الحاقة
ਪੰਜਾਬੀ Translation with Arabic Quran Text
| ਪੰਜਾਬੀ | العربية |
|---|---|
| 1 ਵਾਪਰਨ ਵਾਲੀ, ਹੁਣੇ ਵਾਪਰਨ ਵਾਲੀ ਹੈ। | ٱلْحَآقَّةُ. ﴿1﴾ |
| 2 ਕੀ ਹੈ, ਉਹ ਵਾਪਰਨ ਵਾਲੀ? | مَا ٱلْحَآقَّةُ. ﴿2﴾ |
| 3 ਤੁਹਾਨੂੰ ਵਾਪਰਨ ਵਾਲੀ ਦੀ ਖ਼ਬਰ ਕਿਸ ਨੇ ਦਿੱਤੀ ਹੈ ? | وَمَآ أَدْرَىٰكَ مَا ٱلْحَآقَّةُ. ﴿3﴾ |
| 4 ‘ਸਮੂਦ’ ਅਤੇ ‘ਆਦ’ ਨੇ ਇਸ ਬਰਬਾਦ ਕਰਨ ਵਾਲੀ ਕਿਆਮਤ ਨੂੰ ਝੁਠਲਾਇਆ। | كَذَّبَتْ ثَمُودُ وَعَادٌۢ بِٱلْقَارِعَةِ. ﴿4﴾ |
| 5 ਜਿਹੜੇ ‘ਸਮੂਦੀ’ ਸਨ ਉਹ ਇਕ ਵੱਡੀ ਤੇਜ਼ ਡਰਾਉਣ ਵਾਲੀ ਆਵਾਜ਼ ਨਾਲ ਹਲਾਕ ਕਰ ਦਿੱਤੇ ਗਏ। | فَأَمَّا ثَمُودُ فَأُهْلِكُوا۟ بِٱلطَّاغِيَةِ. ﴿5﴾ |
| 6 ਅਤੇ ਜਿਹੜੇ ‘ਆਦੀ’ ਸਨ ਉਹ ਤੇਜ਼ ਸ਼ੂਕਦੀ ਹਨੇਰੀ ਨਾਲ ਬਰਬਾਦ ਹੋ ਗਏ। | وَأَمَّا عَادٌۭ فَأُهْلِكُوا۟ بِرِيحٍۢ صَرْصَرٍ عَاتِيَةٍۢ. ﴿6﴾ |
| 7 ਅੱਲਾਹ ਨੇ ਉਹਨਾਂ ’ਤੇ ਲਗਾਤਾਰ ਸੱਤ ਰਾਤਾਂ ਅਤੇ ਅੱਠ ਦਿਨ ਇਸ (ਹਨੇਰੀ) ਨੂੰ ਚਾੜ੍ਹੀਂ ਰੱਖਿਆ, ਜੇ ਤੁਸੀਂ ਉੱਥੇ ਹੁੰਦੇ ਤਾਂ ਤੁਸੀਂ ਉਸ ਕੌਮ ਨੂੰ ਇੰਜ ਬਰਬਾਦ ਪਏ ਵੇਖਦੇ ਜਿਵੇਂ ਉਹ ਖਜੂਰ ਦੇ ਪੋਲੇ ਹੋ ਚੁੱਕੇ ਮੋਛੇ ਹੋਣ। | سَخَّرَهَا عَلَيْهِمْ سَبْعَ لَيَالٍۢ وَثَمَٰنِيَةَ أَيَّامٍ حُسُومًۭا فَتَرَى ٱلْقَوْمَ فِيهَا صَرْعَىٰ كَأَنَّهُمْ أَعْجَازُ نَخْلٍ خَاوِيَةٍۢ. ﴿7﴾ |
| 8 ਕੀ ਤੁਸੀਂ ਉਹਨਾਂ ਕੌਮਾਂ ਦਾ ਕੁੱਝ ਵੀ ਬਾਕੀ ਬਚਿਆ ਹੋਇਆ ਵੇਖਦੇ ਹੋ? | فَهَلْ تَرَىٰ لَهُم مِّنۢ بَاقِيَةٍۢ. ﴿8﴾ |
