الشرح
ਪੰਜਾਬੀ Translation with Arabic Quran Text
| ਪੰਜਾਬੀ | العربية |
|---|---|
| 1 (ਹੇ ਨਬੀ ਸ:!) ਕੀ ਅਸੀਂ ਤੁਹਾਡਾ ਸੀਨਾ (ਹੱਕ ਦੀ ਰੌਸ਼ਨੀ) ਲਈ ਨਹੀਂ ਖੋਲ੍ਹਿਆ। | أَلَمْ نَشْرَحْ لَكَ صَدْرَكَ. ﴿1﴾ |
| 2 ਅਤੇ ਸਾਨੇ ਤੁਹਾਡੇ ਉੱਤੋਂ ਤੁਹਾਡਾ ਬੋਝ ਉਤਾਰ ਦਿੱਤਾ। | وَوَضَعْنَا عَنكَ وِزْرَكَ. ﴿2﴾ |
| 3 ਜਿਸ (ਬੋਝ) ਨੇ ਤੁਹਾਡੀ ਢੂੰਹੀ ਤੋੜ ਸੁੱਟੀ ਸੀ। | ٱلَّذِىٓ أَنقَضَ ظَهْرَكَ. ﴿3﴾ |
| 4 ਅਤੇ ਅਸੀਂ ਤੁਹਾਡੇ ਲਈ ਤੁਹਾਡੇ ਜ਼ਿਕਰ (ਚਰਚਾ) ਨੂੰ ਉੱਚਾ ਕਰ ਦਿੱਤਾ। | وَرَفَعْنَا لَكَ ذِكْرَكَ. ﴿4﴾ |
| 5 ਬੇਸ਼ੱਕ ਹਰੇਕ ਔਖਿਆਈ ਤੋਂ ਮਗਰੋਂ ਸੌਖਿਆਈ ਹੈ। | فَإِنَّ مَعَ ٱلْعُسْرِ يُسْرًا. ﴿5﴾ |
| 6 ਬੇਸ਼ੱਕ ਹਰੇਕ ਤੰਗੀ ਦੇ ਨਾਲ ਆਸਾਨੀ ਜੁੜੀ ਹੋਈ ਹੈ। | إِنَّ مَعَ ٱلْعُسْرِ يُسْرًۭا. ﴿6﴾ |
| 7 ਸੋ ਜਦੋਂ ਵੀ ਤੁਸੀਂ (ਤਬਲੀਗ ਤੋਂ) ਵਿਹਲੇ ਹੋਵੋ ਤਾਂ (ਇਬਾਦਤ ਵਿਚ) ਮਿਹਨਤ ਕਰੋ। | فَإِذَا فَرَغْتَ فَٱنصَبْ. ﴿7﴾ |
| 8 ਅਤੇ ਆਪਣੇ ਰੱਬ ਨਾਲ ਹੀ ਮੋਹ ਰੱਖੋ। | وَإِلَىٰ رَبِّكَ فَٱرْغَب. ﴿8﴾ |