العلق
ਪੰਜਾਬੀ Translation with Arabic Quran Text
| ਪੰਜਾਬੀ | العربية |
|---|---|
| 1 (ਹੇ ਮੁਹੰਮਦ ਸ:!) ਪੜ੍ਹੋ ਆਪਣੇ (ਉਸ) ਰੱਬ ਦਾ ਨਾਂ ਲੈਕੇ ਜਿਸ ਨੇ (ਸਭ ਨੂੰ) ਪੈਦਾ ਕੀਤਾ ਹੈ। | ٱقْرَأْ بِٱسْمِ رَبِّكَ ٱلَّذِى خَلَقَ. ﴿1﴾ |
| 2 ਉਸ ਨੇ ਮਨੁੱਖ ਨੂੰ ਜੱਮੇ ਹੋਏ ਖ਼ੂਨ (ਦੇ ਇਕ ਲੋਥੜੇ) ਤੋਂ ਪੈਦਾ ਕੀਤਾ। | خَلَقَ ٱلْإِنسَٰنَ مِنْ عَلَقٍ. ﴿2﴾ |
| 3 ਪੜੋ ਤੁਹਾਡਾ ਰੱਬ ਅਤਿਅੰਤ ਕਰੀਮ (ਉਦਾਰ) ਹੈ। | ٱقْرَأْ وَرَبُّكَ ٱلْأَكْرَمُ. ﴿3﴾ |
| 4 ਉਹ ਹਸਤੀ ਜਿਸ ਨੇ ਕਲਮ ਰਾਹੀਂ ਗਿਆਨ ਸਿਖਾਇਆ। | ٱلَّذِى عَلَّمَ بِٱلْقَلَمِ. ﴿4﴾ |
| 5 ਉਸ ਨੇ ਮਨੁੱਖ ਨੂੰ ਉਹ ਗਿਆਨ ਦਿੱਤਾ ਜੋ ਉਹ ਜਾਣਦਾ ਨਹੀਂ ਸੀ। | عَلَّمَ ٱلْإِنسَٰنَ مَا لَمْ يَعْلَمْ. ﴿5﴾ |
| 6 ਸੱਚਾਈ ਇਹ ਹੈ ਕਿ ਮਨੁੱਖ ਹੱਦੋਂ ਟਪ ਜਾਂਦਾ ਹੈ। | كَلَّآ إِنَّ ٱلْإِنسَٰنَ لَيَطْغَىٰٓ. ﴿6﴾ |
| 7 ਕੀ ਉਹ ਆਪਣੇ ਆਪ ਨੂੰ (ਰੱਬ ਕੋਲ ਜਾਣ ਤੋਂ) ਬੇਪਰਵਾਹ ਸਮਝਦਾ ਹੈ ? | أَن رَّءَاهُ ٱسْتَغْنَىٰٓ. ﴿7﴾ |
| 8 ਬੇਸ਼ੱਕ ਸਭ ਨੇ ਤੁਹਾਡੇ ਰੱਬ ਵੱਲ ਹੀ ਮੁੜ ਜਾਣਾ ਹੈ। | إِنَّ إِلَىٰ رَبِّكَ ٱلرُّجْعَىٰٓ. ﴿8﴾ |
| 9 ਕੀ ਤੁਸੀਂ ਉਸ ਨੂੰ ਵੇਖਿਆ ਹੈ ਜਿਹੜਾ ਰੋਕਦਾ ਹੈ ? | أَرَءَيْتَ ٱلَّذِى يَنْهَىٰ. ﴿9﴾ |
| 10 ਇਕ ਬੰਦੇ ਨੂੰ ਜਦੋਂ ਉਹ ਨਮਾਜ਼ ਪੜ੍ਹਦਾ ਹੈ ? | عَبْدًا إِذَا صَلَّىٰٓ. ﴿10﴾ |
