الطارق
ਪੰਜਾਬੀ Translation with Arabic Quran Text
| ਪੰਜਾਬੀ | العربية |
|---|---|
| 1 ਸਹੁੰ ਹੈ ਅਕਾਸ਼ ਦੀ ਅਤੇ ਰਾਤ ਵੇਲੇ ਆਉਣ ਵਾਲੇ ਦੀ। | وَٱلسَّمَآءِ وَٱلطَّارِقِ. ﴿1﴾ |
| 2 ਤੁਸੀਂ ਕੀ ਜਾਣੋਂ ਕਿ ਰਾਤ ਵੇਲੇ ਕੀ ਆਉਣ ਵਾਲਾ ਹੈ ? | وَمَآ أَدْرَىٰكَ مَا ٱلطَّارِقُ. ﴿2﴾ |
| 3 ਉਹ ਇਕ ਲਿਸ਼ਕਦਾ ਹੋਇਆ ਤਾਰਾ ਹੈ। | ٱلنَّجْمُ ٱلثَّاقِبُ. ﴿3﴾ |
|
4
ਕੋਈ ਜੀਵ ਅਜਿਹਾ ਨਹੀਂ, ਜਿਸ ਉੱਤੇ ਕੋਈ ਰਾਖੀ ਕਰਨ ਵਾਲਾ ਨਾ ਹੋਵੇ। [1]
[1] ਵੇਖੋ ਸੂਰਤ ਅਲ-ਅਨਾਮ, ਹਾਸ਼ੀਆ ਆਇਤ 160-61/6
|
إِن كُلُّ نَفْسٍۢ لَّمَّا عَلَيْهَا حَافِظٌۭ. ﴿4﴾ |
| 5 ਸੋ ਮਨੁੱਖ ਨੂੰ ਰਤਾ ਇਹ ਵੇਖਣਾ ਚਾਹੀਦਾ ਹੈ ਕਿ ਉਹ ਕਿਸ ਚੀਜ਼ ਤੋਂ ਪੈਦਾ ਕੀਤਾ ਗਿਆ ਹੈ। | فَلْيَنظُرِ ٱلْإِنسَٰنُ مِمَّ خُلِقَ. ﴿5﴾ |
| 6 ਉਹ ਉੱਛਲਣ ਵਾਲੇ ਪਾਣੀ (ਵੀਰਜ) ਤੋਂ ਪੈਦਾ ਕੀਤਾ ਗਿਆ ਹੈ। | خُلِقَ مِن مَّآءٍۢ دَافِقٍۢ. ﴿6﴾ |
| 7 ਜਿਹੜਾ ਪਿੱਠ ਅਤੇ ਹਿੱਕ ਦੀਆਂ ਹੱਠੀਆਂ ਦੇ ਵਿਚਾਲਿਓਂ ਨਿਕਲਦਾ ਹੈ। | يَخْرُجُ مِنۢ بَيْنِ ٱلصُّلْبِ وَٱلتَّرَآئِبِ. ﴿7﴾ |
| 8 ਬੇਸ਼ੱਕ ਉਹ (ਅੱਲਾਹ) ਇਸ (ਮਨੁੱਖ) ਨੂੰ ਮੁੜ ਪੈਦਾ ਕਰਨ ਵਿਚ ਵੀ ਸਮਰਥ ਹੈ। | إِنَّهُۥ عَلَىٰ رَجْعِهِۦ لَقَادِرٌۭ. ﴿8﴾ |
| 9 ਜਿਸ ਦਿਨ ਸਾਰੇ ਭੇਤ ਖੋਲ੍ਹ ਦਿੱਤੇ ਜਾਣਗੇ। | يَوْمَ تُبْلَى ٱلسَّرَآئِرُ. ﴿9﴾ |
| 10 ਤਾਂ (ਉਸ ਸਮੇਂ) ਮਨੁੱਖ ਕੋਲ ਨਾ ਕੋਈ ਜ਼ੋਰ ਹੋਵੇਗਾ ਅਤੇ ਨਾ ਹੀ ਉਸ ਦਾ ਕੋਈ ਸਹਾਈ ਹੋਵੇਗਾ। | فَمَا لَهُۥ مِن قُوَّةٍۢ وَلَا نَاصِرٍۢ. ﴿10﴾ |
| 11 ਸਹੁੰ ਹੈ ਵਾਰ-ਵਾਰ ਮੀਂਹ ਬਰਸਾਉਣ ਵਾਲੇ ਅਕਾਸ਼ ਦੀ। | وَٱلسَّمَآءِ ذَاتِ ٱلرَّجْعِ. ﴿11﴾ |
| 12 ਅਤੇ ਪਾਟ ਜਾਣ ਵਾਲੀ ਧਰਤੀ ਦੀ। | وَٱلْأَرْضِ ذَاتِ ٱلصَّدْعِ. ﴿12﴾ |
| 13 ਬੇਸ਼ੱਕ ਇਹ (.ਕੁਰਆਨ) ਇਕ ਨਪੀ ਤੁਲੀ ਗੱਲ ਹੈ। | إِنَّهُۥ لَقَوْلٌۭ فَصْلٌۭ. ﴿13﴾ |
| 14 ਇਹ ਕੋਈ ਹਾਸਾ ਮਖੌਲ ਨਹੀਂ। | وَمَا هُوَ بِٱلْهَزْلِ. ﴿14﴾ |
| 15 ਬੇਸ਼ੱਕ ਇਹ (ਕਾਫ਼ਿਰ) ਕੁੱਝ ਚਾਲਾਂ ਚੱਲ ਰਹੇ ਹਨ। | إِنَّهُمْ يَكِيدُونَ كَيْدًۭا. ﴿15﴾ |
| 16 ਅਤੇ ਮੈਂ ਵੀ ਇਕ ਚਾਲ ਚਲਦਾ ਹਾਂ। | وَأَكِيدُ كَيْدًۭا. ﴿16﴾ |
| 17 ਸੋ (ਹੇ ਨਬੀ!) ਤੁਸੀਂ ਇਹਨਾਂ ਕਾਫ਼ਿਰਾਂ ਨੂੰ ਇਹਨਾਂ ਦੇ ਹਾਲ ’ਤੇ ਹੀ ਛੱਡ ਦਿਓ। | فَمَهِّلِ ٱلْكَٰفِرِينَ أَمْهِلْهُمْ رُوَيْدًۢا. ﴿17﴾ |