النبأ
ਪੰਜਾਬੀ Translation with Arabic Quran Text
| ਪੰਜਾਬੀ | العربية |
|---|---|
| 1 ਉਹ ਲੋਕ ਆਪੋ ਵਿਚ ਕਿਹੜੀ ਚੀਜ਼ ਬਾਰੇ ਪੁੱਛਦੇ ਹਨ ? | عَمَّ يَتَسَآءَلُونَ. ﴿1﴾ |
| 2 ਕੀ ਉਸ ਵੱਡੀ ਸੂਚਨਾ ਬਾਰੇ ? | عَنِ ٱلنَّبَإِ ٱلْعَظِيمِ. ﴿2﴾ |
| 3 ਜਿਸ ਵਿਚ (ਲੋਕਾਂ ਦੇ) ਵੱਖੋ-ਵੇਖ ਵਿਚਾਰ ਹਨ। | ٱلَّذِى هُمْ فِيهِ مُخْتَلِفُونَ. ﴿3﴾ |
| 4 ਉਹ ਛੇਤੀ ਹੀ ਜਾਣ ਲੈਣਗੇ। | كَلَّا سَيَعْلَمُونَ. ﴿4﴾ |
| 5 ਹਾਂ! ਉੱਕਾ ਨਹੀਂ, ਛੇਤੀ ਹੀ ਉਹ ਜਾਣ ਲੈਂਣਗੇ। | ثُمَّ كَلَّا سَيَعْلَمُونَ. ﴿5﴾ |
| 6 ਕੀ ਅਸੀਂ ਧਰਤੀ ਨੂੰ ਫਰਸ਼ ਨਹੀਂ ਬਣਾਇਆ ? | أَلَمْ نَجْعَلِ ٱلْأَرْضَ مِهَٰدًۭا. ﴿6﴾ |
| 7 ਕੀ ਪਹਾੜਾਂ ਨੂੰ ਮੇਖਾਂ ਵਾਂਗ ਨਹੀਂ ਬਣਾਇਆ ? | وَٱلْجِبَالَ أَوْتَادًۭا. ﴿7﴾ |
| 8 ਅਤੇ ਅਸੀਂ ਤੁਹਾਨੂੰ ਜੋੜਾ-ਜੋੜਾ ਪੈਦਾ ਕੀਤਾ। | وَخَلَقْنَٰكُمْ أَزْوَٰجًۭا. ﴿8﴾ |
| 9 ਤੁਹਾਡੀ ਨੀਂਦਰ ਨੂੰ ਤੁਹਾਡੇ ਸੁਖ ਦਾ ਸਾਧਨ ਬਣਾਇਆ ? | وَجَعَلْنَا نَوْمَكُمْ سُبَاتًۭا. ﴿9﴾ |
| 10 ਅਤੇ ਰਾਤ ਨੂੰ (ਤੁਹਾਡੇ ਲਈ) ਪੜਦਾ ਬਣਾਇਆ। | وَجَعَلْنَا ٱلَّيْلَ لِبَاسًۭا. ﴿10﴾ |
| 11 ਅਤੇ ਦਿਨ ਨੂੰ ਅਸੀਂ ਰੋਜ਼ੀ ਕਮਾਉਣ ਦਾ ਵੇਲਾ ਬਣਾਇਆ। | وَجَعَلْنَا ٱلنَّهَارَ مَعَاشًۭا. ﴿11﴾ |
| 12 ਅਤੇ ਤੁਹਾਡੇ ਉੱਤੇ ਸੱਤ ਮਜ਼ਬੂਤ ਅਕਾਸ਼ ਬਣਾਏ। | وَبَنَيْنَا فَوْقَكُمْ سَبْعًۭا شِدَادًۭا. ﴿12﴾ |
| 13 ਅਤੇ ਇਕ ਲਿਸ਼ਕਾਰੇ ਮਾਰਦਾ ਚਰਾਗ਼ (ਸੂਰਜ) ਬਣਾਇਆ। | وَجَعَلْنَا سِرَاجًۭا وَهَّاجًۭا. ﴿13﴾ |