| 9 ਅਤੇ ਫ਼ਿਰਔਨ ਜਿਹੜਾ ਇਹਨਾਂ ਤੋਂ ਪਹਿਲਾਂ ਸੀ ਅਤੇ ਉੱਪਰ ਥੱਲੇ ਕੀਤੀਆਂ ਗਈਆਂ ਬਸਤੀਆਂ ਵਾਲੇ ਵੀ ਪਾਪ ਕਰਦੇ ਸਨ। | وَجَآءَ فِرْعَوْنُ وَمَن قَبْلَهُۥ وَٱلْمُؤْتَفِكَٰتُ بِٱلْخَاطِئَةِ. ﴿9﴾ |
| 10 ਉਹਨਾਂ ਨੇ ਆਪਣੇ ਰੱਬ ਦੇ ਰਸੂਲ ਦੀ ਨਾ-ਫ਼ਰਮਾਨੀ ਕੀਤੀ ਤਾਂ ਉਹਨਾਂ ਦੇ ਰੱਬ ਨੇ ਉਹਨਾਂ ਨੂੰ ਕਰੜਾਈ ਨਾਲ ਫੜ ਲਿਆ। | فَعَصَوْا۟ رَسُولَ رَبِّهِمْ فَأَخَذَهُمْ أَخْذَةًۭ رَّابِيَةً. ﴿10﴾ |
| 11 ਬੇਸ਼ੱਕ ਜਦੋਂ ਪਾਣੀ ਦਾ ਹੜ੍ਹ ਆਇਆ ਤਾਂ ਅਸੀਂ ਤੁਹਾਨੂੰ (ਨੂਹ ਤੇ ਉਸ ਦੇ ਸਾਥੀਆਂ ਨੂੰ) ਚਲਦੀ ਬੇੜੀ ਵਿਚ ਸਵਾਰ ਕਰ ਦਿੱਤਾ। | إِنَّا لَمَّا طَغَا ٱلْمَآءُ حَمَلْنَٰكُمْ فِى ٱلْجَارِيَةِ. ﴿11﴾ |
| 12 ਤਾਂ ਜੋ ਅਸੀਂ ਤੁਹਾਡੀ ਇਸ ਘਟਨਾ ਨੂੰ ਸਿੱਖਿਆਦਾਈ ਬਣਾ ਦੇਈਏ, ਤਾਂ ਜੋ ਚੇਤੇ ਰੱਖਣ ਵਾਲੇ ਕੰਨ ਇਸ ਨੂੰ ਯਾਦ ਰੱਖਣ। | لِنَجْعَلَهَا لَكُمْ تَذْكِرَةًۭ وَتَعِيَهَآ أُذُنٌۭ وَٰعِيَةٌۭ. ﴿12﴾ |
| 13 ਫੇਰ ਜਦੋਂ ਸੂਰ (ਨਰਸਿੰਘੇ) ਵਿਚ ਇਕ ਹੀ ਵਾਰ ਫੂਂਕ ਮਾਰੀ ਜਾਵੇਗੀ। | فَإِذَا نُفِخَ فِى ٱلصُّورِ نَفْخَةٌۭ وَٰحِدَةٌۭ. ﴿13﴾ |
| 14 ਅਤੇ ਧਰਤੀ ਤੇ ਪਹਾੜ ਚੁੱਕ ਕੇ ਇਕ ਹੀ ਸੱਟ ਵਿਚ ਚੂਰ ਚੂਰ ਕਰ ਦਿੱਤੇ ਜਾਣਗੇ। | وَحُمِلَتِ ٱلْأَرْضُ وَٱلْجِبَالُ فَدُكَّتَا دَكَّةًۭ وَٰحِدَةًۭ. ﴿14﴾ |
| 15 ਉਸ ਦਿਹਾੜੇ ਵਾਪਰਨ ਵਾਲੀ ਘਟਨਾ (ਕਿਆਮਤ) ਵਾਪਰੇਗੀ। | فَيَوْمَئِذٍۢ وَقَعَتِ ٱلْوَاقِعَةُ. ﴿15﴾ |
| 16 ਅਤੇ ਅਕਾਸ਼ ਫੱਟ ਜਾਵੇਗਾ ਉਸ ਦਿਨ ਉਹ ਬੋਦਾ ਹੋ ਜਾਵੇਗਾ। | وَٱنشَقَّتِ ٱلسَّمَآءُ فَهِىَ يَوْمَئِذٍۢ وَاهِيَةٌۭ. ﴿16﴾ |
