Loading date... | Loading Hijri date... | Loading time...

الشمس

ਪੰਜਾਬੀ Translation with Arabic Quran Text

ਪੰਜਾਬੀ العربية
1 ਸੂਰਜ ਅਤੇ ਉਸ ਦੀ ਧੁੱਪ ਚੜਣ ਦੀ ਸਹੁੰ। وَٱلشَّمْسِ وَضُحَىٰهَا. ﴿1﴾
2 ਅਤੇ ਚੰਨ ਦੀ ਜਦੋਂ ਉਹ ਉਸ (ਸੂਰਜ) ਦੇ ਪਿੱਛੇ ਆਉਂਦਾ ਹੈ। وَٱلْقَمَرِ إِذَا تَلَىٰهَا. ﴿2﴾
3 ਅਤੇ ਦਿਨ ਦੀ ਜਦੋਂ ਉਹ ਸੂਰਜ ਨੂੰ ਸਪਸ਼ਟ ਕਰਦਾ ਹੈ। وَٱلنَّهَارِ إِذَا جَلَّىٰهَا. ﴿3﴾
4 ਅਤੇ ਰਾਤ ਦੀ ਜਦੋਂ ਉਹ ਉਸ ਨੂੰ ਢੱਕ ਲੈਂਦੀ ਹੈ। وَٱلَّيْلِ إِذَا يَغْشَىٰهَا. ﴿4﴾
5 ਅਤੇ ਅਕਾਸ਼ ਦੀ ਅਤੇ ਉਸ ਦੀ, ਜਿਸਨੇ ਉਸ ਨੂੰ ਬਣਾਇਆ। وَٱلسَّمَآءِ وَمَا بَنَىٰهَا. ﴿5﴾
6 ਅਤੇ ਧਰਤੀ ਦੀ ਅਤੇ ਉਸ ਦੀ, ਜਿਸ ਨੇ ਉਸ ਨੂੰ ਵਿਛਾਇਆ। وَٱلْأَرْضِ وَمَا طَحَىٰهَا. ﴿6﴾
7 ਅਤੇ (ਮਨੁੱਖੀ) ਜਾਨ ਦੀ ਅਤੇ ਉਸ ਦੀ, ਜਿਸ ਨੇ ਉਸ ਨੂੰ ਠੀਕ ਬਣਾਇਆ। وَنَفْسٍۢ وَمَا سَوَّىٰهَا. ﴿7﴾
8 ਫੇਰ ਉਸ ਦੀ, ਜਿਸ ਨੇ ਉਸ ਦੀ ਬੁਰਾਈ ਅਤੇ ਨੇਕੀ ਉਸ ਨੂੰ ਸਮਝਾਈ। فَأَلْهَمَهَا فُجُورَهَا وَتَقْوَىٰهَا. ﴿8﴾
9 ਬੇਸ਼ੱਕ ਸਫ਼ਲਤਾ ਉਸੇ ਨੇ ਹੀ ਪ੍ਰਾਪਤ ਕੀਤਾ ਜਿਸ ਨੇ ਆਪਣੇ ਮਨ ਨੂੰ ਪਵਿੱਤਰ ਰੱਖਿਆ। قَدْ أَفْلَحَ مَن زَكَّىٰهَا. ﴿9﴾
10 ਅਤੇ ਬੇਸ਼ੱਕ ਉਹ ਨਾ-ਮੁਰਾਦ ਹੋਇਆ ਜਿਸ ਨੇ ਉਸ ਨੂੰ ਅਪਵਿੱਤਰ ਕੀਤਾ। وَقَدْ خَابَ مَن دَسَّىٰهَا. ﴿10﴾
11 ਸਮੂਦ ਦੀ ਕੌਮ ਨੇ ਆਪਣੀ ਸਰਕਸ਼ੀ ਕਾਰਨ (ਨਬੀ ਨੂੰ) ਝੁਠਲਾਇਆ। كَذَّبَتْ ثَمُودُ بِطَغْوَىٰهَآ. ﴿11﴾
12 ਜਦੋਂ ਉਸੇ ਕੌਮ ਦਾ ਸਭ ਤੋਂ ਵੱਡਾ ਅਭਾਗਾ ਵਿਅਕਤੀ (ਊਂਠਣੀ ਨੂੰ ਵੱਡਣ ਲਈ) ਉੱਠਿਆ। إِذِ ٱنۢبَعَثَ أَشْقَىٰهَا. ﴿12﴾
13 ਤਾਂ ਉਹਨਾਂ ਨੂੰ ਅੱਲਾਹ ਦੇ ਰਸੂਲ (ਸਾਲੇਹ) ਨੇ ਆਖਿਆ ਕਿ ਅੱਲਾਹ ਦੀ ਊਠਣੀ ਦੀ ਅਤੇ ਉਸ ਦੇ ਪਾਣੀ ਪੀਣ ਦੀ ਰਾਖੀ ਕਰੋ (ਭਾਵ ਵਿਘਣ ਨਾ ਪਾਓ)। فَقَالَ لَهُمْ رَسُولُ ٱللَّهِ نَاقَةَ ٱللَّهِ وَسُقْيَٰهَا. ﴿13﴾
14 ਪਰ ਉਹਨਾਂ ਨੇ ਉਸ (ਨਬੀ ਦੀ ਗੱਲ) ਨੂੰ ਝੁਠਲਾਇਆ ਅਤੇ ਊਠਣੀ ਨੂੰ ਮਾਰ ਸੁੱਟਿਆ ਤਾਂ ਉਹਨਾਂ ਦੇ ਰੱਬ ਨੇ ਉਹਨਾਂ ਦੇ ਪਾਪਾਂ ਕਾਰਨ ਉਹਨਾਂ ’ਤੇ ਅਜ਼ਾਬ ਭੇਜ ਕੇ ਉਹਨਾਂ ਸਭ ਦਾ ਸਫ਼ਾਇਆ ਕਰ ਦਿੱਤਾ। فَكَذَّبُوهُ فَعَقَرُوهَا فَدَمْدَمَ عَلَيْهِمْ رَبُّهُم بِذَنۢبِهِمْ فَسَوَّىٰهَا. ﴿14﴾
15 ਅਤੇ ਉਹ ਇਸ (ਤਬਾਹੀ) ਦੇ ਅੰਜਾਮ ਤੋਂ ਨਹੀਂ ਡਰਦਾ। وَلَا يَخَافُ عُقْبَٰهَا. ﴿15﴾