ص
ਪੰਜਾਬੀ Translation with Arabic Quran Text
| ਪੰਜਾਬੀ | العربية |
|---|---|
| 1 ਸੁਆਦ। ਸੁੰਹ ਹੈ ਨਸੀਹਤਾਂ ਭਰੇ .ਕੁਰਆਨ ਦੀ। | صٓ ۚ وَٱلْقُرْءَانِ ذِى ٱلذِّكْرِ. ﴿1﴾ |
| 2 ਪਰ ਇਨਕਾਰੀ ਤਾਂ ਘਮੰਡ ਵਿਚ ਅਤੇ (.ਕੁਰਆਨ ਦੀ) ਵਿਰੋਧਤਾ ਵਿਚ ਫਸੇ ਹੋਏ ਹਨ। | بَلِ ٱلَّذِينَ كَفَرُوا۟ فِى عِزَّةٍۢ وَشِقَاقٍۢ. ﴿2﴾ |
| 3 ਇਹਨਾਂ (ਕਾਫ਼ਿਰਾਂ) ਤੋਂ ਪਹਿਲਾਂ ਵੀ ਅਸੀਂ ਕਿੰਨੀਆਂ ਹੀ ਉੱਮਤਾਂ (ਕੌਮਾਂ) ਨੂੰ (ਅਜ਼ਾਬ ਰਾਹੀਂ) ਹਲਾਕ ਕਰ ਚੁੱਕੇ ਹਾਂ। (ਜਦੋਂ ਅਜ਼ਾਬ ਆ ਗਿਆ) ਤਾਂ ਉਹਨਾਂ ਨੇ (ਮਦਦ ਲਈ) ਸਾਨੂੰ ਹੀ ਸੱਦਿਆ, ਜਦ ਕਿ ਉਹ ਸਮਾਂ (ਅਜ਼ਾਬ ਤੋਂ) ਛੁਟਕਾਰੇ ਦਾ ਨਹੀਂ ਸੀ। | كَمْ أَهْلَكْنَا مِن قَبْلِهِم مِّن قَرْنٍۢ فَنَادَوا۟ وَّلَاتَ حِينَ مَنَاصٍۢ. ﴿3﴾ |
| 4 ਅਤੇ ਉਹਨਾਂ ਲੋਕਾਂ ਨੂੰ ਇਸ ਗੱਲ ਉੱਤੇ ਰੁਰਾਨੀ ਸੀ ਕਿ ਇਕ ਡਰਾਉਣ ਵਾਲਾ ਆਪ ਉਹਨਾਂ ਵਿੱਚੋਂ ਹੀ ਆ ਗਿਆ ਅਤੇ ਕਾਫ਼ਿਰ ਆਖਣ ਲੱਗੇ ਕਿ ਇਹ ਤਾਂ ਇਕ ਜਾਦੂਗਰ ਹੈ ਅਤੇ ਵੱਡਾ ਝੂਠਾ ਹੈ। | وَعَجِبُوٓا۟ أَن جَآءَهُم مُّنذِرٌۭ مِّنْهُمْ ۖ وَقَالَ ٱلْكَٰفِرُونَ هَٰذَا سَٰحِرٌۭ كَذَّابٌ. ﴿4﴾ |
| 5 ਕੀ ਇਸ ਨੇ ਸਾਰੇ ਇਸ਼ਟਾਂ ਨੂੰ ਇਕ ਹੀ ਇਸ਼ਟ ਬਣਾ ਦਿੱਤਾ ਹੈ? ਇਹ ਤਾਂ ਬਹੁਤ ਹੀ ਅਜੀਬ ਗੱਲ ਹੈ। | أَجَعَلَ ٱلْءَالِهَةَ إِلَٰهًۭا وَٰحِدًا ۖ إِنَّ هَٰذَا لَشَىْءٌ عُجَابٌۭ. ﴿5﴾ |
| 6 ਅਤੇ (ਮੱਕੇ ਦੇ) ਸਰਦਾਰ ਇਹ ਕਹਿੰਦੇ ਹੋਏ (ਮੁਹੰਮਦ ਸ: ਦੀ ਸਭਾ ਵਿੱਚੋਂ) ਉੱਠ ਤੁਰੇ ਕਿ ਚੱਲੋ ਅਤੇ ਆਪਣੇ ਇਸ਼ਟਾਂ ਦੀ ਇਬਾਦਤ ’ਤੇ ਹੀ ਡਟੇ ਰਹੋ। ਬੇਸ਼ੱਕ ਇਹ ਗੱਲ ਕਿਸੇ ਨਿਜੀ ਉਦੇਸ਼ ਨੂੰ ਲੈ ਕੇ ਆਖੀ ਜਾ ਰਹੀ ਹੈ। | وَٱنطَلَقَ ٱلْمَلَأُ مِنْهُمْ أَنِ ٱمْشُوا۟ وَٱصْبِرُوا۟ عَلَىٰٓ ءَالِهَتِكُمْ ۖ إِنَّ هَٰذَا لَشَىْءٌۭ يُرَادُ. ﴿6﴾ |
| 7 ਅਸੀਂ ਤਾਂ ਇਹ ਗੱਲ ਪਹਿਲੀਆਂ ਕੌਮਾਂ ਤੋਂ ਵੀ ਨਹੀਂ ਸੁਣੀ, ਇਹ ਤਾਂ ਕੇਵਲ ਘੜ੍ਹੀ ਹੋਈ ਇਕ ਗੱਲ ਹੈ। | مَا سَمِعْنَا بِهَٰذَا فِى ٱلْمِلَّةِ ٱلْءَاخِرَةِ إِنْ هَٰذَآ إِلَّا ٱخْتِلَٰقٌ. ﴿7﴾ |
| 8 ਕੀ ਸਾਡੇ ਵਿੱਚੋਂ ਇਸੇ ’ਤੇ ਹੀ ਜ਼ਿਕਰ (.ਕੁਰਆਨ) ਉੱਤਰਿਆ ਹੈ ? ਅਸਲ ਵਿਚ ਇਹ ਲੋਕ ਮੇਰੇ ਜ਼ਿਕਰ (.ਕੁਰਆਨ) ਉੱਤੇ ਸ਼ੱਕ ਕਰ ਰਹੇ ਹਨ, ਕਿਉਂ ਜੋ ਅਜੇ ਉਹਨਾਂ ਨੇ ਮੇਰੇ ਅਜ਼ਾਬ ਦਾ ਸੁਆਦ ਨਹੀਂ ਚੱਖਿਆ। | أَءُنزِلَ عَلَيْهِ ٱلذِّكْرُ مِنۢ بَيْنِنَا ۚ بَلْ هُمْ فِى شَكٍّۢ مِّن ذِكْرِى ۖ بَل لَّمَّا يَذُوقُوا۟ عَذَابِ. ﴿8﴾ |
| 9 (ਹੇ ਨਬੀ!) ਕੀ ਇਹਨਾਂ (ਕਾਫ਼ਿਰਾਂ) ਕੋਲ ਤੇਰੇ (ਉਸ) ਰੱਬ ਦੀਆਂ ਰਹਿਮਤਾਂ ਦੇ ਖ਼ਜ਼ਾਨੇ ਹਨ, ਜਿਹੜਾ ਕਿ ਵੱਡਾ ਜ਼ੋਰਾਵਰ ਤੇ ਸਖ਼ੀ ਦਾਤਾ ਹੈ ? | أَمْ عِندَهُمْ خَزَآئِنُ رَحْمَةِ رَبِّكَ ٱلْعَزِيزِ ٱلْوَهَّابِ. ﴿9﴾ |
| 10 ਜਾਂ ਕੀ ਇਹ ਅਕਾਸ਼ ਤੇ ਧਰਤੀ ਅਤੇ ਉਹਨਾਂ ਦੇ ਵਿਚਕਾਰ ਹਰੇਕ ਚੀਜ਼ ਦੇ ਮਾਲਿਕ ਹਨ ? (ਜੇ ਇੰਜ ਹੈ) ਤਾਂ ਇਹਨਾਂ ਨੂੰ ਚਾਹੀਦਾ ਹੈ ਕਿ (ਵਹੀ ਨੂੰ ਰੋਕਣ ਲਈ) ਰੱਸਿਆਂ ਰਾਹੀਂ ਅਕਾਸ਼ ’ਤੇ ਚੜ੍ਹ ਜਾਣ। | أَمْ لَهُم مُّلْكُ ٱلسَّمَٰوَٰتِ وَٱلْأَرْضِ وَمَا بَيْنَهُمَا ۖ فَلْيَرْتَقُوا۟ فِى ٱلْأَسْبَٰبِ. ﴿10﴾ |
| 11 ਇਹ ਤਾਂ (ਦੋ ਵੱਡੇ-ਵੱਡੇ) ਹਾਰੇ ਹੋਏ ਜੱਥਿਆਂ ਵਿੱਚੋਂ ਇਕ ਨਿੱਕਾ ਜਿਹਾ ਜੱਥਾ ਹੈ, ਜਿਹੜਾ ਮਾਤ ਖਾਵੇਗਾ। | جُندٌۭ مَّا هُنَالِكَ مَهْزُومٌۭ مِّنَ ٱلْأَحْزَابِ. ﴿11﴾ |
