التوبة
ਪੰਜਾਬੀ Translation with Arabic Quran Text
| ਪੰਜਾਬੀ | العربية |
|---|---|
| 1 (ਹੇ ਮੁਸਲਮਾਨੋ!) ਜਿਨ੍ਹਾਂ ਮੁਸ਼ਰਿਕਾਂ ਨਾਲ ਤੁਸੀਂ ਸੰਧੀ ਕਰ ਰੱਖੀ ਹੈ, ਅੱਲਾਹ ਤੇ ਉਸ ਦੇ ਰਸੂਲ (ਹਜ਼ਰਤ ਮੁਹੰਮਦ ਸ:) ਵੱਲੋਂ ਉਹਨਾਂ ਨੂੰ ਕੋਰਾ ਜਵਾਬ ਹੈ। | بَرَآءَةٌۭ مِّنَ ٱللَّهِ وَرَسُولِهِۦٓ إِلَى ٱلَّذِينَ عَٰهَدتُّم مِّنَ ٱلْمُشْرِكِينَ. ﴿1﴾ |
| 2 ਸੋ (ਹੇ ਮੁਸ਼ਰਿਕੋ!) ਤੁਸੀਂ ਲੋਕ ਦੇਸ਼ (ਮੱਕੇ) ਵਿਚ ਚਾਰ ਮਹੀਨੇ ਤਕ ਟੁਰ ਫਿਰ ਲਵੋ ਅਤੇ ਇਹ ਜਾਣ ਲਓ ਕਿ ਤੁਸੀਂ ਅੱਲਾਹ ਨੂੰ ਬੇਵਸ ਨਹੀਂ ਕਰ ਸਕਦੇ ਅਤੇ ਇਹ ਵੀ (ਚੇਤੇ ਰੱਖੋ) ਕਿ ਅੱਲਾਹ ਕਾਫ਼ਿਰਾਂ ਨੂੰ ਜ਼ਲੀਲ ਕਰਨ ਵਾਲਾ ਹੈ। | فَسِيحُوا۟ فِى ٱلْأَرْضِ أَرْبَعَةَ أَشْهُرٍۢ وَٱعْلَمُوٓا۟ أَنَّكُمْ غَيْرُ مُعْجِزِى ٱللَّهِ ۙ وَأَنَّ ٱللَّهَ مُخْزِى ٱلْكَٰفِرِينَ. ﴿2﴾ |
| 3 ਅੱਲਾਹ ਤੇ ਉਹਦੇ ਰਸੂਲ ਵੱਲੋਂ ਲੋਕਾਂ ਨੂੰ ਵੱਡੇ ਹੱਜ ਦੇ ਦਿਨ ਸੂਚਿਤ ਕੀਤਾ ਜਾਂਦਾ ਹੈ ਕਿ ਅੱਲਾਹ ਅਤੇ ਉਸ ਦੇ ਰਸੂਲ ਦੀ ਮੁਸ਼ਰਿਕਾਂ ਪ੍ਰਤੀ ਕੋਈ ਜ਼ਿੰਮੇਵਾਰੀ ਨਹੀਂ, ਪਰ ਜੇ ਤੁਸੀਂ ਲੋਕ ਹੁਣ ਵੀ ਤੌਬਾ ਕਰ ਲਵੋ ਤਾਂ ਇਹੋ ਤੁਹਾਡੇ ਹੱਕ ਵਿਚ ਚੰਗੀ ਗੱਲ ਹੈ। ਜੇ ਤੁਸੀਂ ਸੱਚਾਈ ਤੋਂ ਮੂੰਹ ਮੋੜਦੇ ਹੋ ਤਾਂ ਖ਼ਬਰਦਾਰ ਰਹੋ ਕਿ ਤੁਸੀਂ ਅੱਲਾਹ ਨੂੰ ਹਰਾ ਨਹੀਂ ਸਕਦੇ। (ਹੇ ਨਬੀ!) ਤੁਸੀਂ ਕਾਫ਼ਿਰਾਂ ਨੂੰ ਦੁਖਦਾਈ ਅਜ਼ਾਬ ਦੀ ਖ਼ਬਰ ਸੁਣਾ ਦਿਓ। | وَأَذَٰنٌۭ مِّنَ ٱللَّهِ وَرَسُولِهِۦٓ إِلَى ٱلنَّاسِ يَوْمَ ٱلْحَجِّ ٱلْأَكْبَرِ أَنَّ ٱللَّهَ بَرِىٓءٌۭ مِّنَ ٱلْمُشْرِكِينَ ۙ وَرَسُولُهُۥ ۚ فَإِن تُبْتُمْ فَهُوَ خَيْرٌۭ لَّكُمْ ۖ وَإِن تَوَلَّيْتُمْ فَٱعْلَمُوٓا۟ أَنَّكُمْ غَيْرُ مُعْجِزِى ٱللَّهِ ۗ وَبَشِّرِ ٱلَّذِينَ كَفَرُوا۟ بِعَذَابٍ أَلِيمٍ. ﴿3﴾ |
| 4 ਪਰ (ਹੇ ਮੁਸਲਮਾਨੋ!) ਉਹਨਾਂ ਮੁਸ਼ਰਿਕਾਂ ਤੋਂ ਜਿਨ੍ਹਾਂ ਨਾਲ ਤੁਹਾਡਾ ਸਮਝੌਤਾ ਹੋ ਚੁੱਕਿਆ ਹੈ ਅਤੇ ਉਹਨਾਂ ਨੇ ਤੁਹਾਡਾ ਸਾਥ ਨਿਭਾਉਣ ਵਿਚ ਕੋਈ ਕਸਰ ਵੀ ਨਹੀਂ ਛੱਡੀ ਅਤੇ ਨਾ ਹੀ ਤੁਹਾਡੇ ਵਿਰੁੱਧ ਕਿਸੇ ਦੀ ਮਦਦ ਕੀਤੀ ਹੈ ਤਾਂ ਤੁਸੀਂ ਉਹਨਾਂ ਦੇ ਨਾਲ ਸਮਝੌਤੇ ਦੀ ਮਿਥੀ ਹੋਈ ਮੁੱਦਤ ਪੂਰੀ ਕਰੋ। ਅੱਲਾਹ ਪਰਹੇਜ਼ਗਾਰਾਂ ਨੂੰ ਪਸੰਦ ਕਰਦਾ ਹੈ। | إِلَّا ٱلَّذِينَ عَٰهَدتُّم مِّنَ ٱلْمُشْرِكِينَ ثُمَّ لَمْ يَنقُصُوكُمْ شَيْـًۭٔا وَلَمْ يُظَٰهِرُوا۟ عَلَيْكُمْ أَحَدًۭا فَأَتِمُّوٓا۟ إِلَيْهِمْ عَهْدَهُمْ إِلَىٰ مُدَّتِهِمْ ۚ إِنَّ ٱللَّهَ يُحِبُّ ٱلْمُتَّقِينَ. ﴿4﴾ |
|
5
ਜਦੋਂ ਹਰਾਮ (ਵਰਜੇ ਹੋਏ) ਮਹੀਨੇ ਲੰਘ ਜਾਣ ਤਾਂ ਤੁਸੀਂ ਮੁਸ਼ਰਿਕਾਂ ਨੂੰ ਜਿੱਥੇ ਵੀ ਵੇਖੋ ਉਹਨਾਂ ਨੂੰ ਕਤਲ ਕਰ ਦਿਓ, ਉਹਨਾਂ ਨੂੰ ਫੜੋ ਅਤੇ ਉਹਨਾਂ ਦਾ ਘੇਰਾਓ ਕਰੋ, ਉਹਨਾਂ ਦੀ ਘਾਤ ਵਿਚ ਹਰੇਕ ਘਾਟੀ ਵਿਚ ਜਾਓ,[1] ਹਾਂ! ਜੇ ਉਹ ਤੌਬਾ ਕਰ ਲੈਣ ਤੇ ਨਮਾਜ਼ ਦੇ ਪਾਬੰਧ ਹੋ ਜਾਣ ਅਤੇ ਜ਼ਕਾਤ ਦੇਣ ਲੱਗ ਜਾਣ ਤਾਂ (ਹੇ ਮੁਸਲਮਾਨੋ!) ਤੁਸੀਂ ਉਹਨਾਂ ਨੂੰ ਛੱਡ ਦਿਓ। ਬੇਸ਼ੱਕ ਅੱਲਾਹ ਮਿਹਰਾਂ ਕਰਨ ਵਾਲਾ ਤੇ ਬਖ਼ਸ਼ਣਹਾਰ ਹੈ।
[1] ਵੇਖੋ ਸੂਰਤ ਅਲ-ਬਕਰਹ, ਹਾਸ਼ੀਆ ਆਇਤ 119/2
|
فَإِذَا ٱنسَلَخَ ٱلْأَشْهُرُ ٱلْحُرُمُ فَٱقْتُلُوا۟ ٱلْمُشْرِكِينَ حَيْثُ وَجَدتُّمُوهُمْ وَخُذُوهُمْ وَٱحْصُرُوهُمْ وَٱقْعُدُوا۟ لَهُمْ كُلَّ مَرْصَدٍۢ ۚ فَإِن تَابُوا۟ وَأَقَامُوا۟ ٱلصَّلَوٰةَ وَءَاتَوُا۟ ٱلزَّكَوٰةَ فَخَلُّوا۟ سَبِيلَهُمْ ۚ إِنَّ ٱللَّهَ غَفُورٌۭ رَّحِيمٌۭ. ﴿5﴾ |
| 6 (ਹੇ ਨਬੀ!) ਜੇ ਮੁਸ਼ਰਿਕਾਂ ਵਿੱਚੋਂ ਕੋਈ ਵੀ ਵਿਅਕਤੀ ਤੁਹਾਥੋਂ ਸ਼ਰਨ ਮੰਗੇ ਤਾਂ ਉਸ ਨੂੰ ਸ਼ਰਨ ਵਿਚ ਲੈ ਲਓ ਜਦੋਂ ਉਹ ਅੱਲਾਹ ਦਾ ਕਲਾਮ (.ਕੁਰਆਨ) ਸੁਣ ਲਵੇ ਤਾਂ ਫੇਰ ਉਸ (ਮੁਸ਼ਰਿਕ) ਨੂੰ ਉਸ ਦੇ ਸੁਰੱਖਿਅਤ ਟਿਕਾਣੇ ’ਤੇ ਪਹੁੰਚਾ ਦਿਓ। ਇੰਜ ਇਸ ਲਈ (ਕਰਨਾ) ਹੈ ਕਿਉਂ ਜੋ ਇਹ ਲੋਕ ਗਿਆਨ ਨਹੀਂ ਰੱਖਦੇ। | وَإِنْ أَحَدٌۭ مِّنَ ٱلْمُشْرِكِينَ ٱسْتَجَارَكَ فَأَجِرْهُ حَتَّىٰ يَسْمَعَ كَلَٰمَ ٱللَّهِ ثُمَّ أَبْلِغْهُ مَأْمَنَهُۥ ۚ ذَٰلِكَ بِأَنَّهُمْ قَوْمٌۭ لَّا يَعْلَمُونَ. ﴿6﴾ |
|
7
ਭਲਾਂ ਮੁਸ਼ਰਿਕਾਂ ਲਈ ਅੱਲਾਹ ਅਤੇ ਉਸ ਦੇ ਰਸੂਲ ਦੀਆਂ ਨਜ਼ਰਾਂ ਵਿਚ ਕੋਈ ਸੰਧੀ-ਸਮਝੌਤਾ ਕਿਵੇਂ ਰਹਿ ਸਕਦਾ ਹੈ, ਛੁੱਟ ਉਹਨਾਂ ਤੋਂ ਜਿਨ੍ਹਾਂ ਨਾਲ ਤੁਸੀਂ ਮਸਜਿਦੇ-ਹਰਾਮ (ਖ਼ਾਨਾ-ਕਾਅਬਾ) ਲਾਗੇ ਸਮਝੌਤਾ ਕੀਤਾ ਸੀ। ਜਦ ਉਹ ਲੋਕ ਤੁਹਾਡੇ ਨਾਲ ਸਮਝੌਤਾ ਨਿਭਾਉਣ, ਤੁਸੀਂ ਵੀ ਉਹਨਾਂ ਨਾਲ ਸੰਧੀ ਨਿਭਾਓ। ਅੱਲਾਹ ਡਰ-ਭੌ ਮੰਣਨ ਵਾਲਿਆਂ ਨੂੰ ਪਸੰਦ ਕਰਦਾ ਹੈ।[2]
[2] ਵੇਖੋ ਸੂਰਤ ਅਲ-ਬਕਰਹ, ਹਾਸ਼ੀਆ ਆਇਤ 2/2
|
كَيْفَ يَكُونُ لِلْمُشْرِكِينَ عَهْدٌ عِندَ ٱللَّهِ وَعِندَ رَسُولِهِۦٓ إِلَّا ٱلَّذِينَ عَٰهَدتُّمْ عِندَ ٱلْمَسْجِدِ ٱلْحَرَامِ ۖ فَمَا ٱسْتَقَٰمُوا۟ لَكُمْ فَٱسْتَقِيمُوا۟ لَهُمْ ۚ إِنَّ ٱللَّهَ يُحِبُّ ٱلْمُتَّقِينَ. ﴿7﴾ |
| 8 (ਹੇ ਨਬੀ! ਇਹਨਾਂ ਮੁਸ਼ਰਿਕਾਂ ਨਾਲ ਸੰਧੀ ਕਿਵੇਂ ਹੋ ਸਕਦੀ ਹੈ) ਜਦ ਕਿ ਉਹਨਾਂ ਦਾ ਹਾਲ ਤਾਂ ਇਹ ਹੈ ਕਿ ਜੇ ਉਹ ਤੁਹਾਡੇ ’ਤੇ ਭਾਰੂ ਹੋ ਜਾਣ ਤਾਂ ਨਾ ਤਾਂ ਉਹ ਤੁਹਾਡੇ ਮਾਮਲੇ ਵਿਚ ਕਿਸੇ ਰਿਸ਼ਤੇ-ਨਾਤੇ ਦੀ ਪਰਵਾਹ ਕਰਨ ਨਾਂ ਹੀ ਆਪਣੇ ਕਿਸੇ ਸੰਧੀ ਸਮਝੌਤੇ ਦੀ। ਉਹ ਆਪਣੀਆਂ ਗੱਲਾਂ ਨਾਲ ਹੀ ਤੁਹਾਨੂੰ ਖ਼ੁਸ਼ ਕਰਨ ਵਿਚ ਲੱਗੇ ਹੋਏ ਹਨ, ਪਰ ਦਿਲ ਤੋਂ ਇਨਕਾਰ ਕਰਦੇ ਹਨ। ਇਹਨਾਂ ਵਿੱਚੋਂ ਬਹੁਤੇ ਨਾ-ਫ਼ਰਮਾਨ ਹਨ। | كَيْفَ وَإِن يَظْهَرُوا۟ عَلَيْكُمْ لَا يَرْقُبُوا۟ فِيكُمْ إِلًّۭا وَلَا ذِمَّةًۭ ۚ يُرْضُونَكُم بِأَفْوَٰهِهِمْ وَتَأْبَىٰ قُلُوبُهُمْ وَأَكْثَرُهُمْ فَٰسِقُونَ. ﴿8﴾ |
| 9 ਉਹਨਾਂ (ਮੁਸ਼ਰਿਕਾਂ) ਨੇ ਅੱਲਾਹ ਦੀਆਂ ਆਇਤਾਂ (ਆਦੇਸ਼ਾਂ) ਨੂੰ ਬਹੁਤ ਹੀ ਥੋੜ੍ਹੀ ਕੀਮਤ ’ਤੇ ਵੇਚ ਸੁੱਟਿਆ ਹੈ ਅਤੇ ਦੂਜੇ ਲੋਕਾਂ ਨੂੰ ਵੀ ਉਸ (ਅੱਲਾਹ) ਦੀ ਰਾਹ ਤੋਂ ਰੋਕਦੇ ਹਨ। ਬਹੁਤ ਹੀ ਭੈੜੀਆਂ ਕਰਤੂਤਾਂ ਹਨ, ਜੋ ਉਹ ਕਰ ਰਹੇ ਹਨ। | ٱشْتَرَوْا۟ بِـَٔايَٰتِ ٱللَّهِ ثَمَنًۭا قَلِيلًۭا فَصَدُّوا۟ عَن سَبِيلِهِۦٓ ۚ إِنَّهُمْ سَآءَ مَا كَانُوا۟ يَعْمَلُونَ. ﴿9﴾ |
| 10 ਉਹ (ਮੁਸ਼ਰਿਕ) ਤਾਂ ਕਿਸੇ ਮੁਸਲਮਾਨ ਦੇ ਮਾਮਲੇ ਵਿਚ ਨਾ ਤਾਂ ਕਿਸੇ ਰਿਸ਼ਤੇਦਾਰੀ ਦੀ ਪਰਵਾਹ ਕਰਦੇ ਹਨ ਅਤੇ ਨਾ ਹੀ ਕਿਸੇ ਸਮਝੌਤੇ ਦਾ ਲਿਹਾਜ਼ ਰੱਖਦੇ ਹਨ। ਇਹ ਲੋਕ ਤਾਂ ਹੱਦਾਂ ਟੱਪਣ ਵਾਲੇ ਹਨ। | لَا يَرْقُبُونَ فِى مُؤْمِنٍ إِلًّۭا وَلَا ذِمَّةًۭ ۚ وَأُو۟لَٰٓئِكَ هُمُ ٱلْمُعْتَدُونَ. ﴿10﴾ |
| 11 ਜੇ ਹੁਣ ਵੀ ਇਹ ਤੌਬਾ ਕਰ ਲੈਣ, ਨਮਾਜ਼ ਦੀ ਪਾਬੰਦੀ ਕਰਨ ਅਤੇ ਜ਼ਕਾਤ ਅਦਾ ਕਰਦੇ ਰਹਿਣ ਤਾਂ ਇਹ ਤੁਹਾਡੇ ਦੀਨੀ ਭਰਾ ਹਨ। ਅਸੀਂ (ਅੱਲਾਹ) ਤਾਂ ਆਪਣੀਆਂ ਆਇਤਾਂ (ਆਦੇਸ਼ਾਂ) ਦਾ ਗਿਆਨ ਰੱਖਣ ਵਾਲਿਆਂ ਲਈ ਖੋਲ੍ਹ-ਖੋਲ੍ਹ ਕੇ ਬਿਆਨ ਕਰ ਰਹੇ ਹਾਂ। | فَإِن تَابُوا۟ وَأَقَامُوا۟ ٱلصَّلَوٰةَ وَءَاتَوُا۟ ٱلزَّكَوٰةَ فَإِخْوَٰنُكُمْ فِى ٱلدِّينِ ۗ وَنُفَصِّلُ ٱلْءَايَٰتِ لِقَوْمٍۢ يَعْلَمُونَ. ﴿11﴾ |
| 12 ਜੇ ਉਹ ਸਮਝੌਤੇ ਕਰਨ ਮਗਰੋਂ ਅਪਣੀਆਂ ਕਸਮਾਂ ਤੋੜ ਦੇਣ ਅਤੇ ਤੁਹਾਡੇ ਦੀਨ ਉੱਤੇ ਹਮਲੇ ਕਰਨ ਤਾਂ ਤੁਸੀਂ ਵੀ ਉਹਨਾਂ ਕੁਫ਼ਰ ਦੇ ਸਰਦਾਰਾਂ ਨਾਲ ਭਿੜ ਜਾਓ, ਉਹਨਾਂ ਦੀਆਂ ਕਸਮਾਂ ਦਾ ਕੁੱਝ ਵੀ ਭਰੋਸਾ ਨਹੀਂ ਹੋ ਸਕਦਾ ਸ਼ਾਇਦ ਉਹ (ਆਪਣੀਆਂ ਹਰਕਤਾਂ ਤੋਂ) ਬਾਜ਼ ਆ ਜਾਣ। | وَإِن نَّكَثُوٓا۟ أَيْمَٰنَهُم مِّنۢ بَعْدِ عَهْدِهِمْ وَطَعَنُوا۟ فِى دِينِكُمْ فَقَٰتِلُوٓا۟ أَئِمَّةَ ٱلْكُفْرِ ۙ إِنَّهُمْ لَآ أَيْمَٰنَ لَهُمْ لَعَلَّهُمْ يَنتَهُونَ. ﴿12﴾ |
| 13 (ਹੇ ਮੁਸਲਮਾਨੋ!) ਕੀ ਤੁਸੀਂ ਉਹਨਾਂ (ਕਾਫ਼ਿਰਾਂ) ਨਾਲ ਨਹੀਂ ਲੜੋਂਗੇ ਜਿਨ੍ਹਾਂ ਨੇ ਆਪਣੀਆਂ ਕਸਮਾਂ ਨੂੰ ਤੋੜ੍ਹਿਆ ਅਤੇ ਪੈਗ਼ੰਬਰ (ਮਹੁੰਮਦ ਸ:) ਨੂੰ (ਮੱਕੇ ਸ਼ਹਿਰ ਤੋਂ) ਦੇਸ਼ ਨਿਕਾਲਾ ਦੇਣ ਦਾ ਇਰਾਦਾ ਕੀਤਾ ਅਤੇ ਉਹਨਾਂ ਨੇ ਹੀ ਪਹਿਲਾਂ ਤੁਹਾਡੇ ਨਾਲ ਲੜਾਈ ਅਰੰਭ ਕੀਤੀ? ਕੀ ਤੁਸੀਂ ਉਹਨਾਂ ਤੋਂ ਡਰਦੇ ਹੋ? ਜੇ ਤੁਸੀਂ ਈਮਾਨ ਵਾਲੇ ਹੋ ਤਾਂ ਤੁਸੀਂ ਅੱਲਾਹ ਤੋਂ ਹੀ ਡਰੋ ਉਹੀਓ ਇਸ ਦਾ ਵਧ ਹੱਕ ਰੱਖਦਾ ਹੈ। | أَلَا تُقَٰتِلُونَ قَوْمًۭا نَّكَثُوٓا۟ أَيْمَٰنَهُمْ وَهَمُّوا۟ بِإِخْرَاجِ ٱلرَّسُولِ وَهُم بَدَءُوكُمْ أَوَّلَ مَرَّةٍ ۚ أَتَخْشَوْنَهُمْ ۚ فَٱللَّهُ أَحَقُّ أَن تَخْشَوْهُ إِن كُنتُم مُّؤْمِنِينَ. ﴿13﴾ |
| 14 ਤੁਸੀਂ ਉਹਨਾਂ ਨਾਲ ਜੰਗ ਕਰੋ ਅੱਲਾਹ ਉਹਨਾਂ ਨੂੰ ਤੁਹਾਡੇ ਹੱਥੋਂ ਅਜ਼ਾਬ (ਸਜ਼ਾ) ਦੁਆਵੇਗਾ, ਉਹਨਾਂ ਨੂੰ ਜ਼ਲੀਲ ਤੇ ਰੁਸਵਾ ਕਰੇਗਾ, ਤੁਹਾਨੂੰ ਉਹਨਾਂ ’ਤੇ ਜਿਤ ਪ੍ਰਦਾਨ ਕਰੇਗਾਂ ਅਤੇ ਮੋਮਿਨਾਂ ਦੇ ਹਿਰਦਿਆਂ ਨੂੰ ਸ਼ਾਂਤ ਕਰੇਗਾ। | قَٰتِلُوهُمْ يُعَذِّبْهُمُ ٱللَّهُ بِأَيْدِيكُمْ وَيُخْزِهِمْ وَيَنصُرْكُمْ عَلَيْهِمْ وَيَشْفِ صُدُورَ قَوْمٍۢ مُّؤْمِنِينَ. ﴿14﴾ |
| 15 ਅਤੇ ਉਹ ਉਹਨਾਂ ਦੇ ਮਨਾਂ ਵਿੱਚੋਂ ਕਰੋਧ ਨੂੰ ਦੂਰ ਕਰੇਗਾ। ਅੱਲਾਹ ਜਿਸ ਵੱਲ ਵੀ ਚਾਹੁੰਦਾ ਹੈ ਆਪਣੀਆਂ ਮਿਹਰਾਂ ਸਹਿਤ ਧਿਆਨ ਦਿੰਦਾ ਹੈ। ਅੱਲਾਹ ਸਭ ਕੁੱਝ ਜਾਣਨ ਵਾਲਾ ਤੇ ਹਿਕਮਤ ਵਾਲਾ ਹੈ। | وَيُذْهِبْ غَيْظَ قُلُوبِهِمْ ۗ وَيَتُوبُ ٱللَّهُ عَلَىٰ مَن يَشَآءُ ۗ وَٱللَّهُ عَلِيمٌ حَكِيمٌ. ﴿15﴾ |
| 16 (ਹੇ ਮੁਸ਼ਰਿਕੋ ਤੇ ਕਾਫ਼ਿਰੋ!) ਕੀ ਤੁਸੀਂ ਇਹ ਸਮਝਦੇ ਹੋ ਕਿ ਤੁਸੀਂ ਐਵੇਂ ਹੀ ਛੱਡ ਦਿੱਤੇ ਜਾਓਗੇ ਜਦ ਕਿ ਅੱਲਾਹ ਨੇ ਇਹ ਤਾਂ ਅਜਿਹੇ ਤਕ ਵੇਖਿਆ ਹੀ ਨਹੀਂ ਕਿ ਤੁਹਾਡੇ ਵਿੱਚੋਂ ਕੌਣ ਲੋਕ ਹਨ, ਜਿਨ੍ਹਾਂ ਨੇ ਉਸ ਦੇ ਰਾਹ ਵਿਚ ਜਿਹਾਦ (ਸਘੰਰਸ਼) ਕੀਤਾ ਅਤੇ ਅੱਲਾਹ ਤੇ ਉਸ ਦੇ ਰਸੂਲ ਅਤੇ ਮੋਮਿਨਾਂ ਤੋਂ ਛੁੱਟ ਹੋਰ ਕਿਸੇ ਨੂੰ ਦੋਸਤ ਨਹੀਂ ਬਣਾਇਆ। ਅੱਲਾਹ ਉਹ ਸਭ ਜਾਣਦਾ ਹੈ ਜੋ ਤੁਸੀਂ ਕਰ ਰਹੇ ਹੋ। | أَمْ حَسِبْتُمْ أَن تُتْرَكُوا۟ وَلَمَّا يَعْلَمِ ٱللَّهُ ٱلَّذِينَ جَٰهَدُوا۟ مِنكُمْ وَلَمْ يَتَّخِذُوا۟ مِن دُونِ ٱللَّهِ وَلَا رَسُولِهِۦ وَلَا ٱلْمُؤْمِنِينَ وَلِيجَةًۭ ۚ وَٱللَّهُ خَبِيرٌۢ بِمَا تَعْمَلُونَ. ﴿16﴾ |
| 17 ਮੁਸ਼ਰਿਕਾਂ ਨੂੰ ਇਹ ਸ਼ੋਭਾ ਨਹੀਂ ਦਿੰਦਾ ਕਿ ਉਹ ਅੱਲਾਹ ਦੀਆਂ ਮਸੀਤਾਂ ਨੂੰ ਆਬਾਦ ਕਰਨ, ਜਦੋਂ ਕਿ ਉਹ ਆਪ ਹੀ ਆਪਣੇ ਕੁਫ਼ਰ ਦੀ ਗਵਾਹੀ ਦੇ ਰਹੇ ਹਨ। ਉਹਨਾਂ ਦੇ ਸਾਰੇ ਕੀਤੇ ਕੰਮ (ਸੇਵਾ) ਅਜਾਈਂ ਗਏ, ਉਹ ਸਦਾ ਲਈ ਨਰਕ ਵਿਚ ਰਹਿਣਗੇ। | مَا كَانَ لِلْمُشْرِكِينَ أَن يَعْمُرُوا۟ مَسَٰجِدَ ٱللَّهِ شَٰهِدِينَ عَلَىٰٓ أَنفُسِهِم بِٱلْكُفْرِ ۚ أُو۟لَٰٓئِكَ حَبِطَتْ أَعْمَٰلُهُمْ وَفِى ٱلنَّارِ هُمْ خَٰلِدُونَ. ﴿17﴾ |
| 18 ਅੱਲਾਹ ਦੀਆਂ ਮਸੀਤਾਂ ਦੀ ਅਬਾਦਕਾਰੀ (ਪ੍ਰਬੰਧਕੀ) ਤਾਂ ਕੇਵਲ ਉਹੀਓ ਕਰਦੇ ਹਨ ਜਿਹੜੇ ਅੱਲਾਹ ਅਤੇ ਕਿਆਮਤ ਦਿਹਾੜੇ ’ਤੇ ਈਮਾਨ ਰੱਖਦੇ ਹਨ, ਨਮਾਜ਼ਾਂ ਦੀ ਪਾਬੰਦੀ ਕਰਦੇ ਹਨ, ਜ਼ਕਾਤ ਅਦਾ ਕਰਦੇ ਹਨ, ਛੁੱਟ ਅੱਲਾਹ ਤੋਂ ਹੋਰ ਕਿਸੇ ਤੋਂ ਡਰਦੇ ਨਹੀਂ। ਆਸ ਹੈ ਕਿ ਇਹੋ ਲੋਕੀ ਸਿਧੇ ਰਾਹ ’ਤੇ ਹਨ। | إِنَّمَا يَعْمُرُ مَسَٰجِدَ ٱللَّهِ مَنْ ءَامَنَ بِٱللَّهِ وَٱلْيَوْمِ ٱلْءَاخِرِ وَأَقَامَ ٱلصَّلَوٰةَ وَءَاتَى ٱلزَّكَوٰةَ وَلَمْ يَخْشَ إِلَّا ٱللَّهَ ۖ فَعَسَىٰٓ أُو۟لَٰٓئِكَ أَن يَكُونُوا۟ مِنَ ٱلْمُهْتَدِينَ. ﴿18﴾ |
| 19 ਕੀ ਤੁਹਾਡੀਆਂ ਨਜ਼ਰਾਂ ਵਿਚ ਹਾਜੀਆਂ ਨੂੰ ਪਾਣੀ ਪਿਆਉਣਾ ਅਤੇ ਮਸਜਿਦੇ-ਹਰਾਮ (ਖ਼ਾਨਾ-ਕਾਅਬਾ) ਨੂੰ ਆਬਾਦ ਕਰਨਾ ਉਸ ਵਿਅਕਤੀ ਦੇ ਕੰਮ ਦੇ ਬਰਾਬਰ ਹੈ, ਜਿਹੜਾ ਅੱਲਾਹ ’ਤੇ ਅਤੇ ਆਖ਼ਿਰਤ ’ਤੇ ਈਮਾਨ ਲਿਆਏ ਅਤੇ ਅੱਲਾਹ ਦੀ ਰਾਹ ਵਿਚ ਜਿਹਾਦ (ਸੰਘਰਸ਼) ਕਰੇ। ਅੱਲਾਹ ਦੀਆਂ ਨਜ਼ਰਾਂ ਵਿਚ ਇਹ ਦੋਵੇਂ ਇਕ ਸਾਮਾਨ ਨਹੀਂ ਹੋ ਸਕਦੇ ਅਤੇ ਨਾ ਹੀ ਅੱਲਾਹ ਜ਼ਾਲਮਾਂ ਨੂੰ ਹਿਦਾਇਤ ਦਿੰਦਾ ਹੈ। | ۞ أَجَعَلْتُمْ سِقَايَةَ ٱلْحَآجِّ وَعِمَارَةَ ٱلْمَسْجِدِ ٱلْحَرَامِ كَمَنْ ءَامَنَ بِٱللَّهِ وَٱلْيَوْمِ ٱلْءَاخِرِ وَجَٰهَدَ فِى سَبِيلِ ٱللَّهِ ۚ لَا يَسْتَوُۥنَ عِندَ ٱللَّهِ ۗ وَٱللَّهُ لَا يَهْدِى ٱلْقَوْمَ ٱلظَّٰلِمِينَ. ﴿19﴾ |
