Loading date... | Loading Hijri date... | Loading time...

النازعات

ਪੰਜਾਬੀ Translation with Arabic Quran Text

ਪੰਜਾਬੀ العربية
1 ਡੁੱਬ ਕੇ ਸਖ਼ਤੀ ਨਾਲ ਰੂਹ ਖਿੱਚਣ ਵਾਲਿਆਂ (ਫ਼ਰਿਸ਼ਤਿਆਂ ਦੀ) ਸਹੁੰ। وَٱلنَّٰزِعَٰتِ غَرْقًۭا. ﴿1﴾
2 ਅਤੇ ਨਰਮਾਈ ਨਾਲ ਰੂਹ ਕੱਢਣ ਵਾਲਿਆਂ ਦੀ ਸਹੁੰ। وَٱلنَّٰشِطَٰتِ نَشْطًۭا. ﴿2﴾
3 ਅਤੇ ਤੇਜ਼ੀ ਨਾਲ ਤੁਰਨ-ਫਿਰਨ ਵਾਲਿਆਂ ਦੀ ਸਹੁੰ। وَٱلسَّٰبِحَٰتِ سَبْحًۭا. ﴿3﴾
4 ਫੇਰ ਨੱਸ ਕੇ ਅੱਗੇ ਵਧਣ ਵਾਲਿਆਂ ਦੀ ਸਹੁੰ। فَٱلسَّٰبِقَٰتِ سَبْقًۭا. ﴿4﴾
5 ਫੇਰ ਕਾਰਜਾਂ ਦਾ ਪ੍ਰਬੰਧ ਕਰਨ ਵਾਲਿਆਂ ਦੀ ਸਹ فَٱلْمُدَبِّرَٰتِ أَمْرًۭا. ﴿5﴾
6 ਜਿਸ ਦਿਨ ਕੰਬਣ ਵਾਲੀ (ਧਰਤੀ) ਕੰਬੇਗੀ। يَوْمَ تَرْجُفُ ٱلرَّاجِفَةُ. ﴿6﴾
7 ਉਸ ਦੇ ਪਿੱਛੇ ਆਉਣ ਵਾਲੀ (ਕਿਆਮਤ) ਪਿੱਛੇ-ਪਿੱਛੇ ਆਵੇਗੀ। تَتْبَعُهَا ٱلرَّادِفَةُ. ﴿7﴾
8 ਬਹੁਤੇ ਦਿਲ ਉਸ ਦਿਨ ਧੜਕਦੇ ਹੋਣਗੇ। قُلُوبٌۭ يَوْمَئِذٍۢ وَاجِفَةٌ. ﴿8﴾
9 ਉਹਨਾਂ ਦੀਆਂ ਨਜ਼ਰਾਂ ਨੀਵੀਆਂ ਹੋਣਗੀਆਂ। أَبْصَٰرُهَا خَٰشِعَةٌۭ. ﴿9﴾
10 (ਕਾਫ਼ਿਰ) ਕਹਿੰਦੇ ਹਨ ਕਿ ਕੀ ਅਸੀਂ ਫੇਰ ਪਹਿਲੀ ਅਵਸਥਾ ਵਿਚ ਪਰਤਾਏ ਜਾਵਾਂਗੇ ? يَقُولُونَ أَءِنَّا لَمَرْدُودُونَ فِى ٱلْحَافِرَةِ. ﴿10﴾
11 ਕੀ ਉਸ ਸਮੇਂ ਜਦੋਂ ਸਾਡੀਆਂ ਹੱਡੀਆਂ ਗਲ-ਸੜ ਜਾਣਗੀਆਂ। أَءِذَا كُنَّا عِظَٰمًۭا نَّخِرَةًۭ. ﴿11﴾
12 ਕਹਿਣ ਲੱਗੇ ਕਿ ਫੇਰ ਤਾਂ ਇਹ ਵਾਪਸੀ ਘਾਟੇ ਵਾਲੀ ਹੋਵੇਗੀ। قَالُوا۟ تِلْكَ إِذًۭا كَرَّةٌ خَاسِرَةٌۭ. ﴿12﴾
