الصافات
ਪੰਜਾਬੀ Translation with Arabic Quran Text
| ਪੰਜਾਬੀ | العربية |
|---|---|
| 1 ਕਸਮ ਹੈ (ਰੱਬ ਦੇ ਹਜ਼ੂਰ) ਕਤਾਰਾਂ ਬੰਨੀ ਖੜ੍ਹੇ (ਫ਼ਰਿਸ਼ਤਿਆਂ ਦੀ)। | وَٱلصَّٰٓفَّٰتِ صَفًّۭا. ﴿1﴾ |
| 2 ਕਸਮ ਹੈ (ਕਿਆਮਤ ਦਿਹਾੜੇ ਅਪਰਾਧੀਆਂ ਨੂੰ) ਝਿੜਕੀਆਂ ਦੇਣ ਵਾਲੇ (ਫ਼ਰਿਸ਼ਤਿਆਂ ਦੀ)। | فَٱلزَّٰجِرَٰتِ زَجْرًۭا. ﴿2﴾ |
| 3 ਫੇਰ ਕਸਮ ਉਹਨਾਂ ਦੀ ਜਿਹੜੇ .ਕੁਰਆਨ ਪੜ੍ਹਦੇ ਹਨ। | فَٱلتَّٰلِيَٰتِ ذِكْرًا. ﴿3﴾ |
| 4 ਨਿਰਸੰਦੇਹ, ਤੁਹਾਡਾ ਸਭ ਦਾ ਇਸ਼ਟ ਇੱਕੋ ਇੱਕ (ਅੱਲਾਹ) ਹੈ। | إِنَّ إِلَٰهَكُمْ لَوَٰحِدٌۭ. ﴿4﴾ |
| 5 ਉਹੀ ਅਕਾਸ਼ਾਂ ਤੇ ਧਰਤੀ ਦਾ ਅਤੇ ਉਹਨਾਂ ਦੋਵਾਂ ਵਿਚਕਾਰ ਸਾਰੀਆਂ ਚੀਜ਼ਾਂ ਦਾ ਮਾਲਿਕ ਹੈ ਅਤੇ ਸਾਰੀਆਂ ਪੂਰਬੀ ਦਿਸ਼ਾਵਾਂ ਦਾ ਵੀ ਮਾਲਿਕ ਹੈ। | رَّبُّ ٱلسَّمَٰوَٰتِ وَٱلْأَرْضِ وَمَا بَيْنَهُمَا وَرَبُّ ٱلْمَشَٰرِقِ. ﴿5﴾ |
|
6
ਅਸੀਂ ਸੰਸਾਰਿਕ ਅਕਾਸ਼ ਨੂੰ ਤਾਰਿਆਂ ਤੇ ਸੋਹੱਪਣ ਨਾਲ ਸਜਾਇਆ ਹੈ।[1]
[1] ਵੇਖੋ ਸੂਰਤ ਅਲ-ਅਨਾਮ, ਹਾਸ਼ੀਆ ਆਇਤ 97/6
|
إِنَّا زَيَّنَّا ٱلسَّمَآءَ ٱلدُّنْيَا بِزِينَةٍ ٱلْكَوَاكِبِ. ﴿6﴾ |
| 7 ਅਤੇ ਹਰੇਕ ਸਰਕਸ਼ ਸ਼ੈਤਾਨ ਤੋਂ ਉਸ ਨੂੰ ਸੁਰੱਖਿਅਤ ਰੱਖਣ ਦਾ ਪ੍ਰਬੰਧ ਕੀਤਾ ਹੈ। | وَحِفْظًۭا مِّن كُلِّ شَيْطَٰنٍۢ مَّارِدٍۢ. ﴿7﴾ |
| 8 ਤਾਂ ਜੋ ਉਹ (ਸ਼ੈਤਾਨ) ਸਰਵਉੱਚ (ਰੱਬੀ) ਦਰਬਾਰ ਦੀਆਂ ਗੱਲਾਂ ਨਾ ਸੁਣ ਸਕਣ, ਸਗੋਂ ਹਰ ਪਾਸਿਓਂ ਉਹਨਾਂ ’ਤੇ ਸ਼ਹਾਬ (ਤਾਰੇ) ਸੁੱਟੇ ਜਾਂਦੇ ਹਨ। | لَّا يَسَّمَّعُونَ إِلَى ٱلْمَلَإِ ٱلْأَعْلَىٰ وَيُقْذَفُونَ مِن كُلِّ جَانِبٍۢ. ﴿8﴾ |
| 9 (ਇਹ ਤਾਰੇ) ਉਹਨਾਂ ਨੂੰ ਨਠਾਉਣ ਲਈ ਸੁੱਟੇ ਜਾਂਦੇ ਹਨ ਅਤੇ ਉਹਨਾਂ ਲਈ ਸਦੀਵੀ ਅਜ਼ਾਬ ਹੈ। | دُحُورًۭا ۖ وَلَهُمْ عَذَابٌۭ وَاصِبٌ. ﴿9﴾ |
| 10 ਪਰ ਜੇ ਕੋਈ (ਸ਼ੈਤਾਨ) ਉੱਥਿਓਂ ਇਕ ਅੱਧ ਗੱਲ ਸੁਣ ਕੇ ਨੱਸ ਵੀ ਜਾਵੇ ਤਾਂ ਉਹ ਦਾ ਪਿੱਛਾ ਇਕ ਦਹਕਦਾ ਹੋਇਆ ਅੰਗਿਆਰਾ ਕਰਦਾ ਹੈ। | إِلَّا مَنْ خَطِفَ ٱلْخَطْفَةَ فَأَتْبَعَهُۥ شِهَابٌۭ ثَاقِبٌۭ. ﴿10﴾ |
| 11 (ਹੇ ਨਬੀ!) ਇਹਨਾਂ (ਕਾਫ਼ਿਰਾਂ) ਤੋਂ ਪੁੱਛੋ, ਕੀ ਉਹਨਾਂ ਨੂੰ ਪੈਦਾ ਕਰਨਾ ਵਧੇਰੇ ਔਖਾ ਹੈ ਜਾਂ ਜੋ ਅਸੀਂ ਪੈਦਾ ਕਰ ਚੁੱਕੇ ਹਾਂ ? ਬੇਸ਼ੱਕ ਅਸੀਂ ਇਹਨਾਂ (ਮਨੁੱਖਾਂ ਨੂੰ) ਇਕ ਲੇਸਦਾਰ ਚੀਕਣੀ ਮਿੱਟੀ ਤੋਂ ਪੈਦਾ ਕੀਤਾ ਹੈ। | فَٱسْتَفْتِهِمْ أَهُمْ أَشَدُّ خَلْقًا أَم مَّنْ خَلَقْنَآ ۚ إِنَّا خَلَقْنَٰهُم مِّن طِينٍۢ لَّازِبٍۭ. ﴿11﴾ |
| 12 (ਹੇ ਨਬੀ!) ਤੁਸੀਂ ਤਾਂ (ਪਰਲੋਕ ਦੇ ਇਨਕਾਰ ਕਰਨ ’ਤੇ) ਰੁਰਾਨ ਹੁੰਦੇ ਹੋ, ਜਦ ਕਿ ਉਹ ਇਸ ਦਾ ਮਖੌਲ ਕਰਦੇ ਹਨ। | بَلْ عَجِبْتَ وَيَسْخَرُونَ. ﴿12﴾ |
| 13 ਜਦੋਂ ਉਹਨਾਂ ਨੂੰ ਸਮਝਾਇਆ ਜਾਂਦਾ ਹੈ ਤਾਂ ਵੀ ਨਹੀਂ ਸਮਝਦੇ। | وَإِذَا ذُكِّرُوا۟ لَا يَذْكُرُونَ. ﴿13﴾ |
| 14 ਅਤੇ ਜਦੋਂ ਕਿਸੇ ਨਿਸ਼ਾਨੀ ਨੂੰ ਵੇਖਦੇ ਹਨ ਤਾਂ ਮਖੌਲ ਕਰਦੇ ਹਨ। | وَإِذَا رَأَوْا۟ ءَايَةًۭ يَسْتَسْخِرُونَ. ﴿14﴾ |
| 15 ਅਤੇ ਆਖਦੇ ਹਨ ਕਿ ਇਹ ਤਾਂ ਖੁੱਲ੍ਹਮ-ਖੁੱਲ੍ਹਾ ਇਕ ਜਾਦੂ ਹੈ। | وَقَالُوٓا۟ إِنْ هَٰذَآ إِلَّا سِحْرٌۭ مُّبِينٌ. ﴿15﴾ |
| 16 (ਪੁੱਛਦੇ ਹਨ) ਕਿ ਜਦੋਂ ਅਸੀਂ ਮਰ ਜਾਵਾਂਗੇ ਅਤੇ ਮਿੱਟੀ ਤੇ ਹੱਡੀ ਹੋ ਜਾਵਾਂਗੇ ਤਾਂ ਕੀ ਅਸੀਂ ਮੁੜ ਜਿਊਂਦੇ ਕੀਤੇ ਜਾਵਾਂਗੇ? | أَءِذَا مِتْنَا وَكُنَّا تُرَابًۭا وَعِظَٰمًا أَءِنَّا لَمَبْعُوثُونَ. ﴿16﴾ |
| 17 ਕੀ ਸਾਥੋਂ ਪਹਿਲਾਂ ਮਰੇ ਹੋਏ ਪਿਓ ਦਾਦੇ ਵੀ (ਜਿਊਂਦੇ ਕੀਤੇ ਜਾਣਗੇ) ? | أَوَءَابَآؤُنَا ٱلْأَوَّلُونَ. ﴿17﴾ |
| 18 ਤੁਸੀਂ (ਹੇ ਨਬੀ!) ਆਖੋ ਕਿ ‘ਹਾਂ’ ਅਤੇ (ਉਸੇ ਵੇਲੇ) ਤੁਸੀਂ (ਲੋਕ) ਜ਼ਲੀਲ ਵੀ ਹੋਵੋਗੇ। | قُلْ نَعَمْ وَأَنتُمْ دَٰخِرُونَ. ﴿18﴾ |
| 19 ਉਹ (ਕਿਆਮਤ ਦਿਹਾੜੇ ਓਠਾਣਾ) ਤਾਂ ਇਕ ਝਿੜਕੀ ਵਾਂਗ ਹੈ ਅਤੇ ਅਚਣਚੇਤ ਉਹ (ਜਿਊਂਦੇ ਹੋ ਕੇ) ਵੇਖਣਗੇ। | فَإِنَّمَا هِىَ زَجْرَةٌۭ وَٰحِدَةٌۭ فَإِذَا هُمْ يَنظُرُونَ. ﴿19﴾ |
| 20 ਅਤੇ ਆਖਣਗੇ, ਹਾਏ ਸਾਡੇ ਮਾੜੇ ਭਾਗ! ਇਹ ਤਾਂ ਬਦਲਾ ਮਿਲਣ ਵਾਲਾ ਦਿਨ ਹੈ। | وَقَالُوا۟ يَٰوَيْلَنَا هَٰذَا يَوْمُ ٱلدِّينِ. ﴿20﴾ |
| 21 (ਉਹਨਾਂ ਨੂੰ ਕਿਹਾ ਜਾਵੇਗਾ ਕਿ) ਇਹ ਫੈਸਲਿਆਂ ਦਾ ਵੇਲਾ ਹੈ, ਜਿਸ ਨੂੰ ਤੁਸੀਂ ਝੁਠਲਾਇਆ ਕਰਦੇ ਸੀ। | هَٰذَا يَوْمُ ٱلْفَصْلِ ٱلَّذِى كُنتُم بِهِۦ تُكَذِّبُونَ. ﴿21﴾ |