|
20
ਜਿਹੜੇ ਲੋਕੀ ਈਮਾਨ ਲਿਆਏ, ਘਰ-ਬਾਰ ਛੱਡਿਆ ਅਤੇ ਅੱਲਾਹ ਦੀ ਰਾਹ ਵਿਚ ਆਪਣੇ ਮਾਲਾਂ ਤੇ ਜਾਨਾਂ ਸਹਿਤ ਜਿਹਾਦ ਕੀਤਾ, ਅੱਲਾਹ ਦੇ ਨਜ਼ਦੀਕ ਉਹਨਾਂ ਲੋਕਾਂ ਦੇ ਬਹੁਤ ਹੀ ਉੱਚੇ ਮਰਤਬੇ ਹਨ ਅਤੇ ਉਹੀਓ ਆਪਣੀਆਂ ਮੁਰਾਦਾਂ ਪਾਉਣਗੇ।[3]
[3] ਅੱਲਾਹ ਦੇ ਰਸੂਲ (ਸ:) ਦਾ ਫ਼ਰਮਾਨ ਹੈ ਜਿਹੜਾ ਅੱਲਾਹ ਤੇ ਉਸ ਦੇ ਰਸੂਲ (ਸ:) ’ਤੇ ਈਮਾਨ ਲਿਆਏ ਨਮਾਜ਼ ਕਾਇਮ ਕਰੇ ਰਮਜ਼ਾਨ ਦੇ ਰੋਜ਼ੇ ਰੱਖੇ ਤਾਂ ਅੱਲਾਹ ਨੇ ਇਹ ਗੱਲ ਆਪਣੇ ’ਤੇ ਲਾਜ਼ਮੀ ਕਰ ਲਈ ਹੈ ਕਿ ਉਸ ਨੂੰ ਜੰਨਤ ਵਿਚ ਦਾਖ਼ਲ ਕਰੇ ਭਾਵੇਂ ਕਿ ਉਸ ਨੇ ਜਿਹਾਦ ਕੀਤਾ ਹੋਵੇ ਜਾਂ ਉਸੀ ਥਾਂ ਬੈਠੇ ਰਹੇ ਜਿੱਥੇ ਉਹ ਜੰਮੀਆਂ ਸੀ ਲੋਕਾਂ ਨੇ ਪੁੱਛਿਆ ਕਿ ਹੇ ਅੱਲਾਹ ਦੇ ਰਸੂਲ! ਕੀ ਇਹ ਖ਼ੁਸ਼ਖ਼ਬਰੀ ਅਸੀਂ ਲੋਕਾਂ ਨੂੰ ਸੁਣਾ ਦਈਏ? ਤਾਂ ਆਪ ਨੇ ਫ਼ਰਮਾਇਆ ਜੰਨਤ ਦੇ ਸੋ ਦਰਜੇ ਹਨ ਜਿਹੜੇ ਅੱਲਾਹ ਦੀ ਰਾਹ ਵਿਚ ਜਿਹਾਦ ਕਰਨ ਵਾਲਿਆਂ ਲਈ ਤਿਆਰਾ ਕੀਤੇ ਗਏ ਹਨ ਹਰ ਦੋ ਦਰਜਿਆਂ ਵਿਚ ਇੰਨੀ ਦੂਰੀ ਹੈ ਜਿੰਨਾ ਅਕਾਸ਼ ਤੇ ਧਰਤੀ ਦੇ ਵਿਚਾਲੇ ਦੀ ਦੂਰੀ ਸੋ ਜਦੋਂ ਤੁਸੀਂ ਰੱਬ ਤੋਂ ਜੰਨਤ ਮੰਗੋ ਤਾਂ ਫਿਰਦੌਸ ਦਾ ਸਵਾਲ ਕਰੋ ਕਿਉਂ ਜੋ ਇਹ ਜੰਨਤ ਦਾ ਵਿਚਾਲੇ ਦਾ ਭਾਗ ਹੈ ਅਤੇ ਸਭ ਤੋਂ ਵਧੀਆ ਹੈ ਕਹਿਣ ਵਾਲੇ ਦਾ ਇਹ ਵੀ ਵਿਚਾਰ ਹੈ ਕਿ ਆਪ ਨੇ ਇਹ ਵੀ ਫ਼ਰਮਾਇਆ ਇਸ ਫਿਰਦੌਸ ਦੇ ਉੱਤੇ ਰਹਿਮਾਨ ਦਾ ਅਰਸ਼ ਹੈ ਅਤੇ ਜੰਨਤ ਦੀਆਂ ਨਹਿਰਾਂ ਉਸੇ ਤੋਂ ਹੀ ਨਿਕਲਦੀਆਂ ਹਨ (ਸਹੀ ਬੁਖ਼ਾਰੀ, ਹਦੀਸ: 2790) ਸ਼ਹਾਦਤ ਦੀ ਇੱਛਾ ਰੱਖਣਾ ਵੀ ਇਕ ਮੋਮਿਨ ਦੀ ਵਿਸ਼ੇਸ਼ਤਾ ਹੈ। ਅਬੂ-ਹੁਰੈਰਾ ਦਾ ਕਹਿਣਾ ਹੈ ਕਿ ਰਸੂਲ (ਸ:) ਦਾ ਫ਼ਰਮਾਨ ਹੈ ਕਿ ਕਸਮ ਹੈ ਉਸ ਹਸਤੀ ਦੀ ਜਿਸ ਦੇ ਹੱਥ ਵਿਚ ਮੇਰੀ ਜਾਨ ਹੈ ਜੇ ਕੁੱਝ ਈਮਾਨ ਵਾਲਿਆਂ ਨੂੰ ਇਹ ਗੱਲ ਨਾ-ਪਸੰਦ ਨਾ ਹੁੰਦੀ ਕਿ ਉਹ ਮੇਰੇ ਪਿੱਛੇ ਰਹਿ ਜਾਣ ਅਤੇ ਉਹਨਾਂ ਕੋਲ ਸਵਾਰੀਆਂ ਵੀ ਨਹੀਂ ਕਿ ਜਿਨ੍ਹਾਂ ’ਤੇ ਮੈਂ ਉਹਨਾਂ ਨੂੰ ਸਵਾਰ ਕਰ ਦਵਾਂ ਤਾਂ ਮੈਂ ਕਿਸੇ (ਜੰਗ) ਵਿਚ ਪਿੱਛੇ ਨਾ ਰਹਿੰਦਾ ਜਿਹੜੇ ਅੱਲਾਹ ਦੀ ਰਾਹ ਵਿਚ ਜਿਹਾਦ ਲਈ ਨਿਕਲਦੇ ਹਨ। ਕਸਮ ਹੈ ਉਸ ਜ਼ਾਤ ਦੀ ਜਿਸ ਦੇ ਕਾਬੂ ਵਿਚ ਮੇਰੀ ਜਾਨ ਹੈ ਮੇਰੀ ਤਾਂ ਇਹੋ ਚਾਹਤ ਹੈ ਕਿ ਮੈਂ ਅੱਲਾਹ ਦੀ ਰਾਹ ਵਿਚ ਮਾਰਿਆ ਜਾਵਾਂ ਫੇਰ ਜਿਓਂਦਾ ਕੀਤਾ ਜਾਵਾ ਫੇਰ ਕਤਲ ਕੀਤਾ ਜਾਵਾ ਫੇਰ ਜਿਊਂਦਾ ਕੀਤਾ ਜਾਵਾਂ ਫੇਰ ਕਤਲ ਕੀਤਾ ਜਾਵਾਂ ਫੇਰ ਜਿਊਂਦਾ ਕੀਤਾ ਜਾਵਾਂ ਤੇ ਫੇਰ ਕਤਲ ਕੀਤਾ ਜਾਵਾਂ ਫੇਰ ਜਿਉਂਦਾ। (ਸਹੀ ਬੁਖ਼ਾਰੀ, ਹਦੀਸ: 2797)
|
ٱلَّذِينَ ءَامَنُوا۟ وَهَاجَرُوا۟ وَجَٰهَدُوا۟ فِى سَبِيلِ ٱللَّهِ بِأَمْوَٰلِهِمْ وَأَنفُسِهِمْ أَعْظَمُ دَرَجَةً عِندَ ٱللَّهِ ۚ وَأُو۟لَٰٓئِكَ هُمُ ٱلْفَآئِزُونَ. ﴿20﴾ |
| 21 ਉਹਨਾਂ ਦਾ ਰੱਬ ਉਹਨਾਂ ਨੂੰ ਆਪਣੀ ਮਿਹਰ, ਰਜ਼ਾ ਅਤੇ ਅਜਿਹੇ ਬਾਗ਼ਾਂ ਦੀ ਖ਼ੁਸ਼ਖ਼ਬਰੀ ਦਿੰਦਾ ਹੈ ਜਿੱਥੇ ਉਹਨਾਂ ਲਈ ਸਦੀਵੀ ਨਿਅਮਤਾਂ ਹੋਣਗੀਆਂ। | يُبَشِّرُهُمْ رَبُّهُم بِرَحْمَةٍۢ مِّنْهُ وَرِضْوَٰنٍۢ وَجَنَّٰتٍۢ لَّهُمْ فِيهَا نَعِيمٌۭ مُّقِيمٌ. ﴿21﴾ |
| 22 ਜਿਨ੍ਹਾਂ ਵਿਚ ਉਹ ਸਦਾ ਰਹਿਣਗੇ ਬੇਸ਼ੱਕ ਅੱਲਾਹ ਕੋਲ (ਸੇਵਾਵਾਂ ਦਾ) ਬਦਲਾ ਦੇਣ ਲਈ ਬਥੇਰਾ ਕੁੱਝ ਹੈ। | خَٰلِدِينَ فِيهَآ أَبَدًا ۚ إِنَّ ٱللَّهَ عِندَهُۥٓ أَجْرٌ عَظِيمٌۭ. ﴿22﴾ |
| 23 ਹੇ ਈਮਾਨ ਵਾਲਿਓ! ਜੇ ਤੁਹਾਡੇ ਪਿਓ ਤੇ ਭਰਾ ਈਮਾਨ ਤੋਂ ਵੱਧ ਕੁਫ਼ਰ ਨੂੰ ਪਸੰਦ ਕਰਦੇ ਹਨ ਤਾਂ ਤੁਸੀਂ ਉਹਨਾਂ ਨੂੰ ਕਦੇ ਵੀ ਆਪਣਾ ਮਿੱਤਰ ਨਾ ਬਣਾਓ। ਤੁਹਾਡੇ ਵਿੱਚੋਂ ਜਿਹੜਾ ਵੀ ਇਹਨਾਂ ਨਾਲ ਮੁਹੱਬਤ ਕਰੇਗਾ, ਉਹੀਓ ਅਸਲੀ ਜ਼ਾਲਮ ਹੋਵੇਗਾ। | يَٰٓأَيُّهَا ٱلَّذِينَ ءَامَنُوا۟ لَا تَتَّخِذُوٓا۟ ءَابَآءَكُمْ وَإِخْوَٰنَكُمْ أَوْلِيَآءَ إِنِ ٱسْتَحَبُّوا۟ ٱلْكُفْرَ عَلَى ٱلْإِيمَٰنِ ۚ وَمَن يَتَوَلَّهُم مِّنكُمْ فَأُو۟لَٰٓئِكَ هُمُ ٱلظَّٰلِمُونَ. ﴿23﴾ |
|
24
(ਹੇ ਮੁਹੰਮਦ ਸ:!) ਤੁਸੀਂ ਆਖ ਦਿਓ ਕਿ ਜੇਕਰ ਤੁਹਾਡੇ ਪਿਤਾ ਤੇ ਤੁਹਾਡੇ ਪੁੱਤਰ ਤੇ ਤੁਹਾਡੇ ਭਰਾ ਤੇ ਤੁਹਾਡੀਆਂ ਪਤਨੀਆਂ ਤੇ ਤੁਹਾਡੇ ਪਰਿਵਾਰ ਤੇ ਤੁਹਾਡੇ ਕਮਾਏ ਹੋਏ ਉਹ ਧਨ ਪਦਾਰਥ ਅਤੇ ਕਾਰੋਬਾਰ ਜਿਨ੍ਹਾਂ ਦੇ ਮੰਦਾ ਪੈਣ ਤੋਂ ਤੁਸੀਂ ਡਰਦੇ ਹੋ ਅਤੇ ਤੁਹਾਡੀਆਂ ਉਹ ਹਵੇਲੀਆਂ ਜਿਨ੍ਹਾਂ ਨੂੰ ਤੁਸੀਂ ਪਸੰਦ ਕਰਦੇ ਹੋ ਜੇਕਰ ਇਹ ਸਭ ਤੁਹਾਨੂੰ ਅੱਲਾਹ ਅਤੇ ਉਸ ਦੇ ਰਸੂਲ ਤੋਂ ਅਤੇ ਉਸ ਦੀ ਰਾਹ ਵਿਚ ਜਿਹਾਦ ਤੋਂ ਵੱਧ ਪਿਆਰੇ ਹਨ ਤਾਂ ਤੁਸੀਂ ਉਡੀਕ ਕਰੋ ਕਿ ਅੱਲਾਹ ਆਪਣਾ ਹੁਕਮ (ਅਜ਼ਾਬ ਦਾ) ਭੈਜ ਦੇਵੇ।[4] ਅੱਲਾਹ ਝੂਠਿਆਂ ਨੂੰ ਹਿਦਾਇਤ ਨਹੀਂ ਦਿੰਦਾ।
[4] ਇਸ ਆਇਤ ਵਿਚ ਜਿਹਾਦ ਤੋਂ ਬਚਣ ਵਾਲਿਆਂ ਲਈ ਚਿਤਾਵਣੀ ਹੈ ਅੱਲਾਹ ਦੀ ਰਾਹ ਵਿਚ ਜਿਹਾਦ ਕਰਨ ਨੂੰ ਇਸਲਾਮ ਵਿਚ ਵਿਸ਼ੇਸ਼ ਮਹੱਤਵ ਕੀਤਾ ਜਾਂਦਾ ਹੈ ਅਤੇ ਇਸ ਨੂੰ ਇਸਲਾਮ ਦਾ ਸਿਖਰ ਕਿਹਾ ਗਿਆ ਹੈ। ਜਿਹਾਦ ਕਰਨ ’ਤੇ ਹੀ ਇਸਲਾਮ ਦਾ ਵਜੂਦ ਕਾਇਮ ਹੁੰਦਾ ਹੈ ਜਿਹਾਦ ਨਾ ਕਰਨ ਤੋਂ ਇਸਲਾਮ ਖ਼ਤਮ ਹੋ ਜਾਂਦਾ ਹੈ ਅਤੇ ਮੁਸਲਮਾਨ ਰੁਸਵਾਈ ਤੇ ਜ਼ਲਾਲਤ ’ਤੇ ਤੁਰ ਪੈਂਦੇ ਹਨ ਅਤੇ ਆਦਰਮਾਨ ਤੋਂ ਵਾਂਝੇ ਹੋ ਜਾਂਦੇ ਹਨ। ਜਿਹੜਾ ਕੋਈ ਸੱਚੇ ਦਿਲੋਂ ਜਿਹਾਦ ਕਰਨ ਦੀ ਚਾਹਤ ਨਹੀਂ ਰੱਖਦਾ ਤਾਂ ਉਹ ਵੀ ਝੂਠੇ ਹੋਣ ਦੀਆਂ ਨਿਸ਼ਾਨੀਆਂ ਵਿਚ ਇਕ ਨਿਸ਼ਾਨੀ ਨਾਲ ਮਾਰਦਾ ਹੈ ਭਾਵ ਉਸ ਨੂੰ ਝੂਠ ਦੀ ਹਾਲਤ ਵਿਚ ਹੀ ਮੌਤ ਆਉਂਦੀ ਹੈ। (ਸਹੀ ਮੁਸਲਿਮ, ਹਦੀਸ: 1910)
|
قُلْ إِن كَانَ ءَابَآؤُكُمْ وَأَبْنَآؤُكُمْ وَإِخْوَٰنُكُمْ وَأَزْوَٰجُكُمْ وَعَشِيرَتُكُمْ وَأَمْوَٰلٌ ٱقْتَرَفْتُمُوهَا وَتِجَٰرَةٌۭ تَخْشَوْنَ كَسَادَهَا وَمَسَٰكِنُ تَرْضَوْنَهَآ أَحَبَّ إِلَيْكُم مِّنَ ٱللَّهِ وَرَسُولِهِۦ وَجِهَادٍۢ فِى سَبِيلِهِۦ فَتَرَبَّصُوا۟ حَتَّىٰ يَأْتِىَ ٱللَّهُ بِأَمْرِهِۦ ۗ وَٱللَّهُ لَا يَهْدِى ٱلْقَوْمَ ٱلْفَٰسِقِينَ. ﴿24﴾ |
| 25 (ਹੇ ਮੁਸਲਮਾਨੋ!) ਬੇਸ਼ੱਕ ਅੱਲਾਹ ਨੇ ਪਹਿਲਾਂ ਬਥੇਰੇ ਅਵਸਰਾਂ ’ਤੇ ਤੁਹਾਡੀ ਸਹਾਇਤਾ ਕੀਤੀ ਹੈ ਅਤੇ ਹੁਨੈਨ (ਦੀ ਲੜਾਈ) ਵਾਲੇ ਦਿਨ ਵੀ (ਸਹਾਇਤਾ ਕੀਤੀ ਸੀ), ਜਦੋਂ ਤੁਹਾਨੂੰ ਆਪਣੀ ਬਹੁ ਗਿਣਤੀ ’ਤੇ ਘਮੰਡ ਸੀ ਪਰੰਤੂ ਉਹ ਤੁਹਾਡੇ ਕਿਸੇ ਕੰਮ ਨਹੀਂ ਆਈ ਸਗੋਂ ਧਰਤੀ ਆਪਣੀ ਵਿਸ਼ਾਲਤਾ ’ਤੇ ਹੁੰਦੇ ਹੋਏ ਵੀ ਤੁਹਾਡੇ ’ਤੇ ਤੰਗ ਹੋ ਗਈ ਸੀ ਅਤੇ ਤੁਸੀਂ ਪਿੱਠ ਵਿਖਾ ਕੇ ਨੱਠ ਆਏ ਸੀ। | لَقَدْ نَصَرَكُمُ ٱللَّهُ فِى مَوَاطِنَ كَثِيرَةٍۢ ۙ وَيَوْمَ حُنَيْنٍ ۙ إِذْ أَعْجَبَتْكُمْ كَثْرَتُكُمْ فَلَمْ تُغْنِ عَنكُمْ شَيْـًۭٔا وَضَاقَتْ عَلَيْكُمُ ٱلْأَرْضُ بِمَا رَحُبَتْ ثُمَّ وَلَّيْتُم مُّدْبِرِينَ. ﴿25﴾ |
| 26 ਫੇਰ ਅੱਲਾਹ ਨੇ ਆਪਣੇ ਵੱਲੋਂ ਆਪਣੇ ਨਬੀ ਅਤੇ ਮੋਮਿਨਾਂ ’ਤੇ ਆਪਣੀ ਤਸਕੀਨ (ਤਸੱਲੀ) ਉਤਾਰੀ ਅਤੇ ਉਹ ਲਸ਼ਕਰ ਭੇਜੇ, ਜਿਨ੍ਹਾਂ ਨੂੰ ਤੁਸੀਂ ਵੇਖਿਆ ਹੀ ਨਹੀਂ ਅਤੇ ਕਾਫ਼ਿਰਾਂ ਨੂੰ ਪੂਰੀ ਸਜ਼ਾ ਦਿੱਤੀ। ਇਹਨਾਂ ਕਾਫ਼ਿਰਾਂ ਦਾ ਇਹੋ ਬਦਲਾ ਹੈ। | ثُمَّ أَنزَلَ ٱللَّهُ سَكِينَتَهُۥ عَلَىٰ رَسُولِهِۦ وَعَلَى ٱلْمُؤْمِنِينَ وَأَنزَلَ جُنُودًۭا لَّمْ تَرَوْهَا وَعَذَّبَ ٱلَّذِينَ كَفَرُوا۟ ۚ وَذَٰلِكَ جَزَآءُ ٱلْكَٰفِرِينَ. ﴿26﴾ |
| 27 ਇਸ (ਸਜ਼ਾ) ਤੋਂ ਬਾਅਦ ਅੱਲਾਹ ਜਿਸ ’ਤੇ ਚਾਹਵੇਗਾ ਉਸੇ ਵੱਲ ਧਿਆਨ ਦੇਵੇਗਾ (ਭਾਵ ਖਿਮਾ ਕਰ ਦੇਵੇਗਾ)। ਅੱਲਾਹ ਹੀ ਬਖ਼ਸ਼ਿਸ਼ ਤੇ ਮਿਹਰਬਾਨੀਆਂ ਕਰਨ ਵਾਲਾ ਹੈ। | ثُمَّ يَتُوبُ ٱللَّهُ مِنۢ بَعْدِ ذَٰلِكَ عَلَىٰ مَن يَشَآءُ ۗ وَٱللَّهُ غَفُورٌۭ رَّحِيمٌۭ. ﴿27﴾ |
|
28
ਹੇ ਈਮਾਨ ਵਾਲਿਓ! ਨਿਰਸੰਦੇਹ, ਮੁਸ਼ਰਿਕ ਅਪਵਿੱਤਰ ਹਨ[5] ਉਹ ਇਸ ਸਾਲ (ਭਾਵ ਨੌਂ ਹਿਜਰੀ) ਤੋਂ ਬਾਅਦ ਮਸਜਿਦੇ-ਹਰਾਮ (ਖ਼ਾਨਾ-ਕਾਅਬਾ) ਦੇ ਨੇੜੇ ਵੀ ਨਾ ਆਉਣ। ਜੇ ਤੁਹਾਨੂੰ ਡਰ ਹੈ ਕਿ (ਇਹਨਾਂ ਦੇ ਨਾ ਆਉਣ ਕਾਰਨ) ਤੁਹਾਡਾ ਹੱਥ ਤੰਗ ਹੋ ਜਾਵੇਗਾ, ਜੇ ਅੱਲਾਹ ਚਾਹੇਗਾ ਤਾਂ ਉਹ ਆਪਣੇ ਫ਼ਜ਼ਲਾਂ ਰਾਹੀਂ ਤੁਹਾਨੂੰ ਧਨਵਾਨ ਬਣਾ ਦੇਵੇਗਾ। ਬੇਸ਼ੱਕ ਵੱਡਾ ਜਾਣਨਹਾਰ ਤੇ ਸੂਝ-ਬੂਝ ਵਾਲਾ ਹੈ।
[5] ਮੁਸ਼ਰਿਕਾਂ ਦੀ ਨਾ-ਪਾਕੀ ਜਾਂ ਗੰਦਗੀ ਦੋਂ ਤਰ੍ਹਾਂ ਦੀ ਹੈ ਇਕ ਸਰੀਰਿਕ ਅਤੇ ਦੂਜੀ ਰੁਹਾਨੀ ਗੰਦਗੀ, ਰੂਹਾਨੀ ਗੰਦਗੀ ਇਹ ਹੈ ਕਿ ਉਹ ਅੱਲਾਹ ਅਤੇ ਉਸ ਦੇ ਰਸੂਲ (ਸ:) ’ਤੇ ਈਮਾਨ ਨਹੀਂ ਰੱਖਦਾ ਅਤੇ ਸਰੀਰ ਦੀ ਗੰਦਗੀ ਇਹ ਹੈ ਕਿ ਉਹ ਸਫ਼ਾਈ ਦਾ ਧਿਆਨ ਨਹੀਂ ਰੱਖਦਾ, ਪਿਸ਼ਾਬ, ਟੱਟੀ, ਵੀਰਜ ਆਦਿ ਨਿਕਲਣ ’ਤੇ ਮੁਸ਼ਰਿਕ ਜਾਂ ਕਾਫ਼ਿਰ ਨਾ-ਪਾਕ ਹੁੰਦੇ ਹਨ।
|
يَٰٓأَيُّهَا ٱلَّذِينَ ءَامَنُوٓا۟ إِنَّمَا ٱلْمُشْرِكُونَ نَجَسٌۭ فَلَا يَقْرَبُوا۟ ٱلْمَسْجِدَ ٱلْحَرَامَ بَعْدَ عَامِهِمْ هَٰذَا ۚ وَإِنْ خِفْتُمْ عَيْلَةًۭ فَسَوْفَ يُغْنِيكُمُ ٱللَّهُ مِن فَضْلِهِۦٓ إِن شَآءَ ۚ إِنَّ ٱللَّهَ عَلِيمٌ حَكِيمٌۭ. ﴿28﴾ |
|
29
ਉਹਨਾਂ ਨਾਲ ਜੰਗ ਲੜੋ ਜਿਹੜੇ ਅੱਲਾਹ ਤੇ ਕਿਆਮਤ ਦਿਹਾੜੇ ਨੂੰ ਨਹੀਂ ਮੰਨਦੇ ਜਿਹੜੇ ਅੱਲਾਹ ਤੇ ਉਸ ਦੇ ਰਸੂਲ ਵੱਲੋਂ ਹਰਾਮ ਕੀਤੀਆਂ ਹੋਈਆਂ ਚੀਜ਼ਾਂ ਨੂੰ ਹਰਾਮ ਨਹੀਂ ਮੰਨਦੇ ਅਤੇ ਨਾ ਹੀ ਸੱਚੇ ਧਰਮ (ਇਸਲਾਮ) ਨੂੰ ਕਬੂਲ ਕਰਦੇ ਹਨ। ਜਿਹੜੇ ਅਹਲੇ ਕਿਤਾਬ (ਯਹੂਦੀਆਂ ਤੇ ਈਸਾਈਆਂ) ਵਿੱਚੋਂ ਹਨ ਉਹਨਾਂ ਨਾਲ ਲੜੋ, ਇੱਥੋਂ ਤੀਕ ਕਿ ਉਹ ਜ਼ਲੀਲ ਹੋ ਕੇ ਆਪਣੇ ਹੱਥੀਂ ਜਜ਼ਿਆ (ਰੱਖਿਆ ਕਰ) ਦੇਣ ਲੱਗ ਜਾਣ।[6]
[6] ਜਜ਼ਿਆ ਇਕ ਅਜਿਹਾ ਟੈਕਸ ਹੈ ਜਿਹੜਾ ਅਜਿਹੇ ਗ਼ੈਰ ਮੁਸਲਮਾਨਾਂ ਤੋਂ ਲਿਆ ਜਾਂਦਾ ਹੈ ਜਿਹੜੇ ਮੁਸਲਮਾਨਾਂ ਦੀ ਹਕੂਮਤ ਵਿਚ ਸੁਰੱਖਿਅਤ ਜੀਵਨ ਗੁਜ਼ਾਰਦੇ ਹਨ।
|
قَٰتِلُوا۟ ٱلَّذِينَ لَا يُؤْمِنُونَ بِٱللَّهِ وَلَا بِٱلْيَوْمِ ٱلْءَاخِرِ وَلَا يُحَرِّمُونَ مَا حَرَّمَ ٱللَّهُ وَرَسُولُهُۥ وَلَا يَدِينُونَ دِينَ ٱلْحَقِّ مِنَ ٱلَّذِينَ أُوتُوا۟ ٱلْكِتَٰبَ حَتَّىٰ يُعْطُوا۟ ٱلْجِزْيَةَ عَن يَدٍۢ وَهُمْ صَٰغِرُونَ. ﴿29﴾ |
|
30
ਯਹੂਦੀ ਆਖਦੇ ਹਨ ਕਿ ਉਜ਼ੈਰ (ਨਾਂ ਦਾ ਨਬੀ) ਅੱਲਾਹ ਦਾ ਪੁੱਤਰ ਹੈ ਅਤੇ ਨਸਰਾਨੀ (ਈਸਾਈ) ਆਖਦੇ ਹਨ ਕਿ ਮਸੀਹ (ਈਸਾ) ਅੱਲਾਹ ਦਾ ਪੁੱਤਰ [7] ਹੈ। ਇਹ ਕੇਵਲ ਇਹਨਾਂ ਦੇ ਮੂੰਹ (ਭਾਵ ਕਹਿਣ) ਦੀਆਂ ਗੱਲਾਂ ਹਨ। ਇਹ ਉਹਨਾਂ ਇਨਕਾਰੀਆਂ ਦੀ ਰੀਸੋ-ਰੀਸ ਗੱਲਾਂ ਕਰਦੇ ਹਨ ਜਿਹੜੇ ਇਹਨਾਂ ਤੋਂ ਪਹਿਲਾਂ ਬੀਤ ਚੁੱਕੇ ਹਨ। ਰੱਬ ਦੀ ਮਾਰ ਹੋਵੇ ਇਹਨਾਂ ’ਤੇ, ਇਹ ਭਟਕੇ ਹੋਏ ਕਿੱਥੇ ਟੁਰੀ ਫਿਰਦੇ ਹਨ।
[7] ਜਦ ਕਿ ਅੱਲਾਹ ਦੇ ਕੋਈ ਔਲਾਦ ਨਹੀਂ, ਉਹ ਇਹਨਾਂ ਗੱਲਾਂ ਤੋਂ ਪਾਕ ਹੈ।
|
وَقَالَتِ ٱلْيَهُودُ عُزَيْرٌ ٱبْنُ ٱللَّهِ وَقَالَتِ ٱلنَّصَٰرَى ٱلْمَسِيحُ ٱبْنُ ٱللَّهِ ۖ ذَٰلِكَ قَوْلُهُم بِأَفْوَٰهِهِمْ ۖ يُضَٰهِـُٔونَ قَوْلَ ٱلَّذِينَ كَفَرُوا۟ مِن قَبْلُ ۚ قَٰتَلَهُمُ ٱللَّهُ ۚ أَنَّىٰ يُؤْفَكُونَ. ﴿30﴾ |
|
31
ਇਹਨਾਂ ਨੇ ਅੱਲਾਹ ਨੂੰ ਛੱਡ ਕੇ ਆਪਣੇ ਧਾਰਮਿਕ ਗਿਆਨੀਆਂ ਤੇ ਬੇਰਾਗੀਆਂ ਨੂੰ ਅਤੇ ਮਰੀਅਮ ਦੇ ਪੁੱਤਰ ਮਸੀਹ (ਈਸਾ) ਨੂੰ ਆਪਣਾ ਰੱਬ ਬਣਾ ਲਿਆ ਹੈ (ਭਾਵ ਜੋ ਉਹ ਆਖਣ ਉਹੀਓ ਰੱਬੀ ਕਲਾਮ ਹੈ) ਜਦ ਕਿ ਇਹਨਾਂ ਨੂੰ ਕੇਵਲ ਇਕ ਅੱਲਾਹ ਦੀ ਇਬਾਦਤ ਕਰਨ ਦਾ ਹੁਕਮ ਦਿੱਤਾ ਗਿਆ ਸੀ, ਜਿਸ ਤੋਂ ਬਿਨਾਂ ਹੋਰ ਕੋਈ ਇਸ਼ਟ ਨਹੀਂ।[8] ਉਹ ਹਰ ਪ੍ਰਕਾਰ ਦੇ ਸ਼ਿਰਕ ਤੋਂ ਪਾਕ ਹੈ, ਜਿਹੜਾ ਉਹ ਕਰਦੇ ਹਨ।
[8] ਹਜ਼ਰਤ ਅਦੀ ਬਿਨ ਹਾਤਿਮ ਨੇ ਨਬੀ ਕਰੀਮ (ਸ:) ਤੋਂ ਇਹ ਆਇਤ ਸੁਣੀ ਤਾਂ ਆਪ (ਸ:) ਨੇ ਫ਼ਰਮਾਇਆ ਕਿ ਉਹ ਲੋਕ ਉਹਨਾਂ ਦੀ ਇਬਾਦਤ ਨਹੀਂ ਕਰਦੇ ਸੀ ਪਰ ਜਦੋਂ ਉਨ੍ਹਾਂ ਦੇ ਧਾਰਮਿਕ ਗੁਰੂ ਕਿਸੇ ਚੀਜ਼ ਨੂੰ ਹਲਾਲ ਕਹਿੰਦੇ ਸੀ ਤਾਂ ਇਹ ਵੀ ਉਸ ਨੂੰ ਹਲਾਲ ਸਮਝਦੇ ਸੀ ਅਤੇ ਜਿਸ ਨੂੰ ਉਹ ਹਰਾਮ ਕਹਿੰਦੇ ਸੀ ਉਸ ਨੂੰ ਇਹ ਵੀ ਹਰਾਮ ਸਮਝਦੇ ਸੀ। (ਜਾਮਅ ਤਿਰਮਜ਼ੀ, ਹਦੀਸ: 3095)
|
