Loading date... | Loading Hijri date... | Loading time...

الطور

ਪੰਜਾਬੀ Translation with Arabic Quran Text

ਪੰਜਾਬੀ العربية
1 ਸੁੰਹ ਹੈ ਤੂਰ (ਪਹਾੜ) ਦੀ। وَٱلطُّورِ. ﴿1﴾
2 ਸੁੰਹ, ਉਸ ਕਿਤਾਬ ਦੀ, ਜਿਹੜੀ (ਲੌਹੇ-ਮਹਿਫ਼ੂਜ਼ ਵਿਚ) ਲਿਖੀ ਹੋਈ ਹੈ। وَكِتَٰبٍۢ مَّسْطُورٍۢ. ﴿2﴾
3 ਜਿਹੜੀ ਖੁੱਲ੍ਹੇ (ਸਾਫ਼) ਕਾਗ਼ਜ਼ ਉੱਤੇ ਲਿਖੀ ਹੋਈ ਹੈ। فِى رَقٍّۢ مَّنشُورٍۢ. ﴿3﴾
4 ਸੁੰਹ, ਰਸਦੇ ਵਸਦੇ ਘਰ ਦੀ। وَٱلْبَيْتِ ٱلْمَعْمُورِ. ﴿4﴾
5 ਉੱਚੀ ਛੱਤ ਦੀ ਸੁੰਹ। وَٱلسَّقْفِ ٱلْمَرْفُوعِ. ﴿5﴾
6 ਭੜਕੇ ਹੋਏ ਸਮੁੰਦਰਾਂ ਦੀ ਸੁੰਹ। وَٱلْبَحْرِ ٱلْمَسْجُورِ. ﴿6﴾
7 ਬੇਸ਼ੱਕ ਤੁਹਾਡੇ ਰੱਬ ਦਾ ਅਜ਼ਾਬ ਜ਼ਰੂਰ ਵਾਪਰੇਗਾ। إِنَّ عَذَابَ رَبِّكَ لَوَٰقِعٌۭ. ﴿7﴾
8 ਉਸ (ਕਿਆਮਤ) ਨੂੰ ਰੋਕਣ ਵਾਲਾ ਕੋਈ ਨਹੀਂ। مَّا لَهُۥ مِن دَافِعٍۢ. ﴿8﴾
9 ਉਹ ਉਸ ਦਿਨ ਵਾਪਰੇਗਾ, ਜਿਸ ਦਿਨ ਅਕਾਸ਼ ਬੁਰੀ ਤਰ੍ਹਾਂ ਡਕ-ਡੋਲੇ ਖਾਵੇਗਾ। يَوْمَ تَمُورُ ٱلسَّمَآءُ مَوْرًۭا. ﴿9﴾
10 ਪਹਾੜ ਤੁਰਨ ਲੱਗ ਪੈਣਗੇ। وَتَسِيرُ ٱلْجِبَالُ سَيْرًۭا. ﴿10﴾
11 ਸੋ ਉਸ ਦਿਨ ਝੁਠਲਾਉਣ ਵਾਲਿਆਂ ਲਈ ਬਰਬਾਦੀ ਹੈ। فَوَيْلٌۭ يَوْمَئِذٍۢ لِّلْمُكَذِّبِينَ. ﴿11﴾
12 ਜਿਹੜੇ ਹੱਕ ਨੂੰ ਝੁਠਲਾਉਣ ਵਿਚ ਖੇਡ ਵਜੋਂ ਮਸਤ ਹਨ। ٱلَّذِينَ هُمْ فِى خَوْضٍۢ يَلْعَبُونَ. ﴿12﴾
13 ਜਿਸ ਦਿਨ ਉਹਨਾਂ ਨੂੰ ਧੱਕੇ ਮਾਰ-ਮਾਰ ਕੇ ਨਰਕ ਦੀ ਅੱਗ ਵਿਚ ਧਕੇਲਿਆ ਜਾਵੇਗਾ। يَوْمَ يُدَعُّونَ إِلَىٰ نَارِ جَهَنَّمَ دَعًّا. ﴿13﴾
