Loading date... | Loading Hijri date... | Loading time...

الإنسان

ਪੰਜਾਬੀ Translation with Arabic Quran Text

ਪੰਜਾਬੀ العربية
1 ਜ਼ਰੂਰ ਹੀ ਮਨੁੱਖ ਉੱਤੇ ਅਨੰਤ-ਕਾਲ ਦਾ ਇਕ ਅਜਿਹਾ ਸਮਾਂ ਵੀ ਬੀਤ ਚੁੱਕਾ ਹੈ ਜਦੋਂ ਉਹ ਕੋਈ ਵਰਣਨ ਯੋਗ ਚੀਜ਼ ਨਹੀਂ ਸੀ। هَلْ أَتَىٰ عَلَى ٱلْإِنسَٰنِ حِينٌۭ مِّنَ ٱلدَّهْرِ لَمْ يَكُن شَيْـًۭٔا مَّذْكُورًا. ﴿1﴾
2 ਬੇਸ਼ੱਕ ਅਸੀਂ ਮਨੁੱਖ ਨੂੰ (ਮਰਦ ਤੇ ਔਰਤ ਦੇ) ਰਲੇ ਮਿਲੇ ਵੀਰਜ ਤੋਂ ਸਾਜਿਆ ਹੈ, ਅਸੀਂ ਉਸ ਨੂੰ ਪਰਖਣਾ ਚਾਹੁੰਦੇ ਹਾਂ ਇਸ ਲਈ ਅਸੀਂ ਉਸ ਨੂੰ ਸੁਣਨ ਵਾਲਾ ਅਤੇ ਵੇਖਣ ਵਾਲਾ ਬਣਾ ਦਿੱਤਾ। إِنَّا خَلَقْنَا ٱلْإِنسَٰنَ مِن نُّطْفَةٍ أَمْشَاجٍۢ نَّبْتَلِيهِ فَجَعَلْنَٰهُ سَمِيعًۢا بَصِيرًا. ﴿2﴾
3 ਅਸੀਂ ਉਸ ਨੂੰ ਸਿੱਧੇ ਰਾਹ ਦੀ ਹਿਦਾਇਤ ਬਖ਼ਸ਼ੀ ਹੁਣ ਭਾਵੇਂ ਉਹ ਸ਼ੁਕਰਗੁਜ਼ਾਰ ਹੋਵੇ ਜਾਂ ਨਾ-ਸ਼ੁਕਰਾ। إِنَّا هَدَيْنَٰهُ ٱلسَّبِيلَ إِمَّا شَاكِرًۭا وَإِمَّا كَفُورًا. ﴿3﴾
4 ਨਿਰਸੰਦੇਹ, ਅਸੀਂ ਕਾਫ਼ਿਰਾਂ ਲਈ ਜ਼ੰਜੀਰਾਂ, ਸੰਗਲ ਤੇ ਭੜਕਦੀ ਹੋਈ ਅੱਗ ਤਿਆਰ ਕਰ ਰੱਖੀ ਹੈ। إِنَّآ أَعْتَدْنَا لِلْكَٰفِرِينَ سَلَٰسِلَا۟ وَأَغْلَٰلًۭا وَسَعِيرًا. ﴿4﴾
5 ਬੇਸ਼ੱਕ ਨੇਕ ਲੋਕ (ਸਵਰਗ ਵਿਚ) ਅਜਿਹੇ ਜਾਮ ਤੋਂ (ਸ਼ਰਾਬ) ਪੀਣਗੇ ਜਿਸ ਵਿਚ ਕਪੂਰ-ਜਲ ਦਾ ਰਲਾ ਹੋਵੇਗ। إِنَّ ٱلْأَبْرَارَ يَشْرَبُونَ مِن كَأْسٍۢ كَانَ مِزَاجُهَا كَافُورًا. ﴿5﴾
6 ਉਹ ਇਕ ਚਸ਼ਮਾਂ ਹੈ ਜਿਸ ਵਿੱਚੋਂ ਅੱਲਾਹ ਦੇ ਨੇਕ ਬੰਦੇ (ਸ਼ਰਾਬ) ਪੀਣਗੇ ਅਤੇ ਜਿੱਥੇ ਵੀ ਚਾਹੁੰਣਗੇ ਉਸ ਦੀਆਂ ਸ਼ਾਖ਼ਾਂ ਕੱਢ ਲੈਣਗੇ। عَيْنًۭا يَشْرَبُ بِهَا عِبَادُ ٱللَّهِ يُفَجِّرُونَهَا تَفْجِيرًۭا. ﴿6﴾