ٱتَّخَذُوٓا۟ أَحْبَارَهُمْ وَرُهْبَٰنَهُمْ أَرْبَابًۭا مِّن دُونِ ٱللَّهِ وَٱلْمَسِيحَ ٱبْنَ مَرْيَمَ وَمَآ أُمِرُوٓا۟ إِلَّا لِيَعْبُدُوٓا۟ إِلَٰهًۭا وَٰحِدًۭا ۖ لَّآ إِلَٰهَ إِلَّا هُوَ ۚ سُبْحَٰنَهُۥ عَمَّا يُشْرِكُونَ. ﴿31﴾ |
| 32 ਉਹ ਤਾਂ ਇਹੋ ਚਾਹੁੰਦੇ ਹਨ ਕਿ ਅੱਲਾਹ ਦੇ ਨੂਰ (ਇਸਲਾਮ) ਨੂੰ ਆਪਣੇ ਮੂੰਹਾਂ (ਦੀਆਂ ਫੂਕਾਂ) ਨਾਲ ਹੀ ਬੁਝਾ ਦੇਣ, ਜਦ ਕਿ ਅੱਲਾਹ ਆਪਣੇ ਨੂਰ ਨੂੰ ਪੂਰਾ ਕਰਕ ਰਹੇਗਾ। ਭਾਵੇਂ ਕਾਫ਼ਿਰਾਂ ਨੂੰ ਕਿੰਨਾਂ ਹੀ ਬੁਰਾ ਕਿਉਂ ਨਾ ਲੱਗੇ। | يُرِيدُونَ أَن يُطْفِـُٔوا۟ نُورَ ٱللَّهِ بِأَفْوَٰهِهِمْ وَيَأْبَى ٱللَّهُ إِلَّآ أَن يُتِمَّ نُورَهُۥ وَلَوْ كَرِهَ ٱلْكَٰفِرُونَ. ﴿32﴾ |
| 33 ਉਸ ਨੇ ਆਪਣੇ ਰਸੂਲ (ਮੁਹੰਮਦ ਸ:) ਨੂੰ ਹਿਦਾਇਤ ਅਤੇ ਸੱਚਾ ਦੀਨ ਦੇਕੇ ਭੇਜਿਆ ਹੈ ਤਾਂ ਜੋ ਉਸ ਨੂੰ ਸਾਰੇ ਧਰਮਾਂ ’ਤੇ ਗ਼ਾਲਿਬ ਕਰ ਦੇਵੇ, ਭਾਵੇਂ ਮੁਸ਼ਰਿਕਾਂ ਨੂੰ ਕਿੰਨਾ ਹੀ ਬੁਰਾ ਲੱਗੇ। | هُوَ ٱلَّذِىٓ أَرْسَلَ رَسُولَهُۥ بِٱلْهُدَىٰ وَدِينِ ٱلْحَقِّ لِيُظْهِرَهُۥ عَلَى ٱلدِّينِ كُلِّهِۦ وَلَوْ كَرِهَ ٱلْمُشْرِكُونَ. ﴿33﴾ |
| 34 ਹੇ ਈਮਾਨ ਵਾਲਿਓ! ਇਹਨਾਂ ਕਿਤਾਬ ਵਾਲਿਆਂ ਦੇ ਧਰਮ ਗਿਆਨੀ ਤੇ ਸੰਸਾਰ ਤਿਆਗੀ ਸਾਧੂ-ਸੰਤਾਂ ਦੀ ਬਹੁ-ਗਿਣਤੀ ਲੋਕਾਂ ਦਾ ਮਾਲ ਨਾ-ਹੱਕਾ ਹੀ ਖਾ ਜਾਂਦੇ ਹਨ ਅਤੇ ਅੱਲਾਹ ਦੀ ਰਾਹ ਤੋਂ (ਲੋਕਾਂ ਨੂੰ) ਰੋਕਦੇ ਹਨ। ਜਿਹੜੇ ਲੋਕੀ ਸੋਨਾ ਚਾਂਦੀ ਜੋੜ-ਜੋੜ ਕੇ ਰਖਦੇ ਹਨ ਅਤੇ ਅੱਲਾਹ ਦੀ ਰਾਹ ਵਿਚ ਖ਼ਰਚ ਨਹੀਂ ਕਰਦੇ, ਉਹਨਾਂ ਨੂੰ ਦਰਦਨਾਕ ਅਜ਼ਾਬ ਦੀ ਖ਼ਬਰ ਸੁਣਾ ਦਿਓ। | ۞ يَٰٓأَيُّهَا ٱلَّذِينَ ءَامَنُوٓا۟ إِنَّ كَثِيرًۭا مِّنَ ٱلْأَحْبَارِ وَٱلرُّهْبَانِ لَيَأْكُلُونَ أَمْوَٰلَ ٱلنَّاسِ بِٱلْبَٰطِلِ وَيَصُدُّونَ عَن سَبِيلِ ٱللَّهِ ۗ وَٱلَّذِينَ يَكْنِزُونَ ٱلذَّهَبَ وَٱلْفِضَّةَ وَلَا يُنفِقُونَهَا فِى سَبِيلِ ٱللَّهِ فَبَشِّرْهُم بِعَذَابٍ أَلِيمٍۢ. ﴿34﴾ |
|
35
ਇਕ ਦਿਨ ਉਸ ਜਮ੍ਹਾਂ ਕੀਤੇ ਮਾਲ ਨੂੰ ਨਰਕ ਦੀ ਅੱਗ ਵਿਚ ਪਿਘਲਾਇਆ ਜਾਵੇਗਾ ਫੇਰ ਉਸੇ ਨਾਲ ਉਹਨਾਂ ਦੇ ਮੱਥੇ, ਵਖੀਆਂ ਅਤੇ ਪਿੱਠਾਂ ਨੂੰ ਦਾਗਿਆ ਜਾਵੇਗਾ। (ਅਤੇ ਕਿਹਾ ਜਾਵੇਗਾ ਕਿ) ਇਹ ਹੈ ਉਹ (ਦੌਲਤ) ਜਿਸ ਨੂੰ ਤੁਸੀਂ ਆਪਣੇ ਲਈ ਜੋੜ੍ਹਿਆ ਕਰਦੇ ਸੀ। ਹੁਣ ਤੁਸੀਂ ਆਪਣੇ ਉਸ (ਖ਼ਜ਼ਾਨੇ) ਦਾ ਸੁਆਦ ਲਵੋ ਜਿਹੜਾ ਤੁਸੀਂ ਜੋੜਦੇ ਰਹਿੰਦੇ ਸੀ।[9]
[9] ਵੇਖੋ ਸੂਰਤ ਆਲੇ-ਇਮਰਾਨ, ਹਾਸ਼ੀਆ ਆਇਤ 180/3
|
يَوْمَ يُحْمَىٰ عَلَيْهَا فِى نَارِ جَهَنَّمَ فَتُكْوَىٰ بِهَا جِبَاهُهُمْ وَجُنُوبُهُمْ وَظُهُورُهُمْ ۖ هَٰذَا مَا كَنَزْتُمْ لِأَنفُسِكُمْ فَذُوقُوا۟ مَا كُنتُمْ تَكْنِزُونَ. ﴿35﴾ |
|
36
ਬੇਸ਼ੱਕ ਅੱਲਾਹ ਦੀ ਕਿਤਾਬ ਵਿਚ ਮਹੀਨਿਆਂ ਦੀ ਗਿਣਤੀ ਬਾਰ੍ਹਾਂ ਹੀ ਹੈ ਅਤੇ ਇਹ ਉਸ ਵੇਲੇ ਤੋਂ ਹੈ ਜਦੋਂ ਤੋਂ ਅਕਾਸ਼ ਤੇ ਧਰਤੀ ਨੂੰ ਉਸ ਨੇ ਪੈਦਾ ਕੀਤਾ ਹੈ। ਇਹਨਾਂ ਵਿੱਚੋਂ ਚਾਰ ਮਹੀਨੇ ਅਦਬ (ਸਤਿਕਾਰ) ਦੇ ਹਨ, ਇਹੋ ਹਿਸਾਬ ਠੀਕ ਹੈ। ਤੁਸੀਂ ਇਹਨਾਂ ਮਹੀਨਿਆਂ ਵਿਚ ਆਪਣੀਆਂ ਜਾਨਾਂ ’ਤੇ ਜ਼ੁਲਮ ਨਾਂ ਕਰੋ ਅਤੇ ਤੁਸੀਂ ਸਾਰੇ (ਮੁਸਲਮਾਨ) ਮਿਲਕੇ ਮੁਸ਼ਰਿਕਾਂ ਨਾਲ ਲੜੋ ਜਿਵੇਂ ਉਹ ਸਾਰੇ ਤੁਹਾਡੇ ਨਾਲ (ਮਿਲਕੇ) ਲੜਦੇ ਹਨ [10] ਅਤੇ ਇਹ ਗੱਲ ਵੀ ਚੇਤੇ ਰੱਖੋ ਕਿ ਅੱਲਾਹ ਪਰਹੇਜ਼ਗਾਰਾਂ ਦਾ ਹੀ ਸਾਥੀ ਹੈ।
[10] ਵੇਖੋ ਸੂਰਤ ਅਲ-ਬਕਰਹ, ਹਾਸ਼ੀਆ ਆਇਤ 193/2
|
إِنَّ عِدَّةَ ٱلشُّهُورِ عِندَ ٱللَّهِ ٱثْنَا عَشَرَ شَهْرًۭا فِى كِتَٰبِ ٱللَّهِ يَوْمَ خَلَقَ ٱلسَّمَٰوَٰتِ وَٱلْأَرْضَ مِنْهَآ أَرْبَعَةٌ حُرُمٌۭ ۚ ذَٰلِكَ ٱلدِّينُ ٱلْقَيِّمُ ۚ فَلَا تَظْلِمُوا۟ فِيهِنَّ أَنفُسَكُمْ ۚ وَقَٰتِلُوا۟ ٱلْمُشْرِكِينَ كَآفَّةًۭ كَمَا يُقَٰتِلُونَكُمْ كَآفَّةًۭ ۚ وَٱعْلَمُوٓا۟ أَنَّ ٱللَّهَ مَعَ ٱلْمُتَّقِينَ. ﴿36﴾ |
| 37 ਨਿਰਸੰਦੇਹ, ਕਿਸੇ ਮਹੀਨੇ ਨੂੰ ਅੱਗੇ-ਪਿੱਛੇ ਕਰ ਦੇਣਾ ਕੁਫ਼ਰ ਵਿਚ ਵਾਧਾ ਕਰਨਾ ਹੈ, ਇਸੇ ਕਾਰਨ ਕਾਫ਼ਿਰਾਂ ਨੂੰ ਕੁਰਾਹੇ ਪਾਇਆ ਜਾਂਦਾ ਹੈ। ਉਹ (ਮੁਸ਼ਰਿਕ) ਇਕ ਸਾਲ ਲਈ ਕਿਸੇ (ਮਹੀਨੇ) ਨੂੰ ਜਾਇਜ਼ (ਹਲਾਲ) ਬਣਾ ਲੈਂਦੇ ਹਨ ਅਤੇ ਦੂਜੇ ਸਾਲ ਉਸੇ ਨੂੰ ਹਰਾਮ (ਲੜਾਈ ਤੋਂ ਵਰਜਿਤ ਕੀਤਾ ਹੋਇਆ) ਬਣਾ ਲੈਂਦੇ ਹਨ, ਤਾਂ ਜੋ ਉਹਨਾਂ ਮਹੀਨਿਆਂ ਦੀ ਗਿਣਤੀ ਪੂਰੀ ਕਰ ਲੈਣ ਜਿਨ੍ਹਾਂ ਨੂੰ ਅੱਲਾਹ ਨੇ ਹਰਾਮ ਘੋਸ਼ਿਤ ਕੀਤਾ ਹੋਇਆ ਹੈ, ਇੰਜ ਉਸ ਨੂੰ ਹਲਾਲ ਬਣਾ ਲੈਂਦੇ ਹਨ ਜਿਸ ਨੂੰ ਅੱਲਾਹ ਨੇ ਹਰਾਮ ਕੀਤਾ ਹੈ। ਉਹਨਾਂ ਨੂੰ ਉਹਨਾਂ ਦੇ ਭੈੜੇ ਕੰਮ ਵੀ ਭਲੇ ਵਿਖਾਈ ਦਿੰਦੇ ਹਨ। ਅੱਲਾਹ ਕਾਫ਼ਿਰਾਂ ਦੀ ਰਾਹਨੁਮਾਈ ਨਹੀਂ ਕਰਦਾ। | إِنَّمَا ٱلنَّسِىٓءُ زِيَادَةٌۭ فِى ٱلْكُفْرِ ۖ يُضَلُّ بِهِ ٱلَّذِينَ كَفَرُوا۟ يُحِلُّونَهُۥ عَامًۭا وَيُحَرِّمُونَهُۥ عَامًۭا لِّيُوَاطِـُٔوا۟ عِدَّةَ مَا حَرَّمَ ٱللَّهُ فَيُحِلُّوا۟ مَا حَرَّمَ ٱللَّهُ ۚ زُيِّنَ لَهُمْ سُوٓءُ أَعْمَٰلِهِمْ ۗ وَٱللَّهُ لَا يَهْدِى ٱلْقَوْمَ ٱلْكَٰفِرِينَ. ﴿37﴾ |
|
38
ਹੇ ਈਮਾਨ ਵਾਲਿਓ! ਤੁਹਾਨੂੰ ਕੀ ਹੋ ਗਿਆ ਹੈ ਕਿ ਜਦੋਂ ਤੁਹਾਨੂੰ ਕਿਹਾ ਜਾਂਦਾ ਹੈ ਕਿ ਅੱਲਾਹ ਦੀ ਰਾਹ ਵਿਚ ਨਿਕਲੋ ਤਾਂ ਤੁਸੀਂ ਧਰਤੀ ਨਾਲ ਚਿਮਬੜੇ ਰਹਿੰਦੇ ਹੋ।[11] ਕੀ ਤੁਸੀਂ ਆਖ਼ਿਰਤ ਨੂੰ ਛੱਡ ਕੇ ਦੁਨੀਆਂ ਦੇ ਹੀ ਲਾਲਚੀ ਬਣ ਗਏ ਹੋ। ਸੁਣੋ! ਸੰਸਾਰਿਕ ਜੀਵਨ ਦਾ ਲਾਭ ਆਖ਼ਿਰਤ ਦੇ ਮੁਕਾਬਲੇ ਵਿਚ ਕੁੱਝ ਵੀ ਨਹੀਂ।
[11] ਅੱਲਾਹ ਦੀ ਰਾਹ ਵਿਚ ਜਿਹਾਦ ਕਰਨ ਦੀ ਬਹੁਤ ਵੱਡੀ ਮਹੱਤਤਾ ਹੈ। ਇਥੋਂ ਤੀਕ ਕਿ ਸ਼ਹੀਦ ਦੁਨਿਆ ਵਿਚ ਮੁੜ ਆਉਣ ਦੀ ਇੱਛਾਂ ਕਰੇਗਾ ਤਾਂ ਜੋ ਉਹ ਮੁੜ ਸ਼ਹਾਦਤ ਮਰਤਬੇ ਨੂੰ ਪਹੁੰਚ ਸਕੇ। ਅੱਲਾਹ ਦੇ ਰਸੂਲ (ਸ:) ਨੇ ਫ਼ਰਮਾਇਆ ਕਿ ਕੋਈ ਵੀ ਅਜਿਹਾ ਵਿਅਕਤੀ ਨਹੀਂ ਜਿਸ ਨੂੰ ਮਰਨ ਮਗਰੋਂ ਅੱਲਾਹ ਕੋਲੋਂ ਵਧੀਆ ਬਦਲਾ ਮਿਲੇ ਫੇਰ ਵੀ ਉਹ ਦੁਨਿਆ ਵਿਚ ਮੁੜ ਆਉਣਾ ਪਸੰਦ ਕਰੇ ਭਾਵੇਂ ਕਿ ਉਸ ਨੂੰ ਦੁਨਿਆਂ ਵਿੱਚ ਜੋ ਕੁਜ ਵੀ ਹੈ ਉਸ ਨੂੰ ਉਹ ਸਭ ਕੁਝ ਦੇ ਦਿੱਤਾ ਜਾਵੇ ਛੁੱਟ ਸ਼ਹੀਦ ਤੋਂ ਕਿ ਉਹ ਸ਼ਹਾਦਤ ਦੀ ਵਡਿਆਈ ਦੇਖ ਕੇ ਚਾਹੇਗਾ ਕਿ ਉਹ ਮੁੜ ਸੰਸਾਰ ਵਿਚ ਜਾਵੇ ਅਤੇ ਮੁੜ ਸ਼ਹੀਦ ਹੋਵੇ। (ਸਹੀ ਬੁਖ਼ਾਰੀ, ਹਦੀਸ: 2795)
|
يَٰٓأَيُّهَا ٱلَّذِينَ ءَامَنُوا۟ مَا لَكُمْ إِذَا قِيلَ لَكُمُ ٱنفِرُوا۟ فِى سَبِيلِ ٱللَّهِ ٱثَّاقَلْتُمْ إِلَى ٱلْأَرْضِ ۚ أَرَضِيتُم بِٱلْحَيَوٰةِ ٱلدُّنْيَا مِنَ ٱلْءَاخِرَةِ ۚ فَمَا مَتَٰعُ ٱلْحَيَوٰةِ ٱلدُّنْيَا فِى ٱلْءَاخِرَةِ إِلَّا قَلِيلٌ. ﴿38﴾ |
| 39 ਜੇ ਤੁਸੀਂ (ਲੜਣ ਲਈ) ਨਹੀਂ ਨਿਕਲੋਗੇ ਤਾਂ ਅੱਲਾਹ ਤੁਹਾਨੂੰ ਦਰਦਨਾਕ ਅਜ਼ਾਬ ਦੇਵੇਗਾ ਅਤੇ ਤੁਹਾਡੀ ਥਾਂ ਕਿਸੇ ਹੋਰ ਕੌਮ ਨੂੰ ਲੈ ਆਵੇਗਾ। ਤੁਸੀਂ ਉਸ ਦਾ ਕੁੱਝ ਵੀ ਵਿਗਾੜ ਨਹੀਂ ਸਕੋਗੇ ਜਦ ਕਿ ਅੱਲਾਹ ਹਰ ਪ੍ਰਕਾਰ ਦੀ ਸਮਰਥਾ ਰੱਖਦਾ ਹੈ। | إِلَّا تَنفِرُوا۟ يُعَذِّبْكُمْ عَذَابًا أَلِيمًۭا وَيَسْتَبْدِلْ قَوْمًا غَيْرَكُمْ وَلَا تَضُرُّوهُ شَيْـًۭٔا ۗ وَٱللَّهُ عَلَىٰ كُلِّ شَىْءٍۢ قَدِيرٌ. ﴿39﴾ |
| 40 ਜੇ ਤੁਸੀਂ ਉਹਨਾਂ (ਮੁਹੰਮਦ ਸ:) ਦੀ ਮਦਦ ਨਾ ਕੀਤੀ (ਤਾਂ ਕੁੱਝ ਪਰਵਾਹ ਨਹੀਂ) ਕਿਉਂ ਜੋ ਉਸ ਦੀ ਮਦਦ ਤਾਂ ਅੱਲਾਹ ਨੇ ਉਸ ਵੇਲੇ ਵੀ ਕੀਤੀ ਸੀ ਜਦੋਂ ਉਸ ਨੂੰ ਕਾਫ਼ਿਰਾਂ ਵੱਲੋਂ (ਮੱਕੇ ’ਚੋਂ) ਦੇਸ਼ ਨਿਕਾਲਾ ਦਿੱਤਾ ਗਿਆ ਸੀ। ਜਦੋਂ ਉਹ (ਮੁਹੰਮਦ ਸ:) ਦੋ ਵਿੱਚੋਂ ਦੂਜਾ ਸੀ ਜਦੋਂ ਉਹ ਦੋਵੇਂ (ਸੋਰ ਨਾਂ ਦੀ) ਗੁਫਾ ਵਿਚ ਸੀ, ਜਦੋਂ ਉਹ ਆਪਣੇ ਦੂਜੇ ਸਾਥੀ (ਅਬੂ-ਬਕਰ) ਨੂੰ ਆਖ ਰਹੇ ਸੀ ਕਿ ਡਰ ਨਾ ਬੇਸ਼ੱਕ ਅੱਲਾਹ ਸਾਡੇ ਅੰਗ ਮੰਗ ਹੈ। ਫੇਰ ਅੱਲਾਹ ਨੇ ਉਹਨਾਂ ਉੱਤੇ ਆਪਣੇ ਵੱਲੋਂ ਤਸੱਲੀ ਭੇਜੀ ਅਤੇ ਉਹਨਾਂ ਫ਼ੌਜਾਂ ਰਾਹੀਂ ਉਹਨਾਂ ਦੋਵਾਂ ਦੀ ਮਦਦ ਕੀਤੀ ਜਿਨ੍ਹਾਂ ਨੂੰ ਤੁਸੀਂ ਵੇਖਿਆ ਹੀ ਨਹੀਂ। ਉਸ (ਅੱਲਾਹ) ਨੇ ਕਾਫ਼ਿਰਾਂ ਦੀ ਗੱਲ ਨੂੰ ਨੀਵਾਂ ਕਰ ਦਿੱਤਾ ਅਤੇ ਗੱਲ (ਕਲਮਾਂ) ਤਾਂ ਅੱਲਾਹ ਦੀ ਹੀ ਉੱਚੀ ਹੈ। ਅੱਲਾਹ ਵੱਡਾ ਜ਼ੋਰਾਵਾਰ ਤੇ ਹਿਕਮਤਾਂ ਵਾਲਾ ਹੈ। | إِلَّا تَنصُرُوهُ فَقَدْ نَصَرَهُ ٱللَّهُ إِذْ أَخْرَجَهُ ٱلَّذِينَ كَفَرُوا۟ ثَانِىَ ٱثْنَيْنِ إِذْ هُمَا فِى ٱلْغَارِ إِذْ يَقُولُ لِصَٰحِبِهِۦ لَا تَحْزَنْ إِنَّ ٱللَّهَ مَعَنَا ۖ فَأَنزَلَ ٱللَّهُ سَكِينَتَهُۥ عَلَيْهِ وَأَيَّدَهُۥ بِجُنُودٍۢ لَّمْ تَرَوْهَا وَجَعَلَ كَلِمَةَ ٱلَّذِينَ كَفَرُوا۟ ٱلسُّفْلَىٰ ۗ وَكَلِمَةُ ٱللَّهِ هِىَ ٱلْعُلْيَا ۗ وَٱللَّهُ عَزِيزٌ حَكِيمٌ. ﴿40﴾ |
| 41 (ਹੇ ਮੁਸਲਮਾਨੋ!) ਭਾਵੇਂ ਤੁਸੀਂ ਹੋਲੇ (ਨਿਹੱਥਾ) ਹੋ ਜਾਂ ਭਾਰੇ (ਹਥਿਆਰ-ਬੰਦ) ਹੋਵੋ, ਆਪਣੀ ਜਾਨ ਤੇ ਮਾਲ ਨਾਲ ਅੱਲਾਹ ਦੀ ਰਾਹ ਵਿਚ ਜਿਹਾਦ ਕਰਨ ਲਈ ਨਿਕਲੋ ਇਹ ਤੁਹਾਡੇ ਲਈ ਚੰਗਾ ਹੈ, ਜੇ ਤੁਸੀਂ ਗਿਆਨ ਰੱਖਦੇ ਹੋ। | ٱنفِرُوا۟ خِفَافًۭا وَثِقَالًۭا وَجَٰهِدُوا۟ بِأَمْوَٰلِكُمْ وَأَنفُسِكُمْ فِى سَبِيلِ ٱللَّهِ ۚ ذَٰلِكُمْ خَيْرٌۭ لَّكُمْ إِن كُنتُمْ تَعْلَمُونَ. ﴿41﴾ |
| 42 (ਹੇ ਨਬੀ!) ਜੇ ਲਾਭ ਮਿਲਣ ਵਿਚ ਛੇਤੀ ਹੁੰਦੀ ਅਤੇ ਸਫਰ ਵੀ ਆਸਾਨ ਹੁੰਦਾ ਤਾਂ ਇਹ (ਮੁਨਾਫ਼ਿਕ) ਲਾਜ਼ਮੀ ਤੁਹਾਡੇ ਪਿੱਛੇ ਹੋ ਜਾਂਦੇ ਪਰ ਇਹ ਪੈਂਡਾ ਇਹਨਾਂ ਨੂੰ ਵੱਡਾ ਹੀ ਔਖਾ ਵਿਖਾਈ ਦੇਣ ਲੱਗ ਪਿਆ ਹੁਣ ਇਹ ਲੋਕੀ ਅੱਲਾਹ ਦੀਆਂ ਕਸਮਾਂ ਖਾ ਖਾ ਕੇ ਆਖਣਗੇ ਕਿ ਜੇ ਸਾਡੇ ਵਿਚ ਤਾਕਤ ਹੁੰਦੀ ਤਾਂ ਅਸੀਂ ਜ਼ਰੂਰ ਹੀ ਤੁਹਾਡੇ ਨਾਲ (ਜੰਗ ਲਈ) ਨਿਕਲਦੇ। ਇਹ ਝੂਠੀਆਂ ਕਸਮਾਂ ਖਾ ਕੇ ਆਪਣੇ ਆਪ ਨੂੰ ਹੀ ਹਲਾਕ ਕਰ ਰਹੇ ਹਨ। ਇਹਨਾਂ ਦੇ ਝੂਠ ਦੀ ਪੂਰੀ ਜਾਣਕਾਰੀ ਅੱਲਾਹ ਰੱਖਦਾ ਹੈ। | لَوْ كَانَ عَرَضًۭا قَرِيبًۭا وَسَفَرًۭا قَاصِدًۭا لَّٱتَّبَعُوكَ وَلَٰكِنۢ بَعُدَتْ عَلَيْهِمُ ٱلشُّقَّةُ ۚ وَسَيَحْلِفُونَ بِٱللَّهِ لَوِ ٱسْتَطَعْنَا لَخَرَجْنَا مَعَكُمْ يُهْلِكُونَ أَنفُسَهُمْ وَٱللَّهُ يَعْلَمُ إِنَّهُمْ لَكَٰذِبُونَ. ﴿42﴾ |
| 43 ਹੇ ਨਬੀ! ਅੱਲਾਹ ਨੇ ਤੁਹਾਨੂੰ ਮੁਆਫ਼ ਕਰ ਦਿੱਤਾ ਤੁਸੀਂ ਇਹਨਾਂ (ਮੁਨਾਫ਼ਿਕਾਂ) ਨੂੰ (ਜੰਗ ਵਿਚ ਨਾ ਜਾਣ ਦੀ) ਛੂਟ ਕਿਉਂ ਦਿੱਤੀ? (ਜੇ ਤੁਸੀਂ ਛੂਟ ਨਾ ਦਿੰਦੇ) ਤਾਂ ਤੁਹਾਡੇ ਸਾਹਮਣੇ ਸੱਚੇ ਲੋਕ ਵੀ ਆ ਜਾਂਦੇ ਅਤੇ ਤੁਸੀਂ ਝੂਠੇ ਲੋਕਾਂ ਨੂੰ ਵੀ ਜਾਣ ਜਾਂਦੇ। | عَفَا ٱللَّهُ عَنكَ لِمَ أَذِنتَ لَهُمْ حَتَّىٰ يَتَبَيَّنَ لَكَ ٱلَّذِينَ صَدَقُوا۟ وَتَعْلَمَ ٱلْكَٰذِبِينَ. ﴿43﴾ |
| 44 (ਹੇ ਨਬੀ!) ਜਿਹੜੇ ਲੋਕ ਅੱਲਾਹ ਅਤੇ ਆਖ਼ਿਰਤ ਦੇ ਦਿਹਾੜੇ ’ਤੇ (ਸੱਚੇ ਮਨੋਂ) ਈਮਾਨ ਰਖਦੇ ਹਨ, ਉਹ ਤੁਹਾਥੋਂ ਉਹ ਅਪਣੇ ਧਨ ਨਾਲ ਤੇ ਆਪਣੀਆਂ ਜਾਨਾਂ ਨਾਲ ਜਿਹਾਦ ਕਰਨ ਤੋਂ ਛੂਟ ਨਹੀਂ ਮੰਗਦੇ। ਅੱਲਾਹ ਪਰਹੇਜ਼ਗਾਰਾ ਨੂੰ ਚੰਗੀ ਤਰ੍ਹਾਂ ਜਾਣਦਾ ਹੈ। | لَا يَسْتَـْٔذِنُكَ ٱلَّذِينَ يُؤْمِنُونَ بِٱللَّهِ وَٱلْيَوْمِ ٱلْءَاخِرِ أَن يُجَٰهِدُوا۟ بِأَمْوَٰلِهِمْ وَأَنفُسِهِمْ ۗ وَٱللَّهُ عَلِيمٌۢ بِٱلْمُتَّقِينَ. ﴿44﴾ |
| 45 ਇਹ (ਨਾ ਲੜਣ ਦੀ) ਆਗਿਆ ਤਾਂ ਤੁਹਾਥੋਂ ਕੇਵਲ ਉਹੀਓ ਮੰਗਦੇ ਹਨ, ਜਿਨ੍ਹਾਂ ਨੂੰ ਨਾ ਤਾਂ ਅੱਲਾਹ ’ਤੇ ਈਮਾਨ ਹੈ ਨਾ ਆਖ਼ਿਰਤ ਦੇ ਦਿਨ ’ਤੇ ਵਿਸ਼ਵਾਸ ਹੈ, ਉਨ੍ਹਾਂ ਦੇ ਦਿਲ ਸ਼ੰਕਾ ਵਿਚ ਫਸੇ ਹੋਏ ਹਨ, ਉਹ ਆਪਣੇ ਸ਼ੱਕ ਵਿਚ ਹੀ ਡਾਵਾਂ-ਡੋਲ ਹਨ। | إِنَّمَا يَسْتَـْٔذِنُكَ ٱلَّذِينَ لَا يُؤْمِنُونَ بِٱللَّهِ وَٱلْيَوْمِ ٱلْءَاخِرِ وَٱرْتَابَتْ قُلُوبُهُمْ فَهُمْ فِى رَيْبِهِمْ يَتَرَدَّدُونَ. ﴿45﴾ |
| 46 ਜੇ ਉਹਨਾਂ ਦੀ ਇੱਛਾ ਜਿਹਾਦ ਲਈ ਨਿਕਲਣ ਦੀ ਹੁੰਦੀ ਤਾਂ ਉਹ ਇਸ ਲਈ ਕੁੱਝ ਤਾਂ ਸਾਮਾਨ ਤਿਆਰ ਰੱਖਦੇ, ਪਰ ਅੱਲਾਹ ਨੂੰ ਉਹਨਾਂ ਦਾ ਨਿਕਲਣਾ ਪਸੰਦ ਹੀ ਨਹੀਂ ਸੀ, ਇਸ ਲਈ ਉਹਨਾਂ ਨੂੰ ਸੁਸਤ ਕਰ ਦਿੱਤਾ ਅਤੇ ਉਹਨਾਂ ਨੂੰ ਆਖ ਦਿੱਤਾ ਕਿ ਤੁਸੀਂ ਬੈਠਣ ਵਾਲਿਆਂ ਨਾਲ ਹੀ ਬੈਠੇ ਰਹੋ। | ۞ وَلَوْ أَرَادُوا۟ ٱلْخُرُوجَ لَأَعَدُّوا۟ لَهُۥ عُدَّةًۭ وَلَٰكِن كَرِهَ ٱللَّهُ ٱنۢبِعَاثَهُمْ فَثَبَّطَهُمْ وَقِيلَ ٱقْعُدُوا۟ مَعَ ٱلْقَٰعِدِينَ. ﴿46﴾ |