14 ਆਖਿਆ ਜਾਵੇਗਾ ਕਿ ਇਹੋ ਹੈ ਉਹ ਅੱਗ ਜਿਸ ਨੂੰ ਤੁਸੀਂ ਝੁਠਲਾਇਆ ਕਰਦੇ ਸੀ। هَٰذِهِ ٱلنَّارُ ٱلَّتِى كُنتُم بِهَا تُكَذِّبُونَ. ﴿14﴾
15 ਕੀ ਇਹ ਜਾਦੂ ਹੈ? ਜਾਂ ਤੁਸੀਂ ਵੇਖਦੇ ਹੀ ਨਹੀਂ? أَفَسِحْرٌ هَٰذَآ أَمْ أَنتُمْ لَا تُبْصِرُونَ. ﴿15﴾
16 ਹੁਣ ਤੁਸੀਂ ਇਸ ਨਰਕ ਵਿਚ ਦਾਖ਼ਲ ਹੋ ਜਾਓ, ਹੁਣ ਭਾਵੇਂ ਤੁਸੀਂ ਸਬਰ ਕਰੋ ਜਾਂ ਨਾ ਕਰੋ, ਤੁਹਾਡੇ ਲਈ ਇੱਕ ਬਰਾਬਰ ਹੈ। ਤੁਹਾਨੂੰ ਉਸੇ ਦੀ ਸਜ਼ਾ ਦਿੱਤੀ ਜਾਵੇਗੀ ਜੋ ਤੁਸੀਂ ਕਰਦੇ ਸੀ। ٱصْلَوْهَا فَٱصْبِرُوٓا۟ أَوْ لَا تَصْبِرُوا۟ سَوَآءٌ عَلَيْكُمْ ۖ إِنَّمَا تُجْزَوْنَ مَا كُنتُمْ تَعْمَلُونَ. ﴿16﴾
17 ਨਿਰਸੰਦੇਹ, ਮੁੱਤਕੀਨ (ਰੱਬ ਤੋਂ ਡਰਨ ਵਾਲੇ) ਬਾਗ਼ਾਂ ਅਤੇ ਨਿਅਮਤਾਂ ਵਿਚ ਹੋਣਗੇ। إِنَّ ٱلْمُتَّقِينَ فِى جَنَّٰتٍۢ وَنَعِيمٍۢ. ﴿17﴾
18 ਉਹ ਉਹਨਾਂ ਚੀਜ਼ਾਂ ਦਾ ਆਨੰਦ ਮਾਣ ਰਹੇ ਹੋਣਗੇ ਜੋ ਉਹਨਾਂ ਦੇ ਰੱਬ ਨੇ ਉਹਨਾਂ ਨੂੰ ਦਿੱਤਾ ਹੈ। ਅਤੇ ਉਹਨਾਂ ਦੇ ਰੱਬ ਨੇ ਉਹਨਾਂ ਨੂੰ ਨਰਕ ਦੇ ਅਜ਼ਾਬ ਤੋਂ ਵੀ ਬਚਾ ਲਿਆ। فَٰكِهِينَ بِمَآ ءَاتَىٰهُمْ رَبُّهُمْ وَوَقَىٰهُمْ رَبُّهُمْ عَذَابَ ٱلْجَحِيمِ. ﴿18﴾
19 ਉਹਨਾਂ ਨੂੰ ਆਖਿਆ ਜਾਵੇਗਾ ਕਿ ਮੌਜ ਨਾਲ ਖਾਓ ਪੀਓ, ਆਪਣੇ ਉਹਨਾਂ ਅਮਲਾਂ ਦੇ ਬਦਲੇ, ਜੋ ਤੁਸੀਂ ਕਰਿਆ ਕਰਦੇ ਸੀ। كُلُوا۟ وَٱشْرَبُوا۟ هَنِيٓـًٔۢا بِمَا كُنتُمْ تَعْمَلُونَ. ﴿19﴾
20 ਜਦੋਂ ਕਿ ਉਹ ਆਹਮਣੇ ਸਾਹਮਣੇ ਤਖ਼ਤਾਂ ਉੱਤੇ ਗਾਵੇ ਲਾਈਂ ਬੈਠੇ ਹੋਣਗੇ ਤੇ ਅਸੀਂ ਉਹਨਾਂ ਨੂੰ ਸੁਨੱਖੀਆਂ ਹੂਰਾਂ ਨਾਲ ਵਿਆਹ ਦਿਆਂਗੇ। مُتَّكِـِٔينَ عَلَىٰ سُرُرٍۢ مَّصْفُوفَةٍۢ ۖ وَزَوَّجْنَٰهُم بِحُورٍ عِينٍۢ. ﴿20﴾
