Loading date... | Loading Hijri date... | Loading time...

الروم

ਪੰਜਾਬੀ Translation with Arabic Quran Text

ਪੰਜਾਬੀ العربية
1 ਅਲਿਫ਼, ਲਾਮ, ਮੀਮ। الٓمٓ. ﴿1﴾
2 ਰੂਮੀ (ਈਰਾਨ) ਤੋਂ ਹਾਰ ਗਏ। غُلِبَتِ ٱلرُّومُ. ﴿2﴾
3 ਨੇੜੇ ਦੀ ਧਰਤੀ (ਸ਼ਾਮ ਤੇ ਫਲਸਤੀਨ) ਵਿਚ ਉਹ (ਰੂਮੀ) ਆਪਣੀ ਇਸ ਹਾਰ ਮਗਰੋਂ ਛੇਤੀ ਹੀ (ਈਰਾਨ ਉੱਤੇ) ਜਿੱਤ ਪ੍ਰਾਪਤ ਕਰਨਗੇ। فِىٓ أَدْنَى ٱلْأَرْضِ وَهُم مِّنۢ بَعْدِ غَلَبِهِمْ سَيَغْلِبُونَ. ﴿3﴾
4 ਕੁੱਝ ਕੁ ਵਰ੍ਹਿਆਂ ਵਿਚ ਹੀ ਉਹ ਜਿੱਤ ਜਾਣਗੇ। ਪਹਿਲਾਂ ਵੀ (ਜਿੱਤ-ਹਾਰ ਦਾ) ਅਧਿਕਾਰ ਅੱਲਾਹ ਦਾ ਹੀ ਸੀ ਅਤੇ ਮਗਰੋਂ ਵੀ ਅੱਲਾਹ ਦਾ ਹੀ ਹੈ। ਉਸ ਦਿਨ (ਜਦੋਂ ਰੂਮੀ ਜਿੱਤਣਗੇ) ਮੁਸਲਮਾਨ ਵੀ (ਉਹਨਾਂ ਦੀ ਜਿੱਤ ਉੱਤੇ) ਖ਼ੁਸ਼ੀਆਂ ਮਾਣਨਗੇ। فِى بِضْعِ سِنِينَ ۗ لِلَّهِ ٱلْأَمْرُ مِن قَبْلُ وَمِنۢ بَعْدُ ۚ وَيَوْمَئِذٍۢ يَفْرَحُ ٱلْمُؤْمِنُونَ. ﴿4﴾
5 (ਇਹ ਜਿੱਤ) ਅੱਲਾਹ ਦੀ ਮਦਦ ਨਾਲ ਹੋਵੇਗੀ, ਉਹ ਜਿਸ ਦੀ ਚਾਹਵੇ ਮਦਦ ਕਰਦਾ ਹੈ, ਉਹ ਡਾਢਾ ਜ਼ੋਰਾਵਰ ਤੇ ਮਿਹਰਬਾਨ ਹੈ। بِنَصْرِ ٱللَّهِ ۚ يَنصُرُ مَن يَشَآءُ ۖ وَهُوَ ٱلْعَزِيزُ ٱلرَّحِيمُ. ﴿5﴾
6 ਇਹ ਅੱਲਾਹ ਦਾ ਵਚਨ ਹੈ (ਕਿ ਰੂਮ ਦੀ ਜਿੱਤ ਹੋਵੇਗੀ) ਅਤੇ ਅੱਲਾਹ ਕਦੇ ਵੀ ਆਪਣੇ ਵਚਨਾਂ ਦੀ ਉਲੰਘਣਾ ਨਹੀਂ ਕਰਦਾ। ਪਰ ਵਧੇਰੇ ਲੋਕ ਨਹੀਂ ਜਾਣਦੇ। وَعْدَ ٱللَّهِ ۖ لَا يُخْلِفُ ٱللَّهُ وَعْدَهُۥ وَلَٰكِنَّ أَكْثَرَ ٱلنَّاسِ لَا يَعْلَمُونَ. ﴿6﴾
7 ਉਹ ਲੋਕ ਤਾਂ ਕੇਵਲ ਸੰਸਾਰਿਕ ਜੀਵਨ ਦੇ ਦਿਸਦੇ ਪੱਖ ਨੂੰ ਹੀ ਜਾਣਦੇ ਹਨ ਅਤੇ ਪਰਲੋਕ ਤੋਂ ਤਾਂ ਉੱਕਾ ਹੀ ਬੇਖ਼ਬਰ ਹਨ। يَعْلَمُونَ ظَٰهِرًۭا مِّنَ ٱلْحَيَوٰةِ ٱلدُّنْيَا وَهُمْ عَنِ ٱلْءَاخِرَةِ هُمْ غَٰفِلُونَ. ﴿7﴾
8 ਕੀ ਉਹਨਾਂ (ਬੇਖ਼ਬਰ) ਲੋਕਾਂ ਨੇ ਆਪਣੇ ਮਨਾਂ ’ਚ ਸੋਚ ਵਿਚਾਰ ਨਹੀਂ ਕੀਤਾ ਕਿ ਅੱਲਾਹ ਨੇ ਅਕਾਸ਼ਾਂ ਤੇ ਧਰਤੀ ਨੂੰ ਅਤੇ ਉਹਨਾਂ ਦੇ ਵਿਚਾਲੇ ਦੀਆਂ ਸਾਰੀਆਂ ਚੀਜ਼ਾਂ ਨੂੰ ਹੱਕ-ਸੱਚ ਨਾਲ ਤੇ ਇਕ ਮਿਥੇ ਹੋਏ ਸਮੇਂ ਲਈ ਪੈਦਾ ਕੀਤਾ ਹੈ ? ਅਤੇ ਨਿਰਸੰਦੇਹ, ਵਧੇਰੇ ਲੋਕ ਆਪਣੇ ਰੱਬ ਦੀ ਮਿਲਣੀ (ਕਿਆਮਤ) ਤੋਂ ਹੀ ਇਨਕਾਰ ਕਰਦੇ ਹਨ। أَوَلَمْ يَتَفَكَّرُوا۟ فِىٓ أَنفُسِهِم ۗ مَّا خَلَقَ ٱللَّهُ ٱلسَّمَٰوَٰتِ وَٱلْأَرْضَ وَمَا بَيْنَهُمَآ إِلَّا بِٱلْحَقِّ وَأَجَلٍۢ مُّسَمًّۭى ۗ وَإِنَّ كَثِيرًۭا مِّنَ ٱلنَّاسِ بِلِقَآئِ رَبِّهِمْ لَكَٰفِرُونَ. ﴿8﴾
9 ਕੀ ਉਹ (ਇਨਕਾਰੀ) ਧਰਤੀ ’ਤੇ ਤੁਰੇ ਫਿਰੇ ਨਹੀਂ? ਫੇਰ ਉਹ ਵੇਖਦੇ ਕਿ ਉਹਨਾਂ ਤੋਂ ਪਹਿਲਾਂ ਬੀਤ ਚੁੱਕੇ ਲੋਕਾਂ ਦਾ ਕਿਹੋ ਜਿਹਾ ਅੰਤ ਹੋਇਆ ਸੀ? ਉਹ ਉਹਨਾਂ ਨਾਲੋਂ ਵਧੇਰੇ ਸ਼ਕਤੀਸ਼ਾਲੀ ਸਨ ਅਤੇ ਉਹਨਾਂ ਨੇ ਧਰਤੀ ਨੂੰ ਇਹਨਾਂ ਤੋਂ ਵੱਧ ਵਾਹਿਆ-ਬੀਜੀਆ ਸੀ ਅਤੇ ਇਸ ਨੂੰ ਆਬਾਦ ਕੀਤਾ ਸੀ ਜਿੱਨਾ ਇਹਨਾਂ ਨੇ (ਅਰਬ ਨੂੰ) ਆਬਾਦ ਕੀਤਾ ਹੈ। ਉਹਨਾਂ ਕੋਲ ਵੀ ਉਹਨਾਂ ਦੇ ਪੈਗ਼ੰਬਰ ਖੁੱਲ੍ਹੀਆਂ ਨਿਸ਼ਾਨੀਆਂ (ਰਸੂਲ ਹੋਣ ਦੀਆਂ) ਲੈ ਕੇ ਆਏ ਸੀ (ਪਰ ਉਹਨਾਂ ਨੇ ਰਸੂਲਾਂ ਦਾ ਇਨਕਾਰ ਕੀਤਾ)। ਫੇਰ ਇੰਜ ਵੀ ਨਹੀਂ ਸੀ ਕਿ ਅੱਲਾਹ (ਬਿਨਾ ਪਾਪ ਕੀਤੇ) ਉਹਨਾਂ ਉੱਤੇ ਜ਼ੁਲਮ ਕਰਦਾ ਜਦ ਕਿ ਉਹ ਆਪਣੇ ਉੱਤੇ ਆਪ ਹੀ ਜ਼ੁਲਮ ਕਰਦੇ ਸਨ। أَوَلَمْ يَسِيرُوا۟ فِى ٱلْأَرْضِ فَيَنظُرُوا۟ كَيْفَ كَانَ عَٰقِبَةُ ٱلَّذِينَ مِن قَبْلِهِمْ ۚ كَانُوٓا۟ أَشَدَّ مِنْهُمْ قُوَّةًۭ وَأَثَارُوا۟ ٱلْأَرْضَ وَعَمَرُوهَآ أَكْثَرَ مِمَّا عَمَرُوهَا وَجَآءَتْهُمْ رُسُلُهُم بِٱلْبَيِّنَٰتِ ۖ فَمَا كَانَ ٱللَّهُ لِيَظْلِمَهُمْ وَلَٰكِن كَانُوٓا۟ أَنفُسَهُمْ يَظْلِمُونَ. ﴿9﴾
