Loading date... | Loading Hijri date... | Loading time...

النساء

ਪੰਜਾਬੀ Translation with Arabic Quran Text

ਪੰਜਾਬੀ العربية
1 ਹੇ ਲੋਕੋ! ਆਪਣੇ ਉਸ ਪਾਲਣਹਾਰ ਤੋਂ ਡਰੋ ਜਿਸ ਨੇ ਤੁਹਾਨੂੰ ਸਭ ਨੂੰ ਇਕ ਜਾਨ (ਹਜ਼ਰਤ ਆਦਮ) ਤੋਂ ਪੈਦਾ ਕੀਤਾ ਤੇ ਉਸੇ (ਜਾਨ) ਤੋਂ ਉਹਦਾ ਜੋੜਾ (ਪਤਨੀ ਹੱਵਾ ਨੂੰ) ਬਣਾਇਆ ਅਤੇ ਉਹਨਾਂ ਦੋਵਾਂ ਤੋਂ ਬਹੁਤ ਸਾਰੇ ਮਰਦ ਤੇ ਔਰਤਾਂ (ਦੁਨੀਆਂ ਵਿਚ) ਖਿਲਾਰ ਦਿੱਤੇ। ਉਸ ਅੱਲਾਹ ਤੋਂ ਡਰੋ ਜਿਸ ਦਾ ਵਾਸਤਾ ਪਾਕੇ ਤੁਸੀਂ ਇਕ ਦੂਜੇ ਕੋਲੋਂ (ਰਿਸ਼ਤੇ) ਮੰਗਦੇ ਹੋ, ਅਤੇ ਰਿਸ਼ਤੇ ਨਾਤੇ ਤੋੜਣ ਤੋਂ ਬਚੋ।[1] ਬੇਸ਼ੱਕ ਅੱਲਾਹ ਤੁਹਾਡੀ ਨਿਗਰਾਨੀ ਕਰ ਰਿਹਾ ਹੇ।
[1] ਰਿਸ਼ਤੇ ਤੋੜਣਾ ਬਹੁਤ ਵੱਡਾ ਗੁਨਾਹ ਹੇ। ਨਬੀ ਕਰੀਮ ਸ: ਦਾ ਫ਼ਰਮਾਨ ਹੇ ਕਿ ਰਿਸ਼ਤੇ ਤੋੜਣ ਵਾਲਾ ਜੰਨਤ ਵਿਚ ਨਹੀਂ ਜਾਵੇਗਾ। (ਸਹੀ ਬੁਖ਼ਾਰੀ, ਹਦੀਸ: 5984)
يَٰٓأَيُّهَا ٱلنَّاسُ ٱتَّقُوا۟ رَبَّكُمُ ٱلَّذِى خَلَقَكُم مِّن نَّفْسٍۢ وَٰحِدَةٍۢ وَخَلَقَ مِنْهَا زَوْجَهَا وَبَثَّ مِنْهُمَا رِجَالًۭا كَثِيرًۭا وَنِسَآءًۭ ۚ وَٱتَّقُوا۟ ٱللَّهَ ٱلَّذِى تَسَآءَلُونَ بِهِۦ وَٱلْأَرْحَامَ ۚ إِنَّ ٱللَّهَ كَانَ عَلَيْكُمْ رَقِيبًۭا. ﴿1﴾
2 ਯਤੀਮਾਂ ਦੇ ਮਾਲ (ਜਿਹੜੇ ਤੁਹਾਡੇ ਕੋਲ ਹਨ) ਉਹਨਾਂ ਨੂੰ ਵਾਪਸ ਦੇ ਦਿਓ ਅਤੇ (ਉਹਨਾਂ ਦੇ) ਵਧੀਆ ਮਾਲ ਨੂੰ (ਆਪਣੇ) ਭੈੜੇ ਮਾਲ ਨਾਲ ਨਾ ਬਦਲੋ। ਤੁਸੀਂ ਉਹਨਾਂ ਦੇ ਮਾਲ ਆਪਣੇ ਮਾਲ ਨਾਲ ਰਲਾ ਮਲਾ ਕੇ ਨਾ ਖਾਓ। ਬੇਸ਼ੱਕ ਇਹ ਬਹੁਤ ਵੱਡਾ ਪਾਪ ਹੇ। وَءَاتُوا۟ ٱلْيَتَٰمَىٰٓ أَمْوَٰلَهُمْ ۖ وَلَا تَتَبَدَّلُوا۟ ٱلْخَبِيثَ بِٱلطَّيِّبِ ۖ وَلَا تَأْكُلُوٓا۟ أَمْوَٰلَهُمْ إِلَىٰٓ أَمْوَٰلِكُمْ ۚ إِنَّهُۥ كَانَ حُوبًۭا كَبِيرًۭا. ﴿2﴾
3 ਜੇ ਤੁਹਾਨੂੰ ਡਰ ਹੋਵੇ ਕਿ ਤੁਸੀਂ ਯਤੀਮ ਲੜਕੀਆਂ ਨਾਲ (ਨਿਕਾਹ ਕਰਕੇ) ਇਨਸਾਫ਼ ਨਹੀਂ ਕਰ ਸਕੋਗੇ ਤਾਂ ਜਿਹੜੀਆਂ ਇਸਤਰੀਆਂ ਤੁਹਾਨੂੰ ਪਸੰਦ ਹੋਣ ਤੁਸੀਂ ਉਹਨਾਂ ਵਿੱਚੋਂ ਦੋ-ਦੋ, ਤਿੰਨ-ਤਿੰਨ ਅਤੇ ਚਾਰ-ਚਾਰ (ਇਸਤਰੀਆਂ ਨਾਲ ਨਿਕਾਹ) ਕਰ ਸਕਦੇ ਹੋ, ਪਰ ਜੇ ਤੁਹਾਨੂੰ ਇਸ ਗੱਲ ਦਾ ਡਰ ਹੇ ਕਿ ਤੁਸੀਂ ਉਹਨਾਂ ਨਾਲ ਨਿਆ ਨਹੀਂ ਕਰ ਸਕਦੇ ਤਾਂ ਇੱਕ ਹੀ ਔਰਤ ਨਾਲ ਨਿਕਾਹ ਕਰੋ ਜਾਂ ਉਹਨਾਂ ਗੋਲੀਆਂ ਨੂੰ ਪਤਨੀ ਬਣਾ ਲਓ ਜੋ ਤੁਹਾਡੇ ਕਬਜ਼ੇ ’ਚ ਆਈਆਂ ਹਨ। ਤੁਹਾਡੇ ਲਈ ਇਹੋ ਉਚਿਤ ਹੇ। ਇੰਜ ਕਰਕੇ ਤੁਸੀਂ ਨਾ ਇਨਸਾਫ਼ੀ ਤੋਂ ਬਚ ਜਾਵੋਗੇ। وَإِنْ خِفْتُمْ أَلَّا تُقْسِطُوا۟ فِى ٱلْيَتَٰمَىٰ فَٱنكِحُوا۟ مَا طَابَ لَكُم مِّنَ ٱلنِّسَآءِ مَثْنَىٰ وَثُلَٰثَ وَرُبَٰعَ ۖ فَإِنْ خِفْتُمْ أَلَّا تَعْدِلُوا۟ فَوَٰحِدَةً أَوْ مَا مَلَكَتْ أَيْمَٰنُكُمْ ۚ ذَٰلِكَ أَدْنَىٰٓ أَلَّا تَعُولُوا۟. ﴿3﴾
4 ਪਤਨੀਆਂ ਨੂੰ ਉਹਨਾਂ ਦੇ ਮਹਿਰ ਖ਼ੁਸ਼ੀ-ਖ਼ੁਸ਼ੀ ਅਦਾ ਕਰੋ,[2] ਹਾਂ ਜੇ ਉਹ ਆਪੇ ਆਪਣੀ ਇੱਛਾ ਨਾਲ ਤੁਹਾਨੂੰ ਮਹਿਰ ਦਾ ਕੁੱਝ ਹਿੱਸਾ ਮੁਆਫ਼ ਕਰ ਦੇਣ ਤਾਂ ਤੁਸੀਂ ਉਸ ਨੂੰ ਸ਼ੌਕ ਨਾਲ ਖਾ ਸਕਦੇ ਹੋ।
[2] ਮਹਿਰ ਔਰਤ ਦਾ ਉਹ ਹੱਕ ਹੇ ਜਿਸ ਨੂੰ ਨਾ ਦੇਣਾ ਸਖ਼ਤ ਗੁਨਾਹ ਹੇ ਨਬੀ ਕਰੀਮ ਸ: ਨੇ ਫ਼ਰਮਾਇਆ ਕਿ ਅੱਲਾਹ ਤਆਲਾ ਨੇ ਤੁਹਾਡੇ ਲਈ ਮਾਵਾਂ ਦੀ ਨਾ-ਫ਼ਰਮਾਨੀ, ਧੀਆਂ ਨੂੰ ਜਿਉਂਦਾ ਗੱਡ ਦੇਣਾ ਆਪਣੇ ’ਤੇ ਕਿਸੇ ਦਾ ਹੱਕ ਹੋਵੇ ਉਸ ਨੂੰ ਨਾ ਅਦਾ ਕਰਨਾ ਅਤੇ ਦੂਜਿਆਂ ਤੋਂ ਆਪਣਾ ਹੱਕ ਮੰਗਣਾ ਹਰਾਮ ਕਰ ਦਿੱਤਾ ਹੇ ਅਤੇ ਆਪ ਸ: ਨੇ ਬੇਕਾਰ ਗੱਲਾਂ ਕਰਨ, ਅਤੇ ਬਹੁਤੇ ਸਵਾਲ ਕਰਨ, ਅਤੇ ਮਾਲ ਬਰਬਾਦ ਕਰਨ ਨੂੰ ਨਾ ਪਸੰਦ ਕੀਤਾ ਹੇ। (ਸਹੀ ਬੁਖ਼ਾਰੀ, ਹਦੀਸ: 2408)
وَءَاتُوا۟ ٱلنِّسَآءَ صَدُقَٰتِهِنَّ نِحْلَةًۭ ۚ فَإِن طِبْنَ لَكُمْ عَن شَىْءٍۢ مِّنْهُ نَفْسًۭا فَكُلُوهُ هَنِيٓـًۭٔا مَّرِيٓـًۭٔا. ﴿4﴾
5 ਜਿਸ ਮਾਲ ਨੂੰ ਅੱਲਾਹ ਨੇ ਤੁਹਾਡੇ ਲਈ ਜੀਵਨ ਗੁਜ਼ਾਰਨ ਦਾ ਇਕ ਸਾਧਨ ਬਣਾਇਆ ਹੇ ਉਸ ਮਾਲ ਨੂੰ ਬੇ-ਸਮਝ ਲੋਕਾਂ ਦੇ ਹਵਾਲੇ ਨਾ ਕਰੋ। ਹਾਂ! ਉਹਨਾਂ (ਬੇ-ਅਕਲਾਂ) ਨੂੰ ਉਸ ਮਾਲ ’ਚੋਂ ਖਾਣ ਪਾਣ ਕਰਾਓ ਤੇ ਕੱਪੜਾ ਲੱਤਾ ਪਵਾਓ ਅਤੇ ਉਹਨਾਂ ਨਾਲ ਨਰਮ ਸੁਭਾਅ ਨਾਲ ਗੱਲਬਾਤ ਕਰੋ। وَلَا تُؤْتُوا۟ ٱلسُّفَهَآءَ أَمْوَٰلَكُمُ ٱلَّتِى جَعَلَ ٱللَّهُ لَكُمْ قِيَٰمًۭا وَٱرْزُقُوهُمْ فِيهَا وَٱكْسُوهُمْ وَقُولُوا۟ لَهُمْ قَوْلًۭا مَّعْرُوفًۭا. ﴿5﴾
6 ਤੁਸੀਂ ਯਤੀਮਾਂ ਦੀ (ਸੂਝ-ਬੂਝ ਦੀ) ਪਰਖ ਕਰਦੇ ਰਹੋ, ਇੱਥੋਂ ਤਕ ਕਿ ਉਹ ਨਿਕਾਹ ਦੀ ਉਮਰ ਨੂੰ ਪੁੱਜ ਜਾਣ। ਫੇਰ ਜੇ ਤੁਸੀਂ ਉਹਨਾਂ ਵਿਚ ਸਮਝਦਾਰੀ ਤੇ ਯੋਗਤਾ ਪਾਓ ਤਾਂ ਉਹਨਾਂ ਦੇ ਮਾਲ ਉਹਨਾਂ ਦੇ ਹਵਾਲੇ ਕਰ ਦਿਓ। ਤੁਸੀਂ ਉਹਨਾਂ ਦੀ ਦੌਲਤ ਨੂੰ ਲੋੜ ਤੋਂ ਵੱਧ ਅਤੇ ਛੇਤੀ-ਛੇਤੀ ਇਸ ਕਰਕੇ ਨਾ ਖਾਓ ਕਿ ਉਹ ਵੱਡੇ ਹੋ ਕੇ ਤੁਹਾਥੋਂ ਆਪਣਾ ਹੱਕ ਮੰਗਣਗੇ। ਜੇ (ਸਰਪ੍ਰਸਤ) ਅਮੀਰ ਹੋਵੇ ਤਾਂ ਉਸ ਨੂੰ ਚਾਹੀਦਾ ਹੇ ਕਿ ਅਨਾਥਾਂ ਦੇ ਮਾਲ ਖਾਣ ਤੋਂ ਬਚੋ, ਪਰ ਜੇ ਉਹ ਗਰੀਬ ਹੇ ਤਾਂ ਲੋੜ ਅਨੁਸਾਰ ਖਾ ਸਕਦਾ ਹੇ। ਜਦੋਂ ਤੁਸੀਂ ਉਹਨਾਂ (ਅਨਾਥਾਂ) ਦੇ ਮਾਲ ਉਹਨਾਂ ਦੇ ਹਵਾਲੇ ਕਰੋ ਤਾਂ ਇਸ ’ਤੇ ਕਿਸੇ ਹੇ ਗਵਾਹ ਬਣਾ ਲਵੋ। ਅਤੇ ਅੱਲਾਹ ਹਿਸਾਬ ਲੈਣ ਲਈ ਆਪ ਹੀ ਬਥੇਰਾ ਹੇ। وَٱبْتَلُوا۟ ٱلْيَتَٰمَىٰ حَتَّىٰٓ إِذَا بَلَغُوا۟ ٱلنِّكَاحَ فَإِنْ ءَانَسْتُم مِّنْهُمْ رُشْدًۭا فَٱدْفَعُوٓا۟ إِلَيْهِمْ أَمْوَٰلَهُمْ ۖ وَلَا تَأْكُلُوهَآ إِسْرَافًۭا وَبِدَارًا أَن يَكْبَرُوا۟ ۚ وَمَن كَانَ غَنِيًّۭا فَلْيَسْتَعْفِفْ ۖ وَمَن كَانَ فَقِيرًۭا فَلْيَأْكُلْ بِٱلْمَعْرُوفِ ۚ فَإِذَا دَفَعْتُمْ إِلَيْهِمْ أَمْوَٰلَهُمْ فَأَشْهِدُوا۟ عَلَيْهِمْ ۚ وَكَفَىٰ بِٱللَّهِ حَسِيبًۭا. ﴿6﴾
7 ਮਾਤਾ ਪਿਤਾ ਤੇ ਸਾਕ-ਸੰਬੰਧੀ ਦੇ ਛੱਡੇ ਹੋਏ ਮਾਲ ਵਿਚ ਮਰਦਾਂ ਦਾ ਵੀ ਹਿੱਸਾ ਹੇ ਤੇ ਔਰਤਾਂ ਦਾ ਵੀ (ਹਿੱਸਾ ਹੇ) ਮਾਲ ਭਾਵੇਂ ਘੱਟ ਹੋਵੇ ਜਾਂ ਵੱਧ ਹੋਵੇ ਇਹ ਦੇ ਹਿੱਸੇ (ਅੱਲਾਹ ਵੱਲੋਂ) ਨਿਯਤ ਕੀਤੇ ਗਏ ਹਨ। لِّلرِّجَالِ نَصِيبٌۭ مِّمَّا تَرَكَ ٱلْوَٰلِدَانِ وَٱلْأَقْرَبُونَ وَلِلنِّسَآءِ نَصِيبٌۭ مِّمَّا تَرَكَ ٱلْوَٰلِدَانِ وَٱلْأَقْرَبُونَ مِمَّا قَلَّ مِنْهُ أَوْ كَثُرَ ۚ نَصِيبًۭا مَّفْرُوضًۭا. ﴿7﴾
8 ਜੇ ਵੰਡ ਵੇਲੇ ਰਿਸ਼ਤੇਦਾਰ, ਯਤੀਮ ਅਤੇ ਮੁਥਾਜ ਆ ਜਾਣ ਤਾਂ ਤੁਸੀਂ ਉਸ (ਵਿਰਾਸਤ ਦੇ) ਮਾਲ ਵਿੱਚੋਂ ਉਹਨਾਂ ਨੂੰ ਵੀ ਕੁੱਝ ਦੇ ਦੇਵੋ ਅਤੇ ਉਹਨਾਂ ਨਾਲ ਨਰਮੀ ਨਾਲ ਬੋਲੋ। وَإِذَا حَضَرَ ٱلْقِسْمَةَ أُو۟لُوا۟ ٱلْقُرْبَىٰ وَٱلْيَتَٰمَىٰ وَٱلْمَسَٰكِينُ فَٱرْزُقُوهُم مِّنْهُ وَقُولُوا۟ لَهُمْ قَوْلًۭا مَّعْرُوفًۭا. ﴿8﴾
9 ਲੋਕਾਂ ਨੂੰ ਇਸ ਗੱਲ ਤੋਂ ਡਰਨਾ ਚਾਹੀਦਾ ਹੇ ਕਿ ਜੇ ਉਹ ਆਪਣੇ ਪਿੱਛੇ (ਛੋਟੇ-ਛੋਟੇ) ਬੇਵਸ ਬੱਚੇ ਛੱਡ ਜਾਣ ਤਾਂ ਉਹਨਾਂ ਨੂੰ ਆਪਣੇ ਬੱਚਿਆਂ ਪ੍ਰਤੀ ਕਿੰਨੀ ਚਿੰਤਾ ਹੋਵੇਗੀ। ਸੋ ਉਹਨਾਂ ਨੂੰ ਰੱਬ ਤੋਂ ਡਰਦੇ ਹੋਏ ਠੀਕ ਤੇ ਸਹੀ ਗੱਲ ਕਹਿਣੀ ਚਾਹੀਦੀ ਹੇ। وَلْيَخْشَ ٱلَّذِينَ لَوْ تَرَكُوا۟ مِنْ خَلْفِهِمْ ذُرِّيَّةًۭ ضِعَٰفًا خَافُوا۟ عَلَيْهِمْ فَلْيَتَّقُوا۟ ٱللَّهَ وَلْيَقُولُوا۟ قَوْلًۭا سَدِيدًا. ﴿9﴾
10 ਜਿਹੜੇ ਲੋਕ ਯਤੀਮਾਂ ਦਾ ਮਾਲ ਜ਼ੁਲਮ ਨਾਲ ਖਾਂਦੇ ਹਨ ਉਹ ਆਪਣੇ ਢਿੱਡ ਅੱਗ ਨਾਲ ਹੀ ਭਰਦੇ ਹਨ ਅਤੇ ਉਹ ਛੇਤੀ ਹੀ (ਕਿਆਮਤ ਵਾਲੇ ਦਿਨ) ਨਰਕ ਦੀ ਅੱਗ ਵਿਚ ਸੁਟੇ ਜਾਣਗੇ। إِنَّ ٱلَّذِينَ يَأْكُلُونَ أَمْوَٰلَ ٱلْيَتَٰمَىٰ ظُلْمًا إِنَّمَا يَأْكُلُونَ فِى بُطُونِهِمْ نَارًۭا ۖ وَسَيَصْلَوْنَ سَعِيرًۭا. ﴿10﴾
11 ਅੱਲਾਹ ਤੁਹਾਨੂੰ ਤੁਹਾਡੀ ਸੰਤਾਨ ਬਾਰੇ ਹੁਕਮ ਦਿੰਦਾ ਹੇ ਕਿ ਪੁੱਤਰ ਦਾ ਹਿੱਸਾ ਦੋ ਧੀਆਂ ਦੇ ਬਰਾਬਰ ਹੇ। ਜੇਕਰ ਕੇਵਲ ਧੀਆਂ ਦੋ ਜਾਂ ਦੋ ਤੋਂ ਵੱਧ ਹੋਣ ਤਾਂ ਉਹਨਾਂ ਨੂੰ ਵਿਰਸੇ ਦਾ ਦੋ ਤਿਹਾਈ ਹਿੱਸਾ ਮਿਲੇਗਾ ਅਤੇ ਜੇ ਇਕ ਹੀ (ਧੀ) ਹੋਵੇ ਤਾਂ ਉਸ ਲਈ ਅੱਧਾ ਵਿਰਸਾ ਹੇ। ਜੇ ਮ੍ਰਿਤਕ ਦੇ ਸੰਤਾਨ ਹੇ ਤਾਂ ਉਸ ਦੇ ਮਾਤਾ ਪਿਤਾ ਵਿੱਚੋਂ ਹਰ ਇਕ ਨੂੰ ਵਿਰਸੇ ਦਾ ਛੇਵਾਂ ਹਿੱਸਾ ਮਿਲੇਗਾ ਅਤੇ ਜੇ ਸੰਤਾਨ ਨਾ ਹੋਵੇ ਅਤੇ ਮਾ ਬਾਪ ਹੀ ਵਾਰਿਸ ਹੋਣ ਤਾਂ ਉਸ ਦੀ ਮਾਂ ਦਾ ਤੀਜਾ ਹਿੱਸਾ ਹੇ। ਜੇ ਮ੍ਰਿਤਕ ਦੇ ਕਈ ਭਰਾ ਹੋਣ ਤਾਂ ਫੇਰ ਉਸ ਦੀ ਮਾਂ ਦਾ ਛੇਵਾਂ ਹਿੱਸਾ ਵਰਾਸਤ ਵਿਚ ਹੋਵੇਗਾ। ਇਹ ਸਾਰੇ ਹਿੱਸਿਆਂ ਦੀ ਵੰਡ ਮ੍ਰਿਤਕ ਦੀ ਵਸੀਅਤ ਪੂਰੀ ਕਰਨ ਅਤੇ ਉਸ ਦੇ ਸਿਰ ਜਿਹੜਾ ਕਰਜ਼ਾ ਹੋਵੇ ਉਸ ਨੂੰ ਉਤਾਰਨ ਮਗਰੋਂ ਹੋਵੇਗੀ। ਤੁਹਾਡੇ ਮਾਂ ਬਾਪ ਹੋਣ ਜਾਂ ਤੁਹਾਡੀ ਸੰਤਾਨ ਹੋਵੇ ਤੁਹਾਨੂੰ ਨਹੀਂ ਪਤਾ ਕਿ ਇਹਨਾਂ ਵਿੱਚੋਂ ਕੋਣ ਤੁਹਾਨੂੰ ਲਾਭ ਪਹੁੰਚਾ ਸਕਦਾ ਹੇ। ਇਹ ਸਾਰੇ ਹਿੱਸੇ ਅੱਲਾਹ ਵੱਲੋਂ ਨਿਯਤ ਕੀਤੇ ਹੋਏ ਹਨ। ਬੇਸ਼ੱਕ ਅੱਲਾਹ ਸਾਰੀਆਂ ਹਕੀਕਤਾਂ ਅਤੇ ਸਾਰੀਆਂ ਹਿਕਮਤਾਂ ਦਾ ਜਾਣਨ ਵਾਲਾ ਹੇ। يُوصِيكُمُ ٱللَّهُ فِىٓ أَوْلَٰدِكُمْ ۖ لِلذَّكَرِ مِثْلُ حَظِّ ٱلْأُنثَيَيْنِ ۚ فَإِن كُنَّ نِسَآءًۭ فَوْقَ ٱثْنَتَيْنِ فَلَهُنَّ ثُلُثَا مَا تَرَكَ ۖ وَإِن كَانَتْ وَٰحِدَةًۭ فَلَهَا ٱلنِّصْفُ ۚ وَلِأَبَوَيْهِ لِكُلِّ وَٰحِدٍۢ مِّنْهُمَا ٱلسُّدُسُ مِمَّا تَرَكَ إِن كَانَ لَهُۥ وَلَدٌۭ ۚ فَإِن لَّمْ يَكُن لَّهُۥ وَلَدٌۭ وَوَرِثَهُۥٓ أَبَوَاهُ فَلِأُمِّهِ ٱلثُّلُثُ ۚ فَإِن كَانَ لَهُۥٓ إِخْوَةٌۭ فَلِأُمِّهِ ٱلسُّدُسُ ۚ مِنۢ بَعْدِ وَصِيَّةٍۢ يُوصِى بِهَآ أَوْ دَيْنٍ ۗ ءَابَآؤُكُمْ وَأَبْنَآؤُكُمْ لَا تَدْرُونَ أَيُّهُمْ أَقْرَبُ لَكُمْ نَفْعًۭا ۚ فَرِيضَةًۭ مِّنَ ٱللَّهِ ۗ إِنَّ ٱللَّهَ كَانَ عَلِيمًا حَكِيمًۭا. ﴿11﴾
12 ਜੇ ਤੁਹਾਡੀਆਂ ਪਤਨੀਆਂ ਬੇ-ਔਲਾਦ ਹੋਣ ਤਾਂ ਉਹਨਾਂ ਦੇ ਛੱਡੇ ਹੋਏ ਮਾਲ ਵਿੱਚੋਂ ਤੁਹਾਡਾ (ਪਤੀ ਦਾ) ਅੱਧਾ ਹਿੱਸਾ ਹੋਵੇਗਾ ਜੇ ਉਸ ਦੀ ਸੰਤਾਨ ਹੇ ਤਾਂ ਉਹਨਾਂ ਦੇ ਛੱਡੇ ਹੋਏ ਮਾਲ ਵਿੱਚੋਂ ਤੁਹਾਡਾ ਚੋਥਾ ਹਿੱਸਾ ਹੋਵੇਗਾ। ਇਹ ਵੰਡ ਉਹਨਾਂ ਪਤਨੀਆਂ ਦੀ ਵਸੀਅਤ ਪੂਰੀ ਕਰਨ ਅਤੇ ਕਰਜ਼ਾਂ ਅਦਾ ਕਰਨ ਤੋਂ ਬਾਅਦ ਹੀ ਹੋਵੇਗੀ। ਜੇ ਤੁਹਾਡੀ (ਮਰਦਾਂ ਦੀ) ਸੰਤਾਨ ਨਹੀਂ ਤਾਂ ਤੁਹਾਡੇ ਵੱਲੋਂ ਛੱਡੇ ਹੋਏ ਮਾਲ ’ਚੋਂ ਤੁਹਾਡੀ ਪਤਨੀਆਂ ਦਾ ਚੌਥਾ ਹਿੱਸਾ ਹੇ ਜੇ ਤੁਹਾਡੀ ਔਲਾਦ ਹੇ ਤਾਂ ਤੁਹਾਡੇ ਛੱਡੇ ਹੋਏ ਮਾਲ ’ਚੋਂ ਉਹਨਾਂ (ਤੁਹਾਡੀਆਂ ਪਤਨੀਆਂ) ਦਾ ਅੱਠਵਾਂ ਹਿੱਸਾ ਹੇ ਇਹ ਵੰਡ ਵੀ ਤੁਹਾਡੇ ਵੱਲੋਂ ਕੀਤੀ ਹੋਈ ਵਸੀਅਤ ਦੀ ਪੂਰਤੀ ਅਤੇ ਤੁਹਾਡਾ ਕਰਜ਼ ਅਦਾ ਕਰਨ ਉਪਰੰਤ ਹੋਵੇਗੀ। ਜੇਕਰ ਉਹ ਵਿਅਕਤੀ ਜਿਸ ਦਾ ਵਿਰਸਾ ਵੰਡਿਆ ਜਾ ਰਿਹਾ ਹੇ ਨਾ ਕੋਈ ਉਸਦਾ ਪੁੱਤਰ ਹੇ ਅਤੇ ਨਾ ਹੀ ਉਸ ਦਾ ਪਿਓ (ਜਿਓਦਾਂ) ਹੇ ਜਾਂ ਇੰਜ ਹੀ ਕੋਈ ਔਰਤ ਹੋਵੇ ਜੇ ਉਸ ਦਾ ਇਕ ਭਰਾ ਜਾਂ ਇਕ ਭੈਣ ਹੋਵੇ ਤਾਂ ਇਹਨਾਂ ਦੋਵਾਂ ਵਿੱਚੋਂ ਹਰੇਕ ਦਾ ਛੇਵਾਂ ਹਿੱਸਾ ਹੋਵੇਗਾ, ਜੇ ਉਹ ਵੱਧ ਗਿਣਤੀ ਵਿਚ ਹਨ ਤਾਂ ਉਹ ਸਾਰੇ ਇਕ ਤਿਹਾਈ ਦੇ ਭਾਗੀਦਾਰ ਹੋਣਗੇ, ਇਹ (ਵੰਡ) ਉਸ (ਮਰਨ ਵਾਲੇ ਦੀ) ਵਸੀਅਤ ’ਤੇ ਅਮਲ ਹੋਣ ਤੋਂ ਬਾਅਦ ਜਾਂ ਉਸ ਦੇ ਜ਼ਿੰਮੇ ਕਰਜ਼ੇ ਦੀ ਅਦਾਏਗੀ ਤੋਂ ਬਾਅਦ ਹੋਵੇਗੀ, ਪਰ ਇਸ ਤੋਂ ਕਿਸੇ ਨੂੰ ਕੋਈ ਹਾਨੀ ਨਹੀ ਹੋਣੀ ਚਾਹੀਦੀ। ਇਹ ਹੁਕਮ ਅੱਲਾਹ ਵੱਲੋਂ ਹੇ ਅਤੇ ਅੱਲਾਹ ਹੀ ਜਾਣਨ ਵਾਲਾ ਸਹਿਣਸ਼ੀਲ ਹੇ। ۞ وَلَكُمْ نِصْفُ مَا تَرَكَ أَزْوَٰجُكُمْ إِن لَّمْ يَكُن لَّهُنَّ وَلَدٌۭ ۚ فَإِن كَانَ لَهُنَّ وَلَدٌۭ فَلَكُمُ ٱلرُّبُعُ مِمَّا تَرَكْنَ ۚ مِنۢ بَعْدِ وَصِيَّةٍۢ يُوصِينَ بِهَآ أَوْ دَيْنٍۢ ۚ وَلَهُنَّ ٱلرُّبُعُ مِمَّا تَرَكْتُمْ إِن لَّمْ يَكُن لَّكُمْ وَلَدٌۭ ۚ فَإِن كَانَ لَكُمْ وَلَدٌۭ فَلَهُنَّ ٱلثُّمُنُ مِمَّا تَرَكْتُم ۚ مِّنۢ بَعْدِ وَصِيَّةٍۢ تُوصُونَ بِهَآ أَوْ دَيْنٍۢ ۗ وَإِن كَانَ رَجُلٌۭ يُورَثُ كَلَٰلَةً أَوِ ٱمْرَأَةٌۭ وَلَهُۥٓ أَخٌ أَوْ أُخْتٌۭ فَلِكُلِّ وَٰحِدٍۢ مِّنْهُمَا ٱلسُّدُسُ ۚ فَإِن كَانُوٓا۟ أَكْثَرَ مِن ذَٰلِكَ فَهُمْ شُرَكَآءُ فِى ٱلثُّلُثِ ۚ مِنۢ بَعْدِ وَصِيَّةٍۢ يُوصَىٰ بِهَآ أَوْ دَيْنٍ غَيْرَ مُضَآرٍّۢ ۚ وَصِيَّةًۭ مِّنَ ٱللَّهِ ۗ وَٱللَّهُ عَلِيمٌ حَلِيمٌۭ. ﴿12﴾
13 ਇਹ (ਵਰਾਸਤ ਦੀਆਂ ਵੰਡਾਂ) ਅੱਲਾਹ ਦੀਆਂ ਨਿਯਤ ਕੀਤੀਆਂ ਹੋਈਆਂ ਹਨ ਅਤੇ ਜਿਹੜਾ ਵਿਅਕਤੀ ਅੱਲਾਹ ਅਤੇ ਉਸ ਦੇ ਰਸੂਲ (ਮੁਹੰਮਦ ਸ:) ਦੀ ਤਾਬੇਦਾਰੀ ਕਰੇਗਾ ਉਸ ਨੂੰ ਅੱਲਾਹ ਸਵਰਗਾਂ ਵਿਚ ਦਾਖ਼ਲ ਕਰੇਗਾ ਜਿਨ੍ਹਾਂ ਦੇ ਹੇਠ ਨਹਿਰਾਂ ਵਗਦੀਆਂ ਹਨ, ਜਿਨ੍ਹਾਂ ਵਿਚ ਉਹ (ਆਗਿਆਕਾਰੀ ਲੋਕ) ਸਦਾ ਰਹਿਣਗੇ ਅਤੇ ਇਹੋ ਵੱਡੀ ਕਾਮਯਾਬੀ ਹੇ। تِلْكَ حُدُودُ ٱللَّهِ ۚ وَمَن يُطِعِ ٱللَّهَ وَرَسُولَهُۥ يُدْخِلْهُ جَنَّٰتٍۢ تَجْرِى مِن تَحْتِهَا ٱلْأَنْهَٰرُ خَٰلِدِينَ فِيهَا ۚ وَذَٰلِكَ ٱلْفَوْزُ ٱلْعَظِيمُ. ﴿13﴾
14 ਜੋ ਵਿਅਕਤੀ ਅੱਲਾਹ ਅਤੇ ਉਸ ਦੇ ਰਸੂਲ ਦੀ ਨਾ-ਫ਼ਰਮਾਨੀ ਕਰੇਗਾ ਅਤੇ ਉਸ (ਅੱਲਾਹ) ਦੀਆਂ ਹੱਦਾਂ ਦੀ ਉਲੰਘਣਾ ਕਰੇਗਾ, ਉਸ (ਨਾ-ਫ਼ਰਮਾਨ) ਨੂੰ (ਅੱਲਾਹ) ਨਰਕ ਵਿਚ ਸੁੱਟ ਦੇਵੇਗਾ ਜਿੱਥੇ ਉਹ ਹਮੇਸ਼ਾਂ ਲਈ ਰਹਿਣਗੇ ਅਜਿਹੇ ਲੋਕਾਂ ਲਈ ਹੀ ਜ਼ਲੀਲ ਕਰਨ ਵਾਲਾ ਅਜ਼ਾਬ ਹੇ। وَمَن يَعْصِ ٱللَّهَ وَرَسُولَهُۥ وَيَتَعَدَّ حُدُودَهُۥ يُدْخِلْهُ نَارًا خَٰلِدًۭا فِيهَا وَلَهُۥ عَذَابٌۭ مُّهِينٌۭ. ﴿14﴾
15 ਅਤੇ ਤੁਹਾਡੀਆਂ ਇਸਤਰੀਆਂ (ਪਤਨੀਆਂ) ਵਿੱਚੋਂਂ ਜਿਹੜੀਆਂ ਬਦਕਾਰੀ ਵਾਲੇ ਕੰਮ (ਜ਼ਨਾ) ਕਰ ਬੈਠਣ ਉਹਨਾਂ ਉੱਤੇ ਆਪਣੇ ਵਿੱਚੋਂ ਹੀ ਚਾਰ ਪੁਰਸ਼ਾਂ ਦੀ ਗਵਾਹੀ ਲਓ, ਜੇ ਇਹ ਚਾਰੋ ਗਵਾਹੀ ਦੇਣ ਤਾਂ ਉਹਨਾਂ ਔਰਤਾਂ ਨੂੰ ਘਰਾਂ ਵਿਚ ਬੰਦ (ਕੈਦ) ਕਰ ਦਿਓ, ਇੱਥੋਂ ਤਕ ਕਿ ਉਨ੍ਹਾਂ ਦੀ ਮੋਤ ਆ ਜਾਵੇ ਜਾਂ ਅੱਲਾਹ ਉਹਨਾਂ ਲਈ ਕੋਈ ਹੋਰ ਰਾਹ ਕੱਢ ਦੇਵੇ। وَٱلَّٰتِى يَأْتِينَ ٱلْفَٰحِشَةَ مِن نِّسَآئِكُمْ فَٱسْتَشْهِدُوا۟ عَلَيْهِنَّ أَرْبَعَةًۭ مِّنكُمْ ۖ فَإِن شَهِدُوا۟ فَأَمْسِكُوهُنَّ فِى ٱلْبُيُوتِ حَتَّىٰ يَتَوَفَّىٰهُنَّ ٱلْمَوْتُ أَوْ يَجْعَلَ ٱللَّهُ لَهُنَّ سَبِيلًۭا. ﴿15﴾
16 ਤੁਹਾਡੇ ’ਚੋਂ ਜਿਹੜੇ ਵੀ ਦੋ ਪੁਰਸ਼ ਬਦਕਾਰੀ (ਸਮਲਿੰਗਤਾ) ਕਰਨ ਉਹਨਾਂ ਨੂੰ ਸਜ਼ਾ ਦਿਓ ਜੇ ਉਹ ਤੌਬਾ ਕਰਕੇ ਆਪਣਾ ਸੁਧਾਰ ਕਰ ਲੈਣ ਤਾਂ ਉਹਨਾਂ ਨੂੰ ਮੁਆਫ਼ ਕਰ ਦਿਓ। ਬੇਸ਼ੱਕ ਅੱਲਾਹ ਹੀ ਤੌਬਾ ਨੂੰ ਕਬੂਲ ਕਰਨ ਵਾਲਾ ਹੇ ਤੇ ਰਹਿਮ ਫ਼ਰਮਾਉਣ ਵਾਲਾ ਹੇ। وَٱلَّذَانِ يَأْتِيَٰنِهَا مِنكُمْ فَـَٔاذُوهُمَا ۖ فَإِن تَابَا وَأَصْلَحَا فَأَعْرِضُوا۟ عَنْهُمَآ ۗ إِنَّ ٱللَّهَ كَانَ تَوَّابًۭا رَّحِيمًا. ﴿16﴾
17 ਅੱਲਾਹ ਕੇਵਲ ਉਹਨਾਂ ਲੋਕਾਂ ਦੀ ਹੀ ਤੌਬਾ ਕਬੂਲ ਕਰਦਾ ਹੇ ਜਿਹੜੇ ਨਾਦਾਨੀ (ਅਣਜਾਣਪੁਨੇ) ਵਿਚ ਕੋਈ ਗੁਨਾਹ ਕਰ ਬੈਠਦੇ ਹਨ ਪਰ ਛੇਤੀ ਹੀ (ਉਸ ਗੁਨਾਹ ਤੋਂ) ਤੌਬਾ ਕਰ ਲੈਣ ਤਾਂ ਅੱਲਾਹ ਉਹਨਾਂ ਦੀ ਤੌਬਾ ਕਬੂਲ ਕਰਦਾ ਹੇ। ਅੱਲਾਹ (ਸਭ ਦਿਲਾਂ ਦੀ) ਜਾਣਕਾਰੀ ਰੱਖਣ ਵਾਲਾ ਹੇ ਅਤੇ ਹਿਕਮਤ ਵਾਲਾ ਹੇ। إِنَّمَا ٱلتَّوْبَةُ عَلَى ٱللَّهِ لِلَّذِينَ يَعْمَلُونَ ٱلسُّوٓءَ بِجَهَٰلَةٍۢ ثُمَّ يَتُوبُونَ مِن قَرِيبٍۢ فَأُو۟لَٰٓئِكَ يَتُوبُ ٱللَّهُ عَلَيْهِمْ ۗ وَكَانَ ٱللَّهُ عَلِيمًا حَكِيمًۭا. ﴿17﴾
18 ਉਹਨਾਂ ਲੋਕਾਂ ਦੀ ਤੌਬਾ ਕਬੂਲ ਨਹੀਂ ਹੁੰਦੀ ਜਿਹੜੇ ਭੈੜੇ ਕੰਮ ਕਰਦੇ ਰਹਿੰਦੇ ਹਨ ਇੱਥੋਂ ਤੀਕ ਕਿ ਜਦੋਂ ਉਹਨਾਂ ਵਿੱਚੋਂ ਕਿਸੇ ਦੀ ਮੌਤ ਦਾ ਵੇਲਾ ਆ ਪੁੱਜਦਾ ਹੇ ਉਸ ਸਮੇਂ ਆਖਦਾ ਹੇ ਕਿ “ਹੁਣ ਮੈਂ ਤੌਬਾ ਕਰਦਾ ਹਾਂ” ਇਸੇ ਤਰ੍ਹਾਂ ਉਹਨਾਂ ਦੀ ਤੌਬਾ ਵੀ ਕਬੂਲ ਨਹੀਂ ਹੁੰਦੀ ਜਿਹੜੇ ਕਾਫ਼ਿਰ ਹੁੰਦੇ ਹੋਏ ਹੀ ਮਰ ਜਾਣ। ਇਹੋ ਉਹ ਲੋਕ ਹਨ ਜਿਨ੍ਹਾਂ ਲਈ ਅਸਾਂ ਦੁਖਦਾਈ ਅਜ਼ਾਬ ਤਿਆਰ ਕਰ ਛੱਡਿਆ ਹੇ। وَلَيْسَتِ ٱلتَّوْبَةُ لِلَّذِينَ يَعْمَلُونَ ٱلسَّيِّـَٔاتِ حَتَّىٰٓ إِذَا حَضَرَ أَحَدَهُمُ ٱلْمَوْتُ قَالَ إِنِّى تُبْتُ ٱلْـَٰٔنَ وَلَا ٱلَّذِينَ يَمُوتُونَ وَهُمْ كُفَّارٌ ۚ أُو۟لَٰٓئِكَ أَعْتَدْنَا لَهُمْ عَذَابًا أَلِيمًۭا. ﴿18﴾
19 ਹੇ ਈਮਾਨ ਵਾਲਿਓ! ਤੁਹਾਡੇ ਲਈ ਇਹ ਜਾਇਜ਼ ਨਹੀਂ ਕਿ ਤੁਸੀਂ ਜ਼ੋਰ ਜ਼ਬਰਦਸਤੀ (ਵਿਧਵਾ) ਇਸਤਰੀਆਂ ਦੇ ਵਾਰਸ ਬਣ ਬੈਠੋ (ਹੁਣ ਉਹ ਅਜ਼ਾਦ ਹੇ ਜਿੱਥੇ ਚਾਹੇ ਨਿਕਾਹ ਕਰਵਾ ਸਕਦੀ ਹੇ) ਅਤੇ ਨਾ ਹੀ ਉਹਨਾਂ ਨੂੰ ਇਸ ਲਈ (ਤਲਾਕ ਦੇਣ ਮਗਰੋਂ) ਰੋਕ ਕੇ ਰੱਖੋ ਕਿ ਜੋ ਤੁਸੀਂ ਉਹਨਾਂ ਨੂੰ ਮਹਿਰ ਦਿੱਤਾ ਹੋਇਆ ਹੇ ਉਸ ਵਿੱਚੋਂ ਕੁੱਝ ਵਾਪਸ ਲੈ ਲਵੋ [3] ਹਾਂ ਜੇ ਉਹ ਕੋਈ ਸਪਸ਼ਟ ਬਦਕਾਰੀ ਤੇ ਬੇ-ਹਿਆਈ ਦੇ ਕੰਮ ਕਰ ਬੈਠਣ ਤਾਂ ਉਹਨਾਂ ਨੂੰ ਰੋਕਣਾ ਜਾਇਜ਼ ਹੇ। ਤੁਸੀਂ ਉਹਨਾਂ (ਆਪਣੀਆਂ ਪਤਨੀਆਂ) ਨਾਲ ਸੁਚੱਜੇ ਢੰਗ ਨਾਲ ਜੀਵਨ ਗੁਜ਼ਾਰੋ ਜੇ ਤੁਸੀਂ ਉਹਨਾਂ ਨੂੰ ਨਾ ਪਸੰਦ ਕਰੋ ਤਾਂ ਹੋ ਸਕਦਾ ਹੇ ਕਿ ਤੁਹਾਨੂੰ ਇਕ ਚੀਜ਼ ਪਸੰਦ ਨਾ ਹੋਵੇ ਪਰ ਅੱਲਾਹ ਨੇ ਉਸੇ ਵਿਚ ਕੋਈ ਭਲਾਈ ਰੱਖ ਛੱਡੀ ਹੋਵੇ।
[3] ਇਸ ਤੋਂ ਭਾਵ ਮਹਿਰ ਹੇ, ਇਸ ਵਿਚ ਹਰ ਉਹ ਚੀਜ਼ ਹੇ, ਜਿਹੜੀ ਪਤੀ ਵੱਲੋਂ ਪਤਨੀ ਨੂੰ ਨਿਕਾਹ ਦੇ ਬਦਲੇ ਦਿੱਤੀ ਜਾਂਦੀ ਹੇ (ਸੋਨਾ ਚਾਂਦੀ ਮਾਲ ਦੌਲਤ ਆਦਿ) ਲੋਕਾਂ ਵਿਚ ਆਮ ਕਰਕੇ 32/- ਰੁਪਏ ਸ਼ਰਈ ਮਹਿਰ ਦਾ ਰਿਵਾਜ ਹੇ। ਜਦ ਕਿ ਇਹ ਸਭ ਗ਼ਲਤ ਗੱਲਾਂ ਹਨ। ਮਹਿਰ ਲੜਕੇ ਦੀ ਵਿੱਤੀ ਯੋਗਤਾ ਅਨੁਸਾਰ ਹੋਣਾ ਚਾਹੀਦਾ ਹੇ, ਨਾ ਦੇਣ ਦੇ ਇਰਾਦੇ ਨਾਲ ਵਧ ਤੋਂ ਵਧ ਮਹਿਰ ਨਿਯਤ ਕਰਨਾ ਠੀਕ ਨਹੀਂ ਅਤੇ ਨਾ ਹੀ ਲੜਕੇ ਦੀ ਹਿੰਮਤ ਤੋਂ ਵੱਧ ਕੇ ਮਹਿਰ ਹੋਣਾ ਚਾਹੀਦਾ ਹੇ ਅਤੇ ਇਸ ਨੂੰ ਦੇਣਾ ਵੀ ਜ਼ਰੂਰੀ ਹੇ।
يَٰٓأَيُّهَا ٱلَّذِينَ ءَامَنُوا۟ لَا يَحِلُّ لَكُمْ أَن تَرِثُوا۟ ٱلنِّسَآءَ كَرْهًۭا ۖ وَلَا تَعْضُلُوهُنَّ لِتَذْهَبُوا۟ بِبَعْضِ مَآ ءَاتَيْتُمُوهُنَّ إِلَّآ أَن يَأْتِينَ بِفَٰحِشَةٍۢ مُّبَيِّنَةٍۢ ۚ وَعَاشِرُوهُنَّ بِٱلْمَعْرُوفِ ۚ فَإِن كَرِهْتُمُوهُنَّ فَعَسَىٰٓ أَن تَكْرَهُوا۟ شَيْـًۭٔا وَيَجْعَلَ ٱللَّهُ فِيهِ خَيْرًۭا كَثِيرًۭا. ﴿19﴾
