Loading date... | Loading Hijri date... | Loading time...

الدخان

ਪੰਜਾਬੀ Translation with Arabic Quran Text

ਪੰਜਾਬੀ العربية
1 ਹਾ, ਮੀਮ। حمٓ. ﴿1﴾
2 ਸਪਸ਼ਟ (ਰੌਸ਼ਨ) ਕਿਤਾਬ, .ਕੁਰਆਨ ਦੀ ਸੁੰਹ। وَٱلْكِتَٰبِ ٱلْمُبِينِ. ﴿2﴾
3 ਅਸਾਂ ਇਸ (.ਕੁਰਆਨ) ਨੂੰ ਇਕ ਬਰਕਤਾਂ ਵਾਲੀ ਰਾਤ ਵਿਚ ਉਤਾਰਿਆ ਹੈ। ਬੇਸ਼ਕ ਅਸੀਂ (ਇਸ .ਕੁਰਆਨ ਰਾਹੀਂ ਅਜ਼ਾਬ ਤੋਂ) ਡਰਾਉਣ ਵਾਲੇ ਹਾਂ। إِنَّآ أَنزَلْنَٰهُ فِى لَيْلَةٍۢ مُّبَٰرَكَةٍ ۚ إِنَّا كُنَّا مُنذِرِينَ. ﴿3﴾
4 ਇਸੇ (ਭਾਗਾਂ ਵਾਲੀ ਰਾਤ ਨੂੰ ਸਾਡੇ ਵੱਲੋਂ) ਹਰੇਕ ਮਾਮਲੇ ਦਾ ਯੁਕਤੀ ਭਰਿਆ ਫ਼ੈਸਲਾ ਕੀਤਾ ਜਾਂਦਾ ਹੈ। فِيهَا يُفْرَقُ كُلُّ أَمْرٍ حَكِيمٍ. ﴿4﴾
5 ਵਿਸ਼ੇਸ਼ ਸਾਡੇ ਹੁਕਮ ਅਨੁਸਾਰ (ਹਰੇਕ ਫ਼ੈਸਲਾ ਹੁੰਦਾ ਹੈ) ਬੇਸ਼ੱਕ ਅਸੀਂ ਹੀ (ਰਸੂਲ) ਭੇਜਣ ਵਾਲੇ ਹਾਂ। أَمْرًۭا مِّنْ عِندِنَآ ۚ إِنَّا كُنَّا مُرْسِلِينَ. ﴿5﴾
6 ਇਹ ਤੁਹਾਡੇ ਰੱਬ ਦੀ ਵਿਸ਼ੇਸ਼ ਕ੍ਰਿਪਾ ਹੈ। ਨਿਰਸੰਦੇਹ, ਉਹੀਓ ਸਭ ਕੁੱਝ ਸੁਣਨ ਵਾਲਾ ਤੇ ਜਾਣਨ ਵਾਲਾ ਹੈ। رَحْمَةًۭ مِّن رَّبِّكَ ۚ إِنَّهُۥ هُوَ ٱلسَّمِيعُ ٱلْعَلِيمُ. ﴿6﴾
7 ਉਹ ਜਿਹੜਾ ਅਕਾਸ਼ਾਂ ਤੇ ਧਰਤੀ ਦਾ ਮਾਲਿਕ ਹੈ ਅਤੇ ਉਹਨਾਂ ਦਾ ਵੀ ਜਿਹੜਾ ਇਹਨਾਂ ਦੋਵਾਂ ਦੇ ਵਿਚਾਲੇ ਹੈ। ਜੇ ਤੁਸੀਂ ਵਿਸ਼ਵਾਸ ਕਰਨ ਵਾਲੇ ਹੋ। (ਤਾਂ ਕਰ ਲਿਓ)। رَبِّ ٱلسَّمَٰوَٰتِ وَٱلْأَرْضِ وَمَا بَيْنَهُمَآ ۖ إِن كُنتُم مُّوقِنِينَ. ﴿7﴾
