Loading date... | Loading Hijri date... | Loading time...

القيامة

ਪੰਜਾਬੀ Translation with Arabic Quran Text

ਪੰਜਾਬੀ العربية
1 ਮੈਂ ਸਹੁੰ ਖਾਂਦਾ ਹਾਂ ਕਿਆਮਤ ਦਿਹਾੜੇ ਦੀ। لَآ أُقْسِمُ بِيَوْمِ ٱلْقِيَٰمَةِ. ﴿1﴾
2 ਅਤੇ ਮੈਂ ਨਿੰਦਨ ਯੋਗ ਮਨ ਦੀ ਸਹੁੰ ਖਾਂਦਾ ਹੈ। وَلَآ أُقْسِمُ بِٱلنَّفْسِ ٱللَّوَّامَةِ. ﴿2﴾
3 ਕੀ ਮਨੁੱਖ ਸਮਝਦਾ ਹੈ ਕਿ ਅਸੀਂ ਉਸ ਦੀਆਂ ਹੱਡੀਆਂ ਨੂੰ ਇਕੱਤਰ ਨਹੀਂ ਕਰ ਸਕਾਂਗੇ ? أَيَحْسَبُ ٱلْإِنسَٰنُ أَلَّن نَّجْمَعَ عِظَامَهُۥ. ﴿3﴾
4 ਕਿਉਂ ਨਹੀਂ! ਸਗੋਂ ਅਸੀਂ ਤਾਂ ਉਸ ਦੀ ਪੋਰ-ਪੋਰ ਠੀਕ ਕਰਨ ’ਤੇ ਸਮਰਥ ਹਾਂ।[1]
[1] ਇਹ ਇਕ ਸੱਚਾਈ ਹੈ ਕਿ ਹਰੇਕ ਵਿਅਕਤੀ ਦੇ ਵਿਸ਼ੇਸ਼ ਉਂਗਲਾ ਦੇ ਨਿਸ਼ਾਨ ਸੰਸਾਰ ਦੇ ਕਿਸੇ ਵੀ ਦੂਜੇ ਮਨੁੱਖ ਨਾਲ ਨਹੀਂ ਮਿਲਦੇ। ਇਹ ਆਇਤ ਉਸੇ ਵੱਲ ਅਗਵਾਈ ਕਰਦੀ ਹੈ ਕਿ ਸਾਡਾ ਪਾਲਣਹਾਰ ਸਭ ਤੋਂ ਉੱਚਾ ਤੇ ਵਡਿਆਈ ਵਾਲਾ ਹੈ ਅਤੇ ਹਰੇਕ ਚੀਜ਼ ਦਾ ਬਣਾਉਣ ਵਾਲਾ ਉਹੀਓ ਹੈ, ਛੁੱਟ ਉਸ ਤੋਂ ਹੋਰ ਕੋਈ ਬੰਦਗੀ ਦੇ ਯੋਗ ਨਹੀਂ।
بَلَىٰ قَٰدِرِينَ عَلَىٰٓ أَن نُّسَوِّىَ بَنَانَهُۥ. ﴿4﴾
5 ਮਨੁੱਖ ਤਾਂ ਚਾਹੁੰਦਾ ਹੈ ਕਿ ਅਗਾਂਹ ਨੂੰ ਵੀ ਦੁਰਾਚਾਰ ਵਾਲੇ ਕੰਮ ਕਰਦਾ ਰਹੇ। بَلْ يُرِيدُ ٱلْإِنسَٰنُ لِيَفْجُرَ أَمَامَهُۥ. ﴿5﴾
6 ਉਹ ਪੁੱਛਦਾ ਹੈ ਕਿ ਕਿਆਮਤ ਦਿਹਾੜਾ ਕਦੋਂ ਹੈ। يَسْـَٔلُ أَيَّانَ يَوْمُ ٱلْقِيَٰمَةِ. ﴿6﴾
7 (ਇਹ ਦਿਹਾੜਾ ਉਸ ਵੇਲੇ ਹੋਵੇਗਾ) ਜਦੋਂ ਅੱਖਾਂ ਪਥਰਾ ਜਾਣਗੀਆਂ। فَإِذَا بَرِقَ ٱلْبَصَرُ. ﴿7﴾
8 ਚੰਨ ਬੇ-ਨੂਰ ਹੋ ਜਾਵੇਗਾ। وَخَسَفَ ٱلْقَمَرُ. ﴿8﴾
9 ਸੂਰਜ ਅਤੇ ਚੰਨ ਨੂੰ ਜਮਾਂ ਕਰ ਦਿੱਤਾ ਜਾਵੇਗਾ। [2]