| 17 ਅਤੇ ਫ਼ਰਿਸ਼ਤੇ ਉਸ ਦੇ ਕੰਢਿਆਂ ’ਤੇ ਹੋਣਗੇ ਅਤੇ ਉਸ ਦਿਨ ਅੱਠ ਫ਼ਰਿਸ਼ਤੇ ਤੁਹਾਡੇ ਰੱਬ ਦਾ ਅਰਸ਼ ਆਪਣੇ ਉੱਤੇ ਚੁੱਕੀ ਹੋਣਗੇ। | وَٱلْمَلَكُ عَلَىٰٓ أَرْجَآئِهَا ۚ وَيَحْمِلُ عَرْشَ رَبِّكَ فَوْقَهُمْ يَوْمَئِذٍۢ ثَمَٰنِيَةٌۭ. ﴿17﴾ |
| 18 ਉਸ ਦਿਹਾੜੇ ਤੁਹਾਡੀ ਪੇਸ਼ੀ (ਰੱਬ ਦੇ ਹਜ਼ੂਰ) ਹੋਵੇਗੀ, ਤੇ ਤੁਹਾਡਾ ਕੋਈ ਵੀ ਭੇਤ ਲੁਕਿਆ ਨਹੀਂ ਰਹੇਗਾ। | يَوْمَئِذٍۢ تُعْرَضُونَ لَا تَخْفَىٰ مِنكُمْ خَافِيَةٌۭ. ﴿18﴾ |
| 19 ਉਸ ਵੇਲੇ ਜਿਸ ਦੀ ਕਰਮ-ਪੱਤਰੀ ਉਸ ਦੇ ਸੱਜੇ ਹੱਥ ਵਿਚ ਦਿੱਤੀ ਜਾਵੇਗੀ, ਉਹ ਆਖੇਗਾ, ਲਓ ਮੇਰੀ ਕਰਮ-ਪੱਤਰੀ ਪੜ੍ਹੋ। | فَأَمَّا مَنْ أُوتِىَ كِتَٰبَهُۥ بِيَمِينِهِۦ فَيَقُولُ هَآؤُمُ ٱقْرَءُوا۟ كِتَٰبِيَهْ. ﴿19﴾ |
| 20 ਬੇਸ਼ੱਕ ਮੈਨੂੰ ਭਰੋਸਾ ਸੀ ਕਿ ਮੈਨੂੰ ਆਪਣੇ ਲੇਖੇ ਜੋਖੇ ਨਾਲ ਮਿਲਣਾ ਹੈ। | إِنِّى ظَنَنتُ أَنِّى مُلَٰقٍ حِسَابِيَهْ. ﴿20﴾ |
| 21 ਸੋ ਉਹ ਮਨ ਭਾਉਂਦੀ ਜੀਵਨੀ ਵਿਚ ਹੋਵੇਗਾ। | فَهُوَ فِى عِيشَةٍۢ رَّاضِيَةٍۢ. ﴿21﴾ |
| 22 ਉੱਚੀਆਂ ਜੰਨਤਾਂ ਵਿਚ ਹੋਵੇਗਾ। | فِى جَنَّةٍ عَالِيَةٍۢ. ﴿22﴾ |
| 23 ਜਿਸ ਦੇ ਫਲਾਂ ਦੇ ਗੁੱਛੇ ਕੋਲ ਹੀ ਝੁੱਕੇ ਹੋਣਗੇ। | قُطُوفُهَا دَانِيَةٌۭ. ﴿23﴾ |
| 24 ਆਖਿਆ ਜਾਵੇਗਾ ਕਿ ਮੌਜਾਂ ਨਾਲ ਖਾਓ ਪੀਓ ਆਪਣੇ ਉਹਨਾਂ ਕਰਮਾਂ ਦੇ ਬਦਲੇ ਜਿਹੜੇ ਤੁਸੀਂ ਬੀਤੇ ਸਮੇਂ ਵਿਚ ਅੱਗੇ ਭੇਜੇ ਸਨ। | كُلُوا۟ وَٱشْرَبُوا۟ هَنِيٓـًٔۢا بِمَآ أَسْلَفْتُمْ فِى ٱلْأَيَّامِ ٱلْخَالِيَةِ. ﴿24﴾ |
