البروج
ਪੰਜਾਬੀ Translation with Arabic Quran Text
| ਪੰਜਾਬੀ | العربية |
|---|---|
|
1
ਬੁਰਜਾਂ ਵਾਲੇ ਅਕਾਸ਼ ਦੀ ਸਹੁੰ। [1]
[1] ਬੁਰਜ ਤੋਂ ਭਾਵ ਤਾਰਿਆਂ ਦੀਆਂ ਮੰਜ਼ਿਲਾਂ ਹਨ। ਕੁੱਝ ਵਿਦਵਾਨਾਂ ਅਨੁਸਾਰ ਇਸ ਤੋਂ ਭਾਵ ਤਾਰੇ ਹਨ। ਤਾਰਿਆਂ ਵਾਲੇ ਅਕਾਸ਼ ਦੀ ਸਹੁੰ। (ਵੇਖੋ ਸੂਰਲ ਅਲ-ਅਨਾਮ, ਹਾਸ਼ੀਆ ਆਇਤ 97/6)
|
وَٱلسَّمَآءِ ذَاتِ ٱلْبُرُوجِ. ﴿1﴾ |
| 2 ਅਤੇ ਉਸ ਦਿਨ ਦੀ ਸੰਹੁ ਜਿਸ (ਦੇ ਆਉਣ) ਦਾ ਵਚਨ ਦਿੱਤਾ ਹੋਇਆ ਹੈ। | وَٱلْيَوْمِ ٱلْمَوْعُودِ. ﴿2﴾ |
| 3 (ਕਿਆਮਤ ਦਿਹਾੜੇ ਰੱਬ ਦੇ ਹਜ਼ੂਰ) ਹਾਜ਼ਰ ਹੋਣ ਵਾਲੀ (ਕਿਆਮਤ) ਅਤੇ ਹਾਜ਼ਰ ਕੀਤੇ ਗਏ (ਪ੍ਰਾਣੀਆਂ) ਦੀ ਸਹੁੰ। | وَشَاهِدٍۢ وَمَشْهُودٍۢ. ﴿3﴾ |
|
4
ਖ਼ੰਦਕਾਂ (ਖਾਈ) ਵਾਲੇ ਤਬਾਹ ਹੋ ਗਏ।[2]
[2] ਇਕ ਹਦੀਸ ਅਨੁਸਾਰ ਬੀਤੇ ਸਮੇਂ ਵਿਚ ਇਕ ਬਾਦਸ਼ਾਹ ਸੀ ਜਿਸ ਨੇ ਈਮਾਨ ਵਾਲਿਆਂ ਨੂੰ ਤਸੀਹੇ ਦੇਣ ਲਈ ਅਤੇ ਉਹਨਾਂ ਨੂੰ ਹੱਕ ਸੱਚ ਵਾਲੀ ਰਾਹ ਤੋਂ ਪਰਾਂ ਕਰਨ ਲਈ ਵੱਡੇ-ਵੱਡੇ (ਖੰਦਕਾਂ) ਟੋਏ ਪੁੱਟਵਾਈਆਂ ਸੀ ਅਤੇ ਉਸ ਵਿਚ ਅੱਗ ਬਾਲੀ ਤੇ ਹੁਕਮ ਦਿੱਤਾ ਕਿ ਇਹਨਾਂ ਵਿੱਚੋਂ ਜਿਹੜਾ ਈਮਾਨ ਤੋਂ ਮੁਨਕਰ ਨਹੀਂ ਹੁੰਦਾ ਉਸ ਨੂੰ ਅੱਗ ਵਿਚ ਸੁੱਟ ਦਿਓ। ਇੰਜ ਈਮਾਨ ਵਾਲੇ ਆਉਂਦੇ ਰਹੇ ਅਤੇ ਅੱਗ ਦੇ ਹਵਾਲੇ ਹੁੰਦੇ ਗਏ। ਇੱਥੋਂ ਤਕ ਕਿ ਇਕ ਔਰਤ ਆਈ ਜਿਸ ਦੇ ਨਾਲ ਇਕ ਬੱਚਾ ਵੀ ਸੀ ਉਹ ਕੁੱਝ ਪਲ ਲਈ ਝਿਝਕੀ ਤਾਂ ਬੱਚਾ ਬੋਲ ਪਿਆ ਕਿ ਹੇ ਅੱਮਾਂ! ਸਬਰ ਕਰ, ਤੂੰ ਹੱਕ ’ਤੇ ਹੈ। ਸੋ ਉਹ ਵੀ ਸਨੇ ਬੱਚਾ ਅੱਗ ਵਿਚ ਕੁਦ ਗਈ ਤਾਂ ਜੋ ਜੰਨਤ ਵਿਚ ਸ਼ਹੀਦਾਂ ਦੇ ਸਾਥ ਹੋਵੇ। (ਸਹੀ ਮੁਸਲਿਮ, ਹਦੀਸ: 3005)
|
قُتِلَ أَصْحَٰبُ ٱلْأُخْدُودِ. ﴿4﴾ |