| 22 (ਹੇ ਫ਼ਰਿਸ਼ਤਿਓ!) ਉਹਨਾਂ ਲੋਕਾਂ ਨੂੰ ਇਕੱਠਾ ਕਰੋ ਜਿਨ੍ਹਾਂ ਨੇ ਜ਼ੁਲਮ (ਸ਼ਿਰਕ) ਕੀਤਾ ਸੀ ਫੇਰ ਉਹਨਾਂ ਦੇ ਸਾਥੀਆਂ ਨੂੰ ਅਤੇ ਉਹਨਾਂ (ਇਸ਼ਟ) ਨੂੰ ਵੀ ਇਕੱਠਾ ਕਰੋ, ਜਿਨ੍ਹਾਂ ਦੀ ਉਹ (ਕਾਫ਼ਿਰ) ਪੂਜਾ ਕਰਦੇ ਸਨ। | ۞ ٱحْشُرُوا۟ ٱلَّذِينَ ظَلَمُوا۟ وَأَزْوَٰجَهُمْ وَمَا كَانُوا۟ يَعْبُدُونَ. ﴿22﴾ |
| 23 ਅਤੇ (ਜਿਹੜੇ) ਅੱਲਾਹ ਨੂੰ ਛੱਡ ਹੋਰਾਂ ਦੀ ਪੂਜਾ ਕਰਦੇ ਸਨ, ਉਹਨਾਂ ਸਭ ਨੂੰ ਨਰਕ ਦੀ ਰਾਹ ਵਿਖਾਓ। | مِن دُونِ ٱللَّهِ فَٱهْدُوهُمْ إِلَىٰ صِرَٰطِ ٱلْجَحِيمِ. ﴿23﴾ |
| 24 ਉਹਨਾਂ (ਜ਼ਾਲਮਾਂ) ਨੂੰ ਰੋਕੋ, ਬੇਸ਼ੱਕ ਉਹਨਾਂ ਤੋਂ ਪੁੱਛ-ਗਿੱਛ ਕੀਤੀ ਜਾਵੇਗੀ। | وَقِفُوهُمْ ۖ إِنَّهُم مَّسْـُٔولُونَ. ﴿24﴾ |
| 25 (ਕਿਹਾ ਜਾਵੇਗਾ) ਤੁਹਾਨੂ ਕੀ ਹੋ ਗਿਆ ਕਿ ਤੁਸੀਂ ਇਕ ਦੂਜੇ ਦੀ ਸਹਾਇਤਾ ਨਹੀਂ ਕਰ ਰਹੇ ? | مَا لَكُمْ لَا تَنَاصَرُونَ. ﴿25﴾ |
| 26 ਸਗੋਂ ਅੱਜ ਤਾਂ (ਸਾਰੇ ਹੀ) ਆਗਿਆਕਾਰੀ ਬਣ ਗਏ। | بَلْ هُمُ ٱلْيَوْمَ مُسْتَسْلِمُونَ. ﴿26﴾ |
| 27 ਉਹ (ਇਨਕਾਰੀ) ਇਕ ਦੂਜੇ ਵੱਲ ਵੇਖਣਗੇ ਅਤੇ ਵਾਦ ਵਿਵਾਦ ਕਰਨਗੇ। | وَأَقْبَلَ بَعْضُهُمْ عَلَىٰ بَعْضٍۢ يَتَسَآءَلُونَ. ﴿27﴾ |
| 28 ਪੈਰੋਕਾਰ ਆਖਣਗੇ, ਬੇਸ਼ੱਕ ਤੁਸੀਂ (ਸਾਨੂੰ ਕੁਰਾਹੇ ਪਾਉਣ ਲਈ) ਸਾਡੇ ਕੋਲ ਸੱਜੇ ਪਾਸਿਓਂ ਆਇਆ ਕਰਦੇ ਸੀ। | قَالُوٓا۟ إِنَّكُمْ كُنتُمْ تَأْتُونَنَا عَنِ ٱلْيَمِينِ. ﴿28﴾ |
| 29 ਉਹ (ਇਸ਼ਟ) ਆਖਣਗੇ ਕਿ ਨਹੀਂ, ਸਗੋਂ ਤੁਸੀਂ ਆਪ ਹੀ ਈਮਾਨ ਲਿਆਉਣ ਵਾਲੇ ਨਹੀਂ ਸੀ। | قَالُوا۟ بَل لَّمْ تَكُونُوا۟ مُؤْمِنِينَ. ﴿29﴾ |
| 30 ਅਤੇ ਤੁਹਾਡੇ ’ਤੇ ਸਾਡਾ ਕੁੱਝ ਵੀ ਜ਼ੋਰ ਨਹੀਂ ਸੀ, ਤੁਸੀਂ ਤਾਂ ਆਪੇ ਹੀ ਸਰਕਸ਼ ਸੀ। | وَمَا كَانَ لَنَا عَلَيْكُم مِّن سُلْطَٰنٍۭ ۖ بَلْ كُنتُمْ قَوْمًۭا طَٰغِينَ. ﴿30﴾ |
| 31 ਹੁਣ ਤਾਂ ਸਾਡੇ ’ਤੇ ਸਾਡੇ ਰੱਬ ਦਾ ਇਹ ਕਹਿਣਾ ਸੱਚ ਸਿੱਧ ਹੋ ਗਿਆ ਹੈ ਕਿ ਬੇਸ਼ੱਕ ਅਸੀਂ (ਸਾਰੇ ਹੀ ਅਜ਼ਾਬ ਦਾ) ਸੁਆਦ ਚਖਣ ਵਾਲੇ ਹਾਂ। | فَحَقَّ عَلَيْنَا قَوْلُ رَبِّنَآ ۖ إِنَّا لَذَآئِقُونَ. ﴿31﴾ |
| 32 ਸੋ ਅਸੀਂ ਤੁਹਾਨੂੰ ਰਾਹੋਂ ਭਟਕਾਇਆ ਤੇ ਅਸੀਂ ਆਪ ਵੀ ਭਟਕੇ ਹੋਏ ਸੀ। | فَأَغْوَيْنَٰكُمْ إِنَّا كُنَّا غَٰوِينَ. ﴿32﴾ |
| 33 ਉਸ ਦਿਨ ਉਹ ਸਾਰੇ ਅਜ਼ਾਬ ਵਿਚ ਭਾਈਵਾਲ ਹੋਣਗੇ। | فَإِنَّهُمْ يَوْمَئِذٍۢ فِى ٱلْعَذَابِ مُشْتَرِكُونَ. ﴿33﴾ |
| 34 ਅਸੀਂ ਅਪਰਾਧੀਆਂ ਨਾਲ ਇੰਜ ਹੀ ਕਰਿਆ ਕਰਦੇ ਹਾਂ। | إِنَّا كَذَٰلِكَ نَفْعَلُ بِٱلْمُجْرِمِينَ. ﴿34﴾ |
|
35
ਇਹ ਉਹ ਲੋਕ ਹਨ ਕਿ ਜਦੋਂ ਉਹਨਾਂ ਨੂੰ ਕਿਹਾ ਜਾਂਦਾ ਸੀ ਕਿ ਅੱਲਾਹ ਤੋਂ ਛੁੱਟ ਹੋਰ ਕੋਈ ਇਸ਼ਟ ਨਹੀਂ ਤਾਂ ਉਹ ਹੰਕਾਰ ਕਰਦੇ ਸਨ।[2]
[2] ਵੇਖੋ ਸੂਰਤ ਅਲ-ਹੱਜ, ਹਾਸ਼ੀਆ ਆਇਤ 9/22
|
إِنَّهُمْ كَانُوٓا۟ إِذَا قِيلَ لَهُمْ لَآ إِلَٰهَ إِلَّا ٱللَّهُ يَسْتَكْبِرُونَ. ﴿35﴾ |
| 36 ਅਤੇ ਕਹਿੰਦੇ ਸਨ, ਕੀ ਅਸੀਂ ਆਪਣੇ ਇਸ਼ਟਾਂ ਨੂੰ ਇਕ ਸੁਦਾਈ ਕਵੀ ਦੇ ਕਹਿਣੇ ’ਤੇ ਛੱਡ ਦਈਏ? | وَيَقُولُونَ أَئِنَّا لَتَارِكُوٓا۟ ءَالِهَتِنَا لِشَاعِرٍۢ مَّجْنُونٍۭ. ﴿36﴾ |
| 37 ਜਦ ਕਿ ਉਹ (ਮੁਹੰਮਦ) ਤਾਂ ਹੱਕ (ਸੱਚਾ ਦੀਨ) ਲੈ ਕੇ ਆਇਆ ਹੈ ਅਤੇ ਇਸ ਨੇ ਸਾਰੇ ਰਸੂਲਾਂ ਦੀ ਪੁਸ਼ਟੀ ਕੀਤੀ ਹੈ। | بَلْ جَآءَ بِٱلْحَقِّ وَصَدَّقَ ٱلْمُرْسَلِينَ. ﴿37﴾ |
| 38 ਬੇਸ਼ੱਕ ਹੁਣ ਤੁਸੀਂ ਦਰਦਨਾਕ ਅਜ਼ਾਬ ਦਾ ਸੁਆਦ ਚਖੋਗੇ। | إِنَّكُمْ لَذَآئِقُوا۟ ٱلْعَذَابِ ٱلْأَلِيمِ. ﴿38﴾ |
| 39 ਹੁਣ ਤੁਹਾਨੂੰ ਤੁਹਾਡੇ ਕਰਮਾਂ ਦਾ ਬਦਲਾ ਦਿੱਤਾ ਜਾਵੇਗਾ ਜੋ ਤੁਸੀਂ (ਸੰਸਾਰ ਵਿਚ) ਕਰਦੇ ਸੀ। | وَمَا تُجْزَوْنَ إِلَّا مَا كُنتُمْ تَعْمَلُونَ. ﴿39﴾ |
| 40 ਪ੍ਰੰਤੂ ਅੱਲਾਹ ਦੇ ’ਚੋਂਣਵੇਂ ਬੰਦੇ (ਅਜ਼ਾਬ ਤੋਂ) ਸੁਰੱਖਿਅਤ ਰਹਿਣਗੇ। | إِلَّا عِبَادَ ٱللَّهِ ٱلْمُخْلَصِينَ. ﴿40﴾ |
| 41 ਉਹਨਾਂ ਲਈ ਜਾਣਿਆ-ਪਛਾਣਿਆ ਰਿਜ਼ਕ ਹੈ। | أُو۟لَٰٓئِكَ لَهُمْ رِزْقٌۭ مَّعْلُومٌۭ. ﴿41﴾ |
| 42 (ਭਾਵ) ਜੰਨਤ ਦੇ ਸੁਆਦਲੇ ਫਲ ਹੋਣਗੇ ਅਤੇ ਉਹ ਜੰਨਤ ਵਾਸੀ ਸਤਿਕਾਰਯੋਗ ਹੋਣਗੇ। | فَوَٰكِهُ ۖ وَهُم مُّكْرَمُونَ. ﴿42﴾ |
| 43 ਨਿਅਮਤਾਂ ਵਾਲੀ ਸਵਰਗ ਵਿਚ ਰੱਖਿਆ ਜਾਵੇਗਾ। | فِى جَنَّٰتِ ٱلنَّعِيمِ. ﴿43﴾ |