8 ਕਿ ਛੁੱਟ ਉਸ (ਅੱਲਾਹ) ਤੋਂ ਕੋਈ ਵੀ ਸੱਚਾ ਇਸ਼ਟ ਨਹੀਂ, ਉਹੀਓ ਜੀਵਨ ਦਿੰਦਾ ਹੈ ਤੇ ਉਹੀਓ ਮੌਤ ਦਿੰਦਾ ਹੈ। ਉਹੀਓ ਤੁਹਾਡਾ ਤੇ ਤੁਹਾਡੇ ਪਿਓ ਦਾਦਿਆਂ ਦਾ ਰੱਬ ਹੈ। لَآ إِلَٰهَ إِلَّا هُوَ يُحْىِۦ وَيُمِيتُ ۖ رَبُّكُمْ وَرَبُّ ءَابَآئِكُمُ ٱلْأَوَّلِينَ. ﴿8﴾
9 ਪਰ ਕਾਫ਼ਿਰਾਂ ਨੂੰ ਵਿਸ਼ਵਾਸ ਨਹੀਂ, ਸਗੋਂ ਉਹ ਤਾਂ ਸ਼ੱਕ ਵਿਚ ਪਏ ਖੇਡ ਰਹੇ ਹਨ। بَلْ هُمْ فِى شَكٍّۢ يَلْعَبُونَ. ﴿9﴾
10 ਸੋ (ਹੇ ਨਬੀ!) ਤੁਸੀਂ ਉਸ ਦਿਹਾੜੇ ਦੀ ਉਡੀਕ ਕਰੋ ਜਦੋਂ ਅਕਾਸ਼ ਪ੍ਰਤਖ ਧੂੰਆਂ ਲੈ ਕੇ ਆਵੇਗਾ। فَٱرْتَقِبْ يَوْمَ تَأْتِى ٱلسَّمَآءُ بِدُخَانٍۢ مُّبِينٍۢ. ﴿10﴾
11 ਉਹ ਧੂੰਆਂ ਲੋਕਾਂ ਨੂੰ ਢੱਕ ਲਵੇਗਾ (ਫੇਰ ਆਖਿਆ ਜਾਵੇਗਾ ਕਿ) ਇਹ ਹੈ (ਇਨਕਾਰ ਕਰਨ ਦਾ) ਦੁਖਦਾਈ ਅਜ਼ਾਬ!। يَغْشَى ٱلنَّاسَ ۖ هَٰذَا عَذَابٌ أَلِيمٌۭ. ﴿11﴾
12 ਕਾਫ਼ਿਰ ਆਖਣਗੇ ਕਿ ਹੇ ਸਾਡੇ ਰੱਬਾ! ਸਾਥੋਂ ਇਹ ਅਜ਼ਾਬ ਦੂਰ ਕਰ ਦੇ, ਬੇਸ਼ਕ ਅਸੀਂ ਹੁਣੇ ਈਮਾਨ ਲਿਆਉਂਦੇ ਹਾਂ। رَّبَّنَا ٱكْشِفْ عَنَّا ٱلْعَذَابَ إِنَّا مُؤْمِنُونَ. ﴿12﴾
13 ਹੁਣ ਭਲਾਂ ਇਹਨਾਂ ਨੂੰ ਨਸੀਹਤ ਕੀ ਕਰੇਗੀ ਜਦ ਕਿ ਇਹਨਾਂ ਕੋਲ ਤਾਂ ਹਿਦਾਇਤ ਬਿਆਨ ਕਰਨ ਵਾਲਾ ਰਸੂਲ ਆ ਗਿਆ ਹੈ। أَنَّىٰ لَهُمُ ٱلذِّكْرَىٰ وَقَدْ جَآءَهُمْ رَسُولٌۭ مُّبِينٌۭ. ﴿13﴾
14 ਪਰ ਉਹਨਾਂ (ਮੱਕੇ ਦੇ ਵਸਨੀਕਾਂ) ਨੇ ਉਸ (ਰਸੂਲ) ਤੋਂ ਮੂੰਹ ਫੇਰ ਲਿਆ ਅਤੇ ਕੁੱਝ ਨੇ ਇਹ ਵੀ ਕਿਹਾ ਕਿ ਇਹ ਤਾਂ ਸਿਖਾਇਆ ਪੜ੍ਹਾਇਆ ਹੈ ਅਤੇ ਕੁੱਝ ਨੇ ਸੁਦਾਈ ਆਖਿਆ। ثُمَّ تَوَلَّوْا۟ عَنْهُ وَقَالُوا۟ مُعَلَّمٌۭ مَّجْنُونٌ. ﴿14﴾