| 12 ਇਹਨਾਂ ਤੋਂ ਪਹਿਲਾਂ ਨੂਹ ਅਤੇ ਆਦ ਦੀ ਕੌਮ ਅਤੇ ਮੇਖਾਂ ਵਾਲੇ ਫ਼ਿਰਔਨ ਨੇ (ਪੈਗ਼ੰਬਰਾਂ ਨੂੰ) ਝੁਠਲਾਇਆ ਸੀ। | كَذَّبَتْ قَبْلَهُمْ قَوْمُ نُوحٍۢ وَعَادٌۭ وَفِرْعَوْنُ ذُو ٱلْأَوْتَادِ. ﴿12﴾ |
| 13 ਅਤੇ ਸਮੂਦ ਅਤੇ ਲੂਤ ਦੀ ਕੌਮ ਨੇ ਅਤੇ ਐਕਾ ਵਾਲਿਆਂ ਨੇ ਵੀ (ਹੱਕ ਨੂੰ) ਝੁਠਲਾਇਆ ਸੀ। ਇਹ ਸਭ ਵੱਡੇ-ਵੱਡੇ (ਸ਼ਕਤੀਸ਼ਾਲੀ) ਜੱਥੇ ਸਨ। | وَثَمُودُ وَقَوْمُ لُوطٍۢ وَأَصْحَٰبُ لْـَٔيْكَةِ ۚ أُو۟لَٰٓئِكَ ٱلْأَحْزَابُ. ﴿13﴾ |
| 14 ਇਹਨਾਂ ਵਿੱਚੋਂ ਹਰੇਕ ਨੇ ਪੈਗ਼ੰਬਰਾਂ ਨੂੰ ਝੁਠਲਾਇਆ, ਸੋ ਉਹਨਾਂ ਉੱਤੇ ਮੇਰੇ ਅਜ਼ਾਬ ਦਾ ਫ਼ੈਸਲਾ ਲਾਗੂ ਹੋ ਗਿਆ। | إِن كُلٌّ إِلَّا كَذَّبَ ٱلرُّسُلَ فَحَقَّ عِقَابِ. ﴿14﴾ |
| 15 ਇਹ (ਕਾਫ਼ਿਰ) ਲੋਕ ਵੀ ਕੇਵਲ ਇਕ ਡਰਾਉਣ ਵਾਲੀ ਚੀਕ ਦੀ ਉਡੀਕ ਕਰ ਰਹੇ ਹਨ ਜਿਸ ਵਿਚ ਕੋਈ ਦੇਰੀ ਨਹੀਂ। | وَمَا يَنظُرُ هَٰٓؤُلَآءِ إِلَّا صَيْحَةًۭ وَٰحِدَةًۭ مَّا لَهَا مِن فَوَاقٍۢ. ﴿15﴾ |
| 16 ਉਹ ਇਨਕਾਰੀ (ਮਖੌਲ ਵਿਚ) ਆਖਦੇ ਹਨ ਕਿ ਹੇ ਸਾਡਿਆ ਰੱਬਾ! ਸਾਨੂੰ ਸਾਡੀ ਸਜ਼ਾ ਦਾ ਹਿੱਸਾ ਹਿਸਾਬ ਵਾਲੇ ਦਿਨ (ਭਾਵ ਕਿਆਮਤ) ਤੋਂ ਪਹਿਲਾਂ ਛੇਤੀ ਹੀ ਦੇ ਦੇ। | وَقَالُوا۟ رَبَّنَا عَجِّل لَّنَا قِطَّنَا قَبْلَ يَوْمِ ٱلْحِسَابِ. ﴿16﴾ |
| 17 (ਹੇ ਨਬੀ!) ਤੁਸੀਂ ਇਹਨਾਂ (ਕਾਫ਼ਿਰਾਂ) ਦੀਆਂ ਗੱਲਾਂ ਉੱਤੇ ਜੋ ਇਹ ਕਹਿ ਰਹੇ ਹਨ, ਧੀਰਜ ਤੋਂ ਕੰਮ ਲਓ ਅਤੇ ਸਾਡੇ ਬੰਦੇ ਦਾਊਦ ਨੂੰ ਯਾਦ ਕਰੋ ਜੋ ਜ਼ੋਰਾਵਰ, ਸ਼ਕਤੀਸ਼ਾਲੀ ਅਤੇ ਹਰੇਕ ਮਾਮਲੇ ਵਿਚ (ਰੱਬ ਵੱਲ) ਪਰਤਣ ਵਾਲਾ ਸੀ। | ٱصْبِرْ عَلَىٰ مَا يَقُولُونَ وَٱذْكُرْ عَبْدَنَا دَاوُۥدَ ذَا ٱلْأَيْدِ ۖ إِنَّهُۥٓ أَوَّابٌ. ﴿17﴾ |
| 18 ਅਸੀਂ ਪਹਾੜਾਂ ਨੂੰ ਉਸ ਦੇ ਅਧੀਨ ਕਰ ਛੱਡਿਆ ਸੀ ਅਤੇ ਉਹ ਉਸ ਦੇ ਨਾਲ ਸੰਝ-ਸਵੇਰੇ (ਅੱਲਾਹ ਦੀ) ਤਸਬੀਹ (ਪਾਕੀ) ਬਿਆਨ ਕਰਿਆ ਕਰਦੇ ਸਨ। | إِنَّا سَخَّرْنَا ٱلْجِبَالَ مَعَهُۥ يُسَبِّحْنَ بِٱلْعَشِىِّ وَٱلْإِشْرَاقِ. ﴿18﴾ |
| 19 ਅਤੇ ਪੰਛੀ ਵੀ (ਤਸਬੀਹ ਕਰਨ ਲਈ) ਇਕੱਠੇ ਹੋ ਆਉਂਦੇ ਅਤੇ ਉਹ ਸਾਰੇ ਉਸ (ਦਾਊਦ) ਦੇ ਆਗਿਆਕਾਰੀ ਸਨ। | وَٱلطَّيْرَ مَحْشُورَةًۭ ۖ كُلٌّۭ لَّهُۥٓ أَوَّابٌۭ. ﴿19﴾ |
| 20 ਅਤੇ ਅਸੀਂ ਉਸ ਦੀ ਹਕੂਮਤ ਨੂੰ ਮਜ਼ਬੂਤ ਕਰ ਦਿੱਤਾ ਅਤੇ ਉਸ ਨੂੰ ਹਿਕਮਤ (ਦਾਨਾਈ, ਸੂਝ-ਬੂਝ) ਬਖ਼ਸ਼ੀ ਅਤੇ ਫ਼ੈਸਲਾਕੁਨ ਗੱਲ ਆਖਣ ਦੀ ਯੋਗਤਾ ਵੀ ਦਿੱਤੀ ਸੀ। | وَشَدَدْنَا مُلْكَهُۥ وَءَاتَيْنَٰهُ ٱلْحِكْمَةَ وَفَصْلَ ٱلْخِطَابِ. ﴿20﴾ |
| 21 (ਹੇ ਮੁਹੰਮਦ!) ਕੀ ਤੁਹਾਨੂੰ ਝਗੜਨ ਵਾਲਿਆਂ ਦੀ ਖ਼ਬਰ ਹੈ, ਜਦੋਂ ਉਹ ਕੰਧ ਟੱਪ ਕੇ (ਦਾਊਦ ਦੇ) ਕਮਰੇ ਵਿਚ ਆ ਗਏ ਸਨ ? | ۞ وَهَلْ أَتَىٰكَ نَبَؤُا۟ ٱلْخَصْمِ إِذْ تَسَوَّرُوا۟ ٱلْمِحْرَابَ. ﴿21﴾ |
| 22 ਜਦੋਂ ਉਹ ਦਾਊਦ ਦੇ ਕੋਲ ਪਹੁੰਚੇ ਤਾਂ ਉਹ (ਦਾਊਦ) ਉਹਨਾਂ ਤੋਂ ਡਰ ਗਿਆ। ਤਾਂ ਉਹਨਾਂ (ਆਉਣ ਵਾਲਿਆਂ) ਨੇ ਆਖਿਆ ਕਿ ਤੁਸੀਂ ਸਾਥੋਂ ਡਰੋ ਨਾ ਅਸੀਂ ਦੋਵੇਂ ਇਕ ਦੂਜੇ ਨਾਲ ਝਗੜ ਪਏ ਹਾਂ, ਅਸੀਂ ਇਕ ਦੂਜੇ ਨਾਲ ਵਧੀਕੀ ਕੀਤੀ ਹੈ, ਸੋ ਤੁਸੀਂ ਸਾਡੇ ਵਿਚਾਲੇ ਹੱਕ ਅਨੁਸਾਰ ਫ਼ੈਸਲਾ ਕਰ ਦਿਓ ਅਤੇ ਬੇਇਨਸਾਫ਼ੀ ਨਾ ਹੋਵੇ ਅਤੇ ਇਨਸਾਫ਼ ਵੱਲ ਹੀ ਸਾਡੀ ਅਗਵਾਈ ਕਰੋ। | إِذْ دَخَلُوا۟ عَلَىٰ دَاوُۥدَ فَفَزِعَ مِنْهُمْ ۖ قَالُوا۟ لَا تَخَفْ ۖ خَصْمَانِ بَغَىٰ بَعْضُنَا عَلَىٰ بَعْضٍۢ فَٱحْكُم بَيْنَنَا بِٱلْحَقِّ وَلَا تُشْطِطْ وَٱهْدِنَآ إِلَىٰ سَوَآءِ ٱلصِّرَٰطِ. ﴿22﴾ |