20 ਜੇ ਤੁਸੀਂ ਇਕ ਪਤਨੀ ਦੀ ਥਾਂ ਦੂਜੀ ਪਤਨੀ ਲਿਆਉਣਾ ਚਾਹੁੰਦੇ ਹੋ ਤਾਂ ਭਾਵੇਂ ਤੁਸੀਂ ਉਹਨਾਂ (ਛੱਡਣ ਵਾਲੀਆਂ ਪਤਨੀਆਂ) ਵਿੱਚੋਂ ਕਿਸੇ ਨੂੰ ਖ਼ਜ਼ਾਨਾਂ ਵੀ ਦੇ ਰੱਖਿਆ ਹੇ ਤਾਂ ਵੀ ਉਸ ਵਿੱਚੋਂ ਕੁੱਝ ਵੀ ਵਾਪਸ ਨਾ ਲਵੋ। ਕੀ ਤੁਸੀਂ ਉਸ ’ਤੇ ਇਲਜ਼ਾਮ ਲਾ ਕੇ ਅਤੇ ਖੁੱਲ੍ਹਾ ਪਾਪ ਕਰਦੇ ਹੋਏ ਵਾਪਸ ਲਵੋਗੇ ? وَإِنْ أَرَدتُّمُ ٱسْتِبْدَالَ زَوْجٍۢ مَّكَانَ زَوْجٍۢ وَءَاتَيْتُمْ إِحْدَىٰهُنَّ قِنطَارًۭا فَلَا تَأْخُذُوا۟ مِنْهُ شَيْـًٔا ۚ أَتَأْخُذُونَهُۥ بُهْتَٰنًۭا وَإِثْمًۭا مُّبِينًۭا. ﴿20﴾
21 ਤੁਸੀਂ (ਦਿੱਤੇ ਹੋਏ) ਮਹਿਰ ਵਿੱਚੋਂ ਕਿੱਦਾਂ ਵਾਪਸ ਲਵੋਗੇ ਜਦੋਂ ਕਿ ਤੁਸੀਂ ਇਕ ਦੂਜੇ ਨਾਲ ਸਰੀਰਿਕ ਮਿਲਣ ਕਰ ਚੁੱਕੇ ਹੋ ਅਤੇ ਉਹ ਔਰਤਾਂ ਤੁਹਾਥੋਂ ਪੱਕਾ ਪ੍ਰਣ ਲੈ ਚੁੱਕੀਆਂ ਹਨ (ਭਾਵ ਨਿਕਾਹ ਕੀਤਾ ਹੇ)। وَكَيْفَ تَأْخُذُونَهُۥ وَقَدْ أَفْضَىٰ بَعْضُكُمْ إِلَىٰ بَعْضٍۢ وَأَخَذْنَ مِنكُم مِّيثَٰقًا غَلِيظًۭا. ﴿21﴾
22 ਉਹਨਾਂ ਇਸਤਰੀਆਂ ਨਾਲ ਨਿਕਾਹ ਨਾ ਕਰੋ ਜਿਨ੍ਹਾਂ (ਔਰਤਾਂ) ਨਾਲ ਤੁਹਾਡੇ ਪਿਓ ਨਿਕਾਹ ਕਰ ਚੱਕੇ ਹਨ ਪਰ ਜੋ ਪਹਿਲਾਂ ਹੋ ਚੁੱਕਾ ਸੋ ਹੋ ਚੁੱਕਾ। ਬੇਸ਼ੱਕ ਇਹ ਇਕ ਅਸ਼ਲੀਲ ਕੰਮ ਹੇ ਅਤੇ ਨਾ ਪਸੰਦੀਦਾ ਤੇ ਭੈੜਾ ਰਵਾਜ ਹੇ। وَلَا تَنكِحُوا۟ مَا نَكَحَ ءَابَآؤُكُم مِّنَ ٱلنِّسَآءِ إِلَّا مَا قَدْ سَلَفَ ۚ إِنَّهُۥ كَانَ فَٰحِشَةًۭ وَمَقْتًۭا وَسَآءَ سَبِيلًا. ﴿22﴾
23 ਤੁਹਾਡੇ ’ਤੇ ਹਰਾਮ ਕੀਤੀਆਂ ਗਈਆਂ ਹਨ (ਭਾਵ ਜਿਨ੍ਹਾਂ ਨਾਲ ਤੁਸੀਂ ਨਿਕਾਹ ਨਹੀਂ ਕਰ ਸਕਦੇ) ਤੁਹਾਡੀਆਂ (ਸਕੀਆਂ ਤੇ ਮਤੇਰੀਆਂ) ਮਾਵਾਂ, ਤੁਹਾਡੀਆਂ ਧੀਆਂ (ਪੋਤੀ ਤੇ ਦੋਹਤੀ ਸਮੇਤ), ਭੈਣਾਂ (ਸਕੀ ਮਾਂ ਜਾਂ ਬਾਪ ਵੱਲੋਂ), ਭੂਆ, ਮਾਸੀਆਂ, ਭਤੀਜੀਆਂ, ਭਾਣਜੀਆਂ, ਤੁਹਾਡੀਆਂ ਉਹ ਮਾਵਾਂ ਜਿਨ੍ਹਾਂ ਦਾ ਤੁਸੀਂ ਦੁੱਧ ਪੀਤਾ ਹੇ ਅਤੇ ਤੁਹਾਡੀਆਂ ਦੁੱਧ ਵਿਚ ਸਾਂਝੀਵਾਲ ਭੈਣਾਂ, ਤੁਹਾਡੀਆਂ ਸੱਸਾਂ ਅਤੇ ਤੁਹਾਡੀਆਂ ਪਤਨੀਆਂ ਦੀਆਂ ਧੀਆਂ, ਜਿਹੜੀਆਂ ਤੁਹਾਡੀ ਗੋਦੀ ਵਿਚ ਪਲੀਆਂ ਹਨ, ਉਹਨਾਂ ਔਰਤਾਂ ਦੀਆਂ ਧੀਆਂ ਜਿਨ੍ਹਾਂ ਨਾਲ ਤੁਸੀਂ (ਪਤੀ ਪਤਨੀ ਵਾਲਾ) ਮੇਲ ਮਿਲਾਪ ਕਰ ਚੁੱਕੇ ਹੋ, ਪਰ ਜੇ ਤੁਸੀਂ ਉਹਨਾਂ ਨਾਲ ਪਤੀ ਪਤਨੀ ਵਾਂਗ ਮਿਲਾਪ ਨਹੀਂ ਸੀ ਕੀਤਾ (ਕੇਵਲ ਨਿਕਾਹ ਹੀ ਹੋਇਆ ਹੇ) ਤਾਂ ਫੇਰ ਤੁਹਾਡੇ ’ਤੇ ਕੋਈ ਦੋਸ਼ ਨਹੀਂ ਤੁਹਾਡੇ ਲਈ ਜਾਇਜ਼ ਹੇ (ਤੁਸੀਂ ਨਿਕਾਹ ਕਰ ਸਕਦੇ ਹੋ) ਅਤੇ ਤੁਹਾਡੇ ਵੀਰਜ ਤੋਂ ਪੈਦਾ ਹੋਏ ਪੁੱਤਰਾਂ ਦੀਆਂ ਪਤਨੀਆਂ ਅਤੇ ਦੋ ਸਕੀਆਂ ਭੈਣਾਂ ਨੂੰ ਇਕੋ ਵੇਲੇ ਇਕੱਠਾ ਰੱਖਣਾ (ਵੀ ਹਰਾਮ ਹੇ) ਹਾਂ ਜੋ ਵੀ (ਇਹਨਾਂ ਹੁਕਮਾਂ ਤੋਂ) ਪਹਿਲਾਂ ਹੋ ਚੁੱਕਿਆ ਸੋ ਹੋ ਚੁੱਕਿਆ। ਅੱਲਾਹ ਬਖ਼ਸ਼ਣਹਾਰ ਤੇ ਰਹਿਮ ਫ਼ਰਮਾਉਣ ਵਾਲਾ ਹੇ। حُرِّمَتْ عَلَيْكُمْ أُمَّهَٰتُكُمْ وَبَنَاتُكُمْ وَأَخَوَٰتُكُمْ وَعَمَّٰتُكُمْ وَخَٰلَٰتُكُمْ وَبَنَاتُ ٱلْأَخِ وَبَنَاتُ ٱلْأُخْتِ وَأُمَّهَٰتُكُمُ ٱلَّٰتِىٓ أَرْضَعْنَكُمْ وَأَخَوَٰتُكُم مِّنَ ٱلرَّضَٰعَةِ وَأُمَّهَٰتُ نِسَآئِكُمْ وَرَبَٰٓئِبُكُمُ ٱلَّٰتِى فِى حُجُورِكُم مِّن نِّسَآئِكُمُ ٱلَّٰتِى دَخَلْتُم بِهِنَّ فَإِن لَّمْ تَكُونُوا۟ دَخَلْتُم بِهِنَّ فَلَا جُنَاحَ عَلَيْكُمْ وَحَلَٰٓئِلُ أَبْنَآئِكُمُ ٱلَّذِينَ مِنْ أَصْلَٰبِكُمْ وَأَن تَجْمَعُوا۟ بَيْنَ ٱلْأُخْتَيْنِ إِلَّا مَا قَدْ سَلَفَ ۗ إِنَّ ٱللَّهَ كَانَ غَفُورًۭا رَّحِيمًۭا. ﴿23﴾
24 ਤੁਹਾਡੇ ਲਈ ਵਿਵਾਹਿਤ ਔਰਤਾਂ ਵੀ ਹਰਾਮ ਹਨ ਪ੍ਰੰਤੂ ਜਿਹੜੀਆਂ ਔਰਤਾਂ ਜੰਗ ਵਿਚ ਤੁਹਾਡੇ ਕਬਜ਼ੇ ਵਿਚ ਆ ਜਾਣ ਉਹ ਜਾਇਜ਼ ਹਨ। ਅੱਲਾਹ ਨੇ ਇਹਨਾਂ ਹਿਦਾਇਤਾਂ ਨੂੰ ਤੁਹਾਡੇ ਲਈ ਲਿੱਖ ਛੱਡਿਆ ਹੇ। ਇਹਨਾਂ ਇਸਤਰੀਆਂ ਤੋਂ ਛੁੱਟ ਬਾਕੀ ਸਾਰੀਆਂ ਔਰਤਾਂ ਤੁਹਾਡੇ ਲਈ ਹਲਾਲ (ਜਾਇਜ਼) ਹਨ। ਤੁਸੀਂ ਆਪਣੇ ਮਾਲ (ਮਹਿਰ) ਦੇ ਕੇ ਉਹਨਾਂ ਨਾਲ ਨਿਕਾਹ ਕਰ ਸਕਦੇ ਹੋ। ਤੁਹਾਡਾ ਇਰਾਦਾ ਬਦਕਾਰੀ ਲਈ ਨਹੀਂ ਹੋਣਾ ਚਾਹੀਦਾ। ਇਸ ਲਈ ਜਿਨ੍ਹਾਂ ਨਾਲ ਤੁਸੀਂ ਨਿਕਾਹ ਕਰੋ ਉਹਨਾਂ ਨੂੰ ਉਹਨਾਂ ਦਾ ਨਿਯਤ ਕੀਤਾ ਹੋਇਆ ਮਹਿਰ ਅਦਾ ਕਰੋ। ਮਹਿਰ ਨਿਯਤ ਹੋਣ ਤੋਂ ਮਗਰੋਂ ਜੇਕਰ ਆਪਸੀ ਰਜ਼ਾਮੰਦੀ ਨਾਲ ਇਸ ਵਿਚ (ਘੱਟ ਜਾਂ ਵੱਧ) ਨਿਯਤ ਕਰ ਲਵੋ ਤਾਂ ਤੁਹਾਡੇ ’ਤੇ ਕੋਈ ਦੋਸ਼ ਨਹੀਂ। ਬੇਸ਼ੱਕ ਅੱਲਾਹ ਜਾਣਨ ਵਾਲਾ, ਸਿਆਣਾ ਤੇ ਦਾਨਾ ਹੇ। ۞ وَٱلْمُحْصَنَٰتُ مِنَ ٱلنِّسَآءِ إِلَّا مَا مَلَكَتْ أَيْمَٰنُكُمْ ۖ كِتَٰبَ ٱللَّهِ عَلَيْكُمْ ۚ وَأُحِلَّ لَكُم مَّا وَرَآءَ ذَٰلِكُمْ أَن تَبْتَغُوا۟ بِأَمْوَٰلِكُم مُّحْصِنِينَ غَيْرَ مُسَٰفِحِينَ ۚ فَمَا ٱسْتَمْتَعْتُم بِهِۦ مِنْهُنَّ فَـَٔاتُوهُنَّ أُجُورَهُنَّ فَرِيضَةًۭ ۚ وَلَا جُنَاحَ عَلَيْكُمْ فِيمَا تَرَٰضَيْتُم بِهِۦ مِنۢ بَعْدِ ٱلْفَرِيضَةِ ۚ إِنَّ ٱللَّهَ كَانَ عَلِيمًا حَكِيمًۭا. ﴿24﴾
25 ਜੇ ਤੁਹਾਡੇ ਵਿੱਚੋਂ ਕੋਈ ਵਿਅਕਤੀ ਆਜ਼ਾਦ ਮੁਸਲਮਾਨ ਇਸਤਰੀ ਨਾਲ ਨਿਕਾਹ ਕਰਨ ਦੀ ਸਮਰਥਾ ਨਾ ਰੱਖਦਾ ਹੋਵੇ ਤਾਂ ਉਹ ਮੁਸਲਮਾਨ ਬਾਂਦੀਆਂ ਨਾਲ, ਜਿਨ੍ਹਾਂ ਦੇ ਤੁਸੀਂ ਆਪ ਮਾਲਿਕ ਹੋ, ਨਿਕਾਹ ਕਰ ਸਕਦਾ ਹੇ। ਅੱਲਾਹ ਤੁਹਾਡੇ ਈਮਾਨ ਦੀ ਹਾਲਤ ਨੂੰ ਭਲੀ-ਭਾਂਤ ਜਾਣਦਾ ਹੇ। ਤੁਸੀਂ ਸਾਰੇ ਇਕ (ਆਦਮ ਦੀ ਔਲਾਦ) ਹੋ, ਇਸ ਲਈ ਬਾਂਦੀਆਂ ਦੇ ਮਾਲਿਕਾਂ ਤੋਂ ਇਜਾਜ਼ਤ ਲੈ ਕੇ ਉਹਨਾਂ ਨਾਲ ਨਿਕਾਹ ਕਰ ਲਵੋ ਅਤੇ ਰਵਾਜ ਅਨੁਸਾਰ ਉਹਨਾਂ (ਬਾਂਦੀਆਂ) ਦੇ ਮਹਿਰ ਉਹਨਾਂ ਨੂੰ ਦੇਵੋਂ। ਉਹ (ਬਾਂਦੀਆਂ) ਨੇਕ ਤੇ ਭਲੀਆਂ ਹੋਣ ਬਦਕਾਰੀ ਕਰਨ ਵਾਲੀਆਂ ਨਾ ਹੋਣ ਅਤੇ ਨਾ ਹੀ ਚੋਰੀ ਛੁਪੇ ਯਾਰੀਆਂ ਲਾਉਣ, ਜਦੋਂ ਉਹ ਬਾਂਦੀਆਂ (ਤੁਹਾਡੇ) ਨਿਕਾਹ ਵਿਚ ਆ ਜਾਣ ਜੇ ਫੇਰ ਵੀ ਉਹ ਬਦਕਾਰੀ ਕਰਨ ਤਾਂ ਉਹਨਾਂ ਦੀ ਸਜ਼ਾਂ ਆਜ਼ਾਦ ਇਸਤਰੀਆਂ ਦੀ ਸਜ਼ਾ ਤੋਂ ਅੱਧੀ (ਭਾਵ 50 ਕੋੜੇ) ਹੋਵੇਗੀ।[4] ਬਾਂਦੀਆਂ (ਗੋਲੀਆਂ) ਨਾਲ ਨਿਕਾਹ ਕਰਨ ਦੀ ਇਜਾਜ਼ਤ ਤੁਹਾਡੇ ਵਿੱਚੋਂ ਕੇਵਲ ਉਹਨਾਂ ਲੋਕਾਂ ਨੂੰ ਹੀ ਹੇ ਜਿਨ੍ਹਾਂ ਨੂੰ ਗੁਨਾਹ ਭਰੀ ਰਾਹ ਤੁਰ ਪੈਣ ਦਾ ਡਰ ਹੇ। ਜੇ ਤੁਸੀਂ ਸਬਰ ਕਰ ਸਕੋ ਤਾਂ ਇਹ ਤੁਹਾਡੇ ਲਈ ਵਧੇਰੇ ਚੰਗਾ ਹੇ ਅਤੇ ਅੱਲਾਹ ਬੜਾ ਹੀ ਬਖ਼ਸ਼ਣਹਾਰ ਤੇ ਰਹਿਮਤਾਂ ਵਾਲਾ ਹੇ।
[4] ਗ਼ੁਲਾਮ ਮਰਦ ਜਾਂ ਔਰਤ ਭਾਵੇਂ ਉਹ ਵਿਵਾਹਿਤ ਹਨ ਜਾਂ ਨਹੀਂ ਜੇ ਉਹਨਾਂ ਵਿੱਚੋਂ ਕੋਈ ਜ਼ਨਾਂ ਕਰੇਗਾ ਤਾਂ ਉਹਨਾਂ ਨੂੰ ਪੰਜਾਹ ਕੋੜ੍ਹਿਆਂ ਦੀ ਸਜ਼ਾ ਦਿੱਤੀ ਜਾਵੇਗੀ ਅਤੇ ਉਹਨਾਂ ਲਈ ਰਜਮ (ਪੱਥਰ ਮਾਰਨ) ਦੀ ਸਜ਼ਾ ਲਾਗੂ ਨਹੀਂ ਹੋਵੇਗੀ।
وَمَن لَّمْ يَسْتَطِعْ مِنكُمْ طَوْلًا أَن يَنكِحَ ٱلْمُحْصَنَٰتِ ٱلْمُؤْمِنَٰتِ فَمِن مَّا مَلَكَتْ أَيْمَٰنُكُم مِّن فَتَيَٰتِكُمُ ٱلْمُؤْمِنَٰتِ ۚ وَٱللَّهُ أَعْلَمُ بِإِيمَٰنِكُم ۚ بَعْضُكُم مِّنۢ بَعْضٍۢ ۚ فَٱنكِحُوهُنَّ بِإِذْنِ أَهْلِهِنَّ وَءَاتُوهُنَّ أُجُورَهُنَّ بِٱلْمَعْرُوفِ مُحْصَنَٰتٍ غَيْرَ مُسَٰفِحَٰتٍۢ وَلَا مُتَّخِذَٰتِ أَخْدَانٍۢ ۚ فَإِذَآ أُحْصِنَّ فَإِنْ أَتَيْنَ بِفَٰحِشَةٍۢ فَعَلَيْهِنَّ نِصْفُ مَا عَلَى ٱلْمُحْصَنَٰتِ مِنَ ٱلْعَذَابِ ۚ ذَٰلِكَ لِمَنْ خَشِىَ ٱلْعَنَتَ مِنكُمْ ۚ وَأَن تَصْبِرُوا۟ خَيْرٌۭ لَّكُمْ ۗ وَٱللَّهُ غَفُورٌۭ رَّحِيمٌۭ. ﴿25﴾
26 ਅੱਲਾਹ ਇਹ ਚਾਹੁੰਦਾ ਹੇ ਕਿ ਸਾਰੇ ਹੁਕਮਾਂ ਨੂੰ ਵਿਸਥਾਰ ਨਾਲ ਬਿਆਨ ਕਰੇ ਅਤੇ ਤੁਹਾਨੂੰ ਤੁਹਾਥੋਂ ਪਹਿਲਾਂ ਦੇ ਨੇਕ ਲੋਕਾਂ ਦੀ ਰਾਹ ’ਤੇ ਚਲਾਵੇ, ਉਹ ਤੁਹਾਡੇ ਵੱਲ ਧਿਆਨ ਦੇਣਾ ਚਾਹੁੰਦਾ ਹੇ। ਅੱਲਾਹ ਜਾਣਨਹਾਰ ਤੇ ਸਿਆਣਾ ਹੇ। يُرِيدُ ٱللَّهُ لِيُبَيِّنَ لَكُمْ وَيَهْدِيَكُمْ سُنَنَ ٱلَّذِينَ مِن قَبْلِكُمْ وَيَتُوبَ عَلَيْكُمْ ۗ وَٱللَّهُ عَلِيمٌ حَكِيمٌۭ. ﴿26﴾
27 ਅੱਲਾਹ ਚਾਹੁੰਦਾ ਹੇ ਕਿ ਤੁਹਾਡੀ ਤੌਬਾ ਨੂੰ ਕਬੂਲ ਕਰੇ, ਪ੍ਰੰਤੂ ਜਿਹੜੇ ਲੋਕੀ ਆਪਣੀਆਂ ਇੱਛਾਵਾਂ ਦੇ ਪਿੱਛੇ ਲੱਗੇ ਹੋਏ ਹਨ ਉਹ ਚਾਹੁੰਦੇ ਹਨ ਕਿ ਤੁਸੀਂ ਹੱਕ ਤੋਂ ਦੂਰ ਹੋ ਜਾਓ। وَٱللَّهُ يُرِيدُ أَن يَتُوبَ عَلَيْكُمْ وَيُرِيدُ ٱلَّذِينَ يَتَّبِعُونَ ٱلشَّهَوَٰتِ أَن تَمِيلُوا۟ مَيْلًا عَظِيمًۭا. ﴿27﴾
28 ਅੱਲਾਹ ਤੁਹਾਡੇ (ਗੁਨਾਹਾਂ ਦੇ) ਭਾਰ ਨੂੰ (ਮੁਆਫ਼ੀ ਦੇ ਕੇ) ਹਲਕਾ ਕਰਨਾ ਚਾਹੁੰਦਾ ਹੇ। ਮਨੁੱਖ ਨੂੰ ਬਹੁਤ ਹੀ ਕਮਜ਼ੋਰ ਪੈਦਾ ਕੀਤਾ ਗਿਆ ਹੇ। يُرِيدُ ٱللَّهُ أَن يُخَفِّفَ عَنكُمْ ۚ وَخُلِقَ ٱلْإِنسَٰنُ ضَعِيفًۭا. ﴿28﴾
29 ਹੇ ਈਮਾਨ ਵਾਲਿਓ! ਤੁਸੀਂ ਇਕ ਦੂਜੇ ਦਾ ਮਾਲ ਨਾ-ਜਾਇਜ਼ ਢੰਗ ਨਾਲ ਨਾ ਖਾਓ, ਸਗੋਂ ਆਪਸੀ ਰਜ਼ਾਮੰਦੀ ਨਾਲ ਲੈਣ-ਦੇਣ ਕਰੋ ਅਤੇ ਅਨ-ਹੱਕਾ ਆਪਣੇ ਆਪ ਨੂੰ ਕਤਲ (ਆਤਮਾ ਹੱਤਿਆ) ਨਾ ਕਰੋ,[5] ਬੇਸ਼ੱਕ ਅੱਲਾਹ ਤੁਹਾਡੇ ’ਤੇ ਬਹੁਤ ਮਿਹਰਬਾਨ ਹੇ।
[5] ਆਤਮ ਹੱਤਿਆ ਦੀ ਹਦੀਸ ਅਨੁਸਾਰ ਕਰੜੀ ਸਜ਼ਾ ਹੇ। ਜਿਸ ਵਿਅਕਤੀ ਨੇ ਇਸਲਾਮ ਤੋਂ ਛੁੱਟ ਕਿਸੇ ਹੋਰ ਧਰਮ ਦੀ ਜਾਣ ਬੁਝ ਕੇ ਝੂਠੀ ਕਸਮ ਖਾਧੀ ਤਾਂ ਉਹ ਅਜਿਹਾ ਹੇ ਜਿਵੇਂ ਉਹ ਕਹਿੰਦਾ ਹੇ ਜੇ ਉਸ ਨੇ ਕਿਹਾ ਕਿ ਜੇ ਉਹ ਗੱਲ ਇੰਜ ਨਾ ਹੋਵੋ ਤਾਂ ਮੈਂ ਯਹੂਦੀ ਹਾਂ ਤਾਂ ਉਹ ਹਕੀਕਤ ਵਿਚ ਯਹੂਦੀ ਹੀ ਹੇ ਜੇ ਉਹ ਆਪਣੀ ਗੱਲ ਵਿਚ ਝੂਠਾ ਹੇ ਅਤੇ ਜਿਸ ਵਿਅਕਤੀ ਨੇ ਆਪਣੇ ਆਪ ਨੂੰ ਤੇਜ਼ ਹਥਿਆਰ ਨਾਲ ਮਾਰ ਲਿਆ ਤਾਂ ਉਸੇ ਹਥਿਆਰ ਨਾਲ ਨਰਕ ਵਿਚ ਅਜ਼ਾਬ ਹੁੰਦਾ ਰਹੇਗਾ। ਨਬੀ ਕਰੀਮ ਸ: ਦਾ ਫ਼ਰਮਾਨ ਹੇ ਇਕ ਵਿਅਕਤੀ ਜ਼ਖ਼ਮੀ ਹੋ ਗਿਆ ਉਸ ਨੇ ਤੰਗ ਆ ਕੇ ਆਤਮ ਹੱਤਿਆ ਕਰ ਲਈ ਤਾਂ ਅੱਲਾਹ ਨੇ ਫ਼ਰਮਾਇਆ ਕਿ ਮੇਰੇ ਬੰਦੇ ਨੇ ਮਰਨ ਵਿਚ ਛੇਤੀ ਕੀਤੀ ਭਾਵ ਉਹ ਸਬਰ ਨਹੀਂ ਕਰ ਸਕਿਆ ਕਿ ਮੈਂ ਉਸ ਦੀ ਜਾਨ ਕੱਢਦਾ ਅਤੇ ਉਸ ਦੀ ਮੌਤ ਹੰਦੀ ਸਗੋਂ ਉਸ ਨੇ ਖ਼ੁਦਕੁਸ਼ੀ (ਆਤਮ ਹੱਤਿਆ) ਕਰ ਲਈ ਮੈਂ ਉਸ ਲਈ ਜੰਨਤ ਨੂੰ ਹਰਾਮ ਕਰ ਦਿੱਤਾ ਹੇ। (ਸਹੀ ਬੁਖ਼ਾਰੀ, ਹਦੀਸ: 1363-1364) * ਆਪ ਸ: ਨੇ ਫ਼ਰਮਾਇਆ ਕਿ ਜੋ ਵਿਅਕਤੀ ਆਪਣਾ ਗਲਾ ਘੁੱਟ ਕੇ ਆਪਣੇ ਆਪ ਨੂੰ ਮਾਰਦਾ ਹੇ ਉਹ ਸਦਾ ਲਈ ਨਰਕ ਵਿਚ ਆਪਣਾ ਗਲਾ ਘੁੱਟਦਾ ਰਹੇਗਾ ਅਤੇ ਜਿਹੜਾ ਕੋਈ ਆਪਣੇ ਆਪ ਨੂੰ ਕਿਸੇ ਹਥਿਆਰ ਦੀਆਂ ਸੱਟਾਂ ਨਾਲ ਕਤਲ ਕਰੇਗਾ, ਉਹ ਨਰਕ ਵਿਚ ਆਪਣੇ ਆਪ ਨੂੰ ਸਦਾ ਸੱਟਾਂ ਮਾਰਦਾ ਰਹੇਗਾ। (ਸਹੀ ਬੁਖ਼ਾਰੀ, ਹਦੀਸ: 1365)
يَٰٓأَيُّهَا ٱلَّذِينَ ءَامَنُوا۟ لَا تَأْكُلُوٓا۟ أَمْوَٰلَكُم بَيْنَكُم بِٱلْبَٰطِلِ إِلَّآ أَن تَكُونَ تِجَٰرَةً عَن تَرَاضٍۢ مِّنكُمْ ۚ وَلَا تَقْتُلُوٓا۟ أَنفُسَكُمْ ۚ إِنَّ ٱللَّهَ كَانَ بِكُمْ رَحِيمًۭا. ﴿29﴾
30 ਜਿਹੜਾ ਵਿਅਕਤੀ ਧੱਕੇ ਨਾਲ ਤੇ ਜ਼ੁਲਮ ਰਾਹੀਂ ਅਜਿਹੇ (ਨਾ-ਫ਼ਰਮਾਨੀ ਵਾਲੇ) ਕੰਮ ਕਰੇਗਾ ਅਸੀਂ ਉਸ ਨੂੰ ਛੇਤੀ ਹੀ ਨਰਕ ਦੀ ਅੱਗ ਵਿਚ ਸੁੱਟ ਦੇਵਾਂਗੇ ਅਤੇ ਇੰਜ ਕਰਨਾ ਅੱਲਾਹ ਲਈ ਬਹੁਤ ਹੀ ਸੌਖਾ ਹੇ। وَمَن يَفْعَلْ ذَٰلِكَ عُدْوَٰنًۭا وَظُلْمًۭا فَسَوْفَ نُصْلِيهِ نَارًۭا ۚ وَكَانَ ذَٰلِكَ عَلَى ٱللَّهِ يَسِيرًا. ﴿30﴾
31 ਜੇਕਰ ਤੁਸੀਂ ਉਹਨਾਂ ਵੱਡੇ ਗੁਨਾਹਾਂ ਤੋਂ ਬਚਦੇ ਰਹੋਗੇ ਜਿਨ੍ਹਾਂ ਤੋਂ ਤੁਹਾਨੂੰ ਰੋਕਿਆ ਗਿਆ ਹੇ ਤਾਂ ਅਸੀਂ ਤੁਹਾਡੇ ਛੋਟੇ-ਛੋਟੇ ਗੁਨਾਹਾਂ ਨੂੰ ਤੁਹਾਥੋਂ ਦੂਰ ਕਰ ਦੇਵਾਂਗੇ [6] ਅਤੇ ਤੁਹਾਨੂੰ ਇੱਜ਼ਤ ਮਾਨ ਵਾਲੀ ਥਾਂ (ਸਵਰਗ) ਵਿਚ ਦਾਖ਼ਲ ਕਰਾਂਗੇ।
[6] ਇਸ ਆਇਤ ਵਿਚ ਗੁਨਾਹੇ ਕਬੀਰਾ (ਮਹਾਂ ਪਾਪ) ਤੋਂ ਬਚਨ ਦੀ ਹਿਦਾਇਤ ਕੀਤੀ ਗਈ ਹੇ। ਵੇਖੋ ਸੂਰਤ ਆਲੇ-ਇਮਰਾਨ, ਹਾਸ਼ੀਆ ਆਇਤ 130\\\\ 3
إِن تَجْتَنِبُوا۟ كَبَآئِرَ مَا تُنْهَوْنَ عَنْهُ نُكَفِّرْ عَنكُمْ سَيِّـَٔاتِكُمْ وَنُدْخِلْكُم مُّدْخَلًۭا كَرِيمًۭا. ﴿31﴾
32 ਤੁਸੀਂ ਉਹਨਾਂ ਚੀਜ਼ਾਂ ਦੀ ਕਾਮਨਾ ਨਾ ਕਰੋ ਜਿਨ੍ਹਾਂ ਕਾਰਨ ਅੱਲਾਹ ਨੇ ਤੁਹਾਡੇ ਵਿੱਚੋਂ ਕਿਸੇ ਨੂੰ ਕਿਸੇ ਦੇ ਮੁਕਾਬਲੇ ਵਿਚ ਵਧੇਰੇ ਦਿੱਤਾ ਹੋਇਆ ਹੇ। ਜੋ ਪੁਰਸ਼ਾਂ ਨੇ ਕਮਾਇਆ ਹੇ ਉਸ ਕਮਾਈ ਵਿਚ ਉਹਨਾਂ ਦਾ ਹਿੱਸਾ ਹੇ (ਭਾਵ ਉਹੀ ਹੱਕਦਾਰ ਹਨ) ਅਤੇ ਔਰਤਾਂ ਦਾ ਹੱਕ ਉਸ ਕਮਾਈ ਵਿਚ ਹੇ ਜੋ ਉਹਨਾਂ ਨੇ ਕਮਾਇਆ ਹੇ। ਤੁਸੀਂ ਅੱਲਾਹ ਤੋਂ ਹੀ ਉਸ ਦੇ ਫ਼ਜ਼ਲਾਂ ਲਈ ਦੁਆਵਾਂ ਮੰਗਦੇ ਰਹੋ। ਬੇਸ਼ੱਕ ਅੱਲਾਹ ਹਰ (ਵਿਅਕਤੀ ਦੀ ਲੋੜ ਦੀਆਂ) ਚੀਜ਼ਾਂ ਨੂੰ ਜਾਣਨ ਵਾਲਾ ਹੇ। وَلَا تَتَمَنَّوْا۟ مَا فَضَّلَ ٱللَّهُ بِهِۦ بَعْضَكُمْ عَلَىٰ بَعْضٍۢ ۚ لِّلرِّجَالِ نَصِيبٌۭ مِّمَّا ٱكْتَسَبُوا۟ ۖ وَلِلنِّسَآءِ نَصِيبٌۭ مِّمَّا ٱكْتَسَبْنَ ۚ وَسْـَٔلُوا۟ ٱللَّهَ مِن فَضْلِهِۦٓ ۗ إِنَّ ٱللَّهَ كَانَ بِكُلِّ شَىْءٍ عَلِيمًۭا. ﴿32﴾
33 ਮਾਤਾ ਪਿਤਾ ਜਾਂ ਨੇੜਲੇ ਰਿਸ਼ਤੇਦਾਰ ਜੋ ਵੀ ਮਾਲ ਛੱਡ ਜਾਣ ਉਸ ਵਿਰਸੇ ਵਿਚ ਅਸੀਂ (ਅੱਲਾਹ ਨੇ ਰਿਸ਼ਤੇ ਅਨੁਸਾਰ) ਹਰੇਕ ਨੂੰ ਵਾਰਸ ਬਣਾਇਆ ਹੇ। ਜਿਨ੍ਹਾਂ ਨਾਲ ਤੁਸੀਂ ਇਕਰਾਰ ਕੀਤਾ ਹੋਇਆ ਹੇ, ਉਹਨਾਂ ਨੂੰ ਉਹਨਾਂ ਦਾ ਹਿੱਸਾ ਦਿਓ। ਬੇਸ਼ੱਕ ਅੱਲਾਹ ਹਰ ਗੱਲ ਦਾ ਗਵਾਹ ਹੇ। وَلِكُلٍّۢ جَعَلْنَا مَوَٰلِىَ مِمَّا تَرَكَ ٱلْوَٰلِدَانِ وَٱلْأَقْرَبُونَ ۚ وَٱلَّذِينَ عَقَدَتْ أَيْمَٰنُكُمْ فَـَٔاتُوهُمْ نَصِيبَهُمْ ۚ إِنَّ ٱللَّهَ كَانَ عَلَىٰ كُلِّ شَىْءٍۢ شَهِيدًا. ﴿33﴾
34 ਮਰਦਾਂ ਨੂੰ ਔਰਤਾਂ ’ਤੇ ਹੁਕਮ ਚਲਾਉਣ ਦਾ ਇਸ ਲਈ ਅਧੀਕਾਰ ਹੇ ਕਿ ਅੱਲਾਹ ਨੇ ਉਹਨਾਂ ਵਿੱਚੋਂ ਇਕ ਨੂੰ ਦੂਜੇ ਦੇ ਮੁਕਾਬਲੇ ਅੱਗੇ ਰੱਖਿਆ ਹੇ। ਉਹ ਇਸ ਲਈ ਕਿ ਉਹ (ਮਰਦ) ਆਪਣੇ ਮਾਲ ਵਿੱਚੋਂ ਉਹਨਾਂ ’ਤੇ ਖ਼ਰਚ ਕਰਦੇ ਹਨ। ਜੋ ਪਤਨੀਆਂ ਨੇਕ ਤੇ ਆਗਿਆਕਾਰੀ ਹੁੰਦੀਆਂ ਹਨ ਉਹ ਆਪਣੇ ਪਤੀ ਦੇ ਪਿੱਠ ਪਿੱਛੇ ਅੱਲਾਹ ਦੀ ਨਿਗਰਾਨੀ ਹੇਠ ਉਹਨਾਂ ਦੀ (ਹਰ ਪੱਖੋ) ਰਾਖੀ ਕਰਦੀਆਂ ਹਨ। ਅਤੇ ਜਿਨ੍ਹਾਂ ਪਤਨੀਆਂ ਦੀ ਨਾ-ਫ਼ਰਮਾਨੀ ਜਾਂ ਸਰਕਸ਼ੀ ਦਾ ਤੁਹਾਨੂ ਡਰ ਹੋਵੇ ਤੁਸੀਂ ਉਹਨਾਂ ਨੂੰ ਸਮਝਾਓ (ਜੇ ਨਾ ਸਮਝਣ ਤਾਂ) ਉਹਨਾਂ ਦਾ ਪੈਣਾ ਸੋਣਾ ਵੱਖ ਕਰ ਦਿਓ (ਜੇ ਫੇਰ ਵੀ ਨਾ ਸਮਝਣ) ਉਹਨਾਂ ਨੂੰ ਹਲਕੀ ਸਜ਼ਾ ਦੇਵੋ। (ਪ੍ਰੰਤੂ ਮੂੰਹ ’ਤੇ ਨਾ ਮਾਰੋ) ਜੇ ਉਹ ਆਗਿਆਕਾਰੀ ਬਣ ਜਾਣ ਤਾਂ ਉਹਨਾਂ ਨੂੰ ਤੰਗ ਕਰਨ ਦੇ ਬਹਾਨੇ ਨਾ ਲੱਭੋ। ਬੇਸ਼ੱਕ ਅੱਲਾਹ ਵੱਡੀ ਵਡਿਆਈ ਵਾਲਾ ਤੇ ਸਰਵ-ਉੱਚ ਹੇ। ٱلرِّجَالُ قَوَّٰمُونَ عَلَى ٱلنِّسَآءِ بِمَا فَضَّلَ ٱللَّهُ بَعْضَهُمْ عَلَىٰ بَعْضٍۢ وَبِمَآ أَنفَقُوا۟ مِنْ أَمْوَٰلِهِمْ ۚ فَٱلصَّٰلِحَٰتُ قَٰنِتَٰتٌ حَٰفِظَٰتٌۭ لِّلْغَيْبِ بِمَا حَفِظَ ٱللَّهُ ۚ وَٱلَّٰتِى تَخَافُونَ نُشُوزَهُنَّ فَعِظُوهُنَّ وَٱهْجُرُوهُنَّ فِى ٱلْمَضَاجِعِ وَٱضْرِبُوهُنَّ ۖ فَإِنْ أَطَعْنَكُمْ فَلَا تَبْغُوا۟ عَلَيْهِنَّ سَبِيلًا ۗ إِنَّ ٱللَّهَ كَانَ عَلِيًّۭا كَبِيرًۭا. ﴿34﴾
35 ਜੇਕਰ ਤੁਹਾਨੂੰ (ਰਿਸ਼ਤੇਦਾਰਾਂ ਨੂੰ) ਪਤੀ ਪਤਨੀ ਦੇ ਆਪਸੀ ਸੰਬੰਧਾ ਵਿਚ ਕਿਸੇ ਅਣਬਣ ਹੋਣ ਦਾ ਡਰ ਹੋਵੇ ਤਾਂ ਇਕ ਮੁਨਸਿਫ਼ (ਪੰਚ) ਪਤੀ ਵੱਲੋਂ ਤੇ ਇਕ ਮੁਨਸਿਫ਼ ਪਤਨੀ ਦੇ ਰਿਸ਼ਤੇਦਾਰਾਂ ਵੱਲੋਂ ਨਿਯਤ ਕਰੋ, ਜੇ ਉਹ ਦੋਵੇਂ ਸੁਲਾਹ ਕਰਵਾਉਣਾ ਚਾਹੁੰਦੇ ਹਨ ਤਾਂ ਅੱਲਾਹ ਦੋਵਾਂ (ਪਤੀ-ਪਤਨੀ) ਦਾ ਮਿਲਾਪ ਕਰਾ ਦੇਵੇਗਾ। ਬੇਸ਼ੱਕ ਅੱਲਾਹ (ਹਰ ਪ੍ਰਕਾਰ ਦਾ) ਗਿਆਨ ਰੱਖਣ ਵਾਲਾ ਤੇ (ਹਾਲਾਤ ਤੋਂ) ਬਾ-ਖ਼ਬਰ ਹੇ। وَإِنْ خِفْتُمْ شِقَاقَ بَيْنِهِمَا فَٱبْعَثُوا۟ حَكَمًۭا مِّنْ أَهْلِهِۦ وَحَكَمًۭا مِّنْ أَهْلِهَآ إِن يُرِيدَآ إِصْلَٰحًۭا يُوَفِّقِ ٱللَّهُ بَيْنَهُمَآ ۗ إِنَّ ٱللَّهَ كَانَ عَلِيمًا خَبِيرًۭا. ﴿35﴾
36 ਤੁਸੀਂ ਸਾਰੇ ਅੱਲਾਹ ਦੀ ਇਬਾਦਤ ਕਰੋ ਅਤੇ ਉਸ ਦੇ ਨਾਲ ਕਿਸੇ ਹੋਰ ਨੂੰ ਸ਼ਰੀਕ ਨਾ ਬਣਾਓ, ਮਾਂ ਬਾਪ ਨਾਲ ਨੇਕੀ ਵਾਲਾ ਵਰਤਾਓ ਕਰੋ, ਰਿਸ਼ਤੇਦਾਰਾਂ, ਯਤੀਮਾਂ, ਮੁਥਾਜਾਂ, ਨੇੜੇ ਦੇ ਸਾਥੀ (ਦੋਸਤਾਂ), ਗੁਆਂਡੀ ਅਤੇ ਓਪਰੇ ਗੁਵਾਂਡੀ, ਨੇੜੇ ਦੇ ਸਾਥੀ, ਰਾਹੀਂ-ਮੁਸਾਫ਼ਰ ਅਤੇ ਜਿਹੜੇ ਤੁਹਾਡੇ ਗ਼ੁਲਾਮ ਤੇ ਬਾਂਦੀਆਂ (ਅਤੇ ਘਰੇਲੂ ਨੋਕਰ) ਹਨ ਉਹਨਾਂ ਸਭ ਨਾਲ ਨੇਕੀ ਕਰੋ। ਬੇਸ਼ੱਕ ਅੱਲਾਹ ਸੇਖ਼ੀ ਖੋਰ ਅਤੇ ਘਮੰਡੀ ਨੂੰ ਪਸੰਦ ਨਹੀਂ ਕਰਦਾ। ۞ وَٱعْبُدُوا۟ ٱللَّهَ وَلَا تُشْرِكُوا۟ بِهِۦ شَيْـًۭٔا ۖ وَبِٱلْوَٰلِدَيْنِ إِحْسَٰنًۭا وَبِذِى ٱلْقُرْبَىٰ وَٱلْيَتَٰمَىٰ وَٱلْمَسَٰكِينِ وَٱلْجَارِ ذِى ٱلْقُرْبَىٰ وَٱلْجَارِ ٱلْجُنُبِ وَٱلصَّاحِبِ بِٱلْجَنۢبِ وَٱبْنِ ٱلسَّبِيلِ وَمَا مَلَكَتْ أَيْمَٰنُكُمْ ۗ إِنَّ ٱللَّهَ لَا يُحِبُّ مَن كَانَ مُخْتَالًۭا فَخُورًا. ﴿36﴾
37 ਉਹ ਲੋਕ ਵੀ ਅੱਲਾਹ ਨੂੰ ਨਹੀਂ ਭਾਉਂਦੇ ਜਿਹੜੇ ਲੋਕ ਆਪ ਵੀ ਕੰਜੂਸੀ ਕਰਦੇ ਹਨ ਤੇ ਦੂਜਿਆਂ ਨੂੰ ਵੀ ਕੰਜੂਸੀ ਕਰਨ ਲਈ ਆਖਦੇ ਹਨ, ਜੋ ਕੁੱਝ ਅੱਲਾਹ ਨੇ ਉਹਨਾਂ ਨੂੰ ਆਪਣੇ ਫ਼ਜ਼ਲਾਂ (ਮਾਲ ਦੋਲਤ) ਨਾਲ ਨਵਾਜ਼ਿਆ ਹੋਇਆ ਹੇ ਉਸ ਨੂੰ ਲਕੋ ਲੈਂਦੇ ਹਨ। ਅਸੀਂ ਉਹਨਾਂ ਕਾਫ਼ਿਰਾਂ (ਨਾ-ਸ਼ੁਕਰੇ) ਲਈ ਜ਼ਲੀਲ ਕਰਨ ਵਾਲਾ ਅਜ਼ਾਬ ਤਿਆਰ ਕਰ ਰੱਖਿਆ ਹੇ ।[7]
[7] ਨਬੀ ਕਰੀਮ ਸ: ਦਾ ਫ਼ਰਮਾਨ ਹੇ ਕਿ ਕੋਈ ਵੀ ਅਜਿਹਾ ਦਿਨ ਨਹੀਂ ਜਦੋਂ ਦੋ ਫ਼ਰਿਸ਼ਤੇ ਧਰਤੀ ’ਤੇ ਉੱਤਰ ਕੇ ਇਹ ਦੁਆ ਨਾ ਕਰਦੇ ਹੋਣ ਕਿ ਹੇ ਅੱਲਾਹ! ਤੇਰੇ ਰਾਹ ਵਿਚ ਖ਼ਰਚ ਕਰਨ ਵਾਲੇ ਨੂੰ ਉਸ ਦਾ ਬਦਲਾ ਦੇ ਅਤੇ ਦੂਜਾ ਦੁਆ ਕਰਦਾ ਹੇ ਕਿ ਹੇ ਅੱਲਾਹ! ਕੰਜੂਸੀ ਕਰਨ ਵਾਲੇ ਦਾ ਮਾਲ ਬਰਬਾਦ ਕਰ। (ਸਹੀ ਬੁਖ਼ਾਰੀ, ਹਦੀਸ: 1442)
ٱلَّذِينَ يَبْخَلُونَ وَيَأْمُرُونَ ٱلنَّاسَ بِٱلْبُخْلِ وَيَكْتُمُونَ مَآ ءَاتَىٰهُمُ ٱللَّهُ مِن فَضْلِهِۦ ۗ وَأَعْتَدْنَا لِلْكَٰفِرِينَ عَذَابًۭا مُّهِينًۭا. ﴿37﴾
38 ਉਹ ਲੋਕ ਵੀ ਅੱਲਾਹ ਨੂੰ ਨਾ-ਪਸੰਦ ਹਨ ਜਿਹੜੇ ਲੋਕ ਆਪਣਾ ਮਾਲ ਲੋਕ-ਵਿਖਾਵੇ ਲਈ ਖ਼ਰਚ ਕਰਦੇ ਹਨ ਅਤੇ ਉਹ ਅੱਲਾਹ ਅਤੇ ਕਿਆਮਤ ਵਾਲੇ ਦਿਨ ਉੱਤੇ ਈਮਾਨ ਨਹੀਂ ਰੱਖਦੇ। ਉਹਨਾਂ ਦਾ ਸਾਥੀ ਸ਼ੈਤਾਨ ਹੇ ਅਤੇ ਇਹ ਸਭ ਤੋਂ ਭੈੜਾ ਸਾਥੀ ਹੇ। وَٱلَّذِينَ يُنفِقُونَ أَمْوَٰلَهُمْ رِئَآءَ ٱلنَّاسِ وَلَا يُؤْمِنُونَ بِٱللَّهِ وَلَا بِٱلْيَوْمِ ٱلْءَاخِرِ ۗ وَمَن يَكُنِ ٱلشَّيْطَٰنُ لَهُۥ قَرِينًۭا فَسَآءَ قَرِينًۭا. ﴿38﴾