| 5 ਉਹਨਾਂ ਖ਼ੰਦਕਾਂ ਵਿਚ (ਭੜਕਦੇ ਹੋਏ) ਬਾਲਣ ਵਾਲੀ ਅੱਗ ਸੀ। | ٱلنَّارِ ذَاتِ ٱلْوَقُودِ. ﴿5﴾ |
| 6 ਜਦੋਂ ਉਹ ਉਸ ਖ਼ੰਦਕ (ਖਾਈ) ਦੇ ਕੰਢੇ ’ਤੇ ਬੈਠੇ ਸਨ। | إِذْ هُمْ عَلَيْهَا قُعُودٌۭ. ﴿6﴾ |
| 7 ਅਤੇ ਜੋ ਕੁੱਝ ਉਹ ਈਮਾਨ ਵਾਲਿਆਂ ਨਾਲ ਕਰ ਰਹੇ ਸੀ (ਅਸੀਂ) ਉਸ ਨੂੰ ਵੇਖ ਰਹੇ ਸਨ। | وَهُمْ عَلَىٰ مَا يَفْعَلُونَ بِٱلْمُؤْمِنِينَ شُهُودٌۭ. ﴿7﴾ |
| 8 ਅਤੇ ਉਹਨਾਂ (ਜ਼ਾਲਮਾਂ) ਨੂੰ (ਈਮਾਨ ਵਾਲਿਆਂ ਦਾ) ਇਹੋ ਕੰਮ ਬੁਰਾ ਲੱਗ ਰਿਹਾ ਸੀ ਕਿ ਉਹ ਉਸ ਅੱਲਾਹ ਉੱਤੇ ਈਮਾਨ ਲਿਆਏ ਸਨ, ਜਿਹੜਾ ਜ਼ੋਰਾਵਰ ਅਤੇ ਸ਼ਲਾਘਾਯੋਗ ਹੈ। | وَمَا نَقَمُوا۟ مِنْهُمْ إِلَّآ أَن يُؤْمِنُوا۟ بِٱللَّهِ ٱلْعَزِيزِ ٱلْحَمِيدِ. ﴿8﴾ |
| 9 ਉਹ ਹਸਤੀ ਕਿ ਉਸੇ ਲਈ ਅਕਾਸ਼ਾਂ ਤੇ ਧਰਤੀ ਦੀ ਪਾਤਸ਼ਾਹੀ ਹੈ ਅਤੇ ਅੱਲਾਹ ਹਰੇਕ ਚੀਜ਼ ਨੂੰ ਵੇਖ ਰਿਹਾ ਹੈ। | ٱلَّذِى لَهُۥ مُلْكُ ٱلسَّمَٰوَٰتِ وَٱلْأَرْضِ ۚ وَٱللَّهُ عَلَىٰ كُلِّ شَىْءٍۢ شَهِيدٌ. ﴿9﴾ |
| 10 ਜਿਨ੍ਹਾਂ ਲੋਕਾਂ ਨੇ ਈਮਾਨ ਵਾਲੇ ਪੁਰਸ਼ਾਂ ਨੂੰ ਅਤੇ ਈਮਾਨ ਵਾਲੀਆਂ ਜ਼ਨਾਨੀਆਂ ਨੂੰ ਸਤਾਇਆ ਫੇਰ (ਇਸ ਤੋਂ) ਤੌਬਾ ਵੀ ਨਹੀਂ, ਕੀਤੀ ਉਹਨਾਂ ਲਈ ਨਰਕ ਦਾ ਅਜ਼ਾਬ (ਸਜ਼ਾ) ਹੈ ਅਤੇ ਉਹਨਾਂ ਲਈ ਸਾੜੇ ਜਾਣ ਵਾਲੀ ਸਜ਼ਾ ਹੈ। | إِنَّ ٱلَّذِينَ فَتَنُوا۟ ٱلْمُؤْمِنِينَ وَٱلْمُؤْمِنَٰتِ ثُمَّ لَمْ يَتُوبُوا۟ فَلَهُمْ عَذَابُ جَهَنَّمَ وَلَهُمْ عَذَابُ ٱلْحَرِيقِ. ﴿10﴾ |