| 47 ਜੇ ਇਹ (ਮੁਨਾਫ਼ਿਕ) ਤੁਹਾਡੇ ਨਾਲ ਨਿਕਲ ਵੀ ਜਾਂਦੇ ਤਾਂ ਵੀ ਤੁਹਾਡੀਆਂ ਪਰੇਸ਼ਾਨੀਆਂ ਵਿਚ ਵਾਧਾ ਹੀ ਕਰਦੇ। ਉਹ ਤੁਹਾਡੇ ਵਿਚਾਲੇ ਫ਼ਿਤਨਾ ਫ਼ਸਾਦ ਫੈਲਾਉਣ ਲਈ ਭੱਜ-ਨੱਠ ਕਰਦੇ, ਤੁਹਾਡੇ ਵਿਚਾਲੇ ਇਹਨਾਂ ਦੇ ਜਾਸੂਸ ਵੀ ਹਨ। ਅੱਲਾਹ ਇਹਨਾਂ ਜ਼ਾਲਮਾਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ। | لَوْ خَرَجُوا۟ فِيكُم مَّا زَادُوكُمْ إِلَّا خَبَالًۭا وَلَأَوْضَعُوا۟ خِلَٰلَكُمْ يَبْغُونَكُمُ ٱلْفِتْنَةَ وَفِيكُمْ سَمَّٰعُونَ لَهُمْ ۗ وَٱللَّهُ عَلِيمٌۢ بِٱلظَّٰلِمِينَ. ﴿47﴾ |
| 48 (ਹੇ ਨਬੀ!) ਇਸ ਤੋਂ ਪਹਿਲਾਂ ਵੀ ਇਹ (ਮੁਨਾਫ਼ਿਕ) ਲੋਕੀ ਫ਼ਿਤਨਾ ਫੈਲਾਉਣ ਦੇ ਜਤਨ ਕਰਦੇ ਰਹੇ ਹਨ ਅਤੇ ਤੁਾਹਾਡੇ ਕੰਮਾਂ ਨੂੰ ਅਸਫ਼ਲ ਬਣਾਉਣ ਵਿਚ ਲੱਗੇ ਰਹੇ, ਇੱਥੋਂ ਤਕ ਕਿ ਹੱਕ ਆ ਗਿਆ ਅਤੇ ਅੱਲਾਹ ਦਾ ਹੁਕਮ ਭਾਰੂ ਹੋ ਗਿਆ ਜਦ ਕਿ ਉਹ (ਹੱਕ ਨੂੰ) ਨਾ-ਪਸੰਦ ਕਰਦੇ ਸਨ। | لَقَدِ ٱبْتَغَوُا۟ ٱلْفِتْنَةَ مِن قَبْلُ وَقَلَّبُوا۟ لَكَ ٱلْأُمُورَ حَتَّىٰ جَآءَ ٱلْحَقُّ وَظَهَرَ أَمْرُ ٱللَّهِ وَهُمْ كَٰرِهُونَ. ﴿48﴾ |
| 49 ਇਹਨਾਂ ਵਿੱਚੋਂ ਕੋਈ ਤੁਹਾਨੂੰ ਕਹਿੰਦਾ ਹੈ ਕਿ ਮੈਨੂੰ ਛੁੱਟੀ ਦੇ ਦਿਓ, ਮੈਨੂੰ ਅਜ਼ਮਾਇਸ਼ (ਬਿਪਤਾ) ਵਿਚ ਨਾ ਪਾਓ, ਖ਼ਬਰਦਾਰ ਉਹ ਤਾਂ ਅਜ਼ਮਾਇਸ਼ ਵਿਚ ਫਸ ਚੁੱਕੇ ਹਨ ਅਤੇ ਬੇਸ਼ੱਕ ਨਰਕ ਇਹਨਾਂ ਕਾਫ਼ਿਰਾਂ ਨੂੰ ਘੇਰਨ ਵਾਲੀ ਹੈ। | وَمِنْهُم مَّن يَقُولُ ٱئْذَن لِّى وَلَا تَفْتِنِّىٓ ۚ أَلَا فِى ٱلْفِتْنَةِ سَقَطُوا۟ ۗ وَإِنَّ جَهَنَّمَ لَمُحِيطَةٌۢ بِٱلْكَٰفِرِينَ. ﴿49﴾ |
| 50 (ਹੇ ਨਬੀ!) ਜੇ ਤੁਹਾਨੂੰ ਕੋਈ ਲਾਭ ਹੁੰਦਾ ਹੈ ਤਾਂ ਇਹਨਾਂ ਨੂੰ ਦੁੱਖ ਹੁੰਦਾ ਹੈ, ਜੇ ਕੋਈ ਬਿਪਤਾ ਆਉਂਦੀ ਹੈ ਤਾਂ ਆਖਦੇ ਹਨ ਕਿ ਅਸੀਂ ਤਾਂ ਪਹਿਲਾਂ ਹੀ ਆਪਣੇ ਪ੍ਰਤੀ ਸੁਰੱਖਿਅਤ ਨੀਤੀ ਆਪਣਾਈ ਸੀ। ਇੰਜ ਉਹ ਪ੍ਰਸੰਨ-ਚਿਤ ਹੋਕੇ ਪਰਤਦੇ ਹਨ। | إِن تُصِبْكَ حَسَنَةٌۭ تَسُؤْهُمْ ۖ وَإِن تُصِبْكَ مُصِيبَةٌۭ يَقُولُوا۟ قَدْ أَخَذْنَآ أَمْرَنَا مِن قَبْلُ وَيَتَوَلَّوا۟ وَّهُمْ فَرِحُونَ. ﴿50﴾ |
| 51 (ਹੇ ਨਬੀ!) ਆਖ ਦਿਓ! ਕਿ ਸਾਨੂੰ ਤਾਂ ਕੇਵਲ ਉਹੀਓ ਮੁਸੀਬਤ ਪਹੁੰਚੇਗੀ ਜੋ ਅੱਲਾਹ ਨੇ ਸਾਡੇ ਲਈ ਲਿਖ ਛੱਡੀ ਹੈ। ਉਹੀਓ ਸਾਡਾ ਕਾਰਜ ਸਾਧਕ ਹੈ। ਮੋਮਿਨਾਂ ਨੂੰ ਉਸੇ ’ਤੇ ਹੀ ਭਰੋਸਾ ਕਰਨਾ ਚਾਹੀਦਾ ਹੈ। | قُل لَّن يُصِيبَنَآ إِلَّا مَا كَتَبَ ٱللَّهُ لَنَا هُوَ مَوْلَىٰنَا ۚ وَعَلَى ٱللَّهِ فَلْيَتَوَكَّلِ ٱلْمُؤْمِنُونَ. ﴿51﴾ |
| 52 (ਹੇ ਨਬੀ!) ਆਖ ਦਿਓ! ਹੇ ਮੁਨਾਫ਼ਿਕੋ! ਕਿ ਤੁਸੀਂ ਸਾਡੇ ਹੱਕ ਵਿਚ ਲਿਖਿਆ ਹੋਈਆਂ ਦੋ ਭਲਾਈਆਂ ਵਿੱਚੋਂ ਕਿਸੇ ਇਕ (ਜਿਤ ਜਾ ਸ਼ਹਾਦਤ) ਦੀ ਉਡੀਕ ਕਰ ਰਹੇ ਹੋ ਅਤੇ ਅਸੀਂ ਤੁਹਾਡੇ ਹੱਕ ਵਿਚ ਇਸ ਗੱਲ ਦੀ ਉਡੀਕ ਵਿਚ ਹਾਂ ਕਿ ਅੱਲਾਹ ਤੁਹਾਨੂੰ ਆਪਣੇ ਕੋਲ ਤੋਂ ਅਜ਼ਾਬ ਦੇਵੇ ਜਾਂ ਸਾਡੇ ਹੱਥੋਂ ਅਜ਼ਾਬ ਦੁਆਵੇ। ਚੰਗਾ ਤਾਂ ਹੁਣ ਤੁਸੀਂ ਵੀ ਉਡੀਕ ਕਰੋ ਤੁਹਾਡੇ ਨਾਲ ਅਸੀਂ ਵੀ ਉਡੀਕ ਕਰਦੇ ਹਾਂ। | قُلْ هَلْ تَرَبَّصُونَ بِنَآ إِلَّآ إِحْدَى ٱلْحُسْنَيَيْنِ ۖ وَنَحْنُ نَتَرَبَّصُ بِكُمْ أَن يُصِيبَكُمُ ٱللَّهُ بِعَذَابٍۢ مِّنْ عِندِهِۦٓ أَوْ بِأَيْدِينَا ۖ فَتَرَبَّصُوٓا۟ إِنَّا مَعَكُم مُّتَرَبِّصُونَ. ﴿52﴾ |
| 53 (ਹੇ ਨਬੀ!) ਆਖ ਦਿਓ! ਹੇ ਮੁਨਾਫਿਕੋ! ਤੁਸੀਂ ਭਾਵੇਂ ਚਾਹੁੰਦੇ ਹੋਏ ਖ਼ਰਚ ਕਰੋ ਜਾਂ ਨਾ ਚਾਹੁੰਦੇ ਹੋਏ, ਤੁਹਾਥੋਂ ਉੱਕਾ ਹੀ ਸਵੀਕਾਰ ਨਹੀਂ ਕੀਤਾ ਜਾਵੇਗਾ, ਤੁਸੀਂ ਤਾਂ ਝੂਠੇ ਲੋਕ ਹੋ। | قُلْ أَنفِقُوا۟ طَوْعًا أَوْ كَرْهًۭا لَّن يُتَقَبَّلَ مِنكُمْ ۖ إِنَّكُمْ كُنتُمْ قَوْمًۭا فَٰسِقِينَ. ﴿53﴾ |
|
54
ਇਹਨਾਂ ਦੇ ਖ਼ਰਚ ਕੀਤੇ ਹੋਏ ਮਾਲ ਨੂੰ ਨਾ ਕਬੂਲ ਕਰਨ ਦਾ ਇਸ ਤੋਂ ਛੁੱਟ ਹੋਰ ਕੋਈ ਕਾਰਨ ਨਹੀਂ ਕਿ ਇਹ ਅੱਲਾਹ ਅਤੇ ਉਸ ਦੇ ਰਸੂਲ ਦੇ ਇਨਕਾਰੀ ਹਨ ਅਤੇ ਆਪਣੀਆਂ ਨਮਾਜ਼ਾਂ ਲਈ ਵੀ ਜਕੋ-ਜਕੀ ਆਉਂਦੇ ਹਨ[12] ਅਤੇ ਰੱਬ ਦੀ ਰਾਹ ਵਿਚ ਵੀ ਨਾ ਚਾਹੁੰਦੇ ਹੋਏ ਖ਼ਰਚ ਕਰਦੇ ਹਨ।
[12] ਇਸ ਤੋਂ ਪਤਾ ਚਲਪਾ ਹੈ ਕਿ ਨਮਾਜ਼ ਵਿਚ ਸੁਸਤੀ ਕਰਨਾ ਮੁਨਾਫ਼ਿਕਾਂ ਦਾ ਕੰਮ ਹੈ। ਅੱਲਾਹ ਦੇ ਰਸੂਲ (ਸ:) ਨੇ ਫ਼ਰਮਾਇਆ ਕਿ ਫ਼ਜਰ ਤੇ ਇਸ਼ਾ ਦੀ ਨਮਾਜ਼ ਮੁਨਾਫ਼ਿਕਾਂ ਉੱਤੇ ਸਭ ਤੋਂ ਭਾਰੀ ਹੁੰਦੀ ਹੈ। ਪਰ ਜੇ ਉਹਨਾਂ ਨੂੰ ਇਸ ਗੱਲ ਦਾ ਗਿਆਨ ਹੋ ਜਾਵੇ ਕਿ ਇਹਨਾਂ ਦੋਵਾਂ ਨਮਾਜ਼ਾਂ ਦਾ ਕਿੰਨਾਂ ਵੱਡਾ ਬਦਲਾ ਹੈ ਤਾਂ ਉਹ ਜ਼ਰੂਰ ਮਸੀਤਾਂ ਵਿਚ ਆਉਣਗੇ ਭਾਵੇ ਉਹਨਾਂ ਨੂੰ ਰਿੰਗੜਦੇ ਹੋਏ ਹੀ ਕਿਉਂ ਨਾ ਆਉਣਾ ਪਵੇ। ਅੱਲਾਹ ਦੇ ਰਸੂਲ (ਸ:) ਨੇ ਇਹ ਵੀ ਫ਼ਰਮਾਇਆ ਕਿ ਮੈਂ ਮੁਅੱਜ਼ਨ ਨੂੰ ਅਕਾਮਤ ਦਾ ਹੁਕਮ ਦਵਾਂ ਅਤੇ ਫੇਰ ਉਹ ਅਕਾਮਤ ਕਹੇ ਅਤੇ ਮੈਂ ਕਿਸੇ ਦੂਜੇ ਵਿਅਕਤੀ ਨੂੰ ਹੁਕਮ ਦਵਾਂ ਕਿ ਉਹ ਲੋਕਾਂ ਦੀ ਇਮਾਮਤ ਕਰਵਾਏ, ਫੇਰ ਮੈਂ ਅੱਗ ਲੈ ਕੇ ਉਹਨਾਂ ਲੋਕਾਂ ਦੇ ਘਰਾਂ ਨੂੰ ਅੱਗ ਲਾ ਦਵਾਂ ਜਿਹੜੇ ਆਪਣੇ ਘਰੋਂ ਨਮਾਜ਼ ਲਈ ਨਹੀਂ ਨਿਕਲੇ। ਉਹਨਾਂ ਨੂੰ ਮੈਂ ਸਨੇ ਉਹਨਾਂ ਦੇ ਘਰ ਦੇ ਜਲਾ ਦਵਾਂ। (ਸਹੀ ਬੁਖ਼ਾਰੀ, ਹਦੀਸ: 657)
|
وَمَا مَنَعَهُمْ أَن تُقْبَلَ مِنْهُمْ نَفَقَٰتُهُمْ إِلَّآ أَنَّهُمْ كَفَرُوا۟ بِٱللَّهِ وَبِرَسُولِهِۦ وَلَا يَأْتُونَ ٱلصَّلَوٰةَ إِلَّا وَهُمْ كُسَالَىٰ وَلَا يُنفِقُونَ إِلَّا وَهُمْ كَٰرِهُونَ. ﴿54﴾ |
| 55 ਸੋ ਤੁਹਾਨੂੰ ਇਹਨਾਂ ਦੀ ਦੌਲਤ ਤੇ ਸੰਤਾਨ ਕਿਸੇ ਧੋਖੇ ਵਿਚ ਨਾ ਪਾ ਦੇਵੇ। ਅੱਲਾਹ ਤਾਂ ਇਹੋ ਚਾਹੁੰਦਾ ਹੈ ਕਿ ਇਸੇ (ਧਨ ਤੇ ਔਲਾਦ) ਰਾਹੀਂ ਇਹਨਾਂ ਨੂੰ ਸੰਸਾਰਿਕ ਜੀਵਨ ਵਿਚ ਹੀ ਸਜ਼ਾ ਦੇ ਦੇਵੇ ਅਤੇ ਕੁਫ਼ਰ ਦੀ ਹਾਲਤ ਵਿਚ ਹੀ ਇਹਨਾਂ ਦੀ ਮੌਤ ਹੋਵੇ। | فَلَا تُعْجِبْكَ أَمْوَٰلُهُمْ وَلَآ أَوْلَٰدُهُمْ ۚ إِنَّمَا يُرِيدُ ٱللَّهُ لِيُعَذِّبَهُم بِهَا فِى ٱلْحَيَوٰةِ ٱلدُّنْيَا وَتَزْهَقَ أَنفُسُهُمْ وَهُمْ كَٰفِرُونَ. ﴿55﴾ |
| 56 ਇਹ ਅੱਲਾਹ ਦੀਆਂ ਕਸਮਾਂ ਖਾ ਖਾ ਕੇ ਕਹਿੰਦੇ ਹਨ ਕਿ ਅਸੀਂ ਤੁਹਾਡੇ ਵਿੱਚੋਂ ਹੀ ਹਾਂ, ਜਦ ਕਿ ਉਹ ਉੱਕਾ ਹੀ ਤੁਹਾਡੇ ਵਿੱਚੋਂ ਨਹੀਂ, ਸਗੋਂ ਇਹ ਤਾਂ ਤੁਹਾਥੋਂ ਡਰਦੇ ਹਨ। | وَيَحْلِفُونَ بِٱللَّهِ إِنَّهُمْ لَمِنكُمْ وَمَا هُم مِّنكُمْ وَلَٰكِنَّهُمْ قَوْمٌۭ يَفْرَقُونَ. ﴿56﴾ |
| 57 ਜੇ ਉਹਨਾਂ ਨੂੰ ਕੋਈ ਸ਼ਰਨ ਅਸਥਾਨ ਜਾਂ ਕੋਈ ਖੋਹ ਜਾਂ ਕੋਈ ਸਿਰ ਛਪਾਉਣ ਦੀ ਥਾਂ ਮਿਲ ਜਾਵੇ ਤਾਂ ਇਹ ਸਭ ਕੁੱਝ ਛੱਡ ਕੇ ਉਸੇ ਵੱਲ ਨੱਸੇ ਜਾਣਗੇ। | لَوْ يَجِدُونَ مَلْجَـًٔا أَوْ مَغَٰرَٰتٍ أَوْ مُدَّخَلًۭا لَّوَلَّوْا۟ إِلَيْهِ وَهُمْ يَجْمَحُونَ. ﴿57﴾ |
| 58 (ਹੇ ਨਬੀ!) ਇਹਨਾਂ ਵਿਚ ਉਹ ਵੀ ਹਨ ਜਿਹੜੇ ਸਦਕਿਆਂ ਦੀ ਵੰਡ ਪ੍ਰਤੀ ਤੁਹਾਡੇ ਉੱਤੇ ਇਤਰਾਜ਼ ਕਰਦੇ ਹਨ, ਜੇਕਰ ਇਹਨਾਂ ਨੂੰ ਇਸ (ਮਾਲ) ਵਿੱਚੋਂ ਕੁੱਝ ਮਿਲ ਜਾਵੇ ਤਾਂ ਖ਼ੁਸ਼ ਹੁੰਦੇ ਹਨ ਜੇ ਨਾ ਮਿਲੇ ਤਾਂ ਵਿਗੜਣ ਲੱਗ ਜਾਂਦੇ ਹਨ। | وَمِنْهُم مَّن يَلْمِزُكَ فِى ٱلصَّدَقَٰتِ فَإِنْ أُعْطُوا۟ مِنْهَا رَضُوا۟ وَإِن لَّمْ يُعْطَوْا۟ مِنْهَآ إِذَا هُمْ يَسْخَطُونَ. ﴿58﴾ |
| 59 ਕਿੰਨਾ ਚੰਗਾ ਹੁੰਦਾ ਕਿ ਅੱਲਾਹ ਤੇ ਉਸ ਦੇ ਰਸੂਲ ਨੇ ਉਹਨਾਂ ਨੂੰ ਜੋ ਕੁੱਝ ਵੀ ਦਿੱਤਾ ਸੀ ਉਸੇ ’ਤੇ ਹੀ ਰਾਜ਼ੀ ਰਹਿੰਦੇ ਅਤੇ ਆਖਦੇ ਕਿ ਸਾਡੇ ਲਈ ਅੱਲਾਹ ਹੀ ਬਥੇਰਾ ਹੈ, ਛੇਤੀ ਹੀ ਅੱਲਾਹ ਤੇ ਉਸ ਦਾ ਰਸੂਲ ਸਾਨੂੰ ਆਪਣੇ ਫ਼ਜ਼ਲਾਂ ਨਾਲ ਨਿਵਾਜ਼ੇਗਾ। ਅਸੀਂ ਤਾਂ ਅੱਲਾਹ ਤੋਂ ਹੀ ਆਸਾਂ ਰੱਖਣ ਵਾਲੇ ਹਾਂ। | وَلَوْ أَنَّهُمْ رَضُوا۟ مَآ ءَاتَىٰهُمُ ٱللَّهُ وَرَسُولُهُۥ وَقَالُوا۟ حَسْبُنَا ٱللَّهُ سَيُؤْتِينَا ٱللَّهُ مِن فَضْلِهِۦ وَرَسُولُهُۥٓ إِنَّآ إِلَى ٱللَّهِ رَٰغِبُونَ. ﴿59﴾ |
|
60
ਇਹ ਸਦਕਾ (ਜ਼ਕਾਤ) ਤਾਂ ਕੇਵਲ ਫ਼ਕੀਰਾਂ (ਗ਼ਰੀਬਾਂ) ਲਈ, ਮਸਕੀਨਾਂ[13] ਲਈ, ਸਦਕਾ ਵਸੂਲ ਕਰਨ ਵਾਲੇ ਕਰਮਚਾਰੀਆਂ ਲਈ, ਉਹਨਾਂ ਲੋਕਾਂ ਦੀ ਦਿਲਦਾਰੀ ਲਈ ਜਿਨ੍ਹਾਂ ਦੇ ਦਿਲ ਜੋੜਨ ਦੀ ਚਾਹ ਹੋਵੇ, ਗ਼ੁਲਾਮੀ ਤੋਂ ਗਰਦਨਾਂ ਛੁਡਵਾਉਣ ਲਈ, ਕਰਜ਼ਦਾਰਾਂ ਨੂੰ ਕਰਜ਼ ਤੋਂ ਬਚਾਉਣ ਲਈ, ਅੱਲਾਹ ਦੀ ਰਾਹ ਵਿਚ ਅਤੇ ਮੁਸਾਫ਼ਰਾਂ ਦੀ ਸਹਾਇਤਾ ਲਈ ਹੈ। ਇਹ (ਵੰਡ) ਅੱਲਾਹ ਵੱਲੋਂ ਫ਼ਰਜ਼ ਕੀਤੀ ਗਈ ਹੈ ਅੱਲਾਹ ਸਭ ਕੁੱਝ ਜਾਣਨ ਵਾਲਾ ਤੇ ਸਿਆਣਾ ਹੈ।
[13] ਵੇਖੋ ਸੂਰਤ ਅਲ-ਬਕਰਹ, ਹਾਸ਼ੀਆ ਆਇਤ 273, 83/2
|
۞ إِنَّمَا ٱلصَّدَقَٰتُ لِلْفُقَرَآءِ وَٱلْمَسَٰكِينِ وَٱلْعَٰمِلِينَ عَلَيْهَا وَٱلْمُؤَلَّفَةِ قُلُوبُهُمْ وَفِى ٱلرِّقَابِ وَٱلْغَٰرِمِينَ وَفِى سَبِيلِ ٱللَّهِ وَٱبْنِ ٱلسَّبِيلِ ۖ فَرِيضَةًۭ مِّنَ ٱللَّهِ ۗ وَٱللَّهُ عَلِيمٌ حَكِيمٌۭ. ﴿60﴾ |
| 61 ਇਹਨਾਂ (ਮੁਨਾਫ਼ਿਕਾਂ) ਵਿੱਚ ਉਹ ਵੀ ਹਨ ਜਿਹੜੇ ਨਬੀ (ਸ:) ਨੂੰ ਤਕਲੀਫ਼ਾਂ ਦਿੰਦੇ ਹਨ ਅਤੇ ਆਖਦੇ ਹਨ ਕਿ ਕੰਨਾਂ ਦਾ ਕੱਚਾ ਹੈ (ਹੇ ਨਬੀ!) ਤੁਸੀਂ ਆਖੋ ਕਿ ਉਹ ਕੰਨ ਤੁਹਾਡੇ ਭਲੇ ਦੀ ਹੀ ਗੱਲ ਸੁਣਦੇ ਹਨ। ਉਹ ਅੱਲਾਹ ’ਤੇ ਈਮਾਨ ਰੱਖਦਾ ਹੈ ਅਤੇ ਮੁਸਲਮਾਨਾਂ ਦੀਆਂ ਗੱਲਾਂ ਦਾ ਵਿਸ਼ਵਾਸ ਕਰਦਾ ਹੈ ਅਤੇ ਤੁਹਾਡੇ ਵਿੱਚੋਂ ਜੋ ਵੀ ਈਮਾਨ ਵਾਲਾ ਹੈ, ਇਹ (ਰਸੂਲ) ਉਹਨਾਂ ਲਈ ਰਹਿਮਤ ਹੈ। ਜਿਹੜੇ ਲੋਕੀ ਅੱਲਾਹ ਦੇ ਰਸੂਲ ਨੂੰ ਤਕਲੀਫ਼ਾਂ ਦਿੰਦੇ ਹਨ ਉਹਨਾਂ ਲਈ ਦੁਖਦਾਈ ਅਜ਼ਾਬ ਹੈ। | وَمِنْهُمُ ٱلَّذِينَ يُؤْذُونَ ٱلنَّبِىَّ وَيَقُولُونَ هُوَ أُذُنٌۭ ۚ قُلْ أُذُنُ خَيْرٍۢ لَّكُمْ يُؤْمِنُ بِٱللَّهِ وَيُؤْمِنُ لِلْمُؤْمِنِينَ وَرَحْمَةٌۭ لِّلَّذِينَ ءَامَنُوا۟ مِنكُمْ ۚ وَٱلَّذِينَ يُؤْذُونَ رَسُولَ ٱللَّهِ لَهُمْ عَذَابٌ أَلِيمٌۭ. ﴿61﴾ |
| 62 (ਹੇ ਮੋਮਿਨੋ!) ਇਹ ਲੋਕ ਕੇਵਲ ਤੁਹਾਨੂੰ ਖ਼ੁਸ਼ ਕਰਨ ਲਈ ਤੁਹਾਡੇ ਸਾਹਮਣੇ ਅੱਲਾਹ ਦੀਆਂ ਸੁੰਹਾਂ ਖਾਂਦੇ ਹਨ ਜੇ ਇਹ ਮੋਮਿਨ ਹੁੰਦੇ ਤਾਂ ਅੱਲਾਹ ਅਤੇ ਉਸ ਦੇ ਰਸੂਲ ਨੂੰ ਖ਼ੁਸ਼ ਕਰਨ ਦਾ ਵੱਧ ਹੱਕ ਬਣਦਾ ਸੀ। | يَحْلِفُونَ بِٱللَّهِ لَكُمْ لِيُرْضُوكُمْ وَٱللَّهُ وَرَسُولُهُۥٓ أَحَقُّ أَن يُرْضُوهُ إِن كَانُوا۟ مُؤْمِنِينَ. ﴿62﴾ |
| 63 ਕੀ ਇਹ ਨਹੀਂ ਜਾਣਦੇ ਕਿ ਜਿਹੜਾ ਵੀ ਅੱਲਾਹ ਅਤੇ ਉਸ ਦੇ ਰਸੂਲ ਦਾ ਵਿਰੋਧ ਕਰੇਗਾ ਉਸ ਲਈ ਨਰਕ ਦੀ ਅੱਗ ਹੈ ਜਿਸ ਵਿਚ ਉਹ ਸਦਾ ਰਹਿਣਗੇ, ਇਹੋ ਅਸਲੀ ਜ਼ਲਾਲਤ ਹੈ। | أَلَمْ يَعْلَمُوٓا۟ أَنَّهُۥ مَن يُحَادِدِ ٱللَّهَ وَرَسُولَهُۥ فَأَنَّ لَهُۥ نَارَ جَهَنَّمَ خَٰلِدًۭا فِيهَا ۚ ذَٰلِكَ ٱلْخِزْىُ ٱلْعَظِيمُ. ﴿63﴾ |
| 64 ਮੁਨਾਫ਼ਿਕਾਂ ਨੂੰ ਹਰ ਵੇਲੇ ਇਹੋ ਡਰ ਲੱਗਿਆ ਰਹਿੰਦਾ ਹੈ ਕਿ ਮੁਸਲਮਾਨਾਂ ਉੱਤੇ ਕੋਈ ਸੂਰਤ ਅਜਿਹੀ ਨਾ ਉੱਤਰ ਆਵੇ ਜਿਹੜੀ ਉਹਨਾਂ (ਮੁਸਲਮਾਨਾਂ) ਨੂੰ ਇਹਨਾਂ (ਮੁਨਾਫ਼ਿਕਾਂ) ਦੇ ਮਨ ਦੀਆਂ ਗੱਲਾਂ ਦੱਸ ਦੇਵੇ। (ਹੇ ਨਬੀ!) ਆਖ ਦਿਓ! ਕਿ ਤੁਸੀਂ ਮਖੌਲ ਕਰਦੇ ਰਹੋ, ਬੇਸ਼ੱਕ ਅੱਲਾਹ ਉਹ ਸਭ ਪ੍ਰਗਟ ਕਰਨ ਵਾਲਾ ਹੈ ਜਿਸ ਗੱਲ ਤੋਂ ਤੁਸੀਂ ਡਰਦੇ ਹੋ। | يَحْذَرُ ٱلْمُنَٰفِقُونَ أَن تُنَزَّلَ عَلَيْهِمْ سُورَةٌۭ تُنَبِّئُهُم بِمَا فِى قُلُوبِهِمْ ۚ قُلِ ٱسْتَهْزِءُوٓا۟ إِنَّ ٱللَّهَ مُخْرِجٌۭ مَّا تَحْذَرُونَ. ﴿64﴾ |
| 65 ਜੇ ਤੁਸੀਂ ਉਹਨਾਂ ਤੋਂ ਪੁੱਛੋ ਤਾਂ ਝਟ ਆਖ ਦੇਣਗੇ ਕਿ ਅਸੀਂ ਤਾਂ ਆਪੋ ਵਿਚ ਹਾਸਾ-ਮਖੌਲ ਤੇ ਦਿਲ-ਲਗੀ ਕਰਦੇ ਸੀ। (ਹੇ ਨਬੀ!) ਆਖ ਦਿਓ! (ਹੇ ਮੁਨਾਫ਼ਿਕੋ) ਕੀ ਅੱਲਾਹ ਉਸ ਦੀਆਂ ਆਇਤਾਂ ਅਤੇ ਉਸ ਦਾ ਰਸੂਲ ਹੀ ਤੁਹਾਡੇ ਮਖੌਲ ਕਰਨ ਲਈ ਰਹਿ ਗਏ ਹਨ? | وَلَئِن سَأَلْتَهُمْ لَيَقُولُنَّ إِنَّمَا كُنَّا نَخُوضُ وَنَلْعَبُ ۚ قُلْ أَبِٱللَّهِ وَءَايَٰتِهِۦ وَرَسُولِهِۦ كُنتُمْ تَسْتَهْزِءُونَ. ﴿65﴾ |
