الانشقاق
ਪੰਜਾਬੀ Translation with Arabic Quran Text
| ਪੰਜਾਬੀ | العربية |
|---|---|
| 1 ਜਦੋਂ ਅਕਾਸ਼ ਫੱਟ ਜਾਵੇਗਾ। | إِذَا ٱلسَّمَآءُ ٱنشَقَّتْ. ﴿1﴾ |
| 2 ਅਤੇ ਉਹ ਆਪਣੇ ਰੱਬ ਦੇ ਹੁਕਮਾਂ ਦੀ ਪਾਲਣਾ ਕਰੇਗਾ ਅਤੇ ਇਹੋ ਉਸ ਲਈ ਹੱਕ ਬਣਦਾ ਹੈ। | وَأَذِنَتْ لِرَبِّهَا وَحُقَّتْ. ﴿2﴾ |
| 3 ਜਦੋਂ ਧਰਤੀ ਫੈਲਾਈ ਜਾਵੇਗੀ। | وَإِذَا ٱلْأَرْضُ مُدَّتْ. ﴿3﴾ |
| 4 ਅਤੇ ਉਸ ਦੇ ਅੰਦਰ ਜੋ ਵੀ ਹੈ ਉਹ ਉਸ ਨੂੰ ਬਾਹਰ ਸੁੱਟ ਦੇਵੇਗੀ ਅਤੇ ਖਾਲੀ ਹੋ ਜਾਵੇਗੀ। | وَأَلْقَتْ مَا فِيهَا وَتَخَلَّتْ. ﴿4﴾ |
| 5 ਅਤੇ (ਇੰਜ) ਉਹ ਆਪਣੇ ਰੱਬ ਦੇ ਹੁਕਮਾਂ ਦੀ ਪਾਲਣਾ ਕਰੇਗੀ ਅਤੇ ਉਸ ਦਾ ਹੱਕ ਵੀ ਇਹੋ ਹੈ। | وَأَذِنَتْ لِرَبِّهَا وَحُقَّتْ. ﴿5﴾ |
| 6 (ਹੇ ਮਨੁੱਖ! ਤੂੰ ਆਪਣੇ ਰੱਬ ਵੱਲ (ਜਾਣ ਲਈ) ਕਰੜੀ ਮਿਹਨਤ ਕਰ ਰਿਹਾ ਹੈ, ਅੰਤ ਤੂੰ ਉਸ ਨੂੰ ਮਿਲਣ ਵਾਲਾ ਹੈ। | يَٰٓأَيُّهَا ٱلْإِنسَٰنُ إِنَّكَ كَادِحٌ إِلَىٰ رَبِّكَ كَدْحًۭا فَمُلَٰقِيهِ. ﴿6﴾ |
| 7 ਬਸ ਜਿਸ ਦੀ ਕਰਮ-ਪੱਤਰੀ ਉਸ ਦੇ ਸੱਜੇ ਹੱਥ ਵਿਚ ਦਿੱਤੀ ਜਾਵੇਗੀ। | فَأَمَّا مَنْ أُوتِىَ كِتَٰبَهُۥ بِيَمِينِهِۦ. ﴿7﴾ |
| 8 ਤਾਂ ਛੇਤੀ ਹੀ ਉਸ ਤੋਂ ਸੌਖਾ ਹਿਸਾਬ ਲਿਆ ਜਾਵੇਗਾ। | فَسَوْفَ يُحَاسَبُ حِسَابًۭا يَسِيرًۭا. ﴿8﴾ |
| 9 ਉਹ ਆਪਣੇ ਆਪਣੇ ਜਹਿ (ਨੇਕ ਲੋਕਾਂ) ਵੱਲ ਖ਼ੁਸ਼ੀ ਖ਼ੁਸ਼ੀ ਜਾਵੇਗਾ। | وَيَنقَلِبُ إِلَىٰٓ أَهْلِهِۦ مَسْرُورًۭا. ﴿9﴾ |
| 10 ਅਤੇ ਜਿਸ ਦੀ ਕਰਮ-ਪੱਤਰੀ ਉਸ ਦੀ ਪਿੱਠ ਪਿੱਛਿਓ ਫੜਾਈ ਜਾਵੇਗਾ। | وَأَمَّا مَنْ أُوتِىَ كِتَٰبَهُۥ وَرَآءَ ظَهْرِهِۦ. ﴿10﴾ |
| 11 ਤਾਂ ਉਹ ਜ਼ਰੂਰ ਹੀ ਬਰਬਾਦੀ ਨੂੰ ਸੱਦੇਗਾ। | فَسَوْفَ يَدْعُوا۟ ثُبُورًۭا. ﴿11﴾ |
| 12 ਅਤੇ ਉਹ ਭੜਕਦੀ ਹੋਈ ਅਗੱ ਵਿਚ ਸੁੱਟਿਆ ਜਾਵੇਗਾ। | وَيَصْلَىٰ سَعِيرًا. ﴿12﴾ |
| 13 ਬੇਸ਼ੱਕ ਉਹ (ਸੰਸਾਰ ਵਿਚ) ਆਪਣੇ ਪਰਿਵਾਰ (ਆਪਣੇ ਜਿਿਹਆਂ) ਵਿਚ ਬਹੁਤ ਖ਼ੁਸ਼ ਸੀ। | إِنَّهُۥ كَانَ فِىٓ أَهْلِهِۦ مَسْرُورًا. ﴿13﴾ |
