يس
ਪੰਜਾਬੀ Translation with Arabic Quran Text
| ਪੰਜਾਬੀ | العربية |
|---|---|
| 1 ਯਾ, ਸੀਨ। | يسٓ. ﴿1﴾ |
| 2 ਕਸਮ ਹੈ ਹਿਕਮਤ ਭਰੇ .ਕੁਰਆਨ ਦੀ। | وَٱلْقُرْءَانِ ٱلْحَكِيمِ. ﴿2﴾ |
| 3 ਨਿਰਸੰਦੇਹ, ਤੁਸੀਂ (ਹੇ ਮੁਹੰਮਦ!) ਪੈਗ਼ੰਬਰਾਂ ਵਿੱਚੋਂ ਹੀ ਹੋ। | إِنَّكَ لَمِنَ ٱلْمُرْسَلِينَ. ﴿3﴾ |
| 4 ਅਤੇ ਸਿੱਧੇ ਰਾਹ ’ਤੇ ਹੋ। | عَلَىٰ صِرَٰطٍۢ مُّسْتَقِيمٍۢ. ﴿4﴾ |
| 5 ਇਹ (.ਕੁਰਆਨ) ਜ਼ੋਰਾਵਰ ਤੇ ਮਿਹਰਾਂ ਵਾਲੇ (ਅੱਲਾਹ) ਵੱਲੋਂ ਉਤਾਰਿਆ ਗਿਆ ਹੈ। | تَنزِيلَ ٱلْعَزِيزِ ٱلرَّحِيمِ. ﴿5﴾ |
| 6 ਤਾਂ ਜੋ ਤੁਸੀਂ ਉਹਨਾਂ ਲੋਕਾਂ ਨੂੰ (ਕਿਆਮਤ ਤੋਂ) ਡਰਾਵੋ ਜਿਨ੍ਹਾਂ ਦੇ ਪਿਓ ਦਾਦਿਆਂ ਨੂੰ ਡਰਾਇਆ ਨਹੀਂ ਗਿਆ ਸੀ, ਇਸੇ ਕਾਰਨ ਉਹ ਵੀ (ਨਕਰ ਤੋਂ) ਬੇਪਰਵਾਹ ਹਨ। | لِتُنذِرَ قَوْمًۭا مَّآ أُنذِرَ ءَابَآؤُهُمْ فَهُمْ غَٰفِلُونَ. ﴿6﴾ |
| 7 ਨਿਰਸੰਦੇਹ, ਉਹਨਾਂ ਦੀ ਬਹੁ ਗਿਣਤੀ ਅੱਲਾਹ ਦੇ ਫ਼ੈਸਲੇ (ਭਾਵ ਅਜ਼ਾਬ) ਦੀ ਭਾਗੀ ਬਣ ਚੁੱਕੀ ਹੈ, ਸੋ ਇਹ ਈਮਾਨ ਨਹੀਂ ਲਿਆਉਣਗੇ। | لَقَدْ حَقَّ ٱلْقَوْلُ عَلَىٰٓ أَكْثَرِهِمْ فَهُمْ لَا يُؤْمِنُونَ. ﴿7﴾ |
| 8 ਅਸਾਂ ਉਹਨਾਂ ਦੇ ਗਲਾਂ ਵਿਚ ਸੰਗਲ ਪਾ ਛੱਡੇ ਹਨ, ਜਿਹੜੇ ਉਹਨਾਂ ਦੀਆਂ ਠੋਡੀਆਂ ਤੀਕ ਹਨ ਇਸ ਲਈ ਉਹ ਸਿਰ ਚੁੱਕੀਂ ਖੜ੍ਹੇ ਹਨ। | إِنَّا جَعَلْنَا فِىٓ أَعْنَٰقِهِمْ أَغْلَٰلًۭا فَهِىَ إِلَى ٱلْأَذْقَانِ فَهُم مُّقْمَحُونَ. ﴿8﴾ |
| 9 ਅਤੇ ਅਸੀਂ ਉਹਨਾਂ ਦੇ ਅੱਗੇ (ਨਫ਼ਰਤ ਦੀ) ਇਕ ਕੰਧ ਖੜ੍ਹੀ ਕਰ ਛੱਡੀ ਹੈ ਅਤੇ ਇਕ ਕੰਧ ਉਹਨਾਂ ਦੇ ਪਿੱਛੇ, ਜਿਸ ਨਾਲ ਅਸੀਂ ਉਹਨਾਂ ਦੀਆਂ ਅੱਖਾਂ ਨੂੰ ਢੱਕ ਦਿੱਤਾ ਹੈ, ਹੁਣ ਉਹ (ਹੱਕ ਸੱਚ) ਵੇਖ ਨਹੀਂ ਸਕਦੇ। | وَجَعَلْنَا مِنۢ بَيْنِ أَيْدِيهِمْ سَدًّۭا وَمِنْ خَلْفِهِمْ سَدًّۭا فَأَغْشَيْنَٰهُمْ فَهُمْ لَا يُبْصِرُونَ. ﴿9﴾ |
| 10 (ਹੇ ਨਬੀ!) ਤੁਸੀਂ ਭਾਵੇਂ ਉਹਨਾਂ ਨੂੰ ਡਰਾਓ ਜਾਂ ਨਾ ਡਰਾਓ, ਉਹਨਾਂ ਲਈ ਇਕ ਬਰਾਬਰ ਹੈ। ਉਹ ਈਮਾਨ ਨਹੀਂ ਲਿਆਉਣਗੇ। | وَسَوَآءٌ عَلَيْهِمْ ءَأَنذَرْتَهُمْ أَمْ لَمْ تُنذِرْهُمْ لَا يُؤْمِنُونَ. ﴿10﴾ |
| 11 (ਹੇ ਨਬੀ!) ਤੁਸੀਂ ਤਾਂ ਕੇਵਲ ਉਸੇ ਵਿਅਕਤੀ ਨੂੰ ਹੀ ਡਰਾ ਸਕਦੇ ਹੋ ਜਿਹੜਾ ਨਸੀਹਤ (.ਕੁਰਆਨ) ਦੀ ਪੈਰਵੀ ਕਰੇ ਤੇ ਬਿਨਾਂ ਵੇਖੇ ਰਹਿਮਾਨ ਤੋਂ ਡਰੇ, ਸੋ ਤੁਸੀਂ ਉਸ ਵਿਅਕਤੀ ਨੂੰ ਬਖ਼ਸ਼ਿਸ਼ ਤੇ ਮਾਨ-ਸਨਮਾਨ ਵਾਲੇ ਬਦਲੇ (ਭਾਵ ਜੰਨਤ) ਦੀਆਂ ਖ਼ੁਸ਼ਖ਼ਬਰੀਆਂ ਸੁਣਾ ਦਿਓ। | إِنَّمَا تُنذِرُ مَنِ ٱتَّبَعَ ٱلذِّكْرَ وَخَشِىَ ٱلرَّحْمَٰنَ بِٱلْغَيْبِ ۖ فَبَشِّرْهُ بِمَغْفِرَةٍۢ وَأَجْرٍۢ كَرِيمٍ. ﴿11﴾ |
| 12 ਨਿਰਸੰਦੇਹ, ਅਸੀਂ ਹੀ ਮੁਰਦਿਆਂ ਨੂੰ (ਮੁੜ) ਜਿਊਂਦਾ ਕਰਾਂਗੇ ਅਤੇ ਜਿਹੜੇ ਕਰਮ ਉਹ ਅੱਗੇ (ਪਰਲੋਕ ਲਈ) ਭੇਜ ਚੁੱਕੇ ਹਨ, ਉਹਨਾਂ ਸਭ ਨੂੰ ਅਸੀਂ ਲਿਖ ਰਹੇ ਹਾਂ ਅਤੇ ਜਿਹੜੇ (ਚੰਗੇ ਜਾਂ ਮਾੜੇ) ਚਿੰਨ੍ਹ ਉਹ ਪਿੱਛੇ ਛੱਡ ਆਏ ਹਨ, ਉਹ ਵੀ ਦਰਜ ਕਰਦੇ ਹਾਂ। ਅਸੀਂ ਉਹਨਾਂ ਸਭ ਨੂੰ ਇਕ ਸਪਸ਼ਟ ਕਿਤਾਬ ਵਿਚ ਲਿਖ ਰੱਖਿਆ ਹੈ। | إِنَّا نَحْنُ نُحْىِ ٱلْمَوْتَىٰ وَنَكْتُبُ مَا قَدَّمُوا۟ وَءَاثَٰرَهُمْ ۚ وَكُلَّ شَىْءٍ أَحْصَيْنَٰهُ فِىٓ إِمَامٍۢ مُّبِينٍۢ. ﴿12﴾ |