21 ਜਿਹੜੇ ਲੋਕ ਈਮਾਨ ਲਿਆਏ ਅਤੇ ਉਹਨਾਂ ਦੀ ਔਲਾਦ ਨੇ ਵੀ ਈਮਾਨ ਨਾਲ ਉਹਨਾਂ ਦੀ ਪੈਰਵੀ ਕੀਤੀ ਤਾਂ ਅਸੀਂ ਉਹਨਾਂ ਦੀ ਔਲਾਦ ਨੂੰ (ਜੰਨਤ ਵਿਚ) ਉਹਨਾਂ ਨਾਲ ਮੇਲ ਕਰਾ ਦੇਵਾਂਗੇ। ਅਸੀਂ ਉਹਨਾਂ ਦੇ ਅਮਲਾਂ ਵਿੱਚੋਂ ਕੁੱਝ ਵੀ ਘੱਟ ਨਹੀਂ ਕਰਾਂਗੇ। ਹਰ ਵਿਅਕਤੀ ਆਪਣੀ ਕੀਤੀ ਹੋਈ ਕਮਾਈ ਦੇ ਬਦਲੇ ਗਹਿਣੇ ਪਿਆ ਹੋਇਆ ਹੈ। وَٱلَّذِينَ ءَامَنُوا۟ وَٱتَّبَعَتْهُمْ ذُرِّيَّتُهُم بِإِيمَٰنٍ أَلْحَقْنَا بِهِمْ ذُرِّيَّتَهُمْ وَمَآ أَلَتْنَٰهُم مِّنْ عَمَلِهِم مِّن شَىْءٍۢ ۚ كُلُّ ٱمْرِئٍۭ بِمَا كَسَبَ رَهِينٌۭ. ﴿21﴾
22 ਅਤੇ ਅਸੀਂ ਉਹਨਾਂ ਨੂੰ ਉਹਨਾਂ ਦੇ ਮਨਚਾਹੇ ਸੁਆਦਲੇ ਫਲ ਤੇ ਮਾਸ ਦਿਆਂਗੇ। وَأَمْدَدْنَٰهُم بِفَٰكِهَةٍۢ وَلَحْمٍۢ مِّمَّا يَشْتَهُونَ. ﴿22﴾
23 ਉੱਥੇ ਉਹ ਇਕ ਦੂਜੇ ਤੋਂ ਵੱਧ ਕੇ ਸ਼ਰਾਬ ਦੇ ਜਾਮ ਲੈ ਰਹੇ ਹੋਣਗੇ, ਜਿਸ ਨੂੰ ਪੀਣ ਨਾਲ ਨਾ ਕੋਈ ਘਟੀਆ ਗੱਲ ਹੋਵੇਗੀ ਤੇ ਨਾ ਹੀ ਕੋਈ ਗੁਨਾਹ ਦਾ ਕੰਮ ਹੋਵੇਗਾ।[1]
[1] ਵੇਖੋ ਸੂਰਤ ਅਲ-ਬਕਰਹ, ਹਾਸ਼ੀਆ ਆਇਤ 219/2
يَتَنَٰزَعُونَ فِيهَا كَأْسًۭا لَّا لَغْوٌۭ فِيهَا وَلَا تَأْثِيمٌۭ. ﴿23﴾
24 ਉਹਨਾਂ (ਦੀ ਸੇਵਾ) ਲਈ ਨਵੀਂ ਉਮਰ ਦੇ ਮੁੰਡੇ ਉਹਨਾਂ ਦੇ ਆਲੇ-ਦੁਆਲੇ ਨੱਸਦੇ ਫਿਰ ਰਹੇ ਹੋਣਗੇ, ਅਜਿਹੇ ਸੋਹਣੇ ਜਿਵੇਂ ਲੁਕਾ ਕੇ ਰੱਖੇ ਹੋਏ ਮੋਤੀ ਹੋਣ। ۞ وَيَطُوفُ عَلَيْهِمْ غِلْمَانٌۭ لَّهُمْ كَأَنَّهُمْ لُؤْلُؤٌۭ مَّكْنُونٌۭ. ﴿24﴾
