Loading date... | Loading Hijri date... | Loading time...

التكوير

ਪੰਜਾਬੀ Translation with Arabic Quran Text

ਪੰਜਾਬੀ العربية
1 ਜਦੋਂ ਸੂਰਜ ਨੂੰ ਵਲੇਟ ਦਿੱਤਾ ਜਾਵੇਗਾ।[1]
[1] ਵੇਖੋ ਸੂਰਤ ਅਲ-ਕਯਾਮਾ, ਹਾਸ਼ੀਆ ਆਇਤ 9/75
إِذَا ٱلشَّمْسُ كُوِّرَتْ. ﴿1﴾
2 ਜਦੋਂ ਤਾਰੇ ਬੇ-ਨੂਰ ਹੋ ਜਾਣਗੇ। وَإِذَا ٱلنُّجُومُ ٱنكَدَرَتْ. ﴿2﴾
3 ਜਦੋਂ ਪਹਾੜਾਂ ਨੂੰ ਤੋਰਿਆ ਜਾਵੇਗਾ। وَإِذَا ٱلْجِبَالُ سُيِّرَتْ. ﴿3﴾
4 ਜਦੋਂ ਦਸ-ਦਸ ਮਹੀਨਿਆਂ ਦੀਆਂ ਗਭਣ ਊਂਠਣੀਆਂ ਨੂੰ ਐਵੇਂ ਖੁੱਲ੍ਹਾ ਹੀ ਛੱਡ ਦਿੱਤਾ ਜਾਵੇਗਾ। وَإِذَا ٱلْعِشَارُ عُطِّلَتْ. ﴿4﴾
5 ਜਦੋਂ ਜੰਗਲੀ ਜਾਨਵਰਾਂ ਨੂੰ ਇਕੱਤਰਤ ਕੀਤਾ ਜਾਵੇਗਾ। وَإِذَا ٱلْوُحُوشُ حُشِرَتْ. ﴿5﴾
6 ਜਦੋਂ ਸਮੁੰਦਰਾਂ ਨੂੰ ਭੜਕਾ ਦਿੱਤਾ ਜਾਵੇਗਾ। وَإِذَا ٱلْبِحَارُ سُجِّرَتْ. ﴿6﴾
7 ਜਦੋਂ ਰੂਹਾਂ ਨੂੰ (ਸਰੀਰ ਨਾਲ) ਜੋੜ ਦਿੱਤਾ ਜਾਵੇਗਾ। وَإِذَا ٱلنُّفُوسُ زُوِّجَتْ. ﴿7﴾
8 ਜਦੋਂ (ਧਰਤੀ ਵਿਚ) ਜਿਊਂਦੀ ਦੱਬੀ ਹੋਈ ਕੁੜੀ ਤੋਂ ਪੁੱਛਿਆ ਜਾਵੇਾਗ । [2]
[2] ਲੜਕੀ ਤੋਂ ਪੁੱਛਣ ਤੋਂ ਭਾਵ ਅਪਰਾਧੀਆਂ ਨੂੰ ਸ਼ਰਮਿੰਦਾ ਕਰਨਾ ਹੈ ਅਤੇ ਪਕੜ ਵਿਚ ਲਿਆਉਣ ਹੈ ਕਿਉਂ ਜੋ ਜਿਉਂਦੀਆਂ ਨੂੰ ਧਰਤੀ ਵਿੱਚੋਂ ਦਬਣਾ ਮਹਾ ਪਾਪ ਹੈ ਜਿਵੇਂ ਕਿ ਨਬੀ ਕਰੀਮ (ਸ:) ਨੇ ਫ਼ਰਮਾਇਆ, ਅੱਲਾਹ ਨੇ ਤੁਹਾਡੇ ’ਤੇ 1਼ ਮਾਂ ਦੀ ਨਾ-ਫ਼ਰਮਾਨੀ, 2਼ ਕੁੜੀਆਂ ਨੂੰ ਜਿਊਂਦੇ ਜੀ ਧਰਤੀ ਵਿਚ ਦਬਣਾ, 3਼ ਦੂਜਿਆਂ ਦੇ ਹੱਕ ਨਾ ਦੇਣਾ (ਸਦਕਾ ਆਦਿ), 4਼ ਕੇਵਲ ਆਪਣੇ ਅਧਿਕਾਰਾਂ ਦੀ ਹੀ ਮੰਗ ਕਰਨਾ ਜਿਹੇ ਕੰਮ ਹਰਾਮ ਕਰ ਛੱਡੇ ਹਨ ਤੇ ਅੱਲਾਹ ਤੁਹਾਡੇ ਲਈ ਇਹ ਚੀਜ਼ ਨੂੰ ਨਾ-ਪਸੰਦ ਕਰਦਾ ਹੈ। 1਼ ਭੈੜੀਆਂ ਤੇ ਫਾਲਤੂ ਗੱਲਾਂ ਕਰਣੀਆਂ, ਜਿਵੇਂ ਚੁਗ਼ਲੀ ਆਦਿ, 2਼ ਵਾਧੂ ਸਵਾਲ ਕਰਨਾ ਤੇ 3਼ ਦੌਲਤ ਦੇ ਬਰਬਾਦ ਕਰਨ ਨੂੰ। (ਸਹੀ ਬੁਖ਼ਾਰੀ, ਹਦੀਸ: 2408)
وَإِذَا ٱلْمَوْءُۥدَةُ سُئِلَتْ. ﴿8﴾
9 ਕਿ ਉਸ ਨੂੰ ਕਿਸ ਦੋਸ਼ ਵਿਚ ਮਾਰਿਆ ਗਿਆ ਸੀ ? بِأَىِّ ذَنۢبٍۢ قُتِلَتْ. ﴿9﴾
10 ਜਦੋਂ ਕਰਮ-ਪੱਤਰ ਖੋਲੇ ਜਾਣਗੇ। وَإِذَا ٱلصُّحُفُ نُشِرَتْ. ﴿10﴾
11 ਜਦੋਂ ਅਕਾਸ਼ ਦੀ ਖੱਲ (ਪੜਦਾ) ਉਤਾਰ ਦਿੱਤਾ ਜਾਵੇਗਾ। وَإِذَا ٱلسَّمَآءُ كُشِطَتْ. ﴿11﴾
12 ਜਦੋਂ ਨਰਕ (ਅੱਗ ਨਾਲ) ਭੜਕਾਈ ਜਾਵੇਗੀ। وَإِذَا ٱلْجَحِيمُ سُعِّرَتْ. ﴿12﴾
13 ਜਦੋਂ ਸਵਰਗ ਨੇੜੇ ਕਰ ਦਿੱਤੀ ਜਾਵੇਗੀ। وَإِذَا ٱلْجَنَّةُ أُزْلِفَتْ. ﴿13﴾
14 ਉਸ ਸਮੇਂ ਹਰੇਕ ਵਿਅਕਤੀ ਜਾਣ ਲਵੇਗਾ ਕਿ ਉਹ ਕੀ ਲੈਕੇ ਆਇਆ ਹੈ ? عَلِمَتْ نَفْسٌۭ مَّآ أَحْضَرَتْ. ﴿14﴾
15 ਸੋ ਮੈਂ ਸਹੁੰ ਖਾਂਦਾ ਹਾਂ ਪਿਛਾਂਹ ਹਟਣ ਵਾਲੇ। فَلَآ أُقْسِمُ بِٱلْخُنَّسِ. ﴿15﴾
16 ਤੁਰਨ-ਫਿਰਣ ਵਾਲੇ ਤੇ ਲੁਕ ਜਾਣ ਵਾਲੇ ਤਾਰਿਆਂ ਦੀ। ٱلْجَوَارِ ٱلْكُنَّسِ. ﴿16﴾
17 ਅਤੇ ਰਾਤ ਦੀ ਜਦੋਂ ਉਹ ਚਲੀ ਜਾਂਦੀ ਹੈ। وَٱلَّيْلِ إِذَا عَسْعَسَ. ﴿17﴾