13 ਪਤਾ ਹੋਣਾ ਚਾਹੀਦਾ ਹੈ ਕਿ ਉਹ ਤਾਂ ਕੇਵਲ ਇਕ ਜ਼ੋਰਦਾਰ ਝਿੜਕ ਹੋਵੇਗੀ। فَإِنَّمَا هِىَ زَجْرَةٌۭ وَٰحِدَةٌۭ. ﴿13﴾
14 ਅਤੇ ਉਹ ਲੋਕ ਉਸੇ ਵੇਲੇ ਇਕ ਖੁੱਲ੍ਹੇ ਮੈਦਾਨ ਵਿਚ ਜਮ੍ਹਾਂ ਹੋ ਜਾਣਗੇ। فَإِذَا هُم بِٱلسَّاهِرَةِ. ﴿14﴾
15 (ਹੇ ਨਬੀ!) ਕੀ ਤੁਹਾਨੂੰ ਮੂਸਾ ਬਾਰੇ ਕੋਈ ਖ਼ਬਰ ਆ ਪਹੁੰਚੀ ? هَلْ أَتَىٰكَ حَدِيثُ مُوسَىٰٓ. ﴿15﴾
16 ਜਦੋਂ ਉਸ ਨੂੰ ਉਸ ਦੇ ਰੱਬ ਨੇ ਪਵਿੱਤਰ ਮੈਦਾਨ ‘ਤੁਵਾ’ ਵਿਚ ਪੁਕਾਰਿਆ ਸੀ। إِذْ نَادَىٰهُ رَبُّهُۥ بِٱلْوَادِ ٱلْمُقَدَّسِ طُوًى. ﴿16﴾
17 (ਕਿਹਾ ਸੀ) ਕਿ ਤੂੰ ਫ਼ਿਰਔਨ ਦੇ ਕੋਲ ਜਾ, ਉਹ ਬਾਗ਼ੀ ਹੋ ਗਿਆ ਹੈ। ٱذْهَبْ إِلَىٰ فِرْعَوْنَ إِنَّهُۥ طَغَىٰ. ﴿17﴾
18 ਉਸ ਨੂੰ ਆਖੋ, ਕੀ ਤੂੰ ਪਵਿਨੂੰਤਰ ਹੋਣਾ ਚਾਹੁੰਦਾ ਹੈ ? فَقُلْ هَل لَّكَ إِلَىٰٓ أَن تَزَكَّىٰ. ﴿18﴾
19 ਮੈਂ ਤੈਨੂੰ ਤੇਰੇ ਰੱਬ ਵਾਲੀ ਰਾਹ ਵਿਖਾਉਂਦਾ ਹਾਂ ਤਾਂ ਜੋ ਤੂੰ ਉਸ ਤੋਂ ਡਰ ਜਾਵੇਂ। وَأَهْدِيَكَ إِلَىٰ رَبِّكَ فَتَخْشَىٰ. ﴿19﴾
20 ਫੇਰ (ਮੂਸਾ) ਨੇ (ਫ਼ਿਰਔਨ) ਨੂੰ ਇਕ ਵੱਡੀ ਨਿਸ਼ਾਨੀ ਵਿਖਾਈ। فَأَرَىٰهُ ٱلْءَايَةَ ٱلْكُبْرَىٰ. ﴿20﴾
21 ਫੇਰ ਉਸ (ਫ਼ਿਰਔਨ) ਨੇ ਉਸ ਨੂੰ ਝੁਠਲਾਇਆ ਅਤੇ ਨਾ-ਫ਼ਰਮਾਨੀ ਕੀਤੀ। فَكَذَّبَ وَعَصَىٰ. ﴿21﴾
22 ਫੇਰ ਉਹ (ਫ਼ਿਰਔਨ) ਪਰਤਿਆ ਤੇ (ਮੂਸਾ ਵਿਰੁਧ ਚਾਲਾਂ ਚਲਣ ਦੀ) ਕੋਸ਼ਿਸ਼ ਕਰਨ ਲਗ ਪਿਆ। ثُمَّ أَدْبَرَ يَسْعَىٰ. ﴿22﴾
23 ਫੇਰ ਸਾਰਿਆਂ ਨੂੰ ਇਕ ਥਾਂ ਇਕੱਠਾ ਕੀਤਾ। فَحَشَرَ فَنَادَىٰ. ﴿23﴾
24 ਅਤੇ ਆਖਿਆ, ਮੈਂ ਹੀ ਤੁਹਾਡੇ ਸਭਣਾਂ ਦਾ ਸਭ ਤੋਂ ਵੱਡਾ ਰੱਬ ਹਾਂ। فَقَالَ أَنَا۠ رَبُّكُمُ ٱلْأَعْلَىٰ. ﴿24﴾