25 ਅਤੇ ਜੰਨਤੀ ਆਪੋ ਵਿਚ ਇਕ ਦੂਜੇ ਦਾ ਹਾਲ ਪੁੱਛਣਗੇ। وَأَقْبَلَ بَعْضُهُمْ عَلَىٰ بَعْضٍۢ يَتَسَآءَلُونَ. ﴿25﴾
26 ਉਹ ਆਖਣਗੇ ਕਿ ਬੇਸ਼ੱਕ ਇਸ ਤੋਂ ਪਹਿਲਾਂ ਅਸੀਂ ਆਪਣੇ ਪਰਿਵਾਰ ਵਿਚ ਰਹਿੰਦੇ ਹੋਏ ਅੱਲਾਹ ਤੋਂ ਡਰਿਆ ਕਰਦੇ ਸੀ। قَالُوٓا۟ إِنَّا كُنَّا قَبْلُ فِىٓ أَهْلِنَا مُشْفِقِينَ. ﴿26﴾
27 ਫੇਰ ਅੱਲਾਹ ਨੇ ਸਾਡੇ ’ਤੇ ਕ੍ਰਿਪਾ ਕੀਤੀ ਅਤੇ ਉਸ ਨੇ ਸਾਨੂੰ ਲੂਹ ਦੇਣ ਵਾਲੀ ਤੱਤੀ ਹਵਾ ਦੇ ਅਜ਼ਾਬ ਤੋਂ ਬਚਾ ਲਿਆ। فَمَنَّ ٱللَّهُ عَلَيْنَا وَوَقَىٰنَا عَذَابَ ٱلسَّمُومِ. ﴿27﴾
28 ਬੇਸ਼ੱਕ ਅਸੀਂ ਪਹਿਲਾਂ ਹੀ ਤੋਂ ਉਸ (ਅੱਲਾਹ) ਨੂੰ ਪੁਕਾਰਿਆ ਕਰਦੇ ਸੀ।[2] ਬੇਸ਼ੱਕ ਉਹੀਓ ਸੋਹਣਾ ਅਹਿਸਾਨ ਕਰਨ ਵਾਲਾ ਤੇ ਮਿਹਰਬਾਨ ਹੈ।
[2] ਵੇਖੋ ਸੂਰਤ ਅਲ-ਬਕਰਹ, ਹਾਸ਼ੀਆ ਆਇਤ 165/2
إِنَّا كُنَّا مِن قَبْلُ نَدْعُوهُ ۖ إِنَّهُۥ هُوَ ٱلْبَرُّ ٱلرَّحِيمُ. ﴿28﴾
29 ਸੋ (ਹੇ ਨਬੀ!) ਤੁਸੀਂ ਨਸੀਹਤ ਕਰਦੇ ਰਹੋ ਤੁਹਾਡੇ ਉੱਤੇ ਰੱਬ ਦੀ ਕ੍ਰਿਪਾ ਹੈ ਕਿ ਨਾ ਤਾਂ ਤੁਸੀਂ ਪਾਂਧੇ ਹੋ ਤੇ ਨਾ ਹੀ ਸੁਦਾਈ। فَذَكِّرْ فَمَآ أَنتَ بِنِعْمَتِ رَبِّكَ بِكَاهِنٍۢ وَلَا مَجْنُونٍ. ﴿29﴾
30 ਕੀ ਉਹ ਕਾਫ਼ਿਰ ਆਖਦੇ ਹਨ ਕਿ ਇਹ (ਨਬੀ) ਕਵੀ ਹੈ ਅਤੇ ਅਸੀਂ ਇਸ ਲਈ ਕਾਲ ਚੱਕਰ (ਭਾਵ ਮੌਤ) ਦੀ ਉਡੀਕ ਕਰ ਰਹੇ ਹਾਂ? أَمْ يَقُولُونَ شَاعِرٌۭ نَّتَرَبَّصُ بِهِۦ رَيْبَ ٱلْمَنُونِ. ﴿30﴾
31 (ਹੇ ਨਬੀ!) ਆਖ ਦਿਓ ਕਿ ਤੁਸੀਂ ਵੀ ਉਡੀਕ ਕਰੋ ਤੁਹਾਡੇ ਨਾਲ ਮੈਂ ਵੀ ਉਡੀਕਦਾ ਪਿਆ ਹਾਂ। قُلْ تَرَبَّصُوا۟ فَإِنِّى مَعَكُم مِّنَ ٱلْمُتَرَبِّصِينَ. ﴿31﴾