| 44 ਇਕ ਦੂਜੇ ਦੇ ਸਾਹਮਣੇ ਤਖ਼ਤਾਂ ’ਤੇ ਬੈਠੇ ਹੋਣਗੇ। | عَلَىٰ سُرُرٍۢ مُّتَقَٰبِلِينَ. ﴿44﴾ |
| 45 ਉਹਨਾਂ ਲਈ ਵਗਦੇ ਚਸ਼ਮਿਆਂ ਤੋਂ ਪਵਿੱਤਰ ਸ਼ਰਾਬ ਦਾ ਦੌਰ ਚੱਲ ਰਿਹਾ ਹੋਵੇਗਾ। | يُطَافُ عَلَيْهِم بِكَأْسٍۢ مِّن مَّعِينٍۭ. ﴿45﴾ |
| 46 (ਉਹ ਸ਼ਰਾਬ) ਵੇਖਣ ਵਿਚ ਸਫ਼ੇਦ (ਸਾਫ਼-ਸੁਥਰੀ) ਹੋਵੇਗੀ ਅਤੇ ਪੀਣ ਵਾਲਿਆਂ ਲਈ ਸੁਆਦਲੀ ਹੋਵੇਗੀ। | بَيْضَآءَ لَذَّةٍۢ لِّلشَّٰرِبِينَ. ﴿46﴾ |
| 47 ਨਾ ਉਸ ਦੇ ਪੀਣ ਨਾਲ ਸਿਰ ਚਕਰਾਵੇਗਾ ਅਤੇ ਨਾ ਹੀ ਮੱਤ ਮਾਰੀ ਜਾਵੇਗੀ। | لَا فِيهَا غَوْلٌۭ وَلَا هُمْ عَنْهَا يُنزَفُونَ. ﴿47﴾ |
| 48 ਅਤੇ ਉਹਨਾਂ (ਜੰਨਤੀਆਂ) ਦੇ ਕੋਲ ਨਜ਼ਰਾਂ ਨੂੰ ਨੀਵੀਆਂ ਰੱਖਣ ਵਾਲੀਆਂ ਤੇ ਵੱਡੀਆਂ-ਵੱਡੀਆਂ (ਸੋਹਣੀਆਂ) ਅੱਖਾਂ ਵਾਲੀਆਂ (ਹੂਰਾਂ) ਹੋਣਗੀਆਂ। | وَعِندَهُمْ قَٰصِرَٰتُ ٱلطَّرْفِ عِينٌۭ. ﴿48﴾ |
| 49 ਜਿਵੇਂ ਉਹ ਅੱਖਾਂ (ਸ਼ੁਤਰ ਮੁਰਗ਼ ਦੇ) ਆਂਡੇ ਹੋਣ, ਜਿਹੜੇ ਪੜਦਿਆਂ ਵਿਚ ਲੁਕਾਏ ਹੋਏ ਹਨ। | كَأَنَّهُنَّ بَيْضٌۭ مَّكْنُونٌۭ. ﴿49﴾ |
| 50 ਉਹ (ਜੰਨਤੀ) ਇਕ ਦੂਜੇ ਵੱਲ ਰੁੱਖ ਕਰਕੇ (ਇਕ ਦੂਜੇ ਦਾ ਹਾਲ) ਪੁੱਛਣਗੇ। | فَأَقْبَلَ بَعْضُهُمْ عَلَىٰ بَعْضٍۢ يَتَسَآءَلُونَ. ﴿50﴾ |
| 51 ਉਹਨਾਂ (ਜੰਨਤੀਆਂ) ਵਿੱਚੋਂ ਇਕ ਆਖੇਗਾ ਕਿ (ਸੰਸਾਰ ਵਿਚ) ਮੇਰਾ ਇਕ ਸਾਥੀ ਸੀ। | قَالَ قَآئِلٌۭ مِّنْهُمْ إِنِّى كَانَ لِى قَرِينٌۭ. ﴿51﴾ |
| 52 ਜਿਹੜਾ (ਮੈਨੂੰ) ਕਿਹਾ ਕਰਦਾ ਸੀ ਕਿ ਕੀ ਤੂੰ ਵੀ (ਕਿਆਮਤ ਦੇ ਆਉਣ ਦੀ) ਪੁਸ਼ਟੀ ਕਰਨ ਵਾਲਿਆਂ ਵਿੱਚੋਂ ਹੈ ? | يَقُولُ أَءِنَّكَ لَمِنَ ٱلْمُصَدِّقِينَ. ﴿52﴾ |
| 53 ਕੀ ਜਦੋਂ ਅਸੀਂ ਮਰ ਜਾਵਾਂਗੇ ਤੇ ਹੱਡੀਆਂ ਹੋ ਜਾਵਾਂਗੇ ਤਾਂ ਕੀ ਸਾਨੂੰ (ਮੁੜ ਜਿਊਂਦਾ ਕਰਕੇ ਕਰਮਾਂ ਅਨੁਸਾਰ) ਬਦਲਾ ਦਿੱਤਾ ਜਾਵੇਗਾ? | أَءِذَا مِتْنَا وَكُنَّا تُرَابًۭا وَعِظَٰمًا أَءِنَّا لَمَدِينُونَ. ﴿53﴾ |
| 54 ਉਹ (ਜੰਨਤੀ ਸਾਥੀਆਂ ਨੂੰ) ਆਖੇਗਾ ਕਿ ਜੇ ਤੂੰ (ਉਸ ਇਨਕਾਰੀ ਨੂੰ) ਵੇਖਣਾ ਚਾਹੁੰਦਾ ਹੈ ਤਾਂ (ਨਰਕ ਵਿਚ) ਝਾਤੀ ਮਾਰ ਕੇ ਵੇਖ ਲੇ। | قَالَ هَلْ أَنتُم مُّطَّلِعُونَ. ﴿54﴾ |
| 55 ਜਦੋਂ ਉਹ ਝਾਤੀ ਮਾਰੇਗਾ ਤਾਂ ਉਸ ਨੂੰ ਨਰਕ ਦੇ ਵਿਚਾਲੇ (ਜਲਦਾ ਹੋਇਆ) ਵੇਖੇਗਾ। | فَٱطَّلَعَ فَرَءَاهُ فِى سَوَآءِ ٱلْجَحِيمِ. ﴿55﴾ |
| 56 ਜੰਨਤੀ ਉਸ ਨੂੰ ਆਖੇਗਾ ਕਿ ਅੱਲਾਹ ਦੀ ਸੁੰਹ, ਤੂੰ ਤਾਂ ਮੈਨੂੰ ਵੀ ਬਰਬਾਦ ਕਰਨਾ ਚਾਹੁੰਦਾ ਸੀ। | قَالَ تَٱللَّهِ إِن كِدتَّ لَتُرْدِينِ. ﴿56﴾ |
| 57 ਜੇ ਮੇਰੇ ਰੱਬ ਦੀ ਮੇਰੇ ’ਤੇ ਕ੍ਰਿਪਾ ਨਾ ਹੁੰਦੀ ਤਾਂ ਅੱਜ ਮੈਂ ਵੀ ਨਰਕ ਵਿਚ ਇਹਨਾਂ ਅਪਰਾਧੀਆਂ ਵਾਂਗ ਹਾਜ਼ਰ ਕੀਤਾ ਗਿਆ ਹੁੰਦਾ। | وَلَوْلَا نِعْمَةُ رَبِّى لَكُنتُ مِنَ ٱلْمُحْضَرِينَ. ﴿57﴾ |
| 58 (ਜੰਨਤੀ ਆਖੇਗਾ) ਕੀ ਮੈਂ ਤੈਨੂੰ ਨਹੀਂ ਸੀ ਕਹਿੰਦਾ ਕਿ ਹੁਣ ਅਸੀਂ ਨਹੀਂ ਮਰਾਂਗੇ ? | أَفَمَا نَحْنُ بِمَيِّتِينَ. ﴿58﴾ |
| 59 (ਹਾਂ ਕੋਈ ਮੌਤ ਨਹੀਂ) ਛੁੱਟ ਪਹਿਲੀ (ਸੰਸਾਰਿਕ) ਮੌਤ ਤੋਂ ਅਤੇ ਨਾ ਹੀ ਸਾਨੂੰ (ਪ੍ਰਲੋਕ ਵਿਚ) ਕੋਈ ਅਜ਼ਾਬ ਦਿੱਤਾ ਜਾਵੇਗਾ। | إِلَّا مَوْتَتَنَا ٱلْأُولَىٰ وَمَا نَحْنُ بِمُعَذَّبِينَ. ﴿59﴾ |
| 60 ਨਿਰਸੰਦੇਹ, ਇਹੋ ਸਭ ਤੋਂ ਵੱਡੀ ਕਾਮਯਾਬੀ ਹੈ। | إِنَّ هَٰذَا لَهُوَ ٱلْفَوْزُ ٱلْعَظِيمُ. ﴿60﴾ |
| 61 ਅਮਲ ਕਰਨ ਵਾਲਿਆਂ ਨੂੰ ਅਜਿਹੀ ਸਫ਼ਲਤਾ ਲਈ ਹੀ ਅਮਲ ਕਰਨੇ ਚਾਹੀਦੇ ਹਨ। | لِمِثْلِ هَٰذَا فَلْيَعْمَلِ ٱلْعَٰمِلُونَ. ﴿61﴾ |
| 62 ਕੀ ਇਹ (ਜੰਨਤ ਦੀ) ਮਹਿਮਾਨਦਾਰੀ ਚੰਗੀ ਹੈ ਜਾਂ (ਨਰਕ ਵਿਚ) ਥੋਹਰ ਦਾ ਰੱਖ ? | أَذَٰلِكَ خَيْرٌۭ نُّزُلًا أَمْ شَجَرَةُ ٱلزَّقُّومِ. ﴿62﴾ |
| 63 ਜਿਸ ਨੂੰ ਅਸੀਂ ਜ਼ਾਲਮਾਂ ਲਈ ਪ੍ਰੀਖਿਆ ਬਣਾ ਛੱਡਿਆ ਹੈ। | إِنَّا جَعَلْنَٰهَا فِتْنَةًۭ لِّلظَّٰلِمِينَ. ﴿63﴾ |
| 64 ਇਹ ਉਹ ਰੁੱਖ ਹੈ ਜਿਹੜਾ ਨਰਕ ਦੇ ਹੇਠ ਤੋਂ ਨਿਕਲਦਾ ਹੈ। | إِنَّهَا شَجَرَةٌۭ تَخْرُجُ فِىٓ أَصْلِ ٱلْجَحِيمِ. ﴿64﴾ |
| 65 ਉਸ ਦੇ ਫਲ ਸ਼ੈਤਾਨ ਦੇ ਸਿਰਾਂ ਵਾਂਗ ਹਨ। | طَلْعُهَا كَأَنَّهُۥ رُءُوسُ ٱلشَّيَٰطِينِ. ﴿65﴾ |
| 66 ਉਹਨਾਂ ਰੁੱਖਾਂ (ਦੇ ਫਲਾਂ) ਵਿੱਚੋਂ ਹੀ (ਨਰਕਧਾਰੀ) ਖਾਣਗੇ ਅਤੇ ਆਪਣੇ ਢਿੱਡ ਭਰਨਗੇ। | فَإِنَّهُمْ لَءَاكِلُونَ مِنْهَا فَمَالِـُٔونَ مِنْهَا ٱلْبُطُونَ. ﴿66﴾ |
