النجم
ਪੰਜਾਬੀ Translation with Arabic Quran Text
| ਪੰਜਾਬੀ | العربية |
|---|---|
| 1 ਸੁੰਹ ਹੈ ਤਾਰੇ ਦੀ ਜਦੋਂ ਉਹ ਡਿਗਦਾ ਹੈ। | وَٱلنَّجْمِ إِذَا هَوَىٰ. ﴿1﴾ |
| 2 ਤੁਹਾਡਾ ਸਾਥੀ ਨਾ ਤਾਂ ਬਹਿਕਿਆ ਹੋਇਆ ਹੈ ਅਤੇ ਨਾ ਹੀ ਰਾਹੋਂ ਭਟਕਿਆ ਹੋਇਆ ਹੈ। | مَا ضَلَّ صَاحِبُكُمْ وَمَا غَوَىٰ. ﴿2﴾ |
| 3 ਉਹ ਆਪਣੀ ਇੱਛਾ ਨਾਲ ਨਹੀਂ ਬੋਲਦਾ। | وَمَا يَنطِقُ عَنِ ٱلْهَوَىٰٓ. ﴿3﴾ |
| 4 ਉਹ ਤਾਂ ਇਕ ਵਹੀ (ਰੱਬ ਬਾਣੀ) ਹੈ ਜਿਹੜੀ ਉਸ ਵੱਲ ਭੇਜੀ ਜਾਂਦੀ ਹੈ। | إِنْ هُوَ إِلَّا وَحْىٌۭ يُوحَىٰ. ﴿4﴾ |
| 5 ਉਸ ਨੂੰ ਇਹ ਸਭ ਸ਼ਕਤੀਸ਼ਾਲੀ (ਜਿਬਰਾਈਲ) ਨੇ ਸਿਖਾਇਆ ਹੈ। | عَلَّمَهُۥ شَدِيدُ ٱلْقُوَىٰ. ﴿5﴾ |
| 6 ਜਿਹੜਾ ਵੱਡਾ ਜ਼ੋਰਾਵਰ ਹੈ। ਸੋ ਉਹ ਆਪਣੇ ਅਸਲੀ ਰੂਪ ਵਿਚ ਸਿੱਧਾ ਆ ਖਲੋਇਆ। | ذُو مِرَّةٍۢ فَٱسْتَوَىٰ. ﴿6﴾ |
| 7 ਜਦੋਂ ਉਹ (ਜਿਬਰਾਈਲ) ਅਕਾਸ਼ ਦੇ ਉਤਲੇ ਦਿਸਹੱਦੇ ’ਤੇ ਸੀ। | وَهُوَ بِٱلْأُفُقِ ٱلْأَعْلَىٰ. ﴿7﴾ |
| 8 ਫੇਰ ਉਹ ਨੇੜੇ ਆਇਆ ਤੇ ਉਤਾਂਹ ਅਹਿੱਲ ਹੋਕੇ ਰੁਕ ਗਿਆ। | ثُمَّ دَنَا فَتَدَلَّىٰ. ﴿8﴾ |
| 9 ਫੇਰ (ਮੁਹੰਮਦ ਤੇ ਜਿਬਰਾਈਲ ਵਿਚਾਲੇ) ਦੋ ਕਮਾਨਾਂ (ਧਨੁਖਾਂ) ਜਿੰਨ੍ਹਾ ਦੂਰ, ਸਗੋਂ ਉਸ ਤੋਂ ਵੀ ਵੱਧ ਨੇੜੇ ਹੋ ਗਿਆ। | فَكَانَ قَابَ قَوْسَيْنِ أَوْ أَدْنَىٰ. ﴿9﴾ |
| 10 ਫੇਰ ਉਸ (ਜਿਬਰਾਈਲ) ਨੇ ਅੱਲਾਹ ਦੇ ਬੰਦੇ (ਹਜ਼ਰਤ ਮੁਹੰਮਦ) ਨੂੰ ਉਹ ਵਹੀ ਪੁਚਾਈ ਜੋ ਵਹੀ ਉਸ ਨੂੰ (ਰੱਬ ਵੱਲੋਂ) ਪੁਚਾਈ ਗਈ ਸੀ। | فَأَوْحَىٰٓ إِلَىٰ عَبْدِهِۦ مَآ أَوْحَىٰ. ﴿10﴾ |