39 ਭਲਾ ਉਹਨਾਂ ਲੋਕਾਂ ਦਾ ਕੀ ਵਿਗੜ ਜਾਂਦਾ, ਜੇ ਉਹ ਅੱਲਾਹ ਅਤੇ ਕਿਆਮਤ ਦੇ ਦਿਨ ਉੱਤੇ ਈਮਾਨ ਲੈ ਆਉਂਦੇ ? ਅਤੇ ਜੋ ਮਾਲ ਅੱਲਾਹ ਨੇ ਉਹਨਾਂ ਨੂੰ ਦਿੱਤਾ ਹੇ, ਉਸ ਵਿਚੋ ਖ਼ਰਚ ਕਰਦੇ ਅਲਾੱਹ ਉਹਨਾਂ ਲੋਕਾਂ ਨੂੰ ਚੰਗੀ ਤਰ੍ਹਾਂ ਜਾਣਦਾ ਹੇ। وَمَاذَا عَلَيْهِمْ لَوْ ءَامَنُوا۟ بِٱللَّهِ وَٱلْيَوْمِ ٱلْءَاخِرِ وَأَنفَقُوا۟ مِمَّا رَزَقَهُمُ ٱللَّهُ ۚ وَكَانَ ٱللَّهُ بِهِمْ عَلِيمًا. ﴿39﴾
40 ਬੇਸ਼ੱਕ ਅੱਲਾਹ ਕਿਸੇ ’ਤੇ ਵੀ ਭੋਰਾ ਭਰ ਜ਼ੁਲਮ ਨਹੀਂ ਕਰਦਾ [8] ਅਤੇ ਜੇ ਕਿਸੇ ਨੇ ਕੋਈ ਇਕ ਨੇਕੀ ਕੀਤੀ ਹੋਵੇ ਤਾਂ ਉਸ ਨੂੰ ਦੂਣਾ ਕਰ ਦਿੰਦਾ ਹੇ ਅਤੇ ਆਪਣੇ ਵੱਲੋਂ ਵਿਸ਼ੇਸ਼ ਬਦਲਾ ਪ੍ਰਦਾਨ ਕਰਦਾ ਹੇ।
[8] ਭਾਵ ਹਰ ਵਿਅਕਤੀ ਨੂੰ ਉਸੇ ਕੰਮ ਦਾ ਬਦਲਾ ਮਿਲੇਗਾ ਜਿਹੜਾ ਉਸ ਨੇ ਕੀਤਾ ਹੋਵੇਗਾ ਜਿਵੇਂ ਇਕ ਹਦੀਸ ਤੋਂ ਸਪਸ਼ਟ ਹੁੰਦਾ ਹੇ। ਹਜ਼ਰਤ ਅਬੂ-ਸਈਦ ਰ:ਅ: ਦੱਸਦੇ ਹਨ ਕਿ ਨਬੀ ਕਰੀਮ ਸ: ਦੀ ਸੇਵਾ ਵਿਚ ਕੁੱਝ ਲੋਕ ਹਾਜ਼ਰ ਹੋਏ ਅਤੇ ਪੁੱਛਿਆ, ਹੇ ਅੱਲਾਹ ਦੇ ਰਸੂਲ! ਕੀ ਕਿਆਮਤ ਦਿਹਾੜੇ ਅਸੀਂ ਆਪਣੇ ਰੱਬ ਨੂੰ ਵੇਖਾਂਗੇ? ਨਬੀ ਸ: ਨੇ ਫ਼ਰਮਾਇਆ ਹਾਂ! ਬੇਸ਼ੱਕ ਵੇਖੋਗੇ। ਕੀ ਤੁਹਾਨੂੰ ਦੁਪਹਿਰ ਵੇਲੇ ਜਦੋਂ ਅਕਾਸ਼ ਦੀ ਰੋਸ਼ਨੀ ਸਾਫ਼ ਹੁੰਦੀ ਹੇ ਬੱਦਲ ਨਾ ਹੋਣ ਤਾਂ ਕੀ ਸੂਰਜ ਵੇਖਣ ਵਿਚ ਕੋਈ ਤਕਲੀਫ਼ ਹੁੰਦੀ ਹੇ? ਉਹਨਾਂ ਨੇ ਕਿਹਾ ਕਿ ਨਹੀਂ, ਫੇਰ ਨਬੀ ਕਰੀਮ ਸ: ਨੇ ਫ਼ਰਮਾਇਆ ਕਿ ਚੌਦਵੀਂ ਦੀ ਰਾਤ ਨੂੰ ਜਦੋਂ ਅਕਾਸ਼ ਦੀ ਰੌਸ਼ਨੀ ਸਾਫ਼ ਹੋਵੇ, ਬੱਦਲ ਨਾ ਹੋਣ ਤਾਂ ਕੀ ਚੰਨ ਵੇਖਣ ਵਿਚ ਕੋਈ ਤਕਲੀਫ਼ ਹੰਦੀ ਹੇ? ਤਾਂ ਉਹਨਾਂ ਨੇ ਕਿਹਾ ਨਹੀਂ, ਫੇਰ ਨਬੀ ਸ: ਨੇ ਫ਼ਰਮਾਇਆ ਇਸੇ ਤਰ੍ਹਾਂ ਤੁਹਾਨੂੰ ਕਿਆਮਤ ਦੇ ਦਿਨ ਆਪਣੇ ਅੱਲਾਹ ਨੂੰ ਵੇਖਣ ਵਿਚ ਵੀ ਕੋਈ ਅੜੀਕਾ ਨਹੀਂ ਲੱਗੇਗਾ ਜਿਵੇਂ ਸੂਰਜ ਜਾਂ ਚੰਨ ਦੇ ਵੇਖਣ ਵਿਚ ਨਹੀਂ ਹੁੰਦੀ। ਫ਼ੇਰ ਫ਼ਰਮਾਇਆ ਕਿ ਕਿਆਮਤ ਦੇ ਦਿਨ ਇਕ ਹੋਕੇ ਲਾਉਣ ਵਾਲਾ ਬੁਲਾਵੇਗਾ ਕਿ ਹੇ ਲੋਕੋ! ਜਿਹੜਾ ਜਿਸ ਦੀ ਪੂਜਾ ਕਰਦਾ ਸੀ ਉਸੇ ਦੇ ਨਾਲ ਚਲਾ ਜਾਵੇ। ਫੇਰ ਅੱਲਾਹ ਤੋਂ ਛੁੱਟ ਦੂਜੇ ਇਸ਼ਟਾਂ ਨੂੰ ਪੂਜਣ ਵਾਲਿਆਂ ਵਿੱਚੋਂ ਕੋਈ ਨਹੀਂ ਰਹੇਗਾ। ਉਹ ਸਾਰੇ ਆਪਣੇ ਇਸ਼ਟਾਂ ਨਾਲ ਨਰਕ ਵਿਚ ਚਲੇ ਜਾਣਗੇ। = = ਅੱਲਾਹ ਨੂੰ ਪੂਜਣ ਵਾਲੇ ਹੀ ਰਹਿ ਜਾਣਗੇ ਇਹਨਾਂ ਵਿਚ ਚੰਗੇ ਮਾੜੇ ਸਭ ਤਰ੍ਹਾਂ ਦੇ ਮੁਸਲਮਾਨ ਹੋਣਗੇ ਅਤੇ ਅਹਲੇ ਕਿਤਾਬ ਦੇ ਕੁੱਝ ਲੋਕ ਰਹਿ ਜਾਣਗੇ। ਅਹਲੇ ਕਿਤਾਬ ਵਿਚ ਪਹਿਲਾਂ ਯਹੂਦੀਆਂ ਨੂੰ ਬੁਲਾਇਆ ਜਾਵੇਗਾ ਉਹਨਾਂ ਤੋਂ ਪੁੱਛਿਆ ਜਾਵੇਗਾ ਕਿ ਤੁਸੀਂ ਕਿਸ ਚੀਜ਼ ਦੀ ਇਬਾਦਤ ਕਰਦੇ ਸੀ? ਉਹ ਜਵਾਬ ਦੇਣਗੇ ਕਿ ਅਸੀਂ ਹਜ਼ਰਤ ਉਜ਼ੈਰ ਜੋ ਕਿ ਅੱਲਾਹ ਦੇ ਪੁੱਤਰ ਸੀ ਉਹਨਾਂ ਦੀ ਪੂਜਾ ਕਰਦੇ ਸੀ, ਤਾਂ ਉਹਨਾਂ ਨੂੰ ਕਿਹਾ ਜਾਵੇਗਾ ਕਿ ਤੁਸੀਂ ਝੂਠ ਬੋਲਦੇ ਹੋ ਕਿਉਂ ਜੋ ਨਾ ਤਾਂ ਅੱਲਾਹ ਦੀ ਕੋਈ ਪਤਨੀ ਹੇ ਅਤੇ ਨਾ ਹੀ ਕੋਈ ਪੁੱਤਰ ਹੇ, ਫੇਰ ਉਹਨਾਂ ਨੂੰ ਪੁਛਿਆ ਜਾਵੇਗਾ ਕਿ ਹੁਣ ਤੁਸੀਂ ਕੀ ਚਾਹੁੰਦੇ ਹੋ? ਤਾਂ ਉਹ ਆਖਣਗੇ ਕਿ ਹੇ ਪਾਲਣਹਾਰ! ਸਾਡਾ ਪਿਆਸ ਨਾਲ ਬੁਰਾ ਹਾਲ ਹੇ ਸਾਨੂੰ ਕੁੱਝ ਪੀਣ ਲਈ ਦਿੱਤਾ ਜਾਵੇ ਤਾਂ ਉਹਨਾਂ ਨੂੰ ਇਸ਼ਾਰਾ ਕੀਤਾ ਜਾਵੇਗਾ ਕਿ ਉਸ ਘਾਟ ’ਤੇ ਜਾ ਕੇ ਪਿਆਸ ਬੁਝਾ ਲਵੋਂ ਜਦੋਂ ਕਿ ਉਹ ਅਸਲ ਵਿਚ ਅੱਗ ਵੱਲ ਧੱਕੇ ਜਾਣਗੇ ਅਤੇ ਉਹ ਅੱਗ ਇੰਜ ਦਿਖਾਈ ਦੇਵੇਗੀ ਜਿਸ ਤਰ੍ਹਾਂ ਮਾਰੂਥਲ ਜਿਸ ਨੂੰ ਦੁਪਹਿਰ ਵੇਲੇ ਦੂਰ ਤੋਂ ਵੇਖਿਆ ਜਾਵੇ ਤਾਂ ਪਾਣੀ ਵਾਂਗ ਲੱਗਦਾ ਹੇ ਅਤੇ ਜਿਸ ਦਾ ਕੁੱਝ ਭਾਗ ਹੀ ਕੁੱਝ ਨੂੰ ਕੁਚਲ ਰਿਹਾ ਹੋਵੇ ਤਾਂ ਉਹ ਉਸ ਅੱਗ ਵਿਚ ਹੀ ਗਿਰ ਜਾਣਗੇ। ਯਹੂਦੀਆਂ ਤੋਂ ਬਾਅਦ ਈਸਾਈਆਂ ਨੂੰ ਬੁਲਾਇਆ ਜਾਵੇਗਾ ਅਤੇ ਉਹਨਾਂ ਨੂੰ ਪੁ੍ਛਿੱਆ ਜਾਵੇਗਾ ਕਿ ਤੁਸੀਂ ਕਿਸ ਦੀ ਪੂਜਾ ਕਰਦੇ ਸੀ? ਤਾਂ ਉਹ ਆਖਣਗੇ ਕਿ ਹਜ਼ਰਤ ਈਸਾ ਦੀ ਜੋਕਿ ਅੱਲਾਹ ਦੇ ਪੁੱਤਰ ਸੀ ਤਾਂ ਉਹਨਾਂ ਨੂੰ ਕਿਹਾ ਜਾਵੇਗਾ ਕਿ ਤੁਸੀਂ ਝੂਠ ਬੋਲਦੇ ਹੋ ਅੱਲਾਹ ਤਆਲਾ ਦੀ ਕੋਈ ਪਤਨੀ ਹੇ ਹੀ ਨਹੀਂ। ਫੇਰ ਉਹਨਾਂ ਤੋਂ ਪੁੱਛਿਆ ਜਾਵੇਗਾ ਕਿ ਤੁਸੀਂ ਕੀ ਚਾਹੰਦੇ ਹੋ? ਤਾਂ ਉਹ ਵੀ ਉਹੀਓ ਕਹਿਣਗੇ ਜੋ ਯਹੂਦੀਆਂ ਨੇ ਕਿਹਾ ਸੀ ਅਤੇ ਉਹ ਵੀ ਐਵੇਂ ਹੀ ਨਰਕ ਵਿਚ ਸੁੱਟੇ ਜਾਣਗੇ ਹੁਣ ਮੈਦਾਨ ਵਿਚ ਕੇਵਲ ਉਹੀਓ ਲੋਕ ਰਹਿ ਜਾਣਗੇ ਜਿਹੜੇ ਕੇਵਲ ਰੱਬ ਦੀ ਹੀ ਇਬਾਦਤ ਕਰਿਆ ਕਰਦੇ ਸਨ। ਇਹਨਾਂ ਵਿਚ ਚੰਗੇ ਮਾੜੇ ਸਾਰੇ ਹੀ ਹੋਣਗੇ ਉਸ ਸਮੇਂ ਅੱਲਾਹ ਇਕ ਸ਼ਕਲ ਵਿਚ ਪ੍ਰਗਟ ਹੋਵੇਗਾ ਜਿਹੜੀ ਉਸ ਪਹਿਲੀ ਸ਼ਕਲ ਵਾਂਗ ਹੋਵੇਗੀ ਜਿਹੜੀ ਉਹ ਪਹਿਲਾਂ ਵੇਖ ਚੁੱਕੇ ਸਨ ਉਹਨਾਂ ਨੂੰ ਕਿਹਾ ਜਾਵੇਗਾ ਕਿ ਤੁਸੀਂ ਕਿਸ ਦੀ ਉਡੀਕ ਕਰ ਰਹੇ ਹੋ? ਹਰ ਟੋਲਾ ਆਪਣੇ ਇਸ਼ਟ ਨਾਲ ਚਲਾ ਜਾਵੇਗਾ ਜਿਸ ਦੀ ਉਹ ਇਬਾਦਤ ਕਰਦੇ ਸਨ ਤਾਂ ਉਹ ਆਖਣਗੇ ਕਿ ਸੰਸਾਰ ਵਿਚ ਅਸੀਂ ਇਹਨਾਂ ਕੁਰਾਹੇ ਪਏ ਲੋਕਾਂ ਤੋਂ ਅਲੱਗ ਰਹੇ ਅਸੀਂ ਇਹਨਾਂ ਦਾ ਸਾਥ ਨਹੀਂ ਦਿੱਤਾ ਅਸੀਂ ਤਾਂ ਆਪਣੇ ਸੱਚੇ ਇਸ਼ਟ ਦੀ ਉਡੀਕ ਕਰ ਰਹੇ ਹਾਂ ਜਿਸ ਦੀ ਅਸੀਂ ਇਬਾਦਤ ਕਰਿਆ ਕਰਦੇ ਸਨ। ਉਸ ਸਮੇਂ ਪਾਲਣਹਾਰਾ ਫ਼ਰਮਾਏਗਾ ਮੈਂ ਹੀ ਤੁਹਾਡਾ ਰੱਬ ਹਾਂ ਤਾਂ ਉਹ ਇੰਜ ਤਿੰਨ ਵਾਰ ਆਖਣਗੇ ਕਿ ਅਸੀਂ ਅੱਲਾਹ ਦੇ ਨਾਲ ਕਿਸੇ ਨੂੰ ਸ਼ਰੀਕ ਨਹੀਂ ਬਣਾਉਂਦੇ। (ਸਹੀ ਬੁਖ਼ਾਰੀ, ਹਦੀਸ: 4581)
إِنَّ ٱللَّهَ لَا يَظْلِمُ مِثْقَالَ ذَرَّةٍۢ ۖ وَإِن تَكُ حَسَنَةًۭ يُضَٰعِفْهَا وَيُؤْتِ مِن لَّدُنْهُ أَجْرًا عَظِيمًۭا. ﴿40﴾
41 ਉਸ ਸਮੇਂ ਉਹਨਾਂ (ਕਾਫ਼ਿਰਾਂ) ਦਾ ਹਾਲ ਕੀ ਹੋਵੇਗਾ ? ਜਦੋਂ ਹਰੇਕ ਉੱਮਤ ਵਿੱਚੋਂ ਇਕ ਗਵਾਹ ਲਿਆਵਾਂਗੇ ਅਤੇ ਇਸ ਉੱਮਤ ਉੱਤੇ ਤੁਹਾਨੂੰ (ਮੁਹੰਮਦ ਸ:) ਨੂੰ ਗਵਾਹ ਬਣਾਵਾਂਗੇ। فَكَيْفَ إِذَا جِئْنَا مِن كُلِّ أُمَّةٍۭ بِشَهِيدٍۢ وَجِئْنَا بِكَ عَلَىٰ هَٰٓؤُلَآءِ شَهِيدًۭا. ﴿41﴾
42 ਉਸ ਦਿਨ (ਕਿਆਮਤ ਵੇਲੇ) (ਰੱਬ ਦੇ) ਇਨਕਾਰੀ ਅਤੇ ਰਸੂਲ ਦੇ ਨਾ-ਫ਼ਰਮਾਨ ਇਹ ਇੱਛਾ ਕਰਨਗੇ ਕਿ ਕਾਸ਼! ਉਹਨਾਂ ਨੂੰ ਧਰਤੀ ਦੇ ਬਰਾਬਰ ਹੀ ਪੱਧਰ ਕਰ ਦਿੱਤਾ ਜਾਂਦਾ (ਭਾਵ ਪੁੱਛ-ਗਿੱਛ ਨਾ ਹੁੰਦੀ) ਅਤੇ ਉਹ (ਉਸ ਦਿਨ) ਅੱਲਾਹ ਤੋਂ ਕੋਈ ਵੀ ਗੱਲ ਲੁਕਾ ਨਹੀਂ ਸਕਣਗੇ। يَوْمَئِذٍۢ يَوَدُّ ٱلَّذِينَ كَفَرُوا۟ وَعَصَوُا۟ ٱلرَّسُولَ لَوْ تُسَوَّىٰ بِهِمُ ٱلْأَرْضُ وَلَا يَكْتُمُونَ ٱللَّهَ حَدِيثًۭا. ﴿42﴾
43 ਹੇ ਈਮਾਨ ਵਾਲਿਓ! ਜਦੋਂ ਤੁਸੀਂ ਨਸ਼ੇ ਦੀ ਹਾਲਤ ਵਿਚ ਹੋਵੋ ਤਾਂ ਨਮਾਜ਼ ਦੇ ਨੇੜੇ ਵੀ ਨਾ ਜਾਓ ਜਦੋਂ ਤਕ ਕਿ ਤੁਸੀਂ ਆਪਣੀ (ਕਹੀ ਹੋਈ) ਗੱਲ ਨੂ ਨਾ ਸਮਝੋ (ਨਮਾਜ਼ ਨਾ ਪੜ੍ਹੋ) ਅਤੇ ਨਾ ਹੀ ਨਾ ਪਾਕੀ ਦੀ ਹਾਲਤ ਵਿਚ (ਨਮਾਜ਼ ਪੜ੍ਹੋ), ਜਦੋਂ ਤੀਕ ਕਿ ਤੁਸੀਂ ਇਸ਼ਨਾਨ (ਗ਼ੁਸਲ) ਨਾ ਕਰ ਲਓ। ਹਾਂ! ਜੇ ਤੁਸੀਂ ਰਸਤੇ (ਸਫ਼ਰ) ਵਿਚ ਹੋਵੋਂ, ਗ਼ੁਸਲ ਕਰਨਾ ਸੰਭਵ ਨਾ ਹੋਵੇ, ਤਾਂ ਗੱਲ ਵੱਖਰੀ ਹੇ। ਜੇਕਰ ਤੁਸੀਂ ਬੀਮਾਰ ਹੋ ਜਾਂ ਸਫ਼ਰ ਵਿਚ ਹੋ ਜਾਂ ਤੁਹਾਡੇ ਵਿੱਚੋਂ ਕੋਈ ਟੱਟੀ ਪਿਸ਼ਾਬ ਕਰਕੇ ਆਇਆ ਹੋਵੇ ਜਾਂ ਤੁਸੀਂ ਆਪਣੀਆਂ (ਪਤਨੀਆਂ) ਨਾਲ ਸ਼ਰੀਰਕ ਮੇਲ ਮਿਲਾਪ ਕੀਤਾ ਹੋਵੇ ਅਤੇ ਤੁਹਾਨੂੰ (ਗ਼ੁਸਲ ਲਈ) ਪਾਣੀ ਨਾ ਮਿਲੇ ਤਾਂ ਪਾਕ ਮਿੱਟੀ ਨਾਲ ਤਿਯਾਮੁਮ ਕਰ ਲਓ ਅਤੇ ਇਸ (ਮਿੱਟੀ ’ਤੇ ਹੱਥ ਮਾਰ ਕੇ ਮਿੱਟੀ ਲਿਬੜੇ ਹੱਥਾਂ) ਨੂੰ ਆਪਣੇ ਮੂੰਹ ਤੇ ਹੱਥਾਂ ਉੱਤੇ ਫੇਰ ਲਿਆ ਕਰੋ।[9] ਬੇਸ਼ੱਕ ਅੱਲਾਹ ਭੁੱਲਾਂ ਹੋਣ ਤੇ ਨਰਮੀ ਕਰਨ ਵਾਲਾ ਤੇ ਬਖ਼ਸ਼ਣਹਾਰ ਹੇ।
[9] ਨਮਾਜ਼ ਅਦਾ ਕਰਨ ਲਈ ਵਜ਼ੂ ਕਰਨਾ ਜ਼ਰੂਰੀ ਹੇ ਪਰ ਜੇ ਪਾਣੀ ਨਾ ਮਿਲੇ ਜਾਂ ਕੋਈ ਬੀਮਾਰ ਹੋਵੇ ਤਾਂ ਮਿੱਟੀ ਤੋਂ ਤਯੱਮੁਮ ਕਰਕੇ ਨਮਾਜ਼ ਪੜ੍ਹੀ ਜਾ ਸਕਦੀ ਹੇ ਉਸ ਦਾ ਤਰੀਕਾ ਹੇ ਕਿ ਇਕ ਵਾਰ ਹੱਥਾਂ ਨੂੰ ਧਰਤੀ ’ਤੇ ਜਾਂ ਕਿਸੇ ਪਾਕ ਮਿੱਟੀ ਦੇ ਰੋੜੇ ’ਤੇ ਮਾਰੋ ਅਤੇ ਦੋਵੇਂ ਹੱਥਾਂ ਨੂੰ ਇਕ ਦੂਜੇ ’ਤੇ ਫ਼ੇਰੋ ਫੇਰ ਆਪਣੇ ਚਿਹਰੇ ’ਤੇ ਫੇਰ ਲਵੋ ਨਬੀ ਕਰੀਮ ਸ: ਨੇ ਫ਼ਰਮਾਇਆ ਕਿ ਦੋਵਾਂ ਹਥੇਲੀਆਂ ਅਤੇ ਚਿਹਰੇ ਲਈ ਹੱਥਾਂ ਨੂੰ ਇਕ ਵਾਰ ਹੀ ਮਿੱਟੀ ’ਤੇ ਮਾਰਨਾ ਹੇ। (ਸੁਨਨ ਅਬੂ-ਦਾਊਦ, ਹਦੀਸ: 327)
يَٰٓأَيُّهَا ٱلَّذِينَ ءَامَنُوا۟ لَا تَقْرَبُوا۟ ٱلصَّلَوٰةَ وَأَنتُمْ سُكَٰرَىٰ حَتَّىٰ تَعْلَمُوا۟ مَا تَقُولُونَ وَلَا جُنُبًا إِلَّا عَابِرِى سَبِيلٍ حَتَّىٰ تَغْتَسِلُوا۟ ۚ وَإِن كُنتُم مَّرْضَىٰٓ أَوْ عَلَىٰ سَفَرٍ أَوْ جَآءَ أَحَدٌۭ مِّنكُم مِّنَ ٱلْغَآئِطِ أَوْ لَٰمَسْتُمُ ٱلنِّسَآءَ فَلَمْ تَجِدُوا۟ مَآءًۭ فَتَيَمَّمُوا۟ صَعِيدًۭا طَيِّبًۭا فَٱمْسَحُوا۟ بِوُجُوهِكُمْ وَأَيْدِيكُمْ ۗ إِنَّ ٱللَّهَ كَانَ عَفُوًّا غَفُورًا. ﴿43﴾
44 ਕੀ ਤੁਸੀਂ ਉਹਨਾਂ ਲੋਕਾਂ ਨੂੰ ਨਹੀਂ ਵੇਖਿਆ ਜਿਨ੍ਹਾਂ ਨੂੰ ਰੱਬੀ ਕਿਤਾਬ ਦਾ ਥੋੜ੍ਹਾ ਜਿਹਾ ਭਾਗ ਦਿੱਤਾ ਗਿਆ ਸੀ ? ਉਹ ਲੋਕ ਗੁਮਰਾਹੀ ਦੇ ਖ਼ਰੀਦਾਰ ਹਨ ਅਤੇ ਇਹ ਵੀ ਚਾਹੁੰਦੇ ਹਨ ਕਿ ਤੁਸੀਂ ਵੀ ਸਿੱਧੀ ਰਾਹ ਤੋਂ ਭਟਕ ਜਾਓ। أَلَمْ تَرَ إِلَى ٱلَّذِينَ أُوتُوا۟ نَصِيبًۭا مِّنَ ٱلْكِتَٰبِ يَشْتَرُونَ ٱلضَّلَٰلَةَ وَيُرِيدُونَ أَن تَضِلُّوا۟ ٱلسَّبِيلَ. ﴿44﴾
45 ਅੱਲਾਹ ਤੁਹਾਡੇ ਦੁਸ਼ਮਨਾਂ ਨੂੰ ਭਲੀ-ਭਾਂਤ ਜਾਣਦਾ ਹੇ, ਅਤੇ ਅੱਲਾਹ ਦਾ ਸਾਥ ਹੋਣਾ ਅਤੇ ਉਸ ਦੀ ਮਦਦ ਹੀ (ਮੋਮਿਨਾਂ ਲਈ) ਬਥੇਰੀ ਹੇ। وَٱللَّهُ أَعْلَمُ بِأَعْدَآئِكُمْ ۚ وَكَفَىٰ بِٱللَّهِ وَلِيًّۭا وَكَفَىٰ بِٱللَّهِ نَصِيرًۭا. ﴿45﴾
46 ਯਹੂਦੀਆਂ ਵਿੱਚੋਂ ਕੁੱਝ ਲੋਕ ਉਹ ਵੀ ਹਨ ਜਿਹੜੇ ਸ਼ਬਦਾਂ ਨੂੰ ਉਹਨਾਂ ਦੇ ਅਸਲ ਟਿਕਾਣੇ (ਭਾਵ ਅਰਥਾਂ) ਤੋਂ ਬਦਲ ਦਿੰਦੇ ਹਨ। ਉਹ ਆਪਣੀਆਂ ਜੀਭਾਂ ਨੂੰ ਤੋੜ ਮਰੋੜ ਕੇ ਸੱਚੇ ਧਰਮ (ਇਸਲਾਮ) ਵਿਰੁੱਧ ਕਟਾਖ਼ ਕਰਦੇ ਹੋਏ ਨਬੀ ਸ: ਨੂੰ ਆਖਦੇ ਹਨ ਕਿ “ਅਸੀਂ ਸੁਣ ਲਿਆ ਹੇ ਪਰ ਅਸੀਂ ਮੰਨਦੇ ਨਹੀਂ” ਅਤੇ ਆਖਦੇ ਹਨ “ਸੁਣੋ ਕਿ ਤੁਸੀਂ ਇਸ ਯੋਗ ਨਹੀਂ ਹੋ ਕਿ ਤੁਹਾਥੋਂ ਸੁਣਿਆ ਜਾਵੇ” ਅਤੇ ਆਪ ਜੀ (ਭਾਵ ਨਬੀ ਸ:) ਨੂੰ ਸੰਬੋਧਨ ਕਰਦੇ ਹੋਏ ਆਖਦੇ ਹਨ ‘ਰਾਇਨਾ’[10] (ਭਾਵ ਹੇ ਸਾਡੇ ਚਰਵਾਹੇ!) ਜੇ ਉਹ ਇਹ ਆਖਦੇ ਕਿ “ਅਸੀਂ ਸੁਣਿਆ ਤੇ ਅਸੀਂ ਪਾਲਣਾ ਵੀ ਕੀਤੀ” ਅਤੇ ਆਖਦੇ ਕਿ “ਸਾਡੀ ਬੇਨਤੀ ਸੁਣੋ ਤੇ ਸਾਡੇ ਵੱਲ ਧਿਆਨ ਦਿਓ” ਤਾਂ ਇਹ ਕਹਿਣਾ ਉਹਨਾਂ ਲਈ ਵਧੇਰੇ ਉਚਿਤ ਸੀ। ਕਿਉਂ ਜੋ ਅੱਲਾਹ ਨੇ ਉਹਨਾਂ ਦੀ ਅਵਗਿਆਕੀ ਕਾਰਨ ਉਹਨਾਂ ’ਤੇ ਫ਼ਿਟਕਾਰ ਪਾਈ ਹੇ, ਇਸ ਲਈ ਛੁੱਟ ਕੁੱਝ ਇਕ ਲੋਕਾਂ ਤੋਂ ਉਹ ਈਮਾਨ ਨਹੀਂ ਲਿਆਉਂਦੇ।
[10] ਰਾਇਨਾ ਦਾ ਅਰਥ ਸਾਡੇ ਵੱਲ ਧਿਆਨ ਦੇਣਾ ਹੇ ਜਦੋਂ ਕੋਈ ਗੱਲ ਸਮਝ ਵਿਚ ਨਾ ਆਵੇ ਤਾਂ ਉਸ ਸਮੇਂ ਇਸ ਸ਼ਬਦ ਦੀ ਵਰਤੋਂ ਕਰਕੇ ਬੋਲਣ ਵਾਲੇ ਦਾ ਧਿਆਨ ਆਪਣੇ ਵੱਲ ਕਰਨਾ ਹੁੰਦਾ ਹੇ। ਪਰ ਯਹੂਦੀ ਈਰਖਾ ਕਾਰਨ ਇਸ ਸ਼ਬਦ ਨੂੰ ਵਿਗਾੜ ਕੇ ਵਰਤੋਂ ਵਿਚ ਲਿਆਉਂਦੇ ਸਨ, ਜਿਸ ਕਾਰਨ ਇਸ ਦੇ ਅਰਥ ਹੀ ਬਦਲ ਜਾਂਦੇ ਸੀ, ਜਿਵੇਂ ਉਹ ਰਾਇਨਾ ਸ਼ਬਦ ਨੂੰ ਵਿਗਾੜ ਕੇ ਰਾਈਨਾ ਆਖਦੇ ਸੀ ਜਿਸ ਦਾ ਅਰਥ ਹੇ, ਹੇ ਸਾਡੇ ਚਰਵਾਹੇ। ਜੋ ਕਿ ਬੇਵਕੂਫ਼ ਦੀ ਥਾਂ ਬੋਲਿਆ ਜਾਂਦਾ ਹੇ ਇਸ ਸ਼ਬਦ ਦੀ ਥਾਂ ਮੁਸਲਮਾਨਾਂ ਨੂੰ ਉਨਜ਼ੁਰਨਾ ਸ਼ਬਦ ਦੀ ਵਰਤੋਂ ਕਰਨ ਦੀ ਹਿਦਾਇਤ ਦਿੱਤੀ ਗਈ।
مِّنَ ٱلَّذِينَ هَادُوا۟ يُحَرِّفُونَ ٱلْكَلِمَ عَن مَّوَاضِعِهِۦ وَيَقُولُونَ سَمِعْنَا وَعَصَيْنَا وَٱسْمَعْ غَيْرَ مُسْمَعٍۢ وَرَٰعِنَا لَيًّۢا بِأَلْسِنَتِهِمْ وَطَعْنًۭا فِى ٱلدِّينِ ۚ وَلَوْ أَنَّهُمْ قَالُوا۟ سَمِعْنَا وَأَطَعْنَا وَٱسْمَعْ وَٱنظُرْنَا لَكَانَ خَيْرًۭا لَّهُمْ وَأَقْوَمَ وَلَٰكِن لَّعَنَهُمُ ٱللَّهُ بِكُفْرِهِمْ فَلَا يُؤْمِنُونَ إِلَّا قَلِيلًۭا. ﴿46﴾
47 ਹੇ ਅਹਿਲੇ ਕਿਤਾਬ! ਜੋ ਵੀ ਅਸੀਂ (.ਕੁਰਆਨ) ਨਾਜ਼ਿਲ ਕੀਤਾ ਹੇ ਉਸ ’ਤੇ ਈਮਾਨ ਲਿਆਓ ਉਹ ਉਸ ਦੀ ਵੀ ਪੁਸ਼ਟੀ ਕਰਦਾ ਹੇ ਜੋ ਤੁਹਾਡੇ ਕੋਲ ਮੋਜੂਦ ਹੇ। ਤੁਸੀਂ ਇਸ (.ਕੁਰਆਨ) ’ਤੇ ਈਮਾਨ ਲੈ ਆਓੁ[11] ਇਸ ਤੋਂ ਪਹਿਲਾਂ ਕਿ ਅਸੀਂ (ਅੱਲਾਹ) ਤੁਹਾਡੇ ਚਿਹਰੇ ਵਿਗਾੜ ਦਈਏ ਅਤੇ ਉਹਨਾਂ ` ਪਿ=ਠਾਂ ਵ=ਲ ਫੇਰ ਦਈਏ ਜਾਂ ਇਹਨਾਂ ’ਤੇ ਇੰਜ ਲਾਅਨਤਾਂ ਭੇਜੀਏ ਜਿਵੇਂ ਕਿ ਅਸੀਂ ‘ਸਬਤ ਵਾਲਿਆਂ’ ’ਤੇ ਲਾਅਨਤਾਂ ਭੇਜੀਆਂ ਸਨ। ਯਾਦ ਰ=ਖੋ ਕਿ ਅੱਲਾਹ ਦਾ ਹੁਕਮ ਅਟਲ ਹੁੰਦਾ ਰੁ।
[11] ਇਹ ਆਇਤ ਯਹੂਦੀਆਂ ਤੇ ਈਸਾਈਆਂ ਲਈ ਇਕ ਚਿਤਾਵਨੀ ਸਾਮਾਨ ਹੇ ਇਸ ਵਿਚ ਉਹਨਾਂ ਲਈ ਇਹ ਲਾਜ਼ਮੀ ਹੇ ਕਿ ਉਹ ਹਜ਼ਰਤ ਮੁਹੰਮਦ ਸ: ਦੀ ਰਸਾਲਤ ਅਤੇ ਕੁਰਆਨ ਤੇ ਈਮਾਨ ਦੀ ਸਿੱਖਿਆਵਾਂ ਉੱਤੇ ਈਮਾਨ ਲੈ ਆਉਣ ਫੇਰ ਉਹਨਾਂ ਦਾ ਈਮਾਨ ਕਬੂਲ ਕੀਤਾ ਜਾਵੇਗਾ ਨਹੀਂ ਤਾਂ ਰੱਦ ਹੋ ਜਾਵੇਗਾ। ਵੇਖੋ ਸੂਰਤ ਆਲੇ-ਇਮਰਾਨ, ਆਇਤ 85, 116 /3
يَٰٓأَيُّهَا ٱلَّذِينَ أُوتُوا۟ ٱلْكِتَٰبَ ءَامِنُوا۟ بِمَا نَزَّلْنَا مُصَدِّقًۭا لِّمَا مَعَكُم مِّن قَبْلِ أَن نَّطْمِسَ وُجُوهًۭا فَنَرُدَّهَا عَلَىٰٓ أَدْبَارِهَآ أَوْ نَلْعَنَهُمْ كَمَا لَعَنَّآ أَصْحَٰبَ ٱلسَّبْتِ ۚ وَكَانَ أَمْرُ ٱللَّهِ مَفْعُولًا. ﴿47﴾
48 ਬੇਸ਼ੱਕ ਅੱਲਾਹ ਸ਼ਿਰਕ (ਰੱਬ ਨਾਲ ਸਾਂਝੀ) ਕਰਨ ਵਾਲਿਆਂ ਨੂੰ ਕਦੇ ਨਹੀਂ ਬਖ਼ਸ਼ਦਾ, ਇਸ (ਗੁਨਾਹ) ਤੋਂ ਛੁੱਟ ਜਿਸ ਨੂੰ ਵੀ ਚਾਹੁੰਦਾ ਹੇ ਬਖ਼ਸ਼ ਦਿੰਦਾ ਹੇ। ਜਿਸ ਨੇ ਵੀ ਅੱਲਾਹ ਦੇ ਨਾਲ ਕਿਸੇ ਹੋਰ ਨੂੰ ਸ਼ਰੀਕ ਬਣਾਇਆ ਉਸ ਨੇ ਬਹੁਤ ਹੀ ਵੱਡਾ ਝੂਠ ਘੜ੍ਹਿਆ ਅਤੇ ਬਹੁਤ ਵੱਡਾ ਗੁਨਾਹ ਕੀਤਾ।[12]
[12] ਨਬੀ ਕਰੀਮ ਸ: ਦਾ ਫ਼ਰਮਾਨ ਰੁ ਕਿ ਜਿਸ ਨੂੰ ਸਭ ਤੋਂ ਘਟ ਸਜ਼ਾ ਦਿੱਤੀ ਜਾਵੇਗੀ, ਉਸ ਤੋਂ ਅੱਲਾਹ ਪੁੱਛੇਗਾ, “ਜੇ ਤੇਰੇ ਕੋਲ ਧਰਤੀ ਦੇ ਬਰਾਬਰ ਮਾਲ ਹੁੰਦਾ ਤਾਂ ਕੀ ਤੂੰ ਉਸ ਨੂੰ ਆਪਣੀ ਜਾਨ ਬਖ਼ਸ਼ਵਾਉਣ ਲਈ ਬਦਲੇ ਵਿਚ ਦੇ ਦਿੰਦਾ? ” ਤਾਂ ਉਹ ਕਹੇਗਾ, “ਹਾਂ! ਇਹੋ ਮੇਰੀ ਇੱਛਾ ਹੇ।” ਫੇਰ ਅੱਲਾਹ ਫ਼ਰਮਾਏਗਾ, “ਮੈਂ ਤਾਂ ਇਸ ਤੋਂ ਸੌਖੀ ਗੱਲ ਦੀ ਤੇਥੋਂ ਮੰਗ ਕੀਤੀ ਸੀ, ਜਦ ਤੂੰ ਆਦਮ ਦੀ ਪਿੱਠ ਵਿਚ ਹੀ ਸੀ ਕਿ ਤੂੰ ਮੇਰੇ ਨਾਲ ਕਿਸੇ ਨੂੰ ਸ਼ਰੀਕ ਨਾ ਬਣਾਈ, ਪਰ ਤੂੰ ਨਹੀਂ ਮੰਨਿਆ ਅਤੇ ਸ਼ਿਰਕ ਕਰਨ ਉੱਤੇ ਅੜਿਆ ਰਿਹਾ। (ਸਹੀ ਬੁਖ਼ਾਰੀ, ਹਦੀਸ: 3334)
إِنَّ ٱللَّهَ لَا يَغْفِرُ أَن يُشْرَكَ بِهِۦ وَيَغْفِرُ مَا دُونَ ذَٰلِكَ لِمَن يَشَآءُ ۚ وَمَن يُشْرِكْ بِٱللَّهِ فَقَدِ ٱفْتَرَىٰٓ إِثْمًا عَظِيمًا. ﴿48﴾
49 (ਹੇ ਨਬੀ!) ਕੀ ਤੁਸੀਂ ਉਸ ਨੂੰ ਨਹੀਂ ਵੇਖਿਆ ਜਿਹੜਾ ਆਪਣੀ ਪਵਿੱਤਰਤਾ ਦੀ ਆਪ ਹੀ ਪ੍ਰਸ਼ੰਸਾ ਕਰਦਾ ਹੇ ? ਜਦ ਕਿ ਅੱਲਾਹ ਜਿਸ ਨੂੰ ਚਾਹੁੰਦਾ ਹੇ ਉਸ ਵਿਅਕਤੀ (ਦੇ ਮਨ) ਨੂੰ ਪਵਿੱਤਰ ਕਰਦਾ ਹੇ (ਕਿਆਮਤ ਦਿਹਾੜੇ) ਕਿਸੇ ’ਤੇ ਵੀ ਰਤਾ ਜ਼ੁਲਮ ਨਹੀਂ ਕੀਤਾ ਜਾਵੇਗਾ। أَلَمْ تَرَ إِلَى ٱلَّذِينَ يُزَكُّونَ أَنفُسَهُم ۚ بَلِ ٱللَّهُ يُزَكِّى مَن يَشَآءُ وَلَا يُظْلَمُونَ فَتِيلًا. ﴿49﴾
50 ਵੇਖੋ ਤਾਂ ਸਹੀ ਇਹ (ਯਹੂਦੀ) ਲੋਕ ਅੱਲਾਹ ਉੱਤੇ ਕਿਵੇਂ ਝੂਠੀਆਂ ਗੱਲਾਂ ਮੜ੍ਹ ਰਹੇ ਹਨ, ਇਹਨਾਂ ਦੀਆਂ ਇਹੋ (ਹਰਕਤਾਂ) ਸਪਸ਼ਟ ਰੂਪ ਵਿਚ ਉਹਨਾਂ ਨੂੰ ਪਾਪੀ ਸਿੱਧ ਕਰਨ ਲਈ ਬਥੇਰੀਆਂ ਹਨ। ٱنظُرْ كَيْفَ يَفْتَرُونَ عَلَى ٱللَّهِ ٱلْكَذِبَ ۖ وَكَفَىٰ بِهِۦٓ إِثْمًۭا مُّبِينًا. ﴿50﴾
51 ਕੀ ਤੁਸੀਂ ਉਹਨਾਂ (ਯਹੂਦੀਆਂ) ਨੂੰ ਨਹੀਂ ਵੇਖਿਆ ਜਿਨ੍ਹਾਂ ਨੂੰ ਕਿਤਾਬ ਦੇ ਗਿਆਨ ਦਾ ਕੁੱਝ ਹਿੱਸਾ ਦਿੱਤਾ ਗਿਆ ਸੀ? (ਹੁਣ ਉਹਨਾਂ ਦਾ ਇਹ ਹਾਲ ਹੇ ਕਿ) ਉਹ ਲੋਕ ਬੁਤਾਂ ਅਤੇ ਤਾਗ਼ੂਤ [13] (ਸ਼ੈਤਾਨਾਂ) ਉੱਤੇ ਭਰੋਸਾ ਰੱਖਦੇ ਹਨ ਅਤੇ ਕਾਫ਼ਿਰਾਂ ਬਾਰੇ ਆਖਦੇ ਹਨ ਕਿ ਇਹ ਲੋਕ ਤਾਂ ਈਮਾਨ ਵਾਲਿਆਂ ਤੋਂ ਕੀਤੇ ਵੱਧ ਸਿੱਧੇ ਰਸਤੇ ਉੱਤੇ ਹਨ।
[13] ਤਾਗ਼ੂਤ ਤੋਂ ਭਾਵ ਝੂਠੇ ਇਸ਼ਟ ਹਨ। ਭਾਵ ਹਰ ਉਹ ਚੀਜ਼, ਛੁੱਟ ਅੱਲਾਹ ਤੋਂ ਜਿਸ ਦੀ ਇਬਾਦਤ ਕੀਤੀ ਜਾਵੇ ਜਾਂ ਭਰੋਸਾ ਕੀਤਾ ਜਾਵੇ ਜਾਂ ਮਦਦ ਮੰਗੀ ਜਾਵੇ, ਉਹ ਤਾਗ਼ੂਤ ਹੇ, ਪਰ ਸੰਸਾਰਿਕ ਕੰਮਾਂ ਵਿਚ ਕਿਸੇ ਦੀ ਮਦਦ ਕਰਨਾ ਇਸ ਵਿਚ ਸ਼ਾਮਿਲ ਨਹੀਂ, ਕਿਉਂ ਜੋ ਭਲਾਈ ਦੇ ਕੰਮਾਂ ਵਿਚ ਸਹਿਯੋਗ ਦੇਣਾ ਅਤੇ ਬੁਰੇ ਕੰਮਾਂ ਵਿਚ ਸਾਥ ਨਾ ਦੇਣਾ ਸ਼ਰੀਅਤ ਦਾ ਹੁਕਮ ਹੇ। ਵੇਖੋ ਹਾਸ਼ੀਆ ਸੂਰਤ ਅਲ-ਬਕਰਹ, ਆਇਤ 257 \\\\2
أَلَمْ تَرَ إِلَى ٱلَّذِينَ أُوتُوا۟ نَصِيبًۭا مِّنَ ٱلْكِتَٰبِ يُؤْمِنُونَ بِٱلْجِبْتِ وَٱلطَّٰغُوتِ وَيَقُولُونَ لِلَّذِينَ كَفَرُوا۟ هَٰٓؤُلَآءِ أَهْدَىٰ مِنَ ٱلَّذِينَ ءَامَنُوا۟ سَبِيلًا. ﴿51﴾
52 ਇਹੋ ਉਹ ਲੋਕ ਹਨ ਜਿਨ੍ਹਾਂ ਨੂੰ ਅੱਲਾਹ ਨੇ ਫ਼ਿਟਕਾਰਿਆ ਹੇ ਅਤੇ ਜਿਸ ਕਿਸੇ ਨੂੰ ਅੱਲਾਹ ਹੀ ਫ਼ਿਟਕਾਰ ਦੇਵੇ ਫਿਰ ਤੁਸੀਂ ਉਸ ਦਾ ਕੋਈ ਵੀ ਸਹਾਈ ਨਹੀਂ ਵੇਖੋਗੇ। أُو۟لَٰٓئِكَ ٱلَّذِينَ لَعَنَهُمُ ٱللَّهُ ۖ وَمَن يَلْعَنِ ٱللَّهُ فَلَن تَجِدَ لَهُۥ نَصِيرًا. ﴿52﴾
53 ਕੀ ਰਾਜ ਸੱਤਾ ਵਿਚ ਉਹਨਾਂ (ਦੇ ਝੂਠੇ ਇਸ਼ਟਾਂ) ਦਾ ਕੋਈ ਹਿੱਸਾ ਹੇ ? (ਜੇ ਇੰਜ ਹੁੰਦਾ) ਤਾਂ ਇਹ ਕਿਸੇ ਨੂੰ ਇਕ ਕਾਣੀ ਕੋਡੀ ਵੀ ਨਾ ਦਿੰਦੇ। أَمْ لَهُمْ نَصِيبٌۭ مِّنَ ٱلْمُلْكِ فَإِذًۭا لَّا يُؤْتُونَ ٱلنَّاسَ نَقِيرًا. ﴿53﴾
54 ਕੀ ਇਹ ਲੋਕਾਂ ਤੋਂ ਇਸ ਲਈ ਈਰਖਾ ਰੱਖਦੇ ਹਨ ਕਿ ਅੱਲਾਹ ਨੇ ਆਪਣੇ ਫਜ਼ਲਾਂ ਨਾਲ ਉਨਾਂ ਨੂੰ ਨਿਵਾਜ਼ਿਆ ਹੋਇਆ ਹੇ ? ਸੋ ਅਸੀਂ ਤਾਂ ਇਬਰਾਹੀਮ ਦੀ ਸੰਤਾਨ ਨੂੰ ਕਿਤਾਬ (ਤੌਰੈਤ, ਇੰਜੀਲ) ਦਿੱਤੀ ਤੇ ਸੂਝ-ਬੂਝ ਪ੍ਰਦਾਨ ਕੀਤੀ ਅਤੇ ਬਹੁਤ ਵੱਡਾ ਰਾਜ ਪਾਟ ਵੀ ਬਖ਼ਸ਼ਿਆ ਸੀ। أَمْ يَحْسُدُونَ ٱلنَّاسَ عَلَىٰ مَآ ءَاتَىٰهُمُ ٱللَّهُ مِن فَضْلِهِۦ ۖ فَقَدْ ءَاتَيْنَآ ءَالَ إِبْرَٰهِيمَ ٱلْكِتَٰبَ وَٱلْحِكْمَةَ وَءَاتَيْنَٰهُم مُّلْكًا عَظِيمًۭا. ﴿54﴾
55 ਫੇਰ ਉਹਨਾਂ ਵਿੱਚੋਂ ਕੁੱਝ ਲੋਕਾਂ ਨੇ ਤਾਂ (ਕਿਤਾਬ ਦੇ ਹੁਕਮਾਂ) ਨੂੰ ਮੰਨਿਆ ਅਤੇ ਕੁੱਝ (ਕਹਿਣਾ ਮੰਣਨ ਤੋਂ) ਰੁਕ ਗਏ। ਉਹਨਾਂ ਲਈ ਨਰਕ ਦੀ ਭੜਕਦੀ ਹੋਈ ਅੱਗ ਹੀ ਬਥੇਰੀ ਹੇ ।[14]
[14] ਅੱਲਾਹ ਤਆਲਾ ਦੀਆਂ ਨਾਜ਼ਿਲ ਕੀਤੀਆਂ ਹੋਈਆਂ ਕਿਤਾਬਾਂ ਉੱਤੇ ਈਮਾਨ ਲਿਆਉਣਾ ਈਮਾਨ ਦੀ ਮੁਢਲੀ ਸ਼ਰਤ ਹੇ। ਵੇਖੋ ਸੂਰਤ ਆਲੇ-ਇਮਰਾਨ, ਹਾਸ਼ੀਆ ਆਇਤ 85/3
فَمِنْهُم مَّنْ ءَامَنَ بِهِۦ وَمِنْهُم مَّن صَدَّ عَنْهُ ۚ وَكَفَىٰ بِجَهَنَّمَ سَعِيرًا. ﴿55﴾
56 ਜਿਨ੍ਹਾਂ ਲੋਕਾਂ ਨੇ ਸਾਡੀਆਂ (ਰੱਬ ਦੀਆਂ) ਆਇਤਾਂ (ਆਦੇਸ਼ਾ) ਦਾ ਇਨਕਾਰ ਕੀਤਾ ਉਹਨਾਂ ਨੂੰ ਛੇਤੀ ਹੀ ਅਸੀਂ (ਨਰਕ ਦੀ) ਅੱਗ ਵਿਚ ਸੁਟਾਂਗੇ ਜਦੋਂ (ਅੱਗ ਵਿਚ) ਉਹਨਾਂ ਦੇ ਸਰੀਰ ਦੀਆਂ ਚਮੜੀਆਂ ਸੜ੍ਹ ਜਾਣਗੀਆਂ ਤਾਂ ਅਸੀਂ ਉਹਨਾਂ ਦੀ ਚਮੜੀ ਨੂੰ ਦੂਜੀ ਚਮੜੀ ਨਾਲ ਬਦਲ ਦੇਵਾਂਗੇ ਤਾਂ ਜੋ ਉਹ ਅਜ਼ਾਬ ਦਾ ਸੁਆਦ ਲੈਂਦੇ ਰਹਿਣ। ਬੇਸ਼ੱਕ ਅੱਲਾਹ ਢਾਡੀ ਸਮਰਥਾ ਰੱਖਦਾ ਹੇ ਅਤੇ ਹਿਕਮਤ ਵਾਲਾ ਹੇ। إِنَّ ٱلَّذِينَ كَفَرُوا۟ بِـَٔايَٰتِنَا سَوْفَ نُصْلِيهِمْ نَارًۭا كُلَّمَا نَضِجَتْ جُلُودُهُم بَدَّلْنَٰهُمْ جُلُودًا غَيْرَهَا لِيَذُوقُوا۟ ٱلْعَذَابَ ۗ إِنَّ ٱللَّهَ كَانَ عَزِيزًا حَكِيمًۭا. ﴿56﴾
