Loading date... | Loading Hijri date... | Loading time...

الليل

ਪੰਜਾਬੀ Translation with Arabic Quran Text

ਪੰਜਾਬੀ العربية
1 ਰਾਤ ਦੀ ਸਹੁੰ ਜਦੋਂ ਉਹ ਛਾ ਜਾਵੇ। وَٱلَّيْلِ إِذَا يَغْشَىٰ. ﴿1﴾
2 ਅਤੇ ਦਿਨ ਦੀ ਜਦੋਂ ਉਹ ਚਮਕੇ। وَٱلنَّهَارِ إِذَا تَجَلَّىٰ. ﴿2﴾
3 ਅਤੇ ਉਸ ਹਸਤੀ (ਅੱਲਾਹ) ਦੀ ਸਹੁੰ ਜਿਸ ਨੇ ਨਰ ਤੇ ਮਦੀਨ ਨੂੰ ਪੈਦਾ ਕੀਤਾ। وَمَا خَلَقَ ٱلذَّكَرَ وَٱلْأُنثَىٰٓ. ﴿3﴾
4 ਹਕੀਕਤ ਇਹ ਹੈ ਕਿ ਤੁਹਾਡੀਆਂ (ਸਭਨਾਂ ਦੀਆਂ) ਕੋਸ਼ਿਸ਼ਾਂ ਵੱਖੋ-ਵੱਖ ਹਨ। إِنَّ سَعْيَكُمْ لَشَتَّىٰ. ﴿4﴾
5 ਸੋ ਜਿਸ ਕਿਸੇ ਨੇ (ਅੱਲਾਹ ਦੀ ਰਾਹ ਵਿਚ ਦਾਨ) ਦਿੱਤਾ ਅਤੇ (ਰੱਬ ਤੋਂ) ਡਰਦਾ ਰਿਹਾ। فَأَمَّا مَنْ أَعْطَىٰ وَٱتَّقَىٰ. ﴿5﴾
6 ਅਤੇ ਉਸ ਨੇ ਸੱਚੀ ਗੱਲ (ਕਲਮਾ-ਏ-ਤੌਹੀਦ) ਦੀ ਪੁਸ਼ਟੀ ਵੀ ਕੀਤੀ। وَصَدَّقَ بِٱلْحُسْنَىٰ. ﴿6﴾
7 ਤਾਂ ਅਸੀਂ ਜ਼ਰੂਰ ਹੀ ਉਸ ਨੂੰ ਸੌਖੇ ਰਾਹ (ਜੰਨਤ) ਵਲ ਜਾਣ ਦੀਆਂ ਸਹੂਲਤਾਂ ਦਿਆਂਗੇ। فَسَنُيَسِّرُهُۥ لِلْيُسْرَىٰ. ﴿7﴾
8 ਪਰ ਜਿਸ ਨੇ ਕੰਜੂਸੀ ਕੀਤੀ ਅਤੇ (ਰੱਬ ਦੀ) ਪਰਵਾਹ ਨਹੀਂ ਕੀਤੀ। وَأَمَّا مَنۢ بَخِلَ وَٱسْتَغْنَىٰ. ﴿8﴾
9 ਅਤੇ ਉਸ ਨੇ ਸੱਚਾਈ ਨੂੰ ਝੁਠਲਾਇਆ। وَكَذَّبَ بِٱلْحُسْنَىٰ. ﴿9﴾
10 ਤਾਂ ਅਸੀਂ ਉਸ ਨੂੰ ਕਠਿਨ ਰਾਹ (ਨਰਕ ਵਲ) ਜਾਣ ਵਾਲੀਆਂ ਸਹੂਲਤਾਂ ਦਿਆਂਗੇ। فَسَنُيَسِّرُهُۥ لِلْعُسْرَىٰ. ﴿10﴾