18 ਅਤੇ ਪਹੁ ਦੀ ਜਦੋਂ ਉਹ ਰੋਸ਼ਣ ਹੁੰਦੀ ਹੈ। وَٱلصُّبْحِ إِذَا تَنَفَّسَ. ﴿18﴾
19 ਬੇਸ਼ੱਕ ਇਹ (.ਕੁਰਆਨ) ਇਕ ਪਤਵੰਤੇ ਸੁਨੇਹਾਂ ਪਹੁੰਚਾਉਣ ਵਾਲੇ (ਜਿਬਰਾਈਲ) ਦਾ (ਰੱਬੀ) ਕਥਣ ਹੈ। إِنَّهُۥ لَقَوْلُ رَسُولٍۢ كَرِيمٍۢ. ﴿19﴾
20 ਜਿਹੜਾ ਸ਼ਕਤੀਸ਼ਾਲੀ ਅਰਸ਼ ਵਾਲੇ ਭਾਵ ਅੱਲਾਹ ਦੀਆਂ ਨਜ਼ਰਾਂ ਵਿਚ ਉੱਚੇ ਮਰਾਤਬੇ ਵਾਲਾ ਹੈ। ذِى قُوَّةٍ عِندَ ذِى ٱلْعَرْشِ مَكِينٍۢ. ﴿20﴾
21 ਉੱਥੇ (ਅਕਾਸ਼ਾਂ ਵਿਚ) ਉਸ ਦੇ ਹੁਕਮਾਂ ਦੀ ਪਾਲਣਾ ਕੀਤੀ ਜਾਂਦੀ ਹੈ ਅਤੇ ਉਹ ਵਿਸ਼ਵਾਸ ਪਾਤਰ ਵੀ ਹੈ। مُّطَاعٍۢ ثَمَّ أَمِينٍۢ. ﴿21﴾
22 (ਹੇ ਮੱਕੇ ਵਾਲਿਓ!) ਤੁਹਾਡਾ ਸਾਥੀ (ਮੁਹੰਮਦ ਸ:) ਸੁਦਾਈ ਨਹੀਂ। وَمَا صَاحِبُكُم بِمَجْنُونٍۢ. ﴿22﴾
23 ਇਹ (ਨਬੀ) ਤਾਂ ਇਸ (ਜਿਬਰਾਈਲ) ਨੂੰ (ਮਿਅਰਾਜ ਵੇਲੇ) ਖੁੱਲ੍ਹੇ ਦਿਸਹੱਦੇ ’ਤੇ ਵੇਖ ਚੁੱਕਿਆ ਹੈ। وَلَقَدْ رَءَاهُ بِٱلْأُفُقِ ٱلْمُبِينِ. ﴿23﴾
24 ਉਹ (ਜਿਬਰਾਈਲ) ਗ਼ੈਬ (ਪਰੋਖ ਦੀਆਂ ਗੱਲਾਂ) ਨੂੰ ਦੱਸਣ ਵਿਚ ਕੰਜੂਸੀ ਨਹੀਂ ਕਰਦਾ। وَمَا هُوَ عَلَى ٱلْغَيْبِ بِضَنِينٍۢ. ﴿24﴾
25 ਇਹ (.ਕੁਰਆਨ) ਕਿਸੇ ਮਰਦੂਦ ਸ਼ੈਤਾਨ ਦੀ ਕਥਣੀ ਨਹੀਂ। وَمَا هُوَ بِقَوْلِ شَيْطَٰنٍۢ رَّجِيمٍۢ. ﴿25﴾
26 ਫੇਰ ਤੁਸੀਂ ਕਿਧਰ ਤੁਰੇ ਜਾ ਰਹੇ ਹੋ ? فَأَيْنَ تَذْهَبُونَ. ﴿26﴾
27 ਇਹ (.ਕੁਰਆਨ) ਤਾਂ ਕੁਲ ਜਹਾਨ ਲਈ ਇਕ ਨਸੀਹਤ ਹੈ।[3]
