الواقعة
ਪੰਜਾਬੀ Translation with Arabic Quran Text
| ਪੰਜਾਬੀ | العربية |
|---|---|
| 1 ਜਦ ਵਾਪਰਨ ਵਾਲੀ (ਕਿਆਮਤ) ਵਾਪਰੇਗੀ। | إِذَا وَقَعَتِ ٱلْوَاقِعَةُ. ﴿1﴾ |
| 2 ਉਸ ਸਮੇਂ ਊਸ ਨੂੰ ਕੋਈ ਵੀ ਝੁਠਲਾਉਣ ਵਾਲਾ ਨਹੀਂ ਹੋਵੇਗਾ। | لَيْسَ لِوَقْعَتِهَا كَاذِبَةٌ. ﴿2﴾ |
| 3 ਉਹ ਘਟਨਾ ਹੇਠਲੀ ਉੱਤੇ ਕਰ ਦੇਣ ਵਾਲੀ ਹੋਵੇਗੀ। | خَافِضَةٌۭ رَّافِعَةٌ. ﴿3﴾ |
| 4 ਜਦੋਂ ਧਰਤੀ ਹਲੂਣ ਦਿੱਤੀ ਜਾਵੇਗੀ। | إِذَا رُجَّتِ ٱلْأَرْضُ رَجًّۭا. ﴿4﴾ |
| 5 ਪਹਾੜ ਚੂਰਾ-ਚੂਰਾ ਕਰ ਦਿੱਤੇ ਜਾਣਗੇ। | وَبُسَّتِ ٱلْجِبَالُ بَسًّۭا. ﴿5﴾ |
| 6 ਫੇਰ ਉਹ ਪਹਾੜ ਖਿਲਰੀ ਧੂੜ ਜਹਿ ਹੋ ਜਾਣਗੇ। | فَكَانَتْ هَبَآءًۭ مُّنۢبَثًّۭا. ﴿6﴾ |
| 7 ਤੁਸੀਂ ਲੋਕ ਤਿੰਨ ਟੋਲੀਆਂ ਵਿਚ ਹੋ ਜਾਓਗੇ। | وَكُنتُمْ أَزْوَٰجًۭا ثَلَٰثَةًۭ. ﴿7﴾ |
| 8 (ਇਕ ਹਨ) ਸੱਜੇ ਹੱਥ ਵਾਲੇ, ਸੱਜੇ ਹੱਥ ਵਾਲਿਆਂ ਦਾ ਕੀ ਕਹਿਣਾ। | فَأَصْحَٰبُ ٱلْمَيْمَنَةِ مَآ أَصْحَٰبُ ٱلْمَيْمَنَةِ. ﴿8﴾ |
| 9 (ਦੂਜੇ ਹਨ) ਖੱਬੇ ਹੱਥ ਵਾਲੇ, ਕਿੰਨੇ ਮੰਦੇਭਾਗੀ ਹਨ ਖੱਬੇ ਹੱਥ ਵਾਲੇ। | وَأَصْحَٰبُ ٱلْمَشْـَٔمَةِ مَآ أَصْحَٰبُ ٱلْمَشْـَٔمَةِ. ﴿9﴾ |
| 10 (ਤੀਜੇ ਹਨ) ਅੱਗੇ ਰਹਿਣ ਵਾਲੇ ਤਾਂ ਅੱਗੇ ਹੀ ਰਹਿਣ ਵਾਲੇ ਹਨ। | وَٱلسَّٰبِقُونَ ٱلسَّٰبِقُونَ. ﴿10﴾ |
| 11 ਇਹੋ ਲੋਕ (ਰੱਬ ਦੇ) ਨਿਕਟਵਰਤੀ ਹਨ। | أُو۟لَٰٓئِكَ ٱلْمُقَرَّبُونَ. ﴿11﴾ |
| 12 ਇਹਨਾਂ ਲਈ ਨਿਅਮਤਾਂ ਭਰੇ ਬਾਗ਼ (ਜੰਨਤਾਂ) ਹਨ। | فِى جَنَّٰتِ ٱلنَّعِيمِ. ﴿12﴾ |
| 13 (ਇਹਨਾਂ ਵਿਚ) ਇਕ ਵੱਡਾ ਜੱਥਾ ਪਹਿਲਿਆਂ (ਭਾਵ ਸਹਾਬਾਂ) ਵਿੱਚੋਂ ਹੋਵੇਗਾ। | ثُلَّةٌۭ مِّنَ ٱلْأَوَّلِينَ. ﴿13﴾ |
| 14 ਅਤੇ ਥੋੜ੍ਹੇ ਲੋਕ ਪਿਛਲਿਆਂ ਵਿੱਚੋਂ ਹੋਣਗੇ। | وَقَلِيلٌۭ مِّنَ ٱلْءَاخِرِينَ. ﴿14﴾ |