32 ਕੀ ਉਹਨਾਂ ਲੋਕਾਂ ਦੀਆਂ ਅਕਲਾਂ ਉਹਨਾਂ ਨੂੰ ਇਹੋ ਸਿਖਾਉਂਦੀਆਂ ਹਨ ਜਾਂ ਉਹ ਲੋਕ ਹੀ ਬਾਗ਼ੀ ਹਨ ? أَمْ تَأْمُرُهُمْ أَحْلَٰمُهُم بِهَٰذَآ ۚ أَمْ هُمْ قَوْمٌۭ طَاغُونَ. ﴿32﴾
33 ਕੀ ਉਹ ਆਖਦੇ ਹਨ ਕਿ ਇਸ ਨੇ ਇਹ .ਕੁਰਆਨ ਆਪੇ ਘੜ੍ਹ ਲਿਆ ਹੈ ? ਅਸਲ ਗੱਲ ਤਾਂ ਇਹ ਹੈ ਕਿ ਇਹ ਈਮਾਨ ਨਹੀਂ ਲਿਆਉਂਦੇ। أَمْ يَقُولُونَ تَقَوَّلَهُۥ ۚ بَل لَّا يُؤْمِنُونَ. ﴿33﴾
34 ਜੇ ਉਹ (ਆਪਣੀ ਕੱਥਣੀ ਵਿਚ) ਸੱਚੇ ਹਨ ਤਾਂ ਉਹਨਾਂ ਨੂੰ ਚਾਹੀਦਾ ਹੈ ਕਿ ਇਸ (.ਕੁਰਆਨ) ਜਿਹੀ ਇਕ ਬਾਣੀ ਦੀ ਰਚਨਾ ਕਰ ਲਿਆਉਣ। فَلْيَأْتُوا۟ بِحَدِيثٍۢ مِّثْلِهِۦٓ إِن كَانُوا۟ صَٰدِقِينَ. ﴿34﴾
35 ਕੀ ਇਹ ਲੋਕ ਬਿਨਾਂ ਕਿਸੇ ਰਚਨਾਹਾਰ ਤੋਂ ਪੈਦਾ ਹੋਏ ਹਨ ਜਾਂ ਉਹ ਆਪ ਹੀ ਆਪਣੇ ਰਚਨਾਹਾਰ ਹਨ। أَمْ خُلِقُوا۟ مِنْ غَيْرِ شَىْءٍ أَمْ هُمُ ٱلْخَٰلِقُونَ. ﴿35﴾
36 ਕੀ ਅਕਾਸ਼ ਤੇ ਧਰਤੀ ਦੀ ਰਚਨਾਂ ਉਹਨਾਂ ਨੇ ਕੀਤੀ ਹੈ ? ਸੱਚ ਤਾਂ ਇਹ ਹੈ ਕਿ ਇਹ ਇਹਨਾਂ ਗੱਲਾਂ ’ਤੇ ਵਿਸ਼ਵਾਸ ਨਹੀਂ ਰੱਖਦੇ। أَمْ خَلَقُوا۟ ٱلسَّمَٰوَٰتِ وَٱلْأَرْضَ ۚ بَل لَّا يُوقِنُونَ. ﴿36﴾
37 ਕੀ ਇਹਨਾਂ ਦੇ ਕਬਜ਼ੇ ਵਿਚ ਤੁਹਾਡੇ ਰੱਬ ਦੇ ਖ਼ਜ਼ਾਨੇ ਹਨ? ਜਾਂ ਇਹ (ਖ਼ਜ਼ਾਨਿਆਂ ਦੇ) ਦਰੋਗ਼ੇ ਹਨ ? أَمْ عِندَهُمْ خَزَآئِنُ رَبِّكَ أَمْ هُمُ ٱلْمُصَۣيْطِرُونَ. ﴿37﴾
38 ਕੀ ਇਹਨਾਂ ਕੋਲ ਕੋਈ ਪੌੜੀ ਹੈ ਜਿਸ ’ਤੇ ਚੜ੍ਹ ਕੇ (ਅਕਾਸ਼ ਦੀਆਂ ਗੱਲਾਂ) ਸੁਣ ਲੈਂਦੇ ਹਨ? ਇਹਨਾਂ ਗੱਲਾਂ ਨੂੰ ਸੁਣਨ ਵਾਲੇ ਨੂੰ ਚਾਹੀਦਾ ਹੈ ਕਿ ਉਹ (ਗੱਲ ਸੁਣਨ ਦੀ) ਕੋਈ ਸਪਸ਼ਟ ਦਲੀਲ ਤਾਂ ਲੈ ਕੇ ਆਵੇ। أَمْ لَهُمْ سُلَّمٌۭ يَسْتَمِعُونَ فِيهِ ۖ فَلْيَأْتِ مُسْتَمِعُهُم بِسُلْطَٰنٍۢ مُّبِينٍ. ﴿38﴾