| 14 ਬੱਦਲਾਂ ਤੋਂ ਬੇ-ਥੋਹਾ ਪਾਣੀ ਬਰਸਾਇਆ। | وَأَنزَلْنَا مِنَ ٱلْمُعْصِرَٰتِ مَآءًۭ ثَجَّاجًۭا. ﴿14﴾ |
| 15 ਤਾਂ ਜੋ ਇਸ ਤੋਂ ਅਨਾਜ ਅਤੇ ਸਬਜ਼ਾ ਉਗਾਈਏ। | لِّنُخْرِجَ بِهِۦ حَبًّۭا وَنَبَاتًۭا. ﴿15﴾ |
| 16 ਸੰਘਣੇ ਅਤੇ ਘਨੇ ਬਾਗ਼ ਵੀ ਉਗਾਈਏ। | وَجَنَّٰتٍ أَلْفَافًا. ﴿16﴾ |
| 17 ਬੇਸ਼ੱਕ ਫ਼ੈਸਲੇ (ਕਿਆਮਤ) ਦਾ ਦਿਨ ਨਿਸ਼ਚਿਤ ਹੈ। | إِنَّ يَوْمَ ٱلْفَصْلِ كَانَ مِيقَٰتًۭا. ﴿17﴾ |
| 18 ਜਿਸ ਦਿਨ ਨਰਸਿੰਘੇ ਵਿਚ ਫੂਂਕ ਮਾਰੀ ਜਾਵੇਗੀ, ਫੇਰ ਤੁਸੀਂ ਟੋਲੀਆਂ ਵਿਚ ਆਓਗੇ। | يَوْمَ يُنفَخُ فِى ٱلصُّورِ فَتَأْتُونَ أَفْوَاجًۭا. ﴿18﴾ |
| 19 ਅਤੇ ਅਕਾਸ਼ ਖੋਲ੍ਹ ਦਿੱਤਾ ਜਾਵੇਗਾ, ਉਸ ਵਿਚ ਦਰਵਾਜ਼ੇ ਹੀ ਦਰਵਾਜ਼ੇ ਹੋ ਜਾਣਗੇ। | وَفُتِحَتِ ٱلسَّمَآءُ فَكَانَتْ أَبْوَٰبًۭا. ﴿19﴾ |
| 20 ਅਤੇ ਪਹਾੜ ਤੋਰੇ ਜਾਣਗੇ ਤਾਂ ਉਹ ਰੇਤੇ ਵਾਂਗ ਹੋ ਜਾਣਗੇ। | وَسُيِّرَتِ ٱلْجِبَالُ فَكَانَتْ سَرَابًا. ﴿20﴾ |
| 21 ਬੇਸ਼ੱਕ ਨਰਕ (ਸ਼ਕਾਰ ਕਰਨ ਲਈ) ਘਾਤ ਵਿਚ ਹੈ। | إِنَّ جَهَنَّمَ كَانَتْ مِرْصَادًۭا. ﴿21﴾ |
| 22 ਬਾਗ਼ੀਆਂ ਦਾ ਇਹੋ ਟਿਕਾਣਾ ਹੈ। | لِّلطَّٰغِينَ مَـَٔابًۭا. ﴿22﴾ |
| 23 ਇਸ ਵਿਚ ਉਹ ਮੁੱਦਤਾਂ ਤਕ ਪਏ ਰਹਿਣਗੇ। | لَّٰبِثِينَ فِيهَآ أَحْقَابًۭا. ﴿23﴾ |
| 24 ਨਾ ਇਸ ਵਿਚ ਉਹਨਾਂ ਨੂੰ ਠੰਢੀ (ਹਵਾ) ਦਾ ਸੁਆਦ ਮਿਲੇਗਾ ਨਾ ਹੀ ਪੀਣਯੋਗ ਕੋਈ ਚੀਜ਼ ਮਿਲੇਗੀ। | لَّا يَذُوقُونَ فِيهَا بَرْدًۭا وَلَا شَرَابًا. ﴿24﴾ |
| 25 ਹਾਂ! ਗਰਮ ਪਾਣੀ ਅਤੇ ਪੀਪ ਮਿਲੇਗੀ। | إِلَّا حَمِيمًۭا وَغَسَّاقًۭا. ﴿25﴾ |