15 ਅਸਾਂ ਥੋੜ੍ਹੀ ਦੇਰ ਲਈ ਇਹਨਾਂ ਤੋਂ ਅਜ਼ਾਬ ਦੂਰ ਕਰਨ ਵਾਲੇ ਹਾਂ, ਬੇਸ਼ੱਕ ਤੁਸੀਂ ਲੋਕ ਮੁੜ ਉਹੀਓ (ਇਨਕਾਰ) ਕਰਨ ਵਾਲੇ ਹੋ। إِنَّا كَاشِفُوا۟ ٱلْعَذَابِ قَلِيلًا ۚ إِنَّكُمْ عَآئِدُونَ. ﴿15﴾
16 ਜਿਸ ਦਿਨ ਅਸੀਂ ਕਰੜਾਈ ਨਾਲ ਫੜਾਂਗੇ। ਬੇਸ਼ੱਕ (ਉਸ ਦਿਨ) ਅਸੀਂ ਪੂਰਾ-ਪੂਰਾ ਬਦਲਾ ਲੈਣ ਵਾਲੇ ਹਾਂ। يَوْمَ نَبْطِشُ ٱلْبَطْشَةَ ٱلْكُبْرَىٰٓ إِنَّا مُنتَقِمُونَ. ﴿16﴾
17 ਅਸੀਂ ਇਹਨਾਂ (ਕਾਫ਼ਿਰਾਂ) ਤੋਂ ਪਹਿਲਾਂ ਫ਼ਿਰਔਨ ਦੀ ਕੌਮ ਨੂੰ ਪਰਖਿਆ ਅਤੇ ਉਹਨਾਂ ਕੋਲ ਇਕ ਪਤਵੰਤਾ ਰਸੂਲ ਆਇਆ ਸੀ। ۞ وَلَقَدْ فَتَنَّا قَبْلَهُمْ قَوْمَ فِرْعَوْنَ وَجَآءَهُمْ رَسُولٌۭ كَرِيمٌ. ﴿17﴾
18 ਉਸ (ਰਸੂਲ) ਨੇ ਫ਼ਿਰਔਨ ਨੂੰ ਆਖਿਆ ਕਿ ਅੱਲਾਹ ਦੇ ਬੰਦਿਆਂ ਭਾਵ (ਬਨੀ-ਇਸਰਾਈਲ) ਨੂੰ ਮੇਰੇ ਹਵਾਲੇ ਕਰਦੇ। ਇਹ ਵੀ ਕਿਹਾ ਕਿ ਬੇਸ਼ਕ ਮੈਂ ਤੁਹਾਡੇ ਲਈ ਇਕ ਅਮਾਨਤਦਾਰ ਪੈਗ਼ੰਬਰ ਹਾਂ। أَنْ أَدُّوٓا۟ إِلَىَّ عِبَادَ ٱللَّهِ ۖ إِنِّى لَكُمْ رَسُولٌ أَمِينٌۭ. ﴿18﴾
19 ਤੁਸੀਂ ਅੱਲਾਹ ਦੇ ਅੱਗੇ ਸਰਕਸ਼ੀ ਨਾ ਕਰੋ, ਨਿਰਸੰਦੇਹ, ਮੈਂ ਤੁਹਾਡੇ ਸਾਹਮਣੇ (ਰਸੂਲ ਹੋਣ ਦੀਆਂ) ਸਪਸ਼ਟ ਦਲੀਲਾਂ ਪੇਸ਼ ਕਰਦਾ ਹਾਂ। وَأَن لَّا تَعْلُوا۟ عَلَى ٱللَّهِ ۖ إِنِّىٓ ءَاتِيكُم بِسُلْطَٰنٍۢ مُّبِينٍۢ. ﴿19﴾
20 ਮੈਂਨੇ ਆਪਣੇ ਰੱਬ ਤੇ ਤੁਹਾਡੇ ਰੱਬ ਦੀ ਸ਼ਰਨ ਇਸ ਲਈ ਲਈ ਹੈ ਕਿ ਕਿਤੇ ਤੁਸੀਂ ਮੈਨੂੰ ਪੱਥਰਾਂ ਨਾਲ ਹੀ ਨਾ ਮਾਰ ਦਿਓ। وَإِنِّى عُذْتُ بِرَبِّى وَرَبِّكُمْ أَن تَرْجُمُونِ. ﴿20﴾
