الفجر
ਪੰਜਾਬੀ Translation with Arabic Quran Text
| ਪੰਜਾਬੀ | العربية |
|---|---|
| 1 ਸਹੁੰ ਹੈ ਪਹੁਫਟਣ ਦੀ। | وَٱلْفَجْرِ. ﴿1﴾ |
|
2
ਅਤੇ ਦਸ ਰਾਤਾਂ ਦੀ।[1]
[1] ਬਹੁਤੇ ਵਿਦਵਾਨ ਇਸ ਤੋਂ ਜ਼ਿਲ ਹੱਜ ਦੀਆਂ ਪਹਿਲੀਆਂ ਦੱਸ ਰਾਤਾਂ ਸਮਝਦੇ ਹਨ ਜਿਨ੍ਹਾਂ ਦੀ ਵਡਿਆਈ ਹਦੀਸਾਂ ਤੋਂ ਸਿੱਧ ਹੁੰਦੀ ਹੈ। ਨਬੀ (ਸ:) ਨੇ ਫ਼ਰਮਾਇਆ ਕਿ ਕਿਸੇ ਵੀ ਦੂਜੇ ਦਿਨਾਂ ਦਾ ਅਮਲ ਕਰਨਾ ਇਹਨਾਂ ਜ਼ਿਲ ਹੱਜ ਦੇ ਪਹਿਲੇ ਦਸ ਦਿਨਾਂ ਦੇ ਅਮਲ ਤੋਂ ਵਧ ਨਹੀਂ। ਸਾਥੀਆਂ ਨੇ ਪੁੱਛਿਆ ਕਿ ਜਿਹਾਦ ਵੀ ਨਹੀਂ ? ਆਪ (ਸ:) ਨੇ ਫ਼ਰਮਾਇਆ ਕਿ ਜਿਹਾਦ ਵੀ ਨਹੀਂ, ਪਰ ਹਾਂ! ਕੇਵਲ ਉਹ ਜਿਹਾਦ ਜਿਸ ਨੇ ਆਪਣੀ ਜਾਨ ਮਾਲ ਦੇ ਨਾਲ ਜਿਹਾਦ ਕੀਤਾ ਅਤੇ ਵਾਪਸ ਕੁੱਝ ਵੀ ਨਹੀਂ ਆਇਆ (ਜਾਂ ਸ਼ਹੀਦ ਹੋ ਗਿਆ)। (ਸਹੀ ਬੁਖ਼ਾਰੀ, ਹਦੀਸ: 969)
|
وَلَيَالٍ عَشْرٍۢ. ﴿2﴾ |
|
3
ਜਿਸਤ ਤੇ ਟਾਂਕ ਦੀ।[2]
[2] ਵਿਦਵਾਨਾਂ ਅਨੁਸਾਰ ਜਿਸਤ ਤੇ ਟਾਂਕ ਦੀਆਂ ਵੱਖੋ-ਵੱਖ ਵਿਆਖਿਆ ਹੈ। 1਼ ਕੁੱਝ ਅਨੁਸਾਰ ਜਿਸਤ ਤੋਂ ਭਾਵ ਦਸ ਜ਼ਿਲ-ਹੱਜ ਭਾਵ ਕੁਰਬਾਨੀ ਦਾ ਦਿਨ ਵੱਲ ਇਸ਼ਾਰਾ ਹੈ ਤੇ ਟਾਂਕ ਨੋ ਜ਼ਿਲਾ-ਹੱਜ ਭਾਵ ਅਰਫ਼ੇ ਦਾ ਦਿਨ। 2਼ ਕੁੱਝ ਦੇ ਅਨੁਸਾਰ ਜਿਸਤ ਅੱਲਾਹ ਦੀਆਂ ਸਾਰੀਆਂ ਰਚਨਾਵਾਂ ਤੇ ਟਾਂਕ ਅੱਲਾਹ ਦੀ ਜ਼ਾਤ ਹੈ। 3਼ ਕੁੱਝ ਅਨੁਸਾਰ ਫ਼ਰਜ਼ ਨਮਾਜ਼ਾਂ ਨਾਲ ਸੰਬੰਧ ਵਿਖਾਇਆ ਗਿਆ ਹੈ, ਜਦ ਕਿ ਮਗ਼ਰਿਬ ਦੀ ਨਮਾਜ਼ ‘ਫ਼ਿਤਰ’ ਹੈ ਤੇ ਦੂਜੀਆਂ ਚਾਰ ਨਮਾਜ਼ਾਂ ‘ਸ਼ਫਾਅ’ ਭਾਵ ਜੋੜਾ ਹੈ। ਵੇਖੋ ਸੂਰਤ ਅਸ਼-ਸ਼ੁਅਰਾ, ਹਾਸ਼ੀਆ ਆਇਤ 149/26
|
وَٱلشَّفْعِ وَٱلْوَتْرِ. ﴿3﴾ |