57 ਅਤੇ ਜਿਹੜੇ ਲੋਕ ਈਮਾਨ ਲਿਆਏ ਅਤੇ ਉਹਨਾਂ ਨੇ ਨੇਕ ਤੇ ਭਲੇ ਕੰਮ ਵੀ ਕੀਤੇ ਅਸਾਂ ਉਹਨਾਂ ਨੂੰ ਛੇਤੀ ਹੀ ਉਹਨਾਂ ਸਵਰਗਾਂ ਵਿਚ ਲੈ ਜਾਵਾਂਗੇ, ਜਿਨ੍ਹਾਂ ਦੇ ਹੇਠ ਨਹਿਰਾਂ ਵਗਦੀਆਂ ਹਨ, ਜਿੱਥੇ ਉਹ ਸਦਾ ਲਈ ਰਹਿਣਗੇ। ਉੱਥੇ ਉਹਨਾਂ ਲਈ ਪਵਿੱਤਰ ਪਤਨੀਆਂ ਹੋਣਗੀਆਂ। ਅਸੀਂ ਉਹਨਾਂ (ਪਤਨੀਆਂ)ਨੂੰ ਵੀ ਸੰਘਣੀ ਛਾਂ ਵਿਚ ਲੈ ਜਾਵਾਂਗੇ। [15]
[15] ਨਬੀ ਕਰੀਮ ਸ: ਨੇ ਫ਼ਰਮਾਇਆ, ਜੰਨਤ ਵਿਚ ਇਕ ਅਜਿਹਾ ਦਰਖ਼ਤ ਵੀ ਹੇ ਜਿਸ ਦੀ ਛਾਇਆ ਵਿਚ ਜੇ ਸਵਾਰ ਚਲਦਾ ਰਹੇ ਤਾਂ ਸੌ ਸਾਲਾ ਤਕ ਚੱਲਣ ’ਤੇ ਵੀ ਉਸ ਦੀ ਛਾਇਆ ਖ਼ਤਮ ਨਹੀਂ ਹੋਵੇਗੀ। (ਸਹੀ ਬੁਖ਼ਾਰੀ, ਹਦੀਸ: 3251)
وَٱلَّذِينَ ءَامَنُوا۟ وَعَمِلُوا۟ ٱلصَّٰلِحَٰتِ سَنُدْخِلُهُمْ جَنَّٰتٍۢ تَجْرِى مِن تَحْتِهَا ٱلْأَنْهَٰرُ خَٰلِدِينَ فِيهَآ أَبَدًۭا ۖ لَّهُمْ فِيهَآ أَزْوَٰجٌۭ مُّطَهَّرَةٌۭ ۖ وَنُدْخِلُهُمْ ظِلًّۭا ظَلِيلًا. ﴿57﴾
58 ਅੱਲਾਹ ਤੁਹਾਨੂੰ ਹੁਕਮ ਦਿੰਦਾ ਹੇ ਕਿ ਅਮਾਨਤਾਂ ਨੂੰ ਉਹਨਾਂ ਦੇ ਹੱਕਦਾਰਾਂ ਦੇ ਹਵਾਲੇ ਕਰੋ ਅਤੇ ਜਦੋਂ (ਲੋਕਾਂ ਵਿਚਾਲੇ) ਫ਼ੈਸਲਾ ਕਰੋ ਤਾਂ ਇਨਸਾਫ਼ ਵਾਲਾ ਫ਼ੈਸਲਾ ਕਰੋ। ਉਹ ਗੱਲ ਬਹੁਤ ਹੀ ਵਧੀਆ ਹੇ ਜਿਸ ਦੀ ਨਸੀਹਤ ਅੱਲਾਹ ਤੁਹਾਨੂੰ ਕਰ ਰਿਹਾ ਹੇ। ਬੇਸ਼ੱਕ ਅੱਲਾਹ ਤੁਹਾਡੀਆਂ ਸਾਰੀਆਂ ਗੱਲਾਂ ਸੁਣਦਾ ਹੇ ਅਤੇ ਸਾਰੇ ਕੰਮ ਵੇਖ ਰਿਹਾ ਹੇ। ۞ إِنَّ ٱللَّهَ يَأْمُرُكُمْ أَن تُؤَدُّوا۟ ٱلْأَمَٰنَٰتِ إِلَىٰٓ أَهْلِهَا وَإِذَا حَكَمْتُم بَيْنَ ٱلنَّاسِ أَن تَحْكُمُوا۟ بِٱلْعَدْلِ ۚ إِنَّ ٱللَّهَ نِعِمَّا يَعِظُكُم بِهِۦٓ ۗ إِنَّ ٱللَّهَ كَانَ سَمِيعًۢا بَصِيرًۭا. ﴿58﴾
59 ਹੇ ਈਮਾਨ ਵਾਲਿਓ! ਤੁਸੀਂ ਅੱਲਾਹ ਅਤੇ ਉਸ ਦੇ ਰਸੂਲ ਦੇ ਹੁਕਮਾਂ ਦੀ ਪਾਲਣਾ ਕਰੋ ਅਤੇ ਤੁਹਾਡੇ ਵਿੱਚੋਂ ਜਿਹੜੇ (ਅੱਲਾਹ ਅਤੇ ਰਸੂਲ ਹਜ਼ਰਤ ਮੁਹੰਮਦ ਸ: ਦੇ ਆਗਿਆਕਾਰੀ) ਹਾਕਮ ਹਨ ਉਹਨਾਂ ਦੀ ਆਗਿਆ ਦੀ ਪਾਲਣਾ ਕਰੋ। ਫੇਰ ਜੇਕਰ ਤੁਹਾਡਾ ਕਿਸੇ ਗੱਲ ’ਤੇ ਆਪਸ ਵਿਚ ਕੋਈ ਮਤਭੇਦ ਹੋ ਜਾਵੇ ਤਾਂ ਉਸ ਨੂੰ (ਫ਼ੈਸਲੇ ਲਈ) ਅੱਲਾਹ ਤੇ ਉਸ ਦੇ ਰਸੂਲ ਵੱਲ ਲੈ ਜਾਓ, ਜੇਕਰ ਤੁਸੀਂ ਸੱਚ-ਮੁੱਚ ਅੱਲਾਹ ਅਤੇ ਕਿਆਮਤ ਦੇ ਦਿਨ ਉੱਤੇ ਈਮਾਨ ਰਖਦੇ ਹੋ, ਮਤਭੇਦ ਦੂਰ ਕਰਨ ਦਾ ਇਹੋ ਵਧੀਆ ਤਰੀਕਾ ਹੇ ਅਤੇ ਸਿੱਟੇ ਪੱਖੋਂ ਵੀ ਬਹੁਤ ਹੀ ਵਧੀਆ ਹੇ। يَٰٓأَيُّهَا ٱلَّذِينَ ءَامَنُوٓا۟ أَطِيعُوا۟ ٱللَّهَ وَأَطِيعُوا۟ ٱلرَّسُولَ وَأُو۟لِى ٱلْأَمْرِ مِنكُمْ ۖ فَإِن تَنَٰزَعْتُمْ فِى شَىْءٍۢ فَرُدُّوهُ إِلَى ٱللَّهِ وَٱلرَّسُولِ إِن كُنتُمْ تُؤْمِنُونَ بِٱللَّهِ وَٱلْيَوْمِ ٱلْءَاخِرِ ۚ ذَٰلِكَ خَيْرٌۭ وَأَحْسَنُ تَأْوِيلًا. ﴿59﴾
60 (ਹੇ ਨਬੀ!) ਕੀ ਤੁਸੀਂ ਉਹਨਾਂ ਲੋਕਾਂ ਨੂੰ ਨਹੀਂ ਵੇਖਿਆ ਜਿਨ੍ਹਾਂ ਦਾ ਦਾਅਵਾ ਤਾਂ ਇਹੋ ਹੇ ਕਿ ਜੋ ਵੀ ਤੁਹਾਡੇ ’ਤੇ ਉਤਾਰਿਆ ਗਿਆ (.ਕੁਰਆਨ) ਹੇ ਅਤੇ ਜੋ ਤੁਹਾਥੋਂ ਪਹਿਲਾਂ (ਅਕਾਸ਼ੀ ਕਿਤਾਬਾਂ) ਉਤਾਰੀਆਂ ਗਈਆਂ ਹਨ ਸਾਡਾ ਉਹਨਾਂ ਸਭ ’ਤੇ ਈਮਾਨ ਹੇ, ਪ੍ਰੰਤੂ ਚਾਹੁੰਦੇ ਇਹ ਹਨ ਕਿ ਆਪਣੇ ਫ਼ੈਸਲੇ ਸ਼ੈਤਾਨ ਦੇ ਚੇਲਿਆਂ ਤੋਂ ਕਰਵਾਉਣ ਜਦੋਂ ਕਿ ਉਹਨਾਂ ਨੂੰ ਹੁਕਮ ਦਿੱਤਾ ਗਿਆ ਸੀ ਕਿ ਅਜਿਹੇ ਸ਼ੈਤਾਨਾਂ (ਰੱਬ ਦੇ ਬਾਗ਼ੀਆਂ) ਨੂੰ ਮੰਣਨ ਤੋਂ ਇਨਕਾਰ ਕਰਨ, ਜਦ ਕਿ ਸ਼ੈਤਾਨ ਤਾਂ ਇਹੋ ਚਾਹੁੰਦਾ ਹੇ ਕਿ ਇਹਨਾਂ (ਮੋਮਿਨਾਂ) ਨੂੰ ਸਿੱਧੇ ਰਾਹ ਤੋਂ ਹਟਾ ਕੇ ਦੂਰ ਲੈ ਜਾਵੇ।[16]
[16] ਇਹ ਤੇ ਇਸ ਤੋਂ ਬਾਅਦ ਵਾਲੀ ਆਇਤ ਉਹਨਾਂ ਲੋਕਾਂ ਦੇ ਸੰਬੰਧ ਵਿਚ ਹੇ ਜਿਹੜੇ ਆਪਣੇ ਮਾਮਲੇ ਮੁਹੰਮਦ ਸ: ਦੀ ਅਦਾਲਤ ਵਿਚ ਨਹੀਂ ਲੈਕੇ ਜਾਂਦੇ ਸਨ, ਸਗੋਂ ਯਹੂਦੀਆਂ ਜਾਂ ਕੁਰੈਸ਼ ਦੇ ਸਰਦਾਰਾਂ ਕੋਲ ਲੈਕੇ ਜਾਂਦੇ ਸਨ। ਸੋ ਇਸ ਦਾ ਹੁਕਮ ਆਮ ਹੇ ਅੱਜ ਇਸ ਵਿਚ ਉਹ ਸਾਰੇ ਲੋਕ ਸ਼ਾਮਿਲ ਹਨ ਜਿਹੜੇ ਕੁਰਆਨ ਤੇ ਸੁੱਨਤ ਨੂੰ ਛੱਡ ਕੇ ਆਪਣੇ ਫ਼ੈਸਲੇ ਦੂਜਿਆਂ ਤੋਂ ਕਰਵਾਉਂਦੇ ਹਨ।
أَلَمْ تَرَ إِلَى ٱلَّذِينَ يَزْعُمُونَ أَنَّهُمْ ءَامَنُوا۟ بِمَآ أُنزِلَ إِلَيْكَ وَمَآ أُنزِلَ مِن قَبْلِكَ يُرِيدُونَ أَن يَتَحَاكَمُوٓا۟ إِلَى ٱلطَّٰغُوتِ وَقَدْ أُمِرُوٓا۟ أَن يَكْفُرُوا۟ بِهِۦ وَيُرِيدُ ٱلشَّيْطَٰنُ أَن يُضِلَّهُمْ ضَلَٰلًۢا بَعِيدًۭا. ﴿60﴾
61 ਜਦੋਂ ਇਹਨਾਂ ਨੂੰ ਕਿਹਾ ਜਾਂਦਾ ਕਿ ਅੱਲਾਹ ਵੱਲੋਂ ਉਤਾਰੇ ਹੋਏ .ਕੁਰਆਨ ਵੱਲ ਅਤੇ ਰਸੂਲ (ਮੁਹੰਮਦ ਸ: ਦੇ ਆਦੇਸ਼ਾਂ) ਵੱਲ ਆਓ ਤਾਂ ਤੁਸੀਂ ਵੇਖੋਗੇ ਕਿ ਇਹ ਮੁਨਾਫ਼ਿਕ ਤੁਹਾਡੇ ਵੱਲ ਆਉਣ ਤੋਂ ਕੰਨੀ ਕਤਰਾਉਂਦੇ ਹਨ। وَإِذَا قِيلَ لَهُمْ تَعَالَوْا۟ إِلَىٰ مَآ أَنزَلَ ٱللَّهُ وَإِلَى ٱلرَّسُولِ رَأَيْتَ ٱلْمُنَٰفِقِينَ يَصُدُّونَ عَنكَ صُدُودًۭا. ﴿61﴾
62 ਫੇਰ ਉਸ ਸਮੇਂ ਕੀ ਹਾਲ ਹੁੰਦਾ ਹੇ ਜਦੋਂ ਇਹਨਾਂ ਦੇ ਆਪਣੇ ਹੱਥੀਂ ਸਹੇੜੀ ਹੋਈ ਮੁਸੀਬਤ ਇਹਨਾਂ ’ਤੇ ਆ ਪੈਂਦੀ ਹੇ ? ਤਾਂ ਫੇਰ ਤੁਹਾਡੇ ਕੋਲ ਆ ਕੇ (ਅੱਲਾਹ ਦੀਆਂ ਕਸਮਾਂ ਖਾਂਦੇ ਹੋਏ) ਆਖਦੇ ਹਨ ਕਿ ਰੱਬ ਦੀ ਸੁੰਹ ਸਾਡਾ ਇਰਾਦਾ ਤਾਂ ਕੇਵਲ ਭਲਾਈ ਤੇ ਆਪਸੀ ਮੇਲ-ਜੋਲ ਕਰਵਾਉਣਾ ਸੀ। فَكَيْفَ إِذَآ أَصَٰبَتْهُم مُّصِيبَةٌۢ بِمَا قَدَّمَتْ أَيْدِيهِمْ ثُمَّ جَآءُوكَ يَحْلِفُونَ بِٱللَّهِ إِنْ أَرَدْنَآ إِلَّآ إِحْسَٰنًۭا وَتَوْفِيقًا. ﴿62﴾
63 ਇਹ ਉਹ ਲੋਕ ਹਨ ਕਿ ਜਿਨ੍ਹਾਂ ਦੇ ਦਿਲਾਂ ਦੇ ਭੇਤ ਅੱਲਾਹ ਭਲੀ-ਭਾਂਤ ਜਾਣਦਾ ਹੇ ਕਿ ਇਹਨਾਂ ਦੇ ਦਿਲਾਂ ਵਿਚ ਕੀ ਹੇ? (ਇਸ ਲਈ ਹੇ ਨਬੀ!) ਤੁਸੀਂ ਇਹਨਾਂ ਦੀਆਂ ਗੱਲਾਂ ਵੱਲ ਧਿਆਨ ਨਾ ਦਿਓ ਅਤੇ ਇਹਨਾਂ ਨੂੰ ਅਜਿਹੀਆਂ ਨਸੀਹਤਾਂ ਕਰੋ ਜਿਹੜੀਆਂ ਇਹਨਾਂ ਦੇ ਦਿਲਾਂ ਨੂੰ ਪ੍ਰਭਾਵਿਤ ਕਰਨ। أُو۟لَٰٓئِكَ ٱلَّذِينَ يَعْلَمُ ٱللَّهُ مَا فِى قُلُوبِهِمْ فَأَعْرِضْ عَنْهُمْ وَعِظْهُمْ وَقُل لَّهُمْ فِىٓ أَنفُسِهِمْ قَوْلًۢا بَلِيغًۭا. ﴿63﴾
64 ਅਸੀਂ ਹਰੇਕ ਰਸੂਲ ਨੂੰ ਕੇਵਲ ਇਸੇ ਲਈ ਭੇਜਿਆ ਕਿ ਅੱਲਾਹ ਦੇ ਹੁਕਮਾਂ ਅਨੁਸਾਰ ਉਹਨਾਂ ਦੀ ਤਾਬੇਦਾਰੀ ਕੀਤੀ ਜਾਵੇ। ਜਦੋਂ ਇਹਨਾਂ ਲੋਕਾਂ ਨੇ ਆਪਣੀਆਂ ਜਾਨਾਂ ’ਤੇ ਜ਼ੁਲਮ ਕੀਤਾ ਸੀ ਜੇ ਉਹ ਤੁਹਾਡੇ ਕੋਲ ਆ ਜਾਂਦੇ ਅਤੇ ਅੱਲਾਹ ਤੋਂ ਆਪਣੇ ਗੁਨਾਹਾਂ ਦੀ ਮੁਆਫ਼ੀ ਮੰਗਦੇ ਅਤੇ ਰਸੂਲ ਵੀ ਉਹਨਾਂ ਲਈ ਮੁਆਫ਼ੀ ਲਈ ਬੇਨਤੀ ਕਰਦਾ ਤਾਂ ਇਹ ਲੋਕ ਅੱਲਾਹ ਨੂੰ ਮੁਆਫ਼ ਕਰਨ ਵਾਲਾ ਅਤੇ ਬਹੁਤ ਹੀ ਮਿਹਰਬਾਨੀ ਕਰਨ ਵਾਲਾ ਵੇਖਦੇ। وَمَآ أَرْسَلْنَا مِن رَّسُولٍ إِلَّا لِيُطَاعَ بِإِذْنِ ٱللَّهِ ۚ وَلَوْ أَنَّهُمْ إِذ ظَّلَمُوٓا۟ أَنفُسَهُمْ جَآءُوكَ فَٱسْتَغْفَرُوا۟ ٱللَّهَ وَٱسْتَغْفَرَ لَهُمُ ٱلرَّسُولُ لَوَجَدُوا۟ ٱللَّهَ تَوَّابًۭا رَّحِيمًۭا. ﴿64﴾
65 (ਹੇ ਨਬੀ!) ਕਸਮ ਹੇ ਤੁਹਾਡੇ ਪਾਲਣਹਾਰ ਦੀ! ਇਹ ਲੋਕ ਉਦੋਂ ਤਕ ਮੋਮਿਨ ਨਹੀਂ ਹੋ ਸਕਦੇ ਜਦੋਂ ਤਕ ਕਿ ਆਪਣੇ ਆਪੋ ਵਿਚਾਲੇ ਮਤਭੇਦਾਂ ਵਿਚ ਤੁਹਾਨੂੰ ਹੀ ਹਾਕਮ ਨਹੀਂ ਮੰਨ ਲੈਂਦੇ, ਫੇਰ ਜੋ ਵੀ ਫ਼ੈਸਲਾ ਤੁਸੀਂ ਕਰੋ ਉਸ ਲਈ ਆਪਣੇ ਦਿਲ ਵਿਚ ਕਿਸੇ ਪ੍ਰਕਾਰ ਦੀ ਕੋਈ ਤੰਗੀ ਮਹਿਸੂਸ ਨਾ ਕਰਨ, ਸਗੋਂ ਖਿੜੇ ਮੱਥੇ ਮਨ ਤੋਂ ਕਬੂਲ ਕਰਨ। فَلَا وَرَبِّكَ لَا يُؤْمِنُونَ حَتَّىٰ يُحَكِّمُوكَ فِيمَا شَجَرَ بَيْنَهُمْ ثُمَّ لَا يَجِدُوا۟ فِىٓ أَنفُسِهِمْ حَرَجًۭا مِّمَّا قَضَيْتَ وَيُسَلِّمُوا۟ تَسْلِيمًۭا. ﴿65﴾
66 ਜੇਕਰ ਅਸੀਂ ਉਹਨਾਂ ਲਈ (ਬਨੀ ਇਸਰਾਈਲ ਵਾਂਗ) ਫ਼ਰਜ਼ ਕਰ ਦਿੰਦੇ ਕਿ ਆਪਣੇ ਆਪ ਨੂੰ ਕਤਲ ਕਰ ਦਿਓ ਜਾਂ ਆਪਣੇ ਘਰਾਂ ਤੋਂ ਨਿਕਲ ਜਾਓ, ਤਾਂ ਇਹਨਾਂ ਵਿੱਚੋਂ ਬਹੁਤ ਹੀ ਘੱਟ ਲੋਕ ਕਹਿਣਾ ਮੰਨਦੇ। ਜੇਕਰ ਉਹ ਉਹੀਓ ਕੰਮ ਕਰਦੇ ਜਿਸ ਲਈ ਉਹਨਾਂ ਨੂੰ ਨਸੀਹਤ ਦਿੱਤੀ ਜਾਂਦੀ ਹੇ ਤਾਂ ਇਹ ਉਹਨਾਂ ਲਈ ਵਧੇਰੇ ਚੰਗੀ ਗੱਲ ਸੀ ਅਤੇ (ਧਰਮ ਵਿਚ) ਦ੍ਰਿੜਤਾ ਦਾ ਕਾਰਨ ਹੁੰਦਾ। وَلَوْ أَنَّا كَتَبْنَا عَلَيْهِمْ أَنِ ٱقْتُلُوٓا۟ أَنفُسَكُمْ أَوِ ٱخْرُجُوا۟ مِن دِيَٰرِكُم مَّا فَعَلُوهُ إِلَّا قَلِيلٌۭ مِّنْهُمْ ۖ وَلَوْ أَنَّهُمْ فَعَلُوا۟ مَا يُوعَظُونَ بِهِۦ لَكَانَ خَيْرًۭا لَّهُمْ وَأَشَدَّ تَثْبِيتًۭا. ﴿66﴾
67 ਜੇ ਉਹ ਅਜਿਹਾ ਕਰਦੇ ਤਾਂ ਉਹਨਾਂ ਨੂੰ ਆਪਣੇ ਵੱਲੋਂ ਬਹੁਤ ਵੱਡਾ ਬਦਲਾ (ਦੁਨੀਆਂ ਤੇ ਆਖ਼ਿਰਤ ਦੀ ਭਲਾਈ) ਦਿੰਦੇ। وَإِذًۭا لَّءَاتَيْنَٰهُم مِّن لَّدُنَّآ أَجْرًا عَظِيمًۭا. ﴿67﴾
68 ਅਤੇ ਲਾਜ਼ਮਨ ਉਹਨਾਂ ਨੂੰ ਸਿੱਧੇ ਰਾਹ ਤੋਰ ਦਿੰਦੇ। وَلَهَدَيْنَٰهُمْ صِرَٰطًۭا مُّسْتَقِيمًۭا. ﴿68﴾
69 ਅਤੇ ਜਿਹੜੇ ਲੋਕੀ ਅੱਲਾਹ ਅਤੇ (ਉਸ ਦੇ) ਰਸੂਲ (ਸ:) ਦੀ ਤਾਬੇਦਾਰੀ ਕਰਨਗੇ ਉਹ (ਕਿਆਮਤ ਵਾਲੇ ਦਿਨ) ਉਹਨਾਂ ਲੋਕਾਂ ਨਾਲ ਹੋਣਗੇ ਜਿਨ੍ਹਾਂ ਨੂੰ ਅੱਲਾਹ ਨੇ ਇਨਾਮ ਬਖ਼ਸ਼ੇ ਹਨ, ਜਿਵੇਂ ਨਬੀ, ਸਚਿਆਰੇ, ਸ਼ਹੀਦ ਅਤੇ ਸੁਹਣੇ ਅਮਲਾਂ ਵਾਲੇ ਲੋਕ ਹਨ, (ਜੰਨਤ ਵਿਚ) ਇਹੋ ਸਭ ਤੋਂ ਵਧੀਆ ਇਕ ਦੂਜੇ ਦੇ ਸਾਥੀ ਹੋਣਗੇ। وَمَن يُطِعِ ٱللَّهَ وَٱلرَّسُولَ فَأُو۟لَٰٓئِكَ مَعَ ٱلَّذِينَ أَنْعَمَ ٱللَّهُ عَلَيْهِم مِّنَ ٱلنَّبِيِّۦنَ وَٱلصِّدِّيقِينَ وَٱلشُّهَدَآءِ وَٱلصَّٰلِحِينَ ۚ وَحَسُنَ أُو۟لَٰٓئِكَ رَفِيقًۭا. ﴿69﴾
70 ਇਹ ਫ਼ਜ਼ਲ (ਮਿਹਰਾਂ) ਅੱਲਾਹ ਵੱਲੋਂ ਹਨ। ਸੱਚਾਈ ਨੂੰ ਜਾਣਨ ਲਈ ਅੱਲਾਹ ਦਾ ਗਿਆਨ ਹੀ ਬਥੇਰਾ ਹੇ। ذَٰلِكَ ٱلْفَضْلُ مِنَ ٱللَّهِ ۚ وَكَفَىٰ بِٱللَّهِ عَلِيمًۭا. ﴿70﴾
71 ਹੇ ਮੋਮਿਨੋ! ਤੁਸੀਂ (ਆਪਣੇ ਬਚਾਓ ਦਾ ਸਾਮਾਨ ਭਾਵ ਹਥਿਆਰ) ਚੁੱਕੀਂ ਰੱਖੋ, ਫ਼ੇਰ ਤੁਸੀਂ ਭਾਵੇਂ ਅੱਡ-ਅੱਡ ਦਸਤਿਆਂ ਵਿਚ ਭਾਵੇਂ ਇਕੱਠੇ ਹੋ ਕੇ (ਜਿਹਾਦ ਲਈ) ਨਿੱਕਲੋ। يَٰٓأَيُّهَا ٱلَّذِينَ ءَامَنُوا۟ خُذُوا۟ حِذْرَكُمْ فَٱنفِرُوا۟ ثُبَاتٍ أَوِ ٱنفِرُوا۟ جَمِيعًۭا. ﴿71﴾
72 ਤੁਹਾਡੇ ਵਿੱਚੋਂ ਲਾਜ਼ਮਨ ਕੁੱਝ ਉਹ ਵੀ ਹਨ ਜਿਹੜੇ ਰੱਬ ਦੀ ਰਾਹ ਨਿੱਕਲਣ ਵਿਚ ਟਾਲ ਮਟੋਲ ਕਰਦੇ ਹਨ ਫੇਰ ਜੇ ਤੁਹਾਡੇ ’ਤੇ ਕੋਈ ਮੁਸੀਬਤ ਆਉਂਦੀ ਹੇ ਤਾਂ ਆਖਦੇ ਹਨ ਕਿ ਅੱਲਾਹ ਨੇ ਸਾਡੇ ’ਤੇ ਬੜੀ ਮਿਹਰ ਕੀਤੀ ਹੇ ਕਿ ਅਸੀਂ (ਲੜਾਈ ਵਿਚ) ਉਹਨਾਂ ਨਾਲ ਨਹੀਂ ਸੀ। وَإِنَّ مِنكُمْ لَمَن لَّيُبَطِّئَنَّ فَإِنْ أَصَٰبَتْكُم مُّصِيبَةٌۭ قَالَ قَدْ أَنْعَمَ ٱللَّهُ عَلَىَّ إِذْ لَمْ أَكُن مَّعَهُمْ شَهِيدًۭا. ﴿72﴾
73 ਫੇਰ ਜੇ ਤੁਹਾਨੂੰ ਅੱਲਾਹ ਵੱਲੋਂ ਕੋਈ ਮਿਹਰ ਕ੍ਰਿਪਾ (ਲੜਾਈ ਵਿਚ ਜਿੱਤ) ਮਿਲ ਜਾਵੇ ਤਾਂ ਇੰਜ ਲੱਗਦਾ ਹੇ ਜਿਵੇਂ ਤੁਹਾਡੇ ਤੇ ਉਸ ਵਿਚਾਲੇ ਕੋਈ ਮੇਲ ਮਿਲਾਪ (ਰਿਸ਼ਤਾ) ਹੁੰਦਾ ਹੀ ਨਹੀਂ ਤੇ ਆਖਦੇ ਹਨ ਕਿ “ਕਾਸ਼ ਮੈ ਵੀ ਉਹਨਾਂ (ਮੋਮਿਨਾਂ ਨਾਲ ਲੜਾਈ ਵਿਚ) ਸ਼ਾਮਲ ਹੁੰਦਾ ਤਾਂ ਮੈਂ ਵੀ ਸਫ਼ਲਤਾ ਪ੍ਰਾਪਤ ਕਰਦਾ”। وَلَئِنْ أَصَٰبَكُمْ فَضْلٌۭ مِّنَ ٱللَّهِ لَيَقُولَنَّ كَأَن لَّمْ تَكُنۢ بَيْنَكُمْ وَبَيْنَهُۥ مَوَدَّةٌۭ يَٰلَيْتَنِى كُنتُ مَعَهُمْ فَأَفُوزَ فَوْزًا عَظِيمًۭا. ﴿73﴾
74 ਉਹ ਲੋਕ ਜਿਹੜੇ ਪ੍ਰਲੋਕ ਦੇ ਬਦਲੇ ਸੰਸਾਰਿਕ ਜੀਵਨ ਨੂੰ ਵੇਚ ਚੁੱਕੇ ਹਨ ਉਹਨਾਂ ਨੂੰ ਅੱਲਾਹ ਦੀ ਰਾਹ ਵਿਚ ਲੜਣਾ (ਜਿਹਾਦ ਕਰਨਾ) ਚਾਹੀਦਾ ਹੇ ਅਤੇ ਜਿਹੜਾ ਅੱਲਾਹ ਦੀ ਰਾਹ ਵਿਚ ਲੜਦਾ ਹੋਇਆ ਮਾਰਿਆ ਜਾਵੇ (ਸ਼ਹੀਦ ਹੋ ਜਾਵੇ) ਜਾਂ ਜਿੱਤ ਪ੍ਰਾਪਤ ਕਰੇ ਉਸ ਨੂੰ ਅਸੀਂ ਛੇਤੀ ਹੀ ਵੱਡਾ ਬਦਲਾ ਦੇਵਾਂਗੇ। ۞ فَلْيُقَٰتِلْ فِى سَبِيلِ ٱللَّهِ ٱلَّذِينَ يَشْرُونَ ٱلْحَيَوٰةَ ٱلدُّنْيَا بِٱلْءَاخِرَةِ ۚ وَمَن يُقَٰتِلْ فِى سَبِيلِ ٱللَّهِ فَيُقْتَلْ أَوْ يَغْلِبْ فَسَوْفَ نُؤْتِيهِ أَجْرًا عَظِيمًۭا. ﴿74﴾
75 (ਹੇ ਮੁਸਲਮਾਨੋ!) ਤੁਹਾਨੂੰ ਕੀ ਹੋ ਗਿਆ ਹੇ ਕਿ ਤੁਸੀਂ ਅੱਲਾਹ ਦੀ ਰਾਹ ਵਿਚ ਉਹਨਾਂ ਕਮਜ਼ੋਰ ਤੇ ਬੇਵਸ ਮਰਦਾਂ, ਔਰਤਾਂ ਅਤੇ ਛੋਟੇ-ਛੋਟੇ ਬੱਚਿਆਂ ਲਈ ਨਹੀਂ ਲੜਦੇ ? ਜੋ ਬੇਨਤੀਆਂ ਕਰ ਰਹੇ ਹਨ ਕਿ ਹੇ ਸਾਡੇ ਰੱਬਾ! ਸਾਨੂੰ ਇਹਨਾਂ ਜ਼ਾਲਮਾਂ ਦੀ ਬਸਤੀ ਵਿੱਚੋਂ ਕੱਢ ਲੈ ਅਤੇ ਸਾਡੇ ਲਈ ਆਪਣੇ ਵੱਲੋਂ ਕੋਈ ਹਿਮਾਇਤੀ ਤੇ ਸਹਾਇਕ ਬਣਾ ਕੇ ਭੇਜ। وَمَا لَكُمْ لَا تُقَٰتِلُونَ فِى سَبِيلِ ٱللَّهِ وَٱلْمُسْتَضْعَفِينَ مِنَ ٱلرِّجَالِ وَٱلنِّسَآءِ وَٱلْوِلْدَٰنِ ٱلَّذِينَ يَقُولُونَ رَبَّنَآ أَخْرِجْنَا مِنْ هَٰذِهِ ٱلْقَرْيَةِ ٱلظَّالِمِ أَهْلُهَا وَٱجْعَل لَّنَا مِن لَّدُنكَ وَلِيًّۭا وَٱجْعَل لَّنَا مِن لَّدُنكَ نَصِيرًا. ﴿75﴾
76 ਜਿਹੜੇ ਲੋਕ ਈਮਾਨ ਰੱਖਦੇ ਹਨ ਉਹ ਅੱਲਾਹ ਦੀ ਰਾਹ ਵਿਚ ਲੜਦੇ ਹਨ ਅਤੇ ਜਿਨ੍ਹਾਂ ਨੇ ਕੁਫ਼ਰ ਕੀਤਾ ਹੇ ਉਹ ਤਾਗ਼ੂਤ[17] (ਸ਼ੈਤਾਨ) ਦੀ ਰਾਹ ਵਿਚ ਲੜਦੇ ਹਨ। ਇਸ ਲਈ ਤੁਸੀਂ (ਈਮਾਨ ਵਾਲਿਓ) ਸ਼ੈਤਾਨ ਦੇ ਹਿਮਾਇਤੀਆਂ ਨਾਲ ਜੰਗ ਕਰੋ, ਵਿਸ਼ਵਾਸ ਰੱਖੋ ਕਿ ਸ਼ੈਤਾਨ ਦੀਆਂ ਚਾਲਾਂ ਬਹੁਤ ਹੀ ਕਮਜ਼ੋਰ ਹਨ।
[17] ਵੇਖੋ ਸੂਰਤ ਆਲੇ-ਇਮਰਾਨ, ਹਾਸ਼ੀਆ ਆਇਤ 51/3
ٱلَّذِينَ ءَامَنُوا۟ يُقَٰتِلُونَ فِى سَبِيلِ ٱللَّهِ ۖ وَٱلَّذِينَ كَفَرُوا۟ يُقَٰتِلُونَ فِى سَبِيلِ ٱلطَّٰغُوتِ فَقَٰتِلُوٓا۟ أَوْلِيَآءَ ٱلشَّيْطَٰنِ ۖ إِنَّ كَيْدَ ٱلشَّيْطَٰنِ كَانَ ضَعِيفًا. ﴿76﴾
77 (ਹੇ ਨਬੀ!) ਕੀ ਤੁਸੀਂ ਉਹਨਾਂ ਲੋਕਾਂ ਨੂੰ ਨਹੀਂ ਵੇਖਿਆ ਜਿਨ੍ਹਾਂ ਨੂੰ ਹੁਕਮ ਦਿੱਤਾ ਗਿਆ ਸੀ ਕਿ ਆਪਣੇ ਹੱਥ (ਲੜਾਈ ਤੋਂ) ਰੋਕੀਂ ਰੱਖੋ, ਨਮਾਜ਼ਾਂ ਪੜ੍ਹਦੇ ਰਹੋ ਅਤੇ ਜ਼ਕਾਤ ਅਦਾ ਕਰੋ। ਫੇਰ ਜਦੋਂ ਉਹਨਾਂ ਨੂੰ ਲੜਾਈ ਦਾ ਹੁਕਮ ਦਿੱਤਾ ਗਿਆ ਤਾਂ ਉਸ ਵੇਲੇ ਉਹਨਾਂ ਵਿੱਚੋਂ ਇਕ ਟੋਲੀ ਕਾਫ਼ਿਰਾਂ ਤੋਂ ਇੰਜ ਡਰਣ ਲੱਗ ਪਈ ਜਿੱਦਾਂ ਅੱਲਾਹ ਤੋਂ ਡਰਦੀ ਹੋਵੋ, ਸਗੋਂ ਉਸ ਤੋਂ ਵੀ ਕੁੱਝ ਵੱਧ ਭੈ-ਭੀਤ ਸੀ ਅਤੇ ਕਹਿਣ ਲੱਗੇ ਕਿ “ਹੇ ਰੱਬ! ਸਾਡੇ ਉੱਤੇ ਜਿਹਾਦ ਕਰਨਾ ਫ਼ਰਜ਼ ਕਿੳਂ .ਕੀਤਾ ਹੇ? ਕਿਓਂ ਨਾ ਸਾਨੂੰ ਥੋੜ੍ਹੀ ਹੋਰ ਜਿਉਣ ਦੀ ਮੋਹਲਤ ਦਿੱਤੀ ਨੂੰ” (ਹੇ ਨਬੀ!) ਇਹਨਾਂ ਨੂੰ ਆਖ ਦਿਓ ਕਿ “ਸੰਸਾਰਿਕ ਲਾਭ ਤਾਂ ਬਹੁਤ ਹੀ ਥੋੜ੍ਹਾ ਹੇ ਅਤੇ ਰੱਬ ਤੋਂ ਡਰਨ ਵਾਲਿਆਂ ਲਈ ਤਾਂ ਪ੍ਰਲੋਕ ਹੀ ਵਧੇਰੇ ਚੰਗੀ ਹੇ ਅਤੇ (ਉਸ ਦਿਨ) ਤੁਹਾਡੇ ਉੱਤੇ ਇਕ ਧਾਗੇ ਬਰਾਬਰ (ਭਾਵ ਭੋਰਾ ਭਰ) ਵੀ ਜ਼ੁਲਮ ਨਹੀਂ ਕੀਤਾ ਜਾਵੇਗਾ।” أَلَمْ تَرَ إِلَى ٱلَّذِينَ قِيلَ لَهُمْ كُفُّوٓا۟ أَيْدِيَكُمْ وَأَقِيمُوا۟ ٱلصَّلَوٰةَ وَءَاتُوا۟ ٱلزَّكَوٰةَ فَلَمَّا كُتِبَ عَلَيْهِمُ ٱلْقِتَالُ إِذَا فَرِيقٌۭ مِّنْهُمْ يَخْشَوْنَ ٱلنَّاسَ كَخَشْيَةِ ٱللَّهِ أَوْ أَشَدَّ خَشْيَةًۭ ۚ وَقَالُوا۟ رَبَّنَا لِمَ كَتَبْتَ عَلَيْنَا ٱلْقِتَالَ لَوْلَآ أَخَّرْتَنَآ إِلَىٰٓ أَجَلٍۢ قَرِيبٍۢ ۗ قُلْ مَتَٰعُ ٱلدُّنْيَا قَلِيلٌۭ وَٱلْءَاخِرَةُ خَيْرٌۭ لِّمَنِ ٱتَّقَىٰ وَلَا تُظْلَمُونَ فَتِيلًا. ﴿77﴾
78 (ਰਹਿ ਗਈ ਮੌਤ) ਤੁਸੀਂ ਜਿੱਥੇ ਕੀਤੇ ਵੀ ਹੋਵੋਗੇ ੳੱ .ਥੇ ਹੀ ਮੌਤ ਤੁਹਾਨੂੰ ਨੱਪ ਲਵੇਗੀ ਭਾਵੇਂ ਤੁਸੀਂ ਕਿੰਨੇ ਵੀ ਮਜ਼ਬੂਤ ਕਿਿਲਆਂ ਵਿਚ ਕਿਉਂ ਨਾ ਹੋਵੋ। ਜੇ ਉਹਨਾਂ ਨੂੰ ਕੋਈ ਲਾਭ ਹੁੰਦਾ ਹੇ ਤਾਂ ਆਖਦੇ ਹਨ ਕਿ ਇਹ ਅੱਲਾਹ ਵੱਲੋਂ ਹੇ ਪ੍ਰੰਤੂ ਜੇ ਕੋਈ ਹਾਨੀ ਹੁੰਦੀ ਹੇ ਤਾਂ ਕਹਿੰਦੇ ਹਨ ਕਿ (ਹੇ ਨਬੀ!) ਇਹ ਤੁਹਾਡੇ ਕਾਰਨ ਹੇ (ਇਸ ਲਈ ਤੁਸੀਂ) ਇਹਨਾਂ (ਮੁਨਾਫ਼ਿਕਾਂ) ਹੇ ਕਹਿ ਦਿਓ ਕਿ ਇਹ ਸਭ ਕੁੱਝ (ਘਾਟਾ-ਵਾਧਾ) ਅੱਲਾਹ ਵੱਲੋਂ ਹੀ ਹੇ। ਇਹਨਾਂ ਲੋਕਾਂ ਨੂੰ ਕੀ ਹੋ ਗਿਆ ਹੇ ਕਿ ਕੋਈ ਗੱਲ ਸਮਝਦੇ ਹੀ ਨਹੀਂ ? أَيْنَمَا تَكُونُوا۟ يُدْرِككُّمُ ٱلْمَوْتُ وَلَوْ كُنتُمْ فِى بُرُوجٍۢ مُّشَيَّدَةٍۢ ۗ وَإِن تُصِبْهُمْ حَسَنَةٌۭ يَقُولُوا۟ هَٰذِهِۦ مِنْ عِندِ ٱللَّهِ ۖ وَإِن تُصِبْهُمْ سَيِّئَةٌۭ يَقُولُوا۟ هَٰذِهِۦ مِنْ عِندِكَ ۚ قُلْ كُلٌّۭ مِّنْ عِندِ ٱللَّهِ ۖ فَمَالِ هَٰٓؤُلَآءِ ٱلْقَوْمِ لَا يَكَادُونَ يَفْقَهُونَ حَدِيثًۭا. ﴿78﴾
79 ਹੇ ਲੋਕੋ! ਤੁਹਾਨੂੰ ਜਿਹੜੀ ਵੀ ਭਲਾਈ ਪ੍ਰਾਪਤ ਹੁੰਦੀ ਹੇ ਉਹ ਸਭ ਅੱਲਾਹ ਵੱਲੋਂ ਹੀ ਹੇ ਅਤੇ ਜਿਹੜੀ ਬੁਰਾਈ ਪੱਲੇ ਪੈਂਦੀ ਹੇ ਉਹ ਤੁਹਾਡੀਆਂ ਆਪਣੀਆਂ ਕਰਨੀਆਂ ਕਾਰਨ ਹੇ। (ਹੇ ਨਬੀ!) ਅਸੀਂ ਤੁਹਾਨੂੰ ਸਾਰੇ ਹੀ ਲੋਕਾਂ ਲਈ ਰਸੂਲ ਬਣਾ ਕੇ ਘੱਲਿਆ ਹੇ ਅਤੇ ਇਸ ਲਈ ਅੱਲਾਹ ਦੀ ਗਵਾਹੀ ਕਾਫ਼ੀ ਹੇ। مَّآ أَصَابَكَ مِنْ حَسَنَةٍۢ فَمِنَ ٱللَّهِ ۖ وَمَآ أَصَابَكَ مِن سَيِّئَةٍۢ فَمِن نَّفْسِكَ ۚ وَأَرْسَلْنَٰكَ لِلنَّاسِ رَسُولًۭا ۚ وَكَفَىٰ بِٱللَّهِ شَهِيدًۭا. ﴿79﴾
80 ਜਿਸ ਨੇ ਵੀ ਰਸੂਲ (ਹਜ਼ਰਤ ਮੁਹੰਮਦ ਸ:) ਦੀ ਤਾਬੇਦਾਰੀ ਕੀਤੀ ਉਸ ਨੇ ਅੱਲਾਹ ਦੀ ਤਾਬੇਦਾਰੀ[18] ਕੀਤੀ ਜਿਹੜਾ (ਨਬੀ ਦੀ ਤਾਬੇਦਾਰੀ ਤੋਂ) ਮੁੱਖ ਮੋੜੇਗਾ (ਤਾਂ ਉਹ ਮੋੜ ਲਵੇ) (ਹੇ ਨਬੀ) ਅਸੀਂ ਤੁਹਾਨੂੰ ਕੋਈ ਪਹਿਰੇਦਾਰ ਬਣਾ ਕੇ ਤਾਂ ਨਹੀਂ ਘੱਲਿਆ।
[18] ਅਬੂ-ਹੁਰੈਰਾ ਰ:ਅ: ਦੱਸਦੇ ਹਨ ਕਿ ਨਬੀ ਕਰੀਮ ਸ: ਨੇ ਫ਼ਰਮਾਇਆ ਜਿਸ ਨੇ ਮੇਰੀ ਅਤਾਅਤ (ਆਗਿਆਕਾਰੀ) ਕੀਤੀ ਉਸ ਨੇ ਅੱਲਾਹ ਦੀ ਆਗਿਆਕਾਰੀ ਕੀਤੀ ਜਿਸ ਨੇ ਮੇਰੀ ਨਾ-ਫ਼ਰਮਾਨੀ ਕੀਤੀ ਉਸ ਨੇ ਅੱਲਾਹ ਦੀ ਨਾ-ਫ਼ਰਮਾਨੀ ਕੀਤੀ ਐਵੇਂ ਹੀ ਜਿਸ ਨੇ ਮੇਰੇ ਵੱਲੋਂ ਨਿਯਤ ਕੀਤੇ ਹਾਕਮ ਦੀ ਅਤਾਅਤ ਕੀਤੀ ਉਸ ਨੇ ਮੇਰੀ ਅਤਾਅਤ ਕੀਤੀ ਅਤੇ ਜਿਸ ਨੇ ਉਸ ਦੀ ਨਾ-ਫ਼ਰਮਰਨੀ ਕੀਤੀ, ਉਸ ਨੇ ਮੇਰੀ ਨਾ-ਫ਼ਰਮਾਨੀ ਕੀਤੀ। (ਸਹੀ ਬੁਖ਼ਾਰੀ, ਹਦੀਸ: 7137)
مَّن يُطِعِ ٱلرَّسُولَ فَقَدْ أَطَاعَ ٱللَّهَ ۖ وَمَن تَوَلَّىٰ فَمَآ أَرْسَلْنَٰكَ عَلَيْهِمْ حَفِيظًۭا. ﴿80﴾
