القلم
ਪੰਜਾਬੀ Translation with Arabic Quran Text
| ਪੰਜਾਬੀ | العربية |
|---|---|
| 1 ਕਸਮ ਹੈ ਨੂਨ, ਕਲਮ ਦੀ ਅਤੇ ਉਸ ਦੀ ਜੋ ਉਹ (ਫ਼ਰਿਸ਼ਤੇ) ਲਿਖਦੇ ਹਨ। | نٓ ۚ وَٱلْقَلَمِ وَمَا يَسْطُرُونَ. ﴿1﴾ |
| 2 (ਹੇ ਨਬੀ!) ਤੁਸੀਂ ਆਪਣੇ ਰੱਬ ਦੀ ਕ੍ਰਿਪਾ ਨਾਲ ਉੱਕਾ ਹੀ ਸੁਦਾਈ ਨਹੀਂ। | مَآ أَنتَ بِنِعْمَةِ رَبِّكَ بِمَجْنُونٍۢ. ﴿2﴾ |
| 3 ਬੇਸ਼ੱਕ ਤੁਹਾਡੇ ਲਈ (ਰੱਬ ਵੱਲੋਂ) ਬਹੁਤ ਵੱਡਾ ਬਦਲਾ ਹੈ। | وَإِنَّ لَكَ لَأَجْرًا غَيْرَ مَمْنُونٍۢ. ﴿3﴾ |
| 4 ਬੇਸ਼ੱਕ ਤੁਸੀਂ ਸਦਾਚਾਰ ਦੇ ਵੱਡੇ ਉੱਚੇ ਦਰਜੇ ’ਤੇ ਹੋ। | وَإِنَّكَ لَعَلَىٰ خُلُقٍ عَظِيمٍۢ. ﴿4﴾ |
| 5 ਛੇਤੀ ਹੀ ਤੁਸੀਂ ਵੀ ਵੇਖ ਲਵੋਗੇ ਤੇ ਉਹ (ਕਾਫ਼ਿਰ) ਵੀ ਵੇਖ ਲੈਣਗੇ। | فَسَتُبْصِرُ وَيُبْصِرُونَ. ﴿5﴾ |
| 6 ਕਿ ਤੁਹਾਡੇ ਵਿੱਚੋਂ ਸੁਦਾਈ ਕੌਣ ਹੈ। | بِأَييِّكُمُ ٱلْمَفْتُونُ. ﴿6﴾ |
| 7 ਬੇਸ਼ੱਕ ਤੁਹਾਡਾ ਰੱਬ ਇਸ ਗੱਲ ਨੂੰ ਭਲੀ-ਭਾਂਤ ਜਾਣਦਾਹੈ ਕਿ ਕੌਣ ਉਸ ਦੀ ਰਾਹ ਤੋਂ ਭਟਕਿਆ ਹੋਇਆ ਹੈ ਅਤੇ ਕੌਣ ਸਿੱਧੇ ਰਾਹ ’ਤੇ ਹੈ। | إِنَّ رَبَّكَ هُوَ أَعْلَمُ بِمَن ضَلَّ عَن سَبِيلِهِۦ وَهُوَ أَعْلَمُ بِٱلْمُهْتَدِينَ. ﴿7﴾ |
| 8 ਸੋ (ਹੇ ਨਬੀ!) ਤੁਸੀਂ ਝੁਠਲਾਉਣ ਵਾਲਿਆਂ ਦੇ ਪਿੱਛੇ ਨਹੀਂ ਲੱਗਣਾ। | فَلَا تُطِعِ ٱلْمُكَذِّبِينَ. ﴿8﴾ |
| 9 ਉਹ (ਕਾਫ਼ਿਰ) ਤਾਂ ਇਹ ਚਾਹੁੰਦੇ ਹਨ ਕਿ (ਕੁੱਝ) ਤੁਸੀਂ ਨਰਮੀ ਵਿਖਾਓ ਤਾਂ ਉਹ ਵੀ ਨਰਮ ਪੈ ਜਾਣ। | وَدُّوا۟ لَوْ تُدْهِنُ فَيُدْهِنُونَ. ﴿9﴾ |