| 4 ਅਤੇ ਰਾਤ ਦੀ ਜਦੋਂ ਉਹ ਵਿਦਾ ਹੋ ਰਹੀ ਹੋਵੇ। | وَٱلَّيْلِ إِذَا يَسْرِ. ﴿4﴾ |
| 5 ਕੀ ਇਹਨਾਂ (ਚੀਜ਼ਾਂ) ਵਿਚ ਸੂਝਵਾਨਾਂ ਲਈ ਕੋਈ ਮਹੱਤਤਾ ਹੈ ? | هَلْ فِى ذَٰلِكَ قَسَمٌۭ لِّذِى حِجْرٍ. ﴿5﴾ |
| 6 ਕੀ ਤੁਸੀਂ ਨਹੀਂ ਵੇਖਿਆ ਕਿ ਤੁਹਾਡੇ ਰੱਬ ਨੇ ‘ਆਦ’ ਨਾਲ ਕੀ ਵਰਤਾਓ ਕੀਤਾ ਸੀ ? | أَلَمْ تَرَ كَيْفَ فَعَلَ رَبُّكَ بِعَادٍ. ﴿6﴾ |
| 7 ਉਹ ‘ਆਦੇ ਇਰਮ’ ਜਿਹੜੇ ਉੱਚੀਆਂ ਥੰਮਾਂ ਵਾਲੇ ਸਨ। | إِرَمَ ذَاتِ ٱلْعِمَادِ. ﴿7﴾ |
| 8 ਜਿਨ੍ਹਾਂ ਵਰਗੀ ਕੋਈ ਕੌਮ ਦੁਨੀਆਂ ਵਿਚ ਪੈਦਾ ਨਹੀਂ ਕੀਤੀ ਗਈ। | ٱلَّتِى لَمْ يُخْلَقْ مِثْلُهَا فِى ٱلْبِلَٰدِ. ﴿8﴾ |
| 9 ਅਤੇ ‘ਸਮੂਦ’ ਨਾਲ ਵੀ ਜਿਹੜੇ ਘਾਟੀ ਵਿਚ ਚਟਾਨਾਂ ਤਰਾਸ਼ਦੇ ਸਨ। | وَثَمُودَ ٱلَّذِينَ جَابُوا۟ ٱلصَّخْرَ بِٱلْوَادِ. ﴿9﴾ |
| 10 ਅਤੇ ਕਿੱਲਾਂ ਵਾਲੇ ਫ਼ਿਰਔਨ ਨਾਲ (ਕੀ ਵਰਤਾਓ ਕੀਤਾ ?)। | وَفِرْعَوْنَ ذِى ٱلْأَوْتَادِ. ﴿10﴾ |
| 11 ਇਹ ਉਹ ਲੋਕ ਸਨ ਜਿਨ੍ਹਾਂ ਨੇ ਸ਼ਹਿਰਾਂ (ਭਾਵ ਧਰਤੀ) ਵਿਚ ਸਰਕਸ਼ੀ ਕੀਤੀ। | ٱلَّذِينَ طَغَوْا۟ فِى ٱلْبِلَٰدِ. ﴿11﴾ |
| 12 ਅਤੇ ਉਹਨਾਂ ਵਿਚ ਬਹੁਤ ਵਿਗਾੜ ਪਾ ਛੱਡਿਆ ਸੀ। | فَأَكْثَرُوا۟ فِيهَا ٱلْفَسَادَ. ﴿12﴾ |
| 13 ਫੇਰ ਤੁਹਾਡੇ ਰੱਬ ਨੇ ਉਹਨਾਂ ਉੱਤੇ ਅਜ਼ਾਬ ਦਾ ਕੋੜਾ ਬਰਸਾਇਆ। | فَصَبَّ عَلَيْهِمْ رَبُّكَ سَوْطَ عَذَابٍ. ﴿13﴾ |
| 14 ਬੇਸ਼ੱਕ ਤੁਹਾਡਾ ਰੱਬ (ਅਪਰਾਧੀਆਂ) ਦੀ ਘਾਤ ਵਿਚ ਹੈ। | إِنَّ رَبَّكَ لَبِٱلْمِرْصَادِ. ﴿14﴾ |