| 13 (ਹੇ ਨਬੀ!) ਤੁਸੀਂ ਇਹਨਾਂ (ਇਨਕਾਰੀਆਂ) ਲਈ ਇਕ ਬਸਤੀ ਦੀ ਉਦਾਹਰਨ ਦਾ ਉੱਲੇਖ ਕਰੋ, ਜਦੋਂ ਕਿ ਉਸ ਬਸਤੀ ਵਿਚ ਪੈਗ਼ੰਬਰ ਆਏ ਸਨ। | وَٱضْرِبْ لَهُم مَّثَلًا أَصْحَٰبَ ٱلْقَرْيَةِ إِذْ جَآءَهَا ٱلْمُرْسَلُونَ. ﴿13﴾ |
| 14 ਜਦੋਂ ਅਸੀਂ ਉਹਨਾਂ (ਬਸਤੀ ਵਾਲਿਆਂ) ਕੋਲ ਦੋ (ਪੈਗ਼ੰਬਰਾਂ) ਨੂੰ ਭੇਜਿਆ, ਪਰ ਉਹਨਾਂ ਨੇ ਉਹਨਾਂ ਦੋਵਾਂ ਨੂੰ ਝੁਠਲਾਇਆ, ਫੇਰ ਅਸੀਂ ਤੀਜਾ ਪੈਗ਼ੰਬਰ ਉਹਨਾਂ ਦੋਵਾਂ ਦੀ ਸਹਾਇਤਾ ਲਈ ਭੇਜਿਆ, ਸੋ ਉਹਨਾਂ (ਤਿੰਨਾਂ) ਨੇ ਕਿਹਾ ਕਿ ਅਸੀਂ ਤੁਹਾਡੇ ਵੱਲ (ਰੱਬ ਵੱਲੋਂ) ਘੱਲੇ ਗਏ (ਰਸੂਲ) ਹਾਂ। | إِذْ أَرْسَلْنَآ إِلَيْهِمُ ٱثْنَيْنِ فَكَذَّبُوهُمَا فَعَزَّزْنَا بِثَالِثٍۢ فَقَالُوٓا۟ إِنَّآ إِلَيْكُم مُّرْسَلُونَ. ﴿14﴾ |
| 15 ਉਹਨਾਂ (ਬਸਤੀ ਵਾਲਿਆਂ) ਨੇ ਕਿਹਾ ਕਿ ਤੁਸੀਂ ਤਾਂ ਸਾਡੇ ਹੀ ਵਰਗੇ ਇਕ ਮਨੁੱਖ ਹੋ ਅਤੇ ਰਹਿਮਾਨ (ਰੱਬ) ਨੇ ਤੁਹਾਡੇ ਉੱਤੇ ਕੋਈ ਵੀ ਚੀਜ਼ (ਭਾਵ ਪੈਗ਼ੰਬਰੀ) ਨਹੀਂ ਉਤਾਰੀ, ਤੁਸੀਂ ਤਾਂ ਨਿਰਾ ਹੀ ਝੂਠ ਬੋਲਦੇ ਹੋ। | قَالُوا۟ مَآ أَنتُمْ إِلَّا بَشَرٌۭ مِّثْلُنَا وَمَآ أَنزَلَ ٱلرَّحْمَٰنُ مِن شَىْءٍ إِنْ أَنتُمْ إِلَّا تَكْذِبُونَ. ﴿15﴾ |
| 16 ਉਹਨਾਂ (ਪੈਗ਼ੰਬਰਾਂ) ਨੇ ਕਿਹਾ ਕਿ ਸਾਡਾ ਪਾਲਣਹਾਰ ਜਾਣਦਾ ਹੈ ਕਿ ਬੇਸ਼ੱਕ ਅਸੀਂ ਤੁਹਾਡੇ ਵੱਲ ਹੀ ਭੇਜੇ ਗਏ ਹਾਂ। | قَالُوا۟ رَبُّنَا يَعْلَمُ إِنَّآ إِلَيْكُمْ لَمُرْسَلُونَ. ﴿16﴾ |
| 17 ਸਾਡੇ ਜ਼ਿੰਮੇ ਤਾਂ ਕੇਵਲ ਸਪਸ਼ਟ ਰੂਪ ਵਿਚ (ਰੱਬੀ ਸੁਨੇਹਾ) ਪਹੁੰਚਾਉਣਾ ਹੈ। | وَمَا عَلَيْنَآ إِلَّا ٱلْبَلَٰغُ ٱلْمُبِينُ. ﴿17﴾ |
| 18 ਉਹ (ਬਸਤੀ ਵਾਲੇ) ਆਖਣ ਲੱਗੇ ਕਿ ਅਸੀਂ ਤਾਂ ਤੁਹਾਨੂੰ ਮਨਹੂਸ (ਬੇ-ਭਾਗ) ਸਮਝਦੇ ਹਾਂ, ਜੇ ਤੁਸੀਂ ਬਾਜ਼ ਨਾ ਆਏ ਤਾਂ ਅਸੀਂ ਤੁਹਾਨੂੰ ਪੱਥਰ ਮਾਰ-ਮਾਰ ਕੇ ਮਾਰ ਸੁੱਟਾਂਗੇ ਅਤੇ ਸਾਡੇ ਵੱਲੋਂ ਤੁਹਾਨੂੰ ਕਰੜੀ ਸਜ਼ਾ ਮਿਲੇਗੀ। | قَالُوٓا۟ إِنَّا تَطَيَّرْنَا بِكُمْ ۖ لَئِن لَّمْ تَنتَهُوا۟ لَنَرْجُمَنَّكُمْ وَلَيَمَسَّنَّكُم مِّنَّا عَذَابٌ أَلِيمٌۭ. ﴿18﴾ |
| 19 ਉਹਨਾਂ (ਪੈਗ਼ੰਬਰਾਂ) ਨੇ ਕਿਹਾ ਕਿ ਤੁਹਾਡੀ ਨਹੂਸਤ ਤੁਹਾਡੇ ਨਾਲ ਹੀ ਜੁੜੀ ਹੋਈ ਹੈ। ਕੀ ਤੁਸੀਂ ਇਸ ਨਸੀਹਤ ਨੂੰ ਨਹੂਸਤ ਸਮਝਦੇ ਹੋ ਜਿਹੜੀ ਤੁਹਾਨੂੰ ਕੀਤੀ ਜਾਂਦੀ ਹੈ। (ਉੱਕਾ ਹੀ ਨਹੀਂ ਸਗੋਂ) ਤੁਸੀਂ ਹੱਦੋਂ ਟੱਪਣ ਵਾਲੇ ਲੋਕ ਹੋ। | قَالُوا۟ طَٰٓئِرُكُم مَّعَكُمْ ۚ أَئِن ذُكِّرْتُم ۚ بَلْ أَنتُمْ قَوْمٌۭ مُّسْرِفُونَ. ﴿19﴾ |
| 20 ਇਨ੍ਹਾਂ ਕੋਲ ਇਕ ਵਿਅਕਤੀ, ਬਸਤੀ ਦੇ ਪਰਲੇ ਸਿਿਰਓ, ਨੱਸਦਾ ਹੋਇਆ ਆਇਆ ਅਤੇ ਆਖਣ ਲੱਗਾ ਕਿ ਹੇ ਮੇਰੀ ਕੌਮ! ਤੁਸੀਂ ਇਹਨਾਂ (ਪੈਗ਼ੰਬਰਾਂ) ਦੀ ਪੈਰਵੀ ਕਰੋ। | وَجَآءَ مِنْ أَقْصَا ٱلْمَدِينَةِ رَجُلٌۭ يَسْعَىٰ قَالَ يَٰقَوْمِ ٱتَّبِعُوا۟ ٱلْمُرْسَلِينَ. ﴿20﴾ |
| 21 ਤੁਸੀਂ ਇਹਨਾਂ ਲੋਕਾਂ ਦੀ ਪੈਰਵੀ ਕਰੋ ਜਿਹੜੇ ਤੁਹਾਥੋਂ (ਨਸੀਹਤਾਂ ਕਰਨ ਦਾ) ਕੋਈ ਬਦਲਾ ਵੀ ਨਹੀਂ ਮੰਗਦੇ ਅਤੇ ਇਹ ਲੋਕ ਸਿੱਧੇ ਰਾਹ ’ਤੇ ਵੀ ਹਨ। | ٱتَّبِعُوا۟ مَن لَّا يَسْـَٔلُكُمْ أَجْرًۭا وَهُم مُّهْتَدُونَ. ﴿21﴾ |