| 11 ਉਸ (ਰਸੂਲ) ਨੇ ਜੋ ਕੁੱਝ ਵੀ (ਮਿਅਰਾਜ ਵੇਲੇ) ਵੇਖਿਆ ਉਸ ਦੇ ਦਿਲ ਨੇ (ਉਸ ਸੰਬੰਧ ਵਿਚ) ਝੂਠ ਨਹੀਂ ਬੋਲਿਆ। | مَا كَذَبَ ٱلْفُؤَادُ مَا رَأَىٰٓ. ﴿11﴾ |
|
12
ਕੀ ਤੁਸੀਂ ਲੋਕ ਉਸ ਚੀਜ਼ ’ਤੇ ਉਸ (ਨਬੀ) ਨਾਲ ਝਗੜਦੇ ਹੋ ਜੋ ਉਹ (ਅੱਖੀਂ) ਵੇਖਦਾ ਹੈ।[1]
[1] ਇਹ ਤੋਂ ਭਾਵ ਮਿਅਰਾਜ ਹੈ। ਭਾਵ ਅੱਲਾਹ ਦੇ ਰਸੂਲ ਆਪਣੇ ਸ਼ਰੀਰ ਤੇ ਪ੍ਰਾਣ ਦੇ ਨਾਲ ਅਸਮਾਨਾਂ ਦੇ ਸਫ਼ਰ ਤੇ ਗਏ। ਵਿਸਥਾਰਪੂਰਵਕ ਵੇਖਣ ਲਈ ਵੇਖੋ ਸਹੀ ਬੁਖ਼ਾਰੀ, ਹਦੀਸ: 3260।
|
أَفَتُمَٰرُونَهُۥ عَلَىٰ مَا يَرَىٰ. ﴿12﴾ |
| 13 ਉਸ ਰਸੂਲ ਨੇ ਇਸ (ਜਿਬਰਾਈਲ) ਨੂੰ ਇਕ ਵਾਰ ਹੋਰ ਵੀ ਵੇਖਿਆ। | وَلَقَدْ رَءَاهُ نَزْلَةً أُخْرَىٰ. ﴿13﴾ |
| 14 ਸਿਦਰਾਤੁਲ-ਮੁਨਤਹਾ (ਭੋਤਿਕ ਜਗਤ ਦੀ ਆਖ਼ਰੀ ਸਰਹਦ ਉੱਤੇ ਸਥਿਤ ਬੇਰੀ ਦਾ ਰੁੱਖ) ਦੇ ਨੇੜੇ (ਵੇਖਿਆ)। | عِندَ سِدْرَةِ ٱلْمُنتَهَىٰ. ﴿14﴾ |
| 15 ਉਸ ਦੇ ਲਾਗੇ ਹੀ ਜੰਨਤੁਲ-ਮਾਵਾ (ਰਹਿਣ ਵਾਲੀ ਜੰਨਤ) ਹੈ। | عِندَهَا جَنَّةُ ٱلْمَأْوَىٰٓ. ﴿15﴾ |
| 16 ਉਸ ਵੇਲੇ ਸਿਦਰਾ (ਭਾਵ ਜੰਨਤੀ ਬੇਰੀ) ਉੱਤੇ (ਅੱਲਾਹ ਦੀ ਕੁਦਰਤ) ਛਾ ਰਿਹਾ ਸੀ ਜੋ ਕੁੱਝ ਵੀ ਉਸ ਉੱਤੇ ਛਾਉਣਾ ਸੀ। | إِذْ يَغْشَى ٱلسِّدْرَةَ مَا يَغْشَىٰ. ﴿16﴾ |
| 17 ਨਾ ਤਾਂ ਉਸ ਦੀ ਨਜ਼ਰ ਬਹਿਕੀ ਹੈ ਤੇ ਨਾ ਹੀ ਹੱਦੋਂ ਟੱਪੀ ਹੋਈ। | مَا زَاغَ ٱلْبَصَرُ وَمَا طَغَىٰ. ﴿17﴾ |
| 18 ਉਸ (ਰਸੂਲ) ਨੇ ਆਪਣੇ ਰੱਬ ਦੀਆਂ ਕੁੱਝ ਵੱਡੀਆਂ-ਵੱਡੀਆਂ ਨਿਸ਼ਾਨੀਆਂ ਵੇਖੀਆਂ। | لَقَدْ رَأَىٰ مِنْ ءَايَٰتِ رَبِّهِ ٱلْكُبْرَىٰٓ. ﴿18﴾ |
| 19 ਤੁਸੀਂ ਮੈਨੂੰ ‘ਲਾਤ’ ਤੇ ‘ਉੱਜ਼ਾ’ ਦੀ ਖ਼ਬਰ ਦਿਓ। | أَفَرَءَيْتُمُ ٱللَّٰتَ وَٱلْعُزَّىٰ. ﴿19﴾ |