25 ਅਤੇ ਅੱਲਾਹ ਨੇ ਵੀ ਉਸ ਨੂੰ ਲੋਕ ਤੇ ਪਰਲੋਕ ਦੇ ਅਜ਼ਾਬ ਵਿਚ ਨੱਪ ਲਿਆ। فَأَخَذَهُ ٱللَّهُ نَكَالَ ٱلْءَاخِرَةِ وَٱلْأُولَىٰٓ. ﴿25﴾
26 ਬੇਸ਼ੱਕ ਇਸ (ਕਿੱਸੇ) ਵਿਚ ਹਰ ਉਸ ਵਿਅਕਤੀ ਲਈ ਸਿੱਖਿਆ ਹੈ, ਜੋ (ਅੱਲਾਹ ਤੋਂ) ਡਰਦਾ ਹੈ। إِنَّ فِى ذَٰلِكَ لَعِبْرَةًۭ لِّمَن يَخْشَىٰٓ. ﴿26﴾
27 ਕੀ ਤੁਹਾਨੂੰ (ਮੁੜ) ਪੈਦਾ ਕਰਨਾ ਵੱਧ ਕਠਿਨ ਹੈ ਜਾਂ ਅਕਾਸ਼ ਦਾ ? ਅੱਲਾਹ ਨੇ ਹੀ ਉਸ ਨੂੰ ਬਣਾਇਆ ਹੈ। ءَأَنتُمْ أَشَدُّ خَلْقًا أَمِ ٱلسَّمَآءُ ۚ بَنَىٰهَا. ﴿27﴾
28 ਉਸ ਨੇ ਅਕਾਸ਼ ਦੀ ਛੱਤ ਨੂੰ ਉੱਚਾ ਕੀਤਾ ਤੇ ਫੇਰ ਉਸ ਨੂੰ ਠੀਕ-ਠਾਕ ਕੀਤਾ। رَفَعَ سَمْكَهَا فَسَوَّىٰهَا. ﴿28﴾
29 ਉਸ ਦੀ ਰਾਤ ਨੂੰ ਕਾਲੀ ਬਣਾਇਆ ਅਤੇ ਉਸ ਦੇ ਦਿਨ ਨੂੰ ਚਾਨਣ ਵਾਲਾ ਬਣਾਇਆ। وَأَغْطَشَ لَيْلَهَا وَأَخْرَجَ ضُحَىٰهَا. ﴿29﴾
30 ਅਤੇ ਇਸ ਮਗਰੋਂ ਧਰਤੀ ਨੂੰ ਪੱਦਰ ਕਰਕੇ ਵਿਛਾਇਆ। وَٱلْأَرْضَ بَعْدَ ذَٰلِكَ دَحَىٰهَآ. ﴿30﴾
31 ਇਸ ਵਿੱਚੋਂ ਪਾਣੀ ਤੇ ਚਾਰਾ ਕੱਢਿਆ। أَخْرَجَ مِنْهَا مَآءَهَا وَمَرْعَىٰهَا. ﴿31﴾
32 ਅਤੇ ਪਹਾੜਾਂ ਨੂੰ ਚੰਗੀ ਤਰ੍ਹਾਂ ਗੱਡ ਦਿੱਤਾ। وَٱلْجِبَالَ أَرْسَىٰهَا. ﴿32﴾
33 ਇਹ ਸਭ ਤੁਹਾਡੇ ਅਤੇ ਤੁਹਾਡੇ ਪਸ਼ੂਆਂ ਦੇ ਲਾਭ ਲਈ ਹੈ। مَتَٰعًۭا لَّكُمْ وَلِأَنْعَٰمِكُمْ. ﴿33﴾
34 ਜਦੋਂ ਉਹ ਵੱਡੀ ਆਫ਼ਤ (ਕਿਆਮਤ) ਆ ਜਾਵੇਗੀ। فَإِذَا جَآءَتِ ٱلطَّآمَّةُ ٱلْكُبْرَىٰ. ﴿34﴾
35 ਉਸ ਦਿਨ ਮਨੁੱਖ ਯਾਦ ਕਰੇਗਾ, ਜਿਹੜੇ ਜਤਨ ਉਸ ਨੇ (ਹੱਕ ਨੂੰ ਨੀਵਾਂ ਵਿਖਾਉਣ ਲਈ) ਕੀਤੇ ਸੀ। يَوْمَ يَتَذَكَّرُ ٱلْإِنسَٰنُ مَا سَعَىٰ. ﴿35﴾