39 ਕੀ ਉਸ (ਅੱਲਾਹ) ਲਈ ਤਾਂ ਕੇਵਲ ਧੀਆਂ ਹਨ ਤੇ ਤੁਹਾਡੇ ਲਈ ਪੁੱਤਰ ਹਨ। أَمْ لَهُ ٱلْبَنَٰتُ وَلَكُمُ ٱلْبَنُونَ. ﴿39﴾
40 ਕੀ ਤੁਸੀਂ (ਹੇ ਨਬੀ!) ਇਹਨਾਂ ਤੋਂ (ਧਰਮ ਪ੍ਰਚਾਰ ਦਾ) ਕੋਈ ਬਦਲਾ ਮੰਗਦੇ ਹੋ ਕਿ ਇਹ ਉਸ ਦੇ ਕਰਜ਼ ਹੇਠ ਦੱਬੇ ਜਾਂਦੇ ਹਨ। أَمْ تَسْـَٔلُهُمْ أَجْرًۭا فَهُم مِّن مَّغْرَمٍۢ مُّثْقَلُونَ. ﴿40﴾
41 ਕੀ ਇਹਨਾਂ ਕੋਲ ਪਰੋਖ (ਦਾ ਗਿਆਨ) ਹੈ ਜਿਸ ਦੇ ਆਧਾਰ ’ਤੇ ਇਹ ਲਿਖਦੇ ਹਨ। أَمْ عِندَهُمُ ٱلْغَيْبُ فَهُمْ يَكْتُبُونَ. ﴿41﴾
42 ਕੀ ਇਹ ਕੋਈ ਧੋਖਾ ਦੇਣਾ ਚਾਹੁੰਦੇ ਹਨ ? ਸੋ ਜਿਨ੍ਹਾਂ ਲੋਕਾਂ ਨੇ ਇਨਕਾਰ ਕੀਤਾ ਹੈ, ਧੋਖਾ ਤਾਂ ਇਹ ਖਾਈਂ ਫਿਰਦੇ ਹਨ। أَمْ يُرِيدُونَ كَيْدًۭا ۖ فَٱلَّذِينَ كَفَرُوا۟ هُمُ ٱلْمَكِيدُونَ. ﴿42﴾
43 ਕੀ ਇਹਨਾਂ ਲਈ ਅੱਲਾਹ ਤੋਂ ਛੁੱਟ ਕੋਈ ਹੋਰ ਇਸ਼ਟ ਹੈ ਅੱਲਾਹ ਪਾਕ ਹੈ ਉਸ ਸ਼ਿਰਕ ਤੋਂ, ਜੋ ਇਹ ਲੋਕ ਕਰ ਰਹੇ ਹਨ। أَمْ لَهُمْ إِلَٰهٌ غَيْرُ ٱللَّهِ ۚ سُبْحَٰنَ ٱللَّهِ عَمَّا يُشْرِكُونَ. ﴿43﴾
44 (ਇਹਨਾਂ ਦਾ ਹਾਲ ਇਹ ਹੈ ਕਿ) ਜੇ ਇਹ ਅਕਾਸ਼ ਤੋਂ ਡਿਗਦਾ ਹੋਇਆ ਕੋਈ ਟੋਟਾ ਵੀ ਵੇਖ ਲੈਣ ਫੇਰ ਵੀ ਆਖਣਗੇ ਕਿ ਇਹ ਤਾਂ ਉੱਪਰ ਥੱਲੇ ਬੱਦਲ ਹਨ। وَإِن يَرَوْا۟ كِسْفًۭا مِّنَ ٱلسَّمَآءِ سَاقِطًۭا يَقُولُوا۟ سَحَابٌۭ مَّرْكُومٌۭ. ﴿44﴾