10 ਫੇਰ ਜਿਨ੍ਹਾਂ ਲੋਕਾਂ ਨੇ ਭੈੜੇ ਕੰਮ ਕੀਤੇ ਸੀ ਉਹਨਾਂ ਦਾ ਅੰਤ ਬਹੁਤ ਹੀ ਭੈੜਾ ਹੋਇਆ ਕਿਉਂ ਜੋ ਉਹ ਅੱਲਾਹ ਦੀਆਂ ਆਇਤਾਂ (ਹੁਕਮਾਂ) ਦਾ ਇਨਕਾਰ ਕਰਦੇ ਸਨ ਅਤੇ ਉਹਨਾਂ ਦਾ ਮਖੌਲ (ਵੀ) ਉਡਾਇਆ ਕਰਦੇ ਸਨ। ثُمَّ كَانَ عَٰقِبَةَ ٱلَّذِينَ أَسَٰٓـُٔوا۟ ٱلسُّوٓأَىٰٓ أَن كَذَّبُوا۟ بِـَٔايَٰتِ ٱللَّهِ وَكَانُوا۟ بِهَا يَسْتَهْزِءُونَ. ﴿10﴾
11 (ਯਾਦ ਰੱਖੋ ਕਿ) ਅੱਲਾਹ ਹੀ ਸਾਰੀ ਸਸ਼੍ਰਿਟੀ ਨੂੰ ਪਹਿਲੀ ਵਾਰ ਪੈਦਾ ਕਰਦਾ ਹੈ, ਫੇਰ ਉਹੀ ਉਸ ਨੂੰ ਮੁੜ ਪੈਦਾ ਕਰੇਗਾ, ਫੇਰ ਉਸੇ ਵੱਲ ਤੁਹਾਨੂੰ ਪਰਤਾਇਆ ਜਾਵੇਗਾ। ٱللَّهُ يَبْدَؤُا۟ ٱلْخَلْقَ ثُمَّ يُعِيدُهُۥ ثُمَّ إِلَيْهِ تُرْجَعُونَ. ﴿11﴾
12 ਜਿਸ ਦਿਨ ਕਿਆਮਤ ਕਾਇਮ ਹੋਵੇਗੀ ਤਾਂ ਉਸ ਦਿਨ ਅਪਰਾਧੀ ਸਖ਼ਤ ਨਿਰਾਸ਼ ਹੋਣਗੇ। وَيَوْمَ تَقُومُ ٱلسَّاعَةُ يُبْلِسُ ٱلْمُجْرِمُونَ. ﴿12﴾
13 ਅਤੇ ਉਹਨਾਂ ਦੇ ਸ਼ਰੀਕਾਂ (ਇਸ਼ਟਾਂ) ਵਿੱਚੋਂ ਇਕ ਵੀ ਉਹਨਾਂ ਦਾ ਸਿਫ਼ਾਰਸ਼ੀ ਨਹੀਂ ਬਣੇਗਾ ਅਤੇ ਉਹ ਆਪਣੇ ਸ਼ਰੀਕਾਂ (ਇਸ਼ਟਾਂ) ਤੋਂ (ਆਪ ਵੀ) ਇਨਕਾਰੀ ਹੋ ਜਾਣਗੇ। وَلَمْ يَكُن لَّهُم مِّن شُرَكَآئِهِمْ شُفَعَٰٓؤُا۟ وَكَانُوا۟ بِشُرَكَآئِهِمْ كَٰفِرِينَ. ﴿13﴾
14 ਅਤੇ ਜਦੋਂ ਕਿਆਮਤ ਦਾ ਵੇਲਾ ਆਵੇਗਾ ਉਸ ਦਿਨ ਲੋਕੀ (ਮੋਮਿਨ ਤੇ ਕਾਫ਼ਿਰ) ਵੱਖਰੇ ਵੱਖਰੇ ਹੋ ਜਾਣਗੇ। وَيَوْمَ تَقُومُ ٱلسَّاعَةُ يَوْمَئِذٍۢ يَتَفَرَّقُونَ. ﴿14﴾
15 ਫੇਰ ਜਿਹੜੇ ਲੋਕ ਈਮਾਨ ਲਿਆਏ ਤੇ ਉਹਨਾਂ ਨੇ ਨੇਕ ਕੰਮ ਵੀ ਕੀਤੇ, ਉਹ ਜੰਨਤ ਵਿਚ ਹੱਸਦੇ-ਤੁਸਦੇ ਰੱਖੇ ਜਾਣਗੇ। فَأَمَّا ٱلَّذِينَ ءَامَنُوا۟ وَعَمِلُوا۟ ٱلصَّٰلِحَٰتِ فَهُمْ فِى رَوْضَةٍۢ يُحْبَرُونَ. ﴿15﴾
16 ਜਿਨ੍ਹਾਂ ਲੋਕਾਂ ਨੇ (ਅੱਲਾਹ ਦਾ) ਇਨਕਾਰ ਕੀਤਾ ਹੈ ਅਤੇ ਸਾਡੀਆਂ ਆਇਤਾਂ (ਨਿਸ਼ਾਨੀਆਂ) ਤੇ ਪਰਲੋਕ ਦੀ ਮਿਲਣੀ ਨੂੰ ਝੁਠਲਾਇਆ ਹੈ, ਉਹ ਸਾਰੇ ਲੋਕ (ਨਰਕ ਦੇ) ਅਜ਼ਾਬ ਵਿਚ ਹਾਜ਼ਰ ਰੱਖੇ ਜਾਣਗੇ। وَأَمَّا ٱلَّذِينَ كَفَرُوا۟ وَكَذَّبُوا۟ بِـَٔايَٰتِنَا وَلِقَآئِ ٱلْءَاخِرَةِ فَأُو۟لَٰٓئِكَ فِى ٱلْعَذَابِ مُحْضَرُونَ. ﴿16﴾
17 ਸੋ (ਹੇ ਮੋਮਿਨੋ!) ਤੁਸੀਂ ਅੱਲਾਹ ਦੀ ਪਾਕੀ ਦਾ ਗੁਣਗਾਣ ਕਰੋ ਜਦੋਂ ਤੁਹਾਡੀ ਸ਼ਾਮ ਹੋਵੇ ਅਤੇ ਜਦੋਂ ਸਵੇਰ ਹੋਵੇ। فَسُبْحَٰنَ ٱللَّهِ حِينَ تُمْسُونَ وَحِينَ تُصْبِحُونَ. ﴿17﴾
18 ਅਕਾਸ਼ ਤੇ ਧਰਤੀ ਵਿਚ ਉਸੇ ਦੀ ਉਸਤਤ ਹੋ ਰਹੀ ਹੈ, ਸੋ ਤੁਸੀਂ ਵੀ ਉਸੇ ਦੀ ਤਸਬੀਹ ਤੀਜੇ ਪਹਿਰ ਤੇ ਜ਼ੋਹਰ ਵੇਲੇ (ਦੁਪਹਿਰ ਵੇਲੇ) ਕਰਿਆ ਕਰੋ। وَلَهُ ٱلْحَمْدُ فِى ٱلسَّمَٰوَٰتِ وَٱلْأَرْضِ وَعَشِيًّۭا وَحِينَ تُظْهِرُونَ. ﴿18﴾
19 ਉਹੀਓ ਜਿਉਂਦਿਆਂ ਨੂੰ ਮੁਰਦਿਆਂ ਵਿੱਚੋਂ ਅਤੇ ਮੁਰਦਿਆਂ ਨੂੰ ਜਿਉਂਦਿਆਂ ਵਿੱਚੋਂ ਕੱਢਦਾ ਹੈ ਅਤੇ ਉਹੀਓ ਧਰਤੀ ਨੂੰ ਉਸ ਦੀ ਮੌਤ (ਬੰਜਰ) ਹੋਣ ਮਗਰੋਂ ਜਿਊਂਦਾ (ਉਪਜਾਊ) ਕਰਦਾ ਹੈ। ਇਸੇ ਪ੍ਰਕਾਰ ਤੁਸੀਂ ਵੀ (ਕਬਰਾਂ ਵਿੱਚੋਂ) ਕੱਢੇ ਜਾਵੋਗੇ। يُخْرِجُ ٱلْحَىَّ مِنَ ٱلْمَيِّتِ وَيُخْرِجُ ٱلْمَيِّتَ مِنَ ٱلْحَىِّ وَيُحْىِ ٱلْأَرْضَ بَعْدَ مَوْتِهَا ۚ وَكَذَٰلِكَ تُخْرَجُونَ. ﴿19﴾
