Loading date... | Loading Hijri date... | Loading time...

الانفطار

ਪੰਜਾਬੀ Translation with Arabic Quran Text

ਪੰਜਾਬੀ العربية
1 ਜਦੋਂ ਅਕਾਸ਼ ਫੱਟ ਜਾਵੇਗਾ। إِذَا ٱلسَّمَآءُ ٱنفَطَرَتْ. ﴿1﴾
2 ਜਦੋਂ ਤਾਰੇ ਖਿਲਰ ਜਾਣਗੇ। وَإِذَا ٱلْكَوَاكِبُ ٱنتَثَرَتْ. ﴿2﴾
3 ਜਦੋਂ ਸਮੁੰਦਰਾਂ ਨੂੰ ਪਾਟ ਦਿੱਤਾ ਜਾਵੇਗਾ। وَإِذَا ٱلْبِحَارُ فُجِّرَتْ. ﴿3﴾
4 ਜਦੋਂ ਕਬਰਾਂ ਨੂੰ ਉਖਾੜ (ਭਾਵ ਖੋਲ) ਦਿੱਤਾ ਜਾਵੇਗਾ। وَإِذَا ٱلْقُبُورُ بُعْثِرَتْ. ﴿4﴾
5 ਉਸ ਵੇਲੇ ਹਰੇਕ ਵਿਅਕਤੀ ਨੂੰ ਉਸ ਦੇ ਅਗਲੇ ਪਿਛਲੇ ਸਾਰੇ ਕੀਤੇ ਕੰਮਾਂ ਦਾ ਪਤਾ ਲੱਗ ਜਾਵੇਗਾ। عَلِمَتْ نَفْسٌۭ مَّا قَدَّمَتْ وَأَخَّرَتْ. ﴿5﴾
6 ਹੇ ਮਨੁੱਖ! ਤੈਨੂੰ ਕਿਹੜੀ ਗੱਲ ਨੇ ਆਪਣੇ ਮਿਹਰਾਂ ਕਰਨ ਵਾਲੇ ਰੱਬ ਬਾਰੇ ਧੋਖੇ ਵਿਚ ਪਾਇਆ ਹੋਇਆ ਹੈ ? يَٰٓأَيُّهَا ٱلْإِنسَٰنُ مَا غَرَّكَ بِرَبِّكَ ٱلْكَرِيمِ. ﴿6﴾
7 ਜਿਸ ਨੇ ਤੈਨੂੰ ਪੈਦਾ ਕੀਤਾ, ਫੇਰ ਤੈਨੂੰ ਸਵਾਂਰਿਆ ਅਤੇ ਤੇਰਾ ਸੰਤੁਲਣ ਰੱਖਿਆ। ٱلَّذِى خَلَقَكَ فَسَوَّىٰكَ فَعَدَلَكَ. ﴿7﴾
8 ਉਸ (ਰੱਬ) ਨੇ ਤੈਨੂੰ ਜਿਹੜਾ ਵੀ ਰੂਪ ਦੇਣਾ ਚਾਹਿਆ ਉਸੇ ਵਿਚ ਜੋੜ ਦਿੱਤਾ। فِىٓ أَىِّ صُورَةٍۢ مَّا شَآءَ رَكَّبَكَ. ﴿8﴾
9 (ਇਹ ਗੱਲ) ਉੱਕਾ ਹੀ ਨਹੀਂ ਸਗੋਂ ਤੁਸੀਂ ਲੋਕ ਬਦਲੇ ਵਾਲੇ ਦਿਨ (ਕਿਆਮਤ) ਨੂੰ ਝੁਠਲਾਉਂਦੇ ਹੋ। كَلَّا بَلْ تُكَذِّبُونَ بِٱلدِّينِ. ﴿9﴾
10 ਜਦ ਕਿ ਤੁਹਾਡੇ ਉੱਤੇ ਨਿਗਰਾਨੀ ਲਈ (ਫ਼ਰਿਸ਼ਤੇ) ਨਿਯਤ ਕੀਤੇ ਹੋਏ ਹਨ। وَإِنَّ عَلَيْكُمْ لَحَٰفِظِينَ. ﴿10﴾
11 (ਉਹ) ਪਤਵੰਤੇ ਲਿਖਾਰੀ ਹਨ।[1]
[1] ਵੇਖੋ ਸੂਰਤ ਅਲ-ਅਨਾਮ, ਹਾਸ਼ੀਆ ਆਇਤ 160/6
كِرَامًۭا كَٰتِبِينَ. ﴿11﴾
12 ਉਹ ਜਾਣਦੇ ਹਨ, ਜੋ ਵੀ ਤੁਸੀਂ ਕਰਦੇ ਹੋ। يَعْلَمُونَ مَا تَفْعَلُونَ. ﴿12﴾
13 ਬੇਸ਼ੱਕ ਨੇਕ ਲੋਕ (ਸਵਰਗਾਂ ਵਿਚ) ਆਨੰਦ ਮਾਣਨਗੇ। إِنَّ ٱلْأَبْرَارَ لَفِى نَعِيمٍۢ. ﴿13﴾
14 ਅਤੇ ਭੈੜੇ ਲੋਕ ਜ਼ਰੂਰ ਹੀ ਨਰਕ ਵਿਚ ਹੋਣਗੇ। وَإِنَّ ٱلْفُجَّارَ لَفِى جَحِيمٍۢ. ﴿14﴾
15 ਇਹ ਲੋਕ ਬਦਲੇ ਵਾਲੇ ਦਿਨ ਇਸ (ਨਰਕ) ਵਿਚ ਦਾਖ਼ਿਲ ਹੋਣਗੇ। يَصْلَوْنَهَا يَوْمَ ٱلدِّينِ. ﴿15﴾
16 ਅਤੇ ਇਹ ਲੋਕ ਇਸ (ਨਰਕ) ਤੋਂ ਬੱਚ ਨਹੀਂ ਸਕਣਗੇ। وَمَا هُمْ عَنْهَا بِغَآئِبِينَ. ﴿16﴾
17 ਤੁਸੀਂ ਕੀ ਜਾਣੋਂ ਕਿ ਬਦਲੇ ਦਾ ਦਿਨ ਕੀ ਹੈ ? وَمَآ أَدْرَىٰكَ مَا يَوْمُ ٱلدِّينِ. ﴿17﴾
18 ਤੁਸੀਂ ਉੱਕਾ ਹੀ ਨਹੀਂ ਜਾਣਦੇ ਕਿ ਬਦਲੇ ਵਾਲਾ ਦਿਨ ਕਿਹੋ ਜਿਹਾ ਹੈ ? ثُمَّ مَآ أَدْرَىٰكَ مَا يَوْمُ ٱلدِّينِ. ﴿18﴾
19 ਉਸ ਦਿਹਾੜੇ ਕੋਈ ਵੀ ਵਿਅਕਤੀ ਕਿਸੇ ਲਈ ਕੁੱਝ ਵੀ ਕਰਨ ਦਾ ਅਧਿਕਾਰ ਨਹੀਂ ਰੱਖੇਗਾ ਅਤੇ ਉਸ ਦਿਨ ਹੁਕਮ ਕੇਵਲ ਅੱਲਾਹ ਦਾ ਹੀ ਹੋਵੇਗਾ। يَوْمَ لَا تَمْلِكُ نَفْسٌۭ لِّنَفْسٍۢ شَيْـًۭٔا ۖ وَٱلْأَمْرُ يَوْمَئِذٍۢ لِّلَّهِ. ﴿19﴾