| 26 ਇਹ ਹੈ ਉਹਨਾਂ ਦੇ ਕਰਮਾਂ ਦਾ ਪੂਰਾ-ਪੂਰਾ ਬਦਲਾ। | جَزَآءًۭ وِفَاقًا. ﴿26﴾ |
| 27 ਉਹਨਾਂ ਨੂੰ ਤਾਂ ਹਿਸਾਬ ਹੋਣ ਦੀ ਆਸ ਵੀ ਨਹੀਂ ਸੀ। | إِنَّهُمْ كَانُوا۟ لَا يَرْجُونَ حِسَابًۭا. ﴿27﴾ |
| 28 (ਇਸੇ ਕਰਕੇ) ਉਹਨਾਂ ਨੇ ਸਾਡੀਆਂ ਆਇਤਾਂ ਦਾ ਉੱਕਾ ਹੀ ਇਨਕਾਰ ਕੀਤਾ। | وَكَذَّبُوا۟ بِـَٔايَٰتِنَا كِذَّابًۭا. ﴿28﴾ |
| 29 ਅਸੀਂ ਹਰੇਕ ਚੀਜ਼ ਦੀ ਗਿਣਤੀ ਇਕ ਕਿਤਾਬ (ਲੌਹ-ਏ-ਮਹਿਫ਼ੂਜ਼) ਵਿਚ ਲਿਖ ਰੱਖੀ ਹੈ। | وَكُلَّ شَىْءٍ أَحْصَيْنَٰهُ كِتَٰبًۭا. ﴿29﴾ |
| 30 ਸੋ ਹੁਣ ਤੁਸੀਂ ਆਪਣੇ ਕੀਤੇ ਕੰਮਾਂ ਦਾ ਸੁਆਦ ਲਵੋ, ਅਸੀਂ ਤੁਹਾਡਾ ਅਜ਼ਾਬ ਵਧਾਉਂਦੇ ਹੀ ਰਹਾਂਗੇ। | فَذُوقُوا۟ فَلَن نَّزِيدَكُمْ إِلَّا عَذَابًا. ﴿30﴾ |
| 31 ਬੇਸ਼ੱਕ ਰੱਬ ਤੋਂ ਡਰਨ ਵਾਲਿਆਂ ਲਈ ਹੀ ਕਾਮਯਾਬੀ ਹੈ। | إِنَّ لِلْمُتَّقِينَ مَفَازًا. ﴿31﴾ |
| 32 (ਉਹਨਾਂ ਲਈ) ਬਾਗ਼ ਹਨ ਅਤੇ ਅੰਗੂਰ ਹਨ। | حَدَآئِقَ وَأَعْنَٰبًۭا. ﴿32﴾ |
| 33 ਅਤੇ ਹਾਣ-ਪ੍ਰਵਾਣ ਦੀਆਂ ਮੁਟਿਆਰਾਂ ਹਨ। | وَكَوَاعِبَ أَتْرَابًۭا. ﴿33﴾ |
| 34 ਛਲਕਦੇ ਹੋਏ ਭਾਵ ਭਰੇ ਹੋਏ (ਸ਼ਰਾਬ ਦੇ) ਜਾਮ (ਪਿਆਲੇ) ਹਨ। | وَكَأْسًۭا دِهَاقًۭا. ﴿34﴾ |
| 35 ਉਹ ਜੰਨਤ ਵਿਚ ਨਾ ਤਾਂ ਭੈੜੀਆਂ ਗੱਲਾਂ ਸੁਣਨਗੇ ਅਤੇ ਨਾ ਹੀ ਝੂਠ। | لَّا يَسْمَعُونَ فِيهَا لَغْوًۭا وَلَا كِذَّٰبًۭا. ﴿35﴾ |
|
36
ਤੇਰੇ ਰੱਬ ਵੱਲੋਂ ਉਹਨਾਂ ਨੂੰ ਉਹਨਾਂ ਦੇ ਨੇਕ ਕਰਮਾਂ ਦਾ ਇਹੋ ਬਦਲਾ ਮਿਲੇਗਾ, ਜੋ ਉਹਨਾ ਲਈ ਵੱਡਾ ਇਨਾਮ ਹੋਵੇਗਾ।[1]
[1]। ਵੇਖੋ ਸੂਰਤ ਅਤ-ਤੌਬਾ, ਹਾਸ਼ੀਆ ਆਇਤ 121/9