| 25 ਪਰ ਜਿਸ ਦੀ ਕਰਮ-ਪੱਤਰੀ ਉਸ ਦੇ ਖੱਬੇ ਹੱਥ ਵਿਚ ਦਿੱਤੀ ਗਈ ਉਹ ਆਖੇਗਾ, ਕਾਸ਼ ਮੈਨੂੰ ਮੇਰੀ ਕਰਮ-ਪੱਤਰੀ ਨਾ ਦਿੱਤੀ ਜਾਂਦੀ। | وَأَمَّا مَنْ أُوتِىَ كِتَٰبَهُۥ بِشِمَالِهِۦ فَيَقُولُ يَٰلَيْتَنِى لَمْ أُوتَ كِتَٰبِيَهْ. ﴿25﴾ |
| 26 ਮੈਨੂੰ ਪਤਾ ਹੀ ਨਾ ਹੁੰਦਾ ਕਿ ਮੇਰਾ ਲੇਖਾ-ਜੋਖਾ ਕੀ ਹੈ ? | وَلَمْ أَدْرِ مَا حِسَابِيَهْ. ﴿26﴾ |
| 27 ਕਾਸ਼! ਉਹੀਓ (ਜਿਹੜੀ ਸੰਸਾਰ ਵਿਚ ਮੌਤ ਆਈ ਸੀ) ਨਿਰਨਾਇਕ ਸਿੱਧ ਹੁੰਦੀ। | يَٰلَيْتَهَا كَانَتِ ٱلْقَاضِيَةَ. ﴿27﴾ |
| 28 ਮੈਨੂੰ ਮੇਰੇ ਮਾਲ ਨੇ ਕੁੱਝ ਵੀ ਲਾਭ ਨਹੀਂ ਦਿੱਤਾ। | مَآ أَغْنَىٰ عَنِّى مَالِيَهْ ۜ. ﴿28﴾ |
| 29 ਮੇਰੀ ਹੁਕਮਰਾਨੀ ਮੈਥੋਂ ਖੁਸ ਗਈ। | هَلَكَ عَنِّى سُلْطَٰنِيَهْ. ﴿29﴾ |
| 30 ਹੁਕਮ ਹੋਵੇਗਾ ਕਿ ਇਸ ਨੂੰ ਫੜ ਲਵੋ ਅਤੇ ਇਸ ਦੇ ਸੰਗਲ ਪਾ ਦਿਓ। | خُذُوهُ فَغُلُّوهُ. ﴿30﴾ |
| 31 ਫੇਰ ਇਸ ਨੂੰ ਨਰਕ ਦੀ ਅੱਗ ਵਿਚ ਸੁੱਟ ਦਿਓ। | ثُمَّ ٱلْجَحِيمَ صَلُّوهُ. ﴿31﴾ |
| 32 ਫੇਰ ਇਕ ਜ਼ੰਜੀਰ ਵਿਚ, ਜਿਹੜੀ ਸੱਤਰ ਗਜ਼ ਲੰਮੀ ਹੈ, ਇਸ ਨੂੰ ਜਕੜ ਦਿਓ। | ثُمَّ فِى سِلْسِلَةٍۢ ذَرْعُهَا سَبْعُونَ ذِرَاعًۭا فَٱسْلُكُوهُ. ﴿32﴾ |
| 33 ਬੇਸ਼ੱਕ ਉਹ ਅੱਲਾਹ ਉੱਤੇ, ਜੋ ਕਿ ਸਰਵੁਚ ਹੈ, ਈਮਾਨ ਨਹੀਂ ਲਿਆਇਆ ਸੀ। | إِنَّهُۥ كَانَ لَا يُؤْمِنُ بِٱللَّهِ ٱلْعَظِيمِ. ﴿33﴾ |
|
34
ਅਤੇ ਨਾ ਹੀ ਮੁਥਾਜ ਨੂੰ ਖਾਣਾ ਖਵਾਉਣ ਲਈ ਪ੍ਰੇਰਨਾ ਦਿੰਦਾ ਸੀ।[1]
