المطففين
ਪੰਜਾਬੀ Translation with Arabic Quran Text
| ਪੰਜਾਬੀ | العربية |
|---|---|
| 1 ਡੰਡੀ ਮਾਰਨ (ਭਾਵ ਬੇ-ਇਨਸਾਫ਼ੀ ਕਰਨ) ਵਾਲਿਆਂ ਲਈ (ਆਖ਼ਿਰਤ ਵਿਚ) ਤਬਾਹੀ ਹੈ। | وَيْلٌۭ لِّلْمُطَفِّفِينَ. ﴿1﴾ |
| 2 ਉਹ ਜਦੋਂ ਲੋਕਾਂ ਤੋਂ ਲੈਂਦੇ ਹਨ ਤਾਂ ਪੂਰਾ ਮਿਣ ਕੇ ਲੈਂਦੇ ਹਨ। | ٱلَّذِينَ إِذَا ٱكْتَالُوا۟ عَلَى ٱلنَّاسِ يَسْتَوْفُونَ. ﴿2﴾ |
| 3 ਜਦੋਂ ਉਹ ਮਿਣ ਕੇ (ਜਾਂ ਤੌਲ ਕੇ) ਦਿੰਦੇ ਹਨ ਤਾਂ ਘੱਟ ਦਿੰਦੇ ਹਨ। | وَإِذَا كَالُوهُمْ أَو وَّزَنُوهُمْ يُخْسِرُونَ. ﴿3﴾ |
| 4 ਕੀ ਇਹਨਾਂ ਲੋਕਾਂ ਨੂੰ ਵਿਸ਼ਵਾਸ ਨਹੀਂ ਕਿ ਜ਼ਰੂਰ ਹੀ ਉਹ (ਕਬਰਾਂ ਵਿੱਚੋਂ) ਕੱਢੇ ਜਾਣਗੇ। | أَلَا يَظُنُّ أُو۟لَٰٓئِكَ أَنَّهُم مَّبْعُوثُونَ. ﴿4﴾ |
| 5 ਇਕ ਵੱਡੇ ਦਿਹਾੜੇ (ਕਿਆਮਤ) ਲਈ (ਵਿਸ਼ਵਾਸ ਨਹੀਂ ਕਰਦੇ)। | لِيَوْمٍ عَظِيمٍۢ. ﴿5﴾ |
| 6 ਜਿਸ ਦਿਨ ਸਾਰੇ ਲੋਕ ਕੁੱਲ ਜਹਾਨਾਂ ਦੇ ਪਾਲਣਹਾਰ ਦੇ ਅੱਗੇ ਖੜੇ ਹੋਣਗੇ। | يَوْمَ يَقُومُ ٱلنَّاسُ لِرَبِّ ٱلْعَٰلَمِينَ. ﴿6﴾ |
| 7 ਉੱਕਾ ਨਹੀਂ (ਹੋ ਸਕਦਾ ਕਿ ਰੱਬ ਤੁਹਾਡੇ ਕੀਤੇ ਕਰਮਾਂ ਨੂੰ ਨਾ ਜਾਣੇ) ਬੇਸ਼ੱਕ ਭੈੜੇ ਕਰਮਾਂ ਵਾਲਿਆਂ ਦੇ ਕਰਮ-ਪੱਤਰ ਸਿੱਜੀਨ ਵਿਚ ਹਨ। | كَلَّآ إِنَّ كِتَٰبَ ٱلْفُجَّارِ لَفِى سِجِّينٍۢ. ﴿7﴾ |
| 8 ਅਤੇ ਤੁਸੀਂ ਕੀ ਜਾਣੋਂ ਕਿ ਸਿੱਜੀਨ ਕੀ ਹੈ। | وَمَآ أَدْرَىٰكَ مَا سِجِّينٌۭ. ﴿8﴾ |
| 9 ਇਹ ਇਕ ਲਿਖੀ ਹੋਈ ਕਿਤਾਬ ਹੈ (ਜਿਸ ਵਿੱਚੋਂ ਭੈੜੇ ਲੋਕਾਂ ਦੀ ਕਰਮ-ਪੱਤਰੀ) ਹੈ। | كِتَٰبٌۭ مَّرْقُومٌۭ. ﴿9﴾ |
| 10 ਤਬਾਹੀ ਹੈ ਉਸ ਦਿਹਾੜੇ ਝੁਠਲਾਉਣ ਵਾਲਿਆਂ ਲਈ। | وَيْلٌۭ يَوْمَئِذٍۢ لِّلْمُكَذِّبِينَ. ﴿10﴾ |
