المنافقون
ਪੰਜਾਬੀ Translation with Arabic Quran Text
| ਪੰਜਾਬੀ | العربية |
|---|---|
| 1 (ਹੇ ਨਬੀ!) ਜਦੋਂ ਮੁਨਾਫ਼ਿਕ (ਭਾਵ ਦੋਗਲੇ) ਤੁਹਾਡੇ ਕੋਲ ਆਉਂਦੇ ਹਨ ਤਾਂ ਆਖਦੇ ਹਨ ਕਿ ਅਸੀਂ ਗਵਾਹੀ ਦਿੰਦੇ ਹਾਂ ਕਿ ਬੇਸ਼ੱਕ ਤੁਸੀਂ ਅੱਲਾਹ ਦੇ ਪੈਗਬੰਰ ਹੋ ਅਤੇ ਅੱਲਾਹ ਗਵਾਹੀ ਦਿੰਦਾ ਹੈ ਕਿ ਇਹ ਮੁਨਾਫ਼ਿਕ ਝੂਠੇ ਹਨ। | إِذَا جَآءَكَ ٱلْمُنَٰفِقُونَ قَالُوا۟ نَشْهَدُ إِنَّكَ لَرَسُولُ ٱللَّهِ ۗ وَٱللَّهُ يَعْلَمُ إِنَّكَ لَرَسُولُهُۥ وَٱللَّهُ يَشْهَدُ إِنَّ ٱلْمُنَٰفِقِينَ لَكَٰذِبُونَ. ﴿1﴾ |
| 2 ਉਹਨਾਂ (ਮੁਨਾਫ਼ਿਕਾਂ) ਨੇ ਆਪਣੀਆਂ ਕਸਮਾਂ ਨੂੰ ਢਾਲ ਬਣਾ ਰੱਖਿਆ ਹੈ, ਇਸ ਤਰ੍ਹਾਂ ਉਹ ਲੋਕਾਂ ਨੂੰ ਅੱਲਾਹ ਦੀ ਰਾਹ ਤੋਂ ਰੋਕਦੇ ਹਨ। ਬੇਸ਼ੱਕ ਉਹ ਜੋ ਵੀ ਕਰਦੇ ਹਨ ਬਹੁਤ ਹੀ ਭੈੜਾ ਅਮਲ ਕਰਦੇ ਹਨ। | ٱتَّخَذُوٓا۟ أَيْمَٰنَهُمْ جُنَّةًۭ فَصَدُّوا۟ عَن سَبِيلِ ٱللَّهِ ۚ إِنَّهُمْ سَآءَ مَا كَانُوا۟ يَعْمَلُونَ. ﴿2﴾ |
| 3 ਭਾਵੇਂ ਕਿ ਉਹ ਈਮਾਨ ਲਿਆਏ ਪਰ ਫੇਰ ਵੀ ਉਹਨਾਂ ਨੇ ਇਨਕਾਰ ਹੀ ਕੀਤਾ ਇਸੇ ਲਈ ਅੱਲਾਹ ਨੇ ਉਹਨਾਂ ਦੇ ਦਿਲਾਂ ਉੱਤੇ ਮੋਹਰ ਲਾ ਛੱਡੀ ਹੈ, ਉਹ ਸਮਝਦੇ ਨਹੀਂ। | ذَٰلِكَ بِأَنَّهُمْ ءَامَنُوا۟ ثُمَّ كَفَرُوا۟ فَطُبِعَ عَلَىٰ قُلُوبِهِمْ فَهُمْ لَا يَفْقَهُونَ. ﴿3﴾ |