11 ਅਤੇ ਜਦੋਂ ਉਹ (ਕੰਜੂਸ ਵਿਅਕਤੀ ਨਰਕ ਵਿਚ) ਸੁੱਟਿਆ ਜਾਵੇਗਾ ਤਾਂ ਉਸ ਦਾ ਧੰਨ ਉਸ ਨੂੰ ਕੁੱਝ ਵੀ ਲਾਭ ਨਹੀਂ ਦੇਵੇਗਾ। وَمَا يُغْنِى عَنْهُ مَالُهُۥٓ إِذَا تَرَدَّىٰٓ. ﴿11﴾
12 ਬੇਸ਼ੱਕ ਹਿਦਾਇਤ ਦੇਣਾ ਸਾਡੇ ਹੀ ਜ਼ਿੰਮੇ ਹੈ। إِنَّ عَلَيْنَا لَلْهُدَىٰ. ﴿12﴾
13 ਬੇਸ਼ੱਕ ਲੋਕ-ਪਰਲੋਕ ਸਾਡੇ ਹੀ ਕਬਜ਼ੇ ਵਿਚ ਹੈ। وَإِنَّ لَنَا لَلْءَاخِرَةَ وَٱلْأُولَىٰ. ﴿13﴾
14 ਸੋ ਮੈਂਨੇ ਤੁਹਾਨੂੰ (ਨਰਕ ਦੀ) ਭੜਕਦੀ ਹੋਈ ਅੱਗ ਤੋਂ ਡਰਾ ਦਿੱਤਾ ਹੈ। فَأَنذَرْتُكُمْ نَارًۭا تَلَظَّىٰ. ﴿14﴾
15 ਇਸ ਨਰਕ ਵਿਚ ਉਹ ਬੇ-ਭਾਗ ਜਾਵੇਗਾ। لَا يَصْلَىٰهَآ إِلَّا ٱلْأَشْقَى. ﴿15﴾
16 ਜਿਸ ਨੇ (ਸੱਚਾਈ ਨੂੰ) ਝੁਠਲਾਇਆ ਅਤੇ ਮੂੰਹ ਫੇਰਿਆ। ٱلَّذِى كَذَّبَ وَتَوَلَّىٰ. ﴿16﴾
17 ਅਤੇ ਮੁੱਤਕੀ (ਰੱਬ ਤੋਂ ਡਰਣ ਵਾਲਿਆਂ ਨੂੰ) ਇਸ (ਨਰਕ) ਤੋਂ ਅਵੱਸ਼ ਹੀ ਦੂਰ ਰੱਖਿਆ ਜਾਵੇਗਾ। وَسَيُجَنَّبُهَا ٱلْأَتْقَى. ﴿17﴾
18 ਜਿਹੜਾ ਪਾਕ ਹੋਣ ਲਈ ਆਪਣਾ ਮਾਲ (ਰੱਬ ਦੀ ਰਾਹ ਵਿਚ) ਦਿੰਦਾ ਹੈ। ٱلَّذِى يُؤْتِى مَالَهُۥ يَتَزَكَّىٰ. ﴿18﴾
19 ਅਤੇ ਇਸ ਉੱਤੇ ਕਿਸੇ ਦਾ ਕੋਈ ਅਹਿਸਾਨ ਵੀ ਨਹੀਂ, ਜਿਸ ਦਾ ਬਦਲਾ ਉਸ ਨੇ ਦੇਣਾ ਹੈ। وَمَا لِأَحَدٍ عِندَهُۥ مِن نِّعْمَةٍۢ تُجْزَىٰٓ. ﴿19﴾
20 ਹਾਂ ਜਿਹੜਾ ਕੇਵਲ ਆਪਣੇ ਰੱਬੇ ਬਰਤਰ ਦਾ ਚਿਹਰਾ ਵੇਖਣਾ ਚਾਹੁੰਦਾ ਹੈ (ਉਹੀਓ ਉਸ ਦੀ ਰਾਹ ਵਿਚ ਮਾਲ ਖ਼ਰਚ ਕਰਦਾ ਹੈ)। إِلَّا ٱبْتِغَآءَ وَجْهِ رَبِّهِ ٱلْأَعْلَىٰ. ﴿20﴾
21 ਬੇਸ਼ੱਕ ਉਹ (ਅੱਲਾਹ) ਛੇਤੀ ਹੀ ਉਸ ਤੋਂ ਰਾਜ਼ੀ ਹੋ ਜਾਵੇਗਾ। وَلَسَوْفَ يَرْضَىٰ. ﴿21﴾