Loading date... | Loading Hijri date... | Loading time...

عبس

ਪੰਜਾਬੀ Translation with Arabic Quran Text

ਪੰਜਾਬੀ العربية
1 ਉਸ (ਮੁਹੰਮਦ ਸ:) ਨੇ ਮੱਥੇ ਵਿਚ ਵੱਟ ਪਾਏ ਅਤੇ ਬੇ-ਰੁਖੀ ਵਿਖਾਈ। عَبَسَ وَتَوَلَّىٰٓ. ﴿1﴾
2 ਉਹ ਇਸ ਲਈ ਕਿ ਉਸ ਦੇ ਕੋਲ ਇਕ ਅੱਨਾ ਵਿਅਕਤੀ (ਅਬਦੁੱਲਾ ਬਿਨ ਮਕਤੂਮ) ਆਇਆ ਸੀ। أَن جَآءَهُ ٱلْأَعْمَىٰ. ﴿2﴾
3 ਹੇ ਨਬੀ! ਤੁਹਾਨੂੰ ਕੀ ਪਤਾ ਹੈ ਕਿ ਉਹ ਪਵਿੱਤਰਤਾ ਗ੍ਰਹਿਣ ਕਰੇ। وَمَا يُدْرِيكَ لَعَلَّهُۥ يَزَّكَّىٰٓ. ﴿3﴾
4 ਜਾਂ ਜੇ ਨਸੀਹਤ ਸੁਣਦਾ ਤਾਂ ਉਹ ਉਸ ਨੂੰ ਲਾਭ ਦਿੰਦੀ। أَوْ يَذَّكَّرُ فَتَنفَعَهُ ٱلذِّكْرَىٰٓ. ﴿4﴾
5 ਪਰ ਜਿਹੜਾ ਬੇ-ਪਰਵਾਹੀ ਵਿਖਾਦਾਂ ਹੈ। أَمَّا مَنِ ٱسْتَغْنَىٰ. ﴿5﴾
6 ਤੁਸੀਂ ਉਸ ਵੱਲ ਧਿਆਨ ਦਿੰਦੇ ਹੋ। فَأَنتَ لَهُۥ تَصَدَّىٰ. ﴿6﴾
7 ਹਾਲਾਂ ਕਿ ਜੇ ਉਹ (ਕਾਫ਼ਿਰ) ਨਹੀਂ ਸੁਧਰਦੇ ਤਾਂ ਤੁਹਾਡੇ ਉੱਤੇ (ਹੇ ਨਬੀ!) ਕੋਈ ਦੋਸ਼ ਨਹੀਂ। وَمَا عَلَيْكَ أَلَّا يَزَّكَّىٰ. ﴿7﴾
8 ਅਤੇ ਜਿਹੜਾ ਵਿਅਕਤੀ ਤੇਰੇ ਕੋਲ ਨੱਸ ਕੇ ਆਉਂਦਾ ਹੈ। وَأَمَّا مَن جَآءَكَ يَسْعَىٰ. ﴿8﴾
9 ਅਤੇ ਉਹ (ਰੱਬ ਤੋਂ) ਡਰਦਾ ਵੀ ਹੈ। وَهُوَ يَخْشَىٰ. ﴿9﴾
10 ਉਸ ਤੋਂ ਤੁਸੀਂ ਬੇਰੁਖੀ ਵਾਲਾ ਵਰਤਾਓ ਕਰਦੇ ਹੋ فَأَنتَ عَنْهُ تَلَهَّىٰ. ﴿10﴾
11 ਇਹ (ਤਰੀਕਾ) ਠੀਕ ਨਹੀਂ। ਬੇਸ਼ੱਕ ਇਹ .ਕੁਰਆਨ ਤਾਂ ਇਕ ਨਸੀਹਤ ਦੀ ਕਿਤਾਬ ਹੈ। كَلَّآ إِنَّهَا تَذْكِرَةٌۭ. ﴿11﴾
12 ਜੋ ਵੀ ਚਾਹੇ ਉਸ ਤੋਂ (ਹਿਦਾਇਤ) ਲੈ ਸਕਦਾ ਹੈ। فَمَن شَآءَ ذَكَرَهُۥ. ﴿12﴾
13 ਇਹ ਬਹੁਤ ਦੀ ਵਡਿਆਈ ਵਾਲੇ ਪੱਨਿਆਂ ਵਿਚ ਦਰਜ ਹੈ। فِى صُحُفٍۢ مُّكَرَّمَةٍۢ. ﴿13﴾