| 4 ਜਦੋਂ ਤੁਸੀਂ ਉਹਨਾਂ ਨੂੰ ਵੇਖੋਗੇ ਤਾਂ ਤੁਹਾਨੂੰ ਉਹਨਾਂ ਦੇ ਸਰੀਰ (ਜੁੱਸੇ) ਭਲੇ ਚੰਗੇ ਲਗਦੇ ਹਨ। ਜੇ ਉਹ ਕੋਈ ਗੱਲ ਆਖਣ ਤਾਂ ਤੁਸੀਂ ਉਹਨਾਂ ਦੀਆਂ ਗੱਲਾਂ ਕੰਨ ਲਾ ਕੇ ਸੁਣੋ (ਪਰ ਹਕੀਕਤ ਵਿਚ) ਉਹ ਇੰਜ ਹਨ ਜਿਵੇਂ ਕਿ ਉਹ ਕੰਧ ਨਾਲ ਚਿਨ ਕੇ ਰੱਖਿਆਂ ਹੋਈਆਂ ਲਕੜੀਆਂ ਹੋਣ। ਉਹ ਹਰ ਉੱਚੀ ਆਵਾਜ਼ ਨੂੰ ਇਹੋ ਸਮਝਦੇ ਹਨ ਕਿ ਉਹਨਾਂ ਉੱਤੇ (ਕੋਈ ਬਿਪਤਾ ਆ ਖੜੀ) ਹੈ, ਉਹੀਓ ਤੁਹਾਡੇ ਅਸਲੀ ਦੁਸ਼ਮਨ ਹਨ। ਸੋ ਤੁਸੀਂ ਉਹਨਾਂ ਤੋਂ ਸਾਵਧਾਨ ਰਹੋ, ਅੱਲਾਹ ਉਹਨਾਂ ਨੂੰ ਹਲਾਕ ਕਰੇ, ਉਹ ਕਿੱਥੇ ਫਿਰੀਂ ਜਾ ਰਹੇ ਹਨ ? | ۞ وَإِذَا رَأَيْتَهُمْ تُعْجِبُكَ أَجْسَامُهُمْ ۖ وَإِن يَقُولُوا۟ تَسْمَعْ لِقَوْلِهِمْ ۖ كَأَنَّهُمْ خُشُبٌۭ مُّسَنَّدَةٌۭ ۖ يَحْسَبُونَ كُلَّ صَيْحَةٍ عَلَيْهِمْ ۚ هُمُ ٱلْعَدُوُّ فَٱحْذَرْهُمْ ۚ قَٰتَلَهُمُ ٱللَّهُ ۖ أَنَّىٰ يُؤْفَكُونَ. ﴿4﴾ |
| 5 ਜਦੋਂ ਉਹਨਾਂ ਨੂੰ ਆਖਿਆ ਜਾਂਦਾ ਹੈ ਕਿ ਆਓ ਤਾਂ ਜੋ ਰਸੂਲ ਤੁਹਾਡੇ ਲਈ (ਅੱਲਾਹ ਤੋਂ) ਬਖ਼ਸ਼ਿਸ਼ ਦੀ ਦੁਆ ਕਰੇ ਤਾਂ ਉਹ (ਇਨਕਾਰ ਵਿਚ) ਸਿਰ ਹਿਲਾਉਂਦੇ ਹਨ। ਤੁਸੀਂ ਉਹਨਾਂ ਨੂੰ ਵੇਖਦੇ ਹੋ ਕਿ ਉਹ ਹੰਕਾਰ ਵਿਚ ਆਕੇ ਰਸੂਲ ਕੋਲ ਆਉਣ ਤੋਂ ਰੁਕ ਜਾਂਦੇ ਹਨ। | وَإِذَا قِيلَ لَهُمْ تَعَالَوْا۟ يَسْتَغْفِرْ لَكُمْ رَسُولُ ٱللَّهِ لَوَّوْا۟ رُءُوسَهُمْ وَرَأَيْتَهُمْ يَصُدُّونَ وَهُم مُّسْتَكْبِرُونَ. ﴿5﴾ |
|
6
ਹੇ ਨਬੀ! ਤੁਸੀਂ ਭਾਵੇਂ ਉਹਨਾਂ ਲਈ ਮੁਆਫ਼ੀ ਮੰਗੋ ਭਾਵੇਂ ਨਾ ਮੰਗੋ ਉਹਨਾਂ ਲਈ ਇਕ ਬਰਾਬਰ ਹੈ, ਅੱਲਾਹ ਉਹਨਾਂ ਨੂੰ ਕਦੇ ਵੀ ਮੁਆਫ਼ ਨਹੀਂ ਕਰੇਗਾ। ਬੇਸ਼ੱਕ ਅੱਲਾਹ ਨਾ-ਫ਼ਰਮਾਨ ਕੌਮ ਨੂੰ ਹਿਦਾਇਤ ਨਹੀਂ ਦਿੰਦਾ।[1]