| 14 ਬੇਸ਼ੱਕ ਉਹ ਸਮਝਦਾ ਸੀ ਕਿ ਉਹ ਕਦੇ ਵੀ (ਅੱਲਾਹ ਵੱਲ) ਮੁੜਕੇ ਨਹੀਂ ਜਾਵੇਗਾ। | إِنَّهُۥ ظَنَّ أَن لَّن يَحُورَ. ﴿14﴾ |
| 15 ਕਿਉਂ ਨਹੀਂ (ਜਾਵੇਗਾ), ਉਸ ਦਾ ਰੱਬ ਉਸ ਨੂੰ ਵੇਖ ਰਿਹਾ ਸੀ। | بَلَىٰٓ إِنَّ رَبَّهُۥ كَانَ بِهِۦ بَصِيرًۭا. ﴿15﴾ |
| 16 ਸੋ ਮੈਂ ਸਹੁੰ ਖਾਂਦਾ ਹਾਂ ਸੰਝ ਵੇਲੇ ਦੀ ਲਾਲੀ ਦੀ। | فَلَآ أُقْسِمُ بِٱلشَّفَقِ. ﴿16﴾ |
| 17 ਅਤੇ ਰਾਤ ਦੀ ਅਤੇ ਉਸ ਦੀ ਜੋ ਕੁੱਝ ਉਹ ਸਮੇਟ ਲੈਂਦੀ ਹੈ। | وَٱلَّيْلِ وَمَا وَسَقَ. ﴿17﴾ |
| 18 ਅਤੇ ਚੰਨ ਦੀ ਜਦੋਂ ਉਹ ਪੂਰਾ ਹੁੰਦਾ ਹੈ। | وَٱلْقَمَرِ إِذَا ٱتَّسَقَ. ﴿18﴾ |
| 19 ਤੁਸੀਂ (ਲੋਕ) ਜ਼ਰੂਰ ਹੀ ਇਕ ਹਾਲਤ ਤੋਂ ਦੂਜੀ ਹਾਲਤ ਵੱਲ ਦਰਜਾ-ਬ-ਦਰਜਾ ਪਹੁੰਚ ਰਹੇ ਹੋ। | لَتَرْكَبُنَّ طَبَقًا عَن طَبَقٍۢ. ﴿19﴾ |
| 20 ਫੇਰ ਇਹਨਾਂ (ਇਨਕਾਰੀਆਂ) ਨੂੰ ਕੀ ਹੋ ਗਿਆ ਕਿ ਉਹ ਈਮਾਨ ਨਹੀਂ ਲਿਆਏ ? | فَمَا لَهُمْ لَا يُؤْمِنُونَ. ﴿20﴾ |
| 21 ਅਤੇ ਜਦੋਂ ਉਹਨਾਂ ਅੱਗੇ .ਕੁਰਆਨ ਪੜ੍ਹਿਆ ਜਾਂਦਾ ਹੈ ਤਾਂ ਉਹ ਸਿਜਦਾ ਨਹੀਂ ਕਰਦੇ। | وَإِذَا قُرِئَ عَلَيْهِمُ ٱلْقُرْءَانُ لَا يَسْجُدُونَ ۩. ﴿21﴾ |
|
22
ਸਗੋਂ ਕਾਫ਼ਿਰ ਤਾਂ (.ਕੁਰਆਨ ਨੂੰ) ਝੁਠਲਾਉਂਦੇ ਹਨ। [1]
[1] ਵੇਖੋ ਸੂਰਤ ਆਲੇ-ਇਮਰਾਨ, ਹਾਸ਼ੀਆ ਆਇਤ 85/3
|
بَلِ ٱلَّذِينَ كَفَرُوا۟ يُكَذِّبُونَ. ﴿22﴾ |
| 23 ਅਤੇ ਜੋ ਕੁੱਝ ਵੀ ਉਹ (ਆਪਣੇ ਦਿਲਾਂ ਵਿਚ) ਸੁਰੱਖਿਅਤ ਰੱਖਦੇ ਹਨ ਅੱਲਾਹ ਉਹਨਾਂ (ਗੱਲਾਂ) ਨੂੰ ਭਲੀ-ਭਾਂਤ ਜਾਣਦਾ ਹੈ। | وَٱللَّهُ أَعْلَمُ بِمَا يُوعُونَ. ﴿23﴾ |
| 24 ਤੁਸੀਂ (ਹੇ ਮੁਹੰਮਦ ਸ:!) ਉਹਨਾਂ ਨੂੰ ਦੁਖਦਾਈ ਅਜ਼ਾਬ ਦੀ ਖ਼ੁਸ਼ਖ਼ਬਰੀ ਸੁਣਾ ਦਿਓ। | فَبَشِّرْهُم بِعَذَابٍ أَلِيمٍ. ﴿24﴾ |
| 25 ਪਰ ਜਿਹੜੇ ਲੋਕ ਅੱਲਾਹ ਅਤੇ ਰਸੂਲ ਉੱਤੇ ਈਮਾਨ ਲਿਆਏ ਅਤੇ ਉਹਨਾਂ ਨੇ ਨੇਕ ਕਰਮ ਵੀ ਕੀਤੇ, ਉਹਨਾਂ ਲਈ ਨਾ ਮੁੱਕਣ ਵਾਲਾ ਅਜਰ (ਬਦਲਾ) ਹੈ। | إِلَّا ٱلَّذِينَ ءَامَنُوا۟ وَعَمِلُوا۟ ٱلصَّٰلِحَٰتِ لَهُمْ أَجْرٌ غَيْرُ مَمْنُونٍۭ. ﴿25﴾ |