| 66 ਤੁਸੀਂ ਬਹਾਨੇ ਨਾ ਬਣਾਓ ਤੁਸੀਂ ਤਾਂ ਈਮਾਨ ਲਿਆਉਣ ਮਗਰੋਂ ਵੀ ਕੁਫ਼ਰ ਕੀਤਾ ਹੈ। ਜੇ ਅਸੀਂ ਤੁਹਾਡੇ ਵਿੱਚੋਂ ਕੁੱਝ ਲੋਕਾਂ ਨੂੰ ਮੁਆਫ਼ ਵੀ ਕਰ ਦਈਏ ਤਾਂ ਕੁੱਝ ਨੂੰ ਤਾਂ ਉਹਨਾਂ ਦੇ ਜੁਰਮਾਂ ਦੀ ਸਜ਼ਾ ਦੇਵਾਂਗੇ ਹੀ। | لَا تَعْتَذِرُوا۟ قَدْ كَفَرْتُم بَعْدَ إِيمَٰنِكُمْ ۚ إِن نَّعْفُ عَن طَآئِفَةٍۢ مِّنكُمْ نُعَذِّبْ طَآئِفَةًۢ بِأَنَّهُمْ كَانُوا۟ مُجْرِمِينَ. ﴿66﴾ |
| 67 ਸਾਰੇ ਹੀ ਮੁਨਾਫ਼ਿਕ ਮਰਦ ਅਤੇ ਮਨਾਫ਼ਿਕ ਔਰਤਾਂ ਇਕ ਦੂਜੇ ਨਾਲ ਸਮਾਨਤਾ ਰੱਖਦੇ ਹਨ, ਉਹ ਬੁਰਾਈ ਕਰਨ ਦਾ ਹੁਕਮ ਦਿੰਦੇ ਹਨ ਅਤੇ ਭਲੇ ਕੰਮਾਂ ਤੋਂ ਰੋਕਦੇ ਹਨ ਅਤੇ ਆਪਣੀਆਂ ਮੁੱਠੀਆਂ ਬੰਦ ਰੱਖਦੇ ਹਨ (ਭਾਵ ਖ਼ਰਚ ਨਹੀਂ ਕਰਦੇ) ਇਹ ਲੋਕ ਅੱਲਾਹ ਨੂੰ ਭੁੱਲ ਗਏ ਤਾਂ ਅੱਲਾਹ ਨੇ ਵੀ ਉਹਨਾਂ ਨੂੰ ਭੁਲਾ ਦਿੱਤਾ ਹੈ, ਅਸਲ ਵਿਚ ਮੁਨਾਫ਼ਿਕ ਲੋਕ ਹੀ ਝੂਠੇ ਤੇ ਭੈੜੀਆਂ ਹਰਕਤਾਂ ਕਰਦੇ ਹਨ। | ٱلْمُنَٰفِقُونَ وَٱلْمُنَٰفِقَٰتُ بَعْضُهُم مِّنۢ بَعْضٍۢ ۚ يَأْمُرُونَ بِٱلْمُنكَرِ وَيَنْهَوْنَ عَنِ ٱلْمَعْرُوفِ وَيَقْبِضُونَ أَيْدِيَهُمْ ۚ نَسُوا۟ ٱللَّهَ فَنَسِيَهُمْ ۗ إِنَّ ٱلْمُنَٰفِقِينَ هُمُ ٱلْفَٰسِقُونَ. ﴿67﴾ |
| 68 ਅੱਲਾਹ ਇਹਨਾਂ ਮੁਨਾਫ਼ਿਕ ਮਰਦਾਂ ਅਤੇ ਮੁਨਾਫ਼ਿਕ ਔਰਤਾਂ ਨਾਲ ਅਤੇ ਕਾਫ਼ਿਰਾਂ ਨਾਲ ਨਰਕ ਦੀ ਅੱਗ ਦਾ ਵਾਅਦਾ ਕਰ ਚੁੱਕਿਆ ਹੈ, ਜਿੱਥੇ ਇਹ ਸਦਾ ਰਹਿਣਗੇ। ਉਹੀਓ (ਨਕਰ) ਇਹਨਾਂ ਲਈ ਬਥੇਰੀ ਹੈ। ਇਹਨਾਂ ’ਤੇ ਅੱਲਾਹ ਨੇ ਲਾਅਨਤ ਕੀਤੀ ਹੈ ਅਤੇ ਸਦੀਵੀ ਅਜ਼ਾਬ ਵੀ ਇਹਨਾਂ ਲਈ ਹੈ। | وَعَدَ ٱللَّهُ ٱلْمُنَٰفِقِينَ وَٱلْمُنَٰفِقَٰتِ وَٱلْكُفَّارَ نَارَ جَهَنَّمَ خَٰلِدِينَ فِيهَا ۚ هِىَ حَسْبُهُمْ ۚ وَلَعَنَهُمُ ٱللَّهُ ۖ وَلَهُمْ عَذَابٌۭ مُّقِيمٌۭ. ﴿68﴾ |
| 69 (ਹੇ ਮੁਨਾਫ਼ਿਕੋ!) ਤੁਸੀਂ ਉਹਨਾਂ ਲੋਕਾਂ ਵਾਂਗ ਹੋ ਜਿਹੜੇ ਤੁਹਾਥੋਂ ਪਹਿਲਾਂ ਹੋਏ ਸਨ, ਉਹ ਤੁਹਾਥੋਂ ਕੀਤੇ ਵੱਧ ਸ਼ਕਤੀਸ਼ਾਲੀ ਸੀ ਅਤੇ ਦੌਲਤ ਤੇ ਔਲਾਦ ਪੱਖੋਂ ਵੀ ਵਾਧੂ ਸੀ। ਉਹ ਸੰਸਾਰ ਵਿੱਚੋਂ ਆਪਣਾ ਬਣਦਾ ਹਿੱਸਾ ਲੈ ਗਏ ਤੁਸੀਂ ਵੀ ਆਪਣਾ ਹਿੱਸਾ ਖਾ ਹੰਢਾ ਲਿਆ। ਤੁਸੀਂ ਵੀ ਉਹਨਾਂ ਵਾਂਗ ਹੀ ਬੇਕਾਰ ਦੇ ਵਾਦ-ਵਿਵਾਦ ਵਿਚ ਉਲਝੇ ਰਹੇ। ਉਹਨਾਂ ਦੇ ਕੀਤੇ ਕਰਮ ਸੰਸਾਰ ਵਿਚ ਵੀ ਤੇ ਆਖ਼ਿਰਤ ਵਿਚ ਵੀ ਅਜਾਈਂ ਗਏ। ਇਹੋ ਲੋਕ ਘਾਟੇ ਵਿਚ ਰਹਿਣ ਵਾਲੇ ਹਨ। | كَٱلَّذِينَ مِن قَبْلِكُمْ كَانُوٓا۟ أَشَدَّ مِنكُمْ قُوَّةًۭ وَأَكْثَرَ أَمْوَٰلًۭا وَأَوْلَٰدًۭا فَٱسْتَمْتَعُوا۟ بِخَلَٰقِهِمْ فَٱسْتَمْتَعْتُم بِخَلَٰقِكُمْ كَمَا ٱسْتَمْتَعَ ٱلَّذِينَ مِن قَبْلِكُم بِخَلَٰقِهِمْ وَخُضْتُمْ كَٱلَّذِى خَاضُوٓا۟ ۚ أُو۟لَٰٓئِكَ حَبِطَتْ أَعْمَٰلُهُمْ فِى ٱلدُّنْيَا وَٱلْءَاخِرَةِ ۖ وَأُو۟لَٰٓئِكَ هُمُ ٱلْخَٰسِرُونَ. ﴿69﴾ |
| 70 ਕੀ ਇਹਨਾਂ ਨੂੰ ਆਪਣੇ ਤੋਂ ਪਹਿਲਾਂ ਦੇ ਲੋਕਾਂ ਦੀਆਂ ਖ਼ਬਰਾਂ ਨਹੀਂ ਪਹੁੰਚੀਆਂ ਜਿਵੇਂ ਕੌਮ ਨੂਹ, ਆਦ, ਸਮੂਦ, ਇਬਰਾਹੀਮ ਅਤੇ ਅਹਿਲੇ ਮਦੀਨ ਤੇ ਉਹ ਬਸਤੀਆਂ ਜਿਨ੍ਹਾਂ ਨੂੰ ਉੱਪਰ ਥੱਲੇ ਕਰ ਦਿੱਤਾ ਗਿਆ ਸੀ? ਇਹਨਾਂ ਦੇ ਕੋਲ ਇਹਨਾਂ ਦੇ ਪੈਗ਼ੰਬਰ ਦਲੀਲਾਂ ਲੈ ਕੇ ਆਏ (ਪਰ ਇਹ ਨਹੀਂ ਮੰਨੇ)। ਅੱਲਾਹ ਅਜਿਹਾ ਨਹੀਂ ਕਿ ਇਹਨਾਂ ’ਤੇ ਜ਼ੁਲਮ ਕਰਦਾ, ਸਗੋਂ ਇਹਨਾਂ ਨੇ ਆਪ ਹੀ ਆਪਣੇ ’ਤੇ ਜ਼ੁਲਮ ਕੀਤੇ ਸੀ। | أَلَمْ يَأْتِهِمْ نَبَأُ ٱلَّذِينَ مِن قَبْلِهِمْ قَوْمِ نُوحٍۢ وَعَادٍۢ وَثَمُودَ وَقَوْمِ إِبْرَٰهِيمَ وَأَصْحَٰبِ مَدْيَنَ وَٱلْمُؤْتَفِكَٰتِ ۚ أَتَتْهُمْ رُسُلُهُم بِٱلْبَيِّنَٰتِ ۖ فَمَا كَانَ ٱللَّهُ لِيَظْلِمَهُمْ وَلَٰكِن كَانُوٓا۟ أَنفُسَهُمْ يَظْلِمُونَ. ﴿70﴾ |
| 71 ਮੋਮਿਨ ਮਰਦ ਤੇ ਮੋਮਿਨ ਔਰਤਾਂ ਆਪਸ ਵਿਚ ਇਕ ਦੂਜੇ ਦੇ ਸਾਥੀ ਹਨ। ਉਹ ਭਲਾਈਆਂ, ਨੇਕੀਆਂ ਦਾ ਹੁਕਮ ਦਿੰਦੇ ਹਨ ਅਤੇ ਬੁਰਾਈਆਂ ਤੋਂ ਰੋਕਦੇ ਹਨ, ਨਮਾਜ਼ਾਂ ਦੀ ਪਾਬੰਦੀ ਕਰਦੇ ਹਨ, ਜ਼ਕਾਤ ਅਦਾ ਕਰਦੇ ਹਨ, ਅੱਲਾਹ ਅਤੇ ਉਸ ਦੇ ਰਸੂਲ ਮੁਹੰਮਦ (ਸ:) ਦੀਆਂ ਗੱਲਾਂ ਨੂੰ ਮੰਨਦੇ ਹਨ। ਇਹ ਉਹ ਲੋਕ ਹਨ ਜਿਨ੍ਹਾਂ ’ਤੇ ਅੱਲਾਹ ਬਹੁਤ ਛੇਤੀ ਰਹਿਮ ਕਰੇਗਾ। ਬੇਸ਼ੱਕ ਅੱਲਾਹ ਜ਼ੋਰਾਵਰ ਅਤੇ ਹਿਕਮਤ ਵਾਲਾ ਹੈ। | وَٱلْمُؤْمِنُونَ وَٱلْمُؤْمِنَٰتُ بَعْضُهُمْ أَوْلِيَآءُ بَعْضٍۢ ۚ يَأْمُرُونَ بِٱلْمَعْرُوفِ وَيَنْهَوْنَ عَنِ ٱلْمُنكَرِ وَيُقِيمُونَ ٱلصَّلَوٰةَ وَيُؤْتُونَ ٱلزَّكَوٰةَ وَيُطِيعُونَ ٱللَّهَ وَرَسُولَهُۥٓ ۚ أُو۟لَٰٓئِكَ سَيَرْحَمُهُمُ ٱللَّهُ ۗ إِنَّ ٱللَّهَ عَزِيزٌ حَكِيمٌۭ. ﴿71﴾ |
| 72 ਇਹਨਾਂ ਈਮਾਨ ਵਾਲੇ ਮਰਦਾਂ ਤੇ ਔਰਤਾਂ ਨਾਲ ਅੱਲਾਹ ਨੇ ਉਹਨਾਂ ਬਾਗ਼ਾਂ ਦਾ ਵਾਅਦਾ ਕੀਤਾ ਹੈ ਜਿਨ੍ਹਾਂ ਦੇ ਹੇਠ ਨਹਿਰਾਂ ਵਗਦੀਆਂ ਹੋਣਗੀਆਂ, ਉਹ ਉੱਥੇ ਹੀ ਸਦਾ ਰਹਿਣਗੇ। ਇਹਨਾਂ (ਸਦਾ ਬਹਾਰ ਬਾਗ਼ਾਂ) ਵਿਚ ਪਵਿਤਰ ਮਹਿਲ ਹਨ, ਪਰ ਅੱਲਾਹ ਦੀ ਰਜ਼ਾ ਹੀ ਸਭ ਤੋਂ ਵੱਡੀ ਤੇ ਅਹਿਮ ਚੀਜ਼ ਹੈ ਇਹੋ ਜ਼ਬਰਦਸਤ ਕਾਮਯਾਬੀ ਹੈ। | وَعَدَ ٱللَّهُ ٱلْمُؤْمِنِينَ وَٱلْمُؤْمِنَٰتِ جَنَّٰتٍۢ تَجْرِى مِن تَحْتِهَا ٱلْأَنْهَٰرُ خَٰلِدِينَ فِيهَا وَمَسَٰكِنَ طَيِّبَةًۭ فِى جَنَّٰتِ عَدْنٍۢ ۚ وَرِضْوَٰنٌۭ مِّنَ ٱللَّهِ أَكْبَرُ ۚ ذَٰلِكَ هُوَ ٱلْفَوْزُ ٱلْعَظِيمُ. ﴿72﴾ |
| 73 ਹੇ ਨਬੀ! ਕਾਫ਼ਿਰਾਂ ਤੇ ਮੁਨਾਫ਼ਿਕਾਂ ਨਾਲ ਜਿਹਾਦ (ਜੰਗ) ਕਰੋ, ਇਹਨਾਂ ਨਾਲ ਕਰੜਾਈ ਵਾਲਾ ਵਰਤਾਓ ਕਰੋ। ਇਹਨਾਂ ਦੀ ਅਸਲੀ ਥਾਂ ਨਰਕ ਹੈ, ਜਿਹੜੀ ਸਭ ਤੋਂ ਵੱਧ ਭੈੜੀ ਥਾਂ ਹੈ। | يَٰٓأَيُّهَا ٱلنَّبِىُّ جَٰهِدِ ٱلْكُفَّارَ وَٱلْمُنَٰفِقِينَ وَٱغْلُظْ عَلَيْهِمْ ۚ وَمَأْوَىٰهُمْ جَهَنَّمُ ۖ وَبِئْسَ ٱلْمَصِيرُ. ﴿73﴾ |
| 74 ਇਹ ਅੱਲਾਹ ਦੀਆਂ ਸੁੰਹਾਂ ਖਾ-ਖਾ ਕੇ ਆਖਦੇ ਹਨ ਕਿ ਉਹਨਾਂ ਨੇ ਕੋਈ ਗੱਲ ਨਹੀਂ ਕਹੀ, ਹਾਲਾਂ ਕਿ ਉਹਨਾਂ ਨੇ ਜ਼ਰੂਰ ਹੀ ਕੁਫ਼ਰ ਵਾਲੇ ਭੈੜੇ ਸ਼ਬਦ ਆਖੇ ਹਨ। ਅਤੇ ਇਹ ਲੋਕ ਇਸਲਾਮ ਕਬੂਲ ਕਰਨ ਤੋਂ ਮਗਰੋਂ ਕਾਫ਼ਿਰ ਹੋ ਗਏ ਅਤੇ ਉਹਨਾਂ ਨੇ ਉਹ ਕੁੱਝ ਕਰਨ ਦਾ ਇਰਾਦਾ ਵੀ ਕੀਤਾ ਜਿਸ ਨੂੰ ਉਹ ਕਰ ਨਹੀਂ ਸਕੇ। ਉਹਨਾਂ ਦਾ ਸਾਰਾ ਕਰੋਪ ਇਸ ਗੱਲ ਦਾ ਸੀ ਕਿ ਅੱਲਾਹ ਨੇ ਅਤੇ ਉਸ ਦੇ ਰਸੂਲ ਨੇ ਆਪਣੇ ਫ਼ਜ਼ਲਾਂ ਨਾਲ ਉਹਨਾਂ (ਮੁਸਲਮਾਨਾਂ) ਨੂੰ ਰਜਾ ਕਿਉਂ ਦਿੱਤਾ? ਜੇਕਰ ਇਹ ਹੁਣ ਵੀ ਤੌਬਾ ਕਰ ਲੈਣ ਤਾਂ ਇਹਨਾਂ ਲਈ ਵਧੀਆ ਗੱਲ ਹੈ, ਜੇ ਇਹ ਮੂੰਹ ਮੋੜਣਗੇ ਤਾਂ ਅੱਲਾਹ ਇਹਨਾਂ ਨੂੰ ਸੰਸਾਰ ਵਿਚ ਵੀ ਤੇ ਆਖ਼ਿਰਤ ਵਿਚ ਵੀ ਦੁਖ ਭਰਿਆ ਅਜ਼ਾਬ ਦੇਵੇਗਾ ਅਤੇ ਧਰਤੀ ’ਤੇ ਉਹਨਾਂ ਦਾ ਕੋਈ ਵੀ ਹਮਾਇਤੀ ਤੇ ਸਹਾਈ ਨਾ ਹੋਵੇਗਾ। | يَحْلِفُونَ بِٱللَّهِ مَا قَالُوا۟ وَلَقَدْ قَالُوا۟ كَلِمَةَ ٱلْكُفْرِ وَكَفَرُوا۟ بَعْدَ إِسْلَٰمِهِمْ وَهَمُّوا۟ بِمَا لَمْ يَنَالُوا۟ ۚ وَمَا نَقَمُوٓا۟ إِلَّآ أَنْ أَغْنَىٰهُمُ ٱللَّهُ وَرَسُولُهُۥ مِن فَضْلِهِۦ ۚ فَإِن يَتُوبُوا۟ يَكُ خَيْرًۭا لَّهُمْ ۖ وَإِن يَتَوَلَّوْا۟ يُعَذِّبْهُمُ ٱللَّهُ عَذَابًا أَلِيمًۭا فِى ٱلدُّنْيَا وَٱلْءَاخِرَةِ ۚ وَمَا لَهُمْ فِى ٱلْأَرْضِ مِن وَلِىٍّۢ وَلَا نَصِيرٍۢ. ﴿74﴾ |
| 75 ਇਹਨਾਂ ਵਿਚ ਉਹ ਵੀ ਹਨ ਜਿਨ੍ਹਾਂ ਨੇ ਅੱਲਾਹ ਨਾਲ ਬਚਨ ਕੀਤੇ ਸੀ ਕਿ ਜੇ ਅੱਲਾਹ ਸਾਨੂੰ ਆਪਣੇ ਫ਼ਜ਼ਲਾਂ ਤੇ ਮਿਹਰਾਂ ਨਾਲ ਨਿਵਾਜ਼ੇ ਤਾਂ ਅਸੀਂ ਜ਼ਰੂਰ ਹੀ ਸਦਕਾ ਖ਼ੈਰਾਤ ਦੇਵਾਂਗੇ ਅਤੇ ਅਸੀਂ ਵੀ ਨੇਕ ਲੋਕਾਂ ਵਿੱਚੋਂ ਹੋਵਾਂਗੇ। | ۞ وَمِنْهُم مَّنْ عَٰهَدَ ٱللَّهَ لَئِنْ ءَاتَىٰنَا مِن فَضْلِهِۦ لَنَصَّدَّقَنَّ وَلَنَكُونَنَّ مِنَ ٱلصَّٰلِحِينَ. ﴿75﴾ |
| 76 ਪਰ ਜਦੋਂ ਅੱਲਾਹ ਨੇ ਉਹਨਾਂ ਨੂੰ ਆਪਣੀਆਂ ਮਿਹਰਾਂ ਨਾਲ ਨਿਵਾਜ਼ਿਆ ਤਾਂ ਇਹ ਕੰਜੂਸੀ ਕਰਨ ਲਗ ਪਏ। ਉਹਨਾਂ ਨੇ ਹੱਕ ਤੋਂ ਮੂੰਹ ਮੋੜ ਲਿਆ ਅਤੇ ਆਪਣੇ ਵਚਨਾਂ ਤੋਂ ਫਿਰ ਗਏ। | فَلَمَّآ ءَاتَىٰهُم مِّن فَضْلِهِۦ بَخِلُوا۟ بِهِۦ وَتَوَلَّوا۟ وَّهُم مُّعْرِضُونَ. ﴿76﴾ |
| 77 ਸੋ ਇਹਨਾਂ (ਕਰਤੂਤਾਂ) ਵਜੋਂ ਅੱਲਾਹ ਨੇ ਉਹਨਾਂ ਦੇ ਦਿਲਾਂ ਵਿਚ ਨਿਫ਼ਾਕ (ਦੋਗਲਾਪਣ) ਪਾ ਕੇ ਓਦੋਂ ਤਕ ਸਜ਼ਾ ਦਿੱਤੀ ਜਦੋਂ ਤਕ ਅੱਲਾਹ ਨਾਲ ਉਹਨਾਂ ਦੀ ਮਿਲਣੀ ਨਾ ਹੋ ਜਾਵੇ। ਕਿਉਂ ਜੋ ਉਹਨਾਂ ਨੇ ਅੱਲਾਹ ਨਾਲ ਕੀਤੇ ਵਚਨਾਂ ਦੇ ਉਲਟ ਕੀਤਾ ਹੈ ਅਤੇ ਉਹ ਝੂਠ ਵੀ ਬੋਲਦੇ ਸਨ। | فَأَعْقَبَهُمْ نِفَاقًۭا فِى قُلُوبِهِمْ إِلَىٰ يَوْمِ يَلْقَوْنَهُۥ بِمَآ أَخْلَفُوا۟ ٱللَّهَ مَا وَعَدُوهُ وَبِمَا كَانُوا۟ يَكْذِبُونَ. ﴿77﴾ |
| 78 ਕੀ ਉਹ ਨਹੀਂ ਜਾਣਦੇ ਕਿ ਅੱਲਾਹ ਉਹਨਾਂ ਦੇ ਮਨ ਦੀਆਂ ਲੁਕੀਆਂ ਹੋਈਆਂ ਗੱਲਾਂ ਅਤੇ ਉਹਨਾਂ ਦੀਆਂ ਕਾਨਾ-ਫੂਸੀਆਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ? ਅੱਲਾਹ ਸਾਰੀਆਂ ਹੀ ਗੁਪਤ ਗੱਲਾਂ ਨੂੰ ਜਾਣਦਾ ਹੈ। | أَلَمْ يَعْلَمُوٓا۟ أَنَّ ٱللَّهَ يَعْلَمُ سِرَّهُمْ وَنَجْوَىٰهُمْ وَأَنَّ ٱللَّهَ عَلَّٰمُ ٱلْغُيُوبِ. ﴿78﴾ |
| 79 ਜਿਹੜੇ ਲੋਕ ਉਹਨਾਂ ਮੁਸਲਮਾਨਾਂ ਨੂੰ ਮਿਹਣੇ ਦਿੰਦੇ ਹਨ ਜਿਹੜੇ ਦਿਲ ਖੋਲ ਕੇ ਖ਼ੈਰਾਤ ਕਰਦੇ ਹਨ ਅਤੇ ਉਹ (ਗ਼ਰੀਬ) ਲੋਕ ਜਿਨ੍ਹਾਂ ਕੋਲ ਮਿਹਨਤ ਮਜ਼ਦੂਰੀ ਛੁੱਟ ਕੁੱਝ ਨਹੀਂ (ਥੋੜ੍ਹੀ ਖ਼ੈਰਾਤ ਦੇਣ ਕਾਰਨ ਉਹਨਾਂ ਦਾ ਮਖੌਲ ਉਡਾਉਂਦੇ ਹਨ ਤਾਂ (ਕਿਆਮਤ ਦਿਹਾੜੇ) ਅੱਲਾਹ ਵੀ ਉਹਨਾਂ ਦਾ ਮਖੌਲ ਉਡਾਵੇਗਾ ਅਤੇ ਉਹਨਾਂ ਲਈ ਦਰਦਨਾਕ ਅਜ਼ਾਬ ਹੈ। | ٱلَّذِينَ يَلْمِزُونَ ٱلْمُطَّوِّعِينَ مِنَ ٱلْمُؤْمِنِينَ فِى ٱلصَّدَقَٰتِ وَٱلَّذِينَ لَا يَجِدُونَ إِلَّا جُهْدَهُمْ فَيَسْخَرُونَ مِنْهُمْ ۙ سَخِرَ ٱللَّهُ مِنْهُمْ وَلَهُمْ عَذَابٌ أَلِيمٌ. ﴿79﴾ |
| 80 (ਹੇ ਨਬੀ!) ਤੁਸੀਂ ਇਹਨਾਂ (ਮੁਨਾਫ਼ਿਕਾਂ) ਲਈ ਭਾਵੇਂ ਮੁਆਫ਼ੀ ਦੀ ਦੁਆ ਕਰੋ ਜਾਂ ਨਾ ਕਰੋ (ਇਕ ਬਰਾਬਰ ਹੈ) ਜੇ ਤੁਸੀਂ ਸੱਤਰ ਵਾਰ ਵੀ ਇਹਨਾਂ ਲਈ ਮੁਆਫ਼ੀ ਦੀ ਬੇਨਤੀ ਕਰੋ ਤਾਂ ਵੀ ਅੱਲਾਹ ਇਹਨਾਂ ਨੂੰ ਮੁਆਫ਼ ਨਹੀਂ ਕਰੇਗਾ। ਇਹ ਇਸ ਲਈ ਕਿਉਂ ਜੋ ਇਹਨਾਂ ਨੇ ਅੱਲਾਹ ਤੇ ਉਸ ਦੇ ਰਸੂਲ ਨਾਲ ਕੁਫ਼ਰ ਕੀਤਾ ਹੈ। ਅਜਿਹੇ ਝੂਠੇ ਲੋਕਾਂ ਨੂੰ ਅੱਲਾਹ ਹਿਦਾਇਤ ਨਹੀਂ ਦਿੰਦਾ। | ٱسْتَغْفِرْ لَهُمْ أَوْ لَا تَسْتَغْفِرْ لَهُمْ إِن تَسْتَغْفِرْ لَهُمْ سَبْعِينَ مَرَّةًۭ فَلَن يَغْفِرَ ٱللَّهُ لَهُمْ ۚ ذَٰلِكَ بِأَنَّهُمْ كَفَرُوا۟ بِٱللَّهِ وَرَسُولِهِۦ ۗ وَٱللَّهُ لَا يَهْدِى ٱلْقَوْمَ ٱلْفَٰسِقِينَ. ﴿80﴾ |
| 81 ਜਿਹੜੇ ਲੋਕਾਂ ਨੂੰ ਪਿੱਛੇ ਰਹਿ ਜਾਣ ਦੀ ਛੂਟ ਦੇ ਦਿੱਤੀ ਗਈ ਸੀ ਉਹ ਅੱਲਾਹ ਦੇ ਰਸੂਲ (ਸ:) ਦੇ (ਜੰਗ ਵਿਚ) ਜਾਣ ਮਗਰੋਂ ਆਪਣੇ ਬੈਠੇ ਰਹਿਣ ’ਤੇ ਹੀ ਖ਼ੁਸ਼ ਹਨ, ਉਹਨਾਂ ਨੇ ਅੱਲਾਹ ਦੀ ਰਾਹ ਵਿਚ ਆਪਣੀਆਂ ਜਾਨਾਂ ਤੇ ਮਾਲਾਂ ਨਾਲ ਜਿਹਾਦ ਕਰਨਾ ਪਸੰਦ ਨਹੀਂ ਕੀਤਾ ਅਤੇ ਉਹਨਾਂ ਨੇ (ਦੂਜਿਆਂ ਨੂੰ ਵੀ) ਕਿਹਾ ਕਿ ਅਜਿਹੀ ਸਖ਼ਤ ਗਰਮੀ ਵਿਚ (ਜੰਗ ਲਈ) ਨਾ ਨਿਕਲੋ। (ਹੇ ਨਬੀ!) ਤੁਸੀਂ ਇਹਨਾਂ ਨੂੰ ਆਖ ਦਿਓ ਕਿ ਨਰਕ ਦੀ ਅੱਗ ਤਾਂ (ਇਸ ਗਰਮੀ ਤੋਂ ਕੀਤੇ ਵੱਧ ਗਰਮ ਹੈ। ਕਾਸ਼ ਜੇ ਉਹ ਸਮਝਦਾਰ ਹੁੰਦੇ। | فَرِحَ ٱلْمُخَلَّفُونَ بِمَقْعَدِهِمْ خِلَٰفَ رَسُولِ ٱللَّهِ وَكَرِهُوٓا۟ أَن يُجَٰهِدُوا۟ بِأَمْوَٰلِهِمْ وَأَنفُسِهِمْ فِى سَبِيلِ ٱللَّهِ وَقَالُوا۟ لَا تَنفِرُوا۟ فِى ٱلْحَرِّ ۗ قُلْ نَارُ جَهَنَّمَ أَشَدُّ حَرًّۭا ۚ لَّوْ كَانُوا۟ يَفْقَهُونَ. ﴿81﴾ |
| 82 ਇਹਨਾਂ ਨੂੰ ਤਾਂ ਚਾਹੀਦਾ ਹੈ ਕਿ ਇਹ ਬਹੁਤ ਹੀ ਘੱਟ ਹੱਸਣ ਅਤੇ ਵੱਧ ਰੋਣ ਕਿਉਂ ਜੋ ਉਹਨਾਂ ਨੂੰ ਉਹਨਾਂ ਦੀਆਂ ਕਰਤੂਤਾਂ ਦਾ ਬਦਲਾ ਮਿਲਨਾ ਹੈ, ਜੋ ਉਹ ਕਮਾਉਂਦੇ ਸਨ। | فَلْيَضْحَكُوا۟ قَلِيلًۭا وَلْيَبْكُوا۟ كَثِيرًۭا جَزَآءًۢ بِمَا كَانُوا۟ يَكْسِبُونَ. ﴿82﴾ |