| 10 ਤੁਸੀਂ ਬਹੁਤੀਆਂ ਸਹੁੰਆਂ ਖਾਣ ਵਾਲੇ ਜ਼ਲੀਲ ਵਿਅਕਤੀ ਦੀ ਗੱਲ ਉੱਕਾ ਹੀ ਨਾ ਮੰਨੋ। | وَلَا تُطِعْ كُلَّ حَلَّافٍۢ مَّهِينٍ. ﴿10﴾ |
| 11 ਜਿਹੜਾ ਮਿਹਣੇ ਦੇਣ ਵਾਲਾ ਤੇ ਚੁਗ਼ਲਖ਼ੋਰ ਹੈ। | هَمَّازٍۢ مَّشَّآءٍۭ بِنَمِيمٍۢ. ﴿11﴾ |
| 12 ਭਲਾਈ ਦੇ ਕੰਮਾਂ ਤੋਂ ਰੋਕਣ ਵਾਲਾ ਹੈ, ਅਤੇ ਹੱਦਾਂ ਟੱਪਣ ਵਾਲਾ ਅਤੇ ਮਹਾਂ-ਦੁਰਾਚਾਰੀ ਹੈ। | مَّنَّاعٍۢ لِّلْخَيْرِ مُعْتَدٍ أَثِيمٍ. ﴿12﴾ |
| 13 ਓੱਜੜ ਦੇ ਨਾਲ-ਨਾਲ ਹਰਾਮਜ਼ਾਦਾ (ਨੀਚ) ਵੀ ਹੈ। | عُتُلٍّۭ بَعْدَ ذَٰلِكَ زَنِيمٍ. ﴿13﴾ |
| 14 ਇਹ ਸਭ ਇਸ ਲਈ ਹੈ, ਕਿ ਉਹ ਧੰਨਵਾਨ ਤੇ ਪੁੱਤਰਾਂ ਵਾਲਾ ਹੈ। | أَن كَانَ ذَا مَالٍۢ وَبَنِينَ. ﴿14﴾ |
| 15 ਜਦੋਂ ਉਸ ਨੂੰ ਸਾਡੀਆਂ ਆਇਤਾਂ ਸੁਣਾਈਆਂ ਜਾਂਦੀਆਂ ਹਨ ਤਾਂ ਕਹਿੰਦਾ ਹੈ ਕਿ ਇਹ ਤਾਂ ਬੀਤੇ ਸਮੇਂ ਦੀਆਂ ਕਹਾਣੀਆਂ ਹਨ। | إِذَا تُتْلَىٰ عَلَيْهِ ءَايَٰتُنَا قَالَ أَسَٰطِيرُ ٱلْأَوَّلِينَ. ﴿15﴾ |
| 16 ਅਸੀਂ ਛੇਤੀ ਹੀ ਇਸ ਦੀ ਸੁੰਡ (ਭਾਵ ਨੱਕ) ’ਤੇ ਦਾਗ਼ ਲਾਵਾਂਗੇ। | سَنَسِمُهُۥ عَلَى ٱلْخُرْطُومِ. ﴿16﴾ |
| 17 ਬੇਸ਼ੱਕ ਅਸੀਂ ਇਹਨਾਂ (ਮੱਕੇ ਵਾਲਿਆਂ) ਨੂੰ ਉਸੇ ਤਰ੍ਹਾਂ ਪਰੱਖਿਆ ਸੀ ਜਿੱਦਾਂ ਅਸੀਂ ਬਾਗ਼ ਵਾਲਿਆਂ ਨੂੰ ਪਰੱਖਿਆ ਸੀ, ਜਦੋਂ ਉਹਨਾਂ ਨੇ ਸਹੁੰ ਖਾਂਦੀ ਸੀ ਕਿ ਸਵੇਰ ਹੁੰਦੇ ਹੀ ਅਸੀਂ ਇਸ ਬਾਗ਼ ਦੇ ਫਲਾਂ ਨੂੰ ਤੋੜ ਲਵਾਂਗੇ। | إِنَّا بَلَوْنَٰهُمْ كَمَا بَلَوْنَآ أَصْحَٰبَ ٱلْجَنَّةِ إِذْ أَقْسَمُوا۟ لَيَصْرِمُنَّهَا مُصْبِحِينَ. ﴿17﴾ |