| 22 ਅਤੇ ਮੈਨੂੰ ਕੀ ਹੋਇਆ ਹੈ ਕਿ ਮੈਂ ਉਸ ਜ਼ਾਤ ਦੀ ਇਬਾਦਤ ਨਾ ਕਰਾਂ, ਜਿਸ ਨੇ ਮੈਨੂੰ ਪੈਦਾ ਕੀ? ਤਾ ਹੈ ਅਤੇ ਤੁਸੀਂ ਸਾਰੇ (ਮਰਨ ਮਗਰੋਂ) ਉਸੇ ਵੱਲ ਪਰਤਾਏ ਜਾਵੋਗੇ। | وَمَا لِىَ لَآ أَعْبُدُ ٱلَّذِى فَطَرَنِى وَإِلَيْهِ تُرْجَعُونَ. ﴿22﴾ |
| 23 ਕੀ ਮੈਂ ਉਸ (ਅੱਲਾਹ) ਨੂੰ ਛੱਡ ਦੂਜਿਆਂ ਨੂੰ ਇਸ਼ਟ ਬਣਾ ਲਵਾਂ ? ਜੇ ਰਹਿਮਾਨ ਮੈਨੂੰ ਕੋਈ ਹਾਨੀ ਪਚਾਉਣਾ ਚਾਹਵੇ ਤਾਂ ਨਾ ਉਹਨਾਂ (ਇਸ਼ਟਾਂ) ਦੀ ਸਿਫ਼ਾਰਸ਼ ਮੇਰੇ ਕੁਝ ਕੰਮ ਆਵੇਗੀ ਅਤੇ ਨਾ ਹੀ ਉਹ ਮੈਨੂੰ (ਅਜ਼ਾਬ ਤੋਂ) ਛੁਡਵਾ ਸਕਦੇ ਹਨ। | ءَأَتَّخِذُ مِن دُونِهِۦٓ ءَالِهَةً إِن يُرِدْنِ ٱلرَّحْمَٰنُ بِضُرٍّۢ لَّا تُغْنِ عَنِّى شَفَٰعَتُهُمْ شَيْـًۭٔا وَلَا يُنقِذُونِ. ﴿23﴾ |
| 24 ਇੰਜ ਤਾਂ ਮੈਂ ਸਪਸ਼ਟ ਰੂਪ ਵਿਚ ਗੁਮਰਾਹੀ ਵਿਚ ਫਸ ਜਾਵਾਂਗਾ। | إِنِّىٓ إِذًۭا لَّفِى ضَلَٰلٍۢ مُّبِينٍ. ﴿24﴾ |
| 25 (ਉਹੀ ਵਿਅਕਤੀ ਨੇ ਕਿਹਾ ਕਿ) ਮੈਂ ਤਾਂ ਤੁਹਾਡੇ ਸਭ ਦੇ ਪਾਲਣਹਾਰ ’ਤੇ ਈਮਾਨ ਲੈ ਆਇਆ ਹਾਂ (ਇਹ ਸੁਣ ਕੇ ਕੌਮ ਨੇ ਉਸ ਨੂੰ ਮਾਰ ਦਿੱਤਾ)। | إِنِّىٓ ءَامَنتُ بِرَبِّكُمْ فَٱسْمَعُونِ. ﴿25﴾ |
| 26 (ਰੱਬ ਵੱਲੋਂ ਉਸ ਵਿਅਕਤੀ ਨੂੰ) ਕਿਹਾ ਗਿਆ ਕਿ ਸਵਰਗ ਵਿਚ ਪ੍ਰਵੇਸ਼ ਕਰ ਜਾ। ਉਹ (ਵਿਅਕਤੀ ਆਖਣ ਲੱਗਿਆ ਕਿ) ਕਾਸ਼ ਮੇਰੀ ਕੌਮ ਨੂੰ ਵੀ ਗਿਆਨ ਹੋ ਜਾਂਦਾ। | قِيلَ ٱدْخُلِ ٱلْجَنَّةَ ۖ قَالَ يَٰلَيْتَ قَوْمِى يَعْلَمُونَ. ﴿26﴾ |
| 27 ਕਿ ਮੇਰੇ ਮਾਲਿਕ ਨੇ ਮੈਨੂੰ ਬਖ਼ਸ਼ ਦਿੱਤਾ ਹੈ ਅਤੇ ਉਸ ਨੇ ਮੈਨੂੰ ਪਤਵੰਤੇ ਲੋਕਾਂ ਵਿਚ ਸ਼ਾਮਿਲ ਕਰ ਲਿਆ ਹੈ। | بِمَا غَفَرَ لِى رَبِّى وَجَعَلَنِى مِنَ ٱلْمُكْرَمِينَ. ﴿27﴾ |
| 28 ਉਸ (ਵਿਅਕਤੀ ਦੇ ਕਤਲ) ਮਗਰੋਂ ਅਸੀਂ ਉਸ ਦੀ ਕੌਮ ’ਤੇ ਅਕਾਸ਼ੋਂ ਕੋਈ ਫ਼ੌਜ (ਸਜ਼ਾ ਦੇਣ ਲਈ) ਨਹੀਂ ਉਤਾਰੀ ਅਤੇ ਨਾ ਹੀ ਅਸੀਂ ਇਸ ਪ੍ਰਕਾਰ ਭੇਜਿਆ ਕਰਦੇ ਹਾਂ। | ۞ وَمَآ أَنزَلْنَا عَلَىٰ قَوْمِهِۦ مِنۢ بَعْدِهِۦ مِن جُندٍۢ مِّنَ ٱلسَّمَآءِ وَمَا كُنَّا مُنزِلِينَ. ﴿28﴾ |
| 29 ਉਹ ਤਾਂ ਕੇਵਲ ਇਕ (ਦਿਲ ਦਹਲਾਉਣ ਵਾਲੀ) ਚੀਕ ਸੀ (ਜਿਸ ਨੂੰ ਸੁਣ ਕੇ) ਅਚਣਚੇਤ ਉਹ ਸਾਰੇ ਲੋਕੀ ਬੁਝ ਕੇ ਰਹਿ ਗਏ (ਭਾਵ ਮਰ ਗਏ)। | إِن كَانَتْ إِلَّا صَيْحَةًۭ وَٰحِدَةًۭ فَإِذَا هُمْ خَٰمِدُونَ. ﴿29﴾ |
| 30 ਹਾਏ ਅਫ਼ਸੋਸ ਬੰਦਿਆਂ ਦੇ ਹਾਲ ’ਤੇ, ਜਿਹੜਾ ਵੀ ਰਸੂਲ ਉਹਨਾਂ ਕੋਲ ਆਇਆ, ਉਹ ਉਸ ਦਾ ਮਖੌਲ ਹੀ ਉਡਾਉਂਦੇ ਰਹੇ। | يَٰحَسْرَةً عَلَى ٱلْعِبَادِ ۚ مَا يَأْتِيهِم مِّن رَّسُولٍ إِلَّا كَانُوا۟ بِهِۦ يَسْتَهْزِءُونَ. ﴿30﴾ |
| 31 ਕੀ ਉਹਨਾਂ ਨੇ ਨਹੀਂ ਵੇਖਿਆ ਕਿ ਉਹਨਾਂ ਤੋਂ ਪਹਿਲਾਂ ਅਸੀਂ ਕਿੰਨੀਆਂ ਕੌਮਾਂ ਨੂੰ ਬਰਬਾਦ ਕਰ ਚੁੱਕੇ ਹਾਂ ? ਬੇਸ਼ੱਕ ਉਹ ਉਹਨਾਂ ਕੋਲ ਮੁੜ ਕੇ ਨਹੀਂ ਆਉਣਗੀਆਂ। | أَلَمْ يَرَوْا۟ كَمْ أَهْلَكْنَا قَبْلَهُم مِّنَ ٱلْقُرُونِ أَنَّهُمْ إِلَيْهِمْ لَا يَرْجِعُونَ. ﴿31﴾ |
| 32 ਅਤੇ ਸਾਰੇ ਦੇ ਸਾਰੇ ਲੋਕ ਸਾਡੀ ਹਜ਼ੂਰੀ ਵਿਚ ਹਾਜ਼ਰ ਕੀਤੇ ਜਾਣਗੇ। | وَإِن كُلٌّۭ لَّمَّا جَمِيعٌۭ لَّدَيْنَا مُحْضَرُونَ. ﴿32﴾ |
| 33 (ਜਿਹੜੇ ਲੋਕੀ ਮੁੜ ਜੀਵਨ ਨੂੰ ਨਹੀਂ ਮੰਨੇਦ) ਉਹਨਾਂ ਲਈ ਮੁਰਦਾ (ਭਾਵ ਬੰਜਰ) ਧਰਤੀ ਇਕ ਨਿਸ਼ਾਨੀ ਹੈ, ਜਿਸ ਨੂੰ ਅਸੀਂ ਜਿਊਂਦਾ (ਉਪਜਾਊ) ਕਰ ਦਿੱਤਾ ਅਤੇ ਇਸ ਵਿੱਚੋਂ ਅਨਾਜ ਕੱਢਿਆ, ਫੇਰ ਇਸ ਵਿੱਚੋਂ ਇਹ ਖਾਂਦੇ ਹਨ। | وَءَايَةٌۭ لَّهُمُ ٱلْأَرْضُ ٱلْمَيْتَةُ أَحْيَيْنَٰهَا وَأَخْرَجْنَا مِنْهَا حَبًّۭا فَمِنْهُ يَأْكُلُونَ. ﴿33﴾ |
