸਫ਼ਰ ਕਰ ਸਕਦੇ ਹਨ ਇਸ ਘਰ ਦਾ ਹੱਜ ਕਰਨਾ ਫ਼ਰਜ਼ ਕਰ ਦਿੱਤਾ ਹੇ। ਜਿਹੜਾ (ਹੱਜ ਦਾ) ਇਨਕਾਰ ਕਰੇ ਤਾਂ ਅੱਲਾਹ ਸਾਰੀ ਦੁਨੀਆਂ ਤੋਂ ਬੇਪਰਵ੍ਹਾ ਹੇ। فِيهِ ءَايَٰتٌۢ بَيِّنَٰتٌۭ مَّقَامُ إِبْرَٰهِيمَ ۖ وَمَن دَخَلَهُۥ كَانَ ءَامِنًۭا ۗ وَلِلَّهِ عَلَى ٱلنَّاسِ حِجُّ ٱلْبَيْتِ مَنِ ٱسْتَطَاعَ إِلَيْهِ سَبِيلًۭا ۚ وَمَن كَفَرَ فَإِنَّ ٱللَّهَ غَنِىٌّ عَنِ ٱلْعَٰلَمِينَ. ﴿97﴾
98 (ਹੇ ਨਬੀ!)ਤੁਸੀਂ ਆਖ ਦਿਓ ਕਿ ਹੇ ਕਿਤਾਬ ਵਾਲਿਓ! ਤੁਸੀਂ ਅੱਲਾਹ ਦੀਆਂ ਆਇਤਾਂ (ਆਦੇਸ਼ਾਂ) ਨਾਲ ਕਿਉਂ ਕੁਫ਼ਰ (ਇਨਕਾਰ) ਕਰਦੇ ਹੋ। ਜੋ ਕੁੱਝ ਵੀ ਤੁਸੀਂ ਕਰਦੇ ਹੋ ਅੱਲਾਹ ਉਸ ’ਤੇ ਗਵਾਹ ਹੇ (ਭਾਵ) ਉਹ ਸਭ ਕੁੱਝ ਜਾਣਦਾ ਹੇ। قُلْ يَٰٓأَهْلَ ٱلْكِتَٰبِ لِمَ تَكْفُرُونَ بِـَٔايَٰتِ ٱللَّهِ وَٱللَّهُ شَهِيدٌ عَلَىٰ مَا تَعْمَلُونَ. ﴿98﴾
99 ਇਹਨਾਂ ਕਿਤਾਬ ਵਾਲਿਆਂ ਨੂੰ ਆਖ ਦਿਓ ਕਿ ਤੁਸੀਂ ਅੱਲਾਹ ਦੇ ਰਸਤੇ ’ਤੇ ਚੱਲਣ ਤੋਂ ਮੋਮਿਨਾਂ ਨੂੰ ਕਿਉਂ ਰੋਕਦੇ ਹੋ। ਤੁਸੀਂ ਚਾਹੁੰਦੇ ਹੋ ਕਿ ਉਹ ਵਿੰਗੇ ਟੇਢੇ ਰਸਤਿਆਂ ’ਤੇ ਹੀ ਤੁਰਦੇ ਰਹਿਣ ਜਦੋਂ ਕਿ ਤੁਸੀਂ ਆਪ ਉਸ ਦੀ ਸਿੱਧੀ ਰਾਹ ਹੋਣ ਉੱਤੇ ਗਵਾਹ ਹੋ। ਅੱਲਾਹ ਤੁਹਾਡੇ ਅਮਲਾਂ ਤੋਂ ਬੇਖ਼ਬਰ ਨਹੀਂ ਹੇ। قُلْ يَٰٓأَهْلَ ٱلْكِتَٰبِ لِمَ تَصُدُّونَ عَن سَبِيلِ ٱللَّهِ مَنْ ءَامَنَ تَبْغُونَهَا عِوَجًۭا وَأَنتُمْ شُهَدَآءُ ۗ وَمَا ٱللَّهُ بِغَٰفِلٍ عَمَّا تَعْمَلُونَ. ﴿99﴾
100 ਹੇ ਈਮਾਨ ਵਾਲਿਓ! ਜੇਕਰ ਤੁਸੀਂ ਕਿਤਾਬ ਵਾਲਿਆਂ (ਈਸਾਈ ਜਾਂ ਯਹੂਦੀਆਂ) ਵਿੱਚੋਂ ਕਿਸੇ ਇਕ ਟੋਲੇ ਦੀ ਗੱਲ ਮੰਨ ਲਈ ਤਾਂ ਉਹ ਤੁਹਾਨੂੰ ਤੁਹਾਡੇ ਈਮਾਨ ਲਿਆਉਣ ਮਗਰੋਂ ਫੇਰ (ਕੁਫ਼ਰ ਵੱਲ) ਮੋੜ ਲੈ ਜਾਣਗੇ। يَٰٓأَيُّهَا ٱلَّذِينَ ءَامَنُوٓا۟ إِن تُطِيعُوا۟ فَرِيقًۭا مِّنَ ٱلَّذِينَ أُوتُوا۟ ٱلْكِتَٰبَ يَرُدُّوكُم بَعْدَ إِيمَٰنِكُمْ كَٰفِرِينَ. ﴿100﴾
101 ਤੁਸੀਂ ਕਿਵੇਂ ਕੁਫ਼ਰ ਵੱਲ ਜਾ ਸਕਦੇ ਹੋ ਜਦੋਂ ਕਿ ਤੁਹਾਨੂੰ ਅੱਲਾਹ ਦੀਆਂ ਆਇਤਾਂ ਪੜ੍ਹ ਕੇ ਸੁਣਾਈਆਂ ਜਾਂਦੀਆਂ ਹਨ ਅਤੇ ਤੁਹਾਡੇ ਵਿਚਾਲੇ ਉਸ ਦਾ ਰਸੂਲ (ਮਹੰਮਦ) ਮੌਜੂਦ ਹੇ ? ਜਿਹੜਾ ਵਿਅਕਤੀ ਅੱਲਾਹ ਦੇ ਦੀਨ (ਇਸਲਾਮ) ਨੂੰ ਦ੍ਰਿੜਤਾ ਨਾਲ ਫੜ ਲਵੇ (ਭਾਵ ਅਮਲ ਕਰੇ) ਉਸ ਨੂੰ ਸਿੱਧੀ ਰਾਹ ਜਾਣ ਵਾਲੀ ਹਿਦਾਇਤ ਮਿਲ ਜਾਂਦੀ ਹੇ। وَكَيْفَ تَكْفُرُونَ وَأَنتُمْ تُتْلَىٰ عَلَيْكُمْ ءَايَٰتُ ٱللَّهِ وَفِيكُمْ رَسُولُهُۥ ۗ وَمَن يَعْتَصِم بِٱللَّهِ فَقَدْ هُدِىَ إِلَىٰ صِرَٰطٍۢ مُّسْتَقِيمٍۢ. ﴿101﴾
102 ਹੇ ਈਮਾਨ ਵਾਲਿਓ! ਅੱਲਾਹ ਤੋਂ ਡਰੋ ਜਿਹਾ ਕਿ ਉਸ ਤੋਂ ਡਰਨਾ ਚਾਹੀਦਾ ਹੇ ਅਤੇ ਵੇਖੋ ਮਰਦੇ ਦਮ ਤਕ ਮੁਸਲਮਾਨ ਹੀ ਰਹਿਣਾ। يَٰٓأَيُّهَا ٱلَّذِينَ ءَامَنُوا۟ ٱتَّقُوا۟ ٱللَّهَ حَقَّ تُقَاتِهِۦ وَلَا تَمُوتُنَّ إِلَّا وَأَنتُم مُّسْلِمُونَ. ﴿102﴾
103 ਅੱਲਾਹ ਦੀ ਰੱਸੀ (.ਕੁਰਆਨ) ਨੂੰ ਸਾਰੇ ਮਿਲਕੇ ਦ੍ਰਿੜ੍ਹਤਾ ਨਾਲ ਫੜ ਲਓ ਅਤੇ (ਆਪਣੇ ਵਿਚਾਲੇ) ਫੁਟ ਨਾ ਪਾਓੁ [11] ਅਤੇ ਅੱਲਾਹ ਦੇ ਉਸ ਅਹਿਸਾਨ ਨੂੰ ਚੇਤੇ ਰੱਖੋ ਜਦੋਂ ਤੁਸੀਂ ਇਕ ਦੂਜੇ ਦੇ ਦੁਸ਼ਮਨ ਸੀ ਤਾਂ ਉਸੇ ਨੇ ਤੁਹਾਡੇ ਦਿਲਾਂ ਵਿਚ ਇਕ ਦੂਜੇ ਲਈ ਮੁਹੱਬਤ ਪਾਈ ਸੀ ਅਤੇ ਤੁਸੀਂ ਉਸੇ ਦੀਆਂ ਮਿਹਰਾਂ ਸਦਕੇ ਹੀ ਭਰਾ-ਭਰਾ ਬਣ ਗਏ, ਤੁਸੀਂ (ਗੁਮਰਾਹੀ ਕਾਰਨ) ਅੱਗ ਨਾਲ ਭਰੇ ਹੋਏ ਟੋਏ ਦੇ ਕੰਢੇ ਤੀਕ ਪਹੁੰਚ ਚੁੱਕੇ ਕਿ ਉਸਨੇ ਤੁਹਾਨੂੰ ਉਸ ਵਿਚ ਡਿਗਣ ਤੋਂ ਬਚਾ ਲਿਆ। ਅੱਲਾਹ ਇਸੇ ਪ੍ਰਕਾਰ ਆਪਣੀਆਂ ਨਿਸ਼ਾਨੀਆਂ ਪ੍ਰਗਟ ਕਰਦਾ ਹੇ ਤਾਂ ਜੋ ਤੁਸੀਂ ਹਿਦਾਇਤ ਵਾਲੇ ਬਣ ਜਾਓ।
[11] ਇਸ ਆਇਤ ਦੁਆਰਾ ਮੁਸਲਮਾਨਾਂ ਨੂੰ ਧੜ੍ਹੇ ਬੰਦੀ ਤੋਂ ਰੋਕਿਆ ਗਿਆ ਹੇ ਪਰ ਇਸਦੇ ਉਲਟ ਮੁਲਮਾਨਾਂ ਵਿਚ ਇਹ ਧੜ੍ਹਾ ਬੰਦੀ ਖ਼ਤਮ ਹੋਣ ਦੀ ਥਾਂ ਵਧਦੀ ਹੀ ਜਾਂਦੀ ਹੇ, ਨਬੀ (ਸ:) ਨੇ ਇਸ ਸੰਬੰਧ ਵਿਚ ਭਵਿੱਖ ਬਾਰੇ ਦੱਸਦੇ ਹੋਏ ਮੁਸਲਮਾਨਾਂ ਨੂੰ ਇਹਨਾਂ ਫ਼ਿਤਨਿਆਂ ਤੋਂ ਖ਼ਬਰਦਾਰ ਕਰਦੇ ਹੋਏ ਫ਼ਰਮਾਇਆ ਕਿ ਯਹੂਦੀ ਤੇ ਈਸਾਈ 72 ਧੜ੍ਹਿਆਂ ਵਿਚ ਵੰਡੇ ਜਾਣਗੇ ਅਤੇ ਇਹ ਸਾਰੇ ਧੜੇ ਨਰਕੀ ਹੋਣਗੇ ਛੁੱਟ ਇਕ ਧਿਰ ਤੋਂ ਪੁੱਛਿਆ ਕਿ ਉਹ ਧਿਰ ਕਿਹੜੀ ਹੋਵੇਗੀ ? ਆਪ ਸ: ਨੇ ਫ਼ਰਮਾਇਆ ਇਹ ਉਹ ਹੇ ਜਿਹੜਾ ਮੇਰੇ ਅਤੇ ਮੇਰੇ ਸਹਾਬਾਂ ਦੇ ਤਰੀਕੇ ਤੋਂ ਭਾਵ ਕੁਰਆਨ ਤੇ ਸੁੰਨਤ ’ਤੇ ਅਮਲ ਕਰਦਾ ਹੋਵੇਗਾ। (ਸਹੀ ਤਿਰਮਜ਼ੀ, ਹਦੀਸ: 2641; ਸਹੀ ਇਬਨੇ ਮਾਜਹ, ਹਦੀਸ: 3992-3993)
وَٱعْتَصِمُوا۟ بِحَبْلِ ٱللَّهِ جَمِيعًۭا وَلَا تَفَرَّقُوا۟ ۚ وَٱذْكُرُوا۟ نِعْمَتَ ٱللَّهِ عَلَيْكُمْ إِذْ كُنتُمْ أَعْدَآءًۭ فَأَلَّفَ بَيْنَ قُلُوبِكُمْ فَأَصْبَحْتُم بِنِعْمَتِهِۦٓ إِخْوَٰنًۭا وَكُنتُمْ عَلَىٰ شَفَا حُفْرَةٍۢ مِّنَ ٱلنَّارِ فَأَنقَذَكُم مِّنْهَا ۗ كَذَٰلِكَ يُبَيِّنُ ٱللَّهُ لَكُمْ ءَايَٰتِهِۦ لَعَلَّكُمْ تَهْتَدُونَ. ﴿103﴾
104 ਤੁਹਾਡੇ ਵਿੱਚੋਂ ਇਕ ਗਰੋਹ ਤਾਂ ਜ਼ਰੂਰ ਹੀ ਅਜਿਹਾ ਹੋਣਾ ਚਾਹੀਦਾ ਹੇ ਜੋ (ਲੋਕਾਂ ਨੂੰ) ਭਲਾਈ ਵੱਲ ਬੁਲਾਵੇ ਅਤੇ ਨੇਕ ਕੰਮ ਕਰਨ ਦਾ ਹੁਕਮ ਦੇਵੇ ਅਤੇ ਬੁਰੇ ਕੰਮਾਂ ਤੋਂ ਰੋਕੇ, ਇਹੋ ਲੋਕ ਸਫ਼ਲਤਾ ਪ੍ਰਾਪਤ ਕਰਨਗੇਂ (ਭਾਵ ਸਵਰਗਾਂ ਵਿਚ ਜਾਣਗੇ)। وَلْتَكُن مِّنكُمْ أُمَّةٌۭ يَدْعُونَ إِلَى ٱلْخَيْرِ وَيَأْمُرُونَ بِٱلْمَعْرُوفِ وَيَنْهَوْنَ عَنِ ٱلْمُنكَرِ ۚ وَأُو۟لَٰٓئِكَ هُمُ ٱلْمُفْلِحُونَ. ﴿104﴾
105 ਤੁਸੀਂ ਉਹਨਾਂ ਲੋਕਾਂ ਵਾਂਗ ਨਾ ਹੋ ਜਾਣਾ ਜਿਹੜੇ ਫ਼ਿਰਕਿਆਂ (ਧੜ੍ਹਿਆਂ) ਵਿਚ ਵੰਡੇ ਗਏ ਅਤੇ ਉਹਨਾਂ ਕੋਲ ਖੁੱਲ੍ਹੀਆਂ ਨਿਸ਼ਾਨੀਆਂ ਆਉਣ ਤੋਂ ਬਾਅਦ ਵੀ ਉਹਨਾਂ ਨੇ ਇਕ ਦੂਜੇ ਨਾਲ ਮਦਭੇਦ ਕੀਤੇ। ਅਜਿਹੇ ਲੋਕਾਂ ਲਈ ਕਰੜ੍ਹਾ ਅਜ਼ਾਬ ਹੇ। وَلَا تَكُونُوا۟ كَٱلَّذِينَ تَفَرَّقُوا۟ وَٱخْتَلَفُوا۟ مِنۢ بَعْدِ مَا جَآءَهُمُ ٱلْبَيِّنَٰتُ ۚ وَأُو۟لَٰٓئِكَ لَهُمْ عَذَابٌ عَظِيمٌۭ. ﴿105﴾
106 ਜਿਸ ਦਿਨ (ਕਿਆਮਤ ਦਿਹਾੜੇ) ਕਈ ਲੋਕਾਂ ਦੇ ਚਿਹਰੇ ਸਫ਼ੈਦ ਚਮਕਦੇ ਹੋਣਗੇ ਅਤੇ ਕਈ ਲੋਕਾਂ ਦੇ ਚਿਹਰੇ ਕਾਲੇ ਹੋਣਗੇ। (ਕਾਲੇ ਮੂੰਹ ਵਾਲਿਆਂ ਨੂੰ ਕਿਹਾ ਜਾਵੇਗਾ) ਕੀ ਤੁਸੀਂ ਈਮਾਨ ਲਿਆਉਣ ਮਗਰੋਂ ਵੀ ਇਨਕਾਰ ਕਰਦੇ ਰਹੇ ? ਹੁਣ ਤੁਸੀਂ ਆਪਣੇ ਇਨਕਾਰ ਕਰਨ ਦੀ ਸਜ਼ਾ ਭੁਗਤੋ। يَوْمَ تَبْيَضُّ وُجُوهٌۭ وَتَسْوَدُّ وُجُوهٌۭ ۚ فَأَمَّا ٱلَّذِينَ ٱسْوَدَّتْ وُجُوهُهُمْ أَكَفَرْتُم بَعْدَ إِيمَٰنِكُمْ فَذُوقُوا۟ ٱلْعَذَابَ بِمَا كُنتُمْ تَكْفُرُونَ. ﴿106﴾
107 ਰੋਸ਼ਨ ਮੁਖੜ੍ਹਿਆਂ ਵਾਲੇ ਅੱਲਾਹ ਦੀ ਰਹਿਮਤ ਵਿਚ ਦਾਖ਼ਿਲ ਹੋਣਗੇ ਅਤੇ ਉਹ ਉੱਥੇ (ਸਵਰਗਾਂ) ਵਿਚ ਸਦਾ ਰਹਿਣਗੇ। وَأَمَّا ٱلَّذِينَ ٱبْيَضَّتْ وُجُوهُهُمْ فَفِى رَحْمَةِ ٱللَّهِ هُمْ فِيهَا خَٰلِدُونَ. ﴿107﴾
108 ਹੇ ਨਬੀ (ਸ:)! ਇਹ ਅੱਲਾਹ ਦੀਆਂ ਆਇਤਾਂ ਹਨ ਜੋ ਅਸੀਂ ਤੁਹਾਨੂੰ ਠੀਕ-ਠੀਕ ਸੁਣਾ ਰਹੇ ਹਾਂ। ਅੱਲਾਹ ਜਹਾਨ ਵਾਲਿਆਂ ’ਤੇ ਜ਼ੁਲਮ ਕਰਨਾ ਨਹੀਂ ਚਾਹੁੰਦਾ। تِلْكَ ءَايَٰتُ ٱللَّهِ نَتْلُوهَا عَلَيْكَ بِٱلْحَقِّ ۗ وَمَا ٱللَّهُ يُرِيدُ ظُلْمًۭا لِّلْعَٰلَمِينَ. ﴿108﴾
109 ਜੋ ਕੁੱਝ ਧਰਤੀ ਤੇ ਅਕਾਸ਼ ਵਿਚ ਹੇ ਸਭ ਦਾ ਮਾਲਿਕ ਅੱਲਾਹ ਹੀ ਹੇ ਅਤੇ ਸਾਰੇ ਮਾਮਲੇ ਅੱਲਾਹ ਵੱਲ ਹੀ ਫੇਰੇ ਜਾਣਗੇ। وَلِلَّهِ مَا فِى ٱلسَّمَٰوَٰتِ وَمَا فِى ٱلْأَرْضِ ۚ وَإِلَى ٱللَّهِ تُرْجَعُ ٱلْأُمُورُ. ﴿109﴾
110 (ਹੇ ਮੁਸਲਮਾਨੋ!) ਤੁਸੀਂ ਹੀ ਸਭ ਤੋਂ ਵਧੀਆ ਉੱਮਤ [12] (ਸਮੁਦਾਇ) ਹੋ ਜਿਹੜੀ ਲੋਕਾਂ ਦੀ ਭਲਾਈ ਲਈ ਪੈਦਾ ਕੀਤੀ ਗਈ ਹੇ ਕਿਉਂ ਜੋ ਤੁਸੀਂ ਨੇਕੀ ਦਾ ਹੁਕਮ ਦਿੰਦੇ ਹੋ ਬੁਰਾਈਆਂ ਤੋਂ ਰੋਕਦੇ ਹੋ (ਇਸ ਦੇ ਨਾਲ ਹੀ) ਅੱਲਾਹ ’ਤੇ ਈਮਾਨ ਰੱਖਦੇ ਹੋ। ਜੇਕਰ ਕਿਤਾਬ ਵਾਲੇ (ਯਹੂਦੀ ਤੇ ਈਸਾਈ) ਵੀ ਈਮਾਨ ਲਿਆਉਂਦੇ ਤਾਂ ਉਹਨਾਂ ਲਈ ਵਧੀਆ ਗੱਲ ਸੀ, ਇਹਨਾਂ (ਕਿਤਾਬ ਵਾਲਿਆਂ) ਵਿਚ ਕੁੱਝ ਈਮਾਨ ਵਾਲੇ ਵੀ ਹਨ ਪਰ ਬਹੁਤੇ ਲੋਕ ਨਾ-ਫ਼ਰਮਾਨ ਹਨ।
[12] ਹਜ਼ਰਤ ਅਬੂ-ਹੁਰੈਰਾ ਰ:ਅ: ਇਸ ਆਇਤ ਦੀ ਵਿਆਖਿਆ ਵਿਚ ਕਹਿੰਦੇ ਹਨ ਕਿ ਸਭ ਤੋਂ ਵਧੀਆ ਉਹ ਲੋਕ ਹਨ ਜਿਹੜੇ ਲੋਕਾਂ ਲਈ ਵਧੀਆ ਹੋਣ ਤੁਸੀਂ ਉਹਨਾਂ ਨੂੰ ਜ਼ੰਜੀਰਾਂ ਵਿਚੋ ਕੈਦੀ ਬਣਾ ਕੇ ਲਿਆਉਂਦੇ ਹੋ ਅਤੇ ਉਹ ਇਸਲਾਮ ਵਿਚ ਦਾਖ਼ਿਲ ਹੋ ਜਾਂਦੇ ਹਨ ਇਸ ਤਰ੍ਹਾਂ ਤੁਸੀਂ ਉਹਨਾਂ ਨੂੰ ਨਰਕ ਦੀ ਸਦੀਵੀਂ ਅੱਗ ਤੋਂ ਬਚਾ ਕੇ ਜੰਨਤ ਵਿਚ ਦਾਖ਼ਿਲ ਹੋਣ ਵਾਲੇ ਬਣ ਜਾਂਦੇ ਹੋ। (ਸਹੀ ਬੁਖ਼ਾਰੀ, ਹਦੀਸ: 4557)
كُنتُمْ خَيْرَ أُمَّةٍ أُخْرِجَتْ لِلنَّاسِ تَأْمُرُونَ بِٱلْمَعْرُوفِ وَتَنْهَوْنَ عَنِ ٱلْمُنكَرِ وَتُؤْمِنُونَ بِٱللَّهِ ۗ وَلَوْ ءَامَنَ أَهْلُ ٱلْكِتَٰبِ لَكَانَ خَيْرًۭا لَّهُم ۚ مِّنْهُمُ ٱلْمُؤْمِنُونَ وَأَكْثَرُهُمُ ٱلْفَٰسِقُونَ. ﴿110﴾