| 18 ਉਹਨਾਂ ਨੇ ਇਨਸ਼ਾਅੱਲਾਹ (ਭਾਵ ਜੇ ਰੱਬ ਨੇ ਚਾਹਿਆ) ਨਹੀਂ ਕਿਹਾ ਸੀ। | وَلَا يَسْتَثْنُونَ. ﴿18﴾ |
| 19 ਤੁਹਾਡੇ ਰੱਬ ਵੱਲੋਂ ਇਕ ਬਿਪਤਾ ਉਸ ਬਾਗ਼ ’ਤੇ ਆ ਪਈ ਜਦ ਕਿ ਹਾਲੇ ਉਹ ਸੁੱਤੇ ਪਏ ਸਨ। | فَطَافَ عَلَيْهَا طَآئِفٌۭ مِّن رَّبِّكَ وَهُمْ نَآئِمُونَ. ﴿19﴾ |
| 20 ਅਤੇ ਉਹ ਬਾਗ਼ ਵਾਡੀ ਕੀਤੀ ਹੋਈ ਖੇਤੀ ਵਾਂਗ ਹੋ ਗਿਆ। | فَأَصْبَحَتْ كَٱلصَّرِيمِ. ﴿20﴾ |
| 21 ਸਵੇਰ ਹੁੰਦੇ ਹੀ ਉਹਨਾਂ ਨੇ ਇਕ ਦੂਜੇ ਨੂੰ ਆਖਿਆ। | فَتَنَادَوْا۟ مُصْبِحِينَ. ﴿21﴾ |
| 22 ਕਿ ਜੇ ਤੁਸੀਂ ਫਲ ਤੋੜਣੇ ਹਨ ਤਾਂ ਆਪਣੇ ਬਾਗ਼ਾਂ ਵੱਲ ਸਵੇਰੇ-ਸਵੇਰੇ ਨਿੱਕਲ ਤੁਰੋ। | أَنِ ٱغْدُوا۟ عَلَىٰ حَرْثِكُمْ إِن كُنتُمْ صَٰرِمِينَ. ﴿22﴾ |
| 23 ਸੋ ਉਹ ਤੁਰ ਪਏ ਤੇ ਆਪੋ ਵਿਚ ਹੌਲੀ-ਹੌਲੀ ਕਹਿ ਰਹੇ ਸਨ। | فَٱنطَلَقُوا۟ وَهُمْ يَتَخَٰفَتُونَ. ﴿23﴾ |
| 24 ਕਿ ਅੱਜ ਤੁਹਾਡੇ ਬਾਗ਼ ਵਿਚ ਕੋਈ ਵੀ ਮੁਥਾਜ ਨਹੀਂ ਵੜਨਾ ਚਾਹੀਦਾ। | أَن لَّا يَدْخُلَنَّهَا ٱلْيَوْمَ عَلَيْكُم مِّسْكِينٌۭ. ﴿24﴾ |
| 25 ਉਹ ਸਵੇਰੇ ਸਵੇਰੇ ਇਹੋ ਸੋਚਦੇ (ਬਾਗ਼ ਵੱਲ) ਤੁਰ ਪਏ ਕਿ ਉਹ ਮੁਥਾਜਾਂ ਨੂੰ ਰੋਕ ਸਕਦੇ ਹਨ। | وَغَدَوْا۟ عَلَىٰ حَرْدٍۢ قَٰدِرِينَ. ﴿25﴾ |
| 26 ਪਰ ਜਦੋਂ ਉਹਨਾਂ ਨੇ ਬਾਗ਼ ਨੂੰ ਵੇਖਿਆ ਤਾਂ ਆਖਿਆ ਕਿ “ਅਸੀਂ ਤਾਂ ਰਾਹ ਹੀ ਭੁੱਲ ਗਏ ਹਾਂ”। | فَلَمَّا رَأَوْهَا قَالُوٓا۟ إِنَّا لَضَآلُّونَ. ﴿26﴾ |
| 27 (ਅਤੇ ਕਿਹਾ ਕਿ) ਨਹੀਂ ਅਸੀਂ ਰਾਹ ਨਹੀਂ ਭੁੱਲੇ ਸਗੋਂ ਸਾਡੇ ਤਾਂ ਭਾਗ ਹੀ ਫੁੱਟ ਗਏ। | بَلْ نَحْنُ مَحْرُومُونَ. ﴿27﴾ |
