Loading date... | Loading Hijri date... | Loading time...

البلد

ਪੰਜਾਬੀ Translation with Arabic Quran Text

ਪੰਜਾਬੀ العربية
1 ਨਹੀਂ ਮੈਂ ਸਹੁੰ ਖਾਂਦਾ ਹਾਂ ਇਸ ਸ਼ਹਿਰ (ਮੱਕੇ) ਦੀ। لَآ أُقْسِمُ بِهَٰذَا ٱلْبَلَدِ. ﴿1﴾
2 (ਹੇ ਨਬੀ!) ਤੁਸੀਂ ਇਸ ਸ਼ਹਿਰ ਮੱਕੇ ਦੇ ਵਸਨੀਕ ਹੋ। وَأَنتَ حِلٌّۢ بِهَٰذَا ٱلْبَلَدِ. ﴿2﴾
3 (ਮਨੁੱਖਾਂ ਦੇ) ਪਿਓ (ਆਦਮ) ਅਤੇ ਉਸ ਦੀ ਸੰਤਾਨ ਦੀ ਸਹੁੰ। وَوَالِدٍۢ وَمَا وَلَدَ. ﴿3﴾
4 ਬੇਸ਼ਕ ਅਸੀਂ ਮਨੁੱਖ ਨੂੰ ਔਖਿਆਈ ਵਿਚ (ਜੀਵਨ ਬਤੀਤ ਕਰਨ ਲਈ ਹੀ) ਪੈਦਾ ਕੀਤਾ ਹੈ। لَقَدْ خَلَقْنَا ٱلْإِنسَٰنَ فِى كَبَدٍ. ﴿4﴾
5 ਕੀ ਉਹ ਸਮਝਦਾ ਹੈ ਕਿ ਕੋਈ ਉਸ ’ਤੇ ਕਾਬੂ ਨਹੀਂ ਪਾ ਸਕਦਾ ? أَيَحْسَبُ أَن لَّن يَقْدِرَ عَلَيْهِ أَحَدٌۭ. ﴿5﴾
6 ਉਹ ਆਖਦਾ ਹੈ ਕਿ ਮੈਂਨੇ ਢੇਰਾਂ ਦੇ ਢੇਰ ਮਾਲ ਲੁਟਾ ਛੱਡਿਆ ਹੈ। يَقُولُ أَهْلَكْتُ مَالًۭا لُّبَدًا. ﴿6﴾
7 ਕੀ ਉਹ ਸਮਝਦਾ ਹੈ ਕਿ ਉਸ ਨੂੰ ਕਿਸੇ ਨੇ ਨਹੀਂ ਵੇਖਿਆ। أَيَحْسَبُ أَن لَّمْ يَرَهُۥٓ أَحَدٌ. ﴿7﴾
8 ਕੀ ਅਸੀਂ ਉਸ ਨੂੰ ਦੋ ਅੱਖਾਂ ਨਹੀਂ ਦਿੱਤੀਆਂ ? أَلَمْ نَجْعَل لَّهُۥ عَيْنَيْنِ. ﴿8﴾
9 ਅਤੇ ਇਕ ਜੀਭ ਤੇ ਦੋ ਬੁੱਲ ਨਹੀਂ ਦਿੱਤੇ ? وَلِسَانًۭا وَشَفَتَيْنِ. ﴿9﴾
10 ਕੀ ਉਸ ਨੂੰ ਦੋਵੇਂ ਰਸਤੇ (ਨੇਕੀ ਤੇ ਬੁਰਾਈ ਦੇ) ਨਹੀਂ ਦਰਸਾਏ ? وَهَدَيْنَٰهُ ٱلنَّجْدَيْنِ. ﴿10﴾
11 ਪਰ ਉਹ (ਨੇਕੀ ਦੀ) ਘਾਟੀ ਵਿੱਚੋਂ ਦੀ ਹੋ ਕੇ ਨਹੀਂ ਲੰਘਿਆ। فَلَا ٱقْتَحَمَ ٱلْعَقَبَةَ. ﴿11﴾
12 ਤੁਸੀਂ ਕੀ ਜਾਣੋਂ ਕਿ ਉਹ ਔਖੀ ਘਾਟੀ ਕੀ ਹੈ ? وَمَآ أَدْرَىٰكَ مَا ٱلْعَقَبَةُ. ﴿12﴾