20 ਇਹ ਉਸ (ਅੱਲਾਹ) ਦੀਆਂ ਨਿਸ਼ਾਨੀਆਂ ਵਿੱਚੋਂ ਹੈ ਕਿ ਉਸ ਨੇ ਤੁਹਾਨੂੰ ਮਿੱਟੀ ਤੋਂ ਪੈਦਾ ਕੀਤਾ, ਫੇਰ ਹੁਣ ਤੁਸੀਂ ਮਨੁੱਖ ਹੋ ਜਿਹੜੇ ਹਰ ਪਾਸੇ ਫੈਲ ਰਹੇ ਹੋ। وَمِنْ ءَايَٰتِهِۦٓ أَنْ خَلَقَكُم مِّن تُرَابٍۢ ثُمَّ إِذَآ أَنتُم بَشَرٌۭ تَنتَشِرُونَ. ﴿20﴾
21 ਉਸੇ ਦੀ ਨਿਸ਼ਾਨੀਆਂ ਵਿੱਚੋਂ (ਇਹ ਵੀ) ਹੈ ਕਿ ਉਸ ਨੇ ਤੁਹਾਡੇ ਤੋਂ ਹੀ (ਤੁਹਾਡੀਆਂ) ਪਤਨੀਆਂ ਪੈਦਾ ਕੀਤੀਆਂ ਤਾਂ ਜੋ ਤੁਸੀਂ ਉਹਨਾਂ ਕੋਲੋਂ ਸੁਖ ਸ਼ਾਂਤੀ ਪ੍ਰਾਪਤ ਕਰ ਸਕੋ। ਉਸ ਨੇ ਤੁਹਾਡੇ ਵਿਚਾਲੇ ਮੁਹੱਬਤ ਤੇ ਹਮਦਰਦੀ ਪੈਦਾ ਕਰ ਦਿੱਤੀ। ਜਿਹੜੇ ਲੋਕੀ ਸੋਚ ਵਿਚਾਰ ਕਰਨ ਵਾਲੇ ਹਨ ਉਹਨਾਂ ਲਈ ਇਸ ਵਿਚ ਮਹੱਤਵਪੂਰਣ ਨਿਸ਼ਾਨੀਆਂ ਹਨ। وَمِنْ ءَايَٰتِهِۦٓ أَنْ خَلَقَ لَكُم مِّنْ أَنفُسِكُمْ أَزْوَٰجًۭا لِّتَسْكُنُوٓا۟ إِلَيْهَا وَجَعَلَ بَيْنَكُم مَّوَدَّةًۭ وَرَحْمَةً ۚ إِنَّ فِى ذَٰلِكَ لَءَايَٰتٍۢ لِّقَوْمٍۢ يَتَفَكَّرُونَ. ﴿21﴾
22 ਉਸ ਦੀਆਂ ਨਿਸ਼ਾਨੀਆਂ ਵਿੱਚੋਂ ਅਕਾਸ਼ ਤੇ ਧਰਤੀ ਦੀ ਰਚਨਾ ਅਤੇ ਤੁਹਾਡੀਆਂ ਬੋਲੀਆਂ ਤੇ ਰੰਗਾਂ ਦਾ ਵੱਖ-ਵੱਖ ਹੋਣਾ ਵੀ ਹੈ। ਜਾਣਕਾਰਾਂ ਲਈ ਇਸ ਵਿਚ ਬਥੇਰੀਆਂ ਨਿਸ਼ਾਨੀਆਂ ਹਨ। وَمِنْ ءَايَٰتِهِۦ خَلْقُ ٱلسَّمَٰوَٰتِ وَٱلْأَرْضِ وَٱخْتِلَٰفُ أَلْسِنَتِكُمْ وَأَلْوَٰنِكُمْ ۚ إِنَّ فِى ذَٰلِكَ لَءَايَٰتٍۢ لِّلْعَٰلِمِينَ. ﴿22﴾
23 ਤੁਹਾਡਾ ਰਾਤ ਤੇ ਦਿਨ ਵੇਲੇ ਸੌਣਾ ਅਤੇ ਉਸ ਦੇ ਫਜ਼ਲਾਂ (ਰੋਜ਼ੀ) ਦੀ ਭਾਲ ਕਰਨਾ ਵੀ ਉਸ ਦੀਆਂ ਨਿਸ਼ਾਨੀਆਂ ਵਿੱਚੋਂ ਹੈ। ਜਿਹੜੇ ਲੋਕੀ (ਧਿਆਨ ਨਾਲ) ਸੁਣਦੇ ਹਨ ਉਹਨਾਂ ਲਈ ਵੀ ਬਥੇਰੀਆਂ ਨਿਸ਼ਾਨੀਆਂ ਹਨ। وَمِنْ ءَايَٰتِهِۦ مَنَامُكُم بِٱلَّيْلِ وَٱلنَّهَارِ وَٱبْتِغَآؤُكُم مِّن فَضْلِهِۦٓ ۚ إِنَّ فِى ذَٰلِكَ لَءَايَٰتٍۢ لِّقَوْمٍۢ يَسْمَعُونَ. ﴿23﴾
24 ਇਹ ਵੀ ਉਸ ਦੀਆਂ ਨਿਸ਼ਾਨੀਆਂ ਵਿੱਚੋਂ ਹੀ ਹੈ ਕਿ ਉਹ ਤੁਹਾਨੂੰ ਡਰਾਉਣ ਲਈ ਅਤੇ ਆਸਵੰਦ ਕਰਨ ਲਈ ਬਿਜਲੀ ਦੀ ਲਿਸ਼ਕ ਵਿਖਾਉਂਦਾ ਹੈ ਅਤੇ ਅਕਾਸ਼ ਤੋਂ ਮੀਂਹ ਵਰ੍ਹਾਉਂਦਾ ਹੈ, ਜਿਸ ਤੋਂ ਮਰੀ ਹੋਈ ਧਰਤੀ ਜਿਊਂਦੀ ਹੋ ਜਾਂਦੀ ਹੈ। ਅਕਲ ਵਾਲਿਆਂ ਲਈ ਇਸ ਵਿਚ ਵੀ ਬਥੇਰੀਆਂ ਨਿਸ਼ਾਨੀਆਂ ਹਨ। وَمِنْ ءَايَٰتِهِۦ يُرِيكُمُ ٱلْبَرْقَ خَوْفًۭا وَطَمَعًۭا وَيُنَزِّلُ مِنَ ٱلسَّمَآءِ مَآءًۭ فَيُحْىِۦ بِهِ ٱلْأَرْضَ بَعْدَ مَوْتِهَآ ۚ إِنَّ فِى ذَٰلِكَ لَءَايَٰتٍۢ لِّقَوْمٍۢ يَعْقِلُونَ. ﴿24﴾
25 ਉਸੇ (ਰੱਬ) ਦੀ ਇਕ ਨਿਸ਼ਾਨੀ ਇਹ ਵੀ ਹੈ ਕਿ ਅਕਾਸ਼ ਤੇ ਧਰਤੀ ਉਸੇ ਦੇ ਹੁਕਮ ਨਾਲ ਕਾਇਮ ਹਨ। ਜਦੋਂ ਉਹ ਤੁਹਾਨੂੰ ਧਰਤੀ (ਕਬਰਾਂ) ਵਿੱਚੋਂ ਸੱਦੇਗਾ ਫੇਰ ਤੁਸੀਂ ਸਾਰੇ ਧਰਤੀ ਵਿੱਚੋਂ ਕੇਵਲ ਇਕ ਸੱਦੇ ’ਤੇ ਹੀ ਬਾਹਰ ਨਿੱਕਲ ਆਓਗੇ। وَمِنْ ءَايَٰتِهِۦٓ أَن تَقُومَ ٱلسَّمَآءُ وَٱلْأَرْضُ بِأَمْرِهِۦ ۚ ثُمَّ إِذَا دَعَاكُمْ دَعْوَةًۭ مِّنَ ٱلْأَرْضِ إِذَآ أَنتُمْ تَخْرُجُونَ. ﴿25﴾
26 ਜੋ ਕੁੱਝ ਵੀ ਅਕਾਸ਼ਾਂ ਤੇ ਧਰਤੀ ਵਿਚ ਹੈ ਉਹ ਸਭ ਉਸ ਦੀ ਮਲਕੀਅਤ ਹੈ ਅਤੇ ਸਾਰੇ ਉਸੇ ਦੇ ਆਗਿਆਕਾਰੀ ਹਨ। وَلَهُۥ مَن فِى ٱلسَّمَٰوَٰتِ وَٱلْأَرْضِ ۖ كُلٌّۭ لَّهُۥ قَٰنِتُونَ. ﴿26﴾