| 34 ਅਤੇ ਅਸੀਂ ਇਸ (ਧਰਤੀ) ਵਿੱਚੋਂ ਖਜੂਰ ਅਤੇ ਅੰਗੂਰਾਂ ਦੇ ਬਾਗ਼ ਪੈਦਾ ਕੀਤੇ ਅਤੇ ਇਸ (ਧਰਤੀ) ਵਿੱਚੋਂ ਨਹਿਰਾਂ ਵੀ ਵਗਾਈਆਂ। | وَجَعَلْنَا فِيهَا جَنَّٰتٍۢ مِّن نَّخِيلٍۢ وَأَعْنَٰبٍۢ وَفَجَّرْنَا فِيهَا مِنَ ٱلْعُيُونِ. ﴿34﴾ |
| 35 ਤਾਂ ਜੋ (ਲੋਕੀ) ਇਸ ਦੇ ਫਲ ਖਾਣ ਅਤੇ ਇਹਨਾਂ ਫਲਾਂ ਨੂੰ ਇਹਨਾਂ (ਇਨਕਾਰੀਆਂ) ਦੇ ਹੱਥਾਂ ਨੇ ਨਹੀਂ ਬਣਾਇਆ (ਇਹ ਸਭ ਜਾਣਦੇ ਹੋਏ ਵੀ) ਉਹ ਲੋਕ ਧੰਨਵਾਦ ਕਿਉਂ ਨਹੀਂ ਕਰਦੇ। | لِيَأْكُلُوا۟ مِن ثَمَرِهِۦ وَمَا عَمِلَتْهُ أَيْدِيهِمْ ۖ أَفَلَا يَشْكُرُونَ. ﴿35﴾ |
| 36 ਪਾਕ ਹੈ ਉਹ ਜ਼ਾਤ ਜਿਸ ਨੇ ਹਰ ਚੀਜ਼ ਦੇ ਜੋੜੇ ਪੈਦਾ ਕੀਤੇ, ਉਹਨਾਂ ਚੀਜ਼ਾਂ ਦੇ ਵੀ ਜਿਨ੍ਹਾਂ ਨੂੰ ਧਰਤੀ ਉਗਾਉਂਦੀ ਹੈ ਅਤ ਇਹਨਾਂ (ਮਨੁੱਖਾਂ) ਦੇ ਵੀ ਅਤੇ ਉਹਨਾਂ ਦੇ ਵੀ (ਜੋੜੇ ਬਣਾਏ) ਜਿਨ੍ਹਾਂ ਨੂੰ ਇਹ ਜਾਣਦੇ ਵੀ ਨਹੀਂ। | سُبْحَٰنَ ٱلَّذِى خَلَقَ ٱلْأَزْوَٰجَ كُلَّهَا مِمَّا تُنۢبِتُ ٱلْأَرْضُ وَمِنْ أَنفُسِهِمْ وَمِمَّا لَا يَعْلَمُونَ. ﴿36﴾ |
| 37 ਅਤੇ ਇਹਨਾਂ ਲੋਕਾਂ ਲਈ ਰਾਤ ਵੀ ਇਕ ਨਿਸ਼ਾਨੀ ਹੈ। ਅਸੀਂ ਇਸ ਵਿੱਚੋਂ ਦਿਨ ਨੂੰ ਕੱਢਦੇ ਹਾਂ ਤਾਂ ਉਹ (ਦਿਨ) ਹਨੇਰੇ ਵਿਚ ਡੁੱਬ ਜਾਂਦਾ ਹੈ। | وَءَايَةٌۭ لَّهُمُ ٱلَّيْلُ نَسْلَخُ مِنْهُ ٱلنَّهَارَ فَإِذَا هُم مُّظْلِمُونَ. ﴿37﴾ |
| 38 ਅਤੇ ਸੂਰਜ ਆਪਣੇ ਨਿਯਤ ਟਿਕਾਣੇ ਪਹੁੰਚਣ ਲਈ ਚਲਦਾ ਰਹਿੰਦਾ ਹੈ, ਇਹ (ਨਿਯਤ ਚਾਲਾਂ) ਦਾ ਹਿਸਾਬ ਵੱਡੇ ਜ਼ੋਰਾਵਰ ਤੇ ਜਾਣਨਹਾਰ ਵੱਲੋਂ ਹੈ। | وَٱلشَّمْسُ تَجْرِى لِمُسْتَقَرٍّۢ لَّهَا ۚ ذَٰلِكَ تَقْدِيرُ ٱلْعَزِيزِ ٱلْعَلِيمِ. ﴿38﴾ |
| 39 ਅਤੇ ਚੰਨ ਦੀਆਂ (ਅਠਾਈ) ਮੰਜ਼ਿਲਾਂ (ਚਾਲਾਂ) ਅਸੀਂ ਨਿਯਤ ਕਰ ਰੱਖੀਆਂ ਹਨ, ਇੱਥੋਂ ਤਕ ਕਿ (ਮਹੀਨੇ ਦੇ ਅਖੀਰ ਵਿਚ) ਉਹ ਮੁੜ ਖਜੂਰ ਦੀ ਇਕ ਪੁਰਾਣੀ ਟੇਢੀ ਟਹਿਣੀ ਵਾਂਗ ਹੋ ਜਾਂਦਾ ਹੈ। | وَٱلْقَمَرَ قَدَّرْنَٰهُ مَنَازِلَ حَتَّىٰ عَادَ كَٱلْعُرْجُونِ ٱلْقَدِيمِ. ﴿39﴾ |
| 40 ਨਾ ਹੀ ਸੂਰਜ ਦੇ ਵੱਸ ਵਿਚ ਹੈ ਕਿ ਉਹ ਚੰਨ ਨੂੰ ਫੜ ਲਵੇ ਅਤੇ ਨਾ ਹੀ ਰਾਤ ਤੋਂ ਪਹਿਲਾਂ ਦਿਨ ਆ ਸਕਦਾ ਹੈ ਅਤੇ ਹਰੇਕ (ਸੂਰਜ, ਚੰਨ, ਤਾਰੇ ਆਦਿ) ਆਪਣੇ ਨਿਯਤ ਘੇਰੇ ਵਿਚ ਤੇਰਦਾ ਫਿਰਦਾ ਹੈ। | لَا ٱلشَّمْسُ يَنۢبَغِى لَهَآ أَن تُدْرِكَ ٱلْقَمَرَ وَلَا ٱلَّيْلُ سَابِقُ ٱلنَّهَارِ ۚ وَكُلٌّۭ فِى فَلَكٍۢ يَسْبَحُونَ. ﴿40﴾ |
| 41 ਉਹਨਾਂ (ਰੱਬ ਦੇ ਇਨਕਾਰੀਆਂ) ਲਈ ਇਕ ਨਿਸ਼ਾਨੀ ਇਹ ਵੀ ਹੈ ਕਿ ਅਸੀਂ ਉਹਨਾਂ ਦੀ ਨਸਲ ਨੂੰ (ਨੂਹ ਦੀ) ਭਰੀ ਹੋਈ ਕਿਸ਼ਤੀ ਵਿਚ ਸਵਾਰ ਕੀਤਾ। | وَءَايَةٌۭ لَّهُمْ أَنَّا حَمَلْنَا ذُرِّيَّتَهُمْ فِى ٱلْفُلْكِ ٱلْمَشْحُونِ. ﴿41﴾ |
| 42 ਅਤੇ ਅਸੀਂ ਉਹਨਾਂ ਲਈ ਅਜਿਹੀਆਂ ਕਈ ਚੀਜ਼ਾਂ ਹੋਰ ਵੀ ਪੈਦਾ ਕੀਤੀਆਂ ਜਿਨ੍ਹਾਂ ’ਤੇ ਉਹ ਸਵਾਰ ਹੁੰਦੇ ਹਨ। | وَخَلَقْنَا لَهُم مِّن مِّثْلِهِۦ مَا يَرْكَبُونَ. ﴿42﴾ |