21 ਜੇ ਤੁਸੀਂ ਮੇਰੀ ਗੱਲ ’ਤੇ ਵਿਸ਼ਵਾਸ ਨਹੀਂ ਕਰਦੇ ਤਾਂ ਮੈਥੋਂ ਅੱਡ ਹੋ ਜਾਓ। وَإِن لَّمْ تُؤْمِنُوا۟ لِى فَٱعْتَزِلُونِ. ﴿21﴾
22 ਫੇਰ ਉਸ (ਮੂਸਾ) ਨੇ ਆਪਣੇ ਰੱਬ ਨੂੰ ਬੇਨਤੀ ਕੀਤੀ ਕਿ ਇਹ ਲੋਕ ਤਾਂ ਅਪਰਾਧੀ ਹਨ। فَدَعَا رَبَّهُۥٓ أَنَّ هَٰٓؤُلَآءِ قَوْمٌۭ مُّجْرِمُونَ. ﴿22﴾
23 (ਰੱਬ ਵੱਲੋਂ ਹੁਕਮ ਹੋਇਆ ਕਿ) ਮੇਰੇ ਬੰਦਿਆਂ ਨੂੰ ਰਾਤ ਦੇ ਸਮੇਂ ਲੈ ਕੇ ਤੁਰ ਜਾ, ਬੇਸ਼ੱਕ ਤੁਹਾਡਾ ਪਿੱਛਾ ਕੀਤਾ ਜਾਵੇਗਾ। فَأَسْرِ بِعِبَادِى لَيْلًا إِنَّكُم مُّتَّبَعُونَ. ﴿23﴾
24 ਅਤੇ ਤੂੰ ਸਮੁੰਦਰ ਨੂੰ ਉਸ ਦੇ ਹਾਲ ’ਤੇ ਛੱਡ ਕੇ ਪਾਰ ਹੋ ਜਾ। ਬੇਸ਼ੱਕ ਇਹ (ਸਾਰਾ ਫ਼ਿਰਔਨੀ) ਲਸ਼ਕਰ ਡੁੱਬ ਜਾਵੇਗਾ। وَٱتْرُكِ ٱلْبَحْرَ رَهْوًا ۖ إِنَّهُمْ جُندٌۭ مُّغْرَقُونَ. ﴿24﴾
25 ਉਹ (ਫ਼ਿਰਔਨੀ) ਆਪਣੇ ਪਿੱਛੇ ਕਿੰਨੇ ਹੀ ਬਾਗ਼ ਤੇ ਚਸ਼ਮੇ ਛੱਡ ਗਏ। كَمْ تَرَكُوا۟ مِن جَنَّٰتٍۢ وَعُيُونٍۢ. ﴿25﴾
26 ਖੇਤੀਆਂ ਤੇ ਸ਼ਾਨਦਾਰ ਮਹਿਲ (ਵੀ ਛੱਡ ਤੁਰੇ)। وَزُرُوعٍۢ وَمَقَامٍۢ كَرِيمٍۢ. ﴿26﴾
27 ਕਿੰਨੀ ਹੀ ਸੁਖ-ਸਮੱਗਰੀ ਸੀ ਜਿਸ ਵਿਚ ਉਹ ਮੌਜਾਂ ਮਾਰਦੇ ਪਏ ਸਨ। وَنَعْمَةٍۢ كَانُوا۟ فِيهَا فَٰكِهِينَ. ﴿27﴾
28 ਉਹਨਾਂ ਦਾ ਅੰਤ ਇਸ ਤਰ੍ਹਾਂ ਹੋਇਆ ਕਿ ਅਸੀਂ ਇਕ ਦੂਜੀ ਕੌਮ ­ਨੂੰ ਉਹਨਾਂ ਦੀਆਂ ਸਾਰੀਆਂ ਚੀਜ਼ਾਂ ਦਾ ਵਾਰਸ ਬਣਾ ਦਿੱਤਾ। كَذَٰلِكَ ۖ وَأَوْرَثْنَٰهَا قَوْمًا ءَاخَرِينَ. ﴿28﴾