14 ਜਿਹੜੇ ਬਹੁਤ ਹੀ ਉੱਚੇ ਅਤੇ ਪਵਿੱਤਰ ਹਨ। مَّرْفُوعَةٍۢ مُّطَهَّرَةٍۭ. ﴿14﴾
15 ਅਜਿਹਾ ਲਿਖਣ ਵਾਲੇ ਹੱਥਾਂ ਵਿਚ (ਸੁਰੱਖਿਅਤ) ਹਨ। بِأَيْدِى سَفَرَةٍۢ. ﴿15﴾
16 ਜਿਹੜੇ ਪਤਵੰਤੇ ਤੇ ਪਾਕਬਾਜ਼ ਹਨ। كِرَامٍۭ بَرَرَةٍۢ. ﴿16﴾
17 ਫਿਟਕਾਰ ਹੋਵੇ ਮਨੁੱਖ ਉੱਤੇ ਕਿ ਉਹ ਕਿੰਨਾ ਨਾ-ਸ਼ੁਕਰਾ ਹੈ। قُتِلَ ٱلْإِنسَٰنُ مَآ أَكْفَرَهُۥ. ﴿17﴾
18 ਉਸ ਨੂੰ ਅੱਲਾਹ ਨੇ ਕਿਸ ਚੀਜ਼ ਤੋਂ ਪੈਦਾ ਕੀਤਾ ਹੈ ? مِنْ أَىِّ شَىْءٍ خَلَقَهُۥ. ﴿18﴾
19 ਕੇਵਲ ਵੀਰਜ ਦੀ ਇਕ ਬੂੰਦ ਤੋਂ, ਫੇਰ ਉਸ ਦੀ ਤਕਦੀਰ ਬਣਾਈ। مِن نُّطْفَةٍ خَلَقَهُۥ فَقَدَّرَهُۥ. ﴿19﴾
20 ਫੇਰ ਉਸ ਲਈ ਜੀਵਨ ਮਾਰਗ ਸੁਖਾਲਾ ਕਰ ਦਿੱਤਾ। ثُمَّ ٱلسَّبِيلَ يَسَّرَهُۥ. ﴿20﴾
21 ਫੇਰ ਉਸ ਨੂੰ ਮੌਤ ਦਿੱਤੀ ਅਤੇ ਕਬਰ ਵਿਚ ਦਫ਼ਨਾ ਦਿੱਤਾ। ثُمَّ أَمَاتَهُۥ فَأَقْبَرَهُۥ. ﴿21﴾
22 ਫੇਰ ਜਦੋਂ ਉਹ ਚਾਹੇਗਾ ਉਸ ਨੂੰ (ਮੁੜ) ਜਿਊਂਦਾ ਕਰੇਗਾ। ثُمَّ إِذَا شَآءَ أَنشَرَهُۥ. ﴿22﴾
23 (ਉਸ ਕਾਫ਼ਿਰਾਂ ਦੀ ਗੱਲ) ਕਦੇ ਵੀ ਨਹੀਂ (ਮੰਨੀ ਜਾਵੇਗੀ)। ਉਸ ਨੇ ਹੁਣ ਤਕ ਅੱਲਾਹ ਦੀ ਆਗਿਆ ਦਾ ਪਾਲਣ ਨਹੀਂ ਕੀਤਾ। كَلَّا لَمَّا يَقْضِ مَآ أَمَرَهُۥ. ﴿23﴾
24 ਸੋ ਇਨਸਾਨ ਨੂੰ ਚਾਹੀਦਾ ਹੈ ਕਿ ਆਪਣੇ ਭੋਜਨ ਵੱਲ ਵੇਖੋ (ਕਿ ਉਹ ਕਿਵੇਂ ਆਇਆ)। فَلْيَنظُرِ ٱلْإِنسَٰنُ إِلَىٰ طَعَامِهِۦٓ. ﴿24﴾
25 ਅਸੀਂ ਚੰਗੀ ਤਰ੍ਹਾਂ ਪਾਣੀ ਬਰਸਾਇਆ। أَنَّا صَبَبْنَا ٱلْمَآءَ صَبًّۭا. ﴿25﴾
26 ਫੇਰ ਧਰਤੀ ਨੂੰ ਚੰਗੀ ਤਰ੍ਹਾਂ ਪਾੜ੍ਹਿਆ। ثُمَّ شَقَقْنَا ٱلْأَرْضَ شَقًّۭا. ﴿26﴾
27 ਫੇਰ ਇਸ ਵਿੱਚੋਂ ਅਨਾਜ ਉਗਾਏ। فَأَنۢبَتْنَا فِيهَا حَبًّۭا. ﴿27﴾