| 23 (ਇਕ ਬੋਲਿਆ ਕਿ) ਇਹ ਮੇਰਾ ਭਰਾ ਹੈ ਇਸ ਦੇ ਕੋਲੇ ਨੜ੍ਹਿਨਵੇਂ ਦੁੰਬੀਆਂ ਹਨ, ਜਦੋਂ ਕਿ ਮੇਰੇ ਕੋਲ ਇਕ ਹੀ ਦੁੰਬੀ ਹੈ। ਇਹ ਆਖਦਾ ਹੈ ਕਿ ਉਹ ਇਕ ਦੁੰਬੀ ਵੀ ਮੇਰੇ ਹਵਾਲੇ ਕਰਦੇ ਅਤੇ ਗੱਲੀਂ ਬਾਤੀਂ ਮੈਨੂੰ ਦਬਾ ਲੈਂਦਾ ਹੈ। | إِنَّ هَٰذَآ أَخِى لَهُۥ تِسْعٌۭ وَتِسْعُونَ نَعْجَةًۭ وَلِىَ نَعْجَةٌۭ وَٰحِدَةٌۭ فَقَالَ أَكْفِلْنِيهَا وَعَزَّنِى فِى ٱلْخِطَابِ. ﴿23﴾ |
| 24 ਦਾਊਦ ਨੇ (ਬਿਨਾ ਦੂਜੇ ਧਿਰ ਦੀ ਗੱਲ ਸੁਣੇ ਅਤੇ ਬਿਨਾ ਕਿਸੇ ਗਵਾਹੀ ਤੋਂ ਫ਼ੈਸਲਾ) ਫ਼ਰਮਾਇਆ ਕਿ ਤੇਰੀ ਇਕ ਦੁੰਬੀ ਨੂੰ ਆਪਣੀਆਂ ਦੁੰਬੀਆਂ ਨਾਲ ਜੋੜਣ ਦੀ ਗੱਲ ਕਰਕੇ ਬੇਸ਼ੱਕ ਇਸ ਨੇ ਤੇਰੇ ਨਾਲ ਵਧੀਕੀ ਕੀਤੀ ਹੈ। ਆਮ ਕਰਕੇ ਸਾਝੀਂਦਾਰ ਇਕ ਦੂਜੇ ਨਾਲ ਧੱਕਾ ਕਰਦੇ ਹਨ, ਛੁੱਟ ਉਹਨਾਂ ਤੋਂ ਜਿਹੜੇ (ਰੱਬ ’ਤੇ) ਈਮਾਨ ਰੱਖਦੇ ਹਨ ਅਤੇ ਭਲੇ ਕੰਮ ਕਰਦੇ ਹਨ, ਅਜਿਹੇ ਲੋਕੀ ਤਾਂ ਬਹੁਤ ਹੀ ਥੋੜ੍ਹੇ ਹਨ। ਦਾਊਦ ਸਮਝ ਗਿਆ ਕਿ ਅਸੀਂ (ਇਸ ਫ਼ੈਸਲੇ ਰਾਹੀਂ) ਉਸ ਨੂੰ ਅਜ਼ਮਾਇਆ ਹੈ। ਫੇਰ ਤਾਂ ਉਸ (ਦਾਊਦ) ਨੇ ਆਪਣੇ ਰੱਬ ਤੋਂ ਬਖ਼ਸ਼ਿਸ਼ ਦੀ ਦੁਆ ਮੰਗੀ ਅਤੇ ਰੁਕੂਅ ਵਿਚ ਝੁਕ ਗਿਆ ਅਤੇ (ਰੱਬ ਵੱਲ) ਪਰਤ ਆਇਆ। | قَالَ لَقَدْ ظَلَمَكَ بِسُؤَالِ نَعْجَتِكَ إِلَىٰ نِعَاجِهِۦ ۖ وَإِنَّ كَثِيرًۭا مِّنَ ٱلْخُلَطَآءِ لَيَبْغِى بَعْضُهُمْ عَلَىٰ بَعْضٍ إِلَّا ٱلَّذِينَ ءَامَنُوا۟ وَعَمِلُوا۟ ٱلصَّٰلِحَٰتِ وَقَلِيلٌۭ مَّا هُمْ ۗ وَظَنَّ دَاوُۥدُ أَنَّمَا فَتَنَّٰهُ فَٱسْتَغْفَرَ رَبَّهُۥ وَخَرَّ رَاكِعًۭا وَأَنَابَ ۩. ﴿24﴾ |
| 25 ਅਸੀਂ (ਰੱਬ ਨੇ) ਉਸ ਦੀ ਇਹ ਭੁੱਲ ਬਖ਼ਸ਼ ਦਿੱਤੀ। ਬੇਸ਼ੱਕ ਉਸ ਲਈ ਸਾਡੇ ਕੋਲ ਨਿਕਟਵਰਤੀ ਸਥਾਨ ਤੇ ਸੋਹਣਾ ਟਿਕਾਣਾ (ਭਾਵ ਜੰਨਤ) ਹੈ। | فَغَفَرْنَا لَهُۥ ذَٰلِكَ ۖ وَإِنَّ لَهُۥ عِندَنَا لَزُلْفَىٰ وَحُسْنَ مَـَٔابٍۢ. ﴿25﴾ |
| 26 ਅਸੀਂ ਕਿਹਾ ਕਿ ਹੇ ਦਾਊਦ! ਅਸੀਂ ਤੁਹਾਨੂੰ ਧਰਤੀ ’ਤੇ ਖ਼ਲੀਫ਼ਾ (ਰੱਬੀ ਹਾਕਮ) ਬਣਾਇਆ ਹੈ, ਸੋ ਤੂੰ ਲੋਕਾਂ ਵਿਚਕਾਰ ਇਨਸਾਫ਼ ਅਨੁਸਾਰ ਫ਼ੈਸਲੇ ਕਰ ਅਤੇ ਆਪਣੀ ਇੱਛਾ ਦੇ ਪਿੱਛੇ ਨਾ ਲੱਗ। ਇਹ (ਮਨ ਦੀ ਇੱਛਾ) ਤੈਨੂੰ ਅੱਲਾਹ ਦੇ ਰਸਤੇ ਤੋਂ ਹਟਾ ਦੇਵੇਗੀ। ਜਿਹੜੇ ਲੋਕ ਅੱਲਾਹ ਦੀ ਰਾਹ ਤੋਂ ਭਟਕ ਜਾਂਦੇ ਹਨ ਉਹਨਾਂ ਲਈ ਕਰੜਾ ਅਜ਼ਾਬ ਹੈ ਇਸ ਲਈ ਕਿ ਉਹਨਾਂ ਨੇ ਹਿਸਾਬ ਹੋਣ ਵਾਲੇ ਦਿਨ (ਕਿਆਮਤ) ਨੂੰ ਭੁਲਾ ਦਿੱਤਾ ਹੈ। | يَٰدَاوُۥدُ إِنَّا جَعَلْنَٰكَ خَلِيفَةًۭ فِى ٱلْأَرْضِ فَٱحْكُم بَيْنَ ٱلنَّاسِ بِٱلْحَقِّ وَلَا تَتَّبِعِ ٱلْهَوَىٰ فَيُضِلَّكَ عَن سَبِيلِ ٱللَّهِ ۚ إِنَّ ٱلَّذِينَ يَضِلُّونَ عَن سَبِيلِ ٱللَّهِ لَهُمْ عَذَابٌۭ شَدِيدٌۢ بِمَا نَسُوا۟ يَوْمَ ٱلْحِسَابِ. ﴿26﴾ |
| 27 ਅਸੀਂ ਅਕਾਸ਼ ਤੇ ਧਰਤੀ ਨੂੰ ਅਤੇ ਜੋ ਇਹਨਾਂ ਦੇ ਵਿਚਾਲੇ ਹੈ, ਵਿਅਰਥ ਨਹੀਂ ਸਾਜਿਆ, ਇਹ ਤਾਂ ਵਿਚਾਰ ਉਹਨਾਂ ਲੋਕਾਂ ਦਾ ਹੈ ਜਿਹੜੇ ਰੱਬ ਦਾ ਇਨਕਾਰ ਕਰਦੇ ਹਨ ਅਤੇ ਜਿਹੜੇ ਇਨਕਾਰੀ ਹਨ ਉਹਨਾਂ ਲਈ ਨਰਕ ਦੀ ਅੱਗ ਰਾਹੀਂ ਬਰਬਾਦੀ ਹੈ। | وَمَا خَلَقْنَا ٱلسَّمَآءَ وَٱلْأَرْضَ وَمَا بَيْنَهُمَا بَٰطِلًۭا ۚ ذَٰلِكَ ظَنُّ ٱلَّذِينَ كَفَرُوا۟ ۚ فَوَيْلٌۭ لِّلَّذِينَ كَفَرُوا۟ مِنَ ٱلنَّارِ. ﴿27﴾ |