29 ਫੇਰ ਨਾ ਅਕਾਸ਼ ਤੇ ਨਾ ਹੀ ਧਰਤੀ ਉਹਨਾਂ ਉੱਤੇ ਰੋਈ ਅਤੇ ਨਾ ਹੀ ਉਹਨਾਂ ਨੂੰ ਮੋਹਲਤ ਦਿੱਤੀ ਗਈ। فَمَا بَكَتْ عَلَيْهِمُ ٱلسَّمَآءُ وَٱلْأَرْضُ وَمَا كَانُوا۟ مُنظَرِينَ. ﴿29﴾
30 ਇਸ ਤਰ੍ਹਾਂ ਅਸੀਂ ਬਨੀ-ਇਸਰਾਈਲ ਨੂੰ ਹੀਣਤਾ ਭਰੇ ਅਜ਼ਾਬ ਤੋਂ ਛੁਟਕਾਰਾ ਦਿੱਤਾ। وَلَقَدْ نَجَّيْنَا بَنِىٓ إِسْرَٰٓءِيلَ مِنَ ٱلْعَذَابِ ٱلْمُهِينِ. ﴿30﴾
31 ਭਾਵ ਫ਼ਿਰਔਨ ਤੋਂ ਬਚਾਇਆ। ਬੇਸ਼ੱਕ ਉਹ ਵੱਡਾ ਹੀ ਸਰਕਸ਼ ਤੇ ਹੱਦਾਂ ਟੱਪਣ ਵਾਲਿਆਂ ਵਿੱਚੋਂ ਸੀ। مِن فِرْعَوْنَ ۚ إِنَّهُۥ كَانَ عَالِيًۭا مِّنَ ٱلْمُسْرِفِينَ. ﴿31﴾
32 ਬੇਸ਼ੱਕ ਅਸੀਂ ਬਨੀ-ਇਸਰਾਈਲ ਨੂੰ ਆਪਣੇ ਗਿਆਨ ਅਨੁਸਾਰ ਕੁਲ ਜਹਾਨ ਦੀਆਂ ਕੌਮਾਂ ਉੱਤੇ ਪਹਿਲ ਦਿੱਤੀ। وَلَقَدِ ٱخْتَرْنَٰهُمْ عَلَىٰ عِلْمٍ عَلَى ٱلْعَٰلَمِينَ. ﴿32﴾
33 ਅਸੀਂ ਉਹਨਾਂ ਨੂੰ ਅਜਿਹੀਆਂ ਨਿਸ਼ਾਨੀਆਂ ਦਿੱਤੀਆਂ ਸਨ ਜਿਨ੍ਹਾਂ ਵਿਚ ਖੁੱਲ੍ਹੀ ਅਜ਼ਮਾਇਸ਼ ਸੀ। وَءَاتَيْنَٰهُم مِّنَ ٱلْءَايَٰتِ مَا فِيهِ بَلَٰٓؤٌۭا۟ مُّبِينٌ. ﴿33﴾
34 ਅਤੇ ਇਹ (ਮੱਕੇ ਦੇ ਕਾਫ਼ਿਰ) ਲੋਕ ਵੱਡੇ ਜ਼ੋਰਾਂ ਨਾਲ ਆਖਦੇ ਹਨ। إِنَّ هَٰٓؤُلَآءِ لَيَقُولُونَ. ﴿34﴾
35 ਕਿ ਅਸੀਂ ਮਰਨਾ ਤਾਂ ਇਕ ਵਾਰ ਹੀ ਹੈ ਅਤੇ ਸਾ­ਨੂੰ ਮੁੜ ਉਠਾਇਆ ਨਹੀਂ ਜਾਵੇਗਾ। إِنْ هِىَ إِلَّا مَوْتَتُنَا ٱلْأُولَىٰ وَمَا نَحْنُ بِمُنشَرِينَ. ﴿35﴾
36 ਜੇ ਤੁਸੀਂ ਸੱਚੇ ਹੋ ਤਾਂ ਸਾਡੇ ਪਿਓ ਦਾਦਿਆਂ ­ਨੂੰ (ਜਿਊਂਦਾ ਕਰਕੇ) ਲੈ ਆਓ। فَأْتُوا۟ بِـَٔابَآئِنَآ إِن كُنتُمْ صَٰدِقِينَ. ﴿36﴾