81 ਇਹ (ਮੁਨਾਫ਼ਿਕ) ਕਹਿੰਦੇ ਹਨ, ਕਿ ਸਾਡਾ ਕੰਮ ਤਾਂ ਫ਼ਰਮਾਂਬਰਦਾਰੀ ਕਰਨਾ ਹੇ, ਪ੍ਰੰਤੂ ਜਦੋਂ ਤੁਹਾਡੇ ਕੋਲੋਂ (ਹੇ ਨਬੀ!) ਉੱਠ ਆਉਂਦੇ ਹਨ ਤਾਂ ਇਹਨਾਂ ਵਿੱਚੋਂ ਹੀ ਇਕ ਟੋਲਾ ਰਾਤ ਨੂੰ ਇਕੱਠਿਆਂ ਹੋ ਕੇ ਤੁਹਾਡੀਆਂ ਕਹੀਆਂ ਹੋਈਆਂ ਗੱਲਾਂ ਦੇ ਵਿਰੁੱਧ ਸਲਾਹ ਮਸ਼ਵਰੇ ਕਰਦਾ ਹੇ। ਉਹਨਾਂ ਦੀਆਂ ਇਹਨਾਂ ਰਾਤ ਦੀਆਂ ਸਾਜ਼ਿਸ਼ਾਂ ਨੂੰ ਅੱਲਾਹ ਲਿੱਖ ਰਿਹਾ ਹੇ। ਸੋ ਤੁਸੀਂ ਉਹਨਾਂ ਦੀ ਪਰਵਾਹ ਨਾ ਕਰੋ ਅਤੇ ਅੱਲਾਹ ਉੱਤੇ ਭਰੋਸਾ ਰੱਖੋ, ਅੱਲਾਹ ਹੀ ਸਾਰੇ ਕਾਰਜ ਸਵਾਰਣ ਵਾਲਾ ਹੇ। وَيَقُولُونَ طَاعَةٌۭ فَإِذَا بَرَزُوا۟ مِنْ عِندِكَ بَيَّتَ طَآئِفَةٌۭ مِّنْهُمْ غَيْرَ ٱلَّذِى تَقُولُ ۖ وَٱللَّهُ يَكْتُبُ مَا يُبَيِّتُونَ ۖ فَأَعْرِضْ عَنْهُمْ وَتَوَكَّلْ عَلَى ٱللَّهِ ۚ وَكَفَىٰ بِٱللَّهِ وَكِيلًا. ﴿81﴾
82 ਕੀ ਇਹ (ਮੁਨਾਫ਼ਿਕ ਤੇ ਕਾਫ਼ਿਰ) .ਕੁਰਆਨ ’ਤੇ ਸੋਚ ਵਿਚਾਰ ਨਹੀਂ ਕਰਦੇ ? ਜੇਕਰ ਇਹ ਅੱਲਾਹ ਤੋਂ ਛੁੱਟ ਕਿਸੇ ਹੋਰ ਵੱਲੋਂ ਹੁੰਦਾ ਤਾਂ ਇਸ ਵਿਚ ਬਹੁਤ ਕੁੱਝ ਮਤਭੇਦ ਵੇਖਣ ਨੂੰ ਮਿਲਦੇ। أَفَلَا يَتَدَبَّرُونَ ٱلْقُرْءَانَ ۚ وَلَوْ كَانَ مِنْ عِندِ غَيْرِ ٱللَّهِ لَوَجَدُوا۟ فِيهِ ٱخْتِلَٰفًۭا كَثِيرًۭا. ﴿82﴾
83 ਜਦੋਂ ਇਹਨਾਂ (ਮੁਨਾਫ਼ਿਕਾਂ) ਲੋਕਾਂ ਨੂੰ ਕੋਈ ਅਮਨ ਸ਼ਾਂਤੀ ਜਾਂ ਡਰ ਖੌਫ਼ (ਨੁਕਸਾਨ) ਵਾਲੀਂ ਖ਼ਬਰ ਮਿਲਦੀ ਹੇ ਇਹ ਉਸ ਨੂੰ ਫੈਲਾ ਦਿੰਦੇ ਹਨ ਜਦੋਂ ਕਿ ਜੇ ਇਹ ਲੋਕ (ਇਸੇ ਖ਼ਬਰ ਨੂੰ) ਰਸੂਲ ਜਾਂ ਆਪਣੇ ਵਿੱਚੋਂ ਹੀ ਕਿਸੇ ਜ਼ਿੰਮੇਵਾਰਾਂ ਤੀਕ ਪਹੁੰਚਾ ਦਿੰਦੇ ਜਿਹੜੇ ਉਸ ਦੇ ਠੀਕ-ਠਾਕ ਨਤੀਜੇ ਤੀਕ ਪਹੁੰਚਣ ਦੀ ਯੋਗਤਾ ਰੱਖਦੇ ਹਨ ਤਾਂ ਉਸ ਦੀ ਅਸਲੀਅਤ ਪਤਾ ਚਲ ਜਾਂਦੀ ਅਤੇ ਜੇਕਰ ਅੱਲਾਹ ਦਾ ਫ਼ਜ਼ਲ ਅਤੇ ਉਸ ਦੀਆਂ ਮਿਹਰਾਂ ਤੁਹਾਡੇ ’ਤੇ ਨਾ ਹੁੰਦੀਆਂ ਤਾਂ ਤੁਹਾਡੇ ਵਿੱਚੋਂ ਕੁੱਝ ਇਕ ਲੋਕਾਂ ਤੋਂ ਛੁੱਟ ਸਾਰੇ ਹੀ ਸ਼ੈਤਾਨ ਦੇ ਪਿੱਛੇ ਲੱਗ ਜਾਂਦੇ। وَإِذَا جَآءَهُمْ أَمْرٌۭ مِّنَ ٱلْأَمْنِ أَوِ ٱلْخَوْفِ أَذَاعُوا۟ بِهِۦ ۖ وَلَوْ رَدُّوهُ إِلَى ٱلرَّسُولِ وَإِلَىٰٓ أُو۟لِى ٱلْأَمْرِ مِنْهُمْ لَعَلِمَهُ ٱلَّذِينَ يَسْتَنۢبِطُونَهُۥ مِنْهُمْ ۗ وَلَوْلَا فَضْلُ ٱللَّهِ عَلَيْكُمْ وَرَحْمَتُهُۥ لَٱتَّبَعْتُمُ ٱلشَّيْطَٰنَ إِلَّا قَلِيلًۭا. ﴿83﴾
84 ਸੋ (ਹੇ ਨਬੀ!) ਤੁਸੀਂ ਅੱਲਾਹ ਦੀ ਰਾਹ ਵਿਚ (ਜ਼ਾਲਮ ਤੇ ਕਾਫ਼ਿਰਾਂ ਵਿੱਰੁਧ) ਲੜਦੇ ਰਹੋ, ਤੁਹਾਨੂੰ ਆਪਣੀ ਜ਼ਾਤ ਤੋਂ ਛੁੱਟ ਕਿਸੇ ਹੋਰ ਲਈ ਜ਼ਿੰਮੇਵਾਰ ਨਹੀਂ ਬਣਾਇਆ ਗਿਆ। ਹਾਂ! ਈਮਾਨ ਵਾਲਿਆਂ ਨੂੰ ਲੜਣ ਲਈ ਅਵੱਸ਼ ਪ੍ਰੇਰਿਤ ਕਰੋ, ਹੋ ਸਕਦਾ ਹੇ ਕਿ ਅੱਲਾਹ ਕਾਫ਼ਿਰਾਂ ਨੂੰ ਜੰਗ ਤੋਂ ਰੋਕ ਦੇਵੇ। ਅੱਲਾਹ ਲੜਾਈ ਵਿਚ ਵੀ ਸਖ਼ਤ ਹੇ ਅਤੇ ਸਜ਼ਾ ਦੇਣ ਵਿਚ ਵੀ ਸਖ਼ਤ ਹੇ। فَقَٰتِلْ فِى سَبِيلِ ٱللَّهِ لَا تُكَلَّفُ إِلَّا نَفْسَكَ ۚ وَحَرِّضِ ٱلْمُؤْمِنِينَ ۖ عَسَى ٱللَّهُ أَن يَكُفَّ بَأْسَ ٱلَّذِينَ كَفَرُوا۟ ۚ وَٱللَّهُ أَشَدُّ بَأْسًۭا وَأَشَدُّ تَنكِيلًۭا. ﴿84﴾
85 ਜਿਹੜਾ ਵੀ ਕੋਈ ਭਲਾਈ ਜਾਂ ਨੇਕ ਕੰਮਾਂ ਦੀ ਸਿਫ਼ਾਰਸ਼ ਕਰੇਗਾ ਉਸ ਨੂੰ ਉਸ ਵਿੱਚੋਂ ਹਿੱਸਾ ਮਿਲੇਗਾ ਅਤੇ ਜਿਹੜਾ ਬੁਰਾਈ ਤੇ ਮਾੜੇ ਕੰਮਾਂ ਦੀ ਸਿਫ਼ਾਰਸ਼ ਕਰੇਗਾ ਉਸ ਲਈ ਉਸੇ ਵਿਚ ਹਿੱਸਾ ਹੇ ਅਤੇ ਅੱਲਾਹ ਹਰੇਕ ਚੀਜ਼ ’ਤੇ ਆਪਣੀ ਪਕੜ ਰੱਖਦਾ ਹੇ। مَّن يَشْفَعْ شَفَٰعَةً حَسَنَةًۭ يَكُن لَّهُۥ نَصِيبٌۭ مِّنْهَا ۖ وَمَن يَشْفَعْ شَفَٰعَةًۭ سَيِّئَةًۭ يَكُن لَّهُۥ كِفْلٌۭ مِّنْهَا ۗ وَكَانَ ٱللَّهُ عَلَىٰ كُلِّ شَىْءٍۢ مُّقِيتًۭا. ﴿85﴾
86 ਅਤੇ ਜਦੋਂ ਕੋਈ ਤੁਹਾਨੂੰ ਸਲਾਮ ਕਰੇ ਤਾਂ ਉਸ ਨੂੰ ਵਧੀਆ ਢੰਗ ਨਾਲ ਜਵਾਬ ਦਿਓ ਜਾਂ (ਘੱਟੋ-ਘੱਟ) ਉਸੇ ਤਰ੍ਹਾਂ ਦੇ ਸ਼ਬਦਾਂ ਨੂੰ ਦੁਹਰਾ ਦੇਵੋ।[19] ਬੇਸ਼ੱਕ ਅੱਲਾਹ ਹਰੇਕ ਗੱਲ ਦਾ ਹਿਸਾਬ ਲੈਣ ਵਾਲਾ ਹੇ।
[19] ਹਦੀਸ ਵਿਚ ਹੇ ਕਿ ਨਬੀ ਕਰੀਮ ਸ: ਨੇ ਫ਼ਰਮਾਇਆ “ਅੱਲਾਹ ਨੇ ਆਦਮ ਨੂੰ ਉਸ ਦੀ ਸ਼ਕਲ ਵਿਚ ਪੈਦਾ ਕੀਤਾ ਉਹਨਾਂ ਦਾ ਕੱਦ ਸੱਠ ਹੱਥ ਸੀ।” ਜਦੋਂ ਅੱਲਾਹ ਨੇ ਉਹਨਾਂ ਨੂੰ ਪੈਦਾ ਕਰ ਦਿੱਤਾ ਤਾਂ ਆਖਿਆ ਉਹ ਫ਼ਰਿਸ਼ਤਿਆਂ ਦੀ ਇਕ ਟੋਲੀ ਬੈਠੀ ਹੇ, ਜਾਕੇ ਉਹਨਾਂ ਨੂੰ ਸਲਾਮ ਕਰੋ ਅਤੇ ਸੁਣੋ ਜੋ ਉਹ ਕਹਿੰਦੇ ਹਨ, ਫੇਰ ਉਹੀਓ ਤੇਰੇ ਅਤੇ ਤੇਰੀ ਔਲਾਦ ਦਾ ਸਲਾਮ ਹੋਵੇਗਾ ਤਾਂ ਹਜ਼ਰਤ ਆਦਮ ਨੇ ਫ਼ਰਿਸ਼ਤਿਆਂ ਨੂੰ ਕਿਹਾ “ਅੱਸਲਾਮੁ ਅਲੈਕੁਮ” ਤਾਂ ਉਹਨਾਂ ਨੇ ਜਵਾਬ ਦਿੱਤਾ “ਅੱਸਲਾਮੁ ਅਲੈਕਮ ਵਰਹਮਤੁੱਲਾਹ”। ਇੰਜ ਉਹਨਾਂ ਨੇ ਸ਼ਬਦ “ਰਹਮਤੁੱਲਾਹ” ਵਧਾ ਦਿੱਤੇ। ਨਬੀ ਕਰੀਮ ਸ: ਨੇ ਫ਼ਰਮਾਇਆ ਜਿਹੜਾ ਵੀ ਜੰਨਤ ਵਿਚ ਜਾਵੇਗਾ ਤਾਂ ਉਹ ਹਜ਼ਰਤ ਆਦਮ ਵਰਗਾ ਸੱਠ ਹੱਥ ਲੰਮਾ ਹੋਵੇਗਾ ਅਤੇ ਆਦਮ ਤੋਂ ਬਾਅਦ ਲੋਕਾਂ ਦਾ ਕੱਦ ਛੋਟਾ ਹੁੰਦਾ ਗਿਆ ਅਤੇ ਇਹ ਸਿਲਸਿਲਾ ਅਜੇ ਵੀ ਜਾਰੀ ਹੇ। (ਸਹੀ ਬੁਖ਼ਾਰੀ, ਹਦੀਸ: 6227)
وَإِذَا حُيِّيتُم بِتَحِيَّةٍۢ فَحَيُّوا۟ بِأَحْسَنَ مِنْهَآ أَوْ رُدُّوهَآ ۗ إِنَّ ٱللَّهَ كَانَ عَلَىٰ كُلِّ شَىْءٍ حَسِيبًا. ﴿86﴾
87 ਅੱਲਾਹ ਉਹ ਹੇ ਜਿਸ ਤੋਂ ਛੁੱਟ ਹੋਰ ਕੋਈ ਵੀ ਇਸ਼ਟ ਨਹੀਂ। ਉਹ ਤੁਹਾਨੂੰ ਸਭ ਨੂੰ ਕਿਆਮਤ ਵਾਲੇ ਦਿਨ ਜਮਾਂ ਕਰੇਗਾ ਜਿਸ ਦੇ ਆਉਣ ਵਿਚ ਕੋਈ ਸ਼ੱਕ ਨਹੀਂ। ਅੱਲਾਹ ਤੋਂ ਵੱਧ ਸੱਚਾ ਕੋਣ ਹੇ? ٱللَّهُ لَآ إِلَٰهَ إِلَّا هُوَ ۚ لَيَجْمَعَنَّكُمْ إِلَىٰ يَوْمِ ٱلْقِيَٰمَةِ لَا رَيْبَ فِيهِ ۗ وَمَنْ أَصْدَقُ مِنَ ٱللَّهِ حَدِيثًۭا. ﴿87﴾
88 (ਹੇ ਮੁਸਲਮਾਨੋ!) ਤੁਹਾਨੂੰ ਕੀ ਹੋ ਗਿਆ ਹੇ ਕਿ ਮੁਨਾਫ਼ਿਕਾਂ ਬਾਰੇ ਤੁਹਾਡੇ ਵਿਚਕਾਰ ਦੋ ਗਰੋਹ ਬਣ ਗਏ ਹਨ ? ਉਹਨਾਂ (ਮੁਨਾਫ਼ਿਕਾਂ) ਨੂੰ ਤਾਂ ਅੱਲਾਹ ਨੇ ਉਹਨਾਂ ਦੀਆਂ ਆਪਣੀਆ ਹੀ ਕਰਤੂਤਾਂ ਕਾਰਨ ਪੁੱਠਾ ਕਰ ਛੱਡਿਆ ਹੇ। ਕੀ ਤੁਸੀਂ ਇਹ ਚਾਹੁੰਦੇ ਹੋ ਕਿ ਅੱਲਾਹ ਵੱਲੋਂ ਕੁਰਾਹੇ ਪਏ ਹੋਇਆਂ ਨੂੰ ਤੁਸੀਂ ਸਿੱਧੇ ਰਾਹ ਪਾ ਦਿਓ ? ਪਰ ਜਿਸ ਨੂੰ ਅੱਲਾਹ ਨੇ ਹੀ ਰਾਹੋਂ ਕੁਰਾਹੇ ਪਾ ਦਿੱਤਾ ਹੋਵੇ ਤੁਸੀਂ ਉਸ ਲਈ ਕੋਈ ਰਸਤਾ ਨਹੀਂ ਲੱਭ ਸਕਦੇ। ۞ فَمَا لَكُمْ فِى ٱلْمُنَٰفِقِينَ فِئَتَيْنِ وَٱللَّهُ أَرْكَسَهُم بِمَا كَسَبُوٓا۟ ۚ أَتُرِيدُونَ أَن تَهْدُوا۟ مَنْ أَضَلَّ ٱللَّهُ ۖ وَمَن يُضْلِلِ ٱللَّهُ فَلَن تَجِدَ لَهُۥ سَبِيلًۭا. ﴿88﴾
89 ਇਹਨਾਂ (ਮੁਨਫ਼ਿਕਾਂ) ਦੀ ਚਾਹਤ ਤਾਂ ਇਹ ਹੇ ਕਿ ਜਿਵੇਂ ਉਹ ਆਪ ਕਾਫ਼ਿਰ ਹਨ ਉਸੇ ਤਰ੍ਹਾਂ ਤੁਸੀਂ ਵੀ ਕੁਫ਼ਰ ਕਰਨ ਲੱਗ ਜਾਓ ਤਾਂ ਜੋ ਤੁਸੀਂ ਅਤੇ ਉਹ ਸਭ ਇਕੋ ਬਰਾਬਰ ਹੋ ਜਾਣ। ਸੋ ਜਦੋਂ ਤਕ ਇਹ ਅੱਲਾਹ ਦੀ ਰਾਹ ਵਿਚ ਹਿਜਰਤ ਨਹੀਂ ਕਰਦੇ, ਤੁਸੀਂ ਇਹਨਾਂ ਵਿੱਚੋਂ ਕਿਸੇ ਨੂੰ ਵੀ ਆਪਣਾ ਮਿੱਤਰ ਨਾ ਬਣਾਓ, ਫੇਰ ਜੇਕਰ ਉਹ ਇਸ (ਹਿਜਰਤ) ਤੋਂ ਮੂੰਹ ਮੋੜਦੇ ਹਨ ਤਾਂ ਫੇਰ ਜਿੱਥੇ ਵੀ ਉਹ ਤੁਹਾਡੇ ਹੱਥ ਲੱਗਣ ਉੱਥੇ ਹੀ ਉਹਨਾਂ ਨੂੰ ਕਤਲ ਕਰ ਦਿਓ। ਖ਼ਬਰਦਾਰ! ਇਹਨਾਂ ਵਿੱਚੋਂ ਕਿਸੇ ਨੂੰ ਵੀ ਆਪਣਾ ਦੋਸਤ ਤੇ ਸਹਾਈ ਨਾ ਬਣਾਓ। وَدُّوا۟ لَوْ تَكْفُرُونَ كَمَا كَفَرُوا۟ فَتَكُونُونَ سَوَآءًۭ ۖ فَلَا تَتَّخِذُوا۟ مِنْهُمْ أَوْلِيَآءَ حَتَّىٰ يُهَاجِرُوا۟ فِى سَبِيلِ ٱللَّهِ ۚ فَإِن تَوَلَّوْا۟ فَخُذُوهُمْ وَٱقْتُلُوهُمْ حَيْثُ وَجَدتُّمُوهُمْ ۖ وَلَا تَتَّخِذُوا۟ مِنْهُمْ وَلِيًّۭا وَلَا نَصِيرًا. ﴿89﴾
90 ਕੇਵਲ ਉਹਨਾਂ ਲੋਕਾਂ ਨੂੰ ਇਸ ਹੁਕਮ ਤੋਂ ਛੂਟ ਹੇ ਜਿਹੜੇ ਉਸ ਕੌਮ ਨਾਲ ਸੰਬੰਧ ਰੱਖਦੇ ਹੋਣ, ਜਿਨ੍ਹਾਂ ਨਾਲ ਤੁਹਾਡੀ ਸੰਧੀ ਹੋ ਚੁੱਕੀ ਹੇ ਜਾਂ ਤੁਹਾਡੇ ਕੋਲ ਇਸ ਹਾਲਤ ਵਿਚ ਆਉਣ ਕਿ ਲੜਾਈ ਤੋਂ ਤੰਗ ਆ ਚੁੱਕੇ ਹਨ, ਉਹ ਤੁਹਾਡੇ ਨਾਲ ਵੀ ਲੜਣ ਤੋਂ ਬਚਦੇ ਹਨ ਅਤੇ ਆਪਣੀ ਕੌਮ ਨਾਲ ਵੀਂ ਲੜਣ ਤੋਂ ਬਚਦੇ ਹਨ। ਜੇਕਰ ਅੱਲਾਹ ਚਾਹੁੰਦਾ ਤਾਂ ਇਹਨਾਂ ਕਾਫ਼ਿਰਾਂ ਨੂੰ ਤੁਹਾਡੇ ’ਤੇ ਭਾਰੂ ਕਰ ਦਿੰਦਾ ਅਤੇ ਫੇਰ ਉਹ ਲਾਜ਼ਮਨ ਤੁਹਾਡੇ ਨਾਲ ਜੰਗ ਕਰਦੇ, ਇਸ ਲਈ ਜੇ ਇਹ ਮੁਨਾਫ਼ਿਕ ਲੋਕ ਤੁਹਾਥੋਂ ਕੰਨੀ ਖਾਣ ਅਤੇ ਲੜਾਈ ਕਰਨ ਤੋਂ ਬਚਣ ਅਤੇ ਤੁਹਾਡੇ ਵੱਲ ਸੁਲਾਹ ਤੇ ਸ਼ਾਂਤੀ ਦ ਹੱਥ ਵਧਾਉਣ ਤਾਂ ਅੱਲਾਹ ਨੇ ਤੁਹਾਡੇ ਲਈ ਉਹਨਾਂ ਮੁਨਾਫ਼ਿਕਾਂ ਨਾਲ ਲੜਣ ਦੀ ਕੋਈ ਰਾਹ ਨਹੀਂ ਛੱਡੀ। إِلَّا ٱلَّذِينَ يَصِلُونَ إِلَىٰ قَوْمٍۭ بَيْنَكُمْ وَبَيْنَهُم مِّيثَٰقٌ أَوْ جَآءُوكُمْ حَصِرَتْ صُدُورُهُمْ أَن يُقَٰتِلُوكُمْ أَوْ يُقَٰتِلُوا۟ قَوْمَهُمْ ۚ وَلَوْ شَآءَ ٱللَّهُ لَسَلَّطَهُمْ عَلَيْكُمْ فَلَقَٰتَلُوكُمْ ۚ فَإِنِ ٱعْتَزَلُوكُمْ فَلَمْ يُقَٰتِلُوكُمْ وَأَلْقَوْا۟ إِلَيْكُمُ ٱلسَّلَمَ فَمَا جَعَلَ ٱللَّهُ لَكُمْ عَلَيْهِمْ سَبِيلًۭا. ﴿90﴾
91 ਤੁਹਾਨੂੰ ਕੁੱਝ ਅਜਿਹੇ (ਮੁਨਾਫ਼ਿਕ) ਵੀ ਮਿਲਣਗੇ ਜਿਹੜੇ ਚਾਹੁੰਦੇ ਹਨ ਕਿ ਤੁਹਾਡੇ ਨਾਲ ਵੀ ਸ਼ਾਂਤੀ ਨਾਲ ਰਹਿਣ ਅਤੇ ਆਪਣੀ ਕੌਮ ਨਾਲ ਵੀ ਅਮਨ ਨਾਲ ਰਹਿਣ। ਪ੍ਰੰਤੂ ਜਦੋਂ ਫ਼ਸਾਦ ਕਰਨ ਦਾ ਮੌਕਾ ਮਿਲਦਾ ਹੇ ਤਾਂ ਉਸ ਵਿਚ ਕੁੱਦ ਪੈਂਦੇ ਹਨ। ਜੇ ਇਹ ਲੋਕ ਤੁਹਾਡੇ ਟਾਕਰੇ ਤੋਂ ਨਹੀਂ ਰੁਕਦੇ ਅਤੇ ਨਾ ਹੀ ਤੁਹਾਡੇ ਨਾਲ ਕੋਈ ਸੁਲਾਹ ਦੀ ਪੇਸ਼ਕਸ਼ ਕਰਨ ਤੇ ਨਾ ਹੀ (ਲੜਾਈ ਤੋਂ) ਆਪਣੇ ਹੱਥ ਰੋਕਣ ਤਾਂ ਉਹ ਜਿੱਥੇ ਵੀ ਤੁਹਾਨੂੰ ਮਿਲਣ ਉਹਨਾਂ ਨੂੰ ਫੜੋ ਅਤੇ ਕਤਲ ਕਰ ਦਿਓ। ਇਹ ਉਹ ਲੋਕ ਹਨ ਜਿਨ੍ਹਾਂ ਉੱਤੇ (ਹੱਥ ਚੁੱਕਣ ਲਈ) ਅਸੀਂ ਤੁਹਾਨੂੰ ਖੁੱਲੀ ਛੂਟ ਦਿੱਤੀ ਹੇ। سَتَجِدُونَ ءَاخَرِينَ يُرِيدُونَ أَن يَأْمَنُوكُمْ وَيَأْمَنُوا۟ قَوْمَهُمْ كُلَّ مَا رُدُّوٓا۟ إِلَى ٱلْفِتْنَةِ أُرْكِسُوا۟ فِيهَا ۚ فَإِن لَّمْ يَعْتَزِلُوكُمْ وَيُلْقُوٓا۟ إِلَيْكُمُ ٱلسَّلَمَ وَيَكُفُّوٓا۟ أَيْدِيَهُمْ فَخُذُوهُمْ وَٱقْتُلُوهُمْ حَيْثُ ثَقِفْتُمُوهُمْ ۚ وَأُو۟لَٰٓئِكُمْ جَعَلْنَا لَكُمْ عَلَيْهِمْ سُلْطَٰنًۭا مُّبِينًۭا. ﴿91﴾
92 ਕਿਸੇ ਵੀ ਮੋਮਿਨ ਲਈ ਇਹ ਜਾਇਜ਼ ਨਹੀਂ ਕਿ ਉਹ ਦੂਜੇ ਮੋਮਿਨ ਦਾ ਕਤਲ ਕਰੇ ਪ੍ਰੰਤੂ ਜੇ ਗ਼ਲਤੀ ਜਾਂ ਭੁਲੇਖੇ ਵਿਚ ਹੋ ਜਾਵੇ (ਤਾਂ ਵੱਖਰੀ ਗੱਲ ਹੇ)। ਜੇ ਕੋਈ ਵਿਅਕਤੀ ਕਿਸੇ ਮੁਸਲਮਾਨ ਨੂੰ ਗ਼ਲਤੀ ਨਾਲ ਕਤਲ ਕਰ ਦੇਵੇ ਤਾਂ ਇਸ ਲਈ ਇਕ ਮੁਸਲਮਾਨ ਗ਼ੁਲਾਮ ਆਜ਼ਾਦ ਕਰਨਾ ਅਤੇ ਮ੍ਰਿਤਕ ਦੇ ਵਾਰਸਾਂ ਨੂੰ ਕਤਲ ਕਰਨ ਦਾ ਫ਼ਿਿਦਯਾ (ਅਰਥ-ਦੰਡ) ਦੇਣਾ ਲਾਜ਼ਮੀ ਹੇ, ਹਾਂ ਜੇ ਵਾਰਸ ਮੁਆਫ਼ ਕਰ ਦੇਣ ਤਾਂ ਗੱਲ ਵੱਖਰੀ ਹੇ। ਜੇ ਕਤਲ ਹੋਣ ਵਾਲਾ ਵਿਅਕਤੀ ਤੁਹਾਡੀ ਦੁਸ਼ਮਨ ਕੌਮ ਵਿੱਚੋਂ ਹੇ, ਪ੍ਰੰਤੂ ਹੇ ਉਹ ਮੁਸਲਮਾਨ, ਤਾਂ ਕੇਵਲ ਇਕ ਮੁਸਲਾਮਨ ਗ਼ੁਲਾਮ ਨੂੰ ਆਜ਼ਾਦ ਕਰਨਾ ਜ਼ਰੂਰੀ ਹੇ, ਜੇਕਰ ਕਤਲ ਉਸ ਕੌਮ ਦੇ ਵਿਅਕਤੀ ਦਾ ਹੋਇਆ ਹੇ ਜਿਸ ਨਾਲ ਤੁਹਾਡੀ ਸੰਧੀ ਹੋਵੇ ਤਾਂ (ਉਸ ਦੇ ਵਾਰਸਾਂ ਨੂੰ) ਅਰਥ ਦੰਡ ਦੇਣਾ ਲਾਜ਼ਮੀ ਹੇ ਅਤੇ ਇਕ ਮੁਸਲਮਾਨ ਗ਼ੁਲਾਮ ਨੂੰ ਆਜ਼ਾਦ ਕਰਨਾ ਵੀ ਜ਼ਰੂਰੀ ਹੇ ਫੇਰ ਜਿਸ ਨੂੰ ਗ਼ੁਲਾਮ ਨਾ ਮਿਲੇ ਉਸ ਦੇ ਜ਼ਿੰਮੇ ਦੋ ਮਹੀਨਿਆਂ ਦੇ ਲਗਾਤਾਰ ਰੋਜ਼ੇ ਰੱਖਣਾ ਜ਼ਰੂਰੀ ਹੇ (ਇਹ ਸਭ ਕੁੱਝ) ਅੱਲਾਹ ਤੋਂ ਆਪਣੇ ਗੁਨਾਹ ਬਖ਼ਸ਼ਵਾਉਣ ਲਈ ਹੀ ਹੇ ਅਤੇ ਅੱਲਾਹ (ਸਭ ਕੁੱਝ) ਜਾਣਨ ਵਾਲਾ ਅਤੇ ਦਾਨਾਈ ਤੇ ਸੂਝ-ਬੂਝ ਵਾਲਾ ਹੇ। وَمَا كَانَ لِمُؤْمِنٍ أَن يَقْتُلَ مُؤْمِنًا إِلَّا خَطَـًۭٔا ۚ وَمَن قَتَلَ مُؤْمِنًا خَطَـًۭٔا فَتَحْرِيرُ رَقَبَةٍۢ مُّؤْمِنَةٍۢ وَدِيَةٌۭ مُّسَلَّمَةٌ إِلَىٰٓ أَهْلِهِۦٓ إِلَّآ أَن يَصَّدَّقُوا۟ ۚ فَإِن كَانَ مِن قَوْمٍ عَدُوٍّۢ لَّكُمْ وَهُوَ مُؤْمِنٌۭ فَتَحْرِيرُ رَقَبَةٍۢ مُّؤْمِنَةٍۢ ۖ وَإِن كَانَ مِن قَوْمٍۭ بَيْنَكُمْ وَبَيْنَهُم مِّيثَٰقٌۭ فَدِيَةٌۭ مُّسَلَّمَةٌ إِلَىٰٓ أَهْلِهِۦ وَتَحْرِيرُ رَقَبَةٍۢ مُّؤْمِنَةٍۢ ۖ فَمَن لَّمْ يَجِدْ فَصِيَامُ شَهْرَيْنِ مُتَتَابِعَيْنِ تَوْبَةًۭ مِّنَ ٱللَّهِ ۗ وَكَانَ ٱللَّهُ عَلِيمًا حَكِيمًۭا. ﴿92﴾
93 ਜਿਹੜਾ ਵੀ ਕਿਸੇ ਮੁਸਲਮਾਨ ਨੂੰ ਜਾਣ ਬੁੱਝ ਕੇ ਕਤਲ ਕਰਦਾ ਹੇ ਉਸ ਦੀ ਸਜ਼ਾ ਨਰਕ ਹੇ, ਜਿੱਥੇ ਉਹ ਸਦਾ ਲਈ ਰਹੇਗਾ, ਉਸ ਉੱਤੇ ਅੱਲਾਹ ਦਾ ਗ਼ਜ਼ਬ (ਕਰੋਪ) ਤੇ ਉਸ ਦੀ ਲਾਅਨਤ ਹੋਵੇਗੀ। ਅੱਲਾਹ ਨੇ ਉਸ ਲਈ ਵੱਡਾ ਕਰੜਾ ਅਜ਼ਾਬ ਤਿਆਰ ਕਰ ਛੱਡਿਆ ਹੇ।[20]
[20] ਨਾ-ਹੱਕਾ ਕਤਲ ਦੇ ਸੰਬੰਧ ਵਿਚ ਹਦੀਸ ਵਿਚ ਦੱਸਿਆ ਗਿਆ ਹੇ ਹਜ਼ਰਤ ਅਬਦੁੱਲਾ ਬਿਨ ਉਮਰ ਰ:ਅ: ਦੱਸਦੇ ਹਨ ਕਿ ਨਬੀ ਕਰੀਮ ਸ: ਨੇ ਫ਼ਰਮਾਇਆ “ਮੁਸਲਮਾਨ ਦੀਨ ਦੇ ਮੁਆਮਲੇ ਵਿਚ ਉਸ ਸਮੇਂ ਤਕ ਸ਼ਾਂਤਮਈ ਤਰੀਕੇ ਅਨੁਸਾਰ ਅਮਲ ਕਰਦਾ ਹੇ ਜਦੋਂ ਤਕ ਕਿ ਉਹ ਨਾ-ਹੱਕਾ ਕਤਲ ਨਾ ਕਰੇ।” (ਸਹੀ ਬੁਖ਼ਾਰੀ, ਹਦੀਸ: 6862)
وَمَن يَقْتُلْ مُؤْمِنًۭا مُّتَعَمِّدًۭا فَجَزَآؤُهُۥ جَهَنَّمُ خَٰلِدًۭا فِيهَا وَغَضِبَ ٱللَّهُ عَلَيْهِ وَلَعَنَهُۥ وَأَعَدَّ لَهُۥ عَذَابًا عَظِيمًۭا. ﴿93﴾
94 ਹੇ ਈਮਾਨ ਵਾਲਿਓ! ਜਦੋਂ ਤੁਸੀਂ ਅੱਲਾਹ ਦੀ ਰਾਹ ਵਿਚ (ਲੜਣ ਲਈ) ਜਾ ਰਹੇ ਹੋ ਤਾਂ ਮਿੱਤਰ ਤੇ ਵੈਰੀ ਵਿਚ ਫ਼ਰਕ ਕਰ ਲਿਆ ਕਰੋ, ਜੇ ਤੁਹਾਨੂੰ ਕੋਈ ਸਲਾਮ ਕਰੇ ਤਾਂ ਉਸ ਨੂੰ ਇਹ ਨਾ ਕਹੋ ਕਿ ਤੂੰ ਤਾਂ ਈਮਾਨ ਵਾਲਾ ਹੀ ਨਹੀਂ। ਜੇ ਤੁਸੀਂ ਸੰਸਾਰਿਕ ਲਾਭ ਚਾਹੁੰਦੇ ਹੋ ਤਾਂ ਅੱਲਾਹ ਕੋਲ ਤੁਹਾਡੇ ਲਈ ਬਥੇਰੀਆਂ ਗ਼ਨੀਮਤਾਂ ਦੇ ਮਾਲ ਹਨ। ਪਹਿਲਾਂ ਤੁਸੀਂ ਵੀ (ਹੇ ਮੁਸਲਾਮਨੋ!) ਅਜਿਹੀ ਸਥਿਤੀ ਵਿਚ ਫਸੇ ਰਹਿ ਚੁੱਕੇ ਹੋ। ਫੇਰ ਅੱਲਾਹ ਨੇ ਤੁਹਾਡੇ ਉੱਤੇ ਅਹਿਸਾਨ ਕੀਤਾ (ਤੁਸੀਂ ਈਮਾਨ ਲੈ ਆਏ) ਇਸ ਲਈ ਤੁਸੀਂ ਜਾਂਚ ਪਰਖ ਤੋਂ ਕੰਮ ਲਿਆ ਕਰੋ। ਬੇਸ਼ੱਕ ਅੱਲਾਹ ਤੁਹਾਡੇ ਸਾਰੇ ਅਮਲਾਂ ਨੂੰ ਭਲੀ-ਭਾਂਤ ਜਾਣਦਾ ਹੇ। يَٰٓأَيُّهَا ٱلَّذِينَ ءَامَنُوٓا۟ إِذَا ضَرَبْتُمْ فِى سَبِيلِ ٱللَّهِ فَتَبَيَّنُوا۟ وَلَا تَقُولُوا۟ لِمَنْ أَلْقَىٰٓ إِلَيْكُمُ ٱلسَّلَٰمَ لَسْتَ مُؤْمِنًۭا تَبْتَغُونَ عَرَضَ ٱلْحَيَوٰةِ ٱلدُّنْيَا فَعِندَ ٱللَّهِ مَغَانِمُ كَثِيرَةٌۭ ۚ كَذَٰلِكَ كُنتُم مِّن قَبْلُ فَمَنَّ ٱللَّهُ عَلَيْكُمْ فَتَبَيَّنُوٓا۟ ۚ إِنَّ ٱللَّهَ كَانَ بِمَا تَعْمَلُونَ خَبِيرًۭا. ﴿94﴾
95 ਆਪਣੀ ਧਨ ਦੋਲਤ ਤੇ ਆਪਣੀਆਂ ਜਾਨਾਂ ਨਾਲ ਰੱਬ ਦੇ ਰਾਹ ਵਿਚ ਲੜਣ ਵਾਲੇ ਮੋਮਿਨ ਅਤੇ ਬਿਨਾਂ ਕਿਸੇ ਕਾਰਨ ਬੈਠ ਰਹੇ ਮੋਮਿਨ, ਇਕ ਬਰਾਬਰ ਨਹੀਂ ਹੋ ਸਕਦੇ। ਅੱਲਾਹ ਨੇ ਆਪਣੇ ਮਾਲਾਂ ਤੇ ਜਾਨਾਂ ਨਾਲ ਲੜਣ ਵਾਲਿਆਂ ਦਾ ਦਰਜਾ ਬੈਠੇ ਰਹਿਣ ਵਾਲਿਆਂ ਨਾਲੋਂ ਉੱਚਾ ਰੱਖਿਆ ਹੇ। ਭਾਵੇਂ ਕਿ ਅੱਲਾਹ ਨੇ ਹਰੇਕ (ਮੋਮਿਨ) ਨਾਲ ਭਲਾਈ ਦਾ ਵਾਅਦਾ ਕੀਤਾ ਹੋਇਆ ਹੇ ਪ੍ਰੰਤੂ ਜਿਹਾਦ ਕਰਨ ਵਾਲਿਆਂ ਨੂੰ ਪਿੱਛੇ ਬੈਠਣ ਵਾਲਿਆਂ ਨਾਲੋਂ ਕੀਤੇ ਵਧੇਰੇ ਦਰਜਾ ਦਿੱਤਾ ਗਿਆ ਹੇ। لَّا يَسْتَوِى ٱلْقَٰعِدُونَ مِنَ ٱلْمُؤْمِنِينَ غَيْرُ أُو۟لِى ٱلضَّرَرِ وَٱلْمُجَٰهِدُونَ فِى سَبِيلِ ٱللَّهِ بِأَمْوَٰلِهِمْ وَأَنفُسِهِمْ ۚ فَضَّلَ ٱللَّهُ ٱلْمُجَٰهِدِينَ بِأَمْوَٰلِهِمْ وَأَنفُسِهِمْ عَلَى ٱلْقَٰعِدِينَ دَرَجَةًۭ ۚ وَكُلًّۭا وَعَدَ ٱللَّهُ ٱلْحُسْنَىٰ ۚ وَفَضَّلَ ٱللَّهُ ٱلْمُجَٰهِدِينَ عَلَى ٱلْقَٰعِدِينَ أَجْرًا عَظِيمًۭا. ﴿95﴾
96 ਅੱਲਾਹ ਵੱਲੋਂ ਉਹਨਾਂ ਲਈ ਵੱਡੇ ਮਰਤਬੇ, ਬਖ਼ਸ਼ੀਸ਼ ਤੇ ਮਿਹਰਾਂ ਹਨ। ਅਤੇ ਅੱਲਾਹ ਵੱਡਾ ਬਖ਼ਸ਼ਣਹਾਰ ਤੇ ਰਹਿਮ ਵਾਲਾ ਹੇ। دَرَجَٰتٍۢ مِّنْهُ وَمَغْفِرَةًۭ وَرَحْمَةًۭ ۚ وَكَانَ ٱللَّهُ غَفُورًۭا رَّحِيمًا. ﴿96﴾
97 ਜਿਹੜੇ (ਮੁਸਲਮਾਨ) ਲੋਕ ਕਾਫ਼ਿਰਾਂ ਵਿਚ ਰਹਿੰਦੇ ਹੋਏ ਆਪਣੇ ਆਪ ’ਤੇ ਜ਼ੁਲਮ ਕਰਦੇ ਹਨ, ਜਦੋਂ ਫ਼ਰਿਸ਼ਤੇ ਉਹਨਾਂ ਦੀ ਰੂਹ ਕੱਢਦੇ ਹਨ ਤਾਂ ਪੁੱਛਦੇ ਹਨ ਕਿ ਤੁਸੀਂ ਇੱਥੇ ਕਿਸ ਹਾਲ ਵਿਚ ਰਹਿੰਦੇ ਸੀ? ਉਹ ਉੱਤਰ ਦਿੰਦੇ ਹਨ ਕਿ ਅਸੀਂ ਧਰਤੀ ਉੱਤੇ ਬਹੁਤ ਹੀ ਕਮਜ਼ੋਰ ਸਾਂ। (ਭਾਵ ਕੁੱਝ ਨਹੀਂ ਸੀ ਕਰ ਸਕਦੇ) ਫ਼ਰਿਸ਼ਤੇ ਆਖਦੇ ਹਨ, ਕੀ ਅੱਲਾਹ ਦੀ ਧਰਤੀ ਵਿਸ਼ਾਲ ਨਹੀਂ ਸੀ? ਕਿ ਤੁਸੀਂ ਉੱਥੇ ਤੋਂ ਹਿਜਰਤ ਕਰ ਜਾਂਦੇ। ਇਹੋ ਲੋਕ ਹਨ, ਜਿਨ੍ਹਾਂ ਦਾ ਟਿਕਾਣਾ ਨਰਕ ਹੇ ਅਤੇ ਉਹ ਬਹੁਤ ਹੀ ਭੈੜਾ ਟਿਕਾਣਾ ਹੇ। إِنَّ ٱلَّذِينَ تَوَفَّىٰهُمُ ٱلْمَلَٰٓئِكَةُ ظَالِمِىٓ أَنفُسِهِمْ قَالُوا۟ فِيمَ كُنتُمْ ۖ قَالُوا۟ كُنَّا مُسْتَضْعَفِينَ فِى ٱلْأَرْضِ ۚ قَالُوٓا۟ أَلَمْ تَكُنْ أَرْضُ ٱللَّهِ وَٰسِعَةًۭ فَتُهَاجِرُوا۟ فِيهَا ۚ فَأُو۟لَٰٓئِكَ مَأْوَىٰهُمْ جَهَنَّمُ ۖ وَسَآءَتْ مَصِيرًا. ﴿97﴾
98 ਹਾਂ ਜਿਹੜੇ ਪੁਰਸ਼, ਇਸਤਰੀਆਂ ਅਤੇ ਬੱਚੇ ਜਿਹੜੇ ਵਾਸਤਵ ਵਿਚ ਹੀ ਬੇਵਸ ਹਨ, ਨਾ ਹੀ ਉਹਨਾਂ ਕੋਲ ਨਿੱਕਲਣ ਦਾ ਕੋਈ ਸਾਧਨ ਹੇ ਅਤੇ ਨਾ ਹੀ ਉਹਨਾਂ ਨੂੰ ਕਿਸੇ ਰਸਤੇ ਦਾ ਪਤਾ ਹੇ। إِلَّا ٱلْمُسْتَضْعَفِينَ مِنَ ٱلرِّجَالِ وَٱلنِّسَآءِ وَٱلْوِلْدَٰنِ لَا يَسْتَطِيعُونَ حِيلَةًۭ وَلَا يَهْتَدُونَ سَبِيلًۭا. ﴿98﴾
99 ਹੋ ਸਕਦਾ ਹੇ ਕਿ ਅੱਲਾਹ ਉਹਨਾਂ (ਬੇਵਸ ਲੋਕਾਂ) ਨੂੰ ਮੁਆਫ਼ ਕਰ ਦੇਵੇ। ਅੱਲਾਹ ਮੁਆਫ਼ ਕਰਨ ਵਾਲਾ ਤੇ ਵੱਡਾ ਬਖ਼ਸ਼ਣਹਾਰ ਹੇ। فَأُو۟لَٰٓئِكَ عَسَى ٱللَّهُ أَن يَعْفُوَ عَنْهُمْ ۚ وَكَانَ ٱللَّهُ عَفُوًّا غَفُورًۭا. ﴿99﴾
100 ਜਿਹੜਾ ਵੀ ਅੱਲਾਹ ਦੀ ਰਾਹ ਵਿਚ ਆਪਣਾ ਘਰ ਬਾਰ ਛੱਡੇਗਾ ਉਸ ਨੂੰ ਧਰਤੀ ’ਤੇ ਰਹਿਣ ਲਈ ਬਥੇਰੀਆਂ ਥਾਵਾਂ ਹਨ ਅਤੇ (ਗੁਜ਼ਰ ਵਸਨ ਲਈ) ਪੂਰੀ ਖੁੱਲ੍ਹ ਮਿਲੇਗੀ ਅਤੇ ਜੇ ਕੋਈ ਆਪਣੇ ਘਰੋਂ ਹਿਜਰਤ ਕਰਕੇ ਅੱਲਾਹ ਅਤੇ ਰਸੂਲ ਵੱਲ ਨਿਕਲਿਆ ਹੋਵੇ ਫੇਰ ਉਸ ਨੂੰ ਰਾਹ ਵਿਚ ਹੀ ਮੌਤ ਆ ਜਾਵੇ ਤਾਂ ਉਸ ਦਾ ਬਦਲਾ ਦੇਣਾ ਅੱਲਾਹ ਦੇ ਜ਼ਿੰਮੇ ਹੇ ਅਤੇ ਅੱਲਾਹ ਬੜਾ ਹੀ ਬਖ਼ਸ਼ਣਹਾਰ ਅਤੇ ਮਿਹਰਾਂ ਵਾਲਾ ਹੇ। ۞ وَمَن يُهَاجِرْ فِى سَبِيلِ ٱللَّهِ يَجِدْ فِى ٱلْأَرْضِ مُرَٰغَمًۭا كَثِيرًۭا وَسَعَةًۭ ۚ وَمَن يَخْرُجْ مِنۢ بَيْتِهِۦ مُهَاجِرًا إِلَى ٱللَّهِ وَرَسُولِهِۦ ثُمَّ يُدْرِكْهُ ٱلْمَوْتُ فَقَدْ وَقَعَ أَجْرُهُۥ عَلَى ٱللَّهِ ۗ وَكَانَ ٱللَّهُ غَفُورًۭا رَّحِيمًۭا. ﴿100﴾
101 ਜਦੋਂ ਤੁਸੀਂ ਧਰਤੀ ’ਤੇ ਸਫ਼ਰ ਕਰ ਰਹੇ ਹੋਵੋ ਤਾਂ ਤੁਹਾਡੇ ’ਤੇ ਨਮਾਜ਼ਾਂ ਨੂੰ ਕਸਰ (ਸੰਖੇਪ) ਕਰ ਲੈਣ ਵਿਚ ਕੋਈ ਹਰਜ ਨਹੀਂ, ਜੇ ਤੁਹਾ` ਇਹ ਡਰ ਹੋਵੇ ਕਿ ਦੁਸ਼ਮਨ ਤੁਹਾਨੂੰ ਤੰਗ ਕਰਨਗੇ ਤਾਂ ਵੀ (ਕਸਰ) ਕਰ ਸਕਦੇ ਹੋ। ਬੇਸ਼ੱਕ ਕਾਫ਼ਿਰ ਤਾਂ ਤੁਹਾਡੇ ਖੁੱਲ੍ਹੇ ਦੁਸ਼ਮਨ ਹਨ। وَإِذَا ضَرَبْتُمْ فِى ٱلْأَرْضِ فَلَيْسَ عَلَيْكُمْ جُنَاحٌ أَن تَقْصُرُوا۟ مِنَ ٱلصَّلَوٰةِ إِنْ خِفْتُمْ أَن يَفْتِنَكُمُ ٱلَّذِينَ كَفَرُوٓا۟ ۚ إِنَّ ٱلْكَٰفِرِينَ كَانُوا۟ لَكُمْ عَدُوًّۭا مُّبِينًۭا. ﴿101﴾