| 28 ਕੀ ਅਸੀਂ ਈਮਾਨ ਲਿਆਉਣ ਵਾਲੇ ਤੇ ਭਲੇ ਕੰਮ ਕਰਨ ਵਾਲਿਆਂ ਨੂੰ ਉਹਨਾਂ ਲੋਕਾਂ ਦੇ ਬਰਾਬਰ ਕਰ ਦਿਆਂਗੇ ਜਿਹੜੇ ਧਰਤੀ ’ਤੇ ਵਿਗਾੜ ਪਾਉਣ ਵਾਲੇ ਹਨ ? ਜਾਂ ਅਸੀਂ ਮੁੱਤਕੀਨ (ਬੁਰਾਈਆਂ ਤੋਂ ਬਚਣ ਵਾਲਿਆਂ) ਨਾਲ ਬਦਕਾਰਾਂ ਵਰਗਾ (ਸਲੂਕ) ਕਰਾਂਗੇ। | أَمْ نَجْعَلُ ٱلَّذِينَ ءَامَنُوا۟ وَعَمِلُوا۟ ٱلصَّٰلِحَٰتِ كَٱلْمُفْسِدِينَ فِى ٱلْأَرْضِ أَمْ نَجْعَلُ ٱلْمُتَّقِينَ كَٱلْفُجَّارِ. ﴿28﴾ |
| 29 ਇਹ (.ਕੁਰਆਨ) ਬਰਕਤਾਂ ਵਾਲੀ ਕਿਤਾਬ ਹੈ ਜਿਸ ਨੂੰ ਅਸੀਂ ਤੁਹਾਡੇ ਵੱਲ (ਹੇ ਮੁਹੰਮਦ!) ਇਸ ਲਈ ਉਤਾਰੀ ਹੈ ਤਾਂ ਜੋ ਲੋਕੀ ਇਸ ਦੀਆਂ ਆਇਤਾਂ (ਆਦੇਸ਼ਾਂ) ’ਤੇ ਸੋਚ ਵਿਚਾਰ ਕਰਨ ਅਤੇ ਅਕਲ ਵਾਲੇ ਇਸ ਤੋਂ ਨਸੀਹਤ ਗ੍ਰਹਿਣ ਕਰਨ। | كِتَٰبٌ أَنزَلْنَٰهُ إِلَيْكَ مُبَٰرَكٌۭ لِّيَدَّبَّرُوٓا۟ ءَايَٰتِهِۦ وَلِيَتَذَكَّرَ أُو۟لُوا۟ ٱلْأَلْبَٰبِ. ﴿29﴾ |
| 30 ਅਸੀਂ ਦਾਊਦ ਨੂੰ ਸੁਲੇਮਾਨ ਜਿਹਾ ਪੁੱਤਰ ਬਖ਼ਸ਼ਿਆ, ਜਿਹੜਾ ਬਹੁਤ ਹੀ ਨੇਕ ਬੰਦਾ ਸੀ ਅਤੇ ਉਹ ਬਹੁਲਤਾ ਨਾਲ (ਰੱਬ ਵੱਲ) ਪਰਤਣ ਵਾਲਾ ਸੀ। | وَوَهَبْنَا لِدَاوُۥدَ سُلَيْمَٰنَ ۚ نِعْمَ ٱلْعَبْدُ ۖ إِنَّهُۥٓ أَوَّابٌ. ﴿30﴾ |
| 31 ਜਦੋਂ ਸ਼ਾਮ ਵੇਲੇ ਉਸ (ਸੁਲੈਮਾਨ) ਦੇ ਅੱਗੇ ਤੇਜ਼ ਭੱਜਣ ਵਾਲੇ ਅਸੀਲ ਘੋੜੇ ਹਾਜ਼ਰ ਕੀਤੇ ਗਏ। (ਜਿਸ ਕਾਰਨ ਨਮਾਜ਼ ਦਾ ਸਮਾਂ ਬੀਤ ਗਿਆ) | إِذْ عُرِضَ عَلَيْهِ بِٱلْعَشِىِّ ٱلصَّٰفِنَٰتُ ٱلْجِيَادُ. ﴿31﴾ |
| 32 (ਯਾਦ ਆਉਣ ’ਤੇ) ਉਸ ਨੇ ਆਖਿਆ ਕਿ ਮੈਨੇ ਆਪਣੇ ਰੱਬ ਦੀ ਯਾਦ ਨੂੰ ਇਸ ਮਾਲ (ਘੋੜ੍ਹਿਆਂ) ਦੀ ਮੁਹੱਬਤ ’ਤੇ ਪਹਿਲ ਦਿੱਤੀ, ਇੱਥੋਂ ਤਕ ਕਿ ਸੂਰਜ ਅੱਖਾਂ ਤੋਂ ਉਹਲੇ ਹੋ ਗਿਆ। | فَقَالَ إِنِّىٓ أَحْبَبْتُ حُبَّ ٱلْخَيْرِ عَن ذِكْرِ رَبِّى حَتَّىٰ تَوَارَتْ بِٱلْحِجَابِ. ﴿32﴾ |
| 33 ਸੁਲੇਮਾਨ ਨੇ ਹੁਕਮ ਦਿੱਤਾ ਕਿ ਇਹਨਾਂ ਘੋੜ੍ਹਿਆਂ ਨੂ ਮੇਰੇ ਕੋਲ ਲਿਆਓ। ਫੇਰ ਉਹਨਾਂ ਦੀਆਂ ਪਿੰਨੀਆਂ ਤੇ ਗਰਦਨਾਂ ’ਤੇ ਹੱਥ ਫੇਰਨ ਲੱਗਾ। (ਭਾਵ ਵਡਣ ਲੱਗ ਪਿਆ) | رُدُّوهَا عَلَىَّ ۖ فَطَفِقَ مَسْحًۢا بِٱلسُّوقِ وَٱلْأَعْنَاقِ. ﴿33﴾ |
| 34 ਨਿਰਸੰਦੇਹ, ਅਸੀਂ ਸੁਲੇਮਾਨ ਨੂੰ ਅਜ਼ਮਾਇਆ ਅਤੇ ਅਸੀਂ ਉਸ ਦੀ ਕੁਰਸੀ ਉੱਤੇ ਇਕ ਬੇਜਾਨ ਧੜ ਰੱਖ ਦਿੱਤਾ। ਫੇਰ ਉਸ (ਸੁਲੈਮਾਨ) ਨੇ ਰੱਬ ਵੱਲ ਧਿਆਨ ਦਿੱਤਾ। | وَلَقَدْ فَتَنَّا سُلَيْمَٰنَ وَأَلْقَيْنَا عَلَىٰ كُرْسِيِّهِۦ جَسَدًۭا ثُمَّ أَنَابَ. ﴿34﴾ |
| 35 ਉਸ ਨੇ ਕਿਹਾ ਕਿ ਹੇ ਮੇਰੇ ਰੱਬ! ਮੈਨੂੰ ਬਖ਼ਸ਼ ਦੇ ਅਤੇ ਮੈਨੂੰ ਉਹ ਪਾਤਸ਼ਾਹੀ ਬਖ਼ਸ਼ ਜਿਹੜੀ ਮੇਰੇ ਪਿੱਛੋਂ ਕਿਸੇ ਨੂੰ ਨਾ ਫਬੇ। ਬੇਸ਼ੱਕ ਤੂੰ ਹੀ ਸਭ ਤੋਂ ਵੱਡਾ ਦਾਤਾ ਹੈ। | قَالَ رَبِّ ٱغْفِرْ لِى وَهَبْ لِى مُلْكًۭا لَّا يَنۢبَغِى لِأَحَدٍۢ مِّنۢ بَعْدِىٓ ۖ إِنَّكَ أَنتَ ٱلْوَهَّابُ. ﴿35﴾ |
| 36 ਫੇਰ ਅਸੀਂ ਹਵਾ ਨੂੰ ਉਸ ਦੇ ਅਧੀਨ ਕਰ ਦਿੱਤਾ, ਉਹ (ਹਵਾ) ਉਸ ਦੇ ਹੁਕਮ ਅਨੁਸਾਰ ਜਿੱਧਰ ਉਹ ਚਾਹੁੰਦਾ ਸੀ, ਨਰਮੀ ਨਾਲ ਵਗਦੀ ਸੀ। | فَسَخَّرْنَا لَهُ ٱلرِّيحَ تَجْرِى بِأَمْرِهِۦ رُخَآءً حَيْثُ أَصَابَ. ﴿36﴾ |