| 11 ਬੇਸ਼ੱਕ ਜਿਹੜੇ ਈਮਾਨ ਲਿਆਏ ਅਤੇ ਉਹਨਾਂ ਨੇ ਭਲੇ ਕੰਮ ਵੀ ਕੀਤੇ ਉਹਨਾਂ ਲਈ ਬਾਗ਼ ਹਨ, ਜਿਨ੍ਹਾਂ ਹੇਠ ਨਹਿਰਾਂ ਵਗਦੀਆਂ ਹਨ, ਇਹੋ ਅਸਲੀ ਕਾਮਯਾਬੀ ਹੈ। | إِنَّ ٱلَّذِينَ ءَامَنُوا۟ وَعَمِلُوا۟ ٱلصَّٰلِحَٰتِ لَهُمْ جَنَّٰتٌۭ تَجْرِى مِن تَحْتِهَا ٱلْأَنْهَٰرُ ۚ ذَٰلِكَ ٱلْفَوْزُ ٱلْكَبِيرُ. ﴿11﴾ |
| 12 ਬੇਸ਼ਕ ਤੁਹਾਡੇ ਰੱਬ ਦੀ ਪਕੜ ਬਹੁਤ ਹੀ ਕਰੜੀ ਹੈ। | إِنَّ بَطْشَ رَبِّكَ لَشَدِيدٌ. ﴿12﴾ |
| 13 ਬੇਸ਼ੱਕ ਉਹੀਓ ਪਹਿਲੀ ਵਾਰ ਪੈਦਾ ਕਰਦਾ ਹੈ ਅਤੇ ਉਹੀਓ ਦੂਜੀ ਵਾਰ (ਮਰਨ ਤੋਂ ਬਾਅਦ) ਪੈਦਾ ਕਰੇਗਾ। | إِنَّهُۥ هُوَ يُبْدِئُ وَيُعِيدُ. ﴿13﴾ |
| 14 ਉਹ ਬਹੁਤ ਹੀ ਵੱਡਾ ਬਖ਼ਸ਼ਣਹਾਰ ਅਤੇ ਬਹੁਤ ਹੀ ਮੁਹੱਬਤ ਕਰਨ ਵਾਲਾ ਹੈ। | وَهُوَ ٱلْغَفُورُ ٱلْوَدُودُ. ﴿14﴾ |
| 15 ਉਹ ਅਰਸ਼ ਦਾ ਮਾਲਿਕ ਅਤੇ ਉੱਚੀ ਸ਼ਾਨ ਵਾਲਾ ਹੈ। | ذُو ٱلْعَرْشِ ٱلْمَجِيدُ. ﴿15﴾ |
| 16 ਜੋ ਚਾਹੁੰਦਾ ਹੈ ਕਰਦਾ ਹੈ। | فَعَّالٌۭ لِّمَا يُرِيدُ. ﴿16﴾ |
| 17 ਕੀ ਤੁਹਾਨੂੰ ਫ਼ੋਜਾਂ ਦੀ ਖ਼ਬਰ ਪਹੁੰਚੀ ਹੈ। | هَلْ أَتَىٰكَ حَدِيثُ ٱلْجُنُودِ. ﴿17﴾ |
| 18 ਭਾਵ ਫ਼ਿਰਔਨ ਅਤੇ ਸਮੂਦ (ਦੀਆਂ ਫ਼ੌਜਾਂ)। | فِرْعَوْنَ وَثَمُودَ. ﴿18﴾ |
| 19 ਜਦ ਕਿ ਕਾਫ਼ਿਰ (ਇਨਕਾਰੀ) ਤਾਂ (ਇਸ ਖ਼ਬਰ ਨੂੰ) ਝੁਠਲਾਉਣ ਵਿਚ ਲੱਗੇ ਹੋਏ ਹਨ। | بَلِ ٱلَّذِينَ كَفَرُوا۟ فِى تَكْذِيبٍۢ. ﴿19﴾ |
| 20 ਅਤੇ (ਜਦ ਕਿ) ਅੱਲਾਹ ਨੇ ਹਰ ਪਾਸਿਓਂ ਉਹਨਾਂ ਨੂੰ ਘੇਰਾ ਪਾ ਰੱਖਿਆ ਹੈ। | وَٱللَّهُ مِن وَرَآئِهِم مُّحِيطٌۢ. ﴿20﴾ |
| 21 ਇਹ .ਕੁਰਆਨ ਤਾਂ ਉੱਚੀ ਸ਼ਾਨ ਵਾਲਾ ਹੈ। | بَلْ هُوَ قُرْءَانٌۭ مَّجِيدٌۭ. ﴿21﴾ |
| 22 ਜੋ ਕਿ ਲੋਹੇ ਮਹਿਫੂਜ਼ (ਸੁਰੱਖਿਅਤ ਪੱਟੀ) ਵਿਚ (ਲਿਿਖਆ ਹੋਇਆ) ਹੈ। | فِى لَوْحٍۢ مَّحْفُوظٍۭ. ﴿22﴾ |