[3] ਇਹ ਗੱਲ .ਕੁਰਆਨ ਪਾਕ ਦੇ ਸੰਬੰਧ ਵਿਚ ਹੈ ਜਿਹੜਾ ਨਬੀ (ਸ:) ਦਾ ਮੁਅਜਜ਼ਾ ਕਿਆਮਤ ਤਕ ਬਾਕੀ ਰਹਿਣ ਵਾਲਾ ਹੈ। ਜਿਵੇਂ ਨਬੀ ਕਰੀਮ (ਸ:) ਨੇ ਫ਼ਰਮਾਇਆ ਕਿ ਮੈਥੋਂ ਪਹਿਲਾਂ ਕੋਈ ਵੀ ਪੈਗ਼ੰਬਰ ਅਜਿਹਾ ਨਹੀਂ ਆਇਆ ਜਿਸ ਨੂੰ ਮੁਅਜਜ਼ੇ ਨਾ ਦਿੱਤੇ ਗਏ ਹੋਣ। ਜਿਸ ਕਾਰਨ ਲੋਕੀ ਉਹਨਾਂ ’ਤੇ ਈਮਾਨ ਲਿਆਏ ਪਰ ਮੇਰੇ ਉੱਤੇ ਵਹੀ ਉਤਾਰੀ ਗਈ ਉਹ ਆਪਣੇ ਆਪ ਵਿਚ ਹੀ ਇਕ ਮੁਅਜਜ਼ਾ ਹੈ। ਸੋ ਮੈਂ ਆਸ ਕਰਦਾ ਹਾਂ ਕਿ ਕਿਆਮਤ ਦਿਹਾੜੇ ਮੇਰੀ ਉੱਮਤ ਸਾਰੀਆਂ ਉੱਮਤਾਂ ਤੋਂ ਗਿਣਤੀ ਵਿਚ ਵੱਧ ਹੋਵੇਗੀ। (ਸਹੀ ਬੁਖ਼ਾਰੀ, ਹਦੀਸ: 7274) ● ਸੋ ਇਸੇ ਲਈ ਨਬੀ (ਸ:) ਦੀ ਰਸਾਲਤ ਉੱਤੇ ਈਮਾਨ ਲਿਆਉਣਾ ਜ਼ਰੂਰੀ ਹੈ। ਨਬੀ ਕਰੀਮ (ਸ:) ਨੇ ਫ਼ਰਮਾਇਆ ਕਿ ਉਸ ਅੱਲਾਹ ਦੀ ਕਸਮ ਜਿਸ ਦੇ ਹੱਥ ਵਿਚ ਮੁਹੰਮਦ ਦੀ ਜਾਨ ਹੈ, ਜਿਹੜਾ ਕੋਈ ਯਹੂਦੀ ਜਾਂ ਈਸਾਈ ਮੇਰੇ ਬਾਰੇ ਸੁਣੇ ਅਤੇ ਉਸ ਪੈਗ਼ਾਮ ਨੂੰ ਜਿਹੜਾ ਮੈਂ ਲਿਆਇਆ ਹਾਂ ਉਸ ’ਤੇ ਈਮਾਨ ਲਿਆਏ ਬਿਨਾਂ ਮਰ ਜਾਵੇ ਉਹ ਨਰਕੀ ਹੈ। (ਸਹੀ ਮੁਸਲਿਮ, ਹਦੀਸ: 153)
إِنْ هُوَ إِلَّا ذِكْرٌۭ لِّلْعَٰلَمِينَ. ﴿27﴾
28 (ਪਰ ਇਹ ਉਸ ਲਈ ਹੈ) ਜਿਹੜਾ ਤੁਹਾਡੇ ’ਚੋਂ ਸਿੱਧੇ ਰਾਹ ਤੁਰਨਾ ਚਾਹੁੰਦਾ ਹੈ। لِمَن شَآءَ مِنكُمْ أَن يَسْتَقِيمَ. ﴿28﴾
29 ਅਤੇ ਕੁਲ ਜਹਾਨ ਦੇ ਪਾਲਣਹਾਰ ਦੇ ਚਾਹਨ ਤੋਂ ਬਿਨਾਂ ਤੁਸੀਂ ਕੁਝ ਨਹੀਂ ਕਰ ਸਕਦੇ। وَمَا تَشَآءُونَ إِلَّآ أَن يَشَآءَ ٱللَّهُ رَبُّ ٱلْعَٰلَمِينَ. ﴿29﴾