| 28 ਉਹਨਾਂ ਵਿੱਚੋਂ ਜਿਹੜਾ ਸਭ ਤੋਂ ਚੰਗਾ ਸੀ ਉਹ ਆਖਣ ਲੱਗਿਆ ਕਿ ਮੈਂ ਤੁਹਾਨੂੰ ਆਖਿਆ ਨਹੀਂ ਸੀ ਕਿ ਤੁਸੀਂ (ਆਪਣੇ ਪਾਲਣਹਾਰ ਦੀ) ਤਸਬੀਹ ਕਿਉਂ ਨਹੀਂ ਕਰਦੇ ? | قَالَ أَوْسَطُهُمْ أَلَمْ أَقُل لَّكُمْ لَوْلَا تُسَبِّحُونَ. ﴿28﴾ |
| 29 ਫੇਰ ਉਹ ਆਖਣ ਲੱਗੇ ਕਿ ਪਾਕ ਹੈ ਸਾਡਾ ਰੱਬ ਬੇਸ਼ੱਕ ਅਸੀਂ ਹੀ ਜ਼ਾਲਮ ਸਾਂ। | قَالُوا۟ سُبْحَٰنَ رَبِّنَآ إِنَّا كُنَّا ظَٰلِمِينَ. ﴿29﴾ |
| 30 ਫੇਰ ਉਹਨਾਂ ਵਿੱਚੋਂ ਹਰੇਕ ਇਕ ਦੂਜੇ ਨੂੰ ਕੋਸਣ ਲੱਗ ਪਿਆ। | فَأَقْبَلَ بَعْضُهُمْ عَلَىٰ بَعْضٍۢ يَتَلَٰوَمُونَ. ﴿30﴾ |
| 31 ਅਤੇ ਉਹ ਆਖਣ ਲੱਗੇ ਕਿ ਹਾਏ ਅਫ਼ਸੋਸ, ਬੇਸ਼ੱਕ ਅਸੀਂ ਹੀ (ਰੱਬ ਦੇ) ਬਾਗ਼ੀ ਹੋ ਗਏ ਸਾਂ। | قَالُوا۟ يَٰوَيْلَنَآ إِنَّا كُنَّا طَٰغِينَ. ﴿31﴾ |
| 32 ਹੋ ਸਕਦਾ ਹੈ ਕਿ ਸਾਡਾ ਰੱਬ ਬਦਲੇ ਵਿਚ ਸਾਨੂੰ ਇਸ ਤੋਂ ਵੀ ਵਧੀਆ ਬਾਗ਼ ਦੇ ਦੇਵੇ, ਅਸੀਂ ਆਪਣੇ ਰੱਬ ਨਾਲ ਮੋਹ ਰੱਖਣ ਵਾਲੇ ਹਾਂ। | عَسَىٰ رَبُّنَآ أَن يُبْدِلَنَا خَيْرًۭا مِّنْهَآ إِنَّآ إِلَىٰ رَبِّنَا رَٰغِبُونَ. ﴿32﴾ |
| 33 ਅਜ਼ਾਬ ਤਾਂ ਇਸ ਤਰ੍ਹਾਂ ਵੀ ਹੁੰਦਾ ਹੈ ਪਰ ਆਖ਼ਿਰਤ ਦਾ ਅਜ਼ਾਬ ਸਭ ਤੋਂ ਵੱਧ ਕਰੜਾ ਹੈ। ਕਾਸ਼! ਇਹਨਾਂ ਨੂੰ ਇਸ ਦਾ ਗਿਆਨ ਹੁੰਦਾ। | كَذَٰلِكَ ٱلْعَذَابُ ۖ وَلَعَذَابُ ٱلْءَاخِرَةِ أَكْبَرُ ۚ لَوْ كَانُوا۟ يَعْلَمُونَ. ﴿33﴾ |
| 34 ਬੇਸ਼ੱਕ ਰੱਬ ਤੋਂ ਡਰਨ ਵਾਲਿਆਂ ਲਈ ਉਹਨਾਂ ਦੇ ਰੱਬ ਕੋਲ ਨਿਅਮਤਾਂ ਭਰੇ ਬਾਗ਼ ਹਨ। | إِنَّ لِلْمُتَّقِينَ عِندَ رَبِّهِمْ جَنَّٰتِ ٱلنَّعِيمِ. ﴿34﴾ |
