فصلت
ਪੰਜਾਬੀ Translation with Arabic Quran Text
| ਪੰਜਾਬੀ | العربية |
|---|---|
| 1 ਹਾ, ਮੀਮ। | حمٓ. ﴿1﴾ |
| 2 (ਇਹ .ਕੁਰਆਨ) ਅਤਿਅੰਤ ਦਿਆਲੂ ਤੇ ਕ੍ਰਿਪਾ ਕਰਨ ਵਾਲੇ(ਅੱਲਾਹ) ਵੱਲੋਂ ਉਤਾਰਿਆ ਹੋਇਆ ਹੈ। | تَنزِيلٌۭ مِّنَ ٱلرَّحْمَٰنِ ٱلرَّحِيمِ. ﴿2﴾ |
| 3 ਇਹ ਅਜਿਹੀ ਕਿਤਾਬ ਹੈ, ਜਿਸ ਦੀਆਂ ਆਇਤਾਂ ਦਾ ਵਰਣਨ ਵਿਸਥਾਰ ਨਾਲ ਕੀਤਾ ਗਿਆ ਹੈ। ਇਹ .ਕੁਰਆਨ ਅਰਬੀ ਭਾਸ਼ਾ ਵਿਚ ਹੈ, ਉਹਨਾਂ ਲੋਕਾਂ ਲਈ (ਲਾਭਦਾਇਕ ਹੈ) ਜਿਹੜੇ ਗਿਆਨ ਰੱਖਦੇ ਹਨ। | كِتَٰبٌۭ فُصِّلَتْ ءَايَٰتُهُۥ قُرْءَانًا عَرَبِيًّۭا لِّقَوْمٍۢ يَعْلَمُونَ. ﴿3﴾ |
| 4 (ਇਹ .ਕੁਰਆਨ ਚੰਗੇ ਕੰਮ ਕਰਨ ਵਾਲਿਆਂ ਨੂੰ) ਖ਼ੁਸ਼ਖ਼ਬਰੀਆਂ ਅਤੇ (ਭੈੜੇ ਕੰਮ ਕਰਨ ਵਾਲਿਆਂ ਨੂੰ ਨਰਕ ਤੋਂ) ਡਰਾਉਣ ਵਾਲਾ ਹੈ। ਪਰ ਇਹਨਾਂ ਵਿੱਚੋਂ ਬਹੁਤਿਆਂ ਨੇ ਮੂੰਹ ਮੋੜ ਲਿਆ ਅਤੇ ਉਹ ਸੁਣਦੇ ਹੀ ਨਹੀਂ। | بَشِيرًۭا وَنَذِيرًۭا فَأَعْرَضَ أَكْثَرُهُمْ فَهُمْ لَا يَسْمَعُونَ. ﴿4﴾ |
| 5 ਉਹ ਆਖਦੇ ਹਨ ਕਿ (ਹੇ ਮੁਹੰਮਦ ਸ:!) ਤੂੰ ਸਾ` ਜਿਸ (.ਕੁਰਆਨ) ਵੱਲ ਬੁਲਾ ਰਿਹਾ ਹੈ, ਉਸ (ਤੋਂ ਬਚਨ) ਲਈ ਸਾਡੇ ਦਿਲ ਗ਼ਲਾਫ਼ਾਂ ਵਿਚ ਹਨ ਅਤੇ ਸਾਡੇ ਕੰਨਾਂ ਵਿਚ ਡਾਟ ਹਨ (ਤਾਂ ਜੋ ਅਸੀਂ ਨਾ ਸਮਝ ਸਕੀਏ ਨਾ ਸੁਣ ਸਕੀਏ) ਤੁਹਾਡੇ ਅਤੇ ਸਾਡੇ ਵਿਚਾਲੇ ਇਕ ਪੜਦਾ ਆ ਪਿਆ ਹੈ। ਸੋ ਤੂੰ ਆਪਣਾ ਕੰਮ ਕਰ, ਅਸੀਂ ਆਪਣਾ ਕੰਮ ਕਰੀਂ ਜਾਵਾਂਗੇ। | وَقَالُوا۟ قُلُوبُنَا فِىٓ أَكِنَّةٍۢ مِّمَّا تَدْعُونَآ إِلَيْهِ وَفِىٓ ءَاذَانِنَا وَقْرٌۭ وَمِنۢ بَيْنِنَا وَبَيْنِكَ حِجَابٌۭ فَٱعْمَلْ إِنَّنَا عَٰمِلُونَ. ﴿5﴾ |
| 6 (ਹੇ ਮੁਹੰਮਦ ਸ:!) ਤੁਸੀਂ ਉਹਨਾਂ ਨੂੰ ਆਖੋ ਕਿ ਮੈਂ ਤਾਂ ਤੁਹਾਡੇ ਜਿਹਾ ਹੀ ਇਕ ਮਨੁੱਖ ਹਾਂ। ਪਰ ਮੇਰੇ ਕੋਲ ਵੱਲ (ਰੱਬ ਵੱਲੋਂ) ਵਹੀ ਭੇਜੀ ਜਾਂਦੀ ਹੈ ਕਿ ਤੁਹਾਡਾ ਸਭ ਦਾ ਇਸ਼ਟ ਤਾਂ ਬਸ ਇੱਕੋ-ਇੱਕ ਅੱਲਾਹ ਹੀ ਹੈ। ਸੋ ਤੁਸੀਂ ਇਕ ਚਿੱਤ ਹੋਕੇ ਉਸੇ ਵੱਲ ਧਿਆਨ ਦਿਓ ਅਤੇ ਉਸੇ ਤੋਂ ਭੁੱਲਾਂ ਦੀ ਮੁਆਫ਼ੀ ਮੰਗੋਂ ਅਤੇ ਮੁਸ਼ਰਿਕਾਂ ਲਈ ਬਰਬਾਦੀ ਹੈ। | قُلْ إِنَّمَآ أَنَا۠ بَشَرٌۭ مِّثْلُكُمْ يُوحَىٰٓ إِلَىَّ أَنَّمَآ إِلَٰهُكُمْ إِلَٰهٌۭ وَٰحِدٌۭ فَٱسْتَقِيمُوٓا۟ إِلَيْهِ وَٱسْتَغْفِرُوهُ ۗ وَوَيْلٌۭ لِّلْمُشْرِكِينَ. ﴿6﴾ |
| 7 (ਉਹ ਵੀ ਬਰਬਾਦ ਹੋਣਗੇ) ਜਿਹੜੇ ਜ਼ਕਾਤ ਨਹੀਂ ਦਿੰਦੇ ਅਤੇ ਪਰਲੋਕ ਨੂੰ ਨਹੀਂ ਮੰਨਦੇ। | ٱلَّذِينَ لَا يُؤْتُونَ ٱلزَّكَوٰةَ وَهُم بِٱلْءَاخِرَةِ هُمْ كَٰفِرُونَ. ﴿7﴾ |
| 8 ਜਿਹੜੇ ਈਮਾਨ ਲਿਆਏ ਅਤੇ ਉਹਨਾਂ ਨੇ ਭਲੇ ਕੰਮ ਵੀ ਕੀਤੇ, ਉਹਨਾਂ ਲਈ ਅਜਿਹਾ ਬਦਲਾ ਹੈ ਜਿਸ ਦਾ ਕਦੇ ਅੰਤ ਨਹੀਂ ਹੋਵੇਗਾ। | إِنَّ ٱلَّذِينَ ءَامَنُوا۟ وَعَمِلُوا۟ ٱلصَّٰلِحَٰتِ لَهُمْ أَجْرٌ غَيْرُ مَمْنُونٍۢ. ﴿8﴾ |
| 9 (ਹੇ ਨਬੀ!) ਤੁਸੀਂ ਉਹਨਾਂ ਨੂੰ ਪੁੱਛੋ, ਕੀ ਤੁਸੀਂ ਉਸ (ਅੱਲਾਹ) ਦਾ ਇਨਕਾਰ ਕਰਦੇ ਹੋ ਜਿਸ ਨੇ ਦੋ ਦਿਨਾਂ ਵਿਚ ਧਰਤੀ ਨੂੰ ਬਣਾਇਆ ਅਤੇ ਤੁਸੀਂ ਉਸ ਦੇ ਸਾਂਝੀ ਵੀ ਬਣਾਉਂਦੇ ਹੋ? ਜਦ ਕਿ ਉਹੀਓ ਸਾਰੇ ਜਹਾਨਾਂ ਦਾ ਪਾਲਣਹਾਰ ?। | ۞ قُلْ أَئِنَّكُمْ لَتَكْفُرُونَ بِٱلَّذِى خَلَقَ ٱلْأَرْضَ فِى يَوْمَيْنِ وَتَجْعَلُونَ لَهُۥٓ أَندَادًۭا ۚ ذَٰلِكَ رَبُّ ٱلْعَٰلَمِينَ. ﴿9﴾ |