| 15 ਉਹ ਲੋਕ ਸੋਨੇ ਦੀਆਂ ਤਾਰਾਂ ਨਾਲ ਸਜੇ ਤਖਤਾਂ ਉੱਤੇ ਬੈਠੇ ਹੋਣਗੇ। | عَلَىٰ سُرُرٍۢ مَّوْضُونَةٍۢ. ﴿15﴾ |
| 16 ਉਹ ਇਕ ਦੂਜੇ ਦੇ ਆਹਮਣੋ ਸਾਹਮਣੇ ਤਕੀਏ ਲਾਈਂ ਬੈਠੇ ਕੋਣਗੇ। | مُّتَّكِـِٔينَ عَلَيْهَا مُتَقَٰبِلِينَ. ﴿16﴾ |
| 17 ਉਹਨਾਂ ਦੀ ਸੇਵਾ ਲਈ ਸਦੀਵੀ ਅਵਸਥਾ ਵਿਚ ਰਹਿਣ ਵਾਲੇ ਮੁੰਡੇ ਹੋਣਗੇ। | يَطُوفُ عَلَيْهِمْ وِلْدَٰنٌۭ مُّخَلَّدُونَ. ﴿17﴾ |
| 18 ਅਤੇ ਇਹ ਮੁੰਡੇ ਪਿਆਲੇ, ਤੇ ਸੁਰਾਹੀਆਂ ਤੇ ਸ਼ਰਾਬ ਦੇ ਵਗਦੇ ਸੋਮੇ ਦੀ ਸ਼ਰਾਬ ਨਾਲ ਡਕੋ-ਡਕ ਭਰੇ ਜਾਮ ਚੁੱਕੀ ਭੱਜੇ ਨੱਠੇ ਫਿਰਦੇ ਹੋਣਗੇ। | بِأَكْوَابٍۢ وَأَبَارِيقَ وَكَأْسٍۢ مِّن مَّعِينٍۢ. ﴿18﴾ |
| 19 ਇਹ ਸ਼ਰਾਬ ਪੀਣ ਨਾਲ ਨਾ ਤਾਂ ਉਹਨਾਂ ਦੇ ਸਿਰਾਂ ਵਿਚ ਦਰਦ ਹੋਵੇਗਾ ਅਤੇ ਨਾ ਹੀ ਉਹਨਾਂ ਦੀ ਅਕਲ ਮਾਰੀ ਜਾਵੇਗੀ। | لَّا يُصَدَّعُونَ عَنْهَا وَلَا يُنزِفُونَ. ﴿19﴾ |
| 20 ਉਹਨਾਂ ਕੋਲ ਅਜਿਹੇ ਸੁਆਦਲੇ ਫਲ ਹੋਣਗੇ ਜਿਨ੍ਹਾਂ ਨੂੰ ਉਹ ਪਸੰਦ ਕਰਨਗੇ। | وَفَٰكِهَةٍۢ مِّمَّا يَتَخَيَّرُونَ. ﴿20﴾ |
| 21 ਅਤੇ ਉਹਨਾਂ ਦੀ ਇੱਛਾ ਅਨੁਸਾਰ ਪੰਛੀਆਂ ਦਾ ਗੋਸ਼ਤ (ਮਾਸ) ਹੋਵੇਗਾ। | وَلَحْمِ طَيْرٍۢ مِّمَّا يَشْتَهُونَ. ﴿21﴾ |
| 22 ਉਹਨਾਂ ਲਈ ਵੱਡੀਆਂ-ਵੱਡੀਆਂ ਸੋਹਣੀਆਂ ਅੱਖਾਂ ਵਾਲੀਆਂ ਹੂਰਾਂ ਹੋਣਗੀਆਂ। | وَحُورٌ عِينٌۭ. ﴿22﴾ |
| 23 ਜਿਵੇਂ ਗ਼ਲਾਫ਼ਾਂ ਵਿਚ ਸੁਰੱਖਿਅਤ ਰੱਖੇ ਮੋਤੀ। | كَأَمْثَٰلِ ٱللُّؤْلُؤِ ٱلْمَكْنُونِ. ﴿23﴾ |
| 24 ਇਹ ਉਹਨਾਂ ਦੇ ਕਰਮਾਂ ਦਾ ਬਦਲਾ ਹੈ। | جَزَآءًۢ بِمَا كَانُوا۟ يَعْمَلُونَ. ﴿24﴾ |
| 25 ਉਹ ਜੰਨਤ ਵਿਚ ਨਾ ਕੋਈ ਬੇਕਾਰ ਗੱਲਾਂ ਸੁਣਨਗੇ ਨਾ ਹੀ ਗੁਨਾਹ ਦੀ ਗੱਲ ਸੁਣਨਗੇ। | لَا يَسْمَعُونَ فِيهَا لَغْوًۭا وَلَا تَأْثِيمًا. ﴿25﴾ |