37 ਕੀ ਇਹ (ਇਨਕਾਰੀ, ਸ਼ਕਤੀ ਪੱਖੋਂ) ਚੰਗੇਰੇ ਹਨ ਜਾਂ ਤੁੱਬਾ ਦੀ ਕੌਮ, ਜਾਂ ਉਹ ਲੋਕ ਜਿਹੜੇ ਇਹਨਾਂ ਤੋਂ ਪਹਿਲਾਂ ਬੀਤ ਚੁੱਕੇ ਹਨ, ਅਸੀਂ ਉਹਨਾਂ ਸਭ ਨੂੰ ਹਲਾਕ ਕਰ ਦਿੱਤਾ। ਉਹ ਸਾਰੇ ਅਪਰਾਧੀ ਸਨ। أَهُمْ خَيْرٌ أَمْ قَوْمُ تُبَّعٍۢ وَٱلَّذِينَ مِن قَبْلِهِمْ ۚ أَهْلَكْنَٰهُمْ ۖ إِنَّهُمْ كَانُوا۟ مُجْرِمِينَ. ﴿37﴾
38 ਅਸੀਂ ਅਕਾਸ਼ਾਂ ਤੇ ਧਰਤੀ ਨੂੰ ਅਤੇ ਜੋ ਕੁੱਝ ਵੀ ਇਹਨਾਂ ਦੇ ਵਿਚਾਲੇ ਹੈ ਉਹਨਾਂ ਨੂੰ, ਖੇਡ-ਖੇਡ ਵਿਚ ਨਹੀਂ ਬਣਾਇਆ। وَمَا خَلَقْنَا ٱلسَّمَٰوَٰتِ وَٱلْأَرْضَ وَمَا بَيْنَهُمَا لَٰعِبِينَ. ﴿38﴾
39 ਅਸਾਂ ਇਹਨਾਂ ਦੋਵਾਂ (ਧਰਤੀ ਤੇ ਅਕਾਸ਼) ਨੂੰ ਹੱਕ ਸੱਚ ਦੇ ਅਧਾਰ ’ਤੇ ਪੈਦਾ ਕੀਤਾ ਹੈ। ਪਰ ਇਹਨਾਂ (ਇਨਕਾਰੀਆਂ) ਵਿੱਚੋਂ ਬਹੁਤੇ ਲੋਕ ਇਹ ਗੱਲ ਨਹੀਂ ਸਮਝਦੇ। مَا خَلَقْنَٰهُمَآ إِلَّا بِٱلْحَقِّ وَلَٰكِنَّ أَكْثَرَهُمْ لَا يَعْلَمُونَ. ﴿39﴾
40 ਬੇਸ਼ੱਕ ਫ਼ੈਸਲੇ ਦਾ ਦਿਨ (ਭਾਵ ਕਿਆਮਤ) ਉਹਨਾਂ ਸਭ ਦੇ (ਮੁੜ ਜਿਊਂਦੇ ਕਰਨ) ਲਈ ਨਿਸ਼ਚਿਤ ਸਮਾਂ ਹੈ। إِنَّ يَوْمَ ٱلْفَصْلِ مِيقَٰتُهُمْ أَجْمَعِينَ. ﴿40﴾
41 ਉਸ ਦਿਹਾੜੇ ਕੋਈ ਮਿੱਤਰ ਕਿਸੇ ਮਿੱਤਰ ਦੇ ਕੁੱਝ ਵੀ ਕੰਮ ਨਹੀਂ ਆਵੇਗਾ ਅਤੇ ਨਾ ਹੀ ਉਹਨਾਂ ਦੀ ਸਹਾਇਤਾ ਕੀਤੀ ਜਾਵੇਗੀ। يَوْمَ لَا يُغْنِى مَوْلًى عَن مَّوْلًۭى شَيْـًۭٔا وَلَا هُمْ يُنصَرُونَ. ﴿41﴾
