Loading date... | Loading Hijri date... | Loading time...

الضحى

ਪੰਜਾਬੀ Translation with Arabic Quran Text

ਪੰਜਾਬੀ العربية
1 ਦਿਨ ਚੜ੍ਹੇ ਹੋਏ ਦੀ ਸਹੁੰ। وَٱلضُّحَىٰ. ﴿1﴾
2 ਅਤੇ ਰਾਤ ਦੀ ਜਦੋਂ ਉਹ ਛਾ ਜਾਵੇ। وَٱلَّيْلِ إِذَا سَجَىٰ. ﴿2﴾
3 (ਹੇ ਨਬੀ ਸ:!) ਤੁਹਾਡੇ ਰੱਬ ਨੇ ਨਾ ਤਾਂ ਤੁਹਾਨੂੰ (ਇਕੱਲਾ) ਛੱਡਿਆ ਹੈ ਅਤੇ ਨਾ ਹੀ ਉਹ ਤੁਹਾਥੋਂ ਨਾਰਾਜ਼ ਹੈ। مَا وَدَّعَكَ رَبُّكَ وَمَا قَلَىٰ. ﴿3﴾
4 ਬੇਸ਼ੱਕ ਤੁਹਾਡੇ ਲਈ ਆਖ਼ਿਰਤ, ਦੁਨੀਆਂ ਤੋਂ ਕਿਤੇ ਵਧੀਆ ਹੈ। وَلَلْءَاخِرَةُ خَيْرٌۭ لَّكَ مِنَ ٱلْأُولَىٰ. ﴿4﴾
5 ਅਤੇ ਛੇਤੀ ਹੀ ਤੁਹਾਡਾ ਰੱਬ ਤੁਹਾਨੂੰ ਇੰਨਾ (ਇਨਾਮ) ਦੇਵੇਗਾ ਕਿ ਤੁਸੀਂ ਖ਼ੁਸ਼ ਹੋ ਜਾਓਗੇ। وَلَسَوْفَ يُعْطِيكَ رَبُّكَ فَتَرْضَىٰٓ. ﴿5﴾
6 ਕੀ ਉਸ (ਅੱਲਾਹ) ਨੇ ਤੁਹਾਨੂੰ ਯਤੀਮ ਹੁੰਦੇ ਹੋਏ ਵਧੀਆ ਟਿਕਾਣਾ ਨਹੀਂ ਦਿੱਤਾ। أَلَمْ يَجِدْكَ يَتِيمًۭا فَـَٔاوَىٰ. ﴿6﴾
7 ਅਤੇ ਤੁਹਾਨੂੰ ਅਣਜਾਣੀ ਰਾਹ ਤੋਂ ਸਿੱਧੀ ਰਾਹ ਨਹੀਂ ਬਖ਼ਸ਼ੀ। وَوَجَدَكَ ضَآلًّۭا فَهَدَىٰ. ﴿7﴾
8 ਅਤੇ ਤੁਹਾਨੂੰ ਗ਼ਰੀਬੀ ਤੋਂ ਧਨਵਾਨ ਨਹੀਂ ਬਣਾਇਆ ? وَوَجَدَكَ عَآئِلًۭا فَأَغْنَىٰ. ﴿8﴾
9 ਸੋ ਤੁਸੀਂ (ਕਿਸੇ ਵੀ) ਯਤੀਮ ਉੱਤੇ ਸਖ਼ਤੀ ਨਾ ਕਰੋ। فَأَمَّا ٱلْيَتِيمَ فَلَا تَقْهَرْ. ﴿9﴾
10 ਅਤੇ ਨਾ ਹੀ ਸਵਾਲੀ ਨੂੰ ਝਿੜਕੋ ਹੈ। وَأَمَّا ٱلسَّآئِلَ فَلَا تَنْهَرْ. ﴿10﴾
11 ਸਗੋਂ ਆਪਣੇ ਰੱਬ ਵੱਲੋਂ (ਬਖ਼ਸ਼ੀਆਂ ਗਈਆਂ) ਇਹਨਾਂ ਨਿਅਮਤਾਂ ਦੀ ਚਰਚਾ ਕਰਦੇ ਰਹੋ। وَأَمَّا بِنِعْمَةِ رَبِّكَ فَحَدِّثْ. ﴿11﴾