111 (ਹੇ ਮੁਹੰਮਦ ਸ:!) ਇਹ (ਕਿਤਾਬ ਵਾਲੇ) ਤੁਹਾਨੂੰ ਤੰਗ ਕਰਨ ਤੋਂ ਛੁੱਟ ਹੋਰ ਤੁਹਾਡਾ ਕੁੱਝ ਨਹੀਂ ਵਿਗਾੜ ਸਕਦੇ। ਜੇਕਰ (ਤੁਹਾਡੇ ਨਾਲ) ਲੜ੍ਹਣ ਤਾਂ ਇਹ ਪਿੱਠ ਵਿਖਾ ਕੇ ਭੱਜ ਜਾਣਗੇ ਅਤੇ ਨਾ ਹੀ ਇਹਨਾਂ ਦੀ ਕਿਸੇ ਪਾਸਿਓ ਸਹਾਇਤਾ ਕੀਤੀ ਜਾਵੇਗੀ। لَن يَضُرُّوكُمْ إِلَّآ أَذًۭى ۖ وَإِن يُقَٰتِلُوكُمْ يُوَلُّوكُمُ ٱلْأَدْبَارَ ثُمَّ لَا يُنصَرُونَ. ﴿111﴾
112 ਹਰ ਥਾਂ ’ਤੇ ਉਹਨਾਂ ਨੂੰ ਅਪਮਾਨ ਦੀ ਮਾਰ ਸਹਿਣੀ ਪਈ ਇਹ ਵੱਖਰੀ ਗੱਲ ਹੇ ਕਿ ਕਿਤੇ ਅੱਲਾਹ ਦੇ ਨਾਂ ’ਤੇ ਜਾਂ ਲੋਕਾਂ ਦੀ ਸ਼ਰਨ ਵਿਚ ਆ ਕੇ ਬਚ ਜਾਣ। ਇਹ (ਕਿਤਾਬ ਵਾਲੇ) ਤਾਂ ਅੱਲਾਹ ਵੱਲੋਂ ਅਜ਼ਾਬ (ਸਜ਼ਾ) ਦੇ ਹੱਕਦਾਰ ਹੋ ਗਏ ਹਨ ਇਸ ਲਈ ਇਹਨਾਂ ਉੱਤੇ ਮੁਥਾਜਪੁਣਾ ਤੇ ਅਧੀਨਗੀ ਮੜ੍ਹ ਦਿੱਤੀ ਗਈ ਹੇ, ਇਸ ਦਾ ਕਾਰਨ ਇਹ ਹੇ ਕਿ ਇਹ ਲੋਕੀ ਅੱਲਾਹ ਦੀਆਂ ਆਇਤਾਂ ਦਾ ਇਨਕਾਰ ਕਰਦੇ ਸਨ ਅਤੇ ਨਬੀਆਂ ਨੂੰ ਨਾ-ਹੱਕਾ ਕਤਲ ਕਰਦੇ ਸਨ ਇਸ ਲਈ ਇਹ ਸਜ਼ਾ ਉਹਨਾਂ ਦੀਆਂ ਨਾਫਰਮਾਨੀਆਂ ਤੇ ਵਧੀਕੀਆਂ ਦਾ ਬਦਲਾ ਹੇ। ضُرِبَتْ عَلَيْهِمُ ٱلذِّلَّةُ أَيْنَ مَا ثُقِفُوٓا۟ إِلَّا بِحَبْلٍۢ مِّنَ ٱللَّهِ وَحَبْلٍۢ مِّنَ ٱلنَّاسِ وَبَآءُو بِغَضَبٍۢ مِّنَ ٱللَّهِ وَضُرِبَتْ عَلَيْهِمُ ٱلْمَسْكَنَةُ ۚ ذَٰلِكَ بِأَنَّهُمْ كَانُوا۟ يَكْفُرُونَ بِـَٔايَٰتِ ٱللَّهِ وَيَقْتُلُونَ ٱلْأَنۢبِيَآءَ بِغَيْرِ حَقٍّۢ ۚ ذَٰلِكَ بِمَا عَصَوا۟ وَّكَانُوا۟ يَعْتَدُونَ. ﴿112﴾
113 ਇਹ ਸਾਰੇ ਹੀ ਇੱਕੋ-ਜਿਹੇ ਨਹੀਂ ਹਨ ਸਗੋਂ ਇਹਨਾਂ ਕਿਤਾਬ ਵਾਲਿਆਂ (ਯਹੂਦੀਆਂ) ਵਿੱਚੋਂ ਇਕ ਗਰੋਹ ਅਜਿਹਾ ਵੀ ਹੇ ਜਿਹੜਾ ਹੱਕ ’ਤੇ ਖੜ੍ਹਣ ਵਾਲਾ ਹੇ, ਉਹ ਰਾਤਾਂ ਨੂੰ ਅੱਲਾਹ ਦੀਆਂ ਆਇਤਾਂ (ਕੁਰਆਨ) ਨੂੰ ਪੜ੍ਹਦਾ ਹੇ ਅਤੇ (ਆਪਣੇ ਪਾਲਣਹਾਰ ਦੇ ਅੱਗੇ) ਸਿਜਦਾ ਵੀ ਕਰਦਾ ਹੇ। ۞ لَيْسُوا۟ سَوَآءًۭ ۗ مِّنْ أَهْلِ ٱلْكِتَٰبِ أُمَّةٌۭ قَآئِمَةٌۭ يَتْلُونَ ءَايَٰتِ ٱللَّهِ ءَانَآءَ ٱلَّيْلِ وَهُمْ يَسْجُدُونَ. ﴿113﴾
114 ਇਹ ਅੱਲਾਹ ਅਤੇ ਆਖ਼ਿਰਤ ਦੇ ਦਿਨ ਉੱਤੇ ਈਮਾਨ ਵੀ ਰੱਖਦੇ ਹਨ ਨੇਕੀਆਂ ਦਾ ਹੁਕਮ ਦਿੰਦੇ ਹਨ ਅਤੇ ਬੁਰਾਈਆਂ ਤੋਂ ਰੋਕਦੇ ਹਨ ਅਤੇ ਨੇਕੀ ਦੇ ਕੰਮਾਂ ਵਿਚ ਦੂਜੇ ਨਾਲੋ ਅੱਗੇ ਵਧਣ ਵਿਚ ਛੇਤੀ ਕਰਦੇ ਹਨ, ਇਹ ਭਲੇ ਤੇ ਨੇਕ ਲੋਕਾਂ ਵਿੱਚੋਂ ਹਨ। يُؤْمِنُونَ بِٱللَّهِ وَٱلْيَوْمِ ٱلْءَاخِرِ وَيَأْمُرُونَ بِٱلْمَعْرُوفِ وَيَنْهَوْنَ عَنِ ٱلْمُنكَرِ وَيُسَٰرِعُونَ فِى ٱلْخَيْرَٰتِ وَأُو۟لَٰٓئِكَ مِنَ ٱلصَّٰلِحِينَ. ﴿114﴾
115 ਇਹ ਲੋਕ ਜੋ ਵੀ ਨੇਕੀ ਕਰਨਗੇ ਉਹਨਾਂ ਦੀ ਬੇਕਦਰੀ ਨਹੀਂ ਕੀਤੀ ਜਾਵੇਗੀ ਅਤੇ ਅੱਲਾਹ ਬੁਰਾਈਆਂ ਤੋਂ ਬਚਣ ਵਾਲਿਆਂ ਨੂੰ ਭਲੀ-ਭਾਂਤ ਜਾਣਦਾ ਹੇ। وَمَا يَفْعَلُوا۟ مِنْ خَيْرٍۢ فَلَن يُكْفَرُوهُ ۗ وَٱللَّهُ عَلِيمٌۢ بِٱلْمُتَّقِينَ. ﴿115﴾
116 ਕਾਫ਼ਿਰਾਂ ਦੀ ਦੌਲਤ ਅਤੇ ਔਲਾਦ ਅੱਲਾਹ ਕੋਲ (ਅਜ਼ਾਬ ਤੋਂ ਬਚਾਉਣ ਲਈ) ਕਿਸੇ ਕੰਮ ਨਹੀਂ ਆਵੇਗੀ, ਇਹ ਲੋਕ ਤਾਂ ਨਰਕੀ ਹਨ ਅਤੇ ਸਦਾ ਉੱਥੇ ਰਹਿਣਗੇ। إِنَّ ٱلَّذِينَ كَفَرُوا۟ لَن تُغْنِىَ عَنْهُمْ أَمْوَٰلُهُمْ وَلَآ أَوْلَٰدُهُم مِّنَ ٱللَّهِ شَيْـًۭٔا ۖ وَأُو۟لَٰٓئِكَ أَصْحَٰبُ ٱلنَّارِ ۚ هُمْ فِيهَا خَٰلِدُونَ. ﴿116﴾
117 ਇਹ ਕਾਫ਼ਿਰ ਇਸ ਸੰਸਾਰ ਵਿਚ ਜੋ ਖ਼ਰਚ ਕਰਦੇ ਹਨ ਉਸ ਦੀ ਮਿਸਾਲ ਤਾਂ ਉਸ ਹਨੇਰੀ ਵਾਂਗ ਹੇ ਜਿਸ ਵਿਚ ਪਾਲਾ ਹੋਵੇ ਅਤੇ ਉਹ ਉਨ੍ਹਾਂ ਦੀ ਖੇਤੀ ਉੱਤੇ ਚੱਲੇ, ਜਿਨ੍ਹਾਂ ਨੇ ਆਪਣੀਆਂ ਜਾਨਾਂ ’ਤੇ ਆਪ ਜ਼ੁਲਮ ਕੀਤਾ ਹੇ, ਉਸ ਦਾ ਸਤਿਆਨਾਸ਼ ਕਰ ਦੇਵੇ। ਅੱਲਾਹ ਨੇ ਇਹਨਾਂ ’ਤੇ ਜ਼ੁਲਮ ਨਹੀਂ ਕੀਤਾ ਸਗੋਂ ਇਹਨਾਂ ਕਾਫ਼ਿਰਾਂ ਨੇ ਤਾਂ ਆਪਣੇ ਆਪ ’ਤੇ ਹੀ ਜ਼ੁਲਮ ਕੀਤਾ ਹੇ। مَثَلُ مَا يُنفِقُونَ فِى هَٰذِهِ ٱلْحَيَوٰةِ ٱلدُّنْيَا كَمَثَلِ رِيحٍۢ فِيهَا صِرٌّ أَصَابَتْ حَرْثَ قَوْمٍۢ ظَلَمُوٓا۟ أَنفُسَهُمْ فَأَهْلَكَتْهُ ۚ وَمَا ظَلَمَهُمُ ٱللَّهُ وَلَٰكِنْ أَنفُسَهُمْ يَظْلِمُونَ. ﴿117﴾
118 ਹੇ ਈਮਾਨ ਵਾਲਿਓ! ਤੁਸੀਂ ਆਪਣੇ (ਈਮਾਨ ਵਾਲਿਆਂ) ਲੋਕਾਂ ਤੋਂ ਛੁੱਟ ਕਿਸੇ ਹੋਰ ਨੂੰ ਆਪਣਾ ਦੋਸਤ ਨਾ ਬਣਾਓ, ਦੂਜੇ ਲੋਕ (ਯਹੂਦੀ) ਤੁਹਾਨੂੰ ਬਰਬਾਦ ਕਰਨ ਵਿਚ ਕੋਈ ਕਸਰ ਨਹੀਂ ਛੱਡਦੇ, ਉਹ ਤਾਂ ਇਹੋ ਚਾਹੁੰਦੇ ਹਨ ਕਿ ਤੁਸੀਂ ਮੁਸੀਬਤਾਂ ਵਿਚ ਹੀ ਘਿਰੇ ਰਹੋ ਉਹਨਾਂ ਦੀ ਦੁਸ਼ਮਨੀ ਤਾਂ ਉਹਨਾਂ ਦੀਆਂ ਗੱਲਾਂ ਤੋਂ ਹੀ ਪ੍ਰਗਟ ਹੋ ਚੱਕੀ ਹੇ ਅਤੇ ਜੋ (ਈਰਖਾ) ਉਹਨਾਂ ਦੇ ਮਨਾਂ ਵਿਚ ਲੁਕੀ ਹੋਈ ਹੇ ਉਹ ਹੋਰ ਵੀ ਵਧਕੇ ਹੇ। ਅਸੀਂ ਤਾਂ ਤੁਹਾਨੂੰ (ਸਾਫ਼-ਸਾਫ਼) ਹਿਦਾਇਤਾਂ ਦੇ ਛੱਡੀਆਂ ਹਨ। ਜੇ ਤੁਸੀਂ ਅਕਲ ਵਾਲੇ ਹੋ ਤਾਂ ਤੁਸੀਂ ਉਹਨਾਂ ਤੋਂ ਬਚਕੇ ਰਹੋ। يَٰٓأَيُّهَا ٱلَّذِينَ ءَامَنُوا۟ لَا تَتَّخِذُوا۟ بِطَانَةًۭ مِّن دُونِكُمْ لَا يَأْلُونَكُمْ خَبَالًۭا وَدُّوا۟ مَا عَنِتُّمْ قَدْ بَدَتِ ٱلْبَغْضَآءُ مِنْ أَفْوَٰهِهِمْ وَمَا تُخْفِى صُدُورُهُمْ أَكْبَرُ ۚ قَدْ بَيَّنَّا لَكُمُ ٱلْءَايَٰتِ ۖ إِن كُنتُمْ تَعْقِلُونَ. ﴿118﴾
119 ਤੁਸੀਂ ਤਾਂ ਉਹਨਾਂ ਨਾਲ ਸਬੰਧ ਰਖਣਾ ਚਾਹੁੰਦੇ ਹੋ ਪਰ ਉਹ ਤੁਹਾਡੇ ਨਾਲ ਪ੍ਰੇਮ ਨਹੀਂ ਕਰਦੇ, ਤੁਸੀਂ ਸਾਰੀਆਂ ਅਕਾਸ਼ੀ ਕਿਤਾਬਾਂ ਨੂੰ ਮੰਨਦੇ ਹੋ (ਉਹ ਨਹੀਂ ਮੰਨਦੇ ਫੇਰ ਇਹ ਪ੍ਰੇਮ ਕਿਹੋ ਜਿਹਾ ਹੇ) ਇਹ ਲੋਕ (ਯਹੂਦੀ) ਤੁਹਾਡੇ ਸਾਹਮਣੇ ਤਾਂ (ਤੁਹਾਡੇ ਰਸੂਲ ਮੁਹੰਮਦ ਸ) ਅਤੇ .ਕੁਰਆਨ ਨੂੰ ਮੰਨਦੇ ਹਨ ਪ੍ਰੰਤੂ ਜਦੋਂ ਇਕੱਲੇ ਹੁੰਦੇ ਹਨ ਤਾਂ ਕਰੋਧ ਵਿਚ ਆ ਕੇ ਆਪਣੇ ਉਂਗਲਾਂ ਚੱਬਣ ਲੱਗ ਜਾਂਦੇ ਹਨ। ਕਹਿ ਦਿਓ! ਕਿ ਤੁਸੀਂ ਆਪਣੇ ਕਰੋਧ ਵਿਚ ਆਪ ਹੀ ਸੜ ਮਰੋ, ਅੱਲਾਹ ਦਿਲਾਂ ਦੇ ਭੇਤਾਂ ਨੂੰ ਭਲੀ-ਭਾਂਤ ਜਾਣਦਾ ਹੇ। هَٰٓأَنتُمْ أُو۟لَآءِ تُحِبُّونَهُمْ وَلَا يُحِبُّونَكُمْ وَتُؤْمِنُونَ بِٱلْكِتَٰبِ كُلِّهِۦ وَإِذَا لَقُوكُمْ قَالُوٓا۟ ءَامَنَّا وَإِذَا خَلَوْا۟ عَضُّوا۟ عَلَيْكُمُ ٱلْأَنَامِلَ مِنَ ٱلْغَيْظِ ۚ قُلْ مُوتُوا۟ بِغَيْظِكُمْ ۗ إِنَّ ٱللَّهَ عَلِيمٌۢ بِذَاتِ ٱلصُّدُورِ. ﴿119﴾
120 ਜੇ ਤੁਹਾਡਾ (ਈਮਾਨ ਵਾਲਿਆਂ ਦਾ) ਕੋਈ ਭਲਾ ਹੁੰਦਾ ਹੇ ਤਾਂ ਉਹਨਾਂ ਨੂੰ ਭੈੜਾ ਲੱਗਦਾ ਹੇ ਜੇ ਕੋਈ ਬਿਪਤਾ ਆ ਜਾਵੇ ਤਾਂ ਉਹ ਖ਼ੁਸ਼ ਹੁੰਦੇ ਹਨ। ਜੇ ਤੁਸੀਂ ਸਬਰ ਕਰੋ ਅਤੇ ਰੱਬ ਤੋਂ ਡਰਦੇ ਰਹੋ ਤਾਂ ਉਹਨਾਂ ਦਾ ਕੋਈ ਵੀ ਦਾਅ ਤੁਹਾਨੂੰ ਨੁਕਸਾਨ ਨਹੀਂ ਪਹੁੰਚਾ ਸਕਦਾ। ਅੱਲਾਹ ਨੇ ਉਹਨਾਂ ਦੀਆਂ ਕਰਤੂਤਾਂ ਨੂੰ ਆਪਣੇ ਘੇਰੇ ਵਿਚ ਲਿਆ ਹੋਇਆ ਹੇ। إِن تَمْسَسْكُمْ حَسَنَةٌۭ تَسُؤْهُمْ وَإِن تُصِبْكُمْ سَيِّئَةٌۭ يَفْرَحُوا۟ بِهَا ۖ وَإِن تَصْبِرُوا۟ وَتَتَّقُوا۟ لَا يَضُرُّكُمْ كَيْدُهُمْ شَيْـًٔا ۗ إِنَّ ٱللَّهَ بِمَا يَعْمَلُونَ مُحِيطٌۭ. ﴿120﴾
121 (ਹੇ ਨਬੀ! ਉਸ ਸਮੇਂ ਨੂੰ ਯਾਦ ਕਰੋ) ਜਦੋਂ ਤੁਸੀਂ ਸਵੇਰੇ ਸਵੇਰੇ ਆਪਣੇ ਘਰੋਂ ਨਿਕਲੇ ਸੀ ਅਤੇ ਮੁਸਲਮਾਨਾਂ ਨੂੰ ਓਹਦ ਦੀ ਲੜਾਈ ਦੇ ਮੈਦਾਨ ਵਿਚ ਮੋਰਚਿਆਂ ’ਤੇ ਬਿਠਾ ਰਹੇ ਸੀ। ਅੱਲਾਹ ਸਾਰੀਆਂ ਗੱਲਾਂ ਜਾਣਦਾ ਹੇ ਅਤੇ ਸਭ ਕੁੱਝ ਸੁਣਨ ਵਾਲਾ ਹੇ। وَإِذْ غَدَوْتَ مِنْ أَهْلِكَ تُبَوِّئُ ٱلْمُؤْمِنِينَ مَقَٰعِدَ لِلْقِتَالِ ۗ وَٱللَّهُ سَمِيعٌ عَلِيمٌ. ﴿121﴾
122 ਯਾਦ ਕਰੋ! ਜਦੋਂ ਤੁਹਾਡੇ ਵਿੱਚੋਂ ਦੋ ਟੋਲੀਆਂ ਤਾਂ ਹਿੰਮਤ ਵੀ ਹਾਰ ਚੁੱਕੀਆਂ ਸਨ ਜੱਦੋਂ ਕਿ ਅੱਲਾਹ ਉਹਨਾਂ ਦਾ ਮਦਦ ਕਰਨ ਵਾਲਾ ਮੌਜੂਦ ਸੀ। ਸੋ ਈਮਾਨ ਵਾਲਿਆਂ ਨੂੰ ਉਸੇ ਅੱਲਾਹ ਦੀ ਪਾਕ ਜ਼ਾਤ ’ਤੇ ਭਰੋਸਾ ਰੱਖਣਾ ਚਾਹੀਦਾ ਹੇ। إِذْ هَمَّت طَّآئِفَتَانِ مِنكُمْ أَن تَفْشَلَا وَٱللَّهُ وَلِيُّهُمَا ۗ وَعَلَى ٱللَّهِ فَلْيَتَوَكَّلِ ٱلْمُؤْمِنُونَ. ﴿122﴾
123 ਬਦਰ ਦੀ ਜੰਗ ਵਿਚ ਅੱਲਾਹ ਨੇ ਉਸ ਸਮੇਂ ਤੁਹਾਡੀ ਮਦਦ ਕੀਤੀ ਸੀ ਜਦੋਂ ਕਿ ਤੁਸੀਂ ਬਹੁਤ ਹੀ ਕਮਜ਼ੋਰ ਸੀ। ਤੁਸੀਂ ਅੱਲਾਹ ਤੋਂ ਡਰੋ ਤਾਂ ਜੋ ਤੁਸੀਂ ਅੱਲਾਹ ਦੇ ਸ਼ੁਕਰਗੁਜ਼ਾਰ ਬਣ ਸਕੋ। وَلَقَدْ نَصَرَكُمُ ٱللَّهُ بِبَدْرٍۢ وَأَنتُمْ أَذِلَّةٌۭ ۖ فَٱتَّقُوا۟ ٱللَّهَ لَعَلَّكُمْ تَشْكُرُونَ. ﴿123﴾
124 (ਹੇ ਨਬੀ! ਯਾਦ ਕਰੋ) ਜਦੋਂ ਤੁਸੀਂ ਈਮਾਨ ਵਾਲਿਆਂ ਨੂੰ ਕਹਿ ਰਹੇ ਸੀ, ਕੀ ਤੁਹਾਡੇ ਲਈ ਇਹ ਗੱਲ (ਤੱਸਲੀ ਲਈ) ਬਥੇਰੀ ਨਹੀਂ ਹੋਵੇਗੀ ਕਿ ਅੱਲਾਹ ਅਕਾਸ਼ੋਂ ਤਿੰਨ ਹਜ਼ਾਰ ਫ਼ਰਿਸ਼ਤੇ ਉਤਾਰ ਕੇ ਤੁਹਾਡੀ ਮਦਦ ਕਰੇ? إِذْ تَقُولُ لِلْمُؤْمِنِينَ أَلَن يَكْفِيَكُمْ أَن يُمِدَّكُمْ رَبُّكُم بِثَلَٰثَةِ ءَالَٰفٍۢ مِّنَ ٱلْمَلَٰٓئِكَةِ مُنزَلِينَ. ﴿124﴾