| 35 ਕੀ ਅਸੀਂ ਮੁਸਲਮਾਨਾਂ (ਭਾਵ ਆਗਿਆਕਾਰੀਆਂ) ਨੂੰ ਅਪਰਾਧੀਆਂ ਦੇ ਬਰਾਬਰ ਕਰ ਦਿਆਂਗੇ। | أَفَنَجْعَلُ ٱلْمُسْلِمِينَ كَٱلْمُجْرِمِينَ. ﴿35﴾ |
| 36 ਤੁਹਾਨੂੰ ਕੀ ਹੋ ਗਿਆ ਹੈ ? ਤੁਸੀਂ ਕਿਹੋ ਜਿਹੇ ਫ਼ੈਸਲੇ ਕਰਦੇ ਹੋ ? | مَا لَكُمْ كَيْفَ تَحْكُمُونَ. ﴿36﴾ |
| 37 ਕੀ ਤੁਹਾਡੇ ਕੋਲ ਕੋਈ ਕਿਤਾਬ ਹੈ ਜਿਸ ਵਿੱਚੋਂ ਤੁਸੀਂ ਇਹ ਸਭ ਪੜ੍ਹਦੇ ਹੋ ? | أَمْ لَكُمْ كِتَٰبٌۭ فِيهِ تَدْرُسُونَ. ﴿37﴾ |
| 38 ਕਿ ਜਿਸ ਵਿਚ ਤੁਹਾਡੇ ਮਨ ਭਾਉਂਦੀਆਂ ਗੱਲਾਂ ਹੋਣ। | إِنَّ لَكُمْ فِيهِ لَمَا تَخَيَّرُونَ. ﴿38﴾ |
| 39 ਕੀ ਤੁਸੀਂ ਸਾਥੋਂ ਕਿਆਮਤ ਦਿਹਾੜੇ ਤਕ ਦੀਆਂ ਸੰਹੁਾਂ ਲੈ ਰੱਖੀਆਂ ਹਨ ਕਿ ਤੁਹਾਡੇ ਲਈ ਓਹੀਓ ਹੋਵੇਗਾ ਜਿਸ ਦਾ ਫ਼ੈਸਲਾ ਤੁਸੀਂ ਕਰੋਗੇ ? | أَمْ لَكُمْ أَيْمَٰنٌ عَلَيْنَا بَٰلِغَةٌ إِلَىٰ يَوْمِ ٱلْقِيَٰمَةِ ۙ إِنَّ لَكُمْ لَمَا تَحْكُمُونَ. ﴿39﴾ |
| 40 ਇਹਨਾਂ ਤੋਂ ਪੁੱਛੋ ਕਿ ਤੁਹਾਡੇ ਵਿੱਚੋਂ ਕੌਣ ਇਸ ਦੀ ਜ਼ਮਾਨਤ ਲੈਂਦਾ ਹੈ? | سَلْهُمْ أَيُّهُم بِذَٰلِكَ زَعِيمٌ. ﴿40﴾ |
| 41 ਕੀ (ਇਸ ਦੇ ਜ਼ਾਮਿਨ) ਇਹਨਾਂ ਦੇ ਮਿੱਥੇ ਹੋਏ (ਰੱਬ ਦੇ) ਸ਼ਰੀਕ ਹਨ ? ਤਾਂ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਸ਼ਰੀਕ ਲਿਆਉਣ ਜੇ ਉਹ ਸੱਚੇ ਹਨ। | أَمْ لَهُمْ شُرَكَآءُ فَلْيَأْتُوا۟ بِشُرَكَآئِهِمْ إِن كَانُوا۟ صَٰدِقِينَ. ﴿41﴾ |
|
42
ਜਿਸ ਦਿਨ ਪਿੰਨੀ ਖੋਲ੍ਹ ਦਿੱਤੀ ਜਾਵੇਗੀ ਭਾਵ ਔਖਾ ਵੇਲਾ ਆਵੇਗਾ ਅਤੇ ਉਹਨਾਂ ਇਨਕਾਰੀਆਂ ਨੂੰ ਸਿਜਦਾ ਕਰਨ ਲਈ ਬੁਲਾਇਆ ਜਾਵੇਗਾ ਤਾਂ ਉਹ ਸਿਜਦਾ ਨਹੀਂ ਕਰ ਸਕਣਗੇ।[1]