| 37 ਸ਼ੈਤਾਨਾਂ (ਜਿੰਨਾਂ) ਨੂੰ ਵੀ, ਜਿਹੜੇ ਭਵਨ ਉਸਾਰਦੇ ਸੀ ਅਤੇ (ਸਮੁੰਦਰਾਂ ਵਿਚ) ਗੋਤੇ ਲਗਾਉਂਦੇ ਸੀ, ਉਸ ਦੇ ਅਧੀਨ ਕਰ ਛੱਡੇ ਸਨ। | وَٱلشَّيَٰطِينَ كُلَّ بَنَّآءٍۢ وَغَوَّاصٍۢ. ﴿37﴾ |
| 38 ਅਤੇ ਹੋਰ (ਜਿੰਨ) ਜਿਹੜੇ ਸੰਗਲਾਂ ਨਾਲ ਜਕੜੇ ਹੋਏ ਸਨ। (ਉਹ ਵੀ ਅਧੀਨ ਸੀ)। | وَءَاخَرِينَ مُقَرَّنِينَ فِى ٱلْأَصْفَادِ. ﴿38﴾ |
| 39 (ਹੇ ਸੁਲੈਮਾਨ!) ਇਹ ਹੈ ਸਾਡੇ ਵੱਲੋਂ ਬਖ਼ਸ਼ਿਸ਼, ਸੋ ਹੁਣ ਤੂੰ ਭਾਵੇਂ ਕਿਸੇ ’ਤੇ ਅਹਿਸਾਨ ਕਰ ਜਾਂ ਨਾ ਕਰ, ਇਸ ਦੀ ਕੋਈ ਪੁੱਛ-ਗਿੱਛ ਨਹੀਂ। | هَٰذَا عَطَآؤُنَا فَٱمْنُنْ أَوْ أَمْسِكْ بِغَيْرِ حِسَابٍۢ. ﴿39﴾ |
| 40 ਬੇਸ਼ੱਕ ਉਸ ਲਈ ਸਾਡੇ ਕੋਲ ਨਿਕਟਵਰਤੀ ਅਤੇ ਵਧੀਆ ਟਿਕਾਣਾ ਹੈ। | وَإِنَّ لَهُۥ عِندَنَا لَزُلْفَىٰ وَحُسْنَ مَـَٔابٍۢ. ﴿40﴾ |
| 41 ਅਤੇ (ਹੇ ਮੁਹੰਮਦ!) ਰਤਾ ਸਾਡੇ ਬੰਦੇ ਅੱਯੂਬ ਦੀ ਵੀ ਚਰਚਾ ਕਰੋ, ਜਦੋਂ ਉਸ ਨੇ ਆਪਣੇ ਰੱਬ ਨੂੰ ਅਰਦਾਸ ਕੀਤੀ ਸੀ ਕਿ ਮੈਨੂੰ ਸ਼ੈਤਾਨ ਨੇ ਦੁੱਖ ਤੇ (ਬੀਮਾਰੀ ਦੇ) ਅਜ਼ਾਬ ਵਿਚ ਪਾ ਸੁੱਟਿਆ ਹੈ। | وَٱذْكُرْ عَبْدَنَآ أَيُّوبَ إِذْ نَادَىٰ رَبَّهُۥٓ أَنِّى مَسَّنِىَ ٱلشَّيْطَٰنُ بِنُصْبٍۢ وَعَذَابٍ. ﴿41﴾ |
| 42 ਅਸਾਂ ਕਿਹਾ ਕਿ ਆਪਣਾ ਪੈਰ ਧਰਤੀ ’ਤੇ (ਦੱਬ ਕੇ) ਮਾਰ (ਕੇ ਪਾਣੀ ਕੱਢੋ), ਇਹ ਠੰਡਾ ਪਾਣੀ ਇਸ਼ਨਾਨ ਲਈ ਤੇ ਪੀਣ ਲਈ ਹੈ। | ٱرْكُضْ بِرِجْلِكَ ۖ هَٰذَا مُغْتَسَلٌۢ بَارِدٌۭ وَشَرَابٌۭ. ﴿42﴾ |
| 43 ਅਸੀਂ ਉਸ (ਅੱਯੂਬ) ਨੂੰ ਉਸ ਦਾ ਪੂਰਾ ਪਰਿਵਾਰ ਦੇ ਦਿੱਤਾ ਸਗੋਂ ਆਪਣੇ ਵੱਲੋਂ ਮਿਹਰ ਵਜੋਂ ਉੱਨੇ ਹੀ ਹੋਰ ਬਖ਼ਸ਼ ਦਿੱਤੇ। (ਇਹਨਾਂ ਗੱਲਾਂ ਵਿਚ) ਅਕਲ ਵਾਲਿਆਂ ਲਈ ਨਸੀਹਤਾਂ ਹਨ। | وَوَهَبْنَا لَهُۥٓ أَهْلَهُۥ وَمِثْلَهُم مَّعَهُمْ رَحْمَةًۭ مِّنَّا وَذِكْرَىٰ لِأُو۟لِى ٱلْأَلْبَٰبِ. ﴿43﴾ |
|
44
ਅਸੀਂ ਆਦੇਸ਼ ਦਿੱਤਾ ਕਿ ਆਪਣੇ ਹੱਥ ਵਿਚ ਸੋ ਤੀਲ੍ਹੀਆਂ ਦਾ ਇਕ ਮੁੱਠਾ (ਭਾਵ ਝਾੜੂ) ਫੜ ਅਤੇ (ਆਪਣੀ ਕਸਮ ਨੂੰ ਪੂਰਾ ਕਰਨ ਲਈ) ਉਸ ਦੇ ਨਾਲ ਆਪਣੀ ਪਤਨੀ ਨੂੰ ਮਾਰ, ਆਪਣੀ ਕਸਮ ਨੂੰ ਨਾ ਤੋੜ।[1] (ਸੱਚੀ ਗੱਲ ਤਾਂ ਉਹ ਹੈ ਕਿ) ਅਸੀਂ ਉਸ (ਅੱਯੂਬ) ਨੂੰ ਸਬਰ ਕਰਨ ਵਾਲਾ ਪਾਇਆ। (ਉਹ) ਬਹੁਤ ਹੀ ਨੇਕ ਬੰਦਾ ਸੀ ਅਤੇ (ਰੱਬ ਵੱਲ) ਮੁੜ ਆਉਣ ਵਾਲਾ ਸੀ।
[1] ਹਜ਼ਰਤ ਅਯੂਬ ਦੀ ਪਤਨੀ ਬਿਮਾਰੀ ਦੇ ਦਿਨਾਂ ਵਿਚ ਉਨ੍ਹਾਂ ਦੀ ਸੇਵਾ ਕਰਿਆ ਕਰਦੀ ਸੀ। ਇਕ ਵਾਰ ਕਿਸੇ ਗੱਲ ਤੇ ਨਾਰਾਜ਼ ਹੋਕੇ ਹਜ਼ਰਤ ਅਯੂਬ ਨੇ ਉਸ ਨੂੰ 100 ਕੌਰੜੇ ਮਾਰਨ ਦੀ ਕਸਮ ਖਾ ਲਈ, ਸੋ ਅੱਲਾਹ ਨੇ ਉਨ੍ਹਾਂ ਨੂੰ ਹੁਕਮ ਦਿਤਾ ਕਿ 100 ਝਾੜੂ ਦੀਆਂ ਸਿੰਖਾਂ ਲੈਕੇ ਇਕ ਵਾਰ ਉਸ ਨੂੰ ਮਾਰੋ ਤੇਰੀ ਕਸਮ ਪੂਰੀ ਹੋ ਜਾਵੇਗੀ।
|
وَخُذْ بِيَدِكَ ضِغْثًۭا فَٱضْرِب بِّهِۦ وَلَا تَحْنَثْ ۗ إِنَّا وَجَدْنَٰهُ صَابِرًۭا ۚ نِّعْمَ ٱلْعَبْدُ ۖ إِنَّهُۥٓ أَوَّابٌۭ. ﴿44﴾ |
| 45 ਸਾਡੇ ਬੰਦੇ ਇਬਰਾਹੀਮ, ਇਸਹਾਕ ਤੇ ਯਾਕੂਬ ਦੀ ਵੀ ਚਰਚਾ ਕਰੋ, ਜਿਹੜੇ ਕਾਰਜਸ਼ਕਤੀ ਰੱਖਣ ਵਾਲੇ ਸੂਝਵਾਨ ਲੋਕ ਸਨ। | وَٱذْكُرْ عِبَٰدَنَآ إِبْرَٰهِيمَ وَإِسْحَٰقَ وَيَعْقُوبَ أُو۟لِى ٱلْأَيْدِى وَٱلْأَبْصَٰرِ. ﴿45﴾ |
| 46 ਅਸੀਂ ਉਹਨਾਂ ਨੂੰ ਇਕ ਵਿਸ਼ੇਸ਼ ਗੁਣ, ਪਰਲੋਕ ਦੀ ਯਾਦ, ਕਾਰਨ ਚੁਣ ਲਿਆ ਸੀ। | إِنَّآ أَخْلَصْنَٰهُم بِخَالِصَةٍۢ ذِكْرَى ٱلدَّارِ. ﴿46﴾ |