125 (ਕਿਉਂ ਨਹੀਂ ਮਦਦ ਕਰੇਗਾ) ਜੇ ਤੁਸੀਂ ਸਬਰ ਤੋਂ ਕੰਮ ਲਵੋ ਤੇ ਅੱਲਾਹ ਤੋਂ ਡਰਦੇ ਰਹੋ ਅਤੇ ਜੇ ਵੈਰੀ ਤੁਹਾਡੇ ਉੱਤੇ ਹੱਲਾ ਬੋਲ ਦੇਣ ਤਾਂ ਤੁਹਾਡਾ ਰੱਬ ਉਸੇ ਸਮੇਂ ਤੁਹਾਡੀ ਸਹਾਇਤਾ ਪੰਜ ਹਜ਼ਾਰ ਫ਼ਰਿਸ਼ਤਿਆਂ ਨਾਲ ਕਰੇਗਾ, ਜਿਹਨਾਂ ’ਤੇ (ਪਛਾਣ ਲਈ) ਵਿਸ਼ੇਸ਼ ਨਿਸ਼ਾਨ ਲੱਗੇ ਹੋਣਗੇ। بَلَىٰٓ ۚ إِن تَصْبِرُوا۟ وَتَتَّقُوا۟ وَيَأْتُوكُم مِّن فَوْرِهِمْ هَٰذَا يُمْدِدْكُمْ رَبُّكُم بِخَمْسَةِ ءَالَٰفٍۢ مِّنَ ٱلْمَلَٰٓئِكَةِ مُسَوِّمِينَ. ﴿125﴾
126 ਇਹ ਅੱਲਾਹ ਵੱਲੋਂ ਤੁਹਾਡੇ ਲਈ ਖ਼ੁਸ਼ਖ਼ਬਰੀ ਹੇ ਤਾਂ ਜੋ ਇਸ ਤੋਂ ਤੁਹਾਡੇ ਮਨਾਂ ਨੂੰ ਤਸੱਲੀ ਹੋਵੇ। ਮਦਦ ਤਾਂ ਅੱਲਾਹ ਵੱਲੋਂ ਹੀ ਹੁੰਦੀ ਹੇ ਜਿਹੜਾ ਡਾਢਾ ਜ਼ੋਰਾਵਰ ਤੇ ਹਿਕਮਤ ਵਾਲਾ ਹੇ। وَمَا جَعَلَهُ ٱللَّهُ إِلَّا بُشْرَىٰ لَكُمْ وَلِتَطْمَئِنَّ قُلُوبُكُم بِهِۦ ۗ وَمَا ٱلنَّصْرُ إِلَّا مِنْ عِندِ ٱللَّهِ ٱلْعَزِيزِ ٱلْحَكِيمِ. ﴿126﴾
127 (ਇਹ ਰੱਬੀ ਸਹਾਇਤਾ ਇਸ ਲਈ ਸੀ ਕਿ) ਅੱਲਾਹ ਕਾਫ਼ਿਰਾਂ ਦੀ ਇਕ ਜਮਾਅਤ ਨੂੰ ਮਾਰ ਮੁਕਾਵੇ ਜਾਂ ਉਹਨਾਂ ਨੂੰ ਜ਼ਲੀਲ ਕਰ ਦੇਵੇ ਅਤੇ ਫ਼ੇਰ ਉਹ ਸਾਰੇ ਨਾ ਮੁਰਾਦ ਹੋਕੇ ਪਿਛਾਂਹ (ਮੱਕੇ ਨੂੰ) ਮੁੜ ਜਾਣ। لِيَقْطَعَ طَرَفًۭا مِّنَ ٱلَّذِينَ كَفَرُوٓا۟ أَوْ يَكْبِتَهُمْ فَيَنقَلِبُوا۟ خَآئِبِينَ. ﴿127﴾
128 ਹੇ ਮੁਹੰਮਦ (ਸ:)! ਤੁਹਾਡੇ ਵੱਸ ਵਿਚ ਕੁੱਝ ਵੀ ਨਹੀਂ ਅੱਲਾਹ ਚਾਹੇ ਤਾਂ ਉਹਨਾਂ ਦੀ ਤੌਬਾ ਨੂੰ ਕਬੂਲ ਕਰ ਲਵੇ ਜਾਂ ਅਜ਼ਾਬ (ਸਜ਼ਾ) ਦੇ ਦੇਵੇ ਕਿਉਂ ਜੋ ਉਹ ਲੋਕ ਜ਼ਾਲਮ ਹਨ। لَيْسَ لَكَ مِنَ ٱلْأَمْرِ شَىْءٌ أَوْ يَتُوبَ عَلَيْهِمْ أَوْ يُعَذِّبَهُمْ فَإِنَّهُمْ ظَٰلِمُونَ. ﴿128﴾
129 ਅਕਾਸ਼ ਤੇ ਧਰਤੀ ਵਿਚ ਜੋ ਕੁੱਝ ਵੀ ਹੇ ਉਹ ਸਭ ਅੱਲਾਹ ਦਾ ਹੀ ਹੇ ਜਿਸ ਨੂੰ ਚਾਹੇ ਉਸ ਨੂੰ ਬਖ਼ਸ਼ ਦੇਵੇ ਚਾਹੇ ਤਾਂ ਅਜ਼ਾਬ (ਸਜ਼ਾ) ਦੇ ਦੇਵੇ। ਅੱਲਾਹ ਬਖ਼ਸ਼ਿਸ਼ ਕਰਨ ਵਾਲਾ ਤੇ ਮਿਹਰਬਾਨ ਹੇ। وَلِلَّهِ مَا فِى ٱلسَّمَٰوَٰتِ وَمَا فِى ٱلْأَرْضِ ۚ يَغْفِرُ لِمَن يَشَآءُ وَيُعَذِّبُ مَن يَشَآءُ ۚ وَٱللَّهُ غَفُورٌۭ رَّحِيمٌۭ. ﴿129﴾
130 ਹੇ ਈਮਾਨ ਵਾਲਿਓ! ਵਧਾ ਚੜ੍ਹਾ ਕੇ ਸੂਦ ਨਾ ਖਾਓ, ਅੱਲਾਹ ਤੋਂ ਡਰੋ ਤਾਂ ਜੋ ਤੁਹਾਨੂੰ (ਨਰਕ ਦੀ ਅੱਗ ਤੋਂ) ਬਚਾਇਆ ਜਾ ਸਕੇ। يَٰٓأَيُّهَا ٱلَّذِينَ ءَامَنُوا۟ لَا تَأْكُلُوا۟ ٱلرِّبَوٰٓا۟ أَضْعَٰفًۭا مُّضَٰعَفَةًۭ ۖ وَٱتَّقُوا۟ ٱللَّهَ لَعَلَّكُمْ تُفْلِحُونَ. ﴿130﴾
131 ਅਤੇ ਉਸ ਅੱਗ ਤੋਂ ਡਰੋ ਜਿਹੜੀ ਕਾਫ਼ਿਰਾਂ ਲਈ ਤਿਆਰ ਕੀਤੀ ਗਈ ਹੇ।[13]
[13] ਅੱਲਾਹ ਦੇ ਨਬੀ ਸ: ਨੇ ਫ਼ਰਮਾਇਆ ਕਿ ਸੱਤ ਬਰਬਾਦ ਕਰਨ ਵਾਲੇ ਗੁਨਾਹਾਂ ਤੋਂ ਬਚੋ। ਸਹਾਬਾਂ ਨੇ ਪੁੱਛਿਆ ਕਿ ਉਹ ਕਿਹੜੇ ਗੁਨਾਹ ਹਨ ਤਾਂ ਆਪ (ਸ:) ਨੇ ਫ਼ਰਮਾਇਆ ਕਿ (1) ਅੱਲਾਹ ਦਾ ਸ਼ਰੀਕ ਬਣਾਉਣਾ (2) ਜਾਦੂ ਕਰਨਾਂ (3) ਨਾ ਹੱਕ ਕਤਲ ਕਰਨਾ (4) ਸੂਦ ਖਾਣਾ (5) ਯਤੀਮ ਦਾ ਮਾਲ ਹੜੱਪ ਕਰ ਜਾਣਾ (6) ਜਿਹਾਦ ਵਿਚ ਪਿਠ ਵਿਖਾਣਾ (7) ਭੋਲੀ ਭਾਲੀ ਪਾਕੀਜ਼ਾ ਔਰਤਾਂ ’ਤੇ ਤੁਹੱਮਤ ਅਤੇ ਅਲਜ਼ਾਮ ਲਗਾਉਣਾ। (ਸਹੀ ਬੁਖ਼ਾਰੀ, ਹਦੀਸ: 2766)
وَٱتَّقُوا۟ ٱلنَّارَ ٱلَّتِىٓ أُعِدَّتْ لِلْكَٰفِرِينَ. ﴿131﴾
132 ਅੱਲਾਹ ਅਤੇ ਉਸ ਦੇ ਰਸੂਲ (ਮੁਹੰਮਦ) ਦੀ ਆਗਿਆ ਦੀ ਪਾਲਣਾ ਕਰੋ ਤਾਂ ਜੋ ਤੁਹਾਡੇ ’ਤੇ ਰਹਿਮ ਕੀਤਾ ਜਾਵੇ।[14]
[14] ਇਸ ਤੋਂ ਭਾਵ ਇਸਲਾਮ ਧਰਮ ਕਬੂਲ ਕਰਨ ਦੀ ਪ੍ਰੇਰਨਾ ਕੀਤੀ ਜਾਂਦੀ ਹੇੇ ਕਿਉਂ ਜੋ ਇਸ ਤੋਂ ਬਿਨਾਂ ਕਿਆਮਤ ਦੇ ਦਿਨ ਅੱਲਾਹ ਦੀ ਰਹਿਮਤ ਦਾ ਹੱਕਦਾਰ ਨਹੀਂ ਹੋਵੇਗਾ।
وَأَطِيعُوا۟ ٱللَّهَ وَٱلرَّسُولَ لَعَلَّكُمْ تُرْحَمُونَ. ﴿132﴾
133 ਆਪਣੇ ਰੱਬ ਦੀ ਬਖ਼ਸ਼ਿਸ਼ ਅਤੇ ਉਸ ਸਵਰਗ ਵੱਲ ਨੱਸ ਕੇ ਜਾਓ ਜਿਸ ਦਾ ਫੈਲਾਓ ਅਕਾਸ਼ਾਂ ਤੇ ਧਰਤੀ ਦੇ ਬਰਾਬਰ ਹੇ, ਜਿਹੜੀ ਰੱਬ ਤੋਂ ਡਰਨ ਵਾਲਿਆ ਲਈ ਬਣਾਈ ਗਈ ਹੇ। ۞ وَسَارِعُوٓا۟ إِلَىٰ مَغْفِرَةٍۢ مِّن رَّبِّكُمْ وَجَنَّةٍ عَرْضُهَا ٱلسَّمَٰوَٰتُ وَٱلْأَرْضُ أُعِدَّتْ لِلْمُتَّقِينَ. ﴿133﴾
134 ਜਿਹੜੇ ਲੋਕ ਖ਼ੁਸ਼ਹਾਲੀ ਜਾਂ ਮੰਦਹਾਲੀ ਵੇਲੇ ਰੱਬ ਦੀ ਰਾਹ ਵਿਚ ਖ਼ਰਚ ਕਰਦੇ ਹਨ, ਗੁੱਸੇ ਨੂੰ ਪੀ ਜਾਣ ਵਾਲੇ ਹਨ ਅਤੇ ਲੋਕਾਂ (ਦੀਆਂ ਭੁੱਲਾਂ) ਨੂੰ ਮੁਆਫ਼ ਕਰਨ ਵਾਲੇ ਹਨ ਅਜਿਹੇ ਨੇਕ ਲੋਕਾਂ ਨੂੰ ਹੀ ਅੱਲਾਹ ਪਸੰਦ ਕਰਦਾ ਹੇ । [15]
[15] ਇਹ ਅਤੇ ਇਸ ਤੋਂ ਬਾਅਦ ਵਾਲੀ ਆਇਤ ਵਿਚ ਅੱਲਾਹ ਦੇ ਨੇਕ ਬੰਦਿਆਂ ਦੀਆਂ ਕੁੱਝ ਵਿਸ਼ੇਸ਼ਤਾਵਾਂ ਦੀ ਚਰਚਾ ਕੀਤੀ ਗਈ ਹੇ ਜਿਵੇਂ ਕਿ ਨਬੀ ਕਰੀਮ (ਸ:) ਨੇ ਫ਼ਰਮਾਇਆ ਕਿ ਮਨੁੱਖੀ ਸਰੀਰ ਦੇ ਹਰ ਜੋੜ ਦਾ ਰੋਜ਼ਾਨਾ ਸਦਕਾ ਦੇਣਾ ਲਾਜ਼ਮੀ ਹੇ ਜੇ ਕੋਈ ਕਿਸੇ ਦੀ ਮਦਦ ਕਰੇ ਉਸ ਨੂੰ ਜਾਨਵਰ ’ਤੇ ਸਵਾਰ ਕਰਾ ਦੇਵੇ ਜਾਂ ਉਸ ਦਾ ਸਾਮਾਨ ਲਦਵਾ ਦੇਵੇ ਤਾਂ ਇਹ ਸਭ ਸਦਕਾ ਹੇ ਭਲੀ ਗੱਲ ਕਹਿਣਾ ਅਤੇ ਨਮਾਜ਼ ਲਈ ਇਕ-ਇਕ ਕਦਮ ਜਿਹੜਾ ਵੀ ਚੁੱਕਿਆ ਜਾਵੇਗਾ, ਇਹ ਵੀ ਸਦਕਾ ਹੇ ਅਤੇ ਕਿਸੇ ਨੂੰ ਰਾਹ ਦੱਸਣਾ ਵੀ ਸਦਕਾ ਹੇ। (ਸਹੀ ਬੁਖ਼ਾਰੀ, ਹਦੀਸ: 2891) * ਹਦੀਸ ਵਿਚ ਹੇ ਕਿ ਪਹਿਲਵਾਨ ਉਹ ਨਹੀਂ ਜਿਹੜਾ ਕਿਸੇ ਨੂੰ ਚਿੱਤ ਕਰ ਦੇਵੇ, ਸਗੋਂ ਪਹਿਲਵਾਨ ਉਹ ਹੇ ਜਿਹੜਾ ਗੱਸੇ ਦੀ ਹਾਲਤ ਵਿਚ ਆਪਣੇ ਆਪ ਨੂੰ ਕਾਬੂ ਵਿਚ ਰੱਖੇ। (ਸਹੀ ਬੁਖ਼ਾਰੀ, ਹਦੀਸ: 6114)
ٱلَّذِينَ يُنفِقُونَ فِى ٱلسَّرَّآءِ وَٱلضَّرَّآءِ وَٱلْكَٰظِمِينَ ٱلْغَيْظَ وَٱلْعَافِينَ عَنِ ٱلنَّاسِ ۗ وَٱللَّهُ يُحِبُّ ٱلْمُحْسِنِينَ. ﴿134﴾
135 ਜਦੋਂ ਉਹਨਾਂ (ਨੇਕ ਲੋਕਾਂ) ਤੋਂ ਕੋਈ ਅਸ਼ਲੀਲ ਹਰਕਤ ਹੋ ਜਾਂਦੀ ਹੇ ਜਾਂ (ਕੋਈ ਪਾਪ ਕਰਕੇ) ਆਪਣੇ ਉੱਤੇ ਜ਼ੁਲਮ ਕਰ ਬੈਠਦੇ ਹਨ ਤਾਂ (ਉਸੇ ਵੇਲੇ) ਅੱਲਾਹ ਨੂੰ ਯਾਦ ਕਰਦੇ ਹਨ ਅਤੇ ਆਪਣੇ ਗੁਨਾਹਾਂ ਲਈ ਖਿਮਾ ਚਾਹੁੰਦੇ ਹਨ। ਹਕੀਕਤ ਵਿਚ ਅੱਲਾਹ ਤੋਂ ਛੁੱਟ ਹੋਰ ਕੋਣ ਹੇ ਜਿਹੜਾ ਗੁਨਾਹਾਂ ਨੂੰ ਬਖ਼ਸ਼ ਸਕਦਾ ਹੇ ਅਤੇ ਇਹ ਨੇਕ ਲੋਕ ਜਾਣਦੇ ਹੋਏ ਆਪਣੀ ਕਰਨੀ ਉੱਤੇ ਅੜੀ ਨਹੀਂ ਕਰਦੇ। وَٱلَّذِينَ إِذَا فَعَلُوا۟ فَٰحِشَةً أَوْ ظَلَمُوٓا۟ أَنفُسَهُمْ ذَكَرُوا۟ ٱللَّهَ فَٱسْتَغْفَرُوا۟ لِذُنُوبِهِمْ وَمَن يَغْفِرُ ٱلذُّنُوبَ إِلَّا ٱللَّهُ وَلَمْ يُصِرُّوا۟ عَلَىٰ مَا فَعَلُوا۟ وَهُمْ يَعْلَمُونَ. ﴿135﴾
136 ਅਜਿਹੇ (ਨੇਕ) ਲੋਕਾਂ ਦਾ ਬਦਲਾ ਉਹਨਾਂ ਦੇ ਰੱਬ ਵੱਲੋਂ ਉਹਨਾਂ ਦੀ ਬਖ਼ਸ਼ਿਸ਼ ਹੇ ਅਤੇ ਜੰਨਤਾਂ ਦੇ ਬਾਗ਼ ਹਨ ਜਿਹਨਾਂ ਹੇਠ ਨਹਿਰਾਂ ਵਗਦੀਆਂ ਹਨ ਜਿਹਨਾਂ ਵਿਚ ਉਹ ਸਦਾ ਰਹਿਣਗੇ। ਕਿੰਨਾ ਵਧੀਆ ਬਦਲਾ ਹੇ ਉਹਨਾਂ ਨੇਕ ਕੰਮ ਕਰਨ ਵਾਲਿਆਂ ਦਾ। أُو۟لَٰٓئِكَ جَزَآؤُهُم مَّغْفِرَةٌۭ مِّن رَّبِّهِمْ وَجَنَّٰتٌۭ تَجْرِى مِن تَحْتِهَا ٱلْأَنْهَٰرُ خَٰلِدِينَ فِيهَا ۚ وَنِعْمَ أَجْرُ ٱلْعَٰمِلِينَ. ﴿136﴾
137 ਤੁਹਾਥੋਂ ਪਹਿਲਾਂ ਵੀ (ਹੇ ਨਬੀ!) ਅਜਿਹੀਆਂ ਘਟਨਾਵਾਂ ਹੋ ਚੁੱਕੀਆਂ ਹਨ, ਸੋ ਤੁਸੀਂ ਧਰਤੀ ’ਤੇ ਘੁੰਮ ਫ਼ਿਰਕੇ ਵੇਖੋ ਕਿ (ਰੱਬੀ ਫ਼ਰਮਾਨ ਨੂੂੰ) ਝੁਠਲਾਉਣ ਵਾਲਿਆਂ ਦਾ ਅੰਤ ਕੀ ਹੋਇਆ ਸੀ। قَدْ خَلَتْ مِن قَبْلِكُمْ سُنَنٌۭ فَسِيرُوا۟ فِى ٱلْأَرْضِ فَٱنظُرُوا۟ كَيْفَ كَانَ عَٰقِبَةُ ٱلْمُكَذِّبِينَ. ﴿137﴾
138 ਆਮ ਲੋਕਾਂ ਲਈ ਤਾਂ ਇਹ (.ਕੁਰਆਨ) ਕੇਵਲ ਇਕ ਕਿਤਾਬ ਹੇ ਪਰ ਰੱਬ ਤੋਂ ਡਰਨ ਵਾਲਿਆਂ ਲਈ ਇਹ ਹਿਦਾਇਤ ਤੇ ਨਸੀਹਤ ਹੇ। هَٰذَا بَيَانٌۭ لِّلنَّاسِ وَهُدًۭى وَمَوْعِظَةٌۭ لِّلْمُتَّقِينَ. ﴿138﴾
139 ਹੇ ਈਮਾਨ ਵਾਲਿਓ! ਤੁਸੀਂ ਦਿਲ ਨਾ ਛੱਡੋ ਅਤੇ ਨਾ ਹੀ ਚਿੰਤਾ ਕਰੋ। ਜੇ ਤੁਸੀਂ (ਸੱਚੇ) ਈਮਾਨ ਵਾਲੇ ਹੋ ਤਾਂ ਤੁਸੀਂ ਹੀ (ਕਾਫ਼ਿਰਾਂ ’ਤੇ) ਭਾਰੂ ਰਹੋਗੇ। وَلَا تَهِنُوا۟ وَلَا تَحْزَنُوا۟ وَأَنتُمُ ٱلْأَعْلَوْنَ إِن كُنتُم مُّؤْمِنِينَ. ﴿139﴾
140 ਜੇ ਤੁਹਾਨੂੰ (ਉਹਦ ਦੀ ਜੰਗ ਵਿਚ) ਜ਼ਖ਼ਮ ਲੱਗੇ ਹਨ ਤਾਂ ਅਜਿਹੇ ਜ਼ਖ਼ਮ (ਬਦਰ ਦੀ ਜੰਗ ਵਿਚ) ਕਾਫ਼ਿਰਾਂ ਨੂੰ ਵੀ ਲੱਗ ਚੁੱਕੇ ਹਨ। ਅਸੀਂ (ਅੱਲਾਹ) ਲੋਕਾਂ ਵਿਚਾਲੇ ਦਿਨਾਂ ਨੂੰ ਬਦਲਦੇ ਰਹਿੰਦੇ ਹਾਂ। ਤੁਹਾਨੂੰ ਇਹ ਜ਼ਖ਼ਮ ਇਸ ਲਈ ਲੱਗੇ ਸਨ ਕਿ ਅੱਲਾਹ ਇਹ ਵੇਖਣਾ ਚਾਹੁੰਦਾ ਸੀ ਕਿ ਤੁਹਾਡੇ ਵਿੱਚੋਂ ਈਮਾਨ ਵਾਲਾ ਕੌਣ ਹੇ ? ਉਹ (ਅੱਲਾਹ) ਤੁਹਾਡੇ ਵਿੱਚੋਂ ਕੁੱਝ ਨੂੰ ਸ਼ਹਾਦਤ ਦੀ ਉੱਚੀ ਪਦਵੀ ਦੇਣਾ ਚਾਹੁੰਦਾ ਸੀ। ਅੱਲਾਹ ਜ਼ਾਲਮਾਂ ਨੂੰ ਪਸੰਦ ਨਹੀਂ ਕਰਦਾ। إِن يَمْسَسْكُمْ قَرْحٌۭ فَقَدْ مَسَّ ٱلْقَوْمَ قَرْحٌۭ مِّثْلُهُۥ ۚ وَتِلْكَ ٱلْأَيَّامُ نُدَاوِلُهَا بَيْنَ ٱلنَّاسِ وَلِيَعْلَمَ ٱللَّهُ ٱلَّذِينَ ءَامَنُوا۟ وَيَتَّخِذَ مِنكُمْ شُهَدَآءَ ۗ وَٱللَّهُ لَا يُحِبُّ ٱلظَّٰلِمِينَ. ﴿140﴾