| 26 ਹਾਂ ਇਕ ਬੋਲ ਸਲਾਮ, ਸਲਾਮ (ਬੋਲਿਆ ਜਾਵੇਗਾ)। | إِلَّا قِيلًۭا سَلَٰمًۭا سَلَٰمًۭا. ﴿26﴾ |
| 27 ਸੱਜੇ ਹੱਥ ਵਾਲੇ ਕਿੰਨੇ ਭਾਗਾਂ ਵਾਲੇ ਹਨ ਸੱਜੇ ਹੱਥ ਵਾਲੇ। | وَأَصْحَٰبُ ٱلْيَمِينِ مَآ أَصْحَٰبُ ٱلْيَمِينِ. ﴿27﴾ |
| 28 ਉਹ ਬਿਨਾਂ ਕੰਡਿਆਂ ਦੀਆਂ ਬੇਰੀਆਂ ਵਿਚ ਹੋਣਗੇ। | فِى سِدْرٍۢ مَّخْضُودٍۢ. ﴿28﴾ |
| 29 ਅਤੇ ਤਹਿ-ਪਰ-ਤਹਿ ਚੜ੍ਹੇ ਹੋਏ ਕੇਲਿਆਂ ਵਿਚ ਹੋਣਗੇ। | وَطَلْحٍۢ مَّنضُودٍۢ. ﴿29﴾ |
| 30 ਦੂਰ ਤਕ ਫੈਲੀਆਂ ਲੰਮੀਆਂ ਲੰਮੀਆਂ ਛਾਵਾਂ ਹੇਠ ਹੋਣਗੇ। | وَظِلٍّۢ مَّمْدُودٍۢ. ﴿30﴾ |
| 31 (ਉੱਥੇ) ਹਰ ਵੇਲੇ ਵਗਦੀਆਂ ਨਹਿਰਾਂ ਹੋਣਗੀਆਂ। | وَمَآءٍۢ مَّسْكُوبٍۢ. ﴿31﴾ |
| 32 ਅਣਗ਼ਿਣਤ ਫਲ ਹੋਣਗੇ। | وَفَٰكِهَةٍۢ كَثِيرَةٍۢ. ﴿32﴾ |
| 33 ਜਿਹੜੇ ਨਾ ਕਦੇ ਮੁੱਕਣਗੇ ਅਤੇ ਨਾ ਹੀ ਖਾਣ ਦੀ ਮਨਾਹੀ ਹੋਵੇਗੀ। | لَّا مَقْطُوعَةٍۢ وَلَا مَمْنُوعَةٍۢ. ﴿33﴾ |
| 34 (ਬੇਠਣ ਲਈ) ਉੱਚੀਆਂ ਥਾਵਾਂ ਹੋਣਗੀਆਂ। | وَفُرُشٍۢ مَّرْفُوعَةٍ. ﴿34﴾ |
| 35 ਉਹਨਾਂ (ਸੱਜੇ ਹੱਥ ਵਾਲਿਆਂ) ਦੀਆਂ ਪਤਨੀਆਂ ਨੂੰ ਅਸੀਂ ਵਿਸ਼ੇਸ਼ ਤਰੀਕੇ ਨਾਲ ਪੈਦਾ ਕਰਾਂਗੇ। | إِنَّآ أَنشَأْنَٰهُنَّ إِنشَآءًۭ. ﴿35﴾ |
| 36 ਅਸੀਂ ਉਹਨਾਂ ਨੂੰ ਕੁਆਰੀਆਂ ਬਣਾ ਦਿਆਂਗੇ। | فَجَعَلْنَٰهُنَّ أَبْكَارًا. ﴿36﴾ |
| 37 ਜਿਹੜੀਆਂ ਮਨ ਮੁਹਣੀਆਂ ਅਤੇ (ਪਤੀ ਦੀਆਂ) ਹਾਣਨਾਂ ਹੋਣਗੀਆਂ। | عُرُبًا أَتْرَابًۭا. ﴿37﴾ |
| 38 ਇਹ ਸਭ ਕੁੱਝ ਸੱਜੇ ਹੱਥ ਵਾਲਿਆਂ ਲਈ ਹੈ। | لِّأَصْحَٰبِ ٱلْيَمِينِ. ﴿38﴾ |
| 39 ਇਹਨਾਂ ਦੀ ਵੱਡੀ ਗਿਣਤੀ ਪਹਿਲਿਆਂ (ਭਾਵ ਨਬੀ ਦੇ ਸਾਥੀਆਂ) ਵਿੱਚੋਂ ਹੀ ਹੈ। | ثُلَّةٌۭ مِّنَ ٱلْأَوَّلِينَ. ﴿39﴾ |
| 40 ਅਤੇ ਪਿਛਲਿਆਂ ਵਿੱਚੋਂ ਵੀ ਇਕ ਵੱਡੀ ਗਿਣਤੀ ਹੋਵੇਗੀ। | وَثُلَّةٌۭ مِّنَ ٱلْءَاخِرِينَ. ﴿40﴾ |