| 11 (ਤੁਹਾਡਾ ਕੀ ਵਿਚਾਰ ਹੈ ਕਿ) ਜੇ ਭਲਾਂ ਉਹ (ਬੰਦਾ) ਸਿੱਧੀ ਰਾਹ ’ਤੇ ਹੋਵੇ ? | أَرَءَيْتَ إِن كَانَ عَلَى ٱلْهُدَىٰٓ. ﴿11﴾ |
| 12 ਜਾਂ ਡਰ ਭਾਓ ਮੰਣਨ ਦੀ ਪ੍ਰੇਰਨਾ ਦਿੰਦਾ ਹੋਵੇ ? | أَوْ أَمَرَ بِٱلتَّقْوَىٰٓ. ﴿12﴾ |
| 13 ਭਲਾਂ ਜੇਕਰ ਉਹ (ਹੱਕ ਨੂੰ) ਝੁਠਲਾਉਂਦਾ ਹੋਵੇ ਅਤੇ ਉਸ ਤੋਂ ਮੂੰਹ ਮੋੜਦਾ ਹੋਵੇ (ਫੇਰ ਕੀ ਹੋਵੇਗਾ)। | أَرَءَيْتَ إِن كَذَّبَ وَتَوَلَّىٰٓ. ﴿13﴾ |
| 14 ਕੀ ਉਹ ਨਹੀਂ ਜਾਣਦਾ ਕਿ ਅੱਲਾਹ ਉਸ ਨੂੰ ਵੇਖ ਰਿਹਾ ਹੈ ? | أَلَمْ يَعْلَم بِأَنَّ ٱللَّهَ يَرَىٰ. ﴿14﴾ |
| 15 ਉੱਕਾ ਨਹੀਂ (ਰੱਬ ਤੋਂ ਡਰਦਾ), ਜੇ ਉਹ (ਆਪਣੀਆਂ ਕਰਤੂਤਾਂ ਤੋਂ) ਨਾ ਰੁਕਿਆ ਤਾਂ ਅਸੀਂ ਉਸ ਨੂੰ ਮੱਥੇ ਦੇ ਵਾਲਾਂ ਤੋਂ ਫੜ ਕੇ ਜ਼ਰੂਰ ਹੀ ਘਸੀਟਾਂਗੇ। | كَلَّا لَئِن لَّمْ يَنتَهِ لَنَسْفَعًۢا بِٱلنَّاصِيَةِ. ﴿15﴾ |
| 16 ਉਹ ਮੱਥਾ ਜਿਹੜਾ ਦੋਸ਼ੀ ਹੈ। | نَاصِيَةٍۢ كَٰذِبَةٍ خَاطِئَةٍۢ. ﴿16﴾ |
| 17 ਸੋ ਉਸ ਨੂੰ ਚਾਹੀਦਾ ਹੈ ਕਿ (ਆਪਣੇ ਬਚਾ ਲਈ) ਆਪਣੇ ਸੰਗ ਬੈਠਣ ਉੱਠਣ ਵਾਲਿਆਂ ਨੂੰ ਬੁਲਾ ਲਵੇ। | فَلْيَدْعُ نَادِيَهُۥ. ﴿17﴾ |
| 18 ਅਤੇ ਅਸੀਂ ਵੀ ਅਜ਼ਾਬ ਦੇਣ ਵਾਲੇ ਫ਼ਰਿਸ਼ਤਿਆਂ ਨੰ ਬੁਲਾ ਲਿਆਂਗੇ। | سَنَدْعُ ٱلزَّبَانِيَةَ. ﴿18﴾ |
| 19 ਉੱਕਾ ਨਹੀਂ, ਤੁਸੀਂ ਉਸ (ਝੁਠਲਾਉਣ ਵਾਲੇ) ਦੇ ਪਿੱਛੇ ਨਹੀਂ ਲੱਗਣਾ, ਸਗੋਂ ਸਿਜਦਾ ਕਰੋ ਅਤੇ ਰੱਬ ਦੀ ਨੇੜਤਾ ਪ੍ਰਾਪਤ ਕਰੋ। | كَلَّا لَا تُطِعْهُ وَٱسْجُدْ وَٱقْتَرِب ۩. ﴿19﴾ |