| 20 ਅਤੇ ਤੀਜੀ (ਦੇਵੀ) ‘ਮਨਾਤ’ ਦੀ, ਜਿਸ ਦੀ ਅਸਲੀਅਤ ਬਹੁਤ ਹੀ ਘਟੀਆ ਹੈ। | وَمَنَوٰةَ ٱلثَّالِثَةَ ٱلْأُخْرَىٰٓ. ﴿20﴾ |
| 21 ਕੀ ਤੁਹਾਡੇ ਲਈ ਪੁੱਤਰ ਹਨ ਤੇ ਅੱਲਾਹ ਲਈ ਧਿਆਂ ? | أَلَكُمُ ٱلذَّكَرُ وَلَهُ ٱلْأُنثَىٰ. ﴿21﴾ |
| 22 ਇਹ ਤਾਂ ਵੱਡੀ ਹੀ ਬੇਇਨਸਾਫੀ ਵਾਲੀ (ਭਾਵ ਕਾਣੀ) ਵੰਡ ਹੈ। | تِلْكَ إِذًۭا قِسْمَةٌۭ ضِيزَىٰٓ. ﴿22﴾ |
| 23 ਇਹ ਤਾਂ ਕੇਵਲ ਨਾਂ ਹੀ ਨਾਂ ਹਨ ਜਿਹੜੇ ਤੁਹਾਨੇ ਤੇ ਤੁਹਾਡੇ ਬਾਪ-ਦਾਦਿਆਂ ਨੇ ਰੱਖ ਛੱਡੇ ਹਨ। ਜਦ ਕਿ ਅੱਲਾਹ ਨੇ ਇਹਨਾਂ (ਦੇਵੀ ਦੇਵਤਿਆਂ) ਲਈ ਕੋਈ ਮਾਨਤਾ ਪੱਤਰ ਨਹੀਂ ਘੱਲਿਆ। ਉਹ ਲੋਕ ਤਾਂ ਅਟਕਲ ਦੇ ਪਿੱਛੇ ਤੁਰੇ ਜਾ ਰਹੇ ਹਨ ਅਤੇ ਉਸ ਦੀ ਚੀਜ਼ ਦੀ ਪੈਰਵੀ ਕਰ ਰਹੇ ਹਨ ਜੋ ਉਹਨ੍ਹਾਂ ਦਾ ਮਨ ਚਾਹੁੰਦਾ ਹੈ। ਜਦ ਕਿ ਉਹਨਾਂ ਦੇ ਰੱਬ ਵੱਲੋਂ ਉਹਨਾਂ ਕੋਲ ਹਿਦਾਇਤ ਆ ਚੁੱਕੀ ਹੈ। | إِنْ هِىَ إِلَّآ أَسْمَآءٌۭ سَمَّيْتُمُوهَآ أَنتُمْ وَءَابَآؤُكُم مَّآ أَنزَلَ ٱللَّهُ بِهَا مِن سُلْطَٰنٍ ۚ إِن يَتَّبِعُونَ إِلَّا ٱلظَّنَّ وَمَا تَهْوَى ٱلْأَنفُسُ ۖ وَلَقَدْ جَآءَهُم مِّن رَّبِّهِمُ ٱلْهُدَىٰٓ. ﴿23﴾ |
| 24 ਕੀ ਮਨੁੱਖ ਜੋ ਵੀ ਇੱਛਾ ਕਰੇ, ਉਹ ਚੀਜ਼ ਉਸ ਨੂੰ ਮਿਲਣੀ ਚਾਹੀਦੀ ਹੈ ? | أَمْ لِلْإِنسَٰنِ مَا تَمَنَّىٰ. ﴿24﴾ |
| 25 ਅੱਲਾਹ ਹੀ ਲੋਕ ਤੇ ਪਰਲੋਕ ਦਾ ਮਾਲਿਕ ਹੈ। | فَلِلَّهِ ٱلْءَاخِرَةُ وَٱلْأُولَىٰ. ﴿25﴾ |
| 26 ਅਕਾਸ਼ਾਂ ਵਿਚ ਕਿੰਨੇ ਹੀ ਫ਼ਰਿਸ਼ਤੇ ਹਨ ਜਿਨ੍ਹਾਂ ਦੀ ਸਿਫ਼ਾਰਸ਼ ਕੁੱਝ ਵੀ ਕੰਮ ਨਹੀਂ ਆਵੇਗੀ। ਪਰ ਹਾਂ ਜਿਸ ਵਿਅਕਤੀ ਲਈ ਅੱਲਾਹ (ਸਿਫ਼ਾਰਸ਼ ਕਰਨ ਦੀ) ਆਗਿਆ ਦੇ ਦੇਵੇ ਅਤੇ ਪਸੰਦ ਕਰੇ (ਫੇਰ ਸਿਫ਼ਾਰਸ਼ ਹੋ ਸਕਦੀ ਹੈ)। | ۞ وَكَم مِّن مَّلَكٍۢ فِى ٱلسَّمَٰوَٰتِ لَا تُغْنِى شَفَٰعَتُهُمْ شَيْـًٔا إِلَّا مِنۢ بَعْدِ أَن يَأْذَنَ ٱللَّهُ لِمَن يَشَآءُ وَيَرْضَىٰٓ. ﴿26﴾ |