[2] ਅੱਲਾਹ ਦੇ ਰਸੂਲ (ਸ:) ਨੇ ਫ਼ਰਮਾਇਆ, ਕਿਆਮਤ ਦਿਹਾੜੇ ਸੂਰਜ ਤੇ ਚੰਨ ਦੋਵੇਂ ਬੇ-ਨੂਰ ਹੋ ਜਾਣਗੇ। (ਸਹੀ ਬੁਖ਼ਾਰੀ, ਹਦੀਸ: 3200)
وَجُمِعَ ٱلشَّمْسُ وَٱلْقَمَرُ. ﴿9﴾
10 ਅਤੇ ਮਨੁੱਖ ਉਸ ਦਿਨ ਆਖੇਗਾ ਕਿ ਨੱਸਣ ਦੀ ਥਾਂ ਕਿੱਥੇ ਹੈ ? يَقُولُ ٱلْإِنسَٰنُ يَوْمَئِذٍ أَيْنَ ٱلْمَفَرُّ. ﴿10﴾
11 ਉੱਕਾ ਨਹੀਂ! ਉੱਥੇ ਕੋਈ ਸ਼ਰਨ-ਅਸਥਾਨ ਨਹੀਂ। كَلَّا لَا وَزَرَ. ﴿11﴾
12 ਉਸ ਦਿਨ ਤੇਰੇ ਰੱਬ ਦੇ ਸਾਹਮਣੇ ਹੀ ਜਾ ਕੇ ਠਹਿਰਨਾ ਹੋਵੇਗਾ। إِلَىٰ رَبِّكَ يَوْمَئِذٍ ٱلْمُسْتَقَرُّ. ﴿12﴾
13 ਉਸ ਦਿਨ ਮਨੁੱਖ ਨੂੰ ਦੱਸ ਦਿੱਤਾ ਜਾਵੇਗਾ ਜੋ ਉਸ ਨੇ (ਚੰਗੇ ਜਾਂ ਮਾੜੇ ਕਰਮ) ਅੱਗੇ (ਆਖ਼ਿਰਤ ਲਈ) ਭੇਜੇ ਹਨ ਅਤੇ ਜੋ ਉਸ ਨੇ ਪਿੱਛੇ (ਦੁਨੀਆਂ ਵਿਚ) ਛੱਡੇ ਹਨ। يُنَبَّؤُا۟ ٱلْإِنسَٰنُ يَوْمَئِذٍۭ بِمَا قَدَّمَ وَأَخَّرَ. ﴿13﴾
14 ਸਗੋਂ ਮਨੁੱਖ ਆਪੇ ਹੀ ਆਪਣੇ ਆਪ ਨੂੰ ਚੰਗੀ ਤਰ੍ਹਾਂ ਜਾਣਦਾ ਹੈ। بَلِ ٱلْإِنسَٰنُ عَلَىٰ نَفْسِهِۦ بَصِيرَةٌۭ. ﴿14﴾
15 ਉਹ ਭਾਵੇਂ ਕਿੰਨੇ ਹੀ ਬਹਾਨੇ ਪੇਸ਼ ਕਰੇ। وَلَوْ أَلْقَىٰ مَعَاذِيرَهُۥ. ﴿15﴾
16 (ਹੇ ਨਬੀ!) ਤੁਸੀਂ ਇਸ .ਕੁਰਆਨ ਨੂੰ ਛੇਤੀ ਯਾਦ ਕਰਨ ਲਈ ਆਪਣੀ ਜ਼ੁਬਾਨ ਨੂੰ (ਛੇਤੀ-ਛੇਤੀ) ਹਰਕਤ ਨਾ ਦਿਓ। لَا تُحَرِّكْ بِهِۦ لِسَانَكَ لِتَعْجَلَ بِهِۦٓ. ﴿16﴾
17 ਇਸ ਨੂੰ (ਤੁਹਾਡੇ ਸੀਨੇ ਵਿਚ) ਜਮ੍ਹਾਂ ਕਰਨਾ ਅਤੇ ਇਸ ਨੂੰ (ਆਪ ਜੀ ਤੋਂ) ਪੜ੍ਹਵਾ ਦੇਣਾ ਸਾਡੇ ਜ਼ਿੰਮੇ ਹੈ। إِنَّ عَلَيْنَا جَمْعَهُۥ وَقُرْءَانَهُۥ. ﴿17﴾
18 ਜਦੋਂ ਅਸੀਂ ਤੁਹਾਨੂੰ ਇਸ ਨੂੰ ਪੜ੍ਹਵਾ ਚੁੱਕੀਏ ਤਾਂ ਉਸ ਪੜ੍ਹਾਈ ਦੀ ਪਾਲਣਾ ਕਰੋ। فَإِذَا قَرَأْنَٰهُ فَٱتَّبِعْ قُرْءَانَهُۥ. ﴿18﴾