| 67 ਫੇਰ ਉਹਨਾਂ ਨੂੰ ਖੌਲਦਾ ਹੋਇਆ ਪਾਣੀ ਪੀਣ ਨੂੰ ਮਿਲੇਗਾ। | ثُمَّ إِنَّ لَهُمْ عَلَيْهَا لَشَوْبًۭا مِّنْ حَمِيمٍۢ. ﴿67﴾ |
| 68 (ਖਾਣ ਪੀਣ ਮਗਰੋਂ) ਉਹਨਾਂ ਦੀ ਵਾਪਸੀ ਮੁੜ ਭੜਕਦੀ ਅੱਗ ਵੱਲ ਹੋਵੇਗੀ। | ثُمَّ إِنَّ مَرْجِعَهُمْ لَإِلَى ٱلْجَحِيمِ. ﴿68﴾ |
| 69 ਇਹ ਉਹ ਲੋਕ ਹਨ ਜਿਨ੍ਹਾਂ ਨੇ ਆਪਣੇ ਪਿਓ ਦਾਦਿਆਂ ਨੂੰ ਕੁਰਾਹੇ ਪਿਆ ਹੋਇਆ ਵੇਖਿਆ। | إِنَّهُمْ أَلْفَوْا۟ ءَابَآءَهُمْ ضَآلِّينَ. ﴿69﴾ |
| 70 ਅਤੇ ਉਹਨਾਂ ਦੀ ਹੀ ਪੈਰਵੀ ਕਰਨ ਲਈ ਉਹਨਾਂ ਦੇ ਪਿੱਛੇ ਨੱਠੇ ਚਲੇ ਗਏ। | فَهُمْ عَلَىٰٓ ءَاثَٰرِهِمْ يُهْرَعُونَ. ﴿70﴾ |
| 71 ਬੇਸ਼ੱਕ ਉਹਨਾਂ ਤੋਂ ਪਹਿਲਾਂ ਵੀ ਵਧੇਰੇ ਲੋਕ ਕੁਰਾਹੇ ਪੈ ਚੁੱਕੇ ਹਨ। | وَلَقَدْ ضَلَّ قَبْلَهُمْ أَكْثَرُ ٱلْأَوَّلِينَ. ﴿71﴾ |
| 72 ਅਤੇ ਅਸੀਂ ਉਹਨਾਂ ਵਿਚ (ਨਰਕ ਤੋਂ) ਡਰਾਉਣ ਵਾਲੇ (ਪੈਗ਼ੰਬਰ) ਵੀ ਭੇਜੇ ਸਨ। | وَلَقَدْ أَرْسَلْنَا فِيهِم مُّنذِرِينَ. ﴿72﴾ |
| 73 ਹੁਣ ਤੂੰ ਵੇਖ, ਜਿਨ੍ਹਾਂ ਨੂੰ ਡਰਇਆ ਗਿਆ ਸੀ (ਪ੍ਰੰਤੂ ਨਾ ਡਰੇ) ਉਹਨਾਂ ਦਾ ਅੰਤ ਕਿਹੋ ਜਿਹਾ ਹੋਇਆ। | فَٱنظُرْ كَيْفَ كَانَ عَٰقِبَةُ ٱلْمُنذَرِينَ. ﴿73﴾ |
| 74 (ਉਸ ਭੈੜੇ ਅੰਤ ਤੋਂ) ਕੋਈ ਨਹੀਂ ਬਚੇਗਾ, ਛੁਟ ਅੱਲਾਹ ਦੇ ਚੁਣਵੇਂ ਤੇ ਖ਼ਾਲਸ ਬੰਦਿਆਂ ਤੋਂ। | إِلَّا عِبَادَ ٱللَّهِ ٱلْمُخْلَصِينَ. ﴿74﴾ |
| 75 ਅਤੇ (ਇਸ ਤੋਂ ਪਹਿਲਾਂ ਆਪਣੀ ਕੌਮ ਤੋਂ ਨਿਰਾਸ਼ ਹੋ ਕੇ) ਸਾਨੂੰ ਨੂਹ ਨੇ ਪੁਕਾਰਿਆ ਸੀ, ਵੇਖੋ ਕਿ ਅਸੀਂ ਕਿੰਨਾ ਸੋਹਣਾ ਉੱਤਰ ਦੇਣ ਵਾਲੇ ਹਾਂ। | وَلَقَدْ نَادَىٰنَا نُوحٌۭ فَلَنِعْمَ ٱلْمُجِيبُونَ. ﴿75﴾ |
| 76 ਅਸੀਂ ਉਸ (ਨੂਹ) ਨੂੰ ਅਤੇ ਉਸ ਦੇ ਘਰ ਵਾਲਿਆਂ ਨੂੰ ਵੱਡੀ ਮੁਸੀਬਤ ਤੋਂ ਬਚਾ ਲਿਆ। | وَنَجَّيْنَٰهُ وَأَهْلَهُۥ مِنَ ٱلْكَرْبِ ٱلْعَظِيمِ. ﴿76﴾ |
| 77 ਅਤੇ ਉਸ ਦੀ ਔਲਾਦ ਨੂੰ ਬਾਕੀ ਰਹਿਣ ਵਾਲਾ ਬਣਾਇਆ। | وَجَعَلْنَا ذُرِّيَّتَهُۥ هُمُ ٱلْبَاقِينَ. ﴿77﴾ |
| 78 ਮਗਰੋਂ ਆਉਣ ਵਾਲੀਆਂ ਨਸਲਾਂ ਲਈ ਅਸੀਂ ਉਸ ਦੀ ਪ੍ਰਸ਼ੰਸਾ ਤੇ ਚਰਚੇ ਨੂੰ ਬਾਕੀ ਰੱਖਿਆ। | وَتَرَكْنَا عَلَيْهِ فِى ٱلْءَاخِرِينَ. ﴿78﴾ |
| 79 ਸਾਰੇ ਜਹਾਨਾਂ ਵਿਚ ਨੂਹ ’ਤੇ ਸਲਾਮਤੀ ਹੋਵੇ। | سَلَٰمٌ عَلَىٰ نُوحٍۢ فِى ٱلْعَٰلَمِينَ. ﴿79﴾ |
| 80 ਬੇਸ਼ੱਕ ਨੇਕੀ ਕਰਨ ਵਾਲਿਆਂ ਨੂੰ ਅਸੀਂ ਇਸੇ ਪ੍ਰਕਾਰ (ਚੰਗਾ) ਬਦਲਾ ਦਿੰਦੇ ਹਾਂ। | إِنَّا كَذَٰلِكَ نَجْزِى ٱلْمُحْسِنِينَ. ﴿80﴾ |
| 81 ਉਹ (ਨੂਹ) ਸਾਡੇ ਈਮਾਨਦਾਰ ਬੰਦਿਆਂ ਵਿੱਚੋਂ ਸੀ। | إِنَّهُۥ مِنْ عِبَادِنَا ٱلْمُؤْمِنِينَ. ﴿81﴾ |
| 82 ਅਸੀਂ ਦੂਜਿਆਂ (ਨੂਹ ਦੇ ਦਸ਼ਮਣਾਂ) ਨੂੰ ਡੋਬ ਦਿੱਤਾ। | ثُمَّ أَغْرَقْنَا ٱلْءَاخَرِينَ. ﴿82﴾ |
| 83 ਬੇਸ਼ੱਕ ਇਬਰਾਹੀਮ ਵੀ ਨੂਹ ਦੀ ਟੋਲੀ ਵਿੱਚੋਂ ਸੀ। | ۞ وَإِنَّ مِن شِيعَتِهِۦ لَإِبْرَٰهِيمَ. ﴿83﴾ |
| 84 ਜਦੋਂ ਉਹ (ਇਬਰਾਹੀਮ) ਆਪਣੇ ਰੱਬ ਦੇ ਹਜ਼ੂਰ ਨਿਰਮਲ ਹਿਰਦਾ ਲੈ ਕੇ ਆਇਆ। | إِذْ جَآءَ رَبَّهُۥ بِقَلْبٍۢ سَلِيمٍ. ﴿84﴾ |
| 85 ਉਸ ਨੇ ਆਪਣੇ ਪਿਤਾ ਤੇ ਆਪਣੀ ਕੌਮ ਨੂੰ ਕਿਹਾ, ਤੁਸੀਂ ਕਿਸ ਚੀਜ਼ ਦੀ ਪੂਜਾ ਕਰਦੇ ਹੋ? | إِذْ قَالَ لِأَبِيهِ وَقَوْمِهِۦ مَاذَا تَعْبُدُونَ. ﴿85﴾ |
| 86 ਕੀ ਤੁਸੀਂ ਅੱਲਾਹ ਨੂੰ ਛੱਡ ਕੇ (ਆਪਣੇ ਹੱਥੀਂ) ਘੜ੍ਹੇ ਹੋਏ ਇਸ਼ਟ ਚਾਹੁੰਦੇ ਹੋ ? | أَئِفْكًا ءَالِهَةًۭ دُونَ ٱللَّهِ تُرِيدُونَ. ﴿86﴾ |
| 87 ਸਾਰੇ ਜਹਾਨਾਂ ਦੇ ਪਾਲਣਹਾਰ ਬਾਰੇ ਤੁਹਾਡਾ ਕੀ ਵਿਚਾਰ ਹੈ ? | فَمَا ظَنُّكُم بِرَبِّ ٱلْعَٰلَمِينَ. ﴿87﴾ |
| 88 ਫੇਰ ਉਸ ਨੇ ਇਕ ਨਜ਼ਰ ਤਾਰਿਆਂ ਵੱਲ ਵੇਖਿਆ (ਭਾਵ ਸੋਚਣ ਲੱਗਾ)। | فَنَظَرَ نَظْرَةًۭ فِى ٱلنُّجُومِ. ﴿88﴾ |
| 89 ਅਤੇ (ਆਪਣੇ ਘਰ ਵਾਲਿਆਂ ਨੂੰ) ਕਿਹਾ ਕਿ ਮੈਂ ਤਾਂ ਬੀਮਾਰ ਹਾਂ। | فَقَالَ إِنِّى سَقِيمٌۭ. ﴿89﴾ |
| 90 ਇਸ ਤੋਂ ਉਹ ਉਸ (ਇਬਰਾਹੀਮ) ਨੂੰ ਘਰ ਛੱਡ ਕੇ (ਮੇਲੇ ਵਿਚ) ਚਲੇ ਗਏ। | فَتَوَلَّوْا۟ عَنْهُ مُدْبِرِينَ. ﴿90﴾ |
| 91 ਫੇਰ ਉਹ (ਇਬਰਾਹੀਮ) ਉਹਨਾਂ ਦੇ ਇਸ਼ਟਾਂ ਕੋਲ ਗਿਆ ਅਤੇ ਪੁੱਛਣ ਲੱਗਾ, ਤੁਸੀਂ (ਆਪਣੇ ਅੱਗੇ ਪਏ ਭੋਗ ਨੂੰ) ਖਾਂਦੇ ਕਿਉਂ ਨਹੀਂ ? | فَرَاغَ إِلَىٰٓ ءَالِهَتِهِمْ فَقَالَ أَلَا تَأْكُلُونَ. ﴿91﴾ |
| 92 ਤੁਹਾਨੂੰ ਕੀ ਹੋਇਆ ਕਿ ਤੁਸੀਂ ਬੋਲਦੇ ਵੀ ਨਹੀਂ ? | مَا لَكُمْ لَا تَنطِقُونَ. ﴿92﴾ |