[1] ਅੱਲਾਹ ਦੇ ਰਸੂਲ (ਸ:) ਨੂੰ ਪੁੱਛਿਆ ਗਿਆ ਕਿ ਇਸਲਾਮ ਦੀ ਕਿਹੜੀ ਖ਼ਸਲਤ ਸਭ ਤੋਂ ਵਧੀਆ ਹੈ? ਆਪ (ਸ:) ਨੇ ਫ਼ਰਮਾਇਆ, ਭੁੱਖੇ ਨੂੰ ਭੋਜਨ ਕਰਵਾਉਣਾ, ਹਰ ਮੁਸਲਮਾਨ ਨੂੰ ਸਲਾਮ ਕਰਨਾ, ਭਾਵੇਂ ਤੁਸੀਂ ਉਸ ਨੂੰ ਜਾਣਦੇ ਹੋ ਜਾਂ ਨਹੀਂ। (ਸਹੀ ਬੁਖ਼ਾਰੀ, ਹਦੀਸ: 12)
|
وَلَا يَحُضُّ عَلَىٰ طَعَامِ ٱلْمِسْكِينِ. ﴿34﴾ |
| 35 ਸੋ ਅੱਜ ਇੱਥੇ ਕੋਈ ਉਸ ਦਾ ਹਮਦਰਦ ਦੋਸਤ ਨਹੀਂ। | فَلَيْسَ لَهُ ٱلْيَوْمَ هَٰهُنَا حَمِيمٌۭ. ﴿35﴾ |
| 36 ਅਤੇ ਨਾ ਹੀ ਜ਼ਖਮਾਂ ਦੇ ਧੋਣ ਤੋਂ ਛੁੱਟ ਕੋਈ ਭੋਜਨ ਹੈ। | وَلَا طَعَامٌ إِلَّا مِنْ غِسْلِينٍۢ. ﴿36﴾ |
| 37 ਛੁੱਟ ਅਪਰਾਧੀਆਂ ਤੋਂ ਇਸ ਨੂੰ ਕੋਈ ਨਹੀਂ ਖਾਂਦਾ। | لَّا يَأْكُلُهُۥٓ إِلَّا ٱلْخَٰطِـُٔونَ. ﴿37﴾ |
| 38 ਸੋ ਮੈਂ ਉਹਨਾਂ ਚੀਜ਼ਾਂ ਦੀ ਸਹੁੰ ਖਾਂਦਾ ਹਾਂ ਜੋ ਤੁਸੀਂ ਵੇਖਦੇ ਹੋ। | فَلَآ أُقْسِمُ بِمَا تُبْصِرُونَ. ﴿38﴾ |
| 39 ਅਤੇ ਉਹਨਾਂ ਦੀ ਵੀ ਜੋ ਤੁਸੀਂ ਨਹੀਂ ਵੇਖਦੇ। | وَمَا لَا تُبْصِرُونَ. ﴿39﴾ |
| 40 ਬੇਸ਼ੱਕ ਇਹ (.ਕੁਰਆਨ) ਇਕ ਸਤਿਕਾਰਯੋਗ ਰਸੂਲ ਦਾ ਕਥਨ ਹੈ। | إِنَّهُۥ لَقَوْلُ رَسُولٍۢ كَرِيمٍۢ. ﴿40﴾ |
| 41 ਇਹ ਕਿਸੇ ਕਵੀ ਦਾ ਕਥਨ ਨਹੀਂ, ਪਰ ਤੁਸੀਂ ਲੋਕ ਘੱਟ ਹੀ ਈਮਾਨ ਲਿਆਉਂਦੇ ਹੋ। | وَمَا هُوَ بِقَوْلِ شَاعِرٍۢ ۚ قَلِيلًۭا مَّا تُؤْمِنُونَ. ﴿41﴾ |
| 42 ਅਤੇ ਨਾ ਹੀ ਕਿਸੇ ਪਾਂਧੇ ਦਾ ਕਥਨ ਹੈ, ਪਰ ਤੁਸੀਂ ਲੋਕ ਘੱਟ ਹੀ ਨਸੀਹਤ ਗ੍ਰਹਿਣ ਕਰਦੇ ਹੋ। | وَلَا بِقَوْلِ كَاهِنٍۢ ۚ قَلِيلًۭا مَّا تَذَكَّرُونَ. ﴿42﴾ |
| 43 ਇਹ (.ਕੁਰਆਨ) ਤਾਂ ਸਾਰੇ ਹੀ ਜਹਾਨਾਂ ਦੇ ਪਾਲਣਹਾਰ ਵੱਲੋਂ ਉੱਤਾਰਿਆ ਗਿਆ ਹੈ। | تَنزِيلٌۭ مِّن رَّبِّ ٱلْعَٰلَمِينَ. ﴿43﴾ |
