الغاشية
ਪੰਜਾਬੀ Translation with Arabic Quran Text
| ਪੰਜਾਬੀ | العربية |
|---|---|
| 1 ਕੀ ਤੁਹਾਨੂੰ (ਹਰੇਕ ਚੀਜ਼ ’ਤੇ) ਛਾ ਜਾਣ ਵਾਲੀ (ਕਿਆਮਤ) ਦੀ ਸੂਚਨਾ ਪਹੁੰਚ ਗਈ ਹੈ ? | هَلْ أَتَىٰكَ حَدِيثُ ٱلْغَٰشِيَةِ. ﴿1﴾ |
| 2 ਉਸ ਦਿਹਾੜੇ ਕਿੰਨੇ ਹੀ ਚਿਹਰੇ ਜ਼ਲੀਲ (ਰੁਸਵਾ) ਹੋਣਗੇ। | وُجُوهٌۭ يَوْمَئِذٍ خَٰشِعَةٌ. ﴿2﴾ |
| 3 (ਸੰਸਾਰਿਕ ਜੀਵਨ ਲਈ) ਕਰੜੀ ਮਿਹਨਤ ਕਰਨ ਵਾਲੇ ਥੱਕੇ ਹਾਰੇ ਹੋਣਗੇ। | عَامِلَةٌۭ نَّاصِبَةٌۭ. ﴿3﴾ |
| 4 ਸੁਲਘਦੀ ਹੋਈ ਅੱਗ ਵਿਚ ਸੁੱਟੇ ਜਾਣਗੇ। | تَصْلَىٰ نَارًا حَامِيَةًۭ. ﴿4﴾ |
| 5 ਉਹਨਾਂ ਨੂੰ (ਨਰਕ ਵਿਚ) ਉੱਬਲਦੇ ਹੋਏ ਸੋਮੇ ਦਾ ਪਾਣੀ ਪਿਆਇਆ ਜਾਵੇਗਾ। | تُسْقَىٰ مِنْ عَيْنٍ ءَانِيَةٍۢ. ﴿5﴾ |
| 6 ਉਹਨਾਂ ਦਾ ਭੋਜਨ ਕੇਵਲ ਕੰਢੇਦਾਰ ਝਾੜੀਆਂ ਹੋਣਗੀਆਂ। | لَّيْسَ لَهُمْ طَعَامٌ إِلَّا مِن ضَرِيعٍۢ. ﴿6﴾ |
| 7 ਜਿਹੜਾ ਨਾ ਤਾਂ ਮੋਟਾ ਕਰੇਗਾ ਅਤੇ ਨਾ ਹੀ ਭੁੱਖ ਮਟਾਵੇਗਾ। | لَّا يُسْمِنُ وَلَا يُغْنِى مِن جُوعٍۢ. ﴿7﴾ |
| 8 ਉਸੇ ਦਿਨ ਕਈ ਚਿਹਰੇ ਖਿੜੇ ਹੋਣਗੇ। | وُجُوهٌۭ يَوْمَئِذٍۢ نَّاعِمَةٌۭ. ﴿8﴾ |
| 9 (ਸੰਸਾਰ ਵਿਚ) ਆਪਣੀਆਂ ਕੀਤੀਆਂ ਕੋਸ਼ਿਸ਼ਾਂ ’ਤੇ ਖ਼ੁਸ਼ ਹੋਣਗੇ। | لِّسَعْيِهَا رَاضِيَةٌۭ. ﴿9﴾ |
| 10 ਸਵਰਗਾਂ ਵਿਖੇ ਹੋਣਗੇ। | فِى جَنَّةٍ عَالِيَةٍۢ. ﴿10﴾ |
| 11 ਉਸ ਵਿਚ ਉਹ ਕੋਈ ਵੀ ਵਿਅਰਥ ਗੱਲ ਨਹੀਂ ਸੁਣਨਗੇ। | لَّا تَسْمَعُ فِيهَا لَٰغِيَةًۭ. ﴿11﴾ |
| 12 ਉਸ (ਸਵਰਗ) ਵਿਚ ਇਕ ਚਸ਼ਮਾਂ ਵਗਦਾ ਹੋਵੇਗਾ। | فِيهَا عَيْنٌۭ جَارِيَةٌۭ. ﴿12﴾ |
| 13 ਉਸ ਵਿਚ ਉੱਚੇ ਤਖ਼ਤ ਹੋਣਗੇ। | فِيهَا سُرُرٌۭ مَّرْفُوعَةٌۭ. ﴿13﴾ |