36 ਨਰਮ ਨੂੰ ਵੇਖਣ ਵਾਲੇ ਦੇ ਸਾਹਮਣੇ ਪ੍ਰਗਟ ਕਰ ਦਿੱਤਾ ਜਾਵੇਗਾ। وَبُرِّزَتِ ٱلْجَحِيمُ لِمَن يَرَىٰ. ﴿36﴾
37 ਅਤੇ ਜਿਸ ਵਿਅਕਤੀ ਨੇ ਬਗ਼ਾਵਤ ਕੀਤੀ। فَأَمَّا مَن طَغَىٰ. ﴿37﴾
38 ਅਤੇ ਸੰਸਰਿਕ ਜੀਵਨ ਨੂੰ ਹੀ ਸਭ ਕੁੱਝ ਸਮਝਿਆ। وَءَاثَرَ ٱلْحَيَوٰةَ ٱلدُّنْيَا. ﴿38﴾
39 ਉਸ ਦਾ ਟਿਕਾਣਾ ਨਰਕ ਹੀ ਹੈ। فَإِنَّ ٱلْجَحِيمَ هِىَ ٱلْمَأْوَىٰ. ﴿39﴾
40 ਪਰ ਜੋ ਵਿਅਕਤੀ ਆਪਣੇ ਰੱਬ ਦੇ ਸਾਹਮਣੇ ਖੜਾ ਹੋਣ ਤੋਂ ਡਰਦਾ ਰਿਹਾ ਅਤੇ ਆਪਣੇ ਮਨ ਨੂੰ ਭੈੜੀਆਂ ਇੱਛਾਵਾਂ ਤੋਂ ਰੋਕ ਕੇ ਰੱਖਿਆ। وَأَمَّا مَنْ خَافَ مَقَامَ رَبِّهِۦ وَنَهَى ٱلنَّفْسَ عَنِ ٱلْهَوَىٰ. ﴿40﴾
41 ਤਾਂ ਬੇਸ਼ੱਕ ਉਸ ਦਾ ਟਿਕਾਣਾ ਜੰਨਤ ਹੈ। فَإِنَّ ٱلْجَنَّةَ هِىَ ٱلْمَأْوَىٰ. ﴿41﴾
42 (ਹੇ ਨਬੀ!) ਲੋਕੀ ਤੁਹਾਥੋਂ ਕਿਆਮਤ ਬਾਰੇ ਪੁੱਛਦੇ ਹਨ ਕਿ ਉਹ ਕਦੋਂ ਵਾਪਰੇਗੀ ? يَسْـَٔلُونَكَ عَنِ ٱلسَّاعَةِ أَيَّانَ مُرْسَىٰهَا. ﴿42﴾
43 ਭਲਾਂ ਤੁਹਾਡਾ ਇਸ (ਬਾਰੇ ਦੱਸਣ) ਨਾਲ ਕੀ ਸੰਬੰਧ! فِيمَ أَنتَ مِن ذِكْرَىٰهَآ. ﴿43﴾
44 ਇਸ ਦਾ ਗਿਆਨ ਤਾਂ ਅੱਲਾਹ ਕੋਲ ਹੀ ਹੈ। إِلَىٰ رَبِّكَ مُنتَهَىٰهَآ. ﴿44﴾
45 ਤੁਸੀਂ ਤਾਂ ਕੇਵਲ ਇਸ ਤੋਂ ਡਰਣ ਵਾਲਿਆਂ ਨੂੰ ਸੁਚੇਤ ਕਰਨ ਵਾਲੇ ਹੋ। إِنَّمَآ أَنتَ مُنذِرُ مَن يَخْشَىٰهَا. ﴿45﴾
46 ਜਿਸ ਦਿਨ ਉਹ ਕਿਆਮਤ ਨੂੰ ਵੇਖ ਲੈਣਗੇ ਤਾਂ ਇੰਜ ਲੱਗੇਗਾ ਕਿ ਕੇਵਲ ਦਿਨ ਦੇ ਪਿਛਲੇ ਪਹਿਰ ਜਾਂ ਪਹਿਲੇ ਪਹਿਰ ਤਕ ਹੀ (ਸੰਸਾਰ ਵਿਚ) ਠਹਿਰੇ ਹਨ। كَأَنَّهُمْ يَوْمَ يَرَوْنَهَا لَمْ يَلْبَثُوٓا۟ إِلَّا عَشِيَّةً أَوْ ضُحَىٰهَا. ﴿46﴾