7 ਉਹ (ਸੰਸਾਰ ਵਿਚ) ਆਪਣੀਆਂ ਸੁੱਖਾਂ ਪੂਰੀਆਂ ਕਰਦੇ ਹਨ ਅਤੇ ਉਸ ਦਿਹਾੜ੍ਹਿਓ ਭੈ-ਭੀਤ ਰਹਿੰਦੇ ਹਨ ਜਿਸ ਦੀ ਬਿਪਤਾ (ਚਾਰੋਂ ਪਾਸੇ) ਫੈਲੀ ਹੋਈ ਹੋਵੇਗੀ। يُوفُونَ بِٱلنَّذْرِ وَيَخَافُونَ يَوْمًۭا كَانَ شَرُّهُۥ مُسْتَطِيرًۭا. ﴿7﴾
8 ਅਤੇ ਅੱਲਾਹ ਦੀ ਮੁਹੱਬਤ ਵਿਚ ਮੁਥਾਜਾਂ, ਯਤੀਮਾਂ ਅਤੇ ਕੈਦੀਆਂ ਨੂੰ ਭੋਜਨ ਖੁਆਉਂਦੇ ਸੀ। وَيُطْعِمُونَ ٱلطَّعَامَ عَلَىٰ حُبِّهِۦ مِسْكِينًۭا وَيَتِيمًۭا وَأَسِيرًا. ﴿8﴾
9 (ਅਤੇ ਆਖਦੇ ਹਨ ਕਿ) ਅਸੀਂ ਤੁਹਾਨੂੰ ਕੇਵਲ ਅੱਲਾਹ (ਨੂੰ ਖ਼ੁਸ਼ ਕਰਨ) ਲਈ ਖਾਣਾ ਖੁਆ ਰਹੇ ਹਾਂ। ਅਸੀਂ ਤੁਹਾਥੋਂ ਨਾ ਤਾਂ ਇਸ ਦਾ ਕੋਈ ਬਦਲਾ ਚਾਹੁੰਦੇ ਹਾਂ ਤੇ ਨਾ ਹੀ ਚਾਹੁੰਦੇ ਹਾਂ ਕਿ ਤੁਸੀਂ ਸਾਡਾ ਧੰਨਵਾਦ ਕਰੋ। إِنَّمَا نُطْعِمُكُمْ لِوَجْهِ ٱللَّهِ لَا نُرِيدُ مِنكُمْ جَزَآءًۭ وَلَا شُكُورًا. ﴿9﴾
10 ਅਸੀਂ ਤਾਂ ਆਪਣੇ ਰੱਬ ਤੋਂ ਚਿਹਰੇ ਵਿਗਾੜ ਦੇਣ ਵਾਲੇ ਅਤਿਅੰਤ ਕਰੜੇ ਦਿਹਾੜੇ (ਭਾਵ ਕਿਆਮਤ) ਦਾ ਡਰ ਖਾਂਦੇ ਹਾਂ। إِنَّا نَخَافُ مِن رَّبِّنَا يَوْمًا عَبُوسًۭا قَمْطَرِيرًۭا. ﴿10﴾
11 ਸੋ ਅੱਲਾਹ ਉਹਨਾਂ ਨੂੰ ਉਸ ਦਿਹਾੜੇ ਦੇ ਅਜ਼ਾਬ ਤੋਂ ਬਚਾ ਲਵੇਗਾ ਅਤੇ ਉਹਨਾਂ ਨੂੰ ਤਾਜ਼ਗੀ ਤੇ ਆਨੰਦ ਨਾਲ ਨਵਾਜ਼ੇਗਾ। فَوَقَىٰهُمُ ٱللَّهُ شَرَّ ذَٰلِكَ ٱلْيَوْمِ وَلَقَّىٰهُمْ نَضْرَةًۭ وَسُرُورًۭا. ﴿11﴾
12 ਅਤੇ ਉਹਨਾਂ ਦੇ ਸਬਰ ਦੇ ਬਦਲੇ ਉਹਨਾਂ ਨੂੰ ਜੰਨਤ ਅਤੇ ਰੇਸ਼ਮੀ ਵਸਤਰ ਦੇਵਾਂਗਾ। وَجَزَىٰهُم بِمَا صَبَرُوا۟ جَنَّةًۭ وَحَرِيرًۭا. ﴿12﴾