[1] ਵੇਖੋ ਸੂਰਤ ਅਤ-ਤਹਰੀਮ, ਹਾਸ਼ੀਆ ਆਇਤ 8/66
|
يَوْمَ يُكْشَفُ عَن سَاقٍۢ وَيُدْعَوْنَ إِلَى ٱلسُّجُودِ فَلَا يَسْتَطِيعُونَ. ﴿42﴾ |
| 43 ਉਹਨਾਂ ਦੀਆਂ ਨਜ਼ਰਾਂ ਝੁਕੀਆਂ ਹੋਣਗੀਆਂ ਤੇ ਉਹਨਾਂ ’ਤੇ ਹੀਣਤਾ ਛਾਈ ਹੋਵੇਗੀ। ਜਦੋਂ ਸੰਸਾਰ ਵਿਚ ਉਹਨਾਂ ਨੂੰ ਸਿਜਦੇ ਲਈ ਬੁਲਾਇਆ ਜਾਂਦਾ ਸੀ ਉਸ ਵੇਲੇ ਤਾਂ ਉਹ ਭਲੇ ਚੰਗੇ ਸਨ। | خَٰشِعَةً أَبْصَٰرُهُمْ تَرْهَقُهُمْ ذِلَّةٌۭ ۖ وَقَدْ كَانُوا۟ يُدْعَوْنَ إِلَى ٱلسُّجُودِ وَهُمْ سَٰلِمُونَ. ﴿43﴾ |
| 44 ਸੋ (ਹੇ ਨਬੀ!) ਅੱਜ ਮੈਨੂੰ ਤੇ ਉਸ ਨੂੰ ਜਿਹੜਾ ਹਦੀਸ (ਭਾਵ .ਕੁਰਆਨ) ਨੂੰ ਝੁਠਲਾਉਂਦਾ ਸੀ (ਦੋਵਾਂ ਨੂੰ ਇਕੱਲਾ) ਛੱਡ ਦਿਓ। ਅਸੀਂ ਉਸ ਨੂੰ ਹੌਲੀ-ਹੌਲੀ ਬਰਬਾਦੀ ਵੱਲ ਲੈ ਜਾਵਾਂਗੇ ਕਿ ਉਸ ਨੂੰ ਪਤਾ ਵੀ ਨਹੀਂ ਲੱਗ ਸਕੇਗਾ। | فَذَرْنِى وَمَن يُكَذِّبُ بِهَٰذَا ٱلْحَدِيثِ ۖ سَنَسْتَدْرِجُهُم مِّنْ حَيْثُ لَا يَعْلَمُونَ. ﴿44﴾ |
| 45 ਮੈਂ ਇਹਨਾਂ ਨੂੰ ਢਿੱਲ ਦੇ ਰਿਹਾ ਹਾਂ, ਬੇਸ਼ੱਕ ਮੇਰੀ ਚਾਲ ਵੱਡੀ ਜ਼ਬਰਦਸਤ ਹੈ। | وَأُمْلِى لَهُمْ ۚ إِنَّ كَيْدِى مَتِينٌ. ﴿45﴾ |
| 46 (ਹੇ ਨਬੀ!) ਕੀ ਤੁਸੀਂ ਉਹਨਾਂ ਤੋਂ ਬਦਲਾ ਭਾਲਦੇ ਹੋ ਕਿ ਇਹ ਉਸ ਤਾਵਾਨ (ਚੱਟੀ) ਦੇ ਭਾਰ ਹੇਠ ਦਬੇ ਜਾ ਰਹੇ ਹਨ ? | أَمْ تَسْـَٔلُهُمْ أَجْرًۭا فَهُم مِّن مَّغْرَمٍۢ مُّثْقَلُونَ. ﴿46﴾ |
| 47 ਕੀ ਇਹਨਾਂ ਕੋਲ ਪਰੋਖ ਦਾ ਗਿਆਨ ਹੈ, ਜਿਸ ਤੋਂ ਇਹ ਲਿਖ ਲਿਆਉਂਦੇ ਹਨ। | أَمْ عِندَهُمُ ٱلْغَيْبُ فَهُمْ يَكْتُبُونَ. ﴿47﴾ |