| 14 ਅਤੇ ਜਾਮ ਰੱਖੇ ਹੋਣਗੇ। | وَأَكْوَابٌۭ مَّوْضُوعَةٌۭ. ﴿14﴾ |
| 15 ਕਤਾਰਾਂ ਵਿਚ ਗਾਵੇ ਲੱਗੇ ਹੋਣਗੇ। | وَنَمَارِقُ مَصْفُوفَةٌۭ. ﴿15﴾ |
| 16 ਅਤੇ ਵਧੀਆ ਕਾਲੀਨ ਵਿਛੇ ਹੋਣਗੇ। | وَزَرَابِىُّ مَبْثُوثَةٌ. ﴿16﴾ |
| 17 ਕੀ ਉਹ (ਰੱਬ ਦੇ ਇਨਕਾਰੀ) ਊਠਾਂ ਵੱਲ ਨਹੀਂ ਵੇਖਦੇ ਕਿ ਉਹ ਕਿਵੇਂ ਪੈਦਾ ਕੀਤੇ ਗਏ ਹਨ ? | أَفَلَا يَنظُرُونَ إِلَى ٱلْإِبِلِ كَيْفَ خُلِقَتْ. ﴿17﴾ |
| 18 ਅਤੇ ਅਕਾਸ਼ ਨੂੰ (ਨਹੀਂ ਵੇਖਦੇ) ਕਿ ਕਿਵੇਂ ਉੱਚਾ ਕੀਤਾ ਗਿਆ ਹੈ ? | وَإِلَى ٱلسَّمَآءِ كَيْفَ رُفِعَتْ. ﴿18﴾ |
| 19 ਅਤੇ ਪਹਾੜਾਂ ਵੱਲ (ਨਹੀਂ ਵੇਖਦੇ) ਕਿ ਕਿਵੇਂ ਗੱਡੇ ਹੋਏ ਹਨ। | وَإِلَى ٱلْجِبَالِ كَيْفَ نُصِبَتْ. ﴿19﴾ |
| 20 ਅਤੇ ਧਰਤੀ ਵੱਲ (ਨਹੀਂ ਵੇਖਦੇ) ਕਿ ਕਿਵੇਂ ਵਿਛਾਈ ਗਈ ਹੈ ? | وَإِلَى ٱلْأَرْضِ كَيْفَ سُطِحَتْ. ﴿20﴾ |
| 21 ਸੋ ਤੁਸੀਂ (ਹੇ ਨਬੀ!) ਨਸੀਹਤ ਕਰਦੇ ਰਹੋ, ਤੁਸੀਂ ਤਾਂ ਕੇਵਲ ਨਸੀਹਤ ਕਰਨ ਵਾਲੇ ਹੋ। | فَذَكِّرْ إِنَّمَآ أَنتَ مُذَكِّرٌۭ. ﴿21﴾ |
| 22 ਤੁਸੀਂ ਇਹਨਾਂ ’ਤੇ ਕੋਈ ਦਰੋਗਾ ਨਹੀਂ। | لَّسْتَ عَلَيْهِم بِمُصَيْطِرٍ. ﴿22﴾ |
| 23 ਹਾਂ ਜਿਸ ਵਿਅਕਤੀ ਨੇ (ਤੁਹਾਡੀ ਨਸੀਹਤ ਤੋਂ) ਮੂੰਹ ਮੋੜ੍ਹਿਆ ਅਤੇ ਇਨਕਾਰ ਕੀਤਾ। | إِلَّا مَن تَوَلَّىٰ وَكَفَرَ. ﴿23﴾ |
| 24 ਉਸ ਨੂੰ ਅੱਲਾਹ ਬਹੁਤ ਵੱਡਾ ਅਜ਼ਾਬ ਦੇਵੇਗਾ। | فَيُعَذِّبُهُ ٱللَّهُ ٱلْعَذَابَ ٱلْأَكْبَرَ. ﴿24﴾ |
| 25 ਬੇਸ਼ੱਕ ਸਾਡੇ ਵੱਲ ਹੀ ਇਹਨਾਂ ਸਭ ਨੇ ਪਰਤਣਾ ਹੈ। | إِنَّ إِلَيْنَآ إِيَابَهُمْ. ﴿25﴾ |
| 26 ਫੇਰ ਬੇਸ਼ੱਕ ਇਹਨਾਂ ਦਾ ਲੇਖਾ-ਜੋਖਾ ਲੈਣਾ ਸਾਡੇ ਹੀ ਜ਼ਿੰਮੇ ਹੈ। | ثُمَّ إِنَّ عَلَيْنَا حِسَابَهُم. ﴿26﴾ |