27 ਉਹੀ (ਅੱਲਾਹ) ਹੈ ਜਿਹੜਾ ਸਸ਼੍ਰਿਟੀ ਨੂੰ ਪਹਿਲੀ ਵਾਰ ਪੈਦਾ ਕਰਦਾ ਹੈ ਉਹੀਓ ਫੇਰ ਉਸ ਨੂੰ ਮੁੜ ਪੈਦਾ ਕਰੇਗਾ ਅਤੇ ਇਹ ਕਰਨਾ ਉਸ ਲਈ ਤਾਂ ਇਹ ਬਹੁਤ ਹੀ ਸੌਖਾ ਹੈ ਅਕਾਸ਼ਾਂ ਤੇ ਧਰਤੀ ਵਿਚ ਉਸੇ (ਰੱਬ) ਦੀ ਸ਼ਾਨ ਸਭ ਤੋਂ ਉੱਚੀ ਹੈ ਅਤੇ ਉਹੀ ਜ਼ਬਰਦਸਤ ਤੇ ਹਿਕਮਤਾਂ ਵਾਲਾ ਹੈ। وَهُوَ ٱلَّذِى يَبْدَؤُا۟ ٱلْخَلْقَ ثُمَّ يُعِيدُهُۥ وَهُوَ أَهْوَنُ عَلَيْهِ ۚ وَلَهُ ٱلْمَثَلُ ٱلْأَعْلَىٰ فِى ٱلسَّمَٰوَٰتِ وَٱلْأَرْضِ ۚ وَهُوَ ٱلْعَزِيزُ ٱلْحَكِيمُ. ﴿27﴾
28 (ਹੇ ਲੋਕੋ!) ਉਸ ਨੇ ਤੁਹਾਡੇ (ਸਮਝਾਉਣ) ਲਈ ਤੁਹਾਡੇ ਵਿੱਚੋਂ ਹੀ ਇਕ ਉਦਾਹਰਨ ਦਿੱਤੀ ਹੈ ਕਿ ਜੋ ਅਸੀਂ ਤੁਹਾਨੂੰ ਰਿਜ਼ਕ ਦਿੱਤਾ ਹੈ, ਕੀ ਉਸ ਵਿਚ ਤੁਹਾਡੇ ਗ਼ੁਲਾਮਾਂ (ਅਧੀਨ ਲੋਕਾਂ) ਵਿੱਚੋਂ ਵੀ ਕੋਈ ਸਾਂਝੀ ਹੋ ਸਕਦਾ ਹੈ ? ਕੀ ਤੁਸੀਂ ਅਤੇ ਉਹ ਇਕੋ ਬਰਾਬਰ ਹੋ ? ਕੀ ਤੁਸੀਂ (ਆਪਣੇ ਮਾਲ ’ਚੋਂ ਖ਼ਰਚ ਕਰਦੇ ਹੋਏ) ਉਹਨਾਂ ਤੋਂ ਇਸ ਤਰ੍ਹਾਂ ਡਰਦੇ ਹੋ ਜਿਵੇਂ ਆਪਣੇ ਸਾਂਝੀਆਂ ਤੋਂ ਡਰਦੇ ਹੋ ? ਇਸ ਤਰ੍ਹਾਂ ਅਸੀਂ ਸਮਝ ਰੱਖਣ ਵਾਲਿਆਂ ਲਈ ਆਪਣੀਆਂ ਨਿਸ਼ਾਨੀਆਂ ਖੋਲ੍ਹ-ਖੋਲ੍ਹ ਕੇ ਬਿਆਨ ਕਰਦੇ ਹਾਂ। ضَرَبَ لَكُم مَّثَلًۭا مِّنْ أَنفُسِكُمْ ۖ هَل لَّكُم مِّن مَّا مَلَكَتْ أَيْمَٰنُكُم مِّن شُرَكَآءَ فِى مَا رَزَقْنَٰكُمْ فَأَنتُمْ فِيهِ سَوَآءٌۭ تَخَافُونَهُمْ كَخِيفَتِكُمْ أَنفُسَكُمْ ۚ كَذَٰلِكَ نُفَصِّلُ ٱلْءَايَٰتِ لِقَوْمٍۢ يَعْقِلُونَ. ﴿28﴾
29 ਪਰ ਇਹ ਜ਼ਾਲਮ ਬਿਨਾਂ ਸੋਚੇ ਸਮਝੇ ਆਪਣੀਆਂ ਇੱਛਾਵਾਂ ਦੇ ਪਿੱਛੇ ਲੱਗੇ ਰਹੇ। ਜਿਸਨੂੰ ਅੱਲਾਹ ਹੀ ਕੁਰਾਹੇ ਪਾ ਦੇਵੇ ਫੇਰ ਉਸ ਨੂੰ ਰਾਹ ਕੌਣ ਵਿਖਾ ਸਕਦਾ ਹੈ ? ਉਹਨਾਂ ਦਾ ਤਾਂ ਕੋਈ ਵੀ ਸਹਾਈ ਨਹੀਂ ਹੋਵੇਗਾ। بَلِ ٱتَّبَعَ ٱلَّذِينَ ظَلَمُوٓا۟ أَهْوَآءَهُم بِغَيْرِ عِلْمٍۢ ۖ فَمَن يَهْدِى مَنْ أَضَلَّ ٱللَّهُ ۖ وَمَا لَهُم مِّن نَّٰصِرِينَ. ﴿29﴾
30 (ਹੇ ਨਬੀ!) ਤੁਸੀਂ ਇਕਾਗਰਤਾ ਨਾਲ ਆਪਣਾ ਮੂੰਹ (ਅੱਲਾਹ ਦੇ) ਦੀਨ ਇਸਲਾਮ ਵੱਲ ਸਿੱਧਾ ਰੱਖੋ। ਕਾਇਮ ਹੋ ਜਾਓ ਉਸ ਫ਼ਿਤਰਤ (ਸੁਭਾਓ) ਉੱਤੇ ਜਿਸ ਉੱਤੇ ਅੱਲਾਹ ਨੇ ਮਨੁੱਖ ਨੂੰ ਪੈਦਾ ਕੀਤਾ ਹੈ। (ਭਾਵ ਮੁਸਲਮਾਨ ਹੀ ਪੈਦਾ ਕੀਤਾ ਹੈ) ਅੱਲਾਹ ਦੀ ਬਣਾਈ ਹੋਈ ਬਣਤਰ ਨੂੰ ਬਦਲਿਆ ਨਹੀਂ ਜਾ ਸਕਦਾ। ਇਹੋ ਸਿੱਧਾ ਤੇ ਸੱਚਾ ਧਰਮ (ਦੀਨ) ਹੈ, ਪਰ ਵਧੇਰੇ ਲੋਕ ਨਹੀਂ ਜਾਣਦੇ।[1]
[1] ਵੇਖੋ ਸੂਰਤ ਯੂਨੁਸ, ਹਾਸ਼ੀਆ ਆਇਤ 19/10
فَأَقِمْ وَجْهَكَ لِلدِّينِ حَنِيفًۭا ۚ فِطْرَتَ ٱللَّهِ ٱلَّتِى فَطَرَ ٱلنَّاسَ عَلَيْهَا ۚ لَا تَبْدِيلَ لِخَلْقِ ٱللَّهِ ۚ ذَٰلِكَ ٱلدِّينُ ٱلْقَيِّمُ وَلَٰكِنَّ أَكْثَرَ ٱلنَّاسِ لَا يَعْلَمُونَ. ﴿30﴾
31 (ਹੇ ਲੋਕੋ!) ਉਸੇ (ਅੱਲਾਹ) ਵੱਲ ਝੁਕਦੇ ਹੋਏ ਦੀਨ ’ਤੇ ਕਾਇਮ ਰਹੋ ਅਤੇ ਤੁਸੀਂ ਉਸੇ ਤੋਂ ਡਰਦੇ ਰਹੋ ਅਤੇ ਨਮਾਜ਼ ਕਾਇਮ ਰੱਖੋ ਅਤੇ ਤੁਸੀਂ ਮੁਸ਼ਰਿਕਾਂ ਵਿੱਚੋਂ ਨਾ ਹੋ ਜਾਓ। ۞ مُنِيبِينَ إِلَيْهِ وَٱتَّقُوهُ وَأَقِيمُوا۟ ٱلصَّلَوٰةَ وَلَا تَكُونُوا۟ مِنَ ٱلْمُشْرِكِينَ. ﴿31﴾
32 (ਉਹਨਾਂ ਵਰਗੇ ਵੀ ਨਾ ਹੋ ਜਾਓ) ਜਿਨ੍ਹਾਂ ਨੇ ਆਪਣੇ ਧਰਮ ਨੂੰ ਟੋਟੇ-ਟੋਟੇ ਕਰ ਛੱਡਿਆ ਅਤੇ ਧੜ੍ਹਿਆਂ ਵਿਚ ਵੰਡੇ ਗਏ, ਹਰੇਕ ਧੜੇ ਕੋਲ ਜੋ ਹੈ ਉਹ ਉਸੇ ਵਿਚ ਮਸਤ ਹੈ। مِنَ ٱلَّذِينَ فَرَّقُوا۟ دِينَهُمْ وَكَانُوا۟ شِيَعًۭا ۖ كُلُّ حِزْبٍۭ بِمَا لَدَيْهِمْ فَرِحُونَ. ﴿32﴾