| 27 ਜਿਹੜੇ ਲੋਕੀ ਪਰਲੋਕ ਨੂੰ ਨਹੀਂ ਮੰਨਦੇ ਉਹ ਫ਼ਰਿਸ਼ਤਿਆਂ ਦੇ ਨਾਂ ਇਸਤਰੀਆਂ ਜਿਹੇ ਰੱਖਦੇ ਹਨ। | إِنَّ ٱلَّذِينَ لَا يُؤْمِنُونَ بِٱلْءَاخِرَةِ لَيُسَمُّونَ ٱلْمَلَٰٓئِكَةَ تَسْمِيَةَ ٱلْأُنثَىٰ. ﴿27﴾ |
| 28 ਜਦ ਕਿ ਉਹਨਾਂ ਨੂੰ ਇਸ ਦਾ ਕੁੱਝ ਵੀ ਗਿਆਨ ਨਹੀਂ, ਉਹ ਤਾਂ ਕੇਵਲ ਅਟਕਲ ਦੇ ਪਿੱਛੇ ਲੱਗੇ ਹੋਏ ਹਨ, ਜਦ ਕਿ ਅਟਕਲ ਹੱਕ ਸੱਚ ਦੇ ਮੁਕਾਬਲੇ ਵਿਚ ਕੁੱਝ ਵੀ ਲਾਭਦਾਇਕ ਨਹੀਂ। | وَمَا لَهُم بِهِۦ مِنْ عِلْمٍ ۖ إِن يَتَّبِعُونَ إِلَّا ٱلظَّنَّ ۖ وَإِنَّ ٱلظَّنَّ لَا يُغْنِى مِنَ ٱلْحَقِّ شَيْـًۭٔا. ﴿28﴾ |
| 29 ਸੋ ਹੇ ਨਬੀ! ਤੁਸੀਂ ਵੀ ਉਸ ਵਿਅਕਤੀ ਤੋਂ ਮੂੰਹ ਮੋੜ ਲਵੋ (ਭਾਵ ਚਿੰਤਾ ਨਾ ਕਰੋ) ਜਿਹੜਾ ਸਾਡੇ ਜ਼ਿਕਰ (ਯਾਦ) ਤੋਂ ਮੂੰਹ ਮੋੜਦਾ ਹੈ ਅਤੇ ਕੇਵਲ ਸੰਸਾਰਿਕ ਜੀਵਨ ਹੀ ਚਾਹੁੰਦਾ ਹੈ। | فَأَعْرِضْ عَن مَّن تَوَلَّىٰ عَن ذِكْرِنَا وَلَمْ يُرِدْ إِلَّا ٱلْحَيَوٰةَ ٱلدُّنْيَا. ﴿29﴾ |
| 30 ਉਹਨਾਂ ਦੇ ਗਿਆਨ ਦੀ ਪਹੁੰਚ ਇਹੋ ਹੈ। ਬੇਸ਼ੱਕ ਤੁਹਾਡਾ ਰੱਬ ਉਸ ਵਿਅਕਤੀ ਨੂੰ ਚੰਗੀ ਤਰ੍ਹਾਂ ਜਾਣਦਾ ਹੈ ਜਿਹੜਾ ਉਸ ਦੇ ਰਾਹ ਤੋਂ ਭਟਕ ਗਿਆ ਅਤੇ ਉਹੀਓ ਉਸ ਵਿਅਕਤੀ ਨੂੰ ਵੀ ਜਾਣਦਾ ਹੈ ਜਿਹੜਾ ਸਿੱਧੇ ਰਾਹ ’ਤੇ ਹੈ। | ذَٰلِكَ مَبْلَغُهُم مِّنَ ٱلْعِلْمِ ۚ إِنَّ رَبَّكَ هُوَ أَعْلَمُ بِمَن ضَلَّ عَن سَبِيلِهِۦ وَهُوَ أَعْلَمُ بِمَنِ ٱهْتَدَىٰ. ﴿30﴾ |