| 43 ਜੇਕਰ ਅਸੀਂ ਚਾਹੀਏ ਤਾਂ ਉਹਨਾਂ ਨੂੰ ਡੋਬ ਦਈਏ, ਫੇਰ ਨਾ ਤਾਂ ਕੋਈ ਉਹਨਾਂ ਦੀਆਂ ਅਰਦਾਸਾਂ ਸੁਣਨ ਵਾਲਾ ਹੋਵੇਗਾ ਅਤੇ ਨਾ ਹੀ ਉਹਨਾਂ ਨੂੰ ਬਚਾਇਆ ਜਾ ਸਕੇਗਾ। | وَإِن نَّشَأْ نُغْرِقْهُمْ فَلَا صَرِيخَ لَهُمْ وَلَا هُمْ يُنقَذُونَ. ﴿43﴾ |
| 44 ਪ੍ਰੰਤੂ (ਉਹਨਾਂ ਦਾ ਬਚਾਓ) ਸਾਡੀ ਮਿਹਰਾਂ ’ਤੇ ਨਿਰਭਰ ਹੈ ਅਤੇ ਇਕ ਖ਼ਾਸ ਸਮੇਂ ਤਕ (ਭਾਵ ਮਰਨ ਤੱਕ) ਉਹਨਾਂ ਨੂੰ ਜੀਵਨ ਦਾ ਲਾਭ ਦੇ ਰਹੇ ਹਾਂ। | إِلَّا رَحْمَةًۭ مِّنَّا وَمَتَٰعًا إِلَىٰ حِينٍۢ. ﴿44﴾ |
| 45 ਜਦੋਂ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਉਸ ਅਜ਼ਾਬ ਤੋਂ ਡਰੋ ਜਿਹੜਾ ਤੁਹਾਡੇ ਸਾਹਮਣੇ (ਸੰਸਾਰ ਵਿਚ) ਹੈ ਅਤੇ ਜਿਹੜਾ ਤੁਹਾਡੇ ਪਿੱਛੇ (ਪਰਲੋਕ ਵਿਚ) ਹੈ ਤਾਂ ਜੋ ਤੁਹਾਡੇ ’ਤੇ ਰਹਿਮ ਕੀਤਾ ਜਾਵੇ (ਤਾਂ ਉਹ ਕੰਨੀ ਕਤਰਾਉਂਦੇ ਹਨ)। | وَإِذَا قِيلَ لَهُمُ ٱتَّقُوا۟ مَا بَيْنَ أَيْدِيكُمْ وَمَا خَلْفَكُمْ لَعَلَّكُمْ تُرْحَمُونَ. ﴿45﴾ |
| 46 ਅਤੇ ਉਹਨਾਂ ਦੇ ਰੱਬ ਦੀਆਂ ਨਿਸ਼ਾਨੀਆਂ ਵਿੱਚੋਂ ਜਿਹੜੀ ਵੀ ਨਿਸ਼ਾਨੀ ਉਹਨਾਂ ਕੋਲ ਆਉਂਦੀ ਹੈ ਤਾਂ ਉਸ ਤੋਂ ਮੂੰਹ ਫੇਰ ਲੈਂਦੇ ਹਨ। | وَمَا تَأْتِيهِم مِّنْ ءَايَةٍۢ مِّنْ ءَايَٰتِ رَبِّهِمْ إِلَّا كَانُوا۟ عَنْهَا مُعْرِضِينَ. ﴿46﴾ |
| 47 ਜਦੋਂ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਜੋ ਅੱਲਾਹ ਨੇ ਤੁਹਾਨੂੰ ਦਿੱਤਾ ਹੈ ਉਸ (ਮਾਲ) ਵਿੱਚੋਂ ਖ਼ਰਚ ਕਰੋ, ਤਾਂ ਉਹ ਕਾਫ਼ਿਰ ਈਮਾਨ ਵਾਲਿਆਂ ਨੂੰ ਕਹਿੰਦੇ ਹਨ, ਕੀ ਅਸੀਂ ਇਹਨਾਂ ਨੂੰ ਖਵਾਈਏ? ਜੇ ਅੱਲਾਹ ਚਾਹੁੰਦਾ ਤਾਂ ਇਹਨਾਂ ਨੂੰ ਆਪ ਹੀ ਖੁਆ ਦਿੰਦਾ। ਤੁਸੀਂ ਤਾਂ ਕੁਰਾਹੇ ਪਏ ਹੋਏ ਹੋ। | وَإِذَا قِيلَ لَهُمْ أَنفِقُوا۟ مِمَّا رَزَقَكُمُ ٱللَّهُ قَالَ ٱلَّذِينَ كَفَرُوا۟ لِلَّذِينَ ءَامَنُوٓا۟ أَنُطْعِمُ مَن لَّوْ يَشَآءُ ٱللَّهُ أَطْعَمَهُۥٓ إِنْ أَنتُمْ إِلَّا فِى ضَلَٰلٍۢ مُّبِينٍۢ. ﴿47﴾ |
| 48 ਇਹ (ਕਾਫ਼ਿਰ) ਆਖਦੇ ਹਨ ਕਿ ਇਹ (ਕਿਆਮਤ ਆਉਣ ਦਾ) ਵਚਨ ਕਦੋਂ ਪੂਰਾ ਹੋਵੇਗਾ, (ਹੇ ਨਬੀ!) ਜੇ ਤੁਸੀਂ ਸੱਚੇ ਹੋ ਤਾਂ ਦੱਸੋ। | وَيَقُولُونَ مَتَىٰ هَٰذَا ٱلْوَعْدُ إِن كُنتُمْ صَٰدِقِينَ. ﴿48﴾ |
| 49 (ਹੇ ਨਬੀ!) ਉਹ ਤਾਂ ਇਕ ਕਰੜੀ ਜਿਹੀ ਚੀਕ ਦੀ ਉਡੀਕ ਕਰ ਰਹੇ ਹਨ ਅਤੇ ਉਹ ਉਹਨਾਂ ਨੂੰ (ਅਚਣਚੇਤ) ਆ ਨੱਪੇਗੀ ਅਤੇ ਉਸ ਸਮੇਂ ਉਹ ਆਪਸ ਵਿਚ ਝਗੜ ਰਹੇ ਹੋਣਗੇ। | مَا يَنظُرُونَ إِلَّا صَيْحَةًۭ وَٰحِدَةًۭ تَأْخُذُهُمْ وَهُمْ يَخِصِّمُونَ. ﴿49﴾ |
| 50 (ਉਸ ਸਮੇਂ) ਨਾ ਤਾਂ ਉਹ ਕੋਈ ਵਸੀਅਤ ਕਰ ਸਕਣਗੇ ਅਤੇ ਨਾ ਹੀ ਆਪਣੇ ਪਰਿਵਾਰ ਵੱਲ ਆ ਸਕਣਗੇ। | فَلَا يَسْتَطِيعُونَ تَوْصِيَةًۭ وَلَآ إِلَىٰٓ أَهْلِهِمْ يَرْجِعُونَ. ﴿50﴾ |
| 51 ਅਤੇ ਜਦੋਂ ਸੂਰ (ਬਿਗਲ) ਬਜਾਇਆ ਜਾਵੇਗਾ ਤਾਂ ਇਕ ਦਮ ਉਹ ਸਾਰੇ ਆਪਣੀਆਂ ਕਬਰਾਂ ਵਿੱਚੋਂ ਨਿਕਲ ਕੇ ਆਪਣੇ ਮਾਲਿਕ ਵੱਲ ਨੱਸਣਗੇ। | وَنُفِخَ فِى ٱلصُّورِ فَإِذَا هُم مِّنَ ٱلْأَجْدَاثِ إِلَىٰ رَبِّهِمْ يَنسِلُونَ. ﴿51﴾ |
| 52 ਆਖਣਗੇ ਕਿ ਹਾਏ ਸਾਡੇ ਮਾੜੇ ਭਾਗ! ਸਾਨੂੰ ਸਾਡੇ ਨੀਂਦਰ ਸਥਾਨ ਤੋਂ ਕਿਸ ਨੇ ਜਗਾ ਦਿੱਤਾ? (ਉੱਤਰ ਵਿਚ ਕਿਹਾ ਜਾਵੇਗਾ) ਕਿ ਇਹ ਉਹੀਓ (ਕਿਆਮਤ) ਹੈ, ਜਿਸ ਦਾ ਵਚਨ ਰਹਿਮਾਨ ਨੇ ਕੀਤਾ ਸੀ ਅਤੇ ਪੈਗ਼ੰਬਰਾਂ ਨੇ ਸੱਚ ਹੀ ਆਖਿਆ ਸੀ। | قَالُوا۟ يَٰوَيْلَنَا مَنۢ بَعَثَنَا مِن مَّرْقَدِنَا ۜ ۗ هَٰذَا مَا وَعَدَ ٱلرَّحْمَٰنُ وَصَدَقَ ٱلْمُرْسَلُونَ. ﴿52﴾ |