33 ਜਦੋਂ ਲੋਕਾਂ ’ਤੇ ਕੋਈ ਬਿਪਤਾ ਆਉਂਦੀ ਹੈ ਤਾਂ ਉਹ (ਮਦਦ ਲਈ) ਆਪਣੇ ਰੱਬ ਵੱਲ ਮੁੜ ਆਉਂਦੇ ਹਨ ਤੇ ਉਸੇ ਤੋਂ ਦੁਆਵਾਂ ਮੰਗਦੇ ਹਨ ਫੇਰ ਜਦੋਂ ਉਹ ਆਪਣੇ ਵੱਲੋਂ ਉਹਨਾਂ ਨੂੰ ਆਪਣੀਆਂ ਮਿਹਰਾਂ ਦਾ ਸੁਆਦ ਚਖਾਉਂਦਾ ਹੈ (ਭਾਵ ਬਿਪਤਾ ਦੂਰ ਕਰ ਦਿੰਦਾ ਹੈ)। ਤਾਂ ਉਹਨਾਂ ਵਿੱਚੋਂ ਕਈ ਲੋਕ ਆਪਣੇ ਰੱਬ ਨਾਲ ਸ਼ਿਰਕ ਕਰਨ ਲੱਗ ਜਾਂਦੇ। وَإِذَا مَسَّ ٱلنَّاسَ ضُرٌّۭ دَعَوْا۟ رَبَّهُم مُّنِيبِينَ إِلَيْهِ ثُمَّ إِذَآ أَذَاقَهُم مِّنْهُ رَحْمَةً إِذَا فَرِيقٌۭ مِّنْهُم بِرَبِّهِمْ يُشْرِكُونَ. ﴿33﴾
34 (ਇਹ ਅਸੀਂ ਇਸ ਲਈ ਕਰਦੇ ਹਾਂ) ਤਾਂ ਜੋ ਉਹ ਉਸ ਚੀਜ਼ (ਨਿਅਮਤ) ਦੀ ਨਾ-ਸ਼ੁਕਰੀ ਕਰਨ ਲਗ ਜਾਣ ਜੋ ਅਸੀਂ ਉਹਨਾਂ ਨੂੰ ਬਖ਼ਸ਼ੀ ਹੈ। (ਚੰਗਾ) ਤੁਸੀਂ ਮੌਜਾਂ ਮਾਰ ਲਓ, ਛੇਤੀ ਹੀ ਤੁਹਾਨੂੰ ਪਤਾ ਲੱਗ ਜਾਵੇਗਾ (ਕਿ ਹਕੀਕਤ ਕੀ ਹੈ ? )। لِيَكْفُرُوا۟ بِمَآ ءَاتَيْنَٰهُمْ ۚ فَتَمَتَّعُوا۟ فَسَوْفَ تَعْلَمُونَ. ﴿34﴾
35 ਕੀ ਅਸੀਂ ਉਹਨਾਂ ’ਤੇ ਕੋਈ ਅਜਿਹੀ ਦਲੀਲ ਉਤਾਰੀ ਹੈ ਕਿ ਉਹ ਉਹਨਾਂ ਦੇ ਸ਼ਿਰਕ ਨੂੰ ਜਾਇਜ਼ ਕਰਦੀ ਹੋਵੇ। أَمْ أَنزَلْنَا عَلَيْهِمْ سُلْطَٰنًۭا فَهُوَ يَتَكَلَّمُ بِمَا كَانُوا۟ بِهِۦ يُشْرِكُونَ. ﴿35﴾
36 ਜਦੋਂ ਅਸੀਂ ਲੋਕਾਂ ਨੂੰ ਆਪਣੀਆਂ ਮਿਹਰਾਂ ਦਾ ਸੁਆਦ ਚਖਾਉਂਦੇ ਹਾਂ ਤਾਂ ਉਹ ਖ਼ੁਸ਼ ਹੋ ਜਾਂਦੇ ਹਨ ਅਤੇ ਜਦੋਂ ਉਹਨਾਂ ਦੇ ਆਪਣੇ ਹੱਥੀਂ ਅੱਗੇ ਭੇਜੀਆਂ ਹੋਈਆਂ ਕਰਤੂਤਾਂ ਕਾਰਨ ਕੋਈ ਮੁਸੀਬਤ ਆ ਜਾਵੇ ਤਾਂ ਝੱਟ (ਰੱਬ ਦੀਆਂ ਮਿਹਰਾਂ ਤੋਂ) ਬੇ-ਆਸ ਹੋ ਜਾਂਦੇ ਹਨ। وَإِذَآ أَذَقْنَا ٱلنَّاسَ رَحْمَةًۭ فَرِحُوا۟ بِهَا ۖ وَإِن تُصِبْهُمْ سَيِّئَةٌۢ بِمَا قَدَّمَتْ أَيْدِيهِمْ إِذَا هُمْ يَقْنَطُونَ. ﴿36﴾
37 ਕੀ ਉਹਨਾਂ ਨੇ ਨਹੀਂ ਵੇਖਿਆ ਕਿ ਬੇਸ਼ੱਕ ਅੱਲਾਹ ਜਿਸ ਨੂੰ ਚਾਹੇ ਰੋਜ਼ੀ ਵਿਚ ਫ਼ਰਾਖ਼ੀ (ਖੁੱਲ੍ਹ) ਜਾਂ ਤੰਗੀ ਦਿੰਦਾ ਹੈ ? ਇਸ ਵਿਚ ਉਹਨਾਂ ਲੋਕਾਂ ਲਈ ਅਨੇਕਾਂ ਨਿਸ਼ਾਨੀਆਂ ਹਨ ਜਿਹੜੇ ਈਮਾਨ ਰੱਖਦੇ ਹਨ। أَوَلَمْ يَرَوْا۟ أَنَّ ٱللَّهَ يَبْسُطُ ٱلرِّزْقَ لِمَن يَشَآءُ وَيَقْدِرُ ۚ إِنَّ فِى ذَٰلِكَ لَءَايَٰتٍۢ لِّقَوْمٍۢ يُؤْمِنُونَ. ﴿37﴾
38 ਤੁਸੀਂ (ਆਪਣੇ ਮਾਲ ’ਚੋਂ) ਆਪਣੇ ਸਾਕ-ਸੰਬੰਧੀਆਂ ਨੂੰ, ਮਸਕੀਨਾਂ ਨੂੰ ਅਤੇ ਮੁਸਾਫ਼ਰਾਂ ਨੂੰ ਉਹਨਾਂ ਦਾ ਬਣਦਾ ਹੱਕ ਅਦਾ ਕਰੋ। ਜਿਹੜੇ ਲੋਕੀ ਅੱਲਾਹ ਦੇ ਦਰਸ਼ਨ ਕਰਨਾ ਚਾਹੁੰਦੇ ਹਨ ਉਹਨਾਂ ਲਈ ਇੰਜ ਕਰਨਾ ਬਹੁਤ ਚੰਗਾ ਹੈ, ਅਜਿਹੇ ਲੋਕ ਹੀ ਕਾਮਯਾਬ ਹੋਣਗੇ। فَـَٔاتِ ذَا ٱلْقُرْبَىٰ حَقَّهُۥ وَٱلْمِسْكِينَ وَٱبْنَ ٱلسَّبِيلِ ۚ ذَٰلِكَ خَيْرٌۭ لِّلَّذِينَ يُرِيدُونَ وَجْهَ ٱللَّهِ ۖ وَأُو۟لَٰٓئِكَ هُمُ ٱلْمُفْلِحُونَ. ﴿38﴾
39 (ਹੇ ਲੋਕੋ!) ਤੁਸੀਂ ਜਿਹੜਾ (ਧੰਨ) ਸੂਦ ’ਤੇ ਦਿੰਦੇ ਹੋ ਤਾਂ ਜੋ ਉਹ ਲੋਕਾਂ ਦੇ ਮਾਲ ਵਿਚ ਰਲ ਕੇ ਵਧਦਾ ਰਹੇ, ਉਹ ਅੱਲਾਹ ਦੀਆਂ ਨਜ਼ਰਾਂ ਵਿਚ ਨਹੀਂ ਵਧਦਾ। ਤੁਸੀਂ ਅੱਲਾਹ ਦੇ ਦਰਸ਼ਨ ਕਰਨ ਲਈ ਜਿਹੜਾ ਕੁੱਝ ਜ਼ਕਾਤ ਵਿਚ ਦਿੰਦੇ ਹੋ ਅਜਿਹੇ ਲੋਕ ਹੀ ਆਪਣੇ ਮਾਲ ਨੂੰ (ਅੱਲਾਹ ਦੀਆਂ ਨਜ਼ਰਾਂ ਵਿਚ) ਕਈ ਗੁਣਾ ਵਧਾਉਣ ਵਾਲੇ ਹਨ। وَمَآ ءَاتَيْتُم مِّن رِّبًۭا لِّيَرْبُوَا۟ فِىٓ أَمْوَٰلِ ٱلنَّاسِ فَلَا يَرْبُوا۟ عِندَ ٱللَّهِ ۖ وَمَآ ءَاتَيْتُم مِّن زَكَوٰةٍۢ تُرِيدُونَ وَجْهَ ٱللَّهِ فَأُو۟لَٰٓئِكَ هُمُ ٱلْمُضْعِفُونَ. ﴿39﴾