| 31 ਅਕਾਸ਼ਾਂ ਤੇ ਧਰਤੀ ਵਿਚ ਜੋ ਕੁੱਝ ਵੀ ਹੈ ਅੱਲਾਹ ਹੀ ਉਹਨਾਂ ਸਭ ਦਾ ਮਾਲਿਕ ਹੈ, ਸੋ ਉਹ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ (ਸੰਸਾਰ ਵਿਚ) ਬੁਰਾਈਆਂ ਕੀਤੀਆਂ ਹਨ ਉਹਨਾਂ ਦੀਆਂ ਕਰਣੀਆਂ ਦੀ ਸਜ਼ਾ ਦੇਵੇ ਅਤੇ ਜਿਨ੍ਹਾਂ ਨੇ ਨੇਕੀਆਂ ਕੀਤੀਆਂ ਹਨ ਉਹਨਾਂ ਨੂੰ ਵਧੀਆ ਬਦਲਾ ਦੇਵੇ। | وَلِلَّهِ مَا فِى ٱلسَّمَٰوَٰتِ وَمَا فِى ٱلْأَرْضِ لِيَجْزِىَ ٱلَّذِينَ أَسَٰٓـُٔوا۟ بِمَا عَمِلُوا۟ وَيَجْزِىَ ٱلَّذِينَ أَحْسَنُوا۟ بِٱلْحُسْنَى. ﴿31﴾ |
| 32 ਉਹ ਲੋਕ ਜਿਹੜੇ ਮਹਾਂ ਪਾਪਾਂ ਤੋਂ ਤੇ ਅਸ਼ਲੀਲਤਾ ਤੋਂ ਬਚਦੇ ਹਨ ਛੁੱਟ ਇਸ ਤੋਂ ਕਿ ਕੋਈ ਛੋਟਾ ਮੋਟਾ ਗੁਨਾਹ ਹੋ ਜਾਵੇ, ਬੇਸ਼ੱਕ (ਉਹਨਾਂ ਲੋਕਾਂ ਲਈ) ਤੁਹਾਡੇ ਰੱਬ ਦੀ ਬਖ਼ਸ਼ਿਸ਼ ਅਤਿ ਵਿਸ਼ਾਲ ਹੈ। ਉਹ ਤਹਾਨੂੰ ਉਸ ਸਮੇਂ ਤੋਂ ਜਾਣਦਾ ਹੈ ਜਦੋਂ ਉਸ ਨੇ ਤੁਹਾਨੂੰ ਧਰਤੀਓਂ (ਭਾਵ ਮਿੱਟੀ ਤੋਂ) ਪੈਦਾ ਕੀਤਾ ਸੀ। ਜਦੋਂ ਤੁਸੀਂ ਆਪਣੀਆਂ ਮਾਵਾਂ ਦੇ ਗਰਭ ਵਿਚ ਭੂਰਣ ਅਵਸਥਾ ਵਿਚ ਹੀ ਸੀ। ਸੋ ਇਸ ਲਈ ਤੁਸੀਂ ਆਪਣੀ ਪਾਕੀ ਬਿਆਨ ਨਾ ਕਰੋ। ਉਹ ਚੰਗੀ ਤਰ੍ਹਾਂ ਜਾਣਦਾ ਹੈ ਕਿ ਰੱਬ ਦਾ ਡਰ-ਭੌ ਰਖਣ ਵਾਲਾ ਕੌਣ ਹੈ। | ٱلَّذِينَ يَجْتَنِبُونَ كَبَٰٓئِرَ ٱلْإِثْمِ وَٱلْفَوَٰحِشَ إِلَّا ٱللَّمَمَ ۚ إِنَّ رَبَّكَ وَٰسِعُ ٱلْمَغْفِرَةِ ۚ هُوَ أَعْلَمُ بِكُمْ إِذْ أَنشَأَكُم مِّنَ ٱلْأَرْضِ وَإِذْ أَنتُمْ أَجِنَّةٌۭ فِى بُطُونِ أُمَّهَٰتِكُمْ ۖ فَلَا تُزَكُّوٓا۟ أَنفُسَكُمْ ۖ هُوَ أَعْلَمُ بِمَنِ ٱتَّقَىٰٓ. ﴿32﴾ |
| 33 ਕੀ ਤੁਸੀਂ ਉਸ ਵਿਅਕਤੀ ਨੂੰ ਵੇਖਿਆ ਹੈ ਜਿਸ ਨੇ ਹੱਕ ਤੋਂ ਮੂੰਹ ਮੋੜਿਆ ਹੈ? | أَفَرَءَيْتَ ٱلَّذِى تَوَلَّىٰ. ﴿33﴾ |