| 41 ਅਤੇ ਖੱਬੇ ਹੱਥ ਵਾਲੇ! ਕਿੰਨੇ ਮੰਦਭਾਗੇ ਹਨ ਖੱਬੇ ਹੱਥ ਵਾਲੇ। | وَأَصْحَٰبُ ٱلشِّمَالِ مَآ أَصْحَٰبُ ٱلشِّمَالِ. ﴿41﴾ |
| 42 ਉਹ ਸਖ਼ਤ ਗਰਮ ਹਵਾ ਅਤੇ ਉੱਬਲਦੇ ਹੋਏ ਪਾਣੀ ਵਿਚ ਹੋਣਗੇ। | فِى سَمُومٍۢ وَحَمِيمٍۢ. ﴿42﴾ |
| 43 ਅਤੇ ਕਾਲੇ ਧੂੰਏਂ ਦੀ ਛਾਂ ਵਿਚ ਹੋਣਗੇ। | وَظِلٍّۢ مِّن يَحْمُومٍۢ. ﴿43﴾ |
| 44 ਨਾ ਉਹ ਠੰਡੀ ਹੋਵੇਗੀ ਤੇ ਨਾ ਹੀ ਸੁੱਖਦਾਈ ਹੋਵੇਗੀ। | لَّا بَارِدٍۢ وَلَا كَرِيمٍ. ﴿44﴾ |
| 45 ਇਹ ਲੋਕ ਇਸ (ਕਿਆਮਤ ਦੇ ਵਾਪਰਣ ਤੋਂ ਪਹਿਲਾਂ) ਵੱਡੇ ਨਖਰਿਆਂ ਵਿਚ ਪਲੇ ਸਨ। | إِنَّهُمْ كَانُوا۟ قَبْلَ ذَٰلِكَ مُتْرَفِينَ. ﴿45﴾ |
|
46
ਉਹ ਮਹਾ ਪਾਪ (ਭਾਵ ਸ਼ਿਰਕ) ਉੱਤੇ ਅੜਿਆ ਕਰਦੇ ਸਨ।[1]
[1] ਵੇਖੋ ਸੂਰਤ ਆਲੇ-ਇਮਰਾਨ, ਹਾਸ਼ੀਆ ਆਇਤ 130/3
|
وَكَانُوا۟ يُصِرُّونَ عَلَى ٱلْحِنثِ ٱلْعَظِيمِ. ﴿46﴾ |
| 47 ਉਹ ਆਖਦੇ ਸਨ ਕਿ ਜਦੋਂ ਅਸੀਂ ਮਰ ਜਾਵਾਂਗੇ ਅਤੇ ਮਿੱਟੀ ਤੇ ਹੱਡੀਆਂ ਬਣ ਜਾਵਾਂਗੇ ਤਾਂ ਕੀ ਅਸੀਂ ਮੁੜ ਸੁਰਜੀਤ ਕੀਤੇ ਜਾਵਾਂਗੇ? | وَكَانُوا۟ يَقُولُونَ أَئِذَا مِتْنَا وَكُنَّا تُرَابًۭا وَعِظَٰمًا أَءِنَّا لَمَبْعُوثُونَ. ﴿47﴾ |
| 48 ਅਤੇ ਕੀ ਸਾਡੇ ਪਿਓ ਦਾਦਿਆਂ ਨੂੰ ਵੀ ਉਠਾਇਆ ਜਾਵੇਗਾ ? | أَوَءَابَآؤُنَا ٱلْأَوَّلُونَ. ﴿48﴾ |
| 49 (ਹੇ ਨਬੀ!) ਤੁਸੀਂ ਆਖ ਦਿਓ ਨਿਰਸੰਦੇਹ, ਪਹਿਲਾਂ ਵੀ ਅਤੇ ਪਿਛਲੇ ਵੀ (ਭਾਵ ਸਾਰੇ ਉਠਾਏ ਜਾਣਗੇ)। | قُلْ إِنَّ ٱلْأَوَّلِينَ وَٱلْءَاخِرِينَ. ﴿49﴾ |
| 50 ਬੇਸ਼ੱਕ ਇਹਨਾਂ ਸਭ ਨੂੰ ਇਕ ਨਿਸ਼ਚਿਤ ਦਿਹਾੜੇ ਇੱਕਤਰ ਕੀਤਾ ਜਾਵੇਗਾ। | لَمَجْمُوعُونَ إِلَىٰ مِيقَٰتِ يَوْمٍۢ مَّعْلُومٍۢ. ﴿50﴾ |
| 51 ਹੇ ਕੁਰਾਹੀਓ ਅਤੇ ਇਨਕਾਰੀਓ! | ثُمَّ إِنَّكُمْ أَيُّهَا ٱلضَّآلُّونَ ٱلْمُكَذِّبُونَ. ﴿51﴾ |