| 93 ਫੇਰ ਤਾਂ ਉਹ (ਇਬਰਾਹੀਮ) ਉਹਨਾਂ ਨੂੰ ਸੱਜੇ ਹੱਥ (ਸ਼ਕਤੀ) ਨਾਲ ਮਾਰ-ਮਾਰ ਕੇ ਤੋੜਣ ਲੱਗ ਪਿਆ। | فَرَاغَ عَلَيْهِمْ ضَرْبًۢا بِٱلْيَمِينِ. ﴿93﴾ |
| 94 (ਫੇਰ ਜਦੋਂ ਮੁਸ਼ਰਿਕ ਮੇਲਾ ਵੇਖ ਦੇ ਘਰ ਆਏ ਅਤੇ ਬੁਤਾਂ ਦਾ ਹਾਲ ਵੇਖਿਆ ਤਾਂ) ਉਹ ਲੋਕ ਨੱਸਦੇ ਹੋਏ ਉਸ ਵੱਲ ਆਏ। | فَأَقْبَلُوٓا۟ إِلَيْهِ يَزِفُّونَ. ﴿94﴾ |
| 95 ਉਸ (ਇਬਰਾਹੀਮ) ਨੇ ਆਖਿਆ, ਕੀ ਤੁਸੀਂ ਉਹਨਾਂ ਨੂੰ ਪੂਜਦੇ ਹੋ ਜਿਨ੍ਹਾਂ ਨੂੰ ਤੁਸਾਂ ਆਪ ਹੀ ਘੜ੍ਹਿਆ ਹੈ ? | قَالَ أَتَعْبُدُونَ مَا تَنْحِتُونَ. ﴿95﴾ |
| 96 ਜਦ ਕਿ ਤੁਹਾਨੂੰ ਵੀ ਅੱਲਾਹ ਨੇ ਸਾਜਿਆ ਹੈ ਅਤੇ ਤੁਹਾਡੀਆਂ ਬਣਾਈਆਂ ਹੋਈਆਂ ਚੀਜ਼ਾਂ ਨੂੰ ਵੀ ਉਸ (ਅੱਲਾਹ) ਨੇ ਹੀ ਪੈਦਾ ਕੀਤਾ ਹੈ। | وَٱللَّهُ خَلَقَكُمْ وَمَا تَعْمَلُونَ. ﴿96﴾ |
| 97 ਉਹ (ਮੁਸ਼ਰਿਕ) ਆਖਣ ਲੱਗੇ ਕਿ ਇਸ (ਇਬਰਾਹੀਮ) ਲਈ ਇਕ ਭੱਠੀ ਬਣਾਓ ਅਤੇ ਉਸ ਵਿਚ ਅੱਗ ਬਾਲੋ ਤੇ ਉਸ ਦਗਦੀ ਹੋਈ ਅੱਗ ਵਿਚ ਉਸ ਨੂੰ ਸੁੱਟ ਦਿਓ। | قَالُوا۟ ٱبْنُوا۟ لَهُۥ بُنْيَٰنًۭا فَأَلْقُوهُ فِى ٱلْجَحِيمِ. ﴿97﴾ |
| 98 ਉਹ ਲੋਕ ਤਾਂ ਇਬਰਾਹੀਮ ਦੇ ਵਿਰੁੱਧ ਚਾਲ ਚਲਣਾ ਚਾਹੁੰਦੇ ਸੀ ਪ੍ਰੰਤੂ ਅਸੀਂ (ਅੱਗ ਨੂੰ ਗੁਲਜ਼ਾਰ ਬਣਾ ਕੇ) ਉਹਨਾਂ (ਮੁਸ਼ਰਿਕਾਂ) ਨੂੰ ਹੀ ਹੀਣਾ ਕਰ ਵਿਖਾਇਆ। | فَأَرَادُوا۟ بِهِۦ كَيْدًۭا فَجَعَلْنَٰهُمُ ٱلْأَسْفَلِينَ. ﴿98﴾ |
| 99 ਅਤੇ ਉਸ (ਇਬਰਾਹੀਮ) ਨੇ (ਆਪਣੀ ਕੌਮ ਦਾ ਵਤੀਰਾ ਵੇਖ ਕੇ) ਕਿਹਾ ਕਿ ਮੈਂ ਤਾਂ ਆਪਣੇ ਰੱਬ ਵੱਲ ਜਾਂਦਾ ਹੈ, ਉਹੀਓ ਮੈਂ ਨੂੰ ਰਾਹ ਵਿਖਾਵੇਗਾ। | وَقَالَ إِنِّى ذَاهِبٌ إِلَىٰ رَبِّى سَيَهْدِينِ. ﴿99﴾ |
| 100 (ਇਬਰਾਹੀਮ ਨੇ ਦੁਆ ਕੀਤੀ ਕਿ) ਹੇ ਮੇਰੇ ਰੱਬਾ! ਮੈਨੂੰ ਇਕ ਪੁੱਤਰ ਦੀ ਦਾਤ ਬਖ਼ਸ਼, ਜਿਹੜਾ ਨੇਕ ਲੋਕਾਂ ਵਿੱਚੋਂ ਹੋਵੇ। | رَبِّ هَبْ لِى مِنَ ٱلصَّٰلِحِينَ. ﴿100﴾ |
| 101 ਅਸੀਂ ਉਸ ਨੂੰ ਇਕ ਸਹਿਨਸ਼ੀਲ ਪੁੱਤਰ ਦੀ ਖ਼ੁਸ਼ਖ਼ਬਰੀ ਦਿੱਤੀ। | فَبَشَّرْنَٰهُ بِغُلَٰمٍ حَلِيمٍۢ. ﴿101﴾ |
| 102 ਜਦੋਂ ਉਹ (ਪੁੱਤਰ) ਆਪਣੀ ਨੱਠਣ ਭੱਜਣ ਦੀ ਉਮਰ ਨੂੰ ਪਹੁੰਚਿਆ ਤਾਂ ਉਸ (ਪਿਤਾ) ਨੇ (ਪੁੱਤਰ) ਨੂੰ ਆਖਿਆ ਕਿ ਹੇ ਮੇਰੇ ਪੁੱਤਰ! ਮੈਂਨੇ ਇਕ ਸੁਪਨਾ ਵੇਖਿਆ ਹੈ ਕਿ ਮੈਂ ਤੈਨੂੰ ਜ਼ਿਬਹ (ਅੱਲਾਹ ਦੀ ਰਾਹ ਵਿਚ ਕੁਰਬਾਨ) ਕਰ ਰਿਹਾ ਹਾਂ, ਹੁਣ ਤੂੰ ਦੱਸ ਤੇਰਾ ਕੀ ਵਿਚਾਰ ਹੈ ? ਪੁੱਤਰ ਬੋਲਿਆ ਕਿ ਪਿਤਾ ਜੀ, ਜੋ ਵੀ (ਰੱਬ ਵੱਲੋਂ) ਤੁਹਾਨੂੰ ਹੁਕਮ ਹੋਇਆ ਹੈ ਉਸ ਨੂੰ ਪੂਰਾ ਕਰੋ, ਜੇ ਅੱਲਾਹ ਨੇ ਚਾਹਿਆ ਤਾਂ ਤੁਸੀਂ ਮੈਨੂੰ ਸਬਰ ਕਰਨ ਵਾਲਿਆਂ ’ਚੋਂ ਹੀ ਪਾਉਗੇ। | فَلَمَّا بَلَغَ مَعَهُ ٱلسَّعْىَ قَالَ يَٰبُنَىَّ إِنِّىٓ أَرَىٰ فِى ٱلْمَنَامِ أَنِّىٓ أَذْبَحُكَ فَٱنظُرْ مَاذَا تَرَىٰ ۚ قَالَ يَٰٓأَبَتِ ٱفْعَلْ مَا تُؤْمَرُ ۖ سَتَجِدُنِىٓ إِن شَآءَ ٱللَّهُ مِنَ ٱلصَّٰبِرِينَ. ﴿102﴾ |
| 103 ਅਖ਼ੀਰ ਜਦੋਂ ਦੋਵਾਂ (ਪਿਓ ਪੁੱਤਰ) ਨੇ (ਰੱਬ ਦੇ) ਹੁਕਮ ਅੱਗੇ ਆਪਣੇ ਸੀਸ ਝੁਕਾ ਦਿੱਤੇ ਅਤੇ ਇਬਰਾਹੀਮ ਨੇ ਉਸ (ਪੁੱਤਰ) ਨੂੰ ਪਾਸੇ ਭਾਰ (ਧਰਤੀ ’ਤੇ) ਪਾ ਦਿੱਤਾ। | فَلَمَّآ أَسْلَمَا وَتَلَّهُۥ لِلْجَبِينِ. ﴿103﴾ |
| 104 ਫੇਰ ਅਸੀਂ (ਅੱਲਾਹ ਨੇ ਉਸ ਦਾ ਇਰਾਦਾ ਵੇਖ ਕੇ) ਆਵਾਜ਼ ਦਿੱਤੀ ਕਿ ਹੇ ਇਬਰਾਹੀਮ! | وَنَٰدَيْنَٰهُ أَن يَٰٓإِبْرَٰهِيمُ. ﴿104﴾ |
| 105 ਬੇਸ਼ੱਕ ਤੂੰ ਆਪਣਾ ਸੁਪਨਾ ਸੱਚਾ ਕਰ ਕੇ ਵਿਖਾ ਦਿੱਤਾ। ਅਸੀਂ ਨੇਕੀ ਕਰਨ ਵਾਲਿਆਂ ਨੂੰ ਅਜਿਹਾ ਹੀ ਬਦਲਾ ਦਿੰਦੇ ਹਾਂ। | قَدْ صَدَّقْتَ ٱلرُّءْيَآ ۚ إِنَّا كَذَٰلِكَ نَجْزِى ٱلْمُحْسِنِينَ. ﴿105﴾ |
| 106 ਅਸਲ ਵਿਚ ਇਹ ਇਕ ਸਪਸ਼ਟ ਪਰੀਖਿਆ ਸੀ। | إِنَّ هَٰذَا لَهُوَ ٱلْبَلَٰٓؤُا۟ ٱلْمُبِينُ. ﴿106﴾ |
| 107 ਅਤੇ ਅਸੀਂ ਇਸ (ਇਸਮਾਈਲ) ਦੇ ਬਦਲੇ ਵਿਚ ਇਕ ਵੱਡਾ ਜਾਨਵਰ ਜ਼ਿਬਹ (ਕੁਰਬਾਨੀ) ਕਰਨ ਲਈ ਬਖ਼ਸ਼ ਦਿੱਤਾ। | وَفَدَيْنَٰهُ بِذِبْحٍ عَظِيمٍۢ. ﴿107﴾ |
| 108 ਅਤੇ ਇਸ ਦੀ ਸ਼ੁਭ ਚਰਚਾ ਅਸੀਂ ਮਗਰੋਂ ਆਉਣ ਵਾਲਿਆਂ (ਨਸਲਾਂ) ਲਈ ਬਾਕੀ ਰੱਖੀ। | وَتَرَكْنَا عَلَيْهِ فِى ٱلْءَاخِرِينَ. ﴿108﴾ |
| 109 ਇਬਰਾਹੀਮ ’ਤੇ ਸਲਾਮਤੀ ਹੋਵੇ। | سَلَٰمٌ عَلَىٰٓ إِبْرَٰهِيمَ. ﴿109﴾ |
| 110 ਅਸੀਂ ਨੇਕ ਲੋਕਾਂ ਨੂੰ ਇਸੇ ਪ੍ਰਕਾਰ ਵਧੀਆ ਬਦਲਾ ਦਿਆ ਕਰਦੇ ਹਾਂ। | كَذَٰلِكَ نَجْزِى ٱلْمُحْسِنِينَ. ﴿110﴾ |