13 ਉਹ ਜੰਨਤ ਵਿਖੇ ਸਿੰਘਾਸਣਾ ਉੱਤੇ ਤਕੀਏ ਲਾਈਂ ਬੈਠੇ ਹੋਣਗੇ, ਉੱਥੇ ਨਾਂ ਧੁੱਪ ਵੇਖਣਗੇ ਤੇ ਨਾ ਹੀ ਠਾਰੀ ਹੋਵੇਗੀ। مُّتَّكِـِٔينَ فِيهَا عَلَى ٱلْأَرَآئِكِ ۖ لَا يَرَوْنَ فِيهَا شَمْسًۭا وَلَا زَمْهَرِيرًۭا. ﴿13﴾
14 ਅਤੇ ਜੰਨਤ ਦੀਆਂ ਛਾਵਾਂ ਉਹਨਾਂ ’ਤੇ ਝੁਕੀਆਂ ਹੋਣਗੀਆਂ ਅਤੇ ਉਸ ਦੇ ਫਲਾਂ ਦੇ ਗੁੱਛੇ ਉਹਨਾਂ ਦੀ ਪਹੁੰਚ ਹੇਠ ਕਰ ਦਿੱਤੇ ਜਾਣਗੇ। وَدَانِيَةً عَلَيْهِمْ ظِلَٰلُهَا وَذُلِّلَتْ قُطُوفُهَا تَذْلِيلًۭا. ﴿14﴾
15 ਅਤੇ ਉਹਨਾਂ ਦੇ ਅੱਗੇ ਚਾਂਦੀ ਦੇ ਭਾਂਡੇ ਤੇ ਸ਼ੀਸ਼ੇ ਦੇ ਪਿਆਲੇ ਘੁਮਾਏ ਜਾ ਰਹੇ ਹੋਣਗੇ। وَيُطَافُ عَلَيْهِم بِـَٔانِيَةٍۢ مِّن فِضَّةٍۢ وَأَكْوَابٍۢ كَانَتْ قَوَارِيرَا۠. ﴿15﴾
16 ਸ਼ੀਸ਼ੇ ਵੀ ਉਹ ਜਿਹੜੇ ਚਾਂਦੀ (ਦੀ ਕਿਸਮ) ਦੇ ਹੋਣਗੇ ਅਤੇ (ਸਾਕੀ) ਉਹਨਾਂ ਨੂੰ ਠੀਕ ਅੰਦਾਜ਼ੇ ਸਿਰ (ਭਾਵ ਚੰਗੀ ਤਰ੍ਹਾਂ) ਭਰਣਗੇ। قَوَارِيرَا۟ مِن فِضَّةٍۢ قَدَّرُوهَا تَقْدِيرًۭا. ﴿16﴾
17 ਉੱਥੇ ਉਹਨਾਂ ਨੂੰ ਅਜਿਹੇ ਜਾਮ (ਸ਼ਰਾਬ ਦੇ) ਪਿਆਏ ਜਾਣਗੇ ਜਿਨ੍ਹਾਂ ਵਿਚ ਸੁਂਢ ਦਾ ਰਲਾ ਹੋਵੇਗਾ। وَيُسْقَوْنَ فِيهَا كَأْسًۭا كَانَ مِزَاجُهَا زَنجَبِيلًا. ﴿17﴾
18 ਇਹ ਜੰਨਤ ਦਾ ਇਕ ਚਸ਼ਮਾ ਹੈ ਜਿਸ ਨੂੰ ‘ਸਲਸਬੀਲ’ ਦਾ ਨਾਂ ਦਿੱਤਾ ਗਿਆ ਹੈ। عَيْنًۭا فِيهَا تُسَمَّىٰ سَلْسَبِيلًۭا. ﴿18﴾
19 ਉਹਨਾਂ ਦੀ ਸੇਵਾ ਲਈ ਮੁੰਢੇ ਫਿਰ ਰਹੇ ਹੋਣਗੇ, ਜਿਹੜੇ ਸਦਾ ਮੁੰਢੇ ਹੀ ਰਹਿਣਗੇ, ਜਦੋਂ ਤੁਸੀਂ ਉਹਨਾਂ ਨੂੰ ਵੇਖੋਗੇ ਤਾਂ ਉਹਨਾਂ ਨੂੰ ਖਿਲਰੇ ਹੋਏ ਮੋਤੀ ਸਮਝੋਗੇ। ۞ وَيَطُوفُ عَلَيْهِمْ وِلْدَٰنٌۭ مُّخَلَّدُونَ إِذَا رَأَيْتَهُمْ حَسِبْتَهُمْ لُؤْلُؤًۭا مَّنثُورًۭا. ﴿19﴾