[1] ਵੇਖੋ ਸੂਰਤ ਅਨ-ਨਿਸਾ, ਹਾਸ਼ੀਆ ਆਇਤ 138,145/4
|
سَوَآءٌ عَلَيْهِمْ أَسْتَغْفَرْتَ لَهُمْ أَمْ لَمْ تَسْتَغْفِرْ لَهُمْ لَن يَغْفِرَ ٱللَّهُ لَهُمْ ۚ إِنَّ ٱللَّهَ لَا يَهْدِى ٱلْقَوْمَ ٱلْفَٰسِقِينَ. ﴿6﴾ |
| 7 ਇਹ ਉਹੀਓ ਹਨ ਜਿਹੜੇ ਇਹ ਆਖਦੇ ਹਨ ਕਿ ਜੋ ਲੋਕ ਅੱਲਾਹ ਦੇ ਰਸੂਲ ਦੇ ਨਾਲ ਰਹਿੰਦੇ ਹਨ ਤੁਸੀਂ ਉਹਨਾਂ (ਮਹਾਜਰਾਂ) ਉੱਤੇ ਖ਼ਰਚ ਨਾ ਕਰੋ ਤਾਂ ਜੋ ਉਹ (ਮਦੀਨੇ ’ਚੋਂ) ਨੱਸ ਜਾਣ। ਜਦੋਂ ਕਿ ਅਕਾਸ਼ਾਂ ਅਤੇ ਧਰਤੀ ਦੇ ਸਾਰੇ ਖ਼ਜ਼ਾਨੇ ਅੱਲਾਹ ਦੇ ਹੀ ਹਨ, ਪਰ ਮੁਨਾਫ਼ਿਕ ਇਹ ਗੱਲ ਨਹੀਂ ਸਮਝਦੇ। | هُمُ ٱلَّذِينَ يَقُولُونَ لَا تُنفِقُوا۟ عَلَىٰ مَنْ عِندَ رَسُولِ ٱللَّهِ حَتَّىٰ يَنفَضُّوا۟ ۗ وَلِلَّهِ خَزَآئِنُ ٱلسَّمَٰوَٰتِ وَٱلْأَرْضِ وَلَٰكِنَّ ٱلْمُنَٰفِقِينَ لَا يَفْقَهُونَ. ﴿7﴾ |
| 8 ਉਹ ਇਹ ਵੀ ਆਖਦੇ ਹਨ ਕਿ ਜੇ ਅਸੀਂ ਮੁੜ ਮਦੀਨੇ ਵਿਖੇ ਗਏ ਤਾਂ ਜਿਹੜੇ ਪਤਵੰਤੇ ਹਨ ਉਹ ਹੀਣੇ ਲੋਕਾਂ ਨੂੰ ਉਥਿੱਓਂ ਕੱਢ ਦੇਣਗੇ, ਜਦ ਕਿ ਆਦਰ-ਮਾਨ ਤਾਂ ਅੱਲਾਹ, ਉਸ ਦੇ ਰਸੂਲ ਤੇ ਮੋਮਿਨਾਂ ਲਈ ਹੈ, ਪ੍ਰੰਤੂ ਮੁਨਾਫ਼ਿਕ ਲੋਕ ਇਸ ਸੱਚਾਈ ਨੂੰ ਨਹੀਂ ਜਾਣਦੇ। | يَقُولُونَ لَئِن رَّجَعْنَآ إِلَى ٱلْمَدِينَةِ لَيُخْرِجَنَّ ٱلْأَعَزُّ مِنْهَا ٱلْأَذَلَّ ۚ وَلِلَّهِ ٱلْعِزَّةُ وَلِرَسُولِهِۦ وَلِلْمُؤْمِنِينَ وَلَٰكِنَّ ٱلْمُنَٰفِقِينَ لَا يَعْلَمُونَ. ﴿8﴾ |