13 ਉਹ ਹੈ ਕਿ ਕਿਸੇ ਮਨੁੱਖ ਨੂੰ ਗ਼ੁਲਾਮੀ ਤੋਂ ਆਜ਼ਾਦ ਕਰਵਾਉਣਾ।[1]
[1] ਹਦੀਸਾਂ ਵਿਚ ਗ਼ੁਲਾਮ ਨੂੰ ਆਜ਼ਾਦ ਕਰਨ ਦੀ ਬਹੁਤ ਮਹੱਤਤਾ ਦੱਸੀ ਗਈ ਹੈ ਸੋ ਰਸੂਲ (ਸ:) ਨੇ ਫ਼ਰਮਾਇਆ ਜਿਹੜਾ ਵਿਅਕਤੀ ਕਿਸੇ ਮੁਸਲਮਾਨ ਗ਼ੁਲਾਮ ਨੂੰ ਆਜ਼ਾਦ ਕਰੇ ਅੱਲਾਹ ਉਸ ਦੇ ਹਰ ਅੰਗ ਨੂੰ ਗ਼ੁਲਾਮ ਦੇ ਅੰਗ ਦੇ ਬਦਲੇ ਨਰਕ ਦੀ ਅੱਗ ਤੋਂ ਬਚਾਏਗਾ। (ਸਹੀ ਬੁਖ਼ਾਰੀ, ਹਦੀਸ: 2517)
فَكُّ رَقَبَةٍ. ﴿13﴾
14 ਜਾਂ ਭੁੱਖ ਵਾਲੇ ਦਿਨ ਭੋਜਨ ਕਰਵਾਉਣ। أَوْ إِطْعَٰمٌۭ فِى يَوْمٍۢ ذِى مَسْغَبَةٍۢ. ﴿14﴾
15 ਕਿਸੇ ਰਿਸ਼ਤੇਦਾਰ ਯਤੀਮ ਨੂੰ। يَتِيمًۭا ذَا مَقْرَبَةٍ. ﴿15﴾
16 ਜਾਂ ਕਿਸੇ ਮਿੱਟੀ ’ਚ ਰੁਲਦੇ ਮੁਥਾਜ ਨੂੰ (ਭੋਜਨ ਕਰਵਾਉਣਾ)। أَوْ مِسْكِينًۭا ذَا مَتْرَبَةٍۢ. ﴿16﴾
17 (ਇਹ ਭਲੇ ਕੰਮ ਕਰਨ ਵਾਲਾ) ਉਹਨਾਂ ਲੋਕਾਂ ਨਾਲ ਰਲਿਆ ਹੋਵੇਗਾ, ਜਿਹੜੇ ਈਮਾਨ ਲਿਆਏ ਅਤੇ ਜਿਨ੍ਹਾਂ ਇਕ ਦੂਜੇ ਨੂੰ ਸਬਰ ਕਰਨ ਦੀ ਅਤੇ ਇਕ ਦੂਜੇ ’ਤੇ ਦਿਆ ਕਰਨ ਲਈ ਪ੍ਰੇਰਣਾ ਦਿੱਤੀ। ثُمَّ كَانَ مِنَ ٱلَّذِينَ ءَامَنُوا۟ وَتَوَاصَوْا۟ بِٱلصَّبْرِ وَتَوَاصَوْا۟ بِٱلْمَرْحَمَةِ. ﴿17﴾
18 ਇਹ ਲੋਕ ਸੱਜੇ ਹੱਥ (ਪਾਸੇ) ਵਾਲੇ ਹਨ। أُو۟لَٰٓئِكَ أَصْحَٰبُ ٱلْمَيْمَنَةِ. ﴿18﴾
19 ਜਿਨ੍ਹਾਂ ਨੇ ਸਾਡੀਆਂ ਆਇਤਾਂ (ਆਦੇਸ਼ਾਂ) ਦਾ ਇਨਕਾਰ ਕੀਤਾ ਉਹ ਖੱਬੇ ਹੱਥ ਵਾਲੇ ਹਨ। وَٱلَّذِينَ كَفَرُوا۟ بِـَٔايَٰتِنَا هُمْ أَصْحَٰبُ ٱلْمَشْـَٔمَةِ. ﴿19﴾
20 ਉਹਨਾਂ ਉੱਤੇ ਅੱਗ ਛਾਈ ਹੋਈ ਹੋਵੇਗੀ ।[2]
[2] ਵੇਖੋ ਸੂਰਤ ਅੰਬੀਆ, ਹਾਸ਼ੀਆ ਆਇਤ 100/21
عَلَيْهِمْ نَارٌۭ مُّؤْصَدَةٌۢ. ﴿20﴾