| 52 ਤੁਸੀਂ ਲੋਕ ਥੋਹਰ ਦੇ ਰੱਖ ਅਵੱਸ਼ ਖਾਓਂਗੇ। | لَءَاكِلُونَ مِن شَجَرٍۢ مِّن زَقُّومٍۢ. ﴿52﴾ |
| 53 (ਤੁਸੀਂ) ਇਸ ਨਾਲ ਹੀ ਆਪਣਾ ਢਿੱਡ ਭਰੋਂਗੇ। | فَمَالِـُٔونَ مِنْهَا ٱلْبُطُونَ. ﴿53﴾ |
| 54 ਇਸ ਦੇ ਉੱਤੋਂ ਗਰਮ ਉੱਬਲਦਾ ਹੋਇਆ ਪਾਣੀ ਪਿਓਂਗੇ। | فَشَٰرِبُونَ عَلَيْهِ مِنَ ٱلْحَمِيمِ. ﴿54﴾ |
| 55 ਤੁਸੀਂ ਪਿਆਸੇ ਊਂਠ ਵਾਂਗ ਪਾਣੀ ਪਿਓਂਗੇ। | فَشَٰرِبُونَ شُرْبَ ٱلْهِيمِ. ﴿55﴾ |
| 56 ਕਿਆਮਤ ਦਿਹਾੜੇ ਇਹੋ ਇਹਨਾਂ (ਖੱਬੇ ਹੱਥ ਵਾਲਿਆਂ) ਦੀ ਮਹਿਮਾਨਦਾਰੀ ਹੋਵੇਗੀ। | هَٰذَا نُزُلُهُمْ يَوْمَ ٱلدِّينِ. ﴿56﴾ |
| 57 (ਹੇ ਇਨਕਾਰੀਓ!) ਅਸਾਂ ਹੀ ਤੁਹਾਨੂੰ ਸਭ ਨੂੰ ਪੈਦਾ ਕੀਤਾ ਹੈ। ਫੇਰ ਤੁਸੀਂ (ਮੁੜ ਜੀ ਉੱਠਣ ਦੀ) ਪੁਸ਼ਟੀ ਕਿਉਂ ਨਹੀਂ ਕਰਦੇ। | نَحْنُ خَلَقْنَٰكُمْ فَلَوْلَا تُصَدِّقُونَ. ﴿57﴾ |
| 58 ਭਲਾਂ ਦੱਸੋ ਜਿਹੜਾ ਵੀਰਜ ਤੁਸੀਂ ਟਪਕਾਉਂਦੇ ਹੋ? | أَفَرَءَيْتُم مَّا تُمْنُونَ. ﴿58﴾ |
| 59 ਕੀ ਉਸ ਵੀਰਜ ਤੋਂ ਬੱਚਾ ਤੁਸੀਂ ਪੈਦਾ ਕਰਦੇ ਹੋ ਜਾਂ ਅਸੀਂ ਉਸ ਦੇ ਰਚਨਾਹਾਰ ਹਾਂ? | ءَأَنتُمْ تَخْلُقُونَهُۥٓ أَمْ نَحْنُ ٱلْخَٰلِقُونَ. ﴿59﴾ |
| 60 ਅਸੀਂ ਹੀ ਤੁਹਾਡੇ ਮੁਕੱਦਰ ਵਿਚ ਮੌਤ ਲਿਖੀ ਹੈ ਅਤੇ ਅਸਾਂ ਇੰਜ ਕਰਨ ਵਿਚ ਬੇਵਸ ਨਹੀਂ। | نَحْنُ قَدَّرْنَا بَيْنَكُمُ ٱلْمَوْتَ وَمَا نَحْنُ بِمَسْبُوقِينَ. ﴿60﴾ |
| 61 ਸਗੋਂ ਇਸ ਗੱਲ ਦੀ ਸਮਰਥਾ ਰੱਖਦੇ ਹਾਂ ਕਿ ਤੁਹਾਡੇ ਵਰਗੀ ਹੋਰ ਮਖਲੂਕ ਲੈ ਆਈਏ ਅਤੇ ਤੁਹਾਨੂੰ ਅਜਿਹਾ ਰੂਪ ਦੇ ਦਈਏ ਜਿਸ ਨੂੰ ਤੁਸੀਂ ਨਹੀਂ ਜਾਣਦੇ। | عَلَىٰٓ أَن نُّبَدِّلَ أَمْثَٰلَكُمْ وَنُنشِئَكُمْ فِى مَا لَا تَعْلَمُونَ. ﴿61﴾ |
| 62 ਤੁਸੀਂ ਆਪਣੇ ਪਹਿਲੇ ਜਨਮ ਤੋਂ ਤਾਂ ਜਾਣੂ ਹੀ ਹੋ, ਤੁਸੀਂ ਨਸੀਹਤ ਗ੍ਰਹਿਣ ਕਿਉਂ ਨਹੀਂ ਕਰਦੇ ? | وَلَقَدْ عَلِمْتُمُ ٱلنَّشْأَةَ ٱلْأُولَىٰ فَلَوْلَا تَذَكَّرُونَ. ﴿62﴾ |
