التين
ਪੰਜਾਬੀ Translation with Arabic Quran Text
| ਪੰਜਾਬੀ | العربية |
|---|---|
| 1 ਸਹੁੰ ਹੈ ਅੰਜੀਰ ਅਤੇ ਜ਼ੈਤੂਨ ਦੀ। | وَٱلتِّينِ وَٱلزَّيْتُونِ. ﴿1﴾ |
| 2 ਅਤੇ ਤੂਰ ਪਹਾੜ ਦੀ। | وَطُورِ سِينِينَ. ﴿2﴾ |
| 3 ਅਤੇ ਇਸ ਅਮਨ ਵਾਲੇ ਸ਼ਹਿਰ (ਮੱਕੇ) ਦੀ। | وَهَٰذَا ٱلْبَلَدِ ٱلْأَمِينِ. ﴿3﴾ |
| 4 ਬੇਸ਼ੱਕ ਅਸੀਂ ਮਨੁੱਖ ਨੂੰ ਸਭ ਤੋਂ ਵੱਧ ਸੋਹਣੇ ਰੂਪ ਵਿਚ ਪੈਦਾ ਕੀਤਾ। | لَقَدْ خَلَقْنَا ٱلْإِنسَٰنَ فِىٓ أَحْسَنِ تَقْوِيمٍۢ. ﴿4﴾ |
| 5 (ਉਸ ਦੀਆਂ ਕੁਰਤੂਤਾਂ ਕਾਰਨ) ਫੇਰ ਅਸੀਂ ਇਸ (ਮਨੁੱਖ ਨੂੰ ਨਰਕ ਦੀ) ਘਟੀਆ ਤੋਂ ਘਟੀਆ (ਭਾਵ ਹੇਠਲੀ) ਥਾਂ ਵਿਚ ਸੁੱਟ ਦਿੱਤਾ। | ثُمَّ رَدَدْنَٰهُ أَسْفَلَ سَٰفِلِينَ. ﴿5﴾ |
| 6 ਪਰ ਜਿਹੜੇ ਲੋਕੀ (ਰੱਬ ਅਤੇ ਮੁਹੰਮਦ (ਸ:) ਦੀਆਂ ਗੱਲਾਂ ’ਤੇ) ਈਮਾਨ ਲਿਆਏ ਅਤੇ ਉਹਨਾਂ ਨੇ (.ਕੁਰਆਨ ਅਨੁਸਾਰ) ਚੰਗੇ ਕੰਮ ਵੀ ਕੀਤੇ। ਉਹਨਾਂ ਲਈ ਹੱਦੋਂ ਵੱਧ (ਚੰਗਾ) ਬਦਲਾ ਹੈ। | إِلَّا ٱلَّذِينَ ءَامَنُوا۟ وَعَمِلُوا۟ ٱلصَّٰلِحَٰتِ فَلَهُمْ أَجْرٌ غَيْرُ مَمْنُونٍۢ. ﴿6﴾ |
| 7 (ਹੇ ਮਨੁੱਖ!) ਇਸ (.ਕੁਰਆਨ) ਤੋਂ ਬਾਅਦ ਵੀ ਤੈਨੂੰ ਕਿਹੜੀ ਗੱਲ ਨੇ ਬਦਲੇ ਵਾਲੇ ਦਿਨ ਨੂੰ ਝੁਠਲਾਉਣ ਲਈ ਪ੍ਰੇਰਿਤ ਕੀਤਾ ਹੈ। | فَمَا يُكَذِّبُكَ بَعْدُ بِٱلدِّينِ. ﴿7﴾ |
| 8 ਭਲਾਂ ਕੀ ਅੱਲਾਹ ਸਾਰੇ ਹਾਕਮਾਂ ਤੋਂ ਵੱਡਾ ਹਾਕਮ ਨਹੀਂ ਹੈ ? | أَلَيْسَ ٱللَّهُ بِأَحْكَمِ ٱلْحَٰكِمِينَ. ﴿8﴾ |