| 83 (ਹੇ ਨਬੀ!) ਜੇ ਅੱਲਾਹ ਇਹਨਾਂ (ਮੁਨਾਫ਼ਿਕਾਂ) ਵਿਚਾਲੇ ਤੁਹਾਨੂੰ ਫੇਰ ਮੁੜ ਲੈ ਆਵੇ ਅਤੇ ਜੇ ਭਵਿੱਖ ਵਿਚ ਉਹਨਾਂ ’ਚੋਂ ਕੋਈ ਟੋਲੀ ਜਿਹਾਦ ਵਿਚ ਜਾਣ ਲਈ ਤੁਹਾਥੋਂ ਆਗਿਆ ਮੰਗੇ ਤਾਂ ਤੁਸੀਂ ਕਹਿ ਦਿਓ ਕਿ ਤੁਸੀਂ ਮੇਰੇ ਸੰਗ (ਜਿਹਾਦ ਲਈ) ਕਦੇ ਵੀ ਨਹੀਂ ਚੱਲ ਸਕਦੇ ਅਤੇ ਨਾ ਹੀ ਮੇਰੇ ਨਾਲ ਰਲ ਕੇ ਦੁਸ਼ਮਨਾਂ ਨਾਲ ਲੜ ਸਕਦੇ ਹੋ, ਤੁਸੀਂ ਤਾਂ ਪਹਿਲਾਂ ਬੈਠੇ ਰਹਿਣ ਨੂੰ ਪਸੰਦ ਕੀਤਾ ਹੈ ਸੋ ਹੁਣ ਵੀ ਤੁਸੀਂ ਪਿੱਛੇ ਰਹਿਣ ਵਾਲਿਆਂ ਨਾਲ ਹੀ ਬੈਠੇ ਰਹੋ। | فَإِن رَّجَعَكَ ٱللَّهُ إِلَىٰ طَآئِفَةٍۢ مِّنْهُمْ فَٱسْتَـْٔذَنُوكَ لِلْخُرُوجِ فَقُل لَّن تَخْرُجُوا۟ مَعِىَ أَبَدًۭا وَلَن تُقَٰتِلُوا۟ مَعِىَ عَدُوًّا ۖ إِنَّكُمْ رَضِيتُم بِٱلْقُعُودِ أَوَّلَ مَرَّةٍۢ فَٱقْعُدُوا۟ مَعَ ٱلْخَٰلِفِينَ. ﴿83﴾ |
| 84 (ਹੇ ਨਬੀ!) ਜੇ ਇਹਨਾਂ (ਮੁਨਾਫ਼ਿਕਾਂ) ਵਿੱਚੋਂ ਕੋਈ ਮਰ ਜਾਵੇ ਤਾਂ ਤੁਸੀਂ ਉਹਨਾਂ ਲਈ ਕਦੇ ਵੀ ਜਨਾਜ਼ੇ ਦੀ ਨਮਾਜ਼ ਨਹੀਂ ਪੜ੍ਹਣੀ ਅਤੇ ਨਾ ਹੀ ਉਸ ਦੀ ਕਬਰ ’ਤੇ (ਦੁਆ ਲਈ) ਖੜਾ ਹੋਣਾ ਹੈ। ਕਿਉਂ ਜੋ ਇਹ ਅੱਲਾਹ ਅਤੇ ਉਸ ਦੇ ਰਸੂਲ ਦੇ ਇਨਕਾਰੀ ਹਨ ਅਤੇ ਮਰਨ ਵੇਲੇ ਵੀ ਉਹ ਝੂਠੇ ਸੀ। | وَلَا تُصَلِّ عَلَىٰٓ أَحَدٍۢ مِّنْهُم مَّاتَ أَبَدًۭا وَلَا تَقُمْ عَلَىٰ قَبْرِهِۦٓ ۖ إِنَّهُمْ كَفَرُوا۟ بِٱللَّهِ وَرَسُولِهِۦ وَمَاتُوا۟ وَهُمْ فَٰسِقُونَ. ﴿84﴾ |
| 85 (ਹੇ ਨਬੀ!) ਤੁਹਾਨੂੰ ਇਹਨਾਂ ਦੀ ਧਨ-ਦੌਲਤ ਤੇ ਔਲਾਦ ਕਿਸੇ ਧੋਖੇ ਵਿਚ ਨਾ ਪਾ ਦੇਵੇ। ਅੱਲਾਹ ਦੀ ਇੱਛਾ ਇਹੋ ਹੈ ਕਿ ਇਹਨਾਂ (ਕਾਫ਼ਿਰਾਂ) ਨੂੰ ਇਹਨਾਂ ਦੀਆਂ ਚੀਜ਼ਾਂ (ਮਾਲ ਤੇ ਔਲਾਦ) ਰਾਹੀਂ (ਇਸੇ ਸੰਸਾਰ ਵਿਚ) ਸਜ਼ਾ ਦਿੱਤੀ ਜਾਵੇ ਅਤੇ ਉਹਨਾਂ ਦੇ ਪ੍ਰਾਣ ਕੁਫ਼ਰ ਦੀ ਹਾਲਤ ਵਿਚ ਹੀ ਨਿਕਲਣ। | وَلَا تُعْجِبْكَ أَمْوَٰلُهُمْ وَأَوْلَٰدُهُمْ ۚ إِنَّمَا يُرِيدُ ٱللَّهُ أَن يُعَذِّبَهُم بِهَا فِى ٱلدُّنْيَا وَتَزْهَقَ أَنفُسُهُمْ وَهُمْ كَٰفِرُونَ. ﴿85﴾ |
| 86 ਜਦੋਂ ਵੀ ਕੋਈ ਸੂਰਤ ਅੱਲਾਹ ’ਤੇ ਈਮਾਨ ਲਿਆਉਣ ਦੀ ਅਤੇ ਉਸ ਦੇ ਰਸੂਲ ਨਾਲ ਮਿਲ ਕੇ ਜਿਹਾਦ ਕਰਨ ਦੀ ਉੱਤਰਦੀ ਹੈ ਤਾਂ ਇਹਨਾਂ ਵਿੱਚੋਂ ਅਮੀਰ ਲੋਕ ਤੁਹਾਨੂੰ (ਜਿਹਾਦ ਤੋਂ ਛੂਟ ਲੈਣ ਲਈ) ਬੇਨਤੀਆਂ ਕਰਦੇ ਹਨ ਅਤੇ ਕਹਿੰਦੇ ਹਨ ਕਿ ਸਾਨੂੰ ਤਾਂ (ਘਰਾਂ ’ਚ) ਬੈਠਣ ਵਾਲਿਆਂ ਨਾਲ ਹੀ ਰਹਿਣ ਦਿਓ। | وَإِذَآ أُنزِلَتْ سُورَةٌ أَنْ ءَامِنُوا۟ بِٱللَّهِ وَجَٰهِدُوا۟ مَعَ رَسُولِهِ ٱسْتَـْٔذَنَكَ أُو۟لُوا۟ ٱلطَّوْلِ مِنْهُمْ وَقَالُوا۟ ذَرْنَا نَكُن مَّعَ ٱلْقَٰعِدِينَ. ﴿86﴾ |
| 87 ਇਹਨਾਂ ਲੋਕਾਂ ਨੇ ਪਿੱਛੇ ਰਹਿਣ ਵਾਲੀਆਂ ਜ਼ਨਾਨੀਆਂ ਨਾਲ ਰਹਿਣਾ ਪਸੰਦ ਕੀਤਾ ਹੈ ਅਤੇ ਅੱਲਾਹ ਨੇ ਉਹਨਾਂ ਦੇ ਦਿਲਾਂ ’ਤੇ ਮੋਹਰ ਲਾ ਛੱਡੀ ਹੈ, ਪਰ ਉਹ ਇਹ ਸਮਝਦੇ ਹੀ ਨਹੀਂ। | رَضُوا۟ بِأَن يَكُونُوا۟ مَعَ ٱلْخَوَالِفِ وَطُبِعَ عَلَىٰ قُلُوبِهِمْ فَهُمْ لَا يَفْقَهُونَ. ﴿87﴾ |
| 88 ਪਰੰਤੂ ਰਸੂਲ ਅਤੇ ਉਹਨਾਂ ਦੇ ਈਮਾਨ ਵਾਲੇ ਸਾਥੀਆਂ ਨੇ ਆਪਣੀਆਂ ਜਾਨਾਂ ਤੇ ਧਨ ਪਦਾਰਥਾਂ ਨਾਲ ਜਿਹਾਦ ਕੀਤਾ ਹੈ, ਸਾਰੀਆਂ ਭਲਾਈਆਂ ਇਹਨਾਂ ਲੋਕਾਂ ਲਈ ਹਨ, ਇਹੋ ਸਫ਼ਲਤਾ ਪ੍ਰਾਪਤ ਕਰਨ ਵਾਲੇ ਹਨ। | لَٰكِنِ ٱلرَّسُولُ وَٱلَّذِينَ ءَامَنُوا۟ مَعَهُۥ جَٰهَدُوا۟ بِأَمْوَٰلِهِمْ وَأَنفُسِهِمْ ۚ وَأُو۟لَٰٓئِكَ لَهُمُ ٱلْخَيْرَٰتُ ۖ وَأُو۟لَٰٓئِكَ هُمُ ٱلْمُفْلِحُونَ. ﴿88﴾ |
| 89 ਇਹਨਾਂ ਲਈ ਅੱਲਾਹ ਨੇ ਉਹਨਾਂ ਬਾਗ਼ਾਂ ਨੂੰ ਤਿਆਰ ਕੀਤਾ ਹੈ ਜਿਨ੍ਹਾਂ ਹੇਠ ਨਹਿਰਾਂ ਵਗਦੀਆਂ ਹਨ। ਉੱਥੇ ਹੀ ਉਹ ਸਦਾ ਰਹਿਣਗੇ, ਇਹੋ ਸਭ ਤੋਂ ਵੱਡੀ ਕਾਮਯਾਬੀ ਹੈ। | أَعَدَّ ٱللَّهُ لَهُمْ جَنَّٰتٍۢ تَجْرِى مِن تَحْتِهَا ٱلْأَنْهَٰرُ خَٰلِدِينَ فِيهَا ۚ ذَٰلِكَ ٱلْفَوْزُ ٱلْعَظِيمُ. ﴿89﴾ |
| 90 ਬੱਦੂਆਂ ਵਿੱਚੋਂ ਬਥੇਰਿਆਂ ਨੇ ਬਹਾਨੇ ਘੜ੍ਹੇ ਕਿ ਉਹਨਾਂ (ਜੰਗ ਤੋਂ)ਨੂੰ ਛੁੱਟੀ ਦਿੱਤੀ ਜਾਵੇ ਤਾਂ ਜੋ ਉਹ ਬੈਠੇ ਰਹਿਣ। ਇਹ ਉਹ ਲੋਕ ਹਨ ਜਿਨ੍ਹਾਂ ਨੇ ਅੱਲਾਹ ਅਤੇ ਉਸ ਦੇ ਰਸੂਲ ਨੂੰ ਝੂਠ ਬੋਲਿਆ ਸੀ। ਇਹ ਜਿੰਨੇ ਵੀ ਕਾਫ਼ਿਰ ਹਨ ਇਹਨਾਂ ਸਭ ਨੂੰ ਦੁਖਦਾਈ ਮਾਰ ਪਵੇਗੀ। | وَجَآءَ ٱلْمُعَذِّرُونَ مِنَ ٱلْأَعْرَابِ لِيُؤْذَنَ لَهُمْ وَقَعَدَ ٱلَّذِينَ كَذَبُوا۟ ٱللَّهَ وَرَسُولَهُۥ ۚ سَيُصِيبُ ٱلَّذِينَ كَفَرُوا۟ مِنْهُمْ عَذَابٌ أَلِيمٌۭ. ﴿90﴾ |
|
91
ਕਮਜ਼ੋਰਾਂ, ਰੋਗੀਆਂ ਅਤੇ ਬੁੱਢਿਆਂ ਲਈ ਅਤੇ ਉਹਨਾਂ ਲਈ ਜਿਨ੍ਹਾਂ ਦੇ ਪੱਲੇ ਖ਼ਰਚ ਕਰਨ ਨੂੰ ਕੁੱਝ ਵੀ ਨਹੀਂ, ਉਹਨਾਂ ਲਈ ਇਸ ਹਾਲਤ ਵਿਚ ਪਿੱਛੇ ਰਹਿਣ ਵਿਚ ਕੁਝ ਵੀ ਹਰਜ ਨਹੀਂ, ਜੇ ਉਹ ਅੱਲਾਹ ਤੇ ਉਸ ਦੇ ਰਸੂਲ ਦੇ ਸ਼ੁਭ ਚਿੰਤਕ ਬਣ ਕੇ ਰਹਿਣ,[14] ਅਜਿਹੇ ਨੇਕ ਲੋਕਾਂ ਲਈ ਜਿਹਾਦ ਵਿਚ ਨਾ ਜਾਣ ’ਤੇ ਕੋਈ ਦੋਸ਼ ਨਹੀਂ। ਅੱਲਾਹ ਵੱਡਾ ਬਖ਼ਸ਼ਣਹਾਰ ਤੇ ਮਿਹਰਾਂ ਵਾਲਾ ਹੈ।
[14] ਨਬੀ (ਸ:) ਨੇ ਫ਼ਰਮਾਇਆ ਕਿ ਦੀਨ ਵਿਚ ਖ਼ੈਰ ਖ਼੍ਵਾਹੀ ਇਖ਼ਲਾਸ ਤੇ ਸਚਾਈ ਦਾ ਨਾਂ ਹੈ ਅਤੇ ਇਹ ਅੱਲਾਹ ਦੇ ਲਈ ਅਤੇ ਉਸ ਦੇ ਰਸੂਲ ਲਈ ਅਤੇ ਸਮੇਂ ਦੇ ਇਮਾਮਾਂ ਲਈ ਅਤੇ ਆਮ ਲੋਕਾਂ ਲਈ ਹੈ। (ਸਹੀ ਮੁਸਲਿਮ, ਹਦੀਸ: 55) ● ਅੱਲਾਹ ਦੇ ਲਈ ਭਲਾਈ ਦੀ ਚਾਹਤ ਰਖਣਾ ਇਹ ਹੈ ਕਿ ਉਸ ਦੇ ਅੱਗੇ ਝੁਕਿਆ ਜਾਵੇ ਉਸ ਦੇ ਹੁਕਮਾਂ ਦੀ ਪਾਲਣਾ ਕੀਤੀ ਜਾਵੇ, ਉਸ ਦੇ ਕਲਮੇ ਨੂੰ ਚੜਦੀ ਕਲਾਂ ਵਿਚ ਰੱਖਣ ਲਈ ਜਿਹਾਦ ਕੀਤਾ ਜਾਵੇ। ਉਸ ਨਾਲ ਮੁਹੱਬਤ ਕੀਤੀ ਜਾਵੇ ਉਸੇ ਤੋਂ ਡਰਿਆ ਜਾਵੇ। ਅੱਲਾਹ ਦੇ ਰਸੂਲ ਨਾਲ ਭਲਾਈ ਇਹ ਹੈ ਕਿ ਉਸ ਦੀ ਮਦਦ ਕੀਤੀ ਜਾਵੇ ਅਤੇ ਉਸ ਦੀ ਸੁਨੰਤ ਦੀ ਪਾਲਣਾ ਕੀਤੀ ਜਾਵੇ। ਮੁਸਲਮਾਨ ਹਾਕਮਾਂ ਦੀ ਭਲਾਈ ਚਾਹੁਣਾ ਇਹ ਹੈ ਕਿ ਉਹਨਾਂ ਦੀ ਸਹਾਇਤਾ ਕੀਤੀ ਜਾਵੇ ਕਿ ਉਹ ਮੁਸਲਮਾਨਾਂ ਦੀ ਸਹੀ ਅਗਵਾਈ ਕਰ ਸਕਣ। ਆਮ ਮੁਸਲਮਾਨਾਂ ਦੀ ਭਲਾਈ ਚਾਹੁਣਾ ਇਹ ਹੈ ਕਿ ਉਹਨਾਂ ਨੂੰ ਨੇਕੀ ਦਾ ਹੁਕਮ ਦਿੱਤਾ ਜਾਵੇ ਅਤੇ ਬੁਰਾਈ ਤੋਂ ਰੋਕਿਆ ਜਾਵੇ ਅਤੇ ਉਹਨਾਂ ਨਾਲ ਨਰਮਾਈ ਅਤੇ ਮੁਹੱਬਤ ਵਾਲਾ ਵਿਵਹਾਰ ਹੋਵੇ।
|
لَّيْسَ عَلَى ٱلضُّعَفَآءِ وَلَا عَلَى ٱلْمَرْضَىٰ وَلَا عَلَى ٱلَّذِينَ لَا يَجِدُونَ مَا يُنفِقُونَ حَرَجٌ إِذَا نَصَحُوا۟ لِلَّهِ وَرَسُولِهِۦ ۚ مَا عَلَى ٱلْمُحْسِنِينَ مِن سَبِيلٍۢ ۚ وَٱللَّهُ غَفُورٌۭ رَّحِيمٌۭ. ﴿91﴾ |
| 92 ਹਾਂ ਉਹਨਾਂ ਲਈ ਵੀ (ਨਾ ਜਾਣਦਾ) ਕੋਈ ਦੋਸ਼ ਨਹੀਂ ਜਿਹੜੇ ਤੁਹਾਡੇ ਵੱਲ ਇਸ ਲਈ ਆਏ ਸੀ ਕਿ ਤੁਸੀਂ ਉਹਨਾਂ ਲਈ ਕਿਸੇ ਸਵਾਰੀ ਦਾ ਪ੍ਰਬੰਧ ਕਰ ਦਿਓ ਤਾਂ ਤੁਸੀਂ ਆਖਦੇ ਹੋ ਕਿ ਮੈਂ ਤੁਹਾਡੇ ਲਈ ਕਿਸੇ ਸਵਾਰੀ ਦਾ ਪ੍ਰਬੰਧ ਨਹੀਂ ਕਰ ਸਕਦਾ ਤਾਂ ਉਹ ਅਫਸੋਸ ਕਰਦੇ ਹੋਏ ਆਪਣੀਆਂ ਅੱਖਾਂ ਵਿਚ ਹੰਝੂ ਲੈਕੇ ਮੁੜ ਗਏ ਕਿ ਉਹਨਾਂ ਕੋਲ (ਅੱਲਾਹ ਦੀ ਰਾਹ ਵਿਚ) ਖ਼ਰਚ ਕਰਨ ਲਈ ਕੁੱਝ ਵੀ ਨਹੀਂ। | وَلَا عَلَى ٱلَّذِينَ إِذَا مَآ أَتَوْكَ لِتَحْمِلَهُمْ قُلْتَ لَآ أَجِدُ مَآ أَحْمِلُكُمْ عَلَيْهِ تَوَلَّوا۟ وَّأَعْيُنُهُمْ تَفِيضُ مِنَ ٱلدَّمْعِ حَزَنًا أَلَّا يَجِدُوا۟ مَا يُنفِقُونَ. ﴿92﴾ |
|
93
(ਹੇ ਨਬੀ!) ਦੋਸ਼ੀ ਤਾਂ ਉਹ ਲੋਕ ਹਨ ਜਿਹੜੇ ਦੌਲਤਮੰਦ ਹੁੰਦੇ ਹੋਏ ਵੀ ਤੁਹਾਥੋਂ (ਜੰਗ ਵਿਚ ਨਾ ਜਾਣ) ਦੀ ਆਗਿਆ (ਛੁੱਟੀ) ਮੰਗਦੇ ਹਨ ਅਤੇ ਇਹ ਘਰਾਂ ਵਿਚ ਜ਼ਨਾਨੀਆਂ ਨਾਲ ਬੈਠਣਾ ਪਸੰਦ ਕਰਦੇ ਹਨ।[15] ਇਹਨਾਂ ਦੇ ਦਿਲਾਂ ’ਤੇ ਅੱਲਾਹ ਨੇ ਮੋਹਰਾਂ ਲਾ ਛੱਡੀਆਂ ਹਨ ਜਿਸ ਨੂੰ ਉਹ ਜਾਣਦੇ ਵੀ ਨਹੀਂ।
[15] ਇਸ ਵਿਚ ਮੁਨਾਫ਼ਿਕਾਂ ਦਾ ਜਿਹਾਦ ਤੋਂ ਬਚਨ ਦੀ ਚਰਚਾ ਕੀਤੀ ਗਈ ਹੈ ਜਿਸ ਤੋਂ ਪਤਾ ਚਲਦਾ ਹੈ ਕਿ ਜਿਹਾਦ ਵਿਚ ਸਹੀ ਅਰਥਾਂ ਵਿਚ ਉਹੀਓ ਹਿੱਸਾ ਲੈ ਸਕਦਾ ਹੈ ਜਿਸ ਨੂੰ ਦੁਨਿਆ ਦੀ ਚਾਹਤ ਨਾ ਹੋਵੇ। ਹਜ਼ਰਤ ਅਬੂ-ਹੁਰੈਰਾ ਦਾ ਕਹਿਣਾ ਹੈ ਕਿ ਮੈਨੇ ਨਬੀ (ਸ:) ਨੂੰ ਇਹ ਫ਼ਰਮਾਉਂਦੇ ਸੁਨਿਆ ਕਿ ਇਕ ਨਬੀ ਜਿਹਾਦ ਲਈ ਨਿਕਲੇ ਤਾਂ ਉਹਨਾਂ ਨੇ ਆਪਣੀ ਕੌਮ ਨੂੰ ਆਖਿਆ ਕੇ ਮੇਰੇ ਨਾਲ ਉਹ ਵਿਅਕਤੀ ਨਾ ਜਾਵੇ ਜਿਸ ਨੇ ਹੁਣੇ ਹੁਣੇ ਕਿਸੇ ਜ਼ਨਾਨੀ ਨਾਲ ਵਿਆਹ ਕਰਵਾਇਆ ਹੈ ਅਤੇ ਉਹ ਅਜੇ ਤਕ ਆਪਣੀ ਪਤਨੀ ਨਾਲ ਸ਼ਰੀਰਿਕ ਸੰਬੰਧ ਨਹੀਂ ਬਣਾ ਸਕਿਆ ਅਤੇ ਉਹ ਇਹ ਸੰਬੰਧ ਬਣਾਉਣਾ ਚਾਹੁੰਦਾ ਹੈ। ਨਾ ਹੀ ਉਹ ਵਿਅਕਤੀ ਜਾਵੇ ਜਿਸ ਨੇ ਘਰ ਬਣਾਇਆ ਹੈ ਪਰ ਅਜੇ ਉਸ ਦੀ ਛੱਤ ਨਹੀਂ ਪਾਈ। ਨਾ ਹੀ ਉਹ ਵਿਅਕਤੀ ਜਾਵੇ ਜਿਸ ਨੇ ਗੱਭਣ ਉਂਠਨੀਆਂ ਤੇ ਬਕਰੀਆਂ ਖ਼ਰੀਦੀਆਂ ਹਨ ਅਤੇ ਉਹ ਉਹਨਾਂ ਦੇ ਬੱਚੇ ਜਮੱਣ ਦੀ ਆਸ ਵਿਚ ਹੈ, ਫੇਰ ਉਹ ਜਿਹਾਦ ਵਿਚ ਚਲੇ ਗਏ। (ਸਹੀ ਬੁਖ਼ਾਰੀ, ਹਦੀਸ: 3124)
|
۞ إِنَّمَا ٱلسَّبِيلُ عَلَى ٱلَّذِينَ يَسْتَـْٔذِنُونَكَ وَهُمْ أَغْنِيَآءُ ۚ رَضُوا۟ بِأَن يَكُونُوا۟ مَعَ ٱلْخَوَالِفِ وَطَبَعَ ٱللَّهُ عَلَىٰ قُلُوبِهِمْ فَهُمْ لَا يَعْلَمُونَ. ﴿93﴾ |
| 94 (ਹੇ ਨਬੀ!) ਜਦੋਂ ਤੁਸੀਂ ਇਹਨਾਂ ਕੋਲ (ਜੰਗ) ਤੋਂ ਮੁੜ ਆਉਗੇ, ਫੇਰ ਇਹ (ਮੁਨਾਫ਼ਿਕ) ਲੋਕ ਤੁਹਾਡੇ ਹਜ਼ੂਰ ਬਹਾਨੇ ਪੇਸ਼ ਕਰਨਗੇ (ਹੇ ਨਬੀ!) ਤੁਸੀਂ ਆਖ ਦਿਓ ਕਿ ਬਹਾਨੇ ਨਾ ਬਣਾਓ, ਅਸੀਂ ਤੁਹਾਡੇ ’ਤੇ ਕਦੇ ਵੀ ਵਿਸ਼ਵਾਸ ਨਹੀਂ ਕਰਾਂਗੇ। ਅੱਲਾਹ ਸਾਨੂੰ ਤੁਹਾਡੇ ਬਾਰੇ ਸਭ ਦਸ ਚੁੱਕਿਆ ਹੈ ਅਤੇ ਅੱਗੇ ਲਈ ਵੀ ਅੱਲਾਹ ਤੇ ਉਸ ਦਾ ਰਸੂਲ ਤੁਹਾਡੀਆਂ ਕਰਤੂਤਾਂ ਵੇਖ ਲੈਣਗੇ, ਤੁਸੀਂ ਉਸੇ ਵੱਲ ਪਰਤੇ ਜਾਓਗੇ ਜਿਹੜਾ ਗੁਪਤ ਅਤੇ ਜ਼ਾਹਿਰ ਹਰ ਚੀਜ਼ ਜਾਣਨ ਵਾਲਾ ਹੈ ਫੇਰ ਉਹ ਤੁਹਾਨੂੰ ਦੱਸ ਦੇਵੇਗਾ ਜੋ ਤੁਸੀਂ (ਸੰਸਾਰ ਵਿਚ) ਕਰਦੇ ਸੀ। | يَعْتَذِرُونَ إِلَيْكُمْ إِذَا رَجَعْتُمْ إِلَيْهِمْ ۚ قُل لَّا تَعْتَذِرُوا۟ لَن نُّؤْمِنَ لَكُمْ قَدْ نَبَّأَنَا ٱللَّهُ مِنْ أَخْبَارِكُمْ ۚ وَسَيَرَى ٱللَّهُ عَمَلَكُمْ وَرَسُولُهُۥ ثُمَّ تُرَدُّونَ إِلَىٰ عَٰلِمِ ٱلْغَيْبِ وَٱلشَّهَٰدَةِ فَيُنَبِّئُكُم بِمَا كُنتُمْ تَعْمَلُونَ. ﴿94﴾ |
|
95
ਜਦੋਂ ਤੁਸੀਂ ਉਹਨਾਂ ਦੇ ਕੋਲ ਮੁੜ ਆਵੋਗੇ, ਫੇਰ ਹੁਣ ਉਹ (ਮੁਨਾਫ਼ਿਕ) ਤੁਹਾਡੇ ਸਾਹਮਣੇ ਅੱਲਾਹ ਦੀਆਂ ਕਸਮਾਂ ਖਾ ਜਾਣਗੇ ਤਾਂ ਜੋ ਤੁਸੀਂ ਉਹਨਾਂ ਨੂੰ ਮੁਆਫ਼ ਕਰ ਦਿਓ, ਸੋ ਤੁਸੀਂ ਉਹਨਾਂ ਤੋਂ ਅਣਦੇਖੀ ਹੀ ਕਰੋ। ਬੇਸ਼ੱਕ ਉਹ ਲੋਕ ਬਹੁਤ ਹੀ ਨਾ-ਪਾਕ ਹਨ[16] ਅਤੇ ਉਹਨਾਂ ਦਾ ਟਿਕਾਣਾ ਨਰਕ ਹੈ, ਇਹ ਸਜ਼ਾ ਉਹਨਾਂ ਦੀਆਂ ਕਰਤੂਤਾਂ ਕਾਰਨ ਹੈ, ਜੋ ਉਹ ਕਰਦੇ ਸਨ।
[16] ਵੇਖੋ ਸੂਰਤ ਅਲ-ਤੌਬਾ, ਹਾਸ਼ੀਆ ਆਇਤ 28/9
|
سَيَحْلِفُونَ بِٱللَّهِ لَكُمْ إِذَا ٱنقَلَبْتُمْ إِلَيْهِمْ لِتُعْرِضُوا۟ عَنْهُمْ ۖ فَأَعْرِضُوا۟ عَنْهُمْ ۖ إِنَّهُمْ رِجْسٌۭ ۖ وَمَأْوَىٰهُمْ جَهَنَّمُ جَزَآءًۢ بِمَا كَانُوا۟ يَكْسِبُونَ. ﴿95﴾ |
| 96 ਉਹ ਤੁਹਾਡੇ ਸਾਹਮਣੇ ਇਸ ਲਈ ਕਸਮਾਂ ਖਾਣਗੇ ਤਾਂ ਜੋ ਤੁਸੀਂ ਉਹਨਾਂ ਤੋਂ ਰਾਜ਼ੀ ਹੋ ਜਾਓ। ਜੇ ਤੁਸੀਂ (ਹੇ ਨਬੀ!) ਉਨ੍ਹਾਂ ਤੋਂ ਰਾਜ਼ੀ ਹੋ ਵੀ ਜਾਓ ਤਾਂ ਅੱਲਾਹ ਤਾਂ ਅਜਿਹੇ ਲੋਕਾਂ ਤੋਂ ਰਾਜ਼ੀ ਨਹੀਂ ਹੋਵੇਗਾ ਜਿਹੜੇ ਨਾ-ਫ਼ਰਮਾਨ ਹਨ। | يَحْلِفُونَ لَكُمْ لِتَرْضَوْا۟ عَنْهُمْ ۖ فَإِن تَرْضَوْا۟ عَنْهُمْ فَإِنَّ ٱللَّهَ لَا يَرْضَىٰ عَنِ ٱلْقَوْمِ ٱلْفَٰسِقِينَ. ﴿96﴾ |
| 97 ਦੇਹਾਤੀ ਲੋਕ ਇਨਕਾਰ ਤੇ ਨਿਫ਼ਾਕ (ਦੋਰੰਗੀ) ਵਿਚ ਵਧੇਰੇ ਕਰੜੇ ਹਨ, ਇਹਨਾਂ ਦਾ ਇੰਜ ਹੋਣਾ ਸੁਭਾਵਿਕ ਹੈ ਕਿਉਂ ਜੋ ਇਹਨਾਂ ਨੂੰ ਉਹਨਾਂ ਹੁਕਮਾਂ ਦਾ ਗਿਆਨ ਹੀ ਨਹੀਂ ਜਿਹੜੇ ਅੱਲਾਹ ਨੇ ਆਪਣੇ ਰਸੂਲ ’ਤੇ ਨਾਜ਼ਿਲ ਕੀਤੇ ਹਨ। ਅੱਲਾਹ ਬਹੁਤ ਹੀ ਗਿਆਨ ਵਾਲਾ ਹੈ ਅਤੇ ਹਿਕਮਤ ਵਾਲਾ (ਸੂਝਵਾਣ) ਹੈ। | ٱلْأَعْرَابُ أَشَدُّ كُفْرًۭا وَنِفَاقًۭا وَأَجْدَرُ أَلَّا يَعْلَمُوا۟ حُدُودَ مَآ أَنزَلَ ٱللَّهُ عَلَىٰ رَسُولِهِۦ ۗ وَٱللَّهُ عَلِيمٌ حَكِيمٌۭ. ﴿97﴾ |
| 98 ਇਹਨਾਂ ਦੇਹਾਤੀਆਂ ਵਿੱਚੋਂ ਕੁੱਝ ਅਜਿਹੇ ਵੀ ਹਨ ਕਿ ਉਹ ਜੋ ਵੀ ਅੱਲਾਹ ਦੀ ਰਾਹ ਵਿਚ ਖ਼ਰਚ ਕਰਦੇ ਹਨ ਉਸ ਨੂੰ ਤਾਵਾਨ (ਜੁਰਮਾਨਾ) ਸਮਝਦੇ ਹਨ ਅਤੇ ਤੁਹਾਡੇ ਮੁਸਲਮਾਨਾਂ ਲਈ ਬੁਰੇ ਸਮੇਂ ਲਈ ਉਡੀਕ ਵਾਣ ਰਹਿਣਦੇ ਹਨ ਜਦ ਕਿ ਬੁਰਾ ਸਮੇਂ ਤਾਂ ਇਹਨਾਂ ’ਤੇ ਹੀ ਆਉਣ ਵਾਲਾ ਹੈ। ਅੱਲਾਹ ਹਰ ਗੱਲ ਸੁਣਨ ਵਾਲਾ ਤੇ ਜਾਣਨ ਵਾਲਾ ਹੈ। | وَمِنَ ٱلْأَعْرَابِ مَن يَتَّخِذُ مَا يُنفِقُ مَغْرَمًۭا وَيَتَرَبَّصُ بِكُمُ ٱلدَّوَآئِرَ ۚ عَلَيْهِمْ دَآئِرَةُ ٱلسَّوْءِ ۗ وَٱللَّهُ سَمِيعٌ عَلِيمٌۭ. ﴿98﴾ |