141 (ਇਹ ਕਾਰਨ ਵੀ ਸੀ) ਕਿ ਅੱਲਾਹ ਈਮਾਨ ਵਾਲਿਆਂ ਨੂੰ ਪਾਕ ਸਾਫ਼ ਕਰਨਾ ਅਤੇ ਕਾਫ਼ਿਰਾਂ ਨੂੰ ਖ਼ਤਮ ਕਰਨਾ ਚਾਹੁੰਦਾ ਸੀ। وَلِيُمَحِّصَ ٱللَّهُ ٱلَّذِينَ ءَامَنُوا۟ وَيَمْحَقَ ٱلْكَٰفِرِينَ. ﴿141﴾
142 (ਹੇ ਈਮਾਨ ਵਾਲਿਓ!) ਕੀ ਤੁਸੀਂ ਇਹ ਸਮਝ ਬੈਠੇ ਹੋ ਕਿ ਤੁਸੀਂ ਐਵੇਂ ਹੀ ਜੰਨਤ ਵਿਚ ਚਲੇ ਜਾਉਗੇ ? ਜਦ ਕਿ ਅਜੇ ਅੱਲਾਹ ਨੇ ਇਹ ਤਾਂ ਵੇਖਿਆ ਹੀ ਨਹੀਂ ਕਿ ਤੁਹਾਡੇ ਵਿੱਚੋਂ ਰੱਬ ਦੀ ਰਾਹ ਵਿਚ ਜਾਨ ਵਾਰ ਦੇਣ ਵਾਲੇ ਅਤੇ ਸਬਰ ਕਰਨ ਵਾਲੇ ਕੌਣ ਹਨ। أَمْ حَسِبْتُمْ أَن تَدْخُلُوا۟ ٱلْجَنَّةَ وَلَمَّا يَعْلَمِ ٱللَّهُ ٱلَّذِينَ جَٰهَدُوا۟ مِنكُمْ وَيَعْلَمَ ٱلصَّٰبِرِينَ. ﴿142﴾
143 ਜੰਗ ਹੋਣ ਤੋਂ ਪਹਿਲਾਂ ਤਾਂ ਤੁਸੀਂ ਮੌਤ (ਸ਼ਹੀਦ ਹੋਣ) ਦੀਆਂ ਕਾਮਨਾਵਾਂ ਕਰਦੇ ਸੀ। ਸੋ ਹੁਣ ਤੁਸੀਂ ਮੌਤ ਨੂੰ ਆਪਣੀ ਅੱਖੀਂ ਵੇਖ ਲਿਆ। وَلَقَدْ كُنتُمْ تَمَنَّوْنَ ٱلْمَوْتَ مِن قَبْلِ أَن تَلْقَوْهُ فَقَدْ رَأَيْتُمُوهُ وَأَنتُمْ تَنظُرُونَ. ﴿143﴾
144 ਮੁਹੰਮਦ(ਸ:) ਕੇਵਲ ਇਕ ਰਸੂਲ ਹੀ ਹਨ, ਇਹਨਾਂ ਤੋਂ ਪਹਿਲਾਂ ਵੀ ਬਹੁਤ ਸਾਰੇ ਰਸੂਲ ਹੋ ਚੁੱਕੇ ਹਨ। ਜੇ ਇਹਨਾਂ (ਮੁਹੰਮਦ ਸ:) ਦਾ ਦਿਹਾਂਤ ਹੋ ਜਾਵੇ ਜਾਂ ਇਹ ਸ਼ਹੀਦ ਹੋ ਜਾਣ ਤਾਂ ਕੀ ਤੁਸੀਂ ਇਸਲਾਮ ਤੋਂ ਆਪਣੇ ਪੈਰ ਪਿੱਛੇ ਖਿੱਚ ਲਵੋਗੇ ? ਜਿਹੜਾ (ਇਸਲਾਮ ਤੋਂ) ਪਿਛਲੇ ਪੈਰੀਂ ਫਿਰੇਗਾ ਤਾਂ ਉਹ ਅੱਲਾਹ ਦਾ ਉੱਕਾ ਹੀ ਕੁੱਝ ਨਹੀਂ ਵਿਗਾੜ ਸਕੇਗਾ। ਅੱਲਾਹ (ਛੇਤੀ ਹੀ ਹਰ ਹਾਲ ਵਿਚ ਰੱਬ ਦਾ) ਸ਼ੁਕਰ ਕਰਨ ਵਾਲਿਆਂ ਨੂੰ ਵਧੀਆ ਬਦਲਾ ਦੇਵੇਗਾ। وَمَا مُحَمَّدٌ إِلَّا رَسُولٌۭ قَدْ خَلَتْ مِن قَبْلِهِ ٱلرُّسُلُ ۚ أَفَإِي۟ن مَّاتَ أَوْ قُتِلَ ٱنقَلَبْتُمْ عَلَىٰٓ أَعْقَٰبِكُمْ ۚ وَمَن يَنقَلِبْ عَلَىٰ عَقِبَيْهِ فَلَن يَضُرَّ ٱللَّهَ شَيْـًۭٔا ۗ وَسَيَجْزِى ٱللَّهُ ٱلشَّٰكِرِينَ. ﴿144﴾
145 ਅੱਲਾਹ ਦੀ ਆਗਿਆ ਤੋਂ ਬਿਨਾਂ ਕੋਈ ਜੀਵ ਮਰ ਨਹੀਂ ਸਕਦਾ ਉਸ ਨੇ (ਸਭ ਦੀ) ਮੌਤ ਦਾ ਸਮਾਂ ਲਿਖਿਆ ਹੋਇਆ ਹੇ। ਸੰਸਾਰ ਦੀ ਇੱਛਾ ਰੱਖਣ ਵਾਲਿਆਂ ਨੂੰ ਅਸੀਂ ਦੁਨੀਆਂ ਵਿਚ ਹੀ ਕੁੱਝ ਦੇ ਦਿੰਦੇ ਹਾਂ ਅਤੇ ਜਿਹੜੇ ਆਖ਼ਿਰਤ ਵਿਚ ਬਦਲਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਆਖ਼ਿਰਤ ਵਿਚ ਦੇ ਦਿੰਦੇ ਹਾਂ ਅਤੇ (ਰੱਬ ਦਾ) ਸ਼ੁਕਰ ਕਰਨ ਵਾਲਿਆਂ ਨੂੰ ਅਸੀਂ ਚੰਗਾ ਬਦਲਾ ਦੇਵਾਂਗੇ। وَمَا كَانَ لِنَفْسٍ أَن تَمُوتَ إِلَّا بِإِذْنِ ٱللَّهِ كِتَٰبًۭا مُّؤَجَّلًۭا ۗ وَمَن يُرِدْ ثَوَابَ ٱلدُّنْيَا نُؤْتِهِۦ مِنْهَا وَمَن يُرِدْ ثَوَابَ ٱلْءَاخِرَةِ نُؤْتِهِۦ مِنْهَا ۚ وَسَنَجْزِى ٱلشَّٰكِرِينَ. ﴿145﴾
146 ਕਿੰਨੇ ਹੀ ਨਬੀ ਅਜਿਹੇ ਹੋ ਚੁੱਕੇ ਹਨ ਜਿਨ੍ਹਾਂ ਨਾਲ ਮਿਲਕੇ ਬਹੁਤ ਸਾਰੇ ਅੱਲਾਹ ਵਾਲਿਆਂ ਨੇ ਜਿਹਾਦ ਕੀਤਾ ਰੁੈ, ਉਹਨਾਂ ਨੂੰ ਵੀ ਅੱਲਾਹ ਦੀ ਰਾਹ ਵਿਚ ਮੁਸੀਬਤਾਂ ਦਾ ਸਾਹਮਣਾ ਕਰਨਾਂ ਪਿਆ ਪ੍ਰੰਤੂ ਨਾ ਤਾਂ ਉਹਨਾਂ ਨੇ ਹਿੱਮਤ ਹੀ ਹਾਰੀ, ਨਾ ਹੀ ਕੰਮਜ਼ੋਰੀ ਵਿਖਾਈ ਅਤੇ ਨਾ ਹੀ ਕਾਫ਼ਿਰਾਂ ਅੱਗੇ ਨੀਵੇਂ ਹੋਏ। ਅੱਲਾਹ (ਅਜਿਹੇ) ਸਬਰ ਕਰਨ ਵਾਲਿਆਂ ਨੂੰ ਹੀ ਪਸੰਦ ਕਰਦਾ ਹੇ। وَكَأَيِّن مِّن نَّبِىٍّۢ قَٰتَلَ مَعَهُۥ رِبِّيُّونَ كَثِيرٌۭ فَمَا وَهَنُوا۟ لِمَآ أَصَابَهُمْ فِى سَبِيلِ ٱللَّهِ وَمَا ضَعُفُوا۟ وَمَا ٱسْتَكَانُوا۟ ۗ وَٱللَّهُ يُحِبُّ ٱلصَّٰبِرِينَ. ﴿146﴾
147 ਇਹ (ਨੇਕ ਲੋਕ) ਤਾਂ ਇਹੋ ਕਹਿੰਦੇ ਹਨ ਕਿ ਹੇ ਸਾਡੇ ਪਾਲਣਹਾਰ! ਸਾਡੇ ਗੁਨਾਹਾਂ ਨੂੰ ਬਖ਼ਸ਼ ਦੇ ਅਤੇ ਸਾਥੋਂ ਸਾਡੇ ਕੰਮਾਂ ਵਿਚ ਜੋ ਤੇਰੇ ਹੁਕਮਾਂ ਦੀ ਉਲੰਘਣਾ ਹੋਈ ਰੁ ਉਸ ਨੂੰ ਵੀ ਮੁਆਫ਼ ਕਰਦੇ ਅਤੇ ਸਾਡੇ ਪੈਰਾਂ ਨੂੰ (ਜਿਹਾਦ ਕਰਨ ਵੇਲੇ) ਜਮਾ ਦੇ ਅਤੇ ਕਾਫ਼ਿਰਾਂ ਦੇ ਮੁਕਾਬਲੇ ਸਾਡੀ ਮਦਦ ਫ਼ਰਮਾ। وَمَا كَانَ قَوْلَهُمْ إِلَّآ أَن قَالُوا۟ رَبَّنَا ٱغْفِرْ لَنَا ذُنُوبَنَا وَإِسْرَافَنَا فِىٓ أَمْرِنَا وَثَبِّتْ أَقْدَامَنَا وَٱنصُرْنَا عَلَى ٱلْقَوْمِ ٱلْكَٰفِرِينَ. ﴿147﴾
148 ਸੋ ਅੱਲਾਹ ਨੇ ਉਹਨਾਂ ਲੋਕਾਂ ਨੂੰ ਦੁਨੀਆਂ ਵਿਚ ਵੀ ਬਦਲਾ ਦਿੱਤਾ ਅਤੇ ਆਖ਼ਿਰਤ ਵਿਚ ਬਦਲਾ (ਇਸ ਦੁਨੀਆਂ ਤੋਂ) ਸੋਹਣਾ ਬਖ਼ਸ਼ੇਗਾ। ਅੱਲਾਹ ਨੇਕ ਲੋਕਾਂ ਨੂੰ ਹੀ ਆਪਣਾ ਮਿਤੱਰ ਬਣਾਉਂਦਾ ਹੇ। فَـَٔاتَىٰهُمُ ٱللَّهُ ثَوَابَ ٱلدُّنْيَا وَحُسْنَ ثَوَابِ ٱلْءَاخِرَةِ ۗ وَٱللَّهُ يُحِبُّ ٱلْمُحْسِنِينَ. ﴿148﴾
149 ਹੇ ਈਮਾਨ ਵਾਲਿਓ! ਜੇ ਤੁਸੀਂ ਕਾਫ਼ਿਰਾਂ ਦੀਆਂ ਗੱਲਾਂ ਮੰਨੋਗੇ ਤਾਂ ਇਹ ਤੁਹਾਨੂੰ ਪੁੱਠੇ ਫੇਰ ਲੈ ਜਾਣਗੇ [16] (ਭਾਵ ਤੁਹਾਨੂੰ ਮੁੜ ਕਾਫ਼ਿਰ ਬਣਾ ਦੇਣਗੇ) ਫੇਰ ਤੁਸੀਂ ਨਾ ਮੁਰਾਦ ਹੋ ਜਾਓਗੇ।
[16] ਭਾਵ ਜਿਸ ਥਾਂ ਸ਼ਿਰਕ ਹੋ ਰਿਹਾ ਹੋਵੇ ਉਸ ਥਾਂ ਵੱਸਣਾ ਨਹੀਂ ਚਾਹੀਦਾ ਨਬੀ ਕਰੀਮ ਸ: ਨੇ ਫ਼ਰਮਾਇਆ ਜਿਹੜਾ ਵਿਅਕਤੀ ਮੁਸ਼ਰਿਕ ਦੇ ਨਾਲ ਰਹੇਗਾ ਉਹ ਉਸੇ ਜਿਹਾ ਹੀ ਹੇ। (ਸੁਣਨ ਅਬੁ ਦਾਊਦ, ਹਦੀਸ: 2787) * ਇਸ ਹਦੀਸ ਤੋਂ ਇਹ ਸਿੱਖਿਆ ਮਿਲਦੀ ਹੇ ਕਿ ਜੇ ਕਿਸੇ ਗੈਰ ਮੁਸਲਿਮ ਦੇਸ਼ ਵਿਚ ਕੋਈ ਰਹਿੰਦਾ ਹੇ ਤਾਂ ਉਸ ਲਈ ਜ਼ਰੂਰੀ ਹੇ ਕਿ ਦੀਨ ਦੀ ਤਬਲੀਗ ਕਰੇ।
يَٰٓأَيُّهَا ٱلَّذِينَ ءَامَنُوٓا۟ إِن تُطِيعُوا۟ ٱلَّذِينَ كَفَرُوا۟ يَرُدُّوكُمْ عَلَىٰٓ أَعْقَٰبِكُمْ فَتَنقَلِبُوا۟ خَٰسِرِينَ. ﴿149﴾
150 ਹਕੀਕਤ ਵਿਚ ਅੱਲਾਹ ਹੀ ਤੁਹਾਡਾ ਹਮਾਇਤੀ ਹੇ ਅਤੇ ਉਹੀਓ ਸਭ ਤੋਂ ਵਧੀਆ ਮਦਦ ਕਰਨ ਵਾਲਾ ਹੇ। بَلِ ٱللَّهُ مَوْلَىٰكُمْ ۖ وَهُوَ خَيْرُ ٱلنَّٰصِرِينَ. ﴿150﴾
151 ਅਸੀਂ (ਅੱਲਾਹ ਛੇਤੀ ਹੀ) ਕਾਫ਼ਿਰਾਂ ਦੇ ਮਨਾਂ ਵਿਚ ਤੁਹਾਡਾ ਰੋਅਬ ਬਿਠਾਂ ਦੇਵਾਂਗੇ ਇਸ ਲਈ ਕਿ ਇਹ ਲੋਕੀ ਅੱਲਾਹ ਦੇ ਨਾਲ ਉਹਨਾਂ ਨੂੰ ਵੀ (ਰੱਬ ਦੀ ਖ਼ੁਦਾਈ ਵਿਚ) ਸ਼ਰੀਕ ਕਰਦੇ ਹਨ ਜਿਸ ਦੀ ਕੋਈ ਵੀ ਦਲੀਲ ਰੱਬ ਵੱਲੋਂ ਨਹੀਂ ਉਤਾਰੀ ਗਈ। ਉਹਨਾਂ ਦਾ ਟਿਕਾਣਾ ਨਰਕ ਹੀ ਹੇ ਅਤੇ ਇਹ ਇਹਨਾਂ (ਸ਼ਿਰਕ ਕਰਨ ਵਾਲੇ) ਜ਼ਾਲਮਾਂ ਲਈ ਭੈੜੀ ਜਗ੍ਹਾ ਹੇ। سَنُلْقِى فِى قُلُوبِ ٱلَّذِينَ كَفَرُوا۟ ٱلرُّعْبَ بِمَآ أَشْرَكُوا۟ بِٱللَّهِ مَا لَمْ يُنَزِّلْ بِهِۦ سُلْطَٰنًۭا ۖ وَمَأْوَىٰهُمُ ٱلنَّارُ ۚ وَبِئْسَ مَثْوَى ٱلظَّٰلِمِينَ. ﴿151﴾
152 ਹੇ ਨਬੀ! ਬੇਸ਼ੱਕ ਅੱਲਾਹ ਨੇ ਤੁਹਾਡੇ ਨਾਲ (ਮਦਦ ਕਰਨ ਦਾ) ਕੀਤਾ ਹੋਇਆ ਬਚਨ ਪੂਰੀ ਤਰ੍ਹਾਂ ਨਿਭਾਇਆ ਜਦੋਂ ਤੁਸੀਂ (ਉਹਦ ਵਿਚ) ਉਸ ਦੇ ਹੁਕਮ ਨਾਲ ਕਾਫ਼ਿਰਾਂ ਨੂੰ ਕਤਲ ਕਰ ਰਹੇ ਸੀ, ਪਰ ਜਦੋਂ ਤੁਸੀਂ ਕੰਮਜ਼ੋਰੀ ਵਿਖਾਈ ਅਤੇ ਆਪਣੇ ਕੰਮਾਂ ਵਿਚ ਇਕ ਦੂਜੇ ਨਾਲ ਮਤਭੇਦ ਕੀਤਾ ਅਤੇ ਜਿਵੇਂ ਹੀ ਅੱਲਾਹ ਨੇ ਤੁਹਾਨੂੰ (ਗ਼ਨੀਮਤ ਦੇ ਮਾਲ ਦੀ ਝਲਕ) ਵਿਖਾਈ ਜਿਸ ਨਾਲ ਤੁਸੀਂ ਮੁਹੱਬਤ ਕਰਦੇ ਸੀ ਤਾਂ ਤੁਸੀਂ (ਰਸੂਲ ਦੀ) ਨਾ-ਫ਼ਰਮਾਨੀ ਕੀਤੀ। ਇਹ ਇਸ ਲਈ ਕਿ ਤੁਹਾਡੇ ਵਿੱਚੋਂ ਕੁੱਝ ਲੋਕ ਦੁਨੀਆਂ ਨੂੰ ਚਾਹੁੰਦੇ ਸੀ ਅਤੇ ਕੁੱਝ ਆਖ਼ਿਰਤ ਦੇ ਹੀ ਇਛੁੱਕ ਸਨ। ਫੇਰ ਅੱਲਾਹ ਨੇ ਤੁਹਾਨੂੰ ਕਾਫ਼ਿਰਾਂ ਦੇ ਮੁਕਾਬਲੇ ਵਿਚ ਪਰਾਜਿਤ ਕਰ ਦਿੱਤਾ ਤਾਂ ਜੋ ਤੁਹਾਡੀ ਅਜ਼ਮਾਇਸ਼ ਕਰੇ। ਫੇਰ ਵੀ ਅੱਲਾਹ ਨੇ ਤੁਹਾਡੀਆਂ ਗ਼ਲਤੀਆਂ ਨੂੰ ਮੁਆਫ਼ ਕਰ ਦਿੱਤਾ। ਅੱਲਾਹ ਈਮਾਨ ਵਾਲਿਆਂ ’ਤੇ ਬਹੁਤ ਹੀ ਵੱਡੀ ਮਿਹਰ ਕਰਦਾ ਹੇ। وَلَقَدْ صَدَقَكُمُ ٱللَّهُ وَعْدَهُۥٓ إِذْ تَحُسُّونَهُم بِإِذْنِهِۦ ۖ حَتَّىٰٓ إِذَا فَشِلْتُمْ وَتَنَٰزَعْتُمْ فِى ٱلْأَمْرِ وَعَصَيْتُم مِّنۢ بَعْدِ مَآ أَرَىٰكُم مَّا تُحِبُّونَ ۚ مِنكُم مَّن يُرِيدُ ٱلدُّنْيَا وَمِنكُم مَّن يُرِيدُ ٱلْءَاخِرَةَ ۚ ثُمَّ صَرَفَكُمْ عَنْهُمْ لِيَبْتَلِيَكُمْ ۖ وَلَقَدْ عَفَا عَنكُمْ ۗ وَٱللَّهُ ذُو فَضْلٍ عَلَى ٱلْمُؤْمِنِينَ. ﴿152﴾
153 ਯਾਦ ਕਰੋ ਜਦੋਂ ਤੁਸੀਂ (ਹਾਰ ਦੇ ਕਾਰਨ ਮੈਦਾਨ ਵਿੱਚੋਂ) ਭੱਜੇ ਜਾ ਰਹੇ ਸੀ ਅਤੇ ਕਿਸੇ ਵੱਲ ਮੁੜ ਕੇ ਵੇਖਦੇ ਵੀ ਨਹੀਂ ਸੀ ਅਤੇ ਰਸੂਲ (ਹਜ਼ਰਤ ਮਹੁੰਮਦ) ਤੁਹਾਡੇ ਪਿੱਛੇ ਤੁਹਾਨੂੰ ਸੱਦ ਰਹੇ ਸੀ। ਫੇਰ ਅੱਲਾਹ ਨੇ ਤੁਹਾਨੂੰ ਉੱਪਰ ਥੱਲੇ ਦੁੱਖ ਇਸ ਲਈ ਦਿੱਤੇ ਤਾਂ ਜੋ ਤੁਸੀਂ ਸਿੱਖਿਆ ਪ੍ਰਾਪਤ ਕਰ ਸਕੋਂ ਕਿ ਜੋ ਵੀ ਤੁਹਾਡੇ ਹੱਥੋਂ ਖੁੱਸ ਜਾਵੇ ਜਾਂ ਤੁਹਾਡੇ ’ਤੇ ਕੋਈ ਮੁਸੀਬਤ ਆ ਜਾਵੇ ਉਸ ਉੱਤੇ ਤੁਹਾਨੂੰ ਉਦਾਸ ਹੋਣ ਦੀ ਕੋਈ ਲੋੜ ਨਹੀਂ। ਅੱਲਾਹ ਤੁਹਾਡੇ ਅਮਲਾਂ ਤੋਂ ਪੂਰੀ ਤਰ੍ਹਾਂ ਜਾਣੂ ਹੇ। ۞ إِذْ تُصْعِدُونَ وَلَا تَلْوُۥنَ عَلَىٰٓ أَحَدٍۢ وَٱلرَّسُولُ يَدْعُوكُمْ فِىٓ أُخْرَىٰكُمْ فَأَثَٰبَكُمْ غَمًّۢا بِغَمٍّۢ لِّكَيْلَا تَحْزَنُوا۟ عَلَىٰ مَا فَاتَكُمْ وَلَا مَآ أَصَٰبَكُمْ ۗ وَٱللَّهُ خَبِيرٌۢ بِمَا تَعْمَلُونَ. ﴿153﴾