40 ਅੱਲਾਹ ਹੀ ਉਹ ਜ਼ਾਤ ਹੈ ਜਿਸ ਨੇ ਤੁਹਾਨੂੰ ਪੈਦਾ ਕੀਤਾ ਫੇਰ (ਖਾਣ ਪੀਣ ਨੂੰ) ਰਿਜ਼ਕ ਦਿੱਤਾ ਫੇਰ ਉਹ ਤੁਹਾਨੂੰ ਮੌਤ ਦੇਵੇਗਾ ਫੇਰ ਉਹ ਤੁਹਾਨੂੰ ਜਿਊਂਦਾ ਕਰੇਗਾ। ਕੀ ਤੁਹਾਡੇ (ਮਿਥੇ ਹੋਏ) ਸ਼ਰੀਕਾਂ ਵਿੱਚੋਂ ਵੀ ਕੋਈ ਅਜਿਹਾ ਹੈ ਜਿਹੜਾ ਇਹ ਕੁੱਝ ਕਰ ਸਕਦਾ ਹੋਵੇ ? ਅੱਲਾਹ ਉਹਨਾਂ ਦੇ ਥਾਪੇ ਹੋਏ ਸ਼ਰੀਕਾਂ ਤੋਂ ਪਾਕ ਪਵਿੱਤਰ ਹੈ ਤੇ ਕਿਤੇ ਉੱਚਾ ਹੈ। ٱللَّهُ ٱلَّذِى خَلَقَكُمْ ثُمَّ رَزَقَكُمْ ثُمَّ يُمِيتُكُمْ ثُمَّ يُحْيِيكُمْ ۖ هَلْ مِن شُرَكَآئِكُم مَّن يَفْعَلُ مِن ذَٰلِكُم مِّن شَىْءٍۢ ۚ سُبْحَٰنَهُۥ وَتَعَٰلَىٰ عَمَّا يُشْرِكُونَ. ﴿40﴾
41 ਥਲ ਤੇ ਜਲ ਵਿਚ ਲੋਕਾਂ ਦੀਆਂ ਭੈੜੀਆਂ ਕਰਤੂਤਾਂ ਕਾਰਨ ਵਿਗਾੜ ਫੈਲ ਗਿਆ ਹੈ, ਇਸੇ ਲਈ ਫ਼ਸਾਦੀਆਂ ਨੂੰ ਉਹਨਾਂ ਦੀਆਂ ਕਰਤੂਤਾਂ ਦਾ ਸੁਆਦ ਚਖਾਉਂਦਾ ਹੈ, ਸ਼ਾਇਦ ਕਿ ਉਹ ਹਿਦਾਇਤ ਵੱਲ ਪਰਤ ਆਉਣ। ظَهَرَ ٱلْفَسَادُ فِى ٱلْبَرِّ وَٱلْبَحْرِ بِمَا كَسَبَتْ أَيْدِى ٱلنَّاسِ لِيُذِيقَهُم بَعْضَ ٱلَّذِى عَمِلُوا۟ لَعَلَّهُمْ يَرْجِعُونَ. ﴿41﴾
42 (ਹੇ ਨਬੀ!) ਤੁਸੀਂ ਉਹਨਾਂ (ਜ਼ਾਲਮਾਂ) ਨੂੰ ਆਖੋ ਕਿ ਧਰਤੀ ’ਤੇ ਤੁਰ ਫਿਰ ਕੇ ਵੇਖੋ ਕਿ ਪਹਿਲੇ ਲੋਕਾਂ ਦਾ ਕਿਹੋ ਜਿਹਾ ਅੰਜਾਮ (ਅੰਤ) ਹੋਇਆ ਸੀ। ਉਹਨਾਂ ਵਿਚ ਬਹੁਤੇ ਤਾਂ ਮੁਸ਼ਰਿਕ ਹੀ ਸਨ। قُلْ سِيرُوا۟ فِى ٱلْأَرْضِ فَٱنظُرُوا۟ كَيْفَ كَانَ عَٰقِبَةُ ٱلَّذِينَ مِن قَبْلُ ۚ كَانَ أَكْثَرُهُم مُّشْرِكِينَ. ﴿42﴾
43 ਸੋ ਤੁਸੀਂ ਆਪਣੀ ਦਿਸ਼ਾ ਉਸ ਸੱਚੇ ਤੇ ਸਿੱਧੇ ਧਰਮ (ਇਸਲਾਮ) ਵਲ ਰੱਖੋ, ਇਸ ਤੋਂ ਪਹਿਲਾਂ ਕਿ ਉਹ ਦਿਨ ਆਵੇ ਜਿਹੜਾ ਅੱਲਾਹ ਵੱਲੋਂ ਨਹੀਂ ਟਲੇਗਾ। ਉਸ ਦਿਹਾੜੇ ਉਹ (ਮੋਮਿਨ ਤੇ ਕਾਫ਼ਿਰ) ਅੱਡੋ-ਅੱਡ ਹੋ ਜਾਣਗੇ। فَأَقِمْ وَجْهَكَ لِلدِّينِ ٱلْقَيِّمِ مِن قَبْلِ أَن يَأْتِىَ يَوْمٌۭ لَّا مَرَدَّ لَهُۥ مِنَ ٱللَّهِ ۖ يَوْمَئِذٍۢ يَصَّدَّعُونَ. ﴿43﴾
44 ਜਿਸ ਨੇ ਕੁਫ਼ਰ ਕੀਤਾ ਹੋਵੇਗਾ ਉਸ ਨੂੰ ਉਸ ਦੀ ਸਜ਼ਾ ਮਿਲੇਗੀ ਅਤੇ ਜਿਨ੍ਹਾਂ ਨੇ ਨੇਕ ਕੰਮ ਕੀਤੇ ਹੋਣਗੇ ਉਹ ਆਪਣੇ ਲਈ (ਸਫ਼ਲਤਾ ਵਾਲੀ) ਰਾਹ ਪੱਧਰ ਕਰ ਰਹੇ ਹੋਣਗੇ। مَن كَفَرَ فَعَلَيْهِ كُفْرُهُۥ ۖ وَمَنْ عَمِلَ صَٰلِحًۭا فَلِأَنفُسِهِمْ يَمْهَدُونَ. ﴿44﴾
45 ਤਾਂ ਜੋ ਅੱਲਾਹ ਉਹਨਾਂ ਲੋਕਾਂ ਨੂੰ, ਜਿਨ੍ਹਾਂ ਨੇ ਈਮਾਨ ਲਿਆਉਣ ਮਗਰੋਂ ਨੇਕ ਕੰਮ ਕੀਤੇ ਹਨ, ਆਪਣੇ ਫ਼ਜ਼ਲ (ਕ੍ਰਿਪਾ) ਨਾਲ ਜਜ਼ਾ (ਵਧੀਆ ਬਦਲਾ) ਦੇਵੇ। ਬੇਸ਼ੱਕ ਉਹ ਕਾਫ਼ਿਰਾਂ ਨੂੰ ਪਸੰਦ ਨਹੀਂ ਕਰਦਾ। لِيَجْزِىَ ٱلَّذِينَ ءَامَنُوا۟ وَعَمِلُوا۟ ٱلصَّٰلِحَٰتِ مِن فَضْلِهِۦٓ ۚ إِنَّهُۥ لَا يُحِبُّ ٱلْكَٰفِرِينَ. ﴿45﴾
46 ਅਤੇ ਉਹ ਦੀਆਂ ਨਿਸ਼ਾਨੀਆਂ ਵਿੱਚੋਂ ਇਹ ਵੀ ਹੈ ਕਿ ਉਹ ਖ਼ੁਸ਼ਖ਼ਬਰੀਆਂ ਦੇਣ ਵਾਲੀਆਂ ਹਵਾਵਾਂ ਨੂੰ ਭੇਜਦਾ ਹੈ ਤਾਂ ਜੋ ਉਹ ਤੁਹਾਨੂੰ ਆਪਣੀਆਂ ਮਿਹਰਾਂ ਦਾ ਆਨੰਦ ਦੇਵੇ। ਉਸ ਦੇ ਹੁਕਮ ਨਾਲ ਹੀ (ਪਾਣੀ ਵਿਚ) ਬੇੜੀਆਂ ਚੱਲਦੀਆਂ ਹਨ ਤਾਂ ਜੋ (ਸਮੁੰਦਰਾਂ ਵਿਚ) ਤੁਸੀਂ ਉਸ ਦੇ ਫ਼ਜ਼ਲ ਦੀ ਭਾਲ ਕਰੋ ਤਾਂ ਜੋ ਤੁਸੀਂ ਉਸ ਦਾ ਧੰਨਵਾਦ ਕਰ ਸਕੋਂ। وَمِنْ ءَايَٰتِهِۦٓ أَن يُرْسِلَ ٱلرِّيَاحَ مُبَشِّرَٰتٍۢ وَلِيُذِيقَكُم مِّن رَّحْمَتِهِۦ وَلِتَجْرِىَ ٱلْفُلْكُ بِأَمْرِهِۦ وَلِتَبْتَغُوا۟ مِن فَضْلِهِۦ وَلَعَلَّكُمْ تَشْكُرُونَ. ﴿46﴾