102 (ਹੇ ਨਬੀ!) ਜਦੋਂ ਤੁਸੀਂ ਇਹਨਾਂ (ਮੁਸਲਮਾਨਾਂ) ਵਿਚਾਲੇ ਹੋਵੋ ਅਤੇ (ਜੰਗ ਦੀ ਹਾਲਤ ਵਿਚ) ਉਹਨਾਂ ਨੂੰ ਨਮਾਜ਼ ਪੜ੍ਹਾਉਣ ਲਈ ਖੜ੍ਹੇ ਹੋਵੋ ਤਾਂ ਉਹਨਾਂ ਦਾ ਇਕ ਜੱਥਾ ਤੁਹਾਡੇ ਨਾਲ ਆਪਣੇ ਹਥਿਆਰਾਂ ਸਨੇ ਜਮਾਅਤ ਨਾਲ ਆ ਖੜ੍ਹੇ ਫੇਰ ਜਦੋਂ ਉਹ ਜੱਥਾ ਸਿਜਦਾ ਕਰ ਲਵੇ ਤਾਂ ਉਹ ਤੁਹਾਡੇ ਪਿੱਛੇ ਚਲਾ ਜਾਵੇ ਫੇਰ ਉਹ ਦੂਜਾ ਜੱਥਾ ਜਿਸ ਨੇ ਨਮਾਜ਼ ਨਹੀਂ ਪੜ੍ਹੀ ਉਹ ਆ ਜਾਵੇ ਅਤੇ ਤੁਹਾਡੇ ਨਾਲ ਨਮਾਜ਼ ਅਦਾ ਕਰੇ ਅਤੇ ਆਪਣੇ ਬਚਾਓ ਲਈ ਹਥਿਆਰਾਂ ਨੂੰ ਫੜੀ ਰੱਖਣ। ਕਾਫ਼ਿਰ ਤਾਂ ਇਹ ਚਾਹੁੰਦੇ ਹਨ ਕਿ ਜਦੋਂ ਵੀ ਤੁਸੀਂ ਆਪਣੇ ਹਥਿਆਰਾਂ ਤੇ ਆਪਣੇ ਸਾਮਾਨ ਤੋਂ ਬੇਖ਼ਬਰ ਹੋਵੋ ਤਾਂ ਉਹ ਤੁਹਾਡੇ ’ਤੇ ਹੱਲਾ ਬੋਲ ਦੇਣ। ਜੇ ਤੁਹਾਨੂੰ ਬਾਰਿਸ਼ ਕਾਰਨ ਕੋਈ ਤਕਲੀਫ਼ ਹੋਵੇ ਜਾਂ ਤੁਸੀਂ ਬੀਮਾਰ ਹੋ ਤਾਂ ਹੱਥਿਆਰ ਇਕ ਪਾਸੇ ਰੱਖਣ ਵਿਚ ਕੋਈ ਗੁਨਾਹ ਨਹੀਂ। ਪਰ ਇਸ ਹਾਲਤ ਵਿਚ ਵੀ ਸਾਵਧਾਨ ਰਹੋ। ਅੱਲਾਹ ਨੇ ਇਨਕਾਰੀਆਂ ਲਈ ਜ਼ਲੀਲ ਕਰਨ ਵਾਲਾ ਅਜ਼ਾਬ ਤਿਆਰ ਕੀਤਾ ਹੋਇਆ ਹੇ। وَإِذَا كُنتَ فِيهِمْ فَأَقَمْتَ لَهُمُ ٱلصَّلَوٰةَ فَلْتَقُمْ طَآئِفَةٌۭ مِّنْهُم مَّعَكَ وَلْيَأْخُذُوٓا۟ أَسْلِحَتَهُمْ فَإِذَا سَجَدُوا۟ فَلْيَكُونُوا۟ مِن وَرَآئِكُمْ وَلْتَأْتِ طَآئِفَةٌ أُخْرَىٰ لَمْ يُصَلُّوا۟ فَلْيُصَلُّوا۟ مَعَكَ وَلْيَأْخُذُوا۟ حِذْرَهُمْ وَأَسْلِحَتَهُمْ ۗ وَدَّ ٱلَّذِينَ كَفَرُوا۟ لَوْ تَغْفُلُونَ عَنْ أَسْلِحَتِكُمْ وَأَمْتِعَتِكُمْ فَيَمِيلُونَ عَلَيْكُم مَّيْلَةًۭ وَٰحِدَةًۭ ۚ وَلَا جُنَاحَ عَلَيْكُمْ إِن كَانَ بِكُمْ أَذًۭى مِّن مَّطَرٍ أَوْ كُنتُم مَّرْضَىٰٓ أَن تَضَعُوٓا۟ أَسْلِحَتَكُمْ ۖ وَخُذُوا۟ حِذْرَكُمْ ۗ إِنَّ ٱللَّهَ أَعَدَّ لِلْكَٰفِرِينَ عَذَابًۭا مُّهِينًۭا. ﴿102﴾
103 ਫੇਰ ਜਦੋਂ ਤੁਸੀਂ ਨਮਾਜ਼ ਪੜ੍ਹ ਲਵੋ ਤਾਂ ਉੱਠਦੇ, ਬੈਠਦੇ ਅਤੇ ਲੇਟੇ (ਭਾਵ ਹਰ ਸਮੇਂ) ਅੱਲਾਹ ਨੂੰ ਯਾਦ ਕਰਦੇ ਰਹੋ। ਜਦੋਂ ਤੁਹਾਨੂੰ ਸ਼ਾਂਤੀ ਮਿਲ ਜਾਵੇ ਤਾਂ ਪੂਰੀ ਨਮਾਜ਼ ਪੜ੍ਹੋ। ਬੇਸ਼ੱਕ ਨਮਾਜ਼ ਈਮਾਨ ਵਾਲਿਆਂ ਲਈ ਸਮੇਂ ਦੀ ਪਾਬੰਦੀ ਨਾਲ ਫ਼ਰਜ਼ ਕੀਤੀ ਗਈ ਹੇ। فَإِذَا قَضَيْتُمُ ٱلصَّلَوٰةَ فَٱذْكُرُوا۟ ٱللَّهَ قِيَٰمًۭا وَقُعُودًۭا وَعَلَىٰ جُنُوبِكُمْ ۚ فَإِذَا ٱطْمَأْنَنتُمْ فَأَقِيمُوا۟ ٱلصَّلَوٰةَ ۚ إِنَّ ٱلصَّلَوٰةَ كَانَتْ عَلَى ٱلْمُؤْمِنِينَ كِتَٰبًۭا مَّوْقُوتًۭا. ﴿103﴾
104 ਤੁਸੀਂ ਇਹਨਾਂ (ਦੁਸ਼ਮਨਾਂ) ਦਾ ਪਿੱਛਾ ਕਰਨ ਵਿਚ ਕਮਜ਼ੋਰੀ ਨਾ ਵਿਖਾਓ, ਜੇ ਤੁਹਾਨੂੰ ਕਸ਼ਟ ਹੁੰਦੇ ਹਨ ਤਾਂ ਇਹਨਾਂ ਨੂੰ ਵੀ ਤੁਹਾਡੀ ਤਰ੍ਹਾਂ ਕਸ਼ਟ ਹੁੰਦਾ ਹੇ। ਤੁਸਾਂ ਅੱਲਾਹ ਤੋਂ ਜਿਸ ਚੀਜ਼ ਦੀਆਂ ਆਸਾਂ ਰੱਖਦੇ ਹੋ ਉਹ ਆਸਾਂ ਉਹਨਾਂ (ਦੁਸ਼ਮਨਾਂ) ਨੂੰ ਨਹੀਂ। ਅੱਲਾਹ ਬਹੁਤ ਦਾਨਾਈ ਵਾਲਾ ਅਤੇ ਹਿਕਮਤ ਵਾਲਾ ਹੇ। وَلَا تَهِنُوا۟ فِى ٱبْتِغَآءِ ٱلْقَوْمِ ۖ إِن تَكُونُوا۟ تَأْلَمُونَ فَإِنَّهُمْ يَأْلَمُونَ كَمَا تَأْلَمُونَ ۖ وَتَرْجُونَ مِنَ ٱللَّهِ مَا لَا يَرْجُونَ ۗ وَكَانَ ٱللَّهُ عَلِيمًا حَكِيمًا. ﴿104﴾
105 (ਹੇ ਨਬੀ!) ਅਸੀਂ ਤੁਹਾਡੇ ਵੱਲ ਹੱਕ ਦੇ ਨਾਲ ਇਸ ਕਿਤਾਬ (.ਕੁਰਆਨ) ਨੂੰ ਉਤਾਰਿਆ ਹੇ ਤਾਂ ਕਿ ਜਿਹੜੀ ਸਿੱਧੀ ਰਾਹ ਅੱਲਾਹ ਨੇ ਤੁਹਾਨੂੰ ਵਿਖਾਈ ਹੇ ਤੁਸੀਂ ਉਸ ਦੇ ਅਨੁਸਾਰ ਹੀ ਲੋਕਾਂ ਵਿਚਾਲੇ ਫ਼ੈਸਲੇ ਕਰੋ ਅਤੇ ਵਿਸ਼ਵਾਸਘਾਤੀ ਲੋਕਾਂ ਦੇ ਹਿਮਾਇਤੀ ਨਾ ਬਣੋ। إِنَّآ أَنزَلْنَآ إِلَيْكَ ٱلْكِتَٰبَ بِٱلْحَقِّ لِتَحْكُمَ بَيْنَ ٱلنَّاسِ بِمَآ أَرَىٰكَ ٱللَّهُ ۚ وَلَا تَكُن لِّلْخَآئِنِينَ خَصِيمًۭا. ﴿105﴾
106 ਅੱਲਾਹ ਤੋਂ ਖ਼ਿਮਾ ਦੀ ਬੇਨਤੀ[21] ਕਰੋ, ਬੇਸ਼ੱਕ ਅੱਲਾਹ ਬਖ਼ਸ਼ਣ ਵਾਲਾ ਤੇ ਮਿਹਰਾਂ ਕਰਨ ਵਾਲਾ ਹੇ।
[21] ਇਸ ਆਇਤ ਦੇ ਅਨੁਸਾਰ ਨਬੀ ਕਰੀਮ ਸ: ਅੱਲਾਹ ਤੋਂ ਇਸਤਗ਼ਫ਼ਾਰ ਕਰਦੇ ਰਹਿੰਦੇ ਸਨ। ਹਜ਼ਰਤ ਅਬੂ-ਹੁਰੈਰਾ ਰ:ਅ: ਤੋਂ ਪਤਾ ਲੱਗਦਾ ਹੇ ਕਿ “ਮੈਂ ਨਬੀ ਕਰੀਮ ਸ: ਨੂੰ ਫ਼ਰਮਾਉਂਦੇ ਹੋਏ ਸੁਣਿਆ ਹੇ ਕਿ ਅੱਲਾਹ ਦੀ ਕਸਮ ਮੈਂ ਤਾਂ ਨਿਤ ਸੱਤਰ ਵਾਰ ਤੋਂ ਵੀ ਵੱਧ ਅੱਲਾਹ ਤੋਂ ਇਸਤਗ਼ਫ਼ਾਰ ਅਤੇ ਉਸ ਦੇ ਹਜ਼ੂਰ ਤੌਬਾ ਕਰਦਾ ਹਾਂ।” (ਸਹੀ ਬੁਖ਼ਾਰੀ, ਹਦੀਸ: 6307)
وَٱسْتَغْفِرِ ٱللَّهَ ۖ إِنَّ ٱللَّهَ كَانَ غَفُورًۭا رَّحِيمًۭا. ﴿106﴾
107 ਤੁਸੀਂ ਉਹਨਾਂ ਵੱਲੋਂ ਨਾ ਝਗੜੋ ਜਿਹੜੇ ਆਪਣੇ ਆਪ ਨਾਲ ਹੀ ਖ਼ਿਆਨਤ (ਵਿਸ਼ਵਾਸ-ਘਾਤ) ਕਰਦੇ ਹਨ, ਅੱਲਾਹ ਵਿਸ਼ਵਾਸ-ਘਾਤੀ ਲੋਕਾਂ ਨੂੰ ਉੱਕਾ ਹੀ ਪਸੰਦ ਨਹੀਂ ਕਰਦਾ। وَلَا تُجَٰدِلْ عَنِ ٱلَّذِينَ يَخْتَانُونَ أَنفُسَهُمْ ۚ إِنَّ ٱللَّهَ لَا يُحِبُّ مَن كَانَ خَوَّانًا أَثِيمًۭا. ﴿107﴾
108 ਇਹ (ਵਿਸ਼ਵਾਸ-ਘਾਤੀ) ਲੋਕ ਲੋਕਾਂ ਤੋਂ ਤਾਂ ਆਪਣੀਆਂ ਕਰਤੂਤਾਂ ਲੁਕਾ ਸਕਦੇ ਹਨ ਪ੍ਰੰਤੂ ਅੱਲਾਹ ਤੋਂ ਨਹੀਂ ਲੁਕਾ ਸਕਦੇ, ਉਹ ਉਸ ਸਮੇਂ ਵੀ ਉਹਨਾਂ ਨਾਲ ਹੁੰਦਾ ਹੇ ਜਦੋਂ ਉਹ ਰਾਤਾਂ ਨੂੰ ਲੁਕ ਲੁਕ ਕੇ ਅਜਿਹੇ ਸਲਾਹ-ਮਸ਼ਵਰੇ ਕਰਦੇ ਹਨ ਜਿਹੜੇ ਅੱਲਾਹ ਨੂੰ ਪਸੰਦ ਨਹੀਂ। ਉਹਨਾਂ ਦੀਆਂ ਸਾਰੀਆਂ ਕਰਤੂਤਾਂ ਨੂੰ ਉਸ ਨੇ ਘੇਰੇ ਵਿਚ ਲੈ ਰੱਖਿਆ ਹੇ। يَسْتَخْفُونَ مِنَ ٱلنَّاسِ وَلَا يَسْتَخْفُونَ مِنَ ٱللَّهِ وَهُوَ مَعَهُمْ إِذْ يُبَيِّتُونَ مَا لَا يَرْضَىٰ مِنَ ٱلْقَوْلِ ۚ وَكَانَ ٱللَّهُ بِمَا يَعْمَلُونَ مُحِيطًا. ﴿108﴾
109 ਤੁਸੀਂ ਲੋਕਾਂ ਨੇ ਸੰਸਾਰਿਕ ਜੀਵਨ ਵਿਚ ਤਾਂ ਇਹਨਾਂ ਅਪਰਾਧੀਆਂ ਵੱਲੋਂ ਝਗੜਾ ਕਰ ਲਿਆ ਪ੍ਰੰਤੂ ਅੱਲਾਹ ਦੇ ਅੱਗੇ ਕਿਆਮਤ ਵਾਲੇ ਦਿਨ ਉਹਨਾਂ ਦੀ ਹਿਮਾਇਤ ਕੋਣ ਕਰੇਗਾ ? ਅਤੇ ਉਹ ਕੌਣ ਹੇ ਜਿਹੜਾ ਉਹਨਾਂ ਦਾ ਵਕੀਲ ਹੋਵੇਗਾ ? هَٰٓأَنتُمْ هَٰٓؤُلَآءِ جَٰدَلْتُمْ عَنْهُمْ فِى ٱلْحَيَوٰةِ ٱلدُّنْيَا فَمَن يُجَٰدِلُ ٱللَّهَ عَنْهُمْ يَوْمَ ٱلْقِيَٰمَةِ أَم مَّن يَكُونُ عَلَيْهِمْ وَكِيلًۭا. ﴿109﴾
110 ਜਿਹੜਾ ਵਿਅਕਤੀ ਕੋਈ ਮਾੜੇ ਕੰਮ ਕਰੇ ਜਾਂ ਆਪਣੇ ਆਪ ਉੱਤੇ ਹੀ ਜ਼ੁਲਮ ਕਰ ਬੈਠੇ, ਪਰ ਫੇਰ ਉਹ ਅੱਲਾਹ ਤੋਂ ਮੁਆਫ਼ੀ ਲਈ ਬੇਨਤੀ ਕਰੇ, ਤਾਂ ਉਹ ਅੱਲਾਹ ਨੂੰ ਬਖ਼ਸ਼ਣਹਾਰ ਤੇ ਮਿਹਰਬਾਨ ਹੀ ਪਾਵੇਗਾ। وَمَن يَعْمَلْ سُوٓءًا أَوْ يَظْلِمْ نَفْسَهُۥ ثُمَّ يَسْتَغْفِرِ ٱللَّهَ يَجِدِ ٱللَّهَ غَفُورًۭا رَّحِيمًۭا. ﴿110﴾
111 ਜੋ ਕੋਈ ਵਿਅਕਤੀ ਗੁਨਾਹ ਕਰਦਾ ਹੇ ਤਾਂ ਇਹ ਉਸੇ ਲਈ ਮੁਸੀਬਤ ਬਣੇਗਾ। ਅੱਲਾਹ (ਸਾਰੇ ਕੀਤੇ ਹੋਏ ਕੰਮਾਂ ਨੂੰ) ਜਾਣਨ ਵਾਲਾ ਹੇ ਅਤੇ ਦਾਨਾ-ਸਿਆਣਾ ਹੇ। وَمَن يَكْسِبْ إِثْمًۭا فَإِنَّمَا يَكْسِبُهُۥ عَلَىٰ نَفْسِهِۦ ۚ وَكَانَ ٱللَّهُ عَلِيمًا حَكِيمًۭا. ﴿111﴾
112 ਅਤੇ ਜਿਸ ਵਿਅਕਤੀ ਨੇ ਕੋਈ ਗੁਨਾਹ ਜਾਂ ਗ਼ਲਤੀ ਕਰਕੇ ਉਸ ਦਾ ਦੋਸ਼ ਕਿਸੇ ਹੋਰ ਬੇ-ਗੁਨਾਹ ਉੱਤੇ ਥੋਪ ਦਿੱਤਾ ਉਸ ਨੇ ਬਹੁਤ ਵੱਡੀ ਤੁਹਮਤ ਅਤੇ ਖੁੱਲ੍ਹੇ ਪਾਪਾਂ ਦਾ ਭਾਰ ਆਪਣੇ ਸਿਰ ਲੈ ਲਿਆ। وَمَن يَكْسِبْ خَطِيٓـَٔةً أَوْ إِثْمًۭا ثُمَّ يَرْمِ بِهِۦ بَرِيٓـًۭٔا فَقَدِ ٱحْتَمَلَ بُهْتَٰنًۭا وَإِثْمًۭا مُّبِينًۭا. ﴿112﴾
113 ਜੇ (ਹੇ ਨਬੀ!) ਤੁਹਾਡੇ ਉੱਤੇ ਰੱਬ ਦੀ ਕ੍ਰਿਪਾ ਤੇ ਮਿਹਰ ਨਾ ਹੁੰਦੀ ਤਾਂ ਉਹਨਾਂ (ਵਿਸ਼ਵਾਸਘਾਤੀ) ਲੋਕਾਂ ਵਿੱਚੋਂ ਇਕ ਟੋਲੇ ਨੇ ਤਾਂ ਤੁਹਾਨੂੰ ਭੁਲੇਖੇ ਵਿਚ ਫਸਾ ਦੇਣ ਦਾ ਫ਼ੈਸਲਾ ਕਰ ਹੀ ਲਿਆ ਸੀ। ਅਸਲ ਵਿਚ ਤਾਂ ਇਹ ਆਪਣੇ ਆਪ ਨੂੰ ਹੀ ਭੁਲੇਖੇ ਵਿਚ ਪਾ ਰਹੇ ਹਨ। ਇਹ ਤੁਹਾਡਾ ਕੁੱਝ ਵੀ ਨਹੀਂ ਵਿਗਾੜ ਸਕਦੇ। ਅੱਲਾਹ ਨੇ ਤੁਹਾਡੇ ’ਤੇ ਕਿਤਾਬ (.ਕੁਰਆਨ) ਤੇ ਹਿਕਮਤ (ਸਿਆਣਪ) ਉਤਾਰੀ ਹੇ ਅਤੇ ਤੁਹਾਨੂੰ ਉਹ ਸਭ ਕੁੱਝ ਸਿਖਾਇਆ ਹੇ ਜਿਸ ਦਾ ਤੁਹਾਨੂੰ ਗਿਆਨ ਨਹੀਂ ਸੀ। ਅੱਲਾਹ ਦੀਆਂ ਤੁਹਾਡੇ ਉੱਤੇ ਵੱਡੀਆਂ ਮਿਹਰਾਂ ਹਨ। وَلَوْلَا فَضْلُ ٱللَّهِ عَلَيْكَ وَرَحْمَتُهُۥ لَهَمَّت طَّآئِفَةٌۭ مِّنْهُمْ أَن يُضِلُّوكَ وَمَا يُضِلُّونَ إِلَّآ أَنفُسَهُمْ ۖ وَمَا يَضُرُّونَكَ مِن شَىْءٍۢ ۚ وَأَنزَلَ ٱللَّهُ عَلَيْكَ ٱلْكِتَٰبَ وَٱلْحِكْمَةَ وَعَلَّمَكَ مَا لَمْ تَكُن تَعْلَمُ ۚ وَكَانَ فَضْلُ ٱللَّهِ عَلَيْكَ عَظِيمًۭا. ﴿113﴾
114 ਉਹਨਾਂ (ਵਿਸ਼ਵਾਸਘਾਤੀ) ਲੋਕਾਂ ਦੇ ਆਮ ਕਰਕੇ ਵਧੇਰੇ ਮਸ਼ਵਰਿਆਂ (ਜੋ ਤੁਹਾਨੂੰ ਦਿੰਦੇ ਹਨ) ਵਿਚ ਕੋਈ ਭਲਾਈ ਨਹੀਂ ਹੁੰਦੀ, ਪਰ ਜੇ ਕੋਈ ਕਿਸੇ ਨੂੰ ਖ਼ੈਰਾਤ (ਪੁੰਨ-ਦਾਨ) ਜਾਂ ਨੇਕੀ ਦੇ ਕੰਮਾਂ ਲਈ ਜਾਂ ਲੋਕਾਂ ਵਿਚ ਸੁਲਾਹ-ਸਫ਼ਾਈ ਕਰਵਾਉਣ ਲਈ ਹੁਕਮ ਦਿੰਦਾ ਹੇ (ਤਾਂ ਇਹ ਵਧੀਆ ਗੱਲ ਹੇ) ਅਤੇ ਜਿਹੜਾ ਵਿਅਕਤੀ ਕੇਵਲ ਅੱਲਾਹ ਨੂੰ ਖ਼ੁਸ਼ ਕਰਨ ਲਈ ਇਹ ਸਾਰੇ ਕੰਮਾਂ ਕਰਦਾ ਹੇ, ਉਸ ਨੂੰ ਅਸੀਂ ਬਹੁਤ ਵੱਡਾ ਬਦਲਾ ਦੇਵਾਂਗੇ। ۞ لَّا خَيْرَ فِى كَثِيرٍۢ مِّن نَّجْوَىٰهُمْ إِلَّا مَنْ أَمَرَ بِصَدَقَةٍ أَوْ مَعْرُوفٍ أَوْ إِصْلَٰحٍۭ بَيْنَ ٱلنَّاسِ ۚ وَمَن يَفْعَلْ ذَٰلِكَ ٱبْتِغَآءَ مَرْضَاتِ ٱللَّهِ فَسَوْفَ نُؤْتِيهِ أَجْرًا عَظِيمًۭا. ﴿114﴾
115 ਅਤੇ ਜਿਹੜੇ ਵਿਅਕਤੀ ਉੱਤੇ ਸਿੱਧਾ ਰਾਹ ਸਪਸ਼ਟ ਹੋ ਗਿਆ ਹੋਵੇ ਫੇਰ ਵੀ ਉਹ ਰਸੂਲ ਦੇ ਵਿਰੁੱਧ ਕੰਮ ਕਰੇ ਅਤੇ ਈਮਾਨ ਵਾਲਿਆਂ ਦੇ ਰਸਤੇ ਨੂੰ ਛੱਡ ਕੇ ਦੂਜੀ ਰਾਹ ਦੀ ਪੈਰਵੀ ਕਰੇ ਤਾਂ ਉਸ ਨੂੰ ਅਸੀਂ (ਅੱਲਾਹ) ਉਸੇ ਵੱਲ ਤੋਰ ਦੇਵਾਂਗੇ ਜਿਸ ਵੱਲ ਉਹ ਜਾਣਾ ਚਾਹੁੰਦਾ ਹੇ ਅਤੇ ਅਸੀਂ ਉਸ ਨੂੰ ਨਰਕ ਵਿਚ ਸੁੱਟ ਦੇਵਾਂਗੇ ਜੋ ਕਿ ਰਹਿਣ ਲਈ ਸਭ ਤੋਂ ਵੱਧ ਭੈੜਾ ਟਿਕਾਣਾ ਹੇ। وَمَن يُشَاقِقِ ٱلرَّسُولَ مِنۢ بَعْدِ مَا تَبَيَّنَ لَهُ ٱلْهُدَىٰ وَيَتَّبِعْ غَيْرَ سَبِيلِ ٱلْمُؤْمِنِينَ نُوَلِّهِۦ مَا تَوَلَّىٰ وَنُصْلِهِۦ جَهَنَّمَ ۖ وَسَآءَتْ مَصِيرًا. ﴿115﴾
116 ਬੇਸ਼ੱਕ ਅੱਲਾਹ ਉਸ ਦੇ ਨਾਲ ਸ਼ਿਰਕ ਕਰਨ ਵਾਲੇ ਨੂੰ ਕਦੇ ਵੀ ਮੁਆਫ਼ ਨਹੀਂ ਕਰਦਾ, ਇਸ ਤੋਂ ਛੁੱਟ ਜਿਸ ਨੂੰ ਵੀ ਚਾਹੇ ਮੁਆਫ਼ ਕਰ ਦਿੰਦਾ ਹੇ ਅਤੇ ਜਿਸ ਨੇ ਅੱਲਾਹ (ਦੀਆਂ ਸਿਫ਼ਤਾਂ) ਨਾਲ ਕਿਸੇ ਨੂੰ ਸ਼ਰੀਕ (ਸਾਂਝੀਵਾਲ) ਠਹਿਰਾਇਆ ਉਹ ਗੁਮਰਾਹੀ ਵਿਚ ਬਹੁਤ ਦੂਰ ਨਿੱਕਲ ਗਿਆ। إِنَّ ٱللَّهَ لَا يَغْفِرُ أَن يُشْرَكَ بِهِۦ وَيَغْفِرُ مَا دُونَ ذَٰلِكَ لِمَن يَشَآءُ ۚ وَمَن يُشْرِكْ بِٱللَّهِ فَقَدْ ضَلَّ ضَلَٰلًۢا بَعِيدًا. ﴿116﴾
117 ਇਹ (ਮੁਸ਼ਰਿਕ) ਅੱਲਾਹ ਨੂੰ ਛੱਡ ਕੇ ਕੇਵਲ ਦੇਵੀਆਂ ਨੂੰ ਹੀ (ਆਪਣੀ ਮਦਦ ਲਈ) ਬੁਲਾਉਂਦੇ ਹਨ। ਅਸਲ ਵਿਚ ਇਹ ਬਾਗੀ ਸ਼ੈਤਾਨ ਨੂੰ ਹੀ ਪੂਜਦੇ ਹਨ। إِن يَدْعُونَ مِن دُونِهِۦٓ إِلَّآ إِنَٰثًۭا وَإِن يَدْعُونَ إِلَّا شَيْطَٰنًۭا مَّرِيدًۭا. ﴿117﴾
118 ਅੱਲਾਹ ਨੇ ਉਸ (ਸ਼ੈਤਾਨ) ਨੂੰ ਫ਼ਿਟਕਾਰਿਆ ਹੇ ਅਤੇ ਉਸ ਨੇ ਕਿਹਾ ਹੋਇਆ ਹੇ ਕਿ ਹੇ ਰਬਾ! ਮੈਂ ਤੇਰੇ ਬੰਦਿਆਂ ਵਿੱਚੋਂ ਇਕ ਨਿਯਤ ਹਿੱਸਾ ਲੈ ਕੇ ਰਹਾਂਗਾ। لَّعَنَهُ ٱللَّهُ ۘ وَقَالَ لَأَتَّخِذَنَّ مِنْ عِبَادِكَ نَصِيبًۭا مَّفْرُوضًۭا. ﴿118﴾
119 ਅਤੇ ਉਹਨਾਂ ਨੂੰ ਕੁਰਾਹੇ ਪਾਉਂਦਾ ਰਹਾਂਗਾ ਅਤੇ ਉਹਨਾਂ ਨੂੰ (ਕਾਮਯਾਬੀ) ਦੀਆਂ ਝੂਠੀਆਂ ਆਸਾਂ ਦਿਵਾਉਂਦਾ ਰਹਾਂਗਾ ਅਤੇ ਉਹਨਾਂ ਨੂੰ ਹੁਕਮ ਦੇਵਾਂਗਾ ਤਾਂ ਉਹ (ਬੁਤਾਂ ਦੇ ਚੜ੍ਹਾਵੇ ਲਈ) ਜਾਨਵਰਾਂ ਦੇ ਕੰਨ ਚੀਰਨਗੇ ਅਤੇ ਉਹਨਾਂ ਨੂੰ ਹੁਕਮ ਦੇਵਾਂਗਾ ਤਾਂ ਉਹ ਰੱਬੀ ਬਣਤਰ ਵਿਚ ਅਦਲਾ ਬਦਲੀ ਕਰਨਗੇ। (ਹੇ ਲੋਕੋ! ਕੰਨ ਖੋਲ ਕੇ ਸੁਣ ਲਓ) ਕਿ ਜਿਹੜਾ ਕੋਈ ਵਿਅਕਤੀ ਅੱਲਾਹ ਨੂੰ ਛੱਡ ਕੇ ਸ਼ੈਤਾਨ ਨੂੰ ਆਪਣਾ ਮਿੱਤਰ ਬਣਾਵੇਗਾ ਉਹ ਸਪਸ਼ਟ ਰੂਪ ਵਿਚ ਘਾਟੇ ਵਿਚ ਜਾਵੇਗਾ। وَلَأُضِلَّنَّهُمْ وَلَأُمَنِّيَنَّهُمْ وَلَءَامُرَنَّهُمْ فَلَيُبَتِّكُنَّ ءَاذَانَ ٱلْأَنْعَٰمِ وَلَءَامُرَنَّهُمْ فَلَيُغَيِّرُنَّ خَلْقَ ٱللَّهِ ۚ وَمَن يَتَّخِذِ ٱلشَّيْطَٰنَ وَلِيًّۭا مِّن دُونِ ٱللَّهِ فَقَدْ خَسِرَ خُسْرَانًۭا مُّبِينًۭا. ﴿119﴾
120 ਇਹ (ਸ਼ੈਤਾਨ ਸ਼ਿਰਕ ਕਰਨ ਵਾਲਿਆਂ ਨਾਲ) ਝੂਠੇ ਵਾਅਦੇ ਕਰਦਾ ਹੇ ਅਤੇ ਉਹਨਾਂ ਨੂੰ ਆਸਾਂ ਦੁਆਉਂਦਾ ਹੇ। (ਯਾਦ ਰਖੋ) ਕਿ ਸ਼ੈਤਾਨ ਦੇ ਸਾਰੇ ਵਾਅਦੇ ਕੇਵਲ ਧੋਖੇ ਹੀ ਹਨ, ਛਲ-ਕਪਟ ਤੋਂ ਛੁੱਟ ਹੋਰ ਕੁੱਝ ਨਹੀਂ। يَعِدُهُمْ وَيُمَنِّيهِمْ ۖ وَمَا يَعِدُهُمُ ٱلشَّيْطَٰنُ إِلَّا غُرُورًا. ﴿120﴾
121 ਇਹਨਾਂ ਲੋਕਾਂ ਦਾ ਆਖ਼ਰੀ ਟਿਕਾਣਾ ਨਰਕ ਹੇ, ਜਿੱਥੋਂ ਉਹਨਾਂ ਨੂੰ ਕੋਈ ਛੁਟਕਾਰਾ ਨਹੀਂ ਮਿਲੇਗਾ। أُو۟لَٰٓئِكَ مَأْوَىٰهُمْ جَهَنَّمُ وَلَا يَجِدُونَ عَنْهَا مَحِيصًۭا. ﴿121﴾
122 ਅਤੇ ਜਿਹੜੇ ਲੋਕ (ਰੱਬ, ਰਸੂਲ, .ਕੁਰਆਨ, ਫ਼ਰਿਸ਼ਤਿਆਂ ਅਤੇ ਆਖ਼ਿਰਤ ਉੱਤੇ) ਈਮਾਨ ਲਿਆਉਣਗੇ, ਭਲੇ ਤੇ ਨੇਕ ਕੰਮ ਕਰਣਗੇ ਅਸੀਂ ਉਹਨਾਂ ਨੂੰ ਸਵਰਗਾਂ ਵਿਚ ਦਾਖ਼ਲ ਕਰਾਂਗੇ, ਜਿਨ੍ਹਾਂ ਦੇ ਹੇਠ ਨਹਿਰਾਂ ਵਗਦੀਆਂ ਹਨ ਜਿੱਥੇ ਇਹ ਸਦਾ ਰਹਿਣਗੇ। ਇਹ (ਮੋਮਿਨਾਂ ਨਾਲ) ਅੱਲਾਹ ਦਾ ਵਾਅਦਾ ਹੇ, ਜਿਹੜਾ ਸੱਚਾ ਹੇ। ਉਹ ਕੌਣ ਹੇ ਜਿਹੜਾ ਆਪਣੀ ਗੱਲ ਵਿਚ ਅੱਲਾਹ ਤੋਂ ਵੱਧ ਕੇ ਸੱਚਾ ਹੋਵੇ? وَٱلَّذِينَ ءَامَنُوا۟ وَعَمِلُوا۟ ٱلصَّٰلِحَٰتِ سَنُدْخِلُهُمْ جَنَّٰتٍۢ تَجْرِى مِن تَحْتِهَا ٱلْأَنْهَٰرُ خَٰلِدِينَ فِيهَآ أَبَدًۭا ۖ وَعْدَ ٱللَّهِ حَقًّۭا ۚ وَمَنْ أَصْدَقُ مِنَ ٱللَّهِ قِيلًۭا. ﴿122﴾
123 ਆਖ਼ੀਰ ਨਾ ਤੁਹਾਡੀ (ਮੁਸ਼ਰਿਕਾਂ ਦੀ) ਕਾਮਨਾਵਾਂ ’ਤੇ ਨਿਰਭਰ ਕਰਦਾ ਹੇ ਅਤੇ ਨਾ ਹੀ ਕਿਤਾਬ ਵਾਲਿਆਂ ਦੀਆਂ ਕਾਮਨਾਵਾਂ ਉੱਤੇ ਹੇ। ਜਿਹੜਾ ਵੀ ਬੁਰਾਈ ਕਰੇਗਾ ਉਸ ਨੂੰ ਸਜ਼ਾ ਅਵੱਸ਼ ਮਿਲੇਗੀ ਅਤੇ ਉਹ ਅੱਲਾਹ ਤੋਂ ਛੁੱਟ ਕੋਈ ਮਿੱਤਰ ਤੇ ਸਹਾਈ ਨਾ ਲੱਭ ਸਕੇਗਾ। لَّيْسَ بِأَمَانِيِّكُمْ وَلَآ أَمَانِىِّ أَهْلِ ٱلْكِتَٰبِ ۗ مَن يَعْمَلْ سُوٓءًۭا يُجْزَ بِهِۦ وَلَا يَجِدْ لَهُۥ مِن دُونِ ٱللَّهِ وَلِيًّۭا وَلَا نَصِيرًۭا. ﴿123﴾
124 ਜਿਹੜਾ ਵੀ ਨੇਕ ਕੰਮ ਕਰੇਗਾ, ਭਾਵੇਂ ਉਹ ਪੁਰਸ਼ ਹੇ ਜਾਂ ਇਸਤਰੀ ਪਰ ਹੇ ਈਮਾਨ ਵਾਲਾ ਤਾਂ ਅਜਿਹੇ ਲੋਕ ਅਵੱਸ਼ ਹੀ ਸਵਰਗਾਂ ਵਿਚ ਜਾਣਗੇ, ਅਤੇ ਭੋਰਾ ਭਰ ਵੀ ਉਹਨਾਂ ਦਾ ਹੱਕ ਨਹੀਂ ਮਾਰਿਆ ਜਾਵੇਗਾ। وَمَن يَعْمَلْ مِنَ ٱلصَّٰلِحَٰتِ مِن ذَكَرٍ أَوْ أُنثَىٰ وَهُوَ مُؤْمِنٌۭ فَأُو۟لَٰٓئِكَ يَدْخُلُونَ ٱلْجَنَّةَ وَلَا يُظْلَمُونَ نَقِيرًۭا. ﴿124﴾
125 ਧਰਮ ਪੱਖੋ ਉਸ ਵਿਅਕਤੀ ਨਾਲੋਂ ਚੰਗਾ ਕੋਣ ਹੋਵੇਗਾ ਜਿਸ ਨੇ ਆਪਣਾ ਸੀਸ ਅੱਲਾਹ ਦੇ ਹੁਕਮਾਂ ਅੱਗੇ ਝੁਕਾ ਦਿੱਤਾ ਤੇ ਉਹ ਨੇਕ ਵੀ ਹੋਵੇ, ਇਕ ਚਿਤ ਹੋ ਕੇ ਇਬਰਾਹੀਮ ਦੇ ਦੀਨ ਦੀ ਪੈਰਵੀ ਕਰੇ ਜੋ ਕਿ ਹੱਕ ਦਾ ਪੁਜਾਰੀ ਸੀ? ਇਬਰਾਹੀਮ ਨੂੰ ਅੱਲਾਹ ਨੇ ਆਪਣਾ ਵਿਸ਼ੇਸ਼ ਮਿੱਤਰ ਬਣਾਇਆ ਸੀ। وَمَنْ أَحْسَنُ دِينًۭا مِّمَّنْ أَسْلَمَ وَجْهَهُۥ لِلَّهِ وَهُوَ مُحْسِنٌۭ وَٱتَّبَعَ مِلَّةَ إِبْرَٰهِيمَ حَنِيفًۭا ۗ وَٱتَّخَذَ ٱللَّهُ إِبْرَٰهِيمَ خَلِيلًۭا. ﴿125﴾
126 ਅਕਾਸ਼ਾਂ ਤੇ ਧਰਤੀ ਵਿਚ ਜੋ ਕੁੱਝ ਹੂੰ ਸਭ ਅੱਲਾਹ ਦਾ ਹੀ ਹੇ ਅਤੇ ਅੱਲਾਹ ਨੇ ਹਰ ਚੀਜ਼ ਨੂੰ ਆਪਣੇ ਘੇਰੇ ਵਿਚ ਲੈ ਰੱਖਿਆ ਹੇ। وَلِلَّهِ مَا فِى ٱلسَّمَٰوَٰتِ وَمَا فِى ٱلْأَرْضِ ۚ وَكَانَ ٱللَّهُ بِكُلِّ شَىْءٍۢ مُّحِيطًۭا. ﴿126﴾
127 (ਹੇ ਨਬੀ!) ਲੋਕੀ ਤੁਹਾਥੋਂ (ਯਤੀਮ) ਲੜਕੀਆਂ ਪ੍ਰਤੀ ਪੁੱਛਦੇ ਹਨ। ਤੁਸੀਂ ਆਖ ਦਿਓ ਕਿ ਇਹਨਾਂ ਬਾਰੇ ਤਾਂ ਅੱਲਾਹ ਆਪ ਹੀ (ਇਨਸਾਫ ਕਰਨ ਦਾ) ਹੁਕਮ ਦੇ ਰਿਹਾ ਹੇ ਅਤੇ .ਕੁਰਆਨ ਦੀਆਂ ਉਹ ਆਇਤਾਂ ਵੀ (ਚੇਤੇ ਕਰਵਾਉਂਦੀਆਂ ਹਨ ਕਿ) ਜਿਹੜੀਆਂ ਯਤੀਮ ਲੜਕੀਆਂ ਬਾਰੇ ਤੁਹਾਨੂੰ ਪੜ੍ਹ ਕੇ ਸੁਣਾਈਆਂ ਜਾਂਦੀਆਂ ਹਨ ਕਿ ਜਿਨ੍ਹਾਂ ਦਾ ਨਿਯਤ ਹੱਕ ਤੁਸੀਂ ਨਹੀਂ ਦਿੰਦੇ ਅਤੇ ਤੁਸੀਂ ਉਹਨਾਂ ਨੂੰ ਆਪਣੇ ਨਿਕਾਹ ਵਿਚ ਲਿਆਉਣਾ ਚਾਹੁੰਦੇ ਹੋ, ਅਤੇ ਅਜਿਹੇ ਬੱਚਿਆਂ ਦੇ ਬਾਰੇ ਵੀ ਜਿਹੜੇ ਕੁੱਝ ਵੀ ਜ਼ੋਰ ਨਹੀਂ ਰੱਖਦੇ, (ਤੁਹਾਨੂੰ ਹੁਕਮ ਦਿੰਦਾ ਹੇ ਕਿ) ਤੁਸੀਂ ਯਤੀਮਾਂ ਨਾਲ ਇਨਸਾਫ਼ ਕਰੋ ਅਤੇ ਤੁਸੀਂ ਜਿਹੜੀ ਵੀ ਨੇਕੀ ਕਰਦੇ ਹੋ ਬੇਸ਼ੱਕ ਅੱਲਾਹ ਉਸ ਦਾ ਗਿਆਨ ਰੱਖਦਾ ਹੇ। وَيَسْتَفْتُونَكَ فِى ٱلنِّسَآءِ ۖ قُلِ ٱللَّهُ يُفْتِيكُمْ فِيهِنَّ وَمَا يُتْلَىٰ عَلَيْكُمْ فِى ٱلْكِتَٰبِ فِى يَتَٰمَى ٱلنِّسَآءِ ٱلَّٰتِى لَا تُؤْتُونَهُنَّ مَا كُتِبَ لَهُنَّ وَتَرْغَبُونَ أَن تَنكِحُوهُنَّ وَٱلْمُسْتَضْعَفِينَ مِنَ ٱلْوِلْدَٰنِ وَأَن تَقُومُوا۟ لِلْيَتَٰمَىٰ بِٱلْقِسْطِ ۚ وَمَا تَفْعَلُوا۟ مِنْ خَيْرٍۢ فَإِنَّ ٱللَّهَ كَانَ بِهِۦ عَلِيمًۭا. ﴿127﴾
128 ਜੇ ਕਿਸੇ ਇਸਤਰੀ ਨੂੰ ਆਪਣੇ ਪਤੀ ਤੋਂ ਲੜਾਈ ਝਗੜੇ ਜਾਂ ਭੈੜੇ ਵਰਤਾਓ (ਤਲਾਕ) ਦਾ ਡਰ ਹੋਵੇ, ਜੇ ਦੋਵੇਂ (ਪਤੀ ਪਤਨੀ) ਆਪਸ ਵਿਚ ਕਿਸੇ ਵੀ ਤਰ੍ਹਾਂ ਦੀ ਸੁਲਾਹ ਕਰ ਲੈਣ ਤਾਂ ਇਸ ਵਿਚ ਕੋਈ ਗੁਨਾਹ ਨਹੀਂ ਸਗੋਂ ਸੁਲਾਹ ਸਫ਼ਾਈ ਤਾਂ ਵਧੇਰੇ ਚੰਗੀ ਹੇ। ਅੱਲਾਹ ਨੇ ਮਨੁੱਖੀ ਮਨ ਵਿਚ ਕੰਜੂਸੀ ਪਾ ਛੱਡੀ ਹੇ। ਜੇ ਤੁਸੀਂ ਲੋਕ ਅਹਿਸਾਨ ਭਾਵ ਸੋਹਣਾ ਵਰਤਾਵਾ ਕਰੋ ਅਤੇ ਪਰਹੇਜ਼ਗਾਰੀ ਤੋਂ ਕੰਮ ਲਵੋ ਤਾਂ ਤੁਸੀਂ ਜੋ ਵੀ ਕਰ ਰਹੇ ਹੋ ਉਸ ਨੂੰ ਅੱਲਾਹ ਚੰਗੀ ਤਰ੍ਹਾਂ ਜਾਣਦਾ ਹੇ। وَإِنِ ٱمْرَأَةٌ خَافَتْ مِنۢ بَعْلِهَا نُشُوزًا أَوْ إِعْرَاضًۭا فَلَا جُنَاحَ عَلَيْهِمَآ أَن يُصْلِحَا بَيْنَهُمَا صُلْحًۭا ۚ وَٱلصُّلْحُ خَيْرٌۭ ۗ وَأُحْضِرَتِ ٱلْأَنفُسُ ٱلشُّحَّ ۚ وَإِن تُحْسِنُوا۟ وَتَتَّقُوا۟ فَإِنَّ ٱللَّهَ كَانَ بِمَا تَعْمَلُونَ خَبِيرًۭا. ﴿128﴾