| 111 ਬੇਸ਼ੱਕ ਉਹ (ਇਬਰਾਹੀਮ) ਸਾਡੇ ਮੋਮਿਨ ਬੰਦਿਆਂ ਵਿੱਚੋਂ ਸੀ। | إِنَّهُۥ مِنْ عِبَادِنَا ٱلْمُؤْمِنِينَ. ﴿111﴾ |
| 112 ਅਤੇ ਅਸੀਂ ਉਸ (ਇਬਰਾਹੀਮ) ਨੂੰ ਇਸਹਾਕ (ਪੁੱਤਰ) ਦੀ ਖ਼ੁਸ਼ਖ਼ਬਰੀ ਦਿੱਤੀ, ਜਿਹੜਾ ਨੇਕ ਲੋਕਾਂ ਵਿੱਚੋਂ ਇਕ ਨਬੀ ਹੋਵੇਗਾ। | وَبَشَّرْنَٰهُ بِإِسْحَٰقَ نَبِيًّۭا مِّنَ ٱلصَّٰلِحِينَ. ﴿112﴾ |
| 113 ਅਸੀਂ ਉਸ (ਇਬਰਾਹੀਮ) ਅਤੇ ਇਸਹਾਕ ’ਤੇ ਬਰਕਤਾਂ ਨਾਜ਼ਿਲ ਕੀਤੀਆਂ ਅਤੇ ਉਹਨਾਂ ਦੀ ਔਲਾਦ ਵਿੱਚੋਂ ਕੁੱਝ ਤਾਂ ਨੇਕੀ ਕਰਨ ਵਾਲੇ ਹਨ ਅਤੇ ਕੁੱਝ ਆਪਣੇ ਆਪ ਉੱਤੇ ਜ਼ੁਲਮ ਕਰਨ ਵਾਲੇ ਹਨ। | وَبَٰرَكْنَا عَلَيْهِ وَعَلَىٰٓ إِسْحَٰقَ ۚ وَمِن ذُرِّيَّتِهِمَا مُحْسِنٌۭ وَظَالِمٌۭ لِّنَفْسِهِۦ مُبِينٌۭ. ﴿113﴾ |
| 114 ਬੇਸ਼ੱਕ ਅਸਾਂ ਮੂਸਾ ਤੇ ਹਾਰੂਨ ’ਤੇ ਵੀ ਉਪਕਾਰ ਕੀਤਾ। | وَلَقَدْ مَنَنَّا عَلَىٰ مُوسَىٰ وَهَٰرُونَ. ﴿114﴾ |
| 115 ਅਸੀਂ ਉਹਨਾਂ ਦੋਵਾਂ ਨੂੰ ਅਤੇ ਉਹਨਾਂ ਦੀ ਕੌਮ ਨੂੰ ਇਕ ਵੱਡੀ ਕਠਿਨਾਈ ਤੋਂ ਮੁਕਤੀ ਦਿੱਤੀ। | وَنَجَّيْنَٰهُمَا وَقَوْمَهُمَا مِنَ ٱلْكَرْبِ ٱلْعَظِيمِ. ﴿115﴾ |
| 116 ਅਤੇ ਅਸੀਂ ਉਹਨਾਂ ਦੀ ਸਹਾਇਤਾ ਕੀਤੀ ਅਤੇ ਉਹੀਓ ਭਾਰੂ ਰਹੇ। | وَنَصَرْنَٰهُمْ فَكَانُوا۟ هُمُ ٱلْغَٰلِبِينَ. ﴿116﴾ |
| 117 ਅਤੇ ਅਸੀਂ ਉਹਨਾਂ ਦੋਵਾਂ (ਮੂਸਾ ਤੇ ਹਾਰੂਨ) ਨੂੰ ਇਕ ਸਪਸ਼ਟ ਕਿਤਾਬ (ਤੌਰੈਤ) ਦਿੱਤੀ। | وَءَاتَيْنَٰهُمَا ٱلْكِتَٰبَ ٱلْمُسْتَبِينَ. ﴿117﴾ |
| 118 ਅਤੇ ਉਹਨਾਂ ਦੋਵਾਂ ਨੂੰ ਸਿੱਧੇ ਰਾਹ ਦੀ ਸਿੱਖਿਆ ਦਿੱਤੀ। | وَهَدَيْنَٰهُمَا ٱلصِّرَٰطَ ٱلْمُسْتَقِيمَ. ﴿118﴾ |
| 119 ਅਤੇ ਅਸੀਂ ਉਹਨਾਂ ਦੋਵਾਂ (ਮੂਸਾ ਤੇ ਹਾਰੂਨ) ਦੀ ਸ਼ੁਭ ਚਰਚਾ ਨੂੰ ਪਿੱਛਿਓਂ ਆਉਣ ਵਾਲਿਆਂ ਲਈ ਬਾਕੀ ਰੱਖਿਆ। | وَتَرَكْنَا عَلَيْهِمَا فِى ٱلْءَاخِرِينَ. ﴿119﴾ |
| 120 ਮੂਸਾ ਤੇ ਹਾਰੂਨ ਉੱਤੇ ਸਲਾਮ ਹੋਵੇ। | سَلَٰمٌ عَلَىٰ مُوسَىٰ وَهَٰرُونَ. ﴿120﴾ |
| 121 ਅਸੀਂ ਨੇਕ ਲੋਕਾਂ ਨੂੰ ਇਸੇ ਪ੍ਰਕਾਰ ਬਦਲਾ ਦਿਆ ਕਰਦੇ ਹਾਂ। | إِنَّا كَذَٰلِكَ نَجْزِى ٱلْمُحْسِنِينَ. ﴿121﴾ |
| 122 ਨਿਰਸੰਦੇਹ, ਉਹ ਸਾਡੇ ਮੋਮਿਨ ਬੰਦਿਆਂ ਵਿੱਚੋਂ ਸਨ। | إِنَّهُمَا مِنْ عِبَادِنَا ٱلْمُؤْمِنِينَ. ﴿122﴾ |
| 123 ਬੇਸ਼ੱਕ ਇਲਿਆਸ ਵੀ ਪੈਗ਼ੰਬਰਾਂ ਵਿੱਚੋਂ ਹੀ ਸੀ। | وَإِنَّ إِلْيَاسَ لَمِنَ ٱلْمُرْسَلِينَ. ﴿123﴾ |
| 124 ਜਦੋਂ ਉਸ (ਇਲਿਆਸ) ਨੇ ਆਪਣੀ ਕੌਮ ਨੂੰ ਕਿਹਾ ਕਿ ਕੀ ਤੁਸੀਂ (ਅੱਲਾਹ ਤੋਂ) ਨਹੀਂ ਡਰਦੇ ? | إِذْ قَالَ لِقَوْمِهِۦٓ أَلَا تَتَّقُونَ. ﴿124﴾ |
| 125 ਕੀ ਤੁਸੀਂ ਬੋਅਲ (ਨਾਂ ਦੇ ਬੁਤ) ਨੂੰ ਪੁਕਾਰਦੇ ਹੋ ? ਅਤੇ ਸਭ ਤੋਂ ਵਧੀਆ ਰਚਨਾਹਾਰ ਨੂੰ ਛੱਡ ਦਿੰਦੇ ਹੋ। | أَتَدْعُونَ بَعْلًۭا وَتَذَرُونَ أَحْسَنَ ٱلْخَٰلِقِينَ. ﴿125﴾ |
| 126 ਭਾਵ ਅੱਲਾਹ ਨੂੰ ਛੱਡ ਦਿੰਦੇ ਹੋ ਜਿਹੜਾ ਤੁਹਾਡਾ ਤੇ ਤੁਹਾਡੇ ਪਿਓ ਦਾਦਿਆਂ ਦਾ ਰੱਬ ਹੈ। | ٱللَّهَ رَبَّكُمْ وَرَبَّ ءَابَآئِكُمُ ٱلْأَوَّلِينَ. ﴿126﴾ |
| 127 ਪਰ ਉਹਨਾਂ (ਕੌਮ) ਨੇ ਉਸ (ਇਲਿਆਸ) ਨੂੰ ਝੁਠਲਾਇਆ, ਹੁਣ ਉਹ ਸਾਰੇ ਜ਼ਰੂਰ ਹੀ (ਸਜ਼ਾ ਲਈ) ਹਾਜ਼ਰ ਕੀਤੇ ਜਾਣਗੇ। | فَكَذَّبُوهُ فَإِنَّهُمْ لَمُحْضَرُونَ. ﴿127﴾ |
| 128 ਰੱਬ ਦੇ ਨੇਕ ਬੰਦਿਆਂ ਤੋਂ ਛੁੱਟ (ਸਜ਼ਾ ਤੋਂ ਕੋਈ ਨਹੀਂ ਬਚ ਸਕੇਗਾ)। | إِلَّا عِبَادَ ٱللَّهِ ٱلْمُخْلَصِينَ. ﴿128﴾ |
| 129 ਅਸੀਂ ਇਲਿਆਸ ਦੀ) ਸ਼ੁਭ ਚਰਚਾ ਮਗਰੋਂ ਆਉਣ ਵਾਲਿਆਂ ਲਈ ਬਾਕੀ ਰੱਖ ਛੱਡੀ ਹੈ। | وَتَرَكْنَا عَلَيْهِ فِى ٱلْءَاخِرِينَ. ﴿129﴾ |
| 130 ਇਲਯਾਸੀਨ (ਇਲਿਆਸ) ’ਤੇ ਸਲਾਮਤੀ ਹੋਵੇ। | سَلَٰمٌ عَلَىٰٓ إِلْ يَاسِينَ. ﴿130﴾ |
| 131 ਨੇਕੀ ਕਰਨ ਵਾਲਿਆਂ ਨੂੰ ਅਸੀਂ ਇੰਜ ਹੀ ਬਦਲਾ ਦਿਆ ਕਰਦੇ ਹਾਂ। | إِنَّا كَذَٰلِكَ نَجْزِى ٱلْمُحْسِنِينَ. ﴿131﴾ |
| 132 ਬੇਸ਼ੱਕ ਉਹ (ਇਲਿਆਸ) ਸਾਡੇ ਮੋਮਿਨ ਬੰਦਿਆਂ ਵਿੱਚੋਂ ਹੀ ਸੀ। | إِنَّهُۥ مِنْ عِبَادِنَا ٱلْمُؤْمِنِينَ. ﴿132﴾ |
| 133 ਨਿਰਸੰਦੇਹ, ਲੂਤ ਵੀ ਪੈਗ਼ੰਬਰਾਂ ਵਿੱਚੋਂ ਹੀ ਸੀ। | وَإِنَّ لُوطًۭا لَّمِنَ ٱلْمُرْسَلِينَ. ﴿133﴾ |
| 134 ਅਸੀਂ ਉਸ (ਲੂਤ) ਨੂੰ ਤੇ ਉਸ ਦੇ ਘਰ ਵਾਲਿਆਂ ਨੂੰ (ਅਜ਼ਾਬ ਤੋਂ) ਬਚਾ ਲਿਆ। | إِذْ نَجَّيْنَٰهُ وَأَهْلَهُۥٓ أَجْمَعِينَ. ﴿134﴾ |