| 44 ਜੇਕਰ ਇਹ (ਮੁਹੰਮਦ ਸ:) ਸਾਡੇ ਨਾਂ ਨਾਲ ਕੋਈ ਗੱਲ ਘੜ੍ਹ ਲਿਆਉਂਦਾ। | وَلَوْ تَقَوَّلَ عَلَيْنَا بَعْضَ ٱلْأَقَاوِيلِ. ﴿44﴾ |
| 45 ਤਾਂ ਅਸੀਂ ਉਸ ਦਾ ਸੱਜਾ ਹੱਥ ਨੱਪ ਲੈਂਦੇ। | لَأَخَذْنَا مِنْهُ بِٱلْيَمِينِ. ﴿45﴾ |
| 46 ਫੇਰ ਅਸੀਂ ਉਸਦੀ ਘੰਡੀ ਵੱਢ ਸੁੱਟਦੇ। | ثُمَّ لَقَطَعْنَا مِنْهُ ٱلْوَتِينَ. ﴿46﴾ |
| 47 ਫੇਰ ਤੁਹਾਡੇ ਵਿੱਚੋਂ ਕੋਈ ਵੀ ਸਾਨੂੰ (ਭਾਵ ਅੱਲਾਹ ਨੂੰ) ਇਸ ਕੰਮ ਤੋਂ ਰੋਕਣ ਵਾਲਾ ਨਹੀਂ ਸੀ। | فَمَا مِنكُم مِّنْ أَحَدٍ عَنْهُ حَٰجِزِينَ. ﴿47﴾ |
| 48 ਨਿਰਸੰਦੇਹ, ਇਹ .ਕੁਰਆਨ ਮੁੱਤਕੀਆਂ (ਬੁਰਾਈਆਂ ਤੋਂ ਬਚਣ ਵਾਲਿਆਂ) ਲਈ ਇਕ ਨਸੀਹਤ ਹੈ। | وَإِنَّهُۥ لَتَذْكِرَةٌۭ لِّلْمُتَّقِينَ. ﴿48﴾ |
| 49 ਬੇਸ਼ੱਕ ਅਸੀਂ ਜਾਣਦੇ ਹਾਂ ਕਿ ਤੁਹਾਡੇ ਵਿੱਚੋਂ ਕੁੱਝ ਲੋਕ ਇਸ ਨੂੰ ਝੁਠਲਾਉਂਦੇ ਹਨ। | وَإِنَّا لَنَعْلَمُ أَنَّ مِنكُم مُّكَذِّبِينَ. ﴿49﴾ |
|
50
ਅਤੇ ਬੇਸ਼ੱਕ ਉਹ (ਝੁਠਲਾਉਣਾ) ਕਾਫ਼ਿਰਾਂ ਲਈ ਪਛਤਾਵੇ ਦਾ ਕਾਰਨ ਹੈ।[2]
[2] ਵੇਖੋ ਸੂਰਤ ਆਲੇ-ਇਮਰਾਨ, ਹਾਸ਼ੀਆ ਆਇਤ 85/3 ਅਤੇ ਸੂਰਤ ਯੂਨੁਸ, ਹਾਸ਼ੀਆ ਆਇਤ 37/10
|
وَإِنَّهُۥ لَحَسْرَةٌ عَلَى ٱلْكَٰفِرِينَ. ﴿50﴾ |
|
51
ਨਿਰਸੰਦੇਹ, ਇਹ ਇਕ ਅਟੱਲ ਸੱਚਾਈ ਹੈ।[3]
[3] ਵੇਖੋ ਸੂਰਤ ਅਰ-ਰਅਦ, ਹਾਸ਼ੀਆ ਆਇਤ 28/13
|
وَإِنَّهُۥ لَحَقُّ ٱلْيَقِينِ. ﴿51﴾ |
| 52 ਸੋ (ਹੇ ਨਬੀ!) ਤੁਸੀਂ ਆਪਣੇ ਸਰਵੁਚ ਤੇ ਮਹਾਨ ਰੱਬ ਦੇ ਨਾਂ ਦੀ ਤਸਬੀਹ ਕਰੋ। | فَسَبِّحْ بِٱسْمِ رَبِّكَ ٱلْعَظِيمِ. ﴿52﴾ |