47 (ਹੇ ਮੁਹੰਮਦ ਸ:!) ਅਸੀਂ ਤੁਹਾਥੋਂ ਪਹਿਲਾਂ ਵੀ ਆਪਣੇ ਕਈ ਪੈਗ਼ੰਬਰਾਂ ਨੂੰ ਉਹਨਾਂ ਦੀਆਂ ਹੀ ਕੌਮਾਂ ਵੱਲ ਭੇਜੇ ਸਨ। ਉਹ (ਰਸੂਲ) ਉਹਨਾਂ ਕੋਲ ਸਪਸ਼ਟ ਦਲੀਲਾਂ ਵੀ ਲਿਆਏ ਸਨ। (ਜਦੋਂ ਉਹ ਕੌਮਾਂ ਨਹੀਂ ਮੰਨੀਆਂ) ਫੇਰ ਅਸੀਂ ਗੁਨਾਹਗਾਰਾਂ ਤੋਂ (ਆਪਣੇ ਅਜ਼ਾਬ ਰਾਹੀਂ) ਬਦਲਾ ਲਿਆ। ਸਾਡੇ ਲਈ ਤਾਂ ਮੋਮਿਨਾਂ ਦੀ ਮਦਦ ਕਰਨਾ ਲਾਜ਼ਮੀ ਹੈ। وَلَقَدْ أَرْسَلْنَا مِن قَبْلِكَ رُسُلًا إِلَىٰ قَوْمِهِمْ فَجَآءُوهُم بِٱلْبَيِّنَٰتِ فَٱنتَقَمْنَا مِنَ ٱلَّذِينَ أَجْرَمُوا۟ ۖ وَكَانَ حَقًّا عَلَيْنَا نَصْرُ ٱلْمُؤْمِنِينَ. ﴿47﴾
48 ਅੱਲਾਹ ਉਹ ਜ਼ਾਤ ਰੁ ਜਿਹੜਾ ਹਵਾਵਾਂ ਨੂੰ ਭੇਜਦਾ ਹੈ ਫੇਰ ਉਹ ਬੱਦਲਾਂ ਨੂੰ ਚੁੱਕਦੀਆਂ ਹਨ ਫੇਰ ਅੱਲਾਹ ਆਪਣੀ ਇੱਛਾ ਅਨੁਸਾਰ ਉਹਨਾਂ (ਬੱਦਲਾਂ) ਨੂੰ ਅਕਾਸ਼ ਵਿਚ ਫੈਲਾ ਦਿੰਦਾ ਹੈ ਅਤੇ ਉਹਨਾਂ (ਬੱਦਲਾਂ) ਨੂੰ ਟੁਕੜੀਆਂ ਵਿਚ ਵੰਡ ਦਿੰਦਾ ਹੈ ਫੇਰ ਤੁਸੀਂ ਵੇਖਦੇ ਹੋ ਕਿ ਉਹਨਾਂ (ਬੱਦਲਾਂ) ਵਿੱਚੋਂ (ਪਾਣੀ ਦੀਆਂ) ਬੁੰਦਾਂ ਨਿਕਲਦੀਆਂ ਹਨ ਅਤੇ ਜਿਨ੍ਹਾਂ ਬੰਦਿਆਂ ’ਤੇ ਅੱਲਾਹ ਚਾਹੁੰਦਾ ਹੈ, ਉਹਨਾਂ ਉੱਤੇ ਮੀਂਹ ਬਰਸਾਉਂਦਾ ਹੈ। ਉਸ ਸਮੇਂ ਉਹ ਲੋਕ ਖ਼ੁਸ਼ ਹੋ ਜਾਂਦੇ ਹਨ। ٱللَّهُ ٱلَّذِى يُرْسِلُ ٱلرِّيَٰحَ فَتُثِيرُ سَحَابًۭا فَيَبْسُطُهُۥ فِى ٱلسَّمَآءِ كَيْفَ يَشَآءُ وَيَجْعَلُهُۥ كِسَفًۭا فَتَرَى ٱلْوَدْقَ يَخْرُجُ مِنْ خِلَٰلِهِۦ ۖ فَإِذَآ أَصَابَ بِهِۦ مَن يَشَآءُ مِنْ عِبَادِهِۦٓ إِذَا هُمْ يَسْتَبْشِرُونَ. ﴿48﴾
49 ਨਿਰਸੰਦੇਹ, ਇਸ ਮੀਂਹ ਦੇ ਆਉਣ ਤੋਂ ਪਹਿਲਾਂ ਤਾਂ ਉਹ ਲੋਕ ਬੇ-ਆਸ ਹੋ ਰਹੇ ਸਨ। وَإِن كَانُوا۟ مِن قَبْلِ أَن يُنَزَّلَ عَلَيْهِم مِّن قَبْلِهِۦ لَمُبْلِسِينَ. ﴿49﴾
50 ਸੋ ਤੁਸੀਂ ਅੱਲਾਹ ਦੀਆਂ ਮਿਹਰਾਂ ਦੀ ਨਿਸ਼ਾਨੀਆਂ ਵੇਖੋ ਕਿ ਉਹ ਮਰੀ ਹੋਈ (ਉਜਾੜ) ਧਰਤੀ ਨੂੰ ਕਿੱਦਾਂ ਜਿਊਂਦਾ (ਉਪਜਾਊ) ਕਰਦਾ ਹੈ। ਬੇਸ਼ੱਕ ਉਹੀ (ਅੱਲਾਹ) ਮੁਰਦਿਆਂ ਨੂੰ ਜਿਊਂਦਾ ਕਰਨ ਵਾਲਾ ਹੈ ਅਤੇ ਉਹ ਹਰ ਕੰਮ ਕਰਨ ਦੀ ਸਮਰਥਾ ਰੱਖਦਾ ਹੈ। فَٱنظُرْ إِلَىٰٓ ءَاثَٰرِ رَحْمَتِ ٱللَّهِ كَيْفَ يُحْىِ ٱلْأَرْضَ بَعْدَ مَوْتِهَآ ۚ إِنَّ ذَٰلِكَ لَمُحْىِ ٱلْمَوْتَىٰ ۖ وَهُوَ عَلَىٰ كُلِّ شَىْءٍۢ قَدِيرٌۭ. ﴿50﴾
51 ਅਤੇ ਜੇਕਰ ਅਸੀਂ ਹਵਾਵਾਂ ਦੇ ਝੱਖੜ ਚਲਾ ਦਈਏ ਅਤੇ ਇਹ ਆਪਣੀ ਫ਼ਸਲ ਨੂੰ ਪੀਲੀ (ਮੁਰਝਾਈ) ਹੋਈ ਵੇਖਣ ਤਾਂ ਉਹ ਨਾ-ਸ਼ੁਕਰੀਆਂ ਕਰਨ ਲੱਗ ਜਾਂਦੇ ਹਨ। وَلَئِنْ أَرْسَلْنَا رِيحًۭا فَرَأَوْهُ مُصْفَرًّۭا لَّظَلُّوا۟ مِنۢ بَعْدِهِۦ يَكْفُرُونَ. ﴿51﴾
52 ਬੇਸ਼ੱਕ (ਹੇ ਨਬੀ!) ਤੁਸੀਂ ਮੁਰਦਿਆਂ ਨੂੰ (ਬੇ-ਸਮਝਾਂ ਨੂੰ) ਨਹੀਂ ਸੁਣਾ ਸਕਦੇ ਅਤੇ ਨਾ ਹੀ ਬੋਲਿਆਂ ਨੂੰ ਆਪਣੀ ਗੱਲ ਸੁਣਾ ਸਕਦੇ ਹੋ। ਜਦ ਕਿ ਉਹ ਪਿੱਠ ਫੇਰ ਕੇ ਮੁੜ ਗਏ ਹੋਣ। فَإِنَّكَ لَا تُسْمِعُ ٱلْمَوْتَىٰ وَلَا تُسْمِعُ ٱلصُّمَّ ٱلدُّعَآءَ إِذَا وَلَّوْا۟ مُدْبِرِينَ. ﴿52﴾