45 (ਹੇ ਨਬੀ!) ਤੂੰ ਉਹਨਾਂ ਨੂੰ ਉਹਨਾਂ ਦੇ ਹਾਲ ’ਤੇ ਛੱਡ ਦੇ, ਇੱਥੋਂ ਤਕ ਕਿ ਉਹਨਾਂ ਦਾ ਵਾਸਤਾ ਉਸ ਦਿਨ ਨਾਲ ਪੈ ਜਾਵੇ ਜਿਸ ਦਿਨ ਉਹ ਸਾਰੇ ਬੇਹੋਸ਼ ਹੋ ਜਾਣਗੇ। فَذَرْهُمْ حَتَّىٰ يُلَٰقُوا۟ يَوْمَهُمُ ٱلَّذِى فِيهِ يُصْعَقُونَ. ﴿45﴾
46 ਜਿਸ ਦਿਨ ਉਹਨਾਂ ਨੂੰ ਉਹਨਾਂ ਦੀਆਂ ਚਾਲਾਂ ਕੁੱਝ ਵੀ ਲਾਭ ਨਹੀਂ ਦੇਣਗੀਆਂ ਅਤੇ ਨਾ ਹੀ ਉਹਨਾਂ ਦੀ (ਕਿਸੇ ਪਾਸਿਓਂ ਵੀ) ਸਹਾਇਤਾ ਕੀਤੀ ਜਾਵੇਗੀ। يَوْمَ لَا يُغْنِى عَنْهُمْ كَيْدُهُمْ شَيْـًۭٔا وَلَا هُمْ يُنصَرُونَ. ﴿46﴾
47 ਬੇਸ਼ੱਕ ਜ਼ਾਲਮਾਂ ਲਈ ਪਰਲੋਕ ਦੇ (ਅਜ਼ਾਬ) ਤੋਂ ਪਹਿਲਾਂ (ਸੰਸਾਰ ਵਿਚ) ਵੀ ਇਕ ਅਜ਼ਾਬ ਹੈ।[3] ਪ੍ਰੰਤੂ ਇਹਨਾਂ ਲੋਕਾਂ ਵਿੱਚੋਂ ਵਧੇਰੇ ਜਾਣਦੇ ਹੀ ਨਹੀਂ।
[3] ਵੇਖੋ ਸੂਰਤ ਅਲ-ਅਨਾਮ, ਹਾਸ਼ੀਆ ਆਇਤ 93/6
وَإِنَّ لِلَّذِينَ ظَلَمُوا۟ عَذَابًۭا دُونَ ذَٰلِكَ وَلَٰكِنَّ أَكْثَرَهُمْ لَا يَعْلَمُونَ. ﴿47﴾
48 ਹੇ ਨਬੀ! ਤੁਸੀਂ ਆਪਣੇ ਰੱਬ ਦਾ ਹੁਕਮ ਆਉਣ ਤਕ ਸਬਰ ਕਰੋ। ਬੇਸ਼ੱਕ ਤੁਸੀਂ ਸਾਡੀਆਂ ਅੱਖਾਂ ਦੇ ਸਾਹਮਣੇ ਹੋ (ਭਾਵ ਮੈਂ ਤੁਹਾਨੂੰ ਹਰ ਪਲ ਵੇਖ ਰਿਹਾ ਹਾਂ)। ਜਦੋਂ ਸਵੇਰੇ ਉੱਠੋ ਤਾਂ ਆਪਣੇ ਰੱਬ ਦੀ ਪਾਕੀ ਅਤੇ ਉਸ ਦੀ ਪ੍ਰਸ਼ੰਸਾ ਬਿਆਨ ਕਰੋ। وَٱصْبِرْ لِحُكْمِ رَبِّكَ فَإِنَّكَ بِأَعْيُنِنَا ۖ وَسَبِّحْ بِحَمْدِ رَبِّكَ حِينَ تَقُومُ. ﴿48﴾
49 ਅਤੇ ਰਾਤ ਦੇ ਕੁਝ ਭਾਵ ਵਿਚ ਵੀ ਅਤੇ ਤਾਰੇ ਡੋਬਣ ਤੋਂ ਮਗਰੋਂ ਵੀ ਤੁਸੀਂ ਉਸੇ ਰੱਬ ਦੀ ਤਸਬੀਹ (ਭਾਵ ਹਰ ਵੇਲੇ ਪ੍ਰਸੰਸ਼ਾ ਤੇ ਗੁਣਗਾਣ) ਕਰਿਆ ਕਰੋ। وَمِنَ ٱلَّيْلِ فَسَبِّحْهُ وَإِدْبَٰرَ ٱلنُّجُومِ. ﴿49﴾