| 10 ਅਤੇ (ਉਸੇ ਅੱਲਾਹ ਨੇ) ਧਰਤੀ ਉੱਤੇ ਮਜ਼ਬੂਤ ਪਹਾੜ ਬਣਾਏ ਅਤੇ ਇਸ (ਧਰਤੀ) ਵਿਚ ਬਰਕਤਾਂ ਰੱਖੀਆਂ ਅਤੇ ਇਸ ਵਿਚ ਲੋੜ ਅਨੁਸਾਰ ਖਾਧ-ਖੁਰਾਕ ਦਾ ਸਮਾਨ ਜੁਟਾਇਆ। ਇਹ ਸਾਰੇ ਕੰਮ ਚਾਰ ਦਿਨਾਂ ਵਿਚ ਹੋ ਗਏ। ਪੁੱਛਣ ਵਾਲਿਆਂ ਲਈ ਇਹੋ ਠੀਕ ਜਵਾਬ ਹੈ। | وَجَعَلَ فِيهَا رَوَٰسِىَ مِن فَوْقِهَا وَبَٰرَكَ فِيهَا وَقَدَّرَ فِيهَآ أَقْوَٰتَهَا فِىٓ أَرْبَعَةِ أَيَّامٍۢ سَوَآءًۭ لِّلسَّآئِلِينَ. ﴿10﴾ |
| 11 ਫੇਰ ਉਸ (ਅੱਲਾਹ) ਨੇ ਅਕਾਸ਼ ਵੱਲ ਧਿਆਨ ਦਿੱਤਾ ਜਿਹੜਾ ਉਸ ਵੇਲੇ ਨਿਰਾ ਧੂੰਆ ਸੀ, ਫੇਰ ਅੱਲਾਹ ਨੇ ਉਸ (ਅਕਾਸ਼) ਨੂੰ ਅਤੇ ਧਰਤੀ ਨੂੰ ਕਿਹਾ ਕਿ ਤੁਸੀਂ ਦੋਵੇਂ ਹੋਂਦ ਵਿਚ ਆ ਜਾਓ, ਭਾਵੇਂ ਤੁਸੀਂ ਖ਼ੁਸ਼ੀ ਨਾਲ ਆਓ ਭਾਵੇਂ ਨਾ ਚਾਹੁੰਦੇ ਹੋਏ (ਮਜਬੂਰੀ ਨਾਲ) ਆਓ, ਦੋਵਾਂ ਨੇ ਆਖਿਆ ਕਿ ਅਸੀਂ ਦੋਵੇਂ ਖ਼ੁਸ਼ੀ ਨਾਲ ਹੋਂਦ ਵਿਚ ਆਉਣ ਲਈ ਹਾਜ਼ਰ ਹਾਂ। | ثُمَّ ٱسْتَوَىٰٓ إِلَى ٱلسَّمَآءِ وَهِىَ دُخَانٌۭ فَقَالَ لَهَا وَلِلْأَرْضِ ٱئْتِيَا طَوْعًا أَوْ كَرْهًۭا قَالَتَآ أَتَيْنَا طَآئِعِينَ. ﴿11﴾ |
|
12
ਫੇਰ ਅਸੀਂ ਦੋ ਦਿਨਾਂ ਵਿਚ ਸਤ ਅਕਾਸ਼ ਬਣਾ ਦਿੱਤੇ ਅਤੇ ਹਰ ਅਕਾਸ਼ ਨੂੰ ਉਸ ਦੇ ਅਨੁਸਾਰ ਆਦੇਸ਼ ਦਿੱਤੇ, ਅਸੀਂ ਦੁਨੀਆਂ (ਵਿਚ ਦਿਸਣ ਵਾਲੇ) ਅਕਾਸ਼ ਨੂੰ ਚਰਾਗ਼ਾਂ ਨਾਲ (ਭਾਵ ਤਾਰਿਆਂ) ਨਾਲ ਸਜਾਇਆ [1] ਅਤੇ ਉਸ ਨੂੰ ਚੰਗੀ ਤਰ੍ਹਾਂ ਸੁਰੱਖਿਅਤ ਕਰ ਦਿੱਤਾ। ਇਹ ਤਦਬੀਰ ਅਤਿਅੰਤ ਜ਼ੋਰਾਵਰ ਅਤੇ ਜਾਣਨਹਾਰ ਦੀ ਹੈ।
[1] ਵੇਖੋ ਸੂਰਤ ਅਲ-ਅਨਾਮ, ਹਾਸ਼ੀਆ ਆਇਤ 97/6
|
فَقَضَىٰهُنَّ سَبْعَ سَمَٰوَاتٍۢ فِى يَوْمَيْنِ وَأَوْحَىٰ فِى كُلِّ سَمَآءٍ أَمْرَهَا ۚ وَزَيَّنَّا ٱلسَّمَآءَ ٱلدُّنْيَا بِمَصَٰبِيحَ وَحِفْظًۭا ۚ ذَٰلِكَ تَقْدِيرُ ٱلْعَزِيزِ ٱلْعَلِيمِ. ﴿12﴾ |
| 13 ਜੇ ਫੇਰ ਵੀ ਉਹ (ਕਾਫ਼ਿਰ) ਮੂੰਹ ਮੋੜਦੇ ਹਨ ਤਾਂ ਤੁਸੀਂ (ਹੇ ਨਬੀ!) ਆਖ ਦਿਓ ਕਿ ਮੈਂ ਤਾਂ ਤੁਹਾਨੂੰ ਉਸ ਕੜਕਦਾਰ (ਅਸਮਾਨੀ ਅਜ਼ਾਬ) ਤੋਂ ਡਰਾਉਂਦਾ ਹੈ ਜਿਹੜੀ ਆਦ ਤੇ ਸਮੂਦ ਦੀ ਕੜਕ ਵਾਂਗ ਹੋਵੇਗੀ। | فَإِنْ أَعْرَضُوا۟ فَقُلْ أَنذَرْتُكُمْ صَٰعِقَةًۭ مِّثْلَ صَٰعِقَةِ عَادٍۢ وَثَمُودَ. ﴿13﴾ |
| 14 ਜਦੋਂ ਪੈਗ਼ੰਬਰ ਉਹਨਾਂ (ਸਮੂਦੀਆਂ) ਕੋਲ ਉਹਨਾਂ ਦੇ ਅੱਗੇ-ਪਿੱਛੇ ਇਹ ਕਹਿੰਦੇ ਹੋਏ ਆਏ ਕਿ ਤੁਸੀਂ ਅੱਲਾਹ ਹੀ ਦੀ ਇਬਾਦਤ ਕਰੋ, ਤਾਂ ਉਹਨਾਂ ਨੇ ਉੱਤਰ ਵਿਚ ਕਿਹਾ ਕਿ ਜੇ ਸਾਡਾ ਪਾਲਣਹਾਰ ਚਾਹੁੰਦਾ ਤਾਂ (ਇਹ ਗੱਲ ਦੱਸਣ ਲਈ) ਫ਼ਰਿਸ਼ਤੇ ਭੇਜਦਾ। ਜੋ ਸੁਨੇਹਾ ਤੁਹਾਨੂੰ ਦੇਕੇ ਘੱਲਿਆ ਗਿਆ ਹੈ ਅਸੀਂ ਉਸ ਦਾ ਇਨਕਾਰ ਕਰਦੇ ਹਾਂ। | إِذْ جَآءَتْهُمُ ٱلرُّسُلُ مِنۢ بَيْنِ أَيْدِيهِمْ وَمِنْ خَلْفِهِمْ أَلَّا تَعْبُدُوٓا۟ إِلَّا ٱللَّهَ ۖ قَالُوا۟ لَوْ شَآءَ رَبُّنَا لَأَنزَلَ مَلَٰٓئِكَةًۭ فَإِنَّا بِمَآ أُرْسِلْتُم بِهِۦ كَٰفِرُونَ. ﴿14﴾ |
| 15 ਜਿਹੜੀ ਆਦ ਦੀ ਕੌਮ ਵਾਲੇ ਸੀ ਉਹਨਾਂ ਨੇ ਧਰਤੀ ਉੱਤੇ ਅਣਹੱਕਾ ਘਮੰਡ ਕੀਤਾ ਅਤੇ ਕਹਿਣ ਲੱਗੇ ਕਿ ਸਾਥੋਂ ਜ਼ੋਰਾਵਰੀ ਵਿਚ ਵਧੇਰੇ ਕੌਣ ਹੈ ਕੀ (ਉਹਨਾਂ ਆਦੀਆਂ ਨੇ) ਨਹੀਂ ਵੇਖਿਆ ਕਿ ਬੇਸ਼ੱਕ ਜਿਸ ਅੱਲਾਹ ਨੇ ਉਹਨਾਂ ਨੂੰ ਪੈਦਾ ਕੀਤਾ ਹੈ ਉਹ ਉਹਨਾਂ ਤੋਂ ਕਿਤੇ ਵੱਧ ਜ਼ੋਰਾਵਰ ਹੈ, (ਪ੍ਰੰਤੂ) ਉਹ ਸਾਡੀਆਂ ਆਇਤਾਂ ਦਾ (ਅਖ਼ੀਰ ਤੱਕ) ਇਨਕਾਰ ਹੀ ਕਰਦੇ ਰਹੇ। | فَأَمَّا عَادٌۭ فَٱسْتَكْبَرُوا۟ فِى ٱلْأَرْضِ بِغَيْرِ ٱلْحَقِّ وَقَالُوا۟ مَنْ أَشَدُّ مِنَّا قُوَّةً ۖ أَوَلَمْ يَرَوْا۟ أَنَّ ٱللَّهَ ٱلَّذِى خَلَقَهُمْ هُوَ أَشَدُّ مِنْهُمْ قُوَّةًۭ ۖ وَكَانُوا۟ بِـَٔايَٰتِنَا يَجْحَدُونَ. ﴿15﴾ |