| 135 ਛੁੱਟ ਉਸ ਬੁੱਢੀ (ਲੂਤ ਦੀ ਪਤਨੀ) ਤੋਂ ਜਿਹੜੀ ਪਿੱਛੇ ਰਹਿ ਜਾਣ ਵਾਲਿਆਂ ਵਿੱਚੋਂ ਸੀ (ਭਾਵ ਜਿਨ੍ਹਾਂ ਨੂੰ ਅਜ਼ਾਬ ਆਉਣਾ ਸੀ)। | إِلَّا عَجُوزًۭا فِى ٱلْغَٰبِرِينَ. ﴿135﴾ |
| 136 ਫੇਰ ਅਸੀਂ ਬਾਕੀ ਸਾਰਿਆਂ ਨੂੰ ਹਲਾਕ (ਤਬਾਹ) ਕਰ ਦਿੱਤਾ। | ثُمَّ دَمَّرْنَا ٱلْءَاخَرِينَ. ﴿136﴾ |
| 137 ਨਿਰਸੰਦੇਹ, ਤੁਸੀਂ ਸਵੇਰ ਨੂੰ ਉਹਨਾਂ (ਨਾਸ਼ ਕੀਤੀਆਂ ਹੋਈਆਂ) ਬਸਤੀਆਂ ਵਿੱਚੋਂ ਦੀ ਲੰਘਦੇ ਹੋ। | وَإِنَّكُمْ لَتَمُرُّونَ عَلَيْهِم مُّصْبِحِينَ. ﴿137﴾ |
| 138 ਅਤੇ ਰਾਤ ਨੂੰ ਵੀ ਲੰਘਦੇ ਹੋ। ਕੀ ਤੁਸੀਂ ਫੇਰ ਵੀ ਨਹੀਂ ਸਮਝਦੇ ? | وَبِٱلَّيْلِ ۗ أَفَلَا تَعْقِلُونَ. ﴿138﴾ |
| 139 ਬੇਸ਼ੱਕ ਯੂਨੁਸ ਵੀ ਨਬੀਆਂ ਵਿੱਚੋਂ ਸੀ। | وَإِنَّ يُونُسَ لَمِنَ ٱلْمُرْسَلِينَ. ﴿139﴾ |
| 140 ਜਦੋਂ ਉਹ (ਯੂਨੁਸ ਕੌਮ ਤੋਂ ਨਿਰਾਸ਼ ਹੋ ਕੇ) ਇਕ ਭਰੀ ਹੋਈ ਬੇੜੀ ਵੱਲ ਨੱਸ ਤੁਰਿਆ ਸੀ। | إِذْ أَبَقَ إِلَى ٱلْفُلْكِ ٱلْمَشْحُونِ. ﴿140﴾ |
| 141 ਜਦੋਂ (ਬੇੜੀ ਦਾ ਬੋਝ ਘਟਾਉਣ ਲਈ ਬੇੜੀ ਵਾਲਿਆਂ ਨੇ) ਪਰਚੀਆਂ ਪਾਈਆਂ ਤਾਂ ਉਹ (ਯੂਨੁਸ) ਫਸ ਗਿਆ (ਭਾਵ ਯੂਨੁਸ ਦੀ ਹੀ ਪਰਚੀ ਨਿੱਕਲੀ)। | فَسَاهَمَ فَكَانَ مِنَ ٱلْمُدْحَضِينَ. ﴿141﴾ |
| 142 (ਜਦੋਂ ਉਸ ਨੇ ਸਮੁੰਦਰ ਵਿਚ ਛਾਲ ਮਾਰੀ) ਤਦ ਹੀ ਮੱਛੀ ਨੇ ਉਸ ਨੂੰ ਨਿਗਲ ਲਿਆ ਜਦ ਕਿ ਉਹ ਆਪਣੀ ਨਿੰਦਾ ਆਪ ਹੀ ਕਰ ਰਿਹਾ ਸੀ। | فَٱلْتَقَمَهُ ٱلْحُوتُ وَهُوَ مُلِيمٌۭ. ﴿142﴾ |
| 143 ਜੇਕਰ ਉਹ ਰੱਬ ਦੀ ਪਾਕੀ ਬਿਆਨ ਕਰਨ ਵਾਲਿਆਂ ਵਿੱਚੋਂ ਨਾ ਹੁੰਦਾ। | فَلَوْلَآ أَنَّهُۥ كَانَ مِنَ ٱلْمُسَبِّحِينَ. ﴿143﴾ |
| 144 ਤਾਂ ਉਹ ਲੋਕਾਂ ਦੇ ਮੁੜ ਜਿਊਂਦਾ ਉਠਾਉਣ ਜਾਣ ਵਾਲੇ ਦਿਨ (ਕਿਆਮਤ) ਤੱਕ ਉਸੇ ਮੱਛੀ ਦੇ ਢਿੱਡ ਵਿਚ ਹੀ ਰਹਿੰਦਾ। | لَلَبِثَ فِى بَطْنِهِۦٓ إِلَىٰ يَوْمِ يُبْعَثُونَ. ﴿144﴾ |
| 145 ਫੇਰ ਅਸੀਂ ਉਸ (ਯੂਨੁਸ) ਨੂੰ (ਮੱਛੀ ਦੇ ਢਿੱਡ ਵਿੱਚੋਂ ਕੱਢ ਕੇ) ਇਕ ਰੜੇ ਮੈਦਾਨ ਵਿਚਸੁੱਟ ਦਿੱਤਾ। ਉਸ ਵੇਲੇ ਉਹ ਅਸੁਵਸਥ ਸੀ। | ۞ فَنَبَذْنَٰهُ بِٱلْعَرَآءِ وَهُوَ سَقِيمٌۭ. ﴿145﴾ |
| 146 ਅਤੇ ਅਸੀਂ ਉਸ (ਯੂਨੁਸ) ਉੱਤੇ (ਕੱਦੂ ਦਾ) ਇਕ ਵੇਲਦਾਰ ਰੁੱਖ ਉਗਾ ਦਿੱਤਾ। | وَأَنۢبَتْنَا عَلَيْهِ شَجَرَةًۭ مِّن يَقْطِينٍۢ. ﴿146﴾ |
| 147 ਫੇਰ ਅਸੀਂ ਉਸ (ਯੂਨੁਸ) ਨੂੰ ਇਕ ਲੱਖ ਲੋਕਾਂ ਵੱਲ (ਰੱਬੀ ਪੈਗ਼ਾਮ ਦੇ ਕੇ) ਭੇਜਿਆ, ਉਹ ਲੋਕ ਇਸ ਗਿਣਤੀ ਤੋਂ ਕੁੱਝ ਵੱਧ ਹੀ ਹੋਣਗੇ। | وَأَرْسَلْنَٰهُ إِلَىٰ مِا۟ئَةِ أَلْفٍ أَوْ يَزِيدُونَ. ﴿147﴾ |
| 148 ਸੋ ਉਹ ਸਾਰੇ ਈਮਾਨ ਲਿਆਏ ਅਤੇ ਅਸਾਂ ਉਹਨਾਂ ਨੂੰ ਇਕ ਨਿਯਤ ਸਮੇਂ ਤੀਕ (ਸੰਸਾਰ ਦਾ) ਲਾਭ ਉਠਾਉਣ ਦਾ ਅਵਸਰ ਪ੍ਰਦਾਨ ਕੀਤਾ। | فَـَٔامَنُوا۟ فَمَتَّعْنَٰهُمْ إِلَىٰ حِينٍۢ. ﴿148﴾ |
| 149 ਇਹਨਾਂ (ਮੁਸ਼ਰਿਕਾਂ) ਤੋਂ ਪੁੱਛੋ, ਕੀ ਤੁਹਾਡੇ ਰੱਬ ਲਈ ਧੀਆਂ ਅਤੇ ਉਹਨਾਂ (ਲੋਕਾਂ) ਲਈ ਪੁੱਤਰ ਹਨ ? | فَٱسْتَفْتِهِمْ أَلِرَبِّكَ ٱلْبَنَاتُ وَلَهُمُ ٱلْبَنُونَ. ﴿149﴾ |
| 150 ਕੀ ਉਹ ਉਸ ਸਮੇਂ ਹਾਜ਼ਰ ਸਨ ਜਦੋਂ ਅਸੀਂ ਫ਼ਰਿਸ਼ਤਿਆਂ ਨੂੰ ਇਸਤਰੀਆਂ ਬਣਾਇਆ ਸੀ ? | أَمْ خَلَقْنَا ٱلْمَلَٰٓئِكَةَ إِنَٰثًۭا وَهُمْ شَٰهِدُونَ. ﴿150﴾ |
| 151 (ਖ਼ਬਰਦਾਰ) ਇਹ ਲੋਕ ਆਪਣੇ ਵੱਲੋਂ ਝੂਠ ਘੜ੍ਹ ਰਹੇ ਹਨ। | أَلَآ إِنَّهُم مِّنْ إِفْكِهِمْ لَيَقُولُونَ. ﴿151﴾ |
| 152 ਕਿ ਅੱਲਾਹ ਦੀ ਸੰਤਾਨ ਹੈ। ਬੇਸ਼ੱਕ ਉਹ ਸਾਰੇ ਝੂਠੇ ਹਨ। | وَلَدَ ٱللَّهُ وَإِنَّهُمْ لَكَٰذِبُونَ. ﴿152﴾ |
| 153 ਕੀ ਉਹ (ਅੱਲਾਹ) ਪੁੱਤਰਾਂ ਦੀ ਥਾਂ ਧੀਆਂ ਨੂੰ ਪਸੰਦ ਕਰਦਾ ਹੈ? | أَصْطَفَى ٱلْبَنَاتِ عَلَى ٱلْبَنِينَ. ﴿153﴾ |
| 154 ਤੁਹਾਨੂੰ ਕੀ ਹੋ ਗਿਆ ਹੈ ? ਤੁਸੀਂ ਕਿਹੋ ਜਿਹੀਆਂ ਗੱਲਾਂ ਕਰਦੇ ਹੋ ? | مَا لَكُمْ كَيْفَ تَحْكُمُونَ. ﴿154﴾ |
| 155 ਕੀ ਤੁਸੀਂ ਕੁੱਝ ਵੀ ਨਹੀਂ ਸੋਚਦੇ ? | أَفَلَا تَذَكَّرُونَ. ﴿155﴾ |
| 156 ਜਾਂ ਤੁਹਾਡੇ ਕੋਲ ਕੋਈ ਸਪਸ਼ਟ ਦਲੀਲ ਹੈ ? | أَمْ لَكُمْ سُلْطَٰنٌۭ مُّبِينٌۭ. ﴿156﴾ |
| 157 ਜਾਂ ਤੁਸੀਂ ਆਪਣੀ ਕਿਤਾਬ ਲੈ ਆਓ, ਜੇ ਤੁਸੀਂ ਸੱਚੇ ਹੋ। | فَأْتُوا۟ بِكِتَٰبِكُمْ إِن كُنتُمْ صَٰدِقِينَ. ﴿157﴾ |