129 ਤੁਹਾਥੋਂ ਇਹ ਕਦੇ ਨਹੀਂ ਹੋ ਸਕੇਗਾ ਕਿ ਤੁਸੀਂ ਆਪਣੀਆਂ ਸਾਰੀਆਂ ਪਤਨੀਆਂ ਨਾਲ ਇਕੋ ਜਿਹਾ ਵਿਵਹਾਰ (ਇਨਸਾਫ਼) ਕਰ ਸਕੋ ਭਾਵੇਂ ਤੁਸੀਂ ਇਸ ਲਈ ਕਿੰਨੀ ਹੀ ਚਾਹਤ ਅਤੇ ਕੋਸ਼ਿਸ਼ ਕਰ ਲਵੋ (ਤੁਸੀਂ ਨਹੀਂ ਕਰ ਸਕਦੇ) ਇਸ ਲਈ (ਅੱਲਾਹ ਹੁਕਮ ਦਿੰਦਾ ਹੇ ਕਿ) ਇਕ ਪਤਨੀ ਵੱਲ ਹੀ ਇੰਨਾ ਉੱਲਰ ਨਾ ਹੋ ਜਾਓ ਕਿ ਦੂਜੀ ਪਤਨੀ ਨੂੰ ਉੱਕਾ ਹੀ ਅੱਧ ਵਿਚਾਲੇ ਲਮਕਦਾ ਛੱਡ ਦਿਓ, ਜੇਕਰ ਤੁਸੀਂ ਆਪਣਾ ਇਹ ਵਤੀਰਾ ਠੀਕ ਕਰ ਲਵੋ ਅਤੇ ਅੱਲਾਹ ਤੋਂ ਡਰਦੇ ਰਹੋ ਤਾਂ ਅੱਲਾਹ ਵੀ (ਭੁੱਲਾਂ ਨੂੰ) ਮੁਆਫ਼ ਕਰਨ ਵਾਲਾ ਅਤੇ ਰਹਿਮ ਫ਼ਰਮਾਉਣ ਵਾਲਾ ਹੇ। وَلَن تَسْتَطِيعُوٓا۟ أَن تَعْدِلُوا۟ بَيْنَ ٱلنِّسَآءِ وَلَوْ حَرَصْتُمْ ۖ فَلَا تَمِيلُوا۟ كُلَّ ٱلْمَيْلِ فَتَذَرُوهَا كَٱلْمُعَلَّقَةِ ۚ وَإِن تُصْلِحُوا۟ وَتَتَّقُوا۟ فَإِنَّ ٱللَّهَ كَانَ غَفُورًۭا رَّحِيمًۭا. ﴿129﴾
130 ਪਰ ਜੇ ਪਤੀ ਪਤਨੀ ਇਕ ਦੂਜੇ ਤੋਂ (ਤਲਾਕ ਰਾਹੀਂ) ਜੁਦਾ ਹੋ ਹੀ ਜਾਣ ਤਾਂ ਅੱਲਾਹ ਆਪਣੀ ਵਿਸ਼ਾਲ ਕੁਦਰਤ ਨਾਲ ਹਰੇਕ ਨੂੰ ਦੂਜੇ ਦੀ ਮੁਥਾਜੀ ਤੋਂ ਬੇਪਰਵਾਹ ਕਰ ਦੇਵੇਗਾ। ਅੱਲਾਹ ਵੱਡਾ ਸਮਾਈ ਵਾਲਾ ਅਤੇ ਦਾਨਾ ਸਿਆਣਾ ਹੇ। وَإِن يَتَفَرَّقَا يُغْنِ ٱللَّهُ كُلًّۭا مِّن سَعَتِهِۦ ۚ وَكَانَ ٱللَّهُ وَٰسِعًا حَكِيمًۭا. ﴿130﴾
131 ਅਕਾਸ਼ਾਂ ਤੇ ਧਰਤੀ ਵਿਚ ਜੋ ਕੁੱਝ ਹੇ ਹਰ ਚੀਜ਼ ਦਾ ਮਾਲਿਕ ਅੱਲਾਹ ਹੀ ਹੇ। ਅਸੀਂ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਤੁਹਾਥੋਂ ਪਹਿਲਾਂ ਕਿਤਾਬਾਂ ਦਿੱਤੀਆਂ ਸਨ, ਅਤੇ (ਹੇ ਮੁਸਲਮਾਨੋ!) ਤੁਹਾ` ਵੀ ਇਹੋ ਹੁਕਮ ਦਿੱਤਾ ਹੇ ਕਿ ਅੱਲਾਹ ਤੋਂ ਡਰਦੇ ਰਹੋ, ਜੇ ਤੁਸੀਂ ਹੁਕਮ ਨਹੀਂ ਮੰਨੋਗੇ ਤਾਂ ਤੁਸੀਂ ਇਹ ਗੱਲ ਯਾਦ ਰੱਖੋ ਕਿ ਜੋ ਵੀ ਅਕਾਸ਼ ਵਿਚ ਹੇ ਅਤੇ ਜੋ ਵੀ ਧਰਤੀ ਵਿਚ ਹੇ ਉਹ ਸਭ ਅੱਲਾਹ ਦਾ ਹੀ ਹੇ। ਅੱਲਾਹ (ਤੁਹਾਡੇ ਹੁਕਮ ਮੰਣਨ ਜਾਂ ਨਾ ਮੰਣਨ ਤੋਂ) ਬੇਪਰਵਾਹ ਹੇ ਅਤੇ ਹਰ ਪ੍ਰਕਾਰ ਦੀ ਪ੍ਰਸ਼ੰਸਾ ਉਸੇ ਲਈ ਹੇ। وَلِلَّهِ مَا فِى ٱلسَّمَٰوَٰتِ وَمَا فِى ٱلْأَرْضِ ۗ وَلَقَدْ وَصَّيْنَا ٱلَّذِينَ أُوتُوا۟ ٱلْكِتَٰبَ مِن قَبْلِكُمْ وَإِيَّاكُمْ أَنِ ٱتَّقُوا۟ ٱللَّهَ ۚ وَإِن تَكْفُرُوا۟ فَإِنَّ لِلَّهِ مَا فِى ٱلسَّمَٰوَٰتِ وَمَا فِى ٱلْأَرْضِ ۚ وَكَانَ ٱللَّهُ غَنِيًّا حَمِيدًۭا. ﴿131﴾
132 ਅਕਾਸ਼ਾਂ ਅਤੇ ਧਰਤੀ ਦਾ ਮਾਲਿਕ ਅੱਲਾਹ ਹੇ ਅਤੇ ਕੰਮ ਸੁਆਰਨ ਵਾਲਾ ਵੀ ਅੱਲਾਹ ਹੀ ਹੇ। وَلِلَّهِ مَا فِى ٱلسَّمَٰوَٰتِ وَمَا فِى ٱلْأَرْضِ ۚ وَكَفَىٰ بِٱللَّهِ وَكِيلًا. ﴿132﴾
133 (ਹੇ ਲੋਕੋ!) ਜੇ ਉਹ (ਅੱਲਾਹ) ਚਾਹੇ ਤਾਂ ਉਹ ਤੁਹਾਨੂੰ ਸਭ ਨੂੰ ਪਰਾਂ ਹਟਾ ਕੇ ਤੁਹਾਡੀ ਥਾਂ ਦੂਜਿਆਂ ਨੂੰ ਲੈ ਆਵੇ। ਅੱਲਾਹ ਇੰਜ ਕਰਨ ਦੀ ਪੂਰੀ ਕੁਦਰਤ ਰੱਖਦਾ ਹੇ। إِن يَشَأْ يُذْهِبْكُمْ أَيُّهَا ٱلنَّاسُ وَيَأْتِ بِـَٔاخَرِينَ ۚ وَكَانَ ٱللَّهُ عَلَىٰ ذَٰلِكَ قَدِيرًۭا. ﴿133﴾
134 ਜਿਹੜਾ ਵਿਅਕਤੀ ਕੇਵਲ ਦੁਨੀਆਂ ਦੀ ਭਲਾਈ ਚਾਹੁੰਦਾ ਹੇ ਤਾਂ ਉਸ ਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਹੇ ਕਿ ਅੱਲਾਹ ਦੇ ਕੋਲ ਤਾਂ ਦੁਨੀਆਂ ਅਤੇ ਆਖ਼ਿਰਤ (ਦੋਵੇਂ ਥਾਵਾਂ) ਦੀ ਭਲਾਈ ਹੇ। ਅੱਲਾਹ (ਤੁਹਾਡੀਆਂ ਸਾਰੀਆਂ ਗੱਲਾਂ ਨੂੰ) ਸੁਣਨ ਵਾਲਾ ਅਤੇ (ਤੁਹਾਡੇ ਹਰ ਕੰਮ ਨੂੰ) ਵੇਖਣ ਵਾਲਾ ਹੇ। مَّن كَانَ يُرِيدُ ثَوَابَ ٱلدُّنْيَا فَعِندَ ٱللَّهِ ثَوَابُ ٱلدُّنْيَا وَٱلْءَاخِرَةِ ۚ وَكَانَ ٱللَّهُ سَمِيعًۢا بَصِيرًۭا. ﴿134﴾
135 ਹੇ ਈਮਾਨ ਵਾਲਿਓ! ਇਨਸਾਫ਼ ਉੱਤੇ ਮਜ਼ਬੂਤੀ ਨਾਲ ਡਟ ਜਾਓ ਅਤੇ ਅੱਲਾਹ ਲਈ ਸੱਚੀ ਗਵਾਹੀ ਦੇਣ ਵਾਲੇ ਬਣ ਜਾਓ ਭਾਵੇਂ ਉਹ ਤੁਹਾਡੇ ਆਪਣੇ ਵਿਰੱਧ ਹੋਵੇ ਜਾਂ ਤੁਹਾਡੇ ਆਪਣੇ ਮਾਂ ਬਾਪ ਜਾਂ ਰਿਸ਼ਤੇਦਾਰਾਂ ਦੇ ਵਿਰੁੱਧ ਹੋਵੇ।[22] ਮਾਮਲੇ ਨਾਲ ਸੰਬੰਧਤ ਧਿਰ ਭਾਵੇਂ ਅਮੀਰ ਹੋਵੇ ਜਾਂ ਗ਼ਰੀਬ, ਦੋਵੇਂ ਹਾਲਤਾਂ ਵਿਚ ਤੁਹਾਥੋਂ ਵੱਧ ਅੱਲਾਹ ਉਹਨਾਂ ਦਾ ਸ਼ੁਭ-ਚਿੰਤਕ ਹੇ। ਇਸ ਲਈ ਤੁਸੀਂ ਆਪਣੀਆਂ ਇੱਛਾਵਾਂ ਦੇ ਪਿੱਛੇ ਲੱਗ ਕੇ ਇਨਸਾਫ਼ ਦਾ ਪੱਲਾ ਨਾ ਛੱਡੋ। ਜੇਕਰ ਤੁਸੀਂ (ਇਨਸਾਫ਼ ਕਰਨ ਸਮੇਂ) ਗੋਲ ਮੋਲ ਗੱਲ ਕੀਤੀ ਜਾਂ ਆਪਣੇ ਆਪ ਨੂੰ ਗਵਾਹੀ ਦੇਣ ਤੋਂ ਬਚਾਇਆ ਤਾਂ ਯਾਦ ਰੱਖੋ ਕਿ ਜੋ ਕੁੱਝ ਤੁਸੀਂ ਕਰਦੇ ਹੋ ਅੱਲਾਹ ਉਸਤੋਂ ਪੂਰੀ ਤਰ੍ਹਾਂ ਜਾਣੂ ਹੇ।
[22] ਇਸ ਆਇਤ ਵਿਚ ਸੱਚੀ ਗ਼ਵਾਹੀ ਦੇਣ ਲਈ ਨਸੀਹਤ ਕੀਤੀ ਗਈ ਹੇ ਕਿਉਂ ਜੋ ਝੂਠੀ ਗਵਾਹੀ ਵੱਡੇ ਗੁਨਾਹਾਂ ਵਿਚ ਗਿਣੀ ਜਾਂਦੀ ਹੇ ਆਪ ਸ: ਤੋਂ ਜਦੋਂ ਗੁਨਾਹੇ ਕਬੀਰਾ ਭਾਵ ਮਹਾ ਪਾਪਾਂ ਬਾਰੇ ਪੁੱਛਿਆ ਗਿਆ ਤਾਂ ਆਪ ਸ: ਨੇ ਫ਼ਰਮਾਇਆ (1) ਅੱਲਾਹ ਦੇ ਸੰਗ ਕਿਸੇ ਦੂਜੇ ਨੂੰ ਵੀ ਇਬਾਦਤ ਵਿਚ ਸ਼ਰੀਕ ਕਰਨਾ (2) ਮਾਪਿਆਂ ਦੀ ਨਾ-ਫ਼ਰਮਾਨੀ ਕਰਨਾ (3) ਨਾ-ਹੱਕਾ ਕਤਲ ਕਰਨਾ (4) ਝੂਠੀ ਗਵਾਹੀ ਦੇਣਾ! (ਸਹੀ ਬੁਖ਼ਾਰੀ, ਹਦੀਸ: 2653)
۞ يَٰٓأَيُّهَا ٱلَّذِينَ ءَامَنُوا۟ كُونُوا۟ قَوَّٰمِينَ بِٱلْقِسْطِ شُهَدَآءَ لِلَّهِ وَلَوْ عَلَىٰٓ أَنفُسِكُمْ أَوِ ٱلْوَٰلِدَيْنِ وَٱلْأَقْرَبِينَ ۚ إِن يَكُنْ غَنِيًّا أَوْ فَقِيرًۭا فَٱللَّهُ أَوْلَىٰ بِهِمَا ۖ فَلَا تَتَّبِعُوا۟ ٱلْهَوَىٰٓ أَن تَعْدِلُوا۟ ۚ وَإِن تَلْوُۥٓا۟ أَوْ تُعْرِضُوا۟ فَإِنَّ ٱللَّهَ كَانَ بِمَا تَعْمَلُونَ خَبِيرًۭا. ﴿135﴾
136 ਹੇ ਈਮਾਨ ਵਾਲਿਓ! ਅੱਲਾਹ ਅਤੇ ਉਸ ਦੇ ਰਸੂਲ (ਮੁਹੰਮਦ ਸ:) ਅਤੇ ਉਸ ਕਿਤਾਬ (.ਕੁਰਆਨ) ਉੱਤੇ, ਜਿਹੜੀ ਉਸ ਨੇ ਆਪਣੇ ਰਸੂਲ ’ਤੇ ਨਾਜ਼ਿਲ ਕੀਤੀ ਹੇ ਅਤੇ ਉਹਨਾਂ ਕਿਤਾਬਾਂ (ਤੌਰੈਤ, ਜ਼ਬੂਰ, ਇੰਜੀਲ) ’ਤੇ, ਜੋ ਉਸ ਨੇ ਇਸ .ਕੁਰਆਨ ਤੋਂ ਪਹਿਲਾਂ ਨਾਜ਼ਿਲ ਕੀਤੀਆਂ ਹਨ, ਈਮਾਨ ਲੈ ਆਓ। ਜਿਹੜਾ ਵਿਅਕਤੀ ਅੱਲਾਹ, ਉਸ ਦੇ ਫ਼ਰਿਸ਼ਤੇ, ਉਸ ਦੀਆਂ ਕਿਤਾਬਾਂ, ਉਸ ਦੇ ਰਸੂਲਾਂ ਅਤੇ ਕਿਆਮਤ ਦੇ ਦਿਨ ਤੋਂ ਇਨਕਾਰ ਕਰੇਗਾ, ਉਹ ਗੁਮਰਾਹੀ ਵਿਚ ਭਟਕਦਾ ਹੋਇਆ ਬਹੁਤ ਦੂਰ ਨਿੱਕਲ ਗਿਆ। يَٰٓأَيُّهَا ٱلَّذِينَ ءَامَنُوٓا۟ ءَامِنُوا۟ بِٱللَّهِ وَرَسُولِهِۦ وَٱلْكِتَٰبِ ٱلَّذِى نَزَّلَ عَلَىٰ رَسُولِهِۦ وَٱلْكِتَٰبِ ٱلَّذِىٓ أَنزَلَ مِن قَبْلُ ۚ وَمَن يَكْفُرْ بِٱللَّهِ وَمَلَٰٓئِكَتِهِۦ وَكُتُبِهِۦ وَرُسُلِهِۦ وَٱلْيَوْمِ ٱلْءَاخِرِ فَقَدْ ضَلَّ ضَلَٰلًۢا بَعِيدًا. ﴿136﴾
137 ਜਿਨ੍ਹਾਂ ਲੋਕਾਂ ਨੇ ਈਮਾਨ ਲੈ ਆਉਣ ਮਗਰੋਂ ਇਨਕਾਰ ਕੀਤਾ ਫੇਰ ਈਮਾਨ ਲੈ ਆਏ ਫੇਰ ਇਨਕਾਰ ਕੀਤਾ ਅਤੇ ਕੁਫ਼ਰ ਵਿਚ ਵਧਦੇ ਹੀ ਚਲੇ ਗਏ, ਅੱਲਾਹ ਉਹਨਾਂ ਨੂੰ ਵੀ ਮੁਆਫ਼ ਨਹੀਂ ਕਰੇਗਾ ਅਤੇ ਨਾ ਹੀ ਉਹਨਾਂ ਨੂੰ ਕਦੇ ਸਿੱਧਾ ਰਾਹ ਵਿਖਾਵੇਗਾ। إِنَّ ٱلَّذِينَ ءَامَنُوا۟ ثُمَّ كَفَرُوا۟ ثُمَّ ءَامَنُوا۟ ثُمَّ كَفَرُوا۟ ثُمَّ ٱزْدَادُوا۟ كُفْرًۭا لَّمْ يَكُنِ ٱللَّهُ لِيَغْفِرَ لَهُمْ وَلَا لِيَهْدِيَهُمْ سَبِيلًۢا. ﴿137﴾
138 ਹੇ ਨਬੀ! ਮੁਨਾਫ਼ਿਕਾਂ ਨੂੰ ਖ਼ਬਰਦਾਰ ਕਰ ਦਿਓ ਕਿ ਉਹਨਾਂ ਲਈ ਦੁਖ਼ਦਾਈ ਅਜ਼ਾਬ ਹੇ। بَشِّرِ ٱلْمُنَٰفِقِينَ بِأَنَّ لَهُمْ عَذَابًا أَلِيمًا. ﴿138﴾
139 ਜਿਹੜੇ ਲੋਕ ਮੁਸਲਮਾਨਾਂ ਨੂੰ ਛੱਡ ਕੇ ਕਾਫ਼ਿਰਾਂ ਨੂੰ ਆਪਣਾ ਦੋਸਤ ਬਣਾਉਂਦੇ ਹਨ, ਉਹ ਦੱਸਣ, ਕੀ ਉਹ ਉਹਨਾਂ ਕੋਲ ਇੱਜ਼ਤ ਲਈ ਜਾਂਦੇ ਹਨ ? ਯਾਦ ਰੱਖੋ ਕਿ ਇੱਜ਼ਤ ਤਾਂ ਸਾਰੀ ਦੀ ਸਾਰੀ ਅੱਲਾਹ ਲਈ ਹੇ। ٱلَّذِينَ يَتَّخِذُونَ ٱلْكَٰفِرِينَ أَوْلِيَآءَ مِن دُونِ ٱلْمُؤْمِنِينَ ۚ أَيَبْتَغُونَ عِندَهُمُ ٱلْعِزَّةَ فَإِنَّ ٱلْعِزَّةَ لِلَّهِ جَمِيعًۭا. ﴿139﴾
140 ਅੱਲਾਹ ਤੁਹਾਡੇ ਲਈ ਆਪਣੀ ਕਿਤਾਬ (.ਕੁਰਆਨ) ਵਿਚ ਇਹ ਹੁਕਮ ਉਤਾਰ ਚੁੱਕਿਆ ਹੇ ਕਿ ਜਦੋਂ ਤੁਸੀਂ ਕਿਸੇ ਥਾਂ ਅੱਲਾਹ ਦੀਆਂ ਆਇਤਾਂ (ਹੁਕਮਾਂ) ਤੋਂ ਇਨਕਾਰ ਕਰਦੇ ਅਤੇ ਮਖੌਲ ਕਰਦੇ ਵੇਖੋ ਤਾਂ ਤੁਸੀਂ ਉਸ ਸਭਾ ਵਿਚ ਨਾ ਬੈਠੋ, ਜਦੋਂ ਤਕ ਕਿ ਉਹ ਲੋਕ ਦੂਜੀਆਂ ਗੱਲਾਂ ਵਿਚ ਨਾ ਲੱਗ ਜਾਣ। (ਜੇ ਤੁਸੀਂ ਇੰਜ ਨਾ ਕੀਤਾ) ਤਾਂ ਤੁਸੀਂ ਵੀ ਉਸ ਸਮੇਂ ਉਹਨਾਂ ਵਰਗੇ ਹੀ ਹੋ ਜਾਓਗੇ। ਬੇਸ਼ੱਕ ਅੱਲਾਹ ਇਕ ਦਿਨ ਸਾਰੇ ਮੁਨਾਫ਼ਿਕਾਂ ਅਤੇ ਕਾਫ਼ਿਰਾਂ ਨੂੰ ਨਰਕ ਵਿਚ ਜਮਾਂ ਕਰਨ ਵਾਲਾ ਹੇ। وَقَدْ نَزَّلَ عَلَيْكُمْ فِى ٱلْكِتَٰبِ أَنْ إِذَا سَمِعْتُمْ ءَايَٰتِ ٱللَّهِ يُكْفَرُ بِهَا وَيُسْتَهْزَأُ بِهَا فَلَا تَقْعُدُوا۟ مَعَهُمْ حَتَّىٰ يَخُوضُوا۟ فِى حَدِيثٍ غَيْرِهِۦٓ ۚ إِنَّكُمْ إِذًۭا مِّثْلُهُمْ ۗ إِنَّ ٱللَّهَ جَامِعُ ٱلْمُنَٰفِقِينَ وَٱلْكَٰفِرِينَ فِى جَهَنَّمَ جَمِيعًا. ﴿140﴾
141 ਇਹ (ਮੁਨਾਫ਼ਿਕ) ਲੋਕ ਤੁਹਾਡੇ ਅੰਜਾਮ ਦੀ ਉਡੀਕ ਕਰਦੇ ਰਹਿੰਦੇ ਹਨ, ਫੇਰ ਜੇਕਰ ਤੁਹਾਨੂੰ ਅੱਲਾਹ ਕਾਮਯਾਬੀ ਦੇ ਦੇਵੇ ਤਾਂ ਇਹ ਕਹਿੰਦੇ ਹਨ “ਕੀ ਅਸੀਂ ਤੁਹਾਡੇ ਨਾਲ ਨਹੀਂ ਸਾਂ?” ਜੇ ਕਾਫ਼ਿਰਾਂ ਦਾ ਪੱਲਾ ਭਾਰੀ ਹੋ ਜਾਵੇ ਤਾਂ ਉਹਨਾਂ ਨੂੰ ਆਖਦੇ ਹਨ “ਕੀ ਅਸੀਂ ਤੁਹਾਡੇ ’ਤੇ ਭਾਰੂ ਹੋਣ ਵਾਲੇ ਨਹੀਂ ਸਾਂ? ਕੀ ਅਸੀਂ ਤੁਹਾਨੂੰ ਮੁਸਲਮਾਨਾਂ ਦੇ ਹੱਥੋਂ ਨਹੀਂ ਬਚਾਇਆ?” ਕਿਆਮਤ ਵਾਲੇ ਦਿਨ ਅੱਲਾਹ ਉਹਨਾਂ ਮੁਨਾਫ਼ਿਕਾਂ ਵਿਚਾਲੇ ਫ਼ੈਸਲਾ ਕਰ ਦੇਵੇਗਾ। ਅੱਲਾਹ ਕਾਫ਼ਿਰਾਂ ਨੂੰ ਈਮਾਨ ਵਾਲਿਆਂ ਵਿਰੁੱਧ (ਭਾਰੂ) ਹੋਣ ਦਾ ਕੋਈ ਵੀ ਰਾਹ ਨਹੀਂ ਦੇਵੇਗਾ ٱلَّذِينَ يَتَرَبَّصُونَ بِكُمْ فَإِن كَانَ لَكُمْ فَتْحٌۭ مِّنَ ٱللَّهِ قَالُوٓا۟ أَلَمْ نَكُن مَّعَكُمْ وَإِن كَانَ لِلْكَٰفِرِينَ نَصِيبٌۭ قَالُوٓا۟ أَلَمْ نَسْتَحْوِذْ عَلَيْكُمْ وَنَمْنَعْكُم مِّنَ ٱلْمُؤْمِنِينَ ۚ فَٱللَّهُ يَحْكُمُ بَيْنَكُمْ يَوْمَ ٱلْقِيَٰمَةِ ۗ وَلَن يَجْعَلَ ٱللَّهُ لِلْكَٰفِرِينَ عَلَى ٱلْمُؤْمِنِينَ سَبِيلًا. ﴿141﴾
142 ਬੇਸ਼ੱਕ ਮੁਨਾਫ਼ਿਕ ਅੱਲਾਹ ਨਾਲ ਧੋਖਾ ਕਰਦੇ ਹਨ ਜਦ ਕਿ ਅੱਲਾਹ ਨੇ ਹੀ ਇਹਨਾਂ (ਮੁਨਾਫ਼ਿਕਾਂ) ਨੂੰ ਧੋਖੇ ਵਿਚ ਪਾ ਛੱਡਿਆ ਹੇ। ਜਦੋਂ ਇਹ ਨਮਾਜ਼ ਲਈ ਖੜ੍ਹੇ ਹੁੰਦੇ ਹਨ ਤਾਂ ਬੜੀ ਹੀ ਬੇਦਿਲੀ ਤੇ ਲੋਕ ਵਿਖਾਵੇ ਲਈ ਖੜ੍ਹੇ ਹੁੰਦੇ ਹਨ ਅਤੇ ਅੱਲਾਹ ਨੂੰ ਤਾਂ ਬਹੁਤ ਹੀ ਘੱਟ ਯਾਦ ਕਰਦੇ ਹਨ। إِنَّ ٱلْمُنَٰفِقِينَ يُخَٰدِعُونَ ٱللَّهَ وَهُوَ خَٰدِعُهُمْ وَإِذَا قَامُوٓا۟ إِلَى ٱلصَّلَوٰةِ قَامُوا۟ كُسَالَىٰ يُرَآءُونَ ٱلنَّاسَ وَلَا يَذْكُرُونَ ٱللَّهَ إِلَّا قَلِيلًۭا. ﴿142﴾
143 ਇਹ ਕੁਫ਼ਰ ਅਤੇ ਈਮਾਨ ਵਿਚਾਲੇ ਡਾਵਾਂਡੋਲ ਹਨ, ਨਾ ਪੂਰੇ ਇਸ ਪਾਸੇ ਅਤੇ ਨਾ ਹੀ ਪੂਰੇ ਉਸ ਪਾਸੇ ਅਤੇ ਅੱਲਾਹ ਜਿਸ ਨੂੰ ਗੁਮਰਾਹੀ ਵਿਚ ਪਾ ਦੇਵੇ ਤੁਸੀਂ ਉਸ ਲਈ ਹੋਰ ਕੋਈ ਰਾਹ ਨਹੀਂ ਲੱਭ ਸਕਦੇ। مُّذَبْذَبِينَ بَيْنَ ذَٰلِكَ لَآ إِلَىٰ هَٰٓؤُلَآءِ وَلَآ إِلَىٰ هَٰٓؤُلَآءِ ۚ وَمَن يُضْلِلِ ٱللَّهُ فَلَن تَجِدَ لَهُۥ سَبِيلًۭا. ﴿143﴾
144 ਹੇ ਈਮਾਨ ਵਾਲਿਓ! ਮੋਮਿਨਾਂ ਨੂੰ ਛੱਡ ਕੇ ਕਾਫ਼ਿਰਾਂ ਨੂੰ ਅਪਣਾ ਦੋਸਤ ਨਾ ਬਣਾਓ। ਕੀ ਤੁਸੀਂ ਚਾਹੁੰਦੇ ਹੋ ਕਿ ਅੱਲਾਹ ਨੂੰ ਆਪਣੇ ਵਿਰੁੱਧ ਸਪਸ਼ਟ ਦਲੀਲ ਦੇ ਦਿਓ? يَٰٓأَيُّهَا ٱلَّذِينَ ءَامَنُوا۟ لَا تَتَّخِذُوا۟ ٱلْكَٰفِرِينَ أَوْلِيَآءَ مِن دُونِ ٱلْمُؤْمِنِينَ ۚ أَتُرِيدُونَ أَن تَجْعَلُوا۟ لِلَّهِ عَلَيْكُمْ سُلْطَٰنًۭا مُّبِينًا. ﴿144﴾
145 ਮੁਨਾਫ਼ਿਕ ਤਾਂ ਜ਼ਰੂਰ ਹੀ ਨਰਕ ਦੇ ਸਭ ਤੋਂ ਹੇਠਲੇ ਦਰਜੇ ਵਿਚ ਜਾਣਗੇ[23] ਅਤੇ ਤੁਸੀਂ ਉੱਥੇ ਉਹਨਾਂ ਦਾ ਕੋਈ ਵੀ ਸਹਾਈ ਨਾ ਵੇਖੋਗੇ।
[23] ਇਸ ਵਿਚ ਦੱਸਿਆ ਗਿਆ ਹੇ ਕਿ ਇਸ ਵਿਚ ਮੁਨਾਫ਼ਿਕਾਂ ਵਾਲੀਆਂ ਸਿਫ਼ਤਾਂ ਤੋਂ ਬਚ ਕੇ ਰਹੋ। ਹਦੀਸ ਵਿਚ ਇਹ ਖ਼ੂਬੀਆਂ ਦੱਸੀਆਂ ਗਈਆਂ ਹਨ। ਨਬੀ ਕਰੀਮ ਸ: ਦਾ ਫ਼ਰਮਾਨ ਹੇ ਕਿ ਚਾਰ ਗੱਲਾਂ ਜਿਸ ਕਿਸੇ ਵਿਚ ਹੋਣਗੀਆਂ ਉਹ ਪ=ਕਾ ਮੁਨਾਫ਼ਿਕ ਰੁ ਜਿਸ ਕਿਸੇ ਵਿਚ ਉਹਨਾਂ ਚਾਰਾਂ ਵਿ=ਚੋਂ ਇਕ ਔੌਗੁਣ ਪਾਇਆ ਜਾਵੇਗਾ। ਉਸ ਵਿਚ ਇਕ ਔੌਗੁਣ ਨਿਫ਼ਾਕ ਦਾ ਵੀ ਰੁ। ਜਦੋਂ ਤਕ ਕਿ ਉਹ ਉਸ ਨੂੰ ਛੱਡ ਨਾ ਦੇਵੇ ਉਹ ਗੱਲਾਂ ਜਾਂ ਔੌਗੁਣ ਇਹ ਹਨ : (1) ਜਦੋਂ ਉਸ ਦੇ ਕੋਲ ਕੋਈ ਅਮਾਨਤ ਰੱਖੀ ਜਾਵੇ ਤਾਂ ਉਸ ਵਿਚ ਖ਼ਿਆਨਤ ਕਰੇ। (2) ਜਦੋਂ ਬੋਲੇ ਤਾਂ ਝੂਠ ਬੋਲੇ। (3) ਜਦ ਵਾਅਦਾ ਕਰੇ ਤਾਂ ਉਸ ਨੂੰ ਪੂਰਾ ਨਾ ਕਰੇ। (4) ਜਦੋਂ ਝਗੜਾ ਕਰੇ ਤਾਂ ਗਾਲਾਂ ਕੱਢੇ। (ਸਹੀ ਬੁਖ਼ਾਰੀ, ਹਦੀਸ: 34) * ਅੱਲਾਹ ਦੇ ਰਸੂਲ ਸ: ਨੇ ਇਹ ਵੀ ਫ਼ਰਮਾਇਆ ਰੁ ਕਿ ਕਿਆਮਤ ਦਿਹਾੜੇ ਤੁਸੀਂ ਅੱਲਾਹ ਦੇ ਕੋਲ ਉਸ ਵਿਅਕਤੀ ਨੂੰ ਸਭ ਤੋਂ ਵੱਧ ਭੈੜੇ ਲੋਕਾਂ ਵਿਚ ਵੇਖੋਗੇ ਜਿਹੜੇ ਦੋ ਮੂੰਹੇ ਹਨ ਭਾਵ ਕੁੱਝ ਲੋਕਾਂ ਕੋਲ ਤਾਂ ਇਕ ਮੂੰਹ ਲੈਕੇ ਜਾਂਦੇ ਹਨ ਅਤੇ ਦੂਜਿਆਂ ਕੋਲ ਦੂਜਾ ਮੂੰਹ ਲੈਕੇ ਜਾਂਦੇ ਹਨ (ਭਾਵ ਵੱਖ ਵੱਖ ਗੱਲਾਂ ਕਰਦੇ ਹਨ)। (ਸਹੀ ਬੁਖ਼ਾਰੀ, ਹਦੀਸ: 6058)
إِنَّ ٱلْمُنَٰفِقِينَ فِى ٱلدَّرْكِ ٱلْأَسْفَلِ مِنَ ٱلنَّارِ وَلَن تَجِدَ لَهُمْ نَصِيرًا. ﴿145﴾
146 ਹਾਂ! ਜਿਹੜੇ (ਇਹਨਾਂ ਵਿੱਚੋ) ਤੌਬਾ ਕਰ ਲੈਣ ਅਤੇ ਆਪਣੇ ਵਤੀਰੇ ਦਾ ਸੁਧਾਰ ਕਰ ਲੈਣ ਅਤੇ ਅੱਲਾਹ ਦੇ ਲੜ ਲੱਗ ਜਾਣ ਅਤੇ ਧਰਮ ਨੂੰ ਅੱਲਾਹ ਵਾਸਤੇ ਖ਼ਾਲਸ ਕਰ ਲੈਣ, ਅਜਿਹੇ ਲੋਕ ਹੀ ਮੋਮਿਨਾਂ ਦੇ ਸਾਥੀ ਹੋਣਗੇ। ਅੱਲਾਹ ਮੋਮਿਨਾਂ ਨੂੰ ਛੇਤੀ ਹੀ ਬਹੁਤ ਵੱਡਾ ਬਦਲਾ ਦੇਵੇਗਾ। إِلَّا ٱلَّذِينَ تَابُوا۟ وَأَصْلَحُوا۟ وَٱعْتَصَمُوا۟ بِٱللَّهِ وَأَخْلَصُوا۟ دِينَهُمْ لِلَّهِ فَأُو۟لَٰٓئِكَ مَعَ ٱلْمُؤْمِنِينَ ۖ وَسَوْفَ يُؤْتِ ٱللَّهُ ٱلْمُؤْمِنِينَ أَجْرًا عَظِيمًۭا. ﴿146﴾
147 ਜੇ ਤੁਸੀਂ ਉਸ ਦਾ ਸ਼ੁਕਰ ਅਦਾ ਕਰਦੇ ਰਹੋ ਅਤੇ ਈਮਾਨ ਵਾਲੇ ਬਣ ਕੇ ਰਹੋ ਫੇਰ ਅੱਲਾਹ ਤੁਹਾਨੂੰ ਸਜ਼ਾ ਦੇ ਕੇ ਕੀ ਕਰੇਗਾ ? ਅੱਲਾਹ (ਤੁਹਾਡੀ) ਬਹੁਤ ਕਦਰ ਕਰਨ ਵਾਲਾ ਹੇ ਅਤੇ (ਤੁਹਾਡੇ ਸਾਰੇ ਅਮਲਾਂ ਤੇ ਇੱਛਾਵਾਂ ਦਾ) ਗਿਆਨ ਰੱਖਣ ਵਾਲਾ ਹੇ। مَّا يَفْعَلُ ٱللَّهُ بِعَذَابِكُمْ إِن شَكَرْتُمْ وَءَامَنتُمْ ۚ وَكَانَ ٱللَّهُ شَاكِرًا عَلِيمًۭا. ﴿147﴾
148 ਕਿਸੇ ਦੀ ਬੁਰਾਈ ਨੂੰ ਉੱਚੀ ਅਵਾਜ਼ ਨਾਲ ਬਿਆਨ (ਭਾਵ ਚਰਚਾ) ਕਰਨ ਨੂੰ ਅੱਲਾਹ ਪਸੰਦ ਨਹੀਂ ਕਰਦਾ, ਹਾਂ ਜੇ ਕਿਸੇ ’ਤੇ ਜ਼ੁਲਮ ਹੋਇਆ ਹੇ (ਉਸ ਨੂੰ ਇਜਾਜ਼ਤ ਹੇ) ਅਤੇ ਅੱਲਾਹ ਹਰ ਗੱਲ ਨੂੰ ਚੰਗੀ ਤਰ੍ਹਾਂ ਸੁਣਦਾ ਅਤੇ ਜਾਣਦਾ ਹੇ। ۞ لَّا يُحِبُّ ٱللَّهُ ٱلْجَهْرَ بِٱلسُّوٓءِ مِنَ ٱلْقَوْلِ إِلَّا مَن ظُلِمَ ۚ وَكَانَ ٱللَّهُ سَمِيعًا عَلِيمًا. ﴿148﴾
149 ਜੇ ਤੁਸੀਂ ਕਿਸੇ ਨੇਕੀ ਦੇ ਕੰਮ ਨੂੰ ਭਾਵੇਂ ਖੁੱਲ੍ਹੇ ਆਮ ਕਰੋ ਜਾਂ ਲੁਕ ਛੁਪ ਕੇ ਕਰੋ ਜਾਂ ਕਿਸੇ ਵੱਲੋਂ ਕੀਤੀ ਹੋਈ ਵਧੀਕੀ ਨੂੰ ਮੁਆਫ਼ ਕਰ ਦੇਵੋ ਤਾਂ ਅੱਲਾਹ ਵੀ ਬਹੁਤ ਵੱਡਾ ਬਖ਼ਸ਼ਣਹਾਰ ਹੇ ਅਤੇ ਹਰ ਤਰ੍ਹਾਂ ਦੀ ਸਮਰਥਾ ਰੱਖਦਾ ਹੇ। إِن تُبْدُوا۟ خَيْرًا أَوْ تُخْفُوهُ أَوْ تَعْفُوا۟ عَن سُوٓءٍۢ فَإِنَّ ٱللَّهَ كَانَ عَفُوًّۭا قَدِيرًا. ﴿149﴾
150 ਜਿਹੜੇ ਲੋਕੀ ਅੱਲਾਹ ਅਤੇ ਉਸ ਦੇ ਪੈਗ਼ੰਬਰਾਂ ਦਾ ਇਨਕਾਰ ਕਰਦੇ ਹਨ ਅਤੇ ਚਾਹੁੰਦੇ ਹਨ ਕਿ ਉਹ ਅੱਲਾਹ ਅਤੇ ਉਸ ਦੇ ਰਸੂਲਾਂ ਵਿਚਕਾਰ ਵਿਤਕਰਾ ਕਰਨ, ਉਹ ਇਹ ਕਹਿੰਦੇ ਹਨ “ਕੁੱਝ ਨਬੀਆਂ ਉੱਤੇ ਤਾਂ ਸਾਡਾ ਈਮਾਨ ਹੇ ਅਤੇ ਕੁੱਝ ’ਤੇ ਨਹੀਂ” ਅਤੇ ਚਾਹੁੰਦੇ ਹਨ ਕਿ ਕੁਫ਼ਰ ਅਤੇ ਈਮਾਨ ਦੇ ਵਿਚਕਾਰ ਇਕ ਰਸਤਾ ਕੱਢੀਏ। إِنَّ ٱلَّذِينَ يَكْفُرُونَ بِٱللَّهِ وَرُسُلِهِۦ وَيُرِيدُونَ أَن يُفَرِّقُوا۟ بَيْنَ ٱللَّهِ وَرُسُلِهِۦ وَيَقُولُونَ نُؤْمِنُ بِبَعْضٍۢ وَنَكْفُرُ بِبَعْضٍۢ وَيُرِيدُونَ أَن يَتَّخِذُوا۟ بَيْنَ ذَٰلِكَ سَبِيلًا. ﴿150﴾
151 ਸੱਚ ਜਾਣੋ ਕਿ ਇਹ ਸਾਰੇ ਲੋਕ ਅਸਲੀ ਕਾਫ਼ਿਰ ਹਨ ਅਤੇ ਕਾਫ਼ਿਰਾਂ ਲਈ ਅਸੀਂ ਜ਼ਲੀਲ ਕਰਨ ਵਾਲੀ ਸਜ਼ਾ ਤਿਆਰ ਕੀਤੀ ਹੋਈ ਹੇ। أُو۟لَٰٓئِكَ هُمُ ٱلْكَٰفِرُونَ حَقًّۭا ۚ وَأَعْتَدْنَا لِلْكَٰفِرِينَ عَذَابًۭا مُّهِينًۭا. ﴿151﴾
152 ਅਤੇ ਜਿਹੜੇ ਲੋਕ ਅੱਲਾਹ ਅਤੇ ਉਸ ਦੇ ਸਾਰੇ ਪੈਗ਼ੰਬਰਾਂ ਉੱਤੇ ਈਮਾਨ ਲੈ ਆਉਣਗੇ ਅਤੇ ਉਹਨਾਂ ਵਿਚਕਾਰ ਕੋਈ ਵਿਤਕਰਾ ਨਹੀਂ ਕਰਦੇ ਇਹ ਉਹ ਹਨ ਜਿਨ੍ਹਾਂ ਨੂੰ ਅੱਲਾਹ ਛੇਤੀ ਹੀ ਸੋਹਣਾ ਬਦਲਾ ਦੇਵੇਗਾ। ਅੱਲਾਹ ਬੜਾ ਹੀ ਬਖ਼ਸ਼ਣਹਾਰ ਅਤੇ ਵੱਡੀਆਂ ਰਹਿਮਤਾਂ ਵਾਲਾ ਹੇ। وَٱلَّذِينَ ءَامَنُوا۟ بِٱللَّهِ وَرُسُلِهِۦ وَلَمْ يُفَرِّقُوا۟ بَيْنَ أَحَدٍۢ مِّنْهُمْ أُو۟لَٰٓئِكَ سَوْفَ يُؤْتِيهِمْ أُجُورَهُمْ ۗ وَكَانَ ٱللَّهُ غَفُورًۭا رَّحِيمًۭا. ﴿152﴾
153 (ਹੇ ਨਬੀ!) ਤੁਹਾਥੋਂ ਇਹ ਕਿਤਾਬ ਵਾਲੇ (ਯਹੂਦੀ ਤੇ ਈਸਾਈ) ਇਹ ਮੰਗ ਕਰਦੇ ਹਨ ਕਿ ਤੁਸੀਂ ਇਹਨਾਂ ਕੋਲ ਕੋਈ ਅਕਾਸ਼ੋਂ ਕਿਤਾਬ ਲੈ ਕੇ ਆਓ, ਜਦ ਕਿ ਮੂਸਾ ਤੋਂ ਤਾਂ ਇਹਨਾਂ ਨੇ ਇਸ ਤੋਂ ਵੀ ਵੱਡੀ ਮੰਗ ਕੀਤੀ ਸੀ ਕਿ ਸਾ` ਐਲਾਨੀਆ (ਖੁੱਲ੍ਹਮ-ਖੁੱਲ੍ਹਾ) ਅੱਲਾਹ ਨੂੰ ਵਿਖਾ ਦਿਓ। ਬਸ ਉਹਨਾਂ ਦੀਆਂ ਜ਼ਾਲਮਾਨਾਂ ਕਰਤੂਤਾਂ ਕਾਰਨ ਉਹਨਾਂ ਉੱਤੇ ਅਚਨਚੇਤ ਬਿਜਲੀ ਆ ਡਿਗੀ, ਜਦ ਕਿ ਉਹਨਾਂ ਕੋਲ ਸਪਸ਼ਟ ਦਲੀਲਾਂ (ਮੂਸਾਂ ਦੇ ਰਸੂਲ ਹੋਣ ਦੀਆਂ) ਆ ਚੁੱਕੀਆਂ ਸਨ ਫੇਰ ਵੀ ਉਹਨਾਂ ਨੇ ਵੱਛੇ ਨੂੰ ਆਪਣਾ ਪੂਜਣਹਾਰ ਬਣਾ ਲਿਆ, ਪ੍ਰੰਤੂ ਅਸੀਂ ਇਹ ਵੀ ਮੁਆਫ਼ ਕਰ ਦਿੱਤਾ ਅਤੇ ਮੂਸਾ ਨੂੰ ਸਪਸ਼ਟ ਰੂਪ ਵਿਚ ਉਹਨਾਂ ਉੱਤੇ ਭਾਰੂ ਕਰ ਦਿੱਤਾ। يَسْـَٔلُكَ أَهْلُ ٱلْكِتَٰبِ أَن تُنَزِّلَ عَلَيْهِمْ كِتَٰبًۭا مِّنَ ٱلسَّمَآءِ ۚ فَقَدْ سَأَلُوا۟ مُوسَىٰٓ أَكْبَرَ مِن ذَٰلِكَ فَقَالُوٓا۟ أَرِنَا ٱللَّهَ جَهْرَةًۭ فَأَخَذَتْهُمُ ٱلصَّٰعِقَةُ بِظُلْمِهِمْ ۚ ثُمَّ ٱتَّخَذُوا۟ ٱلْعِجْلَ مِنۢ بَعْدِ مَا جَآءَتْهُمُ ٱلْبَيِّنَٰتُ فَعَفَوْنَا عَن ذَٰلِكَ ۚ وَءَاتَيْنَا مُوسَىٰ سُلْطَٰنًۭا مُّبِينًۭا. ﴿153﴾
154 ਅਤੇ (ਹੁਕਮਾਂ ਦੀ ਪਾਲਣਾ ਕਰਨ ਦਾ) ਇਕਰਾਰ ਲੈਣ ਲਈ ਅਸੀਂ ਉਹਨਾਂ (ਦੇ ਸਿਰਾਂ) ਉੱਤੇ ਤੂਰ ਪਹਾੜ ਝੁਕਾ ਦਿੱਤਾ ਅਤੇ ਉਹਨਾਂ ਨੂੰ ਹੁਕਮ ਦਿੱਤਾ ਕਿ ਸ਼ਹਿਰ ਦੇ ਬੂਹੇ ਵਿਚ ਦੀ ਝੁਕਦੇ ਹੋਏ [24] ਪਰਵੇਸ਼ ਕਰੋ। ਅਤੇ ਅਸੀਂ ਉਹਨਾਂ ਨੂੰ ਇਹ ਵੀ ਕਿਹਾ ਕਿ ਹਫ਼ਤੇ ਵਾਲੇ ਦਿਨ (ਭਾਵ ਸ਼ਨਿਚਰਵਾਰ) ਕੋਈ ਵਧੀਕੀ ਨਾ ਕਰਨਾ ਅਤੇ ਇਸ ਗੱਲ ਲਈ ਉਹਨਾਂ ਤੋਂ ਪੱਕਾ ਬਚਨ ਲਿਆ ਸੀ।