| 9 ਹੇ ਈਮਾਨ ਵਾਲਿਓ! ਤੁਹਾਡੇ ਮਾਲ ਅਤੇ ਤੁਹਾਡੀ ਸੰਤਾਨ ਤੁਹਾਨੂੰ ਅੱਲਾਹ ਦੀ ਯਾਦ ਤੋਂ ਗਾਫ਼ਿਲ ਨਾ ਕਰ ਦੇਵੇ। ਜਿਹੜਾ ਕੋਈ ਅਜਿਹਾ ਕਰੇਗਾ ਉਹੀਓ ਘਾਟੇ ਵਿਚ ਰਹਿਣ ਵਾਲਾ ਹੈ। | يَٰٓأَيُّهَا ٱلَّذِينَ ءَامَنُوا۟ لَا تُلْهِكُمْ أَمْوَٰلُكُمْ وَلَآ أَوْلَٰدُكُمْ عَن ذِكْرِ ٱللَّهِ ۚ وَمَن يَفْعَلْ ذَٰلِكَ فَأُو۟لَٰٓئِكَ هُمُ ٱلْخَٰسِرُونَ. ﴿9﴾ |
|
10
ਅਤੇ ਜੋ ਅਸੀਂ ਤੁਹਾਨੂੰ ਰੋਜ਼ੀ ਦਿੱਤੀ ਹੈ ਤੁਸੀਂ ਉਸ ਵਿੱਚੋਂ ਇਸ ਤੋਂ ਪਹਿਲਾਂ ਪਹਿਲਾਂ (ਅੱਲਾਹ ਦੀ ਰਾਹ ਵਿਚ) ਖ਼ਰਚ ਕਰੋ ਕਿ ਤੁਹਾਡੇ ਵਿੱਚੋਂ ਕਿਸੇ ਨੂੰ ਮੌਤ ਆ ਜਾਵੇਂ ਫੇਰ ਉਹ ਆਖੇ ਕਿ ਹੇ ਮੇਰੇ ਰੱਬ! ਮੈਨੂੰ ਕੁੱਝ ਸਮੇਂ ਦੀ ਮੋਹਲਤ ਕਿਉਂ ਨਹੀਂ ਦਿੱਤੀ ਕਿ ਮੈਂ ਸਦਕਾ (ਪੁੰਨ-ਦਾਨ) ਕਰਦਾ ਅਤੇ ਮੈਂ ਵੀ ਨੇਕ ਲੋਕਾਂ ਵਿੱਚੋਂ ਹੋ ਜਾਂਦਾ। [2]
[2] ਵੇਖੋ ਸੂਰਤ ਆਲੇ-ਇਮਰਾਨ, ਹਾਸ਼ੀਆ ਆਇਤ 180/3 ਅਤੇ ਸੂਰਤ ਅਨ-ਨਿਸਾ, ਹਾਸ਼ੀਆ ਆਇਤ 37/4
|
وَأَنفِقُوا۟ مِن مَّا رَزَقْنَٰكُم مِّن قَبْلِ أَن يَأْتِىَ أَحَدَكُمُ ٱلْمَوْتُ فَيَقُولَ رَبِّ لَوْلَآ أَخَّرْتَنِىٓ إِلَىٰٓ أَجَلٍۢ قَرِيبٍۢ فَأَصَّدَّقَ وَأَكُن مِّنَ ٱلصَّٰلِحِينَ. ﴿10﴾ |
| 11 ਜਦੋਂ ਉਸ ਦੀ ਮੌਤ ਦਾ ਸਮਾਂ ਆ ਜਾਵੇਗਾ ਫੇਰ ਅੱਲਾਹ ਕਦੇ ਵੀ ਕਿਸੇ ਨੂੰ ਮੋਹਲਤ ਨਹੀਂ ਦੇਵੇਗਾ। ਤੁਸੀਂ ਜੋ ਕੁੱਝ ਵੀ ਅਮਲ ਕਰਦੇ ਹੋ ਅੱਲਾਹ ਉਸ ਦੀ ਖ਼ਬਰ ਰੱਖਦਾ ਹੈ। | وَلَن يُؤَخِّرَ ٱللَّهُ نَفْسًا إِذَا جَآءَ أَجَلُهَا ۚ وَٱللَّهُ خَبِيرٌۢ بِمَا تَعْمَلُونَ. ﴿11﴾ |