| 53 ਉਹ ਤਾਂ ਕੇਵਲ ਇਕ ਕਰੜੀ (ਡਰਾਉਣ ਵਾਲੀ) ਚੀਕ ਹੋਵੇਗੀ, ਫੇਰ ਉਹ ਸਾਰੇ ਦੇ ਸਾਰੇ ਸਾਡੇ ਹਜ਼ੂਰ ਪੇਸ਼ ਕਰ ਦਿੱਤੇ ਜਾਣਗੇ। | إِن كَانَتْ إِلَّا صَيْحَةًۭ وَٰحِدَةًۭ فَإِذَا هُمْ جَمِيعٌۭ لَّدَيْنَا مُحْضَرُونَ. ﴿53﴾ |
| 54 ਅੱਜ ਕਿਸੇ ਵਿਅਕਤੀ ’ਤੇ ਕੋਈ ਜ਼ੁਲਮ (ਨਾ-ਇਨਸਾਫ਼ੀ) ਨਹੀਂ ਹੋਵੇਗਾ, ਤੁਹਾਨੂੰ ਕੇਵਲ ਉਹਨਾਂ ਕੰਮਾਂ ਦਾ ਹੀ ਬਦਲਾ ਦਿੱਤਾ ਜਾਵੇਗਾ ਜੋ ਤੁਸੀਂ ਕਰਦੇ ਸੀ। | فَٱلْيَوْمَ لَا تُظْلَمُ نَفْسٌۭ شَيْـًۭٔا وَلَا تُجْزَوْنَ إِلَّا مَا كُنتُمْ تَعْمَلُونَ. ﴿54﴾ |
| 55 ਬੇਸ਼ੱਕ ਸਵਰਗਾਂ ਵਾਲੇ ਅੱਜ ਐਸ਼ੋ-ਆਰਾਮ ਵਿਚ ਰੁਝੇ ਹੋਣਗੇ। | إِنَّ أَصْحَٰبَ ٱلْجَنَّةِ ٱلْيَوْمَ فِى شُغُلٍۢ فَٰكِهُونَ. ﴿55﴾ |
| 56 ਉਹ ਤੇ ਉਹਨਾਂ ਦੀਆਂ ਪਤਨੀਆਂ ਛਾਵਾਂ ਹੇਠ ਸਿੰਘਾਸਣਾਂ ਉੱਤੇ ਗਾਵੇ ਲਾਈਂ ਬੈਠੀਆਂ ਹੋਣਗੀਆਂ। | هُمْ وَأَزْوَٰجُهُمْ فِى ظِلَٰلٍ عَلَى ٱلْأَرَآئِكِ مُتَّكِـُٔونَ. ﴿56﴾ |
| 57 ਉਹਨਾਂ ਲਈ ਉੱਥੇ ਹਰ ਪ੍ਰਕਾਰ ਦੇ ਫਲ ਹੋਣਗੇ ਅਤੇ ਜੋ ਵੀ ਉਹ ਇੱਛਾ ਕਰਣਗੇ ਉਹਨਾਂ ਨੂੰ ਉਹੀਓ ਮਿਲੇਗਾ। | لَهُمْ فِيهَا فَٰكِهَةٌۭ وَلَهُم مَّا يَدَّعُونَ. ﴿57﴾ |
| 58 ਅਤੇ ਅਤਿਅੰਤ ਮਿਹਰਾਂ ਵਾਲੇ ਰੱਬ ਵੱਲੋਂ ਉਹਨਾਂ ਨੂੰ ਸਲਾਮ ਕਿਹਾ ਜਾਵੇਗਾ। | سَلَٰمٌۭ قَوْلًۭا مِّن رَّبٍّۢ رَّحِيمٍۢ. ﴿58﴾ |
| 59 (ਅਤੇ ਪਾਪੀਆਂ ਨੂੰ ਕਿਹਾ ਜਾਵੇਗਾ ਕਿ) ਹੇ ਪਾਪੀਓ! ਅੱਜ ਤੁਸੀਂ (ਨੇਕ ਲੋਕਾਂ ਤੋਂ) ਅੱਡ ਹੋ ਜਾਓ। | وَٱمْتَٰزُوا۟ ٱلْيَوْمَ أَيُّهَا ٱلْمُجْرِمُونَ. ﴿59﴾ |
| 60 ਹੇ ਆਦਮ ਦੀ ਔਲਾਦ! ਕੀ ਮੈਂਨੇ ਤੁਹਾਨੂੰ ਇਹ ਹਿਦਾਇਤ ਨਹੀਂ ਸੀ ਦਿੱਤੀ ਕਿ ਤੁਸੀਂ ਸ਼ੈਤਾਨ ਦੀ ਬੰਦਗੀ ਨਾ ਕਰੀਓ, ਉਹ ਤਾਂ ਤੁਹਾਡਾ ਖੁੱਲ੍ਹਾ ਵੈਰੀ ਹੈ। | ۞ أَلَمْ أَعْهَدْ إِلَيْكُمْ يَٰبَنِىٓ ءَادَمَ أَن لَّا تَعْبُدُوا۟ ٱلشَّيْطَٰنَ ۖ إِنَّهُۥ لَكُمْ عَدُوٌّۭ مُّبِينٌۭ. ﴿60﴾ |
|
61
ਸਗੋਂ ਮੇਰੀ ਹੀ ਇਬਾਦਤ ਕਰਨਾ, ਇਹੋ ਸਿੱਧੀ ਰਾਹ ਹੈ।[1]
[1] ਵੇਖੋ ਸੂਰਤ ਅਲ-ਬਕਰਹ, ਹਾਸ਼ੀਆ ਆਇਤ 22/2
|
وَأَنِ ٱعْبُدُونِى ۚ هَٰذَا صِرَٰطٌۭ مُّسْتَقِيمٌۭ. ﴿61﴾ |
| 62 ਬੇਸ਼ਕ ਉਸ (ਸ਼ੈਤਾਨ ਨੇ ਤਾਂ ਤੁਹਾਡੇ ਵਿੱਚੋਂ ਕਈਆਂ ਨੂੰ ਕੁਰਾਹੇ ਪਾ ਦਿੱਤਾ ਹੈ। ਕੀ ਤੁਹਾਨੂੰ ਕੁੱਝ ਵੀ ਅਕਲ ਨਹੀਂ ? | وَلَقَدْ أَضَلَّ مِنكُمْ جِبِلًّۭا كَثِيرًا ۖ أَفَلَمْ تَكُونُوا۟ تَعْقِلُونَ. ﴿62﴾ |
| 63 (ਵੇਖੋ) ਇਹੋ ਉਹ ਨਰਕ ਹੈ ਜਿਸ ਦਾ ਤੁਹਾਡੇ ਨਾਲ ਵਾਅਦਾ ਕੀਤਾ ਗਿਆ ਸੀ। | هَٰذِهِۦ جَهَنَّمُ ٱلَّتِى كُنتُمْ تُوعَدُونَ. ﴿63﴾ |
| 64 ਅੱਜ ਇਸ ਵਿਚ ਪ੍ਰਵੇਸ਼ ਕਰ ਜਾਓ। ਕਿਉਂ ਜੋ ਤੁਸੀਂ ਕੁਫ਼ਰ ਕਰਿਆ ਕਰਦੇ ਸੀ। | ٱصْلَوْهَا ٱلْيَوْمَ بِمَا كُنتُمْ تَكْفُرُونَ. ﴿64﴾ |
| 65 ਅੱਜ (ਕਿਆਮਤ ਦਿਹਾੜੇ) ਅਸੀਂ ਉਹਨਾਂ (ਕਾਫ਼ਿਰਾਂ) ਦੇ ਮੂੰਹਾਂ ’ਤੇ ਮੋਹਰਾਂ ਲਾ ਦੇਵਾਂਗੇ ਅਤੇ ਉਹਨਾਂ ਦੇ ਹੱਥ ਸਾਡੇ ਨਾਲ (ਭਾਵ ਅੱਲਾਹ ਨਾਲ) ਗੱਲਾਂ ਕਰਨਗੇ ਅਤੇ ਉਹਨਾਂ ਦੇ ਪੈਰ ਉਹਨਾਂ ਦੇ ਕੰਮਾਂ ਦੀ ਗਵਾਹੀਆਂ ਦੇਣਗੇ ਜੋ ਉਹ (ਸੰਸਾਰ ਵਿਚ) ਕਰਦੇ ਸਨ। | ٱلْيَوْمَ نَخْتِمُ عَلَىٰٓ أَفْوَٰهِهِمْ وَتُكَلِّمُنَآ أَيْدِيهِمْ وَتَشْهَدُ أَرْجُلُهُم بِمَا كَانُوا۟ يَكْسِبُونَ. ﴿65﴾ |