| 15 ਪਰ ਮਨੁੱਖ ਦਾ ਹਾਲ ਇਹ ਹੈ ਕਿ ਜਦੋਂ ਉਸ ਦਾ ਰੱਬ ਉਸ ਨੂੰ ਪਰਖਣ ਲਈ ਉਸ ਨੂੰ ਇੱਜ਼ਤ ਅਤੇ ਨਿਅਮਤਾਂ ਦਿੰਦਾ ਹੈ ਤਾਂ ਉਹ ਆਖਦਾ ਹੈ ਕਿ ਮੇਰੇ ਰੱਬ ਨੇ ਮੈਨੂੰ ਆਦਰ-ਮਾਨ ਬਖ਼ਸ਼ਿਆ ਹੈ। | فَأَمَّا ٱلْإِنسَٰنُ إِذَا مَا ٱبْتَلَىٰهُ رَبُّهُۥ فَأَكْرَمَهُۥ وَنَعَّمَهُۥ فَيَقُولُ رَبِّىٓ أَكْرَمَنِ. ﴿15﴾ |
| 16 ਪਰ ਜਦੋਂ ਉਹੀਓ (ਰੱਬ) ਉਸ ਦੀ ਰੋਜ਼ੀ ਤੰਗ ਕਰ ਦਿੰਦਾ ਹੈ ਤਾਂ ਆਖਦਾ ਹੈ ਕਿ ਮੇਰੇ ਰੱਬ ਨੇ ਮੈਨੂੰ ਅਪਮਾਨਿਤ ਕਰ ਛੱਡਿਆ ਹੈ। | وَأَمَّآ إِذَا مَا ٱبْتَلَىٰهُ فَقَدَرَ عَلَيْهِ رِزْقَهُۥ فَيَقُولُ رَبِّىٓ أَهَٰنَنِ. ﴿16﴾ |
| 17 ਉੱਕਾ ਨਹੀਂ! ਅਸਲ ਵਿਚ ਤੁਸੀਂ ਯਤੀਮ ਦੀ ਇੱਜ਼ਤ ਨਹੀਂ ਸੀ ਕਰਦੇ। | كَلَّا ۖ بَل لَّا تُكْرِمُونَ ٱلْيَتِيمَ. ﴿17﴾ |
| 18 ਅਤੇ ਨਾ ਹੀ ਮੁਥਾਜ ਨੂੰ ਭੋਜਨ ਕਰਵਾਉਣ ਲਈ ਇਕ ਦੂਜੇ ਨੂੰ ਪ੍ਰੇਰਿਤ ਕਰਦੇ ਸੀ। | وَلَا تَحَٰٓضُّونَ عَلَىٰ طَعَامِ ٱلْمِسْكِينِ. ﴿18﴾ |
| 19 ਅਤੇ ਤੁਸੀਂ ਵਰਾਸਤ ਦਾ ਸਾਰਾ ਮਾਲ ਹੂੰਝ ਕੇ ਖਾ ਜਾਂਦੇ ਹੋ। | وَتَأْكُلُونَ ٱلتُّرَاثَ أَكْلًۭا لَّمًّۭا. ﴿19﴾ |
| 20 ਅਤੇ ਤੁਸੀਂ ਧਨ ਪਦਾਰਥਾਂ ਨਾਲ ਹੱਦੋਂ ਵੱਧ ਮੋਹ ਰਖਦੇ ਹੋ। | وَتُحِبُّونَ ٱلْمَالَ حُبًّۭا جَمًّۭا. ﴿20﴾ |
| 21 (ਉਸ ਸਮੇਂ ਪਛਤਾਵੇ ਦਾ ਲਾਭ) ਉੱਕਾ ਨਹੀਂ ਹੋਵੇਗਾ ਜਦੋਂ ਧਰਤੀ ਨੂੰ ਕੁਟ ਕੁਟ ਕੇ ਪੱਦਰ ਕਰ ਦਿੱਤੀ ਜਾਵੇਗੀ। | كَلَّآ إِذَا دُكَّتِ ٱلْأَرْضُ دَكًّۭا دَكًّۭا. ﴿21﴾ |