| 16 ਅੰਤ ਅਸੀਂ ਉਹਨਾਂ (ਆਦ ਦੀ ਕੌਮ) ’ਤੇ ਅਸ਼ੁਭ (ਸਿੱਧ ਹੋਣ ਵਾਲੇ) ਦਿਨਾਂ ਵਿਚ ਤੇਜ਼ ਸ਼ੂਕਦੀ ਹੋਈ ਹਵਾ ਭੇਜ ਦਿੱਤੀ ਤਾਂ ਜੋ ਉਹਨਾਂ ਨੂੰ ਸੰਸਾਰਿਕ ਜੀਵਨ ਵਿਚ ਜ਼ਲੀਲ ਕਰਨ ਵਾਲੇ ਅਜ਼ਾਬ ਦਾ ਸੁਆਦ ਚਖਾ ਦੇਈਏ। ਜਦੋਂ ਕਿ ਪਰਲੋਕ ਦਾ ਅਜ਼ਾਬ ਤਾਂ ਇਸ ਤੋਂ ਕਿਤੇ ਵੱਧ ਰੁਸਵਾਈ ਵਾਲਾ ਹੈ ਅਤੇ ਉੱਥੇ ਉਹਨਾਂ ਦੀ ਕੋਈ ਸਹਾਇਤਾ ਵੀ ਨਹੀਂ ਕੀਤੀ ਆਵੇਗੀ। | فَأَرْسَلْنَا عَلَيْهِمْ رِيحًۭا صَرْصَرًۭا فِىٓ أَيَّامٍۢ نَّحِسَاتٍۢ لِّنُذِيقَهُمْ عَذَابَ ٱلْخِزْىِ فِى ٱلْحَيَوٰةِ ٱلدُّنْيَا ۖ وَلَعَذَابُ ٱلْءَاخِرَةِ أَخْزَىٰ ۖ وَهُمْ لَا يُنصَرُونَ. ﴿16﴾ |
| 17 ਜਿਹੜੇ ਸਮੂਦ ਸੀ, ਅਸੀਂ ਉਹਨਾਂ ਦੀ ਵੀ (ਪੈਗ਼ੰਬਰ ਭੇਜ ਕੇ) ਅਗਵਾਈ ਕੀਤੀ, ਪਰ ਉਹਨਾਂ ਨੇ ਰਾਹ ਵੇਖਣ ਨਾਲੋਂ ਅੰਨੇ ਬਣੇ ਰਹਿਣਾ ਹੀ ਪਸੰਦ ਕੀਤਾ, ਫੇਰ ਉਹਨਾਂ ਦੀਆਂ ਕਰਤੂਤਾਂ ਕਾਰਨ ਉਹਨਾਂ ਨੂੰ ਹੀਣਤਾ ਭਰੇ ਅਜ਼ਾਬ ਦੀ ਕੜਕ ਨੇ ਨੱਪ ਲਿਆ। | وَأَمَّا ثَمُودُ فَهَدَيْنَٰهُمْ فَٱسْتَحَبُّوا۟ ٱلْعَمَىٰ عَلَى ٱلْهُدَىٰ فَأَخَذَتْهُمْ صَٰعِقَةُ ٱلْعَذَابِ ٱلْهُونِ بِمَا كَانُوا۟ يَكْسِبُونَ. ﴿17﴾ |
| 18 ਅਤੇ ਅਸੀਂ ਈਮਾਨ ਵਾਲਿਆਂ ਨੂੰ ਅਤੇ ਰੱਬ ਦਾ ਡਰ-ਭੌ ਰੱਖਣ ਵਾਲਿਆਂ ਨੂੰ (ਇਸ ਅਜ਼ਾਬ ਤੋਂ) ਬਚਾ ਲਿਆ। | وَنَجَّيْنَا ٱلَّذِينَ ءَامَنُوا۟ وَكَانُوا۟ يَتَّقُونَ. ﴿18﴾ |
| 19 ਅਤੇ ਜਦੋਂ ਅੱਲਾਹ ਦੇ ਵੈਰੀ ਇਕੱਠੇ ਕਰ ਕੇ ਨਰਕ ਵੱਲ ਘੇਰ ਕੇ ਲਿਆਏ ਜਾਣਗੇ ਤਾਂ ਉਹਨਾਂ ਦੀ ਦਰਜਾਬੰਦੀ (ਪਾਪਾਂ ਅਨੁਸਾਰ) ਕੀਤੀ ਜਾਵੇਗੀ। | وَيَوْمَ يُحْشَرُ أَعْدَآءُ ٱللَّهِ إِلَى ٱلنَّارِ فَهُمْ يُوزَعُونَ. ﴿19﴾ |
| 20 ਜਦੋਂ ਉਹ ਸਾਰੇ (ਰੱਬ ਦੇ ਦੁਸ਼ਮਨ) ਉੱਥੇ (ਨਰਕ ਨੇੜੇ) ਪਹੁੰਚਣਗੇ ਤਾਂ ਉਹਨਾਂ ਦੇ ਵਿਰੁੱਧ ਉਹਨਾਂ ਦੇ ਕੰਨ, ਉਹਨਾਂ ਦੀਆਂ ਅੱਖਾਂ ਅਤੇ ਉਹਨਾਂ ਦੇ ਸਰੀਰ ਦੀਆਂ ਚਮੜੀਆਂ (ਉਹਨਾਂ ਵੱਲੋਂ ਕੀਤੇ ਕੰਮਾਂ ਦੀ) ਗਵਾਹੀ ਦੇਣਗੀਆਂ। | حَتَّىٰٓ إِذَا مَا جَآءُوهَا شَهِدَ عَلَيْهِمْ سَمْعُهُمْ وَأَبْصَٰرُهُمْ وَجُلُودُهُم بِمَا كَانُوا۟ يَعْمَلُونَ. ﴿20﴾ |
| 21 ਉਹ (ਅਪਰਾਧੀ) ਆਪਣੀਆਂ ਚਮੜੀਆਂ ਤੋਂ ਪੁੱਛਣਗੇ ਕਿ ਤੁਸੀਂ ਸਾਡੇ ਵਿਰੁੱਧ ਕਿਉਂ ਗਵਾਹੀ ਦਿੱਤੀ ? ਉਹ ਕਹਿਣਗੀਆਂ ਕਿ ਸਾਨੂੰ ਉਸੇ ਅੱਲਾਹ ਨੇ ਬੁਲਵਾਇਆ ਹੈ ਜਿਸ ਨੇ ਹਰ ਚੀਜ਼ ਨੂੰ ਬੋਲਣਾ ਸਿਖਾਇਆ ਹੈ। ਉਸੇ ਨੇ ਤੁਹਾਨੂੰ ਪਹਿਲੀ ਵਾਰ ਪੈਦਾ ਕੀਤਾ ਸੀ ਅਤੇ ਤੁਸੀਂ ਉਸੇ ਵੱਲ ਪਰਤਾਏ ਗਏ ਹੋ। | وَقَالُوا۟ لِجُلُودِهِمْ لِمَ شَهِدتُّمْ عَلَيْنَا ۖ قَالُوٓا۟ أَنطَقَنَا ٱللَّهُ ٱلَّذِىٓ أَنطَقَ كُلَّ شَىْءٍۢ وَهُوَ خَلَقَكُمْ أَوَّلَ مَرَّةٍۢ وَإِلَيْهِ تُرْجَعُونَ. ﴿21﴾ |
| 22 ਤੁਸੀਂ (ਇਹ ਸੋਚ ਕੇ ਬੁਰਾਈ ਤੋਂ) ਨਹੀਂ ਬਚਦੇ ਸੀ ਕਿ ਤੁਹਾਡੇ ਕੰਨ, ਅੱਖਾਂ ਤੇ ਤੁਹਾਡੀ ਚਮੜੀ ਤੁਹਾਡੇ ਵਿਰੁੱਧ ਗਵਾਹੀ ਦੇਣਗੇ ਸਗੋਂ ਤੁਸੀਂ ਇਹੋ ਸਮਝਦੇ ਰਹੇ ਕਿ ਜੋ ਕੁੱਝ ਵੀ ਤੁਸੀਂ ਕਰ ਰਹੇ ਹੋ, ਅੱਲਾਹ ਉਹਨਾਂ ਵਿੱਚੋਂ ਕਈਆਂ ਦੀਆਂ ਕਰਤੂਤਾਂ ਤੋਂ ਬੇ-ਖ਼ਬਰ ਹੈ। | وَمَا كُنتُمْ تَسْتَتِرُونَ أَن يَشْهَدَ عَلَيْكُمْ سَمْعُكُمْ وَلَآ أَبْصَٰرُكُمْ وَلَا جُلُودُكُمْ وَلَٰكِن ظَنَنتُمْ أَنَّ ٱللَّهَ لَا يَعْلَمُ كَثِيرًۭا مِّمَّا تَعْمَلُونَ. ﴿22﴾ |