| 66 ਜੇ ਅਸੀਂ ਚਾਹੀਏ ਤਾਂ ਅਸੀਂ ਉਹਨਾਂ (ਕਾਫ਼ਿਰਾਂ) ਨੂੰ ਅੱਖਾਂ ਤੋਂ ਅੰਨ੍ਹਾ ਕਰ ਦਈਏ ਫੇਰ ਉਹ (ਰਾਹ ਲੱਭਣ ਲਈ) ਨੱਸਦੇ, ਪ੍ਰੰਤੂ ਉਹਨਾਂ ਨੂੰ ਵਿਖਾਈ ਕਿਵੇਂ ਦੇਵੇਗਾ ? | وَلَوْ نَشَآءُ لَطَمَسْنَا عَلَىٰٓ أَعْيُنِهِمْ فَٱسْتَبَقُوا۟ ٱلصِّرَٰطَ فَأَنَّىٰ يُبْصِرُونَ. ﴿66﴾ |
|
67
ਜੇ ਅਸੀਂ ਚਾਹੁੰਦੇ ਤਾਂ ਇਸੇ ਥਾਂ ਉਹਨਾਂ ਦੀਆਂ ਸ਼ਕਲਾਂ ਨੂੰ ਵਿਗਾੜ ਦਿੰਦੇ ਫੇਰ ਉਹ ਨਾ ਹੀ ਅੱਗੇ ਜਾ ਸਕਣਗੇ ਅਤੇ ਨਾ ਹੀ ਪਿੱਛੇ ਮੁੜ ਸਕਣਗੇ।[2]
[2] ਵੇਖੋ ਸੂਰਤ ਆਲੇ-ਇਮਰਾਨ, ਹਾਸ਼ੀਆ ਆਇਤ 91/3
|
وَلَوْ نَشَآءُ لَمَسَخْنَٰهُمْ عَلَىٰ مَكَانَتِهِمْ فَمَا ٱسْتَطَٰعُوا۟ مُضِيًّۭا وَلَا يَرْجِعُونَ. ﴿67﴾ |
| 68 ਜਿਸ ਵਿਅਕਤੀ ਨੂੰ ਅਸੀਂ ਵੱਡੀ ਉਮਰ (ਭਾਵ ਬੁਢਾਪਾ) ਦਿੰਦੇ ਹਾਂ, ਤਾਂ ਉਸ ਨੂੰ ਪੈਦਾ ਹੋਣ ਵਾਲੀ ਸਥਿਤੀ (ਭਾਵ ਬਚਪਣ) ਵੱਲ ਉਲਟਾ ਦਿੰਦੇ ਹਾਂ। ਕੀ ਉਹ ਫੇਰ ਵੀ ਨਹੀਂ ਸਮਝਦੇ ? | وَمَن نُّعَمِّرْهُ نُنَكِّسْهُ فِى ٱلْخَلْقِ ۖ أَفَلَا يَعْقِلُونَ. ﴿68﴾ |
| 69 ਅਸੀਂ ਇਸ (ਮੁਹੰਮਦ ਸ:) ਨੂੰ ਕਵਿਤਾ ਕਹਿਣੀ ਨਹੀਂ ਸਿਖਾਈ ਅਤੇ ਨਾ ਹੀ ਇਸ ਨੂੰ ਸ਼ੋਭਦਾ ਹੈ। ਇਹ (ਰੱਬੀ ਬਾਣੀ) ਤਾਂ ਕੇਵਲ ਇਕ ਨਸੀਹਤ ਤੇ ਖੁੱਲ੍ਹੇ ਰੂਪ ਵਿਚ .ਕੁਰਆਨ ਹੈ। | وَمَا عَلَّمْنَٰهُ ٱلشِّعْرَ وَمَا يَنۢبَغِى لَهُۥٓ ۚ إِنْ هُوَ إِلَّا ذِكْرٌۭ وَقُرْءَانٌۭ مُّبِينٌۭ. ﴿69﴾ |
| 70 ਤਾਂ ਜੋ ਉਹ (ਨਬੀ) ਉਸ ਨੂੰ (.ਕੁਰਆਨ ਰਾਹੀਂ) ਰੱਬ ਦੇ ਅਜ਼ਾਬ ਤੋਂ ਸਾਵਧਾਨ ਕਰੇ ਜਿਹੜਾ ਜਿਊਂਦਾ ਹੈ (ਭਾਵ ਜਿਸ ਦੀ ਅਕਲ ਨਹੀਂ ਮਰੀ) ਅਤੇ ਕਾਫ਼ਿਰਾਂ ਲਈ (ਅਜ਼ਾਬ ਦੇਣ ਦੀ) ਹੁੱਜਤ ਪੂਰੀ ਹੋ ਜਾਵੇ। | لِّيُنذِرَ مَن كَانَ حَيًّۭا وَيَحِقَّ ٱلْقَوْلُ عَلَى ٱلْكَٰفِرِينَ. ﴿70﴾ |
| 71 ਕੀ ਉਹ (ਕਾਫ਼ਿਰ) ਨਹੀਂ ਵੇਖਦੇ ਕਿ ਅਸੀਂ ਆਪਣੇ ਹੱਥੀਂ ਬਣਾਈਆਂ ਹੋਈਆਂ ਚੀਜ਼ਾਂ ਵਿੱਚੋਂ ਉਹਨਾਂ ਲਈ ਪਸ਼ੂ ਪੈਦਾ ਕੀਤੇ ਜਿਨ੍ਹਾਂ ਦੇ ਉਹ ਮਾਲਿਕ ਬਣ ਗਏ ਹਨ। | أَوَلَمْ يَرَوْا۟ أَنَّا خَلَقْنَا لَهُم مِّمَّا عَمِلَتْ أَيْدِينَآ أَنْعَٰمًۭا فَهُمْ لَهَا مَٰلِكُونَ. ﴿71﴾ |
| 72 ਉਹਨਾਂ (ਪਸ਼ੂਆਂ) ਨੂੰ ਅਸੀਂ ਉਹਨਾਂ ਦੇ ਅਧੀਨ ਕਰ ਛੱਡਿਆ ਹੈ, ਸੋ ਇਹਨਾਂ ਵਿੱਚੋਂ ਕੁੱਝ ਪਸ਼ੂਆਂ (ਘੋੜਾ, ਗਧਾ ਊਂਠ ਆਦਿ) ਦੀ ਤਾਂ ਉਹ ਸਵਾਰੀ ਕਰਦੇ ਹਨ ਅਤੇ ਉਹਨਾਂ ਵਿੱਚੋਂ ਕੁੱਝ (ਪਸ਼ੂਆਂ) ਨੂੰ ਉਹ ਖਾਂਦੇ ਹਨ (ਜਿਵੇਂ ਬਕਰੀ, ਭੈਡ, ਊਂਠ, ਗਊ, ਮੈਸ) ਆਦਿ। | وَذَلَّلْنَٰهَا لَهُمْ فَمِنْهَا رَكُوبُهُمْ وَمِنْهَا يَأْكُلُونَ. ﴿72﴾ |
| 73 ਉਹਨਾਂ ਲਈ ਉਹਨਾਂ ਪਸ਼ੂਆਂ ਵਿਚ ਹੋਰ ਵੀ ਕਈ ਤਰ੍ਹਾਂ ਦੇ ਲਾਭ ਹਨ, (ਜਿਵੇਂ ਚਮੜੀ, ਵਾਲ, ਉੱਨ ਆਦਿ) ਅਤੇ ਪੀਣ ਲਈ (ਦੁੱਧ) ਹੈ। ਕੀ ਉਹ ਫੇਰ ਵੀ (ਰੱਬ ਦਾ) ਸ਼ੁਕਰ ਅਦਾ ਨਹੀਂ ਕਰਦੇ? | وَلَهُمْ فِيهَا مَنَٰفِعُ وَمَشَارِبُ ۖ أَفَلَا يَشْكُرُونَ. ﴿73﴾ |
| 74 ਅਤੇ ਉਹਨਾਂ (ਕਾਫ਼ਿਰਾਂ) ਨੇ ਅੱਲਾਹ ਨੂੰ ਛੱਡ ਹੋਰਾਂ ਨੂੰ ਇਸ਼ਟ ਬਣਾ ਲਿਆ ਹੈ ਤਾਂ ਜੋ ਉਹਨਾਂ ਦੀ ਮਦਦ ਕਰ ਸਕਣ। | وَٱتَّخَذُوا۟ مِن دُونِ ٱللَّهِ ءَالِهَةًۭ لَّعَلَّهُمْ يُنصَرُونَ. ﴿74﴾ |