| 47 ਉਹ ਸਾਰੇ ਸਾਡੇ ਲਈ (ਰੱਬ ਲਈ) ’ਚੋਂਣਵੇਂ ਨੇਕ ਲੋਕਾਂ ਵਿੱਚੋਂ ਸਨ। | وَإِنَّهُمْ عِندَنَا لَمِنَ ٱلْمُصْطَفَيْنَ ٱلْأَخْيَارِ. ﴿47﴾ |
| 48 ਇਸਮਾਈਲ, ਅਲ-ਯਾਸਆ ਤੇ ਜ਼ੁਲ-ਕਿਫ਼ਲ ਦੀ ਵੀ ਚਰਚਾ ਕਰੋ, ਇਹ ਸਾਰੇ ਨੇਕ ਲੋਕਾਂ ਵਿੱਚੋਂ ਸਨ। | وَٱذْكُرْ إِسْمَٰعِيلَ وَٱلْيَسَعَ وَذَا ٱلْكِفْلِ ۖ وَكُلٌّۭ مِّنَ ٱلْأَخْيَارِ. ﴿48﴾ |
| 49 ਇਹ (.ਕੁਰਆਨ) ਇਕ ਨਸੀਹਤ ਹੈ ਅਤੇ (ਸੱਚ ਜਾਣ ਕਿ) ਮੁੱਤਕੀਨ (ਬੁਰਾਈਆਂ ਤੋਂ ਬਚਣ ਵਾਲਿਆਂ) ਲਈ ਬਹੁਤ ਹੀ ਵਧੀਆ ਥਾਂ (ਸਵਰਗ) ਹੈ। | هَٰذَا ذِكْرٌۭ ۚ وَإِنَّ لِلْمُتَّقِينَ لَحُسْنَ مَـَٔابٍۢ. ﴿49﴾ |
| 50 ਸਦੀਵੀ ਰਹਿਣ ਵਾਲੇ ਬਾਗ਼ ਹਨ ਜਿਨ੍ਹਾਂ ਦੇ ਬੂਹੇ ਉਹਨਾਂ (ਨੇਕ ਲੋਕਾਂ) ਲਈ ਖੁੱਲ੍ਹੇ ਹੋਣਗੇ। | جَنَّٰتِ عَدْنٍۢ مُّفَتَّحَةًۭ لَّهُمُ ٱلْأَبْوَٰبُ. ﴿50﴾ |
| 51 ਜਿੱਥੇ ਉਹ ਬੜੇ ਆਰਾਮ ਨਾਲ ਢਾਸਣੇ ਲਾਈਂ ਬੈਠੇ ਹੋਣਗੇ ਅਤੇ ਤਰ੍ਹਾਂ-ਤਰ੍ਹਾਂ ਦੇ ਫਲਾਂ ਦੀਆਂ ਤੇ ਪੀਣ ਵਾਲੀਆਂ ਚੀਜ਼ਾਂ ਦੀਆਂ ਫ਼ਰਮਾਇਸ਼ਾਂ ਕਰਣਗੇ। | مُتَّكِـِٔينَ فِيهَا يَدْعُونَ فِيهَا بِفَٰكِهَةٍۢ كَثِيرَةٍۢ وَشَرَابٍۢ. ﴿51﴾ |
| 52 ਉਹਨਾਂ ਦੇ ਕੋਲ ਨਜ਼ਰਾਂ ਨੂੰ ਨੀਵੀਆਂ ਰੱਖਣ ਵਾਲੀਆਂ ਤੇ ਹਾਣ-ਪਰਵਾਣ ਦੀਆਂ ਪਤਨੀਆਂ ਹੋਣਗੀਆਂ। | ۞ وَعِندَهُمْ قَٰصِرَٰتُ ٱلطَّرْفِ أَتْرَابٌ. ﴿52﴾ |
| 53 (ਆਖਿਆ ਜਾਵੇਗਾ ਕਿ) ਇਹ ਹੈ ਉਹ ਵਾਅਦਾ, ਜਿਹੜਾ ਤੁਹਾਡੇ (ਨੇਕ ਲੋਕਾਂ) ਨਾਲ ਹਿਸਾਬ ਵਾਲੇ ਦਿਨ ਲਈ ਕੀਤਾ ਜਾਂਦਾ ਸੀ। | هَٰذَا مَا تُوعَدُونَ لِيَوْمِ ٱلْحِسَابِ. ﴿53﴾ |
| 54 ਬੇਸ਼ੱਕ ਇਹ ਰਿਜ਼ਕ ਸਾਡੇ ਵੱਲੋਂ ਵਿਸ਼ੇਸ਼ ਬਖ਼ਸ਼ਿਸ਼ ਹੈ, ਜਿਹੜਾ ਕਦੇ ਵੀ ਮੁੱਕੇਗਾ ਨਹੀਂ। | إِنَّ هَٰذَا لَرِزْقُنَا مَا لَهُۥ مِن نَّفَادٍ. ﴿54﴾ |
| 55 ਇਹ ਤਾਂ ਹੈ (ਨੇਕ ਲੋਕਾਂ) ਦਾ ਬਦਲਾ, ਪ੍ਰੰਤੂ ਬਾਗ਼ੀਆਂ ਲਈ ਬਹੁਤ ਹੀ (ਭੈੜਾ) ਟਿਕਾਣਾ ਹੈ। | هَٰذَا ۚ وَإِنَّ لِلطَّٰغِينَ لَشَرَّ مَـَٔابٍۢ. ﴿55﴾ |
| 56 ਭਾਵ ਨਰਕ ਹੈ ਜਿਸ ਵਿਚ ਉਹ (ਇਨਕਾਰੀ) ਜਾਣਗੇ, ਉਹ ਬਹੁਤ ਹੀ ਭੈੜਾ ਨਿਵਾਸ-ਸਥਾਨ ਹੈ। | جَهَنَّمَ يَصْلَوْنَهَا فَبِئْسَ ٱلْمِهَادُ. ﴿56﴾ |
| 57 ਇਹ ਖੌਲਦਾ ਹੋਇਆ ਪਾਣੀ ਤੇ ਪੀਪ ਹੈ, ਹੁਣ ਉਹ ਇਸ ਦਾ ਸੁਆਦ ਚਖਣ। | هَٰذَا فَلْيَذُوقُوهُ حَمِيمٌۭ وَغَسَّاقٌۭ. ﴿57﴾ |
| 58 ਇਸੇ ਪ੍ਰਕਾਰ ਦੀਆਂ ਹੋਰ ਕਈ ਤਰ੍ਹਾਂ ਦੀਆਂ ਦੂਜੀਆਂ ਸਜ਼ਾਵਾਂ ਵੀ ਹੋਣਗੀਆਂ। | وَءَاخَرُ مِن شَكْلِهِۦٓ أَزْوَٰجٌ. ﴿58﴾ |
| 59 ਕਿਹਾ ਜਾਵੇਗਾ ਇਹ ਤੁਹਾਡੇ ਪੈਰੋਕਾਰਾਂ ਦਾ ਜੱਥਾ ਹੈ ਜਿਹੜਾ ਤੁਹਾਡੇ ਨਾਲ (ਨਰਕ ਵਿਚ) ਘੁਸਦਾ ਜਾ ਰਿਹਾ ਹੈ। ਇਹਨਾਂ ਲਈ ਕੋਈ ਖ਼ੁਸ਼ੀ ਜਾਂ ਕੋਈ ਖੁੱਲ੍ਹ ਨਹੀਂ ਹੋਵੇਗੀ ਸਗੋਂ ਇਹ ਤਾਂ ਨਰਕ ਦੀ ਅੱਗ ਵਿਚ ਜਾਣ ਵਾਲੇ ਹਨ। | هَٰذَا فَوْجٌۭ مُّقْتَحِمٌۭ مَّعَكُمْ ۖ لَا مَرْحَبًۢا بِهِمْ ۚ إِنَّهُمْ صَالُوا۟ ٱلنَّارِ. ﴿59﴾ |
| 60 ਉਹ (ਸਰਕਸ਼ੀ ਕਰਨ ਵਾਲੇ) ਆਖਣਗੇ ਕਿ ਸਗੋਂ ਤੁਸੀਂ ਹੀ ਇਸ ਯੋਗ ਹੋ ਕਿ ਤੁਹਾਡੇ ਲਈ ਕੋਈ ਖ਼ੁਸ਼ੀ ਜਾ ਕੋਈ ਖੁੱਲ੍ਹ ਨਹੀਂ ਭਾਵ ਕੋਈ ਆਓ-ਭਗਤ ਨਹੀਂ। ਤੁਸੀਂ ਹੀ ਇਸ (ਨਰਕ) ਨੂੰ ਸਾਡੇ ਸਾਹਮਣੇ ਲਿਆਏ ਹੋ, ਇਹ ਬਹੁਤ ਹੀ ਭੈੜਾ ਨਿਵਾਸ-ਸਥਾਨ ਹੈ। | قَالُوا۟ بَلْ أَنتُمْ لَا مَرْحَبًۢا بِكُمْ ۖ أَنتُمْ قَدَّمْتُمُوهُ لَنَا ۖ فَبِئْسَ ٱلْقَرَارُ. ﴿60﴾ |