| 23 ਤੁਹਾਡਾ ਇਹੋ ਗੁਮਾਨ (ਵਿਚਾਰ), ਜੋ ਤੁਸੀਂ ਆਪਣੇ ਰੱਬ ਬਾਰੇ ਕਰੀਂ ਬੈਠੇ ਸੀ, ਉਹੀਓ ਤੁਹਾਨੂੰ ਲੈ ਡੁੱਬਿਆ। ਅੰਤ ਤੁਸੀਂ ਘਾਟੇ ਵਿਚ ਰਹਿਣ ਵਾਲਿਆਂ ਨਾਲ ਜਾ ਰਲੇ। | وَذَٰلِكُمْ ظَنُّكُمُ ٱلَّذِى ظَنَنتُم بِرَبِّكُمْ أَرْدَىٰكُمْ فَأَصْبَحْتُم مِّنَ ٱلْخَٰسِرِينَ. ﴿23﴾ |
| 24 ਹੁਣ ਜੇ ਉਹ ਲੋਕੀ ਸਬਰ ਵੀ ਕਰਨ ਤਾਂ ਵੀ ਉਹਨਾਂ ਦਾ ਟਿਕਾਣਾ ਨਰਕ ਹੀ ਹੈ ਅਤੇ ਜੇ ਉਹ ਮੁਆਫ਼ੀ ਮੰਗਣ ਤਾਂ ਵੀ ਉਹ ਮੁਆਫ਼ ਕੀਤੇ ਹੋਏ ਲੋਕਾਂ ਵਿੱਚੋਂ ਨਹੀਂ ਹੋਣਗੇ। | فَإِن يَصْبِرُوا۟ فَٱلنَّارُ مَثْوًۭى لَّهُمْ ۖ وَإِن يَسْتَعْتِبُوا۟ فَمَا هُم مِّنَ ٱلْمُعْتَبِينَ. ﴿24﴾ |
| 25 ਅਸੀਂ ਉਹਨਾਂ (ਕਾਫ਼ਿਰਾਂ) ਦੇ ਕੁੱਝ ਅਜਿਹੇ ਸਾਥੀ ਬਣਾ ਛੱਡੇ ਸੀ, ਜਿਹੜੇ ਉਹਨਾਂ ਦੇ ਅਗਲੇ-ਪਿਛਲੇ ਸਾਰੇ ਅਮਲਾਂ ਨੂੰ ਸੋਹਣਾ ਤੇ ਵਧੀਆ ਬਣਾ ਕੇ ਵਿਖਾਉਂਦੇ ਸਨ। ਅਖ਼ੀਰ ਉਹਨਾਂ ਉੱਤੇ ਵੀ ਅੱਲਾਹ ਵੱਲੋਂ ਉਹੀਓ ਅਜ਼ਾਬ ਦਾ ਫ਼ੈਸਲਾ ਹੋਇਆ ਜਿਹੜਾ ਉਹਨਾਂ ਤੋਂ ਪਹਿਲਾਂ ਬੀਤੇ ਹੋਏ ਜਿੰਨਾਂ ਤੇ ਮਨੁੱਖਾਂ ਦੇ ਗਰੋਹਾਂ ’ਤੇ ਲਾਗੂ ਹੋ ਚੁੱਕਿਆ ਹੈ। ਨਿਰਸੰਦੇਹ, ਉਹ ਲੋਕ ਜ਼ਰੂਰ ਹੀ ਘਾਟੇ ਵਿਚ ਰਹਿ ਜਾਣ ਵਾਲੇ ਹਨ। | ۞ وَقَيَّضْنَا لَهُمْ قُرَنَآءَ فَزَيَّنُوا۟ لَهُم مَّا بَيْنَ أَيْدِيهِمْ وَمَا خَلْفَهُمْ وَحَقَّ عَلَيْهِمُ ٱلْقَوْلُ فِىٓ أُمَمٍۢ قَدْ خَلَتْ مِن قَبْلِهِم مِّنَ ٱلْجِنِّ وَٱلْإِنسِ ۖ إِنَّهُمْ كَانُوا۟ خَٰسِرِينَ. ﴿25﴾ |
| 26 ਅਤੇ ਕਾਫ਼ਿਰ (ਇਕ ਦੂਜੇ ਨੂੰ) ਕਹਿੰਦੇ ਸਨ ਕਿ ਤੁਸੀਂ ਇਸ .ਕੁਰਆਨ ਨੂੰ ਨਾ ਸੁਣੋ, ਜਦੋਂ ਇਸ ਨੂੰ ਪੜ੍ਹਿਆ ਜਾਵੇ ਤਾਂ ਡੰਡ (ਵਿਘਣ) ਪਾਓ ਤਾਂ ਜੋ ਤੁਸੀਂ ਹੀ ਭਾਰੂ ਹੋਵੋ। | وَقَالَ ٱلَّذِينَ كَفَرُوا۟ لَا تَسْمَعُوا۟ لِهَٰذَا ٱلْقُرْءَانِ وَٱلْغَوْا۟ فِيهِ لَعَلَّكُمْ تَغْلِبُونَ. ﴿26﴾ |
| 27 ਸੋ ਜਿਨ੍ਹਾਂ ਲੋਕਾਂ ਨੇ ਇਨਕਾਰ ਕੀਤਾ ਸੀ ਅਸੀਂ ਉਹਨਾਂ ਕਾਫ਼ਿਰਾਂ ਨੂੰ ਕਰੜੀ ਸਜ਼ਾ ਦਾ ਸੁਆਦ ਚਖ਼ਾਵਾਂਗੇ ਅਤੇ ਜਿਹੜੀਆਂ ਭੈੜੀਆਂ ਕਰਤੂਤਾਂ ਉਹ ਕਰਦੇ ਰਹੇ ਹਨ ਅਸੀਂ ਉਹਨਾਂ ਨੂੰ ਉਹਨਾਂ ਦਾ ਬਦਲਾ ਜ਼ਰੂਰ ਦੇਵਾਂਗੇ। | فَلَنُذِيقَنَّ ٱلَّذِينَ كَفَرُوا۟ عَذَابًۭا شَدِيدًۭا وَلَنَجْزِيَنَّهُمْ أَسْوَأَ ٱلَّذِى كَانُوا۟ يَعْمَلُونَ. ﴿27﴾ |
| 28 ਇਹ ਅੱਗ ਹੀ ਅੱਲਾਹ ਦੇ ਵੈਰੀਆਂ ਦੀ ਸਜ਼ਾ ਹੈ, ਇਹਨਾਂ ਲਈ ਇਸੇ ਵਿਚ ਸਦੀਵੀ ਘਰ ਹੈ। ਇਹ ਸਜ਼ਾ ਉਸ ਅਪਰਾਧ ਦੀ ਹੈ ਕਿ ਉਹ ਸਾਡੀਆਂ ਆਇਤਾਂ (ਆਦੇਸ਼) ਦਾ ਇਨਕਾਰ ਕਰਦੇ ਸਨ। | ذَٰلِكَ جَزَآءُ أَعْدَآءِ ٱللَّهِ ٱلنَّارُ ۖ لَهُمْ فِيهَا دَارُ ٱلْخُلْدِ ۖ جَزَآءًۢ بِمَا كَانُوا۟ بِـَٔايَٰتِنَا يَجْحَدُونَ. ﴿28﴾ |
| 29 ਅਤੇ ਕਾਫ਼ਿਰ ਆਖਣਗੇ ਕਿ ਹੇ ਸਾਡੇ ਰੱਬਾ! ਸਾਨੂੰ ਜਿੰਨਾਂ ਤੇ ਮਨੁੱਖਾਂ ਵਿੱਚੋਂ ਉਹ ਲੋਕ ਵਿਖਾ ਜਿਨ੍ਹਾਂ ਨੇ ਸਾਨੂੰ (ਸਿੱਧੇ ਰਾਹੋਂ) ਭਟਕਾਇਆ ਸੀ ਤਾਂ ਜੋ ਅਸੀਂ ਉਹਨਾਂ ਨੂੰ ਆਪਣੇ ਪੈਰਾਂ ਹੇਠ ਲਤਾੜੀਏ, ਤਾਂ ਜੋ ਉਹ ਜ਼ਲੀਲ ਲੋਕਾਂ ਵਿਚ ਹੋ ਜਾਣ। | وَقَالَ ٱلَّذِينَ كَفَرُوا۟ رَبَّنَآ أَرِنَا ٱلَّذَيْنِ أَضَلَّانَا مِنَ ٱلْجِنِّ وَٱلْإِنسِ نَجْعَلْهُمَا تَحْتَ أَقْدَامِنَا لِيَكُونَا مِنَ ٱلْأَسْفَلِينَ. ﴿29﴾ |