19 ਫੇਰ ਇਸ ਦੀ ਵਿਆਖਿਆ ਕਰਨਾ ਸਾਡੇ ਜ਼ਿੰਮੇ ਹੈ। ثُمَّ إِنَّ عَلَيْنَا بَيَانَهُۥ. ﴿19﴾
20 ਉੱਕਾ ਹੀ ਨਹੀਂ! ਸਗੋਂ ਤੁਸੀਂ ਲੋਕ ਤਾਂ ਦੁਨੀਆਂ ਨੂੰ ਹੀ ਪਸੰਦ ਕਰਦੇ ਹੋ। كَلَّا بَلْ تُحِبُّونَ ٱلْعَاجِلَةَ. ﴿20﴾
21 ਅਤੇ ਆਖ਼ਿਰਤ (ਦੀ ਚਿੰਤਾ) ਨੂੰ ਛੱਡ ਦਿੰਦੇ ਹੋ। وَتَذَرُونَ ٱلْءَاخِرَةَ. ﴿21﴾
22 ਉਸ (ਕਿਆਮਤ) ਦਿਹਾੜੇ ਕਈ ਚਿਹਰੇ ਲਹਿ-ਲਹਿ ਕਰਦੇ ਹੋਣਗੇ। وُجُوهٌۭ يَوْمَئِذٍۢ نَّاضِرَةٌ. ﴿22﴾
23 ਆਪਣੇ ਰੱਬ ਵੱਲ ਵੇਖ ਰਹੇ ਹੋਣਗੇ। إِلَىٰ رَبِّهَا نَاظِرَةٌۭ. ﴿23﴾
24 ਉਸ (ਕਿਆਮਤ) ਦਿਹਾੜੇ ਕਈ ਚਿਹਰੇ ਉਦਾਸ ਹੋਣਗੇ। وَوُجُوهٌۭ يَوْمَئِذٍۭ بَاسِرَةٌۭ. ﴿24﴾
25 ਉਹ ਸਮਝਣਗੇ ਕਿ ਉਹਨਾਂ ਨਾਲ ਲੱਕ-ਤੋੜ (ਭਾਵ ਅਤਿ ਕਰੜਾਈ ਵਾਲਾ) ਵਰਤਾਓ ਹੋਣ ਵਾਲਾ ਹੈ। تَظُنُّ أَن يُفْعَلَ بِهَا فَاقِرَةٌۭ. ﴿25﴾
26 ਉੱਕਾ ਹੀ ਨਹੀਂ! ਜਦੋਂ (ਜਾਨ) ਘੰਡੀ ਤਕ ਆ ਪਹੁੰਚੇਗੀ। كَلَّآ إِذَا بَلَغَتِ ٱلتَّرَاقِىَ. ﴿26﴾
27 ਅਤੇ ਕਿਹਾ ਜਾਵੇਗਾ ਕਿ ਕੌਣ ਹੈ ਝਾੜ-ਫੂਂਕ ਕਰਨ ਵਾਲਾ ? وَقِيلَ مَنْ ۜ رَاقٍۢ. ﴿27﴾
28 ਅਤੇ ਉਹ ਸਮਝ ਲਵੇਗਾ ਕਿ ਇਹ (ਸੰਸਾਰ ਤੋਂ) ਵਿਛੋੜੇ ਦਾ ਸਮਾਂ ਹੈ। وَظَنَّ أَنَّهُ ٱلْفِرَاقُ. ﴿28﴾
29 ਪਿੰਨੀ ਨਾਲ ਪਿੰਨੀ ਜੁੜ ਜਾਵੇਗੀ।[3]
[3]। ਇਸ ਦਾ ਅਰਥ ਇਹ ਵੀ ਹੋ ਸਕਦਾ ਹੈ ਕਿ ਉਹਨਾਂ ਦੀ ਘਬਰਾਹਟ ਵਿਚ ਹੋਰ ਵੀ ਬਿਪਤਾ ਦਾ ਵਾਧਾ ਹੋ ਜਾਵੇਗਾ ਭਾਵ ਮੌਤ ਤੇ ਮੌਤ ਮਗਰੋਂ ਹੋਣ ਵਾਲੀ ਘਬਰਾਹਟ ਤੇ ਪਰੇਸ਼ਾਨੀ। (ਤਫ਼ਸੀਰ ਤਿਬਰੀ, ਹਦੀਸ: 243/29)
وَٱلْتَفَّتِ ٱلسَّاقُ بِٱلسَّاقِ. ﴿29﴾