20 ਜਦੋਂ ਤੁਸੀਂ ਉੱਥੇ ਜਿੱਧਰ ਵੀ ਵੇਖੋਗੇ ਨਿਅਮਤਾਂ ਹੀ ਨਿਅਮਤਾਂ ਅਤੇ ਇਕ ਵੱਡੀ ਪਾਤਸ਼ਾਹੀ ਵੇਖੋਗੇ। وَإِذَا رَأَيْتَ ثَمَّ رَأَيْتَ نَعِيمًۭا وَمُلْكًۭا كَبِيرًا. ﴿20﴾
21 ਉਹਨਾਂ ਦੇ (ਸਰੀਰ) ਉੱਤੇ ਬਰੀਕ ਹਰੇ ਰੰਗ ਦੇ ਰੇਸ਼ਮੀ ਬਸਤਰ ਹੋਣਗੇ, ਅਤੇ ਉਹਨਾਂ ਨੂੰ ਚਾਂਦੀ ਦੇ ਕੰਗਣ ਪਹਿਨਾਏ ਜਾਣਗੇ ਅਤੇ ਉਹਨਾਂ ਦਾ ਰੱਬ ਉਹਨਾਂ ਨੂੰ ਪਵਿੱਤਰ ਸ਼ਰਾਬ ਪਿਆਏਗਾ। عَٰلِيَهُمْ ثِيَابُ سُندُسٍ خُضْرٌۭ وَإِسْتَبْرَقٌۭ ۖ وَحُلُّوٓا۟ أَسَاوِرَ مِن فِضَّةٍۢ وَسَقَىٰهُمْ رَبُّهُمْ شَرَابًۭا طَهُورًا. ﴿21﴾
22 (ਆਖਿਆ ਜਾਵੇਗਾ) ਇਹ ਤੁਹਾਡਾ (ਨੇਕੀਆਂ ਦਾ) ਬਦਲਾ ਹੈ ਅਤੇ ਤੁਹਾਡੀਆਂ ਕੋਸ਼ਿਸ਼ਾਂ ਇਸ ਯੋਗ ਹਨ ਕਿ ਉਹਨਾਂ ਦੀ ਕਦਰ ਕੀਤੀ ਜਾਵੇ। إِنَّ هَٰذَا كَانَ لَكُمْ جَزَآءًۭ وَكَانَ سَعْيُكُم مَّشْكُورًا. ﴿22﴾
23 ਬੇਸ਼ੱਕ ਅਸੀਂ ਹੀ ਤੁਹਾਡੇ ਉੱਤੇ (ਹੇ ਮੁਹੰਮਦ!) ਇਹ .ਕੁਰਆਨ ਥੋੜ੍ਹਾ ਥੋੜ੍ਹਾ ਕਰਕੇ ਉਤਾਰਿਆ ਹੈ। إِنَّا نَحْنُ نَزَّلْنَا عَلَيْكَ ٱلْقُرْءَانَ تَنزِيلًۭا. ﴿23﴾
24 ਸੋ ਤੁਸੀਂ ਆਪਣੇ ਰੱਬ ਦੇ ਹੁਕਮ ਉੱਤੇ ਸਬਰ ਕਰੋ ਭਾਵ ਦ੍ਰਿੜਤਾ ਨਾਲ ਜਮੇਂ ਰਹੋ ਅਤੇ ਇਹਨਾਂ ਵਿੱਚੋਂ ਕਿਸੇ ਪਾਪੀ ਜਾਂ ਨਾ-ਸ਼ੁਕਰੇ ਦੇ ਪਿੱਛੇ ਨਾ ਲੱਗੋ। فَٱصْبِرْ لِحُكْمِ رَبِّكَ وَلَا تُطِعْ مِنْهُمْ ءَاثِمًا أَوْ كَفُورًۭا. ﴿24﴾
25 ਸਵੇਰੇ-ਸ਼ਾਮ (ਭਾਵ ਹਰ ਵੇਲੇ) ਆਪਣੇ ਰੱਬ ਦੇ ਨਾਮ ਦਾ ਸਿਮਰਨ ਕਰੋ। وَٱذْكُرِ ٱسْمَ رَبِّكَ بُكْرَةًۭ وَأَصِيلًۭا. ﴿25﴾