154 ਫੇਰ ਉਸ (ਅੱਲਾਹ ਨੇ ਕਸ਼ਟ ਮਗਰੋਂ) ਤੁਹਾਡੇ ’ਤੇ ਸੰਤੋਖ ਨਾਜ਼ਿਲ ਕੀਤਾ ਅਤੇ ਤੁਹਾਡੇ ਵਿੱਚੋਂ ਇਕ ਟੋਲੇ ਨੂੰ ਉਂਘ ਆਉਣ ਲੱਗ ਪਈ, ਹਾਂ ਇਹਨਾਂ ਵਿੱਚੋਂ ਕੁੱਝ ਅਜਿਹੇ ਲੋਕ ਵੀ ਸਨ ਜਿਨ੍ਹਾਂ ਨੂੰ ਆਪਣੀਆਂ ਜਾਨਾਂ ਦੀ ਚਿੰਤਾ ਲੱਗੀ ਹੋਈ ਸੀ, ਇਹ ਲੋਕ ਅੱਲਾਹ ਪ੍ਰਤੀ ਤਰ੍ਹਾਂ -ਤਰ੍ਹਾਂ ਦੀਆਂ ਅਗਿਆਨਤਾ ਭਰੀਆਂ ਗੱਲਾਂ ਕਰ ਰਹੇ ਸਨ ਕਿ ਸਾਨੂੰ ਵੀ ਰੱਬ ਨੇ ਕੋਈ ਅਧਿਕਾਰ ਦਿੱਤਾ ਹੇ ? (ਹੇ ਨਬੀ!) ਤੁਸੀਂ ਆਖ ਦਿਓ ਕਿ ਸਾਰੇ ਕੰਮ ਅੱਲਾਹ ਦੇ ਹੀ ਅਧਿਕਾਰ ਵਿਚ ਹਨ। ਉਹ ਲੋਕ ਆਪਣੇ ਦਿਲਾਂ ਦੀਆਂ ਗੱਲਾਂ ਤੁਹਾਨੂੰ ਨਹੀਂ ਦੱਸਦੇ। ਕਹਿੰਦੇ ਹਨ, ਕੀ ਜੇਕਰ ਸਾਨੂੰ ਵੀ ਕੱਝ ਅਧਿਕਾਰ ਹੁੰਦਾ ਤਾਂ ਅਸੀਂ ਇਸ ਥਾਂ ’ਤੇ ਕਤਲ ਨਾ ਕੀਤੇ ਜਾਂਦੇ। (ਹੇ ਨਬੀ!) ਤੁਸੀਂ ਆਖ ਦਿਓ ਕਿ ਜੇ ਤੁਸੀਂ ਆਪਣੇ ਘਰਾਂ ਵਿਚ ਹੁੰਦੇ ਫੇਰ ਵੀ ਜਿਨ੍ਹਾਂ ਦੀ ਤਕਦੀਰ ਵਿਚ ਕਤਲ ਹੋਣਾ ਸੀ ਉਹ ਆਪਣੇ ਮਰਨ ਟਿਕਾਣਿਆਂ ਵੱਲ ਆਪ ਹੀ ਨਿਕਲ ਆਉਂਦੇ। ਇਹ ਸਭ ਕੁੱਝ ਇਸ ਲਈ ਹੋਇਆ ਸੀ ਕਿ ਜੋ ਕੁੱਝ ਵੀ ਤੁਹਾਡੇ ਮਨਾਂ ਵਿਚ ਹੇ (ਅੱਲਾਹ) ਉਸ ਨੂੰ ਪਰਖੇ ਅਤੇ ਜੋ ਵੀ ਤੁਹਾਡੇ ਮਨਾਂ ਵਿਚ ਖੋਟ ਹੇ ਉਸ ਨੂੰ ਪਾਕ ਕਰੇ। ਅੱਲਾਹ ਮਨਾਂ ਦੇ ਭੇਤਾਂ ਨੂੰ ਭਲੀ-ਭਾਂਤ ਜਾਣਦਾ ਹੇ। ثُمَّ أَنزَلَ عَلَيْكُم مِّنۢ بَعْدِ ٱلْغَمِّ أَمَنَةًۭ نُّعَاسًۭا يَغْشَىٰ طَآئِفَةًۭ مِّنكُمْ ۖ وَطَآئِفَةٌۭ قَدْ أَهَمَّتْهُمْ أَنفُسُهُمْ يَظُنُّونَ بِٱللَّهِ غَيْرَ ٱلْحَقِّ ظَنَّ ٱلْجَٰهِلِيَّةِ ۖ يَقُولُونَ هَل لَّنَا مِنَ ٱلْأَمْرِ مِن شَىْءٍۢ ۗ قُلْ إِنَّ ٱلْأَمْرَ كُلَّهُۥ لِلَّهِ ۗ يُخْفُونَ فِىٓ أَنفُسِهِم مَّا لَا يُبْدُونَ لَكَ ۖ يَقُولُونَ لَوْ كَانَ لَنَا مِنَ ٱلْأَمْرِ شَىْءٌۭ مَّا قُتِلْنَا هَٰهُنَا ۗ قُل لَّوْ كُنتُمْ فِى بُيُوتِكُمْ لَبَرَزَ ٱلَّذِينَ كُتِبَ عَلَيْهِمُ ٱلْقَتْلُ إِلَىٰ مَضَاجِعِهِمْ ۖ وَلِيَبْتَلِىَ ٱللَّهُ مَا فِى صُدُورِكُمْ وَلِيُمَحِّصَ مَا فِى قُلُوبِكُمْ ۗ وَٱللَّهُ عَلِيمٌۢ بِذَاتِ ٱلصُّدُورِ. ﴿154﴾
155 ਬੇਸ਼ੱਕ ਜਦੋਂ ਦੋਵਾਂ ਧੜ੍ਹਿਆਂ ਦੀ ਓਹਦ ਵਿਚ ਟੱਕਰ ਹੋਈ ਸੀ ਉਦੋਂ ਤੁਹਾਡੇ (ਮੁਸਲਮਾਨਾਂ) ਵਿੱਚੋਂ ਜਿਨ੍ਹਾਂ ਨੇ ਪਿੱਠ ਵਿਖਾਈ ਸੀ ਉਹ ਲੋਕ ਆਪਣੀਆਂ ਕੁੱਝ ਕਮਜ਼ੋਰੀਆਂ ਕਾਰਨ ਸ਼ੈਤਾਨ ਦੇ ਬਹਿਕਾਵੇ ਵਿਚ ਆ ਗਏ ਪ੍ਰੰਤੂ ਫੇਰ ਅੱਲਾਹ ਨੇ ਉਹਨਾਂ ਨੂੰ ਮੁਆਫ਼ ਕਰ ਦਿੱਤਾ। ਬੇਸ਼ੱਕ ਅੱਲਾਹ ਡਾਢਾ ਬਖ਼ਸ਼ਣਹਾਰ ਅਤੇ ਵੱਡਾ ਸ਼ਹਿਣਸ਼ੀਲ ਹੇ। إِنَّ ٱلَّذِينَ تَوَلَّوْا۟ مِنكُمْ يَوْمَ ٱلْتَقَى ٱلْجَمْعَانِ إِنَّمَا ٱسْتَزَلَّهُمُ ٱلشَّيْطَٰنُ بِبَعْضِ مَا كَسَبُوا۟ ۖ وَلَقَدْ عَفَا ٱللَّهُ عَنْهُمْ ۗ إِنَّ ٱللَّهَ غَفُورٌ حَلِيمٌۭ. ﴿155﴾
156 ਹੇ ਈਮਾਨ ਵਾਲਿਓ! ਤੁਸੀਂ ਉਹਨਾਂ ਲੋਕਾਂ ਵਾਂਗ ਨਾਂ ਹੋ ਜਾਣਾ ਜਿਨ੍ਹਾਂ ਨੇ ਕੁਫ਼ਰ ਕੀਤਾ ਸੀ ਅਤੇ ਆਪਣੇ ਮੁਸਲਮਾਨ ਭਰਾਵਾਂ ਲਈ, ਜਦੋਂ ਉਹ ਸਫ਼ਰ ਲਈ ਜਾਂ ਜਿਹਾਦ ਲਈ ਨਿਕਲਦੇ, ਹਮਦਰਦੀ ਵਜੋਂ ਆਖਦੇ ਕਿ ਜੇ ਇਹ ਸਾਡੇ ਕੋਲ ਹੁੰਦੇ ਤਾਂ ਨਾ ਉਹ ਕਿਸੇ ਨੂੰ ਮਾਰਦੇ ਨਾ ਹੀ ਆਪ ਮਰਦੇ। ਇੰਜ ਅੱਲਾਹ ਨੇ ਉਹਨਾਂ ਦੀਆਂ ਗੱਲਾਂ ਨੂੰ ਉਹਨਾਂ ਦੇ ਦਿਲਾਂ ਦੇ ਪਛਤਾਵੇ ਦਾ ਕਾਰਨ ਬਣਾ ਛੱਡਿਆ ਹੇ। ਅੱਲਾਹ ਹੀ ਜਿਉਂਦਾ ਰੱਖਣ ਵਾਲਾ ਅਤੇ ਮਾਰਨ ਵਾਲਾ ਹੇ ਅਤੇ ਅੱਲਾਹ ਤੁਹਾਡੇ ਸਾਰੇ ਅਮਲਾਂ ਨੂੰ ਵੇਖ ਰਿਹਾ ਹੇ। يَٰٓأَيُّهَا ٱلَّذِينَ ءَامَنُوا۟ لَا تَكُونُوا۟ كَٱلَّذِينَ كَفَرُوا۟ وَقَالُوا۟ لِإِخْوَٰنِهِمْ إِذَا ضَرَبُوا۟ فِى ٱلْأَرْضِ أَوْ كَانُوا۟ غُزًّۭى لَّوْ كَانُوا۟ عِندَنَا مَا مَاتُوا۟ وَمَا قُتِلُوا۟ لِيَجْعَلَ ٱللَّهُ ذَٰلِكَ حَسْرَةًۭ فِى قُلُوبِهِمْ ۗ وَٱللَّهُ يُحْىِۦ وَيُمِيتُ ۗ وَٱللَّهُ بِمَا تَعْمَلُونَ بَصِيرٌۭ. ﴿156﴾
157 ਜੇ ਤੁਸੀਂ ਅੱਲਾਹ ਦੀ ਰਾਹ ਵਿਚ ਮਾਰੇ ਜਾਓ ਜਾਂ ਮਰ ਜਾਓ ਤਾਂ ਬੇਸ਼ੱਕ ਅੱਲਾਹ ਦੀ ਬਖ਼ਸ਼ਿਸ਼ ਅਤੇ ਮਿਹਰਾਂ ਇਹਨਾਂ ਸੰਸਾਰਿਕ ਵਸਤੂਆਂ ਤੋਂ ਕੀਤੇ ਵਧੀਆ ਹਨ ਜਿਹੜੀਆਂ ਇਹ ਲੋਕ ਜੋੜਦੇ ਹਨ। وَلَئِن قُتِلْتُمْ فِى سَبِيلِ ٱللَّهِ أَوْ مُتُّمْ لَمَغْفِرَةٌۭ مِّنَ ٱللَّهِ وَرَحْمَةٌ خَيْرٌۭ مِّمَّا يَجْمَعُونَ. ﴿157﴾
158 ਭਾਵੇਂ ਤੁਸੀਂ (ਆਪਣੀ ਮੌਤ) ਆਪ ਮਰੋ ਜਾਂ ਤੁਸੀਂ ਮਾਰੇ ਜਾਓ, ਤੁਸਾਂ ਇਕੱਠੇ ਤਾਂ ਅੱਲਾਹ ਕੋਲ ਹੀ ਕੀਤੇ ਜਾਓਗੇ। وَلَئِن مُّتُّمْ أَوْ قُتِلْتُمْ لَإِلَى ٱللَّهِ تُحْشَرُونَ. ﴿158﴾
159 (ਹੇ ਮੁਹੰਮਦ ਸ!) ਅੱਲਾਹ ਦੀ ਮਿਹਰ ਸਦਕਾ ਤੁਸੀਂ ਇਹਨਾਂ ਲੋਕਾਂ ਪ੍ਰਤੀ ਨਰਮ ਸੁਭਾਅ ਵਾਲੇ ਹੋ, ਜੇਕਰ ਤੁਸੀਂ ਕੌੜੀ ਜ਼ੁਬਾਨ ਅਤੇ ਕਠੋਰ ਦਿਲ ਵਾਲੇ ਹੁੰਦੇ ਤਾਂ ਇਹ ਸਾਰੇ ਲੋਕ ਤੁਹਾਡੇ ਆਲੇ-ਦੁਆਲੇ ਤੋਂ ਖਿੰਡ ਜਾਂਦੇ। ਸੋ ਤੁਸੀਂ ਇਹਨਾਂ (ਦੀਆਂ ਭੁੱਲਾਂ) ਨੂੰ ਮੁਆਫ਼ ਕਰ ਦੇਵੋ ਅਤੇ ਇਹਨਾਂ ਲਈ (ਰੱਬ ਤੋਂ) ਮੁਆਫ਼ੀ ਦੀ ਅਰਦਾਸ ਕਰੋ ਅਤੇ ਇਹਨਾਂ ਤੋਂ ਸਲਾਹ ਮਸ਼ਵਰਾ ਲੈ ਲਿਆ ਕਰੋ, ਫੇਰ ਜਦੋਂ ਤੁਹਾਡਾ ਇਰਾਦਾ (ਮਸ਼ਵਰੇ ਤੋਂ ਮਗਰੋਂ) ਕਿਸੇ ਸੁਝਾਓ ’ਤੇ ਪੱਕਾ ਹੋ ਜਾਵੇ ਤਾਂ ਫੇਰ (ਉਸ ’ਤੇ ਅਮਲ ਕਰਦੇ ਹੋਏ) ਅੱਲਾਹ ਉੱਤੇ ਭਰੋਸਾ ਕਰੋ। ਬੇਸ਼ੱਕ ਅੱਲਾਹ ਭਰੋਸਾ ਕਰਨ ਵਾਲਿਆਂ ਨੂੰ ਪਸੰਦ ਕਰਦਾ ਹੇ। فَبِمَا رَحْمَةٍۢ مِّنَ ٱللَّهِ لِنتَ لَهُمْ ۖ وَلَوْ كُنتَ فَظًّا غَلِيظَ ٱلْقَلْبِ لَٱنفَضُّوا۟ مِنْ حَوْلِكَ ۖ فَٱعْفُ عَنْهُمْ وَٱسْتَغْفِرْ لَهُمْ وَشَاوِرْهُمْ فِى ٱلْأَمْرِ ۖ فَإِذَا عَزَمْتَ فَتَوَكَّلْ عَلَى ٱللَّهِ ۚ إِنَّ ٱللَّهَ يُحِبُّ ٱلْمُتَوَكِّلِينَ. ﴿159﴾
160 ਜੇ ਅੱਲਾਹ ਤੁਹਾਡੀ ਸਹਾਇਤਾ ’ਤੇ ਆ ਜਾਵੇ ਤਾਂ ਤੁਹਾਡੇ ’ਤੇ ਕੋਈ ਵੀ ਭਾਰੂ ਨਹੀਂ ਹੋ ਸਕਦਾ, ਜੇ ਉਹੀਓ ਤੁਹਾਨੂੰ (ਇਕੱਲਾ) ਛੱਡ ਦੇਵੇ ਤਾਂ ਉਸ ਪਿੱਛੋਂ ਕੋਣ ਹੇ ਜਿਹੜਾ ਤੁਹਾਡੀ ਸਹਾਇਤਾ ਕਰ ਸਕਦਾ ਹੇ ? ਈਮਾਨ ਵਾਲਿਆਂ ? ਤਾਂ ਅੱਲਾਹ ’ਤੇ ਹੀ ਭਰੋਸਾ ਕਰਨਾ ਚਾਹੀਦਾ ਹੇ। إِن يَنصُرْكُمُ ٱللَّهُ فَلَا غَالِبَ لَكُمْ ۖ وَإِن يَخْذُلْكُمْ فَمَن ذَا ٱلَّذِى يَنصُرُكُم مِّنۢ بَعْدِهِۦ ۗ وَعَلَى ٱللَّهِ فَلْيَتَوَكَّلِ ٱلْمُؤْمِنُونَ. ﴿160﴾
161 ਅਸੰਭਵ ਹੇ ਕਿ ਕਿਸੇ ਨਬੀ ਤੋਂ ਕਿਸੇ ਪ੍ਰਕਾਰ ਦੀ ਖ਼ਿਆਨਤ [17] (ਹੇਰਾ-ਫੇਰੀ) ਹੋਵੇ ਅਤੇ ਜੇ ਕੋਈ ਖ਼ਿਆਨਤ ਕਰੇਗਾ ਤਾਂ ਉਹ ਆਪਣੀ ਹੇਰਾ-ਫੇਰੀ ਨੂੰ ਲੈਕੇ ਕਿਆਮਤ ਦਿਹਾੜੇ (ਰੱਬ ਦੇ ਹਜ਼ੂਰ) ਹਾਜ਼ਿਰ ਹੋਵੇਗਾ, ਜਿੱਥੇ ਹਰ ਵਿਅਕਤੀ ਨੂੰ ਉਸ ਵੱਲੋਂ ਕੀਤੇ ਕੰਮਾਂ ਦਾ ਪੂਰਾ-ਪੂਰਾ ਬਦਲਾ ਦਿੱਤਾ ਜਾਵੇਗਾ, ਕਿਸੇ ਨਾਲ ਕਿਸੇ ਪ੍ਰਕਾਰ ਦਾ ਧੱਕਾ ਨਹੀਂ ਹੋਵੇਗਾ।
[17] ਹਜ਼ਰਤ ਅਬੂ-ਹੁਰੈਰਾ ਨੇ ਕਿਹਾ ਕਿ ਨਬੀ ਕਰੀਮ ਸ: ਨੇ ਖੜੇ ਹੋ ਕੇ ਸਾ` ਸੰਬੋਧਨ ਕੀਤਾ ਅਤੇ ਆਪ ਸ: ਨੇ ਲੁਟ ਮਾਰ ਦੇ ਮਾਲ ਵਿੱਚੋਂ ਚੌਰੀ ਕਰਨ ਦੇ ਸੰਬੰਧ ਵਿਚ ਫ਼ਰਮਾਇਆ ਅਤੇ ਇਸ ਨੂੰ ਬਹੁਤ ਵੱਡਾ ਪਾਪ ਦੱਸਿਆ ਅਤੇ ਇਸ ਲਈ ਸਖ਼ਤ ਸਜ਼ਾ ਮਿਲਣ ਦੀ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਵੇਖੋ ਇੰਜ ਨਾ ਹੋਵੇ ਕਿ ਮੈਂ ਤੁਹਾਡੇ ਵਿੱਚੋਂ ਕਿਸੇ ਨੂੰ ਕਿਆਮਤ ਦਿਹਾੜੇ ਆਪਣੀ ਗਰਦਨ ’ਤੇ ਬਕਰੀ ਲੱਦੀ ਹੋਈ ਵੇਖਾਂ।
وَمَا كَانَ لِنَبِىٍّ أَن يَغُلَّ ۚ وَمَن يَغْلُلْ يَأْتِ بِمَا غَلَّ يَوْمَ ٱلْقِيَٰمَةِ ۚ ثُمَّ تُوَفَّىٰ كُلُّ نَفْسٍۢ مَّا كَسَبَتْ وَهُمْ لَا يُظْلَمُونَ. ﴿161﴾
162 ਉਹ ਵਿਅਕਤੀ ਜਿਹੜਾ (ਸਦਾ ਹੀ) ਅੱਲਾਹ ਨੂੰ ਖ਼ੁਸ਼ ਕਰਨ ਵਿਚ ਲੱਗਿਆ ਰਹਿੰਦਾ ਹੇ, ਕੀ ਉਹ ਉਸ ਵਿਅਕਤੀ ਵਾਂਗ ਹੋ ਸਕਦਾ ਹੇ ਜਿਹੜਾ ਅੱਲਾਹ ਨੂੰ (ਆਪਣੇ ਕੰਮਾਂ ਕਾਰਨ ਸਦਾ) ਨਾਰਾਜ਼ ਰੱਖਦਾ ਹੇ ਅਤੇ ਜਿਨ੍ਹਾਂ ਦਾ ਟਿਕਾਣਾ ਨਰਕ ਹੇ ਜਿਹੜੀ ਬਹੁਤ ਹੀ ਭੈੜੀ ਥਾਂ ਹੇ? أَفَمَنِ ٱتَّبَعَ رِضْوَٰنَ ٱللَّهِ كَمَنۢ بَآءَ بِسَخَطٍۢ مِّنَ ٱللَّهِ وَمَأْوَىٰهُ جَهَنَّمُ ۚ وَبِئْسَ ٱلْمَصِيرُ. ﴿162﴾
163 ਅੱਲਾਹ ਕੋਲ ਉਨਾਂ (ਦੋਵੇਂ ਤਰ੍ਹਾਂ ਦੇ) ਲੋਕਾਂ ਲਈ (ਵੱਖਰੇ ਵੱਖਰੇ) ਦਰਜੇ ਹਨ ਅਤੇ ਉਹਨਾਂ ਸਭ ਦੇ ਅਮਲਾਂ ਨੂੰ ਅੱਲਾਹ ਵੇਖ ਰਿਹਾ ਹੇ। هُمْ دَرَجَٰتٌ عِندَ ٱللَّهِ ۗ وَٱللَّهُ بَصِيرٌۢ بِمَا يَعْمَلُونَ. ﴿163﴾
164 ਬੇਸ਼ੱਕ ਅੱਲਾਹ ਨੇ ਮੁਸਲਮਾਨਾਂ ’ਤੇ ਬਹੁਤ ਵੱਡਾ ਅਹਿਸਾਨ ਕੀਤਾ ਹੇ ਕਿ ਉਹਨਾਂ ਵਿਚ ਖ਼ੁਦ ਉਹਨਾਂ ਲਈ ਇਕ ਰਸੂਲ ਭੇਜਿਆ ਜੋ ਉਹਨਾਂ ਨੂੰ ਇਸ (.ਕੁਰਆਨ) ਦੀਆਂ ਆਇਤਾਂ ਪੜ੍ਹਕੇ ਸੁਣਾਉਂਦਾ ਹੇ ਤੇ ਉਹਨਾਂ ਨੂੰ (ਸ਼ਿਰਕ ਤੋਂ) ਪਾਕ ਕਰਦਾ ਹੇ ਅਤੇ ਉਹਨਾਂ ਨੂੰ ਕਿਤਾਬ (.ਕੁਰਆਨ) ਤੇ ਹਿਕਮਤ (ਹਦੀਸ) ਦੀਆਂ ਗੱਲਾਂ ਸਿਖਾਉਂਦਾ ਹੇ। [18] ਜਦੋਂ ਕਿ ਇਸ (ਨਬੀ) ਤੋਂ ਪਹਿਲਾਂ ਇਹ ਲੋਕ ਸਪਸ਼ਟ ਰੂਪ ਵਿਚ ਕੁਰਾਹੇ ਪਏ ਹੋਏ ਸਨ।