28 ਅੰਗੂਉਰ ਅਤੇ ਤਰਕਾਰੀ। وَعِنَبًۭا وَقَضْبًۭا. ﴿28﴾
29 ਜ਼ੈਤੂਨ ਤੇ ਖਜੂਰ ਉਗਾਏ। وَزَيْتُونًۭا وَنَخْلًۭا. ﴿29﴾
30 ਅਤੇ ਘਨੇ ਬਾਗ਼। وَحَدَآئِقَ غُلْبًۭا. ﴿30﴾
31 ਫਲ ਤੇ ਘਾਹ ਵੀ ਉਗਾਇਆ। وَفَٰكِهَةًۭ وَأَبًّۭا. ﴿31﴾
32 ਤੁਹਾਡੇ ਲਈ ਅਤੇ ਤੁਹਾਡੇ ਪਸ਼ੂਆਂ ਲਈ ਜੀਵਨ ਸਮੱਗਰੀ ਹੈ। مَّتَٰعًۭا لَّكُمْ وَلِأَنْعَٰمِكُمْ. ﴿32﴾
33 ਜਦੋਂ ਕੰਨ ਬੋਲੇ ਕਰਨ ਵਾਲੀ ਕਰੜੀ ਆਵਾਜ਼ ਆਵੇਗੀ। فَإِذَا جَآءَتِ ٱلصَّآخَّةُ. ﴿33﴾
34 ਉਸ ਦਿਨ ਆਦਮੀ ਆਪਣੇ ਭਰਾ ਤੋਂ ਦੂਰ ਨੱਸੇਗਾ। يَوْمَ يَفِرُّ ٱلْمَرْءُ مِنْ أَخِيهِ. ﴿34﴾
35 ਅਤੇ ਆਪਣੀ ਮਾਂ ਅਤੇ ਆਪਣੇ ਬਾਪ ਤੋਂ ਵੀ। وَأُمِّهِۦ وَأَبِيهِ. ﴿35﴾
36 ਅਤੇ ਪਤਨੀ ਤੇ ਆਪਣੀ ਔਲਾਦ ਤੋਂ ਵੀ ਨੱਸੇਗਾ। وَصَٰحِبَتِهِۦ وَبَنِيهِ. ﴿36﴾
37 ਇਹਨਾਂ ਵਿੱਚੋਂ ਹਰੇਕ ਵਿਅਕਤੀ ਦਾ ਉਸ ਦਿਨ ਅਜਿਹਾ ਹਾਲ ਹੋਵੇਗਾ ਜਿਹੜਾ ਉਸ ਨੂੰ ਦੂਜਿਆਂ ਦੀ ਚਿੰਤਾ ਤੋਂ ਬੇਪਰਵਾਹ ਕਰ ਦੇਵੇਗਾ। لِكُلِّ ٱمْرِئٍۢ مِّنْهُمْ يَوْمَئِذٍۢ شَأْنٌۭ يُغْنِيهِ. ﴿37﴾
38 ਉਸ ਦਿਨ ਕਿੰਨੇ ਹੀ ਚਿਹਰੇ ਚਮਕਦੇ ਹੋਣਗੇ। وُجُوهٌۭ يَوْمَئِذٍۢ مُّسْفِرَةٌۭ. ﴿38﴾
39 ਜਿਹੜੇ ਖ਼ੁਸ਼ ਅਤੇ ਹਸਦੇ ਹੋਣਗੇ। ضَاحِكَةٌۭ مُّسْتَبْشِرَةٌۭ. ﴿39﴾
40 ਅਤੇ ਬਥੇਰੇ ਚਿਹਰੇ ਉਸ ਦਿਨ ਮਿੱਟੀ ਘੱਟੇ ਨਾਲ ਭਰੇ ਹੋਣਗੇ। وَوُجُوهٌۭ يَوْمَئِذٍ عَلَيْهَا غَبَرَةٌۭ. ﴿40﴾
41 ਉਨ੍ਹਾਂ ’ਤੇ ਕਾਲਕ ਲੱਗੀ ਹੋਵੇਗੀ। تَرْهَقُهَا قَتَرَةٌ. ﴿41﴾
42 ਇਹ ਕਾਫ਼ਿਰ ਤੇ ਭੈੜੀਆਂ ਕਰਤੂਤਾਂ ਵਾਲੇ ਲੋਕ ਹੋਣਗੇ। أُو۟لَٰٓئِكَ هُمُ ٱلْكَفَرَةُ ٱلْفَجَرَةُ. ﴿42﴾