| 63 ਰਤਾ ਇਹ ਦੱਸੋ ਕਿ ਜੋ ਤੁਸੀਂ ਬੀਜਦੇ ਹੋ। | أَفَرَءَيْتُم مَّا تَحْرُثُونَ. ﴿63﴾ |
| 64 ਕੀ ਉਸ ਨੂੰ ਤੁਸੀਂ ਉਗਾਉਂਦੇ ਹੋ ਜਾਂ ਉਗਾਉਣ ਵਾਲੇ ਅਸੀਂ ਹਾਂ? | ءَأَنتُمْ تَزْرَعُونَهُۥٓ أَمْ نَحْنُ ٱلزَّٰرِعُونَ. ﴿64﴾ |
| 65 ਜੇ ਅਸੀਂ ਚਾਹੀਏ ਤਾਂ ਇਸ (ਫ਼ਸਲ) ਨੂੰ ਚੂਰਾ-ਚੂਰਾ ਕਰ ਕੇ ਰੱਖ ਦਈਏ ਫੇਰ ਤੁਸੀਂ ਰੁਰਾਨੀ ਨਾਲ ਗੱਲਾਂ ਕਰਦੇ ਰਹਿ ਜਾਓਗੇ। | لَوْ نَشَآءُ لَجَعَلْنَٰهُ حُطَٰمًۭا فَظَلْتُمْ تَفَكَّهُونَ. ﴿65﴾ |
| 66 ਤੁਸੀਂ ਆਖੋਗੇ ਕਿ ਸਾਡੇ ਉੱਤੇ ਤਾਂ ਪੁੱਠੀ ਚੱਟੀ ਪੈ ਗਈ। | إِنَّا لَمُغْرَمُونَ. ﴿66﴾ |
| 67 (ਨਹੀਂ) ਸਗੋਂ ਇਹ ਵੀ ਆਖੋਗੇ ਕਿ ਸਾਡੇ ਤਾਂ ਭਾਗ ਹੀ ਫੁੱਟੇ ਹੋਏ ਸਨ। | بَلْ نَحْنُ مَحْرُومُونَ. ﴿67﴾ |
| 68 ਭਲਾਂ ਇਹ ਦੱਸੋ ਕਿ ਇਹ ਪਾਣੀ ਜਿਹੜਾ ਤੁਸੀਂ ਪੀਂਦੇ ਹੋ। | أَفَرَءَيْتُمُ ٱلْمَآءَ ٱلَّذِى تَشْرَبُونَ. ﴿68﴾ |
| 69 ਕੀ ਇਸ (ਪਾਣੀ) ਨੂੰ ਬੱਦਲਾਂ ਤੋਂ ਤੁਸੀਂ ਉਤਾਰਿਆ ਹੈ ਜਾਂ ਉਸ ਨੂੰ ਉਤਾਰਨ ਵਾਲੇ ਅਸੀਂ ਹਾਂ। | ءَأَنتُمْ أَنزَلْتُمُوهُ مِنَ ٱلْمُزْنِ أَمْ نَحْنُ ٱلْمُنزِلُونَ. ﴿69﴾ |
| 70 ਜੇ ਅਸਾਂ ਚਾਹੀਏ ਤਾਂ ਇਸ (ਪਾਣੀ) ਨੂੰ ਖਾਰਾ ਬਣਾ ਦਈਏ। ਫੇਰ ਵੀ ਤੁਸੀਂ ਸ਼ੁਕਰ ਅਦਾ ਕਿਉਂ ਨਹੀਂ ਕਰਦੇ ? | لَوْ نَشَآءُ جَعَلْنَٰهُ أُجَاجًۭا فَلَوْلَا تَشْكُرُونَ. ﴿70﴾ |
| 71 ਭਲਾਂ ਇਹ ਦੱਸੋ ਕਿ ਜਿਹੜੀ ਅੱਗ ਤੁਸੀਂ ਸੁਲਗਾਉਂਦੇ ਹੋ। | أَفَرَءَيْتُمُ ٱلنَّارَ ٱلَّتِى تُورُونَ. ﴿71﴾ |
| 72 ਕੀ ਉਸ ਦਾ ਰੁਖ ਤੁਸੀਂ ਪੈਦਾ ਕੀਤਾ ਹੈ ਜਾਂ ਅਸਾਂ ਪੈਦਾ ਕਰਨ ਵਾਲੇ ਹਾਂ ? | ءَأَنتُمْ أَنشَأْتُمْ شَجَرَتَهَآ أَمْ نَحْنُ ٱلْمُنشِـُٔونَ. ﴿72﴾ |