| 61 ਉਹ ਆਖਣਗੇ ਕਿ ਹੇ ਸਾਡੇ ਰੱਬਾ ਜਿਹੜਾ ਵੀ ਕੋਈ ਸਾਡੇ ਸਾਹਮਣੇ ਇਹ ਅੰਤ ਲਿਆਇਆ ਹੈ ਉਸ ਲਈ ਨਰਕ ਦੀ ਸਜ਼ਾ (ਅਜ਼ਾਬ) ਦੂਣੀ ਕਰਦੇ। | قَالُوا۟ رَبَّنَا مَن قَدَّمَ لَنَا هَٰذَا فَزِدْهُ عَذَابًۭا ضِعْفًۭا فِى ٱلنَّارِ. ﴿61﴾ |
| 62 ਉਹ (ਨਰਕੀ) ਆਖਣਗੇ, ਕੀ ਗੱਲ ਹੈ ਕਿ ਅੱਜ ਸਾਨੂੰ ਉਹ ਲੋਕੀ ਵਿਖਾਈ ਨਹੀਂ ਦਿੰਦੇ, ਜਿਨ੍ਹਾਂ ਨੂੰ ਅਸੀਂ ਭੈੜ੍ਹਿਆਂ ਵਿਚ ਗਿਣਦੇ ਸਾਂ ? | وَقَالُوا۟ مَا لَنَا لَا نَرَىٰ رِجَالًۭا كُنَّا نَعُدُّهُم مِّنَ ٱلْأَشْرَارِ. ﴿62﴾ |
| 63 ਕੀ ਅਸੀਂ ਐਂਵੇ ਹੀ (ਸੰਸਾਰ ਵਿਚ) ਉਹਨਾਂ ਦਾ ਮਖੌਲ ਕਰਦੇ ਸੀ ਜਾਂ ਸਾਡੀਆਂ ਅੱਖਾਂ ਹੀ ਉਹਨਾਂ ਤੋਂ ਫਿਰ ਗਈਆਂ ਹਨ ? | أَتَّخَذْنَٰهُمْ سِخْرِيًّا أَمْ زَاغَتْ عَنْهُمُ ٱلْأَبْصَٰرُ. ﴿63﴾ |
| 64 ਇਹ ਗੱਲ ਸੱਚੀ ਹੈ ਕਿ ਨਰਕੀਆਂ ਵਿਚ ਆਪਸੀ ਝਗੜਾ ਜ਼ਰੂਰ ਹੋਵੇਗਾ। | إِنَّ ذَٰلِكَ لَحَقٌّۭ تَخَاصُمُ أَهْلِ ٱلنَّارِ. ﴿64﴾ |
| 65 (ਹੇ ਮੁਹੰਮਦ) ਤੁਸੀਂ ਕਹਿ ਦਿਓ ਕਿ ਮੈਂ ਤਾਂ ਕੇਵਲ ਚਿਤਾਵਨੀ ਦੇਣ ਵਾਲਾ ਹਾਂ ਅਤੇ ਛੁੱਟ ਅੱਲਾਹ ਜ਼ੋਰਾਵਰ ਤੋਂ ਹੋਰ ਕੋਈ ਪੂਜਣਹਾਰ ਨਹੀਂ। | قُلْ إِنَّمَآ أَنَا۠ مُنذِرٌۭ ۖ وَمَا مِنْ إِلَٰهٍ إِلَّا ٱللَّهُ ٱلْوَٰحِدُ ٱلْقَهَّارُ. ﴿65﴾ |
| 66 ਜਿਹੜਾ ਕਿ ਅਕਾਸ਼ਾਂ ਤੇ ਧਰਤੀ ਦਾ ਅਤੇ ਜੋ ਕੁੱਝ ਵੀ ਉਹਨਾਂ ਦੇ ਵਿਚਾਲੇ ਹੈ ਉਹਨਾਂ ਸਭ ਦਾ ਮਾਲਿਕ ਹੈ। ਉਹ ਜ਼ੋਰਾਵਰ ਤੇ ਬਖ਼ਸ਼ਣਹਾਰ ਹੈ। | رَبُّ ٱلسَّمَٰوَٰتِ وَٱلْأَرْضِ وَمَا بَيْنَهُمَا ٱلْعَزِيزُ ٱلْغَفَّٰرُ. ﴿66﴾ |
| 67 (ਹੇ ਨਬੀ!) ਤੁਸੀਂ ਆਖ ਦਿਓ ਕਿ ਇਹ ਇਕ ਵੱਡੀ ਖ਼ਬਰ ਹੈ। | قُلْ هُوَ نَبَؤٌا۟ عَظِيمٌ. ﴿67﴾ |
| 68 ਜਿਸ ਨੂੰ ਸੁਣ ਕੇ ਤੁਸੀਂ ਮੂੰਹ ਫੇਰਨ ਵਾਲੇ ਹੋ। | أَنتُمْ عَنْهُ مُعْرِضُونَ. ﴿68﴾ |
| 69 (ਹੇ ਨਬੀ!) ਉਹਨਾਂ ਨੂੰ ਆਖ ਦਿਓ ਕਿ ਮੈਨੂੰ ਸਭ ਤੋਂ ਉੱਚੇ ਦਰਬਾਰ (ਵਾਲੇ ਫ਼ਰਿਸ਼ਤਿਆਂ) ਦਾ ਕੁੱਝ ਵੀ ਗਿਆਨ ਨਹੀਂ ਜਦੋਂ ਉਹ (ਮਨੁੱਖੀ ਸਿਰਜਨ ’ਤੇ ਰੱਬ ਨਾਲ) ਝਗੜ ਰਹੇ ਸੀ। | مَا كَانَ لِىَ مِنْ عِلْمٍۭ بِٱلْمَلَإِ ٱلْأَعْلَىٰٓ إِذْ يَخْتَصِمُونَ. ﴿69﴾ |
| 70 ਮੇਰੇ ਵੱਲ ਤਾਂ ਕੇਵਲ ਵਹੀ ਘੱਲੀ ਜਾਂਦੀ ਹੈ ਅਤੇ ਮੈਂ ਤਾਂ ਸਪਸ਼ਟ ਰੂਪ ਵਿਚ (ਨਰਕ ਦੀ ਅੱਗ ਤੋਂ) ਖ਼ਬਰਦਾਰ ਕਰਨ ਵਾਲਾ ਹਾਂ। | إِن يُوحَىٰٓ إِلَىَّ إِلَّآ أَنَّمَآ أَنَا۠ نَذِيرٌۭ مُّبِينٌ. ﴿70﴾ |
| 71 (ਯਾਦ ਕਰੋ) ਜਦੋਂ ਤੁਹਾਡੇ ਪਾਲਣਹਾਰ ਨੇ ਫ਼ਰਿਸ਼ਤਿਆਂ ਨੂੰ ਕਿਹਾ ਕਿ ਮੈਂ ਮਿੱਟੀ ਤੋਂ ਇਕ ਮਨੁੱਖ ਨੂੰ ਪੈਦਾ ਕਰਨ ਵਾਲਾ ਹਾਂ। | إِذْ قَالَ رَبُّكَ لِلْمَلَٰٓئِكَةِ إِنِّى خَٰلِقٌۢ بَشَرًۭا مِّن طِينٍۢ. ﴿71﴾ |
| 72 ਜਦੋਂ ਮੈਂ ਇਸ (ਮਨੁੱਖ) ਨੂੰ ਠੀਕ-ਠਾਕ ਕਰ ਲਵਾਂ ਅਤੇ ਉਸ ਵਿਚ ਆਪਣੀ ਰੂਹ ਪਾ ਦੇਵਾਂ ਤਾਂ ਤੁਸੀਂ ਸਾਰੇ ਉਸ ਦੇ ਅੱਗੇ ਸਿਜਦੇ ਵਿਚ ਡਿਗ ਪੈਣਾ। | فَإِذَا سَوَّيْتُهُۥ وَنَفَخْتُ فِيهِ مِن رُّوحِى فَقَعُوا۟ لَهُۥ سَٰجِدِينَ. ﴿72﴾ |
| 73 (ਇਸ ਆਦੇਸ਼ ਅਨੁਸਾਰ) ਸਾਰੇ ਫ਼ਰਿਸ਼ਤਿਆਂ ਨੇ ਇਕੱਠਾ ਹੋ ਕੇ ਸਿਜਦਾ ਕੀਤਾ। | فَسَجَدَ ٱلْمَلَٰٓئِكَةُ كُلُّهُمْ أَجْمَعُونَ. ﴿73﴾ |
| 74 ਛੁੱਟ ਇਬਲੀਸ ਤੋਂ, ਉਸ ਨੇ ਘਮੰਡ ਕੀਤਾ, ਇੰਜ ਉਹ ਇਨਕਾਰੀਆਂ ਵਿੱਚੋਂ ਹੋ ਗਿਆ। | إِلَّآ إِبْلِيسَ ٱسْتَكْبَرَ وَكَانَ مِنَ ٱلْكَٰفِرِينَ. ﴿74﴾ |