|
30
ਨਿਰਸੰਦੇਹ, ਜਿਨ੍ਹਾਂ ਲੋਕਾਂ ਨੇ ਕਿਹਾ ਕਿ ਸਾਡਾ ਪਾਲਣਹਾਰ ਅੱਲਾਹ ਹੈ ਫੇਰ ਉਸੇ (ਗੱਲ) ’ਤੇ ਡਟੇ ਰਹੇ[2], ਉਹਨਾਂ ਉੱਤੇ ਫ਼ਰਿਸ਼ਤੇ (ਇਹ ਕਹਿੰਦੇ ਹੋਏ) ਉੱਤਰਦੇ ਹਨ ਕਿ ਨਾ ਤਾਂ ਤੁਹਾਨੂੰ ਕੋਈ ਚਿੰਤਾ ਹੈ ਨਾ ਕਿਸੇ ਪ੍ਰਕਾਰ ਦਾ ਕੋਈ ਡਰ-ਖ਼ੌਫ਼, ਸਗੋਂ ਇਸ ਜੰਨਤ ਤੋਂ ਖ਼ੁਸ਼ ਹੋ ਜਾਵੋ ਜਿਸ ਦਾ ਤੁਹਾਡੇ ਨਾਲ ਵਾਅਦਾ ਕੀਤਾ ਗਿਆ ਸੀ।
[2] ਮਜ਼ਬੂਤੀ ਨਾਲ ਡਟੇ ਰਹਿਣ ਤੋਂ ਭਾਵ ਹੈ ਕਿ ਉਹ ਈਮਾਨ ਅਤੇ ਤੌਹੀਦ ਤੇ ਕਾਇਮ ਰਹੇ। ਕੇਵਲ ਇਕ ਅੱਲਾਹ ਦੀ ਇਬਾਦਤ ਕਰੇ ਜਿਹੜੇ ਚੰਗੇ ਕੰਮ ਕਰਨ ਦਾ ਅੱਲਾਹ ਨੇ ਹੁਕਮ ਦਿੱਤਾ ਹੈ ਉਸ ਦੀ ਪਾਲਣਾ ਕਰੇ ਅਤੇ ਬੁਰੇ ਕੰਮਾਂ ਤੋਂ ਬਚੇ।
|
إِنَّ ٱلَّذِينَ قَالُوا۟ رَبُّنَا ٱللَّهُ ثُمَّ ٱسْتَقَٰمُوا۟ تَتَنَزَّلُ عَلَيْهِمُ ٱلْمَلَٰٓئِكَةُ أَلَّا تَخَافُوا۟ وَلَا تَحْزَنُوا۟ وَأَبْشِرُوا۟ بِٱلْجَنَّةِ ٱلَّتِى كُنتُمْ تُوعَدُونَ. ﴿30﴾ |
| 31 ਅਸੀਂ ਸੰਸਾਰਿਕ ਜੀਵਨ ਵਿਚ ਵੀ ਅਤੇ ਪਰਲੋਕ ਵਿਚ ਵੀ ਤੁਹਾਡੇ ਸਾਥੀ ਸੀ। ਇਸ (ਜੰਨਤ) ਵਿਚ ਤੁਹਾਡੇ ਲਈ ਉਹ ਸਭ ਕੁੱਝ ਹੈ ਜਿਸ ਨੂੰ ਤੁਹਾਡਾ ਜੀ ਚਾਹਵੇਗਾ ਅਤੇ ਇਸ ਵਿਚ ਉਹ ਸਭ ਕੁਝ ਹੈ ਜੋ ਤੁਸੀਂ ਮੰਗੋਗੇ। | نَحْنُ أَوْلِيَآؤُكُمْ فِى ٱلْحَيَوٰةِ ٱلدُّنْيَا وَفِى ٱلْءَاخِرَةِ ۖ وَلَكُمْ فِيهَا مَا تَشْتَهِىٓ أَنفُسُكُمْ وَلَكُمْ فِيهَا مَا تَدَّعُونَ. ﴿31﴾ |
| 32 ਉਹ ਮਹਿਮਾਨਦਾਰੀ ਤੁਹਾਡੇ ਲਈ ਉਸ ਵੱਲੋਂ ਹੋਵੇਗੀ ਜਿਹੜਾ ਬਖ਼ਸ਼ਣਹਾਰ ਤੇ ਮਿਹਰਾਂ ਵਾਲਾ ਹੈ। | نُزُلًۭا مِّنْ غَفُورٍۢ رَّحِيمٍۢ. ﴿32﴾ |
| 33 ਉਸ ਵਿਅਕਤੀ ਤੋਂ ਸੋਹਣੀ ਗੱਲ ਭਲਾਂ ਕਿਸ ਦੀ ਹੋ ਸਕਦੀ ਹੈ ਜਿਹੜਾ (ਲੋਕਾਂ ਨੂੰ) ਅੱਲਾਹ ਵੱਲ ਸੱਦੇ ਅਤੇ ਨੇਕ ਕੰਮ ਵੀ ਕਰੇ ਅਤੇ ਇਹ ਵੀ ਕਹੇ ਕਿ ਮੈਂ ਆਗਿਆਕਾਰੀਆਂ ਵਿੱਚੋਂ ਹਾਂ। | وَمَنْ أَحْسَنُ قَوْلًۭا مِّمَّن دَعَآ إِلَى ٱللَّهِ وَعَمِلَ صَٰلِحًۭا وَقَالَ إِنَّنِى مِنَ ٱلْمُسْلِمِينَ. ﴿33﴾ |
| 34 ਨੇਕੀ ਤੇ ਬੁਰਾਈ ਇੱਕ ਬਰਾਬਰ ਨਹੀਂ ਹੋ ਸਕਦੀ, ਤੁਸੀਂ ਬੁਰਾਈ ਨੂੰ ਅਜਿਹੀ ਗੱਲ ਨਾਲ ਦੂਰ ਕਰੋ ਜਿਹੜੀ ਵਧੇਰੇ ਸੋਹਣੀ ਹੋਵੇ। ਤੁਸੀਂ ਵੇਖੋਗੇ ਕਿ ਉਹ ਵਿਅਕਤੀ ਜਿਸ ਨਾਲ ਤੁਹਾਡੀ ਦੁਸ਼ਮਨੀ ਹੈ ਉਹ ਇੰਜ ਹੋ ਜਾਵੇਗਾ ਜਿਵੇਂ ਕੋਈ ਜਿਗਰੀ ਦੋਸਤ ਹੋਵੇ। | وَلَا تَسْتَوِى ٱلْحَسَنَةُ وَلَا ٱلسَّيِّئَةُ ۚ ٱدْفَعْ بِٱلَّتِى هِىَ أَحْسَنُ فَإِذَا ٱلَّذِى بَيْنَكَ وَبَيْنَهُۥ عَدَٰوَةٌۭ كَأَنَّهُۥ وَلِىٌّ حَمِيمٌۭ. ﴿34﴾ |
| 35 ਪਰ ਇਹ ਗੁਣ ਉਹਨਾਂ ਨੂੰ ਹੀ ਨਸੀਬ ਹੁੰਦੀ ਹੈ ਜਿਹੜੇ ਸਬਰ ਕਰਦੇ ਹਨ ਅਤੇ ਇਹ (ਸਿਫ਼ਤ) ਉਸੇ ਨੂੰ ਨਸੀਬ ਹੁੰਦੀ ਹੈ ਜਿਹੜਾ ਵੱਡੇ ਭਾਗਾਂ ਵਾਲਾ ਹੁੰਦਾ ਹੈ। | وَمَا يُلَقَّىٰهَآ إِلَّا ٱلَّذِينَ صَبَرُوا۟ وَمَا يُلَقَّىٰهَآ إِلَّا ذُو حَظٍّ عَظِيمٍۢ. ﴿35﴾ |
| 36 ਜੇ ਤੁਸੀਂ ਸ਼ੈਤਾਨ ਵੱਲੋਂ ਕੋਈ (ਬੁਰਾਈ ਵਲ) ਉਕਸਾਹਟ ਮਹਿਸੂਸ ਕਰੋ ਤਾਂ ਅੱਲਾਹ ਦੀ ਸ਼ਰਨ ਮੰਗੋਂ, ਬੇਸ਼ੱਕ ਉਹੀਓ ਸਭ ਕੁੱਝ ਸੁਣਨ ਵਾਲਾ ਤੇ ਜਾਣਨ ਵਾਲਾ ਹੈ। | وَإِمَّا يَنزَغَنَّكَ مِنَ ٱلشَّيْطَٰنِ نَزْغٌۭ فَٱسْتَعِذْ بِٱللَّهِ ۖ إِنَّهُۥ هُوَ ٱلسَّمِيعُ ٱلْعَلِيمُ. ﴿36﴾ |