| 34 ਉਸ ਨੇ ਬਹੁਤ ਹੀ ਥੋੜ੍ਹਾ ਮਾਲ (ਰੱਬ ਦੀ ਰਾਹ ਵਿਚ) ਦਿੱਤਾ, ਫੇਰ ਉਹ ਵੀ (ਦੇਣਾ) ਬੰਦ ਕਰ ਦਿੱਤਾ। | وَأَعْطَىٰ قَلِيلًۭا وَأَكْدَىٰٓ. ﴿34﴾ |
| 35 ਕੀ ਉਸ ਵਿਅਕਤੀ ਕੋਲ ਗ਼ੈਬ (ਪਰੋਖ) ਦੀ ਜਾਣਕਾਰੀ ਹੈ ਕਿ ਉਹ (ਸਭ ਕੁੱਝ) ਵੇਖ ਰਿਹਾ ਹੈ ? | أَعِندَهُۥ عِلْمُ ٱلْغَيْبِ فَهُوَ يَرَىٰٓ. ﴿35﴾ |
| 36 ਕੀ ਉਸ ਨੂੰ ਉਹਨਾਂ ਗੱਲਾਂ ਦੀ ਜਾਣਕਾਰੀ ਨਹੀਂ ਦਿੱਤੀ ਗਈ ਜਿਹੜੀ ਮੂਸਾ ਦੇ ਸਹੀਫ਼ਿਆਂ (ਪੋਥੀਆਂ) ਵਿਚ ਹੈ? | أَمْ لَمْ يُنَبَّأْ بِمَا فِى صُحُفِ مُوسَىٰ. ﴿36﴾ |
| 37 ਅਤੇ ਜੋ ਇਬਰਾਹੀਮ ਦੇ ਸਹੀਫਿਆਂ (ਪੋਥੀਆਂ) ਵਿਚ ਹੈ, ਜਿਹੜਾ (ਰੱਬ ਦਾ) ਵਫ਼ਾਦਾਰ ਸੀ? | وَإِبْرَٰهِيمَ ٱلَّذِى وَفَّىٰٓ. ﴿37﴾ |
| 38 ਕਿ ਕੋਈ ਭਾਰ ਚੁੱਕਣ ਵਾਲਾ ਕਿਸੇ ਦੂਜੇ ਦਾ ਭਾਰ ਨਹੀਂ ਚੁੱਕੇਗਾ। | أَلَّا تَزِرُ وَازِرَةٌۭ وِزْرَ أُخْرَىٰ. ﴿38﴾ |
|
39
ਕਿ ਮਨੁੱਖ ਲਈ ਬਸ ਉਹੀਓ ਹੈ ਜਿਸ ਲਈ ਉਹ ਕੋਸ਼ਿਸ਼ਾਂ ਕਰਦਾ ਹੈ ।[2]
[2] ਅੱਲਾਹ ਦੇ ਰਸੂਲ ਨੇ ਫ਼ਰਮਾਇਆ ਜਦੋਂ ਕੋਈ ਵਿਅਕਤੀ ਮਰ ਜਾਂਦਾ ਹੈ ਤਾਂ ਉਸ ਦੇ ਅਮਲਾਂ ਦਾ ਸਿਲਸਿਲਾ ਵੀ ਸਮਾਪਤ ਹੋ ਜਾਂਦਾ ਹੈ। ਛੁਟ ਤਿੰਨ ਗੱਲਾਂ ਤੋਂ 1਼ ਸਦਕਾ-ਏ-ਜਾਰੀਆ, 2਼ ਉਹ ਗਿਆਨ ਜਿਸ ਤੋਂ ਲਾਭ ਉਠਾਉਣ, 3਼ ਨੇਕ ਔਲਾਜ ਜਿਹੜੀ ਆਪਣੇ ਮਾਪਿਆਂ ਲਈ ਰੱਬ ਤੋਂ ਦੁਆਇਆਂ ਕਰਦੀ ਹੈ। (ਸਹੀ ਮੁਸਲਿਮ, ਹਦੀਸ: 1631)
|
وَأَن لَّيْسَ لِلْإِنسَٰنِ إِلَّا مَا سَعَىٰ. ﴿39﴾ |
| 40 ਅਤੇ ਉਸ ਦੀਆਂ ਕੋਸ਼ਿਸ਼ਾਂ ਛੇਤੀ ਹੀ ਵੇਖੀਆਂ ਜਾਣਗੀਆਂ। | وَأَنَّ سَعْيَهُۥ سَوْفَ يُرَىٰ. ﴿40﴾ |
