Loading date... | Loading Hijri date... | Loading time...

القدر

ਪੰਜਾਬੀ Translation with Arabic Quran Text

ਪੰਜਾਬੀ العربية
1 ਬੇਸ਼ੱਕ ਅਸੀਂ ਇਸ (.ਕੁਰਆਨ) ਨੂੰ (ਰਮਜ਼ਾਨ ਮਹੀਨੇ ਦੀ) ਇਕ ਭਾਗਾਂ ਵਾਲੀ ਰਾਤ ਵਿਚ ਉਤਾਰਿਆ।[1]
[1] ਇਹ ਭਾਗਾਂ ਵਾਲੀ ਰਾਤ ਪਵਿੱਤਰ ਰਮਜ਼ਾਨ ਮਹੀਨੇ ਦੇ ਆਖ਼ਰੀ ਦਸ ਦਿਨਾਂ ਦੀ ਟਾਂਕ ਰਾਤਾਂ ਵਿੱਚੋਂ ਕੋਈ ਇਕ ਰਾਤ ਹੈ। ਜਿਵੇਂ ਸਤਿਕਾਰਯੋਕ ਮੁਹੰਮਦ (ਸ:) ਨੇ ਫ਼ਰਮਾਇਆ “ਲੈਲਾਤੁਲ-ਕਦਰ (ਭਾਗਾਂ ਵਾਲੀ ਰਾਤ) ਰਮਜ਼ਾਨ ਮਹੀਨੇ ਦੇ ਆਖ਼ਰੀ ਦਸ ਦਿਨਾਂ ਦੀਆਂ ਟਾਂਕ ਰਾਤਾਂ ਵਿਚ ਲੱਭੋ।” (ਸਹੀ ਬੁਖ਼ਾਰੀ, ਹਦੀਸ: 2017)
إِنَّآ أَنزَلْنَٰهُ فِى لَيْلَةِ ٱلْقَدْرِ. ﴿1﴾
2 ਅਤੇ ਤੁਸੀਂ ਭਲਾ ਕੀ ਜਾਣੋਂ ਕਿ ਉਹ ਭਾਗਾਂ ਵਾਲੀ ਰਾਤ ਕੀ ਹੈ ? وَمَآ أَدْرَىٰكَ مَا لَيْلَةُ ٱلْقَدْرِ. ﴿2﴾
3 ਇਹ ਭਾਗਾਂ ਵਾਲੀ ਰਾਤ (ਹਰ ਪੱਖੋਂ) ਹਜ਼ਾਰ ਮਹੀਨਿਆਂ ਤੋਂ ਵਧੀਆ ਹੈ। لَيْلَةُ ٱلْقَدْرِ خَيْرٌۭ مِّنْ أَلْفِ شَهْرٍۢ. ﴿3﴾
4 ਇਸ ਰਾਤ ਵਿਚ ਫ਼ਰਿਸ਼ਤੇ ਅਤੇ ਰੂਹ (ਜਿਬਰਾਈਲ) ਆਪਣੇ ਰੱਬ ਦੇ ਹੁਕਮ ਨਾਲ ਹਰ ਕੰਮ ਲਈ (ਅਕਾਸ਼ ਤੋਂ ਧਰਤੀ ਉੱਤੇ) ਉੱਤਰਦੇ ਹਨ। تَنَزَّلُ ٱلْمَلَٰٓئِكَةُ وَٱلرُّوحُ فِيهَا بِإِذْنِ رَبِّهِم مِّن كُلِّ أَمْرٍۢ. ﴿4﴾
5 (ਉਹ ਪੂਰੀ ਰਾਤ) ਪਹੁ ਫੱਟਣ ਤਕ ਸਲਾਮਤੀ ਹੀ ਸਲਾਮਤੀ ਹੈ। سَلَٰمٌ هِىَ حَتَّىٰ مَطْلَعِ ٱلْفَجْرِ. ﴿5﴾