[18] ਇਸ ਤੋਂ ਸਿੱਧ ਹੰਦਾ ਹੇ ਕਿ ਹਿਦਾਇਤ ਅਤੇ ਮਨ ਦੀ ਪਵਿਤੱਰਤਾ ਲਈ ਅੱਲਾਹ ਦੇ ਰਸੂਲ ਸ: ਦੀਆਂ ਸੁੱਨਤਾਂ ਦੀ ਪੈਰਵੀ ਕਰਨਾ ਅਤਿ ਜ਼ਰੂਰੀ ਹੇ ਅੱਲਾਹ ਨੇ ਸੂਰਤ ਫ਼ੁਰਕਾਨ ਵਿਚ ਫ਼ਰਮਾਇਆ ਹੇ ਕਿ ਹੇ ਰੱਬਾ! ਸਾਨੂੰ ਪਰਹੇਜ਼ਗਾਰਾਂ ਦਾ ਆਗੂ ਬਣਾ ਦੇ। ਮੁਜਾਹਿਦ ਰ:ਅ; ਨੇ ਆਖਿਆ ਕਿ ਇਸ ਤੋਂ ਭਾਵ ਹੇ ਕਿ ਅਸੀਂ ਬੀਤ ਚੁੱਕੇ ਲੋਕਾਂ ਦੀ ਪੈਰਵੀ ਕਰਈਏ ਅਤੇ ਸਾਥੋਂ ਮਗਰੋਂ ਆਉਣ ਵਾਲੇ ਸਾਡੀ ਪੈਰਵੀ ਕਰਨ ਅਤੇ ਇਬਨੇ ਔਨ ਰ:ਅ: ਦਾ ਕਹਿਣਾ ਹੇ ਕਿ ਤਿੰਨ ਗੱਲਾਂ ਅਜਿਹਾ ਹਨ ਜਿਹੜੀਆਂ ਮੈਂ ਆਪਣੇ ਲਈ ਵੀ ਪਸੰਦ ਕਰਦਾ ਹਾਂ ਅਤੇ ਅਪਣੇ ਭਰਾਵਾਂ ਲਈ ਵੀ ਪਸੰਦ ਕਰਦਾ ਹਾਂ (1) ਮੁਸਲਮਾਨਾਂ ਨੂੰ ਚਾਹੀਦਾ ਹੇ ਕਿ ਰਸੂਲ ਸ: ਦੀਆਂ ਹਦੀਸਾਂ ਸਿੱਖਣ ਅਤੇ ਹਦੀਸ ਦੇ ਗਿਆਨੀਆਂ ਤੋਂ ਇਹਨਾਂ ਦੇ ਸੰਬੰਧ ਵਿਚ ਪੁੱਛਦੇ ਰਹਿਣ। (2) ਪਵਿੱਤਰ ਕੁਰਆਨ ’ਤੇ ਸੋਚ ਵਿਚਾਰ ਕਰਨ ਅਤੇ ਇਸ ਦੀ ਸਮਝ ਵਿਚ ਨਾ ਆਉਣ ਵਾਲੀਆਂ ਗੱਲਾਂ ਬਾਰੇ ਗਿਆਨੀਆਂ ਤੋਂ ਪੁੱਛਦੇ ਰਹਿਣ (3) ਛੁੱਟ ਭਲਾਈ ਦੀਆਂ ਗੱਲਾਂ ਤੋਂ ਕਿਸੇ ਦੇ ਮੁਆਮਲੇ ਵਿਚ ਦਖ਼ਲ ਨਹੀਂ ਦੇਣਾ ਚਾਹੀਦਾ ਅਤੇ ਨਾ ਕਿਸੇ ਦੀ ਚੁਗ਼ਲੀ ਕਰਨੀ ਚਾਹੀਦੀ ਹੇ ਅਤੇ ਭਲਾਈ ਦੇ ਉਦੇਸ਼ ਨਾਲ ਨਸੀਹਤਾ ਕਰਦੇ ਰਹੋ (ਸਹੀ ਬੁਖ਼ਾਰੀ, ਅਲ ਅੇਤਸਾਮ ਬਾਬ 2) ਇਕ ਹਦੀਸ ਵਿਚ ਨਬੀ ਕਰੀਮ ਸ: ਨੇ ਫ਼ਰਮਾਇਆ ਮੇਰੀ ਸਾਰੀ ਉੱਮਤ ਭਾਵੇਂ ਉਹ ਗੁਨਾਹਗਾਰ ਹੋਵੇ ਇਕ ਨਾ ਇਕ ਦਿਨ ਜੰਨਤ ਵਿਚ ਜ਼ਰੂਰ ਜਾਵੇਗਾ ਪਰ ਉਹ ਨਹੀਂ ਜਿਹੜਾ ਜੰਨਤ ਵਿਚ ਜਾਣ ਤੋਂ ਨਾ ਕਰਦਾ ਹੇ ਤਾਂ ਸੁਹਾਬਾ ਨੇ ਪੁੱਛਿਆ ਹੇ ਅੱਲਾਹ ਦੇ ਰਸੂਲ! ਉਹ ਕੋਣ ਹੇ ਜਿਹੜਾ ਜੰਨਤ ਵਿਚ ਜਾਣ ਤੋਂ ਨਾ ਕਰਦਾ ਹੇ ਤਾਂ ਆਪ ਸ: ਨੇ ਫ਼ਰਮਾਇਆ ਜਿਹੜਾ ਮੇਰੀ ਪੈਰਵੀ ਕਰਦਾ ਹੇ ਉਹ ਜੰਨਤ ਵਿਚ ਜਾਵੇਗਾ ਅਤੇ ਜਿਹੜਾ ਮੇਰੀ ਨਾ-ਫ਼ਰਮਾਨੀ ਕਰਦਾ ਹੇ ਉਹ ਇਨਕਾਰ ਕਰਦਾ ਹੇ। (ਸਹੀ ਬੁਖ਼ਾਰੀ, ਹਦੀਸ: 7280)
لَقَدْ مَنَّ ٱللَّهُ عَلَى ٱلْمُؤْمِنِينَ إِذْ بَعَثَ فِيهِمْ رَسُولًۭا مِّنْ أَنفُسِهِمْ يَتْلُوا۟ عَلَيْهِمْ ءَايَٰتِهِۦ وَيُزَكِّيهِمْ وَيُعَلِّمُهُمُ ٱلْكِتَٰبَ وَٱلْحِكْمَةَ وَإِن كَانُوا۟ مِن قَبْلُ لَفِى ضَلَٰلٍۢ مُّبِينٍ. ﴿164﴾
165 ਉਸ ਸਮੇਂ ਤੁਹਾਡਾ ਕੀ ਹਾਲ ਸੀ ਜਦੋਂ ਤੁਹਾਡੇ ਉੱਤੇ (ਉਹਦ ਦੇ ਮੈਦਾਨ ਵਿਚ) ਇਕ ਮੁਸੀਬਤ ਆ ਪਈ ਤਾਂ ਤੁਸੀਂ ਕਹਿਣ ਲੱਗੇ ਕਿ ਇਹ ਮੁਸੀਬਤ ਕਿੱਥੋਂ ਆਈ ਹੇ? ਜਦੋਂ ਕਿ ਇਸ ਤੋਂ ਪਹਿਲਾਂ ਬਦਰ ਦੇ ਮੈਦਾਨ ਵਿਚ ਤੁਸੀਂ ਇਹਨਾਂ ਕਾਫ਼ਰਾਂ ਨੂੰ ਦੂਣੀ ਮੁਸੀਬਤ ਦੇ ਚੁੱਕੇ ਹੋ। ਤਾਂ (ਹੇ ਨਬੀ!) ਤੁਸੀਂ ਆਖ ਦਿਓ ਕਿ ਇਹ ਸਾਰੀਆਂ ਮੁਸੀਬਤਾਂ ਤੁਹਾਡੀਆਂ ਆਪਣੀਆਂ ਸਹੇੜੀਆਂ ਹੋਈਆ ਹਨ। ਬੇਸ਼ੱਕ ਅੱਲਾਹ ਹਰ ਪ੍ਰਕਾਰ ਦੀ ਸਮਰਥਾ ਰੱਖਦਾ ਹੇ। أَوَلَمَّآ أَصَٰبَتْكُم مُّصِيبَةٌۭ قَدْ أَصَبْتُم مِّثْلَيْهَا قُلْتُمْ أَنَّىٰ هَٰذَا ۖ قُلْ هُوَ مِنْ عِندِ أَنفُسِكُمْ ۗ إِنَّ ٱللَّهَ عَلَىٰ كُلِّ شَىْءٍۢ قَدِيرٌۭ. ﴿165﴾
166 (ਹੇ ਮੁਸਲਮਾਨੋ!) ਤੁਹਾਨੂੰ ਜੋ ਵੀ ਹਾਨੀ ਉਸ ਦਿਨ (ਉਹਦ ਦੇ ਯੁੱਧ ਵਿਚ) ਹੋਈ ਸੀ, ਜਿਸ ਦਿਨ ਦੋ ਗੁੱਟਾਂ ਵਿਚਕਾਰ ਟੱਕਰ ਹੋਈ ਸੀ, ਉਹ ਸਭ ਕੁੱਝ ਅੱਲਾਹ ਦੇ ਹੁਕਮ ਅਨੁਸਾਰ ਹੀ ਸੀ ਅਤੇ ਇਹ ਇਸ ਲਈ ਸੀ ਕਿ ਅੱਲਾਹ ਪਛਾਣ ਲਵੇ ਕਿ ਕੌਣ ਈਮਾਨ ਵਾਲਾ ਹੇ। وَمَآ أَصَٰبَكُمْ يَوْمَ ٱلْتَقَى ٱلْجَمْعَانِ فَبِإِذْنِ ٱللَّهِ وَلِيَعْلَمَ ٱلْمُؤْمِنِينَ. ﴿166﴾
167 ਅਤੇ ਅੱਲਾਹ ਇਹ ਵੀ ਜਾਣਦਾ ਹੇ ਕਿ ਮਨਾਫ਼ਿਕ ਕੋਣ ਹਨ। ਜਦੋਂ ਉਹਨਾਂ (ਮੁਨਾਫ਼ਿਕਾਂ) ਨੂੰ ਕਿਹਾ ਗਿਆ ਕਿ ਆਓ ਅੱਲਾਹ ਦੀ ਰਾਹ ਵਿਚ ਲੜੀਏ ਜਾਂ ਸ਼ਹਿਰ ਦਾ ਬਚਾਉ ਕਰੀਏ ਤਾਂ ਉਹ (ਮੁਨਾਫ਼ਿਕ) ਕਹਿਣ ਲੱਗੇ ਕਿ ਜੇਕਰ ਅਸੀਂ ਜਾਣਦੇ ਹੁੰਦੇ ਕਿ ਅੱਜ ਜੰਗ ਹੋਵੇਗੀ ਤਾਂ ਅਸੀਂ ਤੁਹਾਡੇ ਨਾਲ ਜ਼ਰੂਰ ਜਾਂਦੇ। ਉਸ ਦਿਨ ਉਹ ਈਮਾਨ ਨਾਲੋਂ ਕੁਫ਼ਰ ਦੇ ਵਧੇਰੇ ਨੇੜੇ ਸਨ। ਇਹ (ਮੁਨਾਫ਼ਿਕ) ਲੋਕ ਆਪਣੇ ਮੂਹੋਂ ਉਹ ਗੱਲਾਂ ਆਖਦੇ ਹਨ ਜਿਹੜੀਆਂ ਉਹਨਾਂ ਦੇ ਮਨਾਂ ਵਿਚ ਨਹੀਂ ਹੁੰਦੀਆਂ (ਜਦ ਕਿ) ਅੱਲਾਹ ਉਹ ਸਭ ਜਾਣਦਾ ਹੇ ਜਿਨ੍ਹਾਂ (ਗੱਲਾਂ) ਨੂੰ ਦਿਲਾਂ ਵਿਚ ਲੁਕਾਉਂਦੇ ਹਨ। وَلِيَعْلَمَ ٱلَّذِينَ نَافَقُوا۟ ۚ وَقِيلَ لَهُمْ تَعَالَوْا۟ قَٰتِلُوا۟ فِى سَبِيلِ ٱللَّهِ أَوِ ٱدْفَعُوا۟ ۖ قَالُوا۟ لَوْ نَعْلَمُ قِتَالًۭا لَّٱتَّبَعْنَٰكُمْ ۗ هُمْ لِلْكُفْرِ يَوْمَئِذٍ أَقْرَبُ مِنْهُمْ لِلْإِيمَٰنِ ۚ يَقُولُونَ بِأَفْوَٰهِهِم مَّا لَيْسَ فِى قُلُوبِهِمْ ۗ وَٱللَّهُ أَعْلَمُ بِمَا يَكْتُمُونَ. ﴿167﴾
168 ਇਹ ਉਹ ਲੋਕ ਹਨ ਜੋ ਆਪ ਤਾਂ ਬੈਠੇ ਹੀ ਰਹੇ ਅਤੇ ਆਪਣੇ ਭਰਾਵਾਂ ਬਾਰੇ (ਜਿਹੜੇ ਜੰਗ ਵਿਚ ਗਏ ਸੀ) ਕਹਿਣ ਲੱਗੇ, ਕਿ ਜੇ ਉਹ ਸਾਡਾ ਕਹਿਣਾ ਮੰਨ ਲੈਂਦੇ ਤਾਂ ਮਾਰੇ ਨਾ ਜਾਂਦੇ। (ਹੇ ਨਬੀ!) ਇਹਨਾਂ ਨੂੰ ਆਖ ਦਿਓ ਕਿ ਜੇਕਰ ਤੁਸੀਂ ਸੱਚੇ ਹੋ ਤਾਂ ਆਪਣੀਆਂ ਜਾਨਾਂ ਤੋਂ ਮੌਤ ਨੂੰ ਟਾਲ ਕੇ ਵਿਖਾਓ। ٱلَّذِينَ قَالُوا۟ لِإِخْوَٰنِهِمْ وَقَعَدُوا۟ لَوْ أَطَاعُونَا مَا قُتِلُوا۟ ۗ قُلْ فَٱدْرَءُوا۟ عَنْ أَنفُسِكُمُ ٱلْمَوْتَ إِن كُنتُمْ صَٰدِقِينَ. ﴿168﴾
169 ਜਿਹੜੇ ਲੋਕ ਅੱਲਾਹ ਦੀ ਰਾਹ ਵਿਚ ਮਾਰੇ ਜਾਣ, ਉਹਨਾਂ ਨੂੰ ਮੁਰਦਾ ਨਾ ਕਹੋ, ਉਹ ਤਾਂ ਜਿਉਂਦੇ ਹਨ, ਆਪਣੇ ਰੱਬ ਵੱਲੋਂ ਉਹਨਾਂ ਨੂੰ ਰਿਜ਼ਕ ਦਿੱਤਾ ਜਾਂਦਾ ਹੇ। وَلَا تَحْسَبَنَّ ٱلَّذِينَ قُتِلُوا۟ فِى سَبِيلِ ٱللَّهِ أَمْوَٰتًۢا ۚ بَلْ أَحْيَآءٌ عِندَ رَبِّهِمْ يُرْزَقُونَ. ﴿169﴾
170 ਅੱਲਾਹ ਨੇ ਆਪਣੇ ਫ਼ਜ਼ਲਾਂ ਨਾਲ ਜੋ ਉਹਨਾਂ ਨੂੰ ਨਵਾਜ਼ਿਆ ਹੇ ਉਸ ਤੋਂ ਉਹ ਬਹੁਤ ਖ਼ੁਸ਼ ਹਨ ਅਤੇ ਉਹਨਾਂ (ਮੋਮਿਨਾਂ) ਪ੍ਰਤੀ ਵੀ ਖ਼ੁਸ਼ੀਆਂ ਮਨਾ ਰਹੇ ਹਨ, ਜਿਹੜੇ ਅਜੇ ਤੀਕ ਉਹਨਾਂ ਨਾਲ ਨਹੀਂ ਮਿਲੇ। ਅਤੇ ਉਹਨਾਂ ਦੇ ਪਿੱਛੇ (ਅੱਲਾਹ ਦੀ ਰਾਹ ਵਿਚ ਲੜਨ ਲਈ) ਰਹਿ ਗਏ ਹਨ। ਨਾ ਤਾਂ ਉਹਨਾਂ ਨੂੰ (ਮਰਨ ਦਾ) ਕੋਈ ਡਰ ਹੇ ਅਤੇ ਨਾ ਹੀ (ਮਰਨ ਮਗਰੋਂ) ਕਿਸੇ ਤਰ੍ਹਾਂ ਦੀ ਕੋਈ ਚਿੰਤਾ ਹੋਵੇਗੀ। فَرِحِينَ بِمَآ ءَاتَىٰهُمُ ٱللَّهُ مِن فَضْلِهِۦ وَيَسْتَبْشِرُونَ بِٱلَّذِينَ لَمْ يَلْحَقُوا۟ بِهِم مِّنْ خَلْفِهِمْ أَلَّا خَوْفٌ عَلَيْهِمْ وَلَا هُمْ يَحْزَنُونَ. ﴿170﴾
171 ਉਹ ਅੱਲਾਹ ਦੇ ਇਨਾਮ ਅਤੇ ਉਸ ਦੇ ਫਜ਼ਲਾਂ ਤੋਂ ਬਹੁਤ ਖ਼ੁਸ਼ ਹਨ (ਅਤੇ ਇਸ ਗੱਲ ’ਤੇ ਵੀ ਸੰਤੁਸ਼ਟ ਹਨ ਕਿ) ਅੱਲਾਹ ਈਮਾਨ ਵਾਲਿਆਂ ਦੇ ਨੇਕ ਕੰਮਾਂ ਨੂੰ ਆਜਾਈਂ ਨਹੀਂ ਕਰੇਗਾ। ۞ يَسْتَبْشِرُونَ بِنِعْمَةٍۢ مِّنَ ٱللَّهِ وَفَضْلٍۢ وَأَنَّ ٱللَّهَ لَا يُضِيعُ أَجْرَ ٱلْمُؤْمِنِينَ. ﴿171﴾
172 ਜਿਹੜੇ ਲੋਕਾਂ ਨੇ ਅੱਲਾਹ ਅਤੇ ਰਸੂਲ ਦੇ ਹੁਕਮਾਂ ਨੂੰ ਪਰਵਾਨ ਕੀਤਾ ਜਦੋਂ ਕਿ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਚੁੱਕੇ ਸਨ, ਉਹਨਾਂ ਵਿੱਚੋਂ ਜਿਨ੍ਹਾਂ ਨੇ ਭਲੇ ਕੰਮ ਕੀਤੇ ਅਤੇ ਬੁਰਾਈ ਤੋਂ ਪਰਹੇਜ਼ ਕੀਤਾ ਉਹਨਾਂ ਲਈ ਬੜਾ ਵੱਡਾ ਬਦਲਾ ਹੇ। ٱلَّذِينَ ٱسْتَجَابُوا۟ لِلَّهِ وَٱلرَّسُولِ مِنۢ بَعْدِ مَآ أَصَابَهُمُ ٱلْقَرْحُ ۚ لِلَّذِينَ أَحْسَنُوا۟ مِنْهُمْ وَٱتَّقَوْا۟ أَجْرٌ عَظِيمٌ. ﴿172﴾
173 ਉਹ ਲੋਕ ਕਿ ਜਦੋਂ ਉਹਨਾਂ ਨੂੰ ਲੋਕਾਂ ਨੇ ਕਿਹਾ ਕਿ (ਕਾਫ਼ਿਰਾਂ ਨੇ ਤਾਂ) ਤੁਹਾਡੇ ਵਿਰੁੱਧ ਇਕ ਵੱਡੀ ਫ਼ੌਜ ਇਕੱਤਰ ਕੀਤੀ ਹੋਈ ਹੇ, ਤੁਸੀਂ ਉਹਨਾਂ (ਨਾਲ ਲੜਾਈ ਕਰਨ) ਤੋਂ ਡਰੋ, ਪ੍ਰੰਤੂ ਇਸ ਗੱਲ ਨੇ ਉਹਨਾਂ ਦੇ ਈਮਾਨ ਵਿਚ ਹੋਰ ਵਾਧਾ ਕਰ ਦਿੱਤਾ ਅਤੇ ਆਖਣ ਲੱਗੇ “ਹਸਬੁਨੱਲਾਹੁ ਵ ਨਿਅਮਲ ਵਕੀਲ”[19] ਭਾਵ ਸਾਡੇ ਲਈ ਤਾਂ ਅੱਲਾਹ ਹੀ ਬਥੇਰਾ ਹੇ, ਉਹੀਓ ਸਾਰੇ ਕੰਮ ਸੰਵਾਰਣ ਵਾਲਾ ਹੇ।
[19] ਹਜ਼ਰਤ ਇਬਨੇ ਅੱਬਾਸ ਦਾ ਕਹਿਣਾ ਹੇ ਕਿ “ਹਸਬੁਨੱਲਾਹੋ ਵਾ ਨਿਅਮਲ ਵਕੀਲ” ਹਜ਼ਰਤ ਇਬਰਾਹੀਮ ਨੇ ਉਸ ਵੇਲੇ ਕਿਹਾ ਸੀ ਜਦੋਂ ਉਹਨਾਂ ਨੂੰ ਅੱਗ ਵਿਚ ਸੁੱਟਿਆ ਗਿਆ ਸੀ ਅਤੇ ਹਜ਼ਰਤ ਮੁਹੰਮਦ ਸ: ਨੇ ਇਹੋ ਬੋਲ ਬੋਲੇ ਸੀ ਜਦੋਂ ਲੋਕਾਂ ਨੂੰ ਉਹਨਾਂ ਨੂੰ ਆਖਿਆ ਸੀ ਕੁਰੈਸ਼ ਦੇ ਕਾਫ਼ਰਾਂ ਨੇ ਤੁਹਾਡੇ ਨਾਲ ਲੜਨ ਲਈ ਇਕ ਫ਼ੌਜ ਜਮਾਂ ਕੀਤੀ ਹੇ ਤੁਸੀਂ ਉਸ ਤੋਂ ਡਰੋ ਇਹ ਸੁਣ ਕੇ ਸੁਹਾਬਾਂ ਦਾ ਈਮਾਨ ਹੋਰ ਵੀ ਵੱਧ ਗਿਆ ਅਤੇ ਉਹਨਾਂ ਨੇ ਕਿਹਾ ਹਸਬੂਨਲਾਹ ਵਾ ਨਿਅਮਲ ਵਕੀਲ ਭਾਵ ਕਿ ਸਾਡੇ ਲਈ ਅੱਲਾਹ ਹੀ ਬਥੇਰਾ ਹੇ ਅਤੇ ਉਹ ਸਭ ਤੋਂ ਵਧੀਆ ਕੰਮ ਸਵਾਰਨ ਵਾਲਾ ਹੇ। (ਸਹੀ ਬੁਖ਼ਾਰੀ, ਹਦੀਸ: 4563)
ٱلَّذِينَ قَالَ لَهُمُ ٱلنَّاسُ إِنَّ ٱلنَّاسَ قَدْ جَمَعُوا۟ لَكُمْ فَٱخْشَوْهُمْ فَزَادَهُمْ إِيمَٰنًۭا وَقَالُوا۟ حَسْبُنَا ٱللَّهُ وَنِعْمَ ٱلْوَكِيلُ. ﴿173﴾
174 ਅਤੇ ਉਹ ਅੱਲਾਹ ਦੇ ਇਨਾਮ ਅਤੇ ਉਸ ਦੀਆਂ ਮਿਹਰਾਂ ਸਦਕਾ ਉਹ (ਜੰਗ ਵਿੱਚੋਂ) ਘਰ ਪਰਤ ਆਏ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਹੋਇਆ ਉਹਨਾਂ ਨੇ ਅੱਲਾਹ ਦੀ ਮਰਜ਼ੀ ਦੀ ਪਾਲਣਾ ਕੀਤੀ, ਅੱਲਾਹ ਡਾਢਾ ਫ਼ਜ਼ਲ ਫ਼ਰਮਾਉਣ ਵਾਲਾ ਹੇ। فَٱنقَلَبُوا۟ بِنِعْمَةٍۢ مِّنَ ٱللَّهِ وَفَضْلٍۢ لَّمْ يَمْسَسْهُمْ سُوٓءٌۭ وَٱتَّبَعُوا۟ رِضْوَٰنَ ٱللَّهِ ۗ وَٱللَّهُ ذُو فَضْلٍ عَظِيمٍ. ﴿174﴾