| 73 ਅਸਾਂ ਹੀ ਉਸ ਅੱਗ ਨੂੰ ਯਾਦ ਦੁਆਉਣ ਦਾ ਸਾਧਨ ਬਣਾਇਆ ਹੈ ਅਤੇ ਯਾਤਰੀਆਂ ਲਈ ਲਾਭਦਾਇਕ ਬਣਾਇਆ ਹੈ। | نَحْنُ جَعَلْنَٰهَا تَذْكِرَةًۭ وَمَتَٰعًۭا لِّلْمُقْوِينَ. ﴿73﴾ |
| 74 ਸੋ (ਹੇ ਨਬੀ!) ਤੁਸੀਂ ਆਪਣੇ ਰੱਬ ਦੇ ਨਾਂ ਦਾ ਸਿਮਰਨ ਕਰੋ, ਜਿਹੜਾ ਸਭ ਤੋਂ ਵੱਡਾ ਹੈ। | فَسَبِّحْ بِٱسْمِ رَبِّكَ ٱلْعَظِيمِ. ﴿74﴾ |
| 75 ਮੈਂ ਤਾਰਿਆਂ ਦੇ ਡਿਗਣ ਦੀ ਸੁੰਹ ਖਾਂਦਾ ਹਾਂ। | ۞ فَلَآ أُقْسِمُ بِمَوَٰقِعِ ٱلنُّجُومِ. ﴿75﴾ |
| 76 ਜੇ ਤੁਹਾਨੂੰ ਪਤਾ ਹੋਵੇ ਤਾਂ ਇਹ ਬਹੁਤ ਵੱਡੀ ਸੁੰਹ ਹੈ। | وَإِنَّهُۥ لَقَسَمٌۭ لَّوْ تَعْلَمُونَ عَظِيمٌ. ﴿76﴾ |
| 77 ਬੇਸ਼ੱਕ ਇਹ .ਕੁਰਆਨ ਅਤਿਅੰਤ ਸਤਿਕਾਰਯੋਗ ਤੇ ਆਦਰਮਾਨ ਵਾਲਾ ਹੈ। | إِنَّهُۥ لَقُرْءَانٌۭ كَرِيمٌۭ. ﴿77﴾ |
| 78 ਇਕ ਸੁਰੱਖਿਅਤ ਕਿਤਾਬ (ਲੌਹੇ-ਮਹਫ਼ੂਜ਼) ਵਿਚ ਦਰਜ ਹੈ। | فِى كِتَٰبٍۢ مَّكْنُونٍۢ. ﴿78﴾ |
| 79 ਇਸ ਕਿਤਾਬ (.ਕੁਰਆਨ) ਨੂੰ ਪਾਕ ਪੱਵਿਤਰ ਫ਼ਰਿਸ਼ਤੇ ਹੀ ਛੂਅਦੇ ਹਨ। | لَّا يَمَسُّهُۥٓ إِلَّا ٱلْمُطَهَّرُونَ. ﴿79﴾ |
| 80 ਇਹ (.ਕੁਰਆਨ) ਸਾਰੇ ਜਹਾਨਾਂ ਦੇ ਪਾਲਣਹਾਰ ਵੱਲੋਂ ਉਤਾਰਿਆ ਗਿਆ ਹੈ। | تَنزِيلٌۭ مِّن رَّبِّ ٱلْعَٰلَمِينَ. ﴿80﴾ |
| 81 ਕੀ ਤੁਸੀਂ ਫੇਰ ਵੀ ਇਸ ਬਾਣੀ ਤੋਂ ਬੇਪਰਵਾਹੀ ਵਰਤਦੇ ਹੋ ? | أَفَبِهَٰذَا ٱلْحَدِيثِ أَنتُم مُّدْهِنُونَ. ﴿81﴾ |
| 82 ਤੁਸੀਂ ਇਸ ਨਿਅਮਤ (ਭਾਵ .ਕੁਰਆਨ) ਵਿਚ ਆਪਣਾ ਹਿੱਸਾ ਇਹੋ ਰੱਖਦੇ ਹੋ ਕਿ ਤੁਸੀਂ ਇਸ ਦਾ ਇਨਕਾਰ ਕਰਦੇ ਹੋ। | وَتَجْعَلُونَ رِزْقَكُمْ أَنَّكُمْ تُكَذِّبُونَ. ﴿82﴾ |
| 83 ਫੇਰ ਤੁਸੀਂ ਕਿਉਂ ਨਹੀਂ ਆਪਣੀ ਰੂਹ ਨੂੰ ਰੋਕ ਲੈਂਦੇ ਜਦੋਂ ਉਹ ਸੰਘ ਤਕ ਪੁੱਜ ਜਾਂਦੀ ਹੈ। | فَلَوْلَآ إِذَا بَلَغَتِ ٱلْحُلْقُومَ. ﴿83﴾ |
| 84 ਤੁਸੀਂ ਉਸ ਵੇਲੇ ਵੇਖ ਰਹੇ ਹੁੰਦੇ ਹੋ। | وَأَنتُمْ حِينَئِذٍۢ تَنظُرُونَ. ﴿84﴾ |