|
75
ਪੁੱਛਿਆ ਕਿ ਹੇ ਇਬਲੀਸ! ਤੈਨੂੰ ਕਿਹੜੀ ਗੱਲ ਨੇ ਇਸ (ਮਨੁੱਖ) ਨੂੰ ਸਿਜਦਾ ਕਰਨ ਤੋਂ ਰੋਕਿਆ, ਜਿਸ ਨੂੰ ਮੈਂਨੇ ਆਪਣੇ ਹੱਥੀਂ ਸਾਜਿਆ ਹੈ ? ਕੀ ਤੂੰ ਘਮੰਡੀ ਹੋ ਗਿਆ ਜਾਂ ਤੇਰਾ ਦਰਜਾ (ਉਹਨਾਂ ਫ਼ਰਿਸ਼ਤਿਆਂ ਨਾਲੋਂ) ਉੱਚਾ ਹੈ? [2]
[2] ਵੇਖੋ ਸੂਰਤ ਆਲੇ-ਇਮਰਾਨ, ਹਾਸ਼ੀਆ ਆਇਤ 73/3
|
قَالَ يَٰٓإِبْلِيسُ مَا مَنَعَكَ أَن تَسْجُدَ لِمَا خَلَقْتُ بِيَدَىَّ ۖ أَسْتَكْبَرْتَ أَمْ كُنتَ مِنَ ٱلْعَالِينَ. ﴿75﴾ |
| 76 ਉਸ (ਇਬਲੀਸ) ਨੇ ਉੱਤਰ ਦਿੱਤਾ ਕਿ ਮੈਂ ਇਸ (ਆਦਮ) ਤੋਂ ਚੰਗਾ ਹਾਂ, ਤੁਸਾਂ ਮੈਨੂੰ ਅੱਗ ਤੋਂ ਪੈਦਾ ਕੀਤਾ ਹੈ ਜਦ ਕਿ ਇਸ (ਮਨੁੱਖ) ਨੂੰ ਮਿੱਟੀ ਤੋਂ ਬਣਾਇਆ ਹੈ। | قَالَ أَنَا۠ خَيْرٌۭ مِّنْهُ ۖ خَلَقْتَنِى مِن نَّارٍۢ وَخَلَقْتَهُۥ مِن طِينٍۢ. ﴿76﴾ |
| 77 ਅੱਲਾਹ ਵੱਲੋਂ ਹੁਕਮ ਹੋਇਆ ਕਿ ਤੂੰ ਐਥੋਂ ਨਿਕਲ ਜਾ ਤੂੰ ਤਾਂ ਮਰਦੂਦ (ਧਿੱਕਾਰਿਆ ਹੋਇਆ) ਹੈ। | قَالَ فَٱخْرُجْ مِنْهَا فَإِنَّكَ رَجِيمٌۭ. ﴿77﴾ |
| 78 ਅਤੇ ਕਿਅਮਾਤ ਤਕ ਲਈ ਤੇਰੇ ਉੱਤੇ ਮੇਰੀ ਫ਼ਿਟਕਾਰ ਹੈ। | وَإِنَّ عَلَيْكَ لَعْنَتِىٓ إِلَىٰ يَوْمِ ٱلدِّينِ. ﴿78﴾ |
| 79 (ਇਬਲੀਸ ਭਾਵ ਸ਼ੈਤਾਨ ਨੇ) ਆਖਿਆ ਕਿ ਹੇ ਮੇਰੇ ਰੱਬਾ! ਤਾਂ ਫੇਰ ਮੈਨੂੰ ਉਸ ਦਿਨ ਤਕ ਦੀ ਮੋਹਲਤ ਦੇ, ਜਦੋਂ ਲੋਕ ਮੁੜ (ਕਬਰਾਂ ’ਚੋਂ) ਉਠਾਏ ਜਾਣਗੇ। | قَالَ رَبِّ فَأَنظِرْنِىٓ إِلَىٰ يَوْمِ يُبْعَثُونَ. ﴿79﴾ |
| 80 ਫ਼ਰਮਾਇਆ ਕਿ ਬੇਸ਼ੱਕ ਤੂੰ ਵੀ ਮੋਹਲਤ ਦਿੱਤੀ ਜਾਣ ਵਾਲੇ ਲੋਕਾਂ ਵਿੱਚੋਂ ਹੋ ਗਿਆ। | قَالَ فَإِنَّكَ مِنَ ٱلْمُنظَرِينَ. ﴿80﴾ |
| 81 ਉਸ ਦਿਨ ਤਕ (ਮੋਹਲਤ) ਹੈ ਜਿਸ ਦਾ ਸਮਾਂ ਮੇਰੇ ਵੱਲੋਂ ਮਿਥਿਆ ਹੋਇਆ ਹੈ। | إِلَىٰ يَوْمِ ٱلْوَقْتِ ٱلْمَعْلُومِ. ﴿81﴾ |
| 82 (ਸ਼ੈਤਾਨ ਨੇ) ਕਿਹਾ ਕਿ ਮੈਨੂੰ ਤੇਰੀ ਇੱਜ਼ਤ ਦੀ ਕਸਮ! ਮੈਂ ਉਹਨਾਂ ਸਭ (ਮਨੁੱਖਾਂ) ਨੂੰ (ਰੱਬ ਦੇ ਰਸਤਿਓਂ) ਲਾਜ਼ਮੀ ਕੁਰਾਹੇ ਪਾਵਾਂਗਾ। | قَالَ فَبِعِزَّتِكَ لَأُغْوِيَنَّهُمْ أَجْمَعِينَ. ﴿82﴾ |
| 83 ਛੁੱਟ ਉਹਨਾਂ ਤੋਂ ਜਿਹੜੇ ਉਹਨਾਂ ਵਿੱਚੋਂ ਤੇਰੇ ਚੋਂਣਵੇਂ ਤੇ ਪਸੰਦ ਦੇ ਬੰਦੇ ਹਨ। | إِلَّا عِبَادَكَ مِنْهُمُ ٱلْمُخْلَصِينَ. ﴿83﴾ |
| 84 ਫ਼ਰਮਾਇਆ ਕਿ ਸੱਚੀ ਗੱਲ ਤਾਂ ਇਹੋ ਹੈ ਅਤੇ ਮੈਂ ਸੱਚ ਹੀ ਕਿਹਾ ਕਰਦਾ ਹਾਂ। | قَالَ فَٱلْحَقُّ وَٱلْحَقَّ أَقُولُ. ﴿84﴾ |
| 85 ਕਿ ਮੈਂ ਤੇਰੇ ਅਤੇ ਤੇਰਾ ਕਹਿਣਾ ਮੰਣਨ ਵਾਲਿਆਂ ਨਾਲ ਨਰਕ ਨੂੰ ਜ਼ਰੂਰ ਭਰ ਦੇਵਾਂਗਾਂ। | لَأَمْلَأَنَّ جَهَنَّمَ مِنكَ وَمِمَّن تَبِعَكَ مِنْهُمْ أَجْمَعِينَ. ﴿85﴾ |
| 86 (ਹੇ ਨਬੀ!) ਆਖ ਦਿਓ ਕਿ ਮੈਂ ਤੁਹਾਥੋਂ (ਰੱਬੀ ਸੁਨੇਹਾ ਪਚਾਉਣ ਦਾ) ਕੋਈ ਬਦਲਾ ਨਹੀਂ ਮੰਗਦਾ ਅਤੇ ਨਾ ਹੀ ਮੈਂ ਕੋਈ ਬਣਾਵਟੀ ਕੰਮ ਕਰਨ ਵਾਲਿਆਂ ਵਿੱਚੋਂ ਹਾਂ। | قُلْ مَآ أَسْـَٔلُكُمْ عَلَيْهِ مِنْ أَجْرٍۢ وَمَآ أَنَا۠ مِنَ ٱلْمُتَكَلِّفِينَ. ﴿86﴾ |
| 87 ਇਹ (.ਕੁਰਆਨ) ਤਾਂ ਸਾਰੇ ਜਹਾਨਾਂ ਲਈ ਇਕ ਨਸੀਹਤ ਹੈ। | إِنْ هُوَ إِلَّا ذِكْرٌۭ لِّلْعَٰلَمِينَ. ﴿87﴾ |
| 88 ਅਤੇ ਤੁਸੀਂ ਇਸ ਦੀ ਸੱਚਾਈ ਨੂੰ ਕੁੱਝ ਦੇਰ ਮਗਰੋਂ (ਭਾਵ ਕਿਆਮਤ ਵੇਲੇ ਜ਼ਰੂਰ ਹੀ) ਜਾਣ ਲਵੋਗੇ। | وَلَتَعْلَمُنَّ نَبَأَهُۥ بَعْدَ حِينٍۭ. ﴿88﴾ |