175 ਇਹ ਤਾਂ ਸ਼ੈਤਾਨ ਹੀ ਹੇ ਜਿਹੜਾ ਆਪਣੇ ਸਾਥੀਆਂ (ਕਾਫ਼ਿਰਾਂ) ਤੋਂ (ਮੋਮਿਨਾਂ) ਨੂੰ ਡਰਾਉਂਦਾ ਹੇ। (ਹੇ ਮੁਸਲਮਾਨੋ!) ਸੋ ਤੁਸੀਂ ਉਹਨਾਂ ਕਾਫ਼ਿਰਾਂ ਤੋਂ ਨਾ ਡਰੋ (ਸਗੋਂ) ਮੈਥੋਂ ਡਰੋ ਜੇ ਤੁਸੀਂ (ਸੱਚੇ) ਮੋਮਿਨ ਹੋ। إِنَّمَا ذَٰلِكُمُ ٱلشَّيْطَٰنُ يُخَوِّفُ أَوْلِيَآءَهُۥ فَلَا تَخَافُوهُمْ وَخَافُونِ إِن كُنتُم مُّؤْمِنِينَ. ﴿175﴾
176 (ਹੇ ਮੁਹੰਮਦ!) ਜਿਹੜੇ ਲੋਕ ਕੁਫ਼ਰ ਵਿਚ ਅੱਗੇ ਵੱਧ ਰਹੇ ਹਨ ਉਹਨਾਂ ਦੀਆਂ ਸਰਗਰਮੀਆਂ ਤੁਹਾ` ਚਿੰਤਾ ਵਿਚ ਨਾ ਪਾ ਦੇਣ, ਇਹ ਅੱਲਾਹ ਦਾ ਕੁੱਝ ਵੀ ਵਿਗਾੜ ਨਹੀਂ ਸਕਦੇ। ਅੱਲਾਹ ਦਾ ਇਰਾਦਾ ਇਹ ਹੇ ਕਿ ਉਹਨਾਂ (ਕਾਫ਼ਿਰਾਂ) ਲਈ ਆਖ਼ਿਰਤ ਵਿਚ ਕੋਈ ਹਿੱਸਾ ਨਾ ਰੱਖੇ, ਉਹਨਾਂ ਲਈ ਤਾਂ (ਨਰਕ ਦਾ) ਕਰੜਾ ਅਜ਼ਾਬ ਹੇ। وَلَا يَحْزُنكَ ٱلَّذِينَ يُسَٰرِعُونَ فِى ٱلْكُفْرِ ۚ إِنَّهُمْ لَن يَضُرُّوا۟ ٱللَّهَ شَيْـًۭٔا ۗ يُرِيدُ ٱللَّهُ أَلَّا يَجْعَلَ لَهُمْ حَظًّۭا فِى ٱلْءَاخِرَةِ ۖ وَلَهُمْ عَذَابٌ عَظِيمٌ. ﴿176﴾
177 ਕੁਫ਼ਰ ਨੂੰ ਈਮਾਨ ਦੇ ਬਦਲੇ ਖ਼ਰੀਦਣ ਵਾਲੇ ਕਦੇ ਵੀ ਅੱਲਾਹ ਦਾ ਕੁੱਝ ਵੀ ਨਹੀਂ ਵਿਗਾੜ ਸਕਦੇ ਅਤੇ ਉਹਨਾਂ ਲਈ ਦੁਖਦਾਈ ਅਜ਼ਾਬ ਹੇ। إِنَّ ٱلَّذِينَ ٱشْتَرَوُا۟ ٱلْكُفْرَ بِٱلْإِيمَٰنِ لَن يَضُرُّوا۟ ٱللَّهَ شَيْـًۭٔا وَلَهُمْ عَذَابٌ أَلِيمٌۭ. ﴿177﴾
178 ਕਾਫ਼ਿਰ ਲੋਕ ਸਾਡੇ (ਅੱਲਾਹ) ਵੱਲੋਂ (ਸੰਸਾਰ ਵਿਚ) ਦਿੱਤੀ ਹੋਈ ਢਿੱਲ ਨੂੰ ਆਪਣੇ ਹੱਕ ਵਿਚ ਚੰਗਾ ਨਾ ਸਮਝਣ। ਇਹ ਢਿੱਲ ਤਾਂ ਅਸੀਂ ਇਸ ਲਈ ਦਿੱਤੀ ਹੇ ਕਿ ਉਹ ਆਪਣੇ ਪਾਪਾਂ ਵਿਚ ਹੋਰ ਵਾਧਾ ਕਰ ਲੈਣ। ਇਹਨਾਂ (ਕਾਫ਼ਿਰਾਂ) ਲਈ ਹੀ ਜ਼ਲੀਲ ਕਰਨ ਵਾਲਾ ਅਜ਼ਾਬ ਹੇ। وَلَا يَحْسَبَنَّ ٱلَّذِينَ كَفَرُوٓا۟ أَنَّمَا نُمْلِى لَهُمْ خَيْرٌۭ لِّأَنفُسِهِمْ ۚ إِنَّمَا نُمْلِى لَهُمْ لِيَزْدَادُوٓا۟ إِثْمًۭا ۚ وَلَهُمْ عَذَابٌۭ مُّهِينٌۭ. ﴿178﴾
179 (ਹੇ ਮਸਮਿਨੋ!) ਜਿਸ ਹਾਲ ਵਿਚ ਅੱਜ ਤੁਸੀਂ ਹੋ ਅੱਲਾਹ ਈਮਾਨ ਵਾਲਿਆਂ ਨੂੰ ਇਸ ਹਾਲ ਵਿਚ ਕਦੇ ਵੀ ਨਹੀਂ ਰਹਿਣ ਦੇਵੇਗਾ, ਜਦੋਂ ਤਕ ਕਿ ਉਹ ਪਵਿੱਤਰ ਲੋਕਾਂ ਨੂੰ ਅਪਵਿੱਤਰ ਲੋਕਾਂ ਤੋਂ ਵੱਖਰਾ ਨਾ ਕਰ ਦੇਵੇ ਅਤੇ ਨਾ ਹੀ ਅੱਲਾਹ ਦਾ ਇਹ ਤਰੀਕਾ ਹੇ ਕਿ ਤੁਹਾਨੂੰ ਪਰੋਖ ਤੋਂ ਜਾਣੂ ਕਰਾਵੇ, ਪਰ ਅੱਲਾਹ ਆਪਣੇ ਰਸੂਲਾਂ ਵਿੱਚੋਂ ਜਿਸ ਨੂੰ ਚਾਹੁੰਦਾ ਹੇ (ਗ਼ੈਬ ਦੀ ਜਾਣਕਾਰੀ ਦੇਣ ਲਈ) ਚੁਣ ਲੈਂਦਾ ਹੇ। ਇਸ ਲਈ ਤੁਸੀਂ ਅੱਲਾਹ ਅਤੇ ਉਸ ਦੇ ਰਸੂਲਾਂ ਉੱਤੇ ਈਮਾਨ ਰੱਖੋ ਜੇਕਰ ਤੁਸੀਂ (ਸੱਚੇ) ਈਮਾਨ ਵਾਲੇ ਹੋ! ਅੱਲਾਹ ਤੋਂ ਡਰੋ ਫ਼ੇਰ ਤੁਹਾਨੂੰ ਬਹੁਤ ਵੱਡਾ ਬਦਲਾ ਮਿਲੇਗਾ। مَّا كَانَ ٱللَّهُ لِيَذَرَ ٱلْمُؤْمِنِينَ عَلَىٰ مَآ أَنتُمْ عَلَيْهِ حَتَّىٰ يَمِيزَ ٱلْخَبِيثَ مِنَ ٱلطَّيِّبِ ۗ وَمَا كَانَ ٱللَّهُ لِيُطْلِعَكُمْ عَلَى ٱلْغَيْبِ وَلَٰكِنَّ ٱللَّهَ يَجْتَبِى مِن رُّسُلِهِۦ مَن يَشَآءُ ۖ فَـَٔامِنُوا۟ بِٱللَّهِ وَرُسُلِهِۦ ۚ وَإِن تُؤْمِنُوا۟ وَتَتَّقُوا۟ فَلَكُمْ أَجْرٌ عَظِيمٌۭ. ﴿179﴾
180 ਜਿਨ੍ਹਾਂ ਲੋਕਾਂ ਨੂੰ ਅੱਲਾਹ ਨੇ ਆਪਣੇ ਫ਼ਜ਼ਲਾਂ ਨਾਲ ਨਵਾਜ਼ਿਆ ਹੋਇਆ ਹੇ ਫੇਰ ਉਹ ਇਸ ਵਿਚ ਕੰਜੂਸੀ ਕਰਦੇ ਹਨ ਉਹ ਆਪਣੀ ਇਸ ਕੰਜੂਸੀ ਨੂੰ ਆਪਣੇ ਲਈ ਵਧੀਆ ਨਾ ਸਮਝਣ ਸਗੋਂ ਇਹ (ਕੰਜੂਸੀ) ਉਹਨਾਂ ਲਈ ਬਹੁਤ ਹੀ ਭੈੜੀ ਸਿੱਧ ਹੋਵੇਗੀ। ਛੇਤੀ ਹੀ ਕਿਆਮਤ ਵਾਲੇ ਦਿਨ ਇਹ (ਕੰਜੂਸੀ ਨਾਲ ਇਕਤੱਰ ਕੀਤੀ ਹੋਈ ਮਾਯਾ) ਉਹਨਾਂ ਦੇ ਗਲ ਦਾ ਤੌਕ (ਹਾਰ) ਬਣ ਜਾਵੇਗੀ।[20] ਅਕਾਸ਼ ਤੇ ਧਰਤੀ (ਦੀ ਹਰ ਚੀਜ਼) ਦਾ ਵਾਰਸ ਅੱਲਾਹ ਹੀ ਹੇ ਅਤੇ ਜੋ ਕੁੱਝ ਤੁਸੀਂ ਕਰ ਰਹੇ ਹੋ ਉਸ ਤੋਂ ਅੱਲਾਹ (ਭਲੀ ਭਾਂਤ) ਜਾਣੂ ਹੇ।
[20] ਇਸ ਆਇਤ ਵਿਚ ਜ਼ਕਾਤ ਨਾ ਦੇਣ ਵਾਲਿਆਂ ਲਈ ਕਰੜੀ ਚਿਤਾਵਨੀ ਹੇ। ਹਦੀਸ ਅਨੁਸਾਰ ਜਿਸ ਵਿਅਕਤੀ ਨੂੰ ਅੱਲਾਹ ਦੌਲਤ ਬਖ਼ਸ਼ੇ ਅਤੇ ਉਹ ਜ਼ਕਾਤ ਅਦਾ ਨਾ ਕਰੇ ਤਾਂ ਕਿਆਮਤ ਦਿਹਾੜੇ ਉਸ ਦੀ ਦੌਲਤ ਇਕ ਗੰਜੇ ਸੱਪ ਜਿਸ ਦੀਆਂ ਅੱਖਾਂ ’ਤੇ ਦੋ ਕਾਲੇ ਨਿਸ਼ਾਨ ਹੋਣਗੇ ਦੀ ਸ਼ਕਲ ਬਣ ਕੇ ਉਸ ਦੇ ਗਲ ਦਾ ਹਾਰ ਬਣ ਜਾਵੇਗੀ ਅਤੇ ਉਸ ਦੀਆਂ ਦੋਵੇਂ ਬਾਛਾਂ ਫਾੜ ਕੇ ਆਖੇਗਾ ਕਿ ਮੈਨੂੰ ਪੁੱਛਦਾਂ ਨਹੀਂ ਮੈਂ ਤੇਰੀ ਦੌਲਤ ਹਾਂ ਮੈਂ ਤੇਰਾ ਖ਼ਜ਼ਾਨਾ ਹਾਂ, ਫੇਰ ਆਪ ਨੇ ਇਹੋ ਆਇਤ ਪੜ੍ਹੀ। (ਸਹੀ ਬੁਖ਼ਾਰੀ, ਹਦੀਸ: 4565)
وَلَا يَحْسَبَنَّ ٱلَّذِينَ يَبْخَلُونَ بِمَآ ءَاتَىٰهُمُ ٱللَّهُ مِن فَضْلِهِۦ هُوَ خَيْرًۭا لَّهُم ۖ بَلْ هُوَ شَرٌّۭ لَّهُمْ ۖ سَيُطَوَّقُونَ مَا بَخِلُوا۟ بِهِۦ يَوْمَ ٱلْقِيَٰمَةِ ۗ وَلِلَّهِ مِيرَٰثُ ٱلسَّمَٰوَٰتِ وَٱلْأَرْضِ ۗ وَٱللَّهُ بِمَا تَعْمَلُونَ خَبِيرٌۭ. ﴿180﴾
181 ਅੱਲਾਹ ਨੇ ਉਹਨਾਂ ਲੋਕਾਂ ਦਾ ਕਥਨ ਵੀ ਸੁਣਿਆ ਹੇ ਜੋ ਆਖਦੇ ਹਨ ਕਿ ਅੱਲਾਹ ਤਾਂ ਫ਼ਕੀਰ ਹੇ ਅਤੇ ਅਸੀਂ ਧਨਵਾਨ ਹਾਂ। ਉਹਨਾਂ ਦੇ ਇਸ ਕਥਨ ਨੂੰ ਅਸੀਂ ਲਿੱਖ ਛੱਡਾਂਗੇ ਅਤੇ ਉਹ ਵੀ (ਲਿਖਿਆ ਹੋਇਆ ਹੇ) ਜੋ ਉਹ ਨਬੀਆਂ ਨੂੰ ਨਾ-ਹੱਕਾ ਕਤਲ ਕਰਦੇ ਰਹੇ ਹਨ। ਅਸੀਂ (ਅੱਲਾਹ) ਇਹਨਾਂ (ਕਾਫ਼ਿਰਾਂ) ਨੂੰ ਆਖਾਂਗੇ ਕਿ ਹੁਣ ਸਾੜਣ ਵਾਲੇ ਅਜ਼ਾਬ (ਨਰਕ ਦੀ ਅੱਗ) ਦਾ ਸਵਾਦ ਲਵੋ। لَّقَدْ سَمِعَ ٱللَّهُ قَوْلَ ٱلَّذِينَ قَالُوٓا۟ إِنَّ ٱللَّهَ فَقِيرٌۭ وَنَحْنُ أَغْنِيَآءُ ۘ سَنَكْتُبُ مَا قَالُوا۟ وَقَتْلَهُمُ ٱلْأَنۢبِيَآءَ بِغَيْرِ حَقٍّۢ وَنَقُولُ ذُوقُوا۟ عَذَابَ ٱلْحَرِيقِ. ﴿181﴾
182 ਅਤੇ (ਉਹਨਾਂ ਨੂੰ ਕਿਹਾ ਜਾਵੇਗਾ) ਕਿ ਇਹ ਸਭ ਤੁਹਾਡੇ ਹੱਥਾਂ ਦੀ ਕਮਾਈ ਦਾ ਬਦਲਾ ਹੇ। ਅੱਲਾਹ ਆਪਣੇ ਬੰਦਿਆਂ ਉੱਤੇ ਕੋਈ ਵੀ ਜ਼ੁਲਮ ਨਹੀਂ ਕਰਦਾ। ذَٰلِكَ بِمَا قَدَّمَتْ أَيْدِيكُمْ وَأَنَّ ٱللَّهَ لَيْسَ بِظَلَّامٍۢ لِّلْعَبِيدِ. ﴿182﴾
183 ਇਹ ਉਹ ਲੋਕ ਹਨ ਜਿਹੜੇ ਕਹਿੰਦੇ ਹਨ ਕਿ ਅੱਲਾਹ ਵੱਲੋਂ ਸਾਨੂੰ ਹੁਕਮ ਹੋਇਆ ਹੇ ਕਿ ਤੁਸੀਂ ਕਿਸੇ ਰਸੂਲ ਨੂੰ ਉਦੋਂ ਤਕ ਨਾ ਮੰਨੋ ਜਦੋਂ ਤਕ ਕਿ ਉਹ (ਰਸੂਲ) ਸਾਡੇ ਸਾਹਮਣੇ ਅਜਿਹੀ ਕੁਰਬਾਨੀ ਨਾ ਕਰੇ ਜਿਸ ਨੂੰ ਗ਼ੈਬੋਂ ਆ ਕੇ ਅੱਗ ਖਾ ਜਾਵੇ। (ਹੇ ਨਬੀ!) ਤੁਸੀਂ ਆਖ ਦਿਓ ਕਿ (ਹੇ ਕਾਫ਼ਿਰੋ!) ਜੇ ਤੁਸੀਂ ਸੱਚੇ ਹੋ ਤਾਂ ਮੈਥੋਂ ਪਹਿਲਾਂ ਤੁਹਾਡੇ ਕੋਲ ਜਿਹੜੇ ਵੀ ਰਸੂਲ ਆਏ ਜਿਹੜੇ ਹੋਰ ਬਹੁਤ ਸਾਰੇ ਸਪਸ਼ਟ ਮੋਅਜਜ਼ਿਆਂ (ਚਮਤਕਾਰਾਂ) ਨਾਲ ਇਹ (ਨਿਸ਼ਾਨੀ) ਵੀ ਲਿਆਏ ਸਨ ਜੋ ਤੁਸੀਂ ਕਹਿ ਰਹੇ ਹੋ, ਫੇਰ ਤੁਸੀਂ ਉਹਨਾਂ (ਰਸੂਲਾਂ)ਨੂੰ ਕਿਉਂ ਕਤਲ ਕੀਤਾ ਸੀ? (ਜਵਾਬ ਦਿਓ) ਜੇ ਤੁਸੀਂ ਸੱਚੇ ਹੋ? ٱلَّذِينَ قَالُوٓا۟ إِنَّ ٱللَّهَ عَهِدَ إِلَيْنَآ أَلَّا نُؤْمِنَ لِرَسُولٍ حَتَّىٰ يَأْتِيَنَا بِقُرْبَانٍۢ تَأْكُلُهُ ٱلنَّارُ ۗ قُلْ قَدْ جَآءَكُمْ رُسُلٌۭ مِّن قَبْلِى بِٱلْبَيِّنَٰتِ وَبِٱلَّذِى قُلْتُمْ فَلِمَ قَتَلْتُمُوهُمْ إِن كُنتُمْ صَٰدِقِينَ. ﴿183﴾
184 (ਹੇ ਮੁਹੰਮਦ!) ਜੇ ਇਹ ਲੋਕ ਤੁਹਾਨੂੰ ਨਹੀਂ ਮੰਨਦੇ (ਤਾਂ ਕੀ ਹੋਇਆ) ਤੁਹਾਥੋਂ ਪਹਿਲਾਂ ਵੀ ਬਹੁਤ ਸਾਰੇ ਉਹਨਾਂ ਰਸੂਲਾਂ ਨੂੰ ਝੁਠਲਾ ਚੁੱਕੇ ਹਨ ਜਿਹੜੇ ਸਪਸ਼ਟ ਨਿਸ਼ਾਨੀਆਂ, ਸਹੀਫ਼ੇ (ਛੋਟੀਆਂ ਛੋਟੀਆਂ ਪੋਥੀਆਂ) ਅਤੇ ਚਾਨਣ ਫ਼ੈਲਾਉਣ ਵਾਲੀਆਂ ਕਿਤਾਬਾਂ ਲੈ ਕੇ ਆਏ ਸਨ। فَإِن كَذَّبُوكَ فَقَدْ كُذِّبَ رُسُلٌۭ مِّن قَبْلِكَ جَآءُو بِٱلْبَيِّنَٰتِ وَٱلزُّبُرِ وَٱلْكِتَٰبِ ٱلْمُنِيرِ. ﴿184﴾
185 (ਹੇ ਲੋਕੋ!) ਅੰਤ ਨੂੰ ਹਰ ਜੀਵ ਨੇ ਮੌਤ ਦਾ ਸੁਆਦ ਚਖਣਾ ਹੇ (ਭਾਵ ਮਰ ਜਾਣਾ ਹੇ) ਕਿਆਮਤ ਵਾਲੇ ਦਿਨ ਤੁਹਾਨੂੰ (ਆਪਣੇ ਕੀਤੇ ਕੰਮਾਂ ਦਾ) ਪੂਰਾ-ਪੂਰਾ ਬਦਲਾ ਦਿੱਤਾ ਜਾਵੇਗਾ। ਹਾਂ! ਜਿਹੜੇ ਵਿਅਕਤੀ ਨੂੰ ਅੱਗ ਤੋਂ ਬਚਾ ਲਿਆ ਜਾਵੇ ਅਤੇ ਸਵਰਗ ਵਿਚ ਦਾਖ਼ਲ ਕਰ ਦਿੱਤਾ ਜਾਵੇ ਉਹੀਓ ਵਿਅਕਤੀ ਅਸਲ ਵਿਚ ਕਾਮਯਾਬ ਹੋਵੇਗਾ। ਸੰਸਾਰਿਕ ਜੀਵਨ ਤਾਂ ਕੇਵਲ ਇਕ ਭੁਲੇਖਾ ਹੀ ਹੇ (ਅਸਲ ਜੀਵਨ ਪ੍ਰਲੋਕ ਦਾ ਜੀਵਨ ਹੇ)। كُلُّ نَفْسٍۢ ذَآئِقَةُ ٱلْمَوْتِ ۗ وَإِنَّمَا تُوَفَّوْنَ أُجُورَكُمْ يَوْمَ ٱلْقِيَٰمَةِ ۖ فَمَن زُحْزِحَ عَنِ ٱلنَّارِ وَأُدْخِلَ ٱلْجَنَّةَ فَقَدْ فَازَ ۗ وَمَا ٱلْحَيَوٰةُ ٱلدُّنْيَآ إِلَّا مَتَٰعُ ٱلْغُرُورِ. ﴿185﴾
186 (ਹੇ ਮੁਸਲਮਾਨੋ!) ਤੁਹਾਡੇ ਮਾਲ ਅਤੇ ਤੁਹਾਡੀਆਂ ਜਾਨਾਂ ਰਾਹੀਂ ਤੁਹਾਨੂੰ ਅਵੱਸ਼ ਅਜ਼ਮਾਇਆ ਜਾਵੇਗਾ। ਤੁਸੀਂ ਉਹਨਾਂ ਲੋਕਾਂ ਤੋਂ ਜਿਨ੍ਹਾਂ ਨੂੰ ਤੁਹਾਥੋਂ ਪਹਿਲਾਂ ਕਿਤਾਬ ਦਿੱਤੀ ਗਈ ਅਤੇ ਉਹਨਾਂ ਲੋਕਾਂ ਤੋਂ, ਜਿਹੜੇ ਮੁਸ਼ਰਿਕ ਹਨ, ਜ਼ਰੂਰ ਹੀ ਦੁਖਦਾਈ ਗੱਲਾਂ ਸੁਣੋਗੇ, ਜੇ ਤੁਸੀਂ ਸਬਰ ਕਰੋ ਤੇ ਪਰਹੇਜ਼ਗਾਰੀ ਵਾਲਾ ਵਤੀਰਾ ਅਪਣਾਓਗੇ ਤਾਂ ਇਹ ਬਹੁਤ ਵੱਡੀ ਹਿੱਮਤ ਦਾ ਕੰਮ ਹੇ। ۞ لَتُبْلَوُنَّ فِىٓ أَمْوَٰلِكُمْ وَأَنفُسِكُمْ وَلَتَسْمَعُنَّ مِنَ ٱلَّذِينَ أُوتُوا۟ ٱلْكِتَٰبَ مِن قَبْلِكُمْ وَمِنَ ٱلَّذِينَ أَشْرَكُوٓا۟ أَذًۭى كَثِيرًۭا ۚ وَإِن تَصْبِرُوا۟ وَتَتَّقُوا۟ فَإِنَّ ذَٰلِكَ مِنْ عَزْمِ ٱلْأُمُورِ. ﴿186﴾