[24] ਹਜ਼ਰਤ ਅਬੂ-ਹੁਰੈਰਾ ਦੱਸਦੇ ਹਨ ਕਿ ਨਬੀ ਕਰੀਮ ਸ: ਦਾ ਫ਼ਰਮਾਨ ਹੇ, ਬਨੀ ਇਸਰਾਈਲ ਨੂੰ ਹੁਕਮ ਦਿੱਤਾ ਗਿਆ ਸੀ ਕਿ ਸ਼ਹਿਰ ਦੇ ਬੂਹਿਆਂ ਵਿਚ ਸਿਜਦਾ ਕਰਦੇ ਹੋਏ ਅਤੇ ਹਿੱਤਾਤੁਨ (ਸਾਡੀ ਤੌਬਾ ਕਬੂਲ ਕਰ) ਕਹਿੰਦੇ ਹੋਏ ਦਾਖ਼ਿਲ ਹੋਣ, ਪਰ ਉਹਨਾਂ ਨੇ ਹੁਕਮ ਬਦਲ ਦਿੱਤਾ, ਸਿਜਦੇ ਦੀ ਥਾਂ ਘਿਸੜਦੇ ਹੋਏ ਅਤੇ ਹੁਬਤਾਤੁਨ ਫ਼ੀ ਸ਼ਾਅਰਾਹ (ਸੱਟੇ ਵਿਚ ਦਾਣਾ) ਕਹਿੰਦੇ ਹੋਏ ਸ਼ਹਿਰ ਵਿਚ ਦਾਖ਼ਲ ਹੋਏ। (ਸਹੀ ਬੁਖ਼ਾਰੀ, ਹਦੀਸ: 3403)
وَرَفَعْنَا فَوْقَهُمُ ٱلطُّورَ بِمِيثَٰقِهِمْ وَقُلْنَا لَهُمُ ٱدْخُلُوا۟ ٱلْبَابَ سُجَّدًۭا وَقُلْنَا لَهُمْ لَا تَعْدُوا۟ فِى ٱلسَّبْتِ وَأَخَذْنَا مِنْهُم مِّيثَٰقًا غَلِيظًۭا. ﴿154﴾
155 ਫ਼ੇਰ ਅਸੀਂ ਉਹਨਾਂ ’ਤੇ ਇਸ ਲਈ ਲਾਅਨਤਾਂ ਭੇਜੀਆਂ ਕਿਉਂ ਜੋ ਉਹਨਾਂ ਨੇ ਆਪਣੇ ਬਚਨਾਂ ਨੂੰ ਤੋੜ੍ਹਿਆ, ਅੱਲਾਹ ਦੇ ਹੁਕਮਾਂ ਦੀ ਉਲੰਘਨਾ ਕੀਤੀ ਅਤੇ ਅੱਲਾਹ ਦੇ ਨਬੀਆਂ ਨੂੰ ਨਾ-ਹੱਕਾ ਕਤਲ ਕਰਦੇ ਰਹੇ ਅਤੇ ਉਹਨਾਂ ਨੇ ਇਹ ਵੀ ਆਖਿਆ “ਸਾਡੇ ਦਿਲਾਂ ਉੱਤੇ ਤਾਂ ਗ਼ਿਲਾਫ਼ ਚੜ੍ਹੇ ਹੋਏ ਹਨ” (ਭਾਵ ਸਾਡੇ ਦਿਲ ਮਹਿਫ਼ੂਜ਼ ਹਨ)। ਜਦੋਂ ਕਿ ਉਹਨਾਂ ਦੇ ਇਨਕਾਰ ਕਾਰਨ ਅੱਲਾਹ ਨੇ ਉਹਨਾਂ ਦੇ ਦਿਲਾਂ ਉੱਤੇ ਮੋਹਰ ਲਾ ਛੱਡੀ ਹੇ, ਸੋ ਉਹਨਾਂ ਵਿੱਚੋਂ ਬਹੁਤ ਹੀ ਥੋੜ੍ਹੇ ਲੋਕ ਈਮਾਨ ਲਿਆਉਣਗੇ। فَبِمَا نَقْضِهِم مِّيثَٰقَهُمْ وَكُفْرِهِم بِـَٔايَٰتِ ٱللَّهِ وَقَتْلِهِمُ ٱلْأَنۢبِيَآءَ بِغَيْرِ حَقٍّۢ وَقَوْلِهِمْ قُلُوبُنَا غُلْفٌۢ ۚ بَلْ طَبَعَ ٱللَّهُ عَلَيْهَا بِكُفْرِهِمْ فَلَا يُؤْمِنُونَ إِلَّا قَلِيلًۭا. ﴿155﴾
156 ਇਹ ਸਭ ਲਾਅਨਤਾਂ ਉਹਨਾਂ ਉੱਤੇ (ਈਸਾ ਨੂੰ) ਰਸੂਲ ਮੰਣਨ ਤੋਂ ਇਨਕਾਰ ਅਤੇ ਹਜ਼ਰਤ ਮਰੀਅਮ ਉੱਤੇ ਤੁਹਮਤਾਂ (ਝੂਠੇ ਇਲਜ਼ਾਮ) ਲਾਉਣ ਕਾਰਨ ਸੀ। وَبِكُفْرِهِمْ وَقَوْلِهِمْ عَلَىٰ مَرْيَمَ بُهْتَٰنًا عَظِيمًۭا. ﴿156﴾
157 ਅਤੇ ਉਹਨਾਂ ਦੇ ਇਸ ਕਥਨ ਕਾਰਨ ਵੀ ਲਾਅਨਤ ਸੀ ਕਿ ਅਸੀਂ ਅੱਲਾਹ ਦੇ ਰਸੂਲ ਮਰੀਅਮ ਦੇ ਪੁੱਤਰ ਮਸੀਹ ਈਸਾ ਨੂੰ ਕਤਲ ਕਰ ਦਿੱਤਾ ਹੇ, ਜਦ ਕਿ ਵਾਸਤਵ ਵਿਚ ਨਾ ਤਾਂ ਉਹਨਾਂ ਨੇ ਉਸ (ਈਸਾ)ਨੂੰ ਕਤਲ ਕੀਤਾ ਅਤੇ ਨਾ ਹੀ ਉਸ ਨੂੰ ਸੂਲੀ ’ਤੇ ਚਾੜ੍ਹਿਆ ਸਗੋਂ ਸਾਰਾ ਮਾਮਲਾ ਉਹਨਾਂ ਲਈ ਸ਼ੱਕੀ ਬਣਾ ਦਿੱਤਾ ਗਿਆ। ਸੱਚ ਜਾਣੋ ਕਿ ਉਹਨਾਂ ਨੂੰ ਇਸ ਗੱਲ ਦਾ ਕੋਈ ਗਿਆਨ ਨਹੀਂ, ਇਹ ਤਾਂ ਸਾਰੇ ਅਟਕਲਾਂ ਉੱਤੇ ਹੀ ਚਲ ਰਹੇ ਹਨ। ਇਹ ਗੱਲ ਯਕੀਨੀ ਹੇ ਕਿ ਉਹਨਾਂ ਨੇ ਉਸ (ਈਸਾ ਨੂੰ ) ਕਤਲ ਨਹੀਂ ਸੀ ਕੀਤਾ। وَقَوْلِهِمْ إِنَّا قَتَلْنَا ٱلْمَسِيحَ عِيسَى ٱبْنَ مَرْيَمَ رَسُولَ ٱللَّهِ وَمَا قَتَلُوهُ وَمَا صَلَبُوهُ وَلَٰكِن شُبِّهَ لَهُمْ ۚ وَإِنَّ ٱلَّذِينَ ٱخْتَلَفُوا۟ فِيهِ لَفِى شَكٍّۢ مِّنْهُ ۚ مَا لَهُم بِهِۦ مِنْ عِلْمٍ إِلَّا ٱتِّبَاعَ ٱلظَّنِّ ۚ وَمَا قَتَلُوهُ يَقِينًۢا. ﴿157﴾
158 ਸਗੋਂ ਅੱਲਾਹ ਨੇ ਉਸ (ਈਸਾ ਅ:ਸ:) ਨੂੰ ਆਪਣੇ ਵੱਲ (ਅਕਾਸ਼ ’ਤੇ) ਚੁੱਕ ਲਿਆ। ਅੱਲਾਹ ਬੜਾ ਹੀ ਜ਼ੋਰਾਵਰ ਅਤੇ ਪੂਰੀ ਦਾਨਾਈ ਵਾਲਾ ਹੇ। بَل رَّفَعَهُ ٱللَّهُ إِلَيْهِ ۚ وَكَانَ ٱللَّهُ عَزِيزًا حَكِيمًۭا. ﴿158﴾
159 ਕਿਤਾਬ ਵਾਲਿਆਂ ਵਿੱਚੋਂ ਇਕ ਵੀ ਅਜਿਹਾ ਨਹੀਂ ਹੋਵੇਗਾ ਜਿਹੜਾ ਈਸਾ ਉੱਤੇ ਆਪਣੇ ਮਰਨ ਤੋਂ ਪਹਿਲਾਂ ਪਹਿਲਾਂ ਈਮਾਨ ਨਾ ਲੈ ਆਵੇ[25] ਅਤੇ ਕਿਆਮਤ ਵਾਲੇ ਦਿਨ ਉਹ ਉਹਨਾਂ ਉੱਤੇ ਗਵਾਹ ਹੋਵੇਗਾ।
[25] ਇਸ ਆਇਤ ਵਿਚ ਹਜ਼ਰਤ ਈਸਾ ਦੀ ਆਮਦ ਵੱਲ ਇਸ਼ਾਰਾ ਹੇ ਜੋ ਕਿ ਕਿਆਮਤ ਦੇ ਨੇੜੇ ਅਕਾਸ਼ ਤੋਂ ਹੋਵੇਗੀ ਇਸੇ ਸੰਬੰਧ ਵਿਚ ਇਕ ਹਦੀਸ ਆਲੇ-ਇਮਰਾਨ ਸੂਰਤ ਦੀ ਆਇਤ 55 ਦੇ ਹਾਸ਼ੀਏ ਵਿਚ ਦਿੱਤੀ ਗਈ ਹੇ ਜਿਸ ਵਿਚ ਇਹ ਵੀ ਹੇ ਕਿ ਹਜ਼ਰਤ ਈਸਾ ਜਜ਼ਿਆ ਲੈਣਾ ਬੰਦ ਕਰ ਦੇਣਗੇ। ਜਜ਼ਿਆ ਤੋਂ ਭਾਵ ਉਹ ਟੈਕਸ ਹੇ ਜਿਹੜਾ ਇਸਲਾਮੀ ਹਕੂਮਤਾਂ ਵਿਚ ਵਸਣ ਵਾਲੇ ਗ਼ੈਰ ਮੁਸਲਮਾਂ ਤੋਂ ਸਰਕਾਰ ਲੈਂਦੀ ਹੇ, ਜਿਹੜੇ ਇਸਲਾਮ ਦੀ ਥਾਂ ਦੂਜੇ ਧਰਮਾਂ ’ਤੇ ਕਾਇਮ ਰਹਿੰਦੇ ਹਨ। ਇਸ ਦੇ ਬਦਲੇ ਵਿਚ ਇਸਲਾਮੀ ਹਕੂਮਤ ਉਹਨਾਂ ਦੇ ਜਾਨ ਮਾਲ ਦੀ ਰਾਖੀ ਕਰਦੀ ਹੇ। ਹਜ਼ਰਤ ਈਸਾ ਜਜ਼ਿਆ ਨਹੀਂ ਲੈਣਗੇ ਸਗੋਂ ਦੀਨ ਇਸਲਾਮ ਨੂੰ ਕਬੂਲ ਕਰਨ ਦੀ ਮੰਗ ਕਰਨਗੇ ਅਤੇ ਉਹਨਾਂ ਕੋਲ ਇਸਲਾਮ ਕਬੂਲ ਕਰਨ ਤੋਂ ਇਲਾਵਾ ਕੋਈ ਰਾਹ ਨਹੀਂ ਹੋਣੀ।
وَإِن مِّنْ أَهْلِ ٱلْكِتَٰبِ إِلَّا لَيُؤْمِنَنَّ بِهِۦ قَبْلَ مَوْتِهِۦ ۖ وَيَوْمَ ٱلْقِيَٰمَةِ يَكُونُ عَلَيْهِمْ شَهِيدًۭا. ﴿159﴾
160 ਜਿਹੜੇ ਲੋਕ ਯਹੂਦੀ ਹਨ ਉਹਨਾਂ ਦੇ ਜ਼ੁਲਮ ਕਾਰਨ ਅਤੇ ਉਹਨਾਂ ਵੱਲੋਂ ਵਧੇਰੇ ਲੋਕਾਂ ਨੂੰ ਅੱਲਾਹ ਦੀ ਰਾਹ ਤੋਂ ਰੋਕਣ ਕਾਰਨ ਅਸੀਂ ਕੁੱਝ ਪਾਕ ਚੀਜ਼ਾਂ ਨੂੰ ਉਹਨਾਂ ਲਈ ਹਰਾਮ ਕਰ ਛੱਡਿਆ ਜਿਹੜੀਆਂ ਪਹਿਲਾਂ ਉਹਨਾਂ ਲਈ ਹਲਾਲ ਸਨ। فَبِظُلْمٍۢ مِّنَ ٱلَّذِينَ هَادُوا۟ حَرَّمْنَا عَلَيْهِمْ طَيِّبَٰتٍ أُحِلَّتْ لَهُمْ وَبِصَدِّهِمْ عَن سَبِيلِ ٱللَّهِ كَثِيرًۭا. ﴿160﴾
161 ਅਤੇ ਇਕ ਕਾਰਨ ਇਹ ਵੀ ਸੀ ਕਿ ਉਹ ਵਿਆਜ ਲੈਂਦੇ ਸੀ ਜਿਸ ਤੋਂ ਉਹਨਾਂ ਨੂੰ ਰੋਕਿਆ ਗਿਆ ਸੀ ਅਤੇ ਲੋਕਾਂ ਦਾ ਮਾਲ ਨਾ-ਹੱਕਾ (ਧੱਕੇ ਨਾਲ) ਖਾਣ ਕਾਰਨ ਵੀ ਸੀ। ਉਹਨਾਂ ਵਿੱਚੋਂ ਜਿਹੜੇ ਕਾਫ਼ਿਰ ਹਨ ਉਹਨਾਂ ਲਈ ਅਸੀਂ ਦੁਖਦਾਈ ਅਜ਼ਾਬ ਤਿਆਰ ਕਰ ਛੱਡਿਆ ਹੇ। وَأَخْذِهِمُ ٱلرِّبَوٰا۟ وَقَدْ نُهُوا۟ عَنْهُ وَأَكْلِهِمْ أَمْوَٰلَ ٱلنَّاسِ بِٱلْبَٰطِلِ ۚ وَأَعْتَدْنَا لِلْكَٰفِرِينَ مِنْهُمْ عَذَابًا أَلِيمًۭا. ﴿161﴾
162 ਪ੍ਰੰਤੂ ਜਿਹੜੇ ਉਹਨਾਂ ਵਿੱਚੋਂ ਪੱਕਾ ਗਿਆਨ ਰੱਖਦੇ ਹਨ ਅਤੇ ਈਮਾਨ ਵਾਲੇ ਹਨ ਅਤੇ ਜੋ ਆਪ ਵੱਲ (.ਕੁਰਆਨ) ਉਤਾਰਿਆ ਗਿਆ ਹੇ ਉਸ ’ਤੇ ਈਮਾਨ ਰੱਖਦੇ ਹਨ ਅਤੇ ਉਸ ਉੱਤੇ ਵੀ ਜੋ ਤੁਹਾਥੋਂ ਪਹਿਲਾਂ ਨਾਜ਼ਿਲ ਕੀਤਾ ਗਿਆ ਹੇ, ਨਮਾਜ਼ਾਂ ਨੂੰ ਕਾਇਮ ਕਰਦੇ ਹਨ, ਜ਼ਕਾਤ ਦਿੰਦੇ ਹਨ, ਅੱਲਾਹ ਉੱਤੇ ਅਤੇ ਕਿਆਮਤ ਵਾਲੇ ਦਿਨ ਉੱਤੇ ਈਮਾਨ ਰੱਖਦੇ ਹਨ, ਇਹ ਉਹ ਲੋਕ ਹਨ ਜਿਨ੍ਹਾਂ ਨੂੰ ਅਸੀਂ ਛੇਤੀ ਹੀ ਬਹੁਤ ਵੱਡਾ ਬਦਲਾ ਦੇਵਾਂਗੇ। لَّٰكِنِ ٱلرَّٰسِخُونَ فِى ٱلْعِلْمِ مِنْهُمْ وَٱلْمُؤْمِنُونَ يُؤْمِنُونَ بِمَآ أُنزِلَ إِلَيْكَ وَمَآ أُنزِلَ مِن قَبْلِكَ ۚ وَٱلْمُقِيمِينَ ٱلصَّلَوٰةَ ۚ وَٱلْمُؤْتُونَ ٱلزَّكَوٰةَ وَٱلْمُؤْمِنُونَ بِٱللَّهِ وَٱلْيَوْمِ ٱلْءَاخِرِ أُو۟لَٰٓئِكَ سَنُؤْتِيهِمْ أَجْرًا عَظِيمًا. ﴿162﴾
163 (ਹੇ ਨਬੀ!) ਬੇਸ਼ੱਕ ਅਸੀਂ ਤੁਹਾਡੇ ਵੱਲ ਉਸੇ ਪ੍ਰਕਾਰ ਵਹੀ[26] (ਰੱਬੀ ਪੈਗ਼ਾਮ) ਭੇਜਿਆ ਹੇ ਜਿਵੇਂ ਨੂਹ ਅਤੇ ਇਸ ਤੋਂ ਬਾਅਦ ਵਾਲੇ ਨਬੀਆਂ ਵੱਲ (ਵਹੀ) ਭੇਜੀ ਸੀ ਅਤੇ ਇਹੋ ਵਹੀ ਇਬਰਾਹੀਮ, ਇਸਮਾਈਲ, ਇਸਹਾਕ, ਯਾਕੂਬ ਅਤੇ ਉਹਨਾਂ ਦੀ ਸੰਤਾਨ ਵੱਲ ਅਤੇ ਈਸਾ, ਅੱਯੂਬ, ਯੂਨੁਸ, ਹਾਰੂਨ ਅਤੇ ਸੁਲੇਮਾਨ ਵੱਲ ਭੇਜੀ ਸੀ। ਅਸੀਂ ਦਾਊਦ ਨੂੰ ਜ਼ਬੂਰ (ਅਕਾਸ਼ੀ ਕਿਤਾਬ) ਬਖ਼ਸ਼ੀ ਸੀ।
[26] ਅੱਲਾਹ ਦੇ ਰਸੂਲ ਸ:ਨੂੰ ਪੁੱਛਿਆ ਗਿਆ ਕਿ ਤੁਹਾਡੇ ਉੱਤੇ ਵਹੀ ਕਿਵੇਂ ਨਾਜ਼ਿਲ ਹੁੰਦੀ ਹੇ, ਤਾਂ ਆਪ ਸ: ਨੇ ਫ਼ਰਮਾਇਆ “ਵਹੀ ਕਦੇ ਤਾਂ ਮੇਰੇ ’ਤੇ ਘੰਟੀ ਦੀ ਆਵਾਜ਼ ਵਾਂਗ ਨਾਜ਼ਿਲ ਹੰਦੀ ਹੇ। ਵਹੀ ਨਾਜ਼ਿਲ ਹੋਣ ਸਮੇਂ ਮੇਰੇ ਦਿਲ ’ਤੇ ਬਹੁਤ ਬੋਝ ਹੁੰਦਾ ਹੇ ਅਤੇ ਜੋ ਕੁੱਝ ਵਹੀ ਵਿਚ ਕਿਹਾ ਜਾਂਦਾ ਹੇ ਤਾਂ ਮੈਂ ਉਸ ਨੂੰ ਯਾਦ ਕਰ ਲੈਂਦਾ ਹਾਂ।” ਹਜ਼ਰਤ ਆਇਸ਼ਾ ਫ਼ਰਮਾਉਂਦੀਆਂ ਹਨ ਕਿ ਮੈਨੇ ਸਖ਼ਤ ਸਰਦੀਆਂ ਵਿਚ ਨਬੀ ਸ: ’ਤੇ ਵਹੀ ਨਾਜ਼ਿਲ ਹੁੰਦੇ ਹੋਏ ਵੇਖੀ ਹੇ, ਜਦੋਂ ਵਹੀ ਦਾ ਸਿਲਸਿਲਾ ਖ਼ਤਮ ਹੋ ਜਾਂਦਾ ਤਾਂ ਆਪ ਸ: ਦੇ ਮੱਥੇ ’ਤੇ ਪਸੀਨਾ ਆ ਜਾਂਦਾ। (ਸਹੀ ਬੁਖ਼ਾਰੀ, ਹਦੀਸ: 2)
۞ إِنَّآ أَوْحَيْنَآ إِلَيْكَ كَمَآ أَوْحَيْنَآ إِلَىٰ نُوحٍۢ وَٱلنَّبِيِّۦنَ مِنۢ بَعْدِهِۦ ۚ وَأَوْحَيْنَآ إِلَىٰٓ إِبْرَٰهِيمَ وَإِسْمَٰعِيلَ وَإِسْحَٰقَ وَيَعْقُوبَ وَٱلْأَسْبَاطِ وَعِيسَىٰ وَأَيُّوبَ وَيُونُسَ وَهَٰرُونَ وَسُلَيْمَٰنَ ۚ وَءَاتَيْنَا دَاوُۥدَ زَبُورًۭا. ﴿163﴾
164 ਤੁਹਾਥੋਂ ਪਹਿਲਾਂ ਅਸੀਂ ਕਿੰਨੇ ਹੀ ਰਸੂਲ ਭੇਜੇ ਜਿਨ੍ਹਾਂ ਦੀ ਗੱਲ ਅਸੀਂ ਤੁਹਾਨੂੰ ਪਹਿਲਾਂ ਹੀ ਸੁਣਾ ਚੁੱਕੇ ਹਾਂ, ਅਤੇ ਕਈ ਰਸੂਲਾਂ ਦੀਆਂ ਗੱਲਾਂ ਤੁਹਾਨੂੰ ਸੁਣਾਈਆਂ ਵੀ ਨਹੀਂ। ਅਸੀਂ ਮੂਸਾ ਨਾਲ ਵਿਸ਼ੇਸ਼ ਕਰ ਕੇ ਕਲਾਮ ਕੀਤਾ। وَرُسُلًۭا قَدْ قَصَصْنَٰهُمْ عَلَيْكَ مِن قَبْلُ وَرُسُلًۭا لَّمْ نَقْصُصْهُمْ عَلَيْكَ ۚ وَكَلَّمَ ٱللَّهُ مُوسَىٰ تَكْلِيمًۭا. ﴿164﴾
165 ਅਸੀਂ ਲੋਕਾਂ ਨੂੰ ਖ਼ੁਸ਼ਖ਼ਬਰੀਆਂ ਸੁਣਾਉਣ ਵਾਲੇ ਅਤੇ ਰੱਬ ਦੇ ਅਜ਼ਾਬ ਤੋਂ ਡਰਾਉਣ ਵਾਲੇ ਰਸੂਲ ਭੇਜੇ ਤਾਂ ਜੋ ਲੋਕਾਂ ਕੋਲ ਰਸੂਲਾਂ ਤੋਂ ਬਾਅਦ ਅੱਲਾਹ ਦੇ ਸਿਰ ਕੋਈ ਆਰੋਪ ਲਾਉਣ ਦਾ ਬਹਾਨਾ ਨਾ ਰਹੇ (ਕਿ ਸਾਡੇ ਕੋਲ ਤਾਂ ਡਰਾਉਣ ਵਾਲਾ ਕੋਈ ਆਇਆ ਹੀ ਨਹੀਂ) ਅੱਲਾਹ ਵੱਡਾ ਜ਼ੋਰਾਵਰ ਅਤੇ ਹਿਕਮਤ ਵਾਲਾ ਹੇ। رُّسُلًۭا مُّبَشِّرِينَ وَمُنذِرِينَ لِئَلَّا يَكُونَ لِلنَّاسِ عَلَى ٱللَّهِ حُجَّةٌۢ بَعْدَ ٱلرُّسُلِ ۚ وَكَانَ ٱللَّهُ عَزِيزًا حَكِيمًۭا. ﴿165﴾
166 ਜੋ ਅੱਲਾਹ ਵੱਲੋਂ ਤੁਹਾਡੇ ਲਈ (.ਕੁਰਆਨ) ਉਤਾਰਿਆ ਹੇ ਉਸ ਦੀ ਗਵਾਹੀ ਤਾਂ ਅੱਲਾਹ ਆਪ ਹੀ ਦੇ ਰਿਹਾ ਹੇ ਕਿ ਇਸ ਕੁਰਆਨ ਨੂੰ ਉਸ ਨੇ ਆਪਣੇ ਗਿਆਨ ਨਾਲ ਉਤਾਰਿਆ ਨੂੰ ਅਤੇ ਇਸ ਦੀ ਗਵਾਹੀ ਫ਼ਰਿਸ਼ਤੇ ਵੀ ਦਿੰਦੇ ਹਨ, ਜਦ ਕਿ ਗਵਾਹੀ ਤਾਂ ਅੱਲਾਹ ਦੀ ਹੀ ਬਥੇਰੀ ਹੇ। لَّٰكِنِ ٱللَّهُ يَشْهَدُ بِمَآ أَنزَلَ إِلَيْكَ ۖ أَنزَلَهُۥ بِعِلْمِهِۦ ۖ وَٱلْمَلَٰٓئِكَةُ يَشْهَدُونَ ۚ وَكَفَىٰ بِٱللَّهِ شَهِيدًا. ﴿166﴾
167 ਜਿਨ੍ਹਾਂ ਲੋਕਾਂ ਨੇ (.ਕੁਰਆਨ ਅਤੇ ਰਸੂਲਾਂ ਤੋਂ) ਇਨਕਾਰ ਕੀਤਾ ਅਤੇ ਲੋਕਾਂ ਨੂੰ ਅੱਲਾਹ ਦੀ ਰਾਹ ਚੱਲਣ ਤੋਂ ਰੋਕਿਆ, ਬੇਸ਼ੱਕ ਉਹ ਗੁਮਰਾਹੀ ਵਿਚ ਬਹੁਤ ਦੂਰ ਨਿਕਲ ਗਏ ਹਨ। إِنَّ ٱلَّذِينَ كَفَرُوا۟ وَصَدُّوا۟ عَن سَبِيلِ ٱللَّهِ قَدْ ضَلُّوا۟ ضَلَٰلًۢا بَعِيدًا. ﴿167﴾
168 ਜਿਨ੍ਹਾਂ ਲੋਕਾਂ ਨੇ ਅੱਲਾਹ ਅਤੇ ਰਸੂਲ ਦਾ ਇਨਕਾਰ ਕੀਤਾ ਅਤੇ ਉਹਨਾਂ ਨਾਲ ਵਧੀਕੀਆਂ ਵੀ ਕੀਤੀਆਂ ਫ਼ੇਰ ਅੱਲਾਹ ਨੂੰ ਇਹ ਸ਼ੋਭਾ ਨਹੀਂ ਦਿੰਦਾ ਕਿ ਉਹ ਇਹਨਾਂ ਨੂੰ ਬਖ਼ਸ਼ ਦੇਵੇ ਅਤੇ ਨਾ ਹੀ ਇਹ ਸ਼ੋਭਾ ਦਿੰਦਾ ਹੇ ਕਿ ਉਹਨਾਂ ਨੂੰ ਸਿੱਧੀ ਰਾਹ ਵਿਖਾਵੇ। إِنَّ ٱلَّذِينَ كَفَرُوا۟ وَظَلَمُوا۟ لَمْ يَكُنِ ٱللَّهُ لِيَغْفِرَ لَهُمْ وَلَا لِيَهْدِيَهُمْ طَرِيقًا. ﴿168﴾
169 ਛੁੱਟ ਨਰਕ ਵਿਚ ਜਾਣ ਤੋਂ ਉਹਨਾਂ ਲਈ ਕੋਈ ਹੋਰ ਰਾਹ ਨਹੀਂ ਜਿਸ ਵਿਚ ਉਹ ਸਦਾ ਲਈ ਰਹਿਣਗੇ ਅਤੇ ਇਹ ਕੰਮ ਅੱਲਾਹ ਲਈ ਬਹੁਤ ਹੀ ਆਸਾਨ ਹੇ। إِلَّا طَرِيقَ جَهَنَّمَ خَٰلِدِينَ فِيهَآ أَبَدًۭا ۚ وَكَانَ ذَٰلِكَ عَلَى ٱللَّهِ يَسِيرًۭا. ﴿169﴾
170 ਹੇ ਲੋਕੋ! ਤੁਹਾਡੇ ਕੋਲ ਤੁਹਾਡੇ ਰੱਬ ਵੱਲੋਂ ਹੱਕ (.ਕੁਰਆਨ) ਲੈ ਕੇ ਰਸੂਲ ਆ ਗਿਆ ਹੇ, ਸੋ ਤੁਸੀਂ ਉਸ ’ਤੇ ਈਮਾਨ ਲੈ ਆਓ, ਇਸੇ ਵਿਚ ਤੁਹਾਡੇ ਲਈ ਭਲਾਈ ਹੇ। ਜੇ ਤੁਸੀਂ ਈਮਾਨ ਨਹੀਂ ਲਿਆਉਂਗੇ ਤਾਂ ਜੋ ਵੀ ਅਕਾਸ਼ਾਂ ਅਤੇ ਧਰਤੀ ਵਿਚ ਹੇ ਉਹਨਾਂ ਸਭ ਦਾ ਮਾਲਿਕ ਅੱਲਾਹ ਹੇ ਅਤੇ ਅੱਲਾਹ ਹੀ ਜਾਣਨਹਾਰ ਅਤੇ ਸੂਝ-ਬੂਝ ਵਾਲਾ ਹੇ। يَٰٓأَيُّهَا ٱلنَّاسُ قَدْ جَآءَكُمُ ٱلرَّسُولُ بِٱلْحَقِّ مِن رَّبِّكُمْ فَـَٔامِنُوا۟ خَيْرًۭا لَّكُمْ ۚ وَإِن تَكْفُرُوا۟ فَإِنَّ لِلَّهِ مَا فِى ٱلسَّمَٰوَٰتِ وَٱلْأَرْضِ ۚ وَكَانَ ٱللَّهُ عَلِيمًا حَكِيمًۭا. ﴿170﴾
171 ਹੇ ਕਿਤਾਬ ਵਾਲਿਓ (ਯਹੂਦੀ ਤੇ ਈਸਾਈਓ)! ਆਪਣੇ ਧਰਮ ਦੀਆਂ ਹੱਦਾਂ ਤੋਂ ਨਾ ਲੰਘੋ (ਭਾਵ ਜੋ ਅੱਲਾਹ ਨੇ ਆਦੇਸ਼ ਦਿੱਤੇ ਹਨ, ਉਹਨਾਂ ਨੂੰ ਹੀ ਮੰਨੋ) ਅਤੇ ਅੱਲਾਹ ਦੇ ਸੰਬੰਧ ਵਿਚ ਸਚਾੱਈ ਤੋਂ ਛੁੱਟ ਹੋਰ ਕੁੱਝ ਵੀ ਨਾ ਕਹੋ। ਬੇਸ਼ੱਕ ਮਰੀਅਮ ਦਾ ਪੁੱਤਰ ਈਸਾ ਤਾਂ ਕੇਵਲ ਅੱਲਾਹ ਦਾ ਰਸੂਲ ਹੇ ਅਤੇ (ਉਸ ਦਾ ਜਨਮ) ਉਸ (ਅੱਲਾਹ ਦੇ) ਇਕ ਬੋਲ (ਹੁਕਮ ਦੁਆਰਾ ਹੋਇਆ) ਹੇ ਜਿਸ ਨੂੰ ਉਸ ਨੇ ਮਰੀਅਮ ਵੱਲ ਘੱਲਿਆ, ਉਹ ਉਸ ਵੱਲੋਂ ਇਕ ਰੂਹ ਹੇ। ਸੋ ਤੁਸੀਂ ਅੱਲਾਹ ਅਤੇ ਉਸ ਦੇ ਰਸੂਲ ਉੱਤੇ ਈਮਾਨ ਲਿਆਓ ਅਤੇ ਇਹ ਨਾ ਕਹੋ ਕਿ ਇਸ਼ਟ ਤਿੰਨ ਹਨ, ਇਹ ਗੱਲ ਕਹਿਣ ਤੋਂ ਬਾਜ਼ ਆ ਜਾਓ ਇਸੇ ਵਿਚ ਹੀ ਤੁਹਾਡੀ ਭਲਾਈ ਹੇ। ਪੂਜਣਯੋਗ ਤਾਂ ਕੇਵਲ ਅੱਲਾਹ ਹੀ ਹੇ ਅਤੇ ਇਸ ਗੱਲ ਤੋਂ ਪਾਕ ਹੇ ਕਿ ਉਸ ਦੇ ਕੋਈ ਔੌਲਾਦ ਵੀ ਹੋਵੇ।[27] ਸਭ ਕੁੱਝ ਉਸੇ ਲਈ ਹੇ ਜਿਹੜਾ ਆਸਾਮਾਨਾਂ ਅਤੇ ਧਰਤੀ ਵਿਚ ਹੇ ਅਤੇ ਸਾਰੇ ਕੰਮਾਂ ਨੂੰ ਸਿਰੇ ਚਾੜ੍ਹਣ ਲਈ ਅੱਲਾਹ ਹੀ ਬਥੇਰਾ ਹੇ।
[27] ਨਬੀ ਕਰੀਮ ਸ: ਨੇ ਫ਼ਰਮਾਇਆ ਜਿਸ ਕਿਸੇ ਨੇ ਵੀ ਇਸ ਦੀ ਗਵਾਹੀ ਦਿੱਤੀ ਕਿ ਅੱਲਾਹ ਤੋਂ ਛੁੱਟ ਕੋਈ ਇਸ਼ਟ ਨਹੀਂ, ਉਹ ਇਕ ਹੀ ਹੇ, ਉਸ ਦਾ ਕੋਈ ਸਾਂਝੀ ਨਹੀਂ ਅਤੇ ਬੇਸ਼ੱਕ ਹਜ਼ਰਤ ਮੁਹੰਮਦ ਸ: ਅੱਲਾਹ ਦੇ ਬੰਦੇ ਅਤੇ ਉਸ ਦੇ ਰਸੂਲ ਹਨ, ਅਤੇ ਇਸ ਗੱਲ ਦੀ ਗਵਾਹੀ ਵੀ ਦਿੱਤੀ ਕਿ ਬੇਸ਼ੱਕ ਹਜ਼ਰਤ ਈਸਾ ਵੀ ਅੱਲਾਹ ਦੇ ਬੰਦੇ ਅਤੇ ਉਸ ਦੇ ਰਸੂਲ ਅਤੇ ਉਸ ਦਾ ਕਲਮਾ ਹਨ ਜਿਹੜਾ ਕਿ ਉਸ ਨੇ ਹਜ਼ਰਤ ਮਰੀਅਮ ਵੱਲ ਘੱਲਿਆ ਸੀ ਅਤੇ ਉਸੇ ਵੱਲੋਂ ਪੈਦਾ ਕੀਤੀ ਹੋਈ ਇਕ ਰੂਹ ਹਨ ਅਤੇ ਜੰਨਤ ਤੇ ਨਰਕ ਦਾ ਹੋਣਾ ਹੱਕ ਹੇ ਤਾਂ ਅੱਲਾਹ ਤਆਲਾ ਉਸ ਨੂੰ ਜੰਨਤ ਵਿਚ ਦਾਖ਼ਲ ਕਰ ਦੇਵੇਗਾ ਭਾਵੇਂ ਉਸ ਦੇ ਅਮਲ ਕਿਹੋ ਜਹਿ ਵੀ ਹੋਣ (ਚਾਹੇ ਸਜ਼ਾ ਤੋਂ ਬਾਅਦ ਜੰਨਤ ਵਿਚ ਜਾਵੇ ਜਾਂ ਪਹਿਲਾਂ, ਜਾਣਾ ਤਾਂ ਇਕ ਮੋਮਿਨ ਨੇ ਜੰਨਤ ਵਿਚ ਲਾਜ਼ਮੀ ਹੇ)। (ਸਹੀ ਬੁਖ਼ਾਰੀ, ਹਦੀਸ: 3435)
يَٰٓأَهْلَ ٱلْكِتَٰبِ لَا تَغْلُوا۟ فِى دِينِكُمْ وَلَا تَقُولُوا۟ عَلَى ٱللَّهِ إِلَّا ٱلْحَقَّ ۚ إِنَّمَا ٱلْمَسِيحُ عِيسَى ٱبْنُ مَرْيَمَ رَسُولُ ٱللَّهِ وَكَلِمَتُهُۥٓ أَلْقَىٰهَآ إِلَىٰ مَرْيَمَ وَرُوحٌۭ مِّنْهُ ۖ فَـَٔامِنُوا۟ بِٱللَّهِ وَرُسُلِهِۦ ۖ وَلَا تَقُولُوا۟ ثَلَٰثَةٌ ۚ ٱنتَهُوا۟ خَيْرًۭا لَّكُمْ ۚ إِنَّمَا ٱللَّهُ إِلَٰهٌۭ وَٰحِدٌۭ ۖ سُبْحَٰنَهُۥٓ أَن يَكُونَ لَهُۥ وَلَدٌۭ ۘ لَّهُۥ مَا فِى ٱلسَّمَٰوَٰتِ وَمَا فِى ٱلْأَرْضِ ۗ وَكَفَىٰ بِٱللَّهِ وَكِيلًۭا. ﴿171﴾
172 ਅੱਲਾਹ ਦਾ ਬੰਦਾ ਹੋਣ ਵਿਚ ਨਾ ਤਾਂ ਮਸੀਹ (ਈਸਾ) ਦੀ ਕੋਈ ਹੇਠੀ ਹੇ ਅਤੇ ਨਾ ਹੀ ਅੱਲਾਹ ਦੇ ਨੇੜਲੇ ਫ਼ਰਿਸ਼ਤਿਆਂ ਦੀ ਹੀ ਕੋਈ ਹੇਠੀ ਹੇ, ਪਰ ਜਿਹੜਾ ਕੋਈ ਅੱਲਾਹ ਦੀ ਬੰਦਗੀ ਕਰਨ ਵਿਚ ਆਪਣੀ ਹੇਠੀ ਸਮਝਦਾ ਹੇ ਅਤੇ ਘਮੰਡ ਵੀ ਕਰਦਾ ਹੇ ਤਾਂ ਅੱਲਾਹ ਛੇਤੀ ਹੀ ਉਹਨਾਂ ਸਭ ਨੂੰ ਆਪਣੇ ਕੋਲ ਇਕੱਠਾ ਕਰੇਗਾ। لَّن يَسْتَنكِفَ ٱلْمَسِيحُ أَن يَكُونَ عَبْدًۭا لِّلَّهِ وَلَا ٱلْمَلَٰٓئِكَةُ ٱلْمُقَرَّبُونَ ۚ وَمَن يَسْتَنكِفْ عَنْ عِبَادَتِهِۦ وَيَسْتَكْبِرْ فَسَيَحْشُرُهُمْ إِلَيْهِ جَمِيعًۭا. ﴿172﴾
173 ਇਸ ਲਈ ਜੋ ਵੀ ਲੋਕ ਈਮਾਨ ਲਿਆਏ ਅਤੇ ਚੰਗੇ ਕੰਮ ਕਰਨਗੇ ਉਹਨਾਂ ਨੂੰ ਇਸ ਦਾ ਪੂਰਾ-ਪੂਰਾ ਬਦਲਾ ਦਿੱਤਾ ਜਾਵੇਗਾ ਅਤੇ ਆਪਣੀਆਂ ਮਿਹਰਾਂ ਸਦਕੇ ਇਸ ਵਿਚ ਹੋਰ ਵੀ ਵਾਧਾ ਕਰੇਗਾ ਅਤੇ ਜਿਨ੍ਹਾਂ ਲੋਕਾਂ ਨੇ ਬੰਦਗੀ ਕਰਨ ਨੂੰ ਆਪਣੀ ਹੇਠੀ ਸਮਝੀ ਅਤੇ ਘਮੰਡ ਕੀਤਾ ਉਹਨਾਂ ਨੂੰ ਦਰਦਨਾਕ ਅਜ਼ਾਬ ਦਿੱਤਾ ਜਾਵੇਗਾ ਅਤੇ ਉਹਨਾਂ ਲਈ ਅੱਲਾਹ ਤੋਂ ਛੁੱਟ ਹੋਰ ਕੋਈ ਵੀ ਹਿਮਾਇਤੀ ਅਤੇ ਸਹਾਈ ਨਾ ਹੋਵੇਗਾ। فَأَمَّا ٱلَّذِينَ ءَامَنُوا۟ وَعَمِلُوا۟ ٱلصَّٰلِحَٰتِ فَيُوَفِّيهِمْ أُجُورَهُمْ وَيَزِيدُهُم مِّن فَضْلِهِۦ ۖ وَأَمَّا ٱلَّذِينَ ٱسْتَنكَفُوا۟ وَٱسْتَكْبَرُوا۟ فَيُعَذِّبُهُمْ عَذَابًا أَلِيمًۭا وَلَا يَجِدُونَ لَهُم مِّن دُونِ ٱللَّهِ وَلِيًّۭا وَلَا نَصِيرًۭا. ﴿173﴾
174 ਇਸ ਲਈ ਜੋ ਵੀ ਲੋਕ ਈਮਾਨ ਲਿਆਏ ਅਤੇ ਚੰਗੇ ਕੰਮ ਕਰਨਗੇ ਉਹਨਾਂ ਨੂੰ ਇਸ ਦਾ ਪੂਰਾ-ਪੂਰਾ ਬਦਲਾ ਦਿੱਤਾ ਜਾਵੇਗਾ ਅਤੇ ਆਪਣੀਆਂ ਮਿਹਰਾਂ ਸਦਕੇ ਇਸ ਵਿਚ ਹੋਰ ਵੀ ਵਾਧਾ ਕਰੇਗਾ ਅਤੇ ਜਿਨ੍ਹਾਂ ਲੋਕਾਂ ਨੇ ਬੰਦਗੀ ਕਰਨ ਨੂੰ ਆਪਣੀ ਹੇਠੀ ਸਮਝੀ ਅਤੇ ਘਮੰਡ ਕੀਤਾ ਉਹਨਾਂ ਨੂੰ ਦਰਦਨਾਕ ਅਜ਼ਾਬ ਦਿੱਤਾ ਜਾਵੇਗਾ ਅਤੇ ਉਹਨਾਂ ਲਈ ਅੱਲਾਹ ਤੋਂ ਛੁੱਟ ਹੋਰ ਕੋਈ ਵੀ ਹਿਮਾਇਤੀ ਅਤੇ ਸਹਾਈ ਨਾ ਹੋਵੇਗਾ। يَٰٓأَيُّهَا ٱلنَّاسُ قَدْ جَآءَكُم بُرْهَٰنٌۭ مِّن رَّبِّكُمْ وَأَنزَلْنَآ إِلَيْكُمْ نُورًۭا مُّبِينًۭا. ﴿174﴾
175 ਸੋ ਜਿਹੜੇ ਲੋਕ ਅੱਲਾਹ ਉੱਤੇ ਈਮਾਨ ਲੈ ਆਏ ਅਤੇ ਇਸ (.ਕੁਰਆਨ ਦੀਆਂ ਹਿਦਾਇਤਾਂ) ਨੂੰ ਮਜ਼ਬੂਤੀ ਨਾਲ ਫੜ ਲਿਆ ਉਹਨਾਂ ਨੂੰ ਉਹ ਛੇਤੀ ਹੀ ਆਪਣੀ ਰਹਿਮਤਾਂ ਅਤੇ ਮਿਹਰਾਂ ਨਾਲ ਨਵਾਜ਼ੇਗਾ ਅਤੇ ਉਹਨਾਂ ਨੂੰ ਆਪਣੇ ਵੱਲ ਆਉਣ ਵਾਲਾ ਸਿੱਧਾ ਰਸਤਾ ਵੀ ਵਿਖਾਵੇਗਾ। فَأَمَّا ٱلَّذِينَ ءَامَنُوا۟ بِٱللَّهِ وَٱعْتَصَمُوا۟ بِهِۦ فَسَيُدْخِلُهُمْ فِى رَحْمَةٍۢ مِّنْهُ وَفَضْلٍۢ وَيَهْدِيهِمْ إِلَيْهِ صِرَٰطًۭا مُّسْتَقِيمًۭا. ﴿175﴾
176 (ਹੇ ਨਬੀ!) ਲੋਕੀ ਤੁਹਾਥੋਂ (ਕਲਾਲਾ ਦੇ ਸੰਬੰਧ ਵਿਚ) ਫ਼ਤਵਾ ਪੁੱਛਦੇ ਹਨ। ਤੁਸੀਂ ਆਖ ਦਿਓ ਕਿ ਅੱਲਾਹ ਤੁਹਾਨੂੰ ਕਲਾਲਾ ਬਾਰੇ ਦੱਸਦਾ ਹੇ ਕਿ ਜੇ ਕੋਈ ਵਿਅਕਤੀ ਮਰ ਜਾਵੇ ਅਤੇ ਉਸ ਦੀ ਔਲਾਦ (ਭਾਵ ਪ੍ਰਤੱਖ ਵਾਰਿਸ) ਨਾ ਹੋਵੇ ਤੇ ਉਸ ਦੀ ਇਕ ਹੀ ਭੈਣ ਹੋਵੇ ਤਾਂ ਉਸ ਭੈਣ ਨੂੰ ਉਸ ਦੇ ਭਰਾ ਦੇ ਛੱਡੇ ਹੋਏ ਮਾਲ ਦਾ ਅੱਧਾ ਹਿੱਸਾ ਮਿਲੇਗਾ ਅਤੇ ਜੇ ਭੈਣ ਬੇ-ਔਲਾਦ ਮਰੇ ਤਾਂ ਉਸਦਾ ਭਰਾ ਉਸ ਦਾ ਵਾਰਸ ਹੋਵੇਗਾ। ਜੇ ਭੈਣਾ ਦੋ ਜਾਂ ਦੋ ਤੋਂ ਵੱਧ ਹੋਣ ਤਾਂ ਉਹਨਾਂ ਨੂੰ ਉਹਨਾਂ ਦੇ ਭਰਾਂ ਦੇ ਛੱਡੇ ਹੋਏ ਮਾਲ ਦਾ ਦੋ ਤਿਹਾਈ ਹਿੱਸਾ ਮਿਲੇਗਾ। ਜੇ ਕਈ ਭਰਾ, ਭੈਣ, ਪੁਰਸ਼ ਤੇ ਔਰਤਾਂ ਵਾਰਸ ਹੋਣ ਤਾਂ ਮਰਦ ਦਾ ਹਿੱਸਾ ਦੋ ਔਰਤਾਂ ਦੇ ਬਰਾਬਰ ਹੋਵੇਗਾ। ਅੱਲਾਹ ਤੁਹਾਡੇ ਲਈ ਆਪਣੇ ਆਦੇਸ਼ਾਂ ਨੂੰ ਸਪਸ਼ਟ ਕਰਕੇ ਬਿਆਨ ਕਰਦਾ ਹੇ ਤਾਂ ਜੋ ਤੁਸੀਂ ਕੁਰਾਹੇ ਨਾ ਪੈ ਜਾਓ। ਅੱਲਾਹ ਹਰ ਚੀਜ਼ ਨੂੰ ਭਲੀ-ਭਾਂਤ ਜਾਣਦਾ ਹੇ। يَسْتَفْتُونَكَ قُلِ ٱللَّهُ يُفْتِيكُمْ فِى ٱلْكَلَٰلَةِ ۚ إِنِ ٱمْرُؤٌا۟ هَلَكَ لَيْسَ لَهُۥ وَلَدٌۭ وَلَهُۥٓ أُخْتٌۭ فَلَهَا نِصْفُ مَا تَرَكَ ۚ وَهُوَ يَرِثُهَآ إِن لَّمْ يَكُن لَّهَا وَلَدٌۭ ۚ فَإِن كَانَتَا ٱثْنَتَيْنِ فَلَهُمَا ٱلثُّلُثَانِ مِمَّا تَرَكَ ۚ وَإِن كَانُوٓا۟ إِخْوَةًۭ رِّجَالًۭا وَنِسَآءًۭ فَلِلذَّكَرِ مِثْلُ حَظِّ ٱلْأُنثَيَيْنِ ۗ يُبَيِّنُ ٱللَّهُ لَكُمْ أَن تَضِلُّوا۟ ۗ وَٱللَّهُ بِكُلِّ شَىْءٍ عَلِيمٌۢ. ﴿176﴾