| 41 ਫੇਰ ਉਸ ਨੂੰ (ਕੋਸ਼ਿਸ਼ਾਂ ਦਾ) ਪੂਰਾ-ਪੂਰਾ ਬਦਲਾ ਦਿੱਤਾ ਜਾਵੇਗਾ। | ثُمَّ يُجْزَىٰهُ ٱلْجَزَآءَ ٱلْأَوْفَىٰ. ﴿41﴾ |
| 42 (ਹੇ ਨਬੀ!) ਬੇਸ਼ੱਕ ਸਾਰਿਆਂ ਨੇ ਤੁਹਾਡੇ ਰੱਬ ਕੋਲ ਹੀ ਪਹੁੰਚਣਾ ਹੈ। | وَأَنَّ إِلَىٰ رَبِّكَ ٱلْمُنتَهَىٰ. ﴿42﴾ |
| 43 ਬੇਸ਼ੱਕ ਉਹੀਓ ਹਸਾਉਂਦਾ ਹੈ ਤੇ ਉਹੀਓ ਰੁਆਉਂਦਾ ਹੈ। | وَأَنَّهُۥ هُوَ أَضْحَكَ وَأَبْكَىٰ. ﴿43﴾ |
| 44 ਉਹੀਓ ਮੌਤ ਦਿੰਦਾ ਹੈ ਤੇ ਉਹੀਓ ਜਿਊਂਦਾ ਕਰਦਾ ਹੈ। | وَأَنَّهُۥ هُوَ أَمَاتَ وَأَحْيَا. ﴿44﴾ |
| 45 ਉਸੇ ਨੇ ਨਰ ਅਤੇ ਮਦੀਨ ਦਾ ਜੋੜਾ ਬਣਾਇਆ। | وَأَنَّهُۥ خَلَقَ ٱلزَّوْجَيْنِ ٱلذَّكَرَ وَٱلْأُنثَىٰ. ﴿45﴾ |
| 46 ਵੀਰਜ ਤੋਂ (ਜੋੜਾ ਬਣਾਇਆ) ਜਦੋਂ ਉਹ (ਗਰਭ ਵਿਚ) ਟਪਕਾਇਆ ਜਾਂਦਾ ਹੈ। | مِن نُّطْفَةٍ إِذَا تُمْنَىٰ. ﴿46﴾ |
| 47 (ਮਰਨ ਤੋਂ ਬਾਅਦ) ਮੁੜ ਸੁਰਜੀਤ ਕਰਨਾ ਵੀ ਉਸੇ (ਅੱਲਾਹ) ਦੇ ਜ਼ਿੰਮੇ ਹੈ। | وَأَنَّ عَلَيْهِ ٱلنَّشْأَةَ ٱلْأُخْرَىٰ. ﴿47﴾ |
| 48 ਉਹੀਓ ਧੰਨ ਦੌਲਤ ਦਿੰਦਾ ਹੈ ਤੇ ਸਰਮਾਏਦਾਰ ਬਣਾਉਂਦਾ ਹੈ। | وَأَنَّهُۥ هُوَ أَغْنَىٰ وَأَقْنَىٰ. ﴿48﴾ |
| 49 ਉਹੀਓ ਸ਼ਿਅਰਾ (ਨਾਂ ਦੇ ਤਾਰੇ) ਦਾ ਰੱਬ ਹੈ। (ਜਿਸ ਨੂੰ ਤੁਸੀਂ ਪੂਜਦੇ ਹੋ) | وَأَنَّهُۥ هُوَ رَبُّ ٱلشِّعْرَىٰ. ﴿49﴾ |
| 50 ਬੇਸ਼ੱਕ ਉਸੇ ਨੇ ਪਹਿਲੇ ਆਦ ਨੂੰ ਹਲਾਕ ਕੀਤਾ। | وَأَنَّهُۥٓ أَهْلَكَ عَادًا ٱلْأُولَىٰ. ﴿50﴾ |
| 51 ਅਤੇ ‘ਸਮੂਦ’ ਨੂੰ ਵੀ (ਹਲਾਕ ਕੀਤਾ), ਫੇਰ ਉਸ ਨੇ ਕਿਸੇ ਨੂੰ ਵੀ ਬਾਕੀ ਨਹੀਂ ਛੱਡਿਆ। | وَثَمُودَا۟ فَمَآ أَبْقَىٰ. ﴿51﴾ |