187 ਜਦੋਂ ਅੱਲਾਹ ਨੇ ਅਹਲੇ ਕਿਤਾਬ (ਯਹੂਦੀ ਤੇ ਈਸਾਈਆਂ) ਤੋਂ ਇਹ ਵਚਨ ਲਿਆ ਸੀ ਕਿ ਤੁਸੀਂ ਉਹਨਾਂ (ਕਿਤਾਬਾਂ ਦੇ ਹੁਕਮਾਂ) ਨੂੰ ਸਾਰੇ ਲੋਕਾਂ ਦੇ ਸਾਹਮਣੇ ਲਾਜ਼ਮੀ ਬਿਆਨ ਕਰੋਗੇ ਅਤੇ ਇਸ ਦੇ (ਹੁਕਮਾਂ ਨੂੰ) ਲੁਕਾ ਕੇ ਨਹੀਂ ਰੱਖੋਗੇ ਪਰ ਉਹਨਾਂ ਨੇ ਇਸ ਬਚਨ ਨੂੰ ਪਿੱਠ ਪਿੱਛੇ ਸੁੱਟ ਛੱਡਿਆ ਅਤੇ ਇਸ (ਕਿਤਾਬ) ਨੂੰ ਬਹੁਤ ਹੀ ਥੋੜ੍ਹੇ ਮੁੱਲ ’ਤੇ (ਭਾਵ ਸੰਸਾਰਿਕ ਲਾਭ ਲਈ) ਵੇਚ ਸੁੱਟਿਆ ਹੇ, ਇਹਨਾਂ ਦਾ ਇਹ ਵਪਾਰ ਕਿੰਨਾ ਭੈੜਾ ਘਾਟੇ ਵਾਲਾ ਹੇ। وَإِذْ أَخَذَ ٱللَّهُ مِيثَٰقَ ٱلَّذِينَ أُوتُوا۟ ٱلْكِتَٰبَ لَتُبَيِّنُنَّهُۥ لِلنَّاسِ وَلَا تَكْتُمُونَهُۥ فَنَبَذُوهُ وَرَآءَ ظُهُورِهِمْ وَٱشْتَرَوْا۟ بِهِۦ ثَمَنًۭا قَلِيلًۭا ۖ فَبِئْسَ مَا يَشْتَرُونَ. ﴿187﴾
188 ਇਹ ਲੋਕ ਆਪਣੀਆਂ ਕਰਤੂਤਾਂ ’ਤੇ ਬਹੁਤ ਖ਼ੁਸ਼ ਹਨ ਅਤੇ ਚਾਹੁੰਦੇ ਹਨ ਕਿ ਜਿਹੜੇ ਕੰਮ ਉਹਨਾਂ ਨੇ ਕੀਤੇ ਵੀ ਨਹੀਂ ਉਹਨਾਂ ਦੀ ਵੀ ਪ੍ਰਸ਼ੰਸਾ ਕੀਤੀ ਜਾਵੇ। ਤੁਸੀਂ ਉਹਨਾਂ ਲੋਕਾਂ ਨੂੰ (ਨਰਕ ਦੇ) ਅਜ਼ਾਬ ਤੋਂ ਸੁਰੱਖਿਅਤ ਨਾ ਸਮਝੋ ਉਹਨਾਂ ਲਈ ਤਾਂ ਬੜੀ ਹੀ ਦਰਦਨਾਕ ਸਜ਼ਾ ਹੇ। لَا تَحْسَبَنَّ ٱلَّذِينَ يَفْرَحُونَ بِمَآ أَتَوا۟ وَّيُحِبُّونَ أَن يُحْمَدُوا۟ بِمَا لَمْ يَفْعَلُوا۟ فَلَا تَحْسَبَنَّهُم بِمَفَازَةٍۢ مِّنَ ٱلْعَذَابِ ۖ وَلَهُمْ عَذَابٌ أَلِيمٌۭ. ﴿188﴾
189 ਅਕਾਸ਼ ਤੇ ਧਰਤੀ ਦੀ ਬਾਦਸ਼ਾਹਤ ਅੱਲਾਹ ਲਈ ਹੇ ਅਤੇ ਹਰ ਚੀਜ਼ ਅੱਲਾਹ ਦੇ ਵੱਸ ਵਿਚ ਹੇ। وَلِلَّهِ مُلْكُ ٱلسَّمَٰوَٰتِ وَٱلْأَرْضِ ۗ وَٱللَّهُ عَلَىٰ كُلِّ شَىْءٍۢ قَدِيرٌ. ﴿189﴾
190 ਅਕਾਸ਼ ਤੇ ਧਰਤੀ ਨੂੰ ਪੈਦਾ ਕਰਨ ਵਿਚ ਅਤੇ ਰਾਤ ਤੇ ਦਿਨ ਦੇ ਆਉਣ ਜਾਣ ਵਿਚ ਅਕਲਮੰਦ ਲੋਕਾਂ ਲਈ (ਅੱਲਾਹ ਨੂੰ ਸੰਮਝਣ ਲਈ) ਬਥੇਰੀਆਂ ਨਿਸ਼ਾਨੀਆਂ ਹਨ। إِنَّ فِى خَلْقِ ٱلسَّمَٰوَٰتِ وَٱلْأَرْضِ وَٱخْتِلَٰفِ ٱلَّيْلِ وَٱلنَّهَارِ لَءَايَٰتٍۢ لِّأُو۟لِى ٱلْأَلْبَٰبِ. ﴿190﴾
191 ਜਿਹੜੇ (ਨੇਕ ਲੋਕ) ਖੜੇ, ਬੈਠੇ ਅਤੇ ਲੇਟਦੇ ਹੋਏ (ਭਾਵ ਹਰ ਹਾਲ ਵਿਚ) ਅੱਲਾਹ ਨੂੰ ਯਾਦ ਰੱਖਦੇ ਹਨ ਅਤੇ ਅਕਾਸ਼ ਤੇ ਧਰਤੀ ਦੀ ਬਣਤਰ ’ਤੇ ਵਿਚਾਰ ਕਰਦੇ ਹਨ ਅਤੇ ਆਖਦੇ ਹਨ ਕਿ ਹੇ ਸਾਡੇ ਪਾਲਣਹਾਰ! ਤੂੰ ਇਹ ਸਭ ਕੁੱਝ ਵਿਅਰਥ ਨਹੀਂ ਬਣਾਇਆ, ਤੂੰ ਪਾਕ ਹੇ, ਬਸ ਤੂੰ ਸਾਨੂੰ ਨਰਕ ਦੀ ਅੱਗ ਦੇ ਅਜ਼ਾਬ ਤੋਂ ਬਚਾ ਲੈ। ٱلَّذِينَ يَذْكُرُونَ ٱللَّهَ قِيَٰمًۭا وَقُعُودًۭا وَعَلَىٰ جُنُوبِهِمْ وَيَتَفَكَّرُونَ فِى خَلْقِ ٱلسَّمَٰوَٰتِ وَٱلْأَرْضِ رَبَّنَا مَا خَلَقْتَ هَٰذَا بَٰطِلًۭا سُبْحَٰنَكَ فَقِنَا عَذَابَ ٱلنَّارِ. ﴿191﴾
192 ਹੇ ਸਾਡੇ ਪਾਲਣਹਾਰ! ਤੂੰ ਜਿਸ ਨੂੰ ਵੀ ਨਰਕ ਵਿਚ ਸੁੱਟਿਆ, ਹਕੀਕਤ ਵਿਚ ਉਸ ਨੂੰ ਤੂੰ ਜ਼ਲੀਲ ਕੀਤਾ ਹੇ ਅਤੇ (ਆਖ਼ਿਰਤ ਵਿਚ) ਜ਼ਾਲਮਾਂ ਦਾ ਕੋਈ ਵੀ ਸਹਾਈ ਨਹੀਂ ਹੋਵੇਗਾ। رَبَّنَآ إِنَّكَ مَن تُدْخِلِ ٱلنَّارَ فَقَدْ أَخْزَيْتَهُۥ ۖ وَمَا لِلظَّٰلِمِينَ مِنْ أَنصَارٍۢ. ﴿192﴾
193 ਹੇ ਸਾਡੇ ਪਾਲਣਹਾਰ! ਬੇਸ਼ੱਕ ਅਸੀਂ ਸੁਣਿਆ ਕਿ ਮੁਨਾਦੀ ਕਰਨ ਵਾਲਾ ਉੱਚੀ ਅਵਾਜ਼ ਨਾਲ (ਲੋਕਾਂ ਨੂੰ) ਈਮਾਨ ਵੱਲ ਸੱਦ ਰਿਹਾ ਹੇ ਕਿ ਹੇ ਲੋਕੋ! ਆਪਣੇ ਰੱਬ ’ਤੇ ਈਮਾਨ ਲੇ ਆਓ। ਸੋ ਅਸੀਂ ਉਸ ਦੀ ਗੱਲ ਮੰਨਦ ਹੋਏ) ਈਮਾਨ ਲੈ ਆਏ। ਹੇ ਰੱਬਾ! ਹੁਣ ਤੂੰ ਸਾਡੇ ਗੁਨਾਹਾਂ ਨੂੰ ਮੁਆਫ਼ ਕਰ ਦੇ ਅਤੇ ਸਾਡੀਆਂ ਬੁਰਾਈਆਂ ਨੂੰ ਸਾਥੋਂ ਦੂਰ ਕਰਦੇ ਅਤੇ ਜਦੋਂ ਸਾਡੀ ਮੌਤ ਆਵੇ ਤਾਂ ਅਸੀਂ ਨੇਕ ਲੋਕਾਂ ਦੇ ਨਾਲ ਹੋਈਏ। رَّبَّنَآ إِنَّنَا سَمِعْنَا مُنَادِيًۭا يُنَادِى لِلْإِيمَٰنِ أَنْ ءَامِنُوا۟ بِرَبِّكُمْ فَـَٔامَنَّا ۚ رَبَّنَا فَٱغْفِرْ لَنَا ذُنُوبَنَا وَكَفِّرْ عَنَّا سَيِّـَٔاتِنَا وَتَوَفَّنَا مَعَ ٱلْأَبْرَارِ. ﴿193﴾
194 ਹੇ ਸਾਡੇ ਪਾਲਣਹਾਰ! ਸਾਨੂੰ ਉਹ ਚੀਜ਼ (ਸਵਰਗ) ਬਖ਼ਸ਼ ਦੇ ਜਿਸ ਦਾ ਵਾਅਦਾ ਤੈਂਨੇ ਸਾਡੇ ਨਾਲ ਆਪਣੇ ਰਸੂਲਾਂ ਰਾਹੀਂ ਕੀਤਾ ਹੇ ਅਤੇ ਸਾਨੂੰ ਕਿਆਮਤ ਵਾਲੇ ਦਿਨ ਜ਼ਲੀਲ ਨਾ ਕਰੀਂ। ਬੇਸ਼ੱਕ ਤੂੰ ਆਪਣੇ ਵਾਅਦੇ ਤੋਂ ਫਿਰਨ ਵਾਲਾ ਨਹੀਂ। رَبَّنَا وَءَاتِنَا مَا وَعَدتَّنَا عَلَىٰ رُسُلِكَ وَلَا تُخْزِنَا يَوْمَ ٱلْقِيَٰمَةِ ۗ إِنَّكَ لَا تُخْلِفُ ٱلْمِيعَادَ. ﴿194﴾
195 ਉਹਨਾਂ ਦੇ ਰੱਬ ਨੇ ਉਹਨਾਂ ਦੀ ਦੁਆ ਨੂੰ ਕਬੂਲ ਕਰ ਲਿਆ (ਅਤੇ ਆਖਿਆ ਕਿ) ਤੁਹਾਡੇ ਵਿੱਚੋਂ ਕਿਸੇ ਦਾ ਵੀ ਨੇਕ ਅਮਲ, ਭਾਵੇਂ ਉਹ ਪੁਰਸ਼ ਹੋਵੇ ਜਾਂ ਇਸਤਰੀ, ਐਵੇਂ ਹੀ ਬਰਬਾਦ ਨਹੀਂ ਕਰਾਂਗਾ। ਤੁਸੀਂ ਸਾਰੇ ਆਪਸ ਵਿਚ ਇੱਕੋ ਹੀ ਹੋ, ਇਸ ਲਈ ਉਹ ਲੋਕ ਜਿਨ੍ਹਾਂ ਨੇ ਹਿਜਰਤ ਕੀਤੀ ਅਤੇ ਆਪਣੇ ਘਰਾਂ ਵਿੱਚੋਂ ਕੱਢ ਦਿੱਤੇ ਗਏ ਅਤੇ ਜਿਨ੍ਹਾਂ ਨੂੰ ਮੇਰੇ ਰਸਤੇ ਚੱਲਣ ਕਾਰਨ ਤਕਲੀਫ਼ਾ ਦਿੱਤੀਆਂ ਗਈਆਂ। ਜਿਨ੍ਹਾਂ ਨੇ ਰੱਬ ਲਈ ਲੜਾਈ ਲੜੀ ਅਤੇ ਮਾਰੇ ਗਏ, ਮੈਂ ਜ਼ਰੂਰ ਹੀ ਉਹਨਾਂ ਦੀਆਂ ਬੁਰਾਈਆਂ ਉਹਨਾਂ ਤੋਂ ਦੂਰ ਕਰ ਦਵੇਗਾਂ ਅਤੇ ਉਹਨਾਂ ਨੂੰ ਉਹਨਾਂ ਜੰਨਤਾਂ ਵਿਚ ਦਾਖਿਲ ਕਰਾਗਾਂ ਜਿੱਥੇ ਉਹ ਸਦਾ ਰਹਿਣਗੇ। ਜਿਸ ਦੇ ਹੇਠ ਨਹਿਰਾਂ ਵੱਗ ਰਹੀਆਂ ਹਨ, ਇਹ ਉਹਨਾਂ ਦਾ ਬਦਲਾ ਅੱਲਾਹ ਵੱਲੋਂ ਹੇ ਅਤੇ ਅੱਲਾਹ ਕੋਲ ਹੀ ਸਭ ਤੋਂ ਵਧੀਆ ਬਦਲਾ ਹੇ। فَٱسْتَجَابَ لَهُمْ رَبُّهُمْ أَنِّى لَآ أُضِيعُ عَمَلَ عَٰمِلٍۢ مِّنكُم مِّن ذَكَرٍ أَوْ أُنثَىٰ ۖ بَعْضُكُم مِّنۢ بَعْضٍۢ ۖ فَٱلَّذِينَ هَاجَرُوا۟ وَأُخْرِجُوا۟ مِن دِيَٰرِهِمْ وَأُوذُوا۟ فِى سَبِيلِى وَقَٰتَلُوا۟ وَقُتِلُوا۟ لَأُكَفِّرَنَّ عَنْهُمْ سَيِّـَٔاتِهِمْ وَلَأُدْخِلَنَّهُمْ جَنَّٰتٍۢ تَجْرِى مِن تَحْتِهَا ٱلْأَنْهَٰرُ ثَوَابًۭا مِّنْ عِندِ ٱللَّهِ ۗ وَٱللَّهُ عِندَهُۥ حُسْنُ ٱلثَّوَابِ. ﴿195﴾
196 ਹੇ ਨਬੀ! ਰੱਬ ਦੇ ਇਨਕਾਰੀਆਂ ਦੀ ਸੰਸਾਰ ਵਿਚ ਚਲਤ ਫਿਰਤ (ਖ਼ੁਸ਼ਹਾਲੀ) ਤੁਹਾਨੂੰ ਧੋਖੇ ਵਿਚ ਨਾ ਪਾ ਦੇਵੇ। لَا يَغُرَّنَّكَ تَقَلُّبُ ٱلَّذِينَ كَفَرُوا۟ فِى ٱلْبِلَٰدِ. ﴿196﴾
197 ਇਹ ਤਾਂ ਬਹੁਤ ਹੀ ਥੋੜ੍ਹਾ ਲਾਭ ਹੇ (ਇਸ ਸੰਸਾਰਿਕ ਜੀਵਨ ਤੋਂ ਬਾਅਦ) ਉਹਨਾਂ ਦਾ ਟਿਕਾਣਾ ਨਰਕ ਹੀ ਹੇ ਅਤੇ ਉਹ ਬਹੁਤ ਹੀ ਬੁਰੀ ਜਗ੍ਹਾ ਹੇ। مَتَٰعٌۭ قَلِيلٌۭ ثُمَّ مَأْوَىٰهُمْ جَهَنَّمُ ۚ وَبِئْسَ ٱلْمِهَادُ. ﴿197﴾
198 ਪ੍ਰੰਤੂ ਜਿਹੜੇ ਲੋਕ (ਸੰਸਾਰ ਵਿਚ) ਆਪਣੇ ਰੱਬ ਤੋਂ ਡਰਦੇ ਰਹੇ ਉਹਨਾਂ ਲਈ (ਆਖ਼ਿਰਤ ਵਿਚ) ਸਵਰਗਾਂ ਹਨ ਜਿਨ੍ਹਾਂ ਦੇ ਹੇਠ ਨਹਿਰਾਂ ਵਗਦੀਆਂ ਹਨ ਜਿੱਥੇ ਉਹ ਸਦਾ ਰਹਿਣਗੇ, ਇਹ ਅੱਲਾਹ ਵੱਲੋਂ ਉਹਨਾਂ (ਨੇਕ ਲੋਕਾਂ) ਲਈ ਆਓ ਭਗਤ ਹੇ ਅਤੇ ਨੇਕ ਲੋਕਾਂ ਲਈ ਜੋ ਅੱਲਾਹ ਕੋਲ ਹੇ ਉਹ ਬਹੁਤ ਹੀ ਵਧੀਆ ਹੇ। لَٰكِنِ ٱلَّذِينَ ٱتَّقَوْا۟ رَبَّهُمْ لَهُمْ جَنَّٰتٌۭ تَجْرِى مِن تَحْتِهَا ٱلْأَنْهَٰرُ خَٰلِدِينَ فِيهَا نُزُلًۭا مِّنْ عِندِ ٱللَّهِ ۗ وَمَا عِندَ ٱللَّهِ خَيْرٌۭ لِّلْأَبْرَارِ. ﴿198﴾
199 ਬੇਸ਼ੱਕ! ਕਿਤਾਬ ਵਾਲਿਆਂ (ਯਹੂਦੀਆਂ ਤੇ ਈਸਾਈਆਂ) ਵਿੱਚੋਂ ਕੁੱਝ ਅਜਿਹੇ ਵੀ ਹਨ ਜਿਹੜੇ ਅੱਲਾਹ ’ਤੇ ਈਮਾਨ ਰਖਦੇ ਹਨ ਅਤੇ ਤੁਹਾਡੇ ਉੱਤੇ (ਹੇ ਮੁਹੰਮਦ!) ਜਿਹੜਾ (.ਕੁਰਆਨ) ਨਾਜ਼ਲ ਹੋਇਆ ਹੇ ਅਤੇ ਉਹਨਾਂ ਲਈ ਜੋ (ਤੌਰੈਤ ਤੇ ਇੰਜੀਲ) ਨਾਜ਼ਲ ਕੀਤਾ ਗਿਆ ਹੇ ਉਸ ’ਤੇ ਵੀ (ਈਮਾਨ ਰੱਖਦੇ ਹਨ), ਅੱਲਾਹ ਤੋਂ ਡਰਦੇ ਹਨ ਅਤੇ ਅੱਲਾਹ ਦੀਆਂ ਆਇਤਾਂ (.ਕੁਰਆਨ) ਨੂੰ ਥੋੜ੍ਹੇ ਜਿਹੇ (ਸੰਸਰਾਕਿ ਲਾਭ) ਮੁੱਲ ’ਤੇ ਵੇਚ ਨਹੀਂ ਸੁੱਟਦੇ, ਉਹਨਾਂ ਦਾ ਬਦਲਾ ਉਹਨਾਂ ਦੇ ਰੱਬ ਦੇ ਕੋਲ ਹੇ ਅਤੇ ਅੱਲਾਹ ਬਹੁਤ ਛੇਤੀ ਹਿਸਾਬ ਲੈਣ ਵਾਲਾ ਹੇ। وَإِنَّ مِنْ أَهْلِ ٱلْكِتَٰبِ لَمَن يُؤْمِنُ بِٱللَّهِ وَمَآ أُنزِلَ إِلَيْكُمْ وَمَآ أُنزِلَ إِلَيْهِمْ خَٰشِعِينَ لِلَّهِ لَا يَشْتَرُونَ بِـَٔايَٰتِ ٱللَّهِ ثَمَنًۭا قَلِيلًا ۗ أُو۟لَٰٓئِكَ لَهُمْ أَجْرُهُمْ عِندَ رَبِّهِمْ ۗ إِنَّ ٱللَّهَ سَرِيعُ ٱلْحِسَابِ. ﴿199﴾
200 ਹੇ ਈਮਾਨ ਵਾਲਿਓ! (ਮੁਸੀਬਤਾਂ ਵੇਲੇ) ਸਬਰ ਤੋਂ ਕੰਮ ਲਵੋ (ਲੜਾਈ ਸਮੇਂ) ਡਟੇ ਰਹੋ, ਹੱਕ ਸੱਚ ਦੀ ਸੇਵਾ ਲਈ ਸਰਗਰਮ ਰਹੋ ਤਾਂ ਜੋ ਤੁਸੀਂ (ਆਪਣੇ ਟੀਚੇ ਨੂੰ ਪ੍ਰਾਪਤ ਕਰਨ ਵਿਚ) ਸਫ਼ਲ ਹੋ ਸਕੋ। يَٰٓأَيُّهَا ٱلَّذِينَ ءَامَنُوا۟ ٱصْبِرُوا۟ وَصَابِرُوا۟ وَرَابِطُوا۟ وَٱتَّقُوا۟ ٱللَّهَ لَعَلَّكُمْ تُفْلِحُونَ. ﴿200﴾