| 75 ਜਦੋਂ ਕਿ ਉਹ (ਇਸ਼ਟਾਂ) ਉਹਨਾਂ ਦੀ ਮਦਦ ਨਹੀਂ ਕਰ ਸਕਦੇ ਸਗੋਂ ਇਹ (ਮੁਸ਼ਰਿਕ) ਤਾਂ ਉਲਟੇ ਉਹਨਾਂ (ਬੁਤਾਂ) ਦੀ ਮਦਦ ਕਰਨ ਲਈ ਹਰ ਵੇਲੇ ਹਾਜ਼ਿਰ ਰਹਿੰਦੇ ਹਨ। | لَا يَسْتَطِيعُونَ نَصْرَهُمْ وَهُمْ لَهُمْ جُندٌۭ مُّحْضَرُونَ. ﴿75﴾ |
| 76 ਸੋ (ਹੇ ਨਬੀ!) ਤੁਸੀਂ ਇਹਨਾਂ (ਕਾਫ਼ਿਰਾਂ) ਦੀਆਂ ਗੱਲਾਂ ਤੋਂ ਦੁਖੀ ਨਾ ਹੋਵੋ, ਅਸੀਂ ਉਹਨਾਂ (ਕਾਫ਼ਿਰਾਂ) ਦੀਆਂ ਖੁੱਲ੍ਹੀਆਂ ਤੇ ਲੁਕੀਆਂ ਹੋਈਆਂ ਸਾਰੀਆਂ ਗੱਲਾਂ ਦੀ ਜਾਣਕਾਰੀ ਰੱਖਦੇ ਹਾਂ। | فَلَا يَحْزُنكَ قَوْلُهُمْ ۘ إِنَّا نَعْلَمُ مَا يُسِرُّونَ وَمَا يُعْلِنُونَ. ﴿76﴾ |
| 77 ਕੀ ਮਨੁੱਖ ਇਹ ਵੀ ਨਹੀਂ ਜਾਣਦਾ ਕਿ ਅਸੀਂ ਉਸ ਨੂੰ ਵੀਰਜ ਤੋਂ ਪੈਦਾ ਕੀਤਾ ਹੈ ?ਫੇਰ ਉਹ (ਸਿਆਣਾ ਹੋਣ ’ਤੇ ਸਾਡੇ ਮੁਕਾਬਲੇ ਵਿਚ) ਇਕ ਦਮ ਝਗੜਾਲੂ ਬਣ ਗਿਆ। | أَوَلَمْ يَرَ ٱلْإِنسَٰنُ أَنَّا خَلَقْنَٰهُ مِن نُّطْفَةٍۢ فَإِذَا هُوَ خَصِيمٌۭ مُّبِينٌۭ. ﴿77﴾ |
| 78 ਅਤੇ ਇਸ (ਝਗੜਾਲੂ ਮਨੁੱਖ) ਨੇ ਸਾਡੇ ਲਈ ਉਦਾਹਰਨ ਬਿਆਨ ਕੀਤੀ ਅਤੇ ਆਪਣੀ ਸਿਰਜਣਾ ਨੂੰ ਭੁੱਲ ਗਿਆ। ਆਖਣ ਲੱਗਾ ਕਿ ਉਹਨਾਂ ਗਲੀਆਂ-ਸੜੀਆਂ ਹੱਡੀਆਂ ਨੂੰ ਕੌਣ ਜਿਊਂਦਾ ਕਰ ਸਕਦਾ ਹੈ। | وَضَرَبَ لَنَا مَثَلًۭا وَنَسِىَ خَلْقَهُۥ ۖ قَالَ مَن يُحْىِ ٱلْعِظَٰمَ وَهِىَ رَمِيمٌۭ. ﴿78﴾ |
| 79 (ਹੇ ਨਬੀ!) ਤੁਸੀਂ ਕਹੋ ਕਿ ਉਹਨਾਂ (ਗਲੀਆਂ ਸੜੀਆਂ ਹੱਡੀਆਂ) ਨੂੰ ਉਹੀ (ਅੱਲਾਹ) ਜਿਊਂਦਾ ਕਰੇਗਾ, ਜਿਨ੍ਹੇ ਉਹਨਾਂ ਨੂੰ ਪਹਿਲੀ ਵਾਰ ਪੈਦਾ ਕੀਤਾ ਹੈ ਅਤੇ ਉਹ ਹਰ ਤਰ੍ਹਾਂ ਦੇ ਪੈਦਾ ਕਰਨ ਨੂੰ ਚੰਗੀ ਤਰ੍ਹਾਂ ਜਾਣਦਾ ਹੈ। | قُلْ يُحْيِيهَا ٱلَّذِىٓ أَنشَأَهَآ أَوَّلَ مَرَّةٍۢ ۖ وَهُوَ بِكُلِّ خَلْقٍ عَلِيمٌ. ﴿79﴾ |
| 80 ਉਹੀਓ (ਅੱਲਾਹ ਮੁੜ ਪੈਦਾ ਕਰੇਗਾ) ਜਿਸ ਨੇ ਤੁਹਾਡੇ ਲਈ ਹਰੇ ਭਰੇ ਰੁੱਖ ਤੋਂ ਅੱਗ (ਬਾਲਣ ਲਈ ਲੱਕੜ) ਬਣਾਈ ਜਿਸ ਤੋਂ ਤੁਸੀਂ ਅਚਣਚੇਤ ਅੱਗ ਬਾਲ ਲੈਂਦੇ ਹੋ। | ٱلَّذِى جَعَلَ لَكُم مِّنَ ٱلشَّجَرِ ٱلْأَخْضَرِ نَارًۭا فَإِذَآ أَنتُم مِّنْهُ تُوقِدُونَ. ﴿80﴾ |
| 81 ਉਹੀ (ਅੱਲਾਹ ਮੁੜ ਪੈਦਾ ਕਰੇਗਾ) ਜਿਸ ਨੇ ਅਕਾਸ਼ਾਂ ਤੇ ਧਰਤੀ ਨੂੰ ਪੈਦਾ ਕੀਤਾ। ਕੀ ਉਹ ਉਹਨਾਂ ਵਰਗਿਆਂ ਨੂੰ (ਮੁੜ) ਪੈਦਾ ਕਰਨ ਦੀ ਸਮਰਥਾ ਨਹੀਂ ਰੱਖਦਾ ? ਨਿਰਸੰਦੇਹ, ਸਮਰਥਾ ਰੱਖਦਾ ਹੈ, ਉਹੀਓ ਤਾਂ ਪੈਦਾ ਕਰਨ ਵਾਲਾ ਤੇ ਗਿਆਨ ਰੱਖਣ ਵਾਲਾ ਹੈ। | أَوَلَيْسَ ٱلَّذِى خَلَقَ ٱلسَّمَٰوَٰتِ وَٱلْأَرْضَ بِقَٰدِرٍ عَلَىٰٓ أَن يَخْلُقَ مِثْلَهُم ۚ بَلَىٰ وَهُوَ ٱلْخَلَّٰقُ ٱلْعَلِيمُ. ﴿81﴾ |
| 82 ਜਦੋਂ ਉਹ (ਅੱਲਾਹ) ਕੁੱਝ ਕਰਨਾ ਚਾਹੁੰਦਾ ਹੈ ਤਾਂ ਉਸ ਦਾ ਕੇਵਲ ਇੱਨਾ ਹੀ ਕਹਿਣਾ ਬਥੇਰਾ ਹੁੰਦਾ ਹੈ ਕਿ ‘ਹੋ ਜਾ’ ਤਾਂ ਉਹ (ਕੰਮ) ਹੋ ਜਾਂਦਾ ਹੈ। | إِنَّمَآ أَمْرُهُۥٓ إِذَآ أَرَادَ شَيْـًٔا أَن يَقُولَ لَهُۥ كُن فَيَكُونُ. ﴿82﴾ |
| 83 ਪਾਕ ਹੈ ਉਹ ਅੱਲਾਹ ਜਿਸ ਦੇ ਹੱਥ ਵਿਚ ਹਰ ਚੀਜ਼ ਦੀ ਸੰਪੂਰਨ ਸੱਤਾ ਹੈ ਅਤੇ ਤੁਸੀਂ ਸਾਰੇ ਉਸੇ ਵੱਲ ਪਰਤਾਏ ਜਾਵੋਗੇ। | فَسُبْحَٰنَ ٱلَّذِى بِيَدِهِۦ مَلَكُوتُ كُلِّ شَىْءٍۢ وَإِلَيْهِ تُرْجَعُونَ. ﴿83﴾ |