| 11 (ਉਹਨਾਂ ਲੋਕਾਂ) ਲਈ ਜਿਹੜੇ ਬਦਲੇ ਵਾਲੇ ਦਿਨ (ਕਿਆਮਤ) ਨੂੰ ਝੁਲਾਉਂਦੇ ਹਨ। | ٱلَّذِينَ يُكَذِّبُونَ بِيَوْمِ ٱلدِّينِ. ﴿11﴾ |
| 12 ਅਤੇ ਇਸ (ਦਿਹਾੜੇ) ਨੂੰ ਕੇਵਲ ਹੱਦੋਂ ਟੱਪਿਆ ਪਾਪੀ ਹੀ ਝੁਠਲਾਉਂਦਾ ਹੈ। | وَمَا يُكَذِّبُ بِهِۦٓ إِلَّا كُلُّ مُعْتَدٍ أَثِيمٍ. ﴿12﴾ |
| 13 ਜਦੋਂ ਉਸ ਨੂੰ ਸਾਡੀਆਂ ਆਇਤਾਂ ਸੁਣਾਈਆਂ ਜਾਂਦੀਆਂ ਹਨ ਤਾਂ ਆਖਦਾ ਹੈ ਕਿ ਇਹ ਤਾਂ ਪਹਿਲੇ ਲੋਕਾਂ ਦੀਆਂ ਕਹਾਣੀਆਂ ਹਨ। | إِذَا تُتْلَىٰ عَلَيْهِ ءَايَٰتُنَا قَالَ أَسَٰطِيرُ ٱلْأَوَّلِينَ. ﴿13﴾ |
|
14
ਗੱਲ ਇਹ ਨਹੀਂ (ਅਸਲ ਵਿਚ) ਉਹਨਾਂ ਦੇ ਦਿਲਾਂ ਉੱਤੇ ਉਹਨਾਂ ਦੇ (ਭੈੜੇ) ਕਰਮਾਂ ਨੇ ਜਰ ਲਾ ਦਿੱਤਾ ਹੈ। [1]
[1] ਇਸ ਗੱਲ ਨੂੰ ਹਦੀਸ ਵਿਚ ਇਸ ਤਰ੍ਹਾਂ ਰਸੂਲ (ਸ:) ਨੇ ਫ਼ਰਮਾਇਆ ਹੈ ਕਿ ਜਦੋਂ ਬੰਦਾ ਗੁਨਾਹ ਕਰਦਾ ਹੈ ਤਾਂ ਉਸ ਦੇ ਦਿਲ ਉੱਤੇ ਇਕ ਕਾਲਾ ਚਿੰਨ ਲੱਗ ਜਾਂਦਾ ਹੈ। ਜੇ ਉਹ ਉਸ ਬੁਰਾਈ ਤੋਂ ਬਾਜ਼ ਆ ਜਾਵੇ, ਅੱਲਾਹ ਤੋਂ ਖਿਮਾ ਮੰਗੇ ਲਵੇ ਤੇ ਸ਼ਰਮਿੰਦਾ ਹੋਵੇ ਤਾਂ ਉਹ ਚਿੰਨ ਸਾਫ਼ ਹੋ ਜਾਂਦਾ ਹੈ, ਪਰ ਜੇ ਉਹ ਬੁਰਾਈ ਨੂੰ ਕਰਦਾ ਰਹਿੰਦਾ ਹੈ ਤਾਂ ਉਹ ਚਿੰਨ ਵੀ ਵਧਦਾ ਜਾਂਦਾ ਹੈ ਇੱਥੋਂ ਤਕ ਕਿ ਉਸ ਦੇ ਪੂਰੇ ਦਿਲ ’ਤੇ ਛਾ ਜਾਂਦਾ ਹੈ, ਪੂਰਾ ਦਿਲ ਹੀ ਕਾਲਾ ਹੋ ਜਾਂਦਾ ਹੈ। (ਜਾਮੇਅ ਤਿਰਮਾਜ਼ੀ, ਹਦੀਸ 3334)
|
كَلَّا ۖ بَلْ ۜ رَانَ عَلَىٰ قُلُوبِهِم مَّا كَانُوا۟ يَكْسِبُونَ. ﴿14﴾ |
| 15 ਉੱਕਾ ਹੀ ਨਹੀਂ! ਬੇਸ਼ੱਕ ਉਸ ਦਿਨ ਉਹ (ਇਨਕਾਰੀ) ਆਪਣੇ ਰੱਬ (ਦੇ ਦਰਸ਼ਨਾਂ) ਤੋਂ ਵਾਂਝੇ ਰੱਖੇ ਜਾਣਗੇ। | كَلَّآ إِنَّهُمْ عَن رَّبِّهِمْ يَوْمَئِذٍۢ لَّمَحْجُوبُونَ. ﴿15﴾ |
| 16 ਫੇਰ ਉਹ ਜ਼ਰੂਰ ਹੀ ਨਰਕ ਵਿਚ ਜਾਣਗੇ। | ثُمَّ إِنَّهُمْ لَصَالُوا۟ ٱلْجَحِيمِ. ﴿16﴾ |