| 85 ਅਸੀਂ ਤੁਹਾਥੋਂ ਕਿਤੇ ਵੱਧ ਉਸ ਰੂਹ ਦੇ ਨੇੜੇ ਹੁੰਦੇ ਹਾਂ, ਪਰ ਤੁਹਾਨੂੰ ਦਿਸਦੇ ਨਹੀਂ। | وَنَحْنُ أَقْرَبُ إِلَيْهِ مِنكُمْ وَلَٰكِن لَّا تُبْصِرُونَ. ﴿85﴾ |
| 86 ਜੇ ਤੁਸੀਂ ਕਿਸੇ ਦੇ ਅਧੀਨ ਨਹੀਂ। | فَلَوْلَآ إِن كُنتُمْ غَيْرَ مَدِينِينَ. ﴿86﴾ |
| 87 ਤੁਸੀਂ ਉਸ (ਰੂਹ) ਨੂੰ ਮੋੜ ਲਿਆਉਂਦੇ, ਜੇ ਤੁਸੀਂ ਸੱਚੇ ਹੋ ? | تَرْجِعُونَهَآ إِن كُنتُمْ صَٰدِقِينَ. ﴿87﴾ |
| 88 ਜੇ ਉਹ (ਮਰਨ ਵਾਲਾ ਅੱਲਾਹ ਦੇ) ਨਿਕਟਵਰਤੀਆਂ ਵਿੱਚੋਂ ਹੋਵੇ। | فَأَمَّآ إِن كَانَ مِنَ ٱلْمُقَرَّبِينَ. ﴿88﴾ |
| 89 ਫੇਰ ਤਾਂ (ਉਸ ਦੇ ਲਈ) ਸੁਖ-ਸੁਵਿਧਾ, ਸੁਗੰਦੇ ਅਤੇ ਨਿਅਮਤਾਂ ਵਾਲੇ ਬਾਗ਼ ਹਨ। | فَرَوْحٌۭ وَرَيْحَانٌۭ وَجَنَّتُ نَعِيمٍۢ. ﴿89﴾ |
| 90 ਜੇ ਉਹ (ਮਰਨ ਵਾਲਾ) ਸੱਜੇ ਹੱਥ ਵਾਲਿਆਂ ਵਿੱਚੋਂ ਹੋਇਆ। | وَأَمَّآ إِن كَانَ مِنْ أَصْحَٰبِ ٱلْيَمِينِ. ﴿90﴾ |
| 91 ਤਾਂ ਉਸ ਨੂੰ ਆਖਿਆ ਜਾਵੇਗਾ ਕਿ ਤੇਰੇ ਲਈ ਸਲਾਮਤੀ ਹੀ ਸਲਾਮਤੀ ਹੈ, ਬੇਸ਼ੱਕ ਤੂੰ ਸੱਜੇ ਹੱਥ ਵਾਲਿਆਂ ਵਿੱਚੋਂ ਹੈ। | فَسَلَٰمٌۭ لَّكَ مِنْ أَصْحَٰبِ ٱلْيَمِينِ. ﴿91﴾ |
| 92 ਪਰ ਜੇ ਉਹ ਇਨਕਾਰ ਕਰਨ ਵਾਲਾ ਕੁਰਾਹੇ ਪਏ ਲੋਕਾਂ ਵਿੱਚੋਂ ਹੋਇਆ। | وَأَمَّآ إِن كَانَ مِنَ ٱلْمُكَذِّبِينَ ٱلضَّآلِّينَ. ﴿92﴾ |
| 93 ਤਾਂ ਉਸ ਦੀ ਸੇਵਾ ਉੱਬਲਦੇ ਹੋਏ ਪਾਣੀ ਹੋਵੇਗਾ। | فَنُزُلٌۭ مِّنْ حَمِيمٍۢ. ﴿93﴾ |
| 94 ਅਤੇ ਉਸ ਨੂੰ ਨਰਕ ਵਿਚ ਹੀ ਜਾਣਾ ਹੈ। | وَتَصْلِيَةُ جَحِيمٍ. ﴿94﴾ |
| 95 ਨਿਰਸੰਦੇਹ, ਇਹ ਸਾਰਾ ਕੁੱਝ ਹੋਣਾ ਅਟੱਲ ਹੈ। | إِنَّ هَٰذَا لَهُوَ حَقُّ ٱلْيَقِينِ. ﴿95﴾ |
| 96 ਸੋ (ਹੇ ਨਬੀ!) ਤੁਸੀਂ ਅਤਿਅੰਤ ਮਹਾਨ ਰੱਬ ਦੇ ਨਾਂ ਦੀ ਤਸਬੀਹ ਕਰੋ। | فَسَبِّحْ بِٱسْمِ رَبِّكَ ٱلْعَظِيمِ. ﴿96﴾ |