| 52 ਉਹਨਾਂ (ਆਦ ਤੇ ਮਸੂਦ) ਤੋਂ ਪਹਿਲਾਂ ਨੂਹ ਦੀ ਕੌਮ ਨੂੰ ਵੀ (ਹਲਾਕ ਕੀਤਾ), ਨਿਰਸੰਦੇਹ, ਉਹ ਵੱਡੇ ਜ਼ਾਲਮ ਤੇ ਬਾਗ਼ੀ ਲੋਕ ਸਨ। | وَقَوْمَ نُوحٍۢ مِّن قَبْلُ ۖ إِنَّهُمْ كَانُوا۟ هُمْ أَظْلَمَ وَأَطْغَىٰ. ﴿52﴾ |
| 53 ਉਸ (ਅੱਲਾਹ) ਨੇ (ਲੂਤ ਕੌਮ ਦੀਆਂ) ਮੂਧੀਆਂ ਕਰਨ ਯੋਗ ਬਸਤੀਆਂ ਨੂੰ ਚੁੱਕ ਕੇ ਧਰਤੀ ਉੱਤੇ ਵਗਾਹ ਮਾਰਿਆ। | وَٱلْمُؤْتَفِكَةَ أَهْوَىٰ. ﴿53﴾ |
| 54 ਫੇਰ ਉਸ ਬਸਤੀ ਨੂੰ (ਪੱਥਰਾਂ ਤੇ ਮੀਂਹ ਨੇ) ਢੱਕ ਲਿਆ, ਜਿਸ ਨੇ ਉਹਨਾਂ ਨੂੰ ਢਕਣਾ ਸੀ। | فَغَشَّىٰهَا مَا غَشَّىٰ. ﴿54﴾ |
| 55 ਸੋ (ਹੇ ਮਨੁੱਖ!) ਤੂੰ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਵਿਚ ਸ਼ੱਕ ਕਰੇਂਗਾ? | فَبِأَىِّ ءَالَآءِ رَبِّكَ تَتَمَارَىٰ. ﴿55﴾ |
| 56 ਇਹ (ਰਸੂਲ) ਤਾਂ ਪਹਿਲਾਂ ਤੋਂ ਆਏ ਹੋਏ ਡਰਾਉਣ ਵਾਲਿਆਂ ਵਿੱਚੋਂ ਇਕ ਡਰਾਉਣ ਵਾਲਾ ਹੈ। | هَٰذَا نَذِيرٌۭ مِّنَ ٱلنُّذُرِ ٱلْأُولَىٰٓ. ﴿56﴾ |
| 57 ਨੇੜੇ ਆਉਣ ਵਾਲੀ (ਕਿਆਮਤ) ਹੋਰ ਨੇੜੇ ਆ ਲੱਗੀ ਹੈ। | أَزِفَتِ ٱلْءَازِفَةُ. ﴿57﴾ |
| 58 ਉਸ ਕਿਆਮਤ ਨੂੰ, ਛੁੱਟ ਅੱਲਾਹ ਤੋਂ, ਹੋਰ ਕੋਈ ਪ੍ਰਗਟ ਕਰਨ ਵਾਲਾ ਨਹੀਂ। | لَيْسَ لَهَا مِن دُونِ ٱللَّهِ كَاشِفَةٌ. ﴿58﴾ |
| 59 ਕੀ ਤੁਸੀਂ ਇਸੇ (.ਕੁਰਆਨ ਦੀ) ਗੱਲ ਉੱਤੇ ਰੁਰਾਨੀ ਪ੍ਰਗਟ ਕਰਦੇ ਹੋ ? | أَفَمِنْ هَٰذَا ٱلْحَدِيثِ تَعْجَبُونَ. ﴿59﴾ |
| 60 ਤੁਸੀਂ ਹਸਦੇ ਹੋ, ਰੌਂਦੇ ਨਹੀਂ। | وَتَضْحَكُونَ وَلَا تَبْكُونَ. ﴿60﴾ |
| 61 ਤੁਸੀਂ ਖੇਡ-ਕੁੱਦ ਵਿਚ ਮਸਤ ਹੋ। | وَأَنتُمْ سَٰمِدُونَ. ﴿61﴾ |
| 62 ਤੁਸੀਂ (ਬਾਜ਼ ਆ ਜਾਓ ਤੇ) ਅੱਲਾਹ ਨੂੰ ਸਿਜਦਾ ਕਰੋ ਅਤੇ ਉਸ ਦੀ ਬੰਦਗੀ ਕਰੋ। | فَٱسْجُدُوا۟ لِلَّهِ وَٱعْبُدُوا۟ ۩. ﴿62﴾ |