| 48 ਸੋ ਤੁਸੀਂ ਆਪਣੇ ਰੱਬ ਦਾ ਹੁਕਮ ਆਉਣ ਤਕ ਧੀਰਜ ਤੋਂ ਕੰਮ ਲਵੋ ਅਤੇ ਮੱਛੀ ਵਾਲੇ (ਯੂਨੁਸ ਅ:) ਵਾਂਗ ਨਾ ਹੋ ਜਾਣਾ ਕਿ ਜਦੋਂ ਉਸ ਨੇ (ਅੱਲਾਹ ਨੂੰ) ਸੱਦਿਆ ਸੀ ਉਸ ਸਮੇਂ ਉਹ ਗ਼ਮ ਨਾਲ ਭਰਪੂਰ ਸੀ। | فَٱصْبِرْ لِحُكْمِ رَبِّكَ وَلَا تَكُن كَصَاحِبِ ٱلْحُوتِ إِذْ نَادَىٰ وَهُوَ مَكْظُومٌۭ. ﴿48﴾ |
| 49 ਜੇਕਰ ਉਸ ਦੇ ਰੱਬ ਦੀ ਮਿਹਰ ਉਸ ਨੂੰ ਨਾ ਜੁੜਦੀ ਤਾਂ ਉਹ ਇਕ ਰੜੇ ਮੈਦਾਨ ਵਿਚ ਸੁੱਟ ਦਿੱਤਾ ਜਾਂਦਾ ਜਦ ਕਿ ਉਹ ਹੀਣਾ ਤੇ ਰੁਸਵਾ ਵੀ ਹੁੰਦਾ। | لَّوْلَآ أَن تَدَٰرَكَهُۥ نِعْمَةٌۭ مِّن رَّبِّهِۦ لَنُبِذَ بِٱلْعَرَآءِ وَهُوَ مَذْمُومٌۭ. ﴿49﴾ |
| 50 ਅੰਤ ਉਸ ਦੇ ਰੱਬ ਨੇ ਉਸ ਨੂੰ ਆਪਣੀਆਂ ਮਿਹਰਾਂ ਨਾਲ ਨਿਵਾਜ਼ਿਆ, ਅਤੇ ਉਸ ਨੂੰ ਭਲੇ ਪੁਰਖਾਂ ਵਿਚ ਰਲਾ ਲਿਆ। | فَٱجْتَبَٰهُ رَبُّهُۥ فَجَعَلَهُۥ مِنَ ٱلصَّٰلِحِينَ. ﴿50﴾ |
| 51 ਜਦੋਂ ਇਹ (ਇਨਕਾਰੀ) ਉਸ ਜ਼ਿਕਰ (ਭਾਵ .ਕੁਰਆਨ) ਸੁਣਦੇ ਹਨ ਤਾਂ ਤੁਹਾਨੂੰ ਆਪਣੀਆਂ (ਭੈੜੀਆਂ) ਨਜ਼ਰਾਂ ਨਾਲ ਇੰਜ ਤੱਕਦੇ ਹਨ ਜਿਵੇਂ ਉਹ ਤੁਹਾਡੇ ਪੈਰ (ਸਿੱਧੀ ਰਾਹ ਤੋਂ) ਉਖਾੜ ਦੇਣਗੇ ਅਤੇ ਆਖਦੇ ਹਨ ਕਿ ਬੇਸ਼ੱਕ ਉਹ (ਮੁਹੰਮਦ) ਤਾਂ ਸੁਦਾਈ ਹੈ। | وَإِن يَكَادُ ٱلَّذِينَ كَفَرُوا۟ لَيُزْلِقُونَكَ بِأَبْصَٰرِهِمْ لَمَّا سَمِعُوا۟ ٱلذِّكْرَ وَيَقُولُونَ إِنَّهُۥ لَمَجْنُونٌۭ. ﴿51﴾ |
| 52 ਜਦ ਕਿ ਇਹ (.ਕੁਰਆਨ) ਤਾਂ ਸਾਰੇ ਜਹਾਨਾਂ ਲਈ ਇਕ ਨਸੀਹਤ ਹੈ। | وَمَا هُوَ إِلَّا ذِكْرٌۭ لِّلْعَٰلَمِينَ. ﴿52﴾ |