|
جَزَآءًۭ مِّن رَّبِّكَ عَطَآءً حِسَابًۭا. ﴿36﴾ |
| 37 (ਇਹ ਇਨਾਮ ਉਸ ਰੱਬ ਵੱਲੋਂ ਮਿਲੇਗਾ) ਜਿਹੜਾ ਅਕਾਸ਼ਾਂ ਤੇ ਧਰਤੀ ਦਾ ਅਤੇ ਜੋ ਇਹਨਾਂ ਵਿਚਕਾਰ ਹੈ, ਉਹਨਾਂ ਸਭ ਦਾ ਰੱਬ ਹੈ ਅਤੇ ਵੱਡਾ ਬਖ਼ਸ਼ਣਹਾਰ ਹੈ। | رَّبِّ ٱلسَّمَٰوَٰتِ وَٱلْأَرْضِ وَمَا بَيْنَهُمَا ٱلرَّحْمَٰنِ ۖ لَا يَمْلِكُونَ مِنْهُ خِطَابًۭا. ﴿37﴾ |
| 38 ਜਿਸ ਦਿਨ ਰੂਹ (ਜਿਬਰਾਈਲ) ਅਤੇ (ਸਾਰੇ) ਫ਼ਰਿਸ਼ਤੇ ਕਤਾਰਾਂ ਵਿਚ ਖੜੇ ਹੋਣਗੇ ਤਾਂ ਉਸ (ਅੱਲਾਹ ਨਾਲ) ਉਹੀਓ ਕਲਾਮ ਕਰ ਸਕੇਗਾ, ਜਿਸ ਨੂੰ ਰਹਿਮਾਨ ਆਗਿਆ ਦੇਵੇਗਾ ਅਤੇ ਉਹ ਵੀ ਠੀਕ-ਠੀਕ ਗੱਲ ਆਖੇਗਾ। | يَوْمَ يَقُومُ ٱلرُّوحُ وَٱلْمَلَٰٓئِكَةُ صَفًّۭا ۖ لَّا يَتَكَلَّمُونَ إِلَّا مَنْ أَذِنَ لَهُ ٱلرَّحْمَٰنُ وَقَالَ صَوَابًۭا. ﴿38﴾ |
| 39 ਇਹ ਦਿਨ ਹੋਣਾ ਹੱਕ ਹੈ, ਹੁਣ ਜੋ ਵੀ ਚਾਹੁੰਦਾ ਹੈ ਉਹ ਆਪਣੇ ਰੱਬ ਦੇ ਕੋਲ (ਵਧੀਆ) ਟਿਕਾਣਾ ਬਣਾ ਲਵੇ। | ذَٰلِكَ ٱلْيَوْمُ ٱلْحَقُّ ۖ فَمَن شَآءَ ٱتَّخَذَ إِلَىٰ رَبِّهِۦ مَـَٔابًا. ﴿39﴾ |
| 40 ਅਸੀਂ ਤੁਹਾਨੂੰ ਛੇਤੀ ਹੀ ਆਉਣ ਵਾਲੇ ਅਜ਼ਾਬ ਤੋਂ ਡਰਾ ਦਿੱਤਾ ਹੈ। ਉਸ ਦਿਨ ਮਨੁੱਖ ਉਹ ਸਭ ਕੁਝ ਵੇਖੇਗਾ ਜੋ ਉਸ ਦੇ ਹੱਥਾਂ ਨੇ ਅੱਗੇ ਭੇਜਿਆ ਹੋਵੇਗਾ ਅਤੇ ਕਾਫ਼ਿਰ ਆਖੇਗਾ ਕਿ ਕਾਸ਼! ਜੇ ਮੈਂ ਮਿੱਟੀ ਹੀ ਹੁੰਦਾ। (ਤਾਂ ਜੋ ਮੈਂ ਹਿਸਾਬ ਤੋਂ ਬਚ ਜਾਂਦਾ)। | إِنَّآ أَنذَرْنَٰكُمْ عَذَابًۭا قَرِيبًۭا يَوْمَ يَنظُرُ ٱلْمَرْءُ مَا قَدَّمَتْ يَدَاهُ وَيَقُولُ ٱلْكَافِرُ يَٰلَيْتَنِى كُنتُ تُرَٰبًۢا. ﴿40﴾ |