| 158 ਉਹਨਾਂ (ਮੁਸ਼ਰਿਕਾਂ) ਨੇ ਅੱਲਾਹ ਅਤੇ ਜਿੰਨਾਂ ਦੇ ਵਿਚਾਲੇ ਇਕ ਸੰਬੰਧ ਬਣਾ ਛੱਡਿਆ ਹੈ, ਜਦ ਕਿ ਜਿੰਨਾਂ ਨੂੰ ਇਸ ਗੱਲ ਦਾ ਗਿਆਨ ਹੈ ਕਿ ਉਹ (ਰੱਬ ਅੱਗੇ) ਜ਼ਰੂਰ ਹੀ ਹਾਜ਼ਰ ਕੀਤੇ ਜਾਣਗੇ। | وَجَعَلُوا۟ بَيْنَهُۥ وَبَيْنَ ٱلْجِنَّةِ نَسَبًۭا ۚ وَلَقَدْ عَلِمَتِ ٱلْجِنَّةُ إِنَّهُمْ لَمُحْضَرُونَ. ﴿158﴾ |
| 159 ਅੱਲਾਹ ਉਹਨਾਂ ਸਾਰੀਆਂ ਗੱਲਾਂ ਤੋਂ ਪਾਕ ਹੈ ਜਿਹੜੀਆਂ ਉਹ (ਮੁਸ਼ਰਿਕ) ਉਸ ਦੇ ਬਾਰੇ ਕਰਦੇ ਹਨ। | سُبْحَٰنَ ٱللَّهِ عَمَّا يَصِفُونَ. ﴿159﴾ |
| 160 ਅੱਲਾਹ ਦੇ ਨੇਕ ਬੰਦੇ (ਅਜਿਹੀਆਂ ਗੱਲਾਂ ਤੋਂ) ਬਚੇ ਹੋਏ ਹਨ। | إِلَّا عِبَادَ ٱللَّهِ ٱلْمُخْلَصِينَ. ﴿160﴾ |
| 161 ਹੇ ਮੁਸ਼ਰਿਕੋ! ਬੇਸ਼ੱਕ ਤੁਸੀਂ ਅਤੇ ਉਹ, ਜਿਨ੍ਹਾਂ ਦੀ ਤੁਸੀਂ ਬੰਦਗੀ ਕਰਦੇ ਹੋ। | فَإِنَّكُمْ وَمَا تَعْبُدُونَ. ﴿161﴾ |
| 162 ਤੁਸੀਂ ਸਾਰੇ ਮਿਲ ਕੇ ਵੀ (ਨੇਕ ਬੰਦਿਆਂ ਨੂੰ) ਅੱਲਾਹ ਦੇ ਵਿਰੁੱਧ ਬਹਕਾ ਨਹੀਂ ਸਕਦੇ। | مَآ أَنتُمْ عَلَيْهِ بِفَٰتِنِينَ. ﴿162﴾ |
| 163 ਛੁੱਟ ਉਸ ਤੋਂ ਜਿਹੜਾ ਨਰਕ ਵਿਚ ਜਾਣ ਵਾਲਾ ਹੈ। | إِلَّا مَنْ هُوَ صَالِ ٱلْجَحِيمِ. ﴿163﴾ |
| 164 (ਫ਼ਰਿਸ਼ਤੇ ਆਖਦੇ ਹਨ ਕਿ) ਸਾਡੇ ਵਿੱਚੋਂ ਹਰੇਕ ਦੀ ਜ਼ਿੰਮੇਵਾਰੀ ਨਿਯਤ ਹੈ। | وَمَا مِنَّآ إِلَّا لَهُۥ مَقَامٌۭ مَّعْلُومٌۭ. ﴿164﴾ |
| 165 ਅਸੀਂ ਤਾਂ ਅੱਲਾਹ ਦੇ ਹਜ਼ੂਰ ਕਤਾਰ ਬੰਨੀ ਖੜ੍ਹੇ ਰਹਿਣ ਵਾਲੇ ਹਾਂ। | وَإِنَّا لَنَحْنُ ٱلصَّآفُّونَ. ﴿165﴾ |
| 166 ਬੇਸ਼ੱਕ ਅਸੀਂ ਅੱਲਾਹ ਦੀ ਤਸਬੀਹ (ਸ਼ਲਾਘਾ) ਕਰਨ ਵਾਲੇ ਹਾਂ। | وَإِنَّا لَنَحْنُ ٱلْمُسَبِّحُونَ. ﴿166﴾ |
| 167 ਅਤੇ ਉਹ (ਇਨਕਾਰੀ) ਲੋਕ ਕਿਹਾ ਕਰਦੇ ਸਨ। | وَإِن كَانُوا۟ لَيَقُولُونَ. ﴿167﴾ |
| 168 ਕਿ ਜੇ ਸਾਡੇ ਕੋਲ ਸਾਥੋਂ ਪਹਿਲਾਂ ਦੇ ਲੋਕਾਂ (ਦੇ ਅਜ਼ਾਬ) ਦੀ ਚਰਚਾ ਕੀਤੀ ਹੁੰਦੀ। | لَوْ أَنَّ عِندَنَا ذِكْرًۭا مِّنَ ٱلْأَوَّلِينَ. ﴿168﴾ |
| 169 ਤਾਂ ਅਸੀਂ ਵੀ ਅੱਲਾਹ ਦੇ ’ਚੋਂਣਵੇ ਬੰਦੇ ਹੁੰਦੇ। | لَكُنَّا عِبَادَ ٱللَّهِ ٱلْمُخْلَصِينَ. ﴿169﴾ |
| 170 ਜਦੋਂ ਪੈਗ਼ੰਬਰ .ਕੁਰਆਨ ਲੈ ਕੇ ਆਇਆ ਤਾਂ ਉਹਨਾਂ ਨੇ ਉਸ (.ਕੁਰਆਨ ਦਾ) ਇਨਕਾਰ ਕਰ ਦਿੱਤਾ। ਉਹ ਛੇਤੀ ਹੀ ਜਾਣ ਲੈਣਗੇ (ਕਿ ਉਹ ਕੀ ਕਰਦੇ ਸਨ?)। | فَكَفَرُوا۟ بِهِۦ ۖ فَسَوْفَ يَعْلَمُونَ. ﴿170﴾ |
| 171 ਅਸਲ ਵਿਚ ਅਸੀਂ ਪਹਿਲਾਂ ਹੀ ਆਪਣੇ ਉਹਨਾਂ ਬੰਦਿਆਂ ਨੂੰ, ਜਿਹੜੇ ਪੈਗ਼ੰਬਰ ਹਨ, ਵਚਨ ਦੇ ਚੁੱਕੇ ਹਾਂ। | وَلَقَدْ سَبَقَتْ كَلِمَتُنَا لِعِبَادِنَا ٱلْمُرْسَلِينَ. ﴿171﴾ |
| 172 ਕਿ ਜ਼ਰੂਰ ਹੀ ਉਹਨਾਂ ਦੀ ਸਹਾਇਤਾ ਕੀਤੀ ਜਾਵੇਗੀ। | إِنَّهُمْ لَهُمُ ٱلْمَنصُورُونَ. ﴿172﴾ |
| 173 ਅਤੇ ਬੇਸ਼ੱਕ ਸਾਡੀਆਂ (ਅੱਲਾਹ ਦੀਆਂ) ਫ਼ੌਜਾਂ ਹੀ ਭਾਰੂ ਰਹਿਣਗੀਆਂ। | وَإِنَّ جُندَنَا لَهُمُ ٱلْغَٰلِبُونَ. ﴿173﴾ |
| 174 ਸੋ ਹੇ ਨਬੀ! ਤੁਸੀਂ ਕੁੱਝ ਸਮੇਂ ਲਈ ਉਹਨਾਂ (ਕਾਫ਼ਿਰਾਂ) ਤੋਂ ਮੂੰਹ ਮੋੜ ਲਵੋ (ਭਾਵ ਧਿਆਨ ਨਾ ਦਿਓ)। | فَتَوَلَّ عَنْهُمْ حَتَّىٰ حِينٍۢ. ﴿174﴾ |
| 175 ਅਤੇ ਉਹਨਾਂ ਨੂੰ ਵੇਖਦੇ ਰਹੋ (ਕਿ ਉਹਨਾਂ ’ਤੇ ਅਜ਼ਾਬ ਆਉਣ ਵਾਲਾ ਹੈ) ਫੇਰ ਛੇਤੀ ਹੀ ਉਹ ਵੀ ਵੇਖ ਲੈਣਗੇ। | وَأَبْصِرْهُمْ فَسَوْفَ يُبْصِرُونَ. ﴿175﴾ |
| 176 ਕੀ ਉਹ ਸਾਡੇ ਅਜ਼ਾਬ ਲਈ ਕਾਹਲੀ ਕਰ ਰਹੇ ਹਨ ? | أَفَبِعَذَابِنَا يَسْتَعْجِلُونَ. ﴿176﴾ |
| 177 ਪ੍ਰੰਤੂ ਜਦੋਂ ਉਹ (ਅਜ਼ਾਬ) ਉਹਨਾਂ ਦੇ ਵਿਹੜੇ ਉੱਤਰੇਗਾ ਤਾਂ ਡਰਾਏ ਗਏ ਲੋਕਾਂ ਲਈ ਉਹ ਸਵੇਰ ਬਹੁਤ ਹੀ ਭੈੜੀ ਹੋਵੇਗੀ। | فَإِذَا نَزَلَ بِسَاحَتِهِمْ فَسَآءَ صَبَاحُ ٱلْمُنذَرِينَ. ﴿177﴾ |
| 178 (ਹੇ ਨਬੀ!) ਤੁਸੀਂ ਕੁੱਝ ਸਮੇਂ ਲਈ ਇਹਨਾਂ ਦੀ ਚਿੰਤਾ ਛੱਡ ਦਿਓ। | وَتَوَلَّ عَنْهُمْ حَتَّىٰ حِينٍۢ. ﴿178﴾ |
| 179 ਕੇਵਲ ਉਹਨਾਂ ਨੂੰ ਵੇਖਦੇ ਰਹੋ ਅਤੇ ਉਹ ਵੀ ਛੇਤੀ ਹੀ ਵੇਖ ਲੈਣਗੇ। | وَأَبْصِرْ فَسَوْفَ يُبْصِرُونَ. ﴿179﴾ |
| 180 ਤੁਹਾਡਾ ਰੱਬ, ਜਿਹੜਾ ਇੱਜ਼ਤਾਂ ਦਾ ਮਾਲਿਕ ਹੈ, ਉਹਨਾਂ ਸਾਰੀਆਂ ਗੱਲਾਂ ਤੋਂ ਪਾਕ ਹੈ ਜਿਹੜੀਆਂ ਉਹ ਮੁਸ਼ਰਿਕ ਬਿਆਨ ਕਰਦੇ ਹਨ। | سُبْحَٰنَ رَبِّكَ رَبِّ ٱلْعِزَّةِ عَمَّا يَصِفُونَ. ﴿180﴾ |
| 181 ਸਮੂਹ ਪੈਗ਼ੰਬਰਾਂ ’ਤੇ ਸਲਾਮ ਹੋਵੇ। | وَسَلَٰمٌ عَلَى ٱلْمُرْسَلِينَ. ﴿181﴾ |
| 182 ਅਤੇ ਸਾਰੀਆਂ ਤਾਰੀਫ਼ਾਂ (ਤੇ ਸ਼ੁਕਰਾਨੇ) ਅੱਲਾਹ ਲਈ ਹਨ ਜਿਹੜਾ ਸਾਰੇ ਜਹਾਨਾਂ ਦਾ ਪਾਲਣਹਾਰ ਹੈ। | وَٱلْحَمْدُ لِلَّهِ رَبِّ ٱلْعَٰلَمِينَ. ﴿182﴾ |