| 37 ਇਹ ਦਿਨ ਤੇ ਰਾਤ, ਸੂਰਜ ਤੇ ਚੰਨ ਉਸ (ਅੱਲਾਹਾਂ) ਦੀ ਨਿਸ਼ਾਨੀਆਂ ਵਿੱਚੋਂ ਹਨ। ਤੁਸੀਂ ਲੋਕ ਨਾ ਸੂਰਜ ਦੀ ਪੂਜਾ ਕਰੋ ਨਾ ਚੰਨ ਦੀ, ਜੇ ਤੁਸੀਂ ਵਾਸਤਵ ਵਿਚ ਉਸੇ ਦੀ ਇਬਾਦਤ ਕਰਦੇ ਹੋ, ਤਾਂ ਤੁਸੀਂ ਉਸ ਅੱਲਾਹ ਨੂੰ ਸਿਜਦਾ ਕਰੋ ਜਿਸ ਨੇ (ਇਹਨਾਂ ਸਭ ਨੂੰ) ਪੈਦਾ ਕੀਤਾ ਹੈ। | وَمِنْ ءَايَٰتِهِ ٱلَّيْلُ وَٱلنَّهَارُ وَٱلشَّمْسُ وَٱلْقَمَرُ ۚ لَا تَسْجُدُوا۟ لِلشَّمْسِ وَلَا لِلْقَمَرِ وَٱسْجُدُوا۟ لِلَّهِ ٱلَّذِى خَلَقَهُنَّ إِن كُنتُمْ إِيَّاهُ تَعْبُدُونَ. ﴿37﴾ |
|
38
ਜੇ ਫੇਰ ਵੀ ਉਹ (ਕਾਫ਼ਿਰ) ਹੰਕਾਰ ਤੇ ਘਮੰਡ ਕਰਨ [3] (ਤਾਂ ਕੋਈ ਪਰਵਾਹ ਨਹੀਂ ਕਿਉਂ ਜੋ) ਉਹ (ਫ਼ਰਿਸ਼ਤੇ) ਜਿਹੜੇ ਤੁਹਾਡੇ ਰੱਬ ਦੇ ਨਿਕਟਵਰਤੀ ਹਨ, ਉਹ ਰਾਤ ਦਿਨ (ਭਾਵ ਹਰ ਵੇਲੇ) ਉਸ ਦੀ ਤਸਬੀਹ (ਸ਼ਲਾਘਾ) ਕਰਦੇ ਹਨ ਅਤੇ ਉਹ ਕਦੇ ਥੱਕਦੇ ਨਹੀਂ।
[3] ਵੇਖੋ ਸੂਰਤ ਅਲ-ਹੱਜ, ਹਾਸ਼ੀਆ ਆਇਤ 9/22
|
فَإِنِ ٱسْتَكْبَرُوا۟ فَٱلَّذِينَ عِندَ رَبِّكَ يُسَبِّحُونَ لَهُۥ بِٱلَّيْلِ وَٱلنَّهَارِ وَهُمْ لَا يَسْـَٔمُونَ ۩. ﴿38﴾ |
| 39 ਉਸ (ਰੱਬ) ਦੀਆਂ ਨਿਸ਼ਾਨੀਆਂ ਵਿੱਚੋਂ ਇਹ ਵੀ ਹੈ ਕਿ ਤੁਸੀਂ ਧਰਤੀ ਨੂੰ ਦਬੀ ਹੋਈ (ਬੰਜਰ) ਵੇਖਦੇ ਹੋ। ਜਦੋਂ ਅਸੀਂ ਉਸ ’ਤੇ ਮੀਂਹ ਪਾਉਂਦੇ ਹਾਂ ਤਾਂ ਉਹ ਹਰੀ ਭਰੀ ਹੋ ਉਠਦੀ ਹੈ। (ਇਸੇ ਤਰ੍ਹਾਂ) ਜਿਸ ਨੇ ਇਸ (ਧਰਤੀ) ਨੂੰ ਜਿਊਂਦਾ ਕੀਤਾ ਹੈ ਉਹ ਮੁਰਦਿਆਂ ਨੂੰ ਵੀ ਜਿਊਂਦਾ ਕਰ ਸਕਦਾ ਹੈ। ਬੇਸ਼ੱਕ ਉਹ ਹਰੇਕ ਚੀਜ਼ ਨੂੰ ਪੈਦਾ ਕਰਨ ਦੀ ਸਮਰਥਾ ਰੱਖਦਾ ਹੈ। | وَمِنْ ءَايَٰتِهِۦٓ أَنَّكَ تَرَى ٱلْأَرْضَ خَٰشِعَةًۭ فَإِذَآ أَنزَلْنَا عَلَيْهَا ٱلْمَآءَ ٱهْتَزَّتْ وَرَبَتْ ۚ إِنَّ ٱلَّذِىٓ أَحْيَاهَا لَمُحْىِ ٱلْمَوْتَىٰٓ ۚ إِنَّهُۥ عَلَىٰ كُلِّ شَىْءٍۢ قَدِيرٌ. ﴿39﴾ |
| 40 ਜਿਹੜੇ ਲੋਕ ਸਾਡੀਆਂ ਆਇਤਾਂ (.ਕੁਰਆਨ) ਵਿਚ ਬਿੰਗ ਵਲ ਲਭਦੇ ਹਨ ਉਹ ਸਾਥੋਂ ਲੁਕੇ ਹੋਏ ਨਹੀਂ। (ਰਤਾ ਸੋਚੋ) ਕਿ ਜਿਹੜਾ ਅੱਗ ਵਿਚ ਸੁੱਟਿਆ ਜਾਵੇ ਉਹ ਚੰਗਾ ਹੈ ਜਾਂ ਜਿਹੜਾ ਕਿਆਮਤ ਵਾਲੇ ਦਿਨ ਅਮਨ-ਅਮਾਨ ਵਿਚ ਰਹੇ ? ਤੁਸੀਂ ਭਾਵੇਂ ਜੋ ਚਾਹੇ ਕਰੋ ਉਹ ਤੁਹਾਡਾ ਸਭ ਕੀਤਾ ਕਰਾਇਆ ਵੇਖ ਰਿਹਾ ਹੈ। | إِنَّ ٱلَّذِينَ يُلْحِدُونَ فِىٓ ءَايَٰتِنَا لَا يَخْفَوْنَ عَلَيْنَآ ۗ أَفَمَن يُلْقَىٰ فِى ٱلنَّارِ خَيْرٌ أَم مَّن يَأْتِىٓ ءَامِنًۭا يَوْمَ ٱلْقِيَٰمَةِ ۚ ٱعْمَلُوا۟ مَا شِئْتُمْ ۖ إِنَّهُۥ بِمَا تَعْمَلُونَ بَصِيرٌ. ﴿40﴾ |
| 41 ਜਿਨ੍ਹਾਂ ਲੋਕਾਂ ਨੇ ਜ਼ਿਕਰ (ਕੁਰਆਨ) ਨੂੰ ਨਹੀਂ ਮੰਨਿਆ ਜਦੋਂ ਕਿ ਉਹ ਉਹਨਾਂ ਕੋਲ ਆਇਆ ਸੀ, (ਅੰਤ ਉਹ ਵੇਖ ਲੈਣਗੇ ਕਿ) ਬੇਸ਼ੱਕ ਇਹ ਤਾਂ ਇਕ ਵੱਡੀ ਜ਼ੋਰਾਵਰ ਤੇ ਉੱਚ ਕੋਟੀ ਦੀ ਕਿਤਾਬ ਹੈ। | إِنَّ ٱلَّذِينَ كَفَرُوا۟ بِٱلذِّكْرِ لَمَّا جَآءَهُمْ ۖ وَإِنَّهُۥ لَكِتَٰبٌ عَزِيزٌۭ. ﴿41﴾ |
| 42 ਝੂਠ ਤਾਂ ਇਸ (.ਕੁਰਆਨ) ਦੇ ਨੇੜੇ ਵੀ ਨਹੀਂ ਆ ਸਕਦਾ ਅਤੇ ਨਾ ਇਸ ਦੇ ਅੱਗਿਓਂ ਅਤੇ ਨਾ ਹੀ ਪਿੱਛਿਓਂ ਆ ਸਕਦਾ ਹੈ। ਇਹ ਤਾਂ ਅਤਿ ਹਿਕਮਤਾਂ ਵਾਲੀ ਤੇ ਸ਼ਲਾਘਾਯੋਗ ਹਸਤੀ ਵੱਲੋਂ ਉਤਾਰਿਆ ਗਿਆ ਹੈ। | لَّا يَأْتِيهِ ٱلْبَٰطِلُ مِنۢ بَيْنِ يَدَيْهِ وَلَا مِنْ خَلْفِهِۦ ۖ تَنزِيلٌۭ مِّنْ حَكِيمٍ حَمِيدٍۢ. ﴿42﴾ |
| 43 (ਹੇ ਨਬੀ!) ਤੁਹਾਨੂੰ ਵੀ ਉਹੀਓ ਕਿਹਾ ਜਾਂਦਾ ਹੈ ਜਿਹੜਾ ਤੁਹਾਥੋਂ ਪਹਿਲੇ ਰਸੂਲਾਂ ਨੂੰ ਕਿਹਾ ਗਿਆ ਹੈ। ਬੇਸ਼ੱਕ ਤੁਹਾਡਾ ਰੱਬ ਬਖ਼ਸ਼ਣਹਾਰ ਵੀ ਹੈ ਅਤੇ ਦਰਦਨਾਕ ਅਜ਼ਾਬ ਦੇਣ ਵਾਲਾ ਵੀ ਹੈ। | مَّا يُقَالُ لَكَ إِلَّا مَا قَدْ قِيلَ لِلرُّسُلِ مِن قَبْلِكَ ۚ إِنَّ رَبَّكَ لَذُو مَغْفِرَةٍۢ وَذُو عِقَابٍ أَلِيمٍۢ. ﴿43﴾ |