30 ਉਸ ਦਿਹਾੜੇ ਤੁਹਾਡੇ ਰੱਬ ਵੱਲ ਚਲਣਾ ਹੋਵੇਗਾ। إِلَىٰ رَبِّكَ يَوْمَئِذٍ ٱلْمَسَاقُ. ﴿30﴾
31 ਨਾ ਤਾਂ ਉਸ ਨੇ (ਸੰਸਾਰ ਵਿਚ ਹੱਕ ਦੀ) ਪੁਸ਼ਟੀ ਕੀਤੀ ਅਤੇ ਨਾ ਹੀ ਨਮਾਜ਼ ਪੜ੍ਹੀ। فَلَا صَدَّقَ وَلَا صَلَّىٰ. ﴿31﴾
32 ਸਗੋਂ ਉਸ ਨੇ ਤਾਂ ਹੱਕ ਨੂੰ ਝੁਠਲਾਇਆ ਅਤੇ ਮੂੰਹ ਮੋੜ ਲਿਆ। وَلَٰكِن كَذَّبَ وَتَوَلَّىٰ. ﴿32﴾
33 ਫੇਰ ਉਹ ਆਪਣੇ ਪਰਿਵਾਰ ਕੋਲ ਆਕੜਦਾ ਹੋਇਆ ਗਿਆ। ثُمَّ ذَهَبَ إِلَىٰٓ أَهْلِهِۦ يَتَمَطَّىٰٓ. ﴿33﴾
34 ਸੋ ਅੱਜ ਤੇਰੇ ਲਈ ਬਰਬਾਦੀ ਹੀ ਬਰਬਾਦੀ ਹੈ। أَوْلَىٰ لَكَ فَأَوْلَىٰ. ﴿34﴾
35 ਬਰਬਾਦੀ ਹੀ ਬਰਬਾਦੀ ਹੈ ਤੇਰੇ ਲਈ। ثُمَّ أَوْلَىٰ لَكَ فَأَوْلَىٰٓ. ﴿35﴾
36 ਕੀ ਮਨੁੱਖ ਸਮਝਦਾ ਹੈ ਕਿ ਉਸ ਨੂੰ ਐਵੇਂ ਹੀ (ਭਾਵ ਬਿਨਾਂ ਹਿਸਾਬ ਕਿਤਾਬ ਤੋਂ) ਛੱਡ ਦਿੱਤਾ ਜਾਵੇਗਾ। أَيَحْسَبُ ٱلْإِنسَٰنُ أَن يُتْرَكَ سُدًى. ﴿36﴾
37 ਕੀ ਉਹ ਵੀਰਜ ਦੀ ਇਕ ਬੂੰਦ ਨਹੀਂ ਸੀ ਜਿਹੜੀ (ਮਾਂ ਦੇ) ਗਰਭ ਵਿਚ ਟਪਕਾਈ ਜਾਂਦੀ ਹੈ। أَلَمْ يَكُ نُطْفَةًۭ مِّن مَّنِىٍّۢ يُمْنَىٰ. ﴿37﴾
38 ਫੇਰ ਉਹ ਲੋਥੜਾ ਬਣਿਆ, ਫੇਰ ਅੱਲਾਹ ਨੇ ਉਸ ਨੂੰ ਪੈਦਾ ਕੀਤਾ ਅਤੇ ਉਸ ਦੇ ਅੰਗ ਠੀਕ-ਠਾਕ ਕੀਤੇ।[4]
[4] ਵੇਖੋ ਸੂਰਤ ਅਲ-ਹੱਜ, ਹਾਸ਼ੀਆ ਆਇਤ 5/22
ثُمَّ كَانَ عَلَقَةًۭ فَخَلَقَ فَسَوَّىٰ. ﴿38﴾
39 ਫੇਰ ਉਸ ਤੋਂ ਨਰ ਤੇ ਮਦੀਨ ਦਾ ਜੋੜਾ ਬਣਾਇਆ। فَجَعَلَ مِنْهُ ٱلزَّوْجَيْنِ ٱلذَّكَرَ وَٱلْأُنثَىٰٓ. ﴿39﴾
40 ਫੇਰ ਕੀ ਉਹ (ਅੱਲਾਹ) ਇਸ ਦੀ ਸਮਰਥਾ ਨਹੀਂ ਰੱਖਦਾ ਕਿ ਮੁਰਦਿਆਂ ਨੂੰ ਜਿਊਂਦਾ ਕਰ ਦੇਵੇ। أَلَيْسَ ذَٰلِكَ بِقَٰدِرٍ عَلَىٰٓ أَن يُحْۦِىَ ٱلْمَوْتَىٰ. ﴿40﴾