| 99 ਕੁੱਝ ਦੇਹਾਤੀ ਅਜਿਹੇ ਵੀ ਹਨ ਜਿਹੜੇ ਅੱਲਾਹ ਅਤੇ ਕਿਆਮਤ ਦਿਹਾੜੇ ’ਤੇ ਵਿਸ਼ਵਾਸ ਰਖਦੇ ਹਨ ਅਤੇ ਜੋ ਵੀ ਖ਼ਰਚ ਕਰਦੇ ਹਨ ਉਸ ਨੂੰ ਅੱਲਾਹ ਦੇ ਨੇੜੇ ਹੋਣ ਦਾ ਸਾਧਨ ਸਮਝਦੇ ਹਨ ਅਤੇ ਰਸੂਲ ਦੀਆਂ ਦੁਆਵਾਂ ਦਾ ਸਾਧਨ ਸਮਝਦੇ ਹਨ। ਇਹਨਾਂ ਦਾ (ਅੱਲਾਹ ਦੀ ਰਾਹ ਵਿਚ ਖ਼ਰਚ ਕਰਨਾ ਜ਼ਰੂਰ ਹੀ ਨੇੜਤਾ ਦਾ ਸਾਧਨ ਬਣੇਗਾ ਅਤੇ ਉਹਨਾਂ ਨੂੰ ਅੱਲਾਹ ਜ਼ਰੂਰ ਹੀ ਆਪਣੀ ਰਹਿਮਤ ਵਿਚ ਦਾਖ਼ਲ ਕਰੇਗਾ। ਅੱਲਾਹ ਬਖ਼ਸ਼ਣਹਾਰ ਤੇ ਮਿਹਰਾਂ ਵਾਲਾ ਹੈ। | وَمِنَ ٱلْأَعْرَابِ مَن يُؤْمِنُ بِٱللَّهِ وَٱلْيَوْمِ ٱلْءَاخِرِ وَيَتَّخِذُ مَا يُنفِقُ قُرُبَٰتٍ عِندَ ٱللَّهِ وَصَلَوَٰتِ ٱلرَّسُولِ ۚ أَلَآ إِنَّهَا قُرْبَةٌۭ لَّهُمْ ۚ سَيُدْخِلُهُمُ ٱللَّهُ فِى رَحْمَتِهِۦٓ ۗ إِنَّ ٱللَّهَ غَفُورٌۭ رَّحِيمٌۭ. ﴿99﴾ |
| 100 (ਇਸਲਾਮ) ਕਬੂਲ ਕਰਨ ਵਿਚ ਪਹਿਲ ਕਰਨ ਵਾਲੇ ਮਹਾਜਰ ਅਤੇ ਅਨਸਾਰ (ਸਹਾਈ) ਅਤੇ ਉਹ ਲੋਕ ਜਿਨ੍ਹਾਂ ਨੇ ਨੇਕ ਦਿਲੀ ਨਾਲ ਉਹਨਾਂ (ਅੱਲਾਹ ਤੇ ਰਸੂਲ) ਦੀ ਪੈਰਵੀ ਕੀਤੀ, ਅੱਲਾਹ ਉਹਨਾਂ ਸਭ ਤੋਂ ਰਾਜ਼ੀ ਹੋਇਆ ਅਤੇ ਉਹ ਵੀ ਸਾਰੇ ਉਸ (ਅੱਲਾਹ) ਤੋਂ ਰਾਜ਼ੀ ਹੋ ਗਏ। ਅੱਲਾਹ ਨੇ ਉਹਨਾਂ ਲਈ ਉਹ ਬਾਗ਼ ਤਿਆਰ ਕੀਤੇ ਹੋਏ ਹਨ, ਜਿਨ੍ਹਾਂ ਦੇ ਹੇਠ ਨਹਿਰਾਂ ਵਗ ਰਹੀਆਂ ਹਨ। ਉੱਥੇ ਹੀ ਉਹ ਸਦਾ ਰਹਿਣਗੇ, ਇਹੋ ਅਸਲੀ ਕਾਮਯਾਬੀ ਹੈ। | وَٱلسَّٰبِقُونَ ٱلْأَوَّلُونَ مِنَ ٱلْمُهَٰجِرِينَ وَٱلْأَنصَارِ وَٱلَّذِينَ ٱتَّبَعُوهُم بِإِحْسَٰنٍۢ رَّضِىَ ٱللَّهُ عَنْهُمْ وَرَضُوا۟ عَنْهُ وَأَعَدَّ لَهُمْ جَنَّٰتٍۢ تَجْرِى تَحْتَهَا ٱلْأَنْهَٰرُ خَٰلِدِينَ فِيهَآ أَبَدًۭا ۚ ذَٰلِكَ ٱلْفَوْزُ ٱلْعَظِيمُ. ﴿100﴾ |
| 101 ਤੁਹਾਡੇ ਆਲੇ-ਦੁਆਲੇ ਜਿਹੜੇ ਦੇਹਾਤੀ (ਬੱਦੂ) ਹਨ ਇਹਨਾਂ ਵਿੱਚੋਂ ਕੁੱਝ ਮੁਨਾਫ਼ਿਕ ਹਨ ਅਤੇ ਕੁੱਝ ਮਦੀਨੇ ਦੇ ਵਸਨੀਕ ਵੀ ਆਪਣੇ ਨਿਫ਼ਾਕ (ਦੋਗਲੇਪਣ) ’ਤੇ ਅੜੇ ਹੋਏ ਹਨ। (ਹੇ ਨਬੀ!) ਤੁਸੀਂ ਉਹਨਾਂ ਨੂੰ ਨਹੀਂ ਜਾਣਦੇ, ਅਸੀਂ ਉਹਨਾਂ ਨੂੰ ਜਾਣਦੇ ਹਾਂ, ਅਸੀਂ ਛੇਤੀ ਹੀ ਉਹਨਾਂ ਨੂੰ ਦੋਹਰੀ ਸਜ਼ਾ ਦਿਆਂਗੇ, ਫੇਰ ਉਹ ਬਹੁਤ ਹੀ ਵੱਡੇ ਅਜ਼ਾਬ ਵੱਲ ਪਰਤਾਏ ਜਾਣਗੇ। | وَمِمَّنْ حَوْلَكُم مِّنَ ٱلْأَعْرَابِ مُنَٰفِقُونَ ۖ وَمِنْ أَهْلِ ٱلْمَدِينَةِ ۖ مَرَدُوا۟ عَلَى ٱلنِّفَاقِ لَا تَعْلَمُهُمْ ۖ نَحْنُ نَعْلَمُهُمْ ۚ سَنُعَذِّبُهُم مَّرَّتَيْنِ ثُمَّ يُرَدُّونَ إِلَىٰ عَذَابٍ عَظِيمٍۢ. ﴿101﴾ |
|
102
ਕੁੱਝ ਅਜਿਹੇ ਵੀ ਹਨ ਜਿਹੜੇ ਆਪਣੀਆਂ ਗ਼ਲਤੀਆਂ ਨੂੰ ਸਵੀਕਾਰ ਕਰਦੇ ਹਨ ਉਹਨਾਂ ਨੇ ਰਲੇ ਮਿਲੇ ਕੰਮ ਕੀਤੇ ਸੀ ਕੁੱਝ ਚੰਗੇ ਵੀ ਤੇ ਕੁੱਝ ਮਾੜੇ ਵੀ। ਆਸ ਹੈ ਕਿ ਅੱਲਾਹ ਉਹਨਾਂ ਦੀ ਤੌਬਾ ਕਬੂਲ ਕਰੇਗਾ।[17] ਬੇਸ਼ੱਕ ਅੱਲਾਹ ਬਖ਼ਸ਼ਣਹਾਰ ਅਤੇ ਮਿਹਰਾਂ ਵਾਲਾ ਹੈ।
[17] ਇਸ ਹਦੀਸ ਵਿਚ ਇਸ ਆਇਤ ਦੀ ਵਿਆਖਿਆ ਇੰਜ ਕੀਤੀ ਗਈ ਹੈ ਕਿ ਅੱਲਾਹ ਦੇ ਰਸੂਲ ਨੇ ਫ਼ਰਮਾਇਆ ਇਕ ਰਾਤ ਮੇਰੇ ਕੋਲ ਦੋ ਫ਼ਰਿਸ਼ਤੇ ਆਏ ਅਤੇ ਮੈਨੂੰ ਜਗਾ ਕੇ ਅਜਿਹੇ ਸ਼ਹਿਰ ਵਲ ਲੈ ਗਏ ਜਿਹੜਾ ਸੋਨੇ ਅਤੇ ਚਾਂਦੀ ਦੀਆਂ ਇੱਟਾਂ ਨਾਲ ਉਸਾਰਿਆ ਹੋਇਆ ਸੀ। ਉੱਥੇ ਸਾਨੂੰ ਅਜਿਹੇ ਲੋਕ ਮਿਲੇ ਜਿਨ੍ਹਾਂ ਦੇ ਅੱਧੇ ਸ਼ਰੀਰ ਦਿਸਣ ਵਿਚ ਸੁਹਣੇ ਲਗਦੇ ਸੀ ਅਤੇ ਅੱਧੇ ਭੇੜੇ। ਫ਼ਰਿਸ਼ਤਿਆਂ ਨੇ ਉਹਨਾਂ ਨੂੰ ਕਿਹਾ ਕਿ ਇਸ ਨਹਿਰ ਵਿਚ ਦਾਖ਼ਿਲ ਹੋ ਜਾਓ ਸੋ ਉਹ ਉਸ ਵਿਚ ਦਾਖ਼ਿਲ ਹੋ ਗਏ ਜਦੋਂ ਉਹ ਵਾਪਿਸ ਆਏ ਤਾਂ ਉਹਨਾਂ ਦੀ ਬਦਸੂਰਤੀ ਖ਼ਤਮ ਹੋ ਚੁੱਕੀ ਸੀ ਅਤੇ ਉਹ ਬਹੁਤ ਹੀ ਸੋਹਣੇ ਬਣ ਗਏ ਸੀ। ਫ਼ਰਿਸ਼ਤਿਆਂ ਨੇ ਮੈਨੂੰ ਆਖਿਆ ਕਿ ਇਹ ਬਾਗ਼ੇ ਅਦਨ ਹੈ ਅਤੇ ਇਹੋ ਤੁਹਾਡਾ ਨਿਵਾਸ ਸਥਾਨ ਹੈ। ਫੇਰ ਉਹਨਾਂ ਫ਼ਰਿਸ਼ਤਿਆ ਨੇ ਕਿਹਾ ਕਿ ਇਹ ਲੋਕ ਜਿਨ੍ਹਾਂ ਦੇ ਅੱਧੇ ਸ਼ਰੀਰ ਸੋਹਣੇ ਸੀ ਅਤੇ ਅੱਧੇ ਭੇੜੇ ਸੀ ਇਹ ਅਜਿਹੇ ਲੋਕ ਸੀ ਜਿਹੜੇ ਚੰਗੇ ਅਤੇ ਮਾੜੇ ਦੋਨਾ ਤਰ੍ਹਾਂ ਦੇ ਕੰਮ ਕਰਦੇ ਸੀ ਪਰ ਅੱਲਾਹ ਨੇ ਉਹਨਾਂ ਨੂੰ ਮੁਆਫ਼ ਕਰ ਦਿੱਤਾ। (ਸਹੀ ਬੁਖ਼ਾਰੀ, ਹਦੀਸ 4674)
|
وَءَاخَرُونَ ٱعْتَرَفُوا۟ بِذُنُوبِهِمْ خَلَطُوا۟ عَمَلًۭا صَٰلِحًۭا وَءَاخَرَ سَيِّئًا عَسَى ٱللَّهُ أَن يَتُوبَ عَلَيْهِمْ ۚ إِنَّ ٱللَّهَ غَفُورٌۭ رَّحِيمٌ. ﴿102﴾ |
| 103 (ਹੇ ਨਬੀ!) ਤੁਸੀਂ ਉਹਨਾਂ ਦੇ ਮਾਲਾਂ ਵਿੱਚੋਂ ਸਦਕਾ ਲਵੋ ਅਤੇ (ਇਸ ਦੁਆਰਾ) ਉਹਨਾਂ ਨੂੰ ਪਵਿੱਤਰ ਕਰੋ ਅਤੇ ਨੇਕੀ ਦੀ ਰਾਹ ਵਿਚ ਉਹਨਾਂ ਨੂੰ ਵਧਾਓ ਅਤੇ ਉਹਨਾਂ ਲਈ ਦੁਆ ਵੀ ਕਰੋ। ਨਿਰਸੰਦੇਹ, ਤੁਹਾਡੀ ਕੀਤੀ ਹੋਈ ਦੁਆ ਉਹਨਾਂ ਲਈ ਮਨ ਦੀ ਸ਼ਾਂਤੀ ਦਾ ਸਾਧਨ ਹੈ। ਅੱਲਾਹ ਚੰਗੀ ਤਰ੍ਹਾਂ ਸੁਣਦਾ ਤੇ ਜਾਣਦਾ ਹੈ। | خُذْ مِنْ أَمْوَٰلِهِمْ صَدَقَةًۭ تُطَهِّرُهُمْ وَتُزَكِّيهِم بِهَا وَصَلِّ عَلَيْهِمْ ۖ إِنَّ صَلَوٰتَكَ سَكَنٌۭ لَّهُمْ ۗ وَٱللَّهُ سَمِيعٌ عَلِيمٌ. ﴿103﴾ |
| 104 ਕੀ ਇਹ ਨਹੀਂ ਜਾਣਦੇ ਕਿ ਅੱਲਾਹ ਹੀ ਆਪਣੇ ਬੰਦਿਆਂ ਦੀ ਦੁਆ ਕਬੂਲ ਕਰਦਾ ਹੈ ਅਤੇ ਉਹੀਓ ਸਦਕੇ (ਪੁਨ-ਦਾਨ) ਕਬੂਲ ਕਰਦਾ ਹੈ। ਬੇਸ਼ੱਕ ਅੱਲਾਹ ਹੀ ਤੌਬਾ ਨੂੰ ਕਬੂਲ ਕਰਨ ਵਾਲਾ ਅਤੇ ਰਹਿਮ ਕਰਨ ਵਾਲਾ ਹੈ। | أَلَمْ يَعْلَمُوٓا۟ أَنَّ ٱللَّهَ هُوَ يَقْبَلُ ٱلتَّوْبَةَ عَنْ عِبَادِهِۦ وَيَأْخُذُ ٱلصَّدَقَٰتِ وَأَنَّ ٱللَّهَ هُوَ ٱلتَّوَّابُ ٱلرَّحِيمُ. ﴿104﴾ |
| 105 (ਹੇ ਨਬੀ!) ਤੁਸੀਂ ਆਖ ਦਿਓ! ਕਿ ਤੁਸੀਂ ਅਮਲਾਂ ਕਰਦੇ ਰਹੋ। ਤੁਹਾਡੇ ਅਮਲਾਂ ਨੂੰ ਅੱਲਾਹ ਆਪ ਹੀ ਵੇਖ ਲਵੇਗਾ ਅਤੇ ਉਸ ਦਾ ਰਸੂਲ ’ਤੇ ਈਮਾਨ ਵਾਲੇ ਵੀ ਵੇਖ ਲੈਣਗੇ ਅਤੇ ਤੁਸੀਂ ਜ਼ਰੂਰ ਹੀ ਉਸੇ ਵੱਲ ਪਰਤਾਏ ਜਾਓਗੇ, ਜਿਹੜਾ ਸਾਰੀਆਂ ਹੀ ਲੁੱਕੀਆਂ ਅਤੇ ਖੁੱਲ੍ਹੀਆਂ ਹੋਈਆਂ ਗੱਲਾਂ ਨੂੰ ਜਾਣਦਾ ਹੈ। ਸੋ ਉਹ ਤੁਹਾਨੂੰ ਤੁਹਾਡਾ ਸਾਰਾ ਕੀਤਾ ਕਰਿਆ ਦੱਸ ਦੇਵੇਗਾ। | وَقُلِ ٱعْمَلُوا۟ فَسَيَرَى ٱللَّهُ عَمَلَكُمْ وَرَسُولُهُۥ وَٱلْمُؤْمِنُونَ ۖ وَسَتُرَدُّونَ إِلَىٰ عَٰلِمِ ٱلْغَيْبِ وَٱلشَّهَٰدَةِ فَيُنَبِّئُكُم بِمَا كُنتُمْ تَعْمَلُونَ. ﴿105﴾ |
| 106 ਅਤੇ ਕੁੱਝ ਉਹ ਲੋਕ ਹਨ ਜਿਨ੍ਹਾਂ ਦਾ ਮਾਮਲਾ ਅਜਿਹੇ ਅੱਲਾਹ ਦੇ ਹੁਕਮ ’ਤੇ ਆਉਣ ਤਕ ਪਿੱਛੇ ਪਾ ਦਿੱਤਾ ਹੈ। ਉਹ ਜਾਂ ਤਾਂ ਉਹਨਾਂ ਨੂੰ ਸਜ਼ਾ ਦੇਵੇਗਾ ਜਾਂ ਉਹਨਾਂ ਦੀ ਤੌਬਾ ਕਬੂਲ ਕਰ ਲੇਵੇਗਾ। ਅੱਲਾਹ ਭਲੀ-ਭਾਂਤ ਜਾਣਨ ਵਾਲਾ ਤੇ ਸੂਝਵਾਨ ਹੈ। | وَءَاخَرُونَ مُرْجَوْنَ لِأَمْرِ ٱللَّهِ إِمَّا يُعَذِّبُهُمْ وَإِمَّا يَتُوبُ عَلَيْهِمْ ۗ وَٱللَّهُ عَلِيمٌ حَكِيمٌۭ. ﴿106﴾ |
| 107 ਕੁੱਝ ਲੋਕ ਉਹ ਵੀ ਹਨ ਜਿਨ੍ਹਾਂ ਨੇ ਇਸ ਲਈ ਮਸੀਤ ਬਣਵਾਈ ਸੀ ਤਾਂ ਜੋ (ਮੁਸਲਮਾਨਾਂ ਨੂੰ) ਨੁਕਸਾਨ ਪਹੁੰਚਾਉਣ, ਕੁਫ਼ਰ ਨੂੰ ਵਧਾਉਣ ਅਤੇ ਮੁਸਲਮਾਨਾਂ ਵਿਚ ਫੁੱਟ ਪਾਉਣ ਅਤੇ ਉਸ ਵਿਅਕਤੀ ਲਈ ਘਾਤ ਦਾ ਪ੍ਰਬੰਧ ਕਰਨ ਜਿਹੜਾ ਇਸ ਤੋਂ ਪਹਿਲਾਂ ਅੱਲਾਹ ਅਤੇ ਉਸ ਦੇ ਰਸੂਲ ਦੇ ਵਿਰੁੱਧ ਲੜ ਚੁੱਕਿਆ ਹੈ। ਉਹ ਕਸਮਾਂ ਖਾ ਖਾ ਕੇ ਆਖਣਗੇ ਕਿ ਸਾਡਾ ਇਰਾਦਾ ਤਾਂ ਭਲਾਈ ਕਰਨਾ ਸੀ। ਅੱਲਾਹ ਗਵਾਹੀ ਦਿੰਦਾ ਹੈ ਕਿ ਬੇਸ਼ੱਕ ਉਹ ਉੱਕਾ ਹੀ ਝੂਠੇ ਹਨ। | وَٱلَّذِينَ ٱتَّخَذُوا۟ مَسْجِدًۭا ضِرَارًۭا وَكُفْرًۭا وَتَفْرِيقًۢا بَيْنَ ٱلْمُؤْمِنِينَ وَإِرْصَادًۭا لِّمَنْ حَارَبَ ٱللَّهَ وَرَسُولَهُۥ مِن قَبْلُ ۚ وَلَيَحْلِفُنَّ إِنْ أَرَدْنَآ إِلَّا ٱلْحُسْنَىٰ ۖ وَٱللَّهُ يَشْهَدُ إِنَّهُمْ لَكَٰذِبُونَ. ﴿107﴾ |
| 108 (ਹੇ ਨਬੀ!) ਤੁਸੀਂ ਉਸ ਮਸੀਤ (ਭਾਵ ਮਸਜਿਦੇ ਜ਼ੱਰਾਰ) ਵਿਚ ਕਦੇ ਵੀ ਖੜੇ ਨਾ ਹੋਣਾ। ਹਾਂ! ਜਿਸ ਮਸੀਤ ਦੀ ਨੀਂਹ ਪਹਿਲੇ ਹੀ ਦਿਨ ਤੋਂ ਤਕਵੇ ’ਤੇ (ਭਾਵ ਨੇਕ ਨਿੱਯਤੀ) ਨਾਲ ਰੱਖੀ ਗਈ ਹੋਵੇ, ਉਹੀ (ਮਸੀਤ) ਇਸ ਯੋਗ ਹੈ ਕਿ ਉਸ ਵਿਚ ਤੁਸੀਂ (ਨਮਾਜ਼ ਲਈ) ਖੜੇ ਹੋਵੋ, ਇਸ ਵਿਚ ਅਜਿਹੇ ਲੋਕ ਵੀ ਹਨ ਜਿਹੜੇ ਪਾਕ ਰਹਿਣਾ ਪਸੰਦ ਕਰਦੇ ਹਨ। ਅੱਲਾਹ ਵੀ ਪਾਕ ਰਹਿਣ ਵਾਲਿਆਂ ਨੂੰ ਹੀ ਪਸੰਦ ਕਰਦਾ ਹੈ। | لَا تَقُمْ فِيهِ أَبَدًۭا ۚ لَّمَسْجِدٌ أُسِّسَ عَلَى ٱلتَّقْوَىٰ مِنْ أَوَّلِ يَوْمٍ أَحَقُّ أَن تَقُومَ فِيهِ ۚ فِيهِ رِجَالٌۭ يُحِبُّونَ أَن يَتَطَهَّرُوا۟ ۚ وَٱللَّهُ يُحِبُّ ٱلْمُطَّهِّرِينَ. ﴿108﴾ |
| 109 ਕੀ ਉਹ ਵਿਅਕਤੀ ਵਧੀਆ ਹੈ ਜਿਸ ਨੇ ਆਪਣੀ ਇਮਾਰਤ ਦੀ ਨੀਂਹ ਅੱਲਾਹ ਦੇ ਡਰ-ਭੈ ਅਤੇ ਉਸ ਦੀ ਰਜ਼ਾ ਲਈ ਰੱਖੀ ਹੋਵੇ ਜਾਂ ਉਹ ਵਿਅਕਤੀ ਜਿਸ ਨੇ ਆਪਣੀ ਇਮਾਰਤ ਦੀ ਨੀਂਹ ਕਿਸੇ ਦਰਿਆ ਦੇ ਕੰਡੇ ’ਤੇ ਰੱਖੀ ਹੋਵੇ, ਜਿਹੜੀ ਡਿੱਗਣ ਵਾਲੀ ਹੋਵੇ, ਫਿਰ ਉਹ ਉਸ ਨੂੰ ਲੈਕੇ ਨਰਕ ਦੀ ਅੱਗ ਵਿਚ ਡਿਗ ਜਾਵੇ। ਅੱਲਾਹ ਅਜਿਹੇ ਜ਼ਾਲਮਾਂ ਨੂੰ ਸਮਝ ਨਹੀਂ ਦਿੰਦਾ। | أَفَمَنْ أَسَّسَ بُنْيَٰنَهُۥ عَلَىٰ تَقْوَىٰ مِنَ ٱللَّهِ وَرِضْوَٰنٍ خَيْرٌ أَم مَّنْ أَسَّسَ بُنْيَٰنَهُۥ عَلَىٰ شَفَا جُرُفٍ هَارٍۢ فَٱنْهَارَ بِهِۦ فِى نَارِ جَهَنَّمَ ۗ وَٱللَّهُ لَا يَهْدِى ٱلْقَوْمَ ٱلظَّٰلِمِينَ. ﴿109﴾ |
| 110 ਉਹਨਾਂ ਦੀ ਉਸਾਰੀ ਹੋਈ ਇਮਾਰਤ ਸਦਾ ਲਈ ਉਹਨਾਂ ਦੇ ਮਨਾਂ ਵਿਚ (ਕੰਡਾ ਬਣਕੇ) ਚੁਬਦੀ ਰਹੇਗੀ, ਜੇ ਉਹਨਾਂ ਦੇ ਦਿਲ ਹੀ ਟੋਟੇ-ਟੋਟੇ ਹੋ ਜਾਣ ਤਾਂ ਗੱਲ ਹੈ। ਅੱਲਾਹ ਸਭ ਕੁੱਝ ਜਾਣਨ ਵਾਲਾ ਤੇ ਸੂਝਵਾਨ ਹੈ। | لَا يَزَالُ بُنْيَٰنُهُمُ ٱلَّذِى بَنَوْا۟ رِيبَةًۭ فِى قُلُوبِهِمْ إِلَّآ أَن تَقَطَّعَ قُلُوبُهُمْ ۗ وَٱللَّهُ عَلِيمٌ حَكِيمٌ. ﴿110﴾ |
|
111
ਬੇਸ਼ੱਕ ਅੱਲਾਹ ਨੇ ਮੁਸਲਮਾਨਾਂ ਤੋਂ ਉਹਨਾਂ ਦੀਆਂ ਜਾਨਾਂ ਅਤੇ ਮਾਲਾਂ ਨੂੰ ਜੰਨਤ ਦੇ ਬਦਲੇ ਖ਼ਰੀਦ ਲਿਆ ਹੈ। ਉਹੀ ਲੋਕੀ ਅੱਲਾਹ ਦੀ ਰਾਹ ਵਿਚ ਲੜਦੇ ਹਨ, ਉਹ ਕਤਲ ਕਰਦੇ ਵੀ ਹਨ ਤੇ ਕਤਲ ਹੁੰਦੇ ਵੀ ਹਨ। ਇਸ ਲਈ (ਜੰਨਤ ਦਾ) ਵਾਅਦਾ ਕੀਤਾ ਗਿਆ ਹੈ, ਜਿਹੜਾ ਤੌਰੈਤ ਇੰਜੀਲ ਤੇ .ਕੁਰਆਨ ਵਿੱਚੋਂ ਹੈ। ਅੱਲਾਹ ਤੋਂ ਵੱਧ ਕੇ ਆਪਣੇ ਵਾਅਦੇ ਨੂੰ ਪੂਰਾ ਕਰਨ ਵਾਲਾ ਕੌਣ ਹੈ। ਸੋ (ਹੇ ਮੁਸਲਮਾਨੋ!) ਜਿਹੜਾ ਤੁਸੀਂ ਅੱਲਾਹ ਨਾਲ ਸੌਦਾ ਕੀਤਾ ਹੈ ਇਸ ਲਈ ਖ਼ੁਸ਼ੀਆਂ ਮਨਾਓ ਤੇ ਇਹੋ ਵੱਡੀ ਸਫ਼ਲਤਾ ਹੈ।[18]
[18] ਇਸ ਵਿੱਚ ਜਹਾਦੀ ਮੁਹੱਤਤਾ ਦੱਸੀ ਗਈ ਹੈ ਅੱਲਾਹ ਦੇ ਰਸੂਲ ਨੇ ਫ਼ਰਮਾਇਆ ਜਿਹੜਾ ਵਿਅਕਤੀ ਅੱਲਾਹ ਦੀ ਰਾਹ ਵਿਚ ਜਹਾਦ ਕਰਦਾ ਹੈ ਅਤੇ ਅੱਲਾਹ ਦੀ ਰਾਹ ਵਿਚ ਜਹਾਦ ਅਤੇ ਉਸ ਦੇ ਕਲਮੇ ਦੀ ਪੁਸ਼ਟੀ ਕਰਨ ਉੱਤੇ ਉਸ ਨੂੰ ਘਰੋਂ ਕਡਿਆ ਗਿਆ ਤਾਂ ਅੱਲਾਹ ਉਸ ਦਾ ਜ਼ਾਮਨ ਬਣ ਜਾਂਦਾ ਹੈ ਫੇਰ ਜਾਂ ਤਾਂ ਉਸ ਨੂੰ ਜੰਨਤ ਵਿਚ ਦਾਖ਼ਿਲ ਕਰੇਗਾ ਜਾਂ ਚੰਗਾ ਬਦਲਾ ਅਤੇ ਮਾਲੇ ਗ਼ਨੀਮਤ ਦੇਕੇ ਉਸ ਦੇ ਨਿਵਾਸ ਸਥਾਨ ਤੱਕ ਪਹੁੰਚਾ ਦੇਵੇਗਾ ਜਿਥੇ ਉਹ ਆਇਆ ਸੀ। (ਸਹੀ ਬੁਖ਼ਾਰੀ, ਹਦੀਸ 3123) ● ਇਸੇ ਤਰ੍ਹਾਂ ਜਿਹੜਾ ਕੋਈ ਜਿਹਾਦ ਨਹੀਂ ਕਰਦਾ ਤਾਂ ਉਸ ਦੇ ਲਈ ਕਰੜੀ ਚੇਤਾਵਨੀ ਹੈ। ਨਬੀ (ਸ:) ਨੇ ਫ਼ਰਮਾਇਆ ਕਿ ਜਿਹੜਾ ਕੋਈ ਜਿਹਾਦ ਨਹੀਂ ਕਰਦਾ ਤਾਂ ਅੱਲਾਹ ਉਸ ਉੱਤੇ ਜ਼ਿੱਲਤ ਭਾਰੂ ਕਰ ਦਿੰਦਾ ਹੈ। ਅਤੇ ਉਹ ਜ਼ਿੱਲਤ ਉਸ ਤੋਂ ਹਟਾਈ ਨਹੀਂ ਜਾਵੇਗੀ। ਇਥੋਂ ਤੱਕ ਕਿ ਤੁਸੀਂ ਆਪਣੇ ਦੀਨ ਇਸਲਾਮ ਵੱਲ ਮੁੜ ਆਉ। (ਅਬੂ ਦਾਊਦ, ਹਦੀਸ 3462)
|
۞ إِنَّ ٱللَّهَ ٱشْتَرَىٰ مِنَ ٱلْمُؤْمِنِينَ أَنفُسَهُمْ وَأَمْوَٰلَهُم بِأَنَّ لَهُمُ ٱلْجَنَّةَ ۚ يُقَٰتِلُونَ فِى سَبِيلِ ٱللَّهِ فَيَقْتُلُونَ وَيُقْتَلُونَ ۖ وَعْدًا عَلَيْهِ حَقًّۭا فِى ٱلتَّوْرَىٰةِ وَٱلْإِنجِيلِ وَٱلْقُرْءَانِ ۚ وَمَنْ أَوْفَىٰ بِعَهْدِهِۦ مِنَ ٱللَّهِ ۚ فَٱسْتَبْشِرُوا۟ بِبَيْعِكُمُ ٱلَّذِى بَايَعْتُم بِهِۦ ۚ وَذَٰلِكَ هُوَ ٱلْفَوْزُ ٱلْعَظِيمُ. ﴿111﴾ |
| 112 ਇਹ ਲੋਕ ਤੌਬਾ ਕਰਨ ਵਾਲੇ, ਇਬਾਦਤ ਕਰਨ ਵਾਲੇ, ਰੱਬ ਦੀ ਪ੍ਰਸੰਸ਼ਾ ਕਰਨ ਵਾਲੇ, ਰੋਜ਼ਾਂ ਰੱਖਣ ਵਾਲੇ, ਚੰਗੀਆਂ ਗੱਲਾਂ ਦੀ ਸਿੱਖਿਆ ਦੇਣ ਵਾਲੇ, ਬੁਰੀਆਂ ਗੱਲਾਂ ਤੋਂ ਰੋਕਣ ਵਾਲੇ ਅਤੇ ਅੱਲਾਹ ਦੀਆਂ ਹੱਦਾ ਦੀ ਰਾਖੀ ਕਰਨ ਵਾਲੇ ਹਨ। (ਹੇ ਨਬੀ!) ਅਜਿਹੇ ਮੋਮਿਨਾਂ ਨੂੰ (ਜੰਨਤਾਂ ਦੀਆਂ) ਖ਼ੁਸ਼ਖ਼ਬਰੀਆਂ ਸੁਣਾ ਦਿਓ। | ٱلتَّٰٓئِبُونَ ٱلْعَٰبِدُونَ ٱلْحَٰمِدُونَ ٱلسَّٰٓئِحُونَ ٱلرَّٰكِعُونَ ٱلسَّٰجِدُونَ ٱلْءَامِرُونَ بِٱلْمَعْرُوفِ وَٱلنَّاهُونَ عَنِ ٱلْمُنكَرِ وَٱلْحَٰفِظُونَ لِحُدُودِ ٱللَّهِ ۗ وَبَشِّرِ ٱلْمُؤْمِنِينَ. ﴿112﴾ |