| 44 ਜੇ ਅਸੀਂ ਇਸ .ਕੁਰਆਨ ਨੂੰ ਅਜਮੀ (ਅਰਬੀ ਤੋਂ ਛੁੱਟ ਕਿਸੇ ਹੋਰ) ਭਾਸ਼ਾ ਵਿਚ ਉਤਾਰਦੇ ਤਾਂ ਉਹ (ਕਾਫ਼ਿਰ) ਆਖਦੇ ਕਿ ਇਸ ਦੀਆਂ ਆਇਤਾਂ ਦਾ ਵਰਣਨ ਸਪਸ਼ਟ ਰੂਪ ਵਿਚ ਕਿਉਂ ਨਹੀਂ ਕੀਤਾ ਗਿਆ ? ਅਚਰਜ ਹੈ ਕਿ ਕਿਤਾਬ ਦੀ ਭਾਸ਼ਾ ਅਜਮੀ ਅਤੇ ਪੈਗ਼ੰਬਰ ਅਰਬੀ ? (ਹੇ ਨਬੀ!) ਤੁਸੀਂ ਆਖੋ ਕਿ ਈਮਾਨ ਵਾਲਿਆਂ ਲਈ ਤਾਂ ਉਹ ਹਿਦਾਇਤ ਤੇ (ਮਨ ਦੇ ਰੋਗਾਂ ਦਾ) ਇਲਾਜ ਹੈ ਅਤੇ ਜਿਹੜੇ ਈਮਾਨ ਨਹੀਂ ਲਿਆਂਦੇ ਉਹਨਾਂ ਦੇ ਕੰਨਾਂ ਵਿਚ ਡਾਟ ਤੇ ਅੱਖਾਂ ਤੋਂ ਅੰਨ੍ਹੇ ਹਨ। ਇਹ ਉਹ ਲੋਕ ਹਨ (ਜਿਹੜੇ ਹੱਕ ਸੱਚ ਗੱਲ ਨਹੀਂ ਸੁਣਦੇ) ਜਿਵੇਂ ਉਹ ਦੂਰੋਂ ਪੁਕਾਰੇ ਜਾ ਰਹੇ ਹੋਣ। | وَلَوْ جَعَلْنَٰهُ قُرْءَانًا أَعْجَمِيًّۭا لَّقَالُوا۟ لَوْلَا فُصِّلَتْ ءَايَٰتُهُۥٓ ۖ ءَا۬عْجَمِىٌّۭ وَعَرَبِىٌّۭ ۗ قُلْ هُوَ لِلَّذِينَ ءَامَنُوا۟ هُدًۭى وَشِفَآءٌۭ ۖ وَٱلَّذِينَ لَا يُؤْمِنُونَ فِىٓ ءَاذَانِهِمْ وَقْرٌۭ وَهُوَ عَلَيْهِمْ عَمًى ۚ أُو۟لَٰٓئِكَ يُنَادَوْنَ مِن مَّكَانٍۭ بَعِيدٍۢ. ﴿44﴾ |
| 45 ਅਸੀਂ ਮੂਸਾ ਨੂੰ ਕਿਤਾਬ (ਤੌਰੈਤ) ਦਿੱਤੀ ਪਰ ਉਸ ਵਿਚ ਵੀ ਮਤਭੇਦ ਕੀਤਾ ਗਿਆ। ਜੇ ਤੇਰੇ ਰੱਬ ਵੱਲੋਂ ਇਕ ਗੱਲ ਦਾ ਪਹਿਲਾਂ ਹੀ ਫ਼ੈਸਲਾ ਨਾ ਹੋ ਗਿਆ ਹੁੰਦਾ ਤਾਂ ਉਹਨਾਂ (ਇਨਕਾਰੀਆਂ) ਦਾ ਨਿਬੇੜਾ ਕਦੋਂ ਦਾ ਹੋ ਚੁੱਕਿਆ ਹੁੰਦਾ। ਬੇਸ਼ੱਕ ਉਹ (ਇਨਕਾਰੀ) ਇਸ .ਕੁਰਆਨ ਦੇ ਸੰਬੰਧ ਵਿਚ ਦੁਵਿਧਾ ਵਿਚ ਪਾ ਦੇਣ ਵਾਲੇ ਸ਼ੱਕ ਵਿਚ ਫਸੇ ਹੋਏ ਹਨ। | وَلَقَدْ ءَاتَيْنَا مُوسَى ٱلْكِتَٰبَ فَٱخْتُلِفَ فِيهِ ۗ وَلَوْلَا كَلِمَةٌۭ سَبَقَتْ مِن رَّبِّكَ لَقُضِىَ بَيْنَهُمْ ۚ وَإِنَّهُمْ لَفِى شَكٍّۢ مِّنْهُ مُرِيبٍۢ. ﴿45﴾ |
| 46 ਜਿਹੜਾ ਵੀ ਕੋਈ ਭਲੇ ਕੰਮ ਕਰਦਾ ਹੈ ਉਹ ਆਪਣੇ ਹੀ ਭਲੇ ਲਈ ਕਰਦਾ ਹੈ ਅਤੇ ਜਿਹੜਾ ਮਾੜੇ ਕੰਮ ਕਰਦਾ ਹੈ ਉਸ ਦਾ ਦੋਸ਼ ਵੀ ਉਸੇ ਉੱਤੇ ਹੈ। ਤੁਹਾਡਾ ਪਾਲਣਹਾਰ ਆਪਣੇ ਬੰਦਿਆਂ ਉੱਤੇ ਕਿਸੇ ਪ੍ਰਕਾਰ ਦਾ ਜ਼ੁਲਮ ਕਰਨ ਵਾਲਾ ਨਹੀਂ। | مَّنْ عَمِلَ صَٰلِحًۭا فَلِنَفْسِهِۦ ۖ وَمَنْ أَسَآءَ فَعَلَيْهَا ۗ وَمَا رَبُّكَ بِظَلَّٰمٍۢ لِّلْعَبِيدِ. ﴿46﴾ |
| 47 ਉਸ (ਕਿਆਮਤ) ਦੇ ਆਉਣ ਦਾ ਗਿਆਨ ਉਸ (ਅੱਲਾਹ) ਵੱਲ ਹੀ ਮੋੜ੍ਹਿਆ ਜਾਂਦਾ ਹੈ। ਜਿਹੜਾ ਵੀ ਫਲ ਆਪਣੇ ਗ਼ਲਾਫ਼ਾਂ ਵਿੱਚੋਂ ਨਿਕਲਦਾ ਹੈ ਅਤੇ ਜਿਹੜੀ ਮਦੀਨ ਗਰਭਵਤੀ ਹੁੰਦੀ ਹੈ ਅਤੇ ਬੱਚਾ ਜਣਦੀ ਹੈ ਉਹ ਸਭ ਅੱਲਾਹ ਦੇ ਗਿਆਨ ਅਧੀਨ ਹੈ। ਅਤੇ ਜਿਸ ਦਿਨ ਉਹ ਅੱਲਾਹ ਉਹਨਾਂ (ਮੁਸ਼ਰਿਕਾਂ) ਨੂੰ ਪੁੱਛੇਗਾ ਕਿ ਮੇਰੇ ਸ਼ਰੀਕ ਕਿੱਥੇ ਹਨ? ਉਹ ਕਹਿਣਗੇ ਕਿ ਅਸੀਂ ਤਾਂ ਬੇਨਤੀ ਕਰ ਚੁੱਕੇ ਹਾਂ ਕਿ ਅੱਜ ਸਾਡੇ ਵਿੱਚੋਂ (ਸ਼ਿਰਕ ਦੀ) ਗਵਾਹੀ ਦੇਣ ਵਾਲਾ ਕੋਈ ਨਹੀਂ। | ۞ إِلَيْهِ يُرَدُّ عِلْمُ ٱلسَّاعَةِ ۚ وَمَا تَخْرُجُ مِن ثَمَرَٰتٍۢ مِّنْ أَكْمَامِهَا وَمَا تَحْمِلُ مِنْ أُنثَىٰ وَلَا تَضَعُ إِلَّا بِعِلْمِهِۦ ۚ وَيَوْمَ يُنَادِيهِمْ أَيْنَ شُرَكَآءِى قَالُوٓا۟ ءَاذَنَّٰكَ مَا مِنَّا مِن شَهِيدٍۢ. ﴿47﴾ |
| 48 ਅਤੇ ਜਿਨ੍ਹਾਂ ਦੀ ਉਹ ਪੂਜਾ ਕਰਦੇ ਸਨ ਉਹ ਸਭ ਗੁਆਚੇ ਜਾਣਗੇ ਅਤੇ ਉਹ ਸਮਝ ਲੈਣਗੇ ਕਿ ਹੁਣ ਉਹਨਾਂ ਦੇ ਨੱਸਣ ਲਈ ਕੋਈ ਰਾਹ ਨਹੀਂ। | وَضَلَّ عَنْهُم مَّا كَانُوا۟ يَدْعُونَ مِن قَبْلُ ۖ وَظَنُّوا۟ مَا لَهُم مِّن مَّحِيصٍۢ. ﴿48﴾ |