| 22 ਅਤੇ ਤੁਹਾਡਾ ਰੱਬ ਪ੍ਰਗਟ ਹੋਵੇਗਾ ਜਦੋਂ ਫ਼ਰਿਸ਼ਤੇ ਕਤਾਰਾਂ ਵਿਚ ਹਾਜ਼ਿਰ ਹੋਣਗੇ। | وَجَآءَ رَبُّكَ وَٱلْمَلَكُ صَفًّۭا صَفًّۭا. ﴿22﴾ |
| 23 ਉਸ ਦਿਨ ਨਰਕ (ਲੋਕਾਂ ਦੇ) ਸਾਹਮਣੇ ਲਿਆਂਦੀ ਜਾਵੇਗੀ ਅਤੇ ਉਸ ਦਿਨ ਮਨੁੱਖ ਆਪਣੀਆਂ ਕਰਤੂਤਾਂ ਨੂੰ ਯਾਦ ਕਰੇਗਾ, ਪਰ ਉਸ ਸਮੇਂ ਯਾਦ ਕਰਨ ਦਾ ਕੋਈ ਲਾਭ ਨਹੀਂ ਹੋਵੇਗਾ। | وَجِا۟ىٓءَ يَوْمَئِذٍۭ بِجَهَنَّمَ ۚ يَوْمَئِذٍۢ يَتَذَكَّرُ ٱلْإِنسَٰنُ وَأَنَّىٰ لَهُ ٱلذِّكْرَىٰ. ﴿23﴾ |
| 24 ਉਹ ਆਖੇਗਾ ਕਾਸ਼! ਮੈਂਨੇ ਆਪਣੇ ਇਸ ਜੀਵਨ ਲਈ ਕੁੱਝ ਅੱਗੇ ਭੇਜਿਆ ਹੁੰਦਾ। | يَقُولُ يَٰلَيْتَنِى قَدَّمْتُ لِحَيَاتِى. ﴿24﴾ |
| 25 ਸੋ ਉਸ ਦਿਨ ਉਸ ਜਿਹਾ ਅਜ਼ਾਬ ਦੇਣ ਵਾਲਾ ਕੋਈ ਨਹੀਂ ਹੋਵੇਗੀ। | فَيَوْمَئِذٍۢ لَّا يُعَذِّبُ عَذَابَهُۥٓ أَحَدٌۭ. ﴿25﴾ |
| 26 ਅਤੇ ਨਾ ਹੀ ਉਸ ਜਿਹਾ ਕੋਈ ਬੰਣਨ ਵਾਲਾ ਹੋਵੇਗਾ। | وَلَا يُوثِقُ وَثَاقَهُۥٓ أَحَدٌۭ. ﴿26﴾ |
| 27 (ਪਰ ਨੇਕ ਲੋਕਾਂ ਨੂੰ ਫ਼ਰਿਸ਼ਤੇ ਆਖਣਗੇ) ਹੇ ਸ਼ਾਂਤ ਆਤਮਾ! | يَٰٓأَيَّتُهَا ٱلنَّفْسُ ٱلْمُطْمَئِنَّةُ. ﴿27﴾ |
| 28 ਤੂੰ ਆਪਣੇ ਰੱਬ ਵੱਲ ਇਸ ਹਾਲ ਵਿਚ ਤੁਰ ਕਿ ਤੂੰ ਉਸ ਤੋਂ ਰਾਜ਼ੀ ਅਤੇ ਉਹ ਤੇਥੋਂ ਰਾਜ਼ੀ ਹੈ। | ٱرْجِعِىٓ إِلَىٰ رَبِّكِ رَاضِيَةًۭ مَّرْضِيَّةًۭ. ﴿28﴾ |
| 29 ਫੇਰ ਤੂੰ ਮੇਰੇ ਨੇਕ ਬੰਦਿਆਂ ਵਿਚ ਜਾ ਰਲ। | فَٱدْخُلِى فِى عِبَٰدِى. ﴿29﴾ |
| 30 ਅਤੇ ਮੇਰੀ ਜੰਨਤ ਵਿਚ ਦਾਖ਼ਲ ਹੋ ਜਾ। | وَٱدْخُلِى جَنَّتِى. ﴿30﴾ |