26 ਅਤੇ ਰਾਤ ਦੇ ਕਿਸੇ ਸਮੇਂ ਉਸੇ ਨੂੰ ਸਿਜਦੇ ਕਰੋ ਅਤੇ ਰਾਤ ਰਹਿੰਦੇ ਤਕ ਉਸ ਦੀ ਤਸਬੀਹ ਕਰਦੇ ਰਹੋ। وَمِنَ ٱلَّيْلِ فَٱسْجُدْ لَهُۥ وَسَبِّحْهُ لَيْلًۭا طَوِيلًا. ﴿26﴾
27 ਬੇਸ਼ੱਕ ਇਹ (ਇਨਕਾਰੀ) ਲੋਕ ਦੁਨੀਆਂ ਨਾਲ ਮੋਹ ਰੱਖਦੇ ਹਨ ਅਤੇ ਭਾਰੀ ਦਿਨ (ਕਿਆਮਤ) ਨੂੰ ਅੱਖੋਂ ਪਰੋਖੇ ਕਰ ਦਿੰਦੇ ਹਨ। إِنَّ هَٰٓؤُلَآءِ يُحِبُّونَ ٱلْعَاجِلَةَ وَيَذَرُونَ وَرَآءَهُمْ يَوْمًۭا ثَقِيلًۭا. ﴿27﴾
28 ਅਸੀਂ ਹੀ ਇਹਨਾਂ ਨੂੰ ਸਾਜਿਆ ਹੈ ਤੇ ਇਹਨਾਂ ਦੇ ਜੋੜ-ਬੰਦ ਪੱਕੇ ਕੀਤੇ ਹਨ, ਜਦੋਂ ਅਸੀਂ ਚਾਹੀਏ ਇਹਨਾਂ ਵਰਗੇ ਹੋਰ ਲੋਕ ਲਿਆਈਏ। نَّحْنُ خَلَقْنَٰهُمْ وَشَدَدْنَآ أَسْرَهُمْ ۖ وَإِذَا شِئْنَا بَدَّلْنَآ أَمْثَٰلَهُمْ تَبْدِيلًا. ﴿28﴾
29 ਬੇਸ਼ੱਕ ਇਹ (.ਕੁਰਆਨ) ਇਕ ਨਸੀਹਤ ਹੈ ਹੁਣ ਜਿਹੜਾ ਚਾਹਵੇ ਆਪਣੇ ਰੱਬ ਵੱਲ (ਜਾਣ ਵਾਲੀ) ਰਾਹ ਤੁਰ ਪਵੇ। إِنَّ هَٰذِهِۦ تَذْكِرَةٌۭ ۖ فَمَن شَآءَ ٱتَّخَذَ إِلَىٰ رَبِّهِۦ سَبِيلًۭا. ﴿29﴾
30 ਤੁਹਾਡੇ ਚਾਹੁਣ ਨਾਲ ਕੁੱਝ ਨਹੀਂ ਹੁੰਦਾ, ਜਦੋਂ ਤਕ ਅੱਲਾਹ ਹੀ ਨਾ ਚਾਹੇ। ਬੇਸ਼ੱਕ ਅੱਲਾਹ ਜਾਣਨਹਾਰ ਅਤੇ ਯੁਕਤੀਮਾਨ ਹੈ। وَمَا تَشَآءُونَ إِلَّآ أَن يَشَآءَ ٱللَّهُ ۚ إِنَّ ٱللَّهَ كَانَ عَلِيمًا حَكِيمًۭا. ﴿30﴾
31 ਉਹ ਜਿਸ ਨੂੰ ਚਾਹੁੰਦਾ ਹੈ ਆਪਣੀ ਮਿਹਰਾਂ ਵਿਚ ਦਾਖ਼ਲ ਕਰਦਾ ਹੈ ਅਤੇ ਜ਼ਾਲਮਾਂ ਲਈ ਉਸ ਨੇ ਦਰਦਨਾਕ ਅਜ਼ਾਬ ਤਿਆਰ ਕਰ ਰੱਖਿਆ ਹੈ। يُدْخِلُ مَن يَشَآءُ فِى رَحْمَتِهِۦ ۚ وَٱلظَّٰلِمِينَ أَعَدَّ لَهُمْ عَذَابًا أَلِيمًۢا. ﴿31﴾