53 ਅਤੇ ਨਾ ਹੀ ਤੁਸੀਂ ਅੰਨ੍ਹੇ ਲੋਕਾਂ ਨੂੰ ਕੁਰਾਹਿਓਂ ਕੱਢ ਕੇ ਸਿੱਧੇ ਰਾਹ ਲਿਆ ਸਕਦੇ ਹੋ। ਤੁਸੀਂ ਤਾਂ ਕੇਵਲ ਉਹਨਾਂ ਨੂੰ ਹੀ ਸੁਣਾ ਸਕਦੇ ਹੋ ਜਿਹੜੇ ਸਾਡੀਆਂ ਆਇਤਾਂ ’ਤੇ ਈਮਾਨ ਰੱਖਦੇ ਹਨ। ਬਸ ਉਹੀਓ ਆਗਿਆਕਾਰੀ ਹਨ। وَمَآ أَنتَ بِهَٰدِ ٱلْعُمْىِ عَن ضَلَٰلَتِهِمْ ۖ إِن تُسْمِعُ إِلَّا مَن يُؤْمِنُ بِـَٔايَٰتِنَا فَهُم مُّسْلِمُونَ. ﴿53﴾
54 ਅੱਲਾਹ ਉਹ ਜ਼ਾਤ ਹੈ ਜਿਸ ਨੇ ਤੁਹਾਨੂੰ ਕਮਜ਼ੋਰੀ ਦੀ ਹਾਲਤ ਵਿਚ ਪੈਦਾ ਕੀਤਾ, ਫੇਰ ਇਸ ਕਮਜ਼ੋਰੀ (ਬਚਪਣ) ਤੋਂ ਮਗਰੋਂ ਤਾਕਤ (ਜਵਾਨੀ) ਦਿੱਤੀ, ਫੇਰ ਇਸ ਤਾਕਤ (ਜਵਾਨੀ) ਮਗਰੋਂ ਕਮਜ਼ੋਰੀ ਤੇ ਬੁਢਾਪਾ ਦਿੱਤਾ। ਉਹ ਜਿਵੇਂ ਚਾਹੇ ਪੈਦਾ ਕਰਦਾ ਹੈ। ਉਹ ਸਭ ਕੁੱਝ ਜਾਣਨ ਵਾਲਾ ਅਤੇ ਹਰ ਤਰ੍ਹਾਂ ਦੀ ਸਮਰਥਾ ਰੱਖਦਾ ਹੈ। ۞ ٱللَّهُ ٱلَّذِى خَلَقَكُم مِّن ضَعْفٍۢ ثُمَّ جَعَلَ مِنۢ بَعْدِ ضَعْفٍۢ قُوَّةًۭ ثُمَّ جَعَلَ مِنۢ بَعْدِ قُوَّةٍۢ ضَعْفًۭا وَشَيْبَةًۭ ۚ يَخْلُقُ مَا يَشَآءُ ۖ وَهُوَ ٱلْعَلِيمُ ٱلْقَدِيرُ. ﴿54﴾
55 ਜਿਸ ਦਿਨ ਕਿਆਮਤ ਆਵੇਗੀ ਅਪਰਾਧੀ ਕਸਮਾਂ ਖਾਣਗੇ ਕਿ ਉਹ (ਸੰਸਾਰ ਵਿਚ) ਛੁੱਟ ਇਕ ਪਲ ਤੋਂ ਨਹੀਂ ਠਹਿਰੇ। ਇਸ ਤਰ੍ਹਾਂ ਇਹ (ਸੰਸਾਰਿਕ ਜੀਵਨ ਵਿਚ) ਕੁਰਾਹੇ ਪਏ ਰਹੇ। وَيَوْمَ تَقُومُ ٱلسَّاعَةُ يُقْسِمُ ٱلْمُجْرِمُونَ مَا لَبِثُوا۟ غَيْرَ سَاعَةٍۢ ۚ كَذَٰلِكَ كَانُوا۟ يُؤْفَكُونَ. ﴿55﴾
56 ਅਤੇ ਜਿਨ੍ਹਾਂ ਲੋਕਾਂ ਨੂੰ ਈਮਾਨ ਅਤੇ ਗਿਆਨ ਦਿੱਤਾ ਗਿਆ ਹੈ ਉਹ ਆਖਣਗੇ ਕਿ ਤੁਸੀਂ ਤਾਂ (ਹੇ ਅਪਰਾਧੀਓ!) ਜਿਵੇਂ ਕਿ ਅੱਲਾਹ ਦੀ ਕਿਤਾਬ (ਲੌਹ-ਏ-ਮਹਿਫ਼ੂਜ਼) ਵਿਚ ਹੈ ਕਿਆਮਤ ਤਕ (ਸੰਸਾਰ ਵਿਚ) ਰਹੇ ਸੀ। ਅੱਜ ਇਹ ਦਿਨ ਮੁੜ ਆਉਣ ਦਾ ਹੈ। ਪਰ ਤੁਸੀਂ ਤਾਂ ਇਸ ਨੂੰ ਮੰਨਦੇ ਹੀ ਨਹੀਂ ਸੀ। وَقَالَ ٱلَّذِينَ أُوتُوا۟ ٱلْعِلْمَ وَٱلْإِيمَٰنَ لَقَدْ لَبِثْتُمْ فِى كِتَٰبِ ٱللَّهِ إِلَىٰ يَوْمِ ٱلْبَعْثِ ۖ فَهَٰذَا يَوْمُ ٱلْبَعْثِ وَلَٰكِنَّكُمْ كُنتُمْ لَا تَعْلَمُونَ. ﴿56﴾
57 ਉਸ ਦਿਨ ਉਹਨਾਂ ਜ਼ਾਲਮਾਂ ਦਾ ਕੋਈ ਵੀ ਬਹਾਨਾ ਉਹਨਾਂ ਦੇ ਕੰਮ ਨਹੀਂ ਆਵੇਗਾ ਅਤੇ ਨਾ ਹੀ ਉਹਨਾਂ ਨੂੰ ਤੌਬਾ ਕਰਨ ਦਾ ਅਵਸਰ ਦਿੱਤਾ ਜਾਵੇਗਾ। فَيَوْمَئِذٍۢ لَّا يَنفَعُ ٱلَّذِينَ ظَلَمُوا۟ مَعْذِرَتُهُمْ وَلَا هُمْ يُسْتَعْتَبُونَ. ﴿57﴾
58 ਬੇਸ਼ੱਕ ਅਸੀਂ ਇਸ .ਕੁਰਆਨ ਵਿਚ ਲੋਕਾਂ ਸਾਹਮਣੇ ਹਰ ਤਰ੍ਹਾਂ ਦੀਆਂ ਉਦਾਹਰਣਾਂ (ਵਿਸਥਾਰ ਨਾਲ) ਬਿਆਨ ਕਰ ਦਿੱਤੀਆਂ ਹਨ। ਫੇਰ ਵੀ ਕਾਫ਼ਿਰ ਤਾਂ ਬਸ ਇਹੋ ਆਖਣਗੇ ਕਿ ਤੁਸੀਂ ਤਾਂ ਨਿਰੇ ਝੂਠੇ ਹੋ। وَلَقَدْ ضَرَبْنَا لِلنَّاسِ فِى هَٰذَا ٱلْقُرْءَانِ مِن كُلِّ مَثَلٍۢ ۚ وَلَئِن جِئْتَهُم بِـَٔايَةٍۢ لَّيَقُولَنَّ ٱلَّذِينَ كَفَرُوٓا۟ إِنْ أَنتُمْ إِلَّا مُبْطِلُونَ. ﴿58﴾
59 ਇਸ ਤਰ੍ਹਾਂ ਅੱਲਾਹ ਬੇ-ਸਮਝ ਲੋਕਾਂ ਦੇ ਦਿਲਾਂ ’ਤੇ ਮੋਹਰਾਂ ਲਾ ਛੱਡਦਾ ਹੈ। كَذَٰلِكَ يَطْبَعُ ٱللَّهُ عَلَىٰ قُلُوبِ ٱلَّذِينَ لَا يَعْلَمُونَ. ﴿59﴾
60 ਸੋ (ਹੇ ਨਬੀ!) ਤੁਸੀਂ ਧੀਰਜ ਰੱਖੋ। ਬੇਸ਼ੱਕ ਅੱਲਾਹ ਦਾ ਵਚਨ ਸੱਚਾ ਹੈ। ਉਹ (ਕਾਫ਼ਿਰ) ਲੋਕ, ਜਿਹੜੇ ਲੋਕੀ (ਅੱਲਾਹ ਦੀ ਕਿਤਾਬ .ਕੁਰਆਨ) ’ਤੇ ਯਕੀਨ ਨਹੀਂ ਰੱਖਦੇ, ਉਹ ਤੁਹਾਨੂੰ ਹੋਲਾ (ਬੇ-ਸਬਰਾ) ਨਾ ਕਰ ਦੇਣ। فَٱصْبِرْ إِنَّ وَعْدَ ٱللَّهِ حَقٌّۭ ۖ وَلَا يَسْتَخِفَّنَّكَ ٱلَّذِينَ لَا يُوقِنُونَ. ﴿60﴾