| 113 ਨਬੀ ਅਤੇ ਦੂਜੇ ਮੁਸਲਮਾਨਾਂ ਲਈ ਇਹ ਗੱਲ ਜਾਇਜ਼ ਨਹੀਂ ਕਿ ਮੁਸ਼ਰਿਕਾਂ ਲਈ ਰੱਬ ਤੋਂ ਬਖ਼ਸ਼ਿਸ਼ ਦੀ ਦੁਆ ਕਰਨ ਭਾਵੇਂ ਉਹ ਉਹਨਾਂ ਦੇ ਸਕੇ-ਸੰਬੰਧੀ ਹੀ ਕਿਉਂ ਨਾ ਹੋਣ ਜਦ ਕਿ ਇਹ ਗੱਲ ਸਪਸ਼ਟ ਹੋ ਚੁੱਕੀ ਹੈ ਕਿ ਉਹ ਲੋਕੀ ਨਰਕੀ ਹਨ। | مَا كَانَ لِلنَّبِىِّ وَٱلَّذِينَ ءَامَنُوٓا۟ أَن يَسْتَغْفِرُوا۟ لِلْمُشْرِكِينَ وَلَوْ كَانُوٓا۟ أُو۟لِى قُرْبَىٰ مِنۢ بَعْدِ مَا تَبَيَّنَ لَهُمْ أَنَّهُمْ أَصْحَٰبُ ٱلْجَحِيمِ. ﴿113﴾ |
|
114
ਰਹੀ ਗੱਲ ਇਬਰਾਹੀਮ ਦਾ ਆਪਣੇ ਪਿਤਾ ਲਈ ਖਿਮਾ ਦੀ ਦੁਆ ਮੰਗਣ ਦੀ ਉਹ ਤਾਂ ਕੇਵਲ ਇਕ ਵਚਨ ਸੀ ਜਿਹੜਾ (ਇਬਰਾਹੀਮ) ਨੇ ਉਸ ਨਾਲ ਕਰ ਲਿਆ ਸੀ। ਜਦੋਂ ਉਸ ਨੇ ’ਤੇ ਇਹ ਗੱਲ ਸ਼ਪੱਸ਼ਟ ਹੋ ਗਈ ਕਿ ਉਹ ਤਾਂ ਅੱਲਾਹ ਦਾ ਦੁਸ਼ਮਨ ਹੈ ਤਾਂ ਉਹ (ਇਬਰਾਹੀਮ ਆਪਣੇ ਪਿਤਾ ਤੋਂ) ਅਬਾਜ਼ਾਰ ਹੋ ਗਿਆ।[19] ਹਕੀਕਤ ਇਹੋ ਹੈ ਕਿ ਇਬਰਾਹੀਮ ਬਹੁਤ ਹੀ ਕੌਮਲ ਹਿਰਦੇ ਵਾਲਾ ਤੇ ਬਹੁਤ ਹੀ ਸਹਿਣਸ਼ੀਲ ਵਿਅਕਤੀ ਸੀ।
[19] ਵੇਖੋ ਸੂਰਤ ਅਲ-ਅਨਾਮ, ਹਾਸ਼ੀਆ ਆਇਤ 74/6
|
وَمَا كَانَ ٱسْتِغْفَارُ إِبْرَٰهِيمَ لِأَبِيهِ إِلَّا عَن مَّوْعِدَةٍۢ وَعَدَهَآ إِيَّاهُ فَلَمَّا تَبَيَّنَ لَهُۥٓ أَنَّهُۥ عَدُوٌّۭ لِّلَّهِ تَبَرَّأَ مِنْهُ ۚ إِنَّ إِبْرَٰهِيمَ لَأَوَّٰهٌ حَلِيمٌۭ. ﴿114﴾ |
|
115
ਅੱਲਾਹ ਅਜਿਹਾ ਨਹੀਂ ਕਰਦਾ ਕਿ ਕਿਸੇ ਕੌਮ ਨੂੰ ਹਿਦਾਇਤ ਦੇਣ ਤੋਂ ਬਾਅਦ ਗੁਮਰਾਹ ਕਰ ਦੇਵੇ ਜਦੋਂ ਤਕ ਕਿ ਉਹਨਾਂ ਨੂੰ ਉਹ ਸਾਰੀਆਂ ਗੱਲਾਂ ਨੂੰ ਸਪਸ਼ਟ ਰੂਪ ਵਿਚ ਦੱਸ ਨਾ ਦੇਵੇ ਜਿਨ੍ਹਾਂ ਤੋਂ ਬਚਣਾ ਚਾਹੀਦਾ ਹੈ।[20] ਬੇਸ਼ੱਕ ਅੱਲਾਹ ਹਰੇਕ ਚੀਜ਼ ਨੂੰ ਚੰਗੀ ਤਰ੍ਹਾਂ ਜਾਣਦਾ ਹੈ।
[20] ਇਸ ਤੋਂ ਆਲਮਾਂ ਨੇ ਇਹ ਸਿੱਧ ਕੀਤਾ ਹੈ ਕਿ ਸਪਸ਼ਟ ਦਲੀਲ ਤੋਂ ਕਿਸੇ ਮੁਸਲਮਾਨ ਨੂੰ ਕਾਫ਼ਿਰ ਨਹੀਂ ਕਹਿਣਾ ਚਾਹੀਦਾ।
|
وَمَا كَانَ ٱللَّهُ لِيُضِلَّ قَوْمًۢا بَعْدَ إِذْ هَدَىٰهُمْ حَتَّىٰ يُبَيِّنَ لَهُم مَّا يَتَّقُونَ ۚ إِنَّ ٱللَّهَ بِكُلِّ شَىْءٍ عَلِيمٌ. ﴿115﴾ |
| 116 ਬੇਸ਼ੱਕ ਅੱਲਾਹ ਹੀ ਧਰਤੀ ਤੇ ਅਕਾਸ਼ਾਂ ਦਾ ਮਾਲਿਕ ਹੈ, ਉਹੀਓ ਜੀਵਨ ਤੇ ਮੌਤ ਦਿੰਦਾ ਹੈ ਅਤੇ ਅੱਲਾਹ ਤੋਂ ਛੁੱਟ ਤੁਹਾਡਾ ਹੋਰ ਕੋਈ ਨਾ ਸਾਥੀ ਹੈ ਨਾ ਹੀ ਮਦਦਗਾਰ ਹੈ। | إِنَّ ٱللَّهَ لَهُۥ مُلْكُ ٱلسَّمَٰوَٰتِ وَٱلْأَرْضِ ۖ يُحْىِۦ وَيُمِيتُ ۚ وَمَا لَكُم مِّن دُونِ ٱللَّهِ مِن وَلِىٍّۢ وَلَا نَصِيرٍۢ. ﴿116﴾ |
| 117 ਅੱਲਾਹ ਨੇ ਨਬੀ (ਸ:) ਦਾ ਅਤੇ ਉਨ੍ਹਾਂ ਮੁਹਾਜਰਾਂ ਤੇ ਅਨਸਾਰਾਂ (ਸਹਾਇਕ) ਦਾ ਵਿਸ਼ੇਸ਼ ਧਿਆਨ ਰੱਖਿਆ ਹੈ, ਕਿਉਂ ਜੋ ਉਹਨਾਂ ਨੇ ਬੜੇ ਔਖੇ ਸਮੇਂ ਨਬੀ ਦਾ ਸਾਥ ਦਿੱਤਾ, ਭਾਵੇਂ ਕਿ ਬਾਅਦ ਵਿਚ ਉਹਨਾਂ ਵਿੱਚੋਂ ਇਕ ਟੋਲੀ ਦੇ ਦਿਲ ਡੋਲ ਰਹੇ ਸਨ, ਪਰ ਅੱਲਾਹ ਨੇ ਫੇਰ ਵੀ ਉਹਨਾਂ ’ਤੇ ਕ੍ਰਿਪਾ ਕੀਤੀ। ਬੇਸ਼ੱਕ ਉਹ ਉਹਨਾਂ ’ਤੇ ਬਹੁਤ ਹੀ ਮਿਹਰਬਾਨ ਤੇ ਰਹਿਮ ਫ਼ਰਮਾਉਣ ਵਾਲਾ ਹੈ। | لَّقَد تَّابَ ٱللَّهُ عَلَى ٱلنَّبِىِّ وَٱلْمُهَٰجِرِينَ وَٱلْأَنصَارِ ٱلَّذِينَ ٱتَّبَعُوهُ فِى سَاعَةِ ٱلْعُسْرَةِ مِنۢ بَعْدِ مَا كَادَ يَزِيغُ قُلُوبُ فَرِيقٍۢ مِّنْهُمْ ثُمَّ تَابَ عَلَيْهِمْ ۚ إِنَّهُۥ بِهِمْ رَءُوفٌۭ رَّحِيمٌۭ. ﴿117﴾ |
| 118 ਅੱਲਾਹ ਨੇ ਉਹਨਾਂ ਤਿੰਨਾਂ ਨੂੰ ਵੀ ਮੁਆਫ਼ ਕਰ ਦਿੱਤਾ ਜਿਨ੍ਹਾਂ ਦਾ ਮਾਮਲਾ ਰੱਬੀ ਹੁਕਮਾਂ ਦੀ ਉਡੀਕ ਵਿਚ ਪਿੱਛੇ ਪਾ ਦਿੱਤਾ ਗਿਆ ਸੀ, ਇੱਥੋਂ ਤਕ ਕਿ ਧਰਤੀ ਆਪਣੀ ਸਾਰੀ ਵਿਸ਼ਾਲਤਾ ਹੋਣ ਦੇ ਬਾਵਜੂਦ ਉਹਨਾਂ ਲਈ ਤੰਗ ਹੋ ਗਈ ਸੀ (ਭਾਵ ਛੋਟੀ ਹੋ ਗਈ ਸੀ) ਅਤੇ ਉਹਨਾਂ ਦੇ ਪ੍ਰਾਣ ਵੀ ਉਹਨਾਂ ’ਤੇ ਭਾਰ ਬਣੇ ਹੋਏ ਸੀ ਅਤੇ ਉਹਨਾਂ ਨੇ ਇਹ ਸਮਝ ਲਿਆ ਸੀ ਕਿ ਹੁਣ ਅੱਲਾਹ ਤੋਂ ਬਚਣ ਲਈ ਛੁੱਟ ਉਸ ਦੀ ਮਿਹਰਾਂ ਤੋਂ ਕੋਈ ਸ਼ਰਨ-ਅਸਥਾਨ ਨਹੀਂ। ਅੱਲਾਹ ਨੇ ਉਹਨਾਂ ਵੱਲ ਧਿਆਨ ਦਿੱਤਾ ਤਾਂ ਜੋ ਅੱਗੇ ਲਈ ਤੌਬਾ ਕਰ ਸਕਣ। ਬੇਸ਼ੱਕ ਅੱਲਾਹ ਬਹੁਤ ਤੌਬਾ ਕਬੂਲ ਕਰਨ ਵਾਲਾ ਤੇ ਰਹਿਮ ਕਰਨ ਵਾਲਾ ਹੈ। | وَعَلَى ٱلثَّلَٰثَةِ ٱلَّذِينَ خُلِّفُوا۟ حَتَّىٰٓ إِذَا ضَاقَتْ عَلَيْهِمُ ٱلْأَرْضُ بِمَا رَحُبَتْ وَضَاقَتْ عَلَيْهِمْ أَنفُسُهُمْ وَظَنُّوٓا۟ أَن لَّا مَلْجَأَ مِنَ ٱللَّهِ إِلَّآ إِلَيْهِ ثُمَّ تَابَ عَلَيْهِمْ لِيَتُوبُوٓا۟ ۚ إِنَّ ٱللَّهَ هُوَ ٱلتَّوَّابُ ٱلرَّحِيمُ. ﴿118﴾ |
|
119
ਹੇ ਈਮਾਨ ਵਾਲਿਓ! ਅੱਲਾਹ ਤੋਂ ਡਰੋ ਅਤੇ ਸੱਚੇ ਲੋਕਾਂ ਦਾ ਹੀ ਸਾਥ ਦਿਓ।[21]
[21] ਅੱਲਾਹ ਦੇ ਨਬੀ ਨੇ ਫ਼ਰਮਾਇਆ ਕਿ ਬੇਸ਼ੱਕ ਸੱਚਾਈ ਨੇਕੀ ਵੱਲ ਹਿਦਾਇਤ ਕਰਦੀ ਹੈ ਅਤੇ ਨੇਕੀ ਜੰਨਤ ਵਲ ਲੈਕੇ ਜਾਂਦੀ ਹੈ ਅਤੇ ਆਦਮੀ ਸੱਚ ਬੋਲਦਾ ਰਹਿੰਦਾ ਹੈ। ਇਥੋਂ ਤੱਕ ਕਿ ਸਚਿਆਦਾ ਬਣ ਜਾਂਦਾ ਹੈ ਅਤੇ ਝੂਠ ਗੁਨਾਹ ਵੱਲ ਲੈਕੇ ਜਾਂਦਾ ਹੈ ਅਤੇ ਨਰਕ ਵੱਲ ਪਹੁੰਚਾ ਦਿੰਦਾ ਹੈ। ਜਿਹੜਾ ਵਿਅਕਤੀ ਝੂਠ ਬੋਲਦਾ ਰਹਿੰਦਾ ਹੈ ਉਹ ਅੱਲਾਹ ਕੋਲ ਝੂਠਾ ਲਿਖ ਦਿਤਾ ਜਾਂਦਾ ਹੈ। (ਸਹੀ ਬੁਖ਼ਾਰੀ, ਹਦੀਸ 6094)
|
يَٰٓأَيُّهَا ٱلَّذِينَ ءَامَنُوا۟ ٱتَّقُوا۟ ٱللَّهَ وَكُونُوا۟ مَعَ ٱلصَّٰدِقِينَ. ﴿119﴾ |
| 120 ਮਦੀਨੇ ਦੇ ਵਸਨੀਕ ਤੇ ਆਲੇ-ਦੁਆਲੇ ਦੇ ਬਦੂਆਂ ਨੂੰ ਇਹ ਉੱਕਾ ਹੀ ਸ਼ੋਭਦਾ ਨਹੀਂ ਸੀ ਕਿ ਉਹ (ਜਿਹਾਦ ਵਿਚ) ਅੱਲਾਹ ਦੇ ਰਸੂਲ ਤੋਂ ਪਿੱਛੇ ਰਹਿ ਜਾਣ ਅਤੇ ਨਾ ਹੀ ਇਹ (ਸ਼ੋਭਦਾ ਹੈ) ਕਿ ਆਪਣੀ ਜਾਨਾਂ ਨੂੰ ਨਬੀ ਦੀ ਜਾਨ ਤੋਂ ਵੱਧ ਪਿਆਰੀਆਂ ਸਮਝਣ। ਇਹ ਇਸ ਲਈ ਕਿ ਇਹ ਉਹ (ਲੋਕ) ਹਨ ਜਿਹੜੇ ਅੱਲਾਹ ਦੀ ਰਾਹ ਵਿਚ ਭੁੱਖੇ ਪਿਆਸੇ ਤੇ ਥਕੇਵੇਂ ਸਹਿਣ ਕਰਦੇ ਹਨ ਅਤੇ ਅਜਿਹੇ ਰਾਹਾਂ ਨੂੰ ਪੈਰਾਂ ਨਾਲ ਪੁੱਟਦੇ ਹਨ ਜਿਹੜੇ ਸੱਚ ਦੇ ਇਨਕਾਰੀਆਂ ਨੂੰ ਬਹੁਤ ਹੀ ਭੈੜੀ ਜਾਪਦੀ ਹੈ ਅਤੇ ਵੈਰੀਆਂ ਤੋਂ ਜਿਹੜੀ ਵੀ ਸਫ਼ਲਤਾ ਪ੍ਰਾਪਤ ਕਰਦੇ ਹਨ ਉਸ ਦੇ ਬਦਲੇ ਉਹਨਾਂ ਲਈ ਨੇਕ ਕਰਮ ਲਿਖੇ ਜਾਂਦੇ ਹਨ। ਬੇਸ਼ੱਕ ਅੱਲਾਹ ਕੋਲ ਪਰਉਪਕਾਰੀਆਂ ਦਾ ਸੇਵਾ ਫਲ ਮਾਰਿਆ ਨਹੀਂ ਜਾਂਦਾ। | مَا كَانَ لِأَهْلِ ٱلْمَدِينَةِ وَمَنْ حَوْلَهُم مِّنَ ٱلْأَعْرَابِ أَن يَتَخَلَّفُوا۟ عَن رَّسُولِ ٱللَّهِ وَلَا يَرْغَبُوا۟ بِأَنفُسِهِمْ عَن نَّفْسِهِۦ ۚ ذَٰلِكَ بِأَنَّهُمْ لَا يُصِيبُهُمْ ظَمَأٌۭ وَلَا نَصَبٌۭ وَلَا مَخْمَصَةٌۭ فِى سَبِيلِ ٱللَّهِ وَلَا يَطَـُٔونَ مَوْطِئًۭا يَغِيظُ ٱلْكُفَّارَ وَلَا يَنَالُونَ مِنْ عَدُوٍّۢ نَّيْلًا إِلَّا كُتِبَ لَهُم بِهِۦ عَمَلٌۭ صَٰلِحٌ ۚ إِنَّ ٱللَّهَ لَا يُضِيعُ أَجْرَ ٱلْمُحْسِنِينَ. ﴿120﴾ |
|
121
ਅਤੇ ਜੋ ਵੀ ਥੋੜ੍ਹਾ ਜਾਂ ਬਹੁਤਾ ਖ਼ਰਚ ਕਰਦੇ ਹਨ ਅਤੇ ਉਹ ਜਿਹੜੀ ਵੀ ਘਾਟੀ (ਲੜਦੇ ਹੋਏ) ਪਾਰ ਕਰਦੇ ਹਨ ਉਹ ਸਭ ਕੁੱਝ ਉਹਨਾਂ ਦੇ ਨਾਂ ਲਿਖ ਦਿੱਤਾ ਜਾਂਦਾ ਹੈ ਤਾਂ ਜੋ ਅੱਲਾਹ ਉਹਨਾਂ ਨੂੰ ਉਹਨਾਂ ਦੇ ਕੰਮਾਂ ਦਾ ਵਧੀਆ ਬਦਲਾ ਦੇਵੇ।[22]
[22] ਇਸ ਵਿੱਚ ਅੱਲਾਹ ਦੇ ਫ਼ਜ਼ਲਾਂ ਦੀ ਚਰਚਾ ਕੀਤੀ ਗਈ ਹੈ ਜੋ ਉਹ ਨੇਕੀ ਦਾ ਬਦਲਾ ਦਿੰਦੇ ਸਮੇਂ ਇਖ਼ਤਿਆਰ ਕਰਦਾ ਹੈ ਕਿ ਹਰ ਨੇਕ ਕੰਮ ਕਰਨ ’ਤੇ ਦਸ ਤੋਂ ਲੈ ਕੇ ਸਤ ਸੋ ਗੁਣਾ ਤੱਕ ਸਵਾਬ ਮਿਲਦਾ ਹੈ ਅਤੇ ਜੇ ਉਹ ਕੋਈ ਬੁਰਾ ਕੰਮ ਕਰਦਾ ਹੈ ਤਾਂ ਇਕ ਹੀ ਗੁਣਾ ਗਿਣਿਆ ਜਾਂਦਾ ਹੈ ਅਤੇ ਹੋ ਸਕਦਾ ਹੈ ਕਿ ਅੱਲਾਹ ਉਸ ਨੂੰ ਮਾਫ਼ ਕਰ ਦੇਵੇ। (ਸਹੀ ਬੁਖ਼ਾਰੀ, ਹਦੀਸ 41)
|
وَلَا يُنفِقُونَ نَفَقَةًۭ صَغِيرَةًۭ وَلَا كَبِيرَةًۭ وَلَا يَقْطَعُونَ وَادِيًا إِلَّا كُتِبَ لَهُمْ لِيَجْزِيَهُمُ ٱللَّهُ أَحْسَنَ مَا كَانُوا۟ يَعْمَلُونَ. ﴿121﴾ |
| 122 ਅਤੇ ਮੋਮਿਨਾਂ ਨੂੰ ਨਹੀਂ ਚਾਹੀਦਾ ਕਿ ਉਹ ਸਾਰੇ ਦੇ ਸਾਰੇ (ਜੰਗ ਲਈ) ਟੁਰ ਪੈਣ। ਉਹਨਾਂ ਦੇ ਹਰ ਕਬੀਲੇ ਵਿੱਚੋਂ ਇਕ ਟੋਲੀ ਦੀਨ ਦੀ ਸੂਝ-ਬੂਝ ਪ੍ਰਾਪਤ ਕਰਨ ਲਈ ਕਿਉਂ ਨਹੀਂ ਨਿਕਲੇ। ਜਦੋਂ ਇਹ ਲੋਕ ਆਪਣੀ ਕੌਮ ਦੇ ਕੋਲ ਆਉਣ ਤਾਂ ਉਹਨਾਂ ਨੂੰ ਸਾਵਧਾਨ ਕਰਨ ਤਾਂ ਅਤੇ ਆਪਣੇ ਪਿੱਛੇ ਰਹਿਣ ਵਾਲਿਆਂ ਨੂੰ ਰੱਬ ਤੋਂ ਡਰਾਉਣ। | ۞ وَمَا كَانَ ٱلْمُؤْمِنُونَ لِيَنفِرُوا۟ كَآفَّةًۭ ۚ فَلَوْلَا نَفَرَ مِن كُلِّ فِرْقَةٍۢ مِّنْهُمْ طَآئِفَةٌۭ لِّيَتَفَقَّهُوا۟ فِى ٱلدِّينِ وَلِيُنذِرُوا۟ قَوْمَهُمْ إِذَا رَجَعُوٓا۟ إِلَيْهِمْ لَعَلَّهُمْ يَحْذَرُونَ. ﴿122﴾ |
| 123 ਹੇ ਈਮਾਨ ਵਾਲਿਓ! ਤੁਸੀਂ ਉਹਨਾਂ ਕਾਫ਼ਿਰਾਂ ਨਾਲ ਲੜੋ ਜਿਹੜੇ ਤੁਹਾਡੇ ਆਲੇ-ਦੁਆਲੇ ਹਨ ਅਤੇ ਚਾਹੀਦਾ ਹੈ ਕਿ ਉਹ ਤੁਹਾਡੇ ਵਿਚ ਕਰੜਾਈ ਵੇਖਣ। ਸੱਚ ਮੰਨੋ ਕਿ ਅੱਲਾਹ ਪਰਹੇਜ਼ਗਾਰ ਲੋਕਾਂ ਦਾ ਹੀ ਸਾਥੀ ਹੈ। | يَٰٓأَيُّهَا ٱلَّذِينَ ءَامَنُوا۟ قَٰتِلُوا۟ ٱلَّذِينَ يَلُونَكُم مِّنَ ٱلْكُفَّارِ وَلْيَجِدُوا۟ فِيكُمْ غِلْظَةًۭ ۚ وَٱعْلَمُوٓا۟ أَنَّ ٱللَّهَ مَعَ ٱلْمُتَّقِينَ. ﴿123﴾ |
| 124 ਜਦੋਂ ਵੀ ਕੋਈ ਸੂਰਤ ਉੱਤਰਦੀ ਹੈ ਤਾਂ ਇਹਨਾਂ ਮੁਨਾਫ਼ਿਕਾਂ ਵਿਚ ਕੁੱਝ ਲੋਕ ਮਖੌਲ ਵਜੋਂ ਮੁਸਲਮਾਨਾਂ ਤੋਂ) ਪੁੱਛਦੇ ਕਿ ਇਸ ਸੂਰਤ ਨੇ ਕਿਸ ਦੇ ਈਮਾਨ ਵਿਚ ਵਾਧਾ ਕੀਤਾ ਹੈ ? ਜਿਹੜੇ ਤਾਂ ਈਮਾਨ ਵਾਲੇ ਹਨ ਹਰੇਕ ਸੂਰਤ ਨੇ ਉਹਨਾਂ ਦੇ ਈਮਾਨ ਵਿਚ ਵਾਧਾ ਕੀਤਾ ਹੈ ਅਤੇ ਉਹ ਇਸ ਤੋਂ ਖ਼ੁਸ਼ ਵੀ ਹਨ। | وَإِذَا مَآ أُنزِلَتْ سُورَةٌۭ فَمِنْهُم مَّن يَقُولُ أَيُّكُمْ زَادَتْهُ هَٰذِهِۦٓ إِيمَٰنًۭا ۚ فَأَمَّا ٱلَّذِينَ ءَامَنُوا۟ فَزَادَتْهُمْ إِيمَٰنًۭا وَهُمْ يَسْتَبْشِرُونَ. ﴿124﴾ |
| 125 ਪਰ ਜਿਨ੍ਹਾਂ ਦੇ ਮਨਾਂ ਵਿਚ ਕੱਪਟ ਦਾ ਰੋਗ ਹੈ ਹਰ ਉੱਤਰਨ ਵਾਲੀ ਸੂਰਤ ਉਹਨਾਂ ਦੇ ਮਨਾਂ ਦੀ ਗੰਦਗੀ ਵਿਚ ਵਾਧਾ ਕਰ ਦਿੰਦੀ ਹੈ ਅਤੇ ਉਹ ਕੁਫ਼ਰ ਦੀ ਹਾਲਤ ਵਿਚ ਹੀ ਮਰ ਜਾਣਗੇ। | وَأَمَّا ٱلَّذِينَ فِى قُلُوبِهِم مَّرَضٌۭ فَزَادَتْهُمْ رِجْسًا إِلَىٰ رِجْسِهِمْ وَمَاتُوا۟ وَهُمْ كَٰفِرُونَ. ﴿125﴾ |
| 126 ਕੀ ਇਹ (ਕਾਫ਼ਿਰ) ਲੋਕ ਨਹੀਂ ਵੇਖਦੇ ਕਿ ਸਾਲ ਵਿਚ ਇਕ ਜਾਂ ਦੋ ਵਾਰ ਉਹਨਾਂ ਦੀ ਪਰਖ ਕੀਤੀ ਜਾਂਦੀ ਹੈ। ਫੇਰ ਵੀ ਨਾ ਇਹ ਤੌਬਾ ਕਰਦੇ ਹਨ ਤਾਂ ਨਾ ਹੀ ਕੋਈ ਨਸੀਹਤ ਗ੍ਰਹਿਣ ਕਰਦੇ ਹਨ। | أَوَلَا يَرَوْنَ أَنَّهُمْ يُفْتَنُونَ فِى كُلِّ عَامٍۢ مَّرَّةً أَوْ مَرَّتَيْنِ ثُمَّ لَا يَتُوبُونَ وَلَا هُمْ يَذَّكَّرُونَ. ﴿126﴾ |
| 127 ਜਦੋਂ ਕੋਈ ਸੂਰਤ ਨਾਜ਼ਿਲ ਹੁੰਦੀ ਹੈ ਤਾਂ ਇਹ ਅੱਖਾਂ-ਅੱਖਾਂ ਵਿਚ ਹੀ ਇਕ ਦੂਜੇ ਨੂੰ ਵੇਖਦੇ ਹਨ ਕਿ ਉਹਨਾਂ ਨੂੰ ਕੋਈ ਵੇਖਦਾ ਤਾਂ ਨਹੀਂ ਫੇਰ ਮਲੱਕੜੇ ਜਿਹੇ ਟੁਰ ਪੈਂਦੇ ਹਨ। ਅੱਲਾਹ ਨੇ ਇਹਨਾਂ ਦੇ ਦਿਲਾਂ ਨੂੰ (ਸੱਚਾਈ) ਤੋਂ ਫੇਰ ਦਿੱਤਾ ਹੈ ਕਿਉਂ ਜੋ ਇਹ ਬੇਸਮਝ ਹਨ। | وَإِذَا مَآ أُنزِلَتْ سُورَةٌۭ نَّظَرَ بَعْضُهُمْ إِلَىٰ بَعْضٍ هَلْ يَرَىٰكُم مِّنْ أَحَدٍۢ ثُمَّ ٱنصَرَفُوا۟ ۚ صَرَفَ ٱللَّهُ قُلُوبَهُم بِأَنَّهُمْ قَوْمٌۭ لَّا يَفْقَهُونَ. ﴿127﴾ |
| 128 (ਹੇ ਲੋਕੋ!) ਤੁਹਾਡੇ ਕੋਲ ਇਕ ਅਜਿਹਾ ਪੈਗ਼ੰਬਰ ਆ ਗਿਆ ਹੈ ਜਿਹੜਾ ਤੁਹਾਡੇ ਹੀ ਵਿੱਚੋਂ ਹੈ, ਜਿਹੜਾ ਤੁਹਾਨੂੰ ਹਾਣ ਵਿਚ ਵੇਖਕੇ ਬੜਾ ਦੁਖੀ ਹੁੰਦਾ ਹੈ, ਉਸ ਨੂੰ ਤੁਹਾਡੀ ਭਲਾਈ ਦੀ ਵਧੇਰੇ ਲਾਲਸਾ ਹੈ ਅਤੇ ਈਮਾਨ ਵਾਲਿਆਂ ਲਈ ਅਤਿ ਕੌਮਲ ਚਿੱਤ ਤੇ ਰਹਿਮ ਫ਼ਰਮਾਉਣ ਵਾਲਾ ਹੈ। | لَقَدْ جَآءَكُمْ رَسُولٌۭ مِّنْ أَنفُسِكُمْ عَزِيزٌ عَلَيْهِ مَا عَنِتُّمْ حَرِيصٌ عَلَيْكُم بِٱلْمُؤْمِنِينَ رَءُوفٌۭ رَّحِيمٌۭ. ﴿128﴾ |
| 129 (ਹੇ ਨਬੀ!) ਜੇ ਫੇਰ ਵੀ ਉਹ ਤੁਹਾਥੋਂ ਮੂੰਹ ਮੋੜਣ ਤਾਂ ਤੁਸੀਂ ਕਹਿ ਦਿਓ ਕਿ ਮੇਰੇ ਲਈ ਤਾਂ ਮੇਰਾ ਅੱਲਾਹ ਹੀ ਬਥੇਰਾ ਹੈ ਇਸ ਤੋਂ ਛੁੱਟ ਹੋਰ ਕੋਈ ਇਸ਼ਟ ਨਹੀਂ। ਮੈਂਨੇ ਉਸ ’ਤੇ ਹੀ ਭਰੋਸਾ ਕੀਤਾ ਹੈ ਅਤੇ ਉਹੀਓ ਮਹਾਨ ਰਾਜ-ਸ਼ਿੰਘਾਸਨ ਦਾ ਮਾਲਿਕ ਹੈ | فَإِن تَوَلَّوْا۟ فَقُلْ حَسْبِىَ ٱللَّهُ لَآ إِلَٰهَ إِلَّا هُوَ ۖ عَلَيْهِ تَوَكَّلْتُ ۖ وَهُوَ رَبُّ ٱلْعَرْشِ ٱلْعَظِيمِ. ﴿129﴾ |