| 49 ਮਨੁੱਖ ਭਲਾਈ (ਲਈ ਦੁਆਵਾਂ) ਮੰਗਦਾ ਕਦੇ ਵੀ ਨਹੀਂ ਥੱਕਦਾ ਅਤੇ ਜੇ ਉਸ ਨੂੰ ਕੋਈ ਬਿਪਤਾ ਆ ਖੜੀ ਹੋਵੇ ਤਾਂ ਉਹ ਨਿਰਾਸ਼ ਹੋ ਜਾਂਦਾ ਹੈ। | لَّا يَسْـَٔمُ ٱلْإِنسَٰنُ مِن دُعَآءِ ٱلْخَيْرِ وَإِن مَّسَّهُ ٱلشَّرُّ فَيَـُٔوسٌۭ قَنُوطٌۭ. ﴿49﴾ |
| 50 ਜੇ ਉਸ ਬਿਪਤਾ ਮਗਰੋਂ ਅਸੀਂ ਉਸੇ ਵਿਅਕਤੀ ਨੂੰ ਆਪਣੀ ਮਿਹਰ ਦਾ ਸੁਆਦ ਚਖਾਉਂਦੇ ਹਾਂ ਤਾਂ ਉਹ ਆਖਦਾ ਹੈ ਕਿ ਇਹ ਤਾਂ ਮੇਰੇ ਹੀ ਲਈ ਹੈ ਅਤੇ ਮੈਂ ਨਹੀਂ ਸਮਝਦਾ ਕਿ ਕਿਆਮਤ ਆਵੇਗੀ। (ਅਤੇ ਆਖਦੇ ਹਨ) ਜੇਕਰ ਮੈਂ ਆਪਣੇ ਰੱਬ ਦੇ ਕੋਲ ਪਰਤਾਇਆ ਵੀ ਗਿਆ ਤਾਂ ਵੀ ਮੇਰੇ ਲਈ ਉਸ ਕੋਲ ਭਲਾਈ ਹੀ ਹੋਵੇਗੀ। ਫੇਰ ਅਸੀਂ ਉਸ ਕਾਫ਼ਿਰਾਂ ਨੂੰ ਦੱਸ ਦਿਆਂਗੇ ਜੋ ਉਹ (ਸੰਸਾਰ ਵਿਚ) ਕਰਿਆ ਕਰਦਾ ਸੀ ਅਤੇ ਅਸੀਂ ਉਸਨਾਂ ਨੂੰ ਕਰੜੀਆਂ ਸਜ਼ਾਵਾਂ ਦਾ ਸੁਆਦ ਚਖਾਵਾਂਗੇ। | وَلَئِنْ أَذَقْنَٰهُ رَحْمَةًۭ مِّنَّا مِنۢ بَعْدِ ضَرَّآءَ مَسَّتْهُ لَيَقُولَنَّ هَٰذَا لِى وَمَآ أَظُنُّ ٱلسَّاعَةَ قَآئِمَةًۭ وَلَئِن رُّجِعْتُ إِلَىٰ رَبِّىٓ إِنَّ لِى عِندَهُۥ لَلْحُسْنَىٰ ۚ فَلَنُنَبِّئَنَّ ٱلَّذِينَ كَفَرُوا۟ بِمَا عَمِلُوا۟ وَلَنُذِيقَنَّهُم مِّنْ عَذَابٍ غَلِيظٍۢ. ﴿50﴾ |
| 51 (ਹੇ ਨਬੀ!) ਜਦੋਂ ਅਸੀਂ ਮਨੁੱਖ ਨੂੰ ਆਪਣੀ ਮਿਹਰਾਂ ਨਾਲ ਨਿਵਾਜ਼ਦੇ ਹਾਂ ਤਾਂ ਉਹ (ਧੰਨਵਾਦੀ ਹੋਣ ਤੋਂ) ਮੂੰਹ ਮੋੜ ਲੈਂਦਾ ਹੈ ਅਤੇ ਸਗੋਂ ਆਕੜ ਕੇ ਪਰਾਂ ਹੋ ਜਾਂਦਾ ਹੈ ਅਤੇ ਜਦੋਂ ਕੋਈ ਬਿਪਤਾ ਆ ਪਹੁੰਚਦੀ ਹੈ ਤਾਂ ਲੰਮੀਆਂ ਲੰਮੀਆਂ ਦੁਆਵਾਂ ਕਰਨ ਵਾਲਾ ਬਣ ਜਾਂਦਾ ਹੈ। | وَإِذَآ أَنْعَمْنَا عَلَى ٱلْإِنسَٰنِ أَعْرَضَ وَنَـَٔا بِجَانِبِهِۦ وَإِذَا مَسَّهُ ٱلشَّرُّ فَذُو دُعَآءٍ عَرِيضٍۢ. ﴿51﴾ |
| 52 (ਹੇ ਨਬੀ!) ਤੁਸੀਂ ਆਖ ਦਿਓ ਕਿ (ਹੇ ਇਨਕਾਰੀਓ!) ਰਤਾ ਇਹ ਤਾਂ ਦੱਸੋ ਕਿ ਜੇ ਇਹ (.ਕੁਰਆਨ) ਅੱਲਾਹ ਵੱਲੋਂ ਹੋਵੇ ਅਤੇ ਤੁਸੀਂ ਇਸ ਦਾ ਇਨਕਾਰ ਕਰੋ, ਤਾਂ ਫੇਰ ਉਸ ਵਿਅਕਤੀ ਤੋਂ ਵੱਧ ਰਾਹੋਂ ਭਟਕਿਆਂ ਹੋਇਆ ਕੌਣ ਹੋਵੇਗਾ, ਜਿਹੜਾ ਇਸ (ਹੱਕ) ਦੀ ਵਿਰੋਧਤਾ ਕਰਦਾ ਹੋਇਆ ਦੂਰ ਤਕ ਚਲਿਆ ਜਾਵੇ। | قُلْ أَرَءَيْتُمْ إِن كَانَ مِنْ عِندِ ٱللَّهِ ثُمَّ كَفَرْتُم بِهِۦ مَنْ أَضَلُّ مِمَّنْ هُوَ فِى شِقَاقٍۭ بَعِيدٍۢ. ﴿52﴾ |
| 53 ਬਹੁਤ ਛੇਤੀ ਅਸੀਂ ਉਹਨਾਂ ਨੂੰ ਆਪਣੀਆਂ ਨਿਸ਼ਾਨੀਆਂ ਸੰਸਾਰ ਵਿਚ ਵੀ ਵਿਖਾਵਾਂਗੇ ਅਤੇ ਉਹਨਾਂ ਦੀ ਆਪਣੀ ਜ਼ਾਤ ਵਿਚ ਵੀ ਵਿਖਾਵਾਂਗੇ, ਇੱਥੋਂ ਤਕ ਕਿ ਇਹ ਗੱਲ ਉਹਨਾਂ ਉੱਤੇ ਸਪਸ਼ਟ ਹੋ ਜਾਵੇਗੀ ਕਿ ਬੇਸ਼ੱਕ ਇਹ .ਕੁਰਆਨ ਹੱਕ ਹੈ। ਕੀ ਇਹ ਗੱਲ ਕਾਫ਼ੀ ਨਹੀਂ ਕਿ ਤੁਹਾਡਾ ਰੱਬ ਹਰ ਚੀਜ਼ ਦਾ ਗਵਾਹ ਹੈ ? | سَنُرِيهِمْ ءَايَٰتِنَا فِى ٱلْءَافَاقِ وَفِىٓ أَنفُسِهِمْ حَتَّىٰ يَتَبَيَّنَ لَهُمْ أَنَّهُ ٱلْحَقُّ ۗ أَوَلَمْ يَكْفِ بِرَبِّكَ أَنَّهُۥ عَلَىٰ كُلِّ شَىْءٍۢ شَهِيدٌ. ﴿53﴾ |
| 54 ਖ਼ਬਰਦਾਰ! ਬੇਸ਼ੱਕ ਉਹ ਲੋਕ ਆਪਣੇ ਰੱਬ ਦੀ ਮਿਲਣੀ ਵਿਚ ਸ਼ੱਕ ਵਿਚ ਹਨ। ਖ਼ਬਰਦਾਰ ਬੇਸ਼ੱਕ ਉਸ ਨੇ ਹਰੇਕ ਚੀਜ਼ ਨੂੰ ਆਪਣੇ ਘੇਰੇ ਵਿਚ ਕਰ ਰੱਖਿਆ ਹੈ। | أَلَآ إِنَّهُمْ فِى مِرْيَةٍۢ مِّن لِّقَآءِ رَبِّهِمْ ۗ أَلَآ إِنَّهُۥ بِكُلِّ شَىْءٍۢ مُّحِيطٌۢ. ﴿54﴾ |