42 ਛੁੱਟ ਇਸ ਤੋਂ ਅੱਲਾਹ ਹੀ ਜਿਸ ਉੱਤੇ ਮਿਹਰਬਾਨ ਹੋ ਜਾਵੇ (ਉਸ ਦੀ ਮਦਦ ਕੀਤੀ ਜਾਵੇਗੀ)। ਬੇਸ਼ੱਕ ਉਹ ਅਤਿਅੰਤ ਜ਼ੋਰਾਵਰ ਤੇ ਮਿਹਰਾਂ ਕਰਨ ਵਾਲਾ ਹੈ। إِلَّا مَن رَّحِمَ ٱللَّهُ ۚ إِنَّهُۥ هُوَ ٱلْعَزِيزُ ٱلرَّحِيمُ. ﴿42﴾
43 ਬੇਸ਼ੱਕ ਥੋਹਰ ਦਾ ਰੁਖ, إِنَّ شَجَرَتَ ٱلزَّقُّومِ. ﴿43﴾
44 ਪਾਪੀਆਂ ਦਾ ਭੋਜਨ ਹੈ। طَعَامُ ٱلْأَثِيمِ. ﴿44﴾
45 ਪਿਘਲੇ ਹੋਏ ਤਾਂਬੇ ਵਾਂਗ ਉਹ ਢਿੱਡ ਵਿਚ ਉੱਬਲੇਗਾ। كَٱلْمُهْلِ يَغْلِى فِى ٱلْبُطُونِ. ﴿45﴾
46 ਜਿਵੇਂ ਤੇਜ਼ ਗਰਮ ਪਾਣੀ ਉਬਾਲੀਆਂ ਖਾਂਦਾ ਹੈ। كَغَلْىِ ٱلْحَمِيمِ. ﴿46﴾
47 (ਹੁਕਮ ਹੋਵੇਗਾ ਕਿ) ਇਸ ਅਪਰਾਧੀ ­ਨੂੰ ਫੜੋ ਤੇ ਘਸੀਟਦੇ ਹੋਏ ਨਰਕ ਵਿਚ ਲੈ ਜਾਓ। خُذُوهُ فَٱعْتِلُوهُ إِلَىٰ سَوَآءِ ٱلْجَحِيمِ. ﴿47﴾
48 ਫੇਰ ਉਸ ਦੇ ਸਿਰ ਉੱਤੇ ਉੱਬਲਦਾ ਹੋਇਆ ਪਾਣੀ ਡੋਲ ਦਿਓ। ثُمَّ صُبُّوا۟ فَوْقَ رَأْسِهِۦ مِنْ عَذَابِ ٱلْحَمِيمِ. ﴿48﴾
49 ਫੇਰ ਆਖਿਆ ਜਾਵੇਗਾ ਕਿ ਲੈ ਵੇਖ ਸੁਆਦ, ਤੂੰ ਤਾਂ ਵੱਡਾ ਪਤਵੰਤਾ ਆਗੂ ਬਣੀ ਫਿਰਦਾ ਸੀ। ذُقْ إِنَّكَ أَنتَ ٱلْعَزِيزُ ٱلْكَرِيمُ. ﴿49﴾
50 ਬੇਸ਼ੱਕ ਇਹ ਉਹ ਅਜ਼ਾਬ ਹੈ ਜਿਸ ਵਿਚ ਤੂੰ ਸ਼ੱਕ ਕਰਦਾ ਸੀ। إِنَّ هَٰذَا مَا كُنتُم بِهِۦ تَمْتَرُونَ. ﴿50﴾
51 ਬੇਸ਼ੱਕ ਮੁੱਤਕੀਨ (ਰੱਬ ਦਾ ਡਰ-ਭੌ ਮੰਣਨ ਵਾਲੇ) ਅਮਨ-ਸ਼ਾਂਤੀ ਵਾਲੀ ਥਾਂ ਵਿਖੇ ਹੋਣਗੇ। إِنَّ ٱلْمُتَّقِينَ فِى مَقَامٍ أَمِينٍۢ. ﴿51﴾
52 ਭਾਵ ਉਹ ਬਾਗ਼ਾਂ ਤੇ ਚਸ਼ਮਿਆਂ ਵਿਚ ਹੋਣਗੇ। فِى جَنَّٰتٍۢ وَعُيُونٍۢ. ﴿52﴾
53 ਉਹ ਬਰੀਕ ਤੇ ਮੋਟੇ ਰੇਸ਼ਮ ਦੇ ਲਿਬਾਸ ਪਹਿਣੀ ਆਹਮੋ-ਸਾਹਮਣੇ ਬੈਠੇ ਹੋਣਗੇ। يَلْبَسُونَ مِن سُندُسٍۢ وَإِسْتَبْرَقٍۢ مُّتَقَٰبِلِينَ. ﴿53﴾
54 ਅਤੇ (ਜੰਨਤ ਵਿਚ) ਇਸ ਤਰ੍ਹਾਂ ਹੋਵੇਗਾ ਕਿ ਅਸੀਂ ਵੱਡੀ-ਵੱਡੀ ਅੱਖਾਂ ਵਾਲੀਆਂ ਹੂਰਾਂ ਨੂੰ ਉਹਨਾਂ ਦੀਆਂ ਪਤਨੀਆਂ ਬਣਾ ਦਿਆਂਗੇ। كَذَٰلِكَ وَزَوَّجْنَٰهُم بِحُورٍ عِينٍۢ. ﴿54﴾
55 ਉੱਥੇ ਉਹ ਨਿਸਚਿੰਤ ਹੋਕੇ ਹਰ ਤਰ੍ਹਾਂ ਦੇ ਫਲਾਂ ਦੀ ਮੰਗ ਕਰਨਗੇ। يَدْعُونَ فِيهَا بِكُلِّ فَٰكِهَةٍ ءَامِنِينَ. ﴿55﴾
56 ਉੱਥੇ (ਜੰਨਤ) ਵਿਚ ਉਹ ਮੌਤ ਦਾ ਸੁਆਦ ਕਦੇ ਨਹੀਂ ਵੇਖਣਗੇ, ਛੁੱਟ ਪਹਿਲੀ (ਸੰਸਾਰ ਦੀ) ਮੌਤ ਤੋਂ ਅਤੇ ਅੱਲਾਹ ਉਹਨਾਂ ਨੂੰ ਨਰਕ ਦੇ ਅਜ਼ਾਬ ਤੋਂ ਬਚਾ ਲਵੇਗਾ। لَا يَذُوقُونَ فِيهَا ٱلْمَوْتَ إِلَّا ٱلْمَوْتَةَ ٱلْأُولَىٰ ۖ وَوَقَىٰهُمْ عَذَابَ ٱلْجَحِيمِ. ﴿56﴾
57 (ਹੇ ਨਬੀ!) ਤੁਹਾਡੇ ਰੱਬ ਦਾ ਫ਼ਜ਼ਲ ਹੈ, (ਨਰਕ ਤੋਂ ਬਚਣਾ ਹੀ) ਸਭ ਤੋਂ ਵੱਡੀ ਕਾਮਯਾਬੀ ਹੈ। فَضْلًۭا مِّن رَّبِّكَ ۚ ذَٰلِكَ هُوَ ٱلْفَوْزُ ٱلْعَظِيمُ. ﴿57﴾
58 (ਹੇ ਨਬੀ!) ਅਸਾਂ ਤਾਂ ਇਸ .ਕੁਰਆਨ ਨੂੰ ਤੁਹਾਡੀ ਭਾਸ਼ਾ (ਅਰਬੀ) ਵਿਚ ਸੁਖਾਲਾ ਬਣਾ ਛੱਡਿਆ ਹੈ ਤਾਂ ਜੋ ਉਹ ਲੋਕ ਨਸੀਹਤ ਪ੍ਰਾਪਤ ਕਰ ਸਕਣ। فَإِنَّمَا يَسَّرْنَٰهُ بِلِسَانِكَ لَعَلَّهُمْ يَتَذَكَّرُونَ. ﴿58﴾
59 ਹੁਣ ਤੁਸੀਂ ਵੀ ਉਡੀਕ ਕਰੋ, ਬੇਸ਼ੱਕ ਉਹ (ਇਨਕਾਰੀ ਵੀ ਕਿਆਮਤ ਦੀ) ਉਡੀਕ ਕਰ ਰਹੇ ਹਨ। فَٱرْتَقِبْ إِنَّهُم مُّرْتَقِبُونَ. ﴿59﴾