| 17 ਫੇਰ ਉਹਨਾਂ ਨੂੰ ਕਿਹਾ ਜਾਵੇਗਾ ਕਿ ਇਹ ਉਹ ਚੀਜ਼ ਹੈ ਜਿਸ ਨੂੰ ਤੁਸੀਂ ਝੁਠਲਾਇਆ ਕਰਦੇ ਸੀ। | ثُمَّ يُقَالُ هَٰذَا ٱلَّذِى كُنتُم بِهِۦ تُكَذِّبُونَ. ﴿17﴾ |
| 18 ਉੱਕਾ ਨਹੀਂ, ਬੇਸ਼ੱਕ ਨੇਕ ਲੋਕਾਂ ਦੀ ਕਰਮ-ਪੱਤਰੀ ਇੱਲੀਨ ਵਿਚ ਹੈ। | كَلَّآ إِنَّ كِتَٰبَ ٱلْأَبْرَارِ لَفِى عِلِّيِّينَ. ﴿18﴾ |
| 19 ਅਤੇ ਤੁਸੀਂ ਕੀ ਜਾਣੋਂ ਕਿ ਉਹ (ਇੱਲੀਨ) ਕੀ ਹੈ ? | وَمَآ أَدْرَىٰكَ مَا عِلِّيُّونَ. ﴿19﴾ |
| 20 (ਉਹ) ਇਕ ਲਿਖੀ ਹੋਈ ਕਿਤਾਬ ਹੈ (ਜਿਸ ਵਿਚ ਨੇਕ ਲੋਕਾਂ ਦੀਆਂ ਕਰਮ-ਪੱਤਰੀਆਂ ਹਨ)। | كِتَٰبٌۭ مَّرْقُومٌۭ. ﴿20﴾ |
| 21 ਜਿਸ ਦੇ ਕੋਲ (ਰੱਬ ਦੇ) ਨਿਕਟਵਰਤੀ ਫ਼ਰਿਸ਼ਤੇ ਹਾਜ਼ਰ ਰਹਿੰਦੇ ਹਨ। | يَشْهَدُهُ ٱلْمُقَرَّبُونَ. ﴿21﴾ |
| 22 ਬੇਸ਼ੱਕ ਨੇਕ ਲੋਕ ਜ਼ਰੂਰ ਹੀ ਵੱਡੀਆਂ ਨਿਅਮਤਾਂ ਵਿਚ (ਆਨੰਦ ਮਾਣਦੇ) ਹੋਣਗੇ। | إِنَّ ٱلْأَبْرَارَ لَفِى نَعِيمٍ. ﴿22﴾ |
| 23 ਉੱਚੇ ਸਿੰਘਾਸਣਾਂ ’ਤੇ (ਬੈਠੇ) ਵੇਖ ਰਹੇ ਹੋਣਗੇ। | عَلَى ٱلْأَرَآئِكِ يَنظُرُونَ. ﴿23﴾ |
| 24 ਉਹਨਾਂ ਦੇ ਚਿਹਰਿਆਂ ’ਤੇ ਤੁਸੀਂ ਨਿਅਮਤਾਂ ਤੋਂ ਮਿਲੀ ਖ਼ੁਸ਼ਹਾਲੀ ਵੇਖੋਗੇ। | تَعْرِفُ فِى وُجُوهِهِمْ نَضْرَةَ ٱلنَّعِيمِ. ﴿24﴾ |
| 25 ਉਹਨਾਂ ਨੂੰ ਵਧੀਆ ਸੀਲਬੰਦ ਸ਼ਰਾਬ ਪਿਆਈ ਜਾਵੇਗੀ। | يُسْقَوْنَ مِن رَّحِيقٍۢ مَّخْتُومٍ. ﴿25﴾ |
| 26 ਜਿਸ ਉੱਤੇ ਕਸਤੂਰੀ ਦੀ ਮੋਹਰ ਲੱਗੀ ਹੋਵੇਗੀ। ਸੋ ਸ਼ਰਾਬ ਪੀਣ ਦਾ ਸ਼ੋਕ ਰੱਖਣ ਵਾਲਿਆਂ ਨੂੰ ਉਸ ਦੀ ਇੱਛਾ ਰੱਖਣੀ ਚਾਹੀਦੀ ਹੈ। | خِتَٰمُهُۥ مِسْكٌۭ ۚ وَفِى ذَٰلِكَ فَلْيَتَنَافَسِ ٱلْمُتَنَٰفِسُونَ. ﴿26﴾ |
| 27 ਉਸ (ਸ਼ਰਾਬ) ਵਿਚ ‘ਤਸਨੀਮ’ ਦੀ ਮਿਲਾਵਟ ਹੋਵੇਗੀ। | وَمِزَاجُهُۥ مِن تَسْنِيمٍ. ﴿27﴾ |
| 28 ਭਾਵ ਉਹ (ਤਸਨੀਮ) ਇਕ ਚਸ਼ਮਾਂ ਹੈ ਜਿਸ ਨੂੰ (ਅੱਲਾਹ) ਦੇ ਨਿਕਟਵਰਤੀ ਪੀਣਗੇ। | عَيْنًۭا يَشْرَبُ بِهَا ٱلْمُقَرَّبُونَ. ﴿28﴾ |
| 29 ਬੇਸ਼ੱਕ ਅਪਰਾਧੀ ਮੋਮਿਨਾਂ ਉੱਤੇ (ਸੰਸਾਰ ਵਿਚ) ਹੱਸਦੇ ਸੀ। | إِنَّ ٱلَّذِينَ أَجْرَمُوا۟ كَانُوا۟ مِنَ ٱلَّذِينَ ءَامَنُوا۟ يَضْحَكُونَ. ﴿29﴾ |
| 30 ਅਤੇ ਜਦੋਂ ਉਹ (ਮੁਸਲਮਾਨਾਂ) ਦੇ ਨੇੜੇ ਤੋਂ ਲੰਘਦੇ ਤਾਂ ਅੱਖਾਂ-ਅੱਖਾਂ ਵਿਚ ਇਸ਼ਾਰੇ (ਮਖੌਲ) ਕਰਦੇ ਸਨ। | وَإِذَا مَرُّوا۟ بِهِمْ يَتَغَامَزُونَ. ﴿30﴾ |
| 31 ਅਤੇ ਜਦੋਂ ਉਹ ਆਪਣੇ ਪਰਿਵਾਰ (ਸਾਥੀਆਂ) ਵੱਲ ਪਰਤਦੇ ਤਾਂ ਦਿਲ ਪਰਚਾਵਾ ਕਰਦੇ ਹੋਏ ਪਰਤਦੇ ਸਨ। | وَإِذَا ٱنقَلَبُوٓا۟ إِلَىٰٓ أَهْلِهِمُ ٱنقَلَبُوا۟ فَكِهِينَ. ﴿31﴾ |
| 32 ਅਤੇ ਜਦੋਂ ਉਹ (ਇਨਕਾਰੀ) ਇਹਨਾਂ (ਮੁਸਲਮਾਨਾਂ) ਨੂੰ ਵੇਖਦੇ ਤਾਂ ਆਖਦੇ ਕਿ ਇਹ ਕੁਰਾਹੇ ਪਏ ਹੋਏ ਲੋਕ ਹਨ। | وَإِذَا رَأَوْهُمْ قَالُوٓا۟ إِنَّ هَٰٓؤُلَآءِ لَضَآلُّونَ. ﴿32﴾ |
| 33 ਹਾਲਾਂ ਕਿ ਉਹ (ਕਾਫ਼ਿਰ) ਉਹਨਾਂ ਉੱਤੇ ਨਿਗਰਾਨ ਬਣਾ ਕੇ ਨਹੀਂ ਭੇਜੇ ਗਏ ਸਨ। | وَمَآ أُرْسِلُوا۟ عَلَيْهِمْ حَٰفِظِينَ. ﴿33﴾ |
| 34 ਸੋ ਅੱਜ (ਕਿਆਮਤ ਦਿਹਾੜੇ) ਈਮਾਨ ਵਾਲੇ ਕਾਫ਼ਿਰਾਂ ਉੱਤੇ ਹੱਸ ਰਹੇ ਹੋਣਗੇ। | فَٱلْيَوْمَ ٱلَّذِينَ ءَامَنُوا۟ مِنَ ٱلْكُفَّارِ يَضْحَكُونَ. ﴿34﴾ |
| 35 ਸੰਘਾਸਣਾਂ ਉੱਤੇ ਬੈਠੇ ਉਹਨਾਂ ਨੂੰ ਵੇਖ ਰਹੇ ਹੋਣਗੇ। | عَلَى ٱلْأَرَآئِكِ يَنظُرُونَ. ﴿35﴾ |
| 36 (ਅਤੇ ਆਖਣਗੇ) ਕੀ ਇਨਕਾਰੀਆਂ ਨੂੰ ਉਹਨਾਂ ਦੀਆਂ ਕਰਤੂਤਾਂ ਦਾ ਬਦਲਾ ਮਿਲ ਗਿਆ ਜੋ ਉਹ (ਸੰਸਾਰ ਵਿਚ) ਕਰਦੇ ਸੀ ? | هَلْ ثُوِّبَ ٱلْكُفَّارُ مَا